ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਅਖੁੱਟ ਊਰਜਾ ਦੇ ਖੇਤਰ ਵਿੱਚ ਭਾਰਤ-ਸਪੇਨ ਸਹਿਯੋਗ ਸਬੰਧੀ ਭਾਰਤ ਅਤੇ ਸਪੇਨ ਦਰਮਿਆਨ ਹੋਏ ਸਮਝੌਤੇ ਬਾਰੇ ਮੰਤਰੀ ਮੰਡਲ ਨੂੰ ਜਾਣੂ ਕਰਵਾਇਆ ਗਿਆ ਹੈ । ਇਸ ਸਮਝੌਤੇ `ਤੇ 30 ਮਈ, 2017 ਨੂੰ ਸਪੇਨ ਵਿਖੇ ਦਸਤਖਤ ਕੀਤੇ ਗਏ ਸਨ ।
ਇਹ ਸਮਝੌਤਾ ਮਾਹਿਰਾਂ ਦੇ ਅਦਾਨ-ਪ੍ਰਦਾਨ ਅਤੇ ਸੂਚਨਾ ਦੀ ਨੈੱਟਵਰਕਿੰਗ ਨਾਲ ਦੋਹਾਂ ਮੁਲਕਾਂ ਵਿਚਕਾਰ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੋਵੇਗਾ ।
ਦੋਹਾਂ ਧਿਰਾਂ ਦਾ ਮੰਤਵ ਆਪਸੀ ਹਿਤ, ਬਰਾਬਰੀ ਅਤੇ ਪਰਸਪਰਤਾ ਦੇ ਅਧਾਰ `ਤੇ ਨਵੀਂ ਅਤੇ ਅਖੁੱਟ ਊਰਜਾ ਦੇ ਮਸਲਿਆਂ ‘ਤੇ ਦੁਵੱਲੇ ਤਕਨੀਕੀ ਸਹਿਯੋਗ ਨੂੰ ਉਤਸ਼ਾਹਤ ਅਤੇ ਵਿਕਸਤ ਕਰਨ ਵਾਸਤੇ ਇੱਕ ਸਹਿਕਾਰੀ ਸੰਸਥਾਗਤ ਸਬੰਧ ਲਈ ਅਧਾਰ ਸਥਾਪਤ ਕਰਨਾ ਹੈ । ਇਸ ਸਮਝੌਤੇ ਤਹਿਤ ਸਹਿਯੋਗ ਦੇ ਖੇਤਰ ਨਾਲ ਸਬੰਧਤ ਮਾਮਲਿਆਂ ਦੀ ਸਮੀਖਿਆ, ਨਿਗਰਾਨੀ ਅਤੇ ਚਰਚਾ ਵਾਸਤੇ ਇੱਕ ਜੁਆਇੰਟ ਵਰਕਿੰਗ ਕਮੇਟੀ ਦੀ ਸਥਾਪਨਾ ਦਾ ਵਿਚਾਰ ਹੈ ।
****
AKT/VBA/SH