Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਲ ਇੰਡੀਆ ਰੇਡੀਓ(ਆਕਾਸ਼ਵਾਣੀ) ‘ਤੇ 25 ਦਸੰਬਰ, 2016 ਨੂੰ ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਦਾ ਮੂਲ-ਪਾਠ


ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ। ਤੁਹਾਨੂੰ ਸਾਰਿਆਂ ਨੂੰ ਕ੍ਰਿਸਮਸ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ। ਅੱਜ ਦਾ ਦਿਨ ਸੇਵਾ, ਤਿਆਗ ਅਤੇ ਕਰੁਣਾ ਨੂੰ ਆਪਣੇ ਜੀਵਨ ਵਿੱਚ ਅਹਿਮੀਅਤ ਦੇਣ ਦਾ ਮੌਕਾ ਹੈ। ਈਸਾ ਮਸੀਹ ਨੇ ਕਿਹਾ,”ਗ਼ਰੀਬਾਂ ਨੂੰ ਸਾਡਾ ਉਪਕਾਰ ਨਹੀਂ, ਸਾਡਾ ਸਵੀਕਾਰ ਚਾਹੀਦਾ ਹੈ।” Saint Luke ਦੇ Gospel ਵਿੱਚ ਲਿਖਿਆ ਹੈ,”ਜੀਸਸ ਨੇ ਨਾ ਕੇਵਲ ਗ਼ਰੀਬਾਂ ਦੀ ਸੇਵਾ ਕੀਤੀ ਹੈ, ਸਗੋਂ ਗ਼ਰੀਬਾਂ ਵੱਲੋਂ ਕੀਤੀ ਗਈ ਸੇਵਾ ਦੀ ਵੀ ਸ਼ਲਾਘਾ ਕੀਤੀ ਹੈ” ਅਤੇ ਇਹੋ ਤਾਂ ਅਸਲ empowerment ਹੈ। ਇਸ ਨਾਲ ਜੁੜੀ ਇੱਕ ਕਹਾਣੀ ਵੀ ਬਹੁਤ ਪ੍ਰਚਲਿਤ ਹੈ। ਉਸ ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਜੀਸਸ ਇੱਕ temple treasury ਕੋਲ ਖੜ੍ਹੇ ਸਨ। ਕਈ ਅਮੀਰ ਲੋਕ ਆਏ, ਢੇਰ ਸਾਰੇ ਦਾਨ ਕੀਤੇ। ਉਸ ਤੋਂ ਬਾਅਦ ਇੱਕ ਗ਼ਰੀਬ ਵਿਧਵਾ ਆਈ ਅਤੇ ਉਸ ਨੇ ਤਾਂਬੇ ਦੇ ਦੋ ਸਿੱਕੇ ਪਾਏ। ਇੱਕ ਤਰ੍ਹਾਂ ਦੇਖਿਆ ਜਾਵੇ, ਤਾਂਬੇ ਦੇ ਦੋ ਸਿੱਕੇ ਕੋਈ ਅਰਥ ਨਹੀਂ ਰੱਖਦੇ। ਉੱਥੇ ਖੜ੍ਹੇ ਭਗਤਾਂ ਦੇ ਮਨ ਵਿੱਚ ਉਤਸੁਕਤਾ ਹੋਣੀ ਬਹੁਤ ਸੁਭਾਵਕ ਸੀ, ਤਦ ਜੀਸਸ ਨੇ ਕਿਹਾ ਕਿ ਉਸ ਵਿਧਵਾ ਨੇ ਸਭ ਤੋਂ ਵੱਧ ਦਾਨ ਕੀਤਾ ਹੈ ਕਿਉਂਕਿ ਹੋਰਨਾਂ ਨੇ ਬਹੁਤ ਕੁਝ ਦਿੱਤਾ ਹੈ, ਪਰ ਉਸ ਵਿਧਵਾ ਨੇ ਤਾਂ ਆਪਣਾ ਸਭ ਕੁਝ ਦੇ ਦਿੱਤਾ ਹੈ।

ਅੱਜ 25 ਦਸੰਬਰ ਮਹਾਮਨਾ ਮਦਨ ਮੋਹਨ ਮਾਲਵੀਆ ਜੀ ਦੀ ਵੀ ਜਯੰਤੀ ਹੈ। ਭਾਰਤੀ ਜਨਤਾ ਦੇ ਮਨਾਂ ਵਿੱਚ ਸੰਕਲਪ ਅਤੇ ਆਤਮ-ਵਿਸ਼ਵਾਸ ਜਗਾਉਣ ਵਾਲੇ ਮਾਲਵੀਆ ਜੀ ਨੇ ਆਧੁਨਿਕ ਸਿੱਖਿਆ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਦੀ ਜਯੰਤੀ ਉੱਤੇ ਭਾਵ-ਪੂਰਤ ਸ਼ਰਧਾਂਜਲੀ। ਹਾਲੇ ਦੋ ਦਿਨ ਪਹਿਲਾਂ ਮਾਲਵੀਆ ਜੀ ਦੀ ਤਪੋਭੂਮੀ ਬਨਾਰਸ ‘ਚ ਮੈਨੂੰ ਕਈ ਸਾਰੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ ਕਰਨ ਦਾ ਮੌਕਾ ਮਿਲਿਆ। ਮੈਂ ਵਾਰਾਣਸੀ ‘ਚ BHU ‘ਚ ਮਹਾਮਨਾ ਮਦਨ ਮੋਹਨ ਮਾਲਵੀਆ Cancer Centre ਦਾ ਵੀ ਨੀਂਹ ਪੱਥਰ ਰੱਖਿਆ ਹੈ। ਇਸ ਸਮੁੱਚੇ ਖੇਤਰ ਵਿੱਚ ਨਿਰਮਾਣ ਹੋ ਰਿਹਾ ਹੈ ਇਹ Cancer Centre ਨਾ ਕੇਵਲ ਪੂਰਬੀ ਉੱਤਰ ਪ੍ਰਦੇਸ਼, ਸਗੋਂ ਝਾਰਖੰਡ-ਬਿਹਾਰ ਤੱਕ ਦੇ ਲੋਕਾਂ ਲਈ ਵੀ ਇੱਕ ਬਹੁਤ ਵੱਡਾ ਵਰਦਾਨ ਹੋਵੇਗਾ।

ਅੱਜ ਭਾਰਤ ਰਤਨ ਅਤੇ ਸਾਬਕਾ ਪ੍ਰਧਾਨ ਮੰਤਰੀ ਸਤਿਕਾਰਯੋਗ ਅਟਲ ਬਿਹਾਰੀ ਵਾਜਪੇਈ ਜੀ ਦਾ ਵੀ ਜਨਮ ਦਿਨ ਹੈ। ਇਹ ਦੇਸ਼ ਅਟਲ ਜੀ ਦੇ ਯੋਗਦਾਨ ਨੂੰ ਕਦੇ ਨਹੀਂ ਭੁਲਾ ਸਕਦਾ। ਉਨ੍ਹਾਂ ਦੀ ਅਗਵਾਈ ਹੇਠ ਅਸੀਂ ਪ੍ਰਮਾਣੂ ਸ਼ਕਤੀ ਵਿੱਚ ਦੇਸ਼ ਦਾ ਸਿਰ ਉੱਪਰ ਕੀਤਾ। ਪਾਰਟੀ ਆਗੂ ਹੋਵੇ, ਸੰਸਦ ਮੈਂਬਰ ਹੋਵੇ ਜਾਂ ਪ੍ਰਧਾਨ ਮੰਤਰੀ; ਅਟਲ ਜੀ ਨੇ ਹਰੇਕ ਭੂਮਿਕਾ ਵਿੱਚ ਇੱਕ ਆਦਰਸ਼ ਸਥਾਪਤ ਕੀਤਾ। ਅਟਲ ਜੀ ਦੇ ਜਨਮ ਦਿਨ ਉੱਤੇ ਮੈਂ ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ ਅਤੇ ਉਨ੍ਹਾਂ ਦੀ ਚੰਗੀ ਸਿਹਤ ਲਈ ਈਸ਼ਵਰ ਨੂੰ ਪ੍ਰਾਰਥਨਾ ਕਰਦਾ ਹਾਂ। ਇੱਕ ਕਾਰਕੁੰਨ ਹੋਣ ਦੇ ਨਾਤੇ ਅਟਲ ਜੀ ਦੇ ਨਾਲ ਕੰਮ ਕਰਨ ਦਾ ਸੁਭਾਗ ਮਿਲਿਆ। ਅਨੇਕ ਯਾਦਾਂ ਅੱਖਾਂ ਦੇ ਸਾਹਮਣੇ ਉੱਭਰ ਕੇ ਆਉਂਦੀਆਂ ਹਨ। ਅੱਜ ਸਵੇਰੇ-ਸਵੇਰੇ ਜਦੋਂ ਮੈਂ tweet ਕੀਤਾ, ਤਾਂ ਇੱਕ ਪੁਰਾਣਾ video ਵੀ ਮੈਂ share ਕੀਤਾ ਹੈ। ਇੱਕ ਛੋਟੇ ਕਾਰਕੁੰਨ ਦੇ ਤੌਰ ‘ਤੇ ਅਟਲ ਜੀ ਦੀ ਮੋਹ-ਵਰਖਾ ਦਾ ਸੁਭਾਗ ਕਿਵੇਂ ਮਿਲਦਾ ਸੀ, ਉਸ video ਨੂੰ ਵੇਖ ਕੇ ਹੀ ਪਤਾ ਚਲੇਗਾ।

ਅੱਜ ਕ੍ਰਿਸਮਸ ਦੇ ਦਿਨ ਤੋਹਫ਼ੇ ਵਜੋਂ ਦੇਸ਼ ਵਾਸੀਆਂ ਨੂੰ ਦੋ ਯੋਜਨਾਵਾਂ ਦਾ ਲਾਭ ਮਿਲਣ ਜਾ ਰਿਹਾ ਹੈ। ਇੱਕ ਤਰ੍ਹਾਂ ਨਾਲ ਦੋ ਨਵੀਆਂ ਯੋਜਨਾਵਾਂ ਸ਼ੁਰੂ ਹੋ ਰਹੀਆਂ ਹਨ। ਪੂਰੇ ਦੇਸ਼ ਵਿੱਚ ਪਿੰਡ ਹੋਵੇ ਜਾਂ ਸ਼ਹਿਰ ਹੋਵੇ ਪੜ੍ਹੇ ਲਿਖੇ ਹੋਣ ਜਾਂ ਅਨਪੜ੍ਹ ਹੋਣ, cashless ਕੀ ਹੈ! Cashless ਕਾਰੋਬਾਰ ਕਿਵੇਂ ਚਲ ਸਕਦਾ ਹੈ। ਬਿਨਾ cash ਖ਼ਰੀਦਦਾਰੀ ਕਿਵੇਂ ਕੀਤੀ ਜਾ ਸਕਦੀ ਹੈ। ਚਾਰੇ ਪਾਸੇ ਇੱਕ ਜਿਗਿਆਸਾ ਦਾ ਮਾਹੌਲ ਬਣਿਆ ਹੈ। ਹਰ ਕੋਈ ਇੱਕ-ਦੂਜੇ ਤੋਂ ਸਿੱਖਣਾ ਅਤੇ ਸਮਝਣਾ ਚਾਹੁੰਦਾ ਹੈ। ਇਸ ਗੱਲ ਨੂੰ ਉਤਸ਼ਾਹਿਤ ਕਰਨ ਲਈ mobile banking ਨੂੰ ਤਾਕਤ ਮਿਲੇ, ਇਸ ਲਈ e-payment ਦੀ ਆਦਤ ਲੱਗੇ, ਇਸ ਲਈ ਭਾਰਤ ਸਰਕਾਰ ਨੇ ਗਾਹਕਾਂ ਲਈ ਅਤੇ ਛੋਟੇ ਵਪਾਰੀਆਂ ਲਈ ‘ਪ੍ਰੋਤਸਾਹਕ ਯੋਜਨਾ’ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। ਗਾਹਕਾਂ ਨੂੰ ਉਤਸ਼ਾਹਿਤ ਕਰਨ ਲਈ ਯੋਜਨਾ ਹੈ – ‘lucky ਗ੍ਰਾਹਕ ਯੋਜਨਾ’ ਅਤੇ ਵਪਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਯੋਜਨਾ ਹੈ – ‘Digi ਧਨ ਵਪਾਰ ਯੋਜਨਾ।’ ਅੱਜ 25 ਦਸੰਬਰ ਨੂੰ ਕ੍ਰਿਸਮਸ ਦੇ ਤੋਹਫ਼ੇ ਵਜੋਂ 15 ਹਜ਼ਾਰ ਲੋਕਾਂ ਨੂੰ draw system ਨਾਲ ਇਨਾਮ ਮਿਲੇਗਾ ਅਤੇ 15 ਹਜ਼ਾਰ ਦੇ ਹਰੇਕ ਦੇ ਖਾਤੇ ਵਿੱਚ ਇੱਕ-ਇੱਕ ਹਜ਼ਾਰ ਰੁਪਏ ਦਾ ਇਨਾਮ ਜਾਵੇਗਾ ਅਤੇ ਇਹ ਸਿਰਫ਼ ਅੱਜ ਇੱਕ ਦਿਨ ਲਈ ਨਹੀਂ ਹੈ, ਇਹ ਯੋਜਨਾ ਅੱਜ ਤੋਂ ਸ਼ੁਰੂ ਹੋ ਕੇ 100 ਦਿਨਾਂ ਤੱਕ ਚਲਣ ਵਾਲੀ ਹੈ। ਹਰ ਦਿਨ 15 ਹਜ਼ਾਰ ਲੋਕਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਦਾ ਇਨਾਮ ਮਿਲਣ ਵਾਲਾ ਹੈ।  100 ਦਿਨਾਂ ਵਿੱਚ ਲੱਖਾਂ ਪਰਿਵਾਰਾਂ ਤੱਕ ਕਰੋੜਾਂ ਰੁਪਏ ਦਾ ਤੋਹਫ਼ਾ ਪੁੱਜਣ ਵਾਲਾ ਹੈ। ਪਰ ਇਹ ਇਨਾਮ ਦੇ ਹੱਕਦਾਰ ਤੁਸੀਂ ਤਦ ਬਣੋਗੇ, ਜਦੋਂ ਤੁਸੀਂ mobile banking, e-banking, RuPay Card, UPI, USSD ਇਹ ਕਿੰਨੇ digital ਭੁਗਤਾਨ ਦੇ ਤਰੀਕੇ ਹਨ, ਉਨ੍ਹਾਂ ਦਾ ਉਪਯੋਗ ਕਰੋਗੇ, ਉਸੇ ਦੇ ਅਧਾਰ ਉੱਤੇ draw ਨਿਕਲੇਗਾ। ਇਸ ਦੇ ਨਾਲ-ਨਾਲ ਅਜਿਹੇ ਗਾਹਕਾਂ ਲਈ ਹਫ਼ਤੇ ਵਿੱਚ ਇੱਕ ਦਿਨ ਵੱਡਾ draw ਹੋਵੇਗਾ, ਜਿਸ ਵਿੱਚ ਇਨਾਮ ਵੀ ਲੱਖਾਂ ‘ਚ ਹੋਣਗੇ ਅਤੇ ਤਿੰਨ ਮਹੀਨਿਆਂ ਬਾਅਦ 14 ਅਪ੍ਰੈਲ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੀ ਜਨਮ ਜਯੰਤੀ ਹੈ, ਉਸ ਦਿਨ ਇੱਕ bumper draw ਹੋਵੇਗਾ, ਜਿਸ ਵਿੱਚ ਕਰੋੜਾਂ ਦੇ ਇਨਾਮ ਹੋਣਗੇ। ‘Digi ਧਨ ਵਪਾਰ ਯੋਜਨਾ’ ਮੁੱਖ ਤੌਰ ‘ਤੇ ਵਪਾਰੀਆਂ ਲਈ ਹੈ। ਵਪਾਰੀ ਖ਼ੁਦ ਇਸ ਯੋਜਨਾ ਨਾਲ ਜੁੜਨ ਅਤੇ ਆਪਣਾ ਕਾਰੋਬਾਰ ਵੀ cashless ਬਣਾਉਣ ਲਈ ਗਾਹਕਾਂ ਨੂੰ ਵੀ ਜੋੜਨ। ਅਜਿਹੇ ਵਪਾਰੀਆਂ ਨੂੰ ਵੀ ਵੱਖਰੇ ਇਨਾਮ ਦਿੱਤੇ ਜਾਣਗੇ ਅਤੇ ਇਹ ਇਨਾਮ ਹਜ਼ਾਰਾਂ ਦੀ ਗਿਣਤੀ ‘ਚ ਹਨ। ਵਪਾਰੀਆਂ ਦਾ ਆਪਣਾ ਕਾਰੋਬਾਰ ਵੀ ਚੱਲੇਗਾ ਅਤੇ ਉੱਪਰੋਂ ਇਨਾਮ ਦਾ ਮੌਕਾ ਵੀ ਮਿਲੇਗਾ। ਇਹ ਯੋਜਨਾ ਸਮਾਜ ਦੇ ਸਾਰੇ ਵਰਗਾਂ, ਖ਼ਾਸ ਕਰ ਕੇ ਗ਼ਰੀਬ ਅਤੇ ਹੇਠਲੇ ਮੱਧ ਵਰਗ ਉਨ੍ਹਾਂ ਨੂੰ ਕੇਂਦਰ ਵਿੱਚ ਰੱਖ ਕੇ ਬਣਾਈ ਗਈ ਹੈ ਅਤੇ ਇਸ ਲਈ ਜੋ 50 ਰੁਪਏ ਤੋਂ ਵੱਧ ਖ਼ਰੀਦਦੇ ਹਨ ਅਤੇ ਤਿੰਨ ਹਜ਼ਾਰ ਤੋਂ ਘੱਟ ਪੈਸਿਆਂ ਦੀ ਖ਼ਰੀਦਦਾਰੀ ਕਰਦੇ ਹਨ, ਉਨ੍ਹਾਂ ਨੂੰ ਹੀ ਇਸ ਦਾ ਲਾਭ ਮਿਲੇਗਾ। ਤਿੰਨ ਹਜ਼ਾਰ ਰੁਪਏ ਤੋਂ ਵੱਧ ਖ਼ਰੀਦਦਾਰੀ ਕਰਨ ਵਾਲੇ ਨੂੰ ਇਸ ਇਨਾਮ ਦਾ ਲਾਭ ਨਹੀਂ ਮਿਲੇਗਾ। ਗ਼ਰੀਬ ਤੋਂ ਗ਼ਰੀਬ ਲੋਕ ਵੀ USSD ਦੀ ਵਰਤੋਂ ਕਰ ਕੇ feature ਫ਼ੋਨ, ਸਾਧਾਰਨ ਫ਼ੋਨ ਦੇ ਮਾਧਿਅਮ ਰਾਹੀਂ ਸਾਮਾਨ ਖ਼ਰੀਦ ਵੀ ਸਕਦੇ ਹਨ, ਸਾਮਾਨ ਵੇਚ ਵੀ ਸਕਦੇ ਹਨ ਅਤੇ ਪੈਸਿਆਂ ਦਾ ਭੁਗਤਾਨ ਵੀ ਕਰ ਸਕਦੇ ਹਨ ਅਤੇ ਉਹ ਸਾਰੇ ਇਸ ਇਨਾਮ ਯੋਜਨਾ ਦੇ ਲਾਭਪਾਤਰੀ ਵੀ ਬਣ ਸਕਦੇ ਹਨ। ਦਿਹਾਤੀ ਖੇਤਰਾਂ ਵਿੱਚ ਵੀ ਲੋਕ AEPS ਦੇ ਮਾਧਿਅਮ ਰਾਹੀਂ ਖ਼ਰੀਦ-ਵਿਕਰੀ ਕਰ ਸਕਦੇ ਹਨ ਅਤੇ ਉਹ ਵੀ ਇਨਾਮ ਜਿੱਤ ਸਕਦੇ ਹਨ। ਕਈਆਂ ਨੂੰ ਹੈਰਾਨੀ ਹੋਵੇਗੀ ਕਿ ਭਾਰਤ ਵਿੱਚ ਅੱਜ ਲਗਭਗ 30 ਕਰੋੜ RuPay Card ਹਨ, ਜਿਨ੍ਹਾਂ ਵਿੱਚੋਂ 20 ਕਰੋੜ ਗ਼ਰੀਬ ਪਰਿਵਾਰ ਜੋ ਜਨ-ਧਨ ਖਾਤੇ ਵਾਲੇ ਲੋਕ ਹਨ, ਉਨ੍ਹਾਂ ਕੋਲ ਹਨ। ਇਹ 30 ਕਰੋੜ ਲੋਕ ਤਾਂ ਤੁਰੰਤ ਇਸ ਇਨਾਮੀ ਯੋਜਨਾ ਦਾ ਹਿੱਸਾ ਬਣ ਸਕਦੇ ਹਨ। ਮੈਨੂੰ ਯਕੀਨ ਹੈ ਕਿ ਦੇਸ਼ ਵਾਸੀ ਇਸ ਵਿਵਸਥਾ ਵਿੱਚ ਵੀ ਦਿਲਚਸਪੀ ਲੈਣਗੇ ਅਤੇ ਆਪਣੇ ਆਲੇ-ਦੁਆਲੇ ਜੋ ਨੌਜਵਾਨ ਹੋਣਗੇ, ਉਹ ਜ਼ਰੂਰ ਇਨ੍ਹਾਂ ਚੀਜ਼ਾਂ ਨੂੰ ਜਾਣਦੇ ਹੋਣਗੇ, ਤੁਸੀਂ ਥੋੜ੍ਹਾ ਜਿਹਾ ਉਨ੍ਹਾਂ ਨੂੰ ਪੁੱਛੋਗੇ, ਉਹ ਦੱਸ ਦੇਣਗੇ। ਤੁਹਾਡੇ ਪਰਿਵਾਰ ਵਿੱਚ ਵੀ 10ਵੀਂ-12ਵੀਂ ਦਾ ਬੱਚਾ ਹੋਵੇਗਾ, ਤਾਂ ਉਹ ਵੀ ਭਲੀਭਾਂਤ ਚੀਜ਼ ਤੁਹਾਨੂੰ ਸਿਖਾ ਦੇਵੇਗਾ। ਇਹ ਬਹੁਤ ਸਰਲ ਹੈ – ਜਿਵੇਂ ਤੁਸੀਂ ਮੋਬਾਇਲ ਫ਼ੋਨ ਨਾਲ WhatsApp ਭੇਜਦੇ ਹੋ, ਇਹ ਓਨਾ ਹੀ ਸਰਲ ਹੈ।

ਮੇਰੇ ਪਿਆਰੇ ਦੇਸ਼ ਵਾਸੀਓ, ਮੈਨੂੰ ਇਹ ਜਾਣ ਕੇ ਖ਼ੁਸ਼ੀ ਹੁੰਦੀ ਹੈ ਕਿ ਦੇਸ਼ ਵਿੱਚ technology ਦਾ ਉਪਯੋਗ ਕਿਵੇਂ ਕਰਨਾ, e-payment ਕਿਵੇਂ ਕਰਨੀ, online payment ਕਿਵੇਂ ਕਰਨੀ, ਇਸ ਦੀ ਜਾਗਰੂਕਤਾ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਪਿਛਲੇ ਕੁਝ ਹੀ ਦਿਨਾਂ ਵਿੱਚ cashless ਕਾਰੋਬਾਰ, ਬਿਨਾ ਨਕਦ ਦਾ ਕਾਰੋਬਾਰ, 200 ਤੋਂ 300 %ਵਧਿਆ ਹੈ। ਇਸ ਨੂੰ ਹੱਲਾਸ਼ੇਰੀ ਦੇਣ ਲਈ ਭਾਰਤ ਸਰਕਾਰ ਨੇ ਇੱਕ ਬਹੁਤ ਵੱਡਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਕਿੰਨਾ ਵੱਡਾ ਹੈ, ਇਸ ਦਾ ਅੰਦਾਜ਼ਾ ਤਾਂ ਵਪਾਰੀ ਬਹੁਤ ਵਧੀਆ ਤਰੀਕੇ ਨਾਲ ਲਾ ਸਕਦੇ ਹਨ। ਜੋ ਵਪਾਰੀ digital ਲੇਣ-ਦੇਣ ਕਰਨਗੇ, ਆਪਣੇ ਕਾਰੋਬਾਰ ਵਿੱਚ ਨਕਦ ਦੀ ਥਾਂ online payment ਦੀ ਪੱਧਤੀ ਵਿਕਸਤ ਕਰਨਗੇ, ਅਜਿਹੇ ਵਪਾਰੀਆਂ ਨੂੰ income tax ਵਿੱਚ ਛੋਟ ਦੇ ਦਿੱਤੀ ਗਈ ਹੈ।

ਮੈਂ ਦੇਸ਼ ਦੇ ਸਾਰੇ ਰਾਜਾਂ ਨੂੰ ਵੀ ਵਧਾਈ ਦਿੰਦਾ ਹਾਂ। Union Territory ਨੂੰ ਵੀ ਵਧਾਈ ਦਿੰਦਾ ਹਾਂ। ਸਭ ਨੇ ਆਪੋ-ਆਪਣੇ ਤਰੀਕੇ ਨਾਲ ਇਸ ਮੁਹਿੰਮ ਨੂੰ ਅੱਗੇ ਵਧਾਇਆ ਹੈ। ਆਂਧਰਾ ਦੇ ਮੁੱਖ ਮੰਤਰੀ ਸ੍ਰੀਮਾਨ ਚੰਦਰਬਾਬੂ ਨਾਇਡੂ ਦੀ ਪ੍ਰਧਾਨਗੀ ਹੇਠ ਇੱਕ committee ਵੀ ਬਣਾਈ ਹੈ, ਜੋ ਇਸ ਲਈ ਅਨੇਕ ਯੋਜਨਾਵਾਂ ਉੱਤੇ ਵਿਚਾਰ ਕਰ ਰਹੀ ਹੈ ਪਰ ਮੈਂ ਦੇਖਿਆ ਕਿ ਸਰਕਾਰਾਂ ਨੇ ਵੀ ਆਪਣੇ ਤਰੀਕੇ ਨਾਲ ਕਈ ਯੋਜਨਾਵਾਂ ਲਾਗੂ ਕੀਤੀਆਂ ਹਨ, ਸ਼ੁਰੂ ਕੀਤੀਆਂ ਹਨ। ਕਿਸੇ ਨੇ ਮੈਨੂੰ ਦੱਸਿਆ ਕਿ ਅਸਮ ਸਰਕਾਰ ਨੇ property tax ਅਤੇ ਵਪਾਰ licence fee ਦਾ digital ਭੁਗਤਾਨ ਕਰਨ ‘ਤੇ 10 %ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਦਿਹਾਤੀ ਬੈਂਕਾਂ ਦੀ branch ਆਪਣੇ 75 %ਖਪਤਕਾਰਾਂ ਤੋਂ ਜਨਵਰੀ ਤੋਂ ਮਾਰਚ ਦੌਰਾਨ ਘੱਟੋ-ਘੱਟ ਦੋ digital transaction ਕਰਵਾਉਂਦੇ ਹਨ, ਤਾਂ ਉਨ੍ਹਾਂ ਨੂੰ ਸਰਕਾਰ ਵੱਲੋਂ 50 ਹਜ਼ਾਰ ਰੁਪਏ ਇਨਾਮ ਮਿਲਣ ਵਾਲੇ ਹਨ।  31 ਮਾਰਚ, 2017 ਤੱਕ ਜੇ 100 %digital transaction ਕਰਨ ਵਾਲੇ ਪਿੰਡਾਂ ਨੂੰ ਸਰਕਾਰ ਵੱਲੋਂ Uttam Panchayat for Digi-Transaction ਅਧੀਨ 5 ਲੱਖ ਰੁਪਏ ਦਾ ਇਨਾਮ ਦੇਣ ਦਾ ਵੀ ਉਨ੍ਹਾਂ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਸਾਨਾਂ ਲਈ Digital Krishak Shiromani  ਅਸਮ ਸਰਕਾਰ ਨੇ ਅਜਿਹੇ ਪਹਿਲੇ 10 ਕਿਸਾਨਾਂ ਨੂੰ 5 ਹਜ਼ਾਰ ਰੁਪਏ ਇਨਾਮ ਦੇਣ ਦਾ ਫ਼ੈਸਲਾ ਕੀਤਾ ਹੈ, ਜੋ ਬੀਜ ਅਤੇ ਖਾਦ ਦੀ ਖ਼ਰੀਦ ਲਈ ਪੂਰੀ ਤਰ੍ਹਾਂ digital ਭੁਗਤਾਨ ਦਾ ਇਸਤੇਮਾਲ ਕਰਦੇ ਹਨ। ਮੈਂ ਅਸਮ ਸਰਕਾਰ ਨੂੰ ਵਧਾਈ ਦਿੰਦਾ ਹਾਂ ਪਰ ਇਸ ਤਰ੍ਹਾਂ ਦੇ initiative ਲਈ ਸਾਰੀਆਂ ਸਰਕਾਰਾਂ ਨੂੰ ਵਧਾਈ ਦਿੰਦਾ ਹਾਂ। ਕਈ Organisations ਨੇ ਵੀ ਪਿੰਡ ਗ਼ਰੀਬ ਕਿਸਾਨਾਂ ‘ਚ digital ਲੇਣ-ਦੇਣ ਨੂੰ ਉਤਸ਼ਾਹਿਤ ਕਰਨ ਦੇ ਕਈ ਸਫ਼ਲ ਤਜਰਬੇ ਕੀਤੇ ਹਨ। ਮੈਨੂੰ ਕਿਸੇ ਨੇ ਦੱਸਿਆ ਕਿ GNFC Gujarat Narmada Valley Fertilizer ਅਤੇ Chemical Limited, ਜੋ ਮੁੱਖ ਤੌਰ ਉੱਤੇ ਖਾਦ ਦਾ ਕੰਮ ਕਰਦਾ ਹੈ, ਉਨ੍ਹਾਂ ਨੇ ਕਿਸਾਨਾਂ ਨੂੰ ਸਹੂਲਤ ਹੋਵੇ, ਇਸ ਲਈ ਇੱਕ ਹਜ਼ਾਰ Pose Machine ਖਾਦ ਜਿੱਥੇ ਵੇਚਦੇ ਹਨ, ਉੱਥੇ ਲਾਈਆਂ ਹਨ ਅਤੇ ਕੁਝ ਹੀ ਦਿਨਾਂ ਵਿੱਚ 35 ਹਜ਼ਾਰ ਕਿਸਾਨਾਂ ਨੂੰ ਖਾਦ ਦੇ 5 ਲੱਖ ਬੋਰੇ digital ਭੁਗਤਾਨ ਰਾਹੀਂ ਦੇ ਦਿੱਤੇ ਹਨ ਅਤੇ ਇਹ ਸਭ ਕੇਵਲ ਦੋ ਹਫ਼ਤਿਆਂ ਵਿੱਚ ਕੀਤਾ ਹੈ। ਅਤੇ ਮਜ਼ਾ ਇਹ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ GNFC ਦੀ ਖਾਦ ਦੀ ਵਿਕਰੀ ਵਿੱਚ 27 %ਵਾਧਾ ਹੋਇਆ ਹੈ।

ਭਰਾਵੋ-ਭੈਣੋ, ਸਾਡੀ ਅਰਥ ਵਿਵਸਥਾ ਵਿੱਚ, ਸਾਡੀ ਜੀਵਨ ਵਿਵਸਥਾ ‘ਚ, Informal Sector ਬਹੁਤ ਵਧਿਆ ਹੈ ਅਤੇ ਜ਼ਿਆਦਾਤਰ ਇਨ੍ਹਾਂ ਲੋਕਾਂ ਦਾ ਮਜ਼ਦੂਰੀ ਦਾ ਪੈਸਾ ਕੰਮ ਦਾ ਪੈਸਾ ਜਾਂ ਤਨਖ਼ਾਹ ਨਕਦ ਵਿੱਚ ਦਿੱਤਾ ਜਾਂਦਾ ਹੈ, Cash ਵਿੱਚ salary ਦਿੱਤੀ ਜਾਂਦੀ ਹੈ ਅਤੇ ਸਾਨੂੰ ਪਤਾ ਹੈ, ਉਸ ਕਾਰਨ ਮਜ਼ਦੂਰਾਂ ਦਾ ਸ਼ੋਸ਼ਣ ਵੀ ਹੁੰਦਾ ਹੈ।  100 ਰੁਪਏ ਮਿਲਣੇ ਚਾਹੀਦੇ ਹਨ ਤਾਂ 80 ਹੀ ਮਿਲਦੇ ਹਨ, 80 ਮਿਲਣੇ ਚਾਹੀਦੇ ਹਨ ਤਾਂ 50 ਮਿਲਦੇ ਹਨ ਅਤੇ insurance ਜਿਵੇਂ Health Secotor ਦੀ ਦ੍ਰਿਸ਼ਟੀ ਤੋਂ ਹੋਰ ਕਈ ਸਹੂਲਤਾਂ ਹੁੰਦੀਆਂ ਹਨ, ਉਸ ਤੋਂ ਉਹ ਵਾਂਝੇ ਰਹਿ ਜਾਂਦੇ ਹਨ ਪਰ ਹੁਣ Cashless payment ਹੋ ਰਹੀ ਹੈ। ਸਿੱਧਾ ਪੈਸਾ ਬੈਂਕ ਵਿੱਚ ਜਮ੍ਹਾ ਹੋ ਰਿਹਾ ਹੈ। ਇੱਕ ਤਰ੍ਹਾਂ Informal Sector formal convert ਹੁੰਦਾ ਜਾ ਰਿਹਾ ਹੈ, ਸ਼ੋਸ਼ਣ ਬੰਦ ਹੋ ਰਿਹਾ ਹੈ, cut ਦੇਣਾ ਪੈਂਦਾ ਸੀ, ਉਹ cut ਵੀ ਹੁਣ ਬੰਦ ਹੋ ਰਿਹਾ ਹੈ ਅਤੇ ਮਜ਼ਦੂਰ ਨੂੰ ਕਾਰੀਗਰ ਨੂੰ ਅਜਿਹੇ ਗ਼ਰੀਬ ਵਿਅਕਤੀ ਨੂੰ ਪੂਰੇ ਪੈਸੇ ਮਿਲਣਾ ਸੰਭਵ ਹੋਇਆ ਹੈ। ਨਾਲ-ਨਾਲ ਹੋਰ ਜੋ ਲਾਭ ਮਿਲਦੇ ਹਨ, ਉਸ ਲਾਭ ਦਾ ਵੀ ਉਹ ਹੱਕਦਾਰ ਬਣ ਰਿਹਾ ਹੈ। ਸਾਡਾ ਦੇਸ਼ ਤਾਂ ਸਭ ਤੋਂ ਵੱਧ ਨੌਜਵਾਨਾਂ ਵਾਲਾ ਦੇਸ਼ ਹੈ। Technology ਸਾਡੇ ਲਈ ਸਿੱਖਣੀ ਸੌਖੀ ਹੈ। ਭਾਰਤ ਜਿਹੇ ਦੇਸ਼ ਨੇ ਤਾਂ ਇਸ ਖੇਤਰ ਵਿੱਚ ਸਭ ਤੋਂ ਅੱਗੇ ਹੋਣਾ ਚਾਹੀਦਾ ਹੈ। ਸਾਡੇ ਨੌਜਵਾਨਾਂ ਨੇ Start-Up ਨਾਲ ਕਾਫ਼ੀ ਪ੍ਰਗਤੀ ਕੀਤੀ ਹੈ। ਇਹ digital movement ਇੱਕ ਸੁਨਹਿਰੀ ਮੌਕਾ ਹੈ ਸਾਡੇ ਨੌਜਵਾਨ ਨਵੇਂ-ਨਵੇਂ idea ਨਾਲ, ਨਵੀਂ-ਨਵੀਂ technology ਦੇ ਨਾਲ, ਨਵੀਂ-ਨਵੀਂ ਪੱਧਤੀ ਦੇ ਨਾਲ ਇਸ ਖੇਤਰ ਉੱਤੇ ਜਿੰਨਾ ਜ਼ੋਰ ਦੇ ਸਕਦੇ ਹਨ, ਦੇਣਾ ਚਾਹੀਦਾ ਹੈ ਪਰ ਦੇਸ਼ ਨੂੰ ਕਾਲੇ ਧਨ ਤੋਂ , ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਉਣ ਦੀ ਮੁਹਿੰਮ ਵਿੱਚ ਪੂਰੀ ਤਾਕਤ ਨਾਲ ਸਾਨੂੰ ਜੁੜਨਾ ਚਾਹੀਦਾ ਹੈ।

ਮੇਰੇ ਪਿਆਰੇ ਦੇਸ਼ ਵਾਸੀਓ, ਮੈਂ ਹਰ ਮਹੀਨੇ ‘ਮਨ ਕੀ ਬਾਤ’ ਰਾਹੀਂ ਲੋਕਾਂ ਨੂੰ ਅਨੁਰੋਧ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਸੁਝਾਅ ਦੇਵੋ – ਆਪਣੇ ਵਿਚਾਰ ਦੱਸੋ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ MyGov ‘ਤੇ ਅਤੇ NarendraModiApp ਉੱਤੇ ਇਸ ਵਾਰ ਜੋ ਸੁਝਾਅ ਆਏ – ਮੈਂ ਆਖ ਸਕਦਾ ਹਾਂ ਕਿ 80-90 %ਸੁਝਾਅ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਵਿਰੁੱਧ ਲੜਾਈ ਦੇ ਸਬੰਧ ਵਿੱਚ ਆਏ, ਨੋਟਬੰਦੀ ਦੀ ਚਰਚਾ ਆਈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਮੈਂ ਦੇਖਿਆ, ਤਾਂ ਮੈਂ ਮੋਟੇ-ਮੋਟੇ ਤੌਰ ‘ਤੇ ਆਖ ਸਕਦਾ ਹਾਂ ਕਿ ਮੈਂ ਉਸ ਨੂੰ ਤਿੰਨ ਭਾਗਾਂ ਵਿੱਚ ਵੰਡਦਾ ਹਾਂ। ਕੁਝ ਲੋਕਾਂ ਨੇ ਜੋ ਮੈਨੂੰ ਲਿਖਿਆ ਹੈ, ਉਸ ਵਿੱਚ ਨਾਗਰਿਕਾਂ ਨੂੰ ਕਿਹੋ ਜਿਹੀਆਂ ਔਕੜਾਂ ਪੇਸ਼ ਆ ਰਹੀਆਂ ਹਨ, ਕਿਹੋ ਜਿਹੀਆਂ ਅਸੁਵਿਧਾਵਾਂ ਹੋ ਰਹੀਆਂ ਹਨ, ਇਸ ਸਬੰਧੀ ਵਿਸਥਾਰ ਵਿੱਚ ਲਿਖਿਆ ਹੈ। ਲਿਖਣ ਵਾਲਿਆਂ ਦਾ ਦੂਜਾ ਤਬਕਾ ਉਹ ਹੈ, ਜਿਨ੍ਹਾਂ ਨੇ ਜ਼ਿਆਦਾਤਰ ਉਨ੍ਹਾਂ ਗੱਲਾਂ ਉੱਤੇ ਜ਼ੋਰ ਦਿੱਤਾ ਹੈ ਕਿ ਇੰਨਾ ਵਧੀਆ ਕੰਮ ਦੇਸ਼ ਦੀ ਭਲਾਈ ਦਾ ਕੰਮ, ਇੰਨਾ ਪਵਿੱਤਰ ਕੰਮ, ਪਰ ਉਸ ਦੇ ਬਾਵਜੂਦ ਕਿੱਥੇ-ਕਿੱਥੇ ਕਿਹੋ ਜਿਹੇ ਘੁਟਾਲੇ ਹੋ ਰਹੇ ਹਨ, ਕਿਸ ਤਰ੍ਹਾਂ ਬੇਈਮਾਨੀ ਦੇ ਨਵੇਂ-ਨਵੇਂ ਰਾਹ ਲੱਭੇ ਜਾ ਰਹੇ ਹਨ, ਇਸ ਦਾ ਵੀ ਜ਼ਿਕਰ ਲੋਕਾਂ ਨੇ ਕੀਤਾ ਹੈ। ਅਤੇ ਤੀਜਾ ਉਹ ਤਬਕਾ ਹੈ, ਜਿਨ੍ਹਾਂ ਨੇ ਜੋ ਹੋਇਆ ਹੈ, ਉਸ ਦਾ ਤਾਂ ਸਮਰਥਨ ਕੀਤਾ ਹੈ ਪਰ ਨਾਲ ਹੀ ਇਹ ਲੜਾਈ ਅੱਗੇ ਵਧਣੀ ਚਾਹੀਦੀ ਹੈ। ਭ੍ਰਿਸ਼ਟਾਚਾਰ, ਕਾਲਾ ਧਨ ਪੂਰੀ ਤਰ੍ਹਾਂ ਨਸ਼ਟ ਹੋਣਾ ਚਾਹੀਦਾ ਹੈ, ਇਸ ਲਈ ਹੋਰ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ ਤਾਂ ਚੁੱਕਣੇ ਚਾਹੀਦੇ ਹਨ, ਅਜਿਹਾ ਬਹੁਤ ਜ਼ੋਰ ਦੇ ਕੇ ਲਿਖਣ ਵਾਲੇ ਲੋਕ ਵੀ ਹਨ।

ਮੈਂ ਦੇਸ਼ ਵਾਸੀਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਇੰਨੀਆਂ ਸਾਰੀਆਂ ਚਿੱਠੀਆਂ ਲਿਖ ਕੇ ਤੁਸੀਂ ਮੇਰੀ ਮਦਦ ਕੀਤੀ ਹੈ। ਸ੍ਰੀਮਾਨ ਗੁਰੂਮਣੀ ਕੇਵਲ ਨੇ MyGov ‘ਤੇ ਲਿਖਿਆ ਹੈ, ਕਾਲੇ ਧਨ ਉੱਤੇ ਲਗਾਮ ਕਸਣ ਦਾ ਇਹ ਕਦਮ ਸ਼ਲਾਘਾਯੋਗ ਹੈ। ਸਾਨੂੰ ਨਾਗਰਿਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਪਰ ਅਸੀਂ ਸਾਰੇ ਭ੍ਰਿਸ਼ਟਾਚਾਰ ਦੇ ਵਿਰੁੱਧ ਲੜ ਰਹੇ ਹਾਂ ਅਤੇ ਇਸ ਲੜਾਈ ਵਿੱਚ ਅਸੀਂ ਜੋ ਸਹਿਯੋਗ ਦੇ ਰਹੇ ਹਾਂ, ਉਸ ਤੋਂ ਅਸੀਂ ਖ਼ੁਸ਼ ਹਾਂ। ਅਸੀਂ ਭ੍ਰਿਸ਼ਟਾਚਾਰ, ਕਾਲਾ ਧਨ ਆਦਿ ਦੇ ਵਿਰੁੱਧ Military Forces ਵਾਂਗ ਲੜ ਰਹੇ ਹਾਂ। ਗੁਰੂਮਣੀ ਕੇਵਲ ਜੀ ਨੇ ਜੋ ਗੱਲ ਲਿਖੀ ਹੈ, ਦੇਸ਼ ਦੇ ਹਰ ਕੋਣੇ ਵਿੱਚੋਂ ਇਹੋ ਭਾਵਨਾ ਉਜਾਗਰ ਹੋ ਰਹੀ ਹੈ। ਅਸੀਂ ਸਾਰੇ ਇਸ ਨੂੰ ਮਹਿਸੂਸ ਕਰ ਰਹੇ ਹਾਂ। ਪਰ ਇਹ ਗੱਲ ਸਹੀ ਹੈ ਜਦੋਂ ਜਨਤਾ ਦੁੱਖ ਝੱਲਦੀ ਹੈ, ਤਕਲੀਫ਼ ਝੱਲਦੀ ਹੈ, ਤਾਂ ਕੌਣ ਇਨਸਾਨ ਹੋਵੇਗਾ ਜਿਸ ਨੂੰ ਦਰਦ ਨਾ ਹੁੰਦਾ ਹੋਵੇ। ਜਿੰਨਾ ਦਰਦ ਤੁਹਾਨੂੰ ਹੁੰਦਾ ਹੈ, ਓਨਾ ਹੀ ਦਰਦ ਮੈਨੂੰ ਵੀ ਹੁੰਦਾ ਹੈ। ਪਰ ਇੱਕ ਉੱਤਮ ਟੀਚੇ ਲਈ, ਇੱਕ ਉੱਚ ਇਰਾਦੇ ਨੂੰ ਪਾਰ ਕਰਨ ਲਈ ਸਾਫ਼ ਨੀਅਤ ਦੇ ਨਾਲ ਜਦੋਂ ਕੰਮ ਹੁੰਦਾ ਹੈ, ਤਾਂ ਇਹ ਕਸ਼ਟ ਦੇ ਵਿੱਚ, ਦੁੱਖ ਦੇ ਵਿੱਚ, ਪੀੜ ਦੇ ਵਿੱਚ ਵੀ ਦੇਸ਼ ਵਾਸੀ ਹਿੰਮਤ ਨਾਲ ਡਟੇ ਰਹਿੰਦੇ ਹਨ। ਇਹ ਲੋਕ ਹੀ ਅਸਲ ਵਿੱਚ Agent of Change ਭਾਵ ਤਬਦੀਲੀ ਦੇ ਵਾਹਕ ਹਨ। ਮੈਂ ਲੋਕਾਂ ਨੂੰ ਇੱਕ ਹੋਰ ਕਾਰਨ ਲਈ ਵੀ ਧੰਨਵਾਦ ਦਿੰਦਾ ਹਾਂ ਕਿ ਉਨ੍ਹਾਂ ਨੇ ਨਾ ਕੇਵਲ ਪਰੇਸ਼ਾਨੀਆਂ ਉਠਾਈਆਂ ਹਨ, ਸਗੋਂ ਉਨ੍ਹਾਂ ਚੋਣਵੇਂ ਲੋਕਾਂ ਨੂੰ ਕਰਾਰਾ ਜਵਾਬ ਵੀ ਦਿੱਤਾ ਹੈ, ਜੋ ਜਨਤਾ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਕਿੰਨੀਆਂ ਸਾਰੀਆਂ ਅਫ਼ਵਾਹਾਂ ਫੈਲਾਈਆਂ ਗਈਆਂ ਹਨ। ਭ੍ਰਿਸ਼ਟਾਚਾਰ ਅਤੇ ਕਾਲੇ ਧਨ ਜਿਹੀ ਲੜਾਈ ਨੂੰ ਵੀ ਫਿਰਕਾਪ੍ਰਸਤੀ ਦੇ ਰੰਗ ਨਾਲ ਰੰਗਣ ਦਾ ਵੀ ਯਤਨ ਕੀਤਾ ਗਿਆ। ਕਿਸੇ ਨੇ ਅਫ਼ਵਾਹ ਫੈਲਾਈ ਕਿ ਨੋਟ ਉੱਤੇ ਲਿਖੇ Spelling ਗ਼ਲਤ ਹਨ, ਕਿਸੇ ਨੇ ਆਖ ਦਿੱਤਾ ਕਿ ਨਮਕ ਦੀਆਂ ਕੀਮਤਾਂ ਵਧ ਗਈਆਂ ਹਨ, ਕਿਸੇ ਨੇ ਅਫ਼ਵਾਹ ਚਲਾ ਦਿੱਤੀ ਕਿ 2000 ਦੇ ਨੋਟ ਵੀ ਜਾਣ ਵਾਲੇ ਹਨ, 500 ਅਤੇ 100 ਦੇ ਵੀ ਜਾਣ ਵਾਲੇ ਹਨ, ਇਹ ਵੀ ਫਿਰ ਜਾਣ ਵਾਲਾ ਹੈ, ਪਰ ਮੈਂ ਦੇਖਿਆ ਕਿ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਦੇ ਬਾਵਜੂਦ ਦੇਸ਼ ਵਾਸੀਆਂ ਦੇ ਮਨਾਂ ਨੂੰ ਕੋਈ ਹਿਲਾ ਨਹੀਂ ਸਕਿਆ ਹੈ। ਇੰਨਾ ਹੀ ਨਹੀਂ, ਕਈ ਲੋਕ ਮੈਦਾਨ ਵਿੱਚ ਆਏ, ਆਪਣੀ creativity ਰਾਹੀਂ, ਆਪਣੀ ਅਕਲ ਦੀ ਤਾਕਤ ਨਾਲ ਅਫ਼ਵਾਹ ਫੈਲਾਉਣ ਵਾਲਿਆਂ ਨੂੰ ਬੇਨਕਾਬ ਕੀਤਾ, ਅਫ਼ਵਾਹਾਂ ਨੂੰ ਵੀ ਬੇਨਕਾਬ ਕਰ ਦਿੱਤਾ ਅਤੇ ਸੱਚ ਲਿਆ ਕੇ ਖੜ੍ਹਾ ਕਰ ਦਿੱਤਾ। ਮੈਂ ਜਨਤਾ ਦੀ ਉਸ ਸਮਰੱਥਾ ਨੂੰ ਵੀ ਸੌ-ਸੌ ਪ੍ਰਣਾਮ ਕਰਦਾ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ, ਇਹ ਮੈਂ ਸਾਫ਼ ਮਹਿਸੂਸ ਕਰ ਰਿਹਾ ਹਾਂ, ਹਰ ਛਿਣ ਮਹਿਸੂਸ ਕਰ ਰਿਹਾ ਹਾਂ। ਜਦੋਂ ਸਵਾ ਸੌ ਕਰੋੜ ਦੇਸ਼ ਵਾਸੀ ਤੁਹਾਡੇ ਨਾਲ ਖੜ੍ਹੇ ਹੋਣ, ਤਦ ਕੁਝ ਵੀ ਅਸੰਭਵ ਨਹੀਂ ਹੁੰਦਾ ਅਤੇ ਜਨਤਾ ਜਨਾਰਦਨ ਹੀ ਤਾਂ ਈਸ਼ਵਰ ਦਾ ਰੂਪ ਹੁੰਦੀ ਹੈ ਅਤੇ ਜਨਤਾ ਦੇ ਅਸ਼ੀਰਵਾਦ, ਈਸ਼ਵਰ ਦੇ ਅਸ਼ੀਰਵਾਦ ਬਣ ਜਾਂਦੇ ਹਨ। ਮੈਂ ਦੇਸ਼ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ, ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ ਕਿ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਵਿਰੁੱਧ ਇਸ ਮਹਾਂਯੱਗ ਵਿੱਚ ਲੋਕਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਹੈ। ਮੈਂ ਚਾਹੁੰਦਾ ਸਾਂ ਕਿ ਸਦਨ ਵਿੱਚ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਵਿਰੁੱਧ ਜੋ ਜੰਗ ਚਲ ਰਹੀ ਹੈ, ਸਿਆਸੀ ਪਾਰਟੀਆਂ ਲਈ ਵੀ, Political Funding ਲਈ ਵੀ ਵਿਆਪਕ ਚਰਚਾ ਹੋਵੇ। ਜੇ ਸਦਨ ਚਲਿਆ ਹੁੰਦਾ, ਤਾਂ ਜ਼ਰੂਰ ਵਧੀਆ ਚਰਚਾ ਹੁੰਦੀ। ਜੋ ਲੋਕ ਅਫ਼ਵਾਹਾਂ ਫੈਲਾ ਰਹੇ ਹਨ ਕਿ ਸਿਆਸੀ ਪਾਰਟੀਆਂ ਨੂੰ ਸਾਰੀ ਛੋਟ-ਛਾਟ ਹੈ, ਇਹ ਗ਼ਲਤ ਹੈ। ਕਾਨੂੰਨ ਸਭ ਲਈ ਸਮਾਨ ਹੁੰਦਾ ਹੈ ਅਤੇ ਕਾਨੂੰਨ ਦੀ ਪਾਲਣਾ ਵੀ; ਭਾਵੇਂ ਵਿਅਕਤੀ ਹੋਵੇ, ਸੰਗਠਨ ਹੋਵੇ ਜਾਂ ਸਿਆਸੀ ਪਾਰਟੀ ਹੋਵੇ – ਹਰ ਕਿਸੇ ਨੇ ਕਾਨੂੰਨ ਦੀ ਪਾਲਣਾ ਕਰਨੀ ਹੀ ਹੁੰਦੀ ਹੈ ਅਤੇ ਕਰਨੀ ਹੀ ਪਵੇਗੀ। ਜੋ ਲੋਕ ਖੁੱਲ੍ਹ ਕੇ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦਾ ਸਮਰਥਨ ਨਹੀਂ ਕਰ ਸਕਦੇ, ਉਹ ਸਰਕਾਰ ਦੀਆਂ ਘਾਟਾਂ ਲੱਭਣ ਲਈ ਕਿੰਨਾ-ਕਿੰਨਾ ਚਿਰ ਲੱਗੇ ਰਹਿੰਦੇ ਹਨ। ਇੱਕ ਗੱਲ ਇਹ ਵੀ ਆਉਂਦੀ ਹੈ ਕਿ ਵਾਰ-ਵਾਰ ਨਿਯਮ ਕਿਉਂ ਬਦਲਦੇ ਹਨ। ਇਹ ਸਰਕਾਰ ਜਨਤਾ-ਜਨਾਰਦਨ ਲਈ ਹੈ। ਜਨਤਾ ਦਾ ਲਗਾਤਾਰ feedback ਲੈਣ ਦਾ ਯਤਨ ਸਰਕਾਰ ਕਰਦੀ ਹੈ। ਜਨਤਾ-ਜਨਾਰਦਨ ਨੂੰ ਕਿੱਥੇ ਔਖਿਆਈ ਹੋ ਰਹੀ ਹੈ, ਕਿਸ ਨਿਯਮ ਕਾਰਨ ਔਖ ਪੇਸ਼ ਆਉਂਦੀ ਹੈ! ਉਸ ਦਾ ਕੀ ਰਾਹ ਲੱਭਿਆ ਜਾ ਸਕਦਾ ਹੈ! ਹਰ ਛਿਣ ਸਰਕਾਰ ਇੱਕ ਸੰਵੇਦਨਸ਼ੀਲ ਸਰਕਾਰ ਹੋਣ ਕਾਰਨ ਜਨਤਾ-ਜਨਾਰਦਨ ਦੀ ਸੁਖ-ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਵੀ ਜਿੰਨੇ ਵੀ ਨਿਯਮ ਬਦਲਣੇ ਪੈਂਦੇ ਹਨ, ਬਦਲਦੀ ਹੈ, ਤਾਂ ਜੋ ਲੋਕਾਂ ਦੀ ਪਰੇਸ਼ਾਨੀ ਘੱਟ ਹੋਵੇ। ਦੂਜੇ ਪਾਸੇ, ਮੈਂ ਪਹਿਲੇ ਹੀ ਦਿਨ ਕਿਹਾ ਸੀ, 8 ਤਾਰੀਖ਼ ਨੂੰ ਕਿਹਾ ਸੀ ਕਿ ਇਹ ਜੰਗ ਅਸਾਧਾਰਨ ਹੈ।  70 ਸਾਲਾਂ ਤੋਂ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਦੇ ਕਾਲੇ ਕਾਰੋਬਾਰ ਵਿੱਚ ਕਿਹੋ ਜਿਹੀਆਂ ਸ਼ਕਤੀਆਂ ਜੁੜੀਆਂ ਹੋਈਆਂ ਹਨ? ਉਨ੍ਹਾਂ ਦੀ ਤਾਕਤ ਕਿੰਨੀ ਹੈ? ਅਜਿਹੇ ਲੋਕਾਂ ਨਾਲ ਮੈਂ ਜਦੋਂ ਮੁਕਾਬਲਾ ਕਰਨ ਦੀ ਠਾਣ ਲਈ ਹੈ, ਤਾਂ ਉਹ ਵੀ ਤਾਂ ਸਰਕਾਰ ਨੂੰ ਹਰਾਉਣ ਲਈ ਰੋਜ਼ਾਨਾ ਨਵੇਂ ਤਰੀਕੇ ਅਪਣਾਉਂਦੇ ਹਨ। ਜਦੋਂ ਉਹ ਨਵੇਂ ਤਰੀਕੇ ਅਪਣਾਉਂਦੇ ਹਨ, ਤਾਂ ਸਾਨੂੰ ਵੀ ਤਾਂ ਉਸ ਦੀ ਕਾਟ ਲਈ ਨਵਾਂ ਤਰੀਕਾ ਅਪਨਾਉਣਾ ਪੈਂਦਾ ਹੈ। ‘ਤੂੰ ਸੇਰ ਤਾਂ ਮੈਂ ਸਵਾ ਸੇਰ’ (ਤੂੰ ਡਾਲ-ਡਾਲ, ਮੈਂ ਪਾਤ-ਪਾਤ), ਕਿਉਂਕਿ ਅਸੀਂ ਤੈਅ ਕੀਤਾ ਹੈ ਕਿ ਭ੍ਰਿਸ਼ਟਾਚਾਰੀਆਂ ਨੂੰ, ਕਾਲੇ ਕਾਰੋਬਾਰੀਆਂ ਨੂੰ ਕਾਲੇ ਧਨ ਨੂੰ ਮਿਟਾਉਣਾ ਹੈ। ਦੂਜੇ ਪਾਸੇ ਕਈ ਲੋਕਾਂ ਦੇ ਪੱਤਰ ਇਸ ਗੱਲ ਨੂੰ ਲੈ ਕੇ ਆੲੈ ਹਨ ਕਿ ਜਿਸ ਵਿੱਚ ਕਿਸ ਤਰ੍ਹਾਂ ਦੇ ਘੁਟਾਲੇ ਹੋ ਰਹੇ ਹਨ, ਕਿਸ ਤਰ੍ਹਾਂ ਨਾਲ ਨਵੇਂ-ਨਵੇਂ ਰਾਹ ਲੱਭੇ ਜਾ ਰਹੇ ਹਨ, ਇਸ ਦੀ ਚਰਚਾ ਹੈ।

ਮੈਂ ਪਿਆਰੇ ਦੇਸ਼ ਵਾਸੀਆਂ ਨੂੰ ਇੱਕ ਗੱਲ ਦਾ ਦਿਲੋਂ ਅਭਿਨੰਦਨ ਕਰਨਾ ਚਾਹੁੰਦਾ ਹਾਂ। ਅੱਜ ਤੁਸੀਂ ਲੋਕ ਟੀ.ਵੀ. ਉੱਤੇ, ਅਖ਼ਬਾਰਾਂ ਵਿੱਚ ਵੇਖਦੇ ਹੋਵੋਗੇ! ਰੋਜ਼ਾਨਾ ਨਵੇਂ-ਨਵੇਂ ਲੋਕ ਫੜੇ ਜਾ ਰਹੇ ਹਨ! ਨੋਟ ਫੜੇ ਜਾ ਰਹੇ ਹਨ! ਛਾਪੇ ਮਾਰੇ ਜਾ ਰਹੇ ਹਨ! ਚੰਗੇ-ਚੰਗੇ ਲੋਕ ਫੜੇ ਜਾ ਰਹੇ ਹਨ। ਇਹ ਕਿਵੇਂ ਸੰਭਵ ਹੋਇਆ ਹੈ? ਮੈਂ secret ਦੱਸ ਦੇਵਾਂ? Secret ਇਹ ਹੈ ਕਿ ਜਾਣਕਾਰੀਆਂ ਮੈਨੂੰ ਲੋਕਾਂ ਵੱਲੋਂ ਮਿਲ ਰਹੀਆਂ ਹਨ। ਸਰਕਾਰੀ ਵਿਵਸਥਾ ਰਾਹੀਂ ਜਿੰਨੀ ਜਾਣਕਾਰੀ ਆਉਂਦੀ ਹੈ, ਉਸ ਤੋਂ ਅਨੇਕ ਗੁਣਾ ਵੱਧ ਆਮ ਨਾਗਰਿਕਾਂ ਤੋਂ ਜਾਣਕਾਰੀਆਂ ਆ ਰਹੀਆਂ ਹਨ ਅਤੇ ਜ਼ਿਆਦਾਤਰ ਸਾਨੂੰ ਸਫ਼ਲਤਾ ਮਿਲ ਰਹੀ ਹੈ, ਉਹ ਜਨ-ਸਾਧਾਰਨ ਦੀ ਜਾਗਰੂਕਤਾ ਕਾਰਨ ਮਿਲ ਰਹੀ ਹੈ। ਕੋਈ ਕਲਪਨਾ ਕਰ ਸਕਦਾ ਹੈ – ਮੇਰੇ ਦੇਸ਼ ਦਾ ਜਾਗਰੂਕ ਨਾਗਰਿਕ ਅਜਿਹੇ ਤੱਤਾਂ ਨੂੰ ਬੇਨਕਾਬ ਕਰਨ ਲਈ ਕਿੰਨਾ risk ਲੈ ਰਿਹਾ ਹੈ ਅਤੇ ਜੋ ਜਾਣਕਾਰੀਆਂ ਆ ਰਹੀਆਂ ਹਨ, ਉਨ੍ਹਾਂ ਵਿੱਚ ਜ਼ਿਆਦਾਤਰ ਸਫ਼ਲਤਾ ਮਿਲ ਰਹੀ ਹੈ। ਮੈਨੂੰ ਵਿਸ਼ਵਾਸ  ਹੈ ਕਿ ਸਰਕਾਰ ਨੇ ਇਸ ਲਈ ਜੋ ਇੱਕ e-mail address ਇਸ ਤਰ੍ਹਾਂ ਦੀਆਂ ਖ਼ਬਰਾਂ ਦੇਣਾ ਚਾਹੁੰਦੇ ਹਨ, ਉਨ੍ਹਾਂ ਲਈ ਬਣਾਇਆ ਹੈ। ਉਸ ਉੱਤੇ ਭੇਜ ਸਕਦੇ ਹੋ, MyGov ਉੱਤੇ ਵੀ ਭੇਜ ਸਕਦੇ ਹੋ। ਸਰਕਾਰ ਅਜਿਹੀਆਂ ਸਾਰੀਆਂ ਬੁਰਾਈਆਂ ਨਾਲ ਲੜਨ ਲਈ ਪ੍ਰਤੀਬੱਧ ਹੈ ਅਤੇ ਜਦੋਂ ਤੁਹਾਡਾ ਸਹਿਯੋਗ ਹੈ, ਤਾਂ ਫਿਰ ਲੜਨਾ ਅਸਾਨ ਹੈ।

ਤੀਜੇ ਪੱਤਰ-ਲੇਖਕਾਂ ਦਾ ਗਰੁੱਪ ਅਜਿਹਾ ਹੈ, ਉਹ ਵੀ ਬਹੁਤ ਵੱਡੀ ਗਿਣਤੀ ‘ਚ ਹੈ। ਉਹ ਕਹਿੰਦੇ ਹਨ ਕਿ ਮੋਦੀ ਜੀ ਹੰਭ ਨਾ ਜਾਇਓ, ਰੁਕ ਨਾ ਜਾਇਓ ਅਤੇ ਜਿੰਨੇ ਸਖ਼ਤ ਕਦਮ ਚੁੱਕ ਸਕਦੇ ਹੋ, ਚੁੱਕੋ, ਪਰ ਹੁਣ ਇੱਕ ਵਾਰ ਰਾਹ ਫੜਿਆ ਹੈ, ਤਾਂ ਮੰਜ਼ਿਲ ਤੱਕ ਪੁੱਜਣਾ ਹੀ ਹੈ। ਮੈਂ ਅਜਿਹੇ ਪੱਤਰ ਲਿਖਣ ਵਾਲੇ ਸਭਨਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਾ ਹਾਂ ਕਿਉਂਕਿ ਉਨ੍ਹਾਂ ਦੇ ਪੱਤਰ ਵਿੱਚ ਇੱਕ ਤਰ੍ਹਾਂ ਨਾਲ ਵਿਸ਼ਵਾਸ ਵੀ ਹੈ, ਅਸ਼ੀਰਵਾਦ ਵੀ ਹੈ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਇੱਥੇ ਗੱਲ ਖ਼ਤਮ ਨਹੀਂ ਹੋ ਗਈ ਹੈ, ਇਹ ਤਾਂ ਹਾਲੇ ਸ਼ੁਰੂਆਤ ਹੈ, ਇਹ ਜੰਗ ਜਿੱਤਣੀ ਹੈ ਅਤੇ ਹੰਭਣ ਦਾ ਤਾਂ ਸੁਆਲ ਹੀ ਕਿੱਥੇ ਪੈਦਾ ਹੁੰਦਾ ਹੈ, ਰੁਕਣ ਦਾ ਤਾਂ ਸਵਾਲ ਨਹੀਂ ਉੱਠਦਾ ਹੈ ਅਤੇ ਜਿਸ ਗੱਲ ਉੱਤੇ ਸਵਾ ਸੌ ਕਰੋੜ ਦੇਸ਼ ਵਾਸੀਆਂ ਦਾ ਅਸ਼ੀਰਵਾਦ ਹੋਵੇ, ਉਸ ਤੋਂ ਪਿਛਾਂਹ ਹਟਣ ਦਾ ਕੋਈ ਸੁਆਲ ਹੀ ਨਹੀਂ ਉੱਠਦਾ ਹੈ। ਤੁਹਾਨੂੰ ਪਤਾ ਹੋਵੇਗਾ ਕਿ ਸਾਡੇ ਦੇਸ਼ ਵਿੱਚ ‘ਬੇਨਾਮੀ ਜਾਇਦਾਦ’ ਦਾ ਇੱਕ ਕਾਨੂੰਨ ਹੈ। Nineteen Eighty Eight, ਉੱਨੀ ਸੌ ਅਠਾਸੀ ਵਿੱਚ ਬਣਿਆ ਸੀ, ਪਰ ਕਦੇ ਵੀ ਨਾ ਉਸ ਦੇ Rules ਬਣੇ, ਉਸ ਨੂੰ Notify ਨਹੀਂ ਕੀਤਾ, ਉਹ ਇੰਝ ਹੀ ਠੰਢੇ ਬਸਤੇ ‘ਚ ਪਿਆ ਰਿਹਾ। ਅਸੀਂ ਉਸ ਨੂੰ ਕੱਢਿਆ ਹੈ ਅਤੇ  ‘ਬੇਨਾਮੀ ਜਾਇਦਾਦ’ ਦਾ ਬੇਹੱਦ ਧਾਰਦਾਰ ਕਾਨੂੰਨ ਅਸੀਂ ਬਣਾਇਆ ਹੈ। ਆਉਣ ਵਾਲੇ ਦਿਨਾਂ ‘ਚ ਉਹ ਕਾਨੂੰਨ ਵੀ ਆਪਣਾ ਕੰਮ ਕਰੇਗਾ। ਦੇਸ਼ ਹਿਤ ਲਈ, ਜਨਹਿਤ ਲਈ ਜੋ ਵੀ ਕਰਨਾ ਪਵੇ, ਇਹ ਸਾਡੀ ਤਰਜੀਹ ਹੈ।

ਮੇਰੇ ਪਿਆਰੇ ਦੇਸ਼ ਵਾਸੀਓ, ਪਿਛਲੀ ਵਾਰ ‘ਮਨ ਕੀ ਬਾਤ’ ਵਿੱਚ ਮੈਂ ਕਿਹਾ ਸੀ ਕਿ ਇਨ੍ਹਾਂ ਔਕੜਾਂ ‘ਚ ਵੀ ਸਾਡੇ ਕਿਸਾਨਾਂ ਨੇ ਬਹੁਤ ਸਖ਼ਤ ਮਿਹਨਤ ਕਰ ਕੇ ‘ਬਿਜਾਈ’ ‘ਚ ਪਿਛਲੇ ਵਰ੍ਹੇ ਦਾ ਰਿਕਾਰਡ ਤੋੜ ਦਿੱਤਾ। ਖੇਤੀ ਖੇਤਰ ਦੀ ਦ੍ਰਿਸ਼ਟੀ ਤੋਂ ਇਹ ਸ਼ੁਭ ਸੰਕੇਤ ਹਨ। ਇਸ ਦੇਸ਼ ਦਾ ਮਜ਼ਦੂਰ ਹੋਵੇ, ਇਸ ਦੇਸ਼ ਦਾ ਕਿਸਾਨ ਹੋਵੇ, ਇਸ ਦੇਸ਼ ਦਾ ਨੌਜਵਾਨ ਹੋਵੇ, ਇਨ੍ਹਾਂ ਸਭ ਦੀ ਮਿਹਨਤ ਅੱਜ ਨਵੇਂ ਰੰਗ ਲਿਆ ਰਹੀ ਹੈ। ਪਿਛਲੇ ਦਿਨੀਂ ਵਿਸ਼ਵ ਦੇ ‘ਅਰਥ ਮੰਚ’ ‘ਤੇ ਭਾਰਤ ਨੇ ਅਨੇਕ ਖੇਤਰਾਂ ਵਿੱਚ ਆਪਣਾ ਨਾਮ ਬਹੁਤ ਗੌਰਵ ਨਾਲ ਦਰਜ ਕਰਵਾਇਆ ਹੈ। ਸਾਡੇ ਦੇਸ਼ ਵਾਸੀਆਂ ਦੇ ਲਗਾਤਾਰ ਯਤਨਾਂ ਦਾ ਨਤੀਜਾ ਹੈ ਕਿ ਵੱਖੋ-ਵੱਖਰੇ indicators ਰਾਹੀਂ ਵੱਖੋ-ਵੱਖਰੇ indicators ਰਾਹੀਂ ਭਾਰਤ ਦੀ ਵਿਸ਼ਵ-ਪੱਧਰੀ ranking ਵਿੱਚ ਵਾਧਾ ਵਿਖਾਈ ਦੇ ਰਿਹਾ ਹੈ। World Bank ਦੀ Doing Business Report ਵਿੱਚ ਭਾਰਤ ਦੀ ranking ਵਧੀ ਹੈ। ਅਸੀਂ ਭਾਰਤ ਵਿੱਚ business practices ਨੂੰ ਦੁਨੀਆ ਦੀਆਂ best practices ਦੇ ਬਰਾਬਰ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ੀ ਨਾਲ ਕਰ ਰਹੇ ਹਾਂ ਅਤੇ ਸਫ਼ਲਤਾ ਮਿਲ ਰਹੀ ਹੈ। UNCTAD ਵੱਲੋਂ ਜਾਰੀ World Investment Report ਅਨੁਸਾਰ top prospective host economies for 2016-18 ਵਿੱਚ ਭਾਰਤ ਦਾ ਸਥਾਨ ਤੀਜਾ ਪੁੱਜ ਗਿਆ ਹੈ। World Economic Forum ਦੀ global Competitive Report ਵਿੱਚ ਭਾਰਤ ਨੇ 32 Rank ਦੀ ਛਾਲ ਲਾਈ ਹੈ। Global Innovation Index 2016 ਵਿੱਚ ਅਸੀਂ 16 ਸਥਾਨਾਂ ਦਾ ਵਾਧਾ ਹਾਸਲ ਕੀਤਾ ਹੈ ਅਤੇ World Bank ਦੇ Logistics Performance Index 2016 ਵਿੱਚ 19 Rank ਦਾ ਵਾਧਾ ਹੋਇਆ ਹੈ। ਕਈ reports ਅਜਿਹੀਆਂ ਹਨ, ਜਿਨ੍ਹਾਂ ਦੇ ਮੁਲਾਂਕਣ ਵੀ ਇਸੇ ਪਾਸੇ ਇਸ਼ਾਰਾ ਕਰਦੇ ਹਨ। ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਮੇਰੇ ਪਿਆਰੇ ਦੇਸ਼ ਵਾਸੀਓ, ਇਸ ਵਾਰ ਸੰਸਦ ਦਾ ਸੈਸ਼ਨ ਦੇਸ਼ ਵਾਸੀਆਂ ਦੀ ਨਾਰਾਜ਼ਗੀ ਦਾ ਕਾਰਨ ਬਣਿਆ, ਚਾਰੇ ਪਾਸੇ ਸੰਸਦ ਦੀ ਗਤੀਵਿਧੀ ਦੇ ਸਬੰਧ ਵਿੱਚ ਰੋਸ ਪ੍ਰਗਟ ਹੋਇਆ। ਰਾਸ਼ਟਰਪਤੀ, ਉੱਪ-ਰਾਸ਼ਟਰਪਤੀ ਜੀ ਨੇ ਵੀ ਪ੍ਰਗਟ ਰੂਪ ਵਿੱਚ ਨਾਰਾਜ਼ਗੀ ਪ੍ਰਗਟ ਕੀਤੀ, ਪਰ ਇਸ ਹਾਲਤ ਵਿੱਚ ਵੀ ਕਦੇ-ਕਦੇ ਵਧੀਆ ਗੱਲ ਵੀ ਹੋ ਜਾਂਦੀ ਹੈ ਅਤੇ ਤਦ ਮਨ ਨੂੰ ਇੱਕ ਬਹੁਤ ਤਸੱਲੀ ਮਿਲਦੀ ਹੈ। ਸੰਸਦ ਦੇ ਹੰਗਾਮੇ ‘ਚ ਇੱਕ ਅਜਿਹਾ ਵਧੀਆ ਕਾਰਜ ਹੋਇਆ, ਜਿਸ ਵੱਲ ਦੇਸ਼ ਦਾ ਧਿਆਨ ਨਹੀਂ ਗਿਆ ਹੈ। ਭਰਾਵੋ-ਭੈਣੋ, ਅੱਜ ਮੈਨੂੰ ਇਹ ਗੱਲ ਦੱਸਦਿਆਂ ਮਾਣ ਅਤੇ ਪ੍ਰਸੰਨਤਾ ਹੋ ਰਹੀ ਹੈ ਕਿ ਦਿੱਵਯਾਂਗ ਵਿਅਕਤੀਆਂ ਉੱਤੇ ਜਿਸ Mission ਨੂੰ ਲੈ ਕੇ ਮੇਰੀ ਸਰਕਾਰ ਚੱਲੀ ਸੀ, ਉਸ ਨਾਲ ਜੁੜਿਆ ਇੱਕ ਬਿਲ ਸੰਸਦ ਵਿੱਚ ਪਾਸ ਹੋ ਗਿਆ, ਇਸ ਲਈ ਮੈਂ ਲੋਕ ਸਭਾ ਅਤੇ ਰਾਜ ਸਭਾ ਦੇ ਸਾਰੇ ਸੰਸਦ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ, ਦੇਸ਼ ਦੇ ਕਰੋੜਾਂ ਦਿੱਵਯਾਂਗ ਵਿਅਕਤੀਆਂ ਵੱਲੋਂ ਧੰਨਵਾਦ ਪ੍ਰਗਟਾਉਂਦਾ ਹਾਂ। ਦਿੱਵਯਾਂਗਾਂ ਲਈ ਸਾਡੀ ਸਰਕਾਰ committed ਹੈ। ਮੈਂ ਨਿਜੀ ਤੌਰ ‘ਤੇ ਵੀ ਇਸ ਨੂੰ ਲੈ ਕੇ ਮੁਹਿੰਮ ਨੂੰ ਰਫ਼ਤਾਰ ਦੇਣ ਦਾ ਯਤਨ ਵੀ ਕੀਤਾ ਹੈ। ਮੇਰਾ ਇਰਾਦਾ ਸੀ ਕਿ ਦਿੱਵਯਾਂਗ ਲੋਕਾਂ ਨੂੰ ਉਨ੍ਹਾਂ ਦਾ ਹੱਕ ਮਿਲੇ, ਸਨਮਾਨ ਮਿਲੇ, ਜਿਸ ਦੇ ਉਹ ਅਧਿਕਾਰੀ ਹਨ। ਸਾਡੇ ਯਤਨਾਂ ਅਤੇ ਭਰੋਸਿਆਂ ਨੂੰ ਸਾਡੇ ਦਿੱਵਯਾਂਗ ਭਰਾਵਾਂ-ਭੈਣਾਂ ਨੇ ਉਸ ਵੇਲੇ ਹੋਰ ਮਜ਼ਬੂਤੀ ਦਿੱਤੀ, ਜਦੋਂ ਉਹ Paralympics ‘ਚ ਚਾਰ Medal ਜਿੱਤ ਕੇ ਲਿਆਏ। ਉਨ੍ਹਾਂ ਨੇ ਆਪਣੀ ਜਿੱਤ ਨਾਲ ਨਾ ਕੇਵਲ ਦੇਸ਼ ਦਾ ਮਾਣ ਵਧਾਇਆ, ਸਗੋਂ ਆਪਣੀ ਸਮਰੱਥਾ ਨਾਲ ਲੋਕਾਂ ਨੂੰ ਹੈਰਾਨ ਵੀ ਕਰ ਦਿੱਤਾ। ਸਾਡੇ ਦਿੱਵਯਾਂਗ ਭਰਾ-ਭੈਣ ਵੀ ਦੇਸ਼ ਦੇ ਹਰ ਨਾਗਰਿਕ ਵਾਂਗ ਸਾਡੀ ਇੱਕ ਅਨਮੋਲ ਵਿਰਾਸਤ ਹਨ, ਅਨਮੋਲ ਸ਼ਕਤੀ ਹਨ। ਮੈਂ ਅੱਜ ਬਹੁਤ ਖ਼ੁਸ਼ ਹਾਂ ਕਿ ਦਿੱਵਯਾਂਗ ਵਿਅਕਤੀਆਂ ਦੇ ਹਿਤ ਲਈ ਇਹ ਕਾਨੂੰਨ ਪਾਸ ਹੋਣ ਤੋਂ ਬਾਅਦ ਦਿੱਵਯਾਂਗਾਂ ਕੋਲ ਨੌਕਰੀ ਦੇ ਵਧੇਰੇ ਮੌਕੇ ਹੋਣਗੇ। ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦੀ ਸੀਮਾ ਵਧਾ ਕੇ 4% ਕਰ ਦਿੱਤੀ ਗਈ ਹੈ। ਇਸ ਕਾਨੂੰਨ ਨਾਲ ਦਿੱਵਯਾਂਗਾਂ ਦੀ ਸਿੱਖਿਆ-ਸਹੂਲਤ ਅਤੇ ਸ਼ਿਕਾਇਤਾਂ ਲਈ ਵਿਸ਼ੇਸ਼ ਵਿਵਸਥਾਵਾਂ ਵੀ ਕੀਤੀਆਂ ਗਈਆਂ ਹਨ। ਦਿੱਵਯਾਂਗਾਂ ਨੂੰ ਲੈ ਕੇ ਸਰਕਾਰ ਕਿੰਨੀ ਸੰਵੇਦਨਸ਼ੀਲ ਹੈ, ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਕੇਂਦਰ ਸਰਕਾਰ ਨੇ ਪਿਛਲੇ ਦੋ ਸਾਲਾਂ ‘ਚ ਦਿੱਵਯਾਂਗ ਵਿਅਕਤੀਆਂ ਲਈ ਚਾਰ ਹਜ਼ਾਰ ਤਿੰਨ ਸੌ ਪੰਜਾਹ ਕੈਂਪ ਲਾਏ। ਤਿੰਨ ਸੌ ਬਵੰਜਾ ਕਰੋੜ ਰੁਪਏ ਦੀ ਰਕਮ ਖ਼ਰਚ ਕਰ ਕੇ ਪੰਜ ਲੱਖ ਅੱਸੀ ਹਜ਼ਾਰ ਦਿੱਵਯਾਂਗ ਭਰਾਵਾਂ-ਭੈਣਾਂ ਵਿੱਚ ਉਪਕਰਨ ਵੰਡੇ। ਸਰਕਾਰ ਨੇ United Nation ਦੀ ਭਾਵਨਾ ਅਨੁਸਾਰ ਹੀ ਨਵਾਂ ਕਾਨੂੰਨ ਪਾਸ ਕੀਤਾ ਹੈ। ਪਹਿਲਾਂ ਦਿੱਵਯਾਂਗਾਂ ਦੀ ਸ਼੍ਰੇਣੀ ਸੱਤ ਕਿਸਮ ਦੀ ਹੁੰਦੀ ਸੀ ਪਰ ਹੁਣ ਕਾਨੂੰਨ ਬਣਾ ਕੇ ਉਸ ਨੂੰ ਇੱਕੀ ਤਰ੍ਹਾਂ ਦੀ ਕਰ ਦਿੱਤਾ ਗਿਆ ਹੈ। ਇਸ ਵਿੱਚ 14 ਨਵੀਆਂ ਸ਼੍ਰੇਣੀਆਂ ਹੋਰ ਜੋੜ ਦਿੱਤੀਆਂ ਹਨ। ਦਿੱਵਯਾਂਗਾਂ ਦੀਆਂ ਕਈ ਅਜਿਹੀਆਂ ਸ਼੍ਰੇਣੀਆਂ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਪਹਿਲੀ ਵਾਰ ਇਨਸਾਫ਼ ਮਿਲਿਆ ਹੈ, ਮੌਕਾ ਮਿਲਿਆ ਹੈ। ਜਿਵੇਂ Thalassemia, Parkinson’s ਜਾਂ ਫਿਰ ਬੌਣਾਪਣ, ਅਜਿਹੇ ਖੇਤਰਾਂ ਨੂੰ ਵੀ ਇਸ ਸ਼੍ਰੇਣੀ ਨਾਲ ਜੋੜ ਦਿੱਤਾ ਗਿਆ ਹੈ। ਮੇਰੇ ਪਿਆਰੇ ਨੌਜਵਾਨ ਸਾਥੀਓ, ਪਿਛਲੇ ਕੁਝ ਹਫ਼ਤਿਆਂ ਵਿੱਚ ਖੇਡ ਦੇ ਮੈਦਾਨ ਤੋਂ ਅਜਿਹੀਆਂ ਖ਼ਬਰਾਂ ਆਈਆਂ, ਜਿਨ੍ਹਾਂ ਨੇ ਸਾਨੂੰ ਸਭ ਨੂੰ ਮਾਣਮੱਤੇ ਬਣਾ ਦਿੱਤਾ। ਭਾਰਤੀ ਹੋਣ ਦੇ ਨਾਤੇ ਸਾਨੂੰ ਸਭ ਨੂੰ ਮਾਣ ਹੋਣਾ ਬਹੁਤ ਸੁਭਾਵਕ ਹੈ। ਭਾਰਤੀ Cricket ਟੀਮ ਦੀ ਇੰਗਲੈਂਡ ਦੇ ਵਿਰੁੱਧ ਚਾਰ-ਸਿਫ਼ਰ ਨਾਲ ਸੀਰੀਜ਼ ਵਿੱਚ ਜਿੱਤ ਹੋਈ ਹੈ। ਇਸ ਵਿੱਚ ਕੁਝ ਨੌਜਵਾਨ ਖਿਡਾਰੀਆਂ ਦੀ performance ਸ਼ਲਾਘਾਯੋਗ ਰਹੀ। ਸਾਡੇ ਨੌਜਵਾਨ ਕਰੁਣ ਨਾਇਰ ਨੇ Triple Century ਲਾਈ, ਤਾਂ ਕੇ.ਐੱਲ. ਰਾਹੁਲ ਨੇ 199 ਰਨਾਂ ਦੀ ਪਾਰੀ ਖੇਡੀ। ਟੈਸਟ ਕਪਤਾਨ ਵਿਰਾਟ ਕੋਹਲੀ ਨੇ ਤਾਂ ਚੰਗੀ batting ਦੇ ਨਾਲ-ਨਾਲ ਵਧੀਆ ਅਗਵਾਈ ਵੀ ਦਿੱਤੀ। ਭਾਰਤੀ ਕ੍ਰਿਕੇਟ ਟੀਮ ਦੇ off-spinner ਗੇਂਦਬਾਜ਼ ਆਰ. ਅਸ਼ਵਿਨ ਨੂੰ ICC ਨੇ ਸਾਲ 2016 ਦਾ ‘Cricketer of the Year’ ਅਤੇ ‘Best Test Cricketer’ ਐਲਾਨਿਆ ਹੈ। ਇਨ੍ਹਾਂ ਸਭ ਨੂੰ ਮੇਰੀਆਂ ਬਹੁਤ-ਬਹੁਤ ਵਧਾਈਆਂ, ਢੇਰ ਸਾਰੀਆਂ ਸ਼ੁਭ ਕਾਮਨਾਵਾਂ। ਹਾਕੀ ਦੇ ਖੇਤਰ ਵਿੱਚ ਵੀ ਪੰਦਰਾਂ ਸਾਲਾਂ ਬਾਅਦ ਬਹੁਤ ਵਧੀਆ ਖ਼ਬਰ ਆਈ, ਸ਼ਾਨਦਾਰ ਖ਼ਬਰ ਆਈ। Junior Hockey Team ਨੇ World Cup ‘ਤੇ ਕਬਜ਼ਾ ਕਰ ਲਿਆ।  15 ਸਾਲਾਂ ਬਾਅਦ ਇਹ ਮੌਕਾ ਆਇਆ ਹੈ, ਜਦੋਂ Junior Hockey Team ਨੇ World Cup ਜਿੱਤਿਆ। ਇਸ ਪ੍ਰਾਪਤੀ ਲਈ ਨੌਜਵਾਨ ਖਿਡਾਰੀਆਂ ਨੂੰ ਬਹੁਤ- ਬਹੁਤ ਵਧਾਈਆਂ। ਇਹ ਪ੍ਰਾਪਤੀ ਭਾਰਤੀ ਹਾਕੀ ਟੀਮ ਦੇ ਭਵਿੱਖ ਲਈ ਸ਼ੁਭ ਸੰਕੇਤ ਹੈ। ਪਿਛਲੇ ਮਹੀਨੇ ਸਾਡੀਆਂ ਮਹਿਲਾ ਖਿਡਾਰਨਾਂ ਨੇ ਵੀ ਕਮਾਲ ਕਰ ਦਿਖਾਇਆ। ਭਾਰਤ ਦੀ ਮਹਿਲਾ ਹਾਕੀ ਟੀਮ ਨੇ Asian Champions Trophy ਵੀ ਜਿੱਤੀ ਅਤੇ ਹਾਲੇ ਕੁਝ ਹੀ ਦਿਨ ਪਹਿਲਾਂ Under 18 Asia Cup ਭਾਰਤ ਦੀ ਮਹਿਲਾ ਹਾਕੀ ਟੀਮ ਨੇ Bronze Medal ਹਾਸਲ ਕੀਤਾ ਹੈ। ਮੈਂ ਕ੍ਰਿਕੇਟ ਤੇ ਹਾਕੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਦਿਲੋਂ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ, 2017 ਦਾ ਸਾਲ ਨਵੀਂ ਉਮੰਗ ਅਤੇ ਉਤਸ਼ਾਹ ਦਾ ਸਾਲ ਬਣੇ, ਤੁਹਾਡੇ ਸਾਰੇ ਸੰਕਲਪ ਸਿੱਧ ਹੋਣ, ਵਿਕਾਸ ਦੇ ਨਵੇਂ ਸਿਖ਼ਰ ਅਸੀਂ ਪਾਰ ਕਰੀਏ। ਸੁਖ-ਚੈਨ ਦੀ ਜ਼ਿੰਦਗੀ ਜਿਊਣ ਲਈ ਗ਼ਰੀਬ ਤੋਂ ਗ਼ਰੀਬ ਨੂੰ ਮੌਕਾ ਮਿਲੇ, ਅਜਿਹਾ ਸਾਡਾ 2017 ਦਾ ਸਾਲ ਰਹੇ। 2017 ਦੇ ਸਾਲ ਲਈ ਮੇਰੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।

——–

KSD/AD/AK