ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਗੋਆ ਵਿੱਚ 15-16 ਅਕਤੂਬਰ, 2016 ਨੂੰ ਹੋ ਰਹੇ 8ਵੇਂ ਬ੍ਰਿਕਸ ਸਿਖਰ ਸੰਮੇਲਨ ਅਤੇ ਪਹਿਲੇ ਬ੍ਰਿਕਸ-ਬਿਮਸਟੈਕ ਆਊਟਰੀਚ ਸਿਖਰ ਸੰਮੇਲਨ (BRICS-BIMSTEC Outreach Summit) ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਨੇ ਸੰਮੇਲਨਾਂ ਤੋਂ ਪਹਿਲਾਂ ਬ੍ਰਿਕਸ ਅਤੇ ਬਿਮਸਟੈਕ ਪਰਿਵਾਰਾਂ ਦੇ ਨੇਤਾਵਾਂ ਦਾ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਨੇ ਫੇਸਬੁੱਕ ਪੋਸਟ ‘ਤੇ ਕਿਹਾ, ”ਭਾਰਤ ਗੋਆ ਵਿਖੇ 15-16 ਅਕਤੂਬਰ ਨੂੰ 8ਵੇਂ ਬ੍ਰਿਕਸ ਸਿਖਰ ਸੰਮੇਲਨ ਅਤੇ ਇਸ ਦੇ ਨਾਲ ਹੀ ਬ੍ਰਿਕਸ-ਬਿਮਸਟੈਕ ਆਊਟਰੀਚ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਕੇ ਬਹੁਤ ਖੁਸ਼ ਹੈ। ਬ੍ਰਿਕਸ ਅਤੇ ਬਿਮਸਟੈਕ ਪਰਿਵਾਰਾਂ ਦੇ ਦਸ ਨੇਤਾਵਾਂ ਦਾ ਮੈਂ ਨਿੱਘਾ ਸਵਾਗਤ ਕਰਨਾ ਚਾਹੁੰਦਾ ਹਾਂ। ਗੋਆ ਵਿੱਚ ਮੈਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ-ਰੂਸ ਸਲਾਨਾ ਸਿਖਰ ਸੰਮੇਲਨ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਮਾਈਕਲ ਟੇਮਰ (Michel Temer) ਦਾ ਦੁੱਵੇਲੇ ਦੌਰੇ ਲਈ ਸਵਾਗਤ ਕਰਨ ਦਾ ਵੀ ਮਾਣ ਪ੍ਰਾਪਤ ਹੋਏਗਾ।
ਰਾਸ਼ਟਰਪਤੀ ਪੁਤਿਨ ਦਾ ਦੌਰਾ ਸਾਨੂੰ ਰੂਸ ਨਾਲ ਭਾਈਵਾਲੀ ਅਤੇ ਦੋਸਤੀ ਨੂੰ ਮਜ਼ਬੂਤ ਕਰਨ ਅਤੇ ਮੁੜ ਦੁਹਰਾਉਣ ਦਾ ਮੌਕਾ ਪ੍ਰਦਾਨ ਕਰੇਗਾ। ਰਾਸ਼ਟਰਪਤੀ ਟੇਮਰ ਦੇ ਦੌਰੇ ਨਾਲ ਬ੍ਰਾਜ਼ੀਲ ਨਾਲ ਸਹਿਯੋਗ ਦੇ ਨਵੇਂ ਖੇਤਰ ਖੁਲ੍ਹਣਗੇ, ਜਿਹੜਾ ਕਿ ਸਾਡਾ ਮਹੱਤਵਪੂਰਨ ਰਣਨੀਤਕ ਭਾਈਵਾਲ ਹੈ।
ਸਾਡੇ ਟੀਚਿਆਂ ਵਿੱਚ ਰੁਕਾਵਟਾਂ ਪਾਉਣ ਵਾਲੇ ਅੰਤਰਰਾਸ਼ਟਰੀ ਦਬਾਅ ਅਤੇ ਖੇਤਰੀ ਚੁਣੌਤੀਆਂ ਸਬੰਧੀ ਮੈਨੂੰ ਚੀਨ, ਦੱਖਣੀ ਅਫ਼ਰੀਕਾ, ਬ੍ਰਾਜ਼ੀਲ ਅਤੇ ਰੂਸ ਦੇ ਆਪਣੇ ਸਾਥੀ ਨੇਤਾਵਾਂ ਨਾਲ ਲਾਭਦਾਇਕ ਗੱਲਬਾਤ ਹੋਣ ਦੀ ਉਮੀਦ ਹੈ।
ਇਸ ਸਾਲ ਬ੍ਰਿਕਸ ਦੇ ਪ੍ਰਧਾਨ ਹੋਣ ਦੇ ਨਾਤੇ ਭਾਰਤ ਵੱਖ ਵੱਖ ਖੇਤਰਾਂ ਜਿਨ੍ਹਾਂ ਵਿੱਚ ਵਪਾਰ, ਖੇਡਾਂ, ਸਿੱਖਿਆ, ਫਿਲਮਾਂ, ਸਕਾਲਰਸ਼ਿਪ ਅਤੇ ਸੈਰ ਸਪਾਟਾ ਸ਼ਾਮਲ ਹਨ, ਵਿੱਚ ਲੋਕਾਂ ਦਾ ਲੋਕਾਂ ਨਾਲ ਸੰਪਰਕ ਮਜ਼ਬੂਤ ਕਰਨ ‘ਤੇ ਜ਼ਿਆਦਾ ਜ਼ੋਰ ਦੇਏਗਾ।
ਇਹ ਵਿਸ਼ਵਾਸ ਹੈ ਕਿ ਸਾਡੇ ਲੋਕ ਜਵਾਬਦੇਹੀ ਤੈਅ ਕਰਨ, ਸਮੂਹਕ ਅਤੇ ਵਿਆਪਕ ਹੱਲ ਕੱਢਣ ਵਿੱਚ ਸਾਡੇ ਉਪਰਾਲਿਆਂ ਵਿੱਚ ਅਹਿਮ ਭਾਈਵਾਲ ਹਨ। ਅਸੀਂ ਗੋਆ ਵਿੱਚ ਨਵੀਆਂ ਪਹਿਲਾਂ ਦੀ ਸ਼ੁਰੂਆਤ ਕਰਾਂਗੇ ਜਦੋਂ ਕਿ ਸਾਡੀਆਂ ਪਹਿਲੀਆਂ ਪਹਿਲਾਂ ਜਿਵੇਂ ਬ੍ਰਿਕਸ ਨਿਊ ਡਿਵੈਲਪਮੈਂਟ ਬੈਂਕ ਅਤੇ ਰਿਜ਼ਰਵ ਵਿਵਸਥਾ ਸਮੂਹ ਸਫਲਤਾਪੂਰਵਕ ਚਲ ਰਹੀਆਂ ਹਨ।
ਮੈਨੂੰ ਆਸ ਹੈ ਕਿ ਬ੍ਰਿਕਸ ਸਿਖਰ ਸੰਮੇਲਨ ਸਾਡੇ ਅੰਤਰ-ਬ੍ਰਿਕਸ ਸਹਿਯੋਗ ਨੂੰ ਮਜ਼ਬੂਤ ਕਰੇਗਾ ਅਤੇ ਸਾਡੇ ਵਿਕਾਸ, ਸ਼ਾਂਤੀ, ਸਥਿਰਤਾ ਅਤੇ ਸੁਧਾਰ ਸਬੰਧੀ ਸਾਂਝੇ ਏਜੰਡੇ ਨੂੰ ਅੱਗੇ ਵਧਾਏਗਾ।
ਮੈਨੂੰ ਖੁਸ਼ੀ ਹੈ ਕਿ ਪਹਿਲੇ ਆਊਟਰੀਚ ਸਿਖਰ ਸੰਮੇਲਨ ਵਿੱਚ ਭਾਰਤ ਬਿਮਸਟੈਕ ਨੇਤਾਵਾਂ ਬੰਗਲਾਦੇਸ਼, ਭੂਟਾਨ, ਮਿਆਂਮਾਰ, ਨੇਪਾਲ, ਸ੍ਰੀ ਲੰਕਾ ਅਤੇ ਥਾਈਲੈਂਡ ਦਾ ਸਵਾਗਤ ਕਰੇਗਾ।
ਮਨੁੱਖਤਾ ਦੇ ਲਗਭਗ ਦੋ ਤਿਹਾਈ ਹਿੱਸੇ ਦੀ ਇੱਕਠੀ ਪ੍ਰਤੀਨਿਧਤਾ ਕਰਨ ਨਾਲ ਸਾਨੂੰ ਸਹਿਯੋਗ ਅਤੇ ਲਾਭ ਦੀ ਸਮਰੱਥਾ ਪੈਦਾ ਕਰਨ ਦੀ ਆਸ ਹੈ।
ਭਾਰਤ ਨੂੰ ਨਵੀਂ ਭਾਈਵਾਲੀ ਦਾ ਨਿਰਮਾਣ ਕਰਨ ਅਤੇ ਸਾਡੀਆਂ ਮੁਸ਼ਕਲ ਸਮੱਸਿਆਵਾਂ ਦੇ ਸਾਂਝੇ ਹੱਲ ਲੱਭਣ ਦੀ ਉਮੀਦ ਹੈ।”
ਏਕੇਟੀ/ਏਕੇ
I look forward to useful conversations with leaders from China, South Africa, Brazil & Russia on key global & regional challenges.
— Narendra Modi (@narendramodi) October 14, 2016
As BRICS chair this year, India embraces a stronger emphasis on enhancing economic and people-to-people ties. This will benefit us greatly.
— Narendra Modi (@narendramodi) October 14, 2016
India is honoured to welcome President Putin for the India-Russia Annual Summit, which will also take place in Goa. @KremlinRussia_E
— Narendra Modi (@narendramodi) October 14, 2016
We also welcome President @MichelTemer of Brazil for a bilateral visit, which will open new areas of cooperation with Brazil.
— Narendra Modi (@narendramodi) October 14, 2016
I look forward to deliberations with leaders of China and South Africa, which will strengthen our bilateral ties with these key partners.
— Narendra Modi (@narendramodi) October 14, 2016
I am happy that India is facilitating an outreach Summit with BIMSTEC leaders of Bangladesh, Bhutan, Myanmar, Nepal, Sri Lanka and Thailand.
— Narendra Modi (@narendramodi) October 14, 2016
The outreach with BIMSTEC leaders is significant. We hope to tap the huge potential for cooperation and the dividends this will bring.
— Narendra Modi (@narendramodi) October 14, 2016