Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ੍ਰੀ ਪੇਜਾਵਰ ਮਠ ਦੇ ਸ੍ਰੀ ਵਿਸ਼ਵੇਸ਼ ਤੀਰਥ ਸੁਆਮੀ ਜੀ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀ ਪੇਜਾਵਰ ਮਠ ਦੇ ਸ੍ਰੀ ਵਿਸ਼ਵੇਸ਼ ਤੀਰਥ ਸੁਆਮੀ ਜੀ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ, “ਸ੍ਰੀ ਪੇਜਾਵਰ ਮਠ, ਉਡੁਪੀ ਦੇ ਸ੍ਰੀ ਵਿਸ਼ਵੇਸ਼ ਤੀਰਥ ਸੁਆਮੀ ਜੀ ਲੱਖਾਂ ਲੋਕਾਂ ਦੇ ਮਨ ਅਤੇ ਮਸਤਕ ਵਿੱਚ ਬਣੇ ਰਹਿਣਗੇ, ਜਿਨ੍ਹਾਂ ਦੇ ਲਈ ਉਹ ਹਮੇਸ਼ਾ ਮਾਰਗ ਦਰਸ਼ਕ ਰਹੇ। ਸੇਵਾ ਅਤੇ ਅਧਿਆਤਮ ਦੇ ਸ਼ਕਤੀ ਪੁੰਜ (ਪਾਵਰ ਹਾਊਸ), ਉਹ ਨਿਰੰਤਰ ਅਧਿਕ ਨਿਆਂਪੂਰਨ ਅਤੇ ਦਇਆਵਾਨ ਸਮਾਜ ਲਈ ਕੰਮ ਕਰਦੇ ਰਹੇ। ਓਮ ਸ਼ਾਂਤੀ।

ਮੈਂ ਆਪਣੇ ਆਪ ਨੂੰ ਧੰਨ ਮੰਨਦਾ ਹਾਂ ਕਿ ਮੈਨੂੰ ਸ੍ਰੀ ਵਿਸ਼ਵੇਸ਼ ਤੀਰਥ ਸੁਆਮੀ ਜੀ ਤੋਂ ਸਿੱਖਣ ਦੇ ਕਈ ਅਵਸਰ ਪ੍ਰਾਪਤ ਹੋਏ। ਗੁਰੂ ਪੂਰਣਿਮਾ ਦੇ ਪਾਵਨ ਦਿਵਸ ’ਤੇ ਹਾਲ ਹੀ ਦੀ ਸਾਡੀ ਮੁਲਾਕਾਤ ਵੀ ਯਾਦਗਾਰੀ ਸੀ। ਉਨ੍ਹਾਂ ਦਾ ਨਿਰਮਲ ਗਿਆਨ ਹਮੇਸ਼ਾ ਅਲੱਗ ਦਿਖਦਾ ਰਿਹਾ। ਮੇਰੀ ਹਮਦਰਦੀ (ਸੰਵੇਦਨਾ) ਉਨ੍ਹਾਂ ਦੇ ਅਣਗਿਣਤ ਸੇਵਕਾਂ ਦੇ ਨਾਲ ਹੈ।”

https://twitter.com/narendramodi/status/1211148058488000512

 

https://twitter.com/narendramodi/status/1211148086447181825

 

 

******

ਵੀਆਰਆਰਕੇ/ਕੇਪੀ