ਪੀਐੱਮਇੰਡੀਆ
ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ। ਪਿਛਲੇ ਮਹੀਨੇ ਅਸੀਂ ਸਾਰੇ ਦੀਵਾਲੀ ਦਾ ਆਨੰਦ ਲੈ ਰਹੇ ਸਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਦੀਵਾਲੀ ਦੇ ਮੌਕੇ ’ਤੇ ਮੈਂ ਫਿਰ ਇੱਕ ਵਾਰ ਜਵਾਨਾਂ ਨਾਲ ਦੀਵਾਲੀ ਮਨਾਉਣ ਲਈ ਚੀਨ ਦੀ ਸੀਮਾ ’ਤੇ ਸਰਹੱਦ ’ਤੇ ਗਿਆ ਸੀ। ITBP ਦੇ ਜਵਾਨ, ਸੈਨਾ ਦੇ ਜਵਾਨ-ਉਨ੍ਹਾਂ ਸਾਰਿਆਂ ਨਾਲ ਹਿਮਾਲਿਆ ਦੀਆਂ ਉਚਾਈਆਂ ’ਤੇ ਦੀਵਾਲੀ ਮਨਾਈ। ਮੈਂ ਹਰ ਵਾਰ ਜਾਂਦਾ ਹਾਂ, ਪਰ ਇਸ ਦੀਵਾਲੀ ਦਾ ਅਨੁਭਵ ਕੁਝ ਹੋਰ ਸੀ। ਦੇਸ਼ ਦੇ ਸਵਾ ਸੌ ਕਰੋੜ ਦੇਸ਼ਵਾਸੀਆਂ ਨੇ, ਜਿਸ ਅਨੂਠੇ ਅੰਦਾਜ਼ ਵਿੱਚ ਇਹ ਦੀਵਾਲੀ ਸੈਨਾ ਦੇ ਜਵਾਨਾਂ ਨੂੰ ਸਮਰਪਿਤ ਕੀਤੀ, ਇਸ ਦਾ ਅਸਰ ਉੱਥੇ ਹਰ ਜਵਾਨ ਦੇ ਚਿਹਰੇ ’ਤੇ ਪ੍ਰਗਟ ਹੁੰਦਾ ਸੀ। ਉਹ ਭਾਵਨਾਵਾਂ ਨਾਲ ਭਰੇ-ਭਰੇ ਦਿਖਾਈ ਦਿੰਦੇ ਸਨ ਅਤੇ ਇੰਨਾ ਹੀ ਨਹੀਂ, ਦੇਸ਼ ਵਾਸੀਆਂ ਨੇ ਜੋ ਸ਼ੁਭਕਾਮਨਾਵਾਂ-ਸੰਦੇਸ਼ ਭੇਜੇ, ਆਪਣੀਆਂ ਖੁਸ਼ੀਆਂ ਵਿੱਚ ਦੇਸ਼ ਦੇ ਸੁਰੱਖਿਆ ਬਲਾਂ ਨੂੰ ਸ਼ਾਮਲ ਕੀਤਾ, ਇੱਕ ਅਦਭੁੱਤ response ਸੀ। ਅਤੇ ਲੋਕਾਂ ਨੇ ਸਿਰਫ਼ ਸੰਦੇਸ਼ ਭੇਜੇ, ਅਜਿਹਾ ਨਹੀਂ, ਮਨ ਨਾਲ ਜੁੜ ਗਏ ਸਨ; ਕਿਸੇ ਨੇ ਕਵਿਤਾ ਲਿਖੀ, ਕਿਸੇ ਨੇ ਚਿੱਤਰ ਬਣਾਏ, ਕਿਸੇ ਨੇ ਕਾਰਟੂਨ ਬਣਾਏ, ਕਿਸੇ ਨੇ ਵੀਡੀਓ ਬਣਾਏ, ਮਤਲਬ ਨਾ ਜਾਣੇ ਹਰ ਘਰ ਸੈਨਾਨੀਆਂ ਦੀ ਜਿਵੇਂ ਚੌਕੀ ਬਣ ਗਿਆ ਸੀ। ਅਤੇ ਜਦੋਂ ਵੀ ਇਹ ਚਿੱਠੀਆਂ ਮੈਂ ਦੇਖਦਾ ਸੀ, ਤਾਂ ਮੈਨੂੰ ਵੀ ਬਹੁਤ ਹੈਰਾਨੀ ਹੋ ਰਹੀ ਸੀ ਕਿ ਕਿੰਨੀ ਮੌਲਿਕਤਾ ਹੈ, ਕਿੰਨੀਆਂ ਭਾਵਨਾਵਾਂ ਭਰੀਆਂ ਹਨ ਅਤੇ ਉਸੇ ਵਿੱਚੋਂ MyGov ਨੂੰ ਵਿਚਾਰ ਆਇਆ ਕਿ ਕੁਝ ਚੋਣਵੀਆਂ ਚੀਜ਼ਾਂ ਲੈ ਕੇ ਉਸ ਦੀ ਇੱਕ Coffee Table Book ਬਣਾਈ ਜਾਵੇ। ਕੰਮ ਚਲ ਰਿਹਾ ਹੈ, ਤੁਹਾਡੇ ਸਭ ਦੇ ਯੋਗਦਾਨ ਨਾਲ ਦੇਸ਼ ਦੀ ਸੈਨਾ ਦੇ ਜਵਾਨਾਂ ਦੀਆਂ ਭਾਵਨਾਵਾਂ ਪ੍ਰਤੀ ਤੁਹਾਡੀ ਸਾਰਿਆਂ ਦੀ ਮੌਲਿਕਤਾ ਵਿੱਚ ਦੇਸ਼ ਦੇ ਸੁਰੱਖਿਆ ਬਲਾਂ ਪ੍ਰਤੀ ਤੁਹਾਡਾ ਜੋ ਭਾਵ-ਵਿਸ਼ਵਾਸ ਹੈ, ਉਹ ਇਸ ਗ੍ਰੰਥ ਵਿੱਚ ਇਕੱਠਾ ਹੋਏਗਾ। ਸੈਨਾ ਦੇ ਇੱਕ ਜਵਾਨ ਨੇ ਮੈਨੂੰ ਲਿਖਿਆ-ਪ੍ਰਧਾਨ ਮੰਤਰੀ ਜੀ, ਸਾਡੇ ਸੈਨਿਕਾਂ ਲਈ ਹੋਲੀ, ਦੀਵਾਲੀ ਹਰ ਤਿਉਹਾਰ ਸਰਹੱਦ ’ਤੇ ਹੀ ਹੁੰਦਾ ਹੈ, ਹਰ ਵਕਤ ਦੇਸ਼ ਦੀ ਹਿਫਾਜ਼ਤ ਵਿੱਚ ਡੁੱਬੇ ਰਹਿੰਦੇ ਹਾਂ । ਹਾਂ, ਫਿਰ ਵੀ ਤਿਉਹਾਰਾਂ ਦੇ ਸਮੇਂ ਘਰ ਦੀ ਯਾਦ ਆ ਹੀ ਜਾਂਦੀ ਹੈ। ਪਰ ਸੱਚ ਕਹਾਂ, ਇਸ ਵਾਰ ਅਜਿਹਾ ਨਹੀਂ ਲਗਿਆ। ਅਜਿਹਾ ਬਿਲਕੁਲ feel ਨਹੀਂ ਹੋਇਆ ਕਿ ਤਿਉਹਾਰ ਹੈ ਅਤੇ ਮੈਂ ਘਰ ਨਹੀਂ ਹਾਂ। ਅਜਿਹਾ ਮਹਿਸੂਸ ਹੋਇਆ ਮੰਨੋ ਅਸੀਂ ਵੀ, ਸਵਾ ਸੌ ਕਰੋੜ ਭਾਰਤ ਵਾਸੀਆਂ ਨਾਲ ਦੀਵਾਲੀ ਮਨਾ ਰਹੇ ਹਾਂ ।
ਮੇਰੇ ਪਿਆਰੇ ਦੇਸ਼ਵਾਸੀਓ, ਜੋ ਅਹਿਸਾਸ ਇਸ ਦੀਵਾਲੀ, ਇਸ ਮਾਹੌਲ ਵਿੱਚ ਜੋ ਅਨੁਭੂਤੀ, ਸਾਡੇ ਦੇਸ਼ ਦੇ ਸੁਰੱਖਿਆ ਬਲਾਂ ਦੇ ਵਿਚਕਾਰ,ਜਵਾਨਾਂ ਦੇ ਵਿਚਕਾਰ ਜਾਗੀ ਹੈ, ਕੀ ਇਹ ਸਿਰਫ਼ ਕੁਝ ਮੌਕਿਆਂ ’ਤੇ ਹੀ ਸੀਮਤ ਰਹਿਣਾ ਚਾਹੀਦਾ ਹੈ? ਮੇਰੀ ਤੁਹਾਨੂੰ appeal ਹੈ ਕਿ ਅਸੀਂ, ਇੱਕ ਸਮਾਜ ਦੇ ਰੂਪ ਵਿੱਚ, ਰਾਸ਼ਟਰ ਦੇ ਰੂਪ ਵਿੱਚ, ਆਪਣਾ ਸੁਭਾਅ ਬਣਾਈਏ, ਆਪਣੀ ਪ੍ਰਕਿਰਤੀ ਬਣਾਈਏ। ਕੋਈ ਵੀ ਉਤਸਵ ਹੋਵੇ, ਤਿਉਹਾਰ ਹੋਵੇ, ਖੁਸ਼ੀ ਦਾ ਮਾਹੌਲ ਹੋਵੇ, ਸਾਡੇ ਦੇਸ਼ ਦੇ ਸੈਨਾ ਦੇ ਜਵਾਨਾਂ ਨੂੰ ਅਸੀਂ ਕਿਸੇ-ਨਾ-ਕਿਸੇ ਰੂਪ ਵਿੱਚ ਜ਼ਰੂਰ ਯਾਦ ਕਰੀਏ। ਜਦੋਂ ਸਾਰਾ ਰਾਸ਼ਟਰ ਸੈਨਾ ਨਾਲ ਖੜ੍ਹਾ ਹੁੰਦਾ ਹੈ ਤਾਂ ਸੈਨਾ ਦੀ ਤਾਕਤ 125 ਕਰੋੜ ਗੁਣਾ ਵਧ ਜਾਂਦੀ ਹੈ।
ਕੁਝ ਸਮਾਂ ਪਹਿਲਾਂ ਮੈਨੂੰ ਜੰਮੂ- ਕਸ਼ਮੀਰ ਤੋਂ ਉੱਥੋਂ ਦੇ ਪਿੰਡਾਂ ਦੇ ਸਾਰੇ ਪ੍ਰਧਾਨ ਮਿਲਣ ਆਏ ਸਨ। Jammu-Kashmir Panchayat Conference ਦੇ ਇਹ ਲੋਕ ਸਨ। ਕਸ਼ਮੀਰ ਘਾਟੀ ਤੋਂ ਅਲਗ-ਅਲਗ ਪਿੰਡਾਂ ਤੋਂ ਆਏ ਸਨ। ਕਰੀਬ 40-50 ਪ੍ਰਧਾਨ ਸਨ। ਕਾਫ਼ੀ ਦੇਰ ਤੱਕ ਉਨ੍ਹਾਂ ਨਾਲ ਮੈਨੂੰ ਗੱਲਾਂ ਕਰਨ ਦਾ ਮੌਕਾ ਮਿਲਿਆ। ਉਹ ਆਪਣੇ ਪਿੰਡਾਂ ਦੇ ਵਿਕਾਸ ਦੀਆਂ ਕੁਝ ਗੱਲਾਂ ਲੈ ਕੇ ਆਏ ਸਨ। ਕੁਝ ਮੰਗਾਂ ਲੈ ਕੇ ਆਏ ਸਨ, ਪਰ ਜਦੋਂ ਗੱਲਬਾਤ ਦਾ ਦੌਰ ਚਲ ਪਿਆ, ਤਾਂ ਸੁਭਾਵਿਕ ਸੀ, ਘਾਟੀ ਦੇ ਹਾਲਾਤ, ਕਾਨੂੰਨ ਵਿਵਸਥਾ, ਬੱਚਿਆਂ ਦਾ ਭਵਿੱਖ, ਇਹ ਸਾਰੀਆਂ ਗੱਲਾਂ ਨਿਕਲਣੀਆਂ ਬਹੁਤ ਸੁਭਾਵਿਕ ਸਨ। ਅਤੇ ਇੰਨੇ ਪਿਆਰ ਨਾਲ, ਇੰਨੇ ਖੁੱਲ੍ਹੇਪਣ ਨਾਲ ਪਿੰਡਾਂ ਦੇ ਇਨ੍ਹਾਂ ਪ੍ਰਧਾਨਾਂ ਨੇ ਗੱਲਾਂ ਕੀਤੀਆਂ, ਹਰ ਚੀਜ਼ ਮੇਰੇ ਦਿਲ ਨੂੰ ਛੂਹਣ ਵਾਲੀ ਸੀ। ਗੱਲਾਂ-ਗੱਲਾਂ ਵਿੱਚ ਕਸ਼ਮੀਰ ਵਿੱਚ ਜੋ ਸਕੂਲ ਜਲਾਏ ਜਾਂਦੇ ਸਨ, ਉਨ੍ਹਾਂ ਦੀ ਚਰਚਾ ਵੀ ਹੋਈ ਅਤੇ ਮੈਂ ਦੇਖਿਆ ਕਿ ਜਿੰਨਾ ਦੁਖ ਸਾਨੂੰ ਦੇਸ਼ਵਾਸੀਆਂ ਨੂੰ ਹੁੰਦਾ ਹੈ, ਇਨ੍ਹਾਂ ਪ੍ਰਧਾਨਾਂ ਨੂੰ ਵੀ ਇੰਨੀ ਹੀ ਪੀੜਾ ਸੀ ਅਤੇ ਉਹ ਵੀ ਮੰਨਦੇ ਸਨ ਕਿ ਸਕੂਲ ਨਹੀਂ, ਬੱਚਿਆਂ ਦਾ ਭਵਿੱਖ ਜਲਾਇਆ ਗਿਆ ਹੈ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਜਾ ਕੇ ਇਨ੍ਹਾਂ ਬੱਚਿਆਂ ਦੇ ਭਵਿੱਖ ’ਤੇ ਆਪਣਾ ਧਿਆਨ ਕੇਂਦਰਤ ਕਰੋ। ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਕਸ਼ਮੀਰ ਘਾਟੀ ਤੋਂ ਆਏ ਹੋਏ ਇਨ੍ਹਾਂ ਸਾਰੇ ਪ੍ਰਧਾਨਾਂ ਨੇ ਮੈਨੂੰ ਜੋ ਬਚਨ ਦਿੱਤਾ ਸੀ, ਉਸ ਨੂੰ ਭਲੀਭਾਂਤ ਨਿਭਾਇਆ; ਪਿੰਡਾਂ ਵਿੱਚ ਜਾ ਕੇ ਹਰ ਤਰਫ਼ ਲੋਕਾਂ ਨੂੰ ਜਾਗਰੂਕ ਕੀਤਾ। ਅਜੇ ਕੁਝ ਦਿਨ ਪਹਿਲਾਂ ਜਦੋਂ Board ਦੇ exam ਹੋਏ ਤਾਂ ਕਸ਼ਮੀਰ ਦੇ ਬੇਟੇ ਅਤੇ ਬੇਟੀਆਂ ਨੇ ਕਰੀਬ 95%, ਪਚਾਨਵੇਂ ਫੀਸਦੀ ਕਸ਼ਮੀਰ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ Board ਦੀ ਪ੍ਰੀਖਿਆ ਵਿੱਚ ਹਿੱਸਾ ਲਿਆ। Board ਦੀਆਂ ਪ੍ਰੀਖਿਆਵਾਂ ਵਿੱਚ ਇੰਨੀ ਵੱਡੀ ਸੰਖਿਆ ਵਿੱਚ ਵਿਦਿਆਰਥੀਆਂ ਦਾ ਸ਼ਾਮਲ ਹੋਣਾ, ਇਸ ਗੱਲ ਦੀ ਤਰਫ਼ ਇਸ਼ਾਰਾ ਕਰਦਾ ਹੈ ਕਿ ਜੰਮੂ-ਕਸ਼ਮੀਰ ਦੇ ਸਾਰੇ ਬੱਚੇ ਉੱਜਵਲ ਭਵਿੱਖ ਲਈ, ਸਿੱਖਿਆ ਦੇ ਮਾਧਿਅਮ ਨਾਲ-ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਪਾਉਣ ਲਈ ਦ੍ਰਿੜ੍ਹ ਹਨ। ਉਨ੍ਹਾਂ ਦੇ ਇਸ ਉਤਸ਼ਾਹ ਲਈ ਮੈਂ ਵਿਦਿਆਰਥੀਆਂ ਦਾ ਤਾਂ ਅਭਿਨੰਦਨ ਕਰਦਾ ਹਾਂ, ਪਰ ਉਨ੍ਹਾਂ ਦੇ ਮਾਤਾ-ਪਿਤਾ ਨੂੰ, ਉਨ੍ਹਾਂ ਦੇ ਮਾਪਿਆਂ ਨੂੰ, ਉਨ੍ਹਾਂ ਦੇ ਅਧਿਆਪਕਾਂ ਨੂੰ ਅਤੇ ਸਾਰੇ ਗ੍ਰਾਮ ਪ੍ਰਧਾਨਾਂ ਨੂੰ ਵੀ ਦਿਲ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਪਿਆਰੇ ਭਾਈਓ ਅਤੇ ਭੈਣੋਂ, ਇਸ ਵਾਰ ਜਦੋਂ ਮੈਂ ‘ਮਨ ਕੀ ਬਾਤ’ ਲਈ ਲੋਕਾਂ ਤੋਂ ਸੁਝਾਅ ਮੰਗੇ ਤਾਂ ਮੈਂ ਕਹਿ ਸਕਦਾ ਹਾਂ ਕਿ ਇੱਕਤਰਫ਼ਾ ਹੀ ਸਾਰਿਆਂ ਦੇ ਸੁਝਾਅ ਆਏ। ਸਾਰੇ ਕਹਿੰਦੇ ਸਨ ਕਿ 500/-ਅਤੇ 1000/- ਵਾਲੇ ਨੋਟਾਂ ’ਤੇ ਹੋਰ ਵਿਸਥਾਰ ਨਾਲ ਗੱਲਾਂ ਕਰੋ। ਵੈਸੇ 8 ਨਵੰਬਰ, ਰਾਤ 8 ਵਜੇ ਰਾਸ਼ਟਰ ਦੇ ਨਾਂਅ ਸੰਬੋਧਨ ਕਰਦੇ ਹੋਏ, ਦੇਸ਼ ਵਿੱਚ ਸੁਧਾਰ ਲਿਆਉਣ ਦੇ ਇੱਕ ਮਹਾਅਭਿਆਨ ਦੀ ਸ਼ੁਰੂਆਤ ਕਰਨ ਦੀ ਮੈਂ ਚਰਚਾ ਕੀਤੀ ਸੀ। ਜਿਸ ਸਮੇਂ ਮੈਂ ਇਹ ਫੈਸਲਾ ਕੀਤਾ ਸੀ, ਤੁਹਾਡੇ ਸਾਹਮਣੇ ਪੇਸ਼ ਕੀਤਾ ਸੀ, ਤਾਂ ਵੀ ਮੈਂ ਸਭ ਦੇ ਸਾਹਮਣੇ ਕਿਹਾ ਸੀ ਕਿ ਫੈਸਲਾ ਆਮ ਨਹੀਂ ਹੈ, ਕਠਿਨਾਈਆਂ ਨਾਲ ਭਰਿਆ ਹੋਇਆ ਹੈ। ਪਰ ਫੈਸਲਾ ਜਿੰਨਾ ਮਹੱਤਵਪੂਰਨ ਹੈ, ਉੰਨਾ ਹੀ ਉਸ ਫੈਸਲੇ ਨੂੰ ਲਾਗੂ ਕਰਨਾ ਹੈ। ਅਤੇ ਮੈਨੂੰ ਇਹ ਵੀ ਅੰਦਾਜ਼ਾ ਸੀ ਕਿ ਸਾਨੂੰ ਆਮ ਜੀਵਨ ਵਿੱਚ ਅਨੇਕ ਪ੍ਰਕਾਰ ਦੀਆਂ ਨਵੀਆਂ-ਨਵੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਏਗਾ। ਅਤੇ ਉਦੋਂ ਵੀ ਮੈਂ ਕਿਹਾ ਸੀ ਕਿ ਫੈਸਲਾ ਇੰਨਾ ਵੱਡਾ ਹੈ, ਇਸ ਦੇ ਪ੍ਰਭਾਵ ਵਿੱਚੋਂ ਬਾਹਰ ਨਿਕਲਣ ਵਿੱਚ 50 ਦਿਨ ਤਾਂ ਲਗ ਹੀ ਜਾਣਗੇ। ਅਤੇ ਤਾਂ ਜਾ ਕੇ normal ਅਵਸਥਾ ਦੀ ਤਰਫ਼ ਅਸੀਂ ਕਦਮ ਵਧਾ ਸਕਾਂਗੇ। 70 ਸਾਲ ਤੋਂ ਜਿਨ੍ਹਾਂ ਬਿਮਾਰੀਆਂ ਨੂੰ ਅਸੀਂ ਝੱਲ ਰਹੇ ਹਨ, ਉਨ੍ਹਾਂ ਬਿਮਾਰੀਆਂ ਤੋਂ ਮੁਕਤੀ ਦਾ ਅਭਿਆਨ ਸਰਲ ਨਹੀਂ ਹੋ ਸਕਦਾ ਹੈ। ਤੁਹਾਡੀਆਂ ਕਠਿਨਾਈਆਂ ਨੂੰ ਮੈਂ ਭਲੀਭਾਂਤ ਸਮਝ ਸਕਦਾ ਹੈ। ਪਰ ਜਦੋਂ ਮੈਂ ਤੁਹਾਡਾ ਸਮਰਥਨ ਦੇਖਦਾ ਹਾਂ, ਤੁਹਾਡਾ ਸਹਿਯੋਗ ਦੇਖਦਾ ਹਾਂ, ਤੁਹਾਨੂੰ ਭਰਮਾਉਣ ਲਈ ਢੇਰ ਸਾਰੀਆਂ ਕੋਸ਼ਿਸ਼ਾਂ ਚਲ ਰਹੀਆਂ ਹਨ, ਉਸ ਦੇ ਬਾਵਜੂਦ ਕਦੇ-ਕਦੇ ਮਨ ਨੂੰ ਦੁਖੀ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੇ ਹੋਏ ਵੀ, ਤੁਸੀਂ ਸਚਾਈ ਦੇ ਇਸ ਮਾਰਗ ਨੂੰ ਭਲੀਭਾਂਤ ਸਮਝਿਆ ਹੈ, ਦੇਸ਼ ਹਿਤ ਦੀ ਇੱਸ ਗੱਲ ਨੂੰ ਭਲੀਭਾਂਤ ਤੁਸੀਂ ਸਵੀਕਾਰ ਕੀਤਾ ਹੈ।
ਪੰਜ ਸੌ ਅਤੇ ਹਜ਼ਾਰ ਦੇ ਨੋਟ ਅਤੇ ਇੰਨਾ ਵੱਡਾ ਦੇਸ਼, ਇੰਨੀਆਂ ਕਰੰਸੀਆਂ ਦੀ ਭਰਮਾਰ, ਅਰਬਾਂ-ਖਰਬਾਂ ਨੋਟ ਅਤੇ ਇਹ ਫੈਸਲਾ-ਪੂਰਾ ਵਿਸ਼ਵ ਬਹੁਤ ਬਰੀਕੀ ਨਾਲ ਦੇਖ ਰਿਹਾ ਹੈ, ਹਰ ਕੋਈ ਅਰਥਸ਼ਾਸਤਰੀ ਇਸ ਦਾ ਬਹੁਤ analysis ਕਰ ਰਿਹਾ ਹੈ, ਮੁੱਲਾਂਕਣ ਕਰ ਰਿਹਾ ਹੈ। ਪੂਰਾ ਵਿਸ਼ਵ ਇਸ ਗੱਲ ਨੂੰ ਦੇਖ ਰਿਹਾ ਹੈ ਕਿ ਹਿੰਦੁਸਤਾਨ ਦੇ ਸਵਾ ਸੌ ਕਰੋੜ ਦੇਸ਼ਵਾਸੀ ਕੀ ਕਠਿਨਾਈਆਂ ਝੱਲ ਕੇ ਵੀ ਸਫਲਤਾ ਪ੍ਰਾਪਤ ਕਰਨਗੇ! ਵਿਸ਼ਵ ਦੇ ਮਨ ਵਿੱਚ ਸ਼ਾਇਦ ਪ੍ਰਸ਼ਨ ਚਿੰਨ੍ਹ ਹੋ ਸਕਦਾ ਹੈ। ਭਾਰਤ ਨੂੰ ਭਾਰਤ ਦੇ ਸਵਾ ਸੌ ਕਰੋੜ ਦੇਸ਼ਵਾਸੀਆਂ ਪ੍ਰਤੀ, ਸਿਰਫ਼ ਸ਼ਰਧਾ ਹੀ ਸ਼ਰਧਾ ਹੈ, ਵਿਸ਼ਵਾਸ ਹੀ ਵਿਸ਼ਵਾਸ ਹੈ ਕਿ ਸਵਾ ਸੌ ਕਰੋੜ ਦੇਸ਼ਵਾਸੀ ਸੰਕਲਪ ਪੂਰਣ ਕਰਕੇ ਹੀ ਰਹਿਣਗੇ। ਅਤੇ ਸਾਡਾ ਦੇਸ਼, ਸੋਨੇ ਦੀ ਤਰ੍ਹਾਂ ਹਰ ਪ੍ਰਕਾਰ ਤੋਂ ਤਪ ਕਰਕੇ, ਨਿੱਖਰ ਕੇ ਨਿਕਲੇਗਾ ਅਤੇ ਉਸ ਦਾ ਕਾਰਨ ਇਸ ਦੇਸ਼ ਦਾ ਨਾਗਰਿਕ ਹੈ, ਉਸ ਦਾ ਕਾਰਨ ਤੁਸੀਂ ਹਨ, ਇਸ ਸਫਲਤਾ ਦਾ ਮਾਰਗ ਵੀ ਤੁਹਾਡੇ ਕਾਰਨ ਹੀ ਸੰਭਵ ਹੋਇਆ ਹੈ।
ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ, ਰਾਜ ਸਰਕਾਰ, ਸਥਾਨਕ ਸਵਰਾਜ ਸੰਸਥਾਵਾਂ ਦੀਆਂ ਸਾਰੀਆਂ ਇਕਾਈਆਂ, ਇੱਕ ਲੱਖ ਤੀਹ ਹਜ਼ਾਰ bank branch, ਲੱਖਾਂ ਬੈਂਕ ਕਰਮਚਾਰੀ, ਡੇਢ ਲੱਖ ਤੋਂ ਜ਼ਿਆਦਾ ਡਾਕ ਘਰ, ਇੱਕ ਲੱਖ ਤੋਂ ਜ਼ਿਆਦਾ ਬੈਂਕ ਮਿੱਤਰ- ਦਿਨ ਰਾਤ ਇਸ ਕੰਮ ਵਿੱਚ ਜੁਟੇ ਹੋਏ ਹਨ, ਸਮਰਪਿਤ ਭਾਵ ਨਾਲ ਜੁਟੇ ਹੋਏ ਹਨ। ਭਾਂਤ-ਭਾਂਤ ਦੇ ਤਣਾਅ ਦੇ ਵਿਚਕਾਰ, ਇਹ ਸਾਰੇ ਲੋਕ ਬਹੁਤ ਹੀ ਸ਼ਾਂਤ ਚਿਤ ਰੂਪ ਨਾਲ, ਇਸ ਨੂੰ ਦੇਸ਼ ਸੇਵਾ ਦਾ ਯੱਗ ਮੰਨ ਕੇ, ਇੱਕ ਮਹਾਨ ਤਬਦੀਲੀ ਦੀ ਕੋਸ਼ਿਸ਼ ਮੰਨ ਕੇ ਲੱਗੇ ਹੋਏ ਹਨ। ਸਵੇਰੇ ਸ਼ੁਰੂ ਕਰਦੇ ਹਨ, ਰਾਤ ਕਦੋਂ ਪੂਰਾ ਹੋਏਗਾ, ਪਤਾ ਤੱਕ ਨਹੀਂ ਰਹਿੰਦਾ ਹੈ, ਪਰ ਸਭ ਕਰ ਰਹੇ ਹਨ। ਅਤੇ ਉਸੇ ਦਾ ਕਾਰਨ ਹੈ ਕਿ ਭਾਰਤ ਇਸ ਵਿੱਚ ਸਫ਼ਲ ਹੋਏਗਾ, ਇਹ ਸਪੱਸ਼ਟ ਦਿਖਾਈ ਦੇ ਰਿਹਾ ਹੈ। ਅਤੇ ਮੈਂ ਦੇਖਿਆ ਹੈ ਕਿ ਇੰਨੀਆਂ ਕਠਿਨਾਈਆਂ ਦੇ ਵਿਚਕਾਰ ਬੈਂਕ ਦੇ, ਪੋਸਟ ਆਫ਼ਿਸ ਦੇ ਸਾਰੇ ਲੋਕ ਕੰਮ ਕਰ ਰਹੇ ਹਨ। ਅਤੇ ਜਦੋਂ ਮਾਨਵਤਾ ਦੇ ਮੁੱਦੇ ਦੀ ਗੱਲ ਆ ਜਾਵੇ, ਤਾਂ ਉਹ ਦੋ ਕਦਮ ਅੱਗੇ ਦਿਖਾਈ ਦਿੰਦੇ ਹਨ। ਕਿਸੇ ਨੇ ਮੈਨੂੰ ਕਿਹਾ ਕਿ ਖੰਡਵਾ ਵਿੱਚ ਇੱਕ ਬਜ਼ੁਰਗ ਇਨਸਾਨ ਦਾ accident ਹੋ ਗਿਆ। ਅਚਾਨਕ ਪੈਸਿਆਂ ਦੀ ਜ਼ਰੂਰਤ ਪੈ ਗਈ। ਉੱਥੇ ਸਥਾਨਕ ਬੈਂਕ ਦੇ ਕਰਮਚਾਰੀ ਦੇ ਧਿਆਨ ਵਿੱਚ ਆਇਆ ਅਤੇ ਮੈਨੂੰ ਇਹ ਜਾਣਕੇ ਖੁਸ਼ੀ ਹੋਈ ਕਿ ਖੁਦ ਜਾ ਕੇ ਉਨ੍ਹਾਂ ਦੇ ਘਰ, ਉਸ ਬਜ਼ੁਰਗ ਨੂੰ ਉਨ੍ਹਾਂ ਨੇ ਪੈਸੇ ਪਹੁੰਚਾਏ ਤਾਂ ਕਿ ਇਲਾਜ ਵਿੱਚ ਮਦਦ ਹੋ ਸਕੇ। ਅਜਿਹੇ ਤਾਂ ਅਣਗਿਣਤ ਕਿੱਸੇ ਹਰ ਦਿਨ ਟੀ.ਵੀ. ਵਿੱਚ, ਮੀਡੀਆ ਵਿੱਚ, ਅਖ਼ਬਾਰਾਂ ਵਿੱਚ, ਗੱਲਬਾਤ ਵਿੱਚ ਸਾਹਮਣੇ ਆਉਂਦੇ ਹਨ। ਇਸ ਮਹਾਯੱਗ ਦੇ ਅੰਦਰ ਮਿਹਨਤ ਕਰਨ ਵਾਲੇ, ਯਤਨ ਕਰਨ ਵਾਲੇ ਇਨ੍ਹਾਂ ਸਾਰੇ ਸਾਥੀਆਂ ਦਾ ਵੀ ਮੈਂ ਦਿਲ ਤੋਂ ਧੰਨਵਾਦ ਕਰਦਾ ਹਾਂ। ਸ਼ਕਤੀ ਦੀ ਪਛਾਣ ਤਾਂ ਉਦੋਂ ਹੁੰਦੀ ਹੈ, ਜਦੋਂ ਕਸੌਟੀ ਤੋਂ ਪਾਰ ਉਤਰਦੇ ਹਨ। ਮੈਨੂੰ ਬਰਾਬਰ ਯਾਦ ਹੈ, ਜਦੋਂ ਪ੍ਰਧਾਨ ਮੰਤਰੀ ਵੱਲੋਂ ਜਨ-ਧਨ ਯੋਜਨਾ ਦਾ ਅਭਿਆਨ ਚਲ ਰਿਹਾ ਸੀ ਅਤੇ ਬੈਂਕ ਦੇ ਕਰਮਚਾਰੀਆਂ ਨੇ ਜਿਸ ਪ੍ਰਕਾਰ ਨਾਲ ਉਸ ਨੂੰ ਆਪਣੇ ਮੋਢੇ ’ਤੇ ਉਠਾਇਆ ਸੀ ਅਤੇ ਜੋ ਕੰਮ 70 ਸਾਲ ਵਿੱਚ ਨਹੀਂ ਹੋਇਆ ਸੀ, ਉਨ੍ਹਾਂ ਨੇ ਕਰਕੇ ਦਿਖਾਇਆ ਸੀ। ਉਨ੍ਹਾਂ ਦੀ ਸਮਰੱਥਾ ਦੀ ਪਛਾਣ ਹੋਈ। ਅੱਜ ਫਿਰ ਇੱਕ ਵਾਰ, ਉਸ ਚੁਣੌਤੀ ਨੂੰ ਉਨ੍ਹਾਂ ਨੇ ਲਿਆ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਸਵਾ ਸੌ ਕਰੋੜ ਦੇਸ਼ਵਾਸੀਆਂ ਦਾ ਸੰਕਲਪ, ਸਭ ਦਾ ਸਮੂਹਿਕ ਯਤਨ, ਇਸ ਰਾਸ਼ਟਰ ਨੂੰ ਇੱਕ ਨਵੀਂ ਤਾਕਤ ਬਣਾ ਕੇ ਮਜ਼ਬੂਤ ਕਰੇਗਾ।
ਪਰ ਬੁਰਾਈਆਂ ਇੰਨੀਆਂ ਫੈਲੀਆਂ ਹੋਈਆਂ ਹਨ ਕਿ ਅੱਜ ਵੀ ਕੁਝ ਲੋਕਾਂ ਦੀ ਬੁਰਾਈਆਂ ਦੀ ਆਦਤ ਜਾਂਦੀ ਨਹੀਂ ਹੈ। ਹੁਣ ਵੀ ਕੁਝ ਲੋਕਾਂ ਨੂੰ ਲਗਦਾ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਪੈਸੇ, ਇਹ ਕਾਲਾ ਧਨ, ਇਹ ਬੇਹਿਸਾਬੀ ਪੈਸੇ, ਇਹ ਬੇਨਾਮੀ ਪੈਸੇ, ਕੋਈ ਨਾ ਕੋਈ ਰਸਤਾ ਖੋਜ ਕੇ ਵਿਵਸਥਾ ਵਿੱਚ ਫਿਰ ਤੋਂ ਲਾ ਦੇਈਏ। ਉਹ ਆਪਣੇ ਪੈਸੇ ਬਚਾਉਣ ਦੀ ਫਿਰਾਕ ਵਿੱਚ ਗੈਰ ਕਾਨੂੰਨੀ ਰਸਤੇ ਲੱਭ ਰਹੇ ਹਨ। ਦੁਖ ਦੀ ਗੱਲ ਹੈ ਕਿ ਇਸ ਵਿੱਚ ਵੀ ਉਨ੍ਹਾਂ ਨੇ ਗ਼ਰੀਬਾਂ ਦਾ ਉਪਯੋਗ ਕਰਨ ਦਾ ਰਸਤਾ ਚੁਣਨਾ ਪਸੰਦ ਕੀਤਾ ਹੈ। ਗ਼ਰੀਬਾਂ ਨੂੰ ਭਰਮਾ ਕੇ, ਲਾਲਚ ਜਾਂ ਫੁਸਲਾਉਣ ਦੀਆਂ ਗੱਲਾਂ ਕਰਕੇ, ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਪਾ ਕੇ ਜਾਂ ਉਨ੍ਹਾਂ ਤੋਂ ਕੋਈ ਕੰਮ ਕਰਵਾ ਕੇ, ਪੈਸੇ ਬਚਾਉਣ ਦੀ ਕੁਝ ਲੋਕ ਕੋਸ਼ਿਸ਼ ਕਰ ਰਹੇ ਹਨ। ਮੈਂ ਅਜਿਹੇ ਲੋਕਾਂ ਨੂੰ ਅੱਜ ਕਹਿਣਾ ਚਾਹੁੰਦਾ ਹਾਂ-ਸੁਧਰਨਾ, ਨਾ ਸੁਧਰਨਾ ਤੁਹਾਡੀ ਮਰਜ਼ੀ, ਕਾਨੂੰਨ ਦਾ ਪਾਲਣ ਕਰਨਾ, ਨਾ ਕਰਨਾ ਤੁਹਾਡੀ ਮਰਜ਼ੀ, ਉਹ ਕਾਨੂੰਨ ਦੇਖੇਗਾ ਕੀ ਕਰਨਾ ਹੈ? ਪਰ ਮਿਹਰਬਾਨੀ ਕਰਕੇ ਤੁਸੀਂ ਗ਼ਰੀਬਾਂ ਦੀ ਜ਼ਿੰਦਗੀ ਦੇ ਨਾਲ ਨਾ ਖੇਡੋ। ਤੁਸੀਂ ਅਜਿਹਾ ਕੁਝ ਨਾ ਕਰੋ ਕਿ record ’ਤੇ ਗ਼ਰੀਬ ਦਾ ਨਾਂਅ ਆ ਜਾਏ ਅਤੇ ਬਾਅਦ ਵਿੱਚ ਜਦੋਂ ਜਾਂਚ ਹੋਵੇ, ਤਾਂ ਮੇਰਾ ਪਿਆਰਾ ਗ਼ਰੀਬ ਤੁਹਾਡੇ ਪਾਪ ਕਾਰਨ ਮੁਸੀਬਤ ਵਿੱਚ ਫਸ ਜਾਏ। ਅਤੇ ਬੇਨਾਮੀ ਸੰਪਤੀ ਦਾ ਇੰਨਾ ਕਠੋਰ ਕਾਨੂੰਨ ਬਣਿਆ ਹੈ, ਜੋ ਇਸ ਵਿੱਚ ਲਾਗੂ ਹੋ ਰਿਹਾ ਹੈ, ਕਿੰਨੀ ਮੁਸ਼ਕਲ ਆਏਗੀ। ਅਤੇ ਸਰਕਾਰ ਨਹੀਂ ਚਾਹੁੰਦੀ ਹੈ ਕਿ ਸਾਡੇ ਦੇਸ਼ ਵਾਸੀਆਂ ਨੂੰ ਕੋਈ ਮੁਸ਼ਕਲ ਆਏ।
ਮੱਧ ਪ੍ਰਦੇਸ਼ ਦੇ ਕੋਈ ਸ਼੍ਰੀਮਾਨ ਆਸ਼ੀਸ਼ ਨੇ ਇਸ ਪੰਜ ਸੌ ਅਤੇ ਹਜ਼ਾਰ ਦੇ ਮਾਧਿਅਮ ਨਾਲ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਖਿਲਾਫ਼ ਜੋ ਲੜਾਈ ਛੇਡ਼ੀ ਹੈ, ਉਨ੍ਹਾਂ ਨੇ ਮੈਨੂੰ ਫੋਨ ਕੀਤਾ ਹੈ, ਉਸ ਦੀ ਸ਼ਲਾਘਾ ਕੀਤੀ ਹੈ:-
‘‘ਸਰ ਨਮਸਤੇ, ਮੇਰਾ ਨਾਂ ਆਸ਼ੀਸ਼ ਪਾਰੇ ਹੈ। ਮੈਂ ਪਿੰਡ ਤਿਰਾਲੀ, ਤਹਿਸੀਲ ਤਿਰਾਲੀ, ਜ਼ਿਲ੍ਹਾ ਹਰਦਾ, ਮੱਧ ਪ੍ਰਦੇਸ਼ ਦਾ ਇੱਕ ਆਮ ਨਾਗਰਿਕ ਹਾਂ। ਤੁਹਾਡੇ ਵੱਲੋਂ ਜੋ ਮੁਦਰਾ ਹਜ਼ਾਰ-ਪੰਜ ਸੌ ਦੇ ਨੋਟ ਬੰਦ ਕੀਤੇ ਗਏ ਹਨ, ਇਹ ਬਹੁਤ ਹੀ ਸ਼ਲਾਘਾਯੋਗ ਹੈ। ਮੈਂ ਚਾਹੁੰਦਾ ਹਾਂ ਕਿ ‘ਮਨ ਕੀ ਬਾਤ’ ਵਿੱਚ ਕਈ ਉਦਾਹਰਨਾਂ ਲੋਕਾਂ ਨੂੰ ਦੱਸੋ ਕਿ ਲੋਕਾਂ ਨੇ ਅਸੁਵਿਧਾ ਸਹਿਣ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੇ ਰਾਸ਼ਟਰ ਉੰਨਤੀ ਲਈ ਇਸ ਸਖ਼ਤ ਕਦਮ ਲਈ ਸੁਆਗਤ ਕੀਤਾ ਹੈ, ਜਿਸ ਨਾਲ ਲੋਕ ਇੱਕ ਤਰ੍ਹਾਂ ਨਾਲ ਉਤਸ਼ਾਹਜਨਕ ਹੋਣਗੇ ਅਤੇ ਰਾਸ਼ਟਰ ਨਿਰਮਾਣ ਲਈ cashless ਪ੍ਰਣਾਲੀ ਬਹੁਤ ਜ਼ਰੂਰੀ ਹੈ ਅਤੇ ਮੈਂ ਪੂਰੇ ਦੇਸ਼ ਦੇ ਨਾਲ ਹਾਂ ਅਤੇ ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਹਜ਼ਾਰ-ਪੰਜ ਸੌ ਦੇ ਨੋਟ ਬੰਦ ਕਰਵਾ ਦਿੱਤੇ।’’
ਉਸ ਤਰ੍ਹਾਂ ਹੀ ਮੈਨੂੰ ਇੱਕ ਫੋਨ ਕਰਨਾਟਕ ਦੇ ਸ਼੍ਰੀਮਾਨ ਯੇਲੱਪਾ ਵੇਲਾਂਕਰ ਜੀ ਦੀ ਤਰਫ਼ ਤੋਂ ਆਇਆ ਹੈ:-
‘ਮੋਦੀ ਜੀ ਨਮਸਤੇ, ਮੈਂ ਕਰਨਾਟਕ ਦੇ ਕੋਪੱਲ ਡਿਸਟ੍ਰਿਕਟ ਦਾ ਇਸ ਪਿੰਡ ਤੋਂ ਯੇਲੱਪਾ ਵੇਲਾਂਕਰ ਗੱਲ ਕਰ ਰਿਹਾ ਹਾਂ। ਤੁਹਾਨੂੰ ਮਨ ਤੋਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ, ਕਿਉਂਕਿ ਤੁਸੀਂ ਕਿਹਾ ਸੀ ਕਿ ਅੱਛੇ ਦਿਨ ਆਉਣਗੇ, ਪਰ ਕਿਸੇ ਨੇ ਵੀ ਨਹੀਂ ਸੋਚਿਆ ਕਿ ਅਜਿਹਾ ਵੱਡਾ ਕਦਮ ਤੁਸੀਂ ਉਠਾਓਗੇ। ਪੰਜ ਸੌ ਦਾ ਅਤੇ ਹਜ਼ਾਰ ਦਾ ਨੋਟ, ਇਹ ਸਭ ਦੇਖ ਕੇ ਕਾਲਾ ਧਨ ਅਤੇ ਭ੍ਰਿਸ਼ਟਾਚਾਰੀਆਂ ਨੂੰ ਸਬਕ ਸਿਖਾਇਆ ਹੈ। ਹਰ ਇੱਕ ਭਾਰਤ ਦੇ ਨਾਗਰਿਕ ਲਈ ਇਸ ਤੋਂ ਅੱਛੇ ਦਿਨ ਕਦੇ ਨਹੀਂ ਆਉਣਗੇ। ਇਸ ਲਈ ਮੈਂ ਤੁਹਾਨੂੰ ਮਨ ਤੋਂ ਧੰਨਵਾਦ ਕਰਨਾ ਚਾਹੁੰਦਾ ਹਾਂ।’
ਕੁਝ ਗੱਲਾਂ ਮੀਡੀਆ ਦੇ ਮਾਧਿਅਮ ਨਾਲ, ਲੋਕਾਂ ਦੇ ਮਾਧਿਅਮ ਨਾਲ, ਸਰਕਾਰੀ ਸੂਤਰਾਂ ਦੇ ਮਾਧਿਅਮ ਨਾਲ ਜਾਨਣ ਨੂੰ ਮਿਲਦੀਆਂ ਹਨ ਤਾਂ ਕੰਮ ਕਰਨ ਦਾ ਉਤਸ਼ਾਹ ਵੀ ਬਹੁਤ ਵਧ ਜਾਂਦਾ ਹੈ। ਇੰਨਾ ਆਨੰਦ ਹੁੰਦਾ ਹੈ, ਇੰਨਾ ਮਾਣ ਹੁੰਦਾ ਹੈ ਕਿ ਮੇਰੇ ਦੇਸ਼ ਵਿੱਚ ਆਮ ਇਨਸਾਨ ਦੀ ਕੀ ਅਦਭੁੱਤ ਸਮਰੱਥਾ ਹੈ। ਮਹਾਰਾਸ਼ਟਰ ਦੇ ਅਕੋਲਾ ਵਿੱਚ National Highway NO-6 ਉੱਥੇ ਕੋਈ ਇੱਕ restaurant ਹੈ। ਉਨ੍ਹਾਂ ਨੇ ਇੱਕ ਬਹੁਤ ਵੱਡਾ board ਲਗਾਇਆ ਹੈ ਕਿ ਜੇਕਰ ਤੁਹਾਡੀ ਜੇਬ ਵਿੱਚ ਪੁਰਾਣੇ ਨੋਟ ਹਨ ਅਤੇ ਤੁਸੀਂ ਖਾਣਾ, ਖਾਣਾ ਚਾਹੁੰਦੇ ਹੋ ਤਾਂ ਤੁਸੀਂ ਪੈਸੇ ਦੀ ਚਿੰਤਾ ਨਾ ਕਰੋ, ਇੱਥੋਂ ਭੁੱਖੇ ਨਾ ਜਾਓ, ਖਾਣਾ ਖਾ ਕੇ ਜਾਓ ਅਤੇ ਫਿਰ ਕਦੇ ਇਸ ਰਸਤੇ ਤੋਂ ਗੁਜ਼ਰਨ ਦਾ ਤੁਹਾਨੂੰ ਮੌਕਾ ਮਿਲੇ ਤਾਂ ਜ਼ਰੂਰ ਪੈਸੇ ਦੇ ਕੇ ਜਾਣਾ। ਅਤੇ ਲੋਕ ਉੱਥੇ ਜਾਂਦੇ ਹਨ, ਖਾਣਾ ਖਾਂਦੇ ਹਨ ਅਤੇ 2-4-6 ਦਿਨ ਤੋਂ ਬਾਅਦ ਜਦੋਂ ਉੱਥੋਂ ਫਿਰ ਤੋਂ ਲੰਘਦੇ ਹਨ, ਤਾਂ ਫਿਰ ਪੈਸੇ ਵੀ ਦੇ ਦਿੰਦੇ ਹਨ। ਇਹ ਹੈ ਮੇਰੇ ਦੇਸ਼ ਦੀ ਤਾਕਤ ਜਿਸ ਵਿੱਚ ਸੇਵਾ ਭਾਵ, ਤਿਆਗ ਭਾਵ ਵੀ ਹੈ ਅਤੇ ਪ੍ਰਮਾਣਿਕਤਾ ਵੀ ਹੈ।
ਮੈਂ ਚੋਣਾਂ ਵਿੱਚ ਚਾਹ ’ਤੇ ਚਰਚਾ ਕਰਦਾ ਸੀ ਅਤੇ ਸਾਰੇ ਵਿਸ਼ਵ ਵਿੱਚ ਇਹ ਗੱਲ ਪਹੁੰਚ ਗਈ ਸੀ। ਦੁਨੀਆ ਦੇ ਕਈ ਦੇਸ਼ਾਂ ਦੇ ਲੋਕ ਚਾਹ ’ਤੇ ਚਰਚਾ ਸ਼ਬਦ ਵੀ ਬੋਲਣਾ ਸਿੱਖ ਗਏ ਸਨ। ਪਰ ਮੈਨੂੰ ਪਤਾ ਨਹੀਂ ਕਿ ਚਾਹ ’ਤੇ ਚਰਚਾ ਵਿੱਚ, ਵਿਆਹ ਵੀ ਹੁੰਦਾ ਹੈ। ਮੈਨੂੰ ਪਤਾ ਲਗਿਆ ਕਿ 17 ਨਵੰਬਰ ਨੂੰ ਸੂਰਤ ਵਿੱਚ ਇੱਕ ਅਜਿਹਾ ਵਿਆਹ ਹੋਇਆ ਜੋ ਵਿਆਹ ਚਾਹ ’ਤੇ ਚਰਚਾ ਨਾਲ ਹੋਇਆ। ਗੁਜਰਾਤ ਵਿੱਚ ਸੂਰਤ ਵਿੱਚ ਇੱਕ ਬੇਟੀ ਨੇ ਆਪਣੇ ਇੱਥੇ ਵਿਆਹ ਵਿੱਚ ਜੋ ਲੋਕ ਆਏ, ਉਨ੍ਹਾਂ ਨੂੰ ਸਿਰਫ਼ ਚਾਹ ਪਿਲਾਈ ਅਤੇ ਕੋਈ ਜਲਸਾ ਨਹੀਂ ਕੀਤਾ, ਨਾ ਕੋਈ ਖਾਣ ਦਾ ਪ੍ਰੋਗਰਾਮ, ਕੁਝ ਨਹੀਂ-ਕਿਉਂਕਿ ਨੋਟਬੰਦੀ ਕਾਰਨ ਕੁਝ ਕਠਿਨਾਈ ਆਈ ਸੀ ਪੈਸਿਆਂ ਦੀ। ਬਰਾਤੀਆਂ ਨੇ ਵੀ ਉਸ ਨੂੰ ਉੰਨਾ ਹੀ ਮਾਣ ਮੰਨਿਆ। ਸੂਰਤ ਦੇ ਭਰਤ ਮਾਰੂ ਅਤੇ ਦਕਸ਼ਾ ਪਰਮਾਰ-ਉਨ੍ਹਾਂ ਨੇ ਆਪਣੇ ਵਿਆਹ ਦੇ ਜ਼ਰੀਏ ਭ੍ਰਿਸ਼ਟਾਚਾਰ ਖਿਲਾਫ਼, ਕਾਲੇ ਧਨ ਦੇ ਖਿਲਾਫ਼, ਇਹ ਜੋ ਲੜਾਈ ਚਲ ਰਹੀ ਹੈ, ਉਸ ਵਿੱਚ ਜੋ ਯੋਗਦਾਨ ਪਾਇਆ ਹੈ, ਇਹ ਆਪਣੇ ਆਪ ਵਿੱਚ ਪ੍ਰੇਰਕ ਹੈ। ਨਵੀਂ ਜੋਡ਼ੀ ਭਰਤ ਅਤੇ ਦਕਸ਼ਾ ਨੂੰ ਮੈਂ ਬਹੁਤ-ਬਹੁਤ ਆਸ਼ੀਰਵਾਦ ਵੀ ਦਿੰਦਾ ਹਾਂ ਅਤੇ ਵਿਆਹ ਦੇ ਮੌਕੇ ਨੂੰ ਵੀ ਇਸ ਮਹਾਨ ਯੱਗ ਵਿੱਚ ਤਬਦੀਲ ਕਰਕੇ ਇੱਕ ਨਵੇਂ ਅਵਸਰ ਵਿੱਚ ਬਦਲਣ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਜਦੋਂ ਅਜਿਹੇ ਸੰਕਟ ਆਉਂਦੇ ਹਨ, ਲੋਕ ਰਸਤੇ ਵੀ ਵਧੀਆ ਲੱਭ ਲੈਂਦੇ ਹਨ।
ਮੈਂ ਇੱਕ ਵਾਰ ਟੀ.ਵੀ. ਨਿਊਜ਼ ਵਿੱਚ ਦੇਖਿਆ, ਰਾਤ ਦੇਰ ਤੋਂ ਆਇਆ ਸੀ, ਤਾਂ ਦੇਖ ਰਿਹਾ ਸੀ। ਅਸਾਮ ਵਿੱਚ ਧੇਕਿਆਜੁਲੀ ਕਰਕੇ ਇੱਕ ਛੋਟਾ ਜਿਹਾ ਪਿੰਡ ਹੈ। Tea-worker ਰਹਿੰਦੇ ਹਨ ਅਤੇ Tea-worker ਨੂੰ ਹਫ਼ਤਾਵਰੀ ਰੂਪ ਵਿੱਚ ਪੈਸੇ ਮਿਲਦੇ ਹਨ। ਹੁਣ 2000 ਰੁਪਏ ਦਾ ਨੋਟ ਮਿਲਿਆ, ਤਾਂ ਉਨ੍ਹਾਂ ਕੀ ਕੀਤਾ? ਚਾਰ ਆਂਢ-ਗੁਆਂਢ ਦੀਆਂ ਔਰਤਾਂ ਇਕੱਠੀਆਂ ਹੋ ਗਈਆਂ ਅਤੇ ਚਾਰਾਂ ਨੇ ਮਿਲ ਕੇ ਜਾ ਕੇ ਖਰੀਦਦਾਰੀ ਕੀਤੀ ਅਤੇ 2000 ਰੁਪਏ ਦੇ ਨੋਟ ਨਾਲ payment ਕੀਤੀ, ਤਾਂ ਉਨ੍ਹਾਂ ਨੂੰ ਛੋਟੀ currency ਦੀ ਜ਼ਰੂਰਤ ਹੀ ਨਹੀਂ ਪਈ, ਕਿਉਂਕਿ ਚਾਰਾਂ ਨੇ ਮਿਲ ਕੇ ਖਰੀਦਿਆ ਅਤੇ ਤੈਅ ਕੀਤਾ ਕਿ ਅਗਲੇ ਹਫ਼ਤੇ ਮਿਲਾਂਗੇ, ਤਾਂ ਉਸ ਦਾ ਹਿਸਾਬ ਅਸੀਂ ਕਰ ਲਵਾਂਗੇ ਬੈਠ ਕੇ। ਲੋਕ ਆਪਣੇ ਆਪ ਰਸਤੇ ਲੱਭ ਰਹੇ ਹਨ। ਅਤੇ ਇਸ ਦਾ ਬਦਲਾਅ ਵੀ ਦੇਖਿਆ। ਸਰਕਾਰ ਕੋਲ ਇੱਕ message ਆਇਆ, ਅਸਾਮ ਦੇ Tea garden ਦੇ ਲੋਕ ਕਹਿ ਰਹੇ ਹਨ ਕਿ ਸਾਡੇ ਇੱਥੇ ATM ਲਗਾਓ। ਦੇਖੋ, ਕਿਸ ਪ੍ਰਕਾਰ ਨਾਲ ਪਿੰਡ ਦੇ ਜੀਵਨ ਵਿੱਚ ਵੀ ਬਦਲਾਅ ਆ ਰਿਹਾ ਹੈ। ਇਸ ਅਭਿਆਨ ਦਾ ਕੁਝ ਲੋਕਾਂ ਨੂੰ ਤਤਕਾਲ ਲਾਭ ਮਿਲ ਗਿਆ ਹੈ। ਦੇਸ਼ ਨੂੰ ਤਾਂ ਲਾਭ ਆਉਣ ਵਾਲੇ ਦਿਨਾਂ ਵਿੱਚ ਮਿਲੇਗਾ, ਪਰ ਕੁਝ ਲੋਕਾਂ ਨੂੰ ਤਾਂ ਤਤਕਾਲ ਲਾਭ ਮਿਲ ਗਿਆ ਹੈ। ਥੋੜ੍ਹਾ ਹਿਸਾਬ ਪੁੱਛਿਆ, ਕੀ ਹੋਇਆ ਹੈ, ਤਾਂ ਮੈਂ ਛੋਟੇ-ਛੋਟੇ ਜੋ ਸ਼ਹਿਰ ਹਨ, ਉੱਥੋਂ ਦੀ ਥੋੜ੍ਹੀ ਜਾਣਕਾਰੀ ਪ੍ਰਾਪਤ ਕੀਤੀ। ਕਰੀਬ 40-50 ਸ਼ਹਿਰਾਂ ਦੀ ਜਾਣਕਾਰੀ ਜੋ ਮੈਨੂੰ ਮਿਲੀ ਕਿ ਇਹ ਨੋਟ ਬੰਦ ਕਰਨ ਨਾਲ ਉਨ੍ਹਾਂ ਦੇ ਜਿੰਨੇ ਪੁਰਾਣੇ ਪੈਸੇ ਬਾਕੀ ਸਨ, ਲੋਕ ਪੈਸੇ ਨਹੀਂ ਦੇ ਰਹੇ ਸਨ tax ਦੇ-ਪਾਣੀ ਦਾ tax ਨਹੀਂ, ਬਿਜਲੀ ਦਾ ਨਹੀਂ, ਪੈਸੇ ਦਿੰਦੇ ਹੀ ਨਹੀਂ ਸਨ ਅਤੇ ਤੁਸੀਂ ਭਲੀਭਾਂਤ ਜਾਣਦੇ ਹੋ-ਗ਼ਰੀਬ ਲੋਕ 2 ਦਿਨ ਪਹਿਲਾਂ ਜਾ ਕੇ ਪਾਈ-ਪਾਈ ਚੁਕਾਉਣ ਦੀ ਆਦਤ ਰੱਖਦੇ ਹਨ।
ਇਹ ਜੋ ਵੱਡੇ ਲੋਕ ਹਨ ਨਾ, ਜਿਨ੍ਹਾਂ ਦੀ ਪਹੁੰਚ ਹੁੰਦੀ ਹੈ, ਜਿਨ੍ਹਾਂ ਨੂੰ ਪਤਾ ਹੈ ਕਿ ਕਦੇ ਵੀ ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ, ਉਹ ਹੀ ਪੈਸੇ ਨਹੀਂ ਦਿੰਦੇ ਹਨ। ਅਤੇ ਇਸ ਲਈ ਕਾਫ਼ੀ ਬਕਾਇਆ ਰਹਿੰਦਾ ਹੈ। ਹਰ municipality ਨੂੰ tax ਦਾ ਮੁਸ਼ਕਲ ਨਾਲ 50% ਆਉਂਦਾ ਹੈ। ਪਰ ਇਸ ਵਾਰ 8 ਤਰੀਕ ਦੇ ਇਸ ਫੈਸਲੇ ਕਾਰਨ ਸਾਰੇ ਲੋਕ ਆਪਣੇ ਪੁਰਾਣੇ ਨੋਟ ਜਮਾਂ ਕਰਾਉਣ ਲਈ ਦੌਡ਼ ਗਏ। 47 ਸ਼ਹਿਰੀ ਇਕਾਈਆਂ ਵਿੱਚ ਪਿਛਲੇ ਸਾਲ ਇਸ ਸਮੇਂ ਕਰੀਬ ਤਿੰਨ-ਸਾਢੇ ਤਿੰਨ ਹਜ਼ਾਰ ਕਰੋੜ ਰੁਪਏ ਦਾ tax ਆਇਆ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ, ਆਨੰਦ ਵੀ ਆਏਗਾ-ਇਸ ਇੱਕ ਹਫ਼ਤੇ ਵਿੱਚ ਉਨ੍ਹਾਂ ਨੂੰ 13 ਹਜ਼ਾਰ ਕਰੋੜ ਰੁਪਏ ਜਮਾਂ ਹੋ ਗਏ। ਕਿੱਥੇ ਤਿੰਨ-ਸਾਢੇ ਤਿੰਨ ਹਜ਼ਾਰ ਅਤੇ ਕਿੱਥੇ 13 ਹਜ਼ਾਰ! ਅਤੇ ਉਹ ਵੀ ਸਾਹਮਣੇ ਤੋਂ ਆ ਕੇ। ਹੁਣ ਉਨ੍ਹਾਂ municipality ਵਿੱਚ 4 ਗੁਣਾ ਇਹ ਪੈਸਾ ਆ ਗਿਆ ਤਾਂ ਸੁਭਾਵਿਕ ਹੈ, ਗ਼ਰੀਬ ਬਸਤੀਆਂ ਵਿੱਚ ਗਟਰ ਦੀ ਵਿਵਸਥਾ ਹੋਏਗੀ, ਪਾਣੀ ਦੀ ਵਿਵਸਥਾ ਹੋਏਗੀ, ਆਂਗਣਬਾੜੀ ਦੀ ਵਿਵਸਥਾ ਹੋਏਗੀ। ਅਜਿਹੇ ਤਾਂ ਕਈ ਉਦਾਹਰਨ ਮਿਲ ਰਹੇ ਹਨ ਕਿ ਜਿਸ ਵਿੱਚ ਇਸ ਦਾ ਸਿੱਧਾ-ਸਿੱਧਾ ਲਾਭ ਵੀ ਨਜ਼ਰ ਆਉਣ ਲੱਗਿਆ ਹੈ।
ਭਾਈਓ-ਭੈਣੋਂ, ਸਾਡਾ ਪਿੰਡ, ਸਾਡਾ ਕਿਸਾਨ ਇਹ ਸਾਡੇ ਦੇਸ਼ ਦੀ ਅਰਥ ਵਿਵਸਥਾ ਦੀ ਇੱਕ ਮਜ਼ਬੂਤ ਧੁਰੀ ਹਨ। ਇੱਕ ਤਰਫ਼ ਅਰਥਵਿਵਸਥਾ ਦੇ ਇਸ ਨਵੇਂ ਬਦਲਾਅ ਕਾਰਨ, ਕਠਿਨਾਈਆਂ ਦੇ ਵਿਚਕਾਰ, ਹਰ ਕੋਈ ਨਾਗਰਿਕ ਆਪਣੇ ਆਪ ਨੂੰ adjust ਕਰ ਰਿਹਾ ਹੈ। ਪਰ ਮੈਂ ਆਪਣੇ ਦੇਸ਼ ਦੇ ਕਿਸਾਨਾਂ ਦਾ ਅੱਜ ਵਿਸ਼ੇਸ਼ ਰੂਪ ਤੋਂ ਅਭਿਨੰਦਨ ਕਰਨਾ ਚਾਹੁੰਦਾ ਹਾਂ। ਅਤੇ ਮੈਂ ਇਸ ਫਸਲ ਦੀ ਬਿਜਾਈ ਦੇ ਅੰਕੜੇ ਲੈ ਰਿਹਾ ਸੀ। ਮੈਨੂੰ ਖੁਸ਼ੀ ਹੋਈ, ਚਾਹੇ ਕਣਕ ਹੋਵੇ, ਚਾਹੇ ਦਾਲਾਂ ਹੋਣ, ਚਾਹੇ ਤਿਲ ਹੋਣ, ਨਵੰਬਰ ਦੀ 20 ਤਰੀਕ ਤੱਕ ਦਾ ਮੇਰੇ ਕੋਲ ਹਿਸਾਬ ਸੀ, ਪਿਛਲੇ ਸਾਲ ਦੀ ਤੁਲਨਾ ਵਿੱਚ ਕਾਫ਼ੀ ਮਾਤਰਾ ਵਿੱਚ ਬਿਜਾਈ ਵਧੀ ਹੈ। ਕਠਿਨਾਈਆਂ ਦੇ ਵਿਚਕਾਰ ਵੀ, ਕਿਸਾਨ ਨੇ ਰਸਤੇ ਲੱਭੇ ਹਨ। ਸਰਕਾਰ ਨੇ ਵੀ ਕਈ ਮਹੱਤਵਪੂਰਨ ਫੈਸਲੇ ਕੀਤੇ ਹਨ, ਜਿਸ ਵਿੱਚ ਕਿਸਾਨਾਂ ਨੂੰ ਅਤੇ ਪਿੰਡਾਂ ਨੂੰ ਪ੍ਰਾਥਮਿਕਤਾ ਦਿੱਤੀ ਹੈ। ਉਸ ਤੋਂ ਬਾਅਦ ਵੀ ਕਠਿਨਾਈਆਂ ਤਾਂ ਹਨ, ਪਰ ਮੈਨੂੰ ਵਿਸ਼ਵਾਸ ਹੈ ਕਿ ਜੋ ਕਿਸਾਨ ਸਾਡੀਆਂ ਹਰ ਕਠਿਨਾਈਆਂ, ਕੁਦਰਤੀ ਕਠਿਨਾਈਆਂ ਹੋਣ, ਉਸ ਨੂੰ ਝੇਲਦੇ ਹੋਏ ਵੀ ਹਮੇਸ਼ਾ ਡਟ ਕੇ ਖੜ੍ਹਾ ਰਹਿੰਦਾ ਹੈ, ਇਸ ਸਮੇਂ ਵੀ ਉਹ ਡਟ ਕੇ ਖੜ੍ਹਾ ਹੈ।
ਸਾਡੇ ਦੇਸ਼ ਦੇ ਛੋਟੇ ਵਪਾਰੀ, ਉਹ ਰੋਜ਼ਗਾਰ ਵੀ ਦਿੰਦੇ ਹਨ, ਆਰਥਿਕ ਗਤੀਵਿਧੀਆਂ ਵੀ ਵਧਾਉਂਦੇ ਹਨ। ਪਿਛਲੇ ਬਜਟ ਵਿੱਚ ਅਸੀਂ ਇੱਕ ਮਹੱਤਵਪੂਰਨ ਫੈਸਲਾ ਕੀਤਾ ਸੀ ਕਿ ਵੱਡੇ-ਵੱਡੇ mall ਦੀ ਤਰ੍ਹਾਂ ਪਿੰਡ ਦੇ ਛੋਟੇ-ਛੋਟੇ ਦੁਕਾਨਦਾਰ ਵੀ ਹੁਣ ਚੌਵੀ ਘੰਟੇ ਆਪਣਾ ਵਪਾਰ ਕਰ ਸਕਦੇ ਹਨ, ਕੋਈ ਕਾਨੂੰਨ ਉਨ੍ਹਾਂ ਨੂੰ ਰੋਕੇਗਾ ਨਹੀਂ। ਕਿਉਂਕਿ ਮੇਰਾ ਮਤ ਸੀ, ਵੱਡੇ-ਵੱਡੇ mall ਨੂੰ 24 ਘੰਟੇ ਮਿਲਦੇ ਹਨ, ਤਾਂ ਪਿੰਡ ਦੇ ਗ਼ਰੀਬ ਦੁਕਾਨਦਾਰ ਨੂੰ ਕਿਉਂ ਨਹੀਂ ਮਿਲਣੇ ਚਾਹੀਦੇ? ਮੁਦਰਾ ਯੋਜਨਾ ਨਾਲ ਉਨ੍ਹਾਂ ਨੂੰ loan ਦੇਣ ਦੀ ਦਿਸ਼ਾ ਵਿੱਚ ਕਾਫ਼ੀ initiative ਲਏ। ਲੱਖਾਂ ਕਰੋੜਾਂ ਰੁਪਏ ਮੁਦਰਾ ਯੋਜਨਾ ਨਾਲ ਅਜਿਹੇ ਛੋਟੇ-ਛੋਟੇ ਲੋਕਾਂ ਨੂੰ ਦਿੱਤੇ ਕਿਉਂਕਿ ਇਹ ਛੋਟਾ ਕਾਰੋਬਾਰ ਕਰੋੜਾਂ ਦੀ ਸੰਖਿਆ ਵਿੱਚ ਲੋਕ ਕਰਦੇ ਹਨ ਅਤੇ ਅਰਬਾਂ-ਖਰਬਾਂ ਰੁਪਏ ਦੇ ਵਪਾਰ ਨੂੰ ਗਤੀ ਦਿੰਦੇ ਹਨ। ਪਰ ਇਸ ਫੈਸਲੇ ਕਾਰਨ ਉਨ੍ਹਾਂ ਨੂੰ ਵੀ ਕਠਿਨਾਈ ਹੋਣੀ ਸੁਭਾਵਿਕ ਸੀ। ਪਰ ਮੈਂ ਦੇਖਿਆ ਹੈ ਕਿ ਹੁਣ ਤਾਂ ਸਾਡੇ ਇਹ ਛੋਟੇ-ਛੋਟੇ ਵਪਾਰੀ ਵੀ technology ਦੇ ਮਾਧਿਅਮ ਨਾਲ, Mobile App ਦੇ ਮਾਧਿਅਮ ਨਾਲ, ਮੋਬਾਈਲ ਬੈਂਕ ਦੇ ਮਾਧਿਅਮ ਨਾਲ, ਕਰੈਡਿਟ ਕਾਰਡ ਦੇ ਮਾਧਿਅਮ ਨਾਲ, ਆਪਣੇ-ਆਪਣੇ ਤਰੀਕੇ ਨਾਲ ਗਾਹਕਾਂ ਦੀ ਸੇਵਾ ਕਰ ਰਹੇ ਹਨ। ਵਿਸ਼ਵਾਸ ਦੇ ਅਧਾਰ ’ਤੇ ਕਰ ਰਹੇ ਹਨ। ਅਤੇ ਮੈਂ ਆਪਣੇ ਛੋਟੇ ਵਪਾਰੀ ਭਾਈ-ਭੈਣਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੌਕਾ ਹੈ, ਤੁਸੀਂ ਵੀ digital ਦੁਨੀਆ ਵਿੱਚ ਪ੍ਰਵੇਸ਼ ਕਰ ਲਓ। ਤੁਸੀਂ ਵੀ ਆਪਣੇ ਮੋਬਾਈਲ ਫੋਨ ’ਤੇ ਬੈਂਕਾਂ ਦੀ App download ਕਰ ਦਿਓ। ਤੁਸੀਂ ਵੀ ਕਰੈਡਿਟ ਕਾਰਡ ਲਈ POS ਮਸ਼ੀਨ ਰੱਖ ਲਓ। ਤੁਸੀਂ ਵੀ ਬਿਨਾਂ ਨੋਟ ਕਿਵੇਂ ਵਪਾਰ ਹੋ ਸਕਦਾ ਹੈ, ਸਿੱਖ ਲਓ। ਤੁਸੀਂ ਦੇਖੋ, ਵੱਡੇ-ਵੱਡੇ ਮਾਲ technology ਦੇ ਮਾਧਿਅਮ ਨਾਲ ਆਪਣੇ ਵਪਾਰ ਨੂੰ ਜਿਸ ਪ੍ਰਕਾਰ ਨਾਲ ਵਧਾਉਂਦੇ ਹਨ, ਇੱਕ ਛੋਟਾ ਵਪਾਰੀ ਵੀ ਇਸ ਤਰ੍ਹਾਂ user friendly technology ਨਾਲ ਆਪਣਾ ਵਪਾਰ ਵਧਾ ਸਕਦਾ ਹੈ। ਵਿਗਡ਼ਨ ਦਾ ਤਾਂ ਸੁਆਲ ਹੀ ਨਹੀਂ ਪੈਦਾ ਹੁੰਦਾ ਹੈ, ਵਧਾਉਣ ਦਾ ਅਵਸਰ ਹੈ। ਮੈਂ ਤੁਹਾਨੂੰ ਸੱਦਾ ਦਿੰਦਾ ਹਾਂ ਕਿ cashless society ਬਣਾਉਣ ਵਿੱਚ ਤੁਸੀਂ ਬਹੁਤ ਵੱਡਾ ਯੋਗਦਾਨ ਦੇ ਸਕਦੇ ਹੋ, ਤੁਸੀਂ ਆਪਣੇ ਵਪਾਰ ਨੂੰ ਵਧਾਉਣ ਵਿੱਚ, mobile phone ’ਤੇ ਪੂਰੀ banking ਵਿਵਸਥਾ ਖੜ੍ਹੀ ਕਰ ਸਕਦੇ ਹੋ ਅਤੇ ਅੱਜ ਨੋਟਾਂ ਤੋਂ ਇਲਾਵਾ ਅਨੇਕ ਰਸਤੇ ਹਨ, ਜਿਸ ਨਾਲ ਅਸੀਂ ਕਾਰੋਬਾਰ ਚਲਾ ਸਕਦੇ ਹਨ। technological ਰਸਤੇ ਹਨ, safe ਹਨ, secure ਹਨ ਅਤੇ ਤੇਜ ਹਨ। ਮੈਂ ਚਾਹਾਂਗਾ ਕਿ ਤੁਸੀਂ ਸਿਰਫ਼ ਇਸ ਅਭਿਆਨ ਨੂੰ ਸਫ਼ਲ ਕਰਨ ਲਈ ਮਦਦ ਕਰੋ, ਇੰਨਾ ਨਹੀਂ, ਤੁਸੀਂ ਤਬਦੀਲੀ ਦੀ ਵੀ ਅਗਵਾਈ ਕਰੋ ਅਤੇ ਮੈਨੂੰ ਵਿਸ਼ਵਾਸ ਹੈ, ਤੁਸੀਂ ਤਬਦੀਲੀ ਦੀ ਅਗਵਾਈ ਕਰ ਸਕਦੇ ਹੋ। ਤੁਸੀਂ ਪੂਰੇ ਪਿੰਡ ਦੇ ਕਾਰੋਬਾਰ ਵਿੱਚ ਇਹ technology ਦੇ ਅਧਾਰ ’ਤੇ ਕੰਮ ਕਰ ਸਕਦੇ ਹੋ, ਮੇਰਾ ਵਿਸ਼ਵਾਸ ਹੈ। ਮੈਂ ਮਜ਼ਦੂਰ ਭਾਈਆਂ-ਭੈਣਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ, ਤੁਹਾਡਾ ਬਹੁਤ ਸ਼ੋਸ਼ਣ ਹੋਇਆ ਹੈ। ਕਾਗਜ਼ ’ਤੇ ਇੱਕ ਪਗਾਰ ਹੁੰਦੀ ਹੈ ਅਤੇ ਜਦੋਂ ਹੱਥ ਵਿੱਚ ਦਿੱਤੀ ਜਾਂਦੀ ਹੈ, ਤਾਂ ਦੂਜੀ ਹੁੰਦੀ ਹੈ। ਕਦੇ ਪਗਾਰ ਪੂਰੀ ਮਿਲਦੀ ਨਹੀਂ ਹੈ, ਤਾਂ ਬਾਹਰ ਕੋਈ ਖੜ੍ਹਾ ਹੁੰਦਾ ਹੈ, ਉਸ ਨੂੰ cut ਦੇਣਾ ਪੈਂਦਾ ਹੈ ਅਤੇ ਮਜ਼ਦੂਰ ਮਜਬੂਰਨ ਇਸ ਸ਼ੋਸ਼ਣ ਨੂੰ ਜੀਵਨ ਦਾ ਹਿੱਸਾ ਬਣਾ ਲੈਂਦਾ ਹੈ। ਇਸ ਨਵੀਂ ਵਿਵਸਥਾ ਨਾਲ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਬੈਂਕ ਵਿੱਚ ਖਾਤਾ ਹੋਵੇ, ਤੁਹਾਡੇ ਪਗਾਰ ਦੇ ਪੈਸੇ ਤੁਹਾਡੇ ਬੈਂਕ ਵਿੱਚ ਜਮਾਂ ਹੋਣ, ਤਾਂ ਕਿ minimum wages ਦਾ ਪਾਲਣ ਹੋਵੇ। ਤੁਹਾਨੂੰ ਪੂਰਾ ਪੈਸਾ ਮਿਲੇ, ਕੋਈ cut ਨਾ ਕਰੇ। ਤੁਹਾਡਾ ਸ਼ੋਸ਼ਣ ਨਾ ਹੋਵੇ। ਅਤੇ ਇੱਕ ਵਾਰ ਤੁਹਾਡੇ ਬੈਂਕ ਖਾਤੇ ਵਿੱਚ ਪੈਸੇ ਆ ਗਏ ਤਾਂ ਤੁਸੀਂ ਵੀ ਤਾਂ ਛੋਟੇ ਜਿਹੇ ਮੋਬਾਈਲ ਫੋਨ ’ਤੇ-ਕਿਸੇ ਵੱਡੇ smart phone ਦੀ ਜ਼ਰੂਰਤ ਨਹੀਂ ਹੈ, ਅੱਜ ਕੱਲ੍ਹ ਤਾਂ ਤੁਹਾਡਾ mobile phone ਵੀ ਈ-ਬਟੂਏ ਦਾ ਕੰਮ ਕਰਦਾ ਹੈ, ਤੁਸੀਂ ਉਸੇ mobile phone ਤੋਂ ਆਸ-ਪਾਸ ਦੀਆਂ ਛੋਟੀਆਂ-ਮੋਟੀਆਂ ਦੁਕਾਨਾਂ ਤੋਂ ਜੋ ਵੀ ਖਰੀਦਣਾ ਹੈ, ਖਰੀਦ ਵੀ ਸਕਦੇ ਹੋ, ਉਸੇ ਨਾਲ ਪੈਸੇ ਵੀ ਦੇ ਸਕਦੇ ਹੋ। ਇਸ ਲਈ ਮੈਂ ਮਜ਼ਦੂਰ ਭਾਈਆਂ-ਭੈਣਾਂ ਨੂੰ ਇਸ ਯੋਜਨਾ ਵਿੱਚ ਭਾਗੀਦਾਰ ਬਣਨ ਲਈ ਵਿਸ਼ੇਸ਼ ਬੇਨਤੀ ਕਰਦਾ ਹਾਂ ਕਿਉਂਕਿ ਆਖਿਰਕਾਰ ਇੰਨਾ ਵੱਡਾ ਮੈਂ ਫੈਸਲਾ ਦੇਸ਼ ਦੇ ਗ਼ਰੀਬ ਲਈ, ਕਿਸਾਨ ਲਈ, ਮਜ਼ਦੂਰ ਲਈ, ਵੰਚਿਤ ਲਈ, ਪੀੜਤ ਲਈ ਲਿਆ ਹੈ, ਉਸ ਦਾ benefit ਉਸ ਨੂੰ ਮਿਲਣਾ ਚਾਹੀਦਾ ਹੈ।
ਅੱਜ ਮੈਂ ਵਿਸ਼ੇਸ਼ ਰੂਪ ਤੋਂ ਨੌਜਵਾਨ ਦੋਸਤਾਂ ਨਾਲ ਗੱਲ ਕਰਨੀ ਚਾਹੁੰਦਾ ਹਾਂ। ਅਸੀਂ ਦੁਨੀਆ ਵਿੱਚ ਗਾਜੇ-ਵਾਜੇ ਨਾਲ ਕਹਿੰਦੇ ਹਾਂ ਕਿ ਭਾਰਤ ਅਜਿਹਾ ਦੇਸ਼ ਹੈ ਜਿਸ ਕੋਲ 65% ਜਨਸੰਖਿਆ, 35 ਸਾਲ ਤੋਂ ਘੱਟ ਉਮਰ ਦੀ ਹੈ। ਤੁਸੀਂ ਮੇਰੇ ਦੇਸ਼ ਦੇ ਨੌਜਵਾਨ ਅਤੇ ਮੁਟਿਆਰਾਂ, ਮੈਂ ਜਾਣਦਾ ਹਾਂ, ਮੇਰਾ ਫੈਸਲਾ ਤਾਂ ਤੁਹਾਨੂੰ ਪਸੰਦ ਆਇਆ ਹੈ। ਮੈਂ ਇਹ ਵੀ ਜਾਣਦਾ ਹਾਂ ਕਿ ਤੁਸੀਂ ਇਸ ਫੈਸਲੇ ਦਾ ਸਮਰਥਨ ਕਰਦੇ ਹੋ। ਮੈਂ ਇਹ ਵੀ ਜਾਣਦਾ ਹਾਂ ਕਿ ਤੁਸੀਂ ਇਸ ਗੱਲ ਨੂੰ ਸਕਾਰਾਤਮਕ ਰੂਪ ਵਿੱਚ ਅੱਗੇ ਵਧਾਉਣ ਲਈ ਬਹੁਤ ਯੋਗਦਾਨ ਵੀ ਕਰਦੇ ਹੋ। ਪਰ ਦੋਸਤੋ, ਤੁਸੀਂ ਮੇਰੇ ਸੱਚੇ ਸਿਪਾਹੀ ਹੋ, ਤੁਸੀਂ ਮੇਰੇ ਸੱਚੇ ਸਾਥੀ ਹੋ। ਮਾਂ ਭਾਰਤੀ ਦੀ ਸੇਵਾ ਕਰਨ ਦਾ ਇੱਕ ਅਦਭੁੱਤ ਮੌਕਾ ਸਾਡੇ ਸਾਹਮਣੇ ਆਇਆ ਹੈ, ਦੇਸ਼ ਨੂੰ ਆਰਥਿਕ ਉਚਾਈਆਂ ’ਤੇ ਲੈ ਕੇ ਜਾਣ ਦਾ ਅਵਸਰ ਆਇਆ ਹੈ। ਮੇਰੇ ਨੌਜਵਾਨੋਂ, ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? ਮੇਰਾ ਸਾਥ ਦਿਓਗੇ, ਇੰਨੇ ਨਾਲ ਗੱਲ ਬਣਨ ਵਾਲੀ ਨਹੀਂ ਹੈ। ਜਿੰਨਾ ਅੱਜ ਦੀ ਦੁਨੀਆ ਦਾ ਅਨੁਭਵ ਤੁਹਾਨੂੰ ਹੈ, ਪੁਰਾਣੀ ਪੀੜ੍ਹੀ ਨੂੰ ਨਹੀਂ ਹੈ। ਹੋ ਸਕਦਾ ਹੈ, ਤੁਹਾਡੇ ਪਰਿਵਾਰ ਵਿੱਚ ਵੱਡੇ ਭਾਈ ਸਾਹਿਬ ਨੂੰ ਵੀ ਪਤਾ ਨਹੀਂ ਹੋਏਗਾ ਅਤੇ ਮਾਤਾ-ਪਿਤਾ, ਚਾਚਾ-ਚਾਚੀ, ਮਾਮਾ-ਮਾਮੀ ਨੂੰ ਵੀ ਸ਼ਾਇਦ ਪਤਾ ਨਹੀਂ ਹੋਏਗਾ। ਤੁਸੀਂ App ਕੀ ਹੁੰਦੀ ਹੈ, ਉਹ ਜਾਣਦੇ ਹੋ, online banking ਕੀ ਹੁੰਦੀ ਹੈ, ਜਾਣਦੇ ਹੋ, online ticket booking ਕਿਵੇਂ ਹੁੰਦੀ ਹੈ, ਤੁਸੀਂ ਜਾਣਦੇ ਹੋ। ਤੁਹਾਡੇ ਲਈ ਚੀਜ਼ਾਂ ਬਹੁਤ ਆਮ ਹਨ ਅਤੇ ਤੁਸੀਂ ਉਪਯੋਗ ਵੀ ਕਰਦੇ ਹੋ। ਪਰ ਅੱਜ ਦੇਸ਼ ਜਿਸ ਮਹਾਨ ਕਾਰਜ ਨੂੰ ਕਰਨਾ ਚਾਹੁੰਦਾ ਹੈ, ਸਾਡਾ ਸੁਪਨਾ ਹੈ cashless society। ਇਹ ਠੀਕ ਹੈ ਕਿ ਸ਼ਤ-ਪ੍ਰਤੀਸ਼ਤ cashless society ਸੰਭਵ ਨਹੀਂ ਹੁੰਦੀ ਹੈ। ਪਰ ਕਿਉਂ ਨਾ ਭਾਰਤ less-cash society ਦੀ ਸ਼ੁਰੂਆਤ ਤਾਂ ਕਰੇ। ਇੱਕ ਵਾਰ ਜੇਕਰ ਅੱਜ ਅਸੀਂ less-cash society ਦੀ ਸ਼ੁਰੂਆਤ ਕਰ ਦੇਈਏ ਤਾਂ cashless society ਦੀ ਮੰਜ਼ਿਲ ਦੂਰ ਨਹੀਂ ਹੋਏਗੀ। ਅਤੇ ਮੈਨੂੰ ਇਸ ਵਿੱਚ ਤੁਹਾਡੀ physical ਮਦਦ ਚਾਹੀਦੀ ਹੈ, ਖੁਦ ਦਾ ਸਮਾਂ ਚਾਹੀਦਾ ਹੈ, ਖੁਦ ਦਾ ਸੰਕਲਪ ਚਾਹੀਦਾ ਹੈ। ਅਤੇ ਤੁਸੀਂ ਮੈਨੂੰ ਕਦੇ ਨਿਰਾਸ਼ ਨਹੀਂ ਕਰੋਗੇ, ਮੈਨੂੰ ਵਿਸ਼ਵਾਸ ਹੈ, ਕਿਉਂਕਿ ਅਸੀਂ ਸਾਰੇ ਹਿੰਦੁਸਤਾਨ ਦੇ ਗ਼ਰੀਬ ਦੀ ਜ਼ਿੰਦਗੀ ਬਦਲਣ ਦੀ ਇੱਛਾ ਰੱਖਣ ਵਾਲੇ ਲੋਕ ਹਾਂ। ਤੁਸੀਂ ਜਾਣਦੇ ਹੋ cashless society ਲਈ, digital banking ਲਈ ਜਾਂ mobile banking ਲਈ ਅੱਜ ਕਿੰਨੇ ਸਾਰੇ ਅਵਸਰ ਹਨ। ਹਰ ਬੈਂਕ online ਸੁਵਿਧਾ ਦਿੰਦਾ ਹੈ। ਹਿੰਦੁਸਤਾਨ ਦੇ ਹਰ ਇੱਕ ਬੈਂਕ ਦੀ ਆਪਣੀ mobile app ਹੈ। ਹਰ ਬੈਂਕ ਦਾ ਆਪਣਾ wallet ਹੈ। wallet ਦਾ ਸਿੱਧਾ-ਸਿੱਧਾ ਮਤਲਬ ਹੈ e-ਬਟੂਆ। ਕਈ ਤਰ੍ਹਾਂ ਦੇ card ਉਪਲੱਬਧ ਹਨ। ਜਨ-ਧਨ ਯੋਜਨਾ ਤਹਿਤ ਭਾਰਤ ਦੇ ਕਰੋੜਾਂ-ਕਰੋੜ ਗ਼ਰੀਬ ਪਰਿਵਾਰਾਂ ਕੋਲ Rupay Card ਹੈ ਅਤੇ 8 ਤਰੀਕ ਤੋਂ ਬਾਅਦ ਤਾਂ ਜੋ Rupay Card ਦਾ ਬਹੁਤ ਘੱਟ ਉਪਯੋਗ ਹੁੰਦਾ ਸੀ, ਗ਼ਰੀਬਾਂ ਨੇ Rupay Card ਦਾ ਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਰੀਬ-ਕਰੀਬ 300% ਉਸ ਵਿੱਚ ਵਾਧਾ ਹੋਇਆ ਹੈ। ਜਿਵੇਂ mobile phone ਵਿੱਚ prepaid card ਆਉਂਦਾ ਹੈ, ਉਸ ਤਰ੍ਹਾਂ ਬੈਂਕਾਂ ਵਿੱਚ ਵੀ ਪੈਸਾ ਖਰਚ ਕਰਨ ਲਈ prepaid card ਮਿਲਦਾ ਹੈ। ਇੱਕ ਵਧੀਆ platform ਹੈ, ਕਾਰੋਬਾਰ ਕਰਨ ਦੀ UPI , ਜਿਸ ਨਾਲ ਤੁਸੀਂ ਖਰੀਦਦਾਰੀ ਵੀ ਕਰ ਸਕਦੇ ਹੋ, ਪੈਸੇ ਵੀ ਭੇਜ ਸਕਦੇ ਹੋ, ਪੈਸੇ ਲੈ ਵੀ ਸਕਦੇ ਹੋ। ਅਤੇ ਇਹ ਕੰਮ ਇੰਨਾ simple ਹੈ ਜਿੰਨਾ ਕਿ ਤੁਸੀਂ WhatsApp ਭੇਜਦੇ ਹੋ। ਕੁਝ ਵੀ ਨਾ ਪਡ਼੍ਹਿਆ-ਲਿਖਿਆ ਵਿਅਕਤੀ ਹੋਏਗਾ, ਉਸ ਨੂੰ ਵੀ ਅੱਜ WhatsApp ਕਿਵੇਂ ਭੇਜਣਾ ਹੈ, ਉਹ ਆਉਂਦਾ ਹੈ, forward ਕਿਵੇਂ ਕਰਨਾ ਹੈ, ਆਉਂਦਾ ਹੈ। ਇੰਨਾ ਹੀ ਨਹੀਂ technology ਇੰਨੀ ਸਰਲ ਹੁੰਦੀ ਜਾ ਰਹੀ ਹੈ ਕਿ ਇਸ ਕੰਮ ਲਈ ਕੋਈ ਵੱਡੇ smart phone ਦੀ ਵੀ ਲੋਡ਼ ਨਹੀਂ ਹੈ। ਸਧਾਰਨ ਜੋ feature phone ਹੁੰਦਾ ਹੈ, ਉਸ ਨਾਲ ਵੀ cash transfer ਹੋ ਸਕਦਾ ਹੈ। ਧੋਬੀ ਹੋਵੇ, ਸਬਜ਼ੀ ਵੇਚਣ ਵਾਲਾ ਹੋਵੇ, ਦੁੱਧ ਵੇਚਣ ਵਾਲਾ ਹੋਵੇ, ਅਖ਼ਬਾਰ ਵੇਚਣ ਵਾਲਾ ਹੋਵੇ, ਚਾਹ ਵੇਚਣ ਵਾਲਾ ਹੋਵੇ, ਚਨੇ ਵੇਚਣ ਵਾਲਾ ਹੋਵੇ, ਹਰ ਕੋਈ ਇਸ ਦਾ ਆਰਾਮ ਨਾਲ ਉਪਯੋਗ ਕਰ ਸਕਦਾ ਹੈ। ਅਤੇ ਮੈਂ ਵੀ ਇਸ ਵਿਵਸਥਾ ਨੂੰ ਹੋਰ ਜ਼ਿਆਦਾ ਸਰਲ ਬਣਾਉਣ ਲਈ ਹੋਰ ਜ਼ੋਰ ਦਿੱਤਾ ਹੈ। ਸਾਰੇ ਬੈਂਕ ਇਸ ’ਤੇ ਲੱਗੇ ਹੋਏ ਹਨ, ਕਰ ਰਹੇ ਹਨ। ਅਤੇ ਹੁਣ ਤਾਂ ਅਸੀਂ ਇਹ online surcharge ਦਾ ਵੀ ਖਰਚ ਆਉਂਦਾ ਸੀ, ਉਹ ਵੀ cancel ਕਰ ਦਿੱਤਾ ਹੈ। ਹੋਰ ਵੀ ਇਸ ਪ੍ਰਕਾਰ ਦੇ ਕਾਰਡ ਵਗੈਰਾ ਦੇ ਜੋ ਖਰਚ ਆਉਂਦੇ ਸਨ, ਉਸ ਨੂੰ ਤੁਸੀਂ ਦੇਖਿਆ ਹੋਏਗਾ ਪਿਛਲੇ 2-4 ਦਿਨ ਤੋਂ ਅਖ਼ਬਾਰਾਂ ਵਿੱਚ, ਸਾਰੇ ਖਰਚ ਖਤਮ ਕਰ ਦਿੱਤੇ ਤਾਂ ਕਿ cashless society ਦੀ movement ਨੂੰ ਬਲ ਮਿਲੇ।
ਮੇਰੇ ਨੌਜਵਾਨ ਦੋਸਤੋ, ਇਹ ਸਭ ਹੋਣ ਤੋਂ ਬਾਅਦ ਵੀ ਇੱਕ ਪੂਰੀ ਪੀੜ੍ਹੀ ਅਜਿਹੀ ਹੈ ਜੋ ਇਸ ਤੋਂ ਜਾਣੂ ਨਹੀਂ ਹੈ। ਅਤੇ ਤੁਸੀਂ ਸਾਰੇ ਲੋਕ, ਮੈਂ ਭਲੀਭਾਂਤ ਜਾਣਦਾ ਹਾਂ, ਇਸ ਮਹਾਨ ਕਾਰਜ ਵਿੱਚ ਸਰਗਰਮ ਹਨ। WhatsApp ’ਤੇ ਜਿਸ ਪ੍ਰਕਾਰ ਦੇ creative message ਤੁਸੀਂ ਦਿੰਦੇ ਹੋ-slogan , ਕਵਿਤਾਵਾਂ, ਕਿੱਸੇ, cartoon, ਨਵੀਂ-ਨਵੀਂ ਕਲਪਨਾ, ਹਾਸੀ-ਮਜ਼ਾਕ, ਸਭ ਕੁਝ ਮੈਂ ਦੇਖ ਰਿਹਾ ਹਾਂ ਅਤੇ ਚੁਣੌਤੀਆਂ ਦੇ ਵਿਚਕਾਰ ਇਹ ਸਾਡੀ ਨੌਜਵਾਨ ਪੀੜ੍ਹੀ ਦੀ ਜੋ ਸਿਰਜਣ ਸ਼ਕਤੀ ਹੈ, ਤਾਂ ਅਜਿਹਾ ਲਗ ਰਿਹਾ ਹੈ, ਜਿਵੇਂ ਇਹ ਭਾਰਤ ਦੀ ਭੂਮੀ ਦੀ ਵਿਸ਼ੇਸ਼ਤਾ ਹੈ ਕਿ ਕਿਸੇ ਜ਼ਮਾਨੇ ਵਿੱਚ ਯੁੱਧ ਦੇ ਮੈਦਾਨ ਵਿੱਚ ਗੀਤਾ ਦਾ ਜਨਮ ਹੋਇਆ ਸੀ, ਉਸ ਤਰ੍ਹਾਂ ਹੀ ਅੱਜ ਇੰਨੇ ਵੱਡੇ ਬਦਲਾਅ ਦੇ ਕਾਲ ਵਿੱਚੋਂ ਅਸੀਂ ਗੁਜ਼ਰ ਰਹੇ ਹਨ, ਤਾਂ ਤੁਹਾਡੇ ਅੰਦਰ ਵੀ ਮੌਲਿਕ creativity ਪ੍ਰਗਟ ਹੋ ਰਹੀ ਹੈ। ਪਰ ਮੇਰੇ ਪਿਆਰੇ ਨੌਜਵਾਨ ਦੋਸਤੋ, ਮੈਂ ਫਿਰ ਇੱਕ ਵਾਰ ਕਹਿੰਦਾ ਹਾਂ, ਮੈਨੂੰ ਇਸ ਕੰਮ ਵਿੱਚ ਤੁਹਾਡੀ ਮਦਦ ਚਾਹੀਦੀ ਹੈ। ਜੀ-ਜੀ-ਜੀ, ਮੈਂ ਦੁਬਾਰਾ ਕਹਿੰਦਾ ਹਾਂ, ਮੈਨੂੰ ਤੁਹਾਡੀ ਮਦਦ ਚਾਹੀਦੀ ਹੈ ਅਤੇ ਤੁਸੀਂ, ਤੁਸੀਂ ਮੈਨੂੰ ਵਿਸ਼ਵਾਸ ਹੈ ਮੇਰੇ ਦੇਸ਼ ਦੇ ਕਰੋੜਾਂ ਨੌਜਵਾਨ ਇਸ ਕੰਮ ਨੂੰ ਕਰਨਗੇ। ਤੁਸੀਂ ਇੱਕ ਕੰਮ ਕਰੋ, ਅੱਜ ਤੋਂ ਹੀ ਸੰਕਲਪ ਲਓ ਕਿ ਤੁਸੀਂ ਖੁਦ cashless society ਲਈ ਖੁਦ ਇੱਕ ਹਿੱਸਾ ਬਣੋਗੇ। ਤੁਹਾਡੇ mobile phone ’ਤੇ online ਖਰਚ ਕਰਨ ਦੀ ਜਿੰਨੀ technology ਹੈ, ਉਹ ਸਭ ਮੌਜੂਦ ਹੋਏਗੀ। ਇੰਨਾ ਹੀ ਨਹੀਂ, ਹਰ ਦਿਨ ਅੱਧਾ ਘੰਟਾ, ਘੰਟਾ, ਦੋ ਘੰਟੇ ਕੱਢੇ ਕੇ ਘੱਟ ਤੋਂ ਘੱਟ 10 ਪਰਿਵਾਰਾਂ ਨੂੰ ਤੁਸੀਂ ਇਹ technology ਕੀ ਹੈ, technology ਦਾ ਕਿਵੇਂ ਉਪਯੋਗ ਕਰਦੇ ਹਨ, ਕਿਵੇਂ ਆਪਣੀਆਂ ਬੈਂਕਾਂ ਦੀ App download ਕਰਦੇ ਹਨ? ਆਪਣੇ ਖਾਤੇ ਵਿੱਚ ਜੋ ਪੈਸੇ ਪਏ ਹਨ, ਉਹ ਪੈਸੇ ਕਿਵੇਂ ਖਰਚ ਕੀਤੇ ਜਾ ਸਕਦੇ ਹਨ? ਕਿਵੇਂ ਦੁਕਾਨਦਾਰ ਨੂੰ ਦਿੱਤੇ ਜਾ ਸਕਦੇ ਹਨ? ਦੁਕਾਨਦਾਰ ਨੂੰ ਵੀ ਸਿਖਾਓ ਕਿ ਕਿਵੇਂ ਵਪਾਰ ਕੀਤਾ ਜਾ ਸਕਦਾ ਹੈ? ਤੁਸੀਂ ਸਵੈ ਇੱਛਾ ਨਾਲ ਇਸ cashless society, ਇਨ੍ਹਾਂ ਛੋਟੇ ਨੋਟਾਂ ਦੇ ਚੱਕਰ ਤੋਂ ਬਾਹਰ ਲਿਆਉਣ ਦਾ ਮਹਾਅਭਿਆਨ, ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਅਭਿਆਨ, ਕਾਲੇ ਧਨ ਤੋਂ ਮੁਕਤੀ ਦਿਵਾਉਣ ਦਾ ਅਭਿਆਨ, ਲੋਕਾਂ ਨੂੰ ਕਠਿਨਾਈਆਂ-ਸਮੱਸਿਆਵਾਂ ਤੋਂ ਮੁਕਤ ਕਰਨ ਦਾ ਅਭਿਆਨ-ਇਸ ਦੀ ਅਗਵਾਈ ਕਰਨੀ ਹੈ। ਇੱਕ ਵਾਰ ਲੋਕਾਂ ਨੂੰ Rupay Card ਦਾ ਉਪਯੋਗ ਕਿਵੇਂ ਹੋਵੇ, ਇਹ ਤੁਸੀਂ ਸਿਖਾ ਦਿਓਗੇ ਤਾਂ ਗ਼ਰੀਬ ਤੁਹਾਨੂੰ ਆਸ਼ੀਰਵਾਦ ਦਏਗਾ। ਆਮ ਨਾਗਰਿਕ ਨੂੰ ਇਹ ਵਿਵਸਥਾਵਾਂ ਸਿਖਾ ਦਿਓਗੇ ਤਾਂ ਉਸ ਨੂੰ ਤਾਂ ਸ਼ਾਇਦ ਸਾਰੀ ਚਿੰਤਾ ਤੋਂ ਮੁਕਤੀ ਮਿਲ ਜਾਏਗੀ ਅਤੇ ਇਹ ਕੰਮ ਜੇਕਰ ਹਿੰਦੁਸਤਾਨ ਦੇ ਸਾਰੇ ਨੌਜਵਾਨ ਲਗ ਜਾਣ, ਮੈਂ ਨਹੀਂ ਮੰਨਦਾ ਹਾਂ, ਜ਼ਿਆਦਾ ਸਮਾਂ ਲੱਗੇਗਾ। ਇੱਕ ਮਹੀਨੇ ਦੇ ਅੰਦਰ-ਅੰਦਰ ਅਸੀਂ ਵਿਸ਼ਵ ਦੇ ਅੰਦਰ ਇੱਕ ਨਵੇਂ ਆਧੁਨਿਕ ਹਿੰਦੁਸਤਾਨ ਦੇ ਰੂਪ ਵਿੱਚ ਖਡ਼੍ਹੇ ਹੋ ਸਕਦੇ ਹਨ ਅਤੇ ਇਹ ਕੰਮ ਤੁਸੀਂ ਆਪਣੇ mobile phone ਦੇ ਜ਼ਰੀਏ ਕਰ ਸਕਦੇ ਹੋ, ਰੋਜ਼ਾਨਾ 10 ਘਰਾਂ ਵਿੱਚ ਜਾ ਕੇ ਕਰ ਸਕਦੇ ਹੋ, ਰੋਜ਼ਾਨਾ 10 ਘਰਾਂ ਨੂੰ ਇਸ ਵਿੱਚ ਜੋਡ਼ ਕੇ ਕਰ ਸਕਦੇ ਹੋ। ਮੈਂ ਤੁਹਾਨੂੰ ਸੱਦਾ ਦਿੰਦਾ ਹਾਂ-ਆਓ, ਸਿਰਫ਼ ਸਮਰਥਨ ਨਹੀਂ, ਅਸੀਂ ਇਸ ਪਰਿਵਰਤਨ ਦੇ ਸੈਨਾਨੀ ਬਣੀਏ ਅਤੇ ਪਰਿਵਰਤਨ ਲੈ ਕੇ ਹੀ ਰਹਾਂਗੇ। ਦੇਸ਼ ਨੂੰ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਤੋਂ ਮੁਕਤ ਕਰਨ ਦੀ ਇਸ ਲੜਾਈ ਨੂੰ ਅਸੀਂ ਅੱਗੇ ਵਧਾਵਾਂਗੇ ਅਤੇ ਦੁਨੀਆ ਵਿੱਚ ਬਹੁਤ ਦੇਸ਼ ਹਨ, ਜਿੱਥੋਂ ਦੇ ਨੌਜਵਾਨਾਂ ਨੇ ਉਸ ਰਾਸ਼ਟਰ ਦੇ ਜੀਵਨ ਨੂੰ ਬਦਲ ਦਿੱਤਾ ਹੈ ਅਤੇ ਇਹ ਗੱਲ ਮੰਨਣੀ ਪਏਗੀ, ਜੋ ਤਬਦੀਲੀ ਲਿਆਂਦੀ ਹੈ, ਨੌਜਵਾਨਾਂ ਨੇ ਲਿਆਂਦੀ ਹੈ, ਕ੍ਰਾਂਤੀ ਕਰਦਾ ਹੈ, ਉਹ ਨੌਜਵਾਨ ਕਰਦਾ ਹੈ। ਕੀਨੀਆ, ਉਸ ਨੇ ਬੀੜਾ ਚੁੱਕਿਆ, M-PESA ਅਜਿਹੀ ਇੱਕ mobile ਵਿਵਸਥਾ ਖੜ੍ਹੀ ਕੀਤੀ, technology ਦਾ ਉਪਯੋਗ ਕੀਤਾ, M-PESA ਨਾ ਰੱਖਿਆ ਅਤੇ ਅੱਜ ਕਰੀਬ-ਕਰੀਬ Africa ਦੇ ਇਸ ਇਲਾਕੇ ਵਿੱਚ ਕੀਨੀਆ ਵਿੱਚ ਪੂਰਾ ਕਾਰੋਬਾਰ ਇਸ ’ਤੇ shift ਹੋਣ ਦੀ ਤਿਆਰੀ ਵਿੱਚ ਆ ਗਿਆ ਹੈ। ਇੱਕ ਵੱਡੀ ਕ੍ਰਾਂਤੀ ਕੀਤੀ ਹੈ ਇਸ ਦੇਸ਼ ਨੇ।
ਮੇਰੇ ਨੌਜਵਾਨੋਂ, ਮੈਂ ਫਿਰ ਇੱਕ ਵਾਰ, ਫਿਰ ਇੱਕ ਵਾਰ ਵੱਡੀ ਬੇਨਤੀ ਨਾਲ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਇਸ ਅਭਿਆਨ ਨੂੰ ਅੱਗੇ ਵਧਾਓ। ਹਰ school, college, university, NCC, NSS, ਸਮੂਹਿਕ ਰੂਪ ਨਾਲ, ਵਿਅਕਤੀਗਤ ਰੂਪ ਨਾਲ ਇਸ ਕੰਮ ਨੂੰ ਕਰਨ ਲਈ ਮੈਂ ਤੁਹਾਨੂੰ ਸੱਦਾ ਦਿੰਦਾ ਹਾਂ। ਅਸੀਂ ਇਸ ਗੱਲ ਨੂੰ ਅੱਗੇ ਵਧਾਈਏ। ਦੇਸ਼ ਦੀ ਉੱਤਮ ਸੇਵਾ ਕਰਨ ਦਾ ਸਾਨੂੰ ਅਵਸਰ ਮਿਲਿਆ ਹੈ, ਮੌਕਾ ਗਵਾਉਣਾ ਨਹੀਂ ਹੈ।
ਪਿਆਰੇ ਭਾਈਓ-ਭੈਣੋਂ, ਸਾਡੇ ਦੇਸ਼ ਦੇ ਇੱਕ ਮਹਾਨ ਕਵੀ-ਸ਼੍ਰੀਮਾਨ ਹਰਿਵੰਸ਼ਰਾਏ ਬੱਚਨ ਜੀ ਦਾ ਅੱਜ ਜਨਮ ਦਿਨ ਹੈ ਅਤੇ ਅੱਜ ਹਰਿਵੰਸ਼ਰਾਏ ਜੀ ਦੇ ਜਨਮ ਦਿਨ ’ਤੇ ਸ਼੍ਰੀਮਾਨ ਅਮਿਤਾਭ ਬੱਚਨ ਜੀ ਨੇ ‘‘ਸਵੱਛਤਾ ਅਭਿਆਨ” ਲਈ ਇੱਕ ਨਾਅਰਾ ਦਿੱਤਾ ਹੈ। ਤੁਸੀਂ ਦੇਖਿਆ ਹੋਏਗਾ, ਇਸ ਸਦੀ ਦੇ ਸਭ ਤੋਂ ਵੱਧ ਪ੍ਰਚੱਲਿਤ ਕਲਾਕਾਰ ਅਮਿਤਾਭ ਜੀ ਸਵੱਛਤਾ ਦੇ ਅਭਿਆਨ ਨੂੰ ਬਹੁਤ ਜੀ-ਜਾਨ ਨਾਲ ਅੱਗੇ ਵਧਾ ਰਹੇ ਹਨ। ਜਿਵੇਂ ਲਗ ਰਿਹਾ ਹੈ ਕਿ ਸਵੱਛਤਾ ਦਾ ਵਿਸ਼ਾ ਉਨ੍ਹਾਂ ਦੀ ਰਗ-ਰਗ ਵਿੱਚ ਫੈਲ ਗਿਆ ਅਤੇ ਤਾਂ ਹੀ ਤਾਂ ਆਪਣੇ ਪਿਤਾ ਜੀ ਦੀ ਜੈਅੰਤੀ ’ਤੇ ਵੀ ਉਨ੍ਹਾਂ ਨੂੰ ਸਵੱਛਤਾ ਦਾ ਹੀ ਕੰਮ ਯਾਦ ਆਇਆ। ਉਨ੍ਹਾਂ ਨੇ ਲਿਖਿਆ ਹੈ ਕਿ ਹਰਿਵੰਸ਼ਰਾਏ ਜੀ ਦੀ ਇੱਕ ਕਵਿਤਾ ਹੈ ਅਤੇ ਉਸ ਦੀ ਇੱਕ ਪੰਕਤੀ ਉਨ੍ਹਾਂ ਨੇ ਲਿਖੀ ਹੈ ‘‘ ਮਿੱਟੀ ਕਾ ਤਨ, ਮਸਤੀ ਕਾ ਮਨ, ਛਣ ਭਰ ਜੀਵਨ, ਮੇਰਾ ਪਰਿਚਯ।“ ਹਰਿਵੰਸ਼ਰਾਏ ਜੀ ਇਸ ਮਾਧਿਅਮ ਨਾਲ ਆਪਣੀ ਜਾਣ-ਪਛਾਣ ਕਰਾਉਂਦੇ ਸਨ। ‘ਮਿੱਟੀ ਕਾ ਤਨ, ਮਸਤੀ ਕਾ ਮਨ, ਛਣ ਭਰ ਜੀਵਨ, ਮੇਰਾ ਪਰਿਚਯ’, ਤਾਂ ਉਨ੍ਹਾਂ ਦੇ ਸਪੁੱਤਰ ਸ਼੍ਰੀਮਾਨ ਅਮਿਤਾਭ ਜੀ ਨੇ ਜਿਸ ਦੀਆਂ ਰਗਾਂ ਵਿੱਚ ਸਵੱਛਤਾ ਦਾ mission ਦੌੜ ਰਿਹਾ ਹੈ, ਉਨ੍ਹਾਂ ਨੇ ਮੈਨੂੰ ਲਿਖ ਕੇ ਭੇਜਿਆ ਹੈ ਹਰਿਵੰਸ਼ਰਾਏ ਜੀ ਦੀ ਕਵਿਤਾ ਦਾ ਉਪਯੋਗ ਕਰਦੇ ਹੋਏ, ‘‘ਸਵੱਛ ਤਨ, ਸਵੱਛ ਮਨ, ਸਵੱਛ ਭਾਰਤ, ਮੇਰਾ ਪਰਿਚਯ ”। ਮੈਂ ਹਰਿਵੰਸ਼ਰਾਏ ਜੀ ਨੂੰ ਆਦਰ ਪੂਰਵਕ ਨਮਨ ਕਰਦਾ ਹਾਂ। ਸ਼੍ਰੀਮਾਨ ਅਮਿਤਾਭ ਜੀ ਨੂੰ ਵੀ ‘ਮਨ ਕੀ ਬਾਤ’ ਵਿੱਚ ਇਸ ਪ੍ਰਕਾਰ ਨਾਲ ਜੁੜਨ ਲਈ ਅਤੇ ਸਵੱਛਤਾ ਦੇ ਕੰਮ ਨੂੰ ਅੱਗੇ ਵਧਾਉਣ ਲਈ ਵੀ ਧੰਨਵਾਦ ਕਰਦਾ ਹਾਂ।
ਮੇਰੇ ਪਿਆਰੇ ਦੇਸ਼ਵਾਸੀਓ, ਹੁਣ ਤਾਂ ‘ਮਨ ਕੀ ਬਾਤ’ ਦੇ ਮਾਧਿਅਮ ਨਾਲ ਆਪਣੇ ਵਿਚਾਰ, ਆਪਣੀਆਂ ਭਾਵਨਾਵਾਂ, ਆਪਣੇ ਪੱਤਰਾਂ ਦੇ ਮਾਧਿਅਮ ਨਾਲ, MyGov ’ਤੇ, NarendraModiApp ’ਤੇ ਲਗਾਤਾਰ ਮੈਨੂੰ ਤੁਹਾਡੇ ਨਾਲ ਜੋੜ ਕੇ ਰੱਖਦੇ ਹਨ। ਹੁਣ ਤਾਂ 11 ਵਜੇ ਇਹ ‘ਮਨ ਕੀ ਬਾਤ’ ਹੁੰਦੀ ਹੈ, ਪਰ ਪ੍ਰਦੇਸ਼ਿਕ ਭਾਸ਼ਾਵਾਂ ਵਿੱਚ ਇਸ ਨੂੰ ਪੂਰਾ ਕਰਨ ਤੋਂ ਤੁਰੰਤ ਬਾਅਦ ਸ਼ੁਰੂ ਕਰਨ ਵਾਲੇ ਹਾਂ। ਮੈਂ ਆਕਾਸ਼ਵਾਣੀ ਦਾ ਆਭਾਰੀ ਹਾਂ, ਇਹ ਨਵਾਂ ਉਨ੍ਹਾਂ ਨੇ ਜੋ Initiative ਲਿਆ ਹੈ, ਤਾਂ ਕਿ ਜਿੱਥੇ ਹਿੰਦੀ ਭਾਸ਼ਾ ਪ੍ਰਚਲਿਤ ਨਹੀਂ ਹੈ, ਉੱਥੋਂ ਦੇ ਵੀ ਮੇਰੇ ਦੇਸ਼ ਵਾਸੀਆਂ ਨੂੰ ਜ਼ਰੂਰ ਇਸ ਨਾਲ ਜੁੜਨ ਦਾ ਅਵਸਰ ਮਿਲੇਗਾ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।
ਏਕੇਟੀ/ਏਕੇ
Last month we all celebrated Diwali. Like always, I celebrated this festival with our Jawans: PM @narendramodi #MannKiBaat
— PMO India (@PMOIndia) November 27, 2016
देश ने जिस अनूठे अंदाज़ में, दिवाली सेना के जवानों को, सुरक्षा बलों को समर्पित की, इसका असर वहाँ हर जवानों के चेहरे पर अभिव्यक्त होता था: PM
— PMO India (@PMOIndia) November 27, 2016
सेना के एक जवान ने मुझे लिखा - हम सैनिकों के लिये होली, दिवाली हर त्योहार सरहद पर ही होता है, हर वक्त देश की हिफाज़त में डूबे रहते हैं: PM
— PMO India (@PMOIndia) November 27, 2016
कुछ समय पहले मुझे जम्मू-कश्मीर से, वहाँ के गाँव के सारे प्रधान मिलने आये थे : PM @narendramodi #MannKiBaat https://t.co/Iy8hu3Nre5
— PMO India (@PMOIndia) November 27, 2016
काफ़ी देर तक उनसे मुझे बातें करने का अवसर मिला | वे अपने गाँव के विकास की कुछ बातें लेकर के आए थे : PM @narendramodi
— PMO India (@PMOIndia) November 27, 2016
मैंने उनसे आग्रह किया था कि आप जाकर के इन बच्चों के भविष्य पर अपना ध्यान केन्द्रित करें : PM @narendramodi #MannKiBaat
— PMO India (@PMOIndia) November 27, 2016
जम्मू-कश्मीर के हमारे बच्चे उज्ज्वल भविष्य के लिये, शिक्षा के माध्यम से - विकास की नई ऊँचाइयों को पाने के लिये कृतसंकल्प हैं : PM
— PMO India (@PMOIndia) November 27, 2016
इस बार जब मैंने ‘मन की बात’ के लिये लोगों के सुझाव मांगे, तो मैं कह सकता हूँ कि एकतरफ़ा ही सबके सुझाव आए : PM @narendramodi #MannKiBaat
— PMO India (@PMOIndia) November 27, 2016
सब कहते थे कि 500/- और 1000/- वाले नोटों पर और विस्तार से बातें करें : PM @narendramodi #MannKiBaat
— PMO India (@PMOIndia) November 27, 2016
जिस समय ये निर्णय किया था, आपके सामने प्रस्तुत रखा था, तब भी मैंने सबके सामने कहा था कि निर्णय सामान्य नहीं है, कठिनाइयों से भरा हुआ है: PM
— PMO India (@PMOIndia) November 27, 2016
70 साल से जिस बीमारियों को हम झेल रहे हैं उस बीमारियों से मुक्ति का अभियान सरल नहीं हो सकता है : PM @narendramodi #MannKiBaat
— PMO India (@PMOIndia) November 27, 2016
Governments, post offices, banks...they are all working very hard and are working with dedication: PM @narendramodi #MannKiBaat
— PMO India (@PMOIndia) November 27, 2016
इतनी कठिनाइयों के बीच बैंक के, पोस्ट ऑफिस के सभी लोग काम कर रहे हैं : PM @narendramodi #MannKiBaat
— PMO India (@PMOIndia) November 27, 2016
| शक्ति की पहचान तो तब होती है, जब कसौटी से पार उतरते हैं : PM @narendramodi #MannKiBaat
— PMO India (@PMOIndia) November 27, 2016
इतना आनंद होता है, इतना गर्व होता है कि मेरे देश में सामान्य मानव का क्या अद्भुत सामर्थ्य है : PM @narendramodi #MannKiBaat
— PMO India (@PMOIndia) November 27, 2016
हमारा गाँव, हमारा किसान ये हमारे देश की अर्थव्यवस्था की एक मज़बूत धुरी हैं : PM @narendramodi #MannKiBaat
— PMO India (@PMOIndia) November 27, 2016
हमारे देश के छोटे व्यापारी, वे रोजगार भी देते हैं, आर्थिक गतिविधि भी बढ़ाते हैं : PM @narendramodi #MannKiBaat
— PMO India (@PMOIndia) November 27, 2016
इतना बड़ा मैंने निर्णय देश के ग़रीब के लिये, किसान के लिये, मज़दूर के लिये, वंचित के लिये, पीड़ित के लिये लिया है: PM @narendramodi
— PMO India (@PMOIndia) November 27, 2016
देश को आर्थिक ऊंचाइयों पर ले जाने का अवसर आया है : PM @narendramodi #MannKiBaat
— PMO India (@PMOIndia) November 27, 2016
Youngsters are agents of change: PM @narendramodi #MannKiBaat
— PMO India (@PMOIndia) November 27, 2016
मेरे नौजवानो, मैं फिर एक बार, फिर एक बार बड़े आग्रह से आपको कहता हूँ कि आप इस अभियान को आगे बढ़ाइए : PM @narendramodi #MannKiBaat
— PMO India (@PMOIndia) November 27, 2016
हमारे देश के एक महान कवि - श्रीमान हरिवंशराय बच्चन जी का आज जन्म-जयंती का दिन है : PM @narendramodi #MannKiBaat
— PMO India (@PMOIndia) November 27, 2016
आज हरिवंशराय जी के जन्मदिन पर श्रीअमिताभ बच्चन जी ने “स्वच्छता अभियान” के लिये एक नारा दिया है : PM @narendramodi #MannKiBaat @SrBachchan
— PMO India (@PMOIndia) November 27, 2016
आपने देखा होगा, इस सदी के सर्वाधिक लोकप्रिय कलाकार अमिताभ जी स्वच्छता के अभियान को बहुत जी-जान से आगे बढ़ा रहे हैं: PM @narendramodi
— PMO India (@PMOIndia) November 27, 2016
Shri Amitabh Bachchan wrote to me- ‘स्वच्छ तन, स्वच्छ मन, स्वच्छ भारत, मेरा परिचय” : PM @narendramodi #MannKiBaat @SrBachchan
— PMO India (@PMOIndia) November 27, 2016
अब तो 11 बजे ये ‘मन की बात’ होती है, लेकिन प्रादेशिक भाषाओं में इसे पूरा करने के तुरंत बाद शुरू करने वाले हैं : PM @narendramodi
— PMO India (@PMOIndia) November 27, 2016
In sync with what most people asked, today's #MannKiBaat was centred around the decision on 500 & 1000 Rupee notes. https://t.co/Hbxe6ds4Ib
— Narendra Modi (@narendramodi) November 27, 2016
Our decision on currency notes offers a unique opportunity to our traders, whose role in the economy is paramount. https://t.co/zqOgVrcDTS
— Narendra Modi (@narendramodi) November 27, 2016
मैं मेरे देश के किसानों का आज विशेष रूप से अभिनंदन करना चाहता हूं ...कठिनाइयों के बीच भी किसानों ने रास्ते खोजे हैं। https://t.co/BC3b9A2hzW
— Narendra Modi (@narendramodi) November 27, 2016
A special message from @SrBachchan on Swachh Bharat. https://t.co/EGI8ckMuQK #MyCleanIndia
— Narendra Modi (@narendramodi) November 27, 2016
My appeal to the youth of India. https://t.co/47rdrig0em
— Narendra Modi (@narendramodi) November 27, 2016