ਪੀਐੱਮਇੰਡੀਆ
ਮੇਰੇ ਮਿੱਤਰ ਰਾਸ਼ਟਰਪਤੀ ਮੈਕ੍ਰੀ ਅਤੇ ਅਰਜਨਟੀਨਾ ਤੋਂ ਆਏ ਆਪ ਸਾਰੇ ਵਿਸ਼ੇਸ਼ ਮਹਿਮਾਨ।
ਨਮਸਕਾਰ,
ਮੈਂ ਰਾਸ਼ਟਰਪਤੀ ਜੀ ਦਾ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਸ਼ਿਸ਼ਟਮੰਡਲ ਦਾ ਹਾਰਦਿਕ ਸੁਆਗਤ ਕਰਦਾ ਹਾਂ। ਇਹ ਖੁਸ਼ੀ ਦਾ ਵਿਸ਼ਾ ਹੈ ਕਿ ਬਿਊਨਸ ਐਰੀਸ ਵਿੱਚ ਸਾਡੀ ਮੁਲਾਕਾਤ ਦੇ ਦੋ ਮਹੀਨੇ ਬਾਅਦ ਮੈਨੂੰ ਅੱਜ ਭਾਰਤ ਵਿੱਚ ਤੁਹਾਡੇ ਸੁਆਗਤ ਦਾ ਅਵਸਰ ਪ੍ਰਾਪਤ ਹੋਇਆ ਹੈ। ਇਸ ਅਵਸਰ ‘ਤੇ ਮੈਂ ਇੱਕ ਵਾਰ ਫਿਰ ਰਾਸ਼ਟਰਪਤੀ ਮੈਕ੍ਰੀ ਅਤੇ ਉਨ੍ਹਾਂ ਦੀ ਟੀਮ ਨੂੰ 2018 ਵਿੱਚ G-20 Summit ਦੇ ਕੁਸ਼ਲ ਅਤੇ ਸਫ਼ਲ ਆਯੋਜਨ ਲਈ ਵਧਾਈ ਦਿੰਦਾ ਹਾਂ। ਰਾਸ਼ਟਰਪਤੀ ਮੈਕ੍ਰੀ ਦੀ ਆਗਵਾਈ Summit ਦੇ ਸਫ਼ਲ ਸੰਚਾਲਨ ਲਈ ਮਹੱਤਵਪੂਰਨ ਸੀ। ਭਾਰਤ ਦੀ ਸੁਤੰਤਰਤਾ ਦੇ 75ਵੇਂ ਸਾਲ, ਯਾਨੀ ਸੰਨ 2022 ਵਿੱਚ, G-20 Summit ਦੇ ਭਾਰਤ ਵਿੱਚ ਆਯੋਜਨ ਦਾ ਸੁਖਦ ਐਲਾਨ ਬਿਊਨਸ ਐਰੀਸ ਵਿੱਚ G-20 Summit ਦੌਰਾਨ ਰਾਸ਼ਟਰਪਤੀ ਮੈਕ੍ਰੀ ਨੇ ਕੀਤਾ ਸੀ। ਇਸ ਦੇ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।
ਮਿੱਤਰੋ,
ਰਾਸ਼ਟਰਪਤੀ ਮੈਕ੍ਰੀ ਦੇ ਨਾਲ ਮੇਰੀ ਅੱਜ ਪੰਜਵੀਂ ਮੁਲਾਕਾਤ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੀ engagement ਦੀ ਤੇਜ਼ ਗਤੀ ਅਤੇ ਵਧਦੇ ਮਹੱਤਵ ਨੂੰ ਦਰਸਾਉਂਦੀ ਹੈ। ਅਸੀਂ ਇਹ ਸਾਬਤ ਕਰ ਦਿੱਤਾ ਹੈ ਕਿ ਦੋਹਾਂ ਦੇਸ਼ਾਂ ਦਰਮਿਆਨ 15,000 ਕਿਲੋਮੀਟਰ ਦੀ ਦੂਰੀ ਇੱਕ ਸੰਖਿਆ ਮਾਤਰ ਹੈ। ਰਾਸ਼ਟਰਪਤੀ ਮੈਕ੍ਰੀ ਦੀ ਇਹ ਯਾਤਰਾ ਵਿਸ਼ੇਸ਼ ਵਰ੍ਹੇ ਵਿੱਚ ਹੋ ਰਹੀ ਹੈ; ਦੋਹਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦਾ ਇਹ 70ਵਾਂ ਵਰ੍ਹਾ ਹੈ। ਮਗਰ ਸਾਡੇ ਲੋਕਾਂ ਦੇ ਆਪਸੀ ਸਬੰਧ ਇਸ ਤੋਂ ਵੀ ਪੁਰਾਣੇ ਹਨ। ਗੁਰੂਦੇਵ ਰਬਿੰਦਰਨਾਥ ਟੈਗੋਰ ਨੇ 1924 ਵਿੱਚ ਅਰਜਨਟੀਨਾ ਦੀ ਯਾਤਰਾ ਕੀਤੀ ਸੀ। ਉਸ ਯਾਤਰਾ ਦੇ ਅਮਿਟ ਪ੍ਰਭਾਵ ਉਨ੍ਹਾਂ ਦੀਆਂ ਰਚਨਾਵਾਂ ਜ਼ਰੀਏ ਅਮਰ ਹੋ ਗਏ ਹਨ। ਦੋਵਾਂ ਦੇਸ਼ਾਂ ਨੇ ਆਪਣੇ ਸਾਂਝੀਆਂ ਕਦਰਾਂ-ਕੀਮਤਾਂ ਅਤੇ ਹਿਤਾਂ ਨੂੰ ਦੇਖਦੇ ਹੋਏ ਅਤੇ ਸ਼ਾਂਤੀ, ਸਥਿਰਤਾ, ਆਰਥਿਕ ਪ੍ਰਗਤੀ ਅਤੇ ਸਮ੍ਰਿੱਧੀ ਨੂੰ ਹੁਲਾਰਾ ਦੇਣ ਲਈ, ਆਪਣੇ ਸਬੰਧਾਂ ਨੂੰ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ ਰੂਪ ਦਿੱਤਾ ਹੈ। ਮੈਂ ਅਤੇ ਰਾਸ਼ਟਰਪਤੀ ਮੈਕ੍ਰੀ, ਇਸ ਗੱਲ ‘ਤੇ ਸਹਿਮਤ ਹਾਂ ਕਿ ਆਤੰਕਵਾਦ ਗਲੋਬਲ ਸ਼ਾਂਤੀ ਅਤੇ ਸਥਿਰਤਾ ਲਈ ਬਹੁਤ ਗੰਭੀਰ ਖਤਰਾ ਹੈ। ਪੁਲਵਾਮਾ ਵਿੱਚ ਹੋਇਆ ਕਰੋਰ ਆਤੰਕਵਾਦੀ ਹਮਲਾ, ਦਿਖਾਉਂਦਾ ਹੈ ਕਿ ਹੁਣ ਗੱਲਾਂ ਦਾ ਸਮਾਂ ਨਿਕਲ ਚੁੱਕਿਆ ਹੈ। ਹੁਣ ਸਾਰੀ ਦੁਨੀਆ ਨੂੰ ਆਤੰਕਵਾਦ ਅਤੇ ਉਸ ਦੇ ਸਮਰਥਕਾਂ ਦੇ ਵਿਰੁੱਧ ਇੱਕ ਜੁਟ ਹੋ ਕੇ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ। ਆਤੰਕਵਾਦੀਆਂ ਅਤੇ ਉਸ ਦੇ ਮਾਨਵਤਾ ਵਿਰੋਧੀ ਸਮਰਥਕਾਂ ਖ਼ਿਲਾਫ਼ ਕਾਰਵਾਈ ਤੋਂ ਹਿਚਕਣਾ ਵੀ ਆਤੰਕਵਾਦ ਨੂੰ ਹੁਲਾਰਾ ਦੇਣਾ ਹੈ। G-20 ਦੇਸ਼ਾਂ ਦੇ ਤੌਰ ‘ਤੇ ਇਹ ਵੀ ਮਹੱਤਵਪੂਰਨ ਹੈ ਕਿ ਅਸੀਂ ਆਤੰਕਵਾਦ ਦਾ ਮੁਕਾਬਲਾ ਕਰਨ ‘ਤੇ ‘Hamburg Leaders’ Statement ਦੇ 11 ਸੂਤਰੀ ਏਜੰਡੇ ਨੂੰ ਲਾਗੂ ਕਰੀਏ। ਇਸ ਸਬੰਧ ਵਿੱਚ ਇਹ ਮਹੱਤਵਪੂਰਨ ਹੈ ਕਿ ਅਸੀਂ ਦੋਵੇਂ ਦੇਸ਼, ਆਤੰਕਵਾਦ ਦੇ ਖਿਲਾਫ਼ ਇੱਕ ਸਪੈਸ਼ਲ ਡਿਕਲੇਰੇਸ਼ਨ, ਅੱਜ ਆਪਣੀ ਗੱਲਬਾਤ ਦੇ ਬਾਅਦ ਜਾਰੀ ਕਰ ਰਹੇ ਹਾਂ। ਪੁਲਾੜ ਅਤੇ ਪ੍ਰਮਾਣੂ ਊਰਜਾ ਦੇ ਸ਼ਾਂਤੀਪੂਰਨ ਉਪਯੋਗ ਦੇ ਖੇਤਰ ਵਿੱਚ ਸਾਡਾ ਸਹਿਯੋਗ ਲਗਾਤਾਰ ਵਧ ਰਿਹਾ ਹੈ। Defence Cooperation ਦੇ ਸਬੰਧ ਵਿੱਚ ਅੱਜ ਜਿਸ ਸਮਝੌਤਾ ਪੱਤਰ ‘ਤੇ ਹਸਤਾਖਰ ਹੋਏ ਹਨ, ਉਹ ਰੱਖਿਆ ਖੇਤਰ ਵਿੱਚ ਸਾਡੇ ਸਹਿਯੋਗ ਨੂੰ ਇੱਕ ਨਵਾਂ ਰੂਪ ਦੇਵੇਗਾ।
ਮਿੱਤਰੋ,
ਭਾਰਤ ਅਤੇ ਅਰਜਨਟੀਨਾ ਕਈ ਤਰੀਕਿਆਂ ਤੋਂ ਇੱਕ ਦੂਜੇ ਦੇ ਪੂਰਕ ਹਨ। ਸਾਡਾ ਇਹ ਯਤਨ ਹੈ ਕਿ ਆਪਸੀ ਹਿਤ ਦੇ ਲਈ ਇਨ੍ਹਾਂ ਦਾ ਪੂਰਾ ਲਾਭ ਲਿਆ ਜਾਵੇ। ਅਰਜਨਟੀਨਾ ਖੇਤੀਬਾੜੀ ਦਾ ਪਾਵਰ-ਹਾਊਸ ਹੈ। ਭਾਰਤ ਆਪਣੀ food security ਲਈ ਇਸੇ ਨੂੰ ਇੱਕ ਮਹੱਤਵਪੂਰਨ ਹਿੱਸੇਦਾਰ ਦੇ ਰੂਪ ਵਿੱਚ ਦੇਖਦਾ ਹੈ। ਅੱਜ ਸਾਡੇ ਦਰਮਿਆਨ ਹੋਏ Agro-Industrial Cooperation ਦੀ ਕਾਰਜ-ਯੋਜਨਾ, ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ICT ਖੇਤਰ, ਵਿਸ਼ੇਸ਼ ਕਰਕੇ JAM ਯਾਨੀ Jandhan-Aadhaar-Mobile trinity ਅਤੇ digital payment infrastructure ਵਿੱਚ ਭਾਰਤ ਦੀ ਸਫਲਤਾ, ਅਸੀਂ ਅਰਜਨਟੀਨਾ ਨਾਲ ਸਾਂਝਾ ਕਰਨ ਲਈ ਤਿਆਰ ਹਾਂ। ਭਾਰਤ ਵਿੱਚ ਅਸੀਂ ਟੀਚਾ ਨਿਰਧਾਰਿਤ ਕੀਤਾ ਹੈ ਕਿ ਸਾਡੇ ਘੱਟ ਤੋਂ ਘੱਟ 30% ਵਾਹਨ 2030 ਤੱਕ ਇਲੈਕਟ੍ਰੌਨਿਕ ਬੈਟਰੀ ਨਾਲ ਚਲਣਗੇ। ਅਰਜਨਟੀਨਾ Lithium Triangle ਦਾ ਹਿੱਸਾ ਹੈ ਜਿੱਥੇ ਵਿਸ਼ਵ ਦਾ ਲਗਭਗ 54% lithium ਭੰਡਾਰ ਹੈ। ਸਾਡੇ ਸੰਯੁਕਤ ਅਦਾਰੇ ‘KABIL’ ਨੇ ਅਰਜਨਟੀਨਾ ਦੇ ਨਾਲ ਖਨਨ ਖੇਤਰ ਵਿੱਚ ਸਹਿਯੋਗ ਲਈ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਹੈ।
ਮਿੱਤਰੋ,
ਪਿਛਲੇ 10 ਵਰ੍ਹਿਆਂ ਵਿੱਚ ਸਾਡਾ ਦੁਵੱਲਾ ਵਪਾਰ ਦੁੱਗਣੇ ਤੋਂ ਵੀ ਜ਼ਿਆਦਾ ਵਧਕੇ 3 ਬਿਲੀਅਨ ਅਮਰੀਕੀ ਡਾਲਰ ਤੋਂ ਵੀ ਅਧਿਕ ਹੋ ਗਿਆ ਹੈ। ਕਈ ਖੇਤਰਾਂ ਜਿਵੇਂ ਕਿ ਖੇਤੀਬਾੜੀ, ਧਾਤੂ ਅਤੇ ਖਣਿਜ ਤੇਲ ਅਤੇ ਗੈਸ, ਫਾਰਮਾਸਿਉਟੀਕਲ, ਰਸਾਇਣ, ਮੋਟਰ ਵਾਹਨਾਂ ਅਤੇ services ਵਿੱਚ ਹੋਰ ਮਹੱਤਵਪੂਰਨ ਵਾਧੇ ਦੀਆਂ ਸੰਭਾਵਨਾਵਾਂ ਹਨ। ਅੱਜ ਅਸੀਂ ਆਪਣੇ commercial engagement ਨੂੰ ਵਧਾਉਣ ਲਈ ਵਿਸ਼ੇਸ਼ ਤਰੀਕਿਆਂ ਦੀ ਪਹਿਚਾਣ ਕੀਤੀ ਹੈ। ਮੈਨੂੰ ਖੁਸ਼ੀ ਹੈ ਕਿ ਰਾਸ਼ਟਰਪਤੀ ਮੈਕ੍ਰੀ ਦੇ ਨਾਲ ਅਰਜਨਟੀਨਾ ਦੀਆਂ ਅਨੇਕ ਮਹੱਤਵਪੂਰਨ ਕੰਪਨੀਆਂ ਦੇ ਪ੍ਰਤੀਨਿਧੀ ਆਏ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦਿੱਲੀ ਅਤੇ ਮੁੰਬਈ ਵਿੱਚ ਭਾਰਤ ਦੇ business leaders ਦੇ ਨਾਲ ਉਨ੍ਹਾਂ ਦੀ ਗੱਲਬਾਤ ਉਪਯੋਗੀ ਹੋਵੇਗੀ। 2004 ਵਿੱਚ ਭਾਰਤ MERCOSUR ਦੇ ਨਾਲ Preferential Trade Agreement ‘ਤੇ ਹਸਤਾਖਰ ਕਰਨ ਵਾਲਾ ਪਹਿਲਾ ਦੇਸ਼ ਸੀ। ਅਰਜਨਟੀਨਾ ਦੀ ਵਰਤਮਾਨ Presidency ਦੇ ਦੌਰਾਨ, India- MERCOSUR ਵਪਾਰ ਦੇ ਵਿਸਤਾਰ ਲਈ ਅਨੇਕ ਕਦਮਾਂ ‘ਤੇ ਅੱਜ ਅਸੀਂ ਚਰਚਾ ਕੀਤੀ ਹੈ।
ਮਿੱਤਰੋ,
ਅਰਜਨਟੀਨਾ ਵਿੱਚ ਭਾਰਤੀ ਕਲਾ, ਸੱਭਿਆਚਾਰ ਅਤੇ ਅਧਿਆਤਮਿਕਤਾ ਦੇ ਲੱਖਾਂ ਪ੍ਰਸ਼ੰਸਕ ਹਨ। ਭਾਰਤ ਵਿੱਚ ਅਰਜਨਟੀਨਾ ਦਾ ਟੈਂਗੋ ਡਾਂਸ ਅਤੇ ਫੁੱਟਬਾਲ ਬਹੁਤ ਮਕਬੂਲ ਹਨ। ਲੋਕਾਂ ਨੂੰ ਹੋਰ ਨਜਦੀਕ ਲਿਆਉਣ ਲਈ ਅੱਜ ਸੈਰ-ਸਪਾਟਾ ਅਤੇ Public Broadcasting ਏਜੰਸੀਆਂ ਦੇ ਦਰਮਿਆਨ ਸਹਿਯੋਗ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮਾਂ ‘ਤੇ ਐਗਰੀਮੈਂਟਸ ਕੀਤੇ ਗਏ ਹਨ।
ਮਿੱਤਰੋ,
ਭਾਰਤ ਅਤੇ ਅਰਜਨਟੀਨਾ ਅੰਤਰਰਾਸ਼ਟਰੀ ਫੋਰਮਾਂ ਵਿੱਚ ਚੰਗਾ ਸਹਿਯੋਗ ਕਰ ਰਹੇ ਹਨ। ਵਿਸ਼ਵ ਸ਼ਾਂਤੀ ਤੇ ਸੁਰੱਖਿਆ ਅਤੇ ਸਾਰੇ ਲੋਕਾਂ ਦੀ ਆਰਥਕ ਅਤੇ ਸਮਾਜਿਕ ਉੱਨਤੀ ਲਈ reformed ਮਲਟੀ-ਲੇਟਰਲਿਜ਼ਮ ਦੀ ਜ਼ਰੂਰਤ ਨੂੰ ਅਸੀਂ ਸਵੀਕਾਰ ਕਰਦੇ ਹਾਂ। ਅਰਜਨਟੀਨਾ ਨੇ Missile Technology Control Regime, Wassenaar Arrangement ਅਤੇ Australia Group ਤੇ Nuclear Suppliers Group ਵਿੱਚ ਭਾਰਤ ਦੀ ਮੈਂਬਰੀ ਦਾ ਪੁਰਜੋਰ ਸਮਰਥਨ ਕੀਤਾ ਹੈ। South-South Cooperation ਸਾਡੇ ਲਈ ਬਹੁਤ ਮਹੱਤਵ ਰੱਖਦਾ ਹੈ। ਮੈਨੂੰ ਇਹ ਕਹਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ 2019 ਵਿੱਚ Buenos Aires ਵਿੱਚ ਹੋਣ ਵਾਲੇ ਦੂਜੇ ਉੱਚ ਪੱਧਰ ਦੇ United Nations Conference on South-South Cooperation ਵਿੱਚ ਭਾਰਤ ਸਰਗਰਮ ਰੂਪ ਵਿੱਚ ਹਿੱਸਾ ਲਵੇਗਾ। ਜਲਵਾਯੂ ਪਰਿਵਰਤਨ ਦੇ ਵਿਰੁੱਧ ਸੰਘਰਸ਼ ਵਿੱਚ ਸਾਡੇ ਵਿਚਾਰ ਸਮਾਨ ਹਨ। International Solar Alliance (ISA) ਵਿੱਚ ਨਵੇਂ ਮੈਂਬਰ ਵਜੋਂ ਅਰਜਨਟੀਨਾ ਦਾ ਸੁਆਗਤ ਕਰਦੇ ਹੋਏ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ।
Excellency,
ਮੈਂ ਇੱਕ ਵਾਰ ਫਿਰ ਭਾਰਤ ਯਾਤਰਾ ਦੇ ਮੇਰੇ ਸੱਦੇ ਨੂੰ ਸਵੀਕਾਰ ਕਰਨ ਲਈ ਧੰਨਵਾਦ ਕਰਦਾ ਹਾਂ। ਮੈਂ ਆਸ ਕਰਦਾ ਹਾਂ ਕਿ ਆਪ ਅਤੇ ਆਪ ਦੇ ਪਰਿਵਾਰ ਲਈ ਇਹ ਯਾਤਰਾ ਅਨੰਦਦਾਇਕ ਰਹੇ।
ਧੰਨਵਾਦ।
ਮੂਚਸ ਗ੍ਰਾਸਿਆਸ (Muchas Gracias)
*****
ਏਕੇਟੀ/ਵੀਜੇ/ਐੱਸਬੀਪੀ
राष्ट्रपति माक्री के साथ मेरी आज पांचवी मुलाकात दोनों देशों के बीच द्विपक्षीय engagement की तेज़ रफ़तार और बढ़ते महत्व को दर्शाती है। हमने यह साबित कर दिया है कि दोनों देशों के बीच 15,000 किलोमीटर की दूरी एक संख्या मात्र है: PM @narendramodi
— PMO India (@PMOIndia) February 18, 2019
राष्ट्रपति माक्री की यह यात्रा विशेष वर्ष में हो रही है; दोनों देशों के बीच कूटनीतिक संबंधों की स्थापना का यह 70वां वर्ष है: PM @narendramodi
— PMO India (@PMOIndia) February 18, 2019
दोनों देशों ने अपने साझा मूल्यों और हितों को देखते हुए और शांति, स्थिरता, आर्थिक प्रगति और समृद्धि को बढ़ावा देने के लिए, अपने संबंधों को स्ट्रेटेजिक पार्टनरशिप बनाने का निर्णय लिया है: PM @narendramodi
— PMO India (@PMOIndia) February 18, 2019
मैं और राष्ट्रपति माक्री, इस बात पर सहमत हैं कि आतंकवाद वैश्विक शांति और स्थिरता के लिए बहूत गंभीर खतरा है। पुलवामा में हुआ क्रूर आतंकवादी हमला, यह दिखाता है कि अब बातों का समय निकल चुका है: PM @narendramodi
— PMO India (@PMOIndia) February 18, 2019
अब सारी दुनिया को आतंकवाद और उसके समर्थकों के विरुद्ध एकजुट होकर ठोस कदम उठाने की आवश्यकता है। आतंकवादियों और उसके मानवता विरोधी समर्थकों के खिलाफ कार्यवाही से हिचकना भी आतंकवाद को बढ़ावा देना है: PM @narendramodi
— PMO India (@PMOIndia) February 18, 2019
अंतरिक्ष और परमाणु ऊर्जा के शांतिपूर्ण उपयोग के क्षेत्र में हमारा सहयोग लगातार बढ़ रहा है। Defence Cooperation के संबंध में आज जिस समझौता ज्ञापन पर हस्ताक्षर हुए है, वह रक्षा क्षेत्र में हमारे सहयोग को एक नया स्वरुप देगा: PM @narendramodi
— PMO India (@PMOIndia) February 18, 2019
भारत और अर्जेंटीना कई मायनों में एक दूसरे के पूरक हैं। हमारा यह प्रयास है कि आपसी हित के लिए इनका पूरा लाभ उठाया जाए: PM @narendramodi
— PMO India (@PMOIndia) February 18, 2019
आज हमने अपने commercial engagement को बढ़ाने के लिए विशिष्ट तरीकों की पहचान की है। मुझे ख़ुशी है कि राष्ट्रपति माक्री के साथ अर्जेंटीना की अनेक महत्वपूर्ण कंपनियों के प्रतिनिधि आए हैं: PM @narendramodi
— PMO India (@PMOIndia) February 18, 2019
President @mauriciomacri and I discussed aspects relating to security and terrorism.
— Narendra Modi (@narendramodi) February 18, 2019
We agree that forces of terror pose a serious threat to world peace and it is important for humanitarian forces to join hands and fight the menace of terror. pic.twitter.com/I0tnbnIEhw
During the talks today, President @mauriciomacri and I discussed ways to deepen trade ties. The coming of a large Argentinian business delegation to India augurs well for strong economic relations. pic.twitter.com/RPd8OcnYaq
— Narendra Modi (@narendramodi) February 18, 2019
Today, ten MoUs were signed between India and Argentina.
— Narendra Modi (@narendramodi) February 18, 2019
Covering sectors such as defence, tourism, pharmaceuticals, agriculture, IT and civil nuclear cooperation, these agreements will further cement relations between our nations. @mauriciomacri pic.twitter.com/VPPY43rR30