ਪੀਐੱਮਇੰਡੀਆ
Convocation ਵਿੱਚ ਇਤਨਾ ਗੰਭੀਰ ਰਹਿਣਾ ਜ਼ਰੂਰੀ ਹੁੰਦਾ ਹੈ ਕੀ? ਕਾਫ਼ੀ ਸੂਚਨਾਵਾਂ ਦਿੱਤੀਆਂ ਗਈਆਂਐਸਾ ਲਗ ਰਿਹਾ ਹੈ। ਆਪ ਸਭ ਨੂੰ ਨਮਸਕਾਰ ! ਪ੍ਰੋਗਰਾਮ ਵਿੱਚ ਸਾਡੇ ਨਾਲ ਉਪਸਥਿਤ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਡਾਕਟਰ ਕੇ ਰਾਧਾਕ੍ਰਿਸ਼ਣਨ ਜੀ, ਪ੍ਰੋਫੈਸਰ ਅਭਯ ਕਰੰਦਿਕਰ ਜੀ, IIT ਕਾਨਪੁਰ ਦੇ ਪ੍ਰੋਫੈਸਰਸ, ਸਾਰੇ ਸਟੂਡੈਂਟਸ, ਹੋਰ ਮਹਾਨੁਭਾਵ, ਅਤੇ ਇਸ ਇਤਿਹਾਸਿਕ ਸੰਸਥਾਨ ਤੋਂ ਡਿਗਰੀ ਪ੍ਰਾਪਤ ਕਰ ਰਹੇ ਸਨਮਾਨਿਤ ਹੋ ਰਹੇ ਹੋਰ ਸਾਰੇ ਮਹਾਨੁਭਾਵ ! ਅੱਜ ਕਾਨਪੁਰ ਦੇ ਲਈ ਦੋਹਰੀ ਖੁਸ਼ੀ ਦਾ ਦਿਨ ਹੈ। ਅੱਜ ਇੱਕ ਤਰਫ਼ ਕਾਨਪੁਰ ਨੂੰ ਮੈਟਰੋ ਜੈਸੀ ਸੁਵਿਧਾ ਮਿਲ ਰਹੀ ਹੈ, ਉੱਥੇ ਹੀ ਦੂਸਰੇ ਪਾਸੇ IIT ਕਾਨਪੁਰ ਤੋਂ ਟੈਕਨੋਲੋਜੀ ਦੀ ਦੁਨੀਆ ਨੂੰ ਆਪ ਜੈਸੇ ਅਨਮੋਲ ਉਪਹਾਰ ਵੀ ਮਿਲ ਰਹੇ ਹਨ। ਮੈਂ ਆਪਣੇ ਹਰ ਯੁਵਾ ਸਾਥੀ ਨੂੰ ਢੇਰਾਂ (ਬਹੁਤ) ਸ਼ੁਭਕਾਮਨਾਵਾਂ ਦਿੰਦਾ ਹਾਂ । ਅੱਜ ਜਿਨ੍ਹਾਂ Students ਨੂੰ ਸਨਮਾਨ ਮਿਲਿਆ ਹੈ, ਉਨ੍ਹਾਂ ਨੂੰ ਵੀ ਬਹੁਤ-ਬਹੁਤ ਵਧਾਈ। ਤੁਸੀਂ ਅੱਜ ਜਿੱਥੇ ਪਹੁੰਚੇ ਹੋ, ਤੁਸੀਂ ਜੋ ਯੋਗਤਾ ਹਾਸਲ ਕੀਤੀ ਹੈ, ਉਸ ਦੇ ਪਿੱਛੇ ਤੁਹਾਡੇ ਮਾਤਾ-ਪਿਤਾ, ਤੁਹਾਡੇ ਪਰਿਵਾਰ ਦੇ ਲੋਕ, ਤੁਹਾਡੇ ਟੀਚਰਸ, ਤੁਹਾਡੇ ਪ੍ਰੋਫੈਸਰਸ ਐਸੇ ਅਣਗਿਣਤ ਲੋਕ ਹੋਣਗੇ ਉਨ੍ਹਾਂ ਸਭ ਦੀ ਬਹੁਤ ਮਿਹਨਤ ਰਹੀ ਹੈ,ਕੁਝ-ਨਾ-ਕੁਝ ਯੋਗਦਾਨ ਰਿਹਾ ਹੈ। ਮੈਂ ਉਨ੍ਹਾਂ ਸਭ ਦਾ ਵੀ ਵਿਸ਼ੇਸ਼ ਕਰਕੇ ਤੁਹਾਡੇ ਮਾਤਾ-ਪਿਤਾ ਦਾ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ।
ਸਾਥੀਓ,
ਤੁਸੀਂ ਜਦੋਂ IIT ਕਾਨਪੁਰ ਵਿੱਚ ਪ੍ਰਵੇਸ਼ ਲਿਆ ਸੀ ਅਤੇ ਹੁਣ ਜਦੋਂ ਤੁਸੀਂ ਇੱਥੋਂ ਨਿਕਲ ਰਹੇ ਹੋ, ਤਦ ਅਤੇ ਹੁਣ ਵਿੱਚ, ਤੁਸੀਂ ਆਪਣੇ ਵਿੱਚ ਬਹੁਤ ਬੜਾ ਪਰਿਵਰਤਨ ਮਹਿਸੂਸ ਕਰ ਰਹੇ ਹੋਵੋਗੇ। ਇੱਥੇ ਆਉਣ ਤੋਂ ਪਹਿਲਾਂ ਇੱਕ Fear of Unknown ਹੋਵੇਗਾ, ਇੱਕ Query of Unknown ਹੋਵੋਗੀ। ਪਹਿਲਾਂ ਤੁਹਾਡੀ Knowledge, ਤੁਹਾਡੀ Queries ਦਾ ਦਾਇਰਾ ਤੁਹਾਡਾ ਸਕੂਲ-ਕਾਲਜ, ਤੁਹਾਡੇ ਮਿੱਤਰ, ਤੁਹਾਡਾ ਪਰਿਵਾਰ, ਤੁਹਾਡੇ ਅਪਣਿਆਂ ਦੇ ਵਿੱਚ ਸਿਮਟਿਆ ਹੋਇਆ ਸੀ। IIT ਕਾਨਪੁਰ ਨੇ ਤੁਹਾਨੂੰ ਉਸ ਤੋਂ ਬਾਹਰ ਕੱਢ ਕੇ ਇੱਕ ਬਹੁਤ ਬੜਾ ਕੈਨਵਸ ਦਿੱਤਾ ਹੈ। ਹੁਣ Fear of Unknown ਨਹੀਂ ਹੈ, ਹੁਣ ਪੂਰੀ ਦੁਨੀਆ ਨੂੰ Explore ਕਰਨ ਦਾ ਹੌਸਲਾ ਲੈ ਕੇ ਅੱਗੇ ਵਧ ਰਹੇ ਹਾਂ। ਹੁਣ Query of Unknown ਨਹੀਂ ਹੈ, ਹੁਣ Quest for the best ਹੈ, ਪੂਰੀ ਦੁਨੀਆ ’ਤੇ ਛਾ ਜਾਣ ਦਾ ਸੁਪਨਾ ਹੈ। ਅਤੇ ਜਿਤਨੀ Learning ਤੁਹਾਡੀ Classroom ਵਿੱਚ ਹੋਈ, ਜਾਂ ਜਿਨ੍ਹਾਂ ਤੁਹਾਨੂੰ ਆਪਣੀ ਕਲਾਸ ਵਿੱਚ ਸਿੱਖਣ ਨੂੰ ਮਿਲਿਆ, ਉਤਨਾ ਹੀ ਤੁਸੀਂ ਆਪਣੇ Classroom ਦੇ ਬਾਹਰ, ਆਪਣੇ ਸਾਥੀਆਂ ਦਰਮਿਆਨ Experience ਕੀਤਾ ਹੈ। Classroom ਵਿੱਚ ਤੁਹਾਡੇ ਵਿਚਾਰਾਂ ਦਾ, ਤੁਹਾਡੇ Ideas ਦਾ ਵਿਸਤਾਰ ਹੋਇਆ। Classroom ਦੇ ਬਾਹਰ ਤੁਹਾਡੇ ਵਿਅਕਤਿੱਤਵ ਦਾ ਵਿਸਤਾਰ ਹੋਇਆ, ਤੁਹਾਡੀ Personality ਵਿਕਸਿਤ ਹੋਈ ਹੈ। ਤੁਸੀਂ IIT ਕਾਨਪੁਰ ਵਿੱਚ ਜੋ ਅਰਜਿਤ ਕੀਤਾ, ਜੋ ਵਿਚਾਰ ਸਮ੍ਰਿੱਧ ਹੋਏ, ਉਹ ਇੱਕ ਅਜਿਹੀ ਮਜ਼ਬੂਤ Foundation ਹੈ, Force ਹੈ, ਜਿਸ ਦੀ ਸ਼ਕਤੀ ਨਾਲ ਤੁਸੀਂ ਜਿੱਥੇ ਵੀ ਜਾਓਗੇ ਉੱਥੇ ਕੁਝ ਨਵਾਂ ਕਰੋਗੇ, ਅਨੋਖਾ ਕਰੋਗੇ, ਕੁਝValue Addition ਕਰੋਗੇ। ਤੁਹਾਡੀ ਅੱਜ ਦੀ ਟ੍ਰੇਨਿੰਗ, ਤੁਹਾਡੀ Skill, ਤੁਹਾਡੀ Knowledge, ਤੁਹਾਡਾ ਗਿਆਨ, ਨਿਸ਼ਚਿਤ ਤੌਰ ’ਤੇ ਤੁਹਾਨੂੰ Practical World ਵਿੱਚ ਮਜ਼ਬੂਤੀ ਨਾਲ ਜਗ੍ਹਾ ਬਣਾਉਣ ਵਿੱਚ ਬਹੁਤ ਮਦਦ ਕਰੇਗਾ। ਲੇਕਿਨ ਇੱਥੇ ਤੁਹਾਡਾ ਜੋ ਵਿਅਕਤਿੱਤਵ ਵਿਕਸਿਤ ਹੋਇਆ ਹੈ, ਉਹ ਤੁਹਾਨੂੰ ਅਜਿਹੀ ਤਾਕਤ ਦੇਵੇਗਾ, ਜਿਸ ਨਾਲ ਤੁਸੀਂ Society as a whole ਉਸਦਾ ਭਲਾ ਕਰੋਗੇ, ਆਪਣੇ ਸਮਾਜ, ਆਪਣੇ ਦੇਸ਼ ਨੂੰ ਇੱਕ ਨਵੀਂ ਤਾਕਤ ਦੇਵੋਗੇ।
ਸਾਥੀਓ,
ਤੁਸੀਂ ਇੱਥੇ IIT ਦੀ ਸ਼ਾਨਦਾਰ Legacy ਦੇ Historical Period ਨੂੰ ਜੀਵਿਆ ਹੈ। ਤੁਸੀਂ ਵਿਵਿਧਤਾਵਾਂ ਨਾਲ ਭਰੇ ਭਾਰਤ ਦੇ ਵੈਭਵ ਦੇ ਨਾਲ, ਵਰਤਮਾਨ ਨੂੰ ਜੀਵਿਆ ਹੈ।ਸ਼ਾਨਦਾਰ Legacy ਅਤੇ Vibrant Present, ਇਨ੍ਹਾਂ ਦੋ ਪਿਲਰਸ ’ਤੇ, ਇਨ੍ਹਾਂ ਦੋ ਪਟੜੀਆਂ ’ਤੇ ਅੱਜ ਤੁਸੀਂ ਆਪਣੇ ਉੱਜਵਲ ਭਵਿੱਖ ਦੀ ਯਾਤਰਾ ਸ਼ੁਰੂ ਕਰ ਰਹੇ ਹੋ। ਇਹ ਯਾਤਰਾ ਸ਼ੁਭ ਹੋਵੇ, ਦੇਸ਼ ਲਈ ਸਫ਼ਲਤਾਵਾਂ ਨਾਲ ਭਰੀ ਹੋਵੇ, ਅੱਜ ਜਦੋਂ ਤੁਹਾਡੇ ਵਿੱਚ ਹਾਂ ਤਾਂ ਮੈਂ ਇਹੀ ਕਹਾਂਗਾ ਮੇਰੀ ਆਪ ਸਭ ਤੋਂ ਇਹੀ ਕਾਮਨਾ ਰਹੇਗੀ।
ਸਾਥੀਓ,
ਇਸ ਸਾਲ ਭਾਰਤ ਨੇ ਆਪਣੀ ਆਜ਼ਾਦੀ ਦੇ 75ਵੇਂ ਸਾਲ ਵਿੱਚ ਪ੍ਰਵੇਸ਼ ਕੀਤਾ ਹੈ। ਅਸੀਂ ਸਾਰੇ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਤੁਸੀਂ ਜਿਸ ਸ਼ਹਿਰ ਵਿੱਚ ਆਪਣੀ ਡਿਗਰੀ ਪਾਈ ਹੈ, ਉਸ ਕਾਨਪੁਰ ਦਾ ਆਪਣਾ ਸ਼ਾਨਦਾਰ ਇਤਿਹਾਸ ਰਿਹਾ ਹੈ। ਕਾਨਪੁਰ ਭਾਰਤ ਦੇ ਉਨ੍ਹਾਂ ਕੁਝ ਚੁਨਿੰਦਾ ਸ਼ਹਿਰਾਂ ਵਿੱਚੋਂ ਹੈ, ਜੋ ਇਤਨਾdiverse ਹੈ। ਸੱਤੀ ਚੌਰਾ ਘਾਟ ਤੋਂ ਲੈ ਕੇ ਮਦਾਰੀ ਪਾਸੀ ਤੱਕ, ਨਾਨਾ ਸਾਹਬ ਤੋਂ ਲੈ ਕੇ ਬਟੁਕੇਸ਼ਵਰ ਦੱਤ ਤੱਕ, ਜਦੋਂ ਅਸੀਂ ਇਸ ਸ਼ਹਿਰ ਦੀ ਸੈਰ ਕਰਦੇ ਹਾਂ ਤਾਂ ਐਸਾ ਲਗਦਾ ਹੈ ਜਿਵੇਂ ਅਸੀਂ ਸੁਤੰਤਰਤਾ ਸੰਗ੍ਰਾਮ ਦੇ ਬਲੀਦਾਨਾਂ ਦੇ ਗੌਰਵ ਦੀ, ਉਸ ਗੌਰਵਸ਼ਾਲੀ ਅਤੀਤ ਦੀ ਸੈਰ ਕਰ ਰਹੇ ਹਾਂ। ਇਨ੍ਹਾਂ ਸਮ੍ਰਿਤੀਆਂ (ਯਾਦਾਂ) ਦੇ ਦਰਮਿਆਨ, ਤੁਹਾਡੇ ਸਾਰਿਆਂ’ਤੇ ਦੇਸ਼ ਨੂੰ ਅਗਲੇ 25 ਸਾਲਾਂ ਤੱਕ ਦਿਸ਼ਾ ਦੇਣ, ਦੇਸ਼ ਨੂੰ ਗਤੀ ਦੇਣ ਦੀ ਜ਼ਿੰਮੇਵਾਰੀ ਹੈ। ਤੁਸੀਂ ਕਲਪਨਾ ਕਰੋ, ਜਦੋਂ 1930 ਵਿੱਚ ਦਾਂਡੀ ਯਾਤਰਾ ਸ਼ੁਰੂ ਹੋਈ ਸੀ, ਤਦ ਉਸ ਯਾਤਰਾ ਨੇ ਉਸ Time Periodਨੂੰ, ਪੂਰੇ ਦੇਸ਼ ਨੂੰ ਕਿਤਨਾ ਅੰਦੋਲਿਤ ਕਰ ਦਿੱਤਾ ਸੀ। ਉਸ ਸਮੇਂ ਦੇਸ਼ ਜਿਤਨਾ Charged ਸੀ, ਉਸ ਨੇ ਆਜ਼ਾਦੀ ਦੇ ਲਈ ਭਾਰਤ ਦੇ ਜਨ-ਜਨ ਵਿੱਚ ਇੱਕ ਅਭੂਤਪੂਰਵ ਵਿਸ਼ਵਾਸ ਪੈਦਾ ਕਰ ਦਿੱਤਾ ਸੀ, ਹਰ ਭਾਰਤਵਾਸੀ ਦੇ ਮਨ ਵਿੱਚ ਵਿਜੈ (ਜਿੱਤ) ਦਾ ਵਿਸ਼ਵਾਸ ਭਰ ਦਿੱਤਾ ਸੀ। 1930 ਦੇ ਉਸ ਦੌਰ ਵਿੱਚ ਜੋ 20-25 ਸਾਲ ਦੇ ਨੌਜਵਾਨ ਸਨ, 1947 ਤੱਕ ਉਨ੍ਹਾਂ ਦੀ ਯਾਤਰਾ ਅਤੇ 1947 ਵਿੱਚ ਆਜ਼ਾਦੀ ਦੀ ਸਿੱਧੀ,ਉਨ੍ਹਾਂ ਦੇ ਜੀਵਨ ਦਾ Golden Phase ਸੀ। ਅੱਜ ਤੁਸੀਂ ਵੀ ਇੱਕ ਤਰ੍ਹਾਂ ਨਾਲ ਉਸ ਜੈਸੇ ਹੀ Golden Era (ਏਰਾ) ਵਿੱਚ ਕਦਮ ਰੱਖ ਰਹੇ ਹੋ। ਇਹ golden era ਹੈ ਤੁਹਾਡੇ ਲਈ, ਜੈਸੇ ਇਹ ਰਾਸ਼ਟਰ ਦੇ ਜੀਵਨ ਦਾ ਅੰਮ੍ਰਿਤਕਾਲ ਹੈ, ਵੈਸੇ ਹੀ ਇਹ ਤੁਹਾਡੇ ਜੀਵਨ ਦਾ ਵੀ ਅੰਮ੍ਰਿਤਕਾਲ ਹੈ। ਅੰਮ੍ਰਿਤ ਮਹੋਤਸਵ ਦੀ ਇਸ ਘੜੀ ਵਿੱਚ ਜਦੋਂ ਤੁਸੀਂ IIT ਦੀ Legacy ਲੈ ਕੇ ਨਿਕਲ ਰਹੇ ਹੋ ਤਾਂ ਉਨ੍ਹਾਂ ਸੁਪਨਿਆਂ ਨੂੰ ਵੀ ਲੈ ਕੇ ਨਿਕਲੋ, ਕਿ 2047 ਦਾ ਭਾਰਤ ਕੈਸਾ ਹੋਵੇਗਾ। ਆਉਣ ਵਾਲੇ 25 ਸਾਲਾਂ ਵਿੱਚ, ਭਾਰਤ ਦੀ ਵਿਕਾਸ ਯਾਤਰਾ ਦੀ ਵਾਗਡੋਰ ਤੁਹਾਨੂੰ ਹੀ ਸੰਭਾਲਣੀ ਹੈ। ਜਦੋਂ ਤੁਸੀਂ ਆਪ ਆਪਣੇ ਜੀਵਨ ਦੇ 50 ਸਾਲ ਪੂਰੇ ਕਰ ਰਹੇ ਹੋਵੋਗੇ, ਉਸ ਸਮੇਂ ਦਾ ਭਾਰਤ ਕੈਸਾ ਹੋਵੇਗਾ, ਉਸ ਦੇ ਲਈ ਤੁਹਾਨੂੰ ਹੁਣ ਤੋਂ ਹੀ ਕੰਮ ਕਰਨਾ ਹੋਵੇਗਾ। ਅਤੇ ਮੈਨੂੰ ਪਤਾ ਹੈ, ਕਾਨਪੁਰ IIT ਨੇ, ਇੱਥੋਂ ਦੇ ਮਾਹੌਲ ਨੇ ਤੁਹਾਨੂੰ ਉਹ ਤਾਕਤ ਦਿੱਤੀ ਹੈ, ਕਿ ਹੁਣ ਤੁਹਾਨੂੰ ਆਪਣੇ ਸੁਪਨੇ ਪੂਰੇ ਕਰਨ ਤੋਂ ਕੋਈ ਰੋਕ ਨਹੀਂ ਸਕਦਾ। ਇਹ ਦੌਰ,ਇਹ 21ਵੀਂ ਸਦੀ,ਪੂਰੀ ਤਰ੍ਹਾਂ Technology Driven ਹੈ। ਇਸ ਦਹਾਕੇ ਵਿੱਚ ਵੀ Technology, ਅਲੱਗ-ਅਲੱਗ ਖੇਤਰਾਂ ਵਿੱਚ ਆਪਣਾ ਦਬਦਬਾ ਹੋਰ ਵਧਾਉਣ ਵਾਲੀ ਹੈ। ਬਿਨਾ Technology ਦੇ ਜੀਵਨ ਹੁਣ ਇੱਕ ਤਰ੍ਹਾਂ ਨਾਲ ਅਧੂਰਾ ਹੀ ਹੋਵੇਗਾ। ਇਹ ਜੀਵਨ ਅਤੇ Technology ਦੇ ਮੁਕਾਬਲੇ (ਸਪਰਧਾ) ਦਾ ਯੁਗ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਸ ਵਿੱਚ ਤੁਸੀਂ ਜ਼ਰੂਰ ਅੱਗੇ ਨਿਕਲੋਗੇ। ਤੁਸੀਂ ਆਪਣੀ ਨੌਜਵਾਨੀ ਦੇ ਇਤਨੇ ਮਹੱਤਵਪੂਰਨ ਸਾਲ Technology ਦਾ ਐਕਸਪਰਟ ਬਣਨ ਵਿੱਚ ਲਗਾਏ ਹਨ।ਤੁਹਾਡੇ ਲਈ ਇਸ ਤੋਂ ਬੜਾ ਅਵਸਰ ਹੋਰ ਕੀ ਹੋਵੇਗਾ? ਤੁਹਾਡੇ ਪਾਸ ਤਾਂ ਭਾਰਤ ਦੇ ਨਾਲ ਹੀ, ਪੂਰੇ ਵਿਸ਼ਵ ਵਿੱਚ Technology ਦੇ ਖੇਤਰ ਵਿੱਚ ਯੋਗਦਾਨ ਕਰਨ ਦਾ ਬਹੁਤ ਬੜਾ ਅਵਸਰ ਹੈ।
ਸਾਥੀਓ,
ਸਾਡੀਆਂ IITs ਤਾਂ ਹਮੇਸ਼ਾ talent ਅਤੇ technology ਦੀ incubation center ਰਹੀਆਂ ਹਨ ਅਤੇ IIT ਕਾਨਪੁਰ ਦੀ ਤਾਂ ਆਪਣੀ ਇੱਕ ਅਲੱਗ ਹੀ reputation ਹੈ। ਤੁਸੀਂ ਆਪਣੀ ਖ਼ੁਦ ਦੀ ਕੰਪਨੀ Aqua-front Infrastructure ਦੇ ਜ਼ਰੀਏ ਬਨਾਰਸ ਦੇ ਖਿੜਕੀਆ ਘਾਟ ’ਤੇ ਦੁਨੀਆ ਦਾ ਜੋ ਪਹਿਲਾ ਫਲੋਟਿੰਗ ਸੀਐੱਨਜੀ ਫਿਲਿੰਗ ਸਟੇਸ਼ਨ ਵਿਕਸਿਤ ਕੀਤਾ ਹੈ, ਉਹ ਬਿਹਤਰੀਨ ਹੈ। ਇਸ ਤਰ੍ਹਾਂ, ਤੁਸੀਂ ਐਗਰੀਕਲਚਰ ਦੇ ਖੇਤਰ ਵਿੱਚ state of art technology ਵਿਕਸਿਤ ਕੀਤੀ ਹੈ, ਦੁਨੀਆ ਦੀ ਪਹਿਲੀ portable soil testing kit ਬਣਾਈ ਹੈ। 5G technology ਵਿੱਚ ਤਾਂ IIT ਕਾਨਪੁਰ ਦਾ ਕੰਮ ਗਲੋਬਲ ਸਟੈਂਡਰਡਸ ਦਾ ਹਿੱਸਾ ਬਣ ਚੁੱਕਿਆ ਹੈ। ਇਹ ਸੰਸਥਾਨ ਐਸੀ ਅਨੇਕ ਸਫ਼ਲਤਾਵਾਂ ਲਈ ਵਧਾਈ ਦਾ ਪਾਤਰ ਹੈ। ਅਜਿਹੇ ਵਿੱਚ, ਤੁਹਾਡੀਆਂ ਜ਼ਿੰਮੇਦਾਰੀਆਂ ਵੀ ਕਈ ਗੁਣਾ ਵਧ ਗਈਆਂ ਹਨ। ਅੱਜ Artificial Intelligence ਦੇ ਖੇਤਰ ਵਿੱਚ, energy and climate solutions ਵਿੱਚ, ਹਾਈਟੈੱਕ infrastructure ਦੇ ਖੇਤਰ ਵਿੱਚ ਦੇਸ਼ ਦੇ ਸਾਹਮਣੇ ਬਹੁਤ ਬੜਾ ਸਕੋਪ ਹੈ। ਹੈਲਥ ਜਿਹੇ ਸੈਕਟਰ ਵੀ ਅੱਜ technology driven ਹੁੰਦੇ ਜਾ ਰਹੇ ਹਨ। ਅਸੀਂ ਇੱਕ ਡਿਜੀਟਲ diagnosis ਦੇ era ਵਿੱਚ, robot assisted treatment ਦੇ era ਵਿੱਚ ਪੈਰ ਰੱਖ ਰਹੇ ਹਾਂ। ਹੈਲਥ devices ਹੁਣ ਘਰ ਦੀ essentials ਬਣ ਗਈਆਂ ਹਨ। Disaster management ਵਿੱਚ ਚੁਣੌਤੀਆਂ ਦਾ ਸਾਹਮਣਾ ਵੀ ਅਸੀਂ technology ਦੇ ਜ਼ਰੀਏ ਹੀ ਕਰ ਸਕਦੇ ਹਾਂ। ਤੁਸੀਂ ਕਲਪਨਾ ਕਰੋ, ਅਸੀਂ ਕਿਤਨੀਆਂ ਵਿਆਪਕ ਸੰਭਾਵਨਾਵਾਂ ਦੇ ਗੇਟ ’ਤੇ ਖੜ੍ਹੇ ਹਾਂ। ਇਹ ਸੰਭਾਵਨਾਵਾਂ ਤੁਹਾਡੇ ਲਈ ਹਨ, ਇਨ੍ਹਾਂ ਵਿੱਚ ਤੁਹਾਡੀ ਬਹੁਤ ਬੜੀ ਭੂਮਿਕਾ ਹੈ। ਇਹ ਤੁਹਾਡੇ ਲਈ ਦੇਸ਼ ਦੇ ਪ੍ਰਤੀ ਕੇਵਲ ਜ਼ਿੰਮੇਦਾਰੀਆਂ ਨਹੀਂ ਹਨ, ਬਲਕਿ ਇਹ ਉਹ ਸੁਪਨੇ ਹਨ ਜਿਨ੍ਹਾਂ ਨੂੰ ਸਾਡੀਆਂ ਕਿੰਨੀਆਂ ਹੀ ਪੀੜ੍ਹੀਆਂ ਨੇ ਜੀਵਿਆ ਹੈ। ਲੇਕਿਨ, ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਦਾ, ਇੱਕ ਆਧੁਨਿਕ ਭਾਰਤ ਬਣਾਉਣ ਦਾ ਉਹ ਸੁਭਾਗ ਤੁਹਾਨੂੰ ਮਿਲਿਆ ਹੈ, ਤੁਹਾਡੀ ਪੀੜ੍ਹੀ ਨੂੰ ਮਿਲਿਆ ਹੈ।
ਸਾਥੀਓ,
ਅੱਜ ਤੁਸੀਂ 21ਵੀਂ ਸਦੀ ਦੇ ਜਿਸ ਕਾਲਖੰਡ ਵਿੱਚ ਹੋ, ਉਹ ਬੜੇ ਲਕਸ਼ ਤੈਅ ਕਰਨ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਪੂਰੀ ਸ਼ਕਤੀ ਲਗਾ ਦੇਣ ਦਾ ਹੈ। ਜੋ ਸੋਚ ਅਤੇ attitude ਅੱਜ ਤੁਹਾਡਾ ਹੈ, ਉਹੀ attitude ਦੇਸ਼ ਦਾ ਵੀ ਹੈ। ਪਹਿਲਾਂ ਅਗਰ ਸੋਚ ਕੰਮ ਚਲਾਉਣ ਦੀ ਹੁੰਦੀ ਸੀ, ਤਾਂ ਅੱਜ ਸੋਚ ਕੁਝ ਕਰ ਗੁਜਰਨ ਦੀ, ਕੰਮ ਕਰਕੇ ਨਤੀਜੇ ਲਿਆਉਣ ਦੀ ਹੈ। ਪਹਿਲਾਂ ਅਗਰ ਸਮੱਸਿਆਵਾਂ ਤੋਂ ਪਿੱਛਾ ਛੁਡਾਉਣ ਦੀ ਕੋਸ਼ਿਸ਼ ਹੁੰਦੀ ਸੀ, ਤਾਂ ਅੱਜ ਸਮੱਸਿਆਵਾਂ ਦੇ ਸਮਾਧਾਨ ਲਈ ਸੰਕਲਪ ਲਏ ਜਾਂਦੇ ਹਨ। ਸਮਾਧਾਨ ਉਹ ਵੀ, ਸਥਾਈ। Stable solutions! ਆਤਮਨਿਰਭਰ ਭਾਰਤ ਇਸ ਦਾ ਵਿਸ਼ਾਲ ਉਦਾਹਰਣ ਹੈ।
ਸਾਥੀਓ,
ਅਸੀਂ ਸਭ ਨੇ ਦੇਖਿਆ ਹੈ ਕਿ ਪਰਿਵਾਰ ਵਿੱਚ ਵੀ ਜਦੋਂ ਕੋਈ 20-22 ਸਾਲ ਦਾ ਹੋ ਜਾਂਦਾ ਹੈ ਤਾਂ ਘਰ ਦੇ ਬੜੇ-ਬਜ਼ੁਰਗ ਵਾਰ-ਵਾਰ ਸੁਣਾਉਂਦੇ ਹਨ ਕਿ ਹੁਣ ਸਮਾਂ ਆ ਗਿਆ ਹੈ, ਆਪਣੇ ਪੈਰਾਂ ’ਤੇ ਖੜ੍ਹੇ ਹੋ ਜਾਓ। ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਤੁਸੀਂ ਜਦੋਂ ਇੱਥੋਂ ਘਰ ਜਾਓਗੇ ਜ਼ਰਾ ਮਿਲਣ ਲਈ ਮਾਤਾ- ਪਿਤਾ ਨੂੰ ਤਾਂ ਪਹਿਲਾ ਇਹੀ ਸੁਣੋਗੇ ਕਿ ਭਈ ਹੁਣ ਮੇਰਾ ਕੰਮ ਪੂਰਾ ਹੋ ਗਿਆ। ਹੁਣ ਆਪਣੇ ਪੈਰਾਂ ’ਤੇ ਖੜ੍ਹੇ ਹੋ ਜਾਣਾ। ਹਰ ਮਾਂ- ਬਾਪ ਇਹੀ ਕਹਿਣ ਵਾਲੇ ਹਨ ਅਤੇ ਅਗਰ ਦੇਰ ਕਰ ਦਿੱਤੀ ਤਾਂ ਵਾਰ-ਵਾਰ ਸੁਣਨ ਨੂੰ ਮਿਲੇਗਾ। ਘਰ ਦੇ ਬੜੇ-ਬਜ਼ੁਰਗ, ਮਾਤਾ-ਪਿਤਾ, ਐਸਾ ਇਸਲਈ ਕਰਦੇ ਹਨ ਤਾਂਕਿ ਤੁਸੀਂ ਆਤਮਨਿਰਭਰ ਬਣੋ, ਤੁਸੀਂ ਆਪਣੀ ਸਮਰੱਥਾ ਨੂੰ ਪਹਿਚਾਣੋ, ਤੁਸੀਂ ਸੁਪਨੇ ਦੇਖੋ, ਉਨ੍ਹਾਂ ਨੂੰ ਸੰਕਲਪ ਵਿੱਚ ਪਰਿਵਰਤਿਤ ਕਰੋ ਅਤੇ ਜੀ-ਜਾਨ ਨਾਲ ਉਸ ਨੂੰ ਸਿੱਧ ਕਰਕੇ ਰਹੋ। ਸਾਡੇ ਭਾਰਤ ਨੇ ਵੀ ਤਾਂ ਆਜ਼ਾਦੀ ਦੇ ਬਾਅਦ ਆਪਣੀ ਯਾਤਰਾ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਸੀ। ਜਦੋਂ ਦੇਸ਼ ਦੀ ਆਜ਼ਾਦੀ ਨੂੰ 25 ਸਾਲ ਹੋਏ, ਤਦ ਤੱਕ ਸਾਨੂੰ ਵੀ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਲਈ ਬਹੁਤ ਕੁਝ ਕਰ ਲੈਣਾ ਚਾਹੀਦਾ ਸੀ। ਤਦ ਤੋਂ ਲੈ ਕੇ ਹੁਣ ਤੱਕ ਬਹੁਤ ਦੇਰ ਹੋ ਚੁੱਕੀ ਹੈ, ਦੇਸ਼ ਬਹੁਤ ਸਮਾਂ ਗੰਵਾ ਚੁੱਕਿਆ ਹੈ। ਦਰਮਿਆਨ 2 ਪੀੜ੍ਹੀਆਂ ਚਲੀਆਂ ਗਈਆਂ ਇਸ ਲਈ ਸਾਨੂੰ 2 ਪਲ ਵੀ ਨਹੀਂ ਗੰਵਾਉਣਾ ਹੈ।
ਸਾਥੀਓ,
ਮੇਰੀਆਂ ਗੱਲਾਂ ਵਿੱਚ ਤੁਹਾਨੂੰ ਅਧੀਰਤਾ ਨਜ਼ਰ ਆ ਰਹੀ ਹੋਵੇਗੀ ਅਤੇ ਉਹ ਸੁਭਾਵਿਕ ਹੈ ਤੁਹਾਨੂੰ ਅਧੀਰਤਾ ਲਗਦੀ ਵੀ ਹੋਵੇਗੀ। ਲੇਕਿਨ ਮੈਂ ਚਾਹੁੰਦਾ ਹਾਂ ਅਤੇ ਜਦੋਂ ਤੁਸੀਂ ਕਾਨਪੁਰ ਦੀ ਧਰਤੀ ’ਤੇ ਤੁਹਾਡੇ ਸਭ ਦੇ ਦਰਮਿਆਨ ਆਇਆ ਹਾਂ,ਤਾਂ ਮੇਰਾ ਮਨ ਕਰਦਾ ਹੈ ਤੁਸੀਂ ਵੀ ਇਸੇ ਤਰ੍ਹਾਂ ਆਤਮਨਿਰਭਰ ਭਾਰਤ ਲਈ ਅਧੀਰ ਬਣੋ। ਆਤਮਨਿਰਭਰ ਭਾਰਤ, ਪੂਰਨ ਆਜ਼ਾਦੀ ਦਾ ਮੂਲ ਸਰੂਪ ਹੀ ਹੈ, ਜਿੱਥੇ ਅਸੀਂ ਕਿਸੇ ’ਤੇ ਵੀ ਨਿਰਭਰ ਨਹੀਂ ਰਹਾਂਗੇ। ਸਵਾਮੀ ਵਿਵੇਕਾਨੰਦ ਨੇ ਕਿਹਾ ਸੀ-Every nation has a message to deliver, a mission to fulfill, a destiny to reach. ਜੇਕਰ ਅਸੀਂ ਆਤਮਨਿਰਭਰ ਨਹੀਂ ਹੋਵਾਂਗੇ, ਤਾਂ ਸਾਡਾ ਦੇਸ਼ ਆਪਣੇ ਲਕਸ਼ ਕਿਵੇਂ ਪੂਰੇ ਕਰੇਗਾ, ਆਪਣੀ Destiny ਤੱਕ ਕਿਵੇਂ ਪਹੁੰਚੇਗਾ?
ਸਾਥੀਓ,
ਤੁਸੀਂ ਇਹ ਕਰ ਸਕਦੇ ਹੋ। ਮੇਰਾ ਆਪ ’ਤੇ ਭਰੋਸਾ ਹੈ। ਅਤੇ ਮੈਂ ਜਦੋਂ ਅੱਜ ਇਤਨੀਆਂ ਗੱਲਾਂ ਕਹਿ ਰਿਹਾ ਹਾਂ, ਇਤਨੀਆਂ ਚੀਜ਼ਾਂ ਕਰ ਰਿਹਾ ਹਾਂ, ਤਾਂ ਮੈਨੂੰ ਉਨ੍ਹਾਂ ਵਿੱਚ ਤੁਹਾਡਾ ਚਿਹਰਾ ਨਜ਼ਰ ਆਉਂਦਾ ਹੈ। ਅੱਜ ਦੇਸ਼ ਵਿੱਚ ਜੋ ਇੱਕ ਦੇ ਬਾਅਦ ਇੱਕ ਬਦਲਾਅ ਹੋ ਰਹੇ ਹਨ, ਉਨ੍ਹਾਂ ਦੇ ਪਿੱਛੇ ਮੈਨੂੰ ਤੁਹਾਡਾ ਹੀ ਚਿਹਰਾ ਨਜ਼ਰ ਆਉਂਦਾ ਹੈ। ਅੱਜ ਜੋ ਲਕਸ਼ ਦੇਸ਼ ਤੈਅ ਕਰ ਰਿਹਾ ਹੈ, ਉਸ ਦੀ ਪ੍ਰਾਪਤੀ ਦੀ ਸ਼ਕਤੀ ਵੀ ਦੇਸ਼ ਨੂੰ ਤੁਹਾਡੇ ਤੋਂ ਹੀ ਮਿਲੇਗੀ। ਤੁਸੀਂ ਹੀ ਹੋ ਜੋ ਇਹ ਕਰੋਗੇ ਅਤੇ ਤੁਹਾਨੂੰ ਹੀ ਇਹ ਕਰਨਾ ਹੈ। ਇਹ ਅਨੰਤ ਸੰਭਾਵਨਾਵਾਂ ਤੁਹਾਡੇ ਲਈ ਹੀ ਹਨ, ਅਤੇ ਤੁਹਾਨੂੰ ਹੀ ਇਨ੍ਹਾਂ ਨੂੰ ਸਾਕਾਰ ਕਰਨਾ ਹੈ। ਦੇਸ਼ ਜਦੋਂ ਆਪਣੀ ਆਜ਼ਾਦੀ ਦੇ 100 ਸਾਲ ਮਨਾਏਗਾ, ਉਸ ਸਫ਼ਲਤਾ ਵਿੱਚ ਤੁਹਾਡੇ ਪਸੀਨੇ ਦੀ ਮਹਿਕ ਹੋਵੇਗੀ, ਤੁਹਾਡੀ ਮਿਹਨਤ ਦੀ ਪਹਿਚਾਣ ਹੋਵੇਗੀ। ਅਤੇ ਤੁਸੀਂ ਇਹ ਭਲੀ-ਭਾਂਤ ਜਾਣਦੇ ਹੋ ਕਿ ਬੀਤੇ ਵਰ੍ਹਿਆਂ ਵਿੱਚ ਕਿਸ ਤਰ੍ਹਾਂ ਆਤਮਨਿਰਭਰ ਭਾਰਤ ਦੀ ਨੀਂਹ ਤਿਆਰ ਕਰਨ ਦੇ ਲਈ, ਤੁਹਾਡਾ ਕੰਮ ਅਸਾਨ ਕਰਨ ਦੇ ਲਈ, ਦੇਸ਼ ਨੇ ਕਿਸ ਤਰ੍ਹਾਂ ਕੰਮ ਕੀਤਾ ਹੈ। ਪਿਛਲੇ 7 ਸਾਲਾਂ ਵਿੱਚ ਦੇਸ਼ ਵਿੱਚ ਸਟਾਰਟ-ਅੱਪ ਇੰਡੀਆ, ਸਟੈਂਡ-ਅੱਪ ਇੰਡੀਆ ਜਿਹੇ ਪ੍ਰੋਗਰਾਮ ਸ਼ੁਰੂ ਹੋਏ ਹਨ। ਅਟਲ ਇਨੋਵੇਸ਼ਨ ਮਿਸ਼ਨ, ਅਤੇ ਪ੍ਰਧਾਨ ਮੰਤਰੀ ਰਿਸਰਚ ਫੈਲੋਸ਼ਿਪ ਦੇ ਜ਼ਰੀਏ ਦੇਸ਼ ਨੌਜਵਾਨਾਂ ਦੇ ਲਈ ਨਵੇਂ ਰਸਤੇ ਬਣਾ ਰਿਹਾ ਹੈ। National Education policy ਦੇ ਨਾਲ futuristic temperament ਦੀ ਨਵੀਂ ਪੀੜ੍ਹੀ ਨੂੰ ਤਿਆਰ ਕਰਨ ਦੀ ਸ਼ੁਰੂਆਤ ਹੋ ਰਹੀ ਹੈ। Ease of doing businessਨੂੰ ਸੁਧਾਰਿਆ ਗਿਆ, ਪਾਲਿਸੀ blockage ਦੂਰ ਕੀਤੇ ਗਏ, ਇਨ੍ਹਾਂ ਪ੍ਰਯਤਨਾਂ ਦੇ ਪਰਿਣਾਮ ਇਤਨੇ ਘੱਟ ਸਮੇਂ ਵਿੱਚ ਅੱਜ ਸਾਡੇ ਸਾਹਮਣੇ ਹਨ। ਆਜ਼ਾਦੀ ਦੇ ਇਸ 75ਵੇਂ ਸਾਲ ਵਿੱਚ ਸਾਡੇ ਪਾਸ 75 ਤੋਂ ਅਧਿਕ unicorns ਹਨ, ਪੰਜਾਹ ਹਜ਼ਾਰ ਤੋਂ ਅਧਿਕ ਸਟਾਰਟ-ਅੱਪ ਹਨ। ਇਨ੍ਹਾਂ ਵਿੱਚੋਂ ਦਸ ਹਜ਼ਾਰ ਸਟਾਰਟਅੱਪ ਤਾਂ ਕੇਵਲ ਪਿਛਲੇ 6 ਮਹੀਨਿਆਂ ਵਿੱਚ ਆਏ ਹਨ। ਅੱਜ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਸਟਾਰਟਅੱਪ ਹੱਬ ਬਣਕੇ ਉੱਭਰਿਆ ਹੈ। ਕਿਤਨੇ ਸਟਾਰਟਅਪਸ ਤਾਂ ਸਾਡੀਆਂ IITs ਦੇ ਨੌਜਵਾਨਾਂ ਨੇ ਹੀ ਸ਼ੁਰੂ ਕੀਤੇ ਹਨ। ਹੁਣੇ ਹਾਲ ਹੀ ਦੀ ਇੱਕ ਰਿਪੋਰਟ ਦੇ ਮੁਤਾਬਕ ਭਾਰਤ ਦੁਨੀਆ ਦੇ ਕਈ ਵਿਕਸਿਤ ਦੇਸ਼ਾਂ ਨੂੰ ਪਿੱਛੇ ਛੱਡਕੇ ਤੀਸਰਾ ਸਭ ਤੋਂ ਬੜਾ ਯੂਨੀਕੌਰਨ ਕੰਟ੍ਰੀ ਬਣ ਗਿਆ ਹੈ।
ਸਾਥੀਓ,
ਅੱਜ-ਕੱਲ੍ਹ Globalization ਦੀ ਗੱਲ ਹੁੰਦੀ ਹੈ, ਉਸ ਦੇ ਪੱਖ-ਵਿਰੋਧ ’ਤੇ ਵੀ ਗੱਲ ਹੁੰਦੀ ਹੈ। ਲੇਕਿਨ ਇੱਕ ਗੱਲ ’ਤੇ ਕੋਈ ਵਿਵਾਦ ਨਹੀਂ ਹੈ। ਕੌਣ ਭਾਰਤੀ ਨਹੀਂ ਚਾਹੇਗਾ ਕਿ ਭਾਰਤ ਦੀਆਂ ਕੰਪਨੀਆਂ Global ਬਣਨ, ਭਾਰਤ ਦੇ Product Global ਬਣਨ। ਜੋ IIT’s ਨੂੰ ਜਾਣਦਾ ਹੈ, ਇੱਥੋਂ ਦੇ ਟੈਲੰਟ ਨੂੰ ਜਾਣਦਾ ਹੈ, ਇੱਥੋਂ ਦੇ ਪ੍ਰੋਫੈਸਰਸ ਦੀ ਮਿਹਨਤ ਨੂੰ ਜਾਣਦਾ ਹੈ, ਉਹ ਇਹ ਵਿਸ਼ਵਾਸ ਕਰਦਾ ਹੈ ਇਹ IIT ਦੇ ਨੌਜਵਾਨ ਜ਼ਰੂਰ ਕਰਨਗੇ। ਅਤੇ ਮੈਂ ਅੱਜ, ਤੁਹਾਨੂੰ, ਅਜਿਹੇ ਪ੍ਰੋਫੈਸ਼ਨਲਸ ਨੂੰ ਇਹ ਵੀ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਸਰਕਾਰ ਹਰ ਤਰੀਕੇ ਨਾਲ ਤੁਹਾਡੇ ਸਾਥ ਹੈ।
ਸਾਥੀਓ,
ਇੱਕ ਹੋਰ ਜ਼ਰੂਰੀ ਗੱਲ ਤੁਹਾਨੂੰ ਯਾਦ ਰੱਖਣੀ ਹੈ। ਅੱਜ ਤੋਂ ਸ਼ੁਰੂ ਹੋਈ ਯਾਤਰਾ ਵਿੱਚ ਤੁਹਾਨੂੰ ਸਹੂਲੀਅਤ ਦੇ ਲਈ ਸ਼ੌਰਟਕੱਟ ਵੀ ਬਹੁਤ ਲੋਕ ਦੱਸਣਗੇ। ਲੇਕਿਨ ਮੇਰੀ ਸਲਾਹ ਇਹੀ ਹੋਵੇਗੀ ਕਿ ਤੁਸੀਂ comfort ਅਤੇ challenge ਵਿੱਚ ਅਗਰ ਚੁਣਨਾ ਹੈ ਤਾਂ ਮੈਂ ਤਾਕੀਦ ਕਰਾਂਗਾ comfort ਮਤ challenge ਜ਼ਰੂਰ ਚੁਣਨਾ। ਕਿਉਂਕਿ, ਤੁਸੀਂ ਚਾਹੋ ਜਾਂ ਨਾ ਚਾਹੋ, ਜੀਵਨ ਵਿੱਚ ਚੁਣੌਤੀਆਂ ਆਉਣੀਆਂ ਹੀ ਹਨ। ਜੋ ਲੋਕ ਉਨ੍ਹਾਂ ਤੋਂ ਭੱਜਦੇ ਹਨ ਉਹ ਉਨ੍ਹਾਂ ਦਾ ਸ਼ਿਕਾਰ ਬਣ ਜਾਂਦੇ ਹਨ। But if you are looking for challenges , you are the hunter and the challenge is the hunted. ਇਸਲਈ, ਤੁਹਾਨੂੰ ਇੱਕ ਐਸਾਇਨਸਾਨ ਬਨਣਾ ਹੈ ਜੋ problems ਨੂੰ ਤਲਾਸ਼ਦਾ ਹੈ, ਅਤੇ ਆਪਣੇ ਮੁਤਾਬਕ, ਆਪਣੀ choice ਨਾਲ ਉਨ੍ਹਾਂ ਦੇ solutions ਕੱਢਦਾ ਹੈ। Friends, ਤੁਸੀਂ ਸਾਰੇ students, IIT ਦੇ finest tech minds ਹੋ। You all eat , drink , breathe technology . ਤੁਸੀਂ ਲਗਾਤਾਰ innovations ਵਿੱਚ ਲਗੇ ਰਹਿੰਦੇ ਹੋ। ਫਿਰ ਵੀ, ਇਨ੍ਹਾਂ ਸਭ ਦੇ ਵਿੱਚ, ਮੇਰੀ ਤੁਹਾਨੂੰ ਇੱਕ ਤਾਕੀਦ ਵੀ ਹੈ। Technology ਦੀ ਆਪਣੀ ਤਾਕਤ ਹੁੰਦੀ ਹੈ, ਉਸ ਵਿੱਚ ਕੋਈ ਬੁਰਾਈ ਨਹੀਂ ਅਤੇ ਇਹ ਤੁਹਾਡਾ passion ਵੀ ਹੈ। ਲੇਕਿਨ ਟੈਕਨੋਲੋਜੀ ਦੀ ਦੁਨੀਆ ਵਿੱਚ ਰਹਿੰਦੇ ਹੋਏ ਤੁਸੀਂ human elements of life ਨੂੰ ਕਦੇ ਮਤ ਭੁੱਲਿਓ। ਤੁਸੀਂ ਆਪਣੇ ਆਪ ਦੇ robot versions ਕਦੇ ਨਾ ਬਣਿਓ । ਤੁਸੀਂ ਆਪਣੀਆਂ ਮਾਨਵੀ ਸੰਵੇਦਨਾਵਾਂ, ਆਪਣੀਆਂ ਕਲਪਨਾਵਾਂ, ਆਪਣੀ creativity ਅਤੇ curiosity ਨੂੰ ਹਮੇਸ਼ਾ ਜ਼ਿੰਦਾ ਰੱਖੋ। ਆਪਣੇ ਜੀਵਨ ਵਿੱਚ ਉਨ੍ਹਾਂ ਚੀਜ਼ਾਂ ਨੂੰ ਵੀ ਮਹੱਤਵ ਦਿਓ, ਜੋ ਜ਼ਰੂਰੀ ਨਹੀਂ ਕਿ ਸਾਨੂੰ ਟੈਕਨੋਲੋਜੀ ਦੀ ਮਦਦ ਤੋਂ ਹੀ ਮਿਲਦੀਆਂ ਹੋਣ। ਤੁਸੀਂ Internet of things ’ਤੇ ਜ਼ਰੂਰ ਕੰਮ ਕਰਿਓ ਲੇਕਿਨ emotion of things ਨੂੰ ਭੁੱਲ ਮਤ ਜਾਇਓ। ਤੁਸੀਂ artificial intelligence ਬਾਰੇ ਜ਼ਰੂਰ ਸੋਚੋ ਲੇਕਿਨ human intelligence ਨੂੰ ਵੀ ਯਾਦ ਰੱਖਿਓ। ਤੁਸੀਂ coding ਕਰਦੇ ਰਹਿਓ ਲੇਕਿਨ ਲੋਕਾਂ ਦੇ ਨਾਲ ਆਪਣਾ connect ਵੀ ਬਣਾਈ ਰੱਖਿਓ । ਅਲੱਗ-ਅਲੱਗ ਲੋਕਾਂ ਨਾਲ, ਅਲੱਗ-ਅਲੱਗ ਕਲਚਰ ਦੇ ਲੋਕਾਂ ਨਾਲ ਤੁਹਾਡਾ ਜੁੜਾਅ, ਤੁਹਾਡੇ ਵਿਅਕਤਿੱਤਵ ਦੀ ਤਾਕਤ ਹੀ ਵਧਾਏਗਾ। ਇਹ ਨਹੀਂ ਹੋਣਾ ਚਾਹੀਦਾ ਹੈ ਕਿ ਜਦੋਂ emotion ਦਿਖਾਉਣ ਦੀ ਗੱਲ ਆਏ, ਤਾਂ ਤੁਹਾਡਾ ਮਸਤਕ ਕਰੇ-H.T.T.P 404- page not found. ਜਦੋਂ ਬਾਤ Sharing ਦੀ ਹੋਵੇ sharing of joy ਅਤੇ kindness ਦੀ ਹੋਵੇ, ਤਾਂ ਕਦੇ ਕੋਈ password ਨਾ ਰੱਖਿਓ, ਖੁੱਲ੍ਹੇ ਦਿਲ ਨਾਲ Life ਨੂੰ Enjoy ਕਰਿਓ। ਵੈਸੇ ਮੈਂ ਜੋ ਹੁਣੇ Sharing of joy ਦੀ ਬਾਤ ਕੀਤੀ ਹੈ, ਤਾਂ ਮੈਨੂੰ ਪਤਾ ਹੈ ਕਿ ਇਹ ਸ਼ਬਦ ਤੁਹਾਨੂੰ ਬਹੁਤ ਕੁਝ ਯਾਦ ਵੀ ਦਿਲਾ ਰਿਹਾ ਹੈ। ਸਾਗਰ ਢਾਬਾ ਅਤੇ ਕੇਰਲਾ ਕੈਫੇ ਦੀ ਗਪਸ਼ਪ ਇੱਥੋਂ ਦੇ Campus Restaurant ਦਾ ਸਵਾਦ C.C.D ਦੀ ਕੌਫ਼ੀ O.A.T ’ਤੇ ਕਾਠੀ ਰੋਲਸ ਅਤੇ M.T ’ਤੇ ਚਾਹ ਅਤੇ ਜਲੇਬੀ, Tech-Kriti ਅਤੇ ਅੰਤਰੰਗਿਨੀ ਵੀ ਤੁਹਾਨੂੰ ਬਹੁਤ ਯਾਦ ਆਉਣ ਵਾਲੇ ਹਨ। ਜੀਵਨ ਇਸੇ ਦਾ ਨਾਮ ਹੈ। ਜਗ੍ਹਾਂ ਬਦਲਦੀਆਂ ਹਨ, ਲੋਕ ਮਿਲਦੇ ਹਨ-ਵਿਛੜਦੇ ਹਨ, ਲੇਕਿਨ ਜੀਵਨ ਚਲਦਾ ਰਹਿੰਦਾ ਹੈ। ਇਸ ਨੂੰ ਕਹਿੰਦੇ ਹਨ-ਚਰੈਵੇਤੀ ਚਰੈਵੇਤੀ ਚਰੈਵੇਤੀ। ਮੈਂ ਹੁਣੇ ਦੇਖ ਰਿਹਾ ਹਾਂ ਕਿ ਕਈ ਸਾਰੇ Students, ਦੂਸਰੇ ਲੈਕਚਰ ਹਾਲ ਵਿੱਚ ਵੀ ਸਾਡੇ ਨਾਲ ਜੁੜੇ ਹੋਏ ਹਨ, ਕੋਰੋਨਾ ਪ੍ਰੋਟੋਕੋਲ ਦੀ ਵਜ੍ਹਾ ਨਾਲ, ਉਹ ਉੱਥੋਂ ਹੀ ਮੈਨੂੰ ਸੁਣ ਰਹੇ ਹਨ। ਅਗਰ ਆਪ ਲੋਕਾਂ ਦੀ ਅਨੁਮਤੀ (ਆਗਿਆ) ਹੋਵੇਗੀ ਅਤੇ ਤੁਹਾਡੇ ਇਸ ਪ੍ਰੋਟੋਕੋਲ ਵਿੱਚ ਕੋਈ ਤਕਲੀਫ਼ ਨਾ ਹੋਵੇ ਮੈਂ ਹੁਣੇ ਉਨ੍ਹਾਂ ਨੂੰ ਮਿਲਣ ਵੀ ਜਾਵਾਂਗਾ, ਮੈਂ ਉਨ੍ਹਾਂ ਨਾਲ ਰੂ-ਬ-ਰੂ ਮਿਲਾਂਗਾ। ਤੁਸੀਂ ਆਪਣੇ ਕਰੀਅਰ ਵਿੱਚ ਸਫ਼ਲ ਹੋਵੋ, ਤੁਹਾਡੀ ਸਫ਼ਲਤਾ, ਦੇਸ਼ ਦੀ ਸਫ਼ਲਤਾ ਬਣੇ, ਇਸੇ ਕਾਮਨਾ ਦੇ ਨਾਲ ਮੈਂ ਆਪਣੀ ਬਾਤ ਸਮਾਪਤ ਕਰਦਾ ਹਾਂ। ਆਪ ਸਭ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ!
*****
ਡੀਐੱਸ/ਵੀਜੇ/ਏਕੇ/ਐੱਸਜੇ
Speaking at the convocation at @IITKanpur. https://t.co/qwDphPdEyJ
— Narendra Modi (@narendramodi) December 28, 2021
आपने जब IIT कानपुर में प्रवेश लिया था और अब जब आप यहां से निकल रहे हैं, तब और अब में, आप अपने में बहुत बड़ा परिवर्तन महसूस कर रहे होंगे।
— PMO India (@PMOIndia) December 28, 2021
यहां आने से पहले एक Fear of Unknown होगा, एक Query of Unknown होगी: PM @narendramodi
अब Fear of Unknown नहीं है, अब पूरी दुनिया को Explore करने का हौसला है।
— PMO India (@PMOIndia) December 28, 2021
अब Query of Unknown नहीं है, अब Quest for the best है, पूरी दुनिया पर छा जाने का सपना है: PM @narendramodi
कानपुर भारत के उन कुछ चुनिंदा शहरों में से है, जो इतना diverse है।
— PMO India (@PMOIndia) December 28, 2021
सत्ती चौरा घाट से लेकर मदारी पासी तक,
नाना साहब से लेकर बटुकेश्वर दत्त तक,
जब हम इस शहर की सैर करते हैं तो ऐसा लगता है जैसे हम स्वतंत्रता संग्राम के बलिदानों के गौरव की, उस गौरवशाली अतीत की सैर कर रहे हैं: PM
1930 के उस दौर में जो 20-25 साल के नौजवान थे, 1947 तक उनकी यात्रा और 1947 में आजादी की सिद्धि, उनके जीवन का Golden Phase थी।
— PMO India (@PMOIndia) December 28, 2021
आज आप भी एक तरह से उस जैसे ही Golden Era में कदम रख रहे हैं।
जैसे ये राष्ट्र के जीवन का अमृतकाल है, वैसे ही ये आपके जीवन का भी अमृतकाल है: PM
ये दौर, ये 21वीं सदी, पूरी तरह Technology Driven है।
— PMO India (@PMOIndia) December 28, 2021
इस दशक में भी Technology अलग-अलग क्षेत्रों में अपना दबदबा और बढ़ाने वाली है।
बिना Technology के जीवन अब एक तरह से अधूरा ही होगा।
ये जीवन और Technology की स्पर्धा का युग है और मुझे विश्वास है कि इसमें आप जरूर आगे निकलेंगे: PM
जो सोच और attitude आज आपका है, वही attitude देश का भी है।
— PMO India (@PMOIndia) December 28, 2021
पहले अगर सोच काम चलाने की होती थी, तो आज सोच कुछ कर गुजरने की, काम करके नतीजे लाने की है।
पहले अगर समस्याओं से पीछा छुड़ाने की कोशिश होती थी, तो आज समस्याओं के समाधान के लिए संकल्प लिए जाते हैं: PM @narendramodi
जब देश की आजादी को 25 साल हुए, तब तक हमें भी अपने पैरों पर खड़ा होने के लिए बहुत कुछ कर लेना चाहिए था।
— PMO India (@PMOIndia) December 28, 2021
तब से लेकर अब तक बहुत देर हो चुकी है, देश बहुत समय गंवा चुका है।
बीच में 2 पीढ़ियां चली गईं इसलिए हमें 2 पल भी नहीं गंवाना है: PM @narendramodi
मेरी बातों में आपको अधीरता नजर आ रही होगी लेकिन मैं चाहता हूं कि आप भी इसी तरह आत्मनिर्भर भारत के लिए अधीर बनें।
— PMO India (@PMOIndia) December 28, 2021
आत्मनिर्भर भारत, पूर्ण आजादी का मूल स्वरूप ही है, जहां हम किसी पर भी निर्भर नहीं रहेंगे: PM @narendramodi
स्वामी विवेकानंद ने कहा था- Every nation has a message to deliver, a mission to fulfill, a destiny to reach.
— PMO India (@PMOIndia) December 28, 2021
यदि हम आत्मनिर्भर नहीं होंगे, तो हमारा देश अपने लक्ष्य कैसे पूरे करेगा, अपनी Destiny तक कैसे पहुंचेगा? - PM @narendramodi
आजादी के इस 75वें साल में हमारे पास 75 से अधिक unicorns हैं, 50,000 से अधिक स्टार्ट-अप हैं।
— PMO India (@PMOIndia) December 28, 2021
इनमें से 10,000 तो केवल पिछले 6 महीनों में आए हैं।
आज भारत दुनिया का दूसरा सबसे बड़ा स्टार्टअप हब बनकर उभरा है।
कितने स्टार्टअप्स तो हमारी IITs के युवाओं ने ही शुरू किए हैं: PM
कौन भारतीय नहीं चाहेगा कि भारत की कंपनियां Global बनें, भारत के Product Global बनें।
— PMO India (@PMOIndia) December 28, 2021
जो IITs को जानता है, यहां के टैलेंट को जानता है, यहां के प्रोफेसर्स की मेहनत को जानता है, वो ये विश्वास करता है ये IIT के नौजवान जरूर करेंगे: PM @narendramodi
आज से शुरू हुई यात्रा में आपको सहूलियत के लिए शॉर्टकट भी बहुत लोग बताएँगे।
— PMO India (@PMOIndia) December 28, 2021
लेकिन मेरी सलाह यही होगी कि आप comfort मत चुनना, challenge जरूर चुनना।
क्योंकि, आप चाहें या न चाहें, जीवन में चुनौतियाँ आनी ही हैं।
जो लोग उनसे भागते हैं वो उनका शिकार बन जाते हैं: PM @narendramodi
Was a delight to be among the brilliant students of @IITKanpur.
— Narendra Modi (@narendramodi) December 28, 2021
Like all other students, when they entered the institution there was a fear of the unknown.
Today, that has changed and our bright young minds have a quest for the best. pic.twitter.com/fJ24zR9h1h
My young friends who are graduating in this time period have a great opportunity to strengthen India’s growth trajectory till 2047, when India marks 100 years of freedom from colonial rule. @IITKanpur pic.twitter.com/PpKOaW2LJH
— Narendra Modi (@narendramodi) December 28, 2021
My faith is in India’s youth, who will turn our vision of an Aatmanirbhar Bharat into a reality. pic.twitter.com/Rn3T0cCJxq
— Narendra Modi (@narendramodi) December 28, 2021
Between comfort and challenges, the choice is obvious… @IITKanpur pic.twitter.com/YpEEnfI7GE
— Narendra Modi (@narendramodi) December 28, 2021
In this era of technology, embrace it to the fullest and even excel in it. At the same time, don’t forget the more human elements of life. A perfect balance is what will make life enjoyable. @IITKanpur pic.twitter.com/8arJdSDRCI
— Narendra Modi (@narendramodi) December 28, 2021