Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਈਟੀਬੀਪੀ ਦੇ ਸਥਾਪਨਾ ਦਿਵਸ ‘ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ-ਤਿੱਬਤ ਸਰਹੱਦੀ ਪੁਲਿਸ (ਆਈਟੀਬੀਪੀ) ਦੇ ਸਥਾਪਨਾ ਦਿਵਸ ਦੇ ਮੌਕੇ ‘ਤੇ ਆਈਟੀਬੀਪੀ ਦੇ ਸਾਰੇ ਹਿਮਵੀਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ। ਰਾਸ਼ਟਰ ਦੇ ਪ੍ਰਤੀ ਆਈਟੀਬੀਪੀ ਦੀ ਮਿਸਾਲੀ ਸੇਵਾ ਨੂੰ ਸਵਿਕਾਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਹਿੰਮਤ, ਅਨੁਸ਼ਾਸਨ ਅਤੇ ਡਿਊਟੀ ਪ੍ਰਤੀ ਫੋਰਸ ਦੇ ਜਵਾਨਾਂ ਦੀ ਅਟੁੱਟ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਫ਼ਤ ਰਾਹਤ ਅਤੇ ਬਚਾਅ ਅਭਿਆਨਾਂ ਦੌਰਾਨ ਆਈਟੀਬੀਪੀ ਜਵਾਨਾਂ ਦੀ ਹਮਦਰਦੀ ਅਤੇ ਤਿਆਰੀ ਦੀ ਵੀ ਸ਼ਲਾਘਾ ਕੀਤੀ, ਜੋ ਉਨ੍ਹਾਂ ਦੀ ਸੇਵਾ ਅਤੇ ਮਨੁੱਖਤਾ ਦੀਆਂ ਸਭ ਤੋਂ ਵਧੀਆ ਪਰੰਪਰਾਵਾਂ ਨੂੰ ਦਰਸਾਉਂਦੀ ਹੈ।

ਸ਼੍ਰੀ ਮੋਦੀ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ:

“ਆਈਟੀਬੀਪੀ ਦੇ ਸਾਰੇ ਹਿਮਵੀਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਈਟੀਬੀਪੀ ਦੇ ਸਥਾਪਨਾ ਦਿਵਸ ‘ਤੇ ਦਿਲੋਂ ਵਧਾਈਆਂ। ਇਹ ਫੋਰਸ ਬੇਮਿਸਾਲ ਹਿੰਮਤ, ਅਨੁਸ਼ਾਸਨ ਅਤੇ ਡਿਊਟੀ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਸਭ ਤੋਂ ਮੁਸ਼ਕਿਲ ਮੌਸਮ ਅਤੇ ਪਹੁੰਚ ਤੋਂ ਬਾਹਰਲੇ ਇਲਾਕਿਆਂ ਵਿੱਚ ਸੇਵਾ ਕਰਦੇ ਹੋਏ, ਉਹ ਅਟੁੱਟ ਸੰਕਲਪ ਨਾਲ ਰਾਸ਼ਟਰ ਦੀ ਰੱਖਿਆ ਕਰਦੇ ਹਨ। ਆਫ਼ਤ ਰਾਹਤ ਅਤੇ ਬਚਾਅ ਅਭਿਆਨਾਂ ਦੌਰਾਨ ਉਨ੍ਹਾਂ ਦੀ ਹਮਦਰਦੀ ਅਤੇ ਤਿਆਰੀ ਦੀ ਭਾਵਨਾ ਸੇਵਾ ਅਤੇ ਮਨੁੱਖਤਾ ਦੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਦਰਸਾਉਂਦੀ ਹੈ।”

@ITBP_official”

*************

ਐੱਮਜੇਪੀਐੱਸ/ਐੱਸਆਰ