ਪੀਐੱਮਇੰਡੀਆ
ਭਾਰਤ ਮਾਤਾ ਦੀ ਜੈ।
ਭਾਰਤ ਮਾਤਾ ਦੀ ਜੈ।
ਭਾਰਤ ਮਾਤਾ ਦੀ ਜੈ।
ਆਂਧਰਾ ਪ੍ਰਦੇਸ਼ ਦੇ ਗਵਰਨਰ ਅਬਦੁਲ ਨਜ਼ੀਰ ਜੀ, ਗੋਆ ਦੇ ਗਵਰਨਰ ਅਤੇ ਇਸ ਧਰਤੀ ਦੇ ਸਪੂਤ ਅਸ਼ੋਕ ਗਜਪਤੀ ਰਾਜੂ ਜੀ, ਮੁੱਖ ਮੰਤਰੀ ਅਤੇ ਮੇਰੇ ਮਿੱਤਰ ਚੰਦਰਬਾਬੂ ਨਾਇਡੂ ਜੀ, ਡਿਪਟੀ ਸੀਐੱਮ ਭਰਾ ਪਵਨ ਕਲਿਆਣ ਜੀ, ਮੰਤਰੀ ਮੰਡਲ ਵਿੱਚ ਮੇਰੇ ਸਾਥੀ ਅਤੇ ਨੌਜਵਾਨ ਊਰਜਾ ਨਾਲ ਭਰੇ ਭਰਾ ਰਾਮਮੋਹਨ ਨਾਇਡੂ ਜੀ, ਚੰਦਰਸ਼ੇਖਰ ਪੇਮਾਸਾਨੀ ਜੀ, ਭੂਪਤੀ ਰਾਜੂ ਸ਼੍ਰੀਨਿਵਾਸ ਵਰਮਾ ਜੀ, ਸੂਬਾ ਸਰਕਾਰ ਦੇ ਮੰਤਰੀ ਭਰਾ ਨਾਰਾ ਲੋਕੇਸ਼ ਜੀ, ਹਾਜ਼ਰ ਹੋਰ ਲੋਕ ਨੁਮਾਇੰਦਿਓ, ਦੇਵੀਓ ਅਤੇ ਸੱਜਣੋ।
ਅੰਦਰੀਕੀ ਨਮਸਕਾਰਮ! (ਸਾਰਿਆਂ ਨੂੰ ਨਮਸਕਾਰ)
ਸਾਥੀਓ,
ਅੱਜ ਦਾ ਦਿਨ ਆਂਧਰਾ ਪ੍ਰਦੇਸ਼ ਦੇ ਵਿਕਾਸ ਲਈ, ‘ਸਵਰਨ ਆਂਧਰਾ’ (ਸੁਨਹਿਰੀ ਆਂਧਰਾ) ਦੇ ਵਿਜ਼ਨ ਲਈ ਬਹੁਤ ਅਹਿਮ ਹੈ। ਮੈਨੂੰ ਅੱਜ ਬਹੁਤ ਹੀ ਸ਼ੁਭ ਮੌਕੇ ’ਤੇ, ਸ਼ੁਭ ਮਹੀਨੇ ਵਿੱਚ ਉੱਤਰੀ ਆਂਧਰਾ ਦੀ ਇਸ ਪਵਿੱਤਰ ਧਰਤੀ ’ਤੇ ਆਉਣ ਦਾ ਸੁਭਾਗ ਮਿਲਿਆ ਹੈ। ਮੈਂ ਸਭ ਤੋਂ ਪਹਿਲਾਂ ਭਗਵਾਨ ਸ਼੍ਰੀ ਵਰਾਹ ਲਕਸ਼ਮੀ ਨਰਸਿਮਹਾ ਸਵਾਮੀ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ। ਮੈਂ ਸ਼੍ਰੀ ਕੂਰਮਨਾਥ ਸਵਾਮੀ ਅਤੇ ਮਾਂ ਪੈਡਿਤੱਲੀ ਅੰਮਾਵਾਰੂ ਨੂੰ ਵੀ ਨਮਨ ਕਰਦਾ ਹਾਂ।
ਸਾਥੀਓ,
ਅੱਜ ਇੱਥੇ ਤਕਰੀਬਨ 18,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ, ਲੋਕ ਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਏਅਰਪੋਰਟ ਦੇ ਨਾਲ-ਨਾਲ ਇਹ ਪ੍ਰੋਜੈਕਟ ਆਂਧਰਾ ਦੀ ਸੜਕ ਕਨੈਕਟੀਵਿਟੀ ਨਾਲ ਵੀ ਜੁੜੇ ਹੋਏ ਹਨ। ਇਨ੍ਹਾਂ ਵਿੱਚ ਊਰਜਾ ਸੁਰੱਖਿਆ ਨਾਲ ਜੁੜੇ ਪ੍ਰੋਜੈਕਟ ਵੀ ਸ਼ਾਮਲ ਹਨ। ਇਹ ਵਿਕਾਸ ਕਾਰਜ ਇਸ ਗੱਲ ਦਾ ਸਬੂਤ ਹਨ ਕਿ ਇਸ ਸਮੇਂ ਆਂਧਰਾ ਪ੍ਰਦੇਸ਼ ਕਿੰਨੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਪ੍ਰੋਜੈਕਟਾਂ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਅੱਜ ਦਾ ਇਹ ਸਮਾਗਮ ਨਵਾਂ ਇਤਿਹਾਸ, ਨਵੇਂ ਰਿਕਾਰਡ ਸਿਰਜਣ ਦਾ ਵੀ ਹੈ। ਅੱਜ ਇੱਕ ਪਾਸੇ ਵਿਕਾਸ ਦੇ ਨਵੇਂ ਰਿਕਾਰਡ ਬਣ ਰਹੇ ਹਨ, ਤਾਂ ਨਾਲ ਹੀ ‘ਧੀਮਸਾ’ ਡਾਂਸ ਦਾ ਸੱਭਿਆਚਾਰਕ ਰਿਕਾਰਡ ਵੀ ਬਣਾਇਆ ਗਿਆ ਹੈ। ਇਹ ਚੰਦਰਬਾਬੂ ਦੀ ਖਾਸੀਅਤ ਹੈ ਕਿ ਉਨ੍ਹਾਂ ਨੇ ਦੋਵੇਂ ਸਿਰਿਆਂ ਨੂੰ ਛੋਹਿਆ ਹੈ। ਇੱਕ ਪਾਸੇ ਉੱਚੇ ਅਸਮਾਨ ਨੂੰ ਛੂਹਣ ਵਾਲੇ ਹਵਾਈ ਅੱਡੇ ਦਾ ਨਿਰਮਾਣ ਅਤੇ ਦੂਜੇ ਪਾਸੇ ਮੇਰੀਆਂ ਇੱਥੋਂ ਦੀਆਂ ਆਦਿਵਾਸੀ ਭੈਣਾਂ ਵੱਲੋਂ ਧੀਮਸਾ ਨਾਚ ਦਾ ਵਿਸ਼ਵ ਰਿਕਾਰਡ ਬਣਾਉਣਾ; ਮੈਂ ਚੰਦਰਬਾਬੂ ਦੇ ਇਸ ਵਿਜ਼ਨ ਦੀ ਖਾਸ ਤੌਰ ’ਤੇ ਸ਼ਲਾਘਾ ਕਰਦਾ ਹਾਂ।
13,000 ਤੋਂ ਵੱਧ ਆਦਿਵਾਸੀ ਭੈਣਾਂ ਅਤੇ ਧੀਆਂ ਦੀ ਪੇਸ਼ਕਾਰੀ, ਉਨ੍ਹਾਂ ਦਾ ਉਤਸ਼ਾਹ, ਉਨ੍ਹਾਂ ਦਾ ਅਨੁਸ਼ਾਸਨ ਅਤੇ ਆਦਿਵਾਸੀ ਸੱਭਿਆਚਾਰ ਦਾ ਮਾਣ, ਇਹ ਨਜ਼ਾਰਾ ਵਾਕਈ ਕਮਾਲ ਦਾ ਸੀ। ਇਸ ਵਿੱਚ ਦੇਸ਼ ਦੀ ਵਿਭਿੰਨਤਾ ਦੀ ਝਲਕ ਵੀ ਸੀ ਅਤੇ ਪੀੜ੍ਹੀ ਦਰ ਪੀੜ੍ਹੀ ਸਾਂਭ ਕੇ ਰੱਖੀ ਗਈ ਕਬਾਇਲੀ ਵਿਰਾਸਤ ਵੀ ਸੀ। ਮੈਂ ਇਸ ਪੇਸ਼ਕਾਰੀ ਲਈ ਤੁਹਾਡਾ ਸਾਰਿਆਂ ਦਾ ਅਤੇ ਖਾਸ ਕਰਕੇ ਮੇਰੀਆਂ ਆਦਿਵਾਸੀ ਭੈਣਾਂ ਅਤੇ ਧੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਇਹ ਧਰਤੀ ਅੱਲੂਰੀ ਸੀਤਾਰਾਮ ਰਾਜੂ ਦੀ ਧਰਤੀ ਹੈ। ਅੱਲੂਰੀ ਸੀਤਾਰਾਮ ਰਾਜੂ ਜੀ ਨੇ ਜਿਸ ਧਰਤੀ ’ਤੇ ਆਦਿਵਾਸੀਆਂ ਦੇ ਹਿੱਤਾਂ ਲਈ ਆਪਣਾ ਜੀਵਨ ਸਮਰਪਿਤ ਕੀਤਾ, ਅੱਜ ਉਸੇ ਧਰਤੀ ’ਤੇ ਆਂਧਰਾ ਪ੍ਰਦੇਸ਼ ਦੇ ਨਵੇਂ ਹਵਾਈ ਅੱਡੇ ਦੀ ਸ਼ੁਰੂਆਤ ਹੋ ਰਹੀ ਹੈ। ਇਹ ਹਵਾਈ ਅੱਡਾ ਆਂਧਰਾ ਅਤੇ ਉੱਤਰੀ ਆਂਧਰਾ ਦੇ ਵਿਕਾਸ ਦਾ ‘ਰਨਵੇਅ’ ਹੈ। ਇਹ ਆਂਧਰਾ ਦੇ ਨੌਜਵਾਨਾਂ ਦੇ ਬਿਹਤਰ ਭਵਿੱਖ ਦਾ ‘ਲਾਂਚ ਪੈਡ’ ਹੈ। ਮੈਂ ਆਂਧਰਾ ਪ੍ਰਦੇਸ਼ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਪਹਿਲਾਂ ਜਦੋਂ ਹਵਾਈ ਅੱਡੇ ਬਣਦੇ ਸਨ, ਤਾਂ ਹਵਾਈ ਅੱਡੇ ਦੇ ਨਾਮ ਇੱਕ ਹੀ ਪਰਿਵਾਰ ਦੇ ਨਾਮ ’ਤੇ ਰੱਖ ਦਿੱਤੇ ਜਾਂਦੇ ਸਨ। ਅਸੀਂ ਇਸ ਰਵਾਇਤ ਨੂੰ ਬਦਲਿਆ, ਅਸੀਂ ਅਯੁੱਧਿਆ ਵਿੱਚ ਹਵਾਈ ਅੱਡੇ ਦਾ ਨਾਮ ਮਹਾਰਿਸ਼ੀ ਵਾਲਮੀਕਿ ਜੀ ਦੇ ਨਾਮ ਨਾਲ ਜੋੜਿਆ, ਅਸੀਂ ਪੰਜਾਬ ਵਿੱਚ ਸੰਤ ਰਵਿਦਾਸ ਜੀ ਦੇ ਨਾਮ ’ਤੇ ਹਵਾਈ ਅੱਡਾ ਦਾ ਨਾਮ ਰੱਖਿਆ।
ਅਤੇ ਸਾਥੀਓ,
ਕੇਂਦਰ ਦੀ ਐੱਨਡੀਏ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਨਵੇਂ ਹਵਾਈ ਅੱਡੇ ਦਾ ਨਾਮ ਸ਼੍ਰੀ ਅੱਲੂਰੀ ਸੀਤਾਰਾਮ ਰਾਜੂ ਦੇ ਨਾਮ ’ਤੇ ਹੋਵੇਗਾ। ਆਂਧਰਾ ਪ੍ਰਦੇਸ਼ ਦਾ ਜਿਹੜਾ ਵੀ ਨਾਗਰਿਕ ਇਸ ਹਵਾਈ ਅੱਡੇ ਤੋਂ ਸਫ਼ਰ ਕਰੇਗਾ, ਦੇਸ਼ ਅਤੇ ਦੁਨੀਆ ਦਾ ਜਿਹੜਾ ਵੀ ਨਾਗਰਿਕ ਇਸ ਹਵਾਈ ਅੱਡੇ ਤੋਂ ਸਫ਼ਰ ਕਰੇਗਾ, ਉਸ ਨੂੰ ਅੱਲੂਰੀ ਸੀਤਾਰਾਮ ਰਾਜੂ ਜੀ ਦੇ ਨਾਮ ਤੋਂ ਲੋਕ ਸੇਵਾ ਅਤੇ ਦੇਸ਼ ਸੇਵਾ ਦੀ ਪ੍ਰੇਰਨਾ ਮਿਲੇਗੀ।
ਸਾਥੀਓ,
ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਹਵਾਬਾਜ਼ੀ ਖੇਤਰ ਨੇ ਸ਼ਾਨਦਾਰ ਤਰੱਕੀ ਕੀਤੀ ਹੈ। 2014 ਤੱਕ ਦੇਸ਼ ਵਿੱਚ ਸਿਰਫ਼ 74 ਹਵਾਈ ਅੱਡੇ ਚਾਲੂ ਸਨ। ਅੱਜ ਇਹ ਗਿਣਤੀ 166 ਹੋ ਗਈ ਹੈ। ਇੱਕ ਸਮਾਂ ਸੀ ਜਦੋਂ ਹਵਾਈ ਉਡਾਣਾਂ ਸਿਰਫ਼ ਵੱਡੇ ਸ਼ਹਿਰਾਂ ਤੱਕ ਹੀ ਸੀਮਤ ਸਨ। ਐੱਨਡੀਏ ਸਰਕਾਰ ਵਿੱਚ ਅੱਜ ਛੋਟੇ ਸ਼ਹਿਰਾਂ ਦੇ ਆਮ ਲੋਕ ਵੀ ਫਲਾਈਟਾਂ ਰਾਹੀਂ ਆ-ਜਾ ਰਹੇ ਹਨ। 12 ਸਾਲਾਂ ਵਿੱਚ ਸਿਰਫ਼ ਏਅਰਪੋਰਟਾਂ ਦੀ ਗਿਣਤੀ ਹੀ ਨਹੀਂ ਵਧੀ, ਬਲਕਿ ਸਾਡੀ ‘ਉਡਾਨ’ ਯੋਜਨਾ ਕਾਰਨ ਅੱਜ ਗਰੀਬ ਪਰਿਵਾਰ ਦੇ ਲੋਕਾਂ ਨੂੰ ਵੀ ਜਹਾਜ਼ ਵਿੱਚ ਬੈਠਣ ਦਾ ਮੌਕਾ ਮਿਲ ਰਿਹਾ ਹੈ। ਇਸ ਯੋਜਨਾ ਨੇ ਗਰੀਬ ਤੋਂ ਗਰੀਬ ਵਿਅਕਤੀ ਨੂੰ ਆਪਣਾ ਸੁਪਨਾ ਪੂਰਾ ਕਰਨ ਵਿੱਚ ਮਦਦ ਕੀਤੀ ਹੈ। ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਉਡਾਨ ਯੋਜਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਇਸ ’ਤੇ ਵੀ 29,000 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਸਾਥੀਓ,
ਏਵੀਏਸ਼ਨ ਖੇਤਰ ਵਿੱਚ ਦੇਸ਼ ਨੇ ਇੱਕ ਹੋਰ ਵੱਡਾ ਮੀਲ ਪੱਥਰ ਹਾਸਲ ਕੀਤਾ ਹੈ। ਕੁਝ ਦਿਨ ਪਹਿਲਾਂ ਹੀ ਕਾਸ਼ੀ ਵਿੱਚ ਜਿਸ ‘ਸਪੋਕ ਏਅਰਪੋਰਟ’ ਮਾਡਲ ਦੀ ਸ਼ੁਰੂਆਤ ਹੋਈ ਸੀ, ਅੱਜ ਉਹੀ ਮਾਡਲ ਪੰਜਾਬ ਦੇ ਅੰਮ੍ਰਿਤਸਰ ਤੱਕ ਪਹੁੰਚ ਗਿਆ ਹੈ। ਇਸ ਨਾਲ ਅੰਮ੍ਰਿਤਸਰ ਨਾਲ 25 ਤੋਂ ਵੱਧ ਅੰਤਰਰਾਸ਼ਟਰੀ ਮੰਜ਼ਿਲਾਂ ਜੁੜ ਜਾਣਗੀਆਂ। ਮੈਂ ਇਸ ਪ੍ਰਾਪਤੀ ਲਈ ਆਂਧਰਾ ਦੀ ਇਸ ਧਰਤੀ ਤੋਂ ਪੰਜਾਬ ਦੇ ਲੋਕਾਂ ਨੂੰ ਵੀ ਵਧਾਈ ਦਿੰਦਾ ਹਾਂ।
ਸਾਥੀਓ,
ਸਾਡੇ ਆਂਧਰਾ ਪ੍ਰਦੇਸ਼ ਕੋਲ ਹਮੇਸ਼ਾ ਤੋਂ ‘ਵਿਕਸਿਤ ਭਾਰਤ’ ਦਾ ਗ੍ਰੋਥ ਇੰਜਣ ਬਣਨ ਦੀ ਸਮਰੱਥਾ ਰਹੀ ਹੈ। ਆਂਧਰਾ ਪ੍ਰਦੇਸ਼ ਦੇ ਵਿਕਾਸ ਲਈ ਸਾਡੀਆਂ ਕੋਸ਼ਿਸ਼ਾਂ ਡਬਲ ਇੰਜਣ ਦੀ ਰਫ਼ਤਾਰ ਨਾਲ ਅੱਗੇ ਵਧਣ, ਇਸ ਲਈ ਮੈਂ ਆਂਧਰਾ ਦੇ ਲੋਕਾਂ ਤੋਂ ਡਬਲ ਇੰਜਣ ਸਰਕਾਰ ਦਾ ਆਸ਼ੀਰਵਾਦ ਮੰਗਿਆ ਸੀ। ਅੱਜ ਚੰਦਰਬਾਬੂ ਨਾਇਡੂ ਜੀ ਦੀ ਅਗਵਾਈ ਵਿੱਚ, ਪਵਨ ਕਲਿਆਣ ਜੀ ਦੀ ਅਗਵਾਈ ਵਿੱਚ, ਐੱਨਡੀਏ ਦੀ ਪੂਰੀ ਟੀਮ ਆਂਧਰਾ ਪ੍ਰਦੇਸ਼ ਲਈ ਡਬਲ ਸਪੀਡ ਨਾਲ ਕੰਮ ਕਰ ਰਹੀ ਹੈ।
ਸਾਥੀਓ,
ਅੱਜ ਦੇਸ਼ ਬਲੂ ਇਕਾਨਮੀ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਸਾਡਾ ਵਿਜ਼ਨ ਹੈ ਕਿ ਇਹ ਪੂਰਾ ਇਲਾਕਾ ‘ਕੋਸਟਲ ਇਕਨੌਮਿਕ ਕੌਰੀਡੋਰ’ ਵਜੋਂ ਵਿਕਸਿਤ ਹੋਵੇ। ਇਸੇ ਟੀਚੇ ਨਾਲ ਵਿਸ਼ਾਖਾਪਟਨਮ ਤੋਂ ਕ੍ਰਿਸ਼ਨਾਪਟਨਮ ਤੱਕ ਸਾਡੀਆਂ ਪੁਰਾਣੀਆਂ ਬੰਦਰਗਾਹਾਂ ਨੂੰ ਆਧੁਨਿਕ ਰੂਪ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੁਲਾਪੇਟਾ ਅਤੇ ਰਾਮਾਯਾਪਟਨਮ ਵਿੱਚ ਅਸੀਂ ਨਵੀਆਂ ਬੰਦਰਗਾਹਾਂ ਵੀ ਬਣਾ ਰਹੇ ਹਾਂ।
ਸਾਥੀਓ,
ਬੰਦਰਗਾਹਾਂ ਦੇ ਵਿਕਾਸ ਦੇ ਨਾਲ-ਨਾਲ ਪੂਰੇ ਆਂਧਰਾ ਵਿੱਚ ਹਾਈਵੇਜ਼ ਅਤੇ ਐਕਸਪ੍ਰੈੱਸਵੇਜ਼ ਦਾ ਨੈੱਟਵਰਕ ਤਿਆਰ ਹੋ ਰਿਹਾ ਹੈ। ਵਿਸ਼ਾਖਾਪਟਨਮ-ਰਾਏਪੁਰ ਐਕਸਪ੍ਰੈੱਸਵੇਅ ਵਰਗੇ ਪ੍ਰੋਜੈਕਟ ਇਸ ਪੂਰੇ ਇਲਾਕੇ ਨੂੰ ਰਫ਼ਤਾਰ ਦੇ ਰਹੇ ਹਨ।
ਸਾਥੀਓ,
ਇਹ ਪੂਰਾ ਇਲਾਕਾ ਦੇਸ਼ ਦੇ ਵੱਡੇ ਉਦਯੋਗਿਕ ਕੇਂਦਰਾਂ ਨਾਲ ਆਸਾਨੀ ਨਾਲ ਜੁੜ ਸਕੇ, ਇਸ ਲਈ ਅੱਜ ਆਂਧਰਾ ਪ੍ਰਦੇਸ਼ ਵਿੱਚ ਤਕਰੀਬਨ 1 ਲੱਖ ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟਾਂ ’ਤੇ ਕੰਮ ਚੱਲ ਰਿਹਾ ਹੈ। ਸੂਬੇ ਦੇ ਪੂਰੇ ਰੇਲ ਨੈੱਟਵਰਕ ਦਾ ਬਿਜਲੀਕਰਨ ਹੋ ਚੁੱਕਾ ਹੈ। ਇੱਥੇ 70 ਤੋਂ ਵੱਧ ਰੇਲਵੇ ਸਟੇਸ਼ਨਾਂ ਨੂੰ ਵੀ ਆਧੁਨਿਕ ਬਣਾਇਆ ਜਾ ਰਿਹਾ ਹੈ।
ਸਾਥੀਓ,
ਅੱਜ ਇਸ ਇਲਾਕੇ ਦੇ ਵਿਕਾਸ ਵਿੱਚ ‘ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ’ ਵੀ ਵੱਡੀ ਭੂਮਿਕਾ ਨਿਭਾ ਰਿਹਾ ਹੈ। ਪੀਐੱਮ ਗਤੀ ਸ਼ਕਤੀ ਰਾਹੀਂ ਇਸ ਪੂਰੇ ਇਲਾਕੇ ਵਿੱਚ ਰੇਲ, ਪੋਰਟ ਅਤੇ ਏਅਰਪੋਰਟ ਨੂੰ ਇੱਕ-ਦੂਜੇ ਨਾਲ ਜੋੜਿਆ ਜਾ ਰਿਹਾ ਹੈ। ਜਦੋਂ ਇੱਥੇ ਇਹ ਆਧੁਨਿਕ ਲੌਜਿਸਟਿਕਸ ਨੈੱਟਵਰਕ ਤਿਆਰ ਹੋ ਜਾਵੇਗਾ, ਤਾਂ ਸਨਅਤਾਂ ਨੂੰ ਬਿਹਤਰ ਕਨੈਕਟੀਵਿਟੀ ਮਿਲੇਗੀ, ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ ਕਾਰੋਬਾਰ ਕਰਨਾ ਵੀ ਹੋਰ ਆਸਾਨ ਹੋਵੇਗਾ।
ਸਾਥੀਓ,
ਆਂਧਰਾ ਪ੍ਰਦੇਸ਼ ਹਮੇਸ਼ਾ ਭਵਿੱਖ ਦੀ ਸੋਚ ਰੱਖਣ ਵਾਲਾ ਸੂਬਾ ਰਿਹਾ ਹੈ। ਸਾਫਟਵੇਅਰ, ਆਈਟੀ ਅਤੇ ਟੈੱਕ ਖੇਤਰ ਵਿੱਚ ਆਂਧਰਾ ਦੇ ਨੌਜਵਾਨਾਂ ਨੇ ਪੂਰੀ ਦੁਨੀਆ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਅਤੇ ਇਸੇ ਲਈ, ਸਰਕਾਰ ਇੱਥੋਂ ਦੇ ਹੁਨਰ ਨੂੰ ਆਂਧਰਾ ਪ੍ਰਦੇਸ਼ ਦੀ ਵਿਕਾਸ ਸ਼ਕਤੀ ਨਾਲ ਜੋੜਨਾ ਚਾਹੁੰਦੀ ਹੈ। ਸਾਡੇ ਹੁਨਰਮੰਦ ਨੌਜਵਾਨਾਂ ਦੀ ਪ੍ਰਤਿਭਾ ਦਾ ਲਾਭ ਆਂਧਰਾ ਪ੍ਰਦੇਸ਼ ਅਤੇ ਦੇਸ਼ ਨੂੰ ਵੱਧ ਤੋਂ ਵੱਧ ਮਿਲੇ, ਇਹ ਬਹੁਤ ਜ਼ਰੂਰੀ ਹੈ। ਇਸ ਲਈ ਸਾਡਾ ਧਿਆਨ ਹੁਣ ਸੈਮੀਕੰਡਕਟਰ ਵਰਗੀ ਭਵਿੱਖ ਦੀ ਟੈੱਕ ਇੰਡਸਟਰੀ ’ਤੇ ਹੈ। ਵਿਸ਼ਾਖਾਪਟਨਮ ਵਿੱਚ ਨਵੇਂ ਸੈਮੀਕੰਡਕਟਰ ਪਲਾਂਟ ਦਾ ਨੀਂਹ ਪੱਥਰ ਰੱਖਿਆ ਜਾਣਾ, ਇਸੇ ਦਿਸ਼ਾ ਵਿੱਚ ਇੱਕ ਬਹੁਤ ਵੱਡਾ ਕਦਮ ਹੈ। ਚੰਦਰਬਾਬੂ ਦੀ ਅਗਵਾਈ ਵਿੱਚ ਸਾਡਾ ਆਂਧਰਾ ਹੁਣ ਸਾਫਟਵੇਅਰ ਦੇ ਨਾਲ-ਨਾਲ ਨਿਰਮਾਣ ਦਾ ਵੀ ਹੱਬ ਬਣੇਗਾ। ਇਸ ਨਾਲ ਆਂਧਰਾ ਵਿੱਚ ਭਵਿੱਖ ਦੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਟੈੱਕ ਇੰਡਸਟਰੀਜ਼ ਲਈ ਨਵਾਂ ਮਾਹੌਲ ਤਿਆਰ ਹੋਵੇਗਾ।
ਸਾਥੀਓ,
ਵਿਸ਼ਵ ਅਰਥਵਿਵਸਥਾ ਵਿੱਚ ਕਿਤੇ ਵੀ, ਕਿਸੇ ਵੀ ਗ੍ਰੋਥ ਸੈਂਟਰ ਦਾ ਨਿਰਮਾਣ ਸਿਰਫ਼ ਇੱਕ ਫੈਕਟਰੀ ਨਾਲ ਨਹੀਂ ਹੋ ਸਕਦਾ, ਉਸ ਲਈ ਇੱਕ ਪੂਰੇ ਈਕੋਸਿਸਟਮ ਦੀ ਲੋੜ ਹੁੰਦੀ ਹੈ। ਅੱਜ ਆਂਧਰਾ ਪ੍ਰਦੇਸ਼ ਵਿੱਚ ਅਸੀਂ ਵਿਕਾਸ ਦਾ ਉਹੀ ਈਕੋਸਿਸਟਮ ਤਿਆਰ ਕਰ ਰਹੇ ਹਾਂ। ਚੰਦਰਬਾਬੂ ਨਾਇਡੂ ਜੀ ਨਿੱਜੀ ਪੱਧਰ ’ਤੇ ਦਿਨ-ਰਾਤ ਮਿਹਨਤ ਕਰਦੇ ਹਨ। ਇਸੇ ਦਾ ਨਤੀਜਾ ਹੈ ਕਿ ਅੱਜ ਦੁਨੀਆ ਦੀਆਂ ਕਈ ਵੱਡੀਆਂ ਕੰਪਨੀਆਂ ਇੱਥੇ ਨਿਵੇਸ਼ ਕਰਨ ਲਈ ਆਉਣਾ ਚਾਹੁੰਦੀਆਂ ਹਨ।
ਸਾਥੀਓ,
ਇੱਥੇ ਸੈਮੀਕੰਡਕਟਰ ਦੇ ਨਾਲ-ਨਾਲ ਏਆਈ ਇਨਫਰਾ ਅਤੇ ਡੇਟਾ ਸੈਂਟਰ ’ਤੇ ਵੀ ਕੰਮ ਹੋ ਰਿਹਾ ਹੈ। ਗੂਗਲ ਨੇ ਵੀ ਇੱਥੇ 15 ਬਿਲੀਅਨ ਡਾਲਰ ਦੇ ਏਆਈ ਅਤੇ ਕਲਾਊਡ ਇਨਫਰਾਸਟ੍ਰਕਚਰ ਕੈਂਪਸ ਦਾ ਐਲਾਨ ਕੀਤਾ ਹੈ। ਹੋਰ ਵੀ ਕਈ ਆਲਮੀ ਕੰਪਨੀਆਂ ਇੱਥੇ ਨਵੀਆਂ ਸੰਭਾਵਨਾਵਾਂ ਦੇਖ ਰਹੀਆਂ ਹਨ। ਇਸ ਦਾ ਬਹੁਤ ਵੱਡਾ ਫਾਇਦਾ ਆਂਧਰਾ ਪ੍ਰਦੇਸ਼ ਦੇ ਨਾਲ-ਨਾਲ ਦੇਸ਼ ਦੇ ਨੌਜਵਾਨਾਂ ਨੂੰ ਹੋ ਰਿਹਾ ਹੈ।
ਸਾਥੀਓ,
ਆਂਧਰਾ ਦੀ ਸਨਅਤੀ ਵਿਕਾਸ ਦੀ ਕਹਾਣੀ ਸਿਰਫ਼ ਡਿਜੀਟਲ ਟੈੱਕ ਤੱਕ ਹੀ ਸੀਮਤ ਨਹੀਂ ਹੈ। ਨੱਕਾਪੱਲੀ ਵਿੱਚ ਕੇਂਦਰ ਸਰਕਾਰ ਵੱਡੇ ਫਾਰਮਾ ਪਾਰਕ ਲਈ ਵੀ ਸਹਿਯੋਗ ਦੇ ਰਹੀ ਹੈ। ਇਸ ਨਾਲ ਆਂਧਰਾ ਪ੍ਰਦੇਸ਼, ਦੇਸ਼ ਦੇ ਇੱਕ ਵੱਡੇ ਫਾਰਮਾ ਹੱਬ ਵਜੋਂ ਵੀ ਵਿਕਸਿਤ ਹੋਵੇਗਾ। ਗ੍ਰੀਨ ਐਨਰਜੀ ਦੇ ਖੇਤਰ ਵਿੱਚ ਵੀ ਇਕੱਲੇ ਰਾਇਲਸੀਮਾ ਇਲਾਕੇ ਵਿੱਚ 5 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ ਹੈ। ਮੈਂ ਅੱਜ ਆਂਧਰਾ ਪ੍ਰਦੇਸ਼ ਦੇ ਤੁਹਾਡੇ ਸਾਰਿਆਂ ਨੂੰ ਫਿਰ ਭਰੋਸਾ ਦਿਵਾਉਂਦਾ ਹਾਂ ਕਿ ਸਾਡੀ ਸਰਕਾਰ ਅਜਿਹੀਆਂ ਸਾਰੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਲਈ ਦਿਨ-ਰਾਤ ਕੰਮ ਕਰਦੀ ਰਹੇਗੀ, ਇਹ ਡਬਲ ਇੰਜਣ ਸਰਕਾਰ ਲਗਾਤਾਰ ਕੰਮ ਕਰਦੀ ਰਹੇਗੀ।
ਸਾਥੀਓ,
ਅੱਜ ਆਂਧਰਾ ਪ੍ਰਦੇਸ਼ ਵਿੱਚ ਹਰ ਖੇਤਰ ਵਿੱਚ ਕਿੰਨੀ ਤੇਜ਼ੀ ਨਾਲ ਕੰਮ ਹੋ ਰਿਹਾ ਹੈ, ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਪਿਛਲੀਆਂ 3 ਫੇਰੀਆਂ ਵਿੱਚ ਹੀ ਮੈਂ ਇੱਥੇ 2 ਲੱਖ ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ। ਮੈਨੂੰ ਖੁਸ਼ੀ ਹੈ ਕਿ ਆਂਧਰਾ ਦੀ ਇਸ ਵਿਕਾਸ ਯਾਤਰਾ ਵਿੱਚ ‘ਉੱਤਰੀ ਆਂਧਰਾ’ ਵੀ ਮਜ਼ਬੂਤ ਹੋ ਰਿਹਾ ਹੈ। ਅਸੀਂ ਵਿਸ਼ਾਖਾਪਟਨਮ ਇਕਨੌਮਿਕ ਰੀਜਨ ਨੂੰ ਦੇਸ਼ ਦੇ ਇੱਕ ਵੱਡੇ ਸਨਅਤੀ ਕੇਂਦਰ ਵਜੋਂ ਵਿਕਸਿਤ ਕਰ ਰਹੇ ਹਾਂ। ਸਾਡਾ ਟੀਚਾ ਹੈ ਕਿ ਵੀਈਆਰ ਏਸ਼ੀਆ ਦਾ ਪ੍ਰਮੁੱਖ ਆਰਥਿਕ ਹੱਬ ਬਣੇ। ਇਹ ਏਅਰਪੋਰਟ ਤੋਂ ਲੈ ਕੇ ਸੈਮੀਕੰਡਕਟਰ ਯੂਨਿਟ ਤੱਕ, ਸਭ ਇਸੇ ਮਿਸ਼ਨ ਦਾ ਹਿੱਸਾ ਹਨ।
ਸਾਥੀਓ,
ਸਾਡੀ ਸਰਕਾਰ ਦਾ ਮੰਤਰ ਹੈ- ਨਿਵੇਸ਼ ਤੋਂ ਰੁਜ਼ਗਾਰ। ਇਸ ਲਈ ਸਰਕਾਰ ਨੇ ਆਪਣੇ ਵੱਲੋਂ ਵੀ ਨਿਵੇਸ਼ ਵਧਾਇਆ ਹੈ ਅਤੇ ਅਸੀਂ ਪ੍ਰਾਈਵੇਟ ਸੈਕਟਰ ਨੂੰ ਵੀ ਨਿਵੇਸ਼ ਲਈ ਪ੍ਰੇਰਿਤ ਕਰ ਰਹੇ ਹਾਂ। ਤੁਸੀਂ ਵੀ ਜਾਣਦੇ ਹੋ ਕਿ ਜਦੋਂ ਨਿਵੇਸ਼ ਵਧਦਾ ਹੈ, ਤਾਂ ਮੈਨੂਫੈਕਚਰਿੰਗ (ਪੈਦਾਵਾਰ) ਵਧਦੀ ਹੈ; ਮੈਨੂਫੈਕਚਰਿੰਗ ਵਧਦੀ ਹੈ ਤਾਂ ਨਿਰਯਾਤ (ਐਕਸਪੋਰਟ) ਵਧਦਾ ਹੈ; ਐਕਸਪੋਰਟ ਵਧਦਾ ਹੈ ਤਾਂ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੁੰਦੇ ਹਨ; ਅਤੇ ਰੁਜ਼ਗਾਰ ਵਧਦਾ ਹੈ ਤਾਂ ਲੋਕਾਂ ਦੀ ਆਮਦਨ ਵਧਦੀ ਹੈ, ਪਰਿਵਾਰਾਂ ਦੀ ਜ਼ਿੰਦਗੀ ਬਿਹਤਰ ਹੁੰਦੀ ਹੈ। ਅਤੇ ਆਂਧਰਾ ਪ੍ਰਦੇਸ਼ ਵਿੱਚ ਅਸੀਂ ਇਹੀ ਸਭ ਹੁੰਦਿਆਂ ਦੇਖ ਰਹੇ ਹਾਂ।
ਸਾਥੀਓ,
ਮੈਨੂੰ ਪੂਰਾ ਭਰੋਸਾ ਹੈ ਕਿ ਅੱਜ ਇੱਥੇ ਜਿੰਨੇ ਵੀ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਈ ਹੈ, ਜਿਨ੍ਹਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਉਹ ਸਾਰੇ ਪ੍ਰੋਜੈਕਟ ‘ਸਵਰਨ ਆਂਧਰਾ’ ਅਤੇ ‘ਵਿਕਸਿਤ ਭਾਰਤ’ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਉਣਗੇ। ਚੰਦਰਬਾਬੂ ਜੀ ਦੀ ਅਗਵਾਈ ਵਿੱਚ, ਆਂਧਰਾ ਪ੍ਰਦੇਸ਼ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਇੱਕ ਬਹੁਤ ਵੱਡਾ ਊਰਜਾ ਸਰੋਤ ਬਣ ਰਿਹਾ ਹੈ। ਮੈਂ ਇੱਕ ਵਾਰ ਫਿਰ ਇਨ੍ਹਾਂ ਸਾਰੇ ਪ੍ਰੋਜੈਕਟਾਂ ਲਈ ਆਂਧਰਾ ਪ੍ਰਦੇਸ਼ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ!
ਭਾਰਤ ਮਾਤਾ ਦੀ ਜੈ।
ਭਾਰਤ ਮਾਤਾ ਦੀ ਜੈ।
ਭਾਰਤ ਮਾਤਾ ਦੀ ਜੈ।
ਬਹੁਤ-ਬਹੁਤ ਧੰਨਵਾਦ!
ਡਿਸਕਲੇਮਰ: ਇਹ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਅਨੁਮਾਨਿਤ ਅਨੁਵਾਦ ਹੈ। ਮੂਲ ਸੰਬੋਧਨ ਹਿੰਦੀ ਵਿੱਚ ਸੀ।
***
ਐੱਮਜੇਪੀਐੱਸ/ਐੱਸਐੱਸ/ਵੀਜੇ
Speaking at a programme in Bhogapuram, Andhra Pradesh. Today's projects across aviation, clean energy, semiconductors and connectivity will contribute to the state's development.
— Narendra Modi (@narendramodi) August 1, 2026
https://t.co/FYHq8N02n3
अल्लूरी सीताराम राजू जी ने जिस धरती पर आदिवासी हितों के लिए अपना जीवन समर्पित किया... आज उसी धरती पर आंध्र प्रदेश के एक नए airport की शुरुआत हो रही है।
— PMO India (@PMOIndia) August 1, 2026
ये airport आंध्र और उत्तर आंध्र की growth का runway है।
ये आंध्र के युवाओं के बेहतर भविष्य का launchpad है: PM @narendramodi
आज देश blue economy को लगातार मजबूत कर रहा है।
— PMO India (@PMOIndia) August 1, 2026
हमारा vision है कि ये पूरा क्षेत्र Coastal Economic Corridor के रूप में विकसित हो।
इसी लक्ष्य के साथ, विशाखापट्टनम से कृष्णापट्टनम तक... हमारे पुराने ports को आधुनिक रूप दिया जा रहा है।
इसके अलावा मुलापेटा और रामायापट्टनम में, हम…
हमारे talented युवाओं की प्रतिभा का लाभ आंध्र प्रदेश और देश को ज्यादा से ज्यादा मिले, ये आवश्यक है।
— PMO India (@PMOIndia) August 1, 2026
इसके लिए हमारा focus अब semiconductor जैसी futuristic tech industry पर है।
विशाखापट्टनम में नए semiconductor plant का शिलान्यास... इसी दिशा में एक बड़ा कदम है: PM @narendramodi
Delighted to receive the exquisitely handcrafted Bobbili Ekanda Veena in Bhogapuram.
— Narendra Modi (@narendramodi) August 1, 2026
The Veena has a special place in India’s musical traditions. It embodies the skills of Andhra Pradesh’s artisans. My compliments to them for preserving the culture of the state. pic.twitter.com/31KoBnap4t
Congratulations to my sisters and brothers of Andhra Pradesh for the inauguration of the Alluri Sitarama Raju International Airport in Bhogapuram.
— Narendra Modi (@narendramodi) August 1, 2026
The naming of this airport is also in line with our emphasis of recognising the contribution of inspiring personalities from our… pic.twitter.com/EaDjUCPjuj
The NDA Government at the Centre and in Andhra Pradesh are working with remarkable speed for the state’s progress. We are focusing on the Blue Economy, port development, industrial growth and more. pic.twitter.com/ClHW26dZWN
— Narendra Modi (@narendramodi) August 1, 2026
Under the leadership of my friend Shri Chandrababu Naidu Garu, Andhra Pradesh is thinking of the future and working towards it with great vigour. The state is working hard in sectors such as semiconductors, IT and innovation. This will benefit the youth of the state.@ncbn pic.twitter.com/qpSAad8efD
— Narendra Modi (@narendramodi) August 1, 2026
భోగాపురంలోని అల్లూరి సీతారామ రాజు అంతర్జాతీయ విమానాశ్రయాన్ని ప్రారంభించడం ఎంతో ఆనందంగా ఉంది. ఇది అనుసంధానాన్ని బలోపేతం చేసి, ఆంధ్రప్రదేశ్ అభివృద్ధిని వేగవంతం చేసే ఒక చారిత్రాత్మక ప్రాజెక్టు.
— Narendra Modi (@narendramodi) August 1, 2026
ఈ విమానాశ్రయం అత్యాధునిక మౌలిక సదుపాయాలు మరియు అత్యాధునిక సాంకేతికతలను సమన్వయం చేసి,… pic.twitter.com/wUzXWVNPwe
భోగాపురంలో అత్యంత నైపుణ్యంతో హస్త కళతో రూపొందించిన బొబ్బిలి ఏకాండ వీణను అందుకోవడం ఎంతో ఆనందంగా ఉంది.
— Narendra Modi (@narendramodi) August 1, 2026
భారతీయ సంగీత సంప్రదాయాల్లో వీణకు ఒక విశిష్ట స్థానం ఉంది. ఈ వీణ ఆంధ్రప్రదేశ్ కళాకారుల అపూర్వ నైపుణ్యానికి ప్రతీక. రాష్ట్ర సంస్కృతిని పరిరక్షిస్తున్న వారికి నా అభినందనలు. pic.twitter.com/mZETGke291
భోగాపురంలో అల్లూరి సీతారామ రాజు అంతర్జాతీయ విమానాశ్రయం ప్రారంభమైన సందర్భంగా ఆంధ్రప్రదేశ్కు చెందిన నా సోదరీ సోదరులందరికీ హృదయపూర్వక అభినందనలు.
— Narendra Modi (@narendramodi) August 1, 2026
ఈ విమానాశ్రయానికి అల్లూరి సీతారామ రాజు పేరు పెట్టడం కూడా, మన ఘన చరిత్రలో స్ఫూర్తిదాయకమైన మహనీయుల సేవలను గుర్తించి గౌరవించాలనే మా… pic.twitter.com/bR0S60GVA1
కేంద్రంలోనూ, ఆంధ్రప్రదేశ్లోనూ పాలిస్తున్న ఎన్డీఏ ప్రభుత్వం రాష్ట్ర ప్రగతి కోసం విశేష వేగంతో పనిచేస్తోంది. బ్లూ ఎకానమీ, నౌకాశ్రయాల అభివృద్ధి, పారిశ్రామిక వృద్ధి తదితర రంగాలపై మేము ప్రత్యేక దృష్టి సారిస్తున్నాం. pic.twitter.com/6Hx6ejqpkx
— Narendra Modi (@narendramodi) August 1, 2026
నా మిత్రుడు శ్రీ చంద్రబాబు నాయుడు గారి నాయకత్వంలో ఆంధ్రప్రదేశ్, భవిష్యత్తును దృష్టిలో ఉంచుకొని గొప్ప ఉత్సాహంతో ముందుకు సాగుతోంది. సెమీకండక్టర్లు, ఐటీ, ఆవిష్కరణలు వంటి రంగాల్లో రాష్ట్రం ఎంతో కృషి చేస్తోంది. దీనివల్ల రాష్ట్ర యువతకు విశేష ప్రయోజనం చేకూరుతుంది.@ncbn pic.twitter.com/zMpc1laK83
— Narendra Modi (@narendramodi) August 1, 2026