Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅੰਬੇਡਕਰ ਜਯੰਤੀ ’ਤੇ ਪ੍ਰਧਾਨ ਮੰਤਰੀ ਛੱਤੀਸਗਡ਼੍ਹ ਦਾ ਦੌਰਾ ਕਰਨਗੇ, ਆਯੂਸ਼ਮਾਨ ਭਾਰਤ ਦੀ ਸ਼ੁਰੂਆਤ ਕਰਨ ਲਈ ਸਿਹਤ ਅਤੇ ਤੰਦਰੁਸਤੀ ਕੇਂਦਰ ਦਾ ਉਦਘਾਟਨ ਕਰਨਗੇ


ਅੰਬੇਡਕਰ ਜਯੰਤੀ ਦੇ ਮੌਕੇ ’ਤੇ ਭਲਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਛੱਤੀਸਗੜ੍ਹ ਦੇ ਅਭਿਲਾਸ਼ੀ ਜ਼ਿਲ੍ਹੇ ਬੀਜਾਪੁਰ ਦਾ ਦੌਰਾ ਕਰਨਗੇ।

ਕੇਂਦਰ ਸਰਕਾਰ ਦੇ ਅਭਿਲਾਸ਼ੀ ਸਿਹਤ ਪ੍ਰੋਗਰਾਮ – ‘ਆਯੂਸ਼ਮਾਨ ਭਾਰਤ’ ਦੀ ਸ਼ੁਰੂਆਤ ਕਰਨ ਲਈ ਸਿਹਤ ਅਤੇ ਅਰੋਗਤਾ ਕੇਂਦਰ ਦਾ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਬੀਜਾਪੁਰ ਜ਼ਿਲ੍ਹੇ ਵਿੱਚ ਜਾਂਗਲਾ ਵਿਕਾਸ ਹੱਬ ਦਾ ਦੌਰਾ ਕਰਨਗੇ। ਇੱਕ ਘੰਟੇ ਦੇ ਇਸ ਦੌਰੇ ਦੌਰਾਨ ਉਹ ਵੱਡੀ ਸੰਖਿਆ ਵਿੱਚ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਨੂੰ ਕਈ ਵਿਕਾਸ ਪਹਿਲਾਂ ਤੋਂ ਜਾਣੂ ਕਰਾਇਆ ਜਾਏਗਾ।

ਸਿਹਤ ਅਤੇ ਤੰਦਰੁਸਤੀ ਕੇਂਦਰ ਦੇ ਉਦਘਾਟਨ ਦੌਰਾਨ ਉਹ ਆਸ਼ਾ ਵਰਕਰਾਂ ਨਾਲ ਗੱਲਬਾਤ ਕਰਨਗੇ। ਉਹ ਮਾਡਲ ਆਂਗਨਵਾੜੀ ਕੇਂਦਰ ਦਾ ਦੌਰਾ ਕਰਨਗੇ ਅਤੇ ਉਹ ਆਂਗਨਵਾੜੀ ਵਰਕਰਾਂ ਅਤੇ ਪੋਸ਼ਣ ਅਭਿਆਨ ਦੇ ਲਾਭਪਾਤਰੀ ਬੱਚਿਆਂ ਨਾਲ ਗੱਲਬਾਤ ਕਰਨਗੇ। ਉਹ ਹਾਟ ਬਜ਼ਾਰ ‘ਹੈਲਥ ਕਿਓਸਕ’ ਦਾ ਦੌਰਾ ਕਰਨਗੇ ਅਤੇ ਸਿਹਤ ਕਰਮੀਆਂ ਨਾਲ ਗੱਲਬਾਤ ਕਰਨਗੇ। ਉਹ ਜਾਂਗਲਾ ਵਿਖੇ ਬੈਂਕ ਬਰਾਂਚ ਦਾ ਉਦਘਾਟਨ ਕਰਨਗੇ ਅਤੇ ਮੁਦਰਾ ਸਕੀਮ ਅਧੀਨ ਚੁਣੇ ਲਾਭਪਾਤਰੀਆਂ ਨੂੰ ਲੋਨ ਮਨਜ਼ੂਰੀ ਪੱਤਰ ਵੰਡਣਗੇ। ਉਹ ਗ੍ਰਾਮੀਣ ਬੀਪੀਓ ਕਰਮਚਾਰੀਆਂ ਨਾਲ ਵੀ ਗੱਲਬਾਤ ਕਰਨਗੇ।

ਪ੍ਰਧਾਨ ਮੰਤਰੀ, ਫਿਰ ਜਨਤਕ ਮੀਟਿੰਗ ਦੇ ਸਥਾਨ ’ਤੇ ਪੁੱਜਣਗੇ। ਉਹ ‘ਵਨ ਧਨ ਯੋਜਨਾ’ ਦੀ ਸ਼ੁਰੂਆਤ ਕਰਨਗੇ ਜਿਸਦਾ ਉਦੇਸ਼ ਕਬਾਇਲੀ ਸਮੁਦਾਏ ਨੂੰ ਸਸ਼ਕਤ ਬਣਾਉਣਾ ਹੈ। ਇਸ ਵਿੱਚ ਘੱਟੋ ਘੱਟ ਸਮਰਥਨ ਮੁੱਲ ਅਤੇ ਐੱਮਐੱਸਪੀ ਲਈ ਮੁੱਲ ਲੜੀ ਦੇ ਵਿਕਾਸ ਰਾਹੀਂ ਲਘੂ ਵਣ ਉਤਪਾਦਾਂ ਦੀ ਮਾਰਕੀਟਿੰਗ ਲਈ ਇੱਕ ਤੰਤਰ ਦੀ ਕਲਪਨਾ ਕੀਤੀ ਗਈ ਹੈ।

ਵੀਡੀਓ ਕਾਨਫਰੰਸ ਰਾਹੀਂ ਪ੍ਰਧਾਨ ਮੰਤਰੀ ਭਾਨੂ ਪ੍ਰਤਾਪ ਪੁਰ-ਗੁਡੁਮ ਰੇਲਵੇ ਲਾਈਨ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਡੱਲੀ ਰਜਹਾਰਾ ਅਤੇ ਭਾਨੂ ਪ੍ਰਤਾਪ ਪੁਰ ਦਰਮਿਆਨ ਰੇਲ ਨੂੰ ਝੰਡੀ ਦਿਖਾਉਣਗੇ। ਉਹ ਬੀਜਾਪੁਰ ਹਸਪਤਾਲ ਵਿੱਚ ਡਾਇਲਾਸਿਸ ਕੇਂਦਰ ਦਾ ਵੀ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਖੱਬੇ ਪੱਖੀ ਅੱਤਵਾਦ ਪ੍ਰਭਾਵਿਤ ਖੇਤਰਾਂ (ਐੱਲਡਬਲਯੂਈ) ਵਿੱਚ 1988 ਕਿਲੋਮੀਟਰ ਲੰਬੀਆਂ ਪੀਐੱਮਜੀਐੱਸਵਾਈ ਸੜਕਾਂ, ਹੋਰ ਐੱਲਡਬਲਯੂਈ ਖੇਤਰਾਂ ਵਿੱਚ ਸੜਕ ਸੰਪਰਕ, ਬੀਜਾਪੁਰ ਦੀ ਜਲ ਸਪਲਾਈ ਸਕੀਮ ਅਤੇ ਦੋ ਪੁਲਾਂ ਦੇ ਨੀਂਹ ਪੱਥਰ ਰੱਖਣਗੇ। ਉਹ ਇਕੱਠ ਨੂੰ ਸੰਬੋਧਨ ਵੀ ਕਰਨਗੇ।

***

ਏਕੇਟੀ/ਐੱਚਐੱਸ