ਪੀਐੱਮਇੰਡੀਆ
ਮੇਰੇ ਪਿਆਰੇ ਦੇਸ਼ਵਾਸੀਓ, ਤੁਹਾਨੂੰ ਸਾਰਿਆਂ ਨੂੰ ਨਮਸਕਾਰ। ਪਿਛਲੇ ਦਿਨਾਂ ਵਿੱਚ ਜੰਮੂ-ਕਸ਼ਮੀਰ ਦੇ ਉੜੀ ਖੇਤਰ ਵਿੱਚ ਇੱਕ ਦਹਿਸ਼ਤੀ ਹਮਲੇ ਵਿੱਚ ਅਸੀਂ ਦੇਸ਼ ਦੇ 18 ਵੀਰ ਸਪੂਤਾਂ ਨੂੰ ਖੋ ਦਿੱਤਾ ਹੈ। ਮੈਂ ਇਨ੍ਹਾਂ ਸਾਰੇ ਬਹਾਦਰ ਸੈਨਿਕਾਂ ਨੂੰ ਪ੍ਰਣਾਮ ਕਰਦਾ ਹਾਂ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ। ਇਹ ਕਾਇਰਤਾ ਦੀ ਘਟਨਾ ਪੂਰੇ ਦੇਸ਼ ਨੂੰ ਖਿੰਡਾਉਣ ਲਈ ਕਾਫੀ ਸੀ। ਦੇਸ਼ ਵਿੱਚ ਸੋਗ ਵੀ ਹੈ, ਗੁੱਸਾ ਵੀ ਹੈ ਅਤੇ ਇਹ ਨੁਕਸਾਨ ਸਿਰਫ਼ ਉਨ੍ਹਾਂ ਪਰਿਵਾਰਾਂ ਦਾ ਨਹੀਂ ਹੈ, ਜਿਨ੍ਹਾਂ ਨੇ ਆਪਣਾ ਬੇਟਾ ਖੋਇਆ, ਭਰਾ ਖੋਇਆ, ਪਤੀ ਖੋਇਆ। ਇਹ ਨੁਕਸਾਨ ਪੂਰੇ ਰਾਸ਼ਟਰ ਦਾ ਹੈ। ਅਤੇ ਇਸ ਲਈ ਮੈਂ ਦੇਸ਼ਵਾਸੀਆਂ ਨੂੰ ਅੱਜ ਇੰਨਾ ਹੀ ਕਹਾਂਗਾ ਅਤੇ ਜੋ ਮੈਂ ਉਸ ਦਿਨ ਕਿਹਾ ਸੀ, ਮੈਂ ਅੱਜ ਉਸ ਨੂੰ ਮੁੜ ਦੁਹਰਾਉਣਾ ਚਾਹੁੰਦਾ ਹਾਂ ਕਿ ਦੋਸ਼ੀ ਸਜ਼ਾ ਪਾ ਕੇ ਹੀ ਰਹਿਣਗੇ।
ਮੇਰੇ ਪਿਆਰੇ ਦੇਸ਼ਵਾਸੀਓ, ਸਾਨੂੰ ਆਪਣੀ ਸੈਨਾ ‘ਤੇ ਭਰੋਸਾ ਹੈ। ਉਹ ਆਪਣੇ ਸਾਹਸ ਨਾਲ ਅਜਿਹੀ ਹਰ ਸਾਜਿਸ਼ ਨੂੰ ਨਾਕਾਮ ਕਰਨਗੇ ਅਤੇ ਦੇਸ਼ ਦੇ ਸਵਾ ਸੌ ਕਰੋੜ ਦੇਸ਼ਵਾਸੀ ਸੁਖ ਚੈਨ ਦੀ ਜ਼ਿੰਦਗੀ ਜੀ ਸਕਣ, ਇਸ ਲਈ ਉਹ ਸਾਹਸ ਦੇ ਸਿਖਰ ‘ਤੇ ਜਾਣ ਵਾਲੇ ਲੋਕ ਹਨ। ਸਾਡੀ ਸੈਨਾ ‘ਤੇ ਸਾਨੂੰ ਮਾਣ ਹੈ। ਸਾਡੇ ਨਾਗਰਿਕਾਂ ਲਈ, ਰਾਜਨੇਤਾਵਾਂ ਲਈ ਬੋਲਣ ਦੇ ਕਈ ਅਵਸਰ ਹੁੰਦੇ ਹਨ। ਅਸੀਂ ਬੋਲਦੇ ਵੀ ਹਾਂ। ਪਰ ਸੈਨਾ ਬੋਲਦੀ ਨਹੀਂ ਹੈ। ਸੈਨਾ ਕੰਮ ਕਰਦੀ ਹੈ।
ਮੈਂ ਅੱਜ ਕਸ਼ਮੀਰ ਦੇ ਨਾਗਰਿਕਾਂ ਨਾਲ ਵੀ ਵਿਸ਼ੇਸ਼ ਰੂਪ ਵਿੱਚ ਗੱਲ ਕਰਨੀ ਚਾਹੁੰਦਾ ਹਾਂ। ਕਸ਼ਮੀਰ ਦੇ ਨਾਗਰਿਕ ਦੇਸ਼-ਵਿਰੋਧੀ ਤਾਕਤਾਂ ਨੂੰ ਭਲੀਭਾਂਤ ਸਮਝਣ ਲਗੇ ਹਨ। ਅਤੇ ਜਿਵੇਂ-ਜਿਵੇਂ ਸੱਚਾਈ ਸਮਝਣ ਲਗੇ ਹਨ, ਉਹ ਅਜਿਹੇ ਤੱਤਾਂ ਤੋਂ ਆਪਣੇ ਆਪ ਨੂੰ ਅਲਗ ਕਰਕੇ ਸ਼ਾਂਤੀ ਦੇ ਮਾਰਗ ‘ਤੇ ਚਲ ਪਏ ਹਨ। ਹਰ ਮਾਂ-ਬਾਪ ਦੀ ਇੱਛਾ ਹੈ ਕਿ ਜਲਦੀ ਤੋਂ ਜਲਦੀ ਸਕੂਲ-ਕਾਲਜ ਪੂਰੀ ਤਰ੍ਹਾਂ ਕੰਮ ਕਰਨ। ਕਿਸਾਨਾਂ ਨੂੰ ਵੀ ਲਗ ਰਿਹਾ ਹੈ ਕਿ ਉਨ੍ਹਾਂ ਦੀ ਜੋ ਫਸਲ, ਫਲ਼ ਵਗੈਰਾ ਤਿਆਰ ਹੋਏ ਹਨ, ਉਹ ਹਿੰਦੁਸਤਾਨ ਭਰ ਦੀ market ਵਿੱਚ ਪਹੁੰਚਣ। ਆਰਥਿਕ ਕਾਰੋਬਾਰ ਵੀ ਠੀਕ ਢੰਗ ਨਾਲ ਚਲੇ। ਅਤੇ ਪਿਛਲੇ ਕੁਝ ਦਿਨਾਂ ਤੋਂ ਕਾਰੋਬਾਰ ਸੁਚਾਰੂ ਰੂਪ ਨਾਲ ਚਲਣਾ ਸ਼ੁਰੂ ਵੀ ਹੋਇਆ ਹੈ। ਅਸੀਂ ਸਾਰੇ ਜਾਣਦੇ ਹਾਂ ਸ਼ਾਂਤੀ, ਏਕਤਾ ਅਤੇ ਸਦਭਾਵਨਾ ਹੀ ਸਾਡੀਆਂ ਸਮੱਸਿਆਵਾਂ ਦੇ ਹੱਲ ਦਾ ਰਸਤਾ ਵੀ ਹੈ, ਸਾਡੀ ਪ੍ਰਗਤੀ ਦਾ ਰਸਤਾ ਵੀ ਹੈ, ਸਾਡੇ ਵਿਕਾਸ ਦਾ ਵੀ ਰਸਤਾ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਪਾਰ ਕਰਨਾ ਹੈ। ਮੈਨੂੰ ਵਿਸ਼ਵਾਸ ਹੈ ਕਿ ਹਰ ਸਮੱਸਿਆ ਦਾ ਹੱਲ ਅਸੀਂ ਮਿਲ-ਬੈਠ ਕੇ ਲੱਭਾਂਗੇ, ਰਸਤੇ ਨਿਕਲਣਗੇ ਅਤੇ ਨਾਲ-ਨਾਲ ਕਸ਼ਮੀਰ ਦੀ ਆਉਣ ਵਾਲੀ ਪੀੜ੍ਹੀ ਲਈ ਉੱਤਮ ਮਾਰਗ ਵੀ ਪੈਦਾ ਕਰਾਂਗੇ। ਕਸ਼ਮੀਰ ਦੇ ਨਾਗਰਿਕਾਂ ਦੀ ਸੁਰੱਖਿਆ, ਇਹ ਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ। ਕਾਨੂੰਨ ਅਤੇ ਵਿਵਸਥਾ ਬਣਾਉਣ ਲਈ ਸ਼ਾਸਨ ਨੂੰ ਕੁਝ ਕਦਮ ਚੁੱਕਣੇ ਪੈਂਦੇ ਹਨ। ਮੈਂ ਸੁਰੱਖਿਆ ਬਲਾਂ ਨੂੰ ਵੀ ਕਹਾਂਗਾ ਕਿ ਸਾਡੇ ਕੋਲ ਜੋ ਸਮਰੱਥਾ ਹੈ, ਸ਼ਕਤੀ ਹੈ, ਕਾਨੂੰਨ ਹਨ, ਨਿਯਮ ਹਨ, ਉਨ੍ਹਾਂ ਦਾ ਉਪਯੋਗ ਕਾਨੂੰਨ ਅਤੇ ਵਿਵਸਥਾ ਲਈ ਹੈ, ਕਸ਼ਮੀਰ ਦੇ ਆਮ ਨਾਗਰਿਕਾਂ ਨੂੰ ਸੁਖ ਚੈਨ ਦੀ ਜ਼ਿੰਦਗੀ ਦੇਣ ਲਈ ਹੈ ਅਤੇ ਉਸਦਾ ਅਸੀਂ ਪੂਰੀ ਤਰ੍ਹਾਂ ਪਾਲਣ ਕਰਾਂਗੇ। ਕਦੇ-ਕਦੇ ਅਸੀਂ ਸੋਚਦੇ ਹਾਂ, ਉਸ ਤੋਂ ਅਲੱਗ ਸੋਚਣ ਵਾਲੇ ਲੋਕ ਨਵੇਂ-ਨਵੇਂ ਵਿਚਾਰ ਰੱਖਦੇ ਹਨ। social media ਵਿੱਚੋਂ ਇਨ੍ਹਾਂ ਦਿਨਾਂ ਵਿੱਚ ਮੈਨੂੰ ਬਹੁਤ ਕੁਝ ਜਾਨਣ ਦਾ ਅਵਸਰ ਮਿਲਦਾ ਹੈ, ਹਿੰਦੁਸਤਾਨ ਦੇ ਹਰ ਕੋਨੇ ਤੋਂ, ਹਰ ਪ੍ਰਕਾਰ ਦੇ ਲੋਕਾਂ ਦੇ ਭਾਵਾਂ ਨੂੰ ਜਾਨਣ-ਸਮਝਣ ਦਾ ਅਵਸਰ ਮਿਲਦਾ ਹੈ ਅਤੇ ਇਹ ਲੋਕਤੰਤਰ ਦੀ ਤਾਕਤ ਨੂੰ ਵਧਾਉਂਦਾ ਹੈ। ਪਿਛਲੇ ਦਿਨਾਂ ਵਿੱਚ 11ਵੀਂ ਕਲਾਸ ਦੇ ਹਰਸ਼ਵਰਧਨ ਨਾਂਅ ਦੇ ਇੱਕ ਨੌਜਵਾਨ ਨੇ ਮੇਰੇ ਸਾਹਮਣੇ ਇੱਕ ਅਲੱਗ ਪ੍ਰਕਾਰ ਦਾ ਵਿਚਾਰ ਰੱਖਿਆ। ਉਸ ਨੇ ਲਿਖਿਆ ਹੈ-”ਉੜੀ ਦਹਿਸ਼ਤੀ ਹਮਲੇ ਤੋਂ ਬਾਅਦ ਮੈਂ ਬਹੁਤ ਦੁਖੀ ਸਾਂ । ਕੁਝ ਕਰ ਗੁਜ਼ਰਨ ਦੀ ਤੇਜ ਲਾਲਸਾ ਸੀ। ਪਰ ਕਰਨ ਦਾ ਕੋਈ ਰਸਤਾ ਨਹੀਂ ਸੁੱਝ ਰਿਹਾ ਸੀ। ਅਤੇ ਮੇਰੇ ਵਰਗਾ ਇੱਕ ਛੋਟਾ ਜਿਹਾ ਵਿਦਿਆਰਥੀ ਕੀ ਕਰ ਸਕਦਾ ਹੈ। ਤਾਂ ਮੇਰੇ ਮਨ ਵਿੱਚ ਆਇਆ ਕਿ ਮੈਂ ਵੀ ਦੇਸ਼-ਹਿਤ ਲਈ ਕੰਮ ਕਿਵੇਂ ਕਰਾਂ। ਅਤੇ ਮੈਂ ਸੰਕਲਪ ਕੀਤਾ ਕਿ ਮੈਂ ਰੋਜ਼ 3 ਘੰਟੇ ਜ਼ਿਆਦਾ ਪੜ੍ਹਾਈ ਕਰਾਂਗਾ। ਦੇਸ਼ ਦੇ ਕੰਮ ਆ ਸਕਾਂ, ਅਜਿਹਾ ਯੋਗ ਨਾਗਰਿਕ ਬਣਾਂਗਾ।”
ਭਾਈ ਹਰਸ਼ਵਰਧਨ, ਗੁੱਸੇ ਦੇ ਇਸ ਮਾਹੌਲ ਵਿੱਚ ਇੰਨੀ ਛੋਟੀ ਉਮਰ ਵਿੱਚ ਤੁਸੀਂ ਖੁਦ ਸੋਚ ਸਕਦੇ ਹੋ, ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ। ਪਰ ਹਰਸ਼ਵਰਧਨ, ਮੈਂ ਇਹ ਵੀ ਕਹਾਂਗਾ ਕਿ ਦੇਸ਼ ਦੇ ਨਾਗਰਿਕਾਂ ਦੇ ਮਨ ਵਿੱਚ ਜੋ ਗੁੱਸਾ ਹੈ, ਉਸਦਾ ਇੱਕ ਬਹੁਤ ਵੱਡਾ ਮੁੱਲ ਹੈ। ਇਹ ਰਾਸ਼ਟਰ ਦੀ ਚੇਤਨਾ ਦਾ ਪ੍ਰਤੀਕ ਹੈ। ਇਹ ਗੁੱਸਾ ਵੀ ਕੁਝ ਕਰ ਗੁਜ਼ਰਨ ਦੇ ਇਰਾਦਿਆਂ ਵਾਲਾ ਹੈ। ਹਾਂ, ਤੁਸੀਂ ਇੱਕ constructive approach ਨਾਲ ਉਸ ਨੂੰ ਪੇਸ਼ ਕੀਤਾ। ਪਰ ਤੁਹਾਨੂੰ ਪਤਾ ਹੋਏਗਾ, ਜਦੋਂ 1965 ਦੀ ਲੜਾਈ ਹੋਈ, ਲਾਲ ਬਹਾਦਰ ਸ਼ਾਸਤਰੀ ਜੀ ਸਾਡੀ ਅਗਵਾਈ ਕਰ ਰਹੇ ਸਨ ਅਤੇ ਪੂਰੇ ਦੇਸ਼ ਵਿੱਚ ਅਜਿਹਾ ਹੀ ਇੱਕ ਜਜ਼ਬਾ ਸੀ, ਗੁੱਸਾ ਸੀ, ਦੇਸ਼ ਭਗਤੀ ਦਾ ਜਵਾਰ ਸੀ, ਹਰ ਕੋਈ ਕੁਝ ਨਾ ਕੁਝ ਹੋਵੇ, ਅਜਿਹਾ ਚਾਹੁੰਦਾ ਸੀ, ਕੁਝ ਨਾ ਕੁਝ ਕਰਨ ਦਾ ਇਰਾਦਾ ਰੱਖਦਾ ਸੀ। ਉਦੋਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਬਹੁਤ ਹੀ ਉੱਤਮ ਤਰੀਕੇ ਨਾਲ ਦੇਸ਼ ਦੇ ਇਸ ਭਾਵ ਨੂੰ ਵਿਸ਼ਵ ਦੇ ਸਾਹਮਣੇ ਰੱਖਣ ਦੀ ਵੱਡੀ ਕੋਸ਼ਿਸ਼ ਕੀਤੀ ਸੀ। ਅਤੇ ਉਨ੍ਹਾਂ ਨੇ ‘ਜੈ ਜਵਾਨ, ਜੈ ਕਿਸਾਨ’ ਮੰਤਰ ਦੇ ਕੇ ਦੇਸ਼ ਦੇ ਆਮ ਮਾਨਵ ਨੂੰ ਦੇਸ਼ ਲਈ ਕੰਮ ਕਿਵੇਂ ਕਰਨਾ ਹੈ, ਉਸਦੀ ਪ੍ਰੇਰਣਾ ਦਿੱਤੀ ਸੀ। ਬੰਬ-ਬੰਦੂਕ ਦੀ ਅਵਾਜ਼ ਦੇ ਵਿਚਕਾਰ ਦੇਸ਼ ਭਗਤੀ ਨੂੰ ਪ੍ਰਗਟ ਕਰਨ ਦਾ ਹੋਰ ਵੀ ਇੱਕ ਰਸਤਾ ਹਰ ਨਾਗਰਿਕ ਲਈ ਹੁੰਦਾ ਹੈ, ਇਹ ਲਾਲ ਬਹਾਦਰ ਸ਼ਾਸਤਰੀ ਜੀ ਨੇ ਪੇਸ਼ ਕੀਤਾ ਸੀ। ਮਹਾਤਮਾ ਗਾਂਧੀ ਵੀ, ਜਦੋਂ ਅਜ਼ਾਦੀ ਦਾ ਅੰਦੋਲਨ ਚਲਾਉਂਦੇ ਸਨ, ਅੰਦੋਲਨ ਜਦੋਂ ਤੀਬਰਤਾ ‘ਤੇ ਹੁੰਦਾ ਸੀ ਅਤੇ ਅੰਦੋਲਨ ਵਿੱਚ ਇੱਕ ਪੜਾਅ ਦੀ ਜ਼ਰੂਰਤ ਹੁੰਦੀ ਸੀ ਤਾਂ ਉਹ ਅੰਦੋਲਨ ਦੀ ਉਸ ਤੀਬਰਤਾ ਨੂੰ ਸਮਾਜ ਦੇ ਅੰਦਰ ਰਚਨਾਤਮਕ ਕੰਮਾਂ ਦੀ ਤਰਫ਼ ਕਰਨ ਲਈ ਵੱਡੇ ਸਫਲ ਪ੍ਰਯੋਗ ਕਰਦੇ ਸਨ। ਅਸੀਂ ਸਾਰੇ-ਸੈਨਾ ਆਪਣੀ ਜ਼ਿੰਮੇਵਾਰੀ ਨਿਭਾਈਏ, ਸ਼ਾਸਨ ‘ਤੇ ਬੈਠੇ ਹੋਏ ਲੋਕ ਆਪਣਾ ਫਰਜ਼ ਨਿਭਾਉਣ ਅਤੇ ਅਸੀਂ ਦੇਸ਼ਵਾਸੀ, ਹਰ ਨਾਗਰਿਕ, ਇਸ ਦੇਸ਼ ਭਗਤੀ ਦੇ ਜਜ਼ਬੇ ਨਾਲ, ਅਸੀਂ ਵੀ ਕੋਈ ਨਾ ਕੋਈ ਰਚਨਾਤਮਕ ਯੋਗਦਾਨ ਦੇਈਏ, ਤਾਂ ਦੇਸ਼ ਜ਼ਰੂਰ ਨਵੀਆਂ ਉਚਾਈਆਂ ਨੂੰ ਪਾਰ ਕਰੇਗਾ।
ਮੇਰੇ ਪਿਆਰੇ ਦੇਸ਼ਵਾਸੀਓ, ਸ਼੍ਰੀਮਾਨ ਟੀ. ਐੱਸ. ਕਾਰਤਿਕ ਨੇ ਮੈਨੂੰ NarendraModiApp ‘ਤੇ ਲਿਖਿਆ ਕਿ Paralympics ਵਿੱਚ ਜੋ athletes ਗਏ ਸਨ, ਉਨ੍ਹਾਂ ਨੇ ਇਤਿਹਾਸ ਰਚਿਆ ਹੈ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਦੀ ਜਿੱਤ ਹੈ। ਸ਼੍ਰੀਮਾਨ ਵਰੁਣ ਵਿਸ਼ਵਨਾਥਨ ਨੇ ਵੀ NarendraModiApp ‘ਤੇ ਲਿਖਿਆ ਹੈ ਕਿ ਸਾਡੇ athletes ਨੇ ਬਹੁਤ ਹੀ ਵਧੀਆ ਕੰਮ ਕੀਤਾ। ਤੁਹਾਡੇ ‘ਮਨ ਕੀ ਬਾਤ’ ਵਿੱਚ ਉਸਦਾ ਜ਼ਿਕਰ ਕਰਨਾ ਚਾਹੀਦਾ ਹੈ। ਤੁਸੀਂ ਦੋ ਨਹੀਂ, ਦੇਸ਼ ਦੇ ਹਰ ਵਿਅਕਤੀ ਨੂੰ Paralympics ਵਿੱਚ ਸਾਡੇ ਖਿਡਾਰੀਆਂ ਪ੍ਰਤੀ ਇੱਕ emotional attachment ਹੋਈ ਹੈ। ਸ਼ਾਇਦ ਖੇਡ ਤੋਂ ਵੀ ਵਧ ਕੇ ਇਸ Paralympics ਨੇ ਅਤੇ ਸਾਡੇ ਖਿਡਾਰੀਆਂ ਦੇ ਪ੍ਰਦਰਸ਼ਨ ਨੇ, ਮਾਨਵਤਾ ਦੇ ਦ੍ਰਿਸ਼ਟੀਕੋਣ ਨੂੰ, ਦਿੱਵਯਾਂਗ ਪ੍ਰਤੀ ਦੇਖਣ ਦੇ ਦ੍ਰਿਸ਼ਟੀਕੋਣ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਅਤੇ ਮੈਂ ਆਪਣੀ ਜੇਤੂ ਭੈਣ ਦੀਪਾ ਮਲਿਕ ਦੀ ਇਸ ਗੱਲ ਨੂੰ ਕਦੇ ਨਹੀਂ ਭੁੱਲ ਸਕਾਂਗਾ, ਜਦੋਂ ਉਸ ਨੇ medal ਪ੍ਰਾਪਤ ਕੀਤਾ ਤਾਂ ਉਸ ਨੇ ਇਹ ਕਿਹਾ-” ਇਸ medal ਨਾਲ ਮੈਂ ਅਪੰਗਤਾ ਨੂੰ ਹੀ ਹਰਾ ਦਿੱਤਾ ਹੈ।” ਇਸ ਵਾਕ ਵਿੱਚ ਬਹੁਤ ਵੱਡੀ ਤਾਕਤ ਹੈ। ਇਸ ਵਾਰ Paralympics ਵਿੱਚ ਸਾਡੇ ਦੇਸ਼ ਤੋਂ 3 ਔਰਤਾਂ ਸਮੇਤ 19 athletes ਨੇ ਹਿੱਸਾ ਲਿਆ। ਬਾਕੀ ਖੇਡਾਂ ਦੀ ਤੁਲਨਾ ਵਿੱਚ ਜਦੋਂ ਦਿੱਵਯਾਂਗ ਖੇਡਦੇ ਹਨ ਤਾਂ ਸਰੀਰਕ ਸਮਰੱਥਾ, ਖੇਡ ਦਾ ਕੌਸ਼ਲ, ਇਸ ਸਭ ਤੋਂ ਵੀ ਵੱਡੀ ਗੱਲ ਹੁੰਦੀ ਹੈ-ਇੱਛਾ ਸ਼ਕਤੀ, ਸੰਕਲਪ ਸ਼ਕਤੀ।
ਤੁਹਾਨੂੰ ਇਹ ਜਾਣਕੇ ਸੁਖਦ ਹੈਰਾਨੀ ਹੋਏਗੀ ਕਿ ਸਾਡੇ ਖਿਡਾਰੀਆਂ ਨੇ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 4 ਮੈਡਲ ਹਾਸਲ ਕੀਤੇ ਹਨ-2 ਗੋਲਡ, 1 ਚਾਂਦੀ, 1 ਕਾਂਸੀ ਦੇ ਮੈਡਲ ਸ਼ਾਮਲ ਹਨ। Gold Medal ਪ੍ਰਾਪਤ ਕਰਨ ਵਾਲੇ ਭਾਈ ਦੇਵੇਂਦਰ ਝਾਝੜੀਆ-‘ ਭਾਲਾ ਫੈਂਕ ‘ ਵਿੱਚ ਉਹ ਦੁਬਾਰਾ Gold Medal ਲਿਆਏ ਅਤੇ 12 ਸਾਲ ਤੋਂ ਬਾਅਦ ਦੁਬਾਰਾ ਲੈ ਆਏ। 12 ਸਾਲ ਵਿੱਚ ਉਮਰ ਵਧ ਜਾਂਦੀ ਹੈ। ਇੱਕ ਵਾਰ Gold Medal ਮਿਲਣ ਤੋਂ ਬਾਅਦ ਕੁਝ ਜਜ਼ਬਾ ਵੀ ਘੱਟ ਹੋ ਜਾਂਦਾ ਹੈ, ਪਰ ਦੇਵੇਂਦਰ ਨੇ ਦਿਖਾ ਦਿੱਤਾ ਕਿ ਸਰੀਰ ਦੀ ਅਵਸਥਾ, ਉਮਰ ਦਾ ਵਧਣਾ, ਉਸਦੇ ਸੰਕਲਪ ਨੂੰ ਕਦੇ ਵੀ ਢਿੱਲਾ ਨਹੀਂ ਕਰ ਸਕਿਆ ਅਤੇ 12 ਸਾਲ ਤੋਂ ਬਾਅਦ ਦੁਬਾਰਾ Gold Medal ਲੈ ਆਏ। ਅਤੇ ਉਹ ਜਨਮ ਤੋਂ ਦਿੱਵਯਾਂਗ ਨਹੀਂ ਸਨ। ਬਿਜਲੀ ਦਾ current ਲਗਣ ਕਾਰਨ ਉਨ੍ਹਾਂ ਨੂੰ ਆਪਣਾ ਇੱਕ ਹੱਥ ਗਵਾਉਣਾ ਪਿਆ। ਤੁਸੀਂ ਸੋਚੋ, ਜੋ ਇਨਸਾਨ 23 ਸਾਲ ਦੀ ਉਮਰ ਵਿੱਚ ਪਹਿਲਾ Gold Medal ਪ੍ਰਾਪਤ ਕਰੇ ਅਤੇ 35 ਸਾਲ ਦੀ ਉਮਰ ਵਿੱਚ ਦੂਸਰਾ Gold Medal ਪ੍ਰਾਪਤ ਕਰੇ, ਉਨ੍ਹਾਂ ਨੇ ਜੀਵਨ ਵਿੱਚ ਕਿੰਨੀ ਵੱਡੀ ਸਾਧਨਾ ਕੀਤੀ ਹੋਏਗੀ। ਮਰੀਯੱਪਨ ਥਾਂਗਾਵੇਲੂ ਨੇ ‘High Jump’ ਵਿੱਚ ਗੋਲਡ ਮੈਡਲ ਜਿੱਤਿਆ। ਅਤੇ ਥਾਂਗਾਵੇਲੂ ਨੇ ਸਿਰਫ਼ 5 ਸਾਲ ਦੀ ਉਮਰ ਵਿੱਚ ਆਪਣਾ ਸੱਜਾ ਪੈਰ ਖੋ ਦਿੱਤਾ ਸੀ। ਗ਼ਰੀਬੀ ਵੀ ਉਨ੍ਹਾਂ ਦੇ ਸੰਕਲਪ ਦੇ ਅੱਗੇ ਨਹੀਂ ਆਈ। ਨਾ ਉਹ ਵੱਡੇ ਸ਼ਹਿਰਾਂ ਦੇ ਰਹਿਣ ਵਾਲੇ ਹਨ, ਨਾ ਮੱਧਵਰਗੀ ਅਮੀਰ ਪਰਿਵਾਰ ਤੋਂ ਹਨ। 21 ਸਾਲ ਦੀ ਉਮਰ ਵਿੱਚ ਮੁਸ਼ਕਲਾਂ ਭਰੀ ਜ਼ਿੰਦਗੀ ਵਿੱਚੋਂ ਗੁਜ਼ਰਨ ਤੋਂ ਬਾਅਦ ਵੀ, ਸਰੀਰਿਕ ਮੁਸ਼ਕਲਾਂ ਦੇ ਬਾਵਜੂਦ ਵੀ ਸੰਕਲਪ ਦੀ ਮਜ਼ਬੂਤੀ ਨਾਲ ਦੇਸ਼ ਨੂੰ medal ਦਿਵਾ ਦਿੱਤਾ। Athlete ਦੀਪਾ ਮਲਿਕ ਦੇ ਨਾਂਅ ਨਾਲ ਤਾਂ ਕਈ ਪ੍ਰਕਾਰ ਦੇ ਜਿੱਤ ਦੇ ਝੰਡੇ ਲਹਿਰਾਉਣਾ ਉਨ੍ਹਾਂ ਦੇ ਨਾਂਅ ਨਾਲ ਜੁੜ ਚੁੱਕਿਆ ਹੈ।
ਵਰੁਣ ਸੀ ਭਾਟੀ ਨੇ ‘ਉੱਚੀ ਛਾਲ’ ਵਿੱਚ ‘ਕਾਂਸੀ ਮੈਡਲ’ ਹਾਸਲ ਕੀਤਾ। Paralympics ਦੇ medal, ਉਸਦਾ ਮਹੱਤਵ ਤਾਂ ਹੈ ਹੀ, ਪਰ ਦੇਸ਼ ਵਿੱਚ, ਸਾਡੇ ਸਮਾਜ ਵਿੱਚ, ਸਾਡੇ ਆਂਢ-ਗੁਆਂਢ ਵਿੱਚ, ਸਾਡੇ ਜੋ ਦਿੱਵਯਾਂਗ ਭਾਈ-ਭੈਣ ਹਨ, ਉਨ੍ਹਾਂ ਦੀ ਤਰਫ਼ ਦੇਖਣ ਲਈ ਇਨ੍ਹਾਂ ਮੈਡਲਾਂ ਨੇ ਬਹੁਤ ਵੱਡਾ ਕੰਮ ਕੀਤਾ ਹੈ। ਸਾਡੀਆਂ ਸੰਵੇਦਨਾਵਾਂ ਨੂੰ ਤਾਂ ਜਗਾਇਆ ਹੈ ਪਰ ਇਨ੍ਹਾਂ ਦਿੱਵਯਾਂਗਾਂ ਪ੍ਰਤੀ ਦੇਖਣ ਦੇ ਦ੍ਰਿਸ਼ਟੀਕੋਣ ਨੂੰ ਵੀ ਬਦਲਿਆ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਇਸ ਵਾਰ ਦੇ Paralympics ਵਿੱਚ ਇਨ੍ਹਾਂ ਦਿੱਵਯਾਂਗਾਂ ਨੇ ਕਿਵੇਂ ਦਾ ਕੰਮ ਕੀਤਾ ਹੈ। ਕੁਝ ਹੀ ਦਿਨ ਪਹਿਲਾਂ, ਉਸੇ ਹੀ ਸਥਾਨ ‘ਤੇ Olympics ਮੁਕਾਬਲੇ ਹੋਏ। ਕੋਈ ਸੋਚ ਸਕਦਾ ਹੈ ਕਿ General Olympics ਦੇ record ਨੂੰ ਦਿੱਵਯਾਂਗ ਲੋਕਾਂ ਨੇ ਵੀ break ਕਰ ਦਿੱਤਾ,ਤੋੜ ਦਿੱਤਾ। ਇਸ ਵਾਰ ਹੋਇਆ ਹੈ। 1500 ਮੀਟਰ ਦੀ ਜੋ ਦੌੜ ਹੁੰਦੀ ਹੈ, ਉਸ ਵਿੱਚ ਜੋ Olympics ਮੁਕਾਬਲਾ ਸੀ, ਉਸ ਵਿੱਚ Gold Medal ਪ੍ਰਾਪਤ ਕਰਨ ਵਾਲੇ ਜੋ record ਬਣਾਇਆ ਸੀ, ਉਸ ਤੋਂ ਦਿੱਵਯਾਂਗ ਦੇ ਮੁਕਾਬਲੇ ਵਿੱਚ ਅਲਜੀਰੀਆ ਦੇ Abdellatif Baka ਨੇ 1.7 second ਘੱਟ ਸਮੇਂ ਵਿੱਚ 1500 ਮੀਟਰ ਦੌੜ ਵਿੱਚ ਇੱਕ ਨਵਾਂ record ਬਣਾ ਦਿੱਤਾ। ਇੰਨਾ ਹੀ ਨਹੀਂ, ਮੈਨੂੰ ਹੈਰਾਨੀ ਤਾਂ ਉਦੋਂ ਹੋਈ ਕਿ ਦਿੱਵਯਾਂਗਾਂ ਵਿੱਚ ਜਿਸਦਾ ਚੌਥਾ ਨੰਬਰ ਆਇਆ ਦੌੜਾਕ ਹੋਣ ਦੇ ਨਾਤੇ, ਕੋਈ medal ਨਹੀਂ ਮਿਲਿਆ, ਉਹ general ਦੌੜਾਕਾਂ ਵਿੱਚ Gold Medal ਲੈਣ ਵਾਲੇ ਤੋਂ ਵੀ ਘੱਟ ਸਮੇਂ ਵਿੱਚ ਦੌੜਿਆ ਸੀ। ਮੈਂ ਫਿਰ ਇੱਕ ਵਾਰ, ਆਪਣੇ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਆਉਣ ਵਾਲੇ ਦਿਨਾਂ ਵਿੱਚ ਭਾਰਤ Paralympics ਲਈ ਵੀ, ਉਸਦੇ ਵਿਕਾਸ ਲਈ ਵੀ, ਇੱਕ ਸੁਚਾਰੂ ਯੋਜਨਾ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਪਿਛਲੇ ਹਫ਼ਤੇ ਮੈਨੂੰ ਗੁਜਰਾਤ ਦੇ ਨਵਸਾਰੀ ਵਿੱਚ ਕਈ ਵਿਲੱਖਣ ਅਨੁਭਵ ਹੋਏ। ਵੱਡਾ emotional ਪਲ਼ ਸੀ ਮੇਰੇ ਲਈ। ਦਿੱਵਯਾਂਗਾਂ ਲਈ ਇੱਕ Mega Camp ਭਾਰਤ ਸਰਕਾਰ ਨੇ ਲਗਾਇਆ ਸੀ ਅਤੇ ਕਈ ਸਾਰੇ world record ਹੋ ਗਏ ਉਸ ਦਿਨ। ਅਤੇ ਉੱਥੇ ਮੈਨੂੰ ਇੱਕ ਛੋਟੀ ਜਿਹੀ ਬੇਟੀ ਜੋ ਦੁਨੀਆ ਦੇਖ ਨਹੀਂ ਸਕਦੀ ਹੈ-ਗੌਰੀ ਸ਼ਾਰਦੂਲ, ਅਤੇ ਉਹ ਵੀ ਡਾਂਗ ਜ਼ਿਲ੍ਹੇ ਦੇ ਦੂਰ ਦੁਰਾਡੇ ਜੰਗਲਾਂ ਤੋਂ ਆਈ ਹੋਈ ਅਤੇ ਬਹੁਤ ਛੋਟੀ ਬੱਚੀ ਸੀ। ਉਸ ਨੇ ਮੈਨੂੰ ਕਵਿਤਾ ਪਾਠ ਰਾਹੀਂ ਪੂਰੀ ਰਾਮਾਇਣ, ਉਸ ਨੂੰ ਯਾਦ ਹੈ। ਉਸ ਨੇ ਮੈਨੂੰ ਕੁਝ ਅੰਸ਼ ਸੁਣਾਏ ਵੀ,ਅਤੇ ਮੈਂ ਉਸ ਨੂੰ ਉੱਥੇ ਲੋਕਾਂ ਸਾਹਮਣੇ ਵੀ ਪੇਸ਼ ਕੀਤਾ, ਤਾਂ ਲੋਕ ਹੈਰਾਨ ਸਨ। ਉਸ ਦਿਨ ਮੈਨੂੰ ਇੱਕ ਕਿਤਾਬ ਰਿਲੀਜ਼ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕੁਝ ਦਿੱਵਯਾਂਗਾਂ ਦੇ ਜੀਵਨ ਦੀਆਂ ਸਫਲ ਕਹਾਣੀਆਂ ਦਾ ਸੰਗ੍ਰਹਿ ਕੀਤਾ ਸੀ। ਬਹੁਤ ਪ੍ਰੇਰਕ ਘਟਨਾਵਾਂ ਸਨ। ਭਾਰਤ ਸਰਕਾਰ ਨੇ ਨਵਸਾਰੀ ਦੀ ਧਰਤੀ ‘ਤੇ ਵਿਸ਼ਵ ਰਿਕਾਰਡ ਬਣਾਇਆ ਜੋ ਮਹੱਤਵਪੂਰਨ ਮੈਂ ਮੰਨਦਾ ਹਾਂ। ਅੱਠ ਘੰਟੇ ਦੇ ਅੰਦਰ-ਅੰਦਰ 600 ਦਿੱਵਯਾਂਗ ਜੋ ਸੁਣ ਨਹੀਂ ਸਕਦੇ ਸਨ, ਉਨ੍ਹਾਂ ਨੂੰ ਸੁਣਨ ਲਈ ਮਸ਼ੀਨਾਂ feed ਕਰਨ ਦਾ ਸਫਲ ਪ੍ਰਯੋਗ ਕੀਤਾ। Guinness Book of World Record ਵਿੱਚ ਉਸ ਨੂੰ ਸਥਾਨ ਮਿਲਿਆ। ਇੱਕ ਹੀ ਦਿਨ ਵਿੱਚ ਦਿੱਵਯਾਂਗਾਂ ਵੱਲੋਂ ਤਿੰਨ-ਤਿੰਨ world record ਹੋਣੇ ਸਾਡੇ ਦੇਸ਼ਵਾਸੀਆਂ ਲਈ ਮਾਣ ਦੀ ਗੱਲ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਦੋ ਸਾਲ ਪਹਿਲਾਂ, 2 ਅਕਤੂਬਰ ਨੂੰ ਸਤਿਕਾਰਯੋਗ ਬਾਪੂ ਦੀ ਜਯੰਤੀ ‘ਤੇ ‘ਸਵੱਛ ਭਾਰਤ ਮਿਸ਼ਨ’ ਨੂੰ ਅਸੀਂ ਸ਼ੁਰੂ ਕੀਤਾ ਸੀ । ਅਤੇ ਉਸ ਸਮੇਂ ਵੀ ਮੈਂ ਕਿਹਾ ਸੀ ਕਿ ਸਵੱਛਤਾ-ਇਹ ਸੁਭਾਅ ਬਣਨਾ ਚਾਹੀਦਾ ਹੈ, ਹਰ ਨਾਗਰਿਕ ਦਾ ਕਰਤੱਵ ਬਣਨਾ ਚਾਹੀਦਾ ਹੈ, ਗੰਦਗੀ ਪ੍ਰਤੀ ਨਫ਼ਰਤ ਦਾ ਮਾਹੌਲ ਬਣਨਾ ਚਾਹੀਦਾ ਹੈ। ਹੁਣ 2 ਅਕਤੂਬਰ ਨੂੰ ਜਦੋਂ ਦੋ ਸਾਲ ਹੋ ਰਹੇ ਹਨ, ਤਾਂ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਦੇਸ਼ ਵਿੱਚ ਸਵਾ ਸੌ ਕਰੋੜ ਦੇਸ਼ਵਾਸੀਆਂ ਦੇ ਦਿਲ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਵਧੀ ਹੈ। ਅਤੇ ਮੈਂ ਕਿਹਾ ਸੀ-‘ਏਕ ਕਦਮ ਸਵੱਛਤਾ ਕੀ ਓਰ’ (‘एक कदम स्वच्छ्ता की ओर’ ) ਅਤੇ ਅੱਜ ਅਸੀਂ ਸਭ ਕਹਿ ਸਕਦੇ ਹਾਂ ਕਿ ਹਰ ਕਿਸੇ ਨੇ ਇੱਕ ਕਦਮ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਹੀ ਹੈ। ਮਤਲਬ ਕਿ ਦੇਸ਼ ਸਵਾ ਸੌ ਕਰੋੜ ਕਦਮ, ਸਵੱਛਤਾ ਦੀ ਤਰਫ਼ ਵਧਿਆ ਹੈ। ਇਹ ਵੀ ਪੱਕਾ ਹੋ ਚੁੱਕਿਆ ਹੈ, ਦਿਸ਼ਾ ਸਹੀ ਹੈ, ਫਲ਼ ਕਿੰਨੇ ਚੰਗੇ ਹੁੰਦੇ ਹਨ, ਥੋੜੀ ਜਿਹੀ ਕੋਸ਼ਿਸ਼ ਨਾਲ ਕੀ ਹੁੰਦਾ ਹੈ, ਉਹ ਵੀ ਨਜ਼ਰ ਆਇਆ ਹੈ ਅਤੇ ਇਸ ਲਈ ਹਰ ਕੋਈ ਚਾਹੇ ਆਮ ਨਾਗਰਿਕ ਹੋਵੇ, ਚਾਹੇ ਸ਼ਾਸਕ ਹੋਵੇ, ਚਾਹੇ ਸਰਕਾਰ ਦੇ ਦਫ਼ਤਰ ਹੋਣ ਜਾਂ ਸੜਕ ਹੋਵੇ, ਬੱਸ ਅੱਡੇ ਹੋਣ ਜਾਂ ਰੇਲ ਹੋਵੇ, ਸਕੂਲ ਜਾਂ ਕਾਲਜ ਹੋਵੇ, ਧਾਰਮਿਕ ਸਥਾਨ ਹੋਵੇ, ਹਸਪਤਾਲ ਹੋਵੇ, ਬੱਚੇ ਤੋਂ ਲੈ ਕੇ ਬੁੱਢੇ ਤੱਕ, ਪਿੰਡ, ਗ਼ਰੀਬ, ਕਿਸਾਨ ਔਰਤਾਂ, ਸਭ ਕੋਈ ਸਵੱਛਤਾ ਦੇ ਅੰਦਰ ਕੁਝ ਨਾ ਕੁਝ ਯੋਗਦਾਨ ਦੇ ਰਿਹਾ ਹੈ। media ਦੇ ਮਿੱਤਰਾਂ ਨੇ ਵੀ ਇੱਕ ਸਕਾਰਾਤਮਕ ਭੂਮਿਕਾ ਨਿਭਾਈ ਹੈ। ਮੈਂ ਵੀ ਚਾਹਾਂਗਾ ਕਿ ਸਾਨੂੰ ਹੋਰ ਵੀ ਬਹੁਤ ਅੱਗੇ ਵਧਣਾ ਹੈ। ਪਰ ਸ਼ੁਰੂਆਤ ਚੰਗੀ ਹੋਈ ਹੈ, ਕੋਸ਼ਿਸ਼ ਭਰਪੂਰ ਹੋਈ ਹੈ, ਅਤੇ ਅਸੀਂ ਕਾਮਯਾਬ ਹੋਵਾਂਗੇ, ਇਹ ਵਿਸ਼ਵਾਸ ਵੀ ਪੈਦਾ ਹੋਇਆ ਹੈ। ਇਹ ਵੀ ਤਾਂ ਜ਼ਰੂਰੀ ਹੁੰਦਾ ਹੈ ਅਤੇ ਤਾਂ ਹੀ ਤਾਂ ਪੇਂਡੂ ਭਾਰਤ ਦੀ ਗੱਲ ਕਰੀਏ ਤਾਂ ਹੁਣ ਤੱਕ ਦੋ ਕਰੋੜ ਅਠਤਾਲੀ ਲੱਖ, ਮਤਲਬ ਲਗਭਗ ਢਾਈ ਕਰੋੜ ਪਖਾਨਿਆਂ ਦਾ ਨਿਰਮਾਣ ਹੋਇਆ ਹੈ ਅਤੇ ਆਉਣ ਵਾਲੇ ਇੱਕ ਸਾਲ ਵਿੱਚ ਡੇਢ ਕਰੋੜ ਹੋਰ ਪਖਾਨੇ ਬਣਾਉਣ ਦਾ ਇਰਾਦਾ ਹੈ। ਅਰੋਗਤਾ ਲਈ, ਨਾਗਰਿਕਾਂ ਦੇ ਸਨਮਾਨ ਲਈ, ਖਾਸ ਕਰਕੇ ਮਾਵਾਂ-ਭੈਣਾਂ ਦੇ ਸਨਮਾਨ ਲਈ ਖੁੱਲ੍ਹੇ ਵਿੱਚ ਪਖਾਨੇ ਜਾਣ ਦੀ ਆਦਤ ਬੰਦ ਹੋਣੀ ਹੀ ਚਾਹੀਦੀ ਹੈ ਤੇ ਇਸ ਲਈ Open Defecation Free (ODF) ‘ ਖੁੱਲ੍ਹੇ ਵਿੱਚ ਪਖਾਨਾ ਜਾਣ ਦੀਆਂ ਆਦਤਾਂ ਤੋਂ ਮੁਕਤੀ’ ਉਸਦਾ ਇੱਕ ਅਭਿਆਨ ਚਲ ਪਿਆ ਹੈ। ਰਾਜਾਂ ਦੇ ਦਰਮਿਆਨ, ਜ਼ਿਲ੍ਹਿਆਂ ਦੇ ਵਿਚਕਾਰ, ਪਿੰਡਾਂ ਦੇ ਵਿਚਕਾਰ ਸਿਹਤਮੰਦ ਮੁਕਾਬਲਾ ਚਲ ਪਿਆ ਹੈ। ਆਂਧਰ ਪ੍ਰਦੇਸ਼, ਗੁਜਰਾਤ ਅਤੇ ਕੇਰਲ ਖੁੱਲ੍ਹੇ ਵਿੱਚ ਪਖਾਨਾ ਜਾਣ ਦੀ ਆਦਤ ਤੋਂ ਮੁਕਤੀ ਦੀ ਦਿਸ਼ਾ ਵਿੱਚ ਬਹੁਤ ਹੀ ਨਜ਼ਦੀਕ ਭਵਿੱਖ ਵਿੱਚ ਸੰਪੂਰਨ ਸਫ਼ਲਤਾ ਪ੍ਰਾਪਤ ਕਰਨਗੇ। ਮੈਂ ਹੁਣੇ ਗੁਜਰਾਤ ਗਿਆ ਸਾਂ, ਤਾਂ ਮੈਨੂੰ ਅਫ਼ਸਰਾਂ ਨੇ ਦੱਸਿਆ ਕਿ ਪੋਰਬੰਦਰ, ਜੋ ਕਿ ਮਹਾਤਮਾ ਗਾਂਧੀ ਦਾ ਜਨਮ ਸਥਾਨ ਹੈ, ਇਸ 2 ਅਕਤੂਬਰ ਨੂੰ ਪੋਰਬੰਦਰ ਪੂਰੀ ਤਰ੍ਹਾਂ ਨਾਲ ODF ਦਾ ਟੀਚਾ ਸਿੱਧ ਕਰ ਲਏਗਾ। ਜਿਨ੍ਹਾਂ ਨੇ ਇਸ ਕੰਮ ਨੂੰ ਕੀਤਾ ਹੈ, ਉਨ੍ਹਾਂ ਨੂੰ ਵਧਾਈ, ਜੋ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਸ਼ੁਭਕਾਮਨਾਵਾਂ ਅਤੇ ਦੇਸ਼ਵਾਸੀਆਂ ਨੂੰ ਮੇਰੀ ਬੇਨਤੀ ਹੈ ਕਿ ਮਾਂਵਾਂ-ਭੈਣਾਂ ਦੇ ਸਨਮਾਨ ਲਈ, ਛੋਟੇ ਛੋਟੇ ਬੱਚਿਆਂ ਦੀ ਸਿਹਤ ਲਈ, ਇਸ ਸਮੱਸਿਆ ਤੋਂ ਸਾਨੂੰ ਦੇਸ਼ ਨੂੰ ਮੁਕਤ ਕਰਨਾ ਹੈ। ਆਓ, ਅਸੀਂ ਸੰਕਲਪ ਲੈ ਕੇ ਅੱਗੇ ਵਧੀਏ। ਖਾਸ ਕਰਕੇ ਮੈਂ ਨੌਜਵਾਨ ਦੋਸਤ, ਜੋ ਕਿ ਅੱਜ ਕੱਲ੍ਹ technology ਦੀ ਭਰਪੂਰ ਵਰਤੋਂ ਕਰਦੇ ਹਨ, ਉਨ੍ਹਾਂ ਲਈ ਇੱਕ ਯੋਜਨਾ ਪੇਸ਼ ਕਰਨੀ ਚਾਹੁੰਦਾ ਹਾਂ। ਸਵੱਛਤਾ ਮਿਸ਼ਨ ਦਾ ਤੁਹਾਡੇ ਸ਼ਹਿਰ ਵਿੱਚ ਕੀ ਹਾਲ ਹੈ? ਇਹ ਜਾਨਣ ਦਾ ਹੱਕ ਹਰ ਕਿਸੇ ਨੂੰ ਹੈ ਅਤੇ ਇਸ ਲਈ ਭਾਰਤ ਸਰਕਾਰ ਨੇ ਇੱਕ ਟੈਲੀਫੋਨ ਨੰਬਰ ਦਿੱਤਾ ਹੈ-1969। ਅਸੀਂ ਜਾਣਦੇ ਹਾਂ, 1869 ਵਿੱਚ ਮਹਾਤਮਾ ਗਾਂਧੀ ਦਾ ਜਨਮ ਹੋਇਆ ਸੀ। 1969 ਵਿੱਚ ਅਸੀਂ ਮਹਾਤਮਾ ਗਾਂਧੀ ਦੀ ਸ਼ਤਾਬਦੀ ਮਨਾਈ ਸੀ। ਅਤੇ 2019 ਵਿੱਚ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਉਣ ਵਾਲੇ ਹਾਂ। ਇਹ 1969 ਨੰਬਰ-ਉਸ ‘ਤੇ ਤੁਸੀਂ ਫੋਨ ਕਰਕੇ ਨਾ ਸਿਰਫ਼ ਆਪਣੇ ਸ਼ਹਿਰ ਵਿੱਚ ਪਖਾਨਿਆਂ ਦੇ ਨਿਰਮਾਣ ਦੀ ਸਥਿਤੀ ਜਾਣ ਸਕੋਗੇ, ਬਲਕਿ ਪਖਾਨੇ ਬਣਾਉਣ ਲਈ ਬੇਨਤੀ ਵੀ ਕਰ ਸਕੋਗੇ। ਤੁਸੀਂ ਜ਼ਰੂਰ ਇਸ ਦਾ ਲਾਭ ਉਠਾਉਣਾ। ਇੰਨਾ ਹੀ ਨਹੀਂ, ਸਫ਼ਾਈ ਨਾਲ ਜੁੜੀਆਂ ਸ਼ਿਕਾਇਤਾਂ ਅਤੇ ਉਨ੍ਹਾਂ ਸ਼ਿਕਾਇਤਾਂ ਦੇ ਹੱਲ ਦੀ ਸਥਿਤੀ ਜਾਨਣ ਲਈ ਇੱਕ ਸਵੱਛਤਾ App ਦੀ ਸ਼ੁਰੂਆਤ ਕੀਤੀ ਹੈ। ਤੁਸੀਂ ਇਸ ਦਾ ਭਰਪੂਰ ਫਾਇਦਾ ਉਠਾਓ, ਖਾਸ ਕਰਕੇ young generation ਫਾਇਦਾ ਉਠਾਏ। ਭਾਰਤ ਸਰਕਾਰ ਨੇ corporate world ਨੂੰ ਵੀ appeal ਕੀਤੀ ਹੈ ਕਿ ਉਹ ਅੱਗੇ ਆਉਣ। ਸਵੱਛਤਾ ਲਈ ਕੰਮ ਕਰਨਾ ਜੋ ਚਾਹੁੰਦੇ ਹਨ, ਅਜਿਹੇ young professionals ਨੂੰ sponsor ਕਰਨ। ਜ਼ਿਲ੍ਹਿਆਂ ਦੇ ਅੰਦਰ ‘ਸਵੱਛ ਭਾਰਤ sponsor ‘ ਦੇ ਰੂਪ ਵਿੱਚ ਉਨ੍ਹਾਂ ਨੂੰ ਭੇਜਿਆ ਜਾ ਸਕਦਾ ਹੈ।
ਇਹ ਸਵੱਛਤਾ ਅਭਿਆਨ ਸਿਰਫ਼ ਸੰਸਕਾਰਾਂ ਤੱਕ ਸੀਮਤ ਰਹਿਣ ਨਾਲ ਵੀ ਗੱਲ ਬਣਦੀ ਨਹੀਂ ਹੈ। ਸਵੱਛਤਾ ਸੁਭਾਅ ਬਣ ਜਾਏ, ਇੰਨੇ ਨਾਲ ਹੀ ਕਾਫ਼ੀ ਨਹੀਂ ਹੈ। ਅੱਜ ਦੇ ਯੁੱਗ ਵਿੱਚ ਸਵੱਛਤਾ ਨਾਲ ਸਿਹਤ ਜਿਵੇਂ ਜੁੜਦੀ ਹੈ, ਉਵੇਂ ਸਵੱਛਤਾ ਨਾਲ revenue model ਵੀ ਜ਼ਰੂਰੀ ਹੈ। ‘Waste to Wealth’ ਇਹ ਵੀ ਉਸਦਾ ਇੱਕ ਅੰਗ ਹੋਣਾ ਜ਼ਰੂਰੀ ਹੈ ਅਤੇ ਇਸ ਲਈ ਸਵੱਛਤਾ ਮਿਸ਼ਨ ਦੇ ਨਾਲ ਨਾਲ ‘Waste to Compost’ ਦੀ ਤਰਫ਼ ਸਾਨੂੰ ਅੱਗੇ ਵਧਣਾ ਹੈ। solid waste ਦੀ processing ਹੋਵੇ। Compost ਵਿੱਚ ਬਦਲਣ ਲਈ ਕੰਮ ਹੋਵੇ ਅਤੇ ਇਸ ਲਈ ਸਰਕਾਰ ਦੀ ਤਰਫ਼ ਤੋਂ policy intervention ਦੀ ਵੀ ਸ਼ੁਰੂਆਤ ਕੀਤੀ ਗਈ ਹੈ। Fertilizer ਕੰਪਨੀਆਂ ਨੂੰ ਕਿਹਾ ਹੈ ਕਿ ਉਹ waste ਵਿੱਚੋਂ ਜੋ Compost ਤਿਆਰ ਹੁੰਦਾ ਹੈ, ਉਸ ਨੂੰ ਖਰੀਦਣ। ਜੋ ਕਿਸਾਨ organic farming ਵਿੱਚ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਮੁਹੱਈਆ ਕਰਵਾਉਣ। ਜੋ ਲੋਕ ਆਪਣੀ ਜ਼ਮੀਨ ਦੀ ਸਿਹਤ ਸੁਧਾਰਨਾ ਚਾਹੁੰਦੇ ਹਨ, ਧਰਤੀ ਦੀ ਸਿਹਤ ਦੀ ਫਿਕਰ ਕਰਦੇ ਹਨ ਜੋ chemical fertilizer ਕਾਰਨ ਕਾਫ਼ੀ ਨੁਕਸਾਨ ਹੋ ਚੁੱਕਿਆ ਹੈ, ਉਨ੍ਹਾਂ ਨੂੰ ਜੇਕਰ ਕੁਝ ਮਾਤਰਾ ਵਿੱਚ ਇਸ ਪ੍ਰਕਾਰ ਦੀ ਖਾਦ ਦੀ ਜ਼ਰੂਰਤ ਹੈ ਤਾਂ ਉਹ ਮੁਹੱਈਆ ਕਰਾਉਣ। ਅਤੇ ਸ਼੍ਰੀਮਾਨ ਅਮਿਤਾਭ ਬਚਨ ਜੀ Brand Ambassador ਦੇ ਰੂਪ ਵਿੱਚ ਇਸ ਕੰਮ ਵਿੱਚ ਕਾਫ਼ੀ ਯੋਗਦਾਨ ਦੇ ਰਹੇ ਹਨ। ਮੈਂ ਨੌਜਵਾਨਾਂ ਨੂੰ ‘Waste to Wealth’ ਇਸ movement ਵਿੱਚ ਨਵੇਂ-ਨਵੇਂ start-up ਲਈ ਵੀ ਸੱਦਾ ਦਿੰਦਾ ਹਾਂ। ਉਸ ਪ੍ਰਕਾਰ ਦੇ ਸਾਧਨ ਵਿਕਸਤ ਕਰੀਏ, ਉਸ ਪ੍ਰਕਾਰ ਦੀ technology ਵਿਕਸਤ ਕਰੀਏ, ਸਸਤੇ ਵਿੱਚ ਉਸਦੇ mass production ਦਾ ਕੰਮ ਕਰੀਏ। ਇਹ ਕਰਨ ਵਰਗਾ ਕੰਮ ਹੈ। ਬਹੁਤ ਵੱਡਾ ਰੋਜ਼ਗਾਰ ਦਾ ਵੀ ਅਵਸਰ ਹੈ। ਬਹੁਤ ਵੱਡੀ ਆਰਥਿਕ ਗਤੀਵਿਧੀ ਦਾ ਵੀ ਅਵਸਰ ਹੈ। ਅਤੇ waste ਵਿੱਚੋਂ wealth creation ਇਹ ਸਫਲ ਹੁੰਦਾ ਹੈ। ਇਸ ਸਾਲ 25 ਸਤੰਬਰ ਤੋਂ 2 ਅਕਤੂਬਰ ਤੱਕ ਇੱਕ ਵਿਸ਼ੇਸ਼ ਪ੍ਰੋਗਰਾਮ ‘INDOSAN’ , India Sanitation Conference ਹੋ ਰਿਹਾ ਹੈ। ਦੇਸ਼ ਭਰ ਦੇ ਮੰਤਰੀ, ਮੁੱਖ ਮੰਤਰੀ, ਮਹਾਨਗਰਾਂ ਦੇ Mayor, Commissioner, ਇਹ ਸਭ ਮਿਲ ਕੇ ਸਿਰਫ਼ ‘ਸਵੱਛਤਾ’ ਇਸ ‘ਤੇ ਗੰਭੀਰ ਚਿੰਤਨ-ਮਨਨ ਕਰਨ ਵਾਲੇ ਹਨ। Technology ਵਿੱਚ ਕੀ ਹੋ ਸਕਦਾ ਹੈ? Financial model ਕੀ ਹੋ ਸਕਦਾ ਹੈ? ਜਨ ਸ਼ਮੂਲੀਅਤ ਕਿਵੇਂ ਹੋ ਸਕਦੀ ਹੈ? ਰੋਜ਼ਗਾਰ ਦੇ ਅਵਸਰ ਇਸ ਵਿੱਚ ਕਿਵੇਂ ਵਧਾਏ ਜਾ ਸਕਦੇ ਹਨ? ਸਾਰੇ ਵਿਸ਼ਿਆਂ ‘ਤੇ ਚਰਚਾ ਹੋਣ ਵਾਲੀ ਹੈ ਅਤੇ ਮੈਂ ਤਾਂ ਦੇਖ ਰਿਹਾ ਹਾਂ ਕਿ ਲਗਾਤਾਰ ਸਵੱਛਤਾ ਲਈ ਨਵੀਆਂ-ਨਵੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਅਜੇ ਇੱਕ ਦਿਨ ਪਹਿਲਾਂ ਮੈਂ ਅਖ਼ਬਾਰ ਵਿੱਚ ਪੜ੍ਹਿਆ ਕਿ Gujarat Technology University ਦੇ ਵਿਦਿਆਰਥੀਆਂ ਨੇ 107 ਪਿੰਡਾਂ ਵਿੱਚ ਜਾ ਕੇ ਪਖਾਨਿਆਂ ਦੇ ਨਿਰਮਾਣ ਲਈ ਜਾਗਰਣ ਅਭਿਆਨ ਚਲਾਇਆ। ਖੁਦ ਕੰਮ ਕੀਤਾ ਅਤੇ ਲਗਭਗ 9 ਹਜ਼ਾਰ ਪਖਾਨੇ ਬਣਾਉਣ ਵਿੱਚ ਉਨ੍ਹਾਂ ਨੇ ਆਪਣਾ ਯੋਗਦਾਨ ਦਿੱਤਾ। ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਹੋਏਗਾ Wing Commander ਪਰਮਵੀਰ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਨੇ ਤਾਂ ਗੰਗਾ ਵਿੱਚ ਦੇਵਪ੍ਰਯਾਗ ਤੋਂ ਲੈ ਕੇ ਗੰਗਾ ਸਾਗਰ ਤੱਕ 2800 ਕਿਲੋਮੀਟਰ ਦੀ ਯਾਤਰਾ ਤੈਰ ਕੇ ਕੀਤੀ ਅਤੇ ਸਵੱਛਤਾ ਦਾ ਸੰਦੇਸ਼ ਦਿੱਤਾ। ਭਾਰਤ ਸਰਕਾਰ ਨੇ ਵੀ ਆਪਣੇ-ਆਪਣੇ ਵਿਭਾਗਾਂ ਦੇ ਇੱਕ ਸਾਲ ਭਰ ਦਾ calendar ਬਣਾਇਆ ਹੈ। ਹਰ department 15 ਦਿਨ ਵਿਸ਼ੇਸ਼ ਰੂਪ ਨਾਲ ਸਵੱਛਤਾ ‘ਤੇ focus ਕਰਦਾ ਹੈ। ਆਉਣ ਵਾਲੇ ਅਕਤੂਬਰ ਮਹੀਨੇ ਵਿੱਚ 1 ਤੋਂ 15 ਅਕਤੂਬਰ ਤੱਕ Drinking Water and Sanitation Department, Panchayati Raj Department, Rural Development Department – ਇਹ ਤਿੰਨੋਂ ਮਿਲ ਕੇ ਆਪਣੇ ਆਪਣੇ ਖੇਤਰ ਵਿੱਚ ਸਵੱਛਤਾ ਦਾ road-map ਬਣਾ ਕੇ ਕੰਮ ਕਰਨ ਵਾਲੇ ਹਨ। ਅਤੇ ਅਕਤੂਬਰ ਮਹੀਨੇ ਦੇ last two week 16 ਅਕਤੂਬਰ ਤੋਂ 31 ਅਕਤੂਬਰ, ਤਿੰਨ ਹੋਰ department Agriculture and Farmer Welfare – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, Food Processing Industries, Consumer Affairs ਇਹ department 15 ਦਿਨ ਆਪਣੇ ਨਾਲ ਸਬੰਧਤ ਜੋ ਖੇਤਰ ਹਨ, ਉੱਥੇ ਸਫ਼ਾਈ ਅਭਿਆਨ ਚਲਾਉਣ ਵਾਲੇ ਹਨ। ਮੇਰੀ ਨਾਗਰਿਕਾਂ ਨੂੰ ਵੀ ਬੇਨਤੀ ਹੈ ਕਿ ਇਨ੍ਹਾਂ ਵਿਭਾਗਾਂ ਵੱਲੋਂ ਜੋ ਕੰਮ ਚਲ ਦਾ ਹੈ, ਉਸ ਵਿੱਚ ਤੁਹਾਡਾ ਕਿਧਰੇ ਸਬੰਧ ਆਉਂਦਾ ਹੈ ਤਾਂ ਤੁਸੀਂ ਵੀ ਜੁੜ ਜਾਏਓ। ਤੁਸੀਂ ਦੇਖਿਆ ਹੋਏਗਾ, ਇਨ੍ਹਾਂ ਦਿਨਾਂ ਵਿੱਚ ਸਵੱਛਤਾ ਦਾ survey ਅਭਿਆਨ ਵੀ ਚਲਦਾ ਹੈ। ਪਹਿਲਾਂ ਇੱਕ ਵਾਰ 73 ਸ਼ਹਿਰਾਂ ਦਾ survey ਕਰਕੇ ਸਵੱਛਤਾ ਦੀ ਕੀ ਸਥਿਤੀ ਹੈ, ਉਸ ਨੂੰ ਦੇਸ਼ ਦੀ ਜਨਤਾ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਹੁਣ 1 ਲੱਖ ਤੋਂ ਉੱਪਰ ਜਨਸੰਖਿਆ ਵਾਲੇ ਜੋ 500 ਦੇ ਕਰੀਬ ਸ਼ਹਿਰ ਹਨ, ਉਨ੍ਹਾਂ ਦੀ ਵਾਰੀ ਹੈ ਅਤੇ ਇਸ ਕਾਰਨ ਹਰ ਸ਼ਹਿਰ ਅੰਦਰ ਇੱਕ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਚਲੋ ਭਾਈ, ਅਸੀਂ ਪਿੱਛੇ ਰਹਿ ਗਏ, ਹੁਣ ਅਗਲੀ ਵਾਰ ਅਸੀਂ ਕੁਝ ਵਧੀਆ ਕਰਾਂਗੇ। ਇੱਕ ਸਵੱਛਤਾ ਦੇ ਮੁਕਾਬਲੇ ਦਾ ਮਾਹੌਲ ਬਣਿਆ ਹੈ। ਮੈਂ ਉਮੀਦ ਕਰਦਾ ਹਾਂ ਕਿ ਅਸੀਂ ਸਾਰੇ ਨਾਗਰਿਕ ਇਸ ਅਭਿਆਨ ਵਿੱਚ ਜਿੰਨਾ ਯੋਗਦਾਨ ਦੇ ਸਕਦੇ ਹਾਂ, ਦੇਣਾ ਚਾਹੀਦਾ ਹੈ, ਆਉਣ ਵਾਲੀ 2 ਅਕਤੂਬਰ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੀ ਜਯੰਤੀ ਹੈ। ‘ਸਵੱਛ ਭਾਰਤ ਮਿਸ਼ਨ’ ਨੂੰ 2 ਸਾਲ ਹੋ ਰਹੇ ਹਨ। ਮੈਂ ਗਾਂਧੀ ਜਯੰਤੀ ਤੋਂ ਦੀਵਾਲੀ ਤੱਕ, ਖਾਦੀ ਦਾ ਕੁਝ ਨਾ ਕੁਝ ਖਰੀਦਣ ਲਈ ਤਾਂ ਬੇਨਤੀ ਕਰਦਾ ਹੀ ਰਹਿੰਦਾ ਹਾਂ। ਇਸ ਵਾਰ ਵੀ ਮੇਰੀ ਬੇਨਤੀ ਹੈ ਕਿ ਹਰ ਪਰਿਵਾਰ ਵਿੱਚ ਕੋਈ ਨਾ ਕੋਈ ਖਾਦੀ ਦੀ ਚੀਜ਼ ਹੋਣੀ ਚਾਹੀਦੀ ਹੈ, ਤਾਂ ਕਿ ਗ਼ਰੀਬ ਦੇ ਘਰ ਵਿੱਚ ਦੀਵਾਲੀ ਦਾ ਦੀਵਾ ਜਲ਼ ਸਕੇ। ਇਸ 2 ਅਕਤੂਬਰ ਨੂੰ ਜਦੋਂਕਿ ਐਤਵਾਰ ਹੈ, ਇੱਕ ਨਾਗਰਿਕ ਦੇ ਨਾਤੇ ਕੀ ਅਸੀਂ ਖੁਦ ਸਵੱਛਤਾ ਵਿੱਚ ਕਿਧਰੇ ਨਾ ਕਿਧਰੇ ਜੁੜ ਸਕਦੇ ਹਾਂ? 2 ਘੰਟੇ, 4 ਘੰਟੇ physically ਤੁਸੀਂ ਸਫ਼ਾਈ ਦੇ ਕੰਮ ਵਿੱਚ ਆਪਣੇ ਆਪ ਨੂੰ ਜੋੜੋ ਅਤੇ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਜੋ ਸਫ਼ਾਈ ਅਭਿਆਨ ਵਿੱਚ ਜੁੜੋ, ਉਸਦੀ ਇੱਕ photo ਮੈਨੂੰ ‘NarendraModiApp’ ‘ਤੇ ਤੁਸੀਂ share ਕਰੋ। video ਹੋਵੇ, ਤਾਂ video share ਕਰੋ। ਦੇਖਣਾ, ਪੂਰੇ ਦੇਸ਼ ਵਿੱਚ ਸਾਡੇ ਲੋਕਾਂ ਦੀ ਕੋਸ਼ਿਸ਼ ਨਾਲ ਫਿਰ ਇੱਕ ਵਾਰ ਇਸ ਅੰਦੋਲਨ ਨੂੰ ਨਵੀਂ ਤਾਕਤ ਮਿਲ ਜਾਏਗੀ, ਨਵੀਂ ਗਤੀ ਮਿਲ ਜਾਏਗੀ। ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਅਸੀਂ ਦੇਸ਼ ਲਈ ਕੁਝ ਨਾ ਕੁਝ ਕਰਨ ਦਾ ਸੰਕਲਪ ਕਰੀਏ।
ਮੇਰੇ ਪਿਆਰੇ ਦੇਸ਼ਵਾਸੀਓ, ਜੀਵਨ ਵਿੱਚ ਦੇਣ ਦਾ ਆਪਣੇ ਆਪ ਵਿੱਚ ਇੱਕ ਆਨੰਦ ਹੁੰਦਾ ਹੈ। ਕੋਈ ਉਸ ਨੂੰ recognize ਕਰੇ ਜਾਂ ਨਾ ਕਰੇ। ਦੇਣ ਦੀ ਖੁਸ਼ੀ ਵਿਲੱਖਣ ਹੁੰਦੀ ਹੈ। ਅਤੇ ਮੈਂ ਦੇਖਿਆ ਪਿਛਲੇ ਦਿਨਾਂ ਵਿੱਚ ਜਦੋਂ gas subsidy ਛੱਡਣ ਲਈ ਮੈਂ ਕਿਹਾ ਅਤੇ ਦੇਸ਼ਵਾਸੀਆਂ ਨੇ ਜੋ ਉਸ ਨੂੰ respond ਦਿੱਤਾ, ਉਹ ਆਪਣੇ ਆਪ ਵਿੱਚ ਹੀ ਇੱਕ ਬਹੁਤ ਵੱਡੀ ਪ੍ਰੇਰਕ ਘਟਨਾ ਹੈ ਭਾਰਤ ਦੇ ਰਾਸ਼ਟਰੀ ਜੀਵਨ ਦੀ। ਇਨ੍ਹਾਂ ਦਿਨਾਂ ਵਿੱਚ ਸਾਡੇ ਦੇਸ਼ ਵਿੱਚ ਕਈ ਨੌਜਵਾਨ, ਛੋਟੇ-ਮੋਟੇ ਸੰਗਠਨ, corporate ਜਗਤ ਦੇ ਲੋਕ, ਸਕੂਲਾਂ ਦੇ ਲੋਕ, ਕੁਝ NGO , ਇਹ ਸਭ ਮਿਲਕੇ 2 ਅਕਤੂਬਰ ਤੋਂ 8 ਅਕਤੂਬਰ ਕਈ ਸ਼ਹਿਰਾਂ ਵਿੱਚ ‘Joy of Giving Week’ ਮਨਾਉਣ ਵਾਲੇ ਹਨ। ਜ਼ਰੂਰਤਮੰਦ ਲੋਕਾਂ ਨੂੰ ਖਾਣ ਦਾ ਸਾਮਾਨ, ਕੱਪੜੇ, ਇਹ ਸਭ ਇਕੱਠਾ ਕਰਕੇ ਉਹ ਪਹੁੰਚਾਉਣ ਦਾ ਉਨ੍ਹਾਂ ਦਾ ਅਭਿਆਨ ਹੈ। ਮੈਂ ਜਦੋਂ ਗੁਜਰਾਤ ਵਿੱਚ ਸੀ, ਤਾਂ ਸਾਡੇ ਸਾਰੇ ਵਰਕਰ ਗਲੀਆਂ ਵਿੱਚ ਨਿਕਲਦੇ ਸਨ ਅਤੇ ਪਰਿਵਾਰਾਂ ਕੋਲ ਜੋ ਪੁਰਾਣੇ ਖਿਡੌਣੇ ਹੁੰਦੇ ਸਨ, ਉਸ ਵਿੱਚ ਭੇਟ ਕਰ ਦਿੰਦੇ ਸਨ। ਉਨ੍ਹਾਂ ਗ਼ਰੀਬ ਬੱਚਿਆਂ ਲਈ ਉਹ ਖਿਡੌਣੇ, ਇਨ੍ਹਾਂ ਦਾ ਵਿਲੱਖਣ ਆਨੰਦ ਦੇਖ ਕੇ ਅਜਿਹਾ ਲਗਦਾ ਸੀ ਕਿ ਵਾਹ! ਮੈਂ ਸਮਝਦਾ ਹਾਂ ਕਿ ਇਹ ਜੋ ‘Joy of Giving Week’ ਹੈ, ਜਿਨ੍ਹਾਂ ਸ਼ਹਿਰਾਂ ਵਿੱਚ ਹੋਣ ਵਾਲਾ ਹੈ, ਇਹ ਨੌਜਵਾਨਾਂ ਦੇ ਉਤਸ਼ਾਹ ਨੂੰ ਸਾਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਪ੍ਰਕਾਰ ਦਾ ਇਹ ਦਾਨ ਉਤਸਵ ਹੈ। ਜੋ ਨੌਜਵਾਨ ਇਸ ਕੰਮ ਵਿੱਚ ਲਗੇ ਹਨ, ਉਨ੍ਹਾਂ ਨੂੰ ਮੈਂ ਦਿਲ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਮੇਰੇ ਪਿਆਰੇ ਦੇਸ਼ਵਾਸੀਓ, ਅੱਜ 25 ਸਤੰਬਰ ਹੈ, ਪੰਡਿਤ ਦੀਨਦਿਆਲ ਉਪਾਧਿਆਏ ਜੀ ਦੀ ਜਯੰਤੀ ਦਾ ਅੱਜ ਅਵਸਰ ਹੈ ਅਤੇ ਅੱਜ ਤੋਂ ਉਨ੍ਹਾਂ ਦੀ ਜਨਮ ਸ਼ਤਾਬਦੀ ਦਾ ਸਾਲ ਸ਼ੁਰੂ ਹੋ ਰਿਹਾ ਹੈ। ਮੇਰੇ ਵਰਗੇ ਲੱਖਾਂ ਵਰਕਰ ਜਿਸ ਰਾਜਨੀਤਕ ਵਿਚਾਰਧਾਰਾ ਨੂੰ ਲੈ ਕੇ ਕੰਮ ਕਰ ਰਹੇ ਹਨ, ਉਸ ਰਾਜਨੀਤਕ ਵਿਚਾਰਧਾਰਾ ਦੀ ਵਿਆਖਿਆ ਕਰਨ ਦਾ ਕੰਮ, ਭਾਰਤ ਦੀਆਂ ਜੜਾਂ ਨਾਲ ਜੁੜੀ ਹੋਈ ਰਾਜਨੀਤੀ ਦੇ ਦਲ, ਜਿਨ੍ਹਾਂ ਨੇ ਆਪਣਾ ਇੱਕ ਰਾਜਨੀਤਕ ਦਰਸ਼ਨ ਦਿੱਤਾ, ਅਟੁੱਟ ਮਾਨਵ ਦਰਸ਼ਨ ਦਿੱਤਾ, ਉਸ ਪੰਡਿਤ ਦੀਨਦਿਆਲ ਜੀ ਦੀ ਸ਼ਤਾਬਦੀ ਦਾ ਸਾਲ ਅੱਜ ਸ਼ੁਰੂ ਹੋ ਰਿਹਾ ਹੈ। ‘ਸਰਵਜਨ ਹਿਤਾਏ-ਸਰਵਜਨ ਸੁਖਾਏ’ (‘सर्वजन हिताय-सर्वजन सुखाय’) ਅੰਤੋਦਿਆ ਦਾ ਸਿਧਾਂਤ-ਇਹ ਉਨ੍ਹਾਂ ਦੀ ਦੇਣ ਰਹੀ ਹੈ। ਮਹਾਤਮਾ ਗਾਂਧੀ ਵੀ ਅੰਤ ਵਾਲੇ ਵਿਅਕਤੀ ਦੀ ਭਲਾਈ ਦੀ ਗੱਲ ਕਰਦੇ ਸਨ। ਵਿਕਾਸ ਦਾ ਫਲ਼ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਕਿਵੇਂ ਮਿਲੇ? ‘ਹਰ ਹੱਥ ਨੂੰ ਕੰਮ ਹਰ ਖੇਤ ਨੂੰ ਪਾਣੀ’ (‘हर हाथ को काम हर खेत को पानी’) ਦੋ ਹੀ ਸ਼ਬਦਾਂ ਵਿੱਚ ਪੂਰਾ ਆਰਥਿਕ agenda ਉਨ੍ਹਾਂ ਨੇ ਪੇਸ਼ ਕੀਤਾ ਸੀ। ਦੇਸ਼ ਉਨ੍ਹਾਂ ਦੇ ਜਨਮ ਸ਼ਤਾਬਦੀ ਸਾਲ ਨੂੰ ‘ਗ਼ਰੀਬ ਭਲਾਈ ਸਾਲ’ ਦੇ ਰੂਪ ਵਿੱਚ ਮਨਾਏ। ਸਮਾਜ ਦਾ , ਸਰਕਾਰਾਂ ਦਾ, ਹਰ ਕਿਸੇ ਦਾ ਧਿਆਨ, ਵਿਕਾਸ ਦੇ ਲਾਭ ਗ਼ਰੀਬ ਨੂੰ ਕਿਵੇਂ ਮਿਲਣ, ਉਸ ‘ਤੇ ਕੇਂਦਰਿਤ ਹੋਵੇ ਅਤੇ ਤਾਂ ਹੀ ਜਾ ਕੇ ਦੇਸ਼ ਨੂੰ ਅਸੀਂ ਗ਼ਰੀਬੀ ਤੋਂ ਮੁਕਤੀ ਦਿਵਾ ਸਕਦੇ ਹਾਂ। ਮੈਂ ਪਿਛਲੇ ਦਿਨਾਂ ਵਿੱਚ ਜਿੱਥੇ ਪ੍ਰਧਾਨ ਮੰਤਰੀ ਦਾ ਨਿਵਾਸ ਸਥਾਨ ਹੈ, ਜੋ ਹੁਣ ਤੱਕ ਅੰਗਰੇਜ਼ਾਂ ਦੇ ਜ਼ਮਾਨੇ ਦੇ ‘ ਰੇਸ ਕੋਰਸ ਰੋਡ’ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ। ਪੰਡਿਤ ਦੀਨਦਿਆਲ ਉਪਾਧਿਆਏ ਜਨਮ ਸ਼ਤਾਬਦੀ ਸਾਲ ਨਿਮਿੱਤ ਪ੍ਰਧਾਨ ਮੰਤਰੀ ਦੇ ਨਿਵਾਸ ਸਥਾਨ ਵਾਲੇ ਉਸ ਮਾਰਗ ਦਾ ਨਾਮ ‘ਲੋਕ ਭਲਾਈ ਮਾਰਗ’ ਕਰ ਦਿੱਤਾ ਗਿਆ ਹੈ। ਉਹ ਉਸੀ ਸ਼ਤਾਬਦੀ ਸਾਲ ਦੇ ‘ਗ਼ਰੀਬ ਭਲਾਈ ਸਾਲ’ ਦਾ ਹੀ ਇੱਕ ਪ੍ਰਤੀਕਾਤਮਕ ਸਵਰੂਪ ਹੈ। ਸਾਡੇ ਸਭ ਦੇ ਪ੍ਰੇਰਣਾ ਪੁਰਸ਼, ਸਾਡੀ ਵਿਚਾਰਕ ਧਰੋਹਰ ਦੇ ਧਨੀ ਸ਼੍ਰੀ ਪੰਡਿਤ ਦੀਨਦਿਆਲ ਉਪਾਧਿਆਏ ਜੀ ਨੂੰ ਆਦਰਪੂਰਵਕ ਨਮਨ ਕਰਦਾ ਹਾਂ।
ਮੇਰੇ ਪਿਆਰੇ ਦੇਸ਼ਵਾਸੀਓ, ਦੁਸਹਿਰੇ ਦੇ ਦਿਨ ਹੀ 2 ਸਾਲ ਪਹਿਲਾਂ ‘ਮਨ ਦੀ ਬਾਤ’ ਦੀ ਮੈਂ ਸ਼ੁਰੂਆਤ ਕੀਤੀ ਸੀ। ਇਸ ਦੁਸਹਿਰੇ ਦੇ ਤਿਓਹਾਰ ‘ਤੇ 2 ਸਾਲ ਪੂਰੇ ਹੋ ਜਾਣਗੇ। ਮੇਰੀ ਇਹ ਪ੍ਰਮਾਣਿਕ ਕੋਸ਼ਿਸ਼ ਰਹੀ ਹੈ ਕਿ ‘ਮਨ ਕੀ ਬਾਤ’ ਇਹ ਸਰਕਾਰੀ ਕੰਮਾਂ ਦੇ ਗੁਣਗਾਨ ਕਰਨ ਦਾ ਪ੍ਰੋਗਰਾਮ ਨਹੀਂ ਬਣਨਾ ਚਾਹੀਦਾ। ਇਹ ‘ਮਨ ਕੀ ਬਾਤ’ ਰਾਜਨੀਤਕ ਖਿੱਚਧੂਹ ਦਾ ਪ੍ਰੋਗਰਾਮ ਨਹੀਂ ਬਣਨਾ ਚਾਹੀਦਾ। ਇਹ ‘ਮਨ ਕੀ ਬਾਤ’ ਦੋਸ਼ ਲਾਉਣ ਦਾ ਪ੍ਰੋਗਰਾਮ ਨਹੀਂ ਬਣਨਾ ਚਾਹੀਦਾ। 2 ਸਾਲ ਤੱਕ ਕਈ ਪ੍ਰਕਾਰ ਦੇ ਦਬਾਅ ਦੇ ਬਾਵਜੂਦ ਵੀ ਕਦੇ-ਕਦੇ ਤਾਂ ਮਨ ਤੜਫ਼ ਜਾਵੇ, ਇਸ ਪ੍ਰਕਾਰ ਦੇ ਪ੍ਰਲੋਭਿਤ ਵਾਤਾਵਰਣ ਦੇ ਬਾਵਜੂਦ ਵੀ ਕਦੇ ਕਦੇ ਨਰਾਜ਼ਗੀ ਨਾਲ ਕੁਝ ਗੱਲਾਂ ਦੱਸਣ ਦਾ ਮਨ ਕਰ ਜਾਵੇ, ਇੱਥੋਂ ਤੱਕ ਦਬਾਅ ਪੈਦਾ ਹੋਏ ਪਰ ਤੁਸੀਂ ਸਭ ਦੇ ਅਸ਼ੀਰਵਾਦ ਨਾਲ ‘ਮਨ ਕੀ ਬਾਤ’ ਨੂੰ ਉਨ੍ਹਾਂ ਸਭ ਤੋਂ ਬਚਾ ਕੇ ਰੱਖਣਾ ਆਮ ਮਨੁੱਖ ਨਾਲ ਜੁੜਨ ਦੀ ਮੇਰੀ ਕੋਸ਼ਿਸ਼ ਰਹੀ ਹੈ। ਇਸ ਦੇਸ਼ ਦਾ ਆਮ ਮਾਨਵ ਮੈਨੂੰ ਕਿਸ ਪ੍ਰਕਾਰ ਨਾਲ ਪ੍ਰੇਰਣਾ ਦਿੰਦਾ ਰਹਿੰਦਾ ਹੈ। ਇਸ ਦੇਸ਼ ਦੇ ਆਮ ਮਾਨਵ ਦੀਆਂ ਆਸ਼ਾਵਾਂ ਉਮੀਦਾਂ ਕੀ ਹਨ? ਅਤੇ ਮੇਰੇ ਦਿਲ-ਦਿਮਾਗ ‘ਤੇ ਜੋ ਦੇਸ਼ ਦਾ ਆਮ ਨਾਗਰਿਕ ਛਾਇਆ ਰਹਿੰਦਾ ਹੈ, ਉਹ ਹੀ ‘ਮਨ ਕੀ ਬਾਤ’ ਵਿੱਚ ਹਮੇਸ਼ਾ-ਹਮੇਸ਼ਾ ਪ੍ਰਗਟ ਹੁੰਦਾ ਰਿਹਾ। ਦੇਸ਼ਵਾਸੀਆਂ ਲਈ ‘ਮਨ ਕੀ ਬਾਤ’ ਜਾਣਕਾਰੀਆਂ ਦਾ ਅਵਸਰ ਹੋ ਸਕਦਾ ਹੈ, ਮੇਰੇ ਲਈ ‘ਮਨ ਕੀ ਬਾਤ’ ਮੇਰੇ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਸ਼ਕਤੀ ਦਾ ਅਹਿਸਾਸ ਕਰਨਾ, ਮੇਰੇ ਦੇਸ਼ ਦੇ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਤਾਕਤ ਨੂੰ ਵਾਰ-ਵਾਰ ਯਾਦ ਕਰਨਾ ਅਤੇ ਉਸ ਤੋਂ ਹੀ ਕੰਮ ਦੀ ਪ੍ਰੇਰਣਾ ਹਾਸਲ ਕਰਨੀ ਮੇਰੇ ਲਈ ਇਹ ਪ੍ਰੋਗਰਾਮ ਬਣਿਆ। ਮੈਂ ਅੱਜ 2 ਸਾਲ ਇਸ ਹਫ਼ਤੇ ਜਦੋਂ ਪੂਰੇ ਹੋਣ ਜਾ ਰਹੇ ਹਨ, ਤਾਂ ‘ਮਨ ਕੀ ਬਾਤ’ ਨੂੰ ਤੁਸੀਂ ਜਿਸ ਪ੍ਰਕਾਰ ਸਰਾਹਿਆ, ਜਿਸ ਪ੍ਰਕਾਰ ਸੰਵਾਰਿਆ, ਜਿਸ ਪ੍ਰਕਾਰ ਨਾਲ ਅਸ਼ੀਰਵਾਦ ਦਿੱਤੇ, ਮੈਂ ਇਸ ਲਈ ਵੀ ਸਾਰੇ ਸਰੋਤਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ। ਮੈਂ ਆਕਾਸ਼ਵਾਣੀ ਦਾ ਵੀ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੇਰੀਆਂ ਇਨ੍ਹਾਂ ਗੱਲਾਂ ਨੂੰ ਨਾ ਸਿਰਫ਼ ਪ੍ਰਸਾਰਿਤ ਕੀਤਾ, ਪਰ ਉਸ ਨੂੰ ਸਾਰੀਆਂ ਭਾਸ਼ਾਵਾਂ ਵਿੱਚ ਪਹੁੰਚਾਉਣ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ। ਮੈਂ ਉਨ੍ਹਾਂ ਦੇਸ਼ਵਾਸੀਆਂ ਦਾ ਵੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ‘ਮਨ ਕੀ ਬਾਤ’ ਤੋਂ ਬਾਅਦ ਚਿੱਠੀਆਂ ਲਿਖ ਕੇ, ਸੁਝਾਅ ਦੇ ਕੇ, ਸਰਕਾਰ ਦੇ ਦਰਵਾਜ਼ਿਆਂ ਨੂੰ ਖੜਕਾਇਆ, ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕੀਤਾ ਅਤੇ ਆਕਾਸ਼ਵਾਣੀ ਨੇ ਅਜਿਹੇ ਪੱਤਰਾਂ ‘ਤੇ ਵਿਸ਼ੇਸ਼ ਪ੍ਰੋਗਰਾਮ ਕਰਕੇ ਸਰਕਾਰ ਦੇ ਲੋਕਾਂ ਨੂੰ ਬੁਲਾ ਕੇ ਸਮੱਸਿਆਵਾਂ ਦੇ ਹੱਲ ਕੱਢਣ ਲਈ platform ਪ੍ਰਦਾਨ ਕੀਤਾ। ਤਾਂ ‘ਮਨ ਕੀ ਬਾਤ’ ਸਿਰਫ਼ 15-20 ਮਿੰਟ ਦਾ ਸੰਵਾਦ ਨਹੀਂ, ਸਮਾਜ-ਪਰਿਵਰਤਨ ਦਾ ਇੱਕ ਨਵਾਂ ਅਵਸਰ ਬਣ ਗਿਆ। ਕਿਸੇ ਦੇ ਵੀ ਲਈ ਇਸ ਤੋਂ ਵੱਡੀ ਸੰਤੁਸ਼ਟੀ ਦਾ ਕਾਰਨ ਕੀ ਹੋ ਸਕਦਾ ਹੈ ਅਤੇ ਇਸ ਲਈ ਇਸ ਨੂੰ ਸਫ਼ਲ ਬਣਾਉਣ ਵਿੱਚ ਜੁੜੇ ਹੋਏ ਹਰ ਕਿਸੇ ਦਾ ਵੀ ਮੈਂ ਧੰਨਵਾਦ ਕਰਦਾ ਹਾਂ, ਉਨ੍ਹਾਂ ਪ੍ਰਤੀ ਧੰਨਵਾਦ ਪ੍ਰਗਟ ਕਰਦਾ ਹਾਂ।
ਮੇਰੇ ਪਿਆਰੇ ਦੇਸ਼ਵਾਸੀਓ, ਅਗਲੇ ਹਫ਼ਤੇ ਨਵਰਾਤ੍ਰੇ ਅਤੇ ਦੁਰਗਾ ਪੂਜਾ ਦਾ ਤਿਓਹਾਰ, ਦੁਸਹਿਰੇ ਦਾ ਤਿਓਹਾਰ, ਦੀਵਾਲੀ ਦੀਆਂ ਤਿਆਰੀਆਂ, ਇੱਕ ਪ੍ਰਕਾਰ ਨਾਲ ਅਲੱਗ ਜਿਹਾ ਮਾਹੌਲ ਪੂਰੇ ਦੇਸ਼ ਵਿੱਚ ਹੁੰਦਾ ਹੈ। ਇਹ ਸ਼ਕਤੀ ਉਪਾਸਨਾ ਦਾ ਤਿਓਹਾਰ ਹੁੰਦਾ ਹੈ। ਸਮਾਜ ਦੀ ਏਕਤਾ ਹੀ ਦੇਸ਼ ਦੀ ਸ਼ਕਤੀ ਹੁੰਦੀ ਹੈ। ਚਾਹੇ ਨਵਰਾਤ੍ਰੇ ਹੋਣ ਜਾਂ ਦੁਰਗਾ ਪੂਜਾ ਹੋਵੇ, ਇਹ ਸ਼ਕਤੀ ਦੀ ਉਪਾਸਨਾ ਹੈ, ਸਮਾਜ ਦੀ ਏਕਤਾ ਦੀ ਉਪਾਸਨਾ ਦਾ ਤਿਓਹਾਰ ਕਿਵੇਂ ਬਣੇ? ਜਨ-ਜਨ ਨੂੰ ਜੋੜਨ ਵਾਲ ਤਿਓਹਾਰ ਕਿਵੇਂ ਬਣੇ? ਅਤੇ ਉਹ ਹੀ ਸੱਚੀ ਸ਼ਕਤੀ ਦੀ ਸਾਧਨਾ ਹੋਵੇ ਅਤੇ ਤਾਂ ਜਾ ਕੇ ਅਸੀਂ ਮਿਲ ਕੇ ਵਿਜੈ ਦਾ ਤਿਓਹਾਰ ਮਨਾ ਸਕਦੇ ਹਾਂ। ਆਓ, ਸ਼ਕਤੀ ਦੀ ਸਾਧਨਾ ਕਰੀਏ। ਏਕਤਾ ਦੇ ਮੰਤਰ ਨੂੰ ਲੈ ਕੇ ਚਲੀਏ। ਰਾਸ਼ਟਰ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾਣ ਲਈ ਸ਼ਾਂਤੀ, ਏਕਤਾ, ਸਦਭਾਵਨਾ ਨਾਲ ਨਵਰਾਤ੍ਰੇ ਅਤੇ ਦੁਰਗਾ ਪੂਜਾ ਦਾ ਤਿਓਹਾਰ ਮਨਾਈਏ, ਵਿਜੈਦਸ਼ਮੀ ਦੀ ਵਿਜੈ ਮਨਾਈਏ।
ਬਹੁਤ-ਬਹੁਤ ਧੰਨਵਾਦ।
ਏਕੇਟੀ/ਏਕੇ
बीते दिनों जम्मू-कश्मीर के उडी उरी सेक्टर में, एक आतंकी हमले में, हमारे देश के 18 वीर सपूतों को हमने खो दिया : PM @narendramodi #MannKiBaat
— PMO India (@PMOIndia) September 25, 2016
मैं इन सभी बहादुर सैनिकों को नमन करता हूँ और उन्हें श्रद्धांजलि देता हूँ | इस कायराना घटना पूरे देश को झकझोरने के लिए काफी थी : PM
— PMO India (@PMOIndia) September 25, 2016
हमें हमारी सेना पर भरोसा है | वे अपने पराक्रम से ऐसी हर साजिश को नाकाम करेंगे : PM @narendramodi #MannKiBaat
— PMO India (@PMOIndia) September 25, 2016
सेना बोलती नहीं है | सेना पराक्रम करती है : PM @narendramodi during #MannKiBaat https://t.co/ORSt201yKG
— PMO India (@PMOIndia) September 25, 2016
हम सब जानते हैं, शान्ति, एकता और सद्भावना ही हमारी समस्याओं का समाधान का रास्ता भी है, हमारी प्रगति का रास्ता भी है: PM #MannKiBaat
— PMO India (@PMOIndia) September 25, 2016
कश्मीर के नागरिकों की सुरक्षा, ये शासन की जिम्मेवारी होती है : PM @narendramodi #MannKiBaat
— PMO India (@PMOIndia) September 25, 2016
Know what young Harsh Vardhan wrote to the Prime Minister. https://t.co/ORSt201yKG #MannKiBaat
— PMO India (@PMOIndia) September 25, 2016
Several people wrote on @mygovindia and the 'Narendra Modi App' urging the Prime Minister to talk about #Paralympics. #Rio2016 #MannKiBaat
— PMO India (@PMOIndia) September 25, 2016
देश के हर व्यक्ति को #Paralympics में हमारे खिलाडियों के प्रति एक emotional attachment हुआ है : PM @narendramodi #MannKiBaat
— PMO India (@PMOIndia) September 25, 2016
मेरे प्यारे देशवासियो, पिछले सप्ताह मुझे गुजरात के नवसारी में कई अदभुत अनुभव हुए | बड़ा emotional पल था मेरे लिये : PM @narendramodi
— PMO India (@PMOIndia) September 25, 2016
दो साल पहले 2 अक्टूबर को पूज्य बापू के जन्म जयंती पर ‘स्वच्छ भारत मिशन’ को हमने प्रारंभ किया था : PM @narendramodi #MannKiBaat #MyCleanIndia
— PMO India (@PMOIndia) September 25, 2016
देश के सवा-सौ करोड़ देशवासियों के दिल में स्वच्छ्ता के प्रति जागरूकता बढ़ी है : PM @narendramodi #MannKiBaat
— PMO India (@PMOIndia) September 25, 2016
आपसे कहता हूँ कि आप जो सफ़ाई अभियान में जुड़े, उसकी एक photo मुझे ‘NarendraModiApp’ पर आप share कीजिए, Video हो तो Video share कीजिए : PM
— PMO India (@PMOIndia) September 25, 2016
महात्मा गाँधी और लाल बहादुर शास्त्री को पुनः स्मरण करते हुए हम देश के लिए कुछ-न-कुछ करने का संकल्प करें : PM @narendramodi #MannKiBaat
— PMO India (@PMOIndia) September 25, 2016
आज 25 सितम्बर है, पंडित दीनदयाल उपध्याय जी की जन्म जयंती का आज अवसर है और आज से उनके जन्म की शताब्दी वर्ष का प्रारंभ हो रहा है: PM
— PMO India (@PMOIndia) September 25, 2016
‘सर्वजन हिताय-सर्वजन सुखाय’ अन्त्योदय का सिद्दांत ये उनकी देन रही है : PM @narendramodi #MannKiBaat
— PMO India (@PMOIndia) September 25, 2016
विजयादशमी के दिन ही 2 साल पहले ‘मन की बात’ की मैंने शुरुआत की थी : PM @narendramodi
— PMO India (@PMOIndia) September 25, 2016
मेरी ये प्रामाणिक कोशिश रही थी कि ‘मन की बात’ ये सरकारी कामों के गुणगान करने का कार्यक्रम नहीं बनना चाहिए : PM @narendramodi #MannKiBaat
— PMO India (@PMOIndia) September 25, 2016
ये ‘मन की बात’ राजनैतिक छींटा-कशी का कार्यक्रम नहीं बनना चाहिए I ये ‘मन की बात’ आरोप-प्रत्यारोप का कार्यक्रम नहीं बनना चाहिए : PM
— PMO India (@PMOIndia) September 25, 2016
‘मन की बात’ सिर्फ 15-20 मिनट का संवाद नहीं, समाज-परिवर्तन का एक नया अवसर बन गया : PM @narendramodi #MannKiBaat
— PMO India (@PMOIndia) September 25, 2016
Spoke on Uri, 2 years of Swachh Bharat Mission, #Paralympics & 2 years of #MannKiBaat during the programme today. https://t.co/IQYCupdaBV
— Narendra Modi (@narendramodi) September 25, 2016