ਪੀਐੱਮਇੰਡੀਆ
ਮਾਣਯੋਗ ਰਾਸ਼ਟਰਪਤੀ ਨੂਰਸੁਲਤਾਨ ਨਜ਼ਰਬਾਯੇਵ,
ਐੱਸਸੀਓ ਦੇ ਮੈਂਬਰਾਂ ਦੇ ਸਤਿਕਾਰਤ ਨੇਤਾ ਅਤੇ ਔਬਜ਼ਰਵਰ ਸਾਹਿਬਾਨ,
ਐੱਸਸੀਓ ਦੇ ਸਕੱਤਰ ਜਨਰਲ,
ਯੂਐੱਨ ਸਕੱਤਰ ਜਨਰਲ,
ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀ,
ਸਤਿਕਾਰਤ
ਭੈਣੋਂ ਅਤੇ ਭਾਈਓ,
ਸਭ ਤੋਂ ਪਹਿਲਾਂ ਮੈਂ, Shanghai Cooperation Organization (SCO) ਦੀ ਸਫ਼ਲ ਅਗਵਾਈ ਲਈ ਰਾਸ਼ਟਰਪਤੀ ਨਜ਼ਰਬਾਯੇਵ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਸਾਡੀ ਮਹਿਮਾਨ ਨਿਵਾਜ਼ੀ ਲਈ ਅਤੇ ਇਸ conference ਦੇ excellent organization ਲਈ ਵੀ ਮੈਂ ਰਾਸ਼ਟਰਪਤੀ ਨਜ਼ਰਬਾਯੇਵ ਦਾ ਅਭਿਨੰਦਨ ਕਰਦਾ ਹਾਂ।
Excellencies,
ਖੇਤਰੀ ਅਤੇ ਵਿਸ਼ਵ ਨਜ਼ਰੀਏ ਵਿੱਚ Shanghai Cooperation Organisation, ਸ਼ਾਂਤੀ ਅਤੇ ਸੁਰੱਖਿਆ ਦਾ ਇੱਕ ਮੁੱਖ ਸਤੰਭ ਹੈ। ਭਾਰਤ 12 ਸਾਲ ਦੀ observership ਤੋਂ ਬਾਅਦ ਅੱਜ SCO ਦੀ ਮੈਂਬਰਸ਼ਿਪ ਗ੍ਰਹਿਣ ਕਰੇਗਾ। ਸਾਡੀ ਮੈਂਬਰਸ਼ਿਪ ਦੇ ਸਮਰਥਨ ਲਈ ਮੈਂ SCO ਦੇ ਸਾਰੇ ਦੇਸ਼ਾਂ ਦਾ ਹਾਰਦਿਕ ਆਭਾਰ ਪ੍ਰਗਟ ਕਰਦਾ ਹਾਂ। ਮੈਂਬਰਸ਼ਿਪ ਦੀ expansion ਤੋਂ ਬਾਅਦ SCO ਵਿਸ਼ਵ ਦੀ ਲਗਭਗ 42% ਜਨਸੰਖਿਆ, 20% GDP ਅਤੇ 22% ਭੂਭਾਗ ਨੂੰ represent ਕਰੇਗੀ। ਅੰਤ SCO ਦੀ ਪ੍ਰਗਤੀ ਵਿਸ਼ਵ ਦੇ ਵਿਸ਼ਾਲ ਜਨਮਾਨਸ ਅਤੇ ਭੂਭਾਗ ਦੀ ਉੱਨਤੀ ਹੈ।
Excellencies,
ਇਹ ਸਹੀ ਹੈ ਕਿ ਮੈਂਬਰਸ਼ਿਪ ਸਾਨੂੰ ਅੱਜ ਮਿਲ ਰਹੀ ਹੈ ਪਰ ਤੁਹਾਡੇ ਸਾਰੇ ਦੇਸ਼ਾਂ ਨਾਲ ਸਾਡੇ ਸਬੰਧ ਇਤਿਹਾਸਕ ਹਨ। ਪਰਸਪਰ ਵਿਸ਼ਵਾਸ ਅਤੇ ਸਦਭਾਵਨਾ ਸਾਡੇ ਰਾਜਨੀਤਕ ਅਤੇ ਆਰਥਿਕ ਸਹਿਯੋਗ ਦੀ ਮੁੱਖ ਅਧਾਰਸ਼ਿਲਾ ਹੈ। SCO ਦੇਸ਼ਾਂ ਨਾਲ ਸਾਡੀ ਸਾਂਝੇਦਾਰੀ ਦੇ ਕਈ ਪੱਧਰ ਹਨ। ਊਰਜਾ, education, agriculture, ਸੁਰੱਖਿਆ, minerals, capacity building, development partnership, trade ਅਤੇ investment ਇਸ ਦੇ ਪ੍ਰਮੁੱਖ drivers ਹਨ। ਭਾਰਤ ਦੀ SCO ਦੀ ਮੈਂਬਰਸ਼ਿਪ ਨਿਸ਼ਚਿਤ ਤੌਰ ‘ਤੇ ਸਾਡੇ ਸਹਿਯੋਗ ਨੂੰ ਨਵੀਆਂ ਉੱਚਾਈਆਂ ‘ਤੇ ਲੈ ਜਾਏਗੀ।
Excellencies,
SCO ਦੇਸ਼ਾਂ ਦੇ ਨਾਲ connectivity ਭਾਰਤ ਦੀ ਪ੍ਰਾਥਮਿਕਤਾ ਹੈ ਅਤੇ ਅਸੀਂ ਇਸ ਦਾ ਭਰਪੂਰ ਸਮਰਥਨ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ connectivity ਸਾਡੇ ਦੇਸ਼ਾਂ ਦੀਆਂ ਭਾਵੀ ਪੀੜ੍ਹੀਆਂ ਅਤੇ ਸਮਾਜਾਂ ਦੇ ਵਿਚਕਾਰ ਸਹਿਯੋਗ ਅਤੇ ਵਿਸ਼ਵਾਸ ਦਾ ਮਾਰਗ ਮਜ਼ਬੂਤ ਕਰੇ। ਇਸ ਲਈ connectivity initiatives ਅਤੇ ਪ੍ਰੋਜੈਕਟਾਂ ਦੀ ਸਫ਼ਲਤਾ ਅਤੇ ਸਵੀਕਾਰਤਾ ਲਈ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਆਦਰ ਜ਼ਰੂਰੀ ਅਤੇ ਇਸਦੀ inclusivity ਅਤੇ sustainability ਜ਼ਰੂਰੀ ਹੈ। ਅੰਤਰਰਾਸ਼ਟਰੀ North-South Transport Corridor ਅਤੇ ਚਾਬਹਾਰ ਐਗਰੀਮੈਂਟ ਨਾਲ ਸਾਡਾ ਜੁੜਨਾ ਅਤੇ ਅਸ਼ਕਾਬਾਦ ਐਗਰੀਮੈਂਟ ਨੂੰ join ਕਰਨ ਦਾ ਸਾਡਾ ਫੈਸਲਾ, ਭਾਰਤ ਨੂੰ ਇਸ ਖੇਤਰ ਨਾਲ ਹੋਰ ਨਜ਼ਦੀਕੀ ਰੂਪ ਨਾਲ ਜੋੜੇਗਾ।
Excellencies,
ਆਤੰਕਵਾਦ ਮਨੁੱਖੀ ਅਧਿਕਾਰਾਂ ਅਤੇ ਮਾਨਵੀ ਕਦਰਾਂ ਕੀਮਤਾਂ ਦੀਆਂ ਸਭ ਤੋਂ ਵੱਡੀਆਂ ਉਲੰਘਣਾਵਾਂ ਵਿੱਚੋਂ ਇੱਕ ਹੈ। ਅੰਤ ਆਤੰਕਵਾਦ ਅਤੇ ਅਤਿਵਾਦ ਦੇ ਖਿਲਾਫ਼ ਸੰਘਰਸ਼ SCO ਦੇ ਸਹਿਯੋਗ ਦਾ ਅਹਿਮ ਭਾਗ ਹੈ। ਮੁੱਦਾ ਚਾਹੇ radicalization ਦਾ ਹੋਵੇ, terrorists ਦੀ recruitment ਦਾ, ਉਨ੍ਹਾਂ ਦੀ training ਦਾ, ਜਾਂ financing ਦਾ, ਜਦੋਂ ਤੱਕ ਅਸੀਂ ਸਾਰੇ ਦੇਸ਼ ਮਿਲ ਕੇ ਇਸ ਦਿਸ਼ਾ ਵਿੱਚ coordinated ਅਤੇ ਸਸ਼ਕਤ efforts ਨਹੀਂ ਕਰਾਂਗੇ, ਉਦੋਂ ਤੱਕ ਇਨ੍ਹਾਂ ਸਮੱਸਿਆਵਾਂ ਦਾ ਹੱਲ ਅਸੰਭਵ ਹੈ। ਇਸ ਸੰਦਰਭ ਵਿੱਚ SCO ਵੱਲੋਂ ਕੀਤੇ ਗਏ ਦ੍ਰਿੜ ਉਪਰਾਲੇ ਬੇਹੱਦ ਸ਼ਲਾਘਾਯੋਗ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ SCO ਸਹਿਯੋਗ ਆਤੰਕਵਾਦ ਦੇ ਖਿਲਾਫ਼ ਲੜਾਈ ਨੂੰ ਇੱਕ ਨਵੀਂ ਦਿਸ਼ਾ ਅਤੇ ਸ਼ਕਤੀ ਪ੍ਰਦਾਨ ਕਰੇਗਾ। ਖੇਤਰੀ ਨਜ਼ਰੀਏ ਵਿੱਚ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਵੀ SCO ਦੇ ਉਪਰਾਲਿਆਂ ਨਾਲ ਲਾਭ ਉਠਾ ਸਕਦਾ ਹੈ। ਵਿਸ਼ਵ ਸੰਦਰਭ ਵਿੱਚ ਵਾਤਾਵਰਣ ਤਬਦੀਲੀ ਦੀ ਸਮੱਸਿਆ ‘ਤੇ ਵੀ SCO ਆਪਣਾ ਧਿਆਨ ਕੇਂਦਰਤ ਕਰ ਸਕਦਾ ਹੈ। ਇਸ ਸੰਦਰਭ ਵਿੱਚ Astana Expo 2017 ਵਿੱਚ “Future Energy” ਨੂੰ ਥੀਮ ਚੁਣੇ ਜਾਣ ‘ਤੇ ਮੈਂ Kazakhstan ਦਾ ਧੰਨਵਾਦ ਅਤੇ ਰਾਸ਼ਟਰਪਤੀ ਜੀ ਦਾ ਦਿਲ ਤੋਂ ਅਭਿਨੰਦਨ ਕਰਦਾ ਹਾਂ।
Excellencies, Ladies and Gentlemen,
ਅੱਜ SCO ਦੀ journey ਵਿੱਚ ਇੱਕ ਇਤਿਹਾਸਕ ਮੋੜ ਹੈ। ਭਾਰਤ SCO ਦੇ ਨਾਲ ਇੱਕ ਸਰਗਰਮ ਅਤੇ ਸਾਕਾਰਾਤਮਕ ਸਾਂਝੇਦਾਰੀ ਦੀ ਰਚਨਾ ਲਈ ਤਿਆਰ ਅਤੇ ਵਚਨਬੱਧ ਹੈ। ਮੈਂ ਇੱਕ ਵਾਰ ਫਿਰ ਰਾਸ਼ਟਰਪਤੀ ਨਜ਼ਰਬਾਯੇਵ ਦਾ ਇਸ conference ਦੀ successful organization ਲਈ ਹਾਰਦਿਕ ਅਭਿਨੰਦਨ ਕਰਦਾ ਹਾਂ। ਨਾਲ ਹੀ ਰਾਸ਼ਟਰਪਤੀ Xi ਜਿਨਪਿੰਗ ਨੂੰ ਚੀਨ ਦੀ ਆਉਣ ਵਾਲੀ SCO ਦੀ ਅਗਵਾਈ ਦੀ ਸਫਲਤਾ ਲਈ ਮੈਂ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਧੰਨਵਾਦ।
*****
AKT/AK
Terrorism is a major threat to humanity: PM @narendramodi at the SCO Summit
— PMO India (@PMOIndia) June 9, 2017
SCO can devote attention towards climate change: PM @narendramodi
— PMO India (@PMOIndia) June 9, 2017