Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਮਰੀਕੀ ਲੈਂਡ ਰਿਮੋਟ ਸੈਂਸਿੰਗ ਸੈਟੇਲਾਈਟ ਡਾਟਾ ਦੇ ਅਦਾਨ-ਪ੍ਰਦਾਨ ਅਤੇ ਵਰਤੋਂ ਲਈ ਸਹਿਯੋਗ ਦੀ ਮੰਤਰੀ ਮੰਡਲ ਨੇ ਭਾਰਤੀ ਪੁਲਾੜ ਖੋਜ ਸੰਗਠਨ (ISRO) ਅਤੇ ਸੰਯੁਕਤ ਰਾਜ ਅਮਰੀਕਾ ਭੂ-ਗਰਭ ਵਿਗਿਆਨਕ ਸਰਵੇਖਣ (USGS) ਨੂੰ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੂੰ ਅਮਰੀਕੀ ਲੈਂਡ ਰਿਮੋਟ ਸੈਂਸਿੰਗ ਸੈਟੇਲਾਈਟ ਡਾਟਾ ਦੇ ਅਦਾਨ-ਪ੍ਰਦਾਨ ਅਤੇ ਵਰਤੋਂ ਲਈ ਭਾਰਤੀ ਪੁਲਾੜ ਖੋਜ ਸੰਗਠਨ (ISRO) ਅਤੇ ਸੰਯੁਕਤ ਰਾਜ ਅਮਰੀਕਾ ਭੂ-ਗਰਭ ਵਿਗਿਆਨਕ ਸਰਵੇਖਣ (USGS) ਵਿਚਕਾਰ ਆਪਸੀ ਸਹਿਯੋਗ ਦੇ ਸਮਝੌਤਾ ਪੱਤਰ ‘ਤੇ ਦਸਤਖਤ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਸਮਝੌਤਾ ਪੱਤਰ ‘ਤੇ ਬੰਗਲੌਰ ਵਿੱਚ 9ਜੁਲਾਈ 2016 ਨੂੰ ਦਸਤਖਤ ਕੀਤੇ ਗਏ ਸਨ।

ਇਸ ਸਮਝੌਤੇ ਤਹਿਤ ਇਸਰੋ (ISRO) ਭਾਰਤ ਵਿੱਚ ਯੂਐੱਸਜੀਐੱਸ ਦੇ ਲੈਂਡਸੈੱਟ -7 ਤੇ 8 (USGS’s Landsat-7 & 8 ) ਤੋਂ ਅਤੇ ਯੂਐੱਸਜੀਐੱਸ ਅਮਰੀਕਾ ਖੇਤਰ ਵਿੱਚ ਇਸਰੋ ਦੇ ਰਿਸੋਰਸਸੈਟ -2 (ISRO)’s Resourcesat-2 (AWiFS and LISS III) ਤੋਂ ਡਾਟਾ ਪ੍ਰਾਪਤ ਕਰ ਸਕੇਗਾ।

****

ਏਕੇਟੀ/ਵੀਬੀਏ/ਐੱਸਐੱਚ