Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਸਾਮ ਵਿੱਚ ਬੋਗੀਬੀਲ ਪੁਲ਼ ਦੇ ਉਦਘਾਟਨ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਅਸਾਮ ਵਿੱਚ ਬੋਗੀਬੀਲ ਪੁਲ਼ ਦੇ ਉਦਘਾਟਨ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਅਸਾਮ ਵਿੱਚ ਬੋਗੀਬੀਲ ਪੁਲ਼ ਦੇ ਉਦਘਾਟਨ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਅਸਾਮ ਵਿੱਚ ਬੋਗੀਬੀਲ ਪੁਲ਼ ਦੇ ਉਦਘਾਟਨ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਮੰਚ ‘ਤੇ ਹਾਜ਼ਰ ਪ੍ਰੋਫੈਸਰ ਜਗਦੀਸ਼ ਮੁਖੀ ਜੀ, ਮੁੱਖ ਮੰਤਰੀ ਭਾਈ ਸਰਬਾਨੰਦ ਸੋਨੋਵਾਲ ਜੀ, ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮਾ ਖੰਡੂ ਜੀ, ਭਾਈ ਹੇਮੰਤ ਵਿਸ਼ਵਾ ਸ਼ਰਮਾ ਜੀ, ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਭਾਈ ਰਾਜਨ ਗੌਹਾਈ ਜੀ, ਮੰਚ ‘ਤੇ ਹਾਜ਼ਰ ਹੋਰ ਸਾਰੇ ਮਹਾਨੁਭਾਵ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਇੰਨੀ ਵੱਡੀ ਤਾਦਾਦ ਵਿੱਚ ਤੁਸੀਂ ਅਸ਼ੀਰਵਾਦ ਦੇਣ ਲਈ ਆਏ, ਮੈਂ ਤੁਹਾਡਾ ਬਹੁਤ ਆਭਾਰੀ ਹਾਂ। ਅੱਜ ਨੌਰਥ ਈਸਟ ਪੂਰਬੀ ਭਾਰਤ ਲਈ ਬਹੁਤ ਇਤਿਹਾਸਕ ਦਿਵਸ ਹੈ। ਤੁਹਾਨੂੰ ਸਭ ਨੂੰ ਦੇਸ਼ ਦੇ ਸਭ ਤੋਂ ਲੰਮੇ ਰੋਡ ਰੇਲ ਬ੍ਰਿਜ ਦੀ ਬਹੁਤ-ਬਹੁਤ ਵਧਾਈ।

ਮੈਂ ਹੁਣੇ ਬ੍ਰਿਜ ਤੋਂ ਹੋ ਕੇ ਹੀ ਤੁਹਾਡੇ ਦਰਮਿਆਨ ਪਹੁੰਚਿਆ ਹਾਂ। ਮਨ ਬਹੁਤ ਪ੍ਰਫੁੱਲਿਤ ਹੈ।

ਸਾਥੀਓ, ਅੱਜ ਪੂਰੀ ਦੁਨੀਆ ਕ੍ਰਿਸਮਸ ਮਨਾ ਰਹੀ ਹੈ। ਅਸਾਮ ਸਮੇਤ ਪੂਰੇ ਨੌਰਥ ਈਸਟ, ਪੂਰੇ ਦੇਸ਼ ਨੂੰ ਕ੍ਰਿਸਮਸ ਦੀਆਂ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ। ਸਾਥੀਓ, ਮੈਂ ਅਸਾਮੀ ਸਮਾਜ ਦੇ ਲਈ ਸਮਰਪਿਤ ਸਵੌਰਗੋਦੇਉ ਸਾਉਲੁੰਗ ਸੁ-ਕਾ-ਫਾ ਨੂੰ ਨਮਨ ਕਰਦਾ ਹਾਂ। ਇਸ ਦੇ ਨਾਲ-ਨਾਲ ਬਹਾਦਰੀ ਅਤੇ ਬਲੀਦਾਨ ਦੇ ਪ੍ਰਤੀਕ ਲਾਸਿਤ ਬੋਰਫੁਕਾਨ, ਬੀਰ ਸ਼ਿਲਾਰਾਈ, ਸਵੌਰਗੋਦੇਉ ਸਰਬਾਨੰਦ ਸਿੰਘ, ਬੀਰਾਂਗੰਨਾ ਹੌਤੀ ਸਾਧਿਨੀ, ਬੋਦੌਸਾ, ਬੀਰ ਰਾਘਵ ਮੋਰਾਨ, ਮਾਨਿਕ ਰਜਾ, ਹੌਤੀ ਜੌਯਮੌਤੀ, ਹੌਤੀ ਰਾਧਿਕਾ ਸਮੇਤ ਤਮਾਮ ਨਾਇਕ-ਨਾਇਕਾਵਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ।

ਅਜ਼ਾਦੀ ਦੀ ਲੜਾਈ ਤੋਂ ਲੈ ਕੇ ਦੇਸ਼ ਅਤੇ ਅਸਾਮ ਦੇ ਨਵਨਿਰਮਾਣ ਲਈ ਅਨੇਕ ਲੋਕਾਂ ਨੇ ਯੋਗਦਾਨ ਦਿੱਤਾ ਹੈ। ਰਾਜਨੀਤੀ ਤੋਂ ਲੈਕੇ ਸਮਾਜ ਸੇਵਾ, ਗਿਆਨ-ਵਿਗਿਆਨ ਅਤੇ ਖੇਡਕੁੱਦ ਤੱਕ, ਅਸਾਮ ਨੂੰ, ਦੇਸ਼ ਨੂੰ ਗੌਰਵ ਦਿਵਾਉਣ ਵਾਲੇ ਹਰ ਵਿਅਕਤਿਤਵ ਨੂੰ ਮੇਰੀ ਕਾਰਜਾਂਜਲੀ ਸਮਰਪਿਤ ਹੈ।
ਮੈਂ ਅਸਾਮ ਦੀ ਸੁਰ ਕੋਕਿਲਾ ਪਦਮ ਸ਼੍ਰੀ ਦੀਪਾਲੀ ਬੋਸ ਠਾਕੁਰ ਜੀ ਨੂੰ ਵੀ ਆਪਣੇ ਸ਼ਰਧਾ ਸੁਮਨ ਅਰਪਿਤ ਕਰਦਾ ਹਾਂ। ਉਨ੍ਹਾਂ ਦੇ ਜਾਣ ਨਾਲ ਅਸਾਮੀਆਂ ਦੇ ਦੇਸ਼-ਵਿਦੇਸ਼ ਦੇ ਅਣਗਣਿਤ ਜ਼ਿਲ੍ਹਿਆਂ ਤੱਕ ਲੈ ਜਾਣ ਵਾਲੀ ਇੱਕ ਅਵਾਜ਼ ਚਲੀ ਗਈ ਹੈ।

ਸਾਥੀਓ ਅੱਜ ਸੁਸ਼ਾਸਨ ਲਈ ਸਮਰਪਿਤ ਦੇਸ਼ ਦੇ ਸਭ ਤੋਂ ਮਹਾਨ ਵਿਅਕਤੀਆਂ ਵਿੱਚ ਇੱਕ ਸਾਡੇ ਸਾਰਿਆਂ ਦੇ ਸਹਿ-ਹਿਰਦੇ ਅਟਲ ਬਿਹਾਰੀ ਵਾਜਪੇਈ ਜੀ ਦਾ ਜਨਮ ਦਿਨ ਵੀ ਹੈ। ਅਟਲ ਜੀ ਦੀ ਜਯੰਤੀ ਨੂੰ ਦੇਸ਼ ਅੱਜ ਸੁਸ਼ਾਸਨ ਦਿਵਸ ਦੇ ਤੌਰ ‘ਤੇ ਮਨਾ ਰਿਹਾ ਹੈ। ਭਾਈਓ ਅਤੇ ਭੈਣੋਂ, ਸੁਸ਼ਾਸਨ ਦਾ ਮਤਲਬ ਜਨ ਸਰੋਕਾਰ ਹੈ। ਆਮ ਮਾਨਵ ਦੇ ਜੀਵਨ ਨੂੰ ਬਿਹਤਰ ਬਣਾਉਣ ਦਾ ਸੰਸਕਾਰ ਹੈ। ਆਪਣੇ – ਪਰਾਏ, ਤੇਰਾ- ਮੇਰਾ, ਇਸ ਤੋਂ ਉਪਰ ਉੱਠ ਕੇ ਜਦੋਂ ਦੇਸ਼, ਸਮਾਜ ਦੇ ਬਿਹਤਰ ਭਵਿੱਖ ਲਈ ਫ਼ੈਸਲੇ ਲੈ ਲਏ ਜਾਂਦੇ ਹਨ। ਜੀਵਨ ਨੂੰ ਅਸਾਨ ਬਣਾਉਣ ਵਾਲੀਆਂ ਵਿਵਸਥਾਵਾਂ ਅਤੇ ਸੰਸਾਧਨਾਂ ਦਾ ਨਿਰਮਾਣ ਕੀਤਾ ਜਾਂਦਾ ਹੈ, ਉਦੋਂ ਸੁਸ਼ਾਸਨ, ਸਵਰਾਜ ਵੱਲ ਵਧਦਾ ਹੈ। ਜਦੋਂ ਸਬਕਾ ਸਾਥ, ਸਬਕਾ ਵਿਕਾਸ ਦੇ ਲਕਸ਼ ਮੰਤਰ ਦੇ ਨਾਲ ਕਾਰਜ ਹੁੰਦਾ ਹੈ। ਦੇਸ਼ ਦੇ ਸੰਤੁਲਤ ਵਿਕਾਸ ‘ਤੇ ਜ਼ੋਰ ਰਹਿੰਦਾ ਹੈ, ਉਦੋਂ ਸੁਸ਼ਾਸਨ, ਸਵਰਾਜ ਵੱਲ ਵਧਦਾ ਹੈ। ਸਾਥੀਓ, ਇਹੀ ਯਤਨ ਬੀਤੇ ਸਾਢੇ ਚਾਰ ਸਾਲ ਤੋਂ ਕੇਂਦਰ ਅਤੇ ਹੁਣ ਅਸਾਮ ਦੀ ਸਰਕਾਰ ਹੋਵੇ, ਅਰੁਣਾਚਲ ਦੀ ਸਰਕਾਰ ਹੋਵੇ, ਇਹ ਨਿਰੰਤਰ ਕਰ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਦੇ ਪਵਿੱਤਰ ਦਿਨ ਸੁਸ਼ਾਸਨ ਦੇ ਇੱਕ ਵੱਡੇ ਪ੍ਰਤੀਕ ਇਤਿਹਾਸਕ ਬੋਗੀਬੀਲ ਰੇਲ ਰੋਡ ਬ੍ਰਿਜ ਦੇ ਲੋਕਅਰਪਣ ਦੇ ਨਾਲ ਹੀ ਅਸੀਂ ਸਭ ਬਣੇ ਹਾਂ। ਇਹ ਦੇਸ਼ ਦਾ ਸਭ ਤੋਂ ਲੰਮਾ rail-cum-road bridge ਹੈ। ਇਹ ਦੇਸ਼ ਦਾ ਪਹਿਲਾ ਪੂਰੀ ਤਰ੍ਹਾ ਨਾਲ steel ਤੋਂ ਬਣਿਆ ਬ੍ਰਿਜ ਹੈ। ਪਾਣੀ ਤੋਂ 30 ਮੀਟਰ ਤੋਂ ਵੀ ਜ਼ਿਆਦਾ ਦੀ ਉਚਾਈ ‘ਤੇ ਬਣਿਆ ਇਹ ਪੁਲ਼ ਸਾਡੀ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਸਮਰੱਥਾ ਦੀ ਵੀ ਮਿਸਾਲ ਹੈ। ਇੱਕਠੇ ਗੱਡੀਆਂ ਅਤੇ ਟ੍ਰੇਨ ਦੀ ਗਤੀ ਅਤੇ ਭਾਰ ਸਹਿਣ ਦੀ ਸਮਰੱਥਾ ਦੇਸ਼ ਦੀ ਸਾਮਰਿਕ ਸ਼ਕਤੀ ਨੂੰ ਵੀ ਕਈ ਗੁਣਾ ਮਜ਼ਬੂਤ ਕਰਨ ਵਾਲੀ ਹੈ।

ਭਾਈਓ ਅਤੇ ਭੈਣੋਂ ਇਹ ਸਿਰਫ ਇੱਕ ਬ੍ਰਿਜ ਨਹੀਂ ਹੈ , ਬਲਕਿ ਇਸ ਖੇਤਰ ਦੇ ਲੱਖਾਂ ਲੋਕਾਂ ਦੇ ਜੀਵਨ ਨੂੰ ਜੋੜਨ ਵਾਲੀ lifeline ਹੈ । ਇਸ ਨਾਲ ਅਸਾਮ ਅਤੇ ਅਰੁਣਾਚਲ ਦਰਮਿਆਨ ਦੂਰੀ ਸਿਮਟ ਗਈ ਹੈ । ਈਟਾਨਗਰ ਤੋਂ ਡਿਬਰੂਗੜ੍ਹ ਦੀ ਰੇਲ ਯਾਤਰਾ ਹੁਣ ਕਰੀਬ 700 ਕਿਲੋਮੀਟਰ ਘਟ ਕੇ 200 ਕਿਲੋਮੀਟਰ ਤੋਂ ਵੀ ਘੱਟ ਰਹਿ ਗਈ ਹੈ । ਰੇਲ ਰਾਹੀਂ ਜਿਸ ਸਫਰ ਵਿੱਚ ਪਹਿਲਾਂ ਲਗਭਗ 24 ਘੰਟੇ ਲਗ ਜਾਂਦੇ ਸਨ , ਹੁਣ ਉਹੀ ਸਫ਼ਰ ਸਿਰਫ 5 – 6 ਘੰਟੇ ਦਾ ਰਹਿ ਗਿਆ ਹੈ ਕਰੀਬ 5 ਕਿਲੋਮੀਟਰ ਦੇ ਇਸ ਪੁਲ਼ ਨਾਲ ਅਸਾਮ ਦੇ ਤਿਨਸੁਖੀਆ ਅਤੇ ਅਰੁਣਾਚਲ ਪ੍ਰਦੇਸ਼ ਦੇ ਨਾਹਰ ਲਾਗੂ ਦਰਮਿਆਨ ਦੂਰੀ ਹੀ ਘੱਟ ਨਹੀਂ ਹੋਈ ਹੈ, ਲੋਕਾਂ ਨੂੰ ਅਨੇਕ ਪਰੇਸ਼ਾਨੀਆਂ ਤੋਂ ਵੀ ਮੁਕਤੀ ਮਿਲੀ ਹੈ । ਉਨ੍ਹਾਂ ਦਾ ਜੀਵਨ ਵੀ ਅਸਾਨ ਹੋਇਆ ਹੈ ।

ਮੈਨੂੰ ਦੱਸਿਆ ਗਿਆ ਹੈ ਕਿ ਪਹਿਲਾਂ ਧੇਮਾਜੀ ਲਖੀਮਪੁਰ ਅਤੇ ਅਰੁਣਾਚਲ ਦੇ ਅਨੇਕ ਜ਼ਿਲ੍ਹਿਆਂ ਦੇ ਲੋਕਾਂ ਨੂੰ ਕਿਸ਼ਤੀ ਰਾਹੀਂ ਬ੍ਰਹਮਪੁੱਤਰ ਨੂੰ ਪਾਰ ਕਰਨਾ ਪੈਂਦਾ ਸੀ । ਜਾਂ ਫਿਰ ਸੜਕ ਜਾਂ ਰੇਲ ਦੇ ਰਸਤੇ ਕਰੀਬ – ਕਰੀਬ ਪੂਰੇ ਦਿਨ ਦਾ ਲੰਮਾ ਸਫ਼ਰ ਕਰਨਾ ਪੈਂਦਾ ਸੀ । ਕਈ ਟ੍ਰੇਨਾਂ ਬਦਲਣੀਆਂ ਪੈਂਦੀਆਂ ਸਨ । ਭਾਈਓ – ਭੈਣੋਂ, ਅੱਜ ਜਿਸ ਟ੍ਰੇਨ ਨੂੰ ਹਰੀ ਝੰਡੀ ਦਿਖਾਈ ਗਈ ਹੈ, 14 ਕੋਚ ਦੀ ਇਹ direct train ਇਸ ਪੂਰੇ ਖੇਤਰ ਵਿੱਚ ਬੇਮਿਸਾਲ ਤਬਦੀਲੀ ਲਿਆਉਣ ਜਾ ਰਹੀ ਹੈ । ਜਿਸ ਸੁਪਨੇ ਨੂੰ ਦੇਖਦੇ ਹੋਏ ਪੀੜ੍ਹੀਆਂ ਗੁਜ਼ਰ ਗਈਆਂ , ਹੁਣ ਉਹ ਸੁਪਨਾ ਪੂਰਾ ਹੋਇਆ । ਹੁਣ ਦਿੱਲੀ , ਮੁੰਬਈ , ਕੋਲਕਾਤਾ , ਬੈਂਗਲੁਰੂ ਜਾਣ ਲਈ ਵੀ ਇੱਥੋਂ ਦੇ ਲੋਕਾਂ ਨੂੰ ਗੁਹਾਟੀ ਤੋਂ ਹੋ ਕੇ ਜਾਣ ਦੀ ਜ਼ਰੂਰਤ ਨਹੀਂ ਹੈ । ਸਿਹਤ ਸੁਵਿਧਾਵਾਂ ਹੋਣ , ਪੜ੍ਹਾਈ – ਲਿਖਾਈ ਹੋਵੇ , ਰੋਜ਼ਗਾਰ ਹੋਵੇ , ਵਪਾਰ ਕਾਰੋਬਾਰ ਹੋਵੇ , ਡਿਬਰੂਗੜ੍ਹ, ਨੌਰਥ ਈਸਟ ਦਾ ਇੱਕ ਬਹੁਤ ਵੱਡਾ ਸੈਂਟਰ ਹੈ । ਇੱਥੇ ਆਉਣਾ – ਜਾਣਾ ਲੱਖਾਂ ਲੋਕਾਂ ਦੀ ਜ਼ਰੂਰਤ ਹੈ । ਵਿਸ਼ੇਸ਼ ਤੌਰ ‘ਤੇ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਦਿਨ ਭਰ ਦਾ ਸਫਰ ਕਿਵੇਂ ਜੀਵਨ ‘ਤੇ ਭਾਰੀ ਪੈ ਜਾਂਦਾ ਸੀ, ਇਹ ਤੁਸੀਂ ਸਭ ਭਲੀ – ਭਾਂਤ ਜਾਣਦੇ ਹੋਂ ।

ਸਾਥੀਓ , ਡਿਬਰੂਗੜ੍ਹ ਮੈਡੀਕਲ ਕਾਲਜ , ਹਸਪਤਾਲ ਅਤੇ ਡਿਬਰੂਗੜ੍ਹ ਯੂਨੀਵਰਸਿਟੀ ਵਰਗੀਆਂ ਸੁਵਿਧਾਵਾਂ ਹੁਣ ਨੌਰਥ ਬੈਂਕ (ਉੱਤਰੀ ਤਟ) ਵਿੱਚ ਵੱਸੇ ਲੋਕਾਂ ਲਈ, ਯੁਵਾ ਸਾਥੀਆਂ ਲਈ ਮਿੰਟਾਂ ਦੀ ‘ਤੇ ਹੀ ਪਰੀ ਸੁਨਿਸ਼ਚਿਤ ਹੋਈਆਂ ਹਨ । ਇਸ ਬਹੁਤ ਵੱਡੀ ਸੁਵਿਧਾ ਲਈ ਤੁਹਾਨੂੰ ਸਾਰਿਆਂ ਨੂੰ ਪੂਰੇ ਨੌਰਥ ਈਸਟ ਦੇ ਲੋਕਾਂ ਨੂੰ , ਪੂਰੇ ਦੇਸ਼ ਦੇ ਲੋਕਾਂ ਨੂੰ ਫਿਰ ਇੱਕ ਵਾਰ ਬਹੁਤ – ਬਹੁਤ ਵਧਾਈ ।

ਇਸ ਪੁਲ਼ ਦੇ ਨਿਰਮਾਣ ਨਾਲ ਜੁੜ੍ਹੇ ਉਨ੍ਹਾਂ ਤਮਾਮ ਇੰਜੀਨੀਅਰਾਂ ਅਤੇ ਵਰਕਰ ਸਾਥੀਆਂ ਦੀ ਵੀ ਮੈਂ ਸ਼ਲਾਘਾ ਕਰਦਾ ਹਾਂ , ਜਿਨ੍ਹਾਂ ਨੇ ਦਿਨ – ਰਾਤ ਇੱਕ ਕਰਕੇ ਮੁਸ਼ਕਲ ਸਥਿਤੀਆਂ ਵਿੱਚ ਇਸ ਪੁਲ਼ ਲਈ ਕੰਮ ਕੀਤਾ ਹੈ । ਤੁਹਾਨੂੰ ਸਾਰਿਆਂ ਨੂੰ ਬਹੁਤ – ਬਹੁਤ ਵਧਾਈ ।

ਭਾਈਓ – ਭੈਣੋਂ , ਅਸਾਮ ਅਤੇ ਨੌਰਥ ਈਸਟ ਲਈ ਇਹ ਦੋਹਰੀ ਵਧਾਈ ਦਾ ਦਿਨ ਹੈ , ਕਿਉਂਕਿ ਦੇਸ਼ ਦਾ ਸਭ ਤੋਂ ਵੱਡਾ ਰੋਡ ਬ੍ਰਿਜ ਅਤੇ ਰੇਲ ਰੋਡ ਬ੍ਰਿਜ ਦੋਵੇਂ ਅਸਾਮ ਦੀ ਧਰਤੀ ‘ਤੇ ਹਨ। ਇਹ ਮੇਰੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਚਲ ਰਹੀ ਕੇਂਦਰ ਸਰਕਾਰ ਦਾ ਸੁਭਾਗ ਹੈ ਕਿ ਦੇਸ਼ ਦੇ infrastructure ਦੇ ਇਨ੍ਹਾਂ ਦੋਵਾਂ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਪੂਰਾ ਕਰਨ ਦਾ ਮੌਕਾ ਸਾਨੂੰ ਹੀ ਮਿਲਿਆ ਹੈ ।

ਪਿਛਲੇ ਸਾਲ ਮਈ ਵਿੱਚ , ਸਦੀਆ ਵਿੱਚ , ਭੂਪੇਨ ਹਜ਼ਾਰਿਕਾ ਬ੍ਰਿੱਜ ਦਾ ਲੋਕਅਰਪਣ ਕਰਨ ਆਇਆ ਸੀ । ਤਾਂ ਅੱਜ ਬੋਗੀਬੀਲ ਵਿੱਚ ਤੁਹਾਡੇ ਸਭ ਦੇ ਵਿੱਚ ਹਾਂ । ਭਾਈਓ ਅਤੇ ਭੈਣੋਂ , ਬੀਤੇ ਸਾਢੇ ਚਾਰ ਸਾਲ ਵਿੱਚ ਬ੍ਰਹਮਪੁੱਤਰ ‘ਤੇ ਬਣਿਆ ਇਹ ਤੀਜਾ ਬ੍ਰਿਜ ਹੈ । ਅਜ਼ਾਦੀ ਦੇ 60 – 70 ਸਾਲ ਵਿੱਚ ਬ੍ਰਹਮਪੁੱਤਰ ‘ਤੇ ਤਿੰਨ ਬ੍ਰਿਜ ਹਨ । 60 – 70 ਸਾਲ ਵਿੱਚ ਤਿੰਨ ਬ੍ਰਿਜ । ਅਤੇ ਬੀਤੇ ਸਾਢੇ ਚਾਰ ਸਾਲ ਵਿੱਚ ਵੀ ਅਸੀਂ ਤਿੰਨ ਬ੍ਰਿਜ ਹੋਰ ਬਣਾਏ ਹੋਣ । ਪੰਜ ਨਵੇਂ ਪੁਲ਼ਾਂ ਦੇ ਨਿਰਮਾਣ ਦੀ ਪ੍ਰਕਿਰਿਆ ਵੀ ਚਾਲੂ ਹੋ ਚੁਕੀ ਹੈ । ਜਦੋਂ ਇਹ ਸਾਰੇ ਪੁਲ਼ ਤਿਆਰ ਹੋ ਜਾਣਗੇ ਤਾਂ ਬ੍ਰਹਮਪੁੱਤਰ ਦੇ ਉੱਤਰ ਅਤੇ ਦੱਖਣ ਦੇ ਕਿਨਾਰਿਆਂ ਦਰਮਿਆਨ connectivity ਤਾਂ ਅਸਾਨ ਹੋਵੇਗੀ ਹੀ ਆਹਾਰ ਉਦਯੋਗ ਅਤੇ ਕਾਰੋਬਾਰ ਦਾ ਵੀ ਨਵਾਂ ਅਧਿਆਇ ਲਿਖਿਆ ਜਾਵੇਗਾ ।

ਸਾਥੀਓ , ਇਹੀ ਤਾਂ ਸੁਸ਼ਾਸਨ ਹੈ । ਇਹੀ ਤਾਂ ਸੁਰਾਜ ਦੇ ਵੱਲ ਵਧਦੇ ਸਾਡੇ ਕਦਮ ਹਨ । ਅੱਜ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਵਿਕਾਸ ਦੀ ਇਹੀ ਗਤੀ ਅਸਾਮ ਦੇ ਨਾਲ – ਨਾਲ ਪੂਰੇ ਨੌਰਥ ਈਸਟ ਦੀ ਤਸਵੀਰ ਬਦਲਣ ਵਾਲੀ ਹੈ ।

ਭਾਈਓ ਅਤੇ ਭੈਣੋਂ ਹੋ ਸਕਦਾ ਹੈ, ਅੱਜ ਇੱਥੇ ਕੁਝ ਅਸਾਮ ਲੋਕ ਅਜਿਹੇ ਵੀ ਹੋਣਗੇ ਜੋ ਉਦੋਂ ਵੀ ਇੱਥੇ ਆਏ ਹੋਣਗੇ ਜਦੋਂ 16 ਸਾਲ ਪਹਿਲਾਂ ਅਟਲ ਜੀ ਇੱਥੇ ਪਹੁੰਚੇ ਸਨ । ਉਦੋਂ ਤੋਂ ਅੱਜ ਤੱਕ ਇੱਕ ਪੂਰੀ ਪੀੜ੍ਹੀ ਬਦਲ ਚੁੱਕੀ ਹੈ । ਤੁਸੀਂ ਸੱਚ ਵਿੱਚ ਬਹੁਤ ਲੰਮਾ ਇੰਤਜ਼ਾਰ ਕੀਤਾ , ਸਬਰ ਕੀਤਾ ਹੈ । ਸਾਥੀਓ ਤੁਹਾਡੀ ਵਰ੍ਹਿਆਂ ਦੀ ਮੰਗ ਦੇ ਬਾਅਦ ਇਸ ਪੁਲ਼ ਨਾਲ ਜੁੜੀਆਂ ਪ੍ਰਕਿਰਿਆਵਾਂ ਦੋ ਦਹਾਕੇ ਪਹਿਲਾਂ ਸ਼ੁਰੂ ਹੋਈਆਂ , ਲੇਕਿਨ ਸਚਾਈ ਇਹੀ ਹੈ ਕਿ ਇਸ ਦਾ ਨਿਰਮਾਣ ਅਟਲ ਜੀ ਦੇ ਅਟਲ ਯਤਨਾਂ ਨਾਲ ਹੀ ਸ਼ੁਰੂ ਹੋਇਆ । ਲੇਕਿਨ ਇਹ ਬਦਕਿਸਮਤੀ ਰਹੀ ਕਿ ਸਾਲ 2004 ਵਿੱਚ ਅਟਲ ਜੀ ਦੀ ਸਰਕਾਰ ਚਲੀ ਗਈ ਅਤੇ ਉਨ੍ਹਾਂ ਦੇ ਸ਼ੁਰੂ ਕੀਤੇ ਗਏ ਤਮਾਮ ਪ੍ਰੋਜੈਕਟਸ ਦੀ ਤਰ੍ਹਾਂ ਹੀ ਨੌਰਥ ਈਸਟ ਦੇ ਇਹ ਮਹੱਤਵਪੂਰਨ ਪ੍ਰੋਜੈਕਟ ਵੀ ਲਟਕ ਗਏ , ਅਟਕ ਗਏ।

ਭਾਈਓ ਅਤੇ ਭੈਣੋਂ ਤੁਸੀਂ ਸਾਰੇ ਗਵਾਹ ਹੋ ਕਿ 2014 ਵਿੱਚ ਕਿਵੇਂ ਇੱਥੇ ਸਿਰਫ ਕੁਝ ਅਸਾਮ ਅੱਧੇ – ਅਧੂਰੇ ਖੰਭਿਆਂ ਸਿਵਾਏ ਦੇ ਕੁਝ ਅਸਾਮ ਨਹੀਂ ਦਿਸਦਾ ਸੀ । ਸਥਿਤੀ ਇਹ ਸੀ ਕਿ ਜਦੋਂ 2014 ਵਿੱਚ ਸਾਡੀ ਸਰਕਾਰ ਆਈ ਤਾਂ ਇਸ ਪੁਲ਼ ਦਾ ਅੱਧਾ ਕੰਮ , ਅੱਧੇ ਤੋਂ ਵੀ ਜ਼ਿਆਦਾ ਅਧੂਰਾ ਪਿਆ ਸੀ , ਬਾਕੀ ਰਹਿੰਦਾ ਸੀ । ਇਸ ਵਿੱਚ ਕੋਈ ਸੰਦੇਹ ਨਹੀਂ ਕਿ ਜੇਕਰ ਅਟਲ ਜੀ ਦੀ ਸਰਕਾਰ ਨੂੰ ਫਿਰ ਮੌਕਾ ਮਿਲਦਾ ਤਾਂ 2007 – 2008 ਤੱਕ ਇਸ bridge ਦਾ ਸਮਰਪਣ ਹੋ ਜਾਂਦਾ । ਲੇਕਿਨ ਜੋ ਉਸ ਦੇ ਬਾਅਦ, ਜੋ ਸਰਕਾਰ ਕੇਂਦਰ ਵਿੱਚ ਆਈ ਉਸ ਨੇ ਤੁਹਾਡੀ ਜ਼ਰੂਰਤ ‘ਤੇ ਧਿਆਨ ਹੀ ਨਹੀਂ ਦਿੱਤਾ ਹੈ ।

2014 ਵਿੱਚ ਸਰਕਾਰ ਬਣਨ ਤੋਂ ਬਾਅਦ ਅਸੀਂ ਇਸ ਪ੍ਰੋਜੈਕਟ ਦੇ ਰਸਤੇ ਵਿੱਚ ਆ ਰਹੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਅਤੇ ਗਤੀ ਦਿੱਤੀ ਅਤੇ ਕਰੀਬ 6 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬੋਗੀਬੀਲ ਪੁਲ਼ ਜਨ ਸਧਾਰਨ ਦੀ ਸੇਵਾ ਲਈ ਅੱਜ ਸਮਰਪਿਤ ਹੈ । ਅਟਲ ਜੀ ਦੇ ਜਨਮ ਦਿਨ ‘ਤੇ ਉਨ੍ਹਾਂ ਦਾ ਇੱਕ ਸੁਪਨਾ ਪੂਰਾ ਕਰਕੇ ਕਿਰਤੱਗ ਰਾਸ਼ਟਰ ਨੇ ਉਨ੍ਹਾਂ ਨੂੰ ਅੱਜ ਉੱਤਮ ਸ਼ਰਧਾਂਜਲੀ ਦਿੱਤੀ ਹੈ । -ਉੱਤਰ-ਪੂਰਬ ਦੇ ਅਨੇਕ ਲੋਕਾਂ ਨੂੰ ਅੱਜ ਇਹ ਤੋਹਫ਼ਾ ਮਿਲਦਾ ਦੇਖ ਉਹ ਜਿੱਥੇ ਵੀ ਹੋਣਗੇ ਉਨ੍ਹਾਂ ਦੀ ਆਤਮਾ ਜਿੱਥੇ ਵੀ ਹੋਵੇਗੀ , ਉਹ ਬਹੁਤ ਖੁਸ਼ ਹੋਣਗੇ , ਇਹ ਤੁਹਾਡੇ ਚਿਹਰੇ ‘ਤੇ ਜੋ ਖੁਸ਼ੀ ਦਿਖਾਈ ਦੇ ਰਹੀ ਹੈ ਉਸ ਨੂੰ ਵੇਖ ਕੇ ਅਟਲ ਜੀ ਦੀ ਆਤਮਾ ਜ਼ਿਆਦਾ ਪ੍ਰਫੁੱਲਿਤ ਹੁੰਦੀ ਹੋਵੇਗੀ ।

ਸਾਥੀਓ , ਪਹਿਲਾਂ ਦੀ ਸਰਕਾਰ ਦੀ ਪਹਿਚਾਣ ਜੇਕਰ ਅਟਕੇ ਹੋਏ ਪ੍ਰੋਜੈਕਟ ਸੀ , ਤਾਂ ਸਾਡੀ ਸਰਕਾਰ ਦੀ ਪਹਿਚਾਣ transportation ਤੋਂ transformation ਅਤੇ ਦੇਸ਼ ਨੂੰ ਮਿਲ ਰਿਹਾ next generation infrastructure ਹੈ । 12 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਅਜਿਹੇ ਸੈਂਕੜੇ ਪ੍ਰੋ‍ਜੈਕਟਸ ਨੂੰ ਅਸੀਂ ਖੋਜ ਕੇ ਕੱਢਿਆ ਹੈ ਜੋ ਕਈ ਸਾਲਾਂ ਤੋਂ ਰੁਕੇ ਪਏ ਸਨ , ਜਾਂ ਜਿਨ੍ਹਾਂ ‘ਤੇ ਹੌਲੀ ਗਤੀ ਨਾਲ ਕੰਮ ਹੋ ਰਿਹਾ ਹੈ ਸੀ । ਜੇਕਰ ਉਨ੍ਹਾਂ ਵਿੱਚ ਕੰਮ ਦੀ ਪੁਰਾਣੀ ਗਤੀ ਹੁੰਦੀ ਤਾਂ ਅਗਲਾ ਦਹਾਕਾ ਵੀ ਬੀਤ ਜਾਂਦਾ । ਅੱਜ ਸੁਸ਼ਾਸਨ ਦਿਵਸ ‘ਤੇ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਲਮਕਾਉਣ , ਭਟਕਾਉਣ ਵਾਲੀ ਉਸ ਪੁਰਾਣੀ ਕਾਰਜ – ਸੰਸਕ੍ਰਿਤੀ ਨੂੰ ਅਸੀਂ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ । ਇਸ ਵਜ੍ਹਾ ਨਾਲ ਦੇਸ਼ ਵਿੱਚ infrastructure ਖੇਤਰ ਨੂੰ ਨਵੀਂ ਗਤੀ ਮਿਲੀ ਹੈ ।

ਪਿਛਲੇ ਸਾਲ ਅਜਿਹੇ ਹੀ ਲਟਕੇ ਹੋਏ ਮਿਜੋਰਮ ਦੇ Dwiral hydro power project ਜੋ ਇਸ ਸਾਲ ਕੁਝ ਅਸਾਮਮਹੀਨੇ ਪਹਿਲਾਂ ਸਿੱਕਮ ਏਅਰਪੋਰਟ ਦਾ ਲੋਕਅਰਪਣ ਵੀ ਕੀਤਾ ਜਾ ਚੁੱਕਿਆ ਹੈ । ਅਜਿਹੇ ਅਨੇਕ ਪ੍ਰੋਜੈਕਟਾਂ ਪੂਰੇ ਹੋ ਚੁੱਕੇ ਹਨ , ਬਾਕੀਆਂ ‘ਤੇ ਵੀ ਤੇਜ਼ ਗਤੀ ਨਾਲ ਕੰਮ ਚਲ ਰਿਹਾ ਹੈ।

ਸਾਥੀਓ , ਅੱਜ ਤੈਅ ਸਮੇਂ ‘ਤੇ , ਤੈਅ ਲਾਗਤ ਵਿੱਚ ਹੀ ਪ੍ਰੋਜੈਕਟ ਪੂਰਾ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ । ਹੁਣ ਸਮਾਂ-ਸੀਮਾ ਸਿਰਫ਼ ਕਾਗਜ਼ ਵਿੱਚ ਲਿਖਣ ਦੀ ਗੱਲ ਭਰ ਨਹੀਂ ਰਹਿ ਗਈ ਬਲਕਿ ਸਰਕਾਰੀ ਕੰਮਕਾਜ ਦਾ ਸੰਸਕਾਰ ਬਣ ਰਹੀ ਹੈ । ਮੈਂ ਅਸਾਮ ਦੀ ਸਰਕਾਰ, ਸੋਨੋਵਾਲ ਦੀ ਪੂਰੀ ਟੀਮ ਨੂੰ ਵੀ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਇਸ ਸੰਸਕਾਰ ਨੂੰ ਅਪਣਾਇਆ ਹੈ ।

ਅਸਾਮ ਵਿੱਚ ਅਨੇਕ ਅਜਿਹੇ ਪ੍ਰੋਜੈਕਟਸ ਜੋ ਵਰ੍ਹਿਆਂ ਤੋਂ ਅਧੂਰੇ ਸਨ , ਜਾਂ ਤਾਂ ਪੂਰੇ ਹੋ ਚੁੱਕੇ ਹਨ ਜਾਂ ਪੂਰੇ ਹੋਣ ਦੀ ਸਥਿਤੀ ਵਿੱਚ ਹਨ । 3 ਹਜ਼ਾਰ ਕਰੋੜ ਰੁਪਏ ਦੀ ਜ਼ਿਆਦਾ ਤੋਂ ਲਾਗਤ ਨਾਲ ਕਰੀਬ 7 ਸੌ ਕਿਲੋਮੀਟਰ ਦੇ National Highway ਸਾਢੇ ਚਾਰ ਸਾਲ ਵਿੱਚ ਪੂਰੇ ਹੋ ਚੁੱਕੇ ਹਨ । ਕਰੀਬ 6 ਹਜ਼ਾਰ ਕਰੋੜ ਦੇ ਇੱਕ ਦਰਜਨ ਤੋਂ ਜ਼ਿਆਦਾ National Highway ਪ੍ਰੋਜੇਕਟ ‘ਤੇ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ । ਨਵੇਂ ਏਅਰਪੋਰਟ ਟਰਮੀਨਲ ਹੋਣ , ਰੇਲ ਲਾਈਨਾਂ ਦੇ ਬਿਜਲੀਕਰਨ ਅਤੇ ਚੌੜੀਕਰਨ ਦਾ ਕੰਮ ਹੋਵੇ , ਗੋਹਾਟੀ ਤੀਨਸੁਖੀਆ ਗੈਸ ਪਾਈਪ ਲਾਈਨ ਹੋਵੇ , ਗੁਹਾਟੀ ਵਿੱਚ ਏਮਜ਼ ਹੋਵੇ , ਧੇਮਾਜੀ ਵਿੱਚ Indian Agriculture Research Institute ਹੋਵੇ , ਅਜਿਹੇ ਅਨੇਕ ਪ੍ਰੋਜੈਕਟਸ ‘ਤੇ ਜਾਂ ਤਾਂ ਕੰਮ ਪੂਰਾ ਹੋ ਚੁੱਕਿਆ ਹੈ ਜਾਂ ਫਿਰ ਜਲਦੀ ਪੂਰਾ ਹੋਣ ਵਾਲਾ ਹੈ । ਤੇਜ਼ ਇੰਟਰਨੈੱਟ ਸੇਵਾ ਸੁਨਿਸ਼ਚਿਤ ਕਰਨ ਵਾਲੀ ਇੰਟਰਨੈਸ਼ਨਲ ਸਬਮਰੀਨ ਕੇਬਲ ਵੀ ਤ੍ਰਿਪੁਰਾ ਪਹੁੰਚ ਚੁੱਕੀ ਹੈ ਅਤੇ ਬਹੁਤ ਹੀ ਜਲਦੀ ਇਹ ਅਸਾਮ ਪਹੁੰਚਣ ਵਾਲੀ ਹੈ । ਇਸ ਵਿੱਚ ਵੀ ਡਿਜੀਟਲ ਸੇਵਾਵਾਂ ਮਜ਼ਬੂਤ ਹੋਣਗੀਆਂ ।

ਸਾਥੀਓ , ਮੇਰਾ ਸਪਸ਼ਟ ਮੰਨਣਾ ਹੈ ਕਿ ਜਦੋਂ ਪੂਰਬੀ ਭਾਰਤ ਵਧੇਗਾ ਤਾਂ ਪੂਰਾ ਭਾਰਤ ਵਧੇਗਾ । ਜਦੋਂ ਪੂਰਬੀ ਭਾਰਤ ਮਜ਼ਬੂਤ ਹੋਵੇਗਾ ਤਾਂ ਪੂਰਾ ਭਾਰਤ ਮਜ਼ਬੂਤ ਹੋਵੇਗਾ । ਪੂਰਬੀ ਭਾਰਤ ਦਾ ਅਟੁੱਟ ਅੰਗ ਸਾਡਾ ਨੌਰਥ – ਈਸਟ ਹੈ ਅਤੇ ਇਸ ਲਈ infrastructure ਦਾ ਵਿਸਤਾਰ ਅਸਾਮ ਦੇ ਨਾਲ – ਨਾਲ ਪੂਰੇ ਨੌਰਥ – ਈਸਟ‍ ਵਿੱਚ ਹੋ ਰਿਹਾ ਹੈ । ਪੂਰੇ ਨੌਰਥ – ਈਸਟ ਵਿੱਚ ਲਗਭਗ 70 ਹਜ਼ਾਰ ਕਰੋੜ ਰੁਪਏ ਦੇ ਕਰੀਬ ਸਾਢੇ ਪੰਜ ਹਜ਼ਾਰ ਕਿਲੋਮੀਟਰ National Highway ਬਣਾਉਣ ‘ਤੇ ਕੰਮ ਚਲ ਰਿਹਾ ਹੈ । ਇਹਨਾਂ ਵਿੱਚੋਂ ਲਗਭਗ ਢਾਈ ਹਜ਼ਾਰ ਕਿਲੋਮੀਟਰ ਦੇ National Highway ਪੂਰੇ ਹੋ ਚੁਕੇ ਹਨ । ਇੱਕ ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਦੀਆਂ ਸੜਕਾਂ International connectivity Act East Policy ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀਆਂ ਜਾ ਰਹੀਆਂ ਹਨ । ਜਿਸ ਵਿੱਚੋਂ ਲਗਭਗ 8 ਸੌ ਕਿਲੋਮੀਟਰ ਸੜਕਾਂ ‘ਤੇ ਕਿਸੇ ਨ ਕਿਸੇ ਪੱਧਰ ‘ਤੇ ਕੰਮ ਜਾਰੀ ਹੈ । ਜਿੱਥੋਂ ਤੱਕ ਰੇਲ connectivity ਦੀ ਗੱਲ ਹੈ ਤਾਂ ਆਉਣ ਵਾਲੇ ਦੋ – ਤਿੰਨ ਸਾਲਾਂ ਤੱਕ ਨੌਰਥ – ਈਸਟ ਦੇ ਰਾਜਾਂ ਦੀ ਹਰ ਰਾਜਧਾਨੀ ਨੂੰ broadguage line ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ । ਕਰੀਬ 47 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 15 ਨਵੀਂਆਂ ਰੇਲ ਲਾਈਨਾਂ ਤਿਆਰ ਹੋ ਰਹੀਆਂ ਹਨ । ਲਗਭਗ 1 ਹਜ਼ਾਰ ਕਿਲੋਮੀਟਰ ਰੇਲ ਲਾਈਨਾਂ ਯਾਨੀ ਨੌਰਥ – ਈਸਟ ਦੀਆਂ ਲਗਭਗ ਸਭ ਲਾਈਨਾਂ ਨੂੰ broadguage ਵਿੱਚ ਬਦਲਿਆ ਜਾ ਚੁਕਿਆ ਹੈ । ਪਹਿਲਾਂ ਨੌਰਥ – ਈਸਟ – ਵਿੱਚ ਹਰ ਸਾਲ ਕਰੀਬ 100 ਕਿਲੋਮੀਟਰ ਰੇਲ ਲਾਈਨ ਬਣਦੀ ਸੀ ਜਾਂ ਉਸ ਦਾ ਚੌੜੀਕਰਣ ਹੁੰਦਾ ਸੀ , ਜਦੋਂਕਿ ਬੀਤੇ ਸਾਢੇ ਚਾਰ ਸਾਲ ਵਿੱਚ 350 ਕਿਲੋਮੀਟਰ ਲਾਈਨ ਹਰ ਸਾਲ ਬਣਦੀ ਹੈ ਜਾਂ ਫਿਰ broadguage ਵਿੱਚ ਬਦਲੀ ਜਾ ਰਹੀ ਹੈ । ਇੰਨਾ ਹੀ ਨਹੀਂ 19 waterway ਯਾਨੀ ਨਦੀ ਮਾਰਗਾਂ ‘ਤੇ ਕੰਮ ਚਲ ਰਿਹਾ ਹੈ ਇੱਥੇ ਅਸਾਮ ਵਿੱਚ ਵੀ ਬ੍ਰਹਮਪੁੱਤਰ ਅਤੇ ਬੜਾਗ ਨਦੀਆਂ ਰਾਹੀਂ ਚਿਟਗਾਂਵ ਅਤੇ ਮੰਗਲਾ ਪੋਰਟ ਤੱਕ Inland waterways ਬਣਾਇਆ ਜਾ ਰਿਹਾ ਹੈ ।

ਭਾਈਓ ਅਤੇ ਭੈਣੋਂ infrastructure ਦੇ ਇਲਾਵਾ ਵੀ ਦੇਸ਼ ਦੇ ਆਮ ਮਾਨਵ ਦਾ ਜੀਵਨ ਪੱਧਰ ਉੱਪਰ ਉਠਾਉਣ ਲਈ ਜੋ ਯੋਜਨਾਵਾਂ ਕੇਂਦਰ ਸਰਕਾਰ ਚਲਾ ਰਹੀ ਹੈ ਉਨ੍ਹਾਂ ਨੂੰ ਅਸਾਮ ਦੀ ਸਰਕਾਰ ਗਤੀ ਦੇ ਰਹੀ ਹੈ । ਇਸ ਦਾ ਨਤੀਜਾ ਹੈ ਕਿ ਬੱਚਿਆਂ ਨੂੰ ਪੜ੍ਹਾਈ , ਯੁਵਾਵਾਂ ਨੂੰ ਕਮਾਈ , ਬੁਜ਼ਰਗਾਂ ਨੂੰ ਦਵਾਈ , ਜਨ – ਜਨ ਦੀ ਸੁਣਵਾਈ ਅਸਾਮ ਵਿੱਚ ਸੁਨਿਸ਼ਚਿਤ ਹੋ ਰਹੀ ਹੈ । ਉੱਜਵਲਾ ਯੋਜਨਾ ਤਹਿਤ ਕਰੀਬ 24 ਲੱਖ ਗੈਸ ਦੇ ਕਨੈਕਸ਼ਨ ਅਸਾਮ ਗ਼ਰੀਬ ਭੈਣਾਂ ਨੂੰ ਦਿੱਤੇ ਜਾ ਚੁੱਕੇ ਹਨ ਜਿਸ ਦਾ ਨਤੀਜਾ ਹੈ ਕਿ ਅਸਾਮ ਵਿੱਚ ਸਾਢੇ ਚਾਰ ਸਾਲ ਪਹਿਲਾਂ ਤੱਕ ਜਿੱਥੇ ਕਰੀਬ 40% ਘਰਾਂ ਵਿੱਚ ਗੈਸ ਸਿਲੰਡਰ ਸਨ ਉੱਥੇ ਹੀ ਅੱਜ ਇਹ ਦਾਇਰਾ ਦੋ ਗੁਣਾ ਕਰੀਬ 80% ਹੋ ਚੁੱਕਿਆ ਹੈ । ਸਵੱਛ ਅਭਿਆਨ ਤਹਿਤ ਕਰੀਬ 32 ਲੱਖ ਪਖਾਨੇ ਅਸਾਮ ਵਿੱਚ ਬਣ ਚੁੱਕੇ ਹਨ ਜਿਸ ਨਾਲ ਸਾਢੇ ਚਾਰ ਸਾਲ ਵਿੱਚ ਹੀ ਸਵੱਛਤਾ ਦਾ ਦਾਇਰਾ 38% ਤੋਂ 98% ਤੱਕ ਹੋ ਚੁੱਕਿਆ ਹੈ । ਸੌਭਾਗਯ ਯੋਜਨਾ ਤਹਿਤ ਬੀਤੇ ਇੱਕ ਸਾਲ ਵਿੱਚ ਹੀ ਅਸਾਮ ਦੇ 12 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਕਨੈਕਸ਼ਨ ਦਿੱਤਾ ਗਿਆ ਹੈ ਜਿਸ ਨਾਲ ਅਸਾਮ ਵਿੱਚ ਬਿਜਲੀਕਰਨ ਦਾ ਦਾਇਰਾ ਕਰੀਬ 50% ਤੋਂ ਵਧ ਕੇ ਕਰੀਬ 90% ਤੱਕ ਹੋ ਚੁੱਕਿਆ ਹੈ । ਤੁਸੀਂ ਉਸ ਸਥਿਤੀ ਨੂੰ ਵੀ ਯਾਦ ਕਰੋ ਜਦੋਂ ਇੱਥੇ ਟੀ – ਗਾਰਡਨ ਵਿੱਚ ਕੰਮ ਕਰਨ ਵਾਲੇ ਭਾਈਆਂ ਭੈਣਾਂ ਦੇ ਬੈਂਕ ਖਾਤੇ ਹੀ ਨਹੀਂ ਸਨ । ਬੈਂਕ ਨਾਮ ਦਾ ਉਨ੍ਹਾਂ ਨੂੰ ਅਤਾ – ਪਤਾ ਨਹੀਂ ਸੀ । ਜਨ – ਧਨ ਯੋਜਨਾ ਤਹਿਤ 7 ਲੱਖ ਵਰਕਰ ਭੈਣਾਂ ਭਾਈਆਂ ਦੇ ਬੈਂਕ ਅਕਾਊਂਟ ਖੁੱਲ੍ਹਵਾਏ ਗਏ ਹਨ । ਜੇਕਰ ਮੈਂ ਪੂਰੇ ਅਸਾਮ ਦੀ ਗੱਲ ਕਰਾਂ ਤਾਂ ਰਾਜ ਵਿੱਚ ਕਰੀਬ ਡੇਢ ਕਰੋੜ ਜਨ – ਧਨ ਖਾਤੇ ਸਾਡੀ ਸਰਕਾਰ ਨੇ ਹੀ ਖੁੱਲ੍ਹਵਾਏ ਹਨ। ਇਹ ਤਮਾਮ ਯੋਜਨਾਵਾਂ ਸੰਸਕਾਰ ਅਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਅਤੇ ਅਸ਼ੀਰਵਾਦ ਨਾਲ ਸਫ਼ਲਤਾ ਵੱਲ ਅੱਗੇ ਵਧ ਰਹੀਆਂ ਹਨ ।

ਸਾਥੀਓ , ਗ਼ਰੀਬ ਦਾ , ਸ਼ੋਸ਼ਿਤ ਦਾ , ਵੰਚਿਤ ਦਾ ਜੇਕਰ ਸਭ ਤੋਂ ਜ਼ਿਆਦਾ ਕੋਈ ਨੁਕਸਾਨ ਕਰਦਾ ਹੈ ਤਾਂ ਉਹ ਭ੍ਰਿਸ਼ਟਾਚਾਰ ਹੈ , ਮੱਧ ਵਰਗ ਪਰਿਵਾਰਾਂ ‘ਤੇ ਸਭ ਤੋਂ ਜ਼ਿਆਦਾ ਬੋਝ ਜੇਕਰ ਕੋਈ ਪਾਉਂਦਾ ਹੈ ਤਾਂ ਉਹ ਭ੍ਰਿਸ਼ਟਾਚਾਰ ਹੈ। ਦੇਸ਼ ਦੇ ਵਿਕਾਸ ਦੀ ਯਾਤਰਾ ਦੀ ਕਮਰ ਨੂੰ ਤੋੜ ਦਿੰਦਾ ਹੈ ਤਾਂ ਉਹ ਭ੍ਰਿਸ਼ਟਾਚਾਰ ਹੈ , ਭ੍ਰਿਸ਼ਟਾਚਾਰ ਗ਼ਰੀਬ ਤੋਂ ਉਸ ਦਾ ਅਧਿਕਾਰ ਖੋਂਹਦਾ ਹੈ , ਮੁਸ਼ਕਲ ਬਣਾਉਂਦਾ ਹੈ । ਇਸ ਲਈ ਪਿਛਲੇ ਚਾਰ ਸਾਢੇ ਚਾਰ ਸਾਲ ਤੋਂ ਸਾਡੀ ਸਰਕਾਰ ਜਿੱਥੇ ਇੱਕ ਪਾਸੇ ਗ਼ਰੀਬ ਨੂੰ ਅਧਿਕਾਰ ਦਿਵਾ ਰਹੀ ਹੈ , ਉੱਥੇ ਹੀ ਕਾਲ਼ੇ ਧਨ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ ਪੂਰੀ ਤਾਕਤ ਨਾਲ ਲੜਾਈ ਲੜ ਰਹੀ ਹੈ ।

ਭਾਈਓ ਅਤੇ ਭੈਣੋਂ , ਇੱਕ ਪਾਸੇ ਸਾਡੀ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਇੱਕ ਕਰੋੜ 25 ਲੱਖ ਤੋਂ ਜ਼ਿਆਦਾ ਗ਼ਰੀਬ ਲੋਕਾਂ ਨੂੰ ਘਰ ਦੇ ਚੁੱਕੀ ਹੈ , ਉੱਥੇ ਹੀ ਬੇਨਾਮੀ ਸੰਪਤੀ ਕਨੂੰਨ ਦੇ ਤਹਿਤ ਭ੍ਰਿਸ਼ਟਾਚਾਰੀਆਂ ਦੇ ਪੰਜ ਹਜ਼ਾਰ ਕਰੋੜ ਰੁਪਏ ਦੇ ਬੰਗਲੇ ਅਤੇ ਗੱਡੀਆਂ ਨੂੰ ਜ਼ਬਤ ਕੀਤਾ ਜਾ ਚੁੱਕਿਆ ਹੈ । ਇੱਕ ਪਾਸੇ ਸਾਡੀ ਸਰਕਾਰ ਨੌਜਵਾਨਾਂ ਨੂੰ ਸਿਰਫ਼ ਇੱਕ ਦਿਨ ਵਿੱਚ ਨਵੀਂ ਕੰਪਨੀ ਰਜਿਸਟਰ ਕਰਨ ਦੀ ਸੁਵਿਧਾ ਦੇ ਰਹੀ ਹੈ ਤਾਂ ਦੂਜੇ ਪਾਸੇ ਭ੍ਰਿਸ਼ਟਾਚਾਰ ਦੀ ਬਹੁਤ ਵੱਡੀ ਜੜ੍ਹ ਮੰਨੀਆਂ ਜਾਣ ਵਾਲੀਆਂ ਸਵਾ ਤਿੰਨ ਲੱਖ ਤੋਂ ਜ਼ਿਆਦਾ ਸ਼ੱਕੀ ਕੰਪਨੀਆਂ ਨੂੰ ਰੱਦ ਕਰਨ ਦਾ ਵੀ ਅਸੀਂ ਕੰਮ ਕੀਤਾ ਹੈ । ਇੱਕ ਪਾਸੇ ਸਾਡੀ ਸਰਕਾਰ ਨੇ ਔਰਤਾਂ ਨੂੰ , ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਲਈ ਮੁਦਰਾ ਯੋਜਨਾ ਤਹਿਤ ਬਿਨਾਂ ਬੈਂਕ ਗਾਰੰਟੀ ਸੱਤ ਲੱਖ ਕਰੋੜ ਰੁਪਏ ਦਾ ਕਰਜ਼ ਦਿੱਤਾ ਹੈ , ਤਾਂ ਉਥੇ ਹੀ ਦੂਜੇ ਪਾਸੇ ਪਹਿਲਾਂ ਦੀਆਂ ਸਰਕਾਰਾਂ ਨੇ ਬੈਂਕਾਂ ਦੇ ਜੋ ਲੱਖਾਂ ਕਰੋੜਾਂ ਰੁਪਏ ਫਸਾਏ ਸਨ , ਉਨ੍ਹਾਂ ਵਿੱਚੋਂ ਤਿੰਨ ਲੱਖ ਕਰੋੜ ਰੁਪਏ ਸਾਡੀ ਸਰਕਾਰ ਵਾਪਸ ਲਿਆ ਚੁੱਕੀ ਹੈ । ਇੱਕ ਪਾਸੇ ਸਾਡੀ ਸਰਕਾਰ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਗ਼ਰੀਬਾਂ ਨੂੰ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਦੇ ਰਹੀ ਹੈ , ਤਾਂ ਉੱਥੇ ਹੀ ਦੂਜੇ ਪਾਸੇ ਮੈਡੀਕਲ ਸੈਕਟਰ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ ਲਈ ਵੀ ਸਖ਼ਤ ਕਦਮ ਉਠਾ ਰਹੀ ਹੈ ।

ਸਾਥੀਓ , ਚਾਰ ਸਾਲ ਪਹਿਲਾਂ ਕੋਈ ਨਹੀਂ ਸੋਚ ਸਕਦਾ ਸੀ ਕਿ ਹੈਲੀਕੌਪਟਰ ਘੁਟਾਲੇ ਦਾ ਸਭ ਤੋਂ ਵੱਡਾ ਰਾਜ਼ਦਾਰ ਭਾਰਤ ਦੀਆਂ ਜੇਲ੍ਹਾਂ ਤੱਕ ਪਹੁੰਚ ਜਾਵੇਗਾ , ਇਹ ਕਿਸੇ ਨੇ ਸੋਚਿਆ ਨਹੀਂ ਸੀ । ਲੇਕਿਨ ਇਸ ਰਾਜ਼ਦਾਰ ਨੂੰ ਭਾਰਤ ਲਿਆਉਣ ਦਾ ਕੰਮ ਅਤੇ ਕਾਨੂੰਨ ਦੇ ਹਵਾਲੇ ਕਰਨ ਦਾ ਕੰਮ ਵੀ ਸਾਡੀ ਸਰਕਾਰ ਨੇ ਹਿੰਮਤ ਦੇ ਨਾਲ ਕੀਤਾ ਹੈ । ਇਹ ਸਾਡੀ ਸਰਕਾਰ ਦੇ ਕੰਮ ਕਰਨ ਦਾ ਤਰੀਕਾ ਹੈ , ਸਾਡਾ ਕਾਰਜ ਸੱਭਿਆਚਾਰ ਹੈ ।

ਭਾਈਓ – ਭੈਣੋਂ , ਜਦੋਂ ਵਿਵਸਥਾ ਵਿੱਚ ਪਾਰਦਰਸ਼ਿਤਾ ਆਉਂਦੀ ਹੈ , ਭ੍ਰਿਸ਼ਟਾਚਾਰ ਖਤਮ ਹੁੰਦਾ ਹੈ , ਸੁਵਿਧਾਵਾਂ ਮਿਲਦੀਆਂ ਹਨ , ਜ਼ਿੰਦਗੀ ਅਸਾਨ ਬਣਦੀ ਹੈ , ਤਾਂ ਉਸ ਦਾ ਪ੍ਰਭਾਵ ਹਰ ਖੇਤਰ ਵਿੱਚ ਦਿਸਦਾ ਹੈ । ਸਾਡੀਆਂ ਖੇਡਾਂ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ । ਅੱਜ ਅਸਾਮ ਸਮੇਤ ਦੇਸ਼ ਦੇ ਦੂਰ – ਦੁਰਾਡੇ ਪਿੰਡਾਂ , ਕਸਬਿਆਂ ਅਤੇ ਛੋਟੇ ਸ਼ਹਿਰਾਂ ਦੇ ਆਮ ਪਰਿਵਾਰਾਂ ਤੋਂ ਨਿਕਲੇ ਯੁਵਾ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ । ਹਿਮਾ ਦਾਸ ਵਰਗੀਆਂ ਸਾਡੀਆਂ ਅਨੇਕ ਬੇਟੀਆਂ , ਅਨੇਕ ਯੁਵਾ ਸਾਥੀ ਨਵੇਂ ਭਾਰਤ ਦੇ ਨਵੇਂ ਆਤਮਵਿਸ਼ਵਾਸ ਦਾ ਅੱਜ ਪ੍ਰਤੀਕ ਬਣੇ ਹਨ ।

ਸਾਥੀਓ, ਅਸੀਂ ਸਾਰੀ ਵਿਵਸਥਾ ਪਰਿਵਰਤਨ, ਵਿਵਹਾਰ ਪਰਿਵਰਤਨ ਅਤੇ ਬਿਹਤਰ infrastructure ਰਾਹੀਂ ਦੇਸ਼ ਨੂੰ ਸਸ਼ਕਤ ਕਰਨ ਦਾ ਕੰਮ ਕਰ ਰਹੇ ਹਾਂ । ਅੱਜ ਦੇਸ਼ ਵਿੱਚ ਭਵਿੱਖ ਦੀਆਂ ਜਰੂਰਤਾਂ ਦੇ ਮੁਤਾਬਕ ਸੜਕਾਂ , ਸਕੂਲਾਂ , ਸ਼ਹਿਰਾਂ , ਪਿੰਡਾਂ , ਸਿੰਚਾਈ ਅਤੇ ਬਿਜਲੀ ਪ੍ਰੋਜੈਕਟਾਂ ‘ਤੇ ਤੇਜ਼ ਗਤੀ ਨਾਲ ਕੰਮ ਚਲ ਰਿਹਾ ਹੈ । ਆਉਣ ਵਾਲੇ ਸਾਲਾਂ ਵਿੱਚ ਜਦੋਂ ਇਹ ਤਮਾਮ ਵਿਵਸਥਾਵਾਂ ਖੜ੍ਹੀਆਂ ਹੋ ਜਾਣਗੀਆਂ ਤਾਂ New India ਦੀ ਸ਼ਾਨਦਾਰ ਤਸਵੀਰ ਦੁਨੀਆ ਦੇ ਸਾਹਮਣੇ ਹੋਵੇਗੀ ।

ਸਾਥੀਓ , ਅਟਲ ਜੀ ਨੇ ਜੇਕਰ 21ਵੀਂ ਸਦੀ ਦੀ ਸ਼ੁਰੂਆਤ ਵਿੱਚ ਦੇਸ਼ ਦੀ ਨੀਂਹ ਨੂੰ ਮਜ਼ਬੂਤ ਕੀਤਾ , ਅਸੀਂ ਉਸੇ ਨੀਂਹ ‘ਤੇ ਇੱਕ ਸੁੰਦਰ, ਦਿਵਯ , ਭਵਯ , ਨਵੇਂ ਭਾਰਤ ਨਿਰਮਾਣ ਦਾ ਯਤਨ ਕਰ ਰਹੇ ਹਾਂ । ਭਾਈਓ ਅਤੇ ਭੈਣੋਂ, ਅਸਾਮ ਦੇ ਲੋਕਾਂ ਨੇ ਦੇਸ਼ ਦੇ ਲੋਕਾਂ ਨੇ, ਸਾਨੂੰ ਜੋ ਸੇਵਾ ਦਾ ਸੁਭਾਗ ਦਿੱਤਾ ਹੈ , ਉਸ ਨੂੰ ਸਾਡੀ ਸਰਕਾਰ ਪੂਰੀ ਨਿਸ਼ਠਾ ਨਾਲ ਪੂਰਾ ਕਰਨ ਦਾ ਯਤਨ ਕਰ ਰਹੀ ਹੈ । ਅਸੀ ਰਿਸ਼ਤੇ ਨਾਤਿਆਂ ਲਈ ਨਹੀਂ ਦੇਸ਼ ਅਤੇ ਸਮਾਜ ਲਈ ਖਪ ਰਹੇ ਹਾਂ । ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੇ ਅਸ਼ੀਰਵਾਦ ਨਾਲ ਅਸੀਂ ਸਾਰੇ ਮਿਲ ਕੇ ਆਈ ਅਖੋਮੀ ਅਤੇ ਭਾਰਤ ਮਾਤਾ ਨੂੰ ਨਵੀਂ ਉਚਾਈ ‘ਤੇ ਲੈ ਜਾਵਾਂਗੇ । ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬੋਗੀਬੀਲ ਪੁਲ਼ ਵਰਗੀ ਅਦਭੁਤ ਸੁਵਿਧਾ ਲਈ ਬਹੁਤ – ਬਹੁਤ ਵਧਾਈ ਦਿੰਦਾ ਹਾਂ । ਤੁਸੀਂ ਇੱਥੇ ਇੰਨੀ ਵੱਡੀ ਤਾਦਾਦ ਵਿੱਚ ਪਹੁੰਚੇ , ਅਸ਼ੀਰਵਾਦ ਦਿੱਤਾ, ਇਸ ਦੇ ਲਈ ਮੈਂ ਸਿਰ ਝੁਕਾ ਕੇ ਨਮਨ ਕਰਦਾ ਹਾਂ ।

ਬਹੁਤ-ਬਹੁਤ ਧੰਨਵਾਦ।

ਦੋਵੇਂ ਹੱਥ ਉੱਪਰ ਕਰਕੇ ਮੇਰੇ ਨਾਲ ਪੂਰੀ ਤਾਕਤ ਨਾਲ ਕਹੋ-

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਬਹੁਤ-ਬਹੁਤ ਧੰਨਵਾਦ।

***

ਅਤੁਲ ਕੁਮਾਰ ਤਿਵਾਰੀ/ ਵੰਦਨਾ ਜਾਟਵ/ ਬਾਲਮੀਕੀ ਮਹਤੋ/ ਤਾਰਾ/ ਮਮਤਾ