ਪੀਐੱਮਇੰਡੀਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੰਬੇਡਕਰ ਜਯੰਤੀ ਦੇ ਮੌਕੇ ‘ਤੇ ਅੱਜ ਕੇਂਦਰ ਸਰਕਾਰ ਦੀ ਮਹੱਤਵਕਾਂਸ਼ੀ ਸਿਹਤ ਆਸ਼ਵਾਸਨ ਪ੍ਰੋਗਰਾਮ- ਆਯੂਸ਼ਮਾਨ ਭਾਰਤ ਦੇ ਲਾਂਚ ਦੇ ਮੌਕੇ ‘ਤੇ ਇੱਕ ਵੈਲਨਸ ਸੈਂਟਰ ਦਾ ਉਦਘਾਟਨ ਕੀਤਾ। ਇਸ ਕੇਂਦਰ ਦਾ ਉਦਘਾਟਨ ਛੱਤੀਸਗੜ੍ਹ ਦੇ ਆਕਾਂਸ਼ੀ ਬੀਜਾਪੁਰ ਵਿੱਚ ਜਾਂਗਲਾ ਵਿਕਾਸ ਹਬ ਵਿੱਚ ਕੀਤਾ ਗਿਆ।
ਇੱਕ ਘੰਟੇ ਤੋਂ ਅਧਿਕ ਸਮੇਂ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਵੱਡੀ ਸੰਖਿਆ ਵਿੱਚ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਵਿਕਾਸ ਹਬ ਵਿੱਚ ਕਈ ਵਿਕਾਸਾਤਮਕ ਪਹਿਲਕਦਮੀਆਂ ਦੀ ਜਾਣਕਾਰੀ ਦਿੱਤੀ ਗਈ। ਸਿਹਤ ਤੇ ਕਲਿਆਣ ਕੇਂਦਰ ਦੇ ਉਦਘਾਟਨ ਦੇ ਮੌਕੇ ‘ਤੇ ਉਨ੍ਹਾਂ ਨੇ ਆਸ਼ਾ ਦਾ ਕਾਰਜਕਰਤਾਵਾਂ ਦੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਇੱਕ ਮਾਡਲ ਆਂਗਨਵਾੜੀ ਕੇਂਦਰ ਦਾ ਵੀ ਦੌਰਾ ਕੀਤਾ ਤੇ ਆਂਗਨਵਾੜੀ ਕਾਰਜਕਰਤਾਵਾਂ ਅਤੇ ਪੌਸ਼ਣ ਅਭਿਆਨ ਦੇ ਲਾਭਾਰਥੀ ਬੱਚਿਆਂ ਦੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਹਾਟ ਬਜ਼ਾਰ ਕਿਯੋਸਕ ਦਾ ਵੀ ਦੌਰਾ ਕੀਤਾ ਤੇ ਸਿਹਤ ਕਾਰਜਕਰਤਾਵਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਜਾਂਗਲਾ ਵਿੱਚ ਇੱਕ ਬੈਂਕ ਸ਼ਾਖਾ ਦਾ ਉਦਘਾਟਨ ਕੀਤਾ ਅਤੇ ਚੁਣੇ ਹੋਏ ਲਾਭਾਰਥੀਆਂ ਨੂੰ ਮੁਦਰਾ ਯੋਜਨਾ ਦੇ ਤਹਿਤ ਕਰਜ਼ਾ ਮਨਜ਼ੂਰੀ ਪੱਤਰ ਵੀ ਦਿੱਤੇ। ਉਨ੍ਹਾਂ ਨੇ ਗ੍ਰਾਮੀਣ ਬੀਪੀਓ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਉਸਦੇ ਬਾਅਦ ਜਨਤਕ ਬੈਠਕ ਦੇ ਸਥਲ ‘ਤੇ ਪੁਜੇ। ਉਨ੍ਹਾਂ ਨੇ ਵਨ ਧਨ ਯੋਜਨਾ ਲਾਂਚ ਕੀਤੀ ਜਿਸਦਾ ਉਦੇਸ਼ ਜਨਜਾਤੀ ਸਮੁਦਾਵਾਂ ਨੂੰ ਸਸ਼ਕਤ ਬਣਾਉਣਾ ਹੈ। ਵੀਡੀਓ ਕਾਂਫ੍ਰੈਂਸਿੰਗ ਰਾਹੀਂ ਪ੍ਰਧਾਨ ਮੰਤਰੀ ਨੇ ਭਾਨੁਪ੍ਰਤਾਪਪੁਰ-ਗੁਡਮ ਰੇਲ ਲਾਈਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਵਾਮ ਪੰਥ ਉਗ੍ਰਵਾਦ (ਐੱਲਡਬਲਿਊਈ) ਪ੍ਰਭਾਵਿਤ ਖੇਤਰਾਂ ਵਿੱਚ 1988 ਕਿਲੋਮੀਟਰ ਪੀਐੱਮਜੀਐੱਸਵਾਈ ਸੜਕ ਦੇ ਨਿਰਮਾਣ ਲਈ; ਵਾਮ ਪੰਥ ਊਗ੍ਰਵਾਦ ਪ੍ਰਭਾਵਿਤ ਖੇਤਰਾਂ ਵਿੱਚ ਹੋਰ ਸੜਕ ਪਰਿਯੋਜਨਾਵਾਂ ; ਬੀਜਾਪੁਰ ਵਿੱਚ ਜਲ ਸਪਲਾਈ ਯੋਜਨਾ ਤੇ ਦੋ ਪੁਲਾਂ ਦਾ ਨੀਂਹ ਪੱਥਰ ਰੱਖਿਆ।
ਉੱਥੇ ਹਾਜ਼ਰ ਉਤਸਾਹਿਤ ਜਨਸਮੂਹ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਸ ਖੇਤਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਿਨ੍ਹਾਂ ਨੇ ਬ੍ਰਿਤਾਨੀ ਸਾਮਰਾਜਯਵਾਦ ਦੇ ਖ਼ਿਲਾਫ ਲੜਾਈ ਲੜੀ ਸੀ। ਉਨ੍ਹਾਂ ਨੇ ਉਸ ਖੇਤਰ ਵਿੱਚ ਨਕਸਲੀ-ਸਾਓਵਾਦੀ ਦੇ ਹਮਲੇ ਵਿੱਚ ਸ਼ਹੀਦ ਹੋਣ ਵਾਲੇ ਸੁਰੱਖਿਆ ਜਵਾਨਾਂ ਨੂੰ ਵੀ ਸ਼ਰਧਾਂਜਲੀ ਅਰਪਿਤ ਕੀਤੀ।
ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਛੱਤੀਸਗੜ੍ਹ ਤੋਂ ਦੋ ਯਾਦਗਾਰੀ ਵਿਕਾਸ ਪਹਲਾਂ-ਸ਼ਯਾਮਾ ਪ੍ਰਸਾਦ ਮੁਖਰਜੀ ਅਰਬਰਨ ਮਿਸ਼ਨ ਤੇ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾਵਾਂ ਸ਼ੁਰੂ ਕੀਤੀਆਂ ਸਨ। ਉਨ੍ਹਾਂ ਨੇ ਕਿਹਾ ਕਿ ਅੱਜ ਰਾਜ ਦੇ ਆਯੂਸ਼ਮਾਨ ਭਾਰਤ ਤੇ ਗ੍ਰਾਮ ਸਵਰਾਜ ਅਭਿਆਨ ਲਾਂਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗ੍ਰਾਮ ਸਵਰਾਜ ਅਭਿਆਨ ਨਿਸ਼ਚਿਤ ਕਰੇਗਾ ਕਿ ਪਿਛਲੇ ਚਾਰ ਵਰ੍ਹਿਆਂ ਦੇ ਦੌਰਾਨ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਸਾਰੀ ਵਿਕਾਸ ਪਹਿਲਾਂ ਦਾ ਲਾਭ ਸਮਾਜ ਦੇ ਗ਼ਰੀਬ ਤੇ ਵੰਚਿਤ ਵਰਗਾਂ ਤੱਕ ਪਹੁੰਚੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੀ ਕਰੋੜਾਂ ਲੋਕਾਂ ਦੇ ਦਿਲਾਂ ਤੇ ਦਿਮਾਗ ਵਿੱਚ ‘ਆਕਾਂਸਾ ਪੈਦਾ ਕਰਨ ਵਿੱਚ ਮੁੱਖ ਭੂਮਿਕਾ ਸੀ।
ਇਸ ਸਮਾਰੋਹ ਨੂੰ ਅੱਜ ਬੀਜਾਪੁਰ ਵਿੱਚ ਆਯੋਜਿਤ ਕਰਨ ਦੇ ਮਹੱਤਵ ਦੀ ਵਿਆਖਿਆ ਕਰਦੇ ਹੋਏ ਪ੍ਰਦਾਨ ਮੰਤਰੀ ਨੇ ਕਿਹਾ ਕਿ ਬੀਜਾਪੁਰ ਦੇਸ਼ ਦੇ 100 ਤੋਂ ਅਧਿਕ ਆਕਾਂਸ਼ੀ ਜਿਲ੍ਹਿਆਂ ਵਿੱਚੋਂ ਇੱਕ ਹੈ ਜੋ ਵਿਕਾਸ ਯਾਤਰਾ ਵਿੱਚ ਪਿੱਛੇ ਛੁੱਟ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹੁਣ ਤੱਕ ‘ਪਿਛੜੇ’ ਰਹਿ ਜਾਣ ਵਾਲੇ ਇਨ੍ਹਾਂ ਜਿਲ੍ਹਿਆਂ ਨੂੰ ਆਕਾਂਸ਼ਾਪੁਰਣ ਤੇ ਮਹੱਤਵਕਾਂਸ਼ੀ ਜਿਲ੍ਹਿਆਂ ਵਿੱਚ ਰੁਪਾਂਤਰਿਤ ਕਰਨ ਦੇ ਚਾਹਵਾਨ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਸਮਾਜਕ ਅਸੰਤੁਲਨ ਨੂੰ ਸਮਾਪਤ ਕਰਨ ਤੇ ਦੇਸ਼ ਵੱਚ ਸਮਾਜਕ ਨਿਆ ਨਿਸ਼ਚਿਤ ਕਰਨ ਵਿੱਚ ਕਾਫ਼ੀ ਪ੍ਰਭਾਵੀ ਸਾਬਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ 1.5 ਲੱਖ ਸਥਾਨਾਂ ਦੇ ਉਪ ਕੇਂਦਰਾਂ ਅਤੇ ਪ੍ਰਾਪਧਮਿਕ ਮਹਿਤ ਕੇਂਦਰਾਂ ਨੂੰ ਹੁਣ ਸਿਹਤ ਤੇ ਭਲਾਈ ਕੇਂਦਰਾਂ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ 2022 ਤੱਕ ਪੂਰਾ ਕਰ ਲੈਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਭਾਰਤ ਦਾ ਅਗਲਾ ਟੀਚਾ ਮੈਡਿਕਲ ਇਲਾਜ ਲਈ ਗ਼ਰੀਬਾਂ ਨੂੰ ਪੰਜ ਲੱਖ ਰੁਪਏ ਤੱਕ ਦੀ ਵਿੱਤੀ ਮਦਦ ਉਪਲੱਬਧ ਕਰਵਾਉਣਾ ਹੈ।
ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਦੇ ਰਾਜ ਵਿੱਚ ਪਿਛਲੇ 14 ਵਰ੍ਹਿਆਂ ਦੇ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਲਈ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਜੋਸ਼ ਨਾਲ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਕਦਮ ਤੇ ਪਹਿਲਾਂ ਸਮਾਜ ਦੇ ਗ਼ਰੀਬ ਤੇ ਕਮਜੋਰ ਵਰਗਾਂ ਦੇ ਭਲਾਈ ਦੇ ਪ੍ਰਤੀ ਉਸਦੀ ਪ੍ਰਤੀਬੱਧਤਾ ਪ੍ਰਦਸ਼ਿਤ ਕਰਦੀ ਹੈ। ਉਨ੍ਹਾਂ ਨੇ ਇਸ ‘ਤੇ ਵੀ ਜੋਰ ਦਿੱਤਾ ਕਿ ਸਹਿਭਾਗਿਤਾ ਹੀ ਸਰਕਾਰ ਦੀ ਤਾਕਤ ਹੈ ਜੋ 2022 ਤੱਕ ਨਵਾਂ ਭਾਰਤ ਸਿਰਜਨ ਵਿੱਚ ਮਦਦ ਕਰੇਗੀ।
*****
ਏਕੇਟੀ/ਕੇਪੀ
Today, on the auspicious occasion of Ambedkar Jayanti, I was in Bijapur, Chhattisgarh to inaugurate a Health and Wellness Centre. This marks the start of the First Phase of Ayushman Bharat. Sharing my speech on the occasion. https://t.co/SEi55s07DQ pic.twitter.com/kpsADJNSaP
— Narendra Modi (@narendramodi) April 14, 2018
There is a special reason why I chose Bijapur in Chhattisgarh to mark Ambedkar Jayanti. pic.twitter.com/87sb5djEQk
— Narendra Modi (@narendramodi) April 14, 2018
The Central Government and the Chhattisgarh Government attach topmost priority to the development of Bastar.
— Narendra Modi (@narendramodi) April 14, 2018
I am glad that the fruits of development are reaching the poorest of the poor. pic.twitter.com/lynwDBcSE9
The setting up of Vikas Kendras by the Chhattisgarh Government are great ways to strengthen development and ensure all services are easily available to people at one place. pic.twitter.com/pbq52nGlBG
— Narendra Modi (@narendramodi) April 14, 2018
Yet another example of our strong commitment to ensure the poor have access to banking facilities. pic.twitter.com/qmmxq9Li63
— Narendra Modi (@narendramodi) April 14, 2018
My valued colleague @drramansingh Ji and his entire team have been working tirelessly for the transformation of Chhattisgarh. Raman Ji’s experience, wisdom and focus on inclusive growth is taking Chhattisgarh to new heights of progress.
— Narendra Modi (@narendramodi) April 14, 2018
At the public meeting in Bijapur, I also laid the foundation stone for various projects that will improve connectivity and facilitate access to water for the citizens. pic.twitter.com/g6kNo4qneD
— Narendra Modi (@narendramodi) April 14, 2018