ਪੀਐੱਮਇੰਡੀਆ
|
ਲੜੀ ਨੰ. |
ਸਮਝੌਤੇ/ਸਹਿਮਤੀ-ਪੱਤਰ ਦਾ ਨਾਮ |
ਵੇਰਵੇ |
|
1. |
ਭਾਰਤ ਗਣਰਾਜ ਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਵਿਆਪਕ ਰਣਨੀਤਕ ਭਾਈਵਾਲੀ ਬਾਰੇ ਸਮਝੌਤਾ |
ਇਹ ਇੱਕ ਆਮ ਤਾਣੇ-ਬਾਣੇ ਸਬੰਧੀ ਸਮਝੌਤਾ ਹੈ, ਜੋ ਅਗਸਤ 2015 ਤੇ ਫ਼ਰਵਰੀ 2016 ’ਚ ਜਾਰੀ ਉੱਚ-ਪੱਧਰੀ ਸਾਂਝੇ ਬਿਆਨਾਂ ਵਿੱਚ ਪ੍ਰਗਟਾਈ ਸਹਿਮਤੀ ਅਨੁਸਾਰ ਵਿਆਪਕ ਰਣਨੀਤਕ ਭਾਈਵਾਲੀ ਅਧੀਨ ਪਛਾਣੇ ਗਏ ਦੁਵੱਲੇ ਸਹਿਯੋਗ ਦੇ ਖੇਤਰਾਂ ਨੂੰ ਉਜਾਗਰ ਕਰਦਾ ਹੈ। |
|
2.. |
ਭਾਰਤ ਗਣਰਾਜ ਦੀ ਸਰਕਾਰ ਦੇ ਰੱਖਿਆ ਮੰਤਰਾਲੇ ਅਤੇ ਸੰਯੁਕਤ ਅਰਬ ਅਮੀਰਾਤ ਸਰਕਾਰ ਦੇ ਰੱਖਿਆ ਮੰਤਰਾਲੇ ਵਿਚਾਲੇ ਰੱਖਿਆ ਦੇ ਖੇਤਰ ’ਚ ਸਹਿਯੋਗ ਬਾਰੇ ਸਹਿਮਤੀ-ਪੱਤਰ |
ਇਸ ਸਹਿਮਤੀ-ਪੱਤਰ ਦਾ ਉਦੇਸ਼ ਦੋਵੇਂ ਦੇਸ਼ਾਂ ਦੇ ਸਰਕਾਰੀ ਤੇ ਨਿਜੀ ਖੇਤਰ ਦੇ ਸੰਸਥਾਨਾਂ ਵਿਚਾਲੇ ਅਧਿਐਨਾਂ, ਖੋਜ, ਵਿਕਾਸ, ਨਵੀਨਤਾ ਤੇ ਸਹਿਯੋਗ ਰਾਹੀਂ ਰੱਖਿਆ ਨਿਰਮਾਣ ਤੇ ਟੈਕਨੋਲੋਜੀ ਦੇ ਪਛਾਣੇ ਗਏ ਖੇਤਰਾਂ ਵਿੱਚ ਸਹਿਯੋਗ ਸਥਾਪਤ ਕਰਨਾ ਹੈ। ਦੋਵੇਂ ਧਿਰਾਂ ਹਥਿਆਰਾਂ, ਰੱਖਿਆ ਉਦਯੋਗਾਂ ਅਤੇ ਟੈਕਨੋਲੋਜੀ ਟ੍ਰਾਂਸਫ਼ਰ ਦੇ ਖੇਤਰਾਂ ਵਿੱਚ ਸਹਿਯੋਗ ਦੇਣਗੇ। |
|
3. |
ਭਾਰਤ ਗਣਰਾਜ ਦੀ ਸਰਕਾਰ ਅਤੇ ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਵਿਚਾਲੇ ਸਮੁੰਦਰੀ ਆਵਾਜਾਈ ਬਾਰੇ ਸੰਸਥਾਗਤ ਸਹਿਯੋਗ ਬਾਰੇ ਸਹਿਮਤੀ-ਪੱਤਰ |
ਇਸ ਸਹਿਮਤੀ-ਪੱਤਰ ਵਿੱਚ ਕੰਟਰੈਕਟ ਕਰਨ ਵਾਲੀਆਂ ਧਿਰਾਂ ਵਿਚਾਲੇ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਦੀ ਸੁਵਿਧਾ ਰਾਹੀਂ ਦੁਵੱਲੇ ਸਮੁੰਦਰੀ ਵਪਾਰਕ ਸਬੰਧਾਂ ਵਿੱਚ ਵਾਧਾ ਕਰ ਕੇ, ਧਨ ਦੇ ਮੁਕਤ-ਹਸਤਾਂਤਰਣ ਅਤੇ ਸਮੁੰਦਰੀ ਜਹਾਜ਼ਾਂ ਦੇ ਦਸਤਾਵੇਜ਼ਾਂ ਨੂੰ ਪਰਸਪਰ ਮਾਨਤਾ ਦੇਣ ਨਾਲ ਸਬੰਧਤ ਇੱਕ ਤਾਣੇ-ਬਾਣੇ ਦੀ ਵਿਵਸਥਾ ਪ੍ਰਦਾਨ ਕਰਦਾ ਹੈ |
|
4. |
ਭਾਰਤ ਗਣਰਾਜ ਦੇ ਸ਼ਿਪਿੰਗ ਦੇ ਡਾਇਰੈਕਟੋਰੇਟ ਜਨਰਲ ਅਤੇ ਸੰਯੁਕਤ ਅਰਬ ਅਮੀਰਾਤ ਦੀ ਫ਼ੈਡਰਲ ਟ੍ਰਾਂਸਪੋਰਟ ਅਥਾਰਟੀ-ਲੈਂਡ ਐਂਡ ਮੇਰੀਟਾਈਮ ਵਿਚਾਲੇ ਸਿਖਲਾਈ ਦੇ ਮਾਪਦੰਡਾਂ, ਪ੍ਰਮਾਣਿਕਤਾ ਤੇ ਨਿਗਰਾਨੀ ਰੱਖਣ ਬਾਰੇ ਕਨਵੈਨਸ਼ਨ (ਐੱਸ.ਟੀ.ਸੀ.ਡਬਲਿਊ.78) ਦੀਆਂ ਵਿਵਸਥਾਵਾਂ ਤੇ ਉਨ੍ਹਾਂ ਦੀਆਂ ਸੋਧਾਂ ਅਨੁਸਾਰ ਸਮਰੱਥਾ ਦੇ ਪ੍ਰਮਾਣ-ਪੱਤਰਾਂ ਦੀ ਮਾਨਤਾ ਬਾਰੇ ਸਹਿਮਤੀ-ਪੱਤਰ |
ਇਸ ਸਹਿਮਤੀ-ਪੱਤਰ ਦਾ ਉਦੇਸ਼ ਮੇਰੀਨ ਅਫ਼ਸਰਾਂ, ਇੰਜੀਨੀਅਰਾਂ ਤੇ ਅਮਲੇ ਦੇ ਮੈਂਬਰਾਂ ਦੀ ਸਮਰੱਥਾ ਦੇ ਪ੍ਰਮਾਣ-ਪੱਤਰਾਂ ਦੀ ਪਰਸਪਰ ਮਾਨਤਾ ਲਈ ਇੱਕ ਆਮ ਤਾਣਾ-ਬਾਣਾ ਸਥਾਪਤ ਕਰ ਕੇ ਸਮੁੰਦਰੀ ਰਸਤੇ ਰਾਹੀਂ ਆਰਥਿਕ ਗਤੀਵਿਧੀਆਂ ਨੂੰ ਵਧਾਉਣਾ ਹੈ। |
|
5. |
ਭਾਰਤ ਗਣਰਾਜ ਦੇ ਸੜਕੀ ਆਵਾਜਾਈ ਤੇ ਹਾਈਵੇਜ਼ ਬਾਰੇ ਮੰਤਰਾਲੇ ਅਤੇ ਸੰਯੁਕਤ ਅਰਬ ਅਮੀਰਾਤ ਦੀ ਫ਼ੈਡਰਲ ਟਰਾਂਸਪੋਰਟ ਅਥਾਰਟੀ, ਲੈਂਡ ਐਂਡ ਮੇਰੀਟਾਈਮ ਵਿਚਾਲੇ ਸੜਕੀ ਆਵਾਜਾਈ ਅਤੇ ਹਾਈਵੇਅਜ਼ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਬਾਰੇ ਸਹਿਮਤੀ-ਪੱਤਰ |
ਇਸ ਸਹਿਮਤੀ-ਪੱਤਰ ਦਾ ਉਦੇਸ਼ ਮਾਲ ਦੀ ਲੌਜਿਸਟਿਕਸ, ਭੰਡਾਰਨ ਤੇ ਮੁੱਲ-ਵਾਧਾ ਸੇਵਾਵਾਂ ਵਿੱਚ ਟੈਕਨੋਲੋਜੀਆਂ, ਸਿਸਟਮਾਂ ਤੇ ਬਿਹਤਰੀਨ ਅਭਿਆਸ ਸਾਂਝੇ ਕਰ ਕੇ ਹਾਈਵੇਅਜ ਤੇ ਸੜਕੀ ਆਵਾਜਾਈ ਦੇ ਖੇਤਰਾਂ ’ਚ ਸਹਿਯੋਗ ਸਥਾਪਤ ਕਰਨਾ ਹੈ। |
|
6. |
ਭਾਰਤ ਗਣਰਾਜ ਦੀ ਸਰਕਾਰ ਅਤੇ ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਵਿਚਾਲੇ ਮਨੁੱਖੀ ਤਸਕਰੀ ਦੀ ਰੋਕਥਾਮ ਤੇ ਉਸ ਦਾ ਟਾਕਰਾ ਕਰਨਵਿੱਚ ਸਹਿਯੋਗ ਬਾਰੇ ਸਹਿਮਤੀ-ਪੱਤਰ |
ਇਸ ਸਹਿਮਤੀ-ਪੱਤਰ ਦਾ ਉਦੇਸ਼ ਮਨੁੱਖੀ ਤਸਕਰੀ, ਖ਼ਾਸ ਤੌਰ ’ਤੇ ਔਰਤਾਂ ਅਤੇ ਬੱਚਿਆਂ ਦੀ ਤਸਕਰੀ ਨਾਲ ਸਬੰਧਤ ਮਾਮਲਿਆਂ ਦੀ ਰੋਕਥਾਮ, ਉਨ੍ਹਾਂ ਦਾ ਬਚਾਅ ਤੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਉਨ੍ਹਾਂ ਦੇ ਸਬੰਧਤ ਦੇਸ਼ ਹਵਾਲੇ ਕਰਨ ਦੇ ਮਾਮਲਿਆਂ ਬਾਰੇ ਦੁਵੱਲੇ ਸਹਿਯੋਗ ਵਿੱਚ ਵਾਧਾ ਕਰਨਾ। |
|
7. |
ਭਾਰਤ ਗਣਰਾਜ ਦੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਬਾਰੇ ਮੰਤਰਾਲੇ ਅਤੇ ਸੰਯੁਕਤ ਅਰਬ ਅਮੀਰਾਤ ਦੇ ਅਰਥ-ਵਿਵਸਥਾ ਬਾਰੇ ਮੰਤਰਾਲੇ ਵਿਚਾਲੇ ਲਘੂ ਤੇ ਦਰਮਿਆਨੇ ਉੱਦਮਾਂ ਅਤੇ ਨਵੀਨਤਾ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਹਿਮਤੀ-ਪੱਤਰ |
ਇਸ ਸਹਿਮਤੀ-ਪੱਤਰ ਦਾ ਉਦੇਸ਼ ਸਾਂਝੇ ਪ੍ਰੋਜੈਕਟਾਂ, ਆਰ ਅਤੇ ਡੀ ਅਤੇ ਸਬੰਧਤ ਗਤੀਵਿਧੀਆਂ ਸਮੇਤ ਲਘੂ, ਛੋਟੇ ਤੇ ਦਰਮਿਆਨੇ ਉੱਦਮਾਂ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। |
|
8. |
ਭਾਰਤ ਗਣਰਾਜ ਦੇ ਖੇਤੀ ਤੇ ਕਿਸਾਨ ਪਲਾਈ ਮੰਤਰਾਲੇ ਅਤੇ ਸੰਯੁਕਤ ਅਰਬ ਅਮੀਰਾਤ ਦੇ ਵਾਤਾਵਰਨ ਤਬਦੀਲੀ ਤੇ ਵਾਤਾਵਰਨ ਮੰਤਰਾਲੇ ਵਿਚਾਲੇ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਵਿਚਾਲੇ ਸਹਿਮਤੀ-ਪੱਤਰ |
ਇਸ ਸਹਿਮਤੀ-ਪੱਤਰ ਦਾ ਉਦੇਸ਼ ਫ਼ੂਡ ਪ੍ਰੋਸੈਸਿੰਗ ਅਤੇ ਖੇਤੀਬਾੜੀ ਪੈਦਾਵਾਰ ਦੀਆਂ ਵਿਧੀਆਂ ਵਿੱਚ ਟੈਕਨੋਲੋਜੀ ਦੇ ਹਸਤਾਂਤਰਨ ਵਿੱਚ ਸਹਿਯੋਗ ਵਧਾਉਣ ਸਮੇਤ ਦੁਵੱਲੀ ਦਿਲਚਸਪੀ ਨਾਲ ਸਬੰਧਤ ਖੇਤੀਬਾੜੀ ਦੇ ਵਿਭਿੰਨ ਖੇਤਰਾਂ ’ਚ ਸਹਿਯੋਗ ਲਈ ਤਾਣੇ-ਬਾਣੇ ਦਾ ਵਿਕਾਸ ਕਰਨਾ ਹੈ। |
|
9. |
ਭਾਰਤ ਗਣਰਾਜ ਦੀ ਸਰਕਾਰ ਅਤੇ ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਵਿਚਾਲੇ ਕੂਟਨੀਤਕ, ਵਿਸ਼ੇਸ਼ ਅਤੇ ਅਧਿਕਾਰਤ ਪਾਸਪੋਰਟ ਧਾਰਕਾਂ ਲਈ ਦਾਖ਼ਲਾ ਵੀਜ਼ਾ ਦੀਆਂ ਸ਼ਰਤਾਂ ਵਿੱਚ ਪਰਸਪਰ ਛੋਟ ਬਾਰੇ ਸਹਿਮਤੀ-ਪੱਤਰ |
ਇਹ ਸਮਝੌਤਾ ਦੋਵੇਂ ਦੇਸ਼ਾਂ ਦੇ ਕੂਟਨੀਤਕ, ਵਿਸ਼ੇਸ਼ ਅਤੇ ਅਧਿਕਾਰਤ ਪਾਸਪੋਰਟ-ਧਾਰਕਾਂ ਨੂੰ ਵੀਜ਼ਾ-ਮੁਕਤ ਯਾਤਰਾ ਦੀ ਇਜਾਜ਼ਤ ਦਿੰਦਾ ਹੈ। |
|
10. |
ਪ੍ਰਸਾਰ ਭਾਰਤੀ, ਭਾਰਤ ਅਤੇ ਏਮੀਰੇਟਸ ਨਿਊਜ਼ ਏਜੰਸੀ (ਡਬਲਿਊ.ਏ.ਐੱਮ.), ਸੰਯੁਕਤ ਅਰਬ ਅਮੀਰਾਤ ਵਿਚਾਲੇ ਪ੍ਰੋਗਰਾਮ ਅਦਾਨ-ਪ੍ਰਦਾਨ ਲਈ ਸਹਿਮਤੀ-ਪੱਤਰ |
ਇਸ ਸਹਿਮਤੀ-ਪੱਤਰ ਦਾ ਉਦੇਸ਼ ਪ੍ਰਸਾਰ ਭਾਰਤੀ ਅਤੇ ਏਮੀਰੇਟਸ ਨਿਊਜ਼ ਏਜੰਸੀ (ਡਬਲਿਊ.ਏ.ਐੱਮ.) ਸੰਯੁਕਤ ਅਰਬ ਅਮੀਰਾਤ ਵਿਚਾਲੇ ਪ੍ਰਸਾਰਣ, ਪ੍ਰੋਗਰਾਮਾਂ, ਖ਼ਬਰਾਂ ਤੇ ਬਿਹਤਰੀਨ ਅਭਿਆਸਾਂ ਦੇ ਖੇਤਰ ਵਿੱਚ ਸਹਿਯੋਗ ਰਾਹੀਂ ਆਪਸੀ ਅਦਾਨ-ਪ੍ਰਦਾਨ ਕਰਨਾ ਹੈ। |
|
11. |
ਭਾਰਤ ਗਣਰਾਜ ਦੇ ਵਣਜ ਤੇ ਉਦਯੋਗ ਮੰਤਰਾਲੇ ਅਤੇ ਸੰਯੁਕਤ ਅਰਬ ਅਮੀਰਾਤ ਦੇ ਅਰਥ-ਵਿਵਸਥਾ ਬਾਰੇ ਮੰਤਰਾਲੇ ਵਿਚਾਲੇ ਆਪਸੀ ਦਿਲਚਸਪੀ ਦੇ ਖੇਤਰਾਂ ’ਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਵਪਾਰਕ ਉਪਚਾਰ ਦੇ ਕਦਮਾਂ ਬਾਰੇ ਸਹਿਮਤੀ-ਪੱਤਰ |
ਇਸ ਸਹਿਮਤੀ-ਪੱਤਰ ਦਾ ਉਦੇਸ਼ ਵਪਾਰਕ ਉਪਚਾਰਕ ਕਦਮਾਂ ਨਾਲ ਸਬੰਧਤ ਪਰਸਪਰ ਪਛਾਣੇ ਖੇਤਰਾਂ ਵਿੰਚ ਸੂਚਨਾ, ਸਮਰੱਥਾ-ਨਿਰਮਾਣ, ਸੈਮੀਨਾਰਜ਼ ਅਤੇ ਟਰੇਨਿੰਗਾਂ ਦੇ ਅਦਾਨ-ਪ੍ਰਦਾਨ ਰਾਹੀਂ ਐਂਟੀ-ਡੰਪਿੰਗ ਅਤੇ ਸਬੰਧਤ ਡਿਊਟੀਆਂ ਦੇ ਖੇਤਰ ਵਿੱਚ ਸਹਿਯੋਗ ਵਧਾਉਣਾ ਹੈ। |
|
12. |
ਇੰਡੀਅਨ ਸਟਰੈਟਿਜਿਕ ਪੈਟਰੋਲੀਅਮ ਰਿਜ਼ਰਵਜ਼ ਲਿਮਿਟੇਡ ਅਤੇ ਅਬੂ ਧਾਬੀ ਨੈਸ਼ਨਲ ਆੱਇਲ ਕੰਪਨੀ ਵਿਚਾਲੇ ਤੇਲ-ਭੰਡਾਰ ਅਤੇ ਪ੍ਰਬੰਧ ਬਾਰੇ ਸਮਝੌਤਾ |
ਇਸ ਸਮਝੌਤੇ ਦਾ ਉਦੇਸ਼ ਭਾਰਤ ਵਿੱਚ ਅਬੂ ਧਾਬੀ ਨੈਸ਼ਨਲ ਆੱਇਲ ਕੰਪਨੀ ਵੱਲੋਂ ਕੱਚੇ ਤੇਲ ਦੇ ਭੰਡਾਰ ਲਈ ਇੱਕ ਤਾਣਾ-ਬਾਣਾ ਸਥਾਪਤ ਕਰਨਾ ਅਤੇ ਦੋਵੇਂ ਦੇਸ਼ਾਂ ਵਿਚਾਲੇ ਊਰਜਾ ਦੇ ਖੇਤਰ ਵਿੱਚ ਰਣਨੀਤਕ ਸਬੰਧ ਹੋਰ ਮਜ਼ਬੂਤ ਕਰਨਾ ਹੈ। |
|
13. |
ਨੈਸ਼ਨਲ ਪ੍ਰੋਡਕਟੀਵਿਟੀ ਕੌਂਸਲ ਅਤੇ ਅਲ ਏਤਿਹਾਦ ਐਨਰਜੀ ਸਰਵਿਸੇਜ਼ ਕੰ. ਐੱਲ.ਐੱਲ.ਸੀ. ਵਿਚਾਲੇ ਸਹਿਮਤੀ-ਪੱਤਰ |
ਇਹ ਸਹਿਮਤੀ-ਪੱਤਰ ਊਰਜਾ ਕਾਰਜਕੁਸ਼ਲਤਾ ਸੇਵਾਵਾਂ ਵਿੱਚ ਸਹਿਯੋਗ ਬਾਰੇ ਹੈ। |
|
14. |
ਨੈਸ਼ਨਲ ਸਕਿਓਰਿਟੀ ਕੌਂਸਲ ਸੈਕਰੇਟੇਰੀਏਟ ਆੱਵ੍ ਇੰਡੀਆ ਅਤੇ ਨੈਸ਼ਨਲ ਇਲੈਕਟ੍ਰੌਨਿਕ ਸਕਿਓਰਿਟੀ ਅਥਾਰਟੀ ਵਿਚਾਲੇ ਸਹਿਮਤੀ-ਪੱਤਰ |
ਇਹ ਸਹਿਮਤੀ-ਪੱਤਰ ਸਾਈਬਰ-ਸਪੇਸ ਵਿੱਚ ਟੈਕਨੋਲੋਜੀ ਵਿਕਾਸ ਤੇ ਸਹਿਯੋਗ ਬਾਰੇ ਹੈ। |
AKT/AK