ਪੀਐੱਮਇੰਡੀਆ
ਊਰਜਾ ਮੰਤਰੀ, ਸਾਊਦੀ ਅਰਬ
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਭਾਰਤ
ਸਕੱਤਰ, ਅੰਤਰਰਾਸ਼ਟਰੀ ਊਰਜਾ ਫੋਰਮ
ਸਨਮਾਨਤ ਪ੍ਰਤੀਨਿਧੀ ਸਹਿਬਾਨ
ਭੈਣੋਂ ਅਤੇ ਭਰਾਵੋ,
ਭਾਰਤ ਵਿੱਚ ਤੁਹਾਡਾ ਸਵਾਗਤ ਹੈ।
16ਵੀਂ ਅੰਤਰਰਾਸ਼ਟਰੀ ਊਰਜਾ ਫੋਰਮ ਮੰਤਰੀ ਪੱਧਰੀ ਬੈਠਕ ਵਿੱਚ ਤੁਹਾਡਾ ਸਵਾਗਤ ਹੈ।
ਮੈਂ ਤੇਲ ਉਤਪਾਦਕ ਅਤੇ ਉਪਭੋਗਤਾ ਦੇਸ਼ਾਂ ਦੇ ਊਰਜਾ ਮੰਤਰੀਆਂ, ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀਆਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਵੱਡੀ ਸੰਖਿਆ ਵਿੱਚ ਸ਼ਮੂਲੀਅਤ ਤੋਂ ਪ੍ਰਸੰਨ ਹਾਂ।
ਜਿਵੇਂ ਕਿ ਤੁਸੀਂ ਵਿਸ਼ਵ ਊਰਜਾ ਦੇ ਭਵਿੱਖ ‘ਤੇ ਵਿਚਾਰ ਚਰਚਾ ਲਈ ਅੱਜ ਇਕੱਠੇ ਹੋਏ ਹੋ, ਵਿਸ਼ਵ ਊਰਜਾ ਦੀ ਸਪਲਾਈ ਅਤੇ ਖਪਤ ਵਿੱਚ ਵੱਡੀ ਤਬਦੀਲੀ ਦੇਖ ਰਿਹਾ ਹੈ।
ਪਿਛਲੇ ਮਹੀਨੇ ਇੱਕ ਏਜੰਸੀ ਵੱਲੋਂ ਤਿਆਰ ਕੀਤੀ ਗਈ ਊਰਜਾ ਭਵਿੱਖਬਾਣੀ ਮੈਨੂੰ ਦੇਖਣ ਨੂੰ ਮਿਲੀ, ਜਿਸ ਅਨੁਸਾਰ ਭਾਰਤ ਅਗਲੇ 25 ਸਾਲਾਂ ਵਿੱਚ ਵਿਸ਼ਵ ਊਰਜਾ ਮੰਗ ਦਾ ਪ੍ਰਮੁੱਖ ਪ੍ਰੇਰਕ ਹੋਏਗਾ। ਅਗਲੇ 25 ਸਾਲਾਂ ਵਿੱਚ ਭਾਰਤ ਦੀ ਊਰਜਾ ਖਪਤ ਪ੍ਰਤੀ ਸਾਲ 4.2 ਪ੍ਰਤੀਸ਼ਤ ਵਧੇਗੀ। ਇਹ ਵਿਸ਼ਵ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਤੇਜ ਹੈ। ਰਿਪੋਰਟ ਵਿੱਚ ਇਸ ਗੱਲ ਦਾ ਜ਼ਿਕਰ ਵੀ ਹੈ ਕਿ 2040 ਤੱਕ ਗੈਸ ਦੀ ਮੰਗ ਤਿੱਗਣੀ ਹੋ ਜਾਏਗੀ। 2030 ਤੱਕ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਦੀ ਸੰਖਿਆ ਵਧ ਕੇ 320 ਮਿਲੀਅਨ ਹੋ ਜਾਏਗੀ। ਅੱਜ ਇਹ ਸੰਖਿਆ 3 ਮਿਲੀਅਨ ਹੈ।
ਅਸੀਂ ਊਰਜਾ ਬਹੁਤਾਤ ਦੇ ਯੁੱਗ ਵਿੱਚ ਪ੍ਰਵੇਸ਼ ਕਰ ਰਹੇ ਹਾਂ, ਫਿਰ ਵੀ 1.2 ਬਿਲੀਅਨ ਲੋਕਾਂ ਨੂੰ ਅਜੇ ਵੀ ਬਿਜਲੀ ਨਹੀਂ ਮਿਲ ਰਹੀ ਹੈ। ਕਾਫ਼ੀ ਜ਼ਿਆਦਾ ਲੋਕਾਂ ਕੋਲ ਸਵੱਛ ਰਸੋਈ ਬਾਲਣ ਨਹੀਂ ਹੈ। ਸਾਨੂੰ ਇਹ ਸੁਨਿਸ਼ਚਤ ਕਰਨਾ ਹੋਏਗਾ ਕਿ ਇਹ ਸਥਿਤੀ ਵੰਚਿਤ ਲੋਕਾਂ ਦੇ ਹਿੱਤਾਂ ਵਿਰੁੱਧ ਨਾ ਹੋਵੇ ਅਤੇ ਲੋਕਾਂ ਨੂੰ ਸਰਬਵਿਆਪੀ ਰੂਪ ਨਾਲ ਸਵੱਛ, ਕਫਾਇਤੀ ਨਿਰੰਤਰ ਅਤੇ ਸਮਾਨ ਊਰਜਾ ਸਪਲਾਈ ਹੋਵੇ।
ਮੈਨੂੰ ਹਾਈਡਰੋ ਕਾਰਬਨ ਖੇਤਰ ਅਤੇ ਊਰਜਾ ਸੁਰੱਖਿਆ ਹਾਸਲ ਕਰਨ ਦੇ ਸਾਡੇ ਉਪਰਾਲਿਆਂ ‘ਤੇ ਆਪਣਾ ਵਿਚਾਰ ਸਾਂਝਾ ਕਰਨ ਦਾ ਅਵਸਰ ਦਿਓ।
ਤੇਲ ਅਤੇ ਗੈਸ ਕਾਰੋਬਾਰ ਦੀ ਸਮੱਗਰੀ ਹੋਵੇ, ਪਰ ਲੋੜ ਦੀ ਵੀ। ਚਾਹੇ ਸਧਾਰਨ ਆਦਮੀ ਲਈ ਰਸੋਈ ਹੋਵੇ ਜਾਂ ਜਹਾਜ਼ ਹੋਵੇ, ਊਰਜਾ ਜ਼ਰੂਰੀ ਹੈ।
ਵਿਸ਼ਵ ਨੇ ਇੱਕ ਲੰਬੇ ਸਮੇਂ ਤੋਂ ਕੀਮਤਾਂ ਵਿੱਚ ਉਤਰਾਅ ਚੜ੍ਹਾਅ ਦੇਖਿਆ ਹੈ।
ਸਾਨੂੰ ਲਾਜ਼ਮੀ ਰੂਪ ਨਾਲ ਜ਼ਿੰਮੇਵਾਰ ਕੀਮਤਾਂ ਦੀ ਵਿਵਸਥਾ ਦੀ ਤਰਫ਼ ਵਧਣਾ ਹੋਏਗਾ ਜੋ ਉਤਪਾਦਕ ਅਤੇ ਉਪਭੋਗਤਾ ਦੋਨਾਂ ਦੇ ਹਿੱਤਾਂ ਦੇ ਵਿਚਕਾਰ ਸੰਤੁਲਨ ਕਾਇਮ ਕਰੇ। ਤੇਲ ਅਤੇ ਗੈਸ ਦੋਨਾਂ ਲਈ ਸਾਨੂੰ ਪਾਰਦਰਸ਼ੀ ਅਤੇ ਲਚਕੀਲੇ ਬਜ਼ਾਰ ਦੀ ਲੋੜ ਹੈ। ਤਾਂ ਹੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਰੂਪ ਨਾਲ ਮਾਨਵਤਾ ਦੀ ਲੋੜ ਲਈ ਊਰਜਾ ਦੇ ਸਕਦੇ ਹਾਂ।
ਜੇਕਰ ਵਿਸ਼ਵ ਨੂੰ ਸੰਪੂਰਣ ਰੂਪ ਨਾਲ ਵਿਕਸਤ ਹੋਣਾ ਹੈ ਤਾਂ ਉਤਪਾਦਕ ਅਤੇ ਉਪਭੋਗਤਾਵਾਂ ਦੇ ਵਿਚਕਾਰ ਪਰਸਪਰ ਰੂਪ ਨਾਲ ਸਮਰਥਨਕਾਰੀ ਸਬੰਧ ਬਣਾਉਣੇ ਪੈਣਗੇ। ਹੋਰ ਵਿਵਸਥਾਵਾਂ ਦਾ ਤੇਜੀ ਨਾਲ ਵਧਣਾ ਉਤਪਾਦਕਾਂ ਦੇ ਹਿੱਤ ਵਿੱਚ ਹੈ। ਇਸ ਨਾਲ ਉਨ੍ਹਾਂ ਲਈ ਵਿਕਸਤ ਹੋ ਰਹੇ ਊਰਜਾ ਬਜ਼ਾਰ ਸੁਨਿਸ਼ਚਤ ਹੋਣਗੇ।
ਇਤਿਹਾਸ ਸਾਨੂੰ ਦਿਖਾਉਂਦਾ ਹੈ ਕਿ ਨਕਲੀ ਰੂਪ ਨਾਲ ਕੀਮਤਾਂ ਨੂੰ ਤੋੜਨ ਮਰੋੜਨ ਦੀ ਕੋਸ਼ਿਸ਼ ਆਤਮਘਾਤੀ ਹੈ। ਅਜਿਹੀਆਂ ਕੋਸ਼ਿਸ਼ਾਂ ਅਨੁਚਿਤ ਮੁਸ਼ਕਲਾਂ ਪੈਦਾ ਕਰਦੀਆਂ ਹਨ, ਵਿਸ਼ੇਸ਼ ਕਰਕੇ ਵਿਕਸਤ ਅਤੇ ਘੱਟ ਵਿਕਸਤ ਦੇਸ਼ਾਂ ਦੇ ਉਨ੍ਹਾਂ ਲੋਕਾਂ ਲਈ ਜੋ ਹੇਠਲੇ ਪੱਧਰ ‘ਤੇ ਹਨ।
ਆਓ, ਅਸੀਂ ਇਸ ਮੰਚ ਦਾ ਉਪਯੋਗ ਜ਼ਿੰਮੇਵਾਰ ਕੀਮਤ ਵਿਵਸਥਾ ‘ਤੇ ਵਿਸ਼ਵ ਸਹਿਮਤੀ ਬਣਾਉਣ ਵਿੱਚ ਕਰੀਏ, ਜਿਸ ਨਾਲ ਉਤਪਾਦਕਾਂ ਅਤੇ ਉਪਭੋਗਤਾਵਾਂ ਦੋਨਾਂ ਦੇ ਪਰਸਪਰ ਹਿੱਤਾਂ ਨੂੰ ਲਾਭ ਹੋਵੇ।
ਵਿਸ਼ਵ ਅਨਿਸ਼ਚਤਤਾ ਨੂੰ ਦੇਖਦੇ ਹੋਏ ਭਾਰਤ ਨੂੰ ਵੀ ਊਰਜਾ ਸੁਰੱਖਿਆ ਦੀ ਜ਼ਰੂਰਤ ਹੈ। ਭਾਰਤ ਦੇ ਊਰਜਾ ਭਵਿੱਖ ਲਈ ਮੇਰੇ ਨਜ਼ਰੀਏ ਦੇ ਚਾਰ ਸਤੰਭ ਹਨ-ਊਰਜਾ ਪਹੁੰਚ, ਊਰਜਾ ਦਕਸ਼ਤਾ, ਊਰਜਾ ਨਿਰੰਤਰਤਾ ਅਤੇ ਊਰਜਾ ਸੁਰੱਖਿਆ।
ਭਾਰਤ ਦੇ ਭਵਿੱਖ ਲਈ ਸਧਾਰਨ ਰੂਪ ਨਾਲ ਊਰਜਾ ਅਤੇ ਵਿਸ਼ੇਸ਼ ਰੂਪ ਨਾਲ ਹਾਈਡਰੋ ਕਾਰਬਨ ਮੇਰੇ ਨਜ਼ਰੀਏ ਦੇ ਮਹੱਤਵਪੂਰਨ ਹਿੱਸੇ ਹਨ। ਭਾਰਤ ਨੂੰ ਉਸ ਪ੍ਰਕਾਰ ਦੀ ਊਰਜਾ ਦੀ ਲੋੜ ਹੈ ਜੋ ਪ੍ਰਾਪਤ ਹੋਣ ਯੋਗ ਅਤੇ ਗਰੀਬਾਂ ਲਈ ਸਸਤੀ ਹੋਵੇ। ਊਰਜਾ ਦੇ ਉਪਯੋਗ ਵਿੱਚ ਕੁਸ਼ਲਤਾ ਲਾਜ਼ਮੀ ਹੈ। ਦੇਸ਼ਾਂ ਦੇ ਸਮੂਹ ਵਿੱਚ ਜਵਾਬਦੇਹੀ ਵਿਸ਼ਵ ਮੈਂਬਰ ਦੇ ਰੂਪ ਵਿੱਚ ਭਾਰਤ ਜਲਵਾਯੂ ਤਬਦੀਲੀ ਨਾਲ ਮੁਕਾਬਲਾ, ਉਤਸਰਜਨ ਨਿਯੰਤਰਣ ਅਤੇ ਟਿਕਾਊ ਭਵਿੱਖ ਸੁਨਿਸ਼ਚਤ ਕਰਨ ਲਈ ਵਚਨਬੱਧ ਹੈ। ਅੰਤਰਰਾਸ਼ਟਰੀ ਸੂਰਜੀ ਗੱਠਜੋੜ ਦੀ ਸਥਾਪਨਾ ਇਸ ਸੰਕਲਪ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ।
ਦੋਸਤੋ,
ਵਰਤਮਾਨ ਵਿੱਚ ਭਾਰਤ ਦੁਨੀਆ ਦੀ ਸਭ ਤੋਂ ਤੇਜੀ ਨਾਲ ਵੱਧਦੀ ਵੱਡੀ ਅਰਥਵਿਵਸਥਾ ਹੈ। ਸਾਰੀਆਂ ਪ੍ਰਮੁੱਖ ਏਜੰਸੀਆਂ ਜਿਵੇਂ ਅੰਤਰਰਾਸ਼ਟਰੀ ਮੁਦਰਾ ਕੋਸ਼, ਵਿਸ਼ਵ ਬੈਂਕ ਅਤੇ ਏਸ਼ਿਆਈ ਵਿਕਾਸ ਬੈਂਕ (ਏਡੀਵੀ) ਨੇ ਨਜ਼ਦੀਕੀ ਭਵਿੱਖ ਵਿੱਚ ਭਾਰਤ ਦੀ ਵਿਕਾਸ ਦਰ 7 ਤੋਂ 8 ਪ੍ਰਤੀਸ਼ਤ ਹੋਣ ਦਾ ਅਨੁਮਾਨ ਲਗਾਇਆ ਹੈ। ਸਰਕਾਰ ਮਹਿੰਗਾਈ ਦੀ ਦਰ ਘੱਟ ਕਰਨ, ਵਿੱਤੀ ਘਾਟੇ ‘ਤੇ ਨਿਯੰਤਰਣ ਅਤੇ ਐਕਸਚੇਂਜ ਦਰ ਨੂੰ ਸਥਿਰ ਕਰਨ ਦੇ ਨਾਲ ਉੱਚ ਵਿਕਾਸ ਦਰ ਹਾਸਲ ਕਰਨ ਵਿੱਚ ਸਮਰੱਥ ਹੋਈ ਹੈ। ਮੈਕਰੋ ਅਰਥਨੀਤੀ ਵਿੱਚ ਇਸ ਸਥਿਰਤਾ ਨੇ ਅਰਥਵਿਵਸਥਾ ਵਿੱਚ ਉਪਭੋਗ ਅਤੇ ਨਿਵੇਸ਼ ਨੂੰ ਪ੍ਰੋਤਸਾਹਨ ਦਿੱਤਾ ਹੈ।
ਭਾਰਤ ਕੋਲ ਜਨਸੰਖਿਆ ਦੇ ਢਾਂਚੇ ਵਿੱਚ ਪਰਿਵਰਤਨ ਦੇ ਸਿੱਟੇ ਵਜੋਂ ਆਰਥਿਕ ਵਿਕਾਸ ਦੀ ਸੰਭਾਵਨਾ ਹੈ, ਖਾਸਤੌਰ ਨਾਲ ਜਦੋਂ ਕਾਰਜਸ਼ੀਲ ਅਬਾਦੀ ਦਾ ਉਮਰ ਵਰਗ, ਗੈਰ ਕਾਰਜਸ਼ੀਲ ਅਬਾਦੀ ਤੋਂ ਵੱਡਾ ਹੈ। ਸਾਡੀ ਸਰਕਾਰ ‘ਮੇਕ ਇਨ ਇੰਡੀਆ’ ਅਤੇ ਕੱਪੜੇ, ਪੈਟਰੋ ਰਸਾਇਣ, ਰੱਖਿਆ, ਇੰਜਨੀਅਰਿੰਗ ਵਰਗੇ ਉਦਯੋਗਾਂ ਵਿੱਚ ਨੌਜਵਾਨਾਂ ਨੂੰ ਹੁਨਰ ਵਿਕਾਸ ਪ੍ਰਦਾਨ ਕਰਨ ਜ਼ਰੀਏ ਸਥਾਨਕ ਨਿਰਮਾਣ ਨੂੰ ਪ੍ਰੋਤਸਾਹਨ ਦੇ ਰਹੀ ਹੈ। ਸਿੱਟੇ ਵਜੋਂ ਊਰਜਾ ਦੇ ਉਪਯੋਗ ਨੂੰ ਵੀ ਪ੍ਰੋਤਸਾਹਨ ਮਿਲਿਆ ਹੈ।
ਅਸੀਂ ਆਪਣੀਆਂ ਨੀਤੀਆਂ ਅਤੇ ਨਿਯਮਾਂ ਨੂੰ ਵੀ ਮਜ਼ਬੂਤ ਕੀਤਾ ਹੈ ਅਤੇ ਹਾਈਡਰੋਕਾਰਬਨ ਖੋਜ ਅਤੇ ਲਾਇਸੈਂਸ ਨੀਤੀ ਦੀ ਸ਼ੁਰੂਆਤ ਜ਼ਰੀਏ ਖੇਤਰ ਵਿੱਚ ਪਾਰਦਰਸ਼ਤਾ ਅਤੇ ਮੁਕਾਬਲੇਬਾਜ਼ੀ ਲਿਆਂਦੀ ਹੈ। ਬੋਲੀ ਲਗਾਉਣ ਦੇ ਮਾਪਦੰਡ ਦੀ ਥਾਂ ਮਾਲੀਆ ਸਾਂਝਾ ਕੀਤਾ ਜਾ ਰਿਹਾ ਹੈ। ਇਸ ਨਾਲ ਸਰਕਾਰ ਦੀ ਦਖਲਅੰਦਾਜ਼ੀ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। ਵਰਤਮਾਨ ਵਿੱਚ ਬੋਲੀ ਦਾ ਦੌਰ 2 ਮਈ ਤੱਕ ਖੁੱਲ੍ਹਿਆ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਉਤਪਾਦਨ ਵਧਾਉਣ ਦੀ ਦਿਸ਼ਾ ਵਿੱਚ ਸਾਡੇ ਉਪਰਾਲੇ ਸ਼ਾਮਲ ਹੋਣ। ਓਪਨ ਅਕਰੇਜ ਅਤੇ ਰਾਸ਼ਟਰੀ ਅੰਕੜਾ ਸੰਗ੍ਰਹਿ ਉਨ੍ਹਾਂ ਖੇਤਰਾਂ ਵਿੱਚ ਕੰਪਨੀਆਂ ਦੀ ਭਾਗੀਦਾਰੀ ਵਿੱਚ ਮਦਦ ਕਰੇਗਾ ਜਿਨ੍ਹਾਂ ਵਿੱਚ ਉਨ੍ਹਾਂ ਦੀ ਦਿਲਚਸਪੀ ਹੈ ਅਤੇ ਭਾਰਤੀ ਖੇਤਰਾਂ ਵਿੱਚ ਖੋਜ ਵਧਾਉਣ ਵਿੱਚ ਮਦਦ ਮਿਲੇਗੀ। ਵਧੀ ਹੋਈ ਤੇਲ ਵਸੂਲੀ ਨੀਤੀ ਦਾ ਉਦੇਸ਼ ਉੱਚ ਪੱਧਰ ਵਾਲੇ ਖੇਤਰਾਂ ਦੀ ਉਤਪਾਦਕਤਾ ਵਿੱਚ ਸੁਧਾਰ ਲਿਆਉਣ ਲਈ ਨਵੀਨ ਤਕਨਾਲੋਜੀ ਦੀ ਵਰਤੋਂ ਨੂੰ ਪ੍ਰੋਤਸਾਹਨ ਦੇਣਾ ਹੈ।
ਬਜ਼ਾਰ ਤੋਂ ਸੰਚਾਲਿਤ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਾਲ ਸਾਡਾ ਹੇਠਲਾ ਖੇਤਰ ਪੂਰੀ ਤਰ੍ਹਾਂ ਉਦਾਰਵਾਦੀ ਹੋਇਆ ਹੈ। ਅਸੀਂ ਈਂਧਣ ਦੇ ਰਿਟੇਲ ਅਤੇ ਭੁਗਤਾਨ ਵਿੱਚ ਡਿਜੀਟਲ ਮੰਚ ਦੀ ਤਰਫ਼ ਚਲ ਚੁੱਕੇ ਹਾਂ।
ਸਾਡੀ ਸਰਕਾਰ ਨੇ ਸਮੁੱਚੀ ਤੇਲ ਅਤੇ ਗੈਸ ਕੀਮਤ ਲੜੀ ਵਿੱਚ ਉੱਚ ਉਤਪਾਦਨ ਤੋਂ ਲੈ ਕੇ ਹੇਠਲੇ ਰਿਟੇਲ ਵਿੱਚ ਨਿੱਜੀ ਭਾਗੀਦਾਰੀ ਨੂੰ ਪ੍ਰੋਤਸਾਹਨ ਦਿੱਤਾ ਹੈ।
ਸਾਡੀ ਸਰਕਾਰ ਊਰਜਾ ਨਿਯੋਜਨ ਲਈ ਇੱਕ ਸੰਗਠਿਤ ਦ੍ਰਿਸ਼ਟੀਕੋਣ ਵਿੱਚ ਵਿਸ਼ਵਾਸ ਕਰਦੀ ਹੈ ਅਤੇ ਭਾਰਤ ਵਿੱਚ ਸਾਡਾ ਊਰਜਾ ਏਜੰਡਾ ਸਮੱਗਰ, ਬਜ਼ਾਰ ਅਧਾਰਿਤ ਅਤੇ ਜਲਵਾਯੂ ਪ੍ਰਤੀ ਸੰਵੇਦਨਸ਼ੀਲ ਹੈ। ਸਾਡਾ ਮੰਨਣਾ ਹੈ ਕਿ ਇਸ ਨਾਲ ਸੰਯੁਕਤ ਰਾਸ਼ਟਰ ਦੇ ਨਿਰੰਤਰ ਵਿਕਾਸ ਏਜੰਡੇ ਦੇ ਊਰਜਾ ਨਾਲ ਜੁੜੇ ਤਿੰਨ ਹਿੱਸਿਆਂ ਨੂੰ ਹਾਸਲ ਕਰਨ ਵਿੱਚ ਸਫਲਤਾ ਮਿਲੇਗੀ ਜੋ ਇਸ ਪ੍ਰਕਾਰ ਹੈ-
2030 ਤੱਕ ਆਧੁਨਿਕ ਊਰਜਾ ਤੱਕ ਸਰਬਵਿਆਪੀ ਪਹੁੰਚ,
ਜਲਵਾਯੂ ਪਰਿਵਰਤਨ ਨਾਲ ਨਿਪਟਣ ਲਈ ਤਤਕਾਲ ਕਾਰਵਾਈ-ਪੈਰਿਸ ਸਮਝੌਤੇ ਦੀ ਤਰਜ ‘ਤੇ,
ਵਾਯੂ ਦੀ ਗੁਣਵੱਤਾ ਵਿੱਚ ਸੁਧਾਰ ਦੇ ਉਪਾਅ,
ਮਿੱਤਰੋ,
ਸਾਡਾ ਮੰਨਣਾ ਹੈ ਕਿ ਖਾਣਾ ਪਕਾਉਣ ਲਈ ਸਵੱਛ ਈਂਧਣ ਲੋਕਾਂ ਦੇ ਰਹਿਣ ਸਹਿਣ ਦਾ ਪੱਧਰ ਸੁਧਾਰਨ ਵਿੱਚ ਬੇਹੱਦ ਮਹੱਤਵ ਰੱਖਦਾ ਹੈ। ਇਸ ਨਾਲ ਔਰਤਾਂ ਨੂੰ ਸਭ ਤੋਂ ਜ਼ਿਆਦਾ ਲਾਭ ਮਿਲਦਾ ਹੈ। ਇਸ ਨਾਲ ਘਰ ਦੇ ਅੰਦਰ ਪ੍ਰਦੂਸ਼ਣ ਘੱਟ ਹੁੰਦਾ ਹੈ ਅਤੇ ਜੈਵਿਕ ਈਂਧਣ ਅਤੇ ਲੱਕੜੀਆਂ ਇਕੱਠੀਆਂ ਕਰਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਘੱਟ ਹੁੰਦੀਆਂ ਹਨ। ਇਸ ਨਾਲ ਉਨ੍ਹਾਂ ਨੂੰ ਆਪਣੇ ਵਿਕਾਸ ਲਈ ਜ਼ਿਆਦਾ ਸਮਾਂ ਮਿਲਦਾ ਹੈ ਅਤੇ ਉਹ ਵਾਧੂ ਆਰਥਿਕ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਦੀ ਹੈ।
ਭਾਰਤ ਵਿੱਚ ਉੱਜਵਲਾ ਯੋਜਨਾ ਜ਼ਰੀਏ ਅਸੀਂ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਮੁਫ਼ਤ ਐੱਲਪੀਜੀ ਕਨੈਕਸ਼ਨ ਪ੍ਰਦਾਨ ਕਰ ਰਹੇ ਹਾਂ। ਇਸਦਾ ਉਦੇਸ਼ ਅੱਠ ਕਰੋੜ ਗਰੀਬ ਪਰਿਵਾਰਾਂ ਨੂੰ ਸਵੱਛ ਰਸੋਈ ਗੈਸ ਕਨੈਕਸ਼ਨ ਪ੍ਰਦਾਨ ਕਰਨਾ ਹੈ। ਦੋ ਸਾਲ ਤੋਂ ਵੀ ਘੱਟ ਸਮੇਂ ਵਿੱਚ 3.5 ਕਰੋੜ ਕਨੈਕਸ਼ਨ ਪ੍ਰਦਾਨ ਕੀਤੇ ਜਾ ਚੁੱਕੇ ਹਨ।
ਸਾਡਾ ਅਪ੍ਰੈਲ 2020 ਤੱਕ ਬੀਐੱਸ-6 ਈਂਧਣ ਤੱਕ ਪਹੁੰਚਣ ਦਾ ਪ੍ਰਸਤਾਵ ਹੈ ਜੋ ਯੂਰੋ-6 ਮਿਆਰਾਂ ਦੇ ਬਰਾਬਰ ਹੈ। ਸਾਡੇ ਤੇਲ ਸੋਧਕ ਪਲਾਂਟਾਂ ਦਾ ਵੱਡੇ ਪੈਮਾਨੇ ‘ਤੇ ਅਪਗ੍ਰੇਡੇਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਟੀਚਾ ਸਵੱਛ ਈਂਧਣ ਪ੍ਰਦਾਨ ਕਰਨ ਦੀ ਅਹਿਮ ਸੀਮਾ ਨੂੰ ਪੂਰਾ ਕਰਨਾ ਹੈ। ਨਵੀਂ ਦਿੱਲੀ ਵਿੱਚ ਅਸੀਂ ਇਸ ਮਹੀਨੇ ਬੀਐੱਸ-6 ਮਿਆਰ ਦੇ ਈਂਧਣ ਦੀ ਸ਼ੁਰੂਆਤ ਕਰ ਦਿੱਤੀ ਹੈ।
ਅਸੀਂ ਵਾਹਨਾਂ ਨੂੰ ਹਟਾਉਣ ਦੀ ਨੀਤੀ ਵੀ ਸ਼ੁਰੂ ਕੀਤੀ ਹੈ ਜਿਸ ਨਾਲ ਪੁਰਾਣੇ ਵਾਹਨਾਂ ਦੇ ਸਥਾਨ ‘ਤੇ ਸਵੱਛ ਅਤੇ ਘੱਟ ਈਂਧਣ ਖਰਚ ਕਰਨ ਵਾਲੇ ਵਾਹਨਾਂ ਨੂੰ ਲਿਆਂਦਾ ਜਾ ਸਕੇਗਾ।
ਸਾਡੀਆਂ ਤੇਲ ਕੰਪਨੀਆਂ ਊਰਜਾ, ਵਿਭਿੰਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਸਾਰੇ ਨਿਵੇਸ਼ਾਂ ਦਾ ਨਿਰਧਾਰਨ ਕਰ ਰਹੀਆਂ ਹਨ।
ਅੱਜ, ਤੇਲ ਕੰਪਨੀਆਂ ਵਾਯੂ ਅਤੇ ਸੌਰ ਸਮਰੱਥਾਵਾਂ, ਗੈਸ ਸਬੰਧੀ ਬੁਨਿਆਦੀ ਢਾਂਚੇ ਵਿੱਚ ਵੀ ਨਿਵੇਸ਼ ਕਰ ਰਹੀਆਂ ਹਨ ਅਤੇ ਇਲੈਕਟ੍ਰੀਕਲ ਵਾਹਨ ਅਤੇ ਭੰਡਾਰਣ ਖੇਤਰਾਂ ਵਿੱਚ ਨਿਵੇਸ਼ ਕਰਨ ਦੀ ਦਿਸ਼ਾ ਵਿੱਚ ਵੀ ਵਿਚਾਰ ਕਰ ਰਹੀਆਂ ਹਨ।
ਦੋਸਤੋ,
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਅਸੀਂ ਇੰਡਸਟਰੀ 4.0, ਜਿਸ ਵਿੱਚ ਨਵੀਂ ਤਕਨਾਲੋਜੀ ਨਾਲ ਭਵਿੱਖ ਵਿੱਚ ਉਦਯੋਗ ਦੇ ਕਾਰਜ ਕਰਨ ਦੇ ਤਰੀਕੇ ਅਤੇ ਇੰਟਰਨੈੱਟ ਵਰਗੀਆਂ ਪ੍ਰਕਿਰਿਆਵਾਂ ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਪ੍ਰੋਸੈਸ ਆਟੋਮੇਸ਼ਨ, ਮਸ਼ੀਨ ਸਿੱਖਣ, ਭਵਿੱਖ ਸੂਚਕ ਵਿਸ਼ਲੇਸ਼ਣ ਸਬੰਧੀ, 3-ਡੀ ਪ੍ਰਿਟਿੰਗ ਆਦਿ ਵਿੱਚ ਤਬਦੀਲੀ ਦੇ ਵਿਚਾਰ ਨੂੰ ਸ਼ਾਮਲ ਕੀਤਾ ਗਿਆ ਹੈ।
ਸਾਡੀਆਂ ਕੰਪਨੀਆਂ ਨਵੀਨ ਤਕਨਾਲੋਜੀ ਅਪਣਾ ਰਹੀਆਂ ਹਨ। ਇਸ ਨਾਲ ਸਾਡੀ ਕੁਸ਼ਲਤਾ ਵਿੱਚ ਸੁਧਾਰ ਆਏਗਾ ਅਤੇ ਸੁਰੱਖਿਆ ਵਧਣ ਦੇ ਨਾਲ ਨਾ ਕੇਵਲ ਹੇਠਲੇ ਰਿਟੇਲ ਵਿੱਚ ਬਲਕਿ ਉੱਚ ਤੇਲ ਉਤਪਾਦਨ, ਸੰਪਤੀ ਦੇ ਰੱਖ ਰਖਾਅ ਅਤੇ ਰਿਮੋਟ ਨਿਗਰਾਨੀ ਵਿੱਚ ਹੋਣ ਵਾਲਾ ਖਰਚਾ ਘੱਟ ਹੋਏਗਾ।
ਇਸ ਪਿਛੋਕੜ ਵਿੱਚ ਊਰਜਾ ਖੇਤਰ ਦੇ ਭਵਿੱਖ ‘ਤੇ ਵਿਚਾਰ ਕਰਨ ਲਈ ਭਾਰਤ ਨੇ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਹੈ। ਵਿਸ਼ਵ ਪਰਿਵਰਤਨ, ਪਰਿਵਰਤਨਸ਼ੀਲ ਨੀਤੀਆਂ ਅਤੇ ਨਵੀਂ ਤਕਨਾਲੋਜੀ ਕਿਸ ਪ੍ਰਕਾਰ ਬਜ਼ਾਰ ਦੀ ਸਥਿਰਤਾ ਅਤੇ ਭਵਿੱਖ ਵਿੱਚ ਖੇਤਰ ਵਿੱਚ ਨਿਵੇਸ਼ ਨੂੰ ਪ੍ਰਭਾਵਿਤ ਕਰਦੀ ਹੈ।
ਦੋਸਤੋ,
ਆਈਈਐੱਫ-16 ਦਾ ਵਿਸ਼ਾ ‘ਦਿ ਫਿਊਚਰ ਆਫ ਗਲੋਬਲ ਐਨਰਜੀ ਸਕਿਊਰਿਟੀ’ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਸਦਾ ਏਜੰਡਾ ਉਤਪਾਦਨ-ਉਪਭੋਗਤਾ ਸਬੰਧਾਂ ਵਿੱਚ ਵਿਸ਼ਵ ਪਰਿਵਰਤਨ, ਊਰਜਾ ਦੀ ਸਰਬਵਿਆਪੀ ਪਹੁੰਚ ਅਤੇ ਕਫਾਇਤੀ ਅਤੇ ਤੇਲ ਤੇ ਗੈਸ ਵਿੱਚ ਨਿਵੇਸ਼ ਨੂੰ ਪ੍ਰੋਤਸਾਹਨ ਦੇਣ ਵਰਗੇ ਵਿਸ਼ੇ ਰੱਖੇ ਗਏ ਹਨ ਤਾਂ ਕਿ ਭਵਿੱਖ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਊਰਜਾ ਸੁਰੱਖਿਆ ਅਤੇ ਨਵੀਂ ਤੇ ਵਰਤਮਾਨ ਤਕਨਾਲੋਜੀ ਦੀ ਸੁਰੱਖਿਆ ਅਤੇ ਸਹਿ-ਹੋਂਦ ‘ਤੇ ਵੀ ਵਿਚਾਰ ਕੀਤਾ ਗਿਆ ਹੈ। ਇਹ ਸਾਰੇ ਸਾਡੀ ਸਮੂਹਿਕ ਊਰਜਾ ਸੁਰੱਖਿਆ ਦੇ ਭਵਿੱਖ ਦੇ ਵਿਸ਼ੇ ਹਨ।
ਮੈਨੂੰ ਵਿਸ਼ਵਾਸ ਹੈ ਕਿ ਇਸ ਮੰਚ ‘ਤੇ ਹੋਣ ਵਾਲੀ ਵਿਚਾਰ ਚਰਚਾ ਨਾਲ ਦੁਨੀਆ ਦੇ ਨਾਗਰਿਕਾਂ ਨੂੰ ਸਵੱਛ, ਸਸਤੀ ਅਤੇ ਨਿਰੰਤਰ ਊਰਜਾ ਦਾ ਲਾਭ ਮਿਲ ਸਕੇਗਾ।
ਮੈਂ ਇਸ ਮੰਤਰੀ ਪੱਧਰੀ ਸੰਮੇਲਨ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ।
ਧੰਨਵਾਦ।
***
ਏਕੇਟੀ/ਐੱਚਐੱਸ