ਪੀਐੱਮਇੰਡੀਆ
ਮੇਰੇ ਪਿਆਰੇ ਦੇਸ਼ ਵਾਸੀਓ! ਤੁਹਾਨੂੰ ਸਾਰਿਆਂ ਨੂੰ ਨਮਸਕਾਰ। ਦੇਸ਼ ਦੇ ਹਰ ਕੋਨੇ ਵਿੱਚ ਜ਼ਿਆਦਾਤਰ ਪਰਿਵਾਰ ਆਪਣੇ ਬੱਚਿਆਂ ਦੇ ਇਮਤਿਹਾਨਾਂ ਵਿੱਚ ਰੁੱਝੇ ਹੋਏ ਹੋਣਗੇ। ਜਿਨ੍ਹਾਂ ਦੇ ਇਮਤਿਹਾਨ ਖਤਮ ਹੋ ਗਏ ਹੋਣਗੇ, ਉੱਥੇ ਕੁਝ ਆਰਾਮ ਦਾ ਮਾਹੌਲ ਹੋਵੇਗਾ ਅਤੇ ਜਿੱਥੇ ਇਮਤਿਹਾਨ ਹਾਲੇ ਚੱਲਦੇ ਹੋਣਗੇ, ਉਨ੍ਹਾਂ ਪਰਿਵਾਰਾਂ ਵਿੱਚ ਅਜੇ ਵੀ ਥੋੜ੍ਹਾ -ਬਹੁਤ ਪ੍ਰੈਸ਼ਰ ਤਾਂ ਹੋਵੇਗਾ ਹੀ ਪਰ ਅਜਿਹੇ ਸਮੇਂ ਮੈਂ ਇਹੀ ਕਹਾਂਗਾ ਕਿ ਪਿਛਲੀ ਵਾਰੀ ਮੈਂ ‘ਮਨ ਕੀ ਬਾਤ’ ਵਿੱਚ ਵਿਦਿਆਰਥੀਆਂ ਨਾਲ ਜੋ ਗੱਲਾਂ ਕੀਤੀਆਂ ਸਨ, ਉਨ੍ਹਾਂ ਨੂੰ ਦੁਬਾਰਾ ਸੁਣ ਲਓ, ਪ੍ਰੀਖਿਆ ਦੇ ਵੇਲੇ ਉਹ ਗੱਲਾਂ ਜ਼ਰੂਰ ਤੁਹਾਡੇ ਕੰਮ ਆਉਣਗੀਆਂ।
ਅੱਜ 26 ਮਾਰਚ ਹੈ। 26 ਮਾਰਚ ਬੰਗਲਾਦੇਸ਼ ਦਾ ਸੁਤੰਤਰਤਾ ਦਿਵਸ ਹੈ। ਅਨਿਆ ਦੇ ਖਿਲਾਫ ਇਕ ਇਤਿਹਾਸਕ ਲੜਾਈ, ਬੰਗ-ਬੰਧੂ ਦੀ ਅਗਵਾਈ ਵਿੱਚ ਬੰਗਲਾਦੇਸ਼ ਦੀ ਜਨਤਾ ਦੀ ਸ਼ਾਨਦਾਰ ਜਿੱਤ। ਅੱਜ ਦੇ ਇਸ ਮਹੱਤਵਪੂਰਨ ਦਿਹਾੜੇ ਮੈਂ ਬੰਗਲਾਦੇਸ਼ ਦੇ ਨਾਗਰਿਕ ਭੈਣ-ਭਰਾਵਾਂ ਨੂੰ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਇਹ ਕਾਮਨਾ ਕਰਦਾ ਹਾਂ ਕਿ ਬੰਗਲਾਦੇਸ਼ ਅੱਗੇ ਵਧੇ, ਵਿਕਾਸ ਕਰੇ ਅਤੇ ਬੰਗਲਾਦੇਸ਼ ਵਾਸੀਆਂ ਨੂੰ ਵੀ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਭਾਰਤ ਬੰਗਲਾਦੇਸ਼ ਦਾ ਇਕ ਮਜ਼ਬੂਤ ਸਾਥੀ ਹੈ, ਇਕ ਚੰਗਾ ਮਿੱਤਰ ਹੈ ਅਤੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇਸ ਪੂਰੇ ਖੇਤਰ ਦੇ ਅੰਦਰ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਵਿੱਚ ਆਪਣਾ ਸਹਿਯੋਗ ਦਿੰਦੇ ਰਹਾਂਗੇ।
ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਫ਼ਖਰ ਹੈ ਕਿ ਰਵਿੰਦਰਨਾਥ ਟੈਗੋਰ, ਉਨ੍ਹਾਂ ਦੀਆਂ ਯਾਦਾਂ, ਸਾਡੀ ਇਕ ਸਾਂਝੀ ਵਿਰਾਸਤ ਹੈ। ਬੰਗਲਾਦੇਸ਼ ਦਾ ਰਾਸ਼ਟਰ ਗਾਨ ਵੀ ਗੁਰੂਦੇਵ ਰਵਿੰਦਰਨਾਥ ਟੈਗੋਰ ਦੀ ਰਚਨਾ ਹੈ। ਗੁਰੂਦੇਵ ਟੈਗੋਰ ਦੇ ਬਾਰੇ ਇਕ ਬਹੁਤ Interesting ਗੱਲ ਇਹ ਹੈ ਕਿ 1913 ਵਿੱਚ ਉਹ ਨਾ ਸਿਰਫ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਏਸ਼ੀਆਈ ਵਿਅਕਤੀ ਸਨ, ਸਗੋਂ ਉਨ੍ਹਾਂ ਨੂੰ ਅੰਗਰੇਜ਼ਾਂ ਨੇ `Knighthood’ ਦੀ ਵੀ ਉਪਾਧੀ ਦਿੱਤੀ ਸੀ ਅਤੇ ਜਦੋਂ 1919 ਵਿੱਚ ਜਲ੍ਹਿਆਂ ਵਾਲਾ ਬਾਗ਼ ਵਿੱਚ ਅੰਗਰੇਜ਼ਾਂ ਨੇ ਕਤਲੇਆਮ ਕੀਤਾ ਤਾਂ ਰਵਿੰਦਰਨਾਥ ਟੈਗੋਰ ਉਨ੍ਹਾਂ ਮਹਾਪੁਰਸ਼ਾਂ ਵਿੱਚ ਸ਼ਾਮਿਲ ਸਨ, ਜਿਨ੍ਹਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਸੀ ਅਤੇ ਇਹੀ ਸਮਾਂ ਸੀ, ਜਦੋਂ 12 ਸਾਲ ਦੇ ਇਕ ਬੱਚੇ ਦੇ ਮਨ ‘ਤੇ ਗਹਿਰਾ ਪ੍ਰਭਾਵ ਹੋਇਆ ਸੀ। ਕਿਸ਼ੋਰ ਅਵਸਥਾ ਵਿੱਚ ਖੇਤਾਂ ‘ਚ ਹੱਸਦੇ-ਟੱਪਦੇ ਉਸ ਬੱਚੇ ਨੂੰ ਜਲ੍ਹਿਆਂ ਵਾਲਾ ਬਾਗ਼ ਦੇ ਜ਼ਾਲਿਮਾਨਾ ਹੱਤਿਆਕਾਂਡ ਨੇ ਜੀਵਨ ਦੀ ਇਕ ਨਵੀਂ ਪ੍ਰੇਰਣਾ ਦਿੱਤੀ ਸੀ। 1919 ਵਿੱਚ 12 ਸਾਲ ਦਾ ਉਹ ਬੱਚਾ ਸਾਡੇ ਸਾਰਿਆਂ ਦਾ ਪਿਆਰਾ, ਸਾਡੇ ਸਾਰਿਆਂ ਦੀ ਪ੍ਰੇਰਣਾ ਸੀ – ਸ਼ਹੀਦ ਭਗਤ ਸਿੰਘ। ਅੱਜ ਤੋਂ ਤਿੰਨ ਦਿਨ ਪਹਿਲਾਂ 23 ਮਾਰਚ ਨੂੰ ਭਗਤ ਸਿੰਘ ਜੀ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਸੁਖਦੇਵ ਅਤੇ ਰਾਜਗੁਰੂ ਨੂੰ ਅੰਗਰੇਜ਼ਾਂ ਨੇ ਫਾਂਸੀ ‘ਤੇ ਚੜ੍ਹਾ ਦਿੱਤਾ ਸੀ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ 23 ਮਾਰਚ ਦੀ ਉਹ ਘਟਨਾ – ਭਗਤ ਸਿੰਘ, ਸੁਖਦੇਵ, ਰਾਜਗੁਰੂ ਦੇ ਚਿਹਰੇ ‘ਤੇ ਮਾਂ-ਭਾਰਤੀ ਦੀ ਸੇਵਾ ਕਰਨ ਦਾ ਸੰਤੋਸ਼ ਸੀ, ਮੌਤ ਦਾ ਡਰ ਨਹੀਂ ਸੀ। ਜੀਵਨ ਦੇ ਸਾਰੇ ਸੁਪਨੇ ਮਾਤਭੂਮੀ ਦੀ ਆਜ਼ਾਦੀ ਲਈ ਕੁਰਬਾਨ ਕਰ ਦਿੱਤੇ ਸਨ। ਇਹ ਤਿੰਨੇ ਵੀਰ ਅੱਜ ਵੀ ਸਾਡੇ ਸਾਰਿਆਂ ਲਈ ਪ੍ਰੇਰਣਾ ਹਨ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਬਲਿਦਾਨ ਦੀ ਗਾਥਾ ਨੂੰ ਅਸੀਂ ਸ਼ਬਦਾਂ ਵਿੱਚ ਬਿਆਨ ਵੀ ਨਹੀਂ ਕਰ ਪਾਵਾਂਗੇ। ਪੂਰੀ ਬ੍ਰਿਟਿਸ਼ ਸਲਤਨਤ ਇਨ੍ਹਾਂ ਤਿੰਨਾਂ ਨੌਜਵਾਨਾਂ ਤੋਂ ਡਰਦੀ ਸੀ। ਜੇਲ੍ਹ ਵਿੱਚ ਬੰਦ ਸਨ, ਫਾਂਸੀ ਹੋਣਾ ਤੈਅ ਸੀ ਪਰ ਇਨ੍ਹਾਂ ਸਾਰਿਆਂ ਨਾਲ ਕਿਵੇਂ ਅੱਗੇ ਵਧਿਆ ਜਾਵੇ, ਇਹ ਵੀ ਚਿੰਤਾ ਬ੍ਰਿਟਿਸ਼ਰਾਂ ਨੂੰ ਲੱਗੀ ਰਹਿੰਦੀ ਸੀ। ਇਸੇ ਲਈ ਤਾਂ ਫਾਂਸੀ ਜਿਹੜੀ ਕਿ 24 ਮਾਰਚ ਨੂੰ ਦੇਣੀ ਸੀ, 23 ਮਾਰਚ ਨੂੰ ਹੀ ਦੇ ਦਿੱਤੀ ਗਈ। ਇਹ ਕੰਮ ਚੋਰੀ ਛਿੱਪੇ ਕੀਤਾ ਗਿਆ ਸੀ, ਜਿਹੜਾ ਆਮ ਤੌਰ ‘ਤੇ ਨਹੀਂ ਕੀਤਾ ਜਾਂਦਾ। ਬਾਅਦ ਵਿੱਚ ਉਹਦੇ ਸਰੀਰ ਨੂੰ ਅੱਜ ਦੇ ਪੰਜਾਬ ਵਿੱਚ ਲਿਆ ਕੇ ਅੰਗਰੇਜ਼ਾਂ ਨੇ ਚੁੱਪਚਾਪ ਅਗਨਭੇਂਟ ਕਰ ਦਿੱਤਾ ਸੀ। ਕਈ ਸਾਲ ਪਹਿਲਾਂ ਜਦੋਂ ਪਹਿਲੀ ਵਾਰੀ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਸੀ, ਉਸ ਧਰਤੀ ਵਿੱਚ ਇਕ ਤਰ੍ਹਾਂ ਦੇ Vibration ਨੂੰ ਮੈਂ ਅਨੁਭਵ ਕਰਦਾ ਸੀ। ਮੈਂ ਦੇਸ਼ ਦੇ ਨੌਜਵਾਨਾਂ ਨੂੰ ਇਹ ਜ਼ਰੂਰ ਕਹਾਂਗਾ – ਜਦੋਂ ਵੀ ਮੌਕਾ ਮਿਲੇ ਤਾਂ ਜਦੋਂ ਪੰਜਾਬ ਜਾਣ ਤਾਂ ਭਗਤ ਸਿੰਘ, ਸੁਖਦੇਵ, ਰਾਜਗੁਰੂ, ਭਗਤ ਸਿੰਘ ਦੀ ਮਾਤਾ ਜੀ ਅਤੇ ਬਟੁਕੇਸ਼ਵਰ ਦੱਤ ਦੀ ਸਮਾਧੀ ਸਥਲ ‘ਤੇ ਜ਼ਰੂਰ ਜਾਣ।
ਇਹੀ ਤਾਂ ਸਮਾਂ ਸੀ, ਜਦੋਂ ਆਜ਼ਾਦੀ ਦੀ ਲਾਲਸਾ, ਉਹਦੀ ਤੀਬਰਤਾ, ਉਸ ਦੀ ਲਗਨ, ਵੱਧਦੀ ਹੀ ਜਾ ਰਹੀ ਸੀ। ਇਕ ਪਾਸੇ ਭਗਤ ਸਿੰਘ, ਸੁਖਦੇਵ, ਰਾਜਗੁਰੂ ਜਿਹੇ ਵੀਰਾਂ ਨੇ ਹਥਿਆਰਬੰਦ ਕ੍ਰਾਂਤੀ ਦੇ ਲਈ ਨੌਜਵਾਨਾਂ ਨੂੰ ਪ੍ਰੇਰਣਾ ਦਿੱਤੀ ਸੀ ਤਾਂ ਅੱਜ ਤੋਂ ਠੀਕ ਸੌ ਸਾਲ ਪਹਿਲਾਂ – 10 ਅਪ੍ਰੈਲ 1917 ਨੂੰ ਮਹਾਤਮਾ ਗਾਂਧੀ ਨੇ ਚੰਪਾਰਣ ਸੱਤਿਆਗ੍ਰਹਿ ਕੀਤਾ ਸੀ। ਇਹ ਚੰਪਾਰਣ ਸੱਤਿਆਗ੍ਰਹਿ ਦੀ ਸ਼ਤਾਬਦੀ ਦਾ ਸਾਲ ਹੈ। ਭਾਰਤ ਦੀ ਆਜ਼ਾਦੀ ਦੇ ਅੰਦੋਲਨ ਵਿੱਚ, ਗਾਂਧੀ ਵਿਚਾਰ ਤੇ ਗਾਂਧੀ ਸ਼ੈਲੀ, ਇਸ ਦਾ ਪ੍ਰਗਟ ਰੂਪ ਪਹਿਲੀ ਵਾਰ ਚੰਪਾਰਣ ਵਿੱਚ ਨਜ਼ਰ ਆਇਆ। ਆਜ਼ਾਦੀ ਦੀ ਪੂਰੀ ਅੰਦੋਲਨ ਯਾਤਰਾ ਵਿੱਚ ਇਹ ਇਕ turning Point ਸੀ। ਖ਼ਾਸ ਕਰਕੇ ਸੰਘਰਸ਼ ਦੇ ਤੌਰ-ਤਰੀਕੇ ਦੀ ਦ੍ਰਿਸ਼ਟੀ ਨਾਲ। ਇਹੀ ਉਹ ਸਮਾਂ ਸੀ, ਚੰਪਾਰਣ ਦਾ ਸੱਤਿਆਗ੍ਰਹਿ, ਖੇੜਾ ਸੱਤਿਆਗ੍ਰਹਿ, ਅਹਿਮਦਾਬਾਦ ਵਿੱਚ ਮਿਲ ਮਜ਼ਦੂਰਾਂ ਦੀ ਹੜਤਾਲ ਅਤੇ ਇਨ੍ਹਾਂ ਸਾਰਿਆਂ ਵਿੱਚ ਮਹਾਤਮਾ ਗਾਂਧੀ ਦੇ ਵਿਚਾਰ ਅਤੇ ਕਾਰਜ ਪੱਧਤੀ ਦਾ ਗਹਿਰਾ ਪ੍ਰਭਾਵ ਨਜ਼ਰ ਆਉਂਦਾ ਸੀ। 1915 ਵਿੱਚ ਗਾਂਧੀ ਜੀ ਵਿਦੇਸ਼ ਤੋਂ ਵਾਪਸ ਆਏ ਅਤੇ 1917 ਵਿੱਚ ਬਿਹਾਰ ਦੇ ਇਕ ਛੋਟੇ ਜਿਹੇ ਪਿੰਡ ਵਿੱਚ ਜਾ ਕੇ ਉਨ੍ਹਾਂ ਨੇ ਦੇਸ਼ ਨੂੰ ਇਕ ਨਵੀਂ ਪ੍ਰੇਰਣਾ ਦਿੱਤੀ। ਅੱਜ ਸਾਡੇ ਮਨ ਵਿੱਚ ਮਹਾਤਮਾ ਗਾਂਧੀ ਦੀ ਜੋ ਛਵੀ ਹੈ, ਉਸ ਛਵੀ ਦੇ ਆਧਾਰ ‘ਤੇ ਅਸੀਂ ਚੰਪਾਰਣ ਸੱਤਿਆਗ੍ਰਹਿ ਦਾ ਮੁਲਾਂਕਣ ਨਹੀਂ ਕਰ ਸਕਦੇ। ਕਲਪਨਾ ਕਰੋ ਕਿ ਇਕ ਇਨਸਾਨ, ਜੋ 1915 ਵਿੱਚ ਹਿੰਦੁਸਤਾਨ ਵਾਪਸ ਆਏ, ਸਿਰਫ ਦੋ ਸਾਲ ਦਾ ਕਾਰਜਕਾਲ। ਨਾ ਦੇਸ਼ ਉਨ੍ਹਾਂ ਨੂੰ ਜਾਣਦਾ ਸੀ, ਨਾ ਉਨ੍ਹਾਂ ਦਾ ਪ੍ਰਭਾਵ ਸੀ, ਅਜੇ ਤਾਂ ਸ਼ੁਰੂਆਤ ਹੀ ਸੀ। ਉਸ ਵੇਲੇ ਉਨ੍ਹਾਂ ਨੂੰ ਕਿੰਨਾ ਕਸ਼ਟ ਸਹਿਣ ਕਰਨਾ ਪਿਆ ਹੋਵੇਗਾ, ਕਿੰਨੀ ਮਿਹਨਤ ਕਰਨੀ ਪਈ ਹੋਵੇਗੀ, ਇਸ ਦਾ ਅੰਦਾਜ਼ਾ ਅਸੀਂ ਲਗਾ ਸਕਦੇ ਹਾਂ। ਚੰਪਾਰਣ ਸੱਤਿਆਗ੍ਰਹਿ ਅਜਿਹਾ ਸੀ, ਜਿਸ ਵਿੱਚ ਮਹਾਤਮਾ ਗਾਂਧੀ ਦੀ ਸੰਗਠਨ ਕੁਸ਼ਲਤਾ, ਮਹਾਤਮਾ ਗਾਂਧੀ ਦੀ ਭਾਰਤੀ ਸਮਾਜ ਦੀ ਨਬਜ਼ ਨੂੰ ਜਾਨਣ ਦੀ ਸ਼ਕਤੀ ਆਪਣੇ ਵਿਵਹਾਰ ਨਾਲ ਅੰਗਰੇਜ਼ ਸਲਤਨਤ ਦੇ ਸਾਹਮਣੇ ਗਰੀਬ ਤੋਂ ਗਰੀਬ, ਅਨਪੜ੍ਹ ਤੋਂ ਅਨਪੜ੍ਹ ਵਿਅਕਤੀ ਨੂੰ ਸੰਘਰਸ਼ ਦੇ ਲਈ ਸੰਗਠਿਤ ਕਰਨਾ, ਪ੍ਰੇਰਿਤ ਕਰਨਾ, ਸੰਘਰਸ਼ ਦੇ ਲਈ ਮੈਦਾਨ ਵਿੱਚ ਲਿਆਉਣਾ, ਇਹ ਸਾਰਾ ਕੁਝ ਉਨ੍ਹਾਂ ਦੀ ਅਨੋਖੀ ਸ਼ਕਤੀ ਦੇ ਦਰਸ਼ਨ ਕਰਵਾਉਂਦਾ ਹੈ ਅਤੇ ਇਸ ਲਈ ਜਿਸ ਰੂਪ ਵਿੱਚ ਇਸ ਮਹਾਤਮਾ ਗਾਂਧੀ ਦੀ ਵਿਸ਼ਾਲਤਾ ਨੂੰ ਅਨੁਭਵ ਕਰਦੇ ਹਾਂ। ਲੇਕਿਨ ਜੇਕਰ ਸੌ ਸਾਲ ਪਹਿਲਾਂ ਦੇ ਗਾਂਧੀ ਬਾਰੇ ਵਿਚਾਰ ਕਰੀਏ, ਉਸ ਚੰਪਾਰਣ ਸੱਤਿਆਗ੍ਰਹਿ ਵਾਲੇ ਗਾਂਧੀ ਦੇ ਬਾਰੇ ਤਾਂ ਸਾਰਵਜਨਿਕ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਲਈ ਚੰਪਾਰਣ ਸੱਤਿਆਗ੍ਰਹਿ ਇਕ ਬਹੁਤ ਹੀ ਅਧਿਐਨ ਦਾ ਵਿਸ਼ਾ ਹੈ। ਸਾਰਵਜਨਿਕ ਜੀਵਨ ਦੀ ਸ਼ੁਰੂਆਤ ਕਿਵੇਂ ਕੀਤੀ ਜਾ ਸਕਦੀ ਹੈ, ਖੁਦ ਕਿੰਨੀ ਮਿਹਨਤ ਕਰਨੀ ਹੁੰਦੀ ਹੈ ਅਤੇ ਗਾਂਧੀ ਜੀ ਨੇ ਇਹ ਸਭ ਕੁਝ ਕਿਵੇਂ ਕੀਤਾ ਸੀ, ਆਪਾਂ ਸਾਰੇ ਉਨ੍ਹਾਂ ਕੋਲੋਂ ਸਿੱਖ ਸਕਦੇ ਹਾਂ। ਇਹ ਉਹ ਸਮਾਂ ਸੀ, ਜਿੰਨੇ ਵੀ ਵੱਡੇ-ਵੱਡੇ ਦਿੱਗਜ ਨੇਤਾਵਾਂ ਦੇ ਨਾਂ ਅਸੀਂ ਸੁਣਦੇ ਹਾਂ, ਗਾਂਧੀ ਜੀ ਨੇ ਉਸ ਸਮੇਂ ਰਜਿੰਦਰ ਬਾਬੂ ਹੋਣ, ਅਚਾਰਿਆ ਕ੍ਰਿਪਲਾਣੀ ਜੀ ਹੋਣ, ਸਾਰਿਆਂ ਨੂੰ ਪਿੰਡਾਂ ਵਿੱਚ ਭੇਜਿਆ ਸੀ। ਲੋਕਾਂ ਦੇ ਨਾਲ ਜੁੜ ਕੇ, ਲੋਕ ਜੋ ਕੰਮ ਕਰ ਰਹੇ ਹਨ, ਉਸੇ ਨੂੰ ਆਜ਼ਾਦੀ ਦੇ ਰੰਗ ਵਿੱਚ ਰੰਗ ਦੇਣਾ – ਇਸ ਦੇ ਤਰੀਕੇ ਸਿਖਾਏ ਸਨ। ਅੰਗਰੇਜ਼ ਲੋਕ ਸਮਝ ਹੀ ਨਹੀਂ ਪਾਏ ਕਿ ਇਹ ਗਾਂਧੀ ਦਾ ਤੌਰ-ਤਰੀਕਾ ਕੀ ਹੈ। ਸੰਘਰਸ਼ ਵੀ ਚੱਲੇ, ਸਿਰਜਣਾ ਵੀ ਚੱਲਦੀ ਰਹੇ ਅਤੇ ਦੋਹੇ ਇਕੱਠੇ ਚੱਲਣ। ਗਾਂਧੀ ਜੀ ਨੇ ਜਿਵੇਂ ਇਕ ਸਿੱਕੇ ਦੇ ਦੋ ਪਹਿਲੂ ਬਣਾ ਦਿੱਤੇ ਸਨ, ਸਿੱਕੇ ਦਾ ਇਕ ਪਹਿਲੂ ਸੰਘਰਸ਼ ਤਾਂ ਦੂਸਰਾ ਪਹਿਲੂ ਸਿਰਜਣ। ਇਕ ਪਾਸੇ ਜੇਲ੍ਹ ਭਰ ਦੇਣਾ ਤਾਂ ਦੂਜੇ ਪਾਸੇ ਰਚਨਾਤਮਕ ਕੰਮਾਂ ਵਿੱਚ ਆਪਣੇ ਆਪ ਨੂੰ ਖਪਾ ਦੇਣਾ। ਇਕ ਬੜਾ ਅਨੋਖਾ balance ਗਾਂਧੀ ਜੀ ਦੀ ਕਾਰਜਸ਼ੈਲੀ ਵਿੱਚ ਸੀ। ਸੱਤਿਆਗ੍ਰਹਿ ਸ਼ਬਦ ਕੀ ਹੁੰਦਾ ਹੈ, ਅਸਹਿਮਤੀ ਕੀ ਹੋ ਸਕਦੀ ਹੈ, ਏਨੀ ਵੱਡੀ ਸਲਤਨਤ ਦੇ ਸਾਹਮਣੇ ਅਸਹਿਯੋਗ ਕੀ ਹੁੰਦਾ ਹੈ – ਇਕ ਨਵੀਂ ਭਾਵਨਾ ਗਾਂਧੀ ਨੇ ਸ਼ਬਦਾਂ ਦੇ ਦੁਆਰਾ ਨਹੀਂ, ਇਕ ਸਫਲ ਪ੍ਰਯੋਗ ਰਾਹੀਂ ਸਥਾਪਿਤ ਕਰ ਦਿੱਤੀ ਸੀ।
ਅੱਜ ਜਦੋਂ ਦੇਸ਼ ਚੰਪਾਰਣ ਸੱਤਿਆਗ੍ਰਹਿ ਦੀ ਸ਼ਤਾਬਦੀ ਮਨਾ ਰਿਹਾ ਹੈ ਤਾਂ ਭਾਰਤ ਦੇ ਆਮ ਮਨੁੱਖ ਦੀ ਸ਼ਕਤੀ ਕਿੰਨੀ ਅਪਾਰ ਹੈ, ਉਸ ਅਪਾਰ ਸ਼ਕਤੀ ਨੂੰ ਆਜ਼ਾਦੀ ਦੇ ਅੰਦੋਲਨ ਵਾਂਗ, ਸਵੈਰਾਜ ਤੋਂ ਸੁਰਾਜ ਦੀ ਯਾਤਰਾ ਵੀ, ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਸੰਕਲਪ ਸ਼ਕਤੀ, ਮਿਹਨਤ ਦਾ ਸਿਖਰ ‘ਸਰਵਜਨ ਹਿਤਾਏ – ਸਰਵਜਨ ਸੁਖਾਏ’ ਇਸ ਮੂਲਮੰਤਰ ਨੂੰ ਲੈ ਕੇ ਦੇਸ਼ ਦੇ ਲਈ, ਸਮਾਜ ਦੇ ਲਈ ਕੁਝ ਕਰ ਗੁਜ਼ਰਨ ਦੀ ਅਖੰਡ ਕੋਸ਼ਿਸ਼ ਹੀ ਆਜ਼ਾਦੀ ਦੇ ਲਈ ਮਰ-ਮਿਟਣ ਵਾਲੇ ਉਨ੍ਹਾਂ ਮਹਾਪੁਰਸ਼ਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰੇਗਾ।
ਅੱਜ ਜਦੋਂ ਅਸੀਂ 21ਵੀਂ ਸਦੀ ਵਿੱਚ ਜੀਅ ਰਹੇ ਹਾਂ ਤਾਂ ਕਿਹੜਾ ਹਿੰਦੁਸਤਾਨੀ ਅਜਿਹਾ ਹੋਵੇਗਾ ਜੋ ਭਾਰਤ ਨੂੰ ਬਦਲਣਾ ਨਹੀਂ ਚਾਹੁੰਦਾ ਹੋਵੇਗਾ, ਕਿਹੜਾ ਹਿੰਦੁਸਤਾਨੀ ਹੋਵੇਗਾ ਜੋ ਦੇਸ਼ ਵਿੱਚ ਬਦਲਾਓ ਦੇ ਲਈ ਹਿੱਸੇਦਾਰ ਬਣਨਾ ਨਹੀਂ ਚਾਹੁੰਦਾ ਹੋਵੇਗਾ। ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਇਹ ਬਦਲਾਓ ਦੀ ਚਾਹ, ਇਹ ਬਦਲਾਓ ਦਾ ਯਤਨ, ਇਹੀ ਤਾਂ ਹੈ ਜੋ ਨਵੇਂ ਭਾਰਤ, New India ਇਸ ਦੀ ਮਜ਼ਬੂਤ ਨੀਂਹ ਰੱਖੇਗਾ। New India ਨਾ ਤਾਂ ਕੋਈ ਸਰਕਾਰੀ ਕਾਰਜਕ੍ਰਮ ਹੈ ਨਾ ਹੀ ਕਿਸੇ ਰਾਜਨੀਤਿਕ ਦਲ ਦਾ Manifesto ਅਤੇ ਨਾ ਹੀ ਇਹ ਕੋਈ Project ਹੈ। New India ਸਵਾ ਸੌ ਕਰੋੜ ਦੇਸ਼ ਵਾਸੀਆਂ ਨੂੰ ਸੱਦਾ ਹੈ। ਇਹੀ ਭਾਵ ਹੈ ਕਿ ਸਵਾ ਸੌ ਕਰੋੜ ਦੇਸ਼ ਵਾਸੀ ਮਿਲ ਕੇ ਕਿਸ ਪ੍ਰਕਾਰ ਦਾ ਸ਼ਾਨਦਾਰ ਭਾਰਤ ਬਣਾਉਣਾ ਚਾਹੁੰਦੇ ਹਨ। ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਮਨ ਵਿੱਚ ਇਕ ਆਸ ਹੈ, ਇਕ ਉਮੰਗ ਹੈ, ਇਕ ਸੰਕਲਪ ਹੈ, ਇਕ ਚਾਹ ਹੈ।
ਮੇਰੇ ਪਿਆਰੇ ਦੇਸ਼ ਵਾਸੀਓ, ਜੇਕਰ ਅਸੀਂ ਆਪਣੀ ਨਿਜੀ ਜ਼ਿੰਦਗੀ ਤੋਂ ਥੋੜ੍ਹਾ ਜਿਹਾ ਹਟ ਕੇ ਸੰਵੇਦਨਾ ਭਰੀ ਨਜ਼ਰ ਨਾਲ ਸਮਾਜ ਵਿੱਚ ਚੱਲ ਰਹੀਆਂ ਗਤੀਵਿਧੀਆਂ ਨੂੰ ਵੇਖੀਏ, ਸਾਡੇ ਆਸ-ਪਾਸ ਕੀ ਹੋ ਰਿਹਾ ਹੈ, ਉਸ ਨੂੰ ਜਾਨਣ-ਸਮਝਣ ਦਾ ਯਤਨ ਕਰੀਏ ਤਾਂ ਅਸੀਂ ਹੈਰਾਨ ਹੋ ਜਾਵਾਂਗੇ ਕਿ ਸੰਕਲਪ ਸ਼ਕਤੀ ਨਾਲ ਭਰਪੂਰ ਲੋਕ ਨਿਰਸਵਾਰਥ ਭਾਵ ਨਾਲ ਆਪਣੀਆਂ ਨਿਜੀ ਜ਼ਿੰਮੇਵਾਰੀਆਂ ਤੋਂ ਇਲਾਵਾ ਸਮਾਜ ਦੇ ਲਈ ਸ਼ੋਸ਼ਿਤ-ਪੀੜਿਤ -ਵੰਚਿਤਾਂ ਲਈ, ਗਰੀਬਾਂ ਦੇ ਲਈ, ਦੁਖਿਆਰਿਆਂ ਲਈ ਕੁਝ ਨਾ ਕੁਝ ਕਰਦੇ ਹੋਏ ਨਜ਼ਰ ਆਉਂਦੇ ਹਨ। ਉਹ ਵੀ ਇਕ ਮੂਕ ਸੇਵਕ ਵਾਂਗ ਜਿਵੇਂ ਤਪੱਸਿਆ ਕਰਦੇ ਹੋਣ, ਜਿਹੜੇ ਹਰ ਰੋਜ਼ ਹਸਪਤਾਲ ਜਾਂਦੇ ਹਨ, ਮਰੀਜ਼ਾਂ ਦੀ ਸਹਾਇਤਾ ਕਰਦੇ ਹਨ। ਅਨੇਕਾਂ ਲੋਕ ਹੁੰਦੇ ਹਨ, ਪਤਾ ਲੱਗਦਿਆਂ ਹੀ ਖੂਨਦਾਨ ਲਈ ਦੌੜ ਜਾਂਦੇ ਹਨ। ਅਨੇਕਾਂ ਲੋਕ ਹੁੰਦੇ ਹਨ, ਕੋਈ ਭੁੱਖਾ ਹੈ ਤਾਂ ਉਸ ਦੇ ਭੋਜਨ ਦੀ ਚਿੰਤਾ ਕਰਦੇ ਹਨ। ਸਾਡਾ ਦੇਸ਼ ਬਹੁਮੁੱਲੀ ਧਰਤੀ ਹੈ। ਜਨਸੇਵਾ ਹੀ ਪ੍ਰਭੂ ਸੇਵਾ, ਇਹ ਸਾਡੀਆਂ ਰਗਾਂ ਵਿੱਚ ਹੈ। ਜੇਕਰ ਇਕ ਵਾਰ ਅਸੀਂ ਉਸ ਨੂੰ ਸਮੂਹਿਕ ਰੂਪ ਵਿੱਚ ਵੇਖੀਏ, ਸੰਗਠਿਤ ਰੂਪ ਵਿੱਚ ਵੇਖੀਏ ਤਾਂ ਇਹ ਕਿੰਨੀ ਵੱਡੀ ਸ਼ਕਤੀ ਹੈ। ਜਦੋਂ New India ਦੀ ਗੱਲ ਹੁੰਦੀ ਹੈ ਤਾਂ ਉਸ ਦੀ ਵਿਵੇਚਨਾ ਹੋਣਾ, ਵਿਸ਼ਲੇਸ਼ਣ ਹੋਣਾ, ਵੱਖ ਨਜ਼ਰੀਏ ਨਾਲ ਉਸ ਨੂੰ ਵੇਖਣਾ, ਇਹ ਬਹੁਤ ਸੁਭਾਵਿਕ ਹੈ ਅਤੇ ਇਹ ਲੋਕਤੰਤਰ ਵਿੱਚ ਲਾਜ਼ਮੀ ਹੈ ਪਰ ਇਹ ਗੱਲ ਸਹੀ ਹੈ ਕਿ ਸਵਾ ਸੌ ਕਰੋੜ ਦੇਸ਼ ਵਾਸੀ ਜੇਕਰ ਸੰਕਲਪ ਕਰਨ, ਸੰਕਲਪ ਨੂੰ ਸਿੱਧ ਕਰਨ ਦੇ ਲਈ ਰਾਹ ਤੈਅ ਕਰ ਲੈਣ, ਇਕ ਤੋਂ ਬਾਅਦ ਇਕ ਕਦਮ ਚੁੱਕਦੇ ਜਾਣ ਤਾਂ New India ਸਵਾ ਸੌ ਕਰੋੜ ਦੇਸ਼ ਵਾਸੀਆਂ ਦਾ ਸੁਫਨਾ ਸਾਡੀਆਂ ਅੱਖਾਂ ਦੇ ਸਾਹਮਣੇ ਸਿੱਧ ਹੋ ਸਕਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਇਹ ਸਾਰੀਆਂ ਚੀਜ਼ਾਂ ਬਜਟ ਨਾਲ ਹੁੰਦੀਆਂ ਹਨ, ਸਰਕਾਰੀ Project ਨਾਲ ਹੁੰਦੀਆਂ ਹਨ, ਸਰਕਾਰੀ ਧਨ ਨਾਲ ਹੁੰਦੀਆਂ ਹਨ। ਜੇਕਰ ਹਰ ਨਾਗਰਿਕ ਸੰਕਲਪ ਕਰੇ ਕਿ ਮੈਂ ਟਰੈਫਿਕ ਦੇ ਨਿਯਮਾਂ ਦਾ ਪਾਲਣ ਕਰਾਂ, ਜੇਕਰ ਹਰ ਨਾਗਰਿਕ ਸੰਕਲਪ ਕਰੇ ਕਿ ਮੈਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ, ਜੇਕਰ ਹਰ ਨਾਗਰਿਕ ਸੰਕਲਪ ਕਰੇ ਕਿ ਹਫਤੇ ਵਿੱਚ ਇਕ ਦਿਨ ਮੈਂ ਪੈਟਰੋਲ-ਡੀਜ਼ਲ ਦੀ ਵਰਤੋਂ ਨਹੀਂ ਕਰਾਂਗਾ ਆਪਣੇ ਜੀਵਨ ਵਿੱਚ। ਚੀਜ਼ਾਂ ਛੋਟੀਆਂ-ਛੋਟੀਆਂ ਹੁੰਦੀਆਂ ਹਨ, ਤੁਸੀਂ ਵੇਖੋ ਇਸ ਦੇਸ਼ ਨੂੰ, ਜੋ New India ਦਾ ਸੁਫਨਾ ਸਵਾ ਸੌ ਕਰੋੜ ਦੇਸ਼ ਵਾਸੀ ਦੇਖ ਰਹੇ ਹਨ, ਉਹ ਆਪਣੀਆਂ ਅੱਖਾਂ ਦੇ ਸਾਹਮਣੇ ਸਾਕਾਰ ਹੁੰਦਾ ਵੇਖ ਸਕਣਗੇ। ਕਹਿਣ ਦਾ ਮਤਲਬ ਇਹੀ ਹੈ ਕਿ ਹਰ ਨਾਗਰਿਕ ਆਪਣੇ ਨਾਗਰਿਕ ਧਰਮ ਦਾ ਪਾਲਣ ਕਰੇ, ਫ਼ਰਜ਼ਾਂ ਦਾ ਪਾਲਣ ਕਰੇ। ਇਹੀ ਆਪਣੇ ਆਪ ਵਿੱਚ New India ਦੀ ਇਕ ਚੰਗੀ ਸ਼ੁਰੂਆਤ ਬਣ ਸਕਦਾ ਹੈ।
ਆਓ 2022 – ਭਾਰਤ ਦੀ ਆਜ਼ਾਦੀ ਦੇ 75 ਸਾਲ ਹੋਣ ਵਾਲੇ ਹਨ। ਭਗਤ ਸਿੰਘ, ਸੁਖਦੇਵ , ਰਾਜਗੁਰੂ ਨੂੰ ਯਾਦ ਕਰਦੇ ਹਾਂ, ਚੰਪਾਰਣ ਦੇ ਸੱਤਿਆਗ੍ਰਹਿ ਨੂੰ ਯਾਦ ਕਰਦੇ ਹਾਂ। ਤਾਂ ਕਿਉਂ ਨਾ ਅਸੀਂ ਵੀ ‘ਸਵਰਾਜ ਤੋਂ ਸੁਰਾਜ’ ਦੀ ਇਸ ਯਾਤਰਾ ਵਿੱਚ ਆਪਣੇ ਜੀਵਨ ਨੂੰ ਅਨੁਸ਼ਾਸ਼ਿਤ ਕਰਕੇ, ਸੰਕਲਪਬੱਧ ਕਰਕੇ ਕਿਉਂ ਨਾ ਜੋੜੀਏ। ਮੈਂ ਤੁਹਾਨੂੰ ਸੱਦਾ ਦਿੰਦਾ ਹਾਂ – ਆਓ।
ਮੇਰੇ ਪਿਆਰੇ ਦੇਸ਼ ਵਾਸੀਓ, ਮੈਂ ਅੱਜ ਤੁਹਾਡਾ ਆਭਾਰ ਵੀ ਵਿਅਕਤ ਕਰਨਾ ਚਾਹੁੰਦਾ ਹਾਂ। ਪਿਛਲੇ ਕੁਝ ਮਹੀਨਿਆਂ ਵਿੱਚ ਸਾਡੇ ਦੇਸ਼ ਵਿੱਚ ਇਕ ਅਜਿਹਾ ਮਾਹੌਲ ਬਣਿਆ, ਬਹੁਤ ਵੱਡੀ ਮਾਤਰਾ ਵਿੱਚ ਲੋਕ Digital Payment ਡਿਜੀਧਨ ਅੰਦੋਲਨ ਵਿੱਚ ਸ਼ਾਮਿਲ ਹੋਏ। ਬਿਨਾਂ ਨਕਦ ਕਿਵੇਂ ਲੈਣ-ਦੇਣ ਕੀਤਾ ਜਾ ਸਕਦਾ ਹੈ, ਉਨ੍ਹਾਂ ਦੀ ਜਿਗਿਆਸਾ ਵੀ ਵਧੀ ਹੈ, ਗਰੀਬ ਤੋਂ ਗਰੀਬ ਵੀ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਹੌਲੀ-ਹੌਲੀ ਲੋਕ ਵੀ ਬਿਨਾਂ ਨਕਦ ਕਾਰੋਬਾਰ ਕਿਵੇਂ ਕਰਨਾ ਹੈ, ਉਸ ਵੱਲ ਵਧ ਰਹੇ ਹਨ। Demonetisation ਨੋਟਬੰਦੀ ਤੋਂ ਬਾਅਦ Digital Payment ਦੇ ਵੱਖ-ਵੱਖ ਤਰੀਕਿਆਂ ਵਿੱਚ ਕਾਫੀ ਵਾਧਾ ਵੇਖਣ ਨੂੰ ਮਿਲਿਆ ਹੈ। BHIM-App ਨੂੰ ਸ਼ੁਰੂ ਕੀਤਿਆਂ ਅਜੇ ਦੋ-ਢਾਈ ਮਹੀਨਿਆਂ ਦਾ ਹੀ ਸਮਾਂ ਹੋਇਆ ਹੈ, ਲੇਕਿਨ ਹੁਣ ਤੱਕ ਲੱਗਭਗ ਡੇਢ ਕਰੋੜ ਲੋਕਾਂ ਨੇ ਇਸ ਨੂੰ Download ਕੀਤਾ ਹੈ।
ਮੇਰੇ ਪਿਆਰੇ ਦੇਸ਼ ਵਾਸੀਓ, ਕਾਲੇ ਧਨ, ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਨੂੰ ਅਸੀਂ ਅੱਗੇ ਵਧਾਉਣਾ ਹੈ। ਕੀ ਸਵਾ ਸੌ ਕਰੋੜ ਦੇਸ਼ ਵਾਸੀ ਇਸ ਇਕ ਸਾਲ ਵਿੱਚ ਢਾਈ ਹਜ਼ਾਰ ਕਰੋੜ ਡਿਜੀਟਲ ਲੈਣ-ਦੇਣ ਦਾ ਕੰਮ ਕਰਨ ਦਾ ਸੰਕਲਪ ਕਰ ਸਕਦੇ ਹਨ? ਅਸੀਂ ਬਜਟ ਵਿੱਚ ਘੋਸ਼ਣਾ ਕੀਤੀ ਹੈ। ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਲਈ ਇਹ ਕੰਮ ਜੇਕਰ ਉਹ ਚਾਹੁਣ ਤਾਂ ਇਕ ਸਾਲ ਦੀ ਉਡੀਕ ਕਰਨ ਦੀ ਲੋੜ ਨਹੀਂ, ਛੇ ਮਹੀਨੇ ਵਿੱਚ ਕਰ ਸਕਦੇ ਹਨ। ਢਾਈ ਹਜ਼ਾਰ ਕਰੋੜ Digital Transaction, ਜੇਕਰ ਅਸੀਂ ਸਕੂਲ ਵਿੱਚ ਫੀਸ ਭਰਾਂਗੇ ਤਾਂ ਕੈਸ਼ ਨਾਲ ਨਹੀਂ ਭਰਾਂਗੇ, ਡਿਜੀਟਲ ਨਾਲ ਭਰਾਂਗੇ। ਅਸੀਂ ਰੇਲ ਵਿੱਚ ਯਾਤਰਾ ਕਰਾਂਗੇ, ਅਸੀਂ ਜਹਾਜ਼ ਵਿੱਚ ਯਾਤਰਾ ਕਰਾਂਗੇ, ਡਿਜੀਟਲ ਨਾਲ ਪੇਮੈਂਟ ਕਰਾਂਗੇ। ਅਸੀਂ ਦਵਾਈ ਖਰੀਦਾਂਗੇ, ਡਿਜੀਟਲ ਪੇਮੈਂਟ ਕਰਾਂਗੇ, ਅਸੀਂ ਸਸਤੇ ਅਨਾਜ ਦੀ ਦੁਕਾਨ ਚਲਾਉਂਦੇ ਹਾਂ, ਅਸੀਂ ਡਿਜੀਟਲ ਵਿਵਸਥਾ ਨਾਲ ਕੰਮ ਕਰਾਂਗੇ, ਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ ਇਹ ਕਰ ਸਕਦੇ ਹਾਂ। ਤੁਹਾਨੂੰ ਅੰਦਾਜ਼ਾ ਨਹੀਂ ਹੈ ਪਰ ਇਸ ਨਾਲ ਤੁਸੀਂ ਦੇਸ਼ ਦੀ ਬਹੁਤ ਵੱਡੀ ਸੇਵਾ ਕਰ ਸਕਦੇ ਹੋ ਅਤੇ ਕਾਲੇ ਧਨ, ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਦੇ ਤੁਸੀਂ ਇਕ ਵੀਰ ਸੈਨਿਕ ਬਣ ਸਕਦੇ ਹੋ। ਪਿਛਲੇ ਦਿਨੀਂ ਲੋਕ ਸਿੱਖਿਆ ਦੇ ਲਈ, ਲੋਕ ਜਾਗ੍ਰਿਤੀ ਦੇ ਲਈ ਡਿਜੀਧਨ ਮੇਲੇ ਦੇ ਕਈ ਪ੍ਰੋਗਰਾਮ ਹੋਏ ਹਨ। ਦੇਸ਼ ਭਰ ਵਿੱਚ ਸੌ ਪ੍ਰੋਗਰਾਮ ਕਰਨ ਦਾ ਸੰਕਲਪ ਹੈ। 80-85 ਪ੍ਰੋਗਰਾਮ ਹੋ ਚੁੱਕੇ ਹਨ। ਉਨ੍ਹਾਂ ਵਿੱਚ ਇਨਾਮ ਯੋਜਨਾ ਵੀ ਸੀ। ਲੱਗਭਗ ਸਾਢੇ ਬਾਰਾਂ ਲੱਖ ਲੋਕਾਂ ਨੇ ਉਪਭੋਗਤਾ ਵਾਲਾ ਇਹ ਇਨਾਮ ਪ੍ਰਾਪਤ ਕੀਤਾ ਹੈ। 70 ਹਜ਼ਾਰ ਲੋਕਾਂ ਨੂੰ, ਵਪਾਰੀਆਂ ਦੇ ਲਈ ਜੋ ਇਨਾਮ ਸੀ, ਉਹ ਪ੍ਰਾਪਤ ਹੋਇਆ ਹੈ ਅਤੇ ਹਰ ਕਿਸੇ ਨੇ ਇਸ ਕੰਮ ਨੂੰ ਅੱਗੇ ਵਧਾਉਣ ਦਾ ਸੰਕਲਪ ਵੀ ਕੀਤਾ ਹੈ।
14 ਅਪ੍ਰੈਲ ਨੂੰ ਡਾ. ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਹਾੜਾ ਹੈ ਅਤੇ ਬਹੁਤ ਪਹਿਲਾਂ ਜਿਵੇਂ ਤੈਅ ਹੋਇਆ ਸੀ, ਬਾਬਾ ਸਾਹਿਬ ਅੰਬੇਡਕਰ ਦੀ ਜਨਮ ਜਯੰਤੀ ਉੱਪਰ ਇਸ ਡਿਜੀ ਮੇਲੇ ਦੀ ਸਮਾਪਤੀ ਹੋਣ ਵਾਲੀ ਹੈ। ਸੌ ਦਿਨ ਪੂਰੇ ਹੋਣ ਕਰਕੇ ਇਕ ਆਖਰੀ ਬਹੁਤ ਵੱਡੀ ਪ੍ਰੋਗਰਾਮ ਹੋਣ ਵਾਲਾ ਹੈ, ਬਹੁਤ ਵੱਡੇ Draw ਦੀ ਵੀ ਉਸ ਵਿੱਚ ਵਿਵਸਥਾ ਹੈ। ਮੈਨੂੰ ਯਕੀਨ ਹੈ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੀ ਜਨਮ ਜਯੰਤੀ ਦਾ ਜਿੰਨਾ ਵੀ ਸਮਾਂ ਸਾਡੇ ਕੋਲ ਬਚਿਆ ਹੈ, BHIM-App ਦਾ ਅਸੀਂ ਪ੍ਰਚਾਰ ਕਰੀਏ, ਨਕਦ ਕਿਵੇਂ ਘੱਟ ਹੋਵੇ, ਨੋਟਾਂ ਦਾ ਵਿਵਹਾਰ ਕਿਵੇਂ ਘੱਟ ਹੋਵੇ, ਉਸ ਵਿੱਚ ਅਸੀਂ ਆਪਣਾ ਯੋਗਦਾਨ ਦੇਈਏ।
ਮੇਰੇ ਪਿਆਰੇ ਦੇਸ਼ ਵਾਸੀਓ, ਮੈਨੂੰ ਖੁਸ਼ੀ ਹੈ ਕਿ ਮੈਂ ਹਰ ਵਾਰ ਜਦ ਵੀ ‘ਮਨ ਕੀ ਬਾਤ’ ਲਈ ਲੋਕਾਂ ਕੋਲੋਂ ਸੁਝਾਅ ਮੰਗਦਾ ਹਾਂ, ਅਨੇਕਾਂ ਤਰ੍ਹਾਂ ਦੇ ਸੁਝਾਅ ਆਉਂਦੇ ਹਨ ਪਰ ਮੈਂ ਇਹ ਵੇਖਿਆ ਹੈ ਕਿ ਸਵੱਛਤਾ ਲਈ ਹਰ ਵਾਰੀ ਬੇਨਤੀ ਆਉਂਦੀ ਹੀ ਰਹਿੰਦੀ ਹੈ।
ਮੈਨੂੰ ਦੇਹਰਾਦੂਨ ਤੋਂ ਗਾਇਤਰੀ ਨਾਮ ਦੀ ਇਕ ਬੇਟੀ ਨੇ ਜੋ ਕਿ 11ਵੀਂ ਦੀ ਵਿਦਿਆਰਥਣ ਹੈ, ਉਸ ਨੇ ਫੋਨ ਕਰਕੇ ਇਕ ਸੰਦੇਸ਼ ਭੇਜਿਆ ਹੈ:-
‘ਮਾਣਯੋਗ ਪ੍ਰਿੰਸੀਪਲ ਪ੍ਰਧਾਨ ਮੰਤਰੀ ਜੀ, ਤੁਹਾਨੂੰ ਮੇਰਾ ਸਾਦਰ ਪ੍ਰਣਾਮ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਵਧਾਈਆਂ ਕਿ ਤੁਸੀਂ ਇਨ੍ਹਾਂ ਚੋਣਾਂ ਵਿੱਚ ਭਾਰੀ ਮਤ ਨਾਲ ਜਿੱਤ ਹਾਸਿਲ ਕੀਤੀ ਹੈ। ਮੈਂ ਤੁਹਾਡੇ ਨਾਲ ਆਪਣੇ ਮਨ ਦੀ ਗੱਲ ਕਰਨਾ ਚਾਹੁੰਦੀ ਹਾਂ। ਮੈਂ ਕਹਿਣਾ ਚਾਹੁੰਦੀ ਹਾਂ ਕਿ ਲੋਕਾਂ ਨੂੰ ਇਹ ਸਮਝਾਉਣਾ ਹੋਵੇਗਾ ਕਿ ਸਵੱਛਤਾ ਕਿੰਨੀ ਜ਼ਰੂਰੀ ਹੈ, ਮੈਂ ਰੋਜ਼ ਉਸ ਨਦੀ ਵਿੱਚੋਂ ਹੋ ਕੇ ਜਾਂਦੀ ਹਾਂ, ਜਿਸ ਵਿੱਚ ਲੋਕ ਬਹੁਤ ਸਾਰਾ ਕੂੜਾ-ਕਰਕਟ ਵੀ ਸੁੱਟਦੇ ਹਨ ਅਤੇ ਨਦੀਆਂ ਨੂੰ ਦੂਸ਼ਿਤ ਕਰਦੇ ਹਨ। ਇਹ ਨਦੀ ਰਿਸਪਨਾ ਪੁਲ ਤੋਂ ਹੁੰਦੇ ਹੋਏ ਆਉਂਦੀ ਹੈ ਅਤੇ ਮੇਰੇ ਘਰ ਤੱਕ ਵੀ ਆਉਂਦੀ ਹੈ। ਇਸ ਨਦੀ ਲਈ ਅਸੀਂ ਬਸਤੀਆਂ ਵਿੱਚ ਜਾ ਕੇ ਰੈਲੀ ਵੀ ਕੱਢੀ ਅਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਪਰ ਉਸ ਦਾ ਕੋਈ ਫਾਇਦਾ ਨਹੀਂ ਹੋਇਆ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਆਪਣੀ ਇਕ ਟੀਮ ਭੇਜ ਕੇ ਜਾਂ ਫਿਰ ਨਿਊਜ਼ ਪੇਪਰ ਦੇ ਮਾਧਿਅਮ ਰਾਹੀਂ ਇਸ ਗੱਲ ਨੂੰ ਉਜਾਗਰ ਕੀਤਾ ਜਾਵੇ, ਧੰਨਵਾਦ।’
ਵੇਖੋ ਭੈਣੋ-ਭਰਾਵੋ, 11ਵੀਂ ਜਮਾਤ ਦੀ ਇਕ ਬੇਟੀ ਨੂੰ ਕਿੰਨਾ ਦਰਦ ਹੈ, ਉਸ ਨਦੀ ਵਿੱਚ ਕੂੜਾ-ਕਰਕਟ ਵੇਖ ਕੇ ਉਸ ਨੂੰ ਕਿੰਨਾ ਗੁੱਸਾ ਆ ਰਿਹਾ ਹੈ। ਮੈਂ ਇਸ ਨੂੰ ਚੰਗੀ ਨਿਸ਼ਾਨੀ ਮੰਨਦਾ ਹਾਂ। ਮੈਂ ਇਹੀ ਤਾਂ ਚਾਹੁੰਦਾ ਹਾਂ ਕਿ ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਮਨ ਵਿੱਚ ਗੰਦਗੀ ਪ੍ਰਤੀ ਗੁੱਸਾ ਪੈਦਾ ਹੋਵੇ। ਇਕ ਵਾਰ ਗੁੱਸਾ ਪੈਦਾ ਹੋਵੇਗਾ, ਨਾਰਾਜ਼ਗੀ ਪੈਦਾ ਹੋਵੇਗੀ, ਉਸ ਦੇ ਪ੍ਰਤੀ ਰੋਸ ਪੈਦਾ ਹੋਵੇਗਾ, ਅਸੀਂ ਵੀ ਗੰਦਗੀ ਖਿਲਾਫ ਕੁਝ ਨਾ ਕੁਝ ਕਰਨ ਲੱਗ ਜਾਵਾਂਗੇ ਅਤੇ ਚੰਗੀ ਗੱਲ ਹੈ ਕਿ ਗਾਇਤਰੀ ਖੁਦ ਆਪਣਾ ਗੁੱਸਾ ਵੀ ਪ੍ਰਗਟ ਕਰ ਰਹੀ ਹੈ। ਮੈਨੂੰ ਸੁਝਾਅ ਵੀ ਦੇ ਰਹੀ ਹੈ ਪਰ ਨਾਲ-ਨਾਲ ਖੁਦ ਇਹ ਵੀ ਕਹਿ ਰਹੀ ਹੈ ਕਿ ਉਸ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਅਸਫਲਤਾ ਮਿਲੀ। ਜਦੋਂ ਤੋਂ ਸਵੱਛਤਾ ਦੇ ਅੰਦੋਲਨ ਦੀ ਸ਼ੁਰੂਆਤ ਹੋਈ ਹੈ, ਜਾਗਰੂਕਤਾ ਆਈ ਹੈ, ਹਰ ਕੋਈ ਇਸ ਨਾਲ ਸਕਾਰਾਤਮਕ ਰੂਪ ਵਿੱਚ ਜੁੜਦਾ ਗਿਆ ਹੈ। ਇਸ ਨੇ ਇਕ ਅੰਦੋਲਨ ਦਾ ਰੂਪ ਵੀ ਲਿਆ ਹੈ, ਗੰਦਗੀ ਦੇ ਪ੍ਰਤੀ ਨਫਰਤ ਵੀ ਵੱਧਦੀ ਜਾ ਰਹੀ ਹੈ, ਜਾਗਰੂਕਤਾ ਹੋਵੇ, ਸਰਗਰਮ ਹਿੱਸੇਦਾਰੀ ਹੋਵੇ, ਅੰਦੋਲਨ ਹੋਵੇ, ਇਸ ਦਾ ਆਪਣਾ ਮਹੱਤਵ ਤਾਂ ਹੈ ਹੀ ਪਰ ਸਵੱਛਤਾ ਅੰਦੋਲਨ ਨਾਲੋਂ ਜ਼ਿਆਦਾ ਆਦਤ ਨਾਲ ਜੁੜੀ ਹੁੰਦੀ ਹੈ। ਇਹ ਅੰਦੋਲਨ ਆਦਤ ਬਦਲਣ ਦਾ ਅੰਦੋਲਨ ਹੈ। ਅੰਦੋਲਨ ਸਮੂਹਿਕ ਰੂਪ ਨਾਲ ਹੀ ਹੋ ਸਕਦਾ ਹੈ। ਕੰਮ ਔਖਾ ਹੈ ਪਰ ਕਰਨਾ ਹੈ। ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਦੀ ਨਵੀਂ ਪੀੜ੍ਹੀ ਵਿੱਚ, ਬੱਚਿਆਂ ਵਿੱਚ, ਵਿਦਿਆਰਥੀਆਂ ਵਿੱਚ, ਨੌਜਵਾਨਾਂ ਵਿੱਚ, ਇਹ ਜੋ ਭਾਵਨਾ ਜਾਗੀ ਹੈ, ਇਹ ਆਪਣੇ ਆਪ ਵਿੱਚ ਚੰਗੇ ਨਤੀਜਿਆਂ ਦੇ ਸੰਦੇਸ਼ ਦਿੰਦੀ ਹੈ। ਅੱਜ ਦੀ ਮੇਰੀ ‘ਮਨ ਕੀ ਬਾਤ’ ਵਿੱਚ ਗਾਇਤਰੀ ਦੀ ਗੱਲ ਜੋ ਵੀ ਸੁਣ ਰਹੇ ਹਨ, ਮੈਂ ਸਾਰੇ ਦੇਸ਼ ਵਾਸੀਆਂ ਨੂੰ ਕਹਾਂਗਾ ਕਿ ਗਾਇਤਰੀ ਦਾ ਸੰਦੇਸ਼ ਸਾਡੇ ਸਾਰਿਆਂ ਲਈ ਸੰਦੇਸ਼ ਬਣਨਾ ਚਾਹੀਦਾ ਹੈ।
ਮੇਰੇ ਪਿਆਰੇ ਦੇਸ਼ ਵਾਸੀਓ, ਜਦੋਂ ਤੋਂ ਮੈਂ ‘ਮਨ ਕੀ ਬਾਤ’ ਪ੍ਰੋਗਰਾਮ ਕਰ ਰਿਹਾ ਹਾਂ, ਆਰੰਭ ਤੋਂ ਹੀ ਇਕ ਗੱਲ ਉੱਪਰ ਕਈ ਸੁਝਾਅ ਮਿਲਦੇ ਰਹੇ ਨੇ ਅਤੇ ਜ਼ਿਆਦਾਤਰ ਲੋਕਾਂ ਨੇ 6ood Wastage ਬਾਰੇ ਚਿੰਤਾ ਜਤਾਈ ਹੈ। ਅਸੀਂ ਜਾਣਦੇ ਹਾਂ ਕਿ ਅਸੀਂ ਪਰਿਵਾਰ ਵਿੱਚ ਵੀ ਅਤੇ ਸਮੂਹਿਕ ਭੋਜਨ ਸਮਾਰੋਹ ਵਿੱਚ ਵੀ ਜ਼ਰੂਰਤ ਤੋਂ ਜ਼ਿਆਦਾ Plate ਵਿੱਚ ਪਾ ਲੈਂਦੇ ਹਾਂ। ਜਿੰਨੀਆਂ ਚੀਜ਼ਾਂ ਦਿਖਾਈ ਦੇਣ, ਸਭ ਸਾਰੀਆਂ ਦੀਆਂ ਸਾਰੀਆਂ ਪਲੇਟ ਵਿੱਚ ਭਰ ਲੈਂਦੇ ਹਾਂ ਅਤੇ ਫਿਰ ਖਾਧਾ ਨਹੀਂ ਜਾਂਦਾ, ਜਿੰਨਾ ਪਲੇਟ ਵਿੱਚ ਭਰਦੇ ਹਾਂ, ਉਸ ਤੋਂ ਅੱਧਾ ਵੀ ਪੇਟ ਵਿੱਚ ਨਹੀਂ ਭਰਦੇ ਅਤੇ ਫਿਰ ਉੱਥੇ ਛੱਡ ਕੇ ਨਿਕਲ ਜਾਂਦੇ ਹਾਂ। ਤੁਸੀਂ ਕਦੀ ਸੋਚਿਆ ਹੈ ਕਿ ਅਸੀਂ ਇਹ ਜੋ ਜੂਠਾ ਛੱਡ ਦਿੰਦੇ ਹਾਂ, ਉਸ ਨਾਲ ਅਸੀਂ ਕਿੰਨੀ ਬਰਬਾਦੀ ਕਰਦੇ ਹਾਂ। ਕੀ ਕਦੀ ਸੋਚਿਆ ਹੈ ਕਿ ਜੇਕਰ ਜੂਠਾ ਨਾ ਛੱਡੀਏ ਤਾਂ ਇਹ ਕਿੰਨੇ ਗਰੀਬ ਲੋਕਾਂ ਦਾ ਢਿੱਡ ਭਰ ਸਕਦਾ ਹੈ। ਇਹ ਵਿਸ਼ਾ ਅਜਿਹਾ ਨਹੀਂ ਜਿਸ ਨੂੰ ਸਮਝਾਉਣਾ ਪਏ। ਵੈਸੇ ਸਾਡੇ ਪਰਿਵਾਰ ਵਿੱਚ ਛੋਟੇ ਬੱਚਿਆਂ ਨੂੰ ਜਦੋਂ ਮਾਂ ਪਰੋਸਦੀ ਹੈ ਤਾਂ ਆਖਦੀ ਹੈ ਕਿ ਬੇਟਾ ਜਿੰਨਾ ਖਾ ਸਕਦੇ ਹੋ, ਓਨਾ ਹੀ ਲਓ। ਕੁਝ ਨਾ ਕੁਝ ਕੋਸ਼ਿਸ਼ ਤਾਂ ਹੁੰਦੀ ਰਹਿੰਦੀ ਪਰ ਫਿਰ ਵੀ ਇਸ ਵਿਸ਼ੇ ਬਾਰੇ ਉਦਾਸੀਨਤਾ ਇਕ ਸਮਾਜ ਧ੍ਰੋਹ ਹੈ, ਗਰੀਬਾਂ ਨਾਲ ਅਨਿਆਂ ਹੈ। ਦੂਜਾ ਜੇਕਰ ਬੱਚਤ ਹੋਵੇਗੀ ਤਾਂ ਪਰਿਵਾਰ ਦਾ ਵੀ ਤਾਂ ਆਰਥਿਕ ਲਾਭ ਹੈ। ਸਮਾਜ ਲਈ ਸੋਚੀਏ, ਚੰਗੀ ਗੱਲ ਹੈ ਪਰ ਇਹ ਵਿਸ਼ਾ ਅਜਿਹਾ ਹੈ ਕਿ ਪਰਿਵਾਰ ਦਾ ਵੀ ਲਾਭ ਹੈ। ਮੈਂ ਇਸ ਵਿਸ਼ੇ ਉੱਪਰ ਜ਼ਿਆਦਾ ਬੇਨਤੀ ਨਹੀਂ ਕਰ ਰਿਹਾ ਪਰ ਮੈਂ ਚਾਹਾਂਗਾ ਕਿ ਇਹ ਜਾਗਰੂਕਤਾ ਵਧਣੀ ਚਾਹੀਦੀ ਹੈ। ਮੈਂ ਕੁਝ ਨੌਜਵਾਨਾਂ ਨੂੰ ਤਾਂ ਜਾਣਦਾ ਹਾਂ ਜੋ ਇਸ ਤਰ੍ਹਾਂ ਦਾ ਅੰਦੋਲਨ ਚਲਾਉਂਦੇ ਹਨ। ਉਨ੍ਹਾਂ ਨੇ Mobile 1pp ਬਣਾਈਆਂ ਹਨ ਅਤੇ ਕਿਤੇ ਵੀ ਇਸ ਤਰ੍ਹਾਂ ਦਾ ਜੂਠਾ ਪਿਆ ਹੈ ਤਾਂ ਲੋਕਾਂ ਨੂੰ ਬੁਲਾਉਂਦੇ ਹਨ, ਉਹ ਲੋਕ ਸਭ ਕੁਝ ਇਕੱਠਾ ਕਰਦੇ ਹਨ ਅਤੇ ਇਸ ਦਾ ਸਹੀ ਉਪਯੋਗ ਕਰਦੇ ਹਨ, ਮਿਹਨਤ ਕਰਦੇ ਹਨ ਅਤੇ ਸਾਡੇ ਦੇਸ਼ ਦੇ ਨੌਜਵਾਨ ਹੀ ਕਰਦੇ ਹਨ। ਹਿੰਦੁਸਤਾਨ ਦੇ ਹਰ ਰਾਜ ‘ਚ ਕਿਤੇ ਨਾ ਕਿਤੇ ਤੁਹਾਨੂੰ ਅਜਿਹੇ ਲੋਕ ਮਿਲਣਗੇ। ਉਨ੍ਹਾਂ ਦਾ ਜੀਵਨ ਵੀ ਸਾਨੂੰ ਪ੍ਰੇਰਣਾ ਦੇ ਸਕਦਾ ਹੈ ਕਿ ਅਸੀਂ ਜੂਠ ਨਾ ਛੱਡੀਏ। ਅਸੀਂ ਓਨਾ ਹੀ ਲਈਏ ਜਿੰਨਾ ਖਾਣਾ ਹੋਵੇ।
ਵੇਖੋ ਤਬਦੀਲੀ ਲਈ ਇਹੀ ਤਾਂ ਰਾਹ ਹੁੰਦੇ ਹਨ ਅਤੇ ਜੋ ਲੋਕ ਸਰੀਰਿਕ ਸਿਹਤ ਬਾਰੇ ਜਾਗਰੂਕ ਹੁੰਦੇ ਹਨ, ਉਹ ਤਾਂ ਹਮੇਸ਼ਾ ਕਹਿੰਦੇ ਹਨ ਪੇਟ ਵੀ ਥੋੜ੍ਹਾ ਖਾਲੀ ਰੱਖੋ, ਪਲੇਟ ਵੀ ਥੋੜ੍ਹੀ ਖਾਲੀ ਰੱਖੋ। ਹੁਣ ਜਦ ਸਿਹਤ ਦੀ ਗੱਲ ਆਈ ਹੈ ਤਾਂ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਹੈ, World Health Day। ਸੰਯੁਕਤ ਰਾਸ਼ਟਰ ਨੇ 2030 ਤੱਕ Universal Health Coverage ਭਾਵ ਸਾਰਿਆਂ ਦੀ ਸਿਹਤ ਦਾ ਟੀਚਾ ਮਿਥਿਆ ਹੈ। ਇਸ ਵਾਰ United Nations ਨੇ 7 ਅਪ੍ਰੈਲ ਵਿਸ਼ਵ ਸਿਹਤ ਦਿਵਸ ਉੱਪਰ Depression ਵਿਸ਼ੇ ਉੱਪਰ ਫੋਕਸ ਕੀਤਾ ਹੈ। ਇਸ ਵਾਰ Depression ਉਨ੍ਹਾਂ ਦੀ Theme ਹੈ, ਅਸੀਂ ਲੋਕ ਵੀ Depression ਸ਼ਬਦ ਤੋਂ ਜਾਣੂ ਹਾਂ ਪਰ ਜੇਕਰ ਸ਼ਾਬਦਿਕ ਅਰਥ ਕਰਨਾ ਹੈ ਤਾਂ ਕਈ ਲੋਕ ਇਸ ਨੂੰ ਅਵਸਾਦ ਵੀ ਕਹਿੰਦੇ ਹਨ। ਇਕ ਅੰਦਾਜ਼ਾ ਹੈ ਕਿ ਦੁਨੀਆਂ ਵਿੱਚ 35 ਕਰੋੜ ਤੋਂ ਜ਼ਿਆਦਾ ਲੋਕ ਮਾਨਸਿਕ ਰੂਪ ਵਿੱਚ Depression ਤੋਂ ਪੀੜਿਤ ਹਨ। ਮੁਸੀਬਤ ਇਹ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਇਸ ਗੱਲ ਨੂੰ ਸਮਝ ਨਹੀਂ ਸਕਦੇ ਅਤੇ ਸ਼ਾਇਦ ਇਸ ਵਿਸ਼ੇ ਬਾਰੇ ਖੁੱਲ੍ਹ ਕੇ ਗੱਲ ਕਰਨ ਤੋਂ ਅਸੀਂ ਸੰਕੋਚ ਵੀ ਕਰਦੇ ਹਾਂ ਜੋ ਖੁਦ Depression ਮਹਿਸੂਸ ਕਰਦਾ ਹੈ, ਉਹ ਵੀ ਕੁਝ ਬੋਲਦਾ ਨਹੀਂ, ਕਿਉਂਕਿ ਉਹ ਥੋੜ੍ਹੀ ਸ਼ਰਮਿੰਦਗੀ ਮਹਿਸੂਸ ਕਰਦਾ ਹੈ।
ਮੈਂ ਦੇਸ਼ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ Depression ਅਜਿਹਾ ਨਹੀਂ ਕਿ ਜਿਸ ਤੋਂ ਮੁਕਤੀ ਨਹੀਂ ਮਿਲ ਸਕਦੀ। ਇਕ ਮਨੋਵਿਗਿਆਨਕ ਮਾਹੌਲ ਪੈਦਾ ਕਰਨਾ ਹੁੰਦਾ ਹੈ ਅਤੇ ਇਸ ਦੀ ਸ਼ੁਰੂਆਤ ਹੁੰਦੀ ਹੈ। ਪਹਿਲਾ ਮੰਤਰ ਹੈ, Depression ਦੇ Suppression ਦੀ ਬਜਾਏ ਇਸ ਦੇ Expression ਦੀ ਜ਼ਰੂਰਤ ਹੈ। ਆਪਣੇ ਸਾਥੀਆਂ ਵਿੱਚ, ਦੋਸਤਾਂ ਵਿੱਚ, ਮਾਂ-ਪਿਓ ਵਿੱਚ, ਭਰਾਵਾਂ ਵਿੱਚ, Teacher ਨਾਲ, ਖੁੱਲ੍ਹ ਕੇ ਕਹੋ ਕਿ ਤੁਹਾਨੂੰ ਕੀ ਹੋ ਰਿਹਾ ਹੈ, ਕਦੀ-ਕਦੀ ਇਕੱਲਾਪਨ ਖ਼ਾਸ ਕਰਕੇ hostel ‘ਚ ਰਹਿਣ ਵਾਲੇ ਬੱਚਿਆਂ ਨੂੰ ਜ਼ਿਆਦਾ ਤਕਲੀਫ ਹੋ ਜਾਂਦੀ ਹੈ। ਸਾਡੇ ਦੇਸ਼ ਦਾ ਸੁਭਾਗ ਰਿਹਾ ਹੈ ਕਿ ਅਸੀਂ ਲੋਕ ਸੰਯੁਕਤ ਪਰਿਵਾਰ ‘ਚ ਪਲੇ ਵਧੇ ਹਾਂ। ਵਿਸ਼ਾਲ ਪਰਿਵਾਰ ਹੁੰਦਾ ਹੈ। ਵਿਸ਼ਾਲ ਪਰਿਵਾਰ ਹੁੰਦਾ ਹੈ, ਮੇਲ-ਜੋਲ ਰਹਿੰਦਾ ਹੈ ਅਤੇ ਇਸ ਦੇ ਕਾਰਨ Depression ਦੀਆਂ ਸੰਭਾਵਨਾਵਾਂ ਖ਼ਤਮ ਹੋ ਜਾਂਦੀਆਂ ਹਨ ਪਰ ਫਿਰ ਵੀ ਮੈਂ ਮਾਂ-ਪਿਓ ਨੂੰ ਕਹਿਣਾ ਚਾਹਾਂਗਾ ਕਿ ਕੀ ਤੁਸੀਂ ਕਦੇ ਵੇਖਿਆ ਹੈ ਕਿ ਤੁਹਾਡਾ ਬੇਟਾ ਜਾਂ ਬੇਟੀ ਜਾਂ ਪਰਿਵਾਰ ਦਾ ਕੋਈ ਵੀ ਮੈਂਬਰ ਪਹਿਲਾਂ ਜਦ ਤੁਸੀਂ ਖਾਣਾ ਖਾਂਦੇ ਸੀ, ਸਭ ਲੋਕ ਇਕੱਠਿਆਂ ਖਾਂਦੇ ਸਨ ਪਰ ਇਕ ਪਰਿਵਾਰ ਦਾ ਵਿਅਕਤੀ, ਉਹ ਕਹਿੰਦਾ ਹੈ ਨਹੀਂ ਮੈਂ ਬਾਅਦ ਵਿੱਚ ਖਾਵਾਂਗਾ, ਉਹ table ਉੱਪਰ ਨਹੀਂ ਆਉਂਦਾ। ਘਰ ਵਿੱਚ ਸਭ ਲੋਕ ਕਿਤੇ ਜਾ ਰਹੇ ਨੇ, ਉਹ ਆਖਦਾ ਹੈ ਨਹੀਂ-ਨਹੀਂ ਮੈਂ ਅੱਜ ਨਹੀਂ ਜਾਣਾ, ਇਕੱਲਾ ਰਹਿਣਾ ਪਸੰਦ ਕਰਦਾ ਹੈ, ਤੁਹਾਡਾ ਕਦੀ ਧਿਆਨ ਗਿਆ ਕਿ ਉਹ ਅਜਿਹਾ ਕਿਉਂ ਕਰਦਾ ਹੈ। ਤੁਸੀਂ ਜ਼ਰੂਰ ਮੰਨੋ ਕਿ Depression ਦੀ ਦਿਸ਼ਾ ਵੱਲ ਇਹ ਪਹਿਲਾ ਕਦਮ ਹੈ, ਜੇਕਰ ਉਹ ਸਮੂਹ ‘ਚ ਰਹਿਣਾ ਪਸੰਦ ਨਹੀਂ ਕਰਦਾ, ਇਕੱਲਾ ਇਕ ਕੋਨੇ ‘ਚ ਜਾ ਰਿਹਾ ਹੈ ਤਾਂ ਕੋਸ਼ਿਸ਼ ਕਰੋ ਕਿ ਅਜਿਹਾ ਨਾ ਹੋਵੇ। ਉਸ ਦੇ ਨਾਲ ਜੋ ਲੋਕ ਖੁੱਲ੍ਹ ਕੇ ਗੱਲ ਕਰਦੇ ਹਨ, ਅਜਿਹੇ ਲੋਕਾਂ ਵਿੱਚ ਉਸ ਨੂੰ ਰਹਿਣ ਦਾ ਮੌਕਾ ਦਿਓ। ਹਾਸੇ-ਮਜ਼ਾਕ ਦੀਆਂ ਖੁੱਲ੍ਹ ਕੇ ਗੱਲਾਂ ਕਰਦਿਆਂ ਉਸ ਨੂੰ Expression ਲਈ ਪ੍ਰੇਰਿਤ ਕਰੋ। ਉਸ ਦੇ ਅੰਦਰ ਕਿਹੜੀ ਗੁੰਝਲ ਕਿੱਥੇ ਪਈ ਹੈ, ਉਸ ਨੂੰ ਬਾਹਰ ਕੱਢੋ। ਇਹ ਉੱਤਮ ਉਪਾਅ ਹੈ ਅਤੇ Depression ਮਾਨਸਿਕ ਅਤੇ ਸਰੀਰਿਕ ਬਿਮਾਰੀਆਂ ਦਾ ਕਾਰਣ ਬਣ ਜਾਂਦਾ ਹੈ। ਜਿਵੇਂ Diabetes ਹਰ ਤਰ੍ਹਾਂ ਦੀ ਬਿਮਾਰੀ ਦਾ ਮੇਜ਼ਬਾਨ ਬਣ ਜਾਂਦਾ ਹੈ। ਉਵੇਂ ਹੀ Depression ਵੀ ਟਿਕਣ ਦੀ, ਲੜਨ ਦੀ, ਹੌਂਸਲਾ ਕਰਨ ਦੀ, ਫੈਸਲਾ ਲੈਣ ਦੀ ਸਾਡੀਆਂ ਸਾਰੀਆਂ ਸਮਰਥਾਵਾਂ ਨੂੰ ਢਹਿ-ਢੇਰੀ ਕਰ ਦਿੰਦਾ ਹੈ। ਤੁਹਾਡੇ ਮਿੱਤਰ, ਤੁਹਾਡਾ ਪਰਿਵਾਰ, ਤੁਹਾਡਾ ਮਾਹੌਲ ਇਹ ਸਾਰੇ ਮਿਲ ਕੇ ਹੀ ਤੁਹਾਨੂੰ Depression ‘ਚ ਜਾਣ ਤੋਂ ਰੋਕ ਵੀ ਸਕਦੇ ਨੇ ਅਤੇ ਗਏ ਹੋ ਤਾਂ ਬਾਹਰ ਵੀ ਲਿਆ ਸਕਦੇ ਨੇ। ਇਕ ਹੋਰ ਵੀ ਤਰੀਕਾ ਹੈ ਜੇਕਰ ਆਪਣਿਆਂ ਵਿਚਕਾਰ ਤੁਸੀਂ ਖੁੱਲ੍ਹ ਕੇ ਆਪਣੇ ਆਪ ਨੂੰ Expression ਨਹੀਂ ਕਰ ਸਕਦੇ, ਤਾਂ ਇਕ ਕੰਮ ਕਰੋ ਆਲੇ-ਦੁਆਲੇ ਕਿਤੇ ਸੇਵਾ ਭਾਵ ਨਾਲ ਲੋਕਾਂ ਦੀ ਮਦਦ ਕਰਨ ਚਲੇ ਜਾਓ। ਮਨ ਲਾ ਕੇ ਮਦਦ ਕਰੋ, ਉਨ੍ਹਾਂ ਦਾ ਦੁੱਖ-ਸੁੱਖ ਵੰਡੋ, ਤੁਸੀਂ ਵੇਖਣਾ ਤੁਹਾਡੇ ਅੰਦਰ ਦਾ ਦਰਦ ਵੀ ਦੂਰ ਹੋ ਜਾਏਗਾ। ਉਨ੍ਹਾਂ ਦੇ ਦੁੱਖਾਂ ਨੂੰ ਜੇਕਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋਗੇ, ਸੇਵਾ ਭਾਵ ਨਾਲ ਕਰੋਗੇ ਤਾਂ ਤੁਹਾਡੇ ਅੰਦਰ ਇਕ ਨਵਾਂ ਆਤਮ-ਵਿਸ਼ਵਾਸ ਪੈਦਾ ਹੋਵੇਗਾ। ਹੋਰਨਾਂ ਨਾਲ ਜੁੜਨ ਨਾਲ, ਕਿਸੇ ਦੀ ਸੇਵਾ ਕਰਨ ਨਾਲ ਅਤੇ ਨਿਰਸਵਾਰਥ ਭਾਵ ਨਾਲ ਸੇਵਾ ਕਰਦੇ ਹਾਂ ਤਾਂ ਤੁਸੀਂ ਆਪਣੇ ਮਨ ਦੇ ਬੋਝ ਨੂੰ ਬਹੁਤ ਸੌਖਿਆਂ ਹਲਕਾ ਕਰ ਸਕਦੇ ਹੋ।
ਵੈਸੇ ਯੋਗ ਵੀ ਆਪਣੇ ਮਨ ਨੂੰ ਸਿਹਤਮੰਦ ਰੱਖਣ ਦਾ ਇਕ ਵਧੀਆ ਰਸਤਾ ਹੈ। ਤਣਾਓ ਤੋਂ ਮੁਕਤੀ, ਦਬਾਓ ਤੋਂ ਮੁਕਤੀ, ਪ੍ਰਸੰਨਚਿਤ ਅਤੇ ਪ੍ਰਯਾਣ ਯੋਗ ਬਹੁਤ ਮਦਦ ਕਰਦਾ ਹੈ। 21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਹੈ, ਇਹ ਤੀਜਾ ਵਰ੍ਹਾ ਹੋਵੇਗਾ। ਤੁਸੀਂ ਵੀ ਹੁਣ ਤੋਂ ਹੀ ਤਿਆਰੀ ਕਰੋ ਅਤੇ ਲੱਖਾਂ ਦੀ ਗਿਣਤੀ ਵਿੱਚ ਸਮੂਹਿਕ ਯੋਗ ਉਤਸਵ ਮਨਾਉਣਾ ਚਾਹੀਦਾ ਹੈ। ਜੇਕਰ ਤੁਹਾਡੇ ਮਨ ਵਿੱਚ ਤੀਜੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਬਾਰੇ ਕੋਈ ਸੁਝਾਅ ਹੈ ਤਾਂ ਤੁਸੀਂ ਮੇਰੇ Mobile Application ਦੇ ਮਾਧਿਅਮ ਰਾਹੀਂ ਆਪਣੇ ਸੁਝਾਅ ਮੈਨੂੰ ਜ਼ਰੂਰ ਭੇਜੋ, ਮਾਰਗ ਦਰਸ਼ਨ ਕਰੋ। ਯੋਗ ਦੇ ਸਬੰਧ ‘ਚ ਜਿੰਨੇ ਗੀਤ, ਕਾਵਿਕ ਰਚਨਾਵਾਂ ਤੁਸੀਂ ਤਿਆਰ ਕਰ ਸਕਦੇ ਹੋ, ਉਹ ਕਰਨੀਆਂ ਚਾਹੀਦੀਆਂ ਹਨ। ਇਸ ਨਾਲ ਉਹ ਲੋਕਾਂ ਨੂੰ ਸਹਿਜ ਰੂਪ ਵਿੱਚ ਸਮਝ ਆ ਜਾਂਦਾ ਹੈ।
ਮਾਵਾਂ ਅਤੇ ਭੈਣਾਂ ਨੂੰ ਵੀ ਮੈਂ ਅੱਜ ਇਕ ਗੱਲ ਜ਼ਰੂਰ ਆਖਣੀ ਚਾਹਾਂਗਾ, ਕਿਉਂਕਿ ਅੱਜ ਹੈਲਥ ਦੀ ਹੀ ਚਰਚਾ ਹੋਈ ਹੈ, ਸਿਹਤ ਬਾਰੇ ਕਾਫੀ ਗੱਲਾਂ ਹੋਈਆਂ ਹਨ ਤਾਂ ਪਿਛਲੇ ਦਿਨੀਂ ਭਾਰਤ ਸਰਕਾਰ ਨੇ ਇਕ ਬਹੁਤ ਮਹੱਤਵਪੂਰਨ ਫੈਸਲਾ ਲਿਆ ਹੈ। ਸਾਡੇ ਦੇਸ਼ ਵਿੱਚ ਜੋ Working Class Women ਹਨ, ਕੰਮਕਾਜੀ ਵਰਗ ਵਿੱਚ ਸਾਡੀਆਂ ਜੋ ਔਰਤਾਂ ਹਨ ਅਤੇ ਦਿਨੋਂ-ਦਿਨ ਉਨ੍ਹਾਂ ਦੀ ਗਿਣਤੀ ਵੀ ਵਧ ਰਹੀ ਹੈ। ਉਨ੍ਹਾਂ ਦੀ ਹਿੱਸੇਦਾਰੀ ਵਧ ਰਹੀ ਹੈ ਅਤੇ ਇਹ ਸਵਾਗਤਯੋਗ ਹੈ ਪਰ ਨਾਲ-ਨਾਲ ਔਰਤਾਂ ਉੱਪਰ ਖ਼ਾਸ ਜ਼ਿੰਮੇਵਾਰੀਆਂ ਵੀ ਹਨ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਉਹ ਸੰਭਾਲਦੀਆਂ ਹਨ। ਘਰ ਦੀਆਂ ਆਰਥਿਕ ਜ਼ਿੰਮੇਵਾਰੀਆਂ ਵਿੱਚ ਵੀ ਉਨ੍ਹਾਂ ਨੂੰ ਹਿੱਸੇਦਾਰੀ ਕਰਨੀ ਪੈਂਦੀ ਹੈ ਅਤੇ ਇਸ ਕਾਰਣ ਕਦੀ-ਕਦੀ ਨਵਜੰਮੇ ਬੱਚੇ ਨਾਲ ਅਨਿਆਂ ਹੋ ਜਾਂਦਾ ਹੈ। ਭਾਰਤ ਸਰਕਾਰ ਨੇ ਇਕ ਬਹੁਤ ਵੱਡਾ ਫੈਸਲਾ ਕੀਤਾ ਹੈ, ਇਹ ਜੋ ਕੰਮਕਾਜੀ ਵਰਗ ਦੀਆਂ ਔਰਤਾਂ ਹਨ, ਉਨ੍ਹਾਂ ਨੂੰ ਪ੍ਰਜਨਣ ਸਮੇਂ, ਪ੍ਰੈਗਨੈਂਸੀ ਵੇਲੇ, ਡਲਿਵਰੀ ਵੇਲੇ, Maternity Leave ਜੋ ਪਹਿਲਾਂ 12 ਹਫਤਿਆਂ ਦੀ ਮਿਲਦੀ ਸੀ, ਹੁਣ 26 ਹਫਤਿਆਂ ਦੀ ਦਿੱਤੀ ਜਾਵੇਗੀ। ਦੁਨੀਆਂ ਵਿੱਚ ਸ਼ਾਇਦ ਦੋ ਜਾਂ ਤਿੰਨ ਦੇਸ਼ ਹੀ ਹਨ ਜੋ ਸਾਡੇ ਤੋਂ ਅੱਗੇ ਹਨ। ਭਾਰਤ ਨੇ ਇਕ ਬਹੁਤ ਵੱਡਾ ਮਹੱਤਵਪੂਰਨ ਫੈਸਲਾ ਸਾਡੀਆਂ ਇਨ੍ਹਾਂ ਭੈਣਾਂ ਲਈ ਕੀਤਾ ਹੈ ਅਤੇ ਇਸ ਦਾ ਮੂਲ ਉਦੇਸ਼ ਉਸ ਨਵਜੰਮੇ ਬੱਚੇ ਦੀ ਦੇਖਭਾਲ, ਭਾਰਤ ਦੇ ਭਵਿੱਖ ਦਾ ਨਾਗਰਿਕ, ਜਨਮ ਦੇ ਸ਼ੁਰੂਆਤੀ ਸਮੇਂ ‘ਚ ਹੀ ਉਸ ਦੀ ਸਹੀ ਦੇਖਭਾਲ ਹੋਵੇ, ਉਸ ਨੂੰ ਮਾਂ ਦਾ ਭਰਪੂਰ ਪਿਆਰ ਮਿਲੇ ਤਾਂ ਸਾਡੇ ਬੱਚੇ ਵੱਡੇ ਹੋ ਕੇ ਦੇਸ਼ ਦੀ ਅਮਾਨਤ ਬਣਨਗੇ। ਮਾਵਾਂ ਦੀ ਸਿਹਤ ਵੀ ਚੰਗੀ ਰਹੇਗੀ ਅਤੇ ਇਸ ਲਈ ਇਹ ਬਹੁਤ ਵੱਡਾ ਮਹੱਤਵਪੂਰਨ ਫੈਸਲਾ ਹੈ ਅਤੇ ਇਸ ਦੇ ਕਾਰਣ Normal Sector ਵਿੱਚ ਕੰਮ ਕਰਨ ਵਾਲੀਆਂ ਕਰੀਬ 18 ਲੱਖ ਔਰਤਾਂ ਨੂੰ ਇਸ ਦਾ ਲਾਭ ਮਿਲੇਗਾ।
ਮੇਰੇ ਪਿਆਰੇ ਦੇਸ਼ ਵਾਸੀਓ, 5 ਅਪ੍ਰੈਲ ਨੂੰ ਰਾਮ ਨੌਮੀ ਦਾ ਪਵਿੱਤਰ ਦਿਹਾੜਾ ਹੈ। 9 ਅਪ੍ਰੈਲ ਨੂੰ ਮਹਾਵੀਰ ਜਯੰਤੀ ਹੈ। 14 ਅਪ੍ਰੈਲ ਨੂੰ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਵਸ ਹੈ। ਇਨ੍ਹਾਂ ਸਾਰੇ ਮਹਾਪੁਰਖਾਂ ਦਾ ਜੀਵਨ ਸਾਨੂੰ ਪ੍ਰੇਰਣਾ ਦਿੰਦਾ ਰਹੇ। New India ਦੇ ਸੰਕਲਪ ਕਰਨ ਦੀ ਤਾਕਤ ਦੇਵੇ। ਦੋ ਦਿਨਾਂ ਬਾਅਦ ਚੇਤਰ, ਸ਼ੁਕਲ, ਪ੍ਰਤੀਪਦਾ, ਵਰਸ਼ ਪ੍ਰਤੀਪਦਾ, ਨਵ ਸੰਮਤਸਰ ਇਸ ਨਵੇਂ ਵਰ੍ਹੇ ਲਈ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਬਸੰਤ ਰੁੱਤ ਤੋਂ ਬਾਅਦ ਫਸਲ ਪੱਕਣ ਤੋਂ ਪਹਿਲਾਂ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਮਿਲਣ ਦਾ ਇਹ ਹੀ ਸਮਾਂ ਹੈ। ਸਾਡੇ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਇਸ ਨਵੇਂ ਵਰ੍ਹੇ ਨੂੰ ਵੱਖਰੇ-ਵੱਖਰੇ ਰੂਪ ਵਿੱਚ ਮਨਾਇਆ ਜਾਂਦਾ ਹੈ। ਮਹਾਰਾਸ਼ਟਰ ਵਿੱਚ ਗੁੜੀ-ਪੜਵਾ, ਆਂਧਰਾ-ਕਰਨਾਟਕ ‘ਚ ਨਵੇਂ ਵਰ੍ਹੇ ਦੇ ਤੌਰ ‘ਤੇ ਉਗਾਦੀ, ਸਿੰਧੀ ਚੇਤੀ – ਚਾਂਦ, ਕਸ਼ਮੀਰੀ ਨਵਰੇਹ, ਅਵਧ ਦੇ ਖੇਤਰ ‘ਚ ਸੰਮਤਸਰ, ਬਿਹਾਰ ਦੇ ਮਿਥਿਲਾ ‘ਚ ਜੁੜ-ਸ਼ੀਤਲ ਅਤੇ ਮਗਧ ਵਿੱਚ ਸਤੂਵਾਨੀ ਦਾ ਤਿਓਹਾਰ ਨਵੇਂ ਵਰ੍ਹੇ ‘ਤੇ ਹੁੰਦਾ ਹੈ। ਭਾਰਤ ਏਨੀਆਂ ਸਾਰੀਆਂ ਵਿਭਿੰਨਤਾਵਾਂ ਨਾਲ ਭਰਿਆ ਦੇਸ਼ ਹੈ। ਤੁਹਾਨੂੰ ਵੀ ਇਸ ਨਵੇਂ ਵਰ੍ਹੇ ‘ਤੇ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।
****
AKT/AK
PM @narendramodi extends his greetings to the people of Bangladesh on their Independence Day. #MannKiBaat pic.twitter.com/1ku2W7s7p1
— PMO India (@PMOIndia) March 26, 2017
PM @narendramodi pays tributes to the respected Sheikh Mujibur Rahman. #MannKiBaat pic.twitter.com/VKbGsmAaVD
— PMO India (@PMOIndia) March 26, 2017
India will always stand shoulder to shoulder with the people of Bangladesh. #MannKiBaat pic.twitter.com/kzM1vFV2GU
— PMO India (@PMOIndia) March 26, 2017
The massacre in Amritsar in 1919 left a deep impact on Shaheed Bhagat Singh. #MannKiBaat pic.twitter.com/0rpniYbwny
— PMO India (@PMOIndia) March 26, 2017
Bhagat Singh, Sukhdev and Rajguru were not scared of death. They lived and died for our nation. #MannKiBaat pic.twitter.com/o7MESSgexb
— PMO India (@PMOIndia) March 26, 2017
Bhagat Singh, Sukhdev and Rajguru continue to inspire the nation. #MannKiBaat pic.twitter.com/5scXAAaEpr
— PMO India (@PMOIndia) March 26, 2017
We are marking 100 years of Champaran Satyagraha. And this was one of the earliest Gandhian mass movements in India: PM #MannKiBaat
— PMO India (@PMOIndia) March 26, 2017
He returned to India and in two years he went to Bihar and what he did inspired the whole nation: PM on Gandhi Ji #MannKiBaat pic.twitter.com/1qHWEVTpnv
— PMO India (@PMOIndia) March 26, 2017
The Champaran Satyagraha showed us how special Mahatma Gandhi was and how unique his personality was. #MannKiBaat pic.twitter.com/5l65xWjsK8
— PMO India (@PMOIndia) March 26, 2017
New India manifests the strength and skills of 125 crore Indians, who will create a Bhavya and Divya Bharat. #MannKiBaat pic.twitter.com/3JhJRSoiWh
— PMO India (@PMOIndia) March 26, 2017
Fulfilling the dreams and aspirations of the people of India. #MannKiBaat pic.twitter.com/vBzpu4xGYC
— PMO India (@PMOIndia) March 26, 2017
India has extended support to the movement towards digital transactions. People of India have rejected corruption & black money. #MannKiBaat pic.twitter.com/mRKoeWH45L
— PMO India (@PMOIndia) March 26, 2017
Whenever I ask for ideas and suggestions for #MannKiBaat, one theme on which I keep getting suggestions is Swachhata. #MannKiBaat pic.twitter.com/uhsZC6ETfx
— PMO India (@PMOIndia) March 26, 2017
People of India are getting angry as far as dirt is concerned and this is a welcome sign. #MannKiBaat pic.twitter.com/ooL1l5fIEB
— PMO India (@PMOIndia) March 26, 2017
Making cleanliness an integral part of our lives and ensuring a clean India. #MannKiBaat pic.twitter.com/hJUDNRuVjv
— PMO India (@PMOIndia) March 26, 2017
Wastage of food is unfortunate. I know of several youngsters who are using technology & helping prevent wastage of food: PM #MannKiBaat pic.twitter.com/9d3DmEP0Hx
— PMO India (@PMOIndia) March 26, 2017
The Prime Minister speaks about mental health and depression. #MannKiBaat pic.twitter.com/qy1HbLNVVt
— PMO India (@PMOIndia) March 26, 2017
Depression can be overcome. We all can play a role in helping those suffering from depression overcome it. #MannKiBaat pic.twitter.com/AsKR6HeDu0
— PMO India (@PMOIndia) March 26, 2017
Always good to share your feelings with others, if feeling depressed. #MannKiBaat pic.twitter.com/N94tAUwSap
— PMO India (@PMOIndia) March 26, 2017
Tell us how to draw more people towards practising Yoga and how to make the 3rd International Day of Yoga memorable. #MannKiBaat pic.twitter.com/GFgiRKghUX
— PMO India (@PMOIndia) March 26, 2017
PM @narendramodi speaks about the benefits of the Maternity Bill. #MannKiBaat pic.twitter.com/sPlNwxjWSf
— PMO India (@PMOIndia) March 26, 2017