ਪੀਐੱਮਇੰਡੀਆ
ਜਪਾਨ ਤੋਂ ਆਏ ਹੋਏ ਵਿਸ਼ੇਸ਼ ਮਹਿਮਾਨੋ ਅਤੇ ਇੱਥੇ ਇਸ ਇਤਿਹਾਸਕ ਮੌਕੇ ‘ਤੇ ਮੌਜੂਦ ਸਾਰੇ ਮਹਾਰਥੀਓ,
ਆਪਣੇ ਕਰੀਬੀ ਮਿੱਤਰ ਸ਼੍ਰੀਮਾਨ ਆਬੇ ਸਾਨ ਦਾ ਮੈਂ ਭਾਰਤ ਵਿੱਚ ਅਤੇ ਵਿਸ਼ੇਸ਼ ਤੌਰ ‘ਤੇ ਗੁਜਰਾਤ ਦੀ ਧਰਤੀ ਉੱਤੇ ਇੱਕ ਵਾਰੀ ਫਿਰ ਦਿਲੋਂ ਬਹੁਤ- ਬਹੁਤ ਸਵਾਗਤ ਕਰਦਾ ਹਾਂ।
ਸਾਥੀਓ, ਕੋਈ ਵੀ ਦੇਸ਼ ਅੱਧੇ ਅਧੂਰੇ ਸੰਕਲਪਾਂ ਅਤੇ ਬੱਝੇ ਹੋਏ ਸੁਪਨਿਆਂ ਨਾਲ ਕਦੇ ਵੀ ਅੱਗੇ ਨਹੀਂ ਵਧ ਸਕਦਾ। ਸੁਪਨਿਆਂ ਦਾ ਵਿਸਤਾਰ ਹੀ ਕਿਸੇ ਵੀ ਦੇਸ਼ ਨੂੰ, ਕਿਸੇ ਵੀ ਸਮਾਜ ਨੂੰ, ਕਿਸੇ ਵੀ ਵਿਅਕਤੀ ਦੀ ਉਡਾਨ ਤੈਅ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ‘New India’ ਹੈ, ਅਤੇ ਇਸ ਦੇ ਸੁਪਨਿਆਂ ਦਾ ਵਿਸਤਾਰ, ਇਸ ਦੀ ਉਡਾਨ ਅਸੀਮ ਹੈ, ਇਸ ਦੀ ਇੱਛਾ-ਸ਼ਕਤੀ ਅਸੀਮਤ ਹੈ।
ਅੱਜ ਭਾਰਤ ਨੇ ਆਪਣੇ ਵਰ੍ਹਿਆਂ ਪੁਰਾਣੇ ਸੁਪਨੇ ਨੂੰ ਪੂਰਾ ਕਰਨ ਵੱਲ ਇੱਕ ਬਹੁਤ ਵੱਡਾ ਅਹਿਮ ਕਦਮ ਚੁੱਕਿਆ ਹੈ। ਮੈਂ ਦੇਸ਼ ਦੇ ਸਵਾ ਸੌ ਕਰੋੜ ਦੇਸ਼ਵਾਸੀਆਂ ਨੂੰ Mumbai-Ahmedabad High-speed Rail Corridor ਦੇ ਇਸ ਭੂਮੀ ਪੂਜਨ ਦੇ ਮੌਕੇ ਉੱਤੇ ਕੋਟੀ ਕੋਟੀ ਸ਼ੁਭ ਕਾਮਨਾਵਾਂ ਅਤੇ ਵਧਾਈਆਂ ਦਿੰਦਾ ਹਾਂ। ‘ਬੁਲਟ ਟ੍ਰੇਨ’ ਪ੍ਰੋਜੈਕਟ ਇੱਕ ਅਜਿਹਾ ਪ੍ਰੋਜੈਕਟ ਹੈ ਜੋ ਤੇਜ਼ ਗਤੀ, ਤੇਜ਼ ਪ੍ਰਗਤੀ ਅਤੇ ਉਸ ਦੇ ਨਾਲ ਤੇਜ਼ ਟੈਕਨੋਲੋਜੀ ਜ਼ਰੀਏੇ ਤੇਜ਼ ਨਤੀਜੇ ਵੀ ਲਿਆਉਣ ਵਾਲਾ ਹੈ। ਜਿਸ ਵਿੱਚ ਸਹੂਲਤ ਵੀ ਹੈ, ਸੁਰੱਖਿਆ ਵੀ ਹੈ। ਜੋ ਰੋਜ਼ਗਾਰ ਵੀ ਲਿਆਵੇਗਾ ਅਤੇ ਰਫ਼ਤਾਰ ਵੀ ਲਿਆਵੇਗਾ। ਜੋ Human Friendly ਵੀ ਹੈ ਅਤੇ Eco-friendly ਵੀ ਹੈ। ਅੱਜ ਦਾ ਦਿਨ ਜਪਾਨ ਅਤੇ ਭਾਰਤ ਦੇ ਰਿਸ਼ਤਿਆਂ ਲਈ ਇੱਕ ਇਤਿਹਾਸਕ ਅਤੇ ਓਨਾ ਹੀ ਭਾਵਾਤਮਕ ਮੌਕਾ ਵੀ ਹੈ। ਇੱਕ ਚੰਗਾ ਦੋਸਤ ਹਮੇਸ਼ਾ ਸਮੇਂ ਅਤੇ ਸੀਮਾ ਦੇ ਬੰਧਨਾਂ ਤੋਂ ਪਰ੍ਹੇ ਹੁੰਦਾ ਹੈ ਅਤੇ ਜਪਾਨ ਨੇ ਵਿਖਾ ਦਿੱਤਾ ਹੈ ਕਿ ਉਹ ਭਾਰਤ ਦਾ ਕਿਵੇਂ ਮਜ਼ਬੂਤ ਦੋਸਤ ਹੈ, ਜੋ ਸੀਮਾ ਅਤੇ ਸਮੇਂ ਤੋਂ ਪਰ੍ਹੇ ਹੈ। ਮੁੰਬਈ ਅਤੇ ਅਹਿਮਦਾਬਾਦ ਦਰਮਿਆਨ ਭਾਰਤ ਦਾ ਪਹਿਲਾ High-speed Rail Project ਦੋਹਾਂ ਧਿਰਾਂ ਦਰਮਿਆਨ ਮਜ਼ਬੂਤ ਹੁੰਦੇ ਸਬੰਧਾਂ ਦੀ ਵੀ ਇੱਕ ਸ਼ਾਨਦਾਰ ਉਦਾਹਰਣ ਹੈ, ਇੱਕ ਪ੍ਰਤੀਕ ਹੈ। ਜੇ ਅੱਜ ਇੰਨੇ ਘੱਟ ਸਮੇਂ ਵਿੱਚ ਇਸ Project ਦਾ ਭੂਮੀ-ਪੂਜਨ ਹੋ ਰਿਹਾ ਹੈ ਤਾਂ ਉਸ ਦਾ ਸਭ ਤੋਂ ਵੱਡਾ ਸਿਹਰਾ ਮੇਰੇ ਪਿਆਰੇ ਮਿੱਤਰ ਸ਼੍ਰੀ ਆਬੇ ਸਾਨ ਨੂੰ ਜਾਂਦਾ ਹੈ। ਸ਼੍ਰੀ ਸ਼ਿੰਜ਼ੋ ਆਬੇ ਨੇ ਨਿਜੀ ਦਿਲਚਸਪੀ ਲੈ ਕੇ ਇਹ ਯਕੀਨੀ ਬਣਾਇਆ ਹੈ ਕਿ Project ਵਿੱਚ ਕਿਤੇ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਸਾਥੀਓ, ਮਨੁੱਖੀ ਸੱਭਿਅਤਾ ਦਾ ਵਿਕਾਸ, ਆਵਾਜਾਈ ਦੇ ਸਾਧਨਾਂ ਦੇ ਵਿਕਾਸ ਨਾਲ ਬਹੁਤ ਨੇੜਿਓਂ ਜੁੜਿਆ ਹੋਇਆ ਹੈ ਅਤੇ ਜੇ ਅਸੀਂ Asian civilisation ਉੱਤੇ ਗੌਰ ਕਰੀਏ ਤਾਂ ਵੇਖਾਂਗੇ ਕਿ ਉਸ ਵੇਲੇ ਪਿੰਡ, ਸ਼ਹਿਰ ਅਤੇ ਲੋਕ ਨਦੀ ਦੇ ਕੰਢੇ ਉੱਤੇ ਵਸਦੇ ਸਨ ਅਤੇ ਇਹੋ ਉਹ ਖੇਤਰ ਹੁੰਦੇ ਸਨ ਜੋ ਵਿਕਾਸ ਦੇ ਕੇਂਦਰ ਬਣਦੇ ਸਨ। ਉਸ ਤੋਂ ਬਾਅਦ ਸੜਕਾਂ ਵਿਕਾਸ ਦਾ ਜ਼ਰੀਆ ਬਣੀਆਂ ਅਤੇ ਜਿੱਥੋਂ -ਜਿੱਥੋਂ Highways ਗੁਜ਼ਰਦੇ ਸਨ, ਉੱਥੇ ਸ਼ਹਿਰ ਵੱਸਣੇ ਸ਼ੁਰੂ ਹੋ ਗਏ। ਹੁਣ Next Generation growth ਉੱਥੇ ਹੋਵੇਗਾ ਜਿੱਥੇ High-speed Corridor ਹੋਣਗੇ।
ਸਾਥੀਓ, ਕਿਸੇ ਦੇਸ਼ ਦੇ ਵਿਕਾਸ ਵਿੱਚ Transport System ਕਾਫੀ ਅਹਿਮ ਭੂਮਿਕਾ ਅਦਾ ਕਰਦਾ ਹੈ, ਭਾਵੇਂ ਉਹ ਰੇਲ ਹੋਵੇ, ਸੜਕ ਹੋਵੇ, ਜਲ- ਮਾਰਗ ਹੋਵੇ ਜਾਂ ਹਵਾਈ ਮਾਰਗ ਹੋਵੇ। ਇਹ Transport System ਦੇਸ਼ ਵਿੱਚ connectivity ਦਾ ਆਧਾਰ ਬਣਾਉਂਦਾ ਹੈ ਅਤੇ connectivity ਦਾ ਲਾਭ ਦੇਸ਼ ਦੇ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਮਿਲਦਾ ਹੈ ਅਤੇ ਕਈ ਤਰ੍ਹਾਂ ਨਾਲ ਮਿਲਦਾ ਹੈ। ਜੋ ਅਮਰੀਕਾ ਦੇ ਇਤਿਹਾਸ ਨੂੰ ਜਾਣਦੇ ਹੋਣਗੇ, ਅਮਰੀਕਾ ਦੇ ਇਤਿਹਾਸ ਵਿੱਚ ਅੱਜ ਪੂਰੀ ਦੁਨੀਆ ਜਾਣਦੀ ਹੈ ਕਿ railways ਆਉਣ ਤੋਂ ਬਾਅਦ ਕਿਵੇਂ ਅਮਰੀਕਾ ਵਿੱਚ ਆਰਥਿਕ ਪ੍ਰਗਤੀ ਦਾ ਨਵਾਂ ਦੌਰ ਸ਼ੁਰੂ ਹੋਇਆ ਸੀ। ਹੁਣੇ ਸਾਡੇ ਮਿੱਤਰ ਆਬੇ ਸਾਨ ਦੱਸ ਰਹੇ ਸਨ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਜਪਾਨ ਦਾ ਹਾਲ ਕੀ ਸੀ। ਕਿਸ ਤਰ੍ਹਾਂ ਦੀ ਭਿਆਨਕ ਜ਼ਿੰਦਗੀ ਸੀ, ਕਿਵੇਂ ਦੀ ਭਿਆਨਕ ਗ਼ਰੀਬੀ ਸੀ। ਪਰ 1964 ਵਿੱਚ ਜਪਾਨ ਵਿੱਚ ਬੁਲਟ ਟ੍ਰੇਨ ਚਲੀ ਅਤੇ ਫਿਰ ਇਹ ਤਕਨੀਕ ਦੁਨੀਆ ਦੇ 15 ਦੇਸ਼ਾਂ ਵਿੱਚ ਫੈਲੀ ਅਤੇ ਉਸ ਨੇ ਜਪਾਨ ਦੇ ਅਰਥ ਜਗਤ ਨੂੰ ਬਦਲ ਦਿੱਤਾ। ਅੱਜ ਯੂਰੋਪ ਤੋਂ ਚੀਨ ਤੱਕ ਇਸ ਦਾ ਸਾਇਆ ਨਜ਼ਰ ਆਉਂਦਾ ਹੈ। High-speed Rail ਇਨ੍ਹਾਂ ਦੇਸ਼ਾਂ ਵਿੱਚ ਨਾ ਸਿਰਫ ਆਰਥਿਕ ਸਗੋਂ ਸਮਾਜਿਕ ਤਬਦੀਲੀ ਲਿਆਉਣ ਵਿੱਚ ਵੀ ਇੱਕ ਬਹੁਤ ਵੱਡੀ ਅਹਿਮ ਭੂਮਿਕਾ ਵੀ ਉਸ ਨੇ ਅਦਾ ਕੀਤੀ ਹੈ। ਤਦ ਤੋਂ ਲੈ ਕੇ ਹੁਣ ਤੱਕ ਸਮਾਂ ਬਹੁਤ ਬਦਲਿਆ ਹੈ, ਲੋੜਾਂ ਬਦਲੀਆਂ ਹਨ ਅਤੇ ਇਸ ਲਈ ਯਤਨ ਕਰਨ ਦੇ ਤਰੀਕਿਆਂ ਵਿੱਚ ਵੀ ਤਬਦੀਲੀ ਬਹੁਤ ਜ਼ਰੂਰੀ ਹੈ। ਸਮੇਂ ਦੇ ਨਾਲ-ਨਾਲ ਛੋਟੇ-ਛੋਟੇ ਯਤਨ ਕੀਤੇ ਗਏ ਹਨ, ਨਵੀਆਂ ਚੀਜ਼ਾਂ ਜੋੜੀਆਂ ਗਈਆਂ ਹਨ, ਪਰ ਹੁਣ ਸਮਾਂ ਹੌਲੀ-ਹੌਲੀ ਬਦਲਣ ਦਾ ਨਹੀਂ ਹੈ, ਸਮਾਂ ਜ਼ਿਆਦਾ ਉਡੀਕ ਨਹੀਂ ਕਰਦਾ। ਟੈਕਨੋਲੋਜੀ ਜੋ ਪਿਛਲੇ ਸੌ ਸਾਲ ਵਿੱਚ ਨਹੀਂ ਬਦਲੀ, ਉਹ ਪਿਛਲੇ 50 ਸਾਲ ਵਿੱਚ ਬਦਲ ਚੁੱਕੀ ਹੈ। ਹੁਣ ਏਨੀ ਤੇਜ਼ ਗਤੀ ਨਾਲ ਤਬਦੀਲੀ ਆ ਰਹੀ ਹੈ ਤਾਂ ਅੱਜ ਸਾਡਾ ਜੋੜ connectivity ਤੋਂ ਅੱਗੇ ਵਧ ਕੇ High-speed connectivity ਉੱਤੇ ਸਾਡੀ ਪਹਿਲ ਹੈ, ਸਾਡਾ ਜ਼ੋਰ ਹੈ। High-speed connectivity ਨਾਲ speed ਵਧੇਗੀ ਪਰ distance ਘਟੇਗਾ। ਆਰਥਿਕ ਤਰੱਕੀ ਦੇ ਨਵੇਂ ਮੌਕੇ ਖੁਲ੍ਹਣਗੇ। ਸਾਥੀਓ ਕਿਸੇ ਵੀ ਦੇਸ਼ ਵਿੱਚ ਆਰਥਿਕ ਪ੍ਰਗਤੀ ਦਾ ਸਿੱਧਾ ਸੰਬੰਧ ਹੁੰਦਾ ਹੈ productivity ਨਾਲ, growth ਤਾਂ ਹੀ ਹੋਵੇਗੀ ਜਦੋਂ productivity ਹੋਵੇਗੀ। ਸਾਡਾ ਜ਼ੋਰ ਹੈ ‘more productivity with high-speed connectivity’.
ਸਾਥੀਓ, ਅੱਜ ਇਸ ਮੌਕੇ ਉੱਤੇ ਮੈਂ ਜਪਾਨ ਦੇ ਇਕ ਹੋਰ ਮਿੱਤਰ ਭਾਵ ਦੀ ਵਿਸ਼ੇਸ਼ ਪ੍ਰਸ਼ੰਸਾ ਕਰਨਾ ਚਾਹਵਾਂਗਾ। ਅਸੀਂ ਭਾਰਤੀ, ਵਿਸ਼ੇਸ਼ ਤੌਰ ‘ਤੇ ਗੁਜਰਾਤੀ ਅਤੇ ਅਹਿਮਦਾਬਾਦੀ ਜਦ ਵੀ ਕੋਈ ਚੀਜ਼ ਖਰੀਦਣ ਜਾਂਦੇ ਹਾਂ, ਜਦ ਵਿੱਕਰੀ ਦੀ ਗੱਲ ਆਉਂਦੀ ਹੈ ਤਾਂ ਬਰਾਬਰ ਤੋਲ ਮੋਲ ਦਾ ਹਿਸਾਬ ਲਗਾਉਂਦੇ ਹਾਂ, ਇਕ ਇਕ ਪੈਸੇ ਦਾ ਹਿਸਾਬ ਲਗਾਉਂਦੇ ਹਾਂ। ਘਾਟੇ ਅਤੇ ਲਾਭ ਦੇ ਰੂਪ-ਰੰਗ ਬਰਾਬਰ ਵੇਖਦੇ ਹਾਂ। ਜਦੋਂ ਅਸੀਂ ਇਕ ਛੋਟਾ ਜਿਹਾ ਬਾਈਕ ਵੀ ਖਰੀਦਣ ਲਈ ਜਾਈਏ ਤਾਂ ਅਤੇ ਬੈਂਕ ਤੋਂ ਲੋਨ ਲੈਣ ਜਾਈਏ ਤਾਂ ਦੱਸ ਬੈਂਕਾਂ ਵਿੱਚ ਚੱਕਰ ਕੱਟਾਂਗੇ। ਇਕ ਬੈਂਕ ਵਿੱਚ 10-10 ਵਾਰੀ ਜਾਵਾਂਗੇ ਅਤੇ ਘੱਟ ਰੇਟ ਉੱਤੇ, ਘੱਟ ਵਿਆਜ ਉੱਤੇ ਕਿਹੜਾ ਕਰਜ਼ਾ ਦਿੰਦਾ ਹੈ, ਉਸ ਦਾ ਵੀ ਹਿਸਾਬ ਕਿਤਾਬ ਲਗਾਂਦੇ ਹਾਂ। ਕੋਈ ਬੈਂਕ 8 % ਦੱਸਦਾ ਹੈ ਅਤੇ ਕੋਈ 9 ਦੱਸਦਾ ਹੋਵੇਗਾ ਤਾਂ ਅਸੇ ਫਿਰ ਵੀ ਹਿਸਾਬ ਲਗਾਉਂਦੇ ਹਾਂ , ਜੋੜ ਤੋੜ ਵੀ ਕਰਦੇ ਹਾਂ ਕਿ ਏਨੇ ਪਰਸੈਂਟ ਵਿਆਜ ਨਾਲ ਜੇ ਬਾਈਕ ਲਿਆਉਂਦੇ ਹਾਂ ਅਤੇ ਜਦੋਂ ਬੈਂਕਾਂ ਵਿੱਚ ਵਿਆਜ ਸਮੇਤ ਪੈਸੇ ਵਾਪਿਸ ਕਰਾਂਗਾ ਤਾਂ ਮੇਰੀ ਬਾਈਕ ਦੀ ਕੀਮਤ ਕਿੰਨੀ ਹੋਵੇਗੀ? ਕਿੰਨੇ ਸਾਲ ਦੀਆਂ ਕਿਸ਼ਤਾਂ ਬਣਨਗੀਆਂ? ਉਹ ਬਹੁਤ ਬਾਰੀਕੀ ਨਾਲ ਵੇਖਦੇ ਹਨ। ਬੈਂਕ ਵਾਲਾ ਵੀ ਥੱਕ ਜਾਵੇ, ਓਨੀ ਵਾਰੀ ਬੈਂਕ ਦੇ ਦਰਵਾਜ਼ੇ ਤੇ ਜਾਂਦੇ ਹਨ ਕਿ ਜ਼ਰਾ ਘੱਟ ਕਰੋ ਯਾਰ, 8% ਤੇ ਨਹੀਂ ਲੈ ਸਕਦਾ, 9% ਤੇ ਨਹੀਂ ਲੈ ਸਕਦਾ, ਜ਼ਰਾ ਘੱਟ ਕਰੋ। ਅੱਧਾ% ਵੀ ਕੋਈ ਘੱਟ ਕਰ ਦੇਵੇ ਤਾਂ ਖੁਸ਼ੀ ਮਨਾਉਂਦੇ ਹਨ। ਇਹ ਅਸੀਂ ਭਲੀ ਭਾਂਤ ਜਾਣਦੇ ਹਾਂ ਅਤੇ ਅਹਿਮਦਾਬਾਦੀ ਤਾਂ ਸ਼ਾਇਦ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਹਨ। ਪਰ ਕਲਪਨਾ ਕਰੋ, ਦੋਸਤੋ, ਕੋਈ ਅਜਿਹਾ ਦੋਸਤ, ਅਜਿਹੀ ਬੈਂਕ ਨਹੀਂ ਮਿਲ ਸਕਦੀ ਜਿਵੇਂ ਭਾਰਤ ਨੂੰ ਆਬੇ ਸਾਨ ਵਰਗਾ ਦੋਸਤ ਮਿਲਿਆ ਹੈ। ਜੇ ਕੋਈ ਇਹ ਕਹੇ ਕਿ ਬਿਨਾਂ ਵਿਆਜ ਦੇ ਹੀ ਲੋਨ ਲੈ ਲਓ ਅਤੇ 10, 20 ਨਹੀਂ ਸਗੋਂ 50 ਸਾਲ ਵਿੱਚ ਅਦਾ ਕਰਨਾ ਹੈ ਤਾਂ ਕੌਣ ਯਕੀਨ ਕਰੇਗਾ? ਲੋਕਾਂ ਨੂੰ ਅਜਿਹੇ ਬੈਂਕ ਨਹੀਂ ਮਿਲ ਰਹੇ ਪਰ ਭਾਰਤ ਨੂੰ ਅਜਿਹਾ ਦੋਸਤ ਮਿਲਿਆ ਹੈ ਜਿਸ ਨੇ ਬੁਲਟ ਟ੍ਰੇਨ ਲਈ 88,000 ਕਰੋੜ ਰੁਪਏ Eighty Eight Thousand Crore rupees ਸਿਰਫ 0.1% ਵਿਆਜ ਦਰ ਉੱਤੇ ਇਸ ਬੁਲਟ ਟ੍ਰੇਨ ਲਈ ਪੈਸਾ ਦੇਣ ਦਾ ਫੈਸਲਾ ਕੀਤਾ ਹੈ।
ਮੈਂ ਹੈਰਾਨ ਹਾਂ ਜਦੋਂ ਮੈਂ ਗੁਜਰਾਤ ਵਿੱਚ ਸੀ ਤਾਂ ਮੈਂ ਬੁਲਟ ਟ੍ਰੇਨ ਦੀ ਜਦੋਂ ਗੱਲ ਕਰਦਾ ਸੀ ਤਾਂ ਮੈਨੂੰ ਪੁੱਛਿਆ ਜਾਂਦਾ ਸੀ ਮੋਦੀ ਗੱਲਾਂ ਕਰਦਾ ਹੈ ਬੁਲਟ ਕਦੋਂ ਲਿਆਉਣਗੇ, ਕਦੋਂ ਲਿਆਵਾਂਗੇ, ਕਦੋਂ ਲਿਆਵਾਂਗੇ। ਹੁਣ ਜਦੋਂ ਲਿਆਣੀ ਸ਼ੁਰੂ ਕਰ ਦਿੱਤੀ ਹੈ ਤਾਂ ਪੁੱਛ ਰਹੇ ਹਨ ਕਿਉਂ ਲਿਆਏ? ਕਿਉਂ ਲਿਆਏ? ਭਰਾਵੋ ਭੈਣੋ ਇਹ ਬੁਲਟ ਟ੍ਰੇਨ ਜਪਾਨ ਦੀ ਭਾਰਤ ਨੂੰ ਬਹੁਤ ਵੱਡੀ ਸੁਗਾਤ ਹੈ ਅਤੇ ਇੱਕ ਤਰ੍ਹਾਂ ਨਾਲ ਮੁਫ਼ਤ ਵਿੱਚ ਇਹ ਪੂਰਾ ਪ੍ਰੋਜੈਕਟ ਬਣਦਾ ਜਾ ਰਿਹਾ ਹੈ ਅਤੇ ਮੈਂ ਜਪਾਨ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਇਸ ਪ੍ਰੋਜੈਕਟ ਲਈ ਤਕਨੀਕ ਅਤੇ ਆਰਥਿਕ ਮਦਦ ਨਾਲ ਭਾਰਤ ਦੇ ਸਹਿਯੋਗ ਲਈ ਅੱਜ ਸਾਡੇ ਨਾਲ ਜੁੜਿਆ ਹੈ, ਅੱਗੇ ਆਇਆ ਹੈ।
ਭਰਾਵੋ ਅਤੇ ਭੈਣੋ ਇਸ High-Speed Railway System ਨਾਲ ਦੋ ਥਾਵਾਂ ਦਰਮਿਆਨ ਨਾ ਸਿਰਫ ਦੂਰੀ ਘੱਟ ਹੋਵੇਗੀ ਸਗੋਂ 500 ਕਿਲੋਮੀਟਰ ਦੂਰ ਵੱਸੇ ਸ਼ਹਿਰਾਂ ਦੇ ਲੋਕ ਵੀ ਹੋਰ ਨੇੜੇ ਆ ਜਾਣਗੇ ਅਤੇ ਇਸੇ ਲਈ ਮੈਂ ਤਾਂ ਕਹਾਂਗਾ ਕਿ ਇਹ ਟ੍ਰੇਨ ਆਮਰੂ ਅਹਿਮਦਾਬਾਦ ਤੋਂ ਆਮਚੀ ਮੁੰਬਈ ਜਾਵੇਗੀ। ਜਦੋਂ ਇਹ ਪ੍ਰੋਜੈਕਟ ਪੂਰਾ ਹੋਵੇਗਾ ਤਾਂ ਮੁੰਬਈ ਅਤੇ ਅਹਿਮਦਾਬਾਦ ਦੀ ਦੂਰੀ 2 ਤੋਂ 3 ਘੰਟੇ ਦੇ ਅੰਦਰ-ਅੰਦਰ ਪੂਰੀ ਕੀਤੀ ਜਾ ਸਕੇਗੀ। ਜੇ ਅਸੀਂ ਹਵਾਈ ਯਾਤਰਾ ਨਾਲ ਇਸ ਦੀ ਤੁਲਨਾ ਕਰੀਏ ਤਾਂ ਜਿੰਨਾ ਸਮਾਂ ਇੱਥੋਂ ਏਅਰਪੋਰਟ ਜਾਣ ਵਿੱਚ, ਉੱਥੋਂ ਦੀਆਂ ਕਾਰਵਾਈਆਂ ਪੂਰੀਆਂ ਕਰਨ ਵਿੱਚ ਅਤੇ ਹਵਾਈ ਯਾਤਰਾ ਤੋਂ ਬਾਅਦ ਆਪਣੇ ਘਰ ਜਾਂ ਦਫ਼ਤਰ ਪਹੁੰਚਣ ਵਿੱਚ ਲਗਦਾ ਹੈ, ਉਸ ਤੋਂ ਵੀ ਅੱਧੇ ਸਮੇਂ ਵਿੱਚ High-Speed Railway ਰਾਹੀਂ ਮੁੰਬਈ ਜਾ ਸਕਦੇ ਹਾਂ। ਤੁਸੀਂ ਕਲਪਨਾ ਕਰ ਸਕਦੇ ਹੋ ਕਿੰਨੀ ਵੱਡੀ ਤਬਦੀਲੀ ਆਵੇਗੀ, ਲੋਕਾਂ ਦਾ ਕਿੰਨਾ ਸਮਾਂ ਬਚੇਗਾ। ਮੁੰਬਈ ਅਹਿਮਦਾਬਾਦ ਸੜਕ ਰੂਟ ਉੱਤੇ ਜੋ ਹਜ਼ਾਰਾਂ ਗੱਡੀਆਂ ਹਰ ਰੋਜ਼ ਚਲਦੀਆਂ ਹਨ, ਉਨ੍ਹਾਂ ਵਿੱਚ ਵੀ ਕਮੀ ਆਵੇਗੀ ਅਤੇ ਇਸ ਦਾ ਚੌਗਿਰਦੇ ਉੱਤੇ ਵੀ Positive impact ਹੋਵੇਗਾ ਅਤੇ ਜਦੋਂ ਈਂਧਣ ਬਚੇਗਾ ਤਾਂ ਵਿਦੇਸ਼ੀ ਪੂੰਜੀ ਵੀ ਬਚੇਗੀ ਕਿਉਂਕਿ ਸਾਨੂੰ ਸਾਰਾ ਈਂਧਣ ਵਿਦੇਸ਼ਾਂ ਤੋਂ ਲੈਣਾ ਪੈਂਦਾ ਹੈ।
ਸਾਥੀਓ, ਇਸ ਪ੍ਰੋਜੈਕਟ ਨਾਲ Mumbai-Ahmedabad Route ਉੱਤੇ ਇੱਕ ਨਵਾਂ Economic System ਵੀ ਵਿਕਸਤ ਹੋ ਰਿਹਾ ਹੈ। ਦੋਹਾਂ ਸ਼ਹਿਰਾਂ ਦਰਮਿਆਨ ਦਾ ਪੂਰਾ ਇਲਾਕਾ ਇੱਕ ਤਰ੍ਹਾਂ ਨਾਲ Single Economic Zone ਵਿੱਚ ਤਬਦੀਲ ਹੋ ਜਾਵੇਗਾ। High-speed Corridor ਨਾਲ ਨਾ ਸਿਰਫ ਆਵਾਜਾਈ ਤੇਜ਼ ਹੋਵੇਗੀ ਸਗੋਂ trade ਨੂੰ ਵੀ ਉਤਸ਼ਾਹ ਮਿਲੇਗਾ। ਵੱਧ ਤੋਂ ਵੱਧ ਖੇਤਰਾਂ ਦਰਮਿਆਨ ਆਪਸੀ ਸੰਪਰਕ ਵਧੇਗਾ ਅਤੇ ਇਸ ਨਾਲ ਭਾਵੇਂ transfer of manpower ਹੋਵੇ ਜਾਂ ਸਮਾਨ ਦੀ ਢੁਆਈ ਹੋਵੇ, ਇਹ ਬਹੁਤ ਹੀ ਸਰਲ ਅਤੇ ਆਸਾਨ ਹੋ ਜਾਵੇਗੀ। ਇਸ ਨਾਲ ਦੇਸ਼ ਦਾ ਵਿਕਾਸ ਵੀ ਹੋਵੇਗਾ ਅਤੇ ਮੈਂ ਜਿਵੇਂ ਪਹਿਲਾਂ ਕਿਹਾ, ਦੇਸ਼ ਨੂੰ ਇੱਕ ਨਵੀਂ ਰਫਤਾਰ ਮਿਲੇਗੀ।
ਇੱਕ ਧਾਰਨਾ ਜਿਹੀ ਬਣ ਗਈ ਹੈ ਕਿ ਜਿੰਨੀ ਵੀ ਨਵੀਂ ਟੈਕਨੋਲੋਜੀ ਆਉਂਦੀ ਹੈ ਉਹ ਸਿਰਫ ਅਮੀਰਾਂ ਲਈ ਆਉਂਦੀ ਹੈ, ਜਦਕਿ ਤਜ਼ਰਬਾ ਕੁਝ ਹੋਰ ਹੁੰਦਾ ਹੈ। ਟੈਕਨੋਲੋਜੀ ਗ਼ਰੀਬਾਂ ਦੀ empowerment ਲਈ ਜੇ ਵਰਤੀ ਜਾਂਦੀ ਹੈ ਤਾਂ ਗ਼ਰੀਬੀ ਦੇ ਖ਼ਿਲਾਫ਼ ਲੜਾਈ ਬੜੀ ਤੇਜ਼ੀ ਨਾਲ ਅਸੀਂ ਜਿੱਤ ਸਕਦੇ ਹਾਂ ਅਤੇ ਇਸ ਲਈ ਸਾਡਾ ਉਦੇਸ਼ ਹੈ ਇਸ technology ਦੀ maximum ਵਰਤੋਂ ਕਰਦੇ ਹੋਏ ਇਸ ਨੂੰ ਏਨਾ affordable ਬਣਾ ਦਿੱਤਾ ਜਾਵੇ ਕਿ ਦੇਸ਼ ਦੇ ਗ਼ਰੀਬ ਦੀ ਜ਼ਿੰਦਗੀ ਨਾਲ ਉਹ ਜੁੜ ਜਾਵੇ। ਮੈਂ ਮੰਨਦਾ ਹਾਂ ਕਿ technology ਦਾ ਲਾਭ ਤਾਂ ਹੀ ਹੈ ਜਦੋਂ ਦੇਸ਼ ਦਾ ਆਮ ਸ਼ਹਿਰੀ ਵੀ ਇਸ ਦੀ ਭਲੀ ਭਾਂਤ ਵਰਤੋਂ ਕਰ ਸਕੇ। ਅੱਜ ਜਦੋਂ ਅਸੀਂ Railways ਵਿੱਚ ਨਵੀਂ ਅਤੇ ਅਤਿ ਆਧੁਨਿਕ ਟੈਕਨੋਲੋਜੀ ਨੂੰ ਅਸੀਂ ਜੋੜ ਰਹੇ ਹਾਂ ਤਾਂ ਸਾਡਾ ਪੂਰਾ ਯਤਨ ਹੈ ਕਿ ਦੇਸ਼ ਦੇ ਆਮ ਮਨੁੱਖ ਨੂੰ new technology ਦਾ ਲਾਭ ਮਿਲਣਾ ਚਾਹੀਦਾ ਹੈ। ਇਸ ਪ੍ਰੋਜੈਕਟ ਦੌਰਾਨ Technology Transfer ਨਾਲ ਰੇਲਵੇ ਨੂੰ ਫਾਇਦਾ ਹੋਵੇਗਾ। ਖੇਤਰ ਦੇ Technicians, Vendors, Manufactures ਉਨ੍ਹਾਂ ਨੂੰ ਵੀ ਲਾਭ ਮਿਲੇਗਾ ਅਤੇ ਇੱਕ ਪਾਸੇ ਪੂਰਾ ਨੈੱਟਵਰਕ ਜੋ ਹੈ ਰੇਲਵੇ ਦਾ, ਉਸ ਨੂੰ ਨਵੇਂਪਣ ਵੱਲ ਅੱਗੇ ਜਾਣਾ ਪਵੇਗਾ ਅਤੇ ਉਸ ਨੂੰ ਲਾਭ ਮਿਲੇਗਾ।
ਸਾਥੀਓ ਟੈਕਨੋਲੋਜੀ ਭਾਵੇਂ ਸਾਨੂੰ ਜਪਾਨ ਤੋਂ ਮਿਲ ਰਹੀ ਹੈ ਪਰ ਬੁਲਟ ਟ੍ਰੇਨ ਲਈ ਵਧੇਰੇ ਸੋਮੇ ਭਾਰਤ ਵਿੱਚ ਹੀ ਜੁਟਾਏ ਜਾਣਗੇ ਅਤੇ ਇਸ ਲਈ ਸਾਡੀਆਂ ਸਨਅਤਾਂ ਨੂੰ ਵੀ World Class Equipment Manufacturing ਕਰਨੇ ਪੈਣਗੇ ਅਤੇ ਉਨ੍ਹਾਂ ਦੀ ਸਮੇਂ ਉੱਤੇ ਸਪਲਾਈ ਵੀ ਕਰਨੀ ਪਵੇਗੀ। ‘Zero Effect, Zero Effect’ manufacturing ਉੱਤੇ ਜ਼ੋਰ ਦੇਣਾ ਪਵੇਗਾ। ਇਸ ਨਾਲ ‘Make in India’ ਨੂੰ ਵੀ ਮਜ਼ਬੂਤੀ ਮਿਲੇਗੀ। Direct or Indirect Employment ਦੇ ਹਜ਼ਾਰਾਂ ਮੌਕੇ ਵੀ ਇਹ ਪ੍ਰੋਜੈਕਟ ਆਪਣੇ ਨਾਲ ਲੈ ਕੇ ਆ ਰਿਹਾ ਹੈ।
ਸਾਥੀਓ ਦੇਸ਼ ਵਿੱਚ Integrated Transport System ‘New India’ ਦੀ ਲੋੜ ਹੈ। ‘New India’ ਦਾ ਸੁਪਨਾ ਹੈ ਅਤੇ ਇਸ ਲਈ ਅਸੀਂ ਦੇਸ਼ ਦੇ Feature Proofing ਉੱਤੇ ਧਿਆਨ ਦੇ ਰਹੇ ਹਾਂ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਹਿਸਾਬ ਨਾਲ Infrastructure ਦਾ ਨਿਰਮਾਣ ਕੀਤਾ ਜਾ ਸਕੇ। Railways ਹੋਵੇ, Highways ਹੋਣ, Waterways ਹੋਣ ਜਾਂ Airways ਹੋਣ ਅਸੀਂ ਸਾਰੇ ਖੇਤਰਾਂ ਵਿੱਚ ਇੱਕੋ ਜਿਹੇ Infrastructure ਉੱਤੇ ਜ਼ੋਰ ਦਿੱਤਾ ਹੈ ਅਤੇ ਉਮੀਦ ਤੋਂ ਤੇਜ਼ ਗਤੀ ਨਾਲ ਕੰਮਾਂ ਨੂੰ ਅੱਗੇ ਵਧਾ ਰਹੇ ਹਾਂ। ਅਸੀਂ ਅੱਜ ਪਹਿਲਾਂ ਤੋਂ ਜ਼ਿਆਦਾ ਤੇਜ਼ ਗਤੀ ਨਾਲ ਸੜਕਾਂ ਦਾ ਨਿਰਮਾਣ ਕਰ ਰਹੇ ਹਾਂ। GST ਦਾ ਫਾਇਦਾ ਦੇਸ਼ ਦੇ Transport System ਨੂੰ ਵੀ ਮਿਲਿਆ ਹੈ ਅਤੇ ਟਰੱਕਾਂ ਵਲੋਂ ਤੈਅ ਕੀਤੀ ਜਾਣ ਵਾਲੀ ਦੂਰੀ 30% ਵਧੀ ਹੈ। ਜੇ ਪਹਿਲਾਂ Foods ਲੈ ਕੇ ਜਾਣ ਵਾਲਾ ਇੱਕ ਟਰੱਕ ਇੱਕ ਦਿਨ ਵਿੱਚ 200 ਕਿਲੋਮੀਟਰ ਜਾਂਦਾ ਸੀ ਤਾਂ GST ਆਉਣ ਤੋਂ ਬਾਅਦ check-post ਦੀਆਂ ਮੁਸੀਬਤਾਂ ਦੂਰ ਹੋਣ ਤੋਂ ਬਾਅਦ ਅੱਜ ਇਹੋ ਟਰੱਕ 200 ਕਿਲੋਮੀਟਰ ਦੀ ਬਜਾਏ 250 ਕਿਲੋਮੀਟਰ ਤੋਂ ਵੀ ਜ਼ਿਆਦਾ ਯਾਤਰਾ ਇੱਕ ਦਿਨ ਵਿੱਚ ਕਰ ਲੈਂਦਾ ਹੈ ਯਾਨੀ ਪੂਰੀ economy ਵਿੱਚ ਗਤੀ ਵਿੱਚ 30% ਦਾ ਵਾਧਾ ਇਕੋ ਇੱਕ GST ਦੇ ਫੈਸਲੇ ਕਾਰਨ ਸੰਭਵ ਹੋਇਆ ਹੈ ਅਤੇ ਉਸ ਕਾਰਨ ਲੋਕਾਂ ਨੂੰ ਸਸਤਾ ਸਮਾਨ ਪਹੁੰਚਾਉਣ ਦੀ ਸੰਭਾਵਨਾ ਬਣਨ ਵਾਲੀ ਹੈ।
ਸਰਕਾਰ ਜਲ ਮਾਰਗਾਂ ਨੂੰ ਟ੍ਰਾਂਸਪੋਰਟ ਲਈ ਢੁਕਵੇਂ ਤਰੀਕੇ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਹੁਣ ਵੀ ਵਚਨਬੱਧ ਹੈ। ਇਸੇ ਦਿਸ਼ਾ ਵਿੱਚ ਅੱਗੇ ਵਧਦੇ ਹੋਏ 106 ਨਦੀਆਂ ਨੂੰ National Waterways ਦੇ ਰੂਪ ਵਿੱਚ ਵਿਕਸਿਤ ਕਰਨ ਦਾ ਕੰਮ ਕਰਨ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧਾ ਰਹੇ ਹਾਂ। ਭਾਰਤ ਵਿੱਚ Aviation Sector ਵੀ ਨਵੀਆਂ ਸੰਭਾਵਨਾਵਾਂ ਲੈ ਕੇ ਆ ਰਿਹਾ ਹੈ। ਪਿਛਲੇ 3 ਸਾਲਾਂ ਵਿੱਚ Domestic Flyers ਦੀ ਗਿਣਤੀ ਵਿੱਚ ਹਵਾਈ ਜਹਾਜ਼ ਵਿੱਚ ਸਫਰ ਕਰਨ ਵਾਲਿਆਂ ਦੀ ਗਿਣਤੀ ਵਿੱਚ ਤਕਰੀਬਨ 3 ਕਰੋੜ ਯਾਤਰੀਆਂ ਦਾ ਵਾਧਾ ਹੋਇਆ ਹੈ। Aviation Sector ਨੂੰ ਮਜ਼ਬੂਤ ਕਰਨ ਲਈ ਪਹਿਲੀ ਵਾਰੀ National Aviation Policy ਅਸੀਂ ਬਣਾਈ ਹੈ। ਦਰਮਿਆਨੇ ਵਰਗ ਦੇ ਜੀਵਨ ਵਿੱਚ ‘ਉਡਾਨ ਯੋਜਨਾ’ ਰਾਹੀਂ ਤਬਦੀਲੀ ਲਿਆਂਦੀ ਜਾ ਰਹੀ ਹੈ। ਇਸ ਯੋਜਨਾ ਦੇ ਤਹਿਤ ਦੇਸ਼ ਦੇ 70 ਛੋਟੇ ਸ਼ਹਿਰਾਂ ਨੂੰ ਜੋੜਿਆ ਜਾ ਰਿਹਾ ਹੈ ਤਾਂ ਕਿ ਦੇਸ਼ ਦਾ ਆਮ ਸ਼ਹਿਰੀ ਕਦੀ ਸਸਤੀਆਂ ਹਵਾਈ ਸੇਵਾਵਾਂ ਦਾ ਫਾਇਦਾ ਉਠਾ ਸਕੇ।
ਮੌਜੂਦਾ ਰੇਲ ਵਿਵਸਥਾ ਨੂੰ ਸੁਧਾਰਨ ਅਤੇ ਆਧੁਨਿਕ ਤਕਨੀਕ ਦੇ ਆਧਾਰ ਉੱਤੇ ਨਵੇਂ ਰੇਲ ਨੈੱਟਵਰਕ ਦੇ ਨਿਰਮਾਣ ਦੋਹਾਂ ਵੱਲ ਬਰਾਬਰ ਧਿਆਨ ਦਿੱਤਾ ਜਾ ਰਿਹਾ ਹੈ। ਅਸੀਂ ਰੇਲਵੇ ਟ੍ਰੈਕ, ਉਸ ਦੀ doubling ਕਰਨ, electrification ਕਰਨ ਇਸ ਕੰਮ ਨੂੰ ਵੀ ਤੇਜ਼ੀ ਨਾਲ ਅੱਗੇ ਵਧਾਇਆ ਹੈ ਅਤੇ ਪਹਿਲਾਂ ਤੋਂ ਵੀ ਜ਼ਿਆਦਾ ਤੇਜ਼ ਗਤੀ ਨਾਲ ਕੰਮ ਹੋ ਰਿਹਾ ਹੈ। ਜਿੰਨੇ ਨਿਵੇਸ਼ ਰੇਲਵੇ ਵਿੱਚ ਇਸ ਵੇਲੇ ਇਹ ਸਰਕਾਰ ਕਰ ਰਹੀ ਹੈ, ਓਨਾ ਉਸ ਤੋਂ ਪਹਿਲਾਂ ਕਦੇ ਵੀ ਨਹੀਂ ਹੋਇਆ। ਨਿਵੇਸ਼ ਵਧਾਉਣ ਦੇ ਨਾਲ ਹੀ ਹੁਣ ਦਹਾਕਿਆਂ ਤੋਂ ਲਟਕੇ ਹੋਏ Projects ਨੂੰ ਪੂਰਾ ਕਰਨ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਭਾਰਤੀ ਰੇਲਵੇ ਦੀ ਸਮਰੱਥਾ ਵਿੱਚ ਵਾਧਾ ਅਤੇ ਮਾਲ ਢੁਆਈ ਵਿੱਚ ਅਸਾਨੀ ਲਈ ਭਾਰਤ ਸਰਕਾਰ ਲਗਾਤਾਰ ਯਤਨਸ਼ੀਲ ਹੈ।
ਮੁੰਬਈ ਦੇ ‘ਜਵਾਹਰਲਾਲ ਪੋਰਟ’ ਤੋਂ ਲੈ ਕੇ ਯੂ ਪੀ ਦੇ ਦਾਦਰੀ ਤੱਕ Western Dedicated Freight Corridor ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕੋਲਕਾਤਾ ਤੋਂ ਲੁਧਿਆਣਾ ਤੱਕ Eastern Dedicated Freight Corridor ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਅਗਲੇ ਤਿੰਨ ਸਾਢੇ ਤਿੰਨ ਸਾਲ ਵਿੱਚ ਇਹ ਪ੍ਰੋਜੈਕਟ ਪੂਰਾ ਕਰ ਲੈਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਇਹ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਜੋ congestion ਹੈ ਉਹ ਘੱਟ ਹੋਵੇਗੀ, ਯਾਤਰੀ ਟ੍ਰੇਨਾਂ ਦਾ ਸਮਾਂ ਬਚੇਗਾ ਅਤੇ ਰੇਲਵੇ ਦੀ transport ਸਮਰੱਥਾ ਵੀ ਵਧੇਗੀ।
ਸਾਥੀਓ High-speed Rail Project ਆਧੁਨਿਕ ਰੇਲਵੇ ਨਿਰਮਾਣ ਦੇ vision ਦਾ integral part ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਇਸ ਦਾ ਭੂਮੀ-ਪੂਜਨ ਹੋਇਆ ਹੈ। ਅਤੇ ਮੇਰੇ ਪਿਆਰੇ ਭੈਣੋ ਅਤੇ ਭਰਾਵੋ, ਮੇਰੇ ਪਿਆਰੇ ਦੇਸ਼ਵਾਸੀਓ, ਭੂਮੀ-ਪੂਜਨ ਅੱਜ ਹੋਇਆ ਹੈ। ਅਜ਼ਾਦੀ ਦੇ 70 ਸਾਲ ਹੋਏ ਹਨ, ਸਾਬਰਮਤੀ ਆਸ਼ਰਮ ਦੀ ਸਦੀ ਮਨਾ ਰਹੇ ਹਾਂ, ਮਨ ਵਿੱਚ ਇੱਛਾ ਹੈ, ਸੁਪਨਾ ਹੈ ਜਦੋਂ ਅਜ਼ਾਦੀ ਦੇ 75 ਸਾਲ ਹੋਣ, 2022-23 ਵਿੱਚ ਅਸੀਂ ਇਸ ਰੇਲ ਦਾ ਕੰਮ ਪੂਰਾ ਕਰੀਏ ਅਤੇ ਜਿਵੇਂ ਆਬੇ ਸਾਨ ਨੇ ਕਿਹਾ ਹੈ ਅਸੀਂ ਦੋਵੇਂ ਬੈਠ ਕੇ, ਉਸ ਵਿੱਚ ਯਾਤਰਾ ਕਰਕੇ ਉਸ ਦਾ ਉਦਘਾਟਨ ਕਰੀਏ। ਜਪਾਨ ਅਤੇ ਭਾਰਤ ਨੇ ਇੱਕ ਵਾਰੀ ਧਾਰ ਲਈ ਹੈ ਤਾਂ ਇਹ ਵੀ ਅਸੀਂ ਕਰਕੇ ਰਹਾਂਗੇ, ਇਹ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ।
ਇਸ Project ਦੇ ਨਾਲ ਨਾਲ High-speed Rail Experts ਤਿਆਰ ਕਰਨ ਲਈ ਬਡੋਦਰਾ ਵਿੱਚ High-speed Training Institute ਦੀ ਵੀ ਸਥਾਪਨਾ ਕੀਤੀ ਜਾ ਰਹੀ ਹੈ। ਇਹ ਬਹੁਤ ਅਹਿਮ ਪ੍ਰੋਜੈਕਟ ਮੈਂ ਮੰਨਦਾ ਹਾਂ। ਬਡੋਦਰਾ ਸਾਲਾਂ ਤੋਂ ਰੇਲਵੇ ਦਾ ਇੱਕ ਬਹੁਤ ਅਹਿਮ ਯੂਨਿਟ ਰਿਹਾ ਹੈ। ਹੁਣ ਜਪਾਨ ਉੱਥੇ High-speed Railway ਲਈ, ਜਿਸ ਤਰ੍ਹਾਂ ਦੀ manpower ਦੀ ਲੋੜ ਹੈ, ਨਵੀਂ ਟੈਕਨੋਲੋਜੀ ਨੂੰ ਸਿਖਾਉਣ ਦੀ ਲੋੜ ਹੈ, ਭਾਰਤ ਦੇ ਨੌਜਵਾਨਾ ਨੂੰ, ਖਾਸ ਤੌਰ ਤੇ ਗੁਜਰਾਤ ਦੇ ਨੌਜਵਾਨਾਂ ਨੂੰ ਇਹ ਮੌਕਾ ਮਿਲੇਗਾ ਅਤੇ ਜਦੋਂ Human Resource Skill Development ਹੁੰਦੀ ਹੈ ਤਾਂ ਦੇਸ਼ ਦੀ ਤਾਕਤ ਕਈ ਗੁਣਾ ਵਧ ਜਾਂਦੀ ਹੈ ਜੋ ਇੱਕ high-speed ਤੋਂ ਵੀ ਜ਼ਿਆਦਾ ਹੁੰਦੀ ਹੈ। ਉਹ ਕੰਮ ਹੁਣ ਬਡੋਦਰਾ ਦੀ ਧਰਤੀ ਉੱਤੇ ਹੋਵੇਗਾ, ਜਪਾਨ ਦੀ ਮਦਦ ਨਾਲ ਹੋਵੇਗਾ ਅਤੇ ਆਧੁਨਿਕ ਤੋਂ ਆਧੁਨਿਕ ਰੇਲਵੇ ਇੰਜੀਨੀਅਰਿੰਗ ਦਾ ਕੰਮ ਹੈ, ਉਸ ਦੇ ਲਈ ਭਾਰਤ ਦੇ ਨੌਜਵਾਨਾਂ ਨੂੰ ਤਿਆਰ ਕੀਤਾ ਜਾਵੇਗਾ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਨਵੇਂ ਭਾਰਤ ਲਈ ਕਿੰਨੇ ਵੱਡੇ ਸਮਰੱਥ ਮਨੁੱਖੀ ਦਲ ਨੂੰ ਤਿਆਰ ਕਰਨ ਦਾ ਕੰਮ ਇਸ ਇੱਕ Institution ਰਾਹੀਂ ਹੋਣ ਵਾਲਾ ਹੈ। ਮੇਰੇ ਲਈ ਜਿੰਨੀ ਅਹਿਮੀਅਤ High-speed Railway ਦੇ ਭੂਮੀ-ਪੂਜਨ ਦੀ ਹੈ, ਉਸ ਤੋਂ ਵੀ ਕਿਤੇ ਵੱਧ ਅਹਿਮੀਅਤ ਦੇਸ਼ ਦੇ ਨੌਜਵਾਨਾਂ ਨੂੰ ਇਹ ਆਧੁਨਿਕ training ਦੇਣ ਦੀ ਹੈ, ਇਹ ਜੋ Institution ਦਾ ਭੂਮੀ-ਪੂਜਨ ਹੋ ਰਿਹਾ ਹੈ ਅਤੇ ਇਹ 21ਵੀਂ ਸਦੀ ਦੇ ਭਾਰਤ ਦੀ ਮਜ਼ਬੂਤ ਨੀਂਹ ਰੱਖਣ ਦਾ ਕੰਮ ਇਸ ਨਾਲ ਹੋਣ ਵਾਲਾ ਹੈ।
ਮੈਂ ਇਸ ਪ੍ਰੋਜੈਕਟ ਨਾਲ ਜੁੜੇ ਭਾਰਤ ਅਤੇ ਜਪਾਨ ਦੇ ਸਾਰੇ ਪ੍ਰਤੀਨਿਧਾਂ, ਮੁਲਾਜ਼ਮਾਂ ਨੂੰ ਇੱਕ ਵਾਰੀ ਫਿਰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਦੇ ਯਤਨ ਨਾਲ ਇਹ ਪ੍ਰੋਜੈਕਟ ਇੱਥੇ ਪਹੁੰਚਿਆ ਹੈ ਅਤੇ ਹੁਣ ਜ਼ਮੀਨ ਉੱਤੇ ਇਸ ਦਾ ਅਸਲੀ ਕੰਮ ਸ਼ੁਰੂ ਹੋ ਰਿਹਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਮਿਲ ਕੇ ਇਸ ਪ੍ਰੋਜੈਕਟ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਕਰ ਕੇ ਦਿਖਾਵਾਂਗੇ। ਇੱਕ ਵਾਰੀ ਫਿਰ ਤੋਂ ਜਪਾਨ ਦੇ ਪ੍ਰਧਾਨ ਮੰਤਰੀ ਅਤੇ ਮੇਰੇ ਪਰਮ ਮਿੱਤਰ ਸ਼੍ਰੀਮਾਨ ਸ਼ਿੰਜ਼ੋ ਆਬੇ, ਸ਼੍ਰੀਮਾਨ ਆਬੇ ਸਾਨ, ਉਨ੍ਹਾਂ ਦਾ ਮੈਂ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ ਅਤੇ ਭਾਰਤ ਦਾ ਰੇਲ ਨੈੱਟਵਰਕ ਏਨਾ ਵੱਡਾ ਹੈ ਜਿੰਨੀ ਕਿ ਜਪਾਨ ਦੀ ਕੁਲ ਅਬਾਦੀ ਹੈ। ਸਾਡੇ ਦੇਸ਼ ਵਿੱਚ ਇੱਕ ਹਫ਼ਤੇ ਵਿੱਚ ਜਪਾਨ ਦੀ ਜਿੰਨੀ ਅਬਾਦੀ ਹੈ, ਓਨੇ ਹੀ ਲੋਕ ਰੇਲ ਵਿੱਚ ਸਫਰ ਕਰਦੇ ਹਨ। ਕਿੰਨੀ ਵਿਸ਼ਾਲਤਾ, ਕਿੰਨੀ ਸਮਰੱਥਾ, ਸਾਡੇ ਕੋਲ scope ਹੈ, speed ਹੈ, ਤੁਹਾਡੇ ਕੋਲ skill ਹੈ ਅਤੇ ਅਸੀਂ ਮਿਲ ਕੇ ਇਸ ਨਵੇਂ ਭਾਰਤ ਨੂੰ ਨਵੀਂ ਗਤੀ ਦੇਣ ਦੀ ਦਿਸ਼ਾ ਵਿੱਚ ਅੱਗੇ ਵਧਾਂਗੇ।
ਮੈਂ ਫਿਰ ਇੱਕ ਵਾਰੀ ਗੁਜਰਾਤ ਵਾਸੀਆਂ ਨੇ ਜੋ ਸ਼ਾਨਦਾਰ ਸਵਾਗਤ ਸਨਮਾਨ ਕੀਤਾ ਹੈ, ਜਪਾਨ ਦੇ ਪ੍ਰਧਾਨ ਮੰਤਰੀ ਦੀ ਸ਼ੋਭਾ ਅਨੁਸਾਰ ਕੀਤਾ ਹੈ, ਉਸ ਲਈ ਗੁਜਰਾਤ ਦਾ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਗੁਜਰਾਤ ਅਤੇ ਮਹਾਰਾਸ਼ਟਰ ਸਰਕਾਰ ਦੋਹਾਂ ਨੂੰ ਵਧਾਈ ਦਿੰਦਾ ਹਾਂ, ਇਸ ਕੰਮ ‘ਚ ਇਨ੍ਹਾਂ ਦੋਹਾਂ ਸਰਕਾਰਾਂ ਨੇ ਮਿਲ ਕੇ ਭਾਰਤ ਸਰਕਾਰ ਅਤੇ ਜਪਾਨ ਸਰਕਾਰ ਨਾਲ ਮਿਲ ਕੇ ਸਾਰੀ ਦੁਨੀਆ ਨੂੰ ਇੱਕ ਤੋਂ ਬਾਅਦ ਇੱਕ High-speed ਨਾਲ ਨਿਪਟਾਉਂਦੇ ਗਏ ਅਤੇ ਪੂਰੀ ਵਿਵਸਥਾ ਨੂੰ ਅੱਗੇ ਵਧਾਇਆ। ਅਤੇ ਇਸ ਲਈ ਮੈਂ ਗੁਜਰਾਤ ਦੇ ਮੁੱਖ ਮੰਤਰੀ ਦਾ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦਾ ਵੀ ਦਿਲੋਂ ਧੰਨਵਾਦ ਕਰਦਾ ਹਾਂ।
ਬਹੁਤ-ਬਹੁਤ ਧੰਨਵਾਦ।
***
ਅਤੁਲ ਤਿਵਾਰੀ, ਅਮਿਤ ਕੁਮਾਰ, ਮਮਤਾ
Japan is committed to support #MakeInIndia. Our industries are working with India to give a boost to manufacturing in India: @AbeShinzo
— PMO India (@PMOIndia) September 14, 2017
I would like to state that India-Japan partnership is special, strategic and global: PM @AbeShinzo
— PMO India (@PMOIndia) September 14, 2017
I hope to enjoy the beauty of India through the windows of the Bullet Train when I come to India in a few years: PM @AbeShinzo
— PMO India (@PMOIndia) September 14, 2017
ये न्यू इंडिया है और इसके सपनों का विस्तार, इसकी उड़ान असीम है, इसकी इच्छाशक्ति असीमित है: PM @narendramodi
— PMO India (@PMOIndia) September 14, 2017
आज भारत ने अपने एक बरसों पुराने सपने को पूरा करने की ओर बड़ा कदम उठाया है। मैं देश के सवा सौ करोड़ लोगों को बधाई देता हूं: PM @narendramodi
— PMO India (@PMOIndia) September 14, 2017
बुलेट ट्रेन एक ऐसा प्रोजेक्ट है सुविधा भी है, सुरक्षा भी। रोजगार भी लाएगा और रफ़्तार भी। Human friendly भी है, और Eco friendly भी: PM Modi
— PMO India (@PMOIndia) September 14, 2017
अगर आज इतने कम समय में यहां इस प्रोजेक्ट का भूमि पूजन हो रहा है तो इसका बड़ा श्रेय श्री @AbeShinzo को जाता है: PM @narendramodi
— PMO India (@PMOIndia) September 14, 2017
अब next generation growth वहां होगी, जहाँ high speed corridors होंगे: PM @narendramodi
— PMO India (@PMOIndia) September 14, 2017
जब इतनी तेज गति से बदलाव आ रहा है तो आज हमारा जोर कनेक्टिविटी से आगे बढ़कर हाई स्पीड कनेक्टिविटी पर है: PM @narendramodi
— PMO India (@PMOIndia) September 14, 2017
किसी भी देश में आर्थिक प्रगति का सीधा संबंध होता है productivity से। हमारा जोर है: More Productivity with High Speed Connectivity: PM Modi
— PMO India (@PMOIndia) September 14, 2017
अगर कोई ये कहे कि बिना ब्याज के ही लोन ले लो और दस-बीस नहीं, पचास साल में चुकाओ, तो आप यकीन करेंगे क्या? : PM @narendramodi
— PMO India (@PMOIndia) September 14, 2017
भारत को ऐसा दोस्त मिला है जिसने बुलेट ट्रेन के लिए 88 हजार करोड़ का कर्ज सिर्फ 0.1 प्रतिशत की ब्याज दर पर देने का वादा किया है: PM Modi
— PMO India (@PMOIndia) September 14, 2017
मैं जापान का बहुत-बहुत आभार व्यक्त करता हूँ जो इस प्रोजेक्ट के लिए तकनीक और आर्थिक मदद के साथ भारत के सहयोग के लिए आगे आया है: PM Modi
— PMO India (@PMOIndia) September 14, 2017
इस हाई स्पीड रेलवे सिस्टम से ना सिर्फ दो जगहों के बीच दूरी कम होगी बल्कि 500 किलोमीटर दूर बसे दो शहरों के लोग भी और पास आएंगे: PM Modi
— PMO India (@PMOIndia) September 14, 2017
मुंबई-अहमदाबाद रूट पर एक नया economic system भी विकसित हो रहा है। पूरा area ही एक Single Economic Zone में परिवर्तित हो जाएगा: PM Modi
— PMO India (@PMOIndia) September 14, 2017
मैं मानता हूँ कि टेक्नोलॉजी सभी के लिए है। टेक्नोलॉजी का लाभ तभी है जब देश का सामान्य नागरिक भी इसका उपयोग कर सके: PM @narendramodi
— PMO India (@PMOIndia) September 14, 2017
Technology transfer से railways को फायदा होगा, technicians, manufacturers को लाभ मिलेगा और एक तरह से पूरा रेलवे नेटवर्क लाभान्वित होगा: PM
— PMO India (@PMOIndia) September 14, 2017
इससे मेक इन इंडिया को भी मजबूती मिलेगी। Direct और Indirect Employment के हजारों अवसर भी ये प्रोजेक्ट अपने साथ लेकर आ रहा है: PM Modi
— PMO India (@PMOIndia) September 14, 2017
हम देश के future proofing पर ध्यान दे रहे हैं ताकि आने वाली पीढ़ियों के हिसाब से इन्फ्रास्ट्रक्चर का निर्माण किया जा सके: PM @narendramodi
— PMO India (@PMOIndia) September 14, 2017
Railway हो या Highway, Waterway हो या Airway, हम सभी क्षेत्रों में अप्रत्याशित गति से कार्यों को आगे बढ़ा रहे हैं: PM @narendramodi
— PMO India (@PMOIndia) September 14, 2017
मुझे पूरा भरोसा है कि हम मिलकर इस प्रोजेक्ट को कम से कम समय में पूरा कर दिखाएंगे: PM @narendramodi
— PMO India (@PMOIndia) September 14, 2017
Towards next gen infrastructure...foundation stone for India's first high speed rail laid by PMs @AbeShinzo and @narendramodi. pic.twitter.com/YbQXSakJaZ
— PMO India (@PMOIndia) September 14, 2017