Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਈਆਰਈਪੀ ਕੋਚੀ ਦਾ ਉਦਘਾਟਨ ਕੇਰਲ ਲਈ ਹੀ ਨਹੀਂ ਸਮੁੱਚੇ ਦੇਸ਼ ਲਈ ਮਾਣ ਦੀ ਘੜੀ : ਪ੍ਰਧਾਨ ਮੰਤਰ

ਆਈਆਰਈਪੀ ਕੋਚੀ ਦਾ ਉਦਘਾਟਨ ਕੇਰਲ ਲਈ ਹੀ ਨਹੀਂ ਸਮੁੱਚੇ ਦੇਸ਼ ਲਈ ਮਾਣ ਦੀ ਘੜੀ : ਪ੍ਰਧਾਨ ਮੰਤਰ

ਆਈਆਰਈਪੀ ਕੋਚੀ ਦਾ ਉਦਘਾਟਨ ਕੇਰਲ ਲਈ ਹੀ ਨਹੀਂ ਸਮੁੱਚੇ ਦੇਸ਼ ਲਈ ਮਾਣ ਦੀ ਘੜੀ : ਪ੍ਰਧਾਨ ਮੰਤਰ

ਆਈਆਰਈਪੀ ਕੋਚੀ ਦਾ ਉਦਘਾਟਨ ਕੇਰਲ ਲਈ ਹੀ ਨਹੀਂ ਸਮੁੱਚੇ ਦੇਸ਼ ਲਈ ਮਾਣ ਦੀ ਘੜੀ : ਪ੍ਰਧਾਨ ਮੰਤਰ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਕੇਰਲ ਦੇ ਕੋਚੀ ਗਏ ਅਤੇ ਕਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਰਾਜ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।

ਜੋ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਗਏ ਹਨ ਉਨ੍ਹਾਂ ਵਿੱਚ ਕੋਚੀ ਦਾ ਇੰਟੀਗ੍ਰੇਟਿਡ ਰਿਫਾਈਨਰੀ ਐਕਸਪੈਂਸ਼ਨ ਪ੍ਰੋਜੈਕਟ ਕੰਪਲੈਕਸ (ਆਈਆਰਈਪੀ) ਸ਼ਾਮਲ ਹੈ। ਆਈਆਰਈਪੀ ਇੱਕ ਆਧੁਨਿਕ ਐਕਸਪੈਂਸ਼ਨ ਕੰਪਲੈਕਸ ਹੋਵੇਗਾ ਜੋ ਕੋਚੀ ਰਿਫਾਈਨਰੀ ਨੂੰ ਵਿਸ਼ਵ ਪੱਧਰ ਦੇ ਮਿਆਰਾਂ ਵਾਲੀ ਪੀਐੱਸਯੂ ਰਿਫਾਈਨਰੀ ਵਿੱਚ ਤਬਦੀਲ ਕਰ ਦੇਵੇਗਾ। ਇਸ ਨੂੰ ਭਾਰਤ ਵਿੱਚ ਸਵੱਛ ਪੱਧਰ ਦੇ ਈਂਧਣ ਦੇ ਉਤਪਾਦਨ ਲਈ ਲੈਸ ਕੀਤਾ ਜਾਵੇਗਾ। ਇਹ ਐੱਲਪੀਜੀ ਅਤੇ ਡੀਜ਼ਲ ਦੇ ਉਤਪਾਦਨ ਨੂੰ ਦੁੱਗਣਾ ਕਰੇਗਾ ਅਤੇ ਇਸ ਪ੍ਰੋਜੈਕਟ ਵਿੱਚ ਪੈਟਰੋਕੈਮੀਕਲ ਪ੍ਰੋਜੈਕਟਾਂ ਲਈ ਫੀਡਸਟੌਕ ਦਾ ਉਤਪਾਦਨ ਸ਼ੁਰੂ ਹੋਵੇਗਾ।

ਆਈਆਰਈਪੀ ਕੰਪਲੈਕਸ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ”ਅੱਜ ਇੱਕ ਇਤਿਹਾਸਕ ਦਿਨ ਹੈ ਜਦੋਂ ਕੇਰਲ ਦਾ ਸਭ ਤੋਂ ਵੱਡਾ ਉਦਯੋਗਿਕ ਯੂਨਿਟ ਵਿਕਾਸ ਦੇ ਅਗਲੇ ਪੜਾਅ ਵਿੱਚ ਦਾਖਲ ਹੋ ਰਿਹਾ ਹੈ। ਇਹ ਸਿਰਫ਼ ਪ੍ਰਮਾਤਮਾ ਦੇ ਆਪਣਾ ਦੇਸ਼ ਹੋਣ ਲਈ ਹੀ ਨਹੀਂ ਸਗੋਂ ਸਾਰੇ ਰਾਸ਼ਟਰ ਲਈ ਵੀ ਮਾਣ ਦੀ ਗੱਲ ਹੈ।” ਉਨ੍ਹਾਂ ਨੇ ਭਾਰਤ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟਡ (ਬੀਪੀਸੀਐੱਲ), ਕੋਚੀ ਦੀ ਕੇਰਲ ਅਤੇ ਗਵਾਂਢੀ ਰਾਜਾਂ ਵਿੱਚ ਪਿਛਲੇ 50 ਸਾਲਾਂ ਦੌਰਾਨ ਇਸ ਸਵੱਛ ਈਂਧਣ ਨੂੰ ਹਰਮਨ ਪਿਆਰਾ ਬਣਾਉਣ ਵਿੱਚ ਨਿਭਾਈ ਗਈ ਭੂਮਿਕਾ ਦੀ ਪ੍ਰਸ਼ੰਸਾ ਕੀਤੀ।

ਸਰਕਾਰ ਵੱਲੋਂ ਪੁੱਟੀਆਂ ਗਈਆਂ ਪੁਲਾਂਘਾਂ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਜਵਲਾ ਨੇ ਕਈਆਂ ਲਈ ਖੁਸ਼ੀਆਂ ਲਿਆਂਦੀਆਂ ਹਨ ਅਤੇ ਮਈ 2016 ਤੋਂ ਬਾਅਦ ਤਕਰੀਬਨ 6 ਕਰੋੜ ਐੱਲਪੀਜੀ ਕਨੈਕਸ਼ਨ ਅਤੀ ਗ਼ਰੀਬਾਂ ਦੇ ਘਰਾਂ ਵਿੱਚ ਪਹੁੰਚੇ ਹਨ। 23 ਕਰੋੜ ਤੋਂ ਵੱਧ ਐੱਲਪੀਜੀ ਖਪਤਕਾਰ ਪਹਿਲ ਸਕੀਮ ਵਿੱਚ ਸ਼ਾਮਲ ਹੋਏ ਹਨ। ਸਕੀਮ ਦੀ ਪਾਰਦਰਸ਼ਿਤਾ ਕਾਰਣ ਕਈ ਜਾਅਲੀ ਖਾਤਿਆਂ, ਦੋਹਰੇ ਖਾਤਿਆਂ ਅਤੇ ਗ਼ੈਰ-ਸਰਗਰਮ ਖਾਤਿਆਂ ਦਾ ਪਤਾ ਲੱਗਾ ਹੈ। 1 ਕਰੋੜ ਤੋਂ ਵੱਧ ਗਾਹਕਾਂ ਨੇ ਐੱਲਪੀਜੀ ਸਬਸਿਡੀ ‘ਗਿਵ ਇਟ ਅੱਪ’ ਪਹਿਲਕਦਮੀ ਅਧੀਨ ਛੱਡੀ ਹੈ। ਪ੍ਰਧਾਨ ਮੰਤਰੀ ਨੇ ਕੋਚੀ ਰਿਫਾਈਨਰੀ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਨਵੇਂ ਤਾਜ਼ਾ ਵਿਸਤਾਰ ਨਾਲ ਐੱਲਪੀਜੀ ਉਤਪਾਦਨ ਦੁੱਗਣਾ ਕਰਕੇ ਉੱਜਵਲਾ ਯੋਜਨਾ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛ ਈਂਧਣ ਵਜੋਂ ਸੀਐੱਨਜੀ ਦੀ ਵਰਤੋਂ ਨਾਲ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀਜੀਡੀ) ਢਾਂਚੇ ਦਾ ਦੇਸ਼ ਵਿੱਚ ਵਿਸਤਾਰ ਹੋ ਰਿਹਾ ਹੈ। ਸੀਜੀਡੀ ਦੇ 10 ਸਫਲ ਬੋਲੀ ਦੌਰਾਂ ਤੋਂ ਬਾਅਦ ਦੇਸ਼ ਦੇ 400 ਜ਼ਿਲ੍ਹੇ ਪਾਈਪ ਰਾਹੀਂ ਗੈਸ ਲੈਣ ਲਈ ਜੁੜ ਜਾਣਗੇ। ਰਾਸ਼ਟਰੀ ਗੈਸ ਗ੍ਰਿਡ ਜਾਂ ਪ੍ਰਧਾਨ ਮੰਤਰੀ ਊਰਜਾ ਗੰਗਾ ਸਥਾਪਤ ਕੀਤੇ ਗਏ ਹਨ ਤਾਂ ਕਿ ਗੈਸ ਅਧਾਰਤ ਆਰਥਿਕਤਾ ਕਾਇਮ ਹੋਵੇ ਅਤੇ ਊਰਜਾ ਟੋਕਰੀ ਵਿੱਚ ਗੈਸ ਦਾ ਹਿੱਸਾ ਵਧੇ। ਉਨ੍ਹਾਂ ਪ੍ਰਗਟਾਵਾ ਕੀਤਾ ਕਿ ਸਰਕਾਰ 15,000 ਕਿਲੋਮੀਟਰ ਦਾ ਹੋਰ ਗੈਸ ਪਾਈਪਲਾਈਨ ਢਾਂਚਾ ਤਿਆਰ ਕਰ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਤੇਲ ਦਰਾਮਦ ਵਿੱਚ 10% ਦੀ ਬਚਤ ਕਰਕੇ ਬਹੁ-ਕੀਮਤੀ ਵਿਦੇਸ਼ੀ ਕਰੰਸੀ ਬਚਾਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਏਸ਼ੀਆ ਵਿੱਚ ਦੂਸਰਾ ਸਭ ਤੋਂ ਵੱਡਾ ਤੇਲ ਰਿਫਾਈਨ ਕਰਨ ਵਾਲਾ ਦੇਸ਼ ਹੈ ਅਤੇ ਇਹ ਰਿਫਾਈਨਿੰਗ ਹੱਬ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਆਈਆਰਈਪੀ ਦੇ ਸਮੇਂ ਸਿਰ ਮੁਕੰਮਲ ਹੋਣ ਉੱਤੇ, ਖਾਸ ਤੌਰ ’ਤੇ ਮਜ਼ਦੂਰਾਂ, ਜਿਨ੍ਹਾਂ ਨੇ ਇਸ ਦੀ ਉਸਾਰੀ ਲਈ ਦਿਨ-ਰਾਤ ਕੰਮ ਕੀਤਾ, ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਜਦੋਂ ਸਿਖਰ ਉੱਤੇ ਸੀ ਤਾਂ 20,000 ਤੋਂ ਵੱਧ ਮੁਲਾਜ਼ਮ ਇਸ ਉੱਤੇ ਕੰਮ ਕਰ ਰਹੇ ਸਨ ਅਤੇ ਉਹ ਹੀ ਪ੍ਰੋਜੈਕਟ ਦੇ ‘ਅਸਲੀ ਹੀਰੋ’ ਹਨ।

ਉਨ੍ਹਾਂ ਨੇ ਬੀਪੀਸੀਐੱਲ ਦੇ ਉਸ ਰਣਨੀਤਕ ਕਦਮ ਦੀ ਪ੍ਰਸ਼ੰਸਾ ਕੀਤੀ ਕਿ ਇਸ ਪ੍ਰੋਜੈਕਟ ਰਾਹੀਂ ਗੈਰ-ਈਂਧਣ ਖੇਤਰ ਵੱਲ ਵਧਿਆ ਜਾਵੇ। ਉਨ੍ਹਾਂ ਕਿਹਾ, ”ਮਿੱਤਰੋ, ਪੈਟਰੋਕੈਮੀਕਲਜ਼ ਵੀ ਰਸਾਇਣ ਦਾ ਇੱਕ ਗ੍ਰੇਡ ਹਨ ਜਿਸ ਬਾਰੇ ਅਸੀਂ ਜ਼ਿਆਦਾ ਗੱਲ ਨਹੀਂ ਕਰਦੇ। ਉਹ ਅਣਦਿਸੇ ਢੰਗ ਨਾਲ ਮੌਜੂਦ ਹੁੰਦੇ ਹਨ ਅਤੇ ਸਾਡੇ ਜੀਵਨ ਦੇ ਕਈ ਪਹਿਲੂਆਂ ਨੂੰ ਛੂਹੰਦੇ ਹਨ ਪਰ ਇਨ੍ਹਾਂ ਵਿੱਚੋਂ ਵਧੇਰੇ ਰਸਾਇਣ ਦੂਜੇ ਦੇਸ਼ਾਂ ਤੋਂ ਮੰਗਵਾਏ ਜਾਂਦੇ ਹਨ। ਸਾਡੀ ਇਹ ਕੋਸ਼ਿਸ਼ ਹੈ ਕਿ ਇਹ ਪੈਟਰੋਕੈਮੀਕਲਜ਼ ਭਾਰਤ ਵਿੱਚ ਹੀ ਬਣਨ।

ਉਨ੍ਹਾਂ ਨੇ ਇਸ ਗੱਲ ਉੱਤੇ ਖੁਸ਼ੀ ਪ੍ਰਗਟਾਈ ਕਿ ਆਈਆਰਈਪੀ ਇਸਦੇ ਤਿਆਰ ਹੋਣ ਤੋਂ ਬਾਅਦ ਕੋਚੀ ਰਿਫਾਈਨਰੀ ਪ੍ਰੋਪਇਲੇਨ (Propylene) ਬਣਾਉਣ ਦੇ ਯੋਗ ਹੋ ਜਾਵੇਗੀ। ਹੋਰ ਪੈਟਰੋਕੈਮੀਕਲਜ਼ ਤੋਂ ਇਲਾਵਾ ਇਹ ਵੱਖ ਵੱਖ ਉਤਪਾਦਾਂ ਜਿਵੇਂ ਕਿ ਪੇਂਟ, ਸਿਆਹੀ, ਕੋਟਿੰਗ, ਡਿਟਰਜੈਂਟ ਅਤੇ ਹੋਰ ਕਈ ਚੀਜ਼ਾਂ ਵਿੱਚ ਵਰਤੇ ਜਾ ਸਕਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਹਾਇਕ ਉਦਯੋਗ ਕੋਚੀ ਵਿੱਚ ਸਥਾਪਤ ਹੋਣਗੇ ਅਤੇ ਵਪਾਰਕ ਮੌਕਿਆਂ ਦਾ ਵਿਸਤਾਰ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਕੋਚੀ ਰਿਫਾਈਨਰੀ ਦੇ ਕੰਮਾਂ ਉੱਤੇ ਮਾਣ ਹੈ। ਉਨ੍ਹਾਂ ਯਾਦ ਕੀਤਾ ਕਿ ਜਦੋਂ ਪਿਛਲੇ ਸਾਲ ਅਗਸਤ ਵਿੱਚ ਕੇਰਲ 100 ਸਾਲ ਦੇ ਸਭ ਤੋਂ ਭਿਆਨਕ ਹੜਾਂ ਦੇ ਦੌਰ ਵਿੱਚੋਂ ਲੰਘ ਰਿਹਾ ਸੀ, ਬੀਪੀਸੀਐੱਲ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਚੱਲਦੀ ਰਹੀ ਤਾਂ ਕਿ ਪੈਟਰੋਲ, ਐੱਲਪੀਜੀ ਅਤੇ ਡੀਜ਼ਲ ਦਾ ਉਤਪਾਦਨ ਜਾਰੀ ਰਹੇ। ਉਨ੍ਹਾਂ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਕੋਚੀ ਰਿਫਾਈਨਰੀ ਦੀ ਦੇਣ ਤੋਂ ਅਸੀਂ ਖੁਸ਼ ਹਾਂ ਅਤੇ ਹੁਣ ਸਾਡੀਆਂ ਉਮੀਦਾਂ ਇਸ ਤੋਂ ਹੋਰ ਵੀ ਜ਼ਿਆਦਾ ਹਨ।” ਪ੍ਰਧਾਨ ਮੰਤਰੀ ਨੇ ਕਾਮਨਾ ਕੀਤੀ ਕਿ ਕੋਚੀ ਰਿਫਾਈਨਰੀ ਦੱਖਣ ਭਾਰਤ ਵਿੱਚ ਪੈਟਰੋਕੈਮੀਕਲ ਕ੍ਰਾਂਤੀ ਦੀ ਅਗਵਾਈ ਕਰੇ ਅਤੇ ਨਿਊ ਇੰਡੀਆ ਦੀਆਂ ਵਧ ਰਹੀਆਂ ਲੋੜਾਂ ਵਿੱਚ ਸਹਾਇਕ ਹੋਵੇ।

ਪ੍ਰਧਾਨ ਮੰਤਰੀ ਨੇ ਈਤੂਮਨੂਰ (Ettumanoor) ਵਿਖੇ ਬੀਪੀਸੀਐੱਲ ਵੱਲੋਂ ਸਥਾਪਤ ਕੀਤੇ ਜਾ ਰਹੇ ਮੁਹਾਰਤ ਵਿਕਾਸ ਸੰਸਥਾਨ ਦੇ ਦੂਜੇ ਕੈਂਪਸ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਸ ਨਾਲ ਮੁਹਾਰਤ ਵਿਕਾਸ ਸਥਾਪਤ ਕਰਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨੇ ਕੋਚੀ ਐੱਲਪੀਜੀ ਅਧਾਰਤ ਬੌਟਲਿੰਗ ਪਲਾਂਟ ਵਿਖੇ 50 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਮਾਊਂਡਿਡ ਸਟੋਰੇਜ ਸਹੂਲਤ ਦੇਸ਼ ਨੂੰ ਸਮਰਪਿਤ ਕੀਤੀ। ਇਸ ਨਾਲ ਐੱਲਪੀਜੀ ਸਟੋਰੇਜ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਐੱਲਪੀਜੀ ਟੈਂਕਰਾਂ ਦੀ ਸੜਕੀ ਆਵਾਜਾਈ ਘਟੇਗੀ।

***

ਏਕੇਟੀ/ ਏਕੇ