Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਮਰੀਕਾ ਦੀ ਯਾਤਰਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ


ਮੈਂ 21 ਤੋਂ 27 ਸਤੰਬਰ 2019 ਤੱਕ ਅਮਰੀਕਾ ਦੀ ਯਾਤਰਾ ਕਰ ਰਿਹਾ ਹਾਂ।  ਮੈਂ ਪਹਿਲਾਂ ਹਿਊਸਟਨ ਅਤੇ ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਮਹਾ ਸਭਾ  ਦੇ 74ਵੇਂ ਸੈਸ਼ਨ ਦੀ ਉੱਚ ਪੱਧਰੀ ਬੈਠਕ ਵਿੱਚ ਸ਼ਾਮਲ ਹੋਣ ਲਈ ਨਿਊਯਾਰਕ ਦੀ ਯਾਤਰਾ ਕਰਾਂਗਾ।

ਹਿਊਸਟਨ ਵਿੱਚ, ਭਾਰਤ-ਅਮਰੀਕਾ ਊਰਜਾ ਸਾਂਝੇਦਾਰੀ ਦਾ ਵਿਸ‍ਤਾਰ ਕਰਨ  ਦੇ ਉਦੇਸ਼ ਨਾਲ ਮੈਂ ਅਮਰੀਕਾ ਵਿੱਚ ਪ੍ਰਮੁੱਖ ਊਰਜਾ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੱਲਬਾਤ ਕਰਾਂਗਾ।  ਊਰਜਾ ਪਰਸਪਰ  ਰੂਪ ਤੋਂ ਲਾਭਦਾਇਕ ਸਹਿਯੋਗ  ਦੇ ਇੱਕ ਨਵੇਂ ਖੇਤਰ  ਦੇ ਰੂਪ ਵਿੱਚ ਉੱਭਰੀ ਹੈ ਅਤੇ ਇਹ ਤੇਜ਼ੀ ਨਾਲ ਸਾਡੇ ਦੁਵੱਲੇ ਸਬੰਧਾਂ ਦਾ ਇੱਕ ਮਹੱਤਵਪੂਰਨ ਅੰਗ ਬਣ ਰਹੀ ਹੈ।

ਹਿਊਸਟਨ ਵਿੱਚ, ਮੈਂ ਭਾਰਤੀ-ਅਮਰੀਕਾ ਭਾਈਚਾਰੇ  ਨਾਲ ਆਪਣੀ ਬੈਠਕ ਅਤੇ ਸੰਬੋਧਨ ਨੂੰ ਲੈ ਕੇ ਆਸਵੰਦ ਹਾਂ। ਵਿਵਿਧ ਖੇਤਰਾਂ ਵਿੱਚ ਉਨ੍ਹਾਂ ਦੀ ਸਫਲਤਾ, ਜੀਵਨ  ਦੇ ਕਈ ਕਾਰਜ ਖੇਤਰਾਂ ਵਿੱਚ ਅਮਰੀਕਾ ਵਿੱਚ ਉਨ੍ਹਾਂ ਦਾ ਯੋਗਦਾਨ, ਭਾਰਤ  ਦੇ ਨਾਲ ਉਨ੍ਹਾਂ  ਦੇ  ਮਜ਼ਬੂਤ ਰਿਸ਼‍ਤੇ ਅਤੇ ਦੋਹਾਂ ਲੋਕਤਾਂਤਰਿਕ ਦੇਸ਼ਾਂ ਦਰਮਿਆਨ ਇੱਕ ਜੀਵੰਤ ਸੇਤੂ (ਪੁਲ਼)  ਦੇ ਰੂਪ ਵਿੱਚ ਉਨ੍ਹਾਂ ਦੀ ਭੂਮਿਕਾ ਸਾਡੇ ਲਈ ਮਾਣ ਦਾ ਵਿਸ਼ਾ ਹੈ।  ਇਹ ਭਾਰਤੀ ਪਰਵਾਸੀ ਭਾਈਚਾਰੇ ਲਈ ਬੇਹੱਦ ਸਨਮਾਨ ਅਤੇ ਮੇਰੇ ਲਈ ਅਤਿਅੰਤ ਪ੍ਰਸ਼ੰਨ‍ਤਾ ਦੀ ਗੱਲ ਹੈ ਕਿ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ, ਸ਼੍ਰੀ ਡੋਨਾਲਡ ਟਰੰਪ ਇਸ ਅਵਸਰ ਉੱਤੇ ਨਾ ਸਿਰਫ ਹਾਜ਼ਰ ਰਹਿਣਗੇ, ਬਲਕਿ ਸੰਬੋਧਨ ਵਿੱਚ ਮੇਰਾ ਸਾਥ ਦੇਣਗੇ।  ਮੇਰੇ ਨਾਲ ਇੱਕ ਭਾਰਤੀ ਭਾਈਚਾਰਕ ਪ੍ਰੋਗਰਾਮ ਵਿੱਚ ਅਮਰੀਕੀ ਰਾਸ਼ਟਰਪਤੀ ਦੀ ਇਹ ਪਹਿਲੀ ਹਾਜ਼ਰੀ ਹੋਵੇਗੀ ਅਤੇ ਸਾਡੇ ਦੁਵੱਲੇ ਸਬੰਧਾਂ ਨੂੰ ਇੱਕ ਨਵੀਂ ਦਿਸ਼ਾ ਦੇਣ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ ।

ਹਿਊਸਟਨ ਵਿੱਚ ਪ੍ਰਵਾਸ ਦੌਰਾਨ, ਮੈਨੂੰ ਭਾਰਤੀ-ਅਮਰੀਕੀ ਭਾਈਚਾਰੇ ਦੇ ਕਈ ਸਮੂਹਾਂ ਅਤੇ ਉਨ੍ਹਾਂ  ਦੇ  ਚੁਣੇ ਹੋਏ ਪ੍ਰਤੀਨਿਧੀਆਂ  ਨਾਲ ਵਿਚਾਰ-ਵਟਾਂਦਰਾ ਕਰਨ ਦਾ ਅਵਸਰ ਮਿਲੇਗਾ।

ਨਿਊਯਾਰਕ ਵਿੱਚ, ਮੈਂ ਸੰਯੁਕਤ ਰਾਸ਼ਟਰ ਵਿੱਚ ਕਈ ਪ੍ਰਮੁੱਖ ਪ੍ਰੋਗਰਾਮਾਂ ਵਿੱਚ ਹਿੱਸ‍ ਲਵਾਂਗਾ। 1945 ਵਿੱਚ ਸੰਯੁਕਤ ਰਾਸ਼ਟਰ ਦੇ ਸੰਸਥਾਪਕ ਮੈਂਬਰ  ਦੇ ਰੂਪ ਵਿੱਚ ਆਪਣੀ ਭਾਗੀਦਾਰੀ ਦੇ ਬਾਅਦ ਤੋਂ, ਭਾਰਤ ਨੇ ਸ਼ਾਂਤੀ ਅਤੇ ਸੁਰੱਖਿਆ ਨੂੰ ਅੱਗੇ ਵਧਾਉਣ ਅਤੇ ਦੁਨੀਆ ਵਿੱਚ ਵਿਆਪਕ – ਸਮਾਵੇਸ਼ੀ ਆਰਥਿਕ ਵਾਧੇ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਬਹੁਪੱਖਵਾਦ  ਪ੍ਰਤੀ ਅਟੁੱਟ ਪ੍ਰਤੀਬੱਧਤਾ ਜਤਾਈ ਹੈ।

ਇਸ ਵਰ੍ਹੇ, ਸੰਯੁਕਤ ਰਾਸ਼ਟਰ ਮਹਾ ਸਭਾ ਦੇ 74ਵੇਂ ਸੈਸ਼ਨ ਵਿੱਚ “ਗ਼ਰੀਬੀ ਹਟਾਓ, ਗੁਣਵੱਤਾਪੂਰਨ ਸਿੱਖਿਆ,  ਜਲਵਾਯੂ ਕਾਰਵਾਈ ਅਤੇ ਸਮਾਵੇਸ਼” ਵਿਸ਼ੇ ਦੇ ਨਾਲ ਇਸ ਦਿਸ਼ਾ ਵਿੱਚ ਜਾਰੀ ਬਹੁਪੱਖੀ ਯਤਨਾਂ ਨੂੰ ਅੱਗੇ ਵਧਾਇਆ ਜਾਵੇਗਾ ।  ਇੱਕ ਕਮਜੋਰ ਵਿਸ਼ਵ ਅਰਥਵਿਵਸਥਾ,ਦੁਨੀਆ  ਦੇ ਕਈ ਹਿੱਸਿਆਂ ਵਿੱਚ ਅਸ਼ਾਂਤੀ ਅਤੇ ਤਣਾਅ, ਆਤੰਕਵਾਦ ਵਿੱਚ ਵਾਧਾ ਅਤੇ ਪ੍ਰਸਾਰ, ਜਲਵਾਯੂ ਪਰਿਵਰਤਨ ਅਤੇ ਗ਼ਰੀਬੀ ਦੀ ਸਥਾਨਕ ਵਿਸ਼ਵ ਚੁਣੌਤੀ ਜਿਹੇ ਮੁੱਦੇ ਅੰਤਰਰਾਸ਼ਟਰੀ ਭਾਈਚਾਰੇ ਲਈ ਮਹੱਤ‍ਵਪੂਰਨ ਚੁਣੌਤੀਆਂ ਹਨ।  ਇਨ੍ਹਾਂ ਮੁੱਦਿਆਂ ‘ਤੇ ਮਜ਼ਬੂਤ ਵਿਸ਼ਵ ਪ੍ਰਤੀਬੱਧਤਾ ਅਤੇ ਬਹੁਪੱਖੀ ਕਾਰਵਾਈ ਦੀ ਜ਼ਰੂਰਤ ਹੈ।  ਮੈਂ ਸੁਧਾਰਪੂਰਨ ਬਹੁਪੱਖਵਾਦ  ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦਾ ਹਾਂ,ਜੋ ਉੱਤਰਦਾਈ,ਪ੍ਰਭਾਵੀ ਅਤੇ ਸਮਾਵੇਸ਼ੀ ਹੈ ਅਤੇ ਇਸ ਵਿੱਚ ਭਾਰਤ ਆਪਣੀ ਉਚਿਤ ਭੂਮਿਕਾ ਨਿਭਾਉਂਦਾ ਹੈ।

ਸੰਯੁਕਤ ਰਾਸ਼ਟਰ ਦੇ ਪ੍ਰੋਗਰਾਮਾਂ ਵਿੱਚ ਆਪਣੀ ਭਾਗੀਦਾਰੀ  ਰਾਹੀਂ,  ਮੈਂ ਨਿਰੰਤਰ ਵਿਕਾਸ ਟੀਚਿਆਂ ਨੂੰ ਸਫਲਤਾਪੂਰਵਕ ਹਾਸਲ ਕਰਨ ਦੀ ਦਿਸ਼ਾ ਵਿੱਚ ਕੀਤੇ ਗਏ ਉਤ‍ਕ੍ਰਿਸ਼‍ਟ ਯਤਨਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਾਂਗਾ।  23 ਸਤੰਬਰ ਨੂੰ ‘ਕਲਾਈਮੇਟ ਐਕਸ਼ਨ ਸਮਿਟ 2019 ਵਿੱਚ, ਮੈਂ ਵਿਸ਼ਵ ਟੀਚਿਆਂ ਅਤੇ ਅੰਤਰਰਾਸ਼ਟਰੀ ਪ੍ਰਤੀਬੱਧਤਾਵਾਂ ਦੇ ਅਨੁਕੂਲ ਜਲਵਾਯੂ ਪਰਿਵਰਤਨ ਦੀ ਦਿਸ਼ਾ ਵਿੱਚ ਭਾਰਤ ਦੁਆਰਾ ਉਠਾਏ ਗਏ ਮਹੱਤ‍ਵਪੂਰਨ ਕਦਮਾਂ ‘ਤੇ ਪ੍ਰਕਾਸ਼ ਪਾਵਾਂਗਾ ।

ਵਿਸ਼ਵ ਵਿਆਪੀ ਸਿਹਤ ਕਵਰੇਜ ਉੱਤੇ ਸੰਯੁਕਤ ਰਾਸ਼ਟਰ ਦੇ ਪ੍ਰੋਗਰਾਮ ਵਿੱਚ,ਮੈਂ ਆਯੁਸ਼ਮਾਨ ਭਾਰਤ ਪ੍ਰੋਗਰਾਮ ਸਹਿਤ ਕਈ ਪਹਿਲਾਂ  ਰਾਹੀਂ ਜ਼ਰੂਰਤਮੰਦਾਂ ਲਈ ਸਿਹਤ ਸੇਵਾ ਪ੍ਰਦਾਨ ਕਰਨ ਵਿੱਚ ਭਾਰਤ ਦੀਆਂ ਉਪਲੱਬਧੀਆਂ ਨੂੰ ਆਲਮੀ ਮੰਚ ਉੱਤੇ ਸਾਂਝਾ ਕਰਨ ਨੂੰ ਲੈ ਕੇ ਵੀ ਆਸਵੰਦ ਹਾਂ।

ਭਾਰਤ, ਮਹਾਤਮਾ ਗਾਂਧੀ ਜੀ ਦੀ 150ਵੀਂ ਜਯੰਤੀ ਮਨਾਉਣ ਲਈ ਸੰਯੁਕਤ ਰਾਸ਼ਟਰ ਵਿੱਚ ਇੱਕ ਸਮਾਰੋਹ ਦੀ ਮੇਜ਼ਬਾਨੀ ਕਰੇਗਾ, ਇਹ ਵਰਤਮਾਨ ਦੁਨੀਆ ਵਿੱਚ ਗਾਂਧੀਵਾਦੀ ਵਿਚਾਰਾਂ ਅਤੇ ਕਦਰਾਂ-ਕੀਮਤਾਂ ਦੀ ਲਗਾਤਾਰ ਪ੍ਰਾਸੰਗਿਕਤਾ ਨੂੰ ਰੇਖਾਂਕਿਤ ਕਰੇਗਾ।  ਇਸ ਅਵਸਰ ਉੱਤੇ,  ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨਾਲ ਕਈ ਰਾਸ਼ਟਰ ਪ੍ਰਮੁੱਖ ਅਤੇ ਦੇਸ਼ਾਂ  ਦੇ ਪ੍ਰਤਿਨਿਧੀ ਗਾਂਧੀਜੀ ਨੂੰ ਸਮੂਹਿਕ ਸ਼ਰਧਾਂਜਲੀ ਅਰਪਿਤ ਕਰਨਗੇ ਅਤੇ ਉਨ੍ਹਾਂ  ਦੇ  ਸੰਦੇਸ਼ ਦੇ ਮਹੱਤਵ ਨੂੰ ਰੇਖਾਂਕਿਤ ਕਰਨਗੇ।

ਮੈਂ, ਯੂਐੱਨਜੀਏ ਦੀ ਬੈਠਕ ਦੇ ਇਲਾਵਾ ਇਸ ਅਵਸਰ ਉੱਤੇ ਹਾਜ਼ਰ ਹੋਰ ਦੇਸ਼ਾਂ  ਦੇ ਨੇਤਾਵਾਂ ਅਤੇ ਸੰਯੁਕ‍ਤ ਰਾਸ਼‍ਟਰ ਸੰਸਥਾਵਾਂ ਨਾਲ ਦੁਵੱਲੀਆਂ ਬੈਠਕਾਂ ਵੀ ਕਰਾਂਗਾ।  ਇਹ ਪਹਿਲਾ ਅਵਸਰ ਹੈ ਕਿ ਜਦੋਂ‍ ਭਾਰਤ ਪ੍ਰਸ਼ਾਂਤ ਖੇਤਰ  ਦੇ ਦੇਸ਼ਾਂ ਅਤੇ ਕੈਰੀਕੌਮ ਸਮੂਹ  ਦੇ ਨੇਤਾਵਾਂ  ਨਾਲ ਲੀਡਰਸ਼ਿਪ ਪੱਧਰ ਦੀ ਚਰਚਾ ਕਰੇਗਾ।  ਇਹ ਸਾਡੇ ਉਤ‍ਸ਼ਾਹਪੂਰਨ ਦੱਖਣ-ਦੱਖਣ ਸਹਿਯੋਗ ਅਤੇ ਉਨ੍ਹਾਂ  ਦੇ  ਨਾਲ ਸਾਂਝੇਦਾਰੀ ਨੂੰ ਅੱਗੇ ਵਧਾਵੇਗਾ।

ਹਿਊਸਟਨ ਅਤੇ ਨਿਊਯਾਰਕ ਵਿੱਚ ਆਪਣੀ ਕੁਝ ਦਿਨਾਂ ਦੀ ਯਾਤਰਾ ਦੌਰਾਨ, ਮੈਂ ਰਾਸ਼ਟਰਪਤੀ ਟਰੰਪ ਨੂੰ ਮਿਲਣ ਲਈ ਵੀ ਉਤਸੁਕ ਹਾਂ।  ਅਸੀਂ ਦੋਹਾਂ ਦੇਸ਼ਾਂ ਅਤੇ ਆਪਣੇ ਨਾਗਰਿਕਾਂ ਲਈ ਹੋਰ ਅਧਿਕ ਲਾਭ ਲਈ ਆਪਣੇ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਾਂਗੇ।  ਸਿੱਖਿਆ, ਕੌਸ਼ਲ, ਖੋਜ, ਟੈਕਨੋਲੋਜੀ ਅਤੇ ਇਨੋਵੇਸ਼ਨ ਵਿੱਚ ਭਾਗੀਦਾਰੀ ਦੀਆਂ ਸਮ੍ਰਿੱਧ (ਖੁਸ਼ਹਾਲ) ਸੰਭਾਵਨਾਵਾਂ ਨਾਲ ਅਮਰੀਕਾ ਸਾਡੇ ਰਾਸ਼ਟਰੀ ਵਿਕਾਸ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਭਾਗੀਦਾਰ ਹੈ ਅਤੇ ਆਰਥਿਕ ਵਿਕਾਸ ਅਤੇ ਰਾਸ਼ਟਰੀ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਦੋਹਾਂ ਦੇਸ਼ਾਂ  ਦਰਮਿਆਨ ਮਜ਼ਬੂਤ ਸਬੰਧ ਭਾਰਤ ਲਈ ਉਤਸ਼ਾਹਵਰਧਕ ਹਨ।  ਦੁਨੀਆ  ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰਾਂ  ਦਰਮਿਆਨ ਸਾਂਝੀਆਂ ਕਦਰਾਂ-ਕੀਮਤਾਂ,ਸਮਾਨ ਰੁਚੀਆਂ ਅਤੇ ਅਨੁਪੂਰਕ ਸਮਰੱਥਾਵਾਂ, ਦੋਹਾਂ ਦੇਸ਼ਾਂ ਦੀ ਕੁਦਰਤੀ ਸਾਂਝੇਦਾਰੀ ਨੂੰ ਨੀਂਹ ਪ੍ਰਦਾਨ ਕਰਦੀਆਂ ਹਨ । ਇਕੱਠੇ ਕਾਰਜ ਕਰਦੇ ਹੋਏ, ਅਸੀਂ ਅਧਿਕ ਸ਼ਾਂਤੀਪੂਰਨ, ਸਥਿਰ, ਸੁਰੱਖਿਅਤ, ਸਥਾਈ ਅਤੇ ਸਮ੍ਰਿੱਧ (ਖੁਸ਼ਹਾਲ) ਵਿਸ਼ਵ ਦੇ ਨਿਰਮਾਣ ਵਿੱਚ ਯੋਗਦਾਨ ਕਰ ਸਕਦੇ ਹਾਂ।

ਮੈਂ ਆਪਣੀ ਨਿਊਯਾਰਕ ਯਾਤਰਾ ਦੌਰਾਨ, ਅਮਰੀਕਾ ਦੇ ਨਾਲ ਆਪਣੇ ਦੁਵੱਲੇ ਸਬੰਧਾਂ ਦੇ ਮਹੱਤਵਪੂਰਨ ਆਯਾਮਾਂ ਉੱਤੇ ਵੀ ਵਿਸ਼ੇਸ਼ ਰੂਪ ਨਾਲ ਧਿਆਨ ਕੇਂਦਰਿਤ ਕਰਾਂਗਾ।  ਮੈਂ ਬਲੂਮਬਰਗ ਗਲੋਬਲ ਬਿਜ਼ਨਸ ਫੋਰਮ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨ ਅਤੇ ਭਾਰਤ  ਦੇ ਆਰਥਿਕ ਵਿਕਾਸ ਅਤੇ ਪਰਿਵਰਤਨ ਵਿੱਚ ਅਧਿਕ ਸਰਗਰਮ ਰੂਪ ਨਾਲ ਭਾਗ ਲੈਣ ਲਈ ਅਮਰੀਕੀ ਵਪਾਰਕ ਪ੍ਰਮੁਖਾਂ ਨੂੰ ਸੱਦਾ ਦੇਣ ਲਈ ਆਸਵੰਦ ਹਾਂ।  ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੁਆਰਾ ਗਲੋਬਲ ਗੋਲਕੀਪਰ ਗੋਲਸ ਅਵਾਰਡ 2019 ਸਨਮਾਨ ਪ੍ਰਾਪ‍ਤ ਕਰਨਾ ਮੇਰੇ ਲਈ ਖੁਸ਼ੀ ਦਾ ਵਿਸ਼ਾ ਹੋਵੇਗਾ। 

ਮੈਨੂੰ ਵਿਸ਼ਵਾਸ ਹੈ ਕਿ ਮੇਰੀ ਇਹ ਯਾਤਰਾ ਭਾਰਤ ਨੂੰ ਅਵਸਰਾਂ ਦੀ ਇੱਕ ਭਰੋਸੇਯੋਗ ਭੂਮੀ, ਇੱਕ ਭਰੋਸੇਯੋਗ ਭਾਗੀਦਾਰ ਅਤੇ ਆਲਮੀ ਨੇਤਾ  ਦੇ ਰੂਪ ਵਿੱਚ ਆਪਣੇ ਅਕਸ ਨੂੰ ਪੇਸ਼ ਕਰਨ ਦਾ ਅਵਸਰ ਪ੍ਰਦਾਨ ਕਰੇਗੀ ਅਤੇ ਅਮਰੀਕਾ ਨਾਲ ਸਾਡੇ ਸਬੰਧਾਂ ਵਿੱਚ ਨਵੀਂ ਊਰਜਾ ਭਰੇਗੀ।

***

ਏਕੇ