Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਮਰੀਕਾ ਦੇ ਸੈਕਟਰੀ ਆਵ੍ ਸਟੇਟ ਰੈਕਸ ਡਬਲਿਊ. ਟਿੱਲਰਸਨ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਸੰਯੁਕਤ ਰਾਜ ਅਮਰੀਕਾ ਦੇ ਸੈਕਟਰੀ ਆਵ੍ ਸਟੇਟ ਰੈਕਸ ਟਿੱਲਰਸਨ (Rex W. Tillerson) ਨੇ ਅੱਜ ਬਾਅਦ ਦੁਪਹਿਰ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਸੈਕਟਰੀ ਆਵ੍ ਸਟੇਟ ਟਿੱਲਰਸਨ ਦਾ ਆਪਣੇ ਮੌਜੂਦਾ ਅਹੁਦੇ ‘ਤੇ ਭਾਰਤ ਦੀ ਪਲੇਠੀ ਯਾਤਰਾ ਲਈ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਇਸ ਸਾਲ ਜੂਨ ਵਿੱਚ ਰਾਸ਼ਟਰਪਤੀ ਟਰੰਪ ਨਾਲ ਸਕਾਰਾਤਮਕ ਅਤੇ ਦੂਰਗਾਮੀ ਵਾਰਤਾ ਤੋਂ ਬਾਅਦ ਦੁਵੱਲੀ ਰਣਨੀਤਕ ਭਾਈਵਾਲੀ ਅੱਗੇ ਵਧਣ ਦੀ ਪ੍ਰਸ਼ੰਸਾ ਕਰਦਿਆਂ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਸੈਕਟਰੀ ਆਵ੍ ਸਟੇਟ ਟਿੱਲਰਸਨ ਵੱਲੋਂ ਦੁਵੱਲੇ ਸਬੰਧਾਂ ਦੀ ਸਮੱਗਰੀ, ਗਤੀ ਅਤੇ ਦਾਇਰੇ ਨੂੰ ਤੇਜ ਕਰਨ ਅਤੇ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਅੱਗੇ ਹੋਰ ਕਦਮ ਵਧਾਉਣ ਦੇ ਸੰਕਲਪ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਇੱਕ ਮਜ਼ਬੂਤ ਭਾਰਤ-ਅਮਰੀਕਾ ਭਾਈਵਾਲੀ ਦੋਨੋਂ ਦੇਸ਼ਾਂ ਲਈ ਹੀ ਫਾਇਦੇਮੰਦ ਨਹੀਂ ਹੈ, ਬਲਕਿ ਖੇਤਰੀ ਅਤੇ ਵਿਸ਼ਵ ਸਥਿਰਤਾ ਅਤੇ ਖੁਸ਼ਹਾਲੀ ਦੀਆਂ ਸੰਭਾਵਨਾਵਾਂ ‘ਤੇ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ।

ਰਾਸ਼ਟਰਪਤੀ ਟਰੰਪ ਦੀ ਨਵੀਂ ਦੱਖਣੀ ਏਸ਼ੀਆ ਨੀਤੀ ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਦੌਰਾਨ ਦਹਿਸ਼ਤਵਾਦ, ਦਹਿਸ਼ਤੀ ਢਾਂਚੇ, ਸੁਰੱਖਿਅਤ ਪਨਾਹ ਅਤੇ ਸਮਰਥਨ ਦੇ ਖਾਤਮੇ ਦੇ ਉਦੇਸ਼ਾਂ ਵਿੱਚ ਸਮਾਨਤਾ ਦਾ ਜ਼ਿਕਰ ਕੀਤਾ।

ਇਸ ਸਬੰਧੀ ਸੈਕਟਰੀ ਟਿੱਲਰਸਨ ਨੇ ਪ੍ਰਧਾਨ ਮੰਤਰੀ ਨਾਲ ਇਸ ਖੇਤਰ ਵਿੱਚ ਹਾਲ ਹੀ ਦੀ ਯਾਤਰਾ ‘ਤੇ ਵਿਚਾਰ ਚਰਚਾ ਕੀਤੀ। ਉਨ੍ਹਾਂ ਨੇ ਸਭ ਤਰ੍ਹਾਂ ਦੇ ਦਹਿਸ਼ਤਵਾਦ ਦਾ ਮੁਕਾਬਲਾ ਕਰਨ ਅਤੇ ਖੇਤਰੀ ਸਥਿਰਤਾ ਅਤੇ ਸੁਰੱਖਿਆ ਨੂੰ ਪ੍ਰੋਤਸਾਹਨ ਦੇਣ ਲਈ ਪ੍ਰਭਾਵੀ ਸਹਿਯੋਗ ਵਧਾਉਣ ਦੀ ਚਰਚਾ ਕੀਤੀ।

ਸੈਕਟਰੀ ਟਿੱਲਰਸਨ ਨੇ ਦਿਨ ਵਿੱਚ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਵਿਸਥਾਰਤ ਵਿਚਾਰ ਚਰਚਾ ਕੀਤੀ।

***

AKT/HS