ਪੀਐੱਮਇੰਡੀਆ

ਸਾਰੇ ਸਾਥੀਆਂ ਨੂੰ ਸ਼ੁਭਕਾਮਨਾਵਾਂ 2020 ਦਾ ਇਹ ਪਹਿਲਾ ਸੈਸ਼ਨ ਹੈ, ਇਸ ਦਹਾਕੇ ਦਾ ਵੀ ਇਹ ਪਹਿਲਾ ਸੈਸ਼ਨ ਹੈ। ਸਾਨੂੰ ਸਾਰਿਆਂ ਨੂੰ ਦਹਾਕੇ ਦੇ ਉੱਜਵਲ ਭੱਵਿਖ ਲਈ ਇਸ ਸੈਸ਼ਨ ਨੂੰ ਇੱਕ ਮਜ਼ਬੂਤ ਬੁਨਿਆਦ ਵਿੱਚ ਬਦਲਣ ਲੱ ਪ੍ਰਯਤਨ ਕਰਨਾ ਚਾਹੀਦਾ ਹੈ। ਅੱਜ ਸਨਮਾਨ ਯੋਗ ਰਾਸ਼ਟਰਪਤੀ ਸੰਸਦ ਨੂੰ ਸੰਬੋਧਨ ਕਰਨਗੇ ਅਤੇ ਕੱਲ੍ਹ ਇਸ ਨਵੇਂ ਵਰ੍ਹੇ ਦਾ ਬਜਟ ਵੀ ਪੇਸ਼ ਕੀਤਾ ਜਾਵੇਗਾ। ਇਸ ਸੈਸ਼ਨ ਨੂੰ ਵੱਧ ਤੋਂ ਵੱਧ ਆਰਥਿਕ ਮੁੱਦਿਆਂ ਅਤੇ ਗਲੋਬਲ ਆਰਥਿਕ ਸਥਿਤੀਆਂ ਦਾ ਭਾਰਤ ਕਿਸ ਤਰ੍ਹਾਂ ਲਾਭ ਉਠਾ ਸਕਦਾ ਹੈ, ਉੱਤੇ ਕੇਂਦਰਿਤ ਰੱਖੀਏ। ਆਪਣੀਆਂ ਆਰਥਿਕ ਗਤੀਵਿਧੀਆਂ ਨੂੰ ਹੋਰ ਮਜਬੂਤ ਬਣਾਉਂਦੇ ਹੋਏ ਗਲੋਬਲ ਸਥਿਤੀਆਂ ਦਾ ਅਧਿਕਤਮ ਲਾਭ ਭਾਰਤ ਨੂੰ ਮਿਲੇ। ਸਾਡੀ ਸਰਕਾਰ ਦੀ ਪਹਿਚਾਣ ਪੀੜਤਾਂ, ਸ਼ੋਸ਼ਿਤਾਂ, ਵੰਚਿਤਾਂ ਅਤੇ ਮਹਿਲਾਵਾਂ ਨੂੰ ਸਸ਼ਕਤ ਕਰਨ ਦੀ ਰਹੀ ਹੈ। ਇਸ ਦਹਾਕੇ ਵਿੱਚ ਵੀ ਅਸੀਂ ਉਨ੍ਹਾਂ ਉੱਤੇ ਫੋਕਸ ਰੱਖਾਂਗੇ ਅਤੇ ਮੈਂ ਚਾਹੁੰਦਾ ਹਾਂ ਕਿ ਦੋਨਾਂ ਸਦਨਾਂ ਵਿੱਚ ਆਰਥਿਕ ਮੁੱਦਿਆਂ ’ਤੇ, empowerment of people ਦੇ ਉੱਪਰ ਬਹੁਤ ਵਿਆਪਕ ਚਰਚਾ ਹੋਵੇ, ਅਧਿਕ ਚੰਗੀ ਚਰਚਾ ਹੋਵੇ , ਦਿਨੋ-ਦਿਨ ਸਾਡੀ ਚਰਚਾ ਦਾ ਪੱਧਰ ਅਧਿਕ ਉੱਚਾ ਹੁੰਦਾ ਰਹੇ। ਇਸ ਵਿਸ਼ਵਾਸ ਦੇ ਨਾਲ ਮੈਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ । ਨਮਸਕਾਰ।
*******
ਵੀਆਰਆਰਕੇ/ਆਈਜੀ/ਐੱਮਜੀ/ਏਕੇ
Speaking at the start of the Budget Session of Parliament. https://t.co/CIMbUsXOVV
— Narendra Modi (@narendramodi) January 31, 2020