ਪੀਐੱਮਇੰਡੀਆ
ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ! ਅੱਜ ਰਾਮਨੌਮੀ ਦਾ ਪਵਿੱਤਰ ਤਿਓਹਾਰ ਹੈ। ਰਾਮਨੌਮੀ ਦੇ ਇਸ ਪਵਿੱਤਰ ਤਿਓਹਾਰ ’ਤੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਪੂਜਨੀਕ ਬਾਪੂ ਦੇ ਜੀਵਨ ਵਿੱਚ ‘ਰਾਮ ਨਾਮ’ ਦੀ ਸ਼ਕਤੀ ਕਿੰਨੀ ਸੀ, ਉਹ ਅਸੀਂ ਉਨ੍ਹਾਂ ਦੇ ਜੀਵਨ ਵਿੱਚ ਹਰ ਪਲ ਦੇਖਿਆ ਹੈ। ਪਿਛਲੇ ਦਿਨੀਂ 26 ਜਨਵਰੀ ਨੂੰ ਜਦੋਂ ASEAN (ਆਸੀਆਨ) ਦੇਸ਼ਾਂ ਦੇ ਸਾਰੇ ਪ੍ਰਤੀਨਿਧ ਇੱਥੇ ਸਨ ਤਾਂ ਆਪਣੇ ਨਾਲ cultural troupes ਲੈ ਕੇ ਆਏ ਸਨ ਅਤੇ ਬੜੇ ਫਖ਼ਰ ਦੀ ਗੱਲ ਹੈ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਦੇਸ਼ ਰਮਾਇਣ ਨੂੰ ਹੀ ਸਾਡੇ ਸਾਹਮਣੇ ਪੇਸ਼ ਕਰ ਰਹੇ ਸਨ। ਯਾਨਿ ਰਾਮ ਅਤੇ ਰਮਾਇਣ ਨਾ ਸਿਰਫ਼ ਭਾਰਤ ਵਿੱਚ, ਸਗੋਂ ਸੰਸਾਰ ਦੇ ਇਸ ਭੂ-ਭਾਗ ਵਿੱਚ, ASEAN Countries ਵਿੱਚ ਅੱਜ ਵੀ ਓਨੀ ਹੀ ਪ੍ਰੇਰਣਾ ਅਤੇ ਪ੍ਰਭਾਵ ਪੈਦਾ ਕਰ ਰਹੇ ਹਨ। ਮੈਂ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਰਾਮਨੌਮੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਮੇਰੇ ਪਿਆਰੇ ਦੇਸ਼ ਵਾਸੀਓ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਨੂੰ ਤੁਹਾਡੇ ਸਾਰਿਆਂ ਦੇ ਖ਼ਤ, email, phone-call ਅਤੇ comments ਬਹੁਤ ਵੱਡੀ ਮਾਤਰਾ ਵਿੱਚ ਮਿਲੇ ਹਨ। ਕੋਮਲ ਠੱਕਰ ਜੀ ਨੇ MyGov’ਤੇ – ਤੁਸੀਂ ਸੰਸਕ੍ਰਿਤ ਦੇ ਆਨਲਾਈਨ ਕੋਰਸਿਸ ਸ਼ੁਰੂ ਕਰਨ ਦੇ ਬਾਰੇ ਜੋ ਲਿਖਿਆ ਸੀ, ਉਹ ਮੈਂ ਪੜ੍ਹਿਆ। IT professional ਹੋਣ ਦੇ ਨਾਲ-ਨਾਲ, ਸੰਸਕ੍ਰਿਤ ਦੇ ਪ੍ਰਤੀ ਤੁਹਾਡਾ ਪਿਆਰ ਦੇਖ ਕੇ ਬਹੁਤ ਚੰਗਾ ਲੱਗਿਆ। ਮੈਂ ਸਬੰਧਿਤ ਵਿਭਾਗ ਨੂੰ ਇਸ ਬਾਰੇ ਹੋ ਰਹੇ ਯਤਨਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਕਿਹਾ ਹੈ। ‘ਮਨ ਕੀ ਬਾਤ’ ਦੇ ਸਰੋਤੇ ਜਿਹੜੇ ਸੰਸਕ੍ਰਿਤ ਸਬੰਧੀ ਕੰਮ ਕਰਦੇ ਹਨ, ਮੈਂ ਉਨ੍ਹਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਸ ਬਾਰੇ ਵਿਚਾਰ ਕਰਨ, ਕਿ ਕੋਮਲ ਜੀ ਦੇ ਸੁਝਾਅ ਨੂੰ ਕਿਵੇਂ ਅੱਗੇ ਵਧਾਇਆ ਜਾਵੇ।
ਸ਼੍ਰੀਮਾਨ ਘਣਸ਼ਿਆਮ ਕੁਮਾਰ ਜੀ, ਪਿੰਡ ਬਰਾਕਰ, ਜ਼ਿਲਾ ਨਾਲੰਦਾ, ਬਿਹਾਰ – ਤੁਹਾਡੇ NarendraModiApp ’ਤੇ ਲਿਖੇ comments ਪੜ੍ਹੇ। ਤੁਸੀਂ ਜ਼ਮੀਨ ਵਿੱਚ ਘਟਦੇ ਜਲ-ਪੱਧਰ ਬਾਰੇ ਜੋ ਚਿੰਤਾ ਜਤਾਈ ਹੈ, ਉਹ ਨਿਸ਼ਚਿਤ ਰੂਪ ਵਿੱਚ ਬਹੁਤ ਹੀ ਮਹੱਤਵਪੂਰਨ ਹੈ।
ਸ਼੍ਰੀਮਾਨ ਸ਼ਕਲ ਸ਼ਾਸਤਰੀ ਜੀ, ਕਰਨਾਟਕ – ਤੁਸੀਂ ਸ਼ਬਦਾਂ ਦੇ ਬਹੁਤ ਹੀ ਸੁੰਦਰ ਤਾਲਮੇਲ ਨਾਲ ਲਿਖਿਆ ਹੈ ਕਿ ‘ਆਯੁਸ਼ਮਾਨ ਭਾਰਤ’ ਤਾਂ ਹੀ ਹੋਵੇਗਾ, ਜਦੋਂ ‘ਆਯੁਸ਼ਮਾਨ ਭੂਮੀ’ ਹੋਵੇਗੀ ਅਤੇ ‘ਆਯੁਸ਼ਮਾਨ ਭੂਮੀ’ ਤਾਂ ਹੀ ਹੋਵੇਗੀ, ਜਦੋਂ ਅਸੀਂ ਇਸ ਭੂਮੀ ’ਤੇ ਰਹਿਣ ਵਾਲੇ ਹਰ ਇੱਕ ਪ੍ਰਾਣੀ ਦੀ ਚਿੰਤਾ ਕਰਾਂਗੇ। ਤੁਸੀਂ ਗਰਮੀਆਂ ਵਿੱਚ ਪਸ਼ੂ-ਪੰਛੀਆਂ ਦੇ ਲਈ ਪਾਣੀ ਰੱਖਣ ਲਈ ਵੀ ਸਾਰਿਆਂ ਨੂੰ ਬੇਨਤੀ ਕੀਤੀ ਹੈ। ਸ਼ਕਲ ਜੀ, ਤੁਹਾਡੀਆਂ ਭਾਵਨਾਵਾਂ ਨੂੰ ਮੈਂ ਸਾਰੇ ਸਰੋਤਿਆਂ ਤੱਕ ਪਹੁੰਚਾ ਦਿੱਤਾ ਹੈ।
ਸ਼੍ਰੀਮਾਨ ਯੋਗੇਸ਼ ਭਦਰੇਸ਼ਾ ਜੀ, ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਇਸ ਵਾਰ ਨੌਜਵਾਨਾਂ ਨਾਲ ਉਨ੍ਹਾਂ ਦੀ ਸਿਹਤ ਬਾਰੇ ਗੱਲਬਾਤ ਕਰਾਂ। ਉਨ੍ਹਾਂ ਨੂੰ ਲੱਗਦਾ ਹੈ ਕਿ Asian countries ਨਾਲ ਤੁਲਨਾ ਕਰੀਏ ਤਾਂ ਸਾਡੇ ਨੌਜਵਾਨ physically weak ਹਨ। ਯੋਗੇਸ਼ ਜੀ, ਮੈਂ ਸੋਚਿਆ ਹੈ ਕਿ ਇਸ ਵਾਰੀ ਹੈਲਥ ਬਾਰੇ ਸਾਰਿਆਂ ਦੇ ਨਾਲ ਵਿਸਥਾਰ ਨਾਲ ਗੱਲ ਕਰਾਂ – Fit India ਦੀ ਗੱਲ ਕਰਾਂ। ਤੁਸੀਂ ਸਾਰੇ ਨੌਜਵਾਨ ਮਿਲ ਕੇ Fit India movement ਵੀ ਚਲਾ ਸਕਦੇ ਹੋ।
ਪਿਛਲੇ ਦਿਨੀਂ ਫਰਾਂਸ ਦੇ ਰਾਸ਼ਟਰਪਤੀ ਕਾਸ਼ੀ ਦੀ ਯਾਤਰਾ ’ਤੇ ਗਏ ਸਨ। ਵਾਰਾਣਸੀ ਦੇ ਸ਼੍ਰੀਮਾਨ ਪ੍ਰਸ਼ਾਂਤ ਕੁਮਾਰ ਨੇ ਲਿਖਿਆ ਹੈ ਕਿ ਉਸ ਯਾਤਰਾ ਦੇ ਸਾਰੇ ਦ੍ਰਿਸ਼ ਮਨ ਨੂੰ ਛੂਹਣ ਵਾਲੇ ਸਨ, ਪ੍ਰਭਾਵ ਪੈਦਾ ਕਰਨ ਵਾਲੇ ਸਨ ਅਤੇ ਉਨ੍ਹਾਂ ਨੇ ਬੇਨਤੀ ਕੀਤੀ ਸੀ ਕਿ ਉਹ ਸਾਰੀਆਂ ਫੋਟੋਆਂ, ਸਾਰੀਆਂ ਵੀਡੀਓ ਸ਼ੋਸ਼ਲ ਮੀਡੀਆ ’ਤੇ ਪ੍ਰਚਾਰਿਤ ਕਰਨੀਆਂ ਚਾਹੀਦੀਆਂ ਹਨ।
ਪ੍ਰਸ਼ਾਂਤ ਜੀ, ਭਾਰਤ ਸਰਕਾਰ ਨੇ ਉਹ ਫੋਟੋਆਂ ਉਸੇ ਦਿਨ social media ਅਤੇ NarendraModiApp ’ਤੇ share ਕਰ ਦਿੱਤੀਆਂ ਸਨ। ਹੁਣ ਤੁਸੀਂ ਉਨ੍ਹਾਂ ਨੂੰ like ਕਰੋ ਅਤੇ Re-Tweet ਕਰੋ, ਆਪਣੇ ਮਿੱਤਰਾਂ ਨੂੰ ਪਹੁੰਚਾਓ।
ਚੇਨਈ ਤੋਂ ਅਨਘਾ, ਜਯੇਸ਼ ਅਤੇ ਬਹੁਤ ਸਾਰੇ ਬੱਚਿਆਂ ਨੇ Exam Warrior ਪੁਸਤਕ ਦੇ ਪਿੱਛੇ ਜਿਹੜੇ gratitude cards ਦਿੱਤੇ ਹਨ, ਉਨ੍ਹਾਂ ਬਾਰੇ ਉਨ੍ਹਾਂ ਨੇ ਆਪਣੇ ਦਿਲ ਵਿੱਚ ਜਿਹੜੇ ਵਿਚਾਰ ਆਏ, ਉਹ ਲਿਖ ਕੇ ਮੈਨੂੰ ਹੀ ਭੇਜ ਦਿੱਤੇ ਹਨ। ਅਨਘਾ, ਜਯੇਸ਼ ਮੈਂ ਤੁਹਾਨੂੰ ਸਾਰੇ ਬੱਚਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਡੇ ਇਨ੍ਹਾਂ ਪੱਤਰ੍ਹਾਂ ਦੇ ਨਾਲ ਮੇਰੀ ਸਾਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਹੈ। ਇੰਨੇ ਸਾਰੇ ਪੱਤਰ, ਇੰਨੇ ਸਾਰੇ phone call, comments ਇਨ੍ਹਾਂ ਵਿੱਚੋਂ ਜੋ ਕੁਝ ਵੀ ਮੈਂ ਪੜ੍ਹ ਸਕਿਆ, ਜੋ ਕੁਝ ਵੀ ਮੈਂ ਸੁਣ ਸਕਿਆ, ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਹਨ, ਜਿਹੜੀਆਂ ਮੇਰੇ ਮਨ ਨੂੰ ਛੂਹ ਗਈਆਂ। ਜੇਕਰ ਸਿਰਫ਼ ਮੈਂ ਉਨ੍ਹਾਂ ਬਾਰੇ ਹੀ ਗੱਲ ਕਰਾਂ ਤਾਂ ਵੀ ਸ਼ਾਇਦ ਮਹੀਨਿਆਂ ਤੱਕ ਮੈਨੂੰ ਲਗਾਤਾਰ ਕੁਝ ਨਾ ਕੁਝ ਕਹਿੰਦੇ ਹੀ ਰਹਿਣਾ ਪਵੇਗਾ।
ਇਸ ਵਾਰੀ ਜ਼ਿਆਦਾਤਰ ਖ਼ਤ ਬੱਚਿਆਂ ਦੇ ਹਨ, ਜਿਨਾਂ ਨੇ exam ਦੇ ਬਾਰੇ ਵਿੱਚ ਲਿਖਿਆ ਹੈ। ਛੁੱਟੀਆਂ ਦੇ ਆਪਣੇ ਪਲੈਨ, ਸ਼ੇਅਰ ਕੀਤੇ ਹਨ। ਗਰਮੀਆਂ ਵਿੱਚ ਪਸ਼ੂ-ਪੰਛੀਆਂ ਦੇ ਪਾਣੀ ਦੀ ਚਿੰਤਾ ਕੀਤੀ ਹੈ। ਕਿਸਾਨ ਮੇਲਿਆਂ ਅਤੇ ਖੇਤੀ ਸਬੰਧੀ ਜਿਹੜੀਆਂ ਗਤੀਵਿਧੀਆਂ ਦੇਸ਼ ਭਰ ਵਿੱਚ ਚੱਲ ਰਹੀਆਂ ਹਨ, ਉਹਦੇ ਬਾਰੇ ਕਿਸਾਨ ਭੈਣ-ਭਰਾਵਾਂ ਦੇ ਖ਼ਤ ਆਏ ਹਨ। Water conservation ਦੇ ਬਾਰੇ ਕੁਝ ਸਰਗਰਮ ਨਾਗਰਿਕਾਂ ਨੇ ਸੁਝਾਅ ਭੇਜੇ ਹਨ। ਜਦੋਂ ਤੋਂ ਅਸੀਂ ਲੋਕ ਆਪਸ ਵਿੱਚ ‘ਮਨ ਕੀ ਬਾਤ’ ਰੇਡੀਓ ਦੇ ਮਾਧਿਅਮ ਰਾਹੀਂ ਕਰ ਰਹੇ ਹਾਂ, ਉਦੋਂ ਤੋਂ ਮੈਂ ਇੱਕ pattern ਦੇਖਿਆ ਹੈ ਕਿ ਗਰਮੀਆਂ ਵਿੱਚ ਜ਼ਿਆਦਾਤਰ ਪੱਤਰ, ਗਰਮੀਆਂ ਦੇ ਬਾਰੇ ਹੀ ਆਉਂਦੇ ਹਨ। ਇਮਤਿਹਾਨਾਂ ਤੋਂ ਪਹਿਲਾਂ ਵਿਦਿਆਰਥੀਆਂ ਦੀਆਂ ਚਿੰਤਾਵਾਂ ਦੇ ਬਾਰੇ ਪੱਤਰ ਆਉਂਦੇ ਹਨ। ਫੈਸਟੀਵਲ ਸੀਜ਼ਨ ਵਿੱਚ ਸਾਡੇ ਤਿਓਹਾਰ, ਸਾਡਾ ਸੱਭਿਆਚਾਰ, ਸਾਡੀਆਂ ਪ੍ਰੰਪਰਾਵਾਂ ਦੇ ਬਾਰੇ ਗੱਲਾਂ ਸਾਹਮਣੇ ਆਉਦੀਆਂ ਹਨ। ਯਾਨਿ ਮਨ ਦੀਆਂ ਗੱਲਾਂ, ਮੌਸਮ ਦੇ ਨਾਲ ਬਦਲਦੀਆਂ ਵੀ ਹਨ ਅਤੇ ਸ਼ਾਇਦ ਇਹ ਵੀ ਸੱਚ ਹੈ ਕਿ ਸਾਡੇ ਮਨ ਦੀਆਂ ਗੱਲਾਂ, ਕਿਤੇ ਕਿਸੇ ਦੇ ਜੀਵਨ ਵਿੱਚ ਮੌਸਮ ਵੀ ਬਦਲ ਦਿੰਦੀਆਂ ਹਨ ਅਤੇ ਕਿਉਂ ਨਾ ਬਦਲਣ! ਤੁਹਾਡੀਆਂ ਇਨ੍ਹਾਂ ਗੱਲਾਂ ਵਿੱਚ, ਤੁਹਾਡੇ ਇਨ੍ਹਾਂ ਅਨੁਭਵਾਂ ਵਿੱਚ, ਤੁਹਾਡੇ ਇਨ੍ਹਾਂ ਉਦਾਹਰਣਾਂ ਵਿੱਚ, ਇੰਨੀ ਪ੍ਰੇਰਣਾ, ਇੰਨੀ ਊਰਜਾ, ਇੰਨਾ ਆਪਣਾਪਨ, ਦੇਸ਼ ਦੇ ਲਈ ਕੁਝ ਨਾ ਕੁਝ ਕਰਨ ਦਾ ਜਜ਼ਬਾ ਰਹਿੰਦਾ ਹੈ। ਇਹ ਤਾਂ ਪੂਰੇ ਦੇਸ਼ ਦਾ ਮੌਸਮ ਬਦਲਣ ਦੀ ਤਾਕਤ ਰੱਖਦਾ ਹੈ। ਜਦੋਂ ਮੈਨੂੰ ਤੁਹਾਡੇ ਖ਼ਤਾਂ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਕਿਵੇਂ ਅਸਮ ਦੇ ਕਰੀਮਗੰਜ ਦੇ ਇੱਕ ਰਿਕਸ਼ਾ ਚਾਲਕ ਅਹਿਮਦ ਅਲੀ ਨੇ ਆਪਣੀ ਇੱਛਾ ਸ਼ਕਤੀ ਦੇ ਬਲ ’ਤੇ ਗ਼ਰੀਬ ਬੱਚਿਆਂ ਦੇ ਲਈ 9 ਸਕੂਲ ਬਣਵਾਏ ਹਨ – ਤਾਂ ਇਸ ਦੇਸ਼ ਦੀ ਅਦਭੁਤ ਇੱਛਾ ਸ਼ਕਤੀ ਦੇ ਦਰਸ਼ਨ ਹੁੰਦੇ ਹਨ। ਜਦੋਂ ਮੈਨੂੰ ਕਾਨਪੁਰ ਦੇ ਡਾਕਟਰ ਅਜੀਤ ਮੋਹਨ ਚੌਧਰੀ ਦੀ ਕਹਾਣੀ ਸੁਣਨ ਨੂੰ ਮਿਲੀ ਕਿ ਕਿਵੇਂ ਉਹ ਫੁੱਟਪਾਥ ’ਤੇ ਜਾ ਕੇ ਗ਼ਰੀਬਾਂ ਨੂੰ ਦੇਖਦੇ ਹਨ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈ ਵੀ ਦਿੰਦੇ ਹਨ – ਤਾਂ ਇਸ ਦੇਸ਼ ਦੇ ਭਾਈਚਾਰਕ ਭਾਵ ਨੂੰ ਮਹਿਸੂਸ ਕਰਨ ਦਾ ਮੌਕਾ ਮਿਲਦਾ ਹੈ। 13 ਸਾਲ ਪਹਿਲਾਂ ਸਮੇਂ ’ਤੇ ਇਲਾਜ ਨਾ ਹੋਣ ਦੇ ਕਾਰਨ ਕੋਲਕਾਤਾ ਦੇ ਕੈਬ ਚਾਲਕ ਸੈਦੂਲ ਲਸਕਰ ਦੀ ਭੈਣ ਦੀ ਮੌਤ ਹੋ ਗਈ – ਉਨ੍ਹਾਂ ਨੇ ਹਸਪਤਾਲ ਬਣਾਉਣ ਦੀ ਠਾਨ ਲਈ ਤਾਂ ਕਿ ਇਲਾਜ ਦੀ ਅਣਹੋਂਦ ਕਾਰਨ ਕਿਸੇ ਗ਼ਰੀਬ ਦੀ ਮੌਤ ਨਾ ਹੋਵੇ। ਸੈਦੂਲ ਨੇ ਆਪਣੇ ਇਸ mission ਲਈ ਘਰ ਦੇ ਗਹਿਣੇ ਵੇਚੇ, ਦਾਨ ਦੇ ਜ਼ਰੀਏ ਰੁਪਏ ਇਕੱਠੇ ਕੀਤੇ। ਉਨ੍ਹਾਂ ਦੀ ਕੈਬ ਵਿੱਚ ਸਫਰ ਕਰਨ ਵਾਲੇ ਕਈ ਯਾਤਰੀਆਂ ਨੇ ਦਿਲ ਖੋਲ੍ਹ ਕੇ ਦਾਨ ਦਿੱਤਾ। ਇੱਕ ਇੰਜੀਨੀਅਰ ਬੇਟੀ ਨੇ ਤਾਂ ਆਪਣੀ ਪਹਿਲੀ ਸੈਲਰੀ ਹੀ ਦੇ ਦਿੱਤੀ। ਇਸ ਤਰ੍ਹਾਂ ਨਾਲ ਰੁਪਏ ਇਕੱਠੇ ਕਰਕੇ 12 ਸਾਲਾਂ ਦੇ ਬਾਅਦ ਆਖਿਰਕਾਰ ਸੈਦੂਲ ਲਸਕਰ ਨੇ ਜੋ ਅਦਭੁਤ ਕੋਸ਼ਿਸ਼ ਕੀਤੀ, ਉਹ ਰੰਗ ਲਿਆਈ ਅਤੇ ਅੱਜ ਉਨ੍ਹਾਂ ਦੀ ਇਸ ਸਖ਼ਤ ਮਿਹਨਤ ਦੇ ਕਾਰਨ, ਉਨ੍ਹਾਂ ਦੇ ਸੰਕਲਪ ਦੇ ਕਾਰਨ ਕੋਲਕਾਤਾ ਦੇ ਕੋਲ ਪੁਨਰੀ ਪਿੰਡ ਵਿੱਚ ਲਗਭਗ 30 ਬੈੱਡ ਦੀ ਸਮਰੱਥਾ ਵਾਲਾ ਹਸਪਤਾਲ ਬਣ ਕੇ ਤਿਆਰ ਹੈ। ਇਹ ਹੈ New India ਦੀ ਤਾਕਤ। ਜਦੋਂ ਉੱਤਰ ਪ੍ਰਦੇਸ਼ ਦੀ ਇੱਕ ਔਰਤ ਅਨੇਕਾਂ ਸੰਘਰਸ਼ਾਂ ਦੇ ਬਾਵਜੂਦ 125 ਪਖਾਨਿਆਂ ਦਾ ਨਿਰਮਾਣ ਕਰਦੀ ਹੈ ਅਤੇ ਔਰਤਾਂ ਨੂੰ ਉਨ੍ਹਾਂ ਦੇ ਹੱਕ ਲਈ ਪ੍ਰੇਰਿਤ ਕਰਦੀ ਹੈ – ਤਾਂ ਨਾਰੀ-ਸ਼ਕਤੀ ਦੇ ਦਰਸ਼ਨ ਹੁੰਦੇ ਹਨ। ਅਜਿਹੇ ਅਨੇਕਾਂ ਪ੍ਰੇਰਣਾ ਪੁੰਜ ਮੇਰੇ ਦੇਸ਼ ਦਾ ਪਰਿਚੈ ਕਰਵਾਉਂਦੇ ਹਨ। ਅੱਜ ਪੂਰੇ ਸੰਸਾਰ ਵਿੱਚ ਭਾਰਤ ਵੱਲ ਦੇਖਣ ਦਾ ਨਜ਼ਰੀਆ ਬਦਲਿਆ ਹੈ। ਅੱਜ ਜਦੋਂ ਕਿ ਭਾਰਤ ਦਾ ਨਾਮ ਬੜੇ ਸਨਮਾਨ ਨਾਲ ਲਿਆ ਜਾਂਦਾ ਹੈ ਤਾਂ ਇਸ ਦੇ ਪਿੱਛੇ ਮਾਂ-ਭਾਰਤੀ ਦੇ ਇਨ੍ਹਾਂ ਬੇਟੇ-ਬੇਟੀਆਂ ਦੀ ਮਿਹਨਤ ਛੁਪੀ ਹੋਈ ਹੈ। ਅੱਜ ਸਾਰੇ ਦੇਸ਼ ਵਿੱਚ, ਨੌਜਵਾਨਾਂ ਵਿੱਚ, ਔਰਤਾਂ ਵਿੱਚ, ਪੱਛੜਿਆਂ ਵਿੱਚ, ਗ਼ਰੀਬਾਂ ਵਿੱਚ, ਮੱਧਮ ਵਰਗ ਵਿੱਚ, ਹਰ ਵਰਗ ਵਿੱਚ ਇਹ ਵਿਸ਼ਵਾਸ ਜਾਗਿਆ ਹੈ ਕਿ ਹਾਂ! ਅਸੀਂ ਅੱਗੇ ਵਧ ਸਕਦੇ ਹਾਂ, ਸਾਡਾ ਦੇਸ਼ ਅੱਗੇ ਵਧ ਸਕਦਾ ਹੈ। ਆਸਾਂ-ਉਮੀਦਾਂ ਨਾਲ ਭਰਿਆ ਇੱਕ ਆਤਮ-ਵਿਸ਼ਵਾਸ ਦਾ ਆਸ਼ਾਵਾਦੀ ਮਾਹੌਲ ਬਣਿਆ ਹੈ। ਇਹੀ ਆਤਮ-ਵਿਸ਼ਵਾਸ, ਇਹੀ , positivity, New India ਦਾ ਸਾਡਾ ਸੰਕਲਪ ਸਾਕਾਰ ਕਰੇਗੀ, ਸੁਪਨਾ ਸਿੱਧ ਕਰੇਗੀ।
ਮੇਰੇ ਪਿਆਰੇ ਦੇਸ਼ ਵਾਸੀਓ, ਆਉਣ ਵਾਲੇ ਕੁਝ ਮਹੀਨੇ ਕਿਸਾਨ ਭਰਾਵਾਂ ਅਤੇ ਭੈਣਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਹਨ। ਇਸੇ ਕਾਰਨ ਢੇਰ ਸਾਰੇ ਖ਼ਤ ਖੇਤੀ ਦੇ ਬਾਰੇ ਵਿੱਚ ਆਏ ਹਨ। ਇਸ ਵਾਰੀ ਮੈਂ ਦੂਰਦਰਸ਼ਨ ਦੇ DD Kisan Channel ’ਤੇ ਜਿਹੜੀਆਂ ਕਿਸਾਨਾਂ ਦੇ ਨਾਲ ਚਰਚਾਵਾਂ ਹੁੰਦੀਆਂ ਹਨ, ਉਨ੍ਹਾਂ ਦੇ ਵੀਡੀਓ ਵੀ ਮੰਗਵਾ ਕੇ ਵੇਖੇ ਅਤੇ ਮੈਨੂੰ ਲੱਗਦਾ ਹੈ ਕਿ ਹਰ ਕਿਸਾਨ ਨੂੰ ਦੂਰਦਰਸ਼ਨ ਦੇ ਇਸ DD Kisan Channel ਨਾਲ ਜੁੜਨਾ ਚਾਹੀਦਾ ਹੈ, ਉਸ ਨੂੰ ਦੇਖਣਾ ਚਾਹੀਦਾ ਹੈ ਅਤੇ ਉਨ੍ਹਾਂ ਪ੍ਰਯੋਗਾਂ ਨੂੰ ਆਪਣੇ ਖੇਤਾਂ ਵਿੱਚ ਲਾਗੂ ਕਰਨਾ ਚਾਹੀਦਾ ਹੈ। ਮਹਾਤਮਾ ਗਾਂਧੀ ਤੋਂ ਲੈ ਕੇ ਸ਼ਾਸਤਰੀ ਜੀ ਹੋਣ, ਲੋਹੀਆ ਜੀ ਹੋਣ, ਚੌਧਰੀ ਚਰਨ ਸਿੰਘ ਜੀ ਹੋਣ, ਚੌਧਰੀ ਦੇਵੀ ਲਾਲ ਜੀ ਹੋਣ – ਸਾਰਿਆਂ ਨੇ ਖੇਤੀ ਅਤੇ ਕਿਸਾਨ ਨੂੰ ਦੇਸ਼ ਦੀ ਅਰਥ ਵਿਵਸਥਾ ਅਤੇ ਆਮ ਜਨਜੀਵਨ ਦਾ ਇੱਕ ਜ਼ਰੂਰੀ ਅੰਗ ਮੰਨਿਆ। ਮਿੱਟੀ, ਖੇਤੀਬਾੜੀ ਅਤੇ ਕਿਸਾਨ ਦੇ ਨਾਲ ਮਹਾਤਮਾ ਗਾਂਧੀ ਨੂੰ ਕਿੰਨਾ ਮੋਹ ਸੀ, ਇਹ ਭਾਵ ਉਨ੍ਹਾਂ ਦੇ ਇਸ ਵਾਕ ਤੋਂ ਝਲਕਦਾ ਹੈ, ਜਦੋਂ ਉਨ੍ਹਾਂ ਨੇ ਕਿਹਾ ਸੀ ਕਿ-
‘To forget how to dig the earth and to tend the soil, is to forget ourselves.’
ਯਾਨਿ ਧਰਤੀ ਨੂੰ ਖੋਦਣਾ ਅਤੇ ਮਿੱਟੀ ਦਾ ਖਿਆਲ ਰੱਖਣਾ ਜੇਕਰ ਅਸੀਂ ਭੁੱਲ ਜਾਂਦੇ ਹਾਂ ਤਾਂ ਇਹ ਆਪਣੇ ਆਪ ਨੂੰ ਭੁੱਲਣ ਵਰਗਾ ਹੈ। ਇਸੇ ਤਰ੍ਹਾਂ ਲਾਲ ਬਹਾਦਰ ਸ਼ਾਸਤਰੀ ਜੀ ਰੁੱਖਾਂ, ਪੌਦਿਆਂ ਅਤੇ ਬਨਸਪਤੀ ਦੇ ਸਾਂਭ-ਸੰਭਾਲ ਅਤੇ ਬਿਹਤਰ ਖੇਤੀ ਢਾਂਚੇ ਦੀ ਲੋੜ ’ਤੇ ਅਕਸਰ ਜ਼ੋਰ ਦਿਆ ਕਰਦੇ ਸਨ। ਡਾ. ਰਾਮ ਮਨੋਹਰ ਲੋਹੀਆ ਨੇ ਤਾਂ ਸਾਡੇ ਕਿਸਾਨਾਂ ਦੇ ਲਈ ਬਿਹਤਰ ਆਮਦਨ, ਬਿਹਤਰ ਸਿੰਚਾਈ ਸੁਵਿਧਾਵਾਂ ਅਤੇ ਉਨ੍ਹਾਂ ਸਾਰਿਆਂ ਨੂੰ ਨਿਸ਼ਚਿਤ ਬਨਾਉਣ ਦੇ ਲਈ ਅਤੇ ਖ਼ੁਰਾਕ ਤੇ ਦੁੱਧ ਉਤਪਾਦਨ ਨੂੰ ਵਧਾਉਣ ਲਈ ਵੱਡੇ ਪੈਮਾਨੇ ’ਤੇ ਜਨ-ਜਾਗ੍ਰਤੀ ਦੀ ਗੱਲ ਕੀਤੀ ਸੀ। 1979 ਵਿੱਚ ਆਪਣੇ ਭਾਸ਼ਣ ’ਚ ਚੌਧਰੀ ਚਰਨ ਸਿੰਘ ਜੀ ਨੇ ਕਿਸਾਨਾਂ ਨੂੰ ਨਵੀਂ technology ਦਾ ਉਪਯੋਗ ਕਰਨ, ਨਵੇਂ innovation ਕਰਨ ਦੀ ਬੇਨਤੀ ਕੀਤੀ, ਇਸ ਦੀ ਲੋੜ ’ਤੇ ਜ਼ੋਰ ਦਿੱਤਾ। ਮੈਂ ਪਿਛਲੇ ਦਿਨੀਂ ਦਿੱਲੀ ਵਿੱਚ ਆਯੋਜਿਤ ਕ੍ਰਿਸ਼ੀ ਉੱਨਤੀ ਮੇਲੇ ਵਿੱਚ ਗਿਆ ਸੀ, ਉੱਥੇ ਕਿਸਾਨ ਭੈਣ-ਭਰਾਵਾਂ ਅਤੇ ਵਿਗਿਆਨੀਆਂ ਨਾਲ ਮੇਰੀ ਗੱਲਬਾਤ, ਖੇਤੀ ਸਬੰਧੀ ਅਨੇਕ ਅਨੁਭਵਾਂ ਨੂੰ ਜਾਣਨਾਂ, ਸਮਝਣਾ, ਖੇਤੀ ਨਾਲ ਜੁੜੇ innovation ਦੇ ਬਾਰੇ ਜਾਣਨਾਂ – ਇਹ ਸਾਰੇ ਮੇਰੇ ਲਈ ਇੱਕ ਸੁਖਾਵਾਂ ਅਨੁਭਵ ਤਾਂ ਸੀ ਹੀ ਪਰ ਜਿਸ ਗੱਲ ਨੇ ਮੈਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ, ਉਹ ਸੀ ਮੇਘਾਲਿਆ ਅਤੇ ਉੱਥੋਂ ਦੇ ਕਿਸਾਨਾਂ ਦੀ ਮਿਹਨਤ। ਘੱਟ ਖੇਤਰਫ਼ਲ ਵਾਲੇ ਇਸ ਰਾਜ ਨੇ ਵੱਡਾ ਕੰਮ ਕਰਕੇ ਦਿਖਾਇਆ ਹੈ। ਮੇਘਾਲਿਆ ਦੇ ਸਾਡੇ ਕਿਸਾਨਾਂ ਨੇ ਸਾਲ 2015-16 ਦੌਰਾਨ, ਪਿਛਲੇ 5 ਸਾਲਾਂ ਦੀ ਤੁਲਨਾ ਵਿੱਚ ਰਿਕਾਰਡ ਪੈਦਾਵਾਰ ਕੀਤੀ ਹੈ। ਉਨ੍ਹਾਂ ਨੇ ਦਿਖਾਇਆ ਹੈ ਕਿ ਜਦੋਂ ਟੀਚੇ ਨਿਰਧਾਰਿਤ ਹੋਣ, ਹੌਂਸਲਾ ਬੁਲੰਦ ਹੋਵੇ ਅਤੇ ਮਨ ਵਿੱਚ ਸੰਕਲਪ ਹੋਵੇ ਤਾਂ ਉਸ ਨੂੰ ਸਿੱਧ ਕਰ ਸਕਦੇ ਹਾਂ, ਕਰਕੇ ਦਿਖਾਇਆ ਜਾ ਸਕਦਾ ਹੈ। ਅੱਜ ਕਿਸਾਨਾਂ ਦੀ ਮਿਹਨਤ ਨੂੰ technology ਦਾ ਸਾਥ ਮਿਲ ਰਿਹਾ ਹੈ, ਜਿਸ ਨਾਲ ਖੇਤੀ ਉਤਪਾਦਕਾਂ ਨੂੰ ਕਾਫੀ ਬਲ ਮਿਲਿਆ ਹੈ। ਮੇਰੇ ਕੋਲ ਜਿਹੜੇ ਪੱਤਰ ਆਏ ਹਨ, ਉਨ੍ਹਾਂ ਵਿੱਚ ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੇ ਕਿਸਾਨਾਂ ਨੇ MSP ਦੇ ਬਾਰੇ ਵਿੱਚ ਲਿਖਿਆ ਹੋਇਆ ਸੀ ਅਤੇ ਉਹ ਚਾਹੁੰਦੇ ਸਨ ਕਿ ਮੈਂ ਇਸ ਬਾਰੇ ਉਨ੍ਹਾਂ ਨਾਲ ਵਿਸਥਾਰ ਵਿੱਚ ਗੱਲ ਕਰਾਂ।
ਭੈਣੋ ਤੇ ਭਰਾਵੋ ਇਸ ਸਾਲ ਦੇ ਬਜਟ ਵਿੱਚ ਕਿਸਾਨਾਂ ਨੂੰ ਫ਼ਸਲਾਂ ਦੀ ਉਚਿਤ ਕੀਮਤ ਦਿਵਾਉਣ ਦੇ ਲਈ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ। ਇਹ ਤੈਅ ਕੀਤਾ ਗਿਆ ਹੈ ਕਿ ਸੂਚੀਬੱਧ ਫ਼ਸਲਾਂ ਦੇ ਲਈ MSP, ਉਨ੍ਹਾਂ ਦੀ ਲਾਗਤ ਦਾ ਘੱਟ ਤੋਂ ਘੱਟ ਡੇਢ ਗੁਣਾ ਘੋਸ਼ਿਤ ਕੀਤਾ ਜਾਵੇਗਾ। ਜੇਕਰ ਮੈਂ ਵਿਸਥਾਰ ਨਾਲ ਦੱਸਾਂ ਤਾਂ MSP ਦੇ ਲਈ ਜੋ ਲਾਗਤ ਜੋੜੀ ਜਾਏਗੀ, ਉਸ ਦੇ ਵਿੱਚ ਦੂਸਰੇ ਮਜ਼ਦੂਰ ਜੋ ਮਿਹਨਤ ਕਰਦੇ ਹਨ, ਉਨ੍ਹਾਂ ਦਾ ਮਿਹਨਤਾਨਾ, ਆਪਣੇ ਪਸ਼ੂਆਂ, ਮਸ਼ੀਨ ਜਾਂ ਕਿਰਾਏ ’ਤੇ ਲਏ ਗਏ ਪਸ਼ੂ ਜਾਂ ਮਸ਼ੀਨ ਦਾ ਖਰਚ, ਬੀਜ ਦਾ ਮੁੱਲ, ਵਰਤੀ ਗਈ ਹਰ ਤਰ੍ਹਾਂ ਦੀ ਖਾਦ ਦਾ ਮੁੱਲ, ਸਿੰਚਾਈ ਦਾ ਖਰਚ, ਰਾਜ ਸਰਕਾਰ ਨੂੰ ਦਿੱਤਾ ਗਿਆ Land Revenue, Working Capital ਦੇ ਉੱਪਰ ਦਿੱਤਾ ਗਿਆ ਵਿਆਜ, ਜੇਕਰ ਜ਼ਮੀਨ lease ’ਤੇ ਲਈ ਗਈ ਹੈ ਤਾਂ ਉਸ ਦਾ ਕਿਰਾਇਆ ਅਤੇ ਇੰਨਾ ਹੀ ਨਹੀਂ, ਕਿਸਾਨ ਜੋ ਖੁਦ ਮਿਹਨਤ ਕਰਦਾ ਹੈ ਜਾਂ ਉਸ ਦੇ ਪਰਿਵਾਰ ਵਿੱਚੋਂ ਕੋਈ ਖੇਤੀ ਕਾਰਜ ਵਿੱਚ ਯੋਗਦਾਨ ਦਿੰਦਾ ਹੈ, ਉਸ ਦਾ ਮੁੱਲ ਵੀ ਉਤਪਾਦਨ ਲਾਗਤ ਵਿੱਚ ਜੋੜਿਆ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ਨੂੰ ਫਸਲ ਦੀ ਉਚਿਤ ਕੀਮਤ ਮਿਲੇ, ਇਸ ਦੇ ਲਈ ਦੇਸ਼ ਵਿੱਚ Agriculture Marketing Reform ’ਤੇ ਵੀ ਬਹੁਤ ਵਿਆਪਕ ਪੱਧਰ ’ਤੇ ਕੰਮ ਹੋ ਰਿਹਾ ਹੈ। ਪਿੰਡ ਦੀਆਂ ਸਥਾਨਕ ਮੰਡੀਆਂ, ਹੋਲਸੇਲ ਮਾਰਕਿਟ ਅਤੇ ਫਿਰ Global Market ਨਾਲ ਜੁੜਨ – ਇਸ ਦੀ ਕੋਸ਼ਿਸ਼ ਹੋ ਰਹੀ ਹੈ। ਕਿਸਾਨਾਂ ਨੂੰ ਆਪਣੀ ਉਪਜ ਵੇਚਣ ਦੇ ਲਈ ਬਹੁਤ ਦੂਰ ਨਾ ਜਾਣਾ ਪਵੇ – ਇਸ ਲਈ ਦੇਸ਼ ਦੀਆਂ 22 ਹਜ਼ਾਰ ਗ੍ਰਾਮੀਣ ਮੰਡੀਆਂ ਨੂੰ ਜ਼ਰੂਰੀ infrastructure ਦੇ ਨਾਲ upgrade ਕਰਦਿਆਂ ਹੋਇਆਂ APMC ਅਤੇ e-NAM platform ਦੇ ਨਾਲ integrate ਕੀਤਾ ਜਾਵੇਗਾ। ਯਾਨਿ ਇੱਕ ਤਰ੍ਹਾਂ ਨਾਲ ਖੇਤ ਤੋਂ ਦੇਸ਼ ਦੀ ਕਿਸੇ ਵੀ ਮਾਰਕਿਟ ਦੇ ਨਾਲ connect – ਅਜਿਹੀ ਵਿਵਸਥਾ ਬਣਾਈ ਜਾ ਰਹੀ ਹੈ।
ਮੇਰੇ ਪਿਆਰੇ ਦੇਸ਼ ਵਾਸੀਓ, ਇਸ ਸਾਲ ਮਹਾਤਮਾ ਗਾਂਧੀ ਦੇ 150ਵੇਂ ਜਯੰਤੀ ਸਾਲ ਦੇ ਮਹਾਉਤਸਵ ਦੀ ਸ਼ੁਰੂਆਤ ਹੋਵੇਗੀ। ਇਹ ਇੱਕ ਇਤਿਹਾਸਕ ਮੌਕਾ ਹੈ। ਦੇਸ਼ ਕਿਵੇਂ ਇਹ ਉਤਸਵ ਮਨਾਵੇ? ਸਵੱਛ ਭਾਰਤ ਤਾਂ ਸਾਡਾ ਸੰਕਲਪ ਹੈ ਹੀ। ਇਸ ਤੋਂ ਇਲਾਵਾ ਸਵਾ ਸੌ ਕਰੋੜ ਦੇਸ਼ ਵਾਸੀ ਮੋਢੇ ਨਾਲ ਮੋਢਾ ਜੋੜ ਕੇ ਕਿਵੇਂ ਗਾਂਧੀ ਜੀ ਨੂੰ ਉੱਤਮ ਤੋਂ ਉੱਤਮ ਸ਼ਰਧਾਂਜਲੀ ਦੇ ਸਕਦੇ ਹਨ? ਕੀ ਨਵੇਂ-ਨਵੇਂ ਪ੍ਰੋਗਰਾਮ ਕੀਤੇ ਜਾ ਸਕਦੇ ਹਨ? ਕੀ ਨਵੇਂ-ਨਵੇਂ ਤੌਰ-ਤਰੀਕੇ ਅਪਣਾਏ ਜਾ ਸਕਦੇ ਹਨ? ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ MyGov ਦੇ ਮਾਧਿਅਮ ਨਾਲ ਇਸ ਬਾਰੇ ਆਪਣੇ ਵਿਚਾਰ ਸਾਰਿਆਂ ਨਾਲ share ਕਰੋ। ‘ਗਾਂਧੀ 150’ ਦਾ logo ਕੀ ਹੋਵੇ? slogan ਜਾਂ ਮੰਤਰ ਜਾਂ ਘੋਸ਼-ਵਾਕ ਕੀ ਹੋਵੇ? ਇਸ ਬਾਰੇ ਤੁਸੀਂ ਆਪਣੇ ਸੁਝਾਅ ਦਿਓ। ਅਸੀਂ ਸਾਰਿਆਂ ਨੇ ਮਿਲ ਕੇ ਬਾਪੂ ਨੂੰ ਇੱਕ ਯਾਦਗਾਰ ਸ਼ਰਧਾਂਜਲੀ ਦੇਣੀ ਹੈ ਅਤੇ ਬਾਪੂ ਨੂੰ ਯਾਦ ਕਰਕੇ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਸਾਡੇ ਦੇਸ਼ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣਾ ਹੈ।
#### (ਫੋਨ) ‘‘ਨਮਸਤੇ ਮਾਣਯੋਗ ਪ੍ਰਧਾਨ ਮੰਤਰੀ ਜੀ: ਮੈਂ ਪ੍ਰੀਤੀ ਚਤੁਰਵੇਦੀ ਗੁੜਗਾਉਂ ਤੋਂ ਬੋਲ ਰਹੀ ਹਾਂ…ਪ੍ਰਧਾਨ ਮੰਤਰੀ ਜੀ, ਜਿਸ ਤਰ੍ਹਾਂ ਨਾਲ ਤੁਸੀਂ ‘ਸਵੱਛ ਭਾਰਤ ਅਭਿਆਨ’ ਨੂੰ ਇੱਕ ਸਫ਼ਲਤਾਪੂਰਨ ਅਭਿਆਨ ਬਣਾਇਆ ਹੈ, ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਵੱਸਥ ਭਾਰਤ ਅਭਿਆਨ ਨੂੰ ਵੀ ਉਸੇ ਤਰ੍ਹਾਂ ਨਾਲ ਸਫ਼ਲ ਬਣਾਈਏ… ਇਸ ਅਭਿਆਨ ਦੇ ਲਈ ਤੁਸੀਂ ਲੋਕਾਂ ਨੂੰ, ਸਰਕਾਰਾਂ ਨੂੰ, Institutions ਨੂੰ ਕਿਸ ਤਰ੍ਹਾਂ ਨਾਲ Mobilise ਕਰ ਰਹੇ ਹੋ, ਇਸ ਬਾਰੇ ਸਾਨੂੰ ਕੁਝ ਦੱਸੋ…ਧੰਨਵਾਦ…।’’
ਧੰਨਵਾਦ, ਤੁਸੀਂ ਸਹੀ ਕਿਹਾ ਹੈ ਅਤੇ ਮੈਂ ਮੰਨਦਾ ਹਾਂ ਕਿ ਸਵੱਛ ਭਾਰਤ ਅਤੇ ਸਵੱਸਥ ਭਾਰਤ ਦੋਵੇਂ ਇੱਕ -ਦੂਸਰੇ ਦੇ ਪੂਰਕ ਹਨ। ਸਿਹਤ ਦੇ ਖੇਤਰ ਵਿੱਚ ਅੱਜ ਦੇਸ਼ conventional approach ਤੋਂ ਅੱਗੇ ਵਧ ਚੁਕਿਆ ਹੈ। ਦੇਸ਼ ਵਿੱਚ ਸਿਹਤ ਨਾਲ ਜੁੜਿਆ ਹਰ ਕੰਮ ਜਿੱਥੇ ਪਹਿਲਾਂ ਸਿਰਫ਼ Health Ministry ਦੀ ਜ਼ਿੰਮੇਵਾਰੀ ਹੁੰਦੀ ਸੀ, ਹੁਣ ਸਾਰੇ ਵਿਭਾਗ ਅਤੇ ਮੰਤਰਾਲੇ ਭਾਵੇਂ ਉਹ ਸਵੱਛਤਾ ਮੰਤਰਾਲਾ ਹੋਵੇ, ਆਯੁਸ਼ ਮੰਤਰਾਲਾ ਹੋਵੇ, Ministry of Chemicals and Fertilizers ਹੋਵੇ, ਉਪਭੋਗਤਾ ਮੰਤਰਾਲਾ ਹੋਵੇ ਜਾਂ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਹੋਵੇ ਜਾਂ ਫਿਰ ਰਾਜ ਸਰਕਾਰਾਂ ਹੋਣ – ਨਾਲ ਮਿਲ ਕੇ ਸਵੱਸਥ ਭਾਰਤ ਦੇ ਲਈ ਕੰਮ ਕਰ ਰਹੇ ਹਨ ਅਤੇ preventive health ਦੇ ਨਾਲ-ਨਾਲ affordable health ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। preventive health-care ਸਾਰਿਆਂ ਨਾਲੋਂ ਸਸਤਾ ਵੀ ਹੈ ਅਤੇ ਸਾਰਿਆਂ ਨਾਲੋਂ ਅਸਾਨ ਵੀ ਹੈ। ਅਸੀਂ ਲੋਕ ,preventive health-care ਦੇ ਲਈ ਜਿੰਨਾ ਜਾਗਰੂਕ ਹੋਵਾਂਗੇ, ਉਨਾ ਹੀ ਵਿਅਕਤੀ ਨੂੰ ਵੀ, ਪਰਿਵਾਰ ਨੂੰ ਵੀ ਅਤੇ ਸਮਾਜ ਨੂੰ ਵੀ ਲਾਭ ਹੋਵੇਗਾ। ਜੀਵਨ ਸਵੱਸਥ ਹੋਵੇ, ਇਸ ਦੇ ਲਈ ਪਹਿਲੀ ਜ਼ਰੂਰਤ ਹੈ – ਸਵੱਛਤਾ। ਅਸੀਂ ਸਾਰਿਆਂ ਨੇ ਇੱਕ ਦੇਸ਼ ਦੇ ਰੂਪ ਵਿੱਚ ਬੀੜਾ ਚੁੱਕਿਆ ਅਤੇ ਇਸ ਦਾ ਪਰਿਣਾਮ ਇਹ ਆਇਆ ਕਿ ਪਿਛਲੇ ਲਗਭਗ 4 ਸਾਲਾਂ ਵਿੱਚ sanitation coverage ਦੁੱਗਣਾ ਹੋ ਕੇ ਲਗਭਗ 80% ਹੋ ਚੁੱਕਾ ਹੈ। ਇਸ ਤੋਂ ਇਲਾਵਾ ਸਾਰੇ ਦੇਸ਼ ਵਿੱਚ Health Wellness Centres ਬਣਾਉਣ ਦੀ ਦਿਸ਼ਾ ਵਿੱਚ ਵੱਡੇ ਪੱਧਰ ’ਤੇ ਕੰਮ ਹੋ ਰਿਹਾ ਹੈ। preventive health-care ਦੇ ਰੂਪ ਵਿੱਚ ਯੋਗ ਨੇ ਨਵੇਂ ਸਿਰੇ ਤੋਂ ਦੁਨੀਆਂ ਭਰ ਵਿੱਚ ਆਪਣੀ ਪਹਿਚਾਣ ਬਣਾਈ ਹੈ। ਯੋਗ, fitness ਅਤੇ wellness ਦੋਹਾਂ ਦੀ ਗਾਰੰਟੀ ਦਿੰਦਾ ਹੈ। ਇਹ ਸਾਡੇ ਸਾਰਿਆਂ ਦੀ commitment ਦਾ ਹੀ ਨਤੀਜਾ ਹੈ ਕਿ ਯੋਗ ਅੱਜ ਇੱਕ mass movement ਬਣ ਚੁੱਕਿਆ ਹੈ, ਘਰ-ਘਰ ਪਹੁੰਚ ਚੁੱਕਿਆ ਹੈ। ਇਸ ਵਾਰ ਦੇ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ – ਇਸ ਦੇ ਲਈ ਸੌ ਦਿਨ ਤੋਂ ਵੀ ਘੱਟ ਦਿਨ ਬਚੇ ਹਨ। ਪਿਛਲੇ ਤਿੰਨ ਅੰਤਰਰਾਸ਼ਟਰੀ ਯੋਗ ਦਿਵਸਾਂ ’ਤੇ ਦੇਸ਼ ਅਤੇ ਦੁਨੀਆਂ ਦੀ ਹਰ ਜਗ੍ਹਾ, ਲੋਕਾਂ ਨੇ ਕਾਫੀ ਉਤਸ਼ਾਹ ਨਾਲ ਇਸ ਵਿੱਚ ਭਾਗ ਲਿਆ। ਇਸ ਵਾਰ ਵੀ ਅਸੀਂ ਨਿਸ਼ਚਿਤ ਕਰਨਾ ਹੈ ਕਿ ਅਸੀਂ ਖੁਦ ਯੋਗ ਕਰੀਏ ਅਤੇ ਪੂਰੇ ਪਰਿਵਾਰ, ਮਿੱਤਰਾਂ , ਸਾਰਿਆਂ ਨੂੰ ਯੋਗ ਦੇ ਲਈ ਹੁਣ ਤੋਂ ਪ੍ਰੇਰਿਤ ਕਰੀਏ। ਨਵੇਂ ਰੋਚਕ ਢੰਗਾਂ ਨਾਲ ਯੋਗ ਨੂੰ ਬੱਚਿਆਂ ਵਿੱਚ, ਨੌਜਵਾਨਾਂ ਵਿੱਚ, senior citizens ਵਿੱਚ – ਸਾਰੇ ਉਮਰ ਵਰਗਾਂ ਵਿੱਚ, ਮਰਦ ਹੋਵੇ ਜਾਂ ਔਰਤ, ਹਰ ਕਿਸੇ ਵਿੱਚ popular ਕਰਨਾ ਹੈ। ਉਂਜ ਤਾਂ ਦੇਸ਼ ਦਾ TV ਅਤੇ electronic media ਸਾਰੇ ਸਾਲ ਯੋਗ ਸਬੰਧੀ ਵੱਖ-ਵੱਖ ਪ੍ਰੋਗਰਾਮ ਕਰਦਾ ਹੀ ਹੈ ਪਰ ਕੀ ਹੁਣ ਤੋਂ ਲੈ ਕੇ ਯੋਗ ਦਿਵਸ ਤੱਕ – ਇੱਕ ਮੁਹਿੰਮ ਦੇ ਰੂਪ ਵਿੱਚ ਯੋਗ ਦੇ ਪ੍ਰਤੀ ਜਾਗਰੂਕਤਾ ਪੈਦਾ ਕਰ ਸਕਦੇ ਹਾਂ?
ਮੇਰੇ ਪਿਆਰੇ ਦੇਸ਼ ਵਾਸੀਓ, ਮੈਂ ਯੋਗ teacher ਤਾਂ ਨਹੀਂ ਹਾਂ। ਹਾਂ ਮੈਂ ਯੋਗ practitioner ਜ਼ਰੂਰ ਹਾਂ, ਪਰ ਕੁਝ ਲੋਕਾਂ ਨੇ ਆਪਣੀ creativity ਦੇ ਮਾਧਿਅਮ ਨਾਲ ਮੈਨੂੰ ਯੋਗ teacher ਵੀ ਬਣਾ ਦਿੱਤਾ ਹੈ ਅਤੇ ਮੇਰੇ ਯੋਗ ਕਰਦੇ ਹੋਏ 3D animated videos ਬਣਾਏ ਹਨ। ਮੈਂ ਤੁਹਾਡੇ ਸਾਰਿਆਂ ਦੇ ਨਾਲ ਇਹ video, share ਕਰਾਂਗਾ ਤਾਂ ਕਿ ਅਸੀਂ ਨਾਲ-ਨਾਲ ਆਸਣ, ਪ੍ਰਾਣਾਯਾਮ ਦਾ ਅਭਿਆਸ ਕਰ ਸਕੀਏ। Health care accessible ਹੋਣ ਅਤੇ affordable ਵੀ ਹੋਣ, ਆਮ ਲੋਕਾਂ ਦੇ ਲਈ ਸਸਤਾ ਅਤੇ ਸੌਖੀ ਤਰ੍ਹਾਂ ਉਪਲੱਬਧ ਹੋਵੇ – ਇਸ ਦੇ ਲਈ ਵੀ ਵਿਆਪਕ ਪੱਧਰ ’ਤੇ ਯਤਨ ਹੋ ਰਹੇ ਹਨ। ਅੱਜ ਸਾਰੇ ਦੇਸ਼ ਵਿੱਚ ਤਿੰਨ ਹਜ਼ਾਰ ਤੋਂ ਵੱਧ ਜਨ ਔਸ਼ਧੀ ਕੇਂਦਰ ਖੋਲ੍ਹੇ ਗਏ ਹਨ, ਜਿੱਥੇ ਅੱਠ ਸੌ ਤੋਂ ਜ਼ਿਆਦਾ ਦਵਾਈਆਂ ਘੱਟ ਕੀਮਤ ’ਤੇ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਹੋਰ ਵੀ ਨਵੇਂ ਕੇਂਦਰ ਖੋਲ੍ਹੇ ਜਾ ਰਹੇ ਹਨ। ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਮੇਰੀ ਅਪੀਲ ਹੈ ਕਿ ਜ਼ਰੂਰਤਮੰਦਾਂ ਨੂੰ ਇਨ੍ਹਾਂ ਜਨ ਔਸ਼ਧੀ ਕੇਂਦਰਾਂ ਦੀ ਜਾਣਕਾਰੀ ਪਹੁੰਚਾਉਣ – ਉਨ੍ਹਾਂ ਦਾ ਬਹੁਤ ਦਵਾਈਆਂ ਦਾ ਖ਼ਰਚਾ ਘੱਟ ਹੋ ਜਾਵੇਗਾ। ਉਨ੍ਹਾਂ ਦੀ ਬਹੁਤ ਵੱਡੀ ਸੇਵਾ ਹੋਵੇਗੀ। ਦਿਲ ਦੇ ਰੋਗੀਆਂ ਲਈ heart stent ਦੀ ਕੀਮਤ 85 ਪ੍ਰਤੀਸ਼ਤ ਤੱਕ ਘੱਟ ਕੀਤੀ ਗਈ ਹੈ। Knee Implants ਦੀਆਂ ਕੀਮਤਾਂ ਨੂੰ ਵੀ ਨਿਯੰਤਿ੍ਰਤ ਕਰਕੇ 50 ਤੋਂ 70 ਪ੍ਰਤੀਸ਼ਤ ਤੱਕ ਘੱਟ ਕਰ ਦਿੱਤਾ ਗਿਆ ਹੈ। ‘ਆਯੁਸ਼ਮਾਨ ਭਾਰਤ ਯੋਜਨਾ’ ਦੇ ਤਹਿਤ ਲਗਭਗ 10 ਕਰੋੜ ਪਰਿਵਾਰ ਯਾਨਿ ਲਗਭਗ 50 ਕਰੋੜ ਨਾਗਰਿਕਾਂ ਨੂੰ ਇਲਾਜ ਦੇ ਲਈ ਇੱਕ ਸਾਲ ਵਿੱਚ 5 ਲੱਖ ਰੁਪਏ ਦਾ ਖਰਚ, ਭਾਰਤ ਸਰਕਾਰ ਅਤੇ Insurance company ਮਿਲ ਕੇ ਦੇਣਗੇ। ਦੇਸ਼ ਦੇ ਮੌਜੂਦਾ 479 medical ਕਾਲਜਾਂ ਵਿੱਚ MBBS ਦੀਆਂ ਸੀਟਾਂ ਦੀ ਗਿਣਤੀ ਵਧਾ ਕੇ ਲਗਭਗ 68 ਹਜ਼ਾਰ ਕਰ ਦਿੱਤੀ ਗਈ। ਸਾਰੇ ਦੇਸ਼ ਦੇ ਲੋਕਾਂ ਨੂੰ ਬਿਹਤਰ ਇਲਾਜ ਅਤੇ ਸਿਹਤ ਸੁਵਿਧਾਵਾਂ ਮਿਲਣ, ਇਸ ਦੇ ਲਈ ਵਿਭਿੰਨ ਰਾਜਾਂ ਵਿੱਚ ਨਵੇਂ AIIMS ਖੋਲ੍ਹੇ ਜਾ ਰਹੇ ਹਨ। ਹਰ ਤਿੰਨ ਜ਼ਿਲ੍ਹਿਆਂ ਦੇ ਵਿੱਚ ਇੱਕ ਨਵਾਂ medical college ਖੋਲ੍ਹਿਆ ਜਾਵੇਗਾ। ਦੇਸ਼ ਨੂੰ 2025 ਤੱਕ ਟੀ. ਬੀ. ਮੁਕਤ ਬਣਾਉਣ ਦਾ ਟੀਚਾ ਰੱਖਿਆ ਹੈ, ਇਹ ਬਹੁਤ ਵੱਡਾ ਕੰਮ ਹੈ। ਜਨ-ਜਨ ਤੱਕ ਜਾਗਰਿਤੀ ਪਹੁੰਚਾਉਣ ਵਿੱਚ ਤੁਹਾਡੀ ਮਦਦ ਚਾਹੀਦੀ ਹੈ। ਟੀ. ਬੀ. ਤੋਂ ਮੁਕਤੀ ਪਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਸਮੂਹਿਕ ਯਤਨ ਕਰਨਾ ਹੋਵੇਗਾ।
ਮੇਰੇ ਪਿਆਰੇ ਦੇਸ਼ ਵਾਸੀਓ, 14 ਅਪ੍ਰੈਲ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੀ ਜਨਮ ਜਯੰਤੀ ਹੈ। ਵਰ੍ਹਿਆਂ ਪਹਿਲਾਂ ਡਾਕਟਰ ਬਾਬਾ ਸਾਹਿਬ ਅੰਬੇਡਕਰ ਨੇ ਭਾਰਤ ਦੇ ਉਦਯੋਗਕੀਕਰਣ ਦੀ ਗੱਲ ਕਹੀ ਸੀ। ਉਨ੍ਹਾਂ ਲਈ ਉਦਯੋਗ ਇੱਕ ਅਜਿਹਾ ਪ੍ਰਭਾਵੀ ਮਾਧਿਅਮ ਸੀ, ਜਿਸ ਵਿੱਚ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਰੋਜ਼ਗਾਰ ਉਪਲੱਬਧ ਕਰਵਾਇਆ ਜਾ ਸਕਦਾ ਸੀ। ਅੱਜ ਜਦੋਂ ਕਿ ਦੇਸ਼ ਵਿੱਚ Make in India ਦੀ ਮੁਹਿੰਮ ਸਫ਼ਲਤਾਪੂਰਵਕ ਚੱਲ ਰਹੀ ਹੈ ਤਾਂ ਡਾਕਟਰ ਅੰਬੇਡਕਰ ਜੀ ਨੇ industrial super power ਵਜੋਂ ਭਾਰਤ ਦਾ ਜੋ ਸੁਪਨਾ ਦੇਖਿਆ ਸੀ – ਉਨ੍ਹਾਂ ਦਾ ਹੀ vision ਅੱਜ ਸਾਡੇ ਲਈ ਪ੍ਰੇਰਣਾ ਹੈ। ਅੱਜ ਭਾਰਤ ਵਿਸ਼ਵ ਦੀ ਅਰਥ ਵਿਵਸਥਾ ਵਿੱਚ ਇੱਕ bright spot ਦੇ ਰੂਪ ਵਿੱਚ ਉਭਰਿਆ ਹੈ ਅਤੇ ਪੂਰੇ ਵਿਸ਼ਵ ਵਿੱਚ ਸਭ ਤੋਂ ਜ਼ਿਆਦਾ Foreign Direct Investment ਭਾਰਤ ਵਿੱਚ ਆ ਰਿਹਾ ਹੈ। ਪੂਰਾ ਵਿਸ਼ਵ ਭਾਰਤ ਨੂੰ ਨਿਵੇਸ਼ innovation ਅਤੇ ਵਿਕਾਸ ਦੇ ਲਈ HUB ਦੇ ਰੂਪ ਵਿੱਚ ਦੇਖ ਰਿਹਾ ਹੈ। ਉਦਯੋਗਾਂ ਦਾ ਵਿਕਾਸ ਸ਼ਹਿਰਾਂ ਵਿੱਚ ਹੀ ਸੰਭਵ ਹੋਵੇਗਾ। ਇਹੀ ਸੋਚ ਸੀ ਜਿਸ ਦੇ ਕਾਰਨ ਡਾਕਟਰ ਬਾਬਾ ਸਾਹਿਬ ਅੰਬੇਡਕਰ ਨੇ ਭਾਰਤ ਦੇ ਸ਼ਹਿਰੀਕਰਣ, urbanization ’ਤੇ ਭਰੋਸਾ ਕੀਤਾ। ਉਨ੍ਹਾਂ ਦੇ ਇਸ vision ਨੂੰ ਅੱਗੇ ਵਧਾਉਦਿਆਂ ਹੋਇਆਂ ਅੱਜ ਦੇਸ਼ ਵਿੱਚ smart cities mission ਅਤੇ urban mission ਦੀ ਸ਼ੁਰੂਆਤ ਕੀਤੀ ਗਈ ਤਾਂ ਕਿ ਦੇਸ਼ ਦੇ ਵੱਡੇ ਸ਼ਹਿਰਾਂ ਅਤੇ ਛੋਟੇ ਸ਼ਹਿਰਾਂ ਵਿੱਚ ਹਰ ਤਰ੍ਹਾਂ ਦੀ ਸਹੂਲਤ – ਭਾਵੇਂ ਉਹ ਚੰਗੀਆਂ ਸੜਕਾਂ ਹੋਣ, ਭਾਵੇਂ ਪਾਣੀ ਦੀ ਵਿਵਸਥਾ ਹੋਵੇ, ਸਿਹਤ ਸਹੂਲਤਾਂ ਹੋਣ, ਸਿੱਖਿਆ ਹੋਵੇ ਜਾਂ digital connectivity ਉਪਲੱਬਧ ਕਰਵਾਈ ਜਾ ਸਕੇ। ਬਾਬਾ ਸਾਹਿਬ ਦਾ self-reliance, ਆਤਮ-ਨਿਰਭਰਤਾ ਵਿੱਚ ਪੱਕਾ ਵਿਸ਼ਵਾਸ ਸੀ। ਉਹ ਨਹੀਂ ਚਾਹੁੰਦੇ ਸਨ ਕਿ ਕੋਈ ਵਿਅਕਤੀ ਹਮੇਸ਼ਾ ਗਰੀਬੀ ਵਿੱਚ ਆਪਣਾ ਜੀਵਨ ਜਿਊਂਦਾ ਰਹੇ। ਇਸ ਦੇ ਨਾਲ-ਨਾਲ ਉਹ ਇਹ ਵੀ ਮੰਨਦੇ ਸਨ ਕਿ ਗ਼ਰੀਬਾਂ ਵਿੱਚ ਸਿਰਫ਼ ਕੁਝ ਵੰਡ ਦੇਣ ਨਾਲ ਉਨ੍ਹਾਂ ਦੀ ਗਰੀਬੀ ਦੂਰ ਨਹੀਂ ਕੀਤੀ ਜਾ ਸਕਦੀ। ਅੱਜ ਮੁਦਰਾ ਯੋਜਨਾ, Start Up India, Stand Up India initiatives ਸਾਡੇ ਨੌਜਵਾਨ innovators, ਨੌਜਵਾਨ entrepreneurs ਨੂੰ ਜਨਮ ਦੇ ਰਹੀ ਹੈ। 1930 ਅਤੇ 1940 ਦੇ ਦਹਾਕੇ ਵਿੱਚ ਜਦ ਭਾਰਤ ਵਿੱਚ ਸਿਰਫ਼ ਸੜਕਾਂ ਅਤੇ ਰੇਲਵੇ ਦੀ ਗੱਲ ਹੁੰਦੀ ਸੀ, ਉਸ ਸਮੇਂ, ਬਾਬਾ ਸਾਹਿਬ ਅੰਬੇਡਕਰ ਨੇ ਬੰਦਰਗਾਹਾਂ ਅਤੇ ਜਲ ਮਾਰਗਾਂ ਦੇ ਬਾਰੇ ਗੱਲ ਕੀਤੀ ਸੀ। ਇਹ ਡਾਕਟਰ ਬਾਬਾ ਸਾਹਿਬ ਹੀ ਸਨ, ਜਿਨਾਂ ਨੇ ਜਲ ਸ਼ਕਤੀ ਨੂੰ ਰਾਸ਼ਟਰ ਸ਼ਕਤੀ ਦੇ ਰੂਪ ਵਿੱਚ ਦੇਖਿਆ। ਦੇਸ਼ ਦੇ ਵਿਕਾਸ ਲਈ ਪਾਣੀ ਦੇ ਉਪਯੋਗ ’ਤੇ ਜ਼ੋਰ ਦਿੱਤਾ। ਵੱਖ-ਵੱਖ river valley authorities, ਜਲ ਨਾਲ ਸਬੰਧਿਤ ਵੱਖ-ਵੱਖ commissions – ਇਹ ਸਾਰਾ ਬਾਬਾ ਸਾਹਿਬ ਅੰਬੇਡਕਰ ਦਾ ਹੀ ਤਾਂ vision ਸੀ। ਅੱਜ ਦੇਸ਼ ਵਿੱਚ ਜਲ ਮਾਰਗ ਅਤੇ ਬੰਦਰਗਾਹਾਂ ਦੇ ਲਈ ਇਤਿਹਾਸਕ ਯਤਨ ਹੋ ਰਹੇ ਹਨ। ਭਾਰਤ ਦੇ ਵੱਖ-ਵੱਖ ਸਮੁੰਦਰੀ ਤੱਟਾਂ ’ਤੇ ਨਵੀਆਂ ਬੰਦਰਗਾਹਾਂ ਬਣ ਰਹੀਆਂ ਹਨ ਅਤੇ ਪੁਰਾਣੀਆਂ ਬੰਦਰਗਾਹਾਂ ’ਤੇ infrastructure ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। 40 ਦੇ ਦਹਾਕੇ ਦੇ ਸਮੇਂ ਵਿੱਚ ਜ਼ਿਆਦਾਤਰ ਚਰਚਾ 2nd World War, emerging Cold-War ਅਤੇ ਵੰਡ ਦੇ ਬਾਰੇ ਹੋਇਆ ਕਰਦੀ ਸੀ। ਉਸ ਸਮੇਂ ਡਾਕਟਰ ਅੰਬੇਡਕਰ ਨੇ ਇੱਕ ਤਰ੍ਹਾਂ ਨਾਲ team India ਦੀ spirit ਦੀ ਨੀਂਹ ਰੱਖ ਦਿੱਤੀ ਸੀ। ਉਨ੍ਹਾਂ ਨੇ federalism ਸੰਘੀ ਵਿਵਸਥਾ ਦੇ ਮਹੱਤਵ ’ਤੇ ਗੱਲ ਕੀਤੀ ਅਤੇ ਦੇਸ਼ ਦੀ ਤਰੱਕੀ ਦੇ ਲਈ ਕੇਂਦਰ ਅਤੇ ਰਾਜਾਂ ਦੇ ਨਾਲ ਮਿਲ ਕੇ ਕੰਮ ਕਰਨ ’ਤੇ ਜ਼ੋਰ ਦਿੱਤਾ। ਅੱਜ ਅਸੀਂ ਸ਼ਾਸਨ ਦੇ ਹਰ ਪਹਿਲੂ ਵਿੱਚ ਸਹਿਕਾਰੀ ਸੰਘਵਾਦ, co-operative federalism ਅਤੇ ਉਸ ਤੋਂ ਅੱਗੇ ਵਧ ਕੇ competitive cooperative federalism ਦੇ ਮੰਤਵ ਨੂੰ ਅਪਣਾਇਆ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਡਾਕਟਰ ਸਾਹਿਬ ਅੰਬੇਡਕਰ ਪੱਛੜੇ ਵਰਗ ਨਾਲ ਜੁੜੇ ਮੇਰੇ ਵਰਗੇ ਕਰੋੜਾਂ ਲੋਕਾਂ ਦੇ ਲਈ ਇੱਕ ਪ੍ਰੇਰਣਾ ਹਨ। ਉਨ੍ਹਾਂ ਨੇ ਸਾਨੂੰ ਦਿਖਾਇਆ ਹੈ ਕਿ ਅੱਗੇ ਵਧਣ ਲਈ ਇਹ ਜ਼ਰੂਰੀ ਨਹੀਂ ਹੈ ਕਿ ਵੱਡੇ ਜਾਂ ਕਿਸੇ ਅਮੀਰ ਪਰਿਵਾਰ ਵਿੱਚ ਜਨਮ ਹੋਵੇ, ਬਲਕਿ ਭਾਰਤ ਵਿੱਚ ਗ਼ਰੀਬ ਪਰਿਵਾਰਾਂ ’ਚ ਜਨਮ ਲੈਣ ਵਾਲੇ ਲੋਕ ਵੀ ਆਪਣੇ ਸੁਪਨੇ ਦੇਖ ਸਕਦੇ ਹਨ, ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਅਤੇ ਸਫ਼ਲਤਾ ਵੀ ਪ੍ਰਾਪਤ ਕਰ ਸਕਦੇ ਹਨ। ਹਾਂ, ਅਜਿਹਾ ਵੀ ਹੋਇਆ ਜਦੋਂ ਬਹੁਤ ਸਾਰੇ ਲੋਕਾਂ ਨੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਦਾ ਮਜ਼ਾਕ ਉਡਾਇਆ। ਉਨ੍ਹਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ। ਹਰ ਸੰਭਵ ਯਤਨ ਕੀਤਾ ਕਿ ਗ਼ਰੀਬ ਅਤੇ ਪੱਛੜੇ ਪਰਿਵਾਰ ਦਾ ਬੇਟਾ ਅੱਗੇ ਨਾ ਵਧ ਸਕੇ, ਕੁਝ ਬਣ ਨਾ ਸਕੇ, ਜੀਵਨ ਵਿੱਚ ਕੁਝ ਹਾਸਲ ਨਾ ਕਰ ਸਕੇ ਲੇਕਿਨ New India ਦੀ ਤਸਵੀਰ ਬਿਲਕੁਲ ਵੱਖ ਹੈ। ਇੱਕ ਅਜਿਹਾ India ਜੋ ਅੰਬੇਡਕਰ ਦਾ ਹੈ, ਗ਼ਰੀਬਾਂ ਦਾ ਹੈ, ਪੱਛੜਿਆਂ ਦਾ ਹੈ। ਡਾਕਟਰ ਅੰਬੇਡਕਰ ਦੀ ਜਨਮ ਜਯੰਤੀ ਦੇ ਮੌਕੇ ’ਤੇ 14 ਅਪ੍ਰੈਲ ਤੋਂ 5 ਮਈ ਤੱਕ ‘ਗ੍ਰਾਮ ਸਵਰਾਜ ਅਭਿਆਨ’ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਪੂਰੇ ਭਾਰਤ ਵਿੱਚ ਪਿੰਡਾਂ ਦੇ ਵਿਕਾਸ, ਗ਼ਰੀਬ ਕਲਿਆਣ ਅਤੇ ਸਮਾਜਿਕ ਨਿਆਂ ’ਤੇ ਵੱਖ-ਵੱਖ ਪ੍ਰੋਗਰਾਮ ਹੋਣਗੇ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਮੁਹਿੰਮ ਵਿੱਚ ਵਧ-ਚੜ ਕੇ ਹਿੱਸਾ ਲਓ।
ਮੇਰੇ ਪਿਆਰੇ ਦੇਸ਼ ਵਾਸੀਓ, ਅਗਲੇ ਕੁਝ ਦਿਨਾਂ ਵਿੱਚ ਕਈ ਤਿਓਹਾਰ ਆਉਣ ਵਾਲੇ ਹਨ। ਭਗਵਾਨ ਮਹਾਂਵੀਰ ਜਯੰਤੀ, ਹਨੂੰਮਾਨ ਜਯੰਤੀ, ਈਸਟਰ, ਵਿਸਾਖੀ। ਭਗਵਾਨ ਮਹਾਂਵੀਰ ਦੀ ਜਯੰਤੀ ਦਾ ਦਿਨ ਉਨ੍ਹਾਂ ਦੇ ਤਿਆਗ ਅਤੇ ਤਪੱਸਿਆ ਨੂੰ ਯਾਦ ਕਰਨ ਦਾ ਦਿਨ ਹੈ। ਅਹਿੰਸਾ ਦਾ ਸੰਦੇਸ਼ ਦੇਣ ਵਾਲੇ ਭਗਵਾਨ ਮਹਾਂਵੀਰ ਜੀ ਦਾ ਜੀਵਨ ਦਰਸ਼ਨ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਦੇਵੇਗਾ। ਸਾਰੇ ਦੇਸ਼ ਵਾਸੀਆਂ ਨੂੰ ਮਹਾਂਵੀਰ ਜਯੰਤੀ ਦੀਆਂ ਸ਼ੁਭਕਾਮਨਾਵਾਂ। ਈਸਟਰ ਦੀ ਚਰਚਾ ਆਉਦਿਆਂ ਹੀ ਪ੍ਰਭੂ ਈਸਾ ਮਸੀਹ ਦੇ ਪ੍ਰੇਰਣਾਦਾਇਕ ਉਪਦੇਸ਼ ਯਾਦ ਆਉਦੇ ਹਨ, ਜਿਨ੍ਹਾਂ ਨੇ ਸਦਾ ਹੀ ਮਨੁੱਖਤਾ ਨੂੰ ਸ਼ਾਂਤੀ, ਸਦਭਾਵ, ਨਿਆਂ ਅਤੇ ਦਇਆ ਤੇ ਕਰੁਣਾ ਦਾ ਸੰਦੇਸ਼ ਦਿੱਤਾ ਹੈ। ਅਪ੍ਰੈਲ ਵਿੱਚ ਪੰਜਾਬ ਅਤੇ ਪੱਛਮ ਭਾਰਤ ’ਚ ਵਿਸਾਖੀ ਦਾ ਤਿਓਹਾਰ ਮਨਾਇਆ ਜਾਏਗਾ ਤਾਂ ਉਨੀਂ ਦਿਨੀਂ ਬਿਹਾਰ ਵਿੱਚ ਜੁੜਸ਼ੀਤਲ ਅਤੇ ਸਤੁਵਾਈਨ, ਅਸਮ ਵਿੱਚ ਬਿਹੂ ਅਤੇ ਪੱਛਮੀ ਬੰਗਾਲ ਵਿੱਚ ਪੋਇਲਾ ਵੈਸਾਖ ਦੀ ਖੁਸ਼ੀ ਅਤੇ ਉਤਸ਼ਾਹ ਛਾਇਆ ਰਹੇਗਾ। ਇਹ ਸਾਰੇ ਤਿਓਹਾਰ ਕਿਸੇ ਨਾ ਕਿਸੇ ਰੂਪ ਵਿੱਚ ਸਾਡੀ ਖੇਤੀ ਅਤੇ ਅੰਨਦਾਤਿਆਂ ਨਾਲ ਜੁੜੇ ਹੋਏ ਹਨ। ਇਨ੍ਹਾਂ ਤਿਓਹਾਰਾਂ ਦੇ ਮਾਧਿਅਮ ਨਾਲ ਅਸੀਂ ਉਪਜ ਦੇ ਰੂਪ ਵਿੱਚ ਮਿਲਣ ਵਾਲੇ ਅਨਮੋਲ ਉਪਹਾਰਾਂ ਦੇ ਲਈ ਕੁਦਰਤ ਦਾ ਧੰਨਵਾਦ ਕਰਦੇ ਹਾਂ। ਇੱਕ ਵਾਰੀ ਫਿਰ ਤੁਹਾਨੂੰ ਆਉਣ ਵਾਲੇ ਸਾਰੇ ਤਿਓਹਾਰਾਂ ਦੀਆਂ ਢੇਰਾਂ ਸ਼ੁਭਕਾਮਨਾਵਾਂ।
ਬਹੁਤ-ਬਹੁਤ ਧੰਨਵਾਦ।
***
ਏਕੇਟੀ/ਐੱਚਐੱਸ
#MannKiBaat has begun. PM @narendramodi conveys greetings on Ram Navami. https://t.co/8rnqCqxitU
— PMO India (@PMOIndia) March 25, 2018
Just like every time earlier, I have received a rather large number of letters, e-mails, phone calls and comments from people across India: PM @narendramodi #MannKiBaat
— PMO India (@PMOIndia) March 25, 2018
I read a post on MyGov by Komal Thakkar ji, where she referred to starting on-line courses for Sanskrit. Alongwith being IT professional, your love for Sanskrit has gladdened me. I have instructed the concerned department to convey to you efforts being made in this direction: PM
— PMO India (@PMOIndia) March 25, 2018
I shall also request listeners of #MannKiBaat who are engaged in the field of Sanskrit, to ponder over ways & means to take Komalji’s suggestion forward: PM @narendramodi
— PMO India (@PMOIndia) March 25, 2018
Yogesh Bhadresa Ji has asked me to speak to the youth concerning their health...Yogesh ji, I have decided to speak on ‘Fit India’. In fact, all young people can come together to launch a movement of 'Fit India' : PM @narendramodi during #MannKiBaat
— PMO India (@PMOIndia) March 25, 2018
This time, people have written to me about exams, the upcoming vacations, water conservation among other issues: PM @narendramodi #MannKiBaat
— PMO India (@PMOIndia) March 25, 2018
A variety of inputs for #MannKiBaat. pic.twitter.com/74IdTmkDbk
— PMO India (@PMOIndia) March 25, 2018
जब मुझे आपके पत्रों में पढ़ने को मिलता है कि कैसे असम के करीमगंज के एक रिक्शा-चालक अहमद अली ने अपनी इच्छाशक्ति के बल पर ग़रीब बच्चों के लिए नौ स्कूल बनवाये हैं - तब इस देश की अदम्य इच्छाशक्ति के दर्शन होते हैं : PM @narendramodi #MannKiBaat
— PMO India (@PMOIndia) March 25, 2018
जब मुझे कानपुर के डॉक्टर अजीत मोहन चौधरी की कहानी सुनने को मिली कि वो फुटपाथ पर जाकर ग़रीबों को देखते हैं और उन्हें मुफ़्त दवा भी देते हैं - तब इस देश के बन्धु-भाव को महसूस करने का अवसर मिलता है : PM @narendramodi #MannKiBaat
— PMO India (@PMOIndia) March 25, 2018
जब उत्तरप्रदेश की एक महिला अनेकों संघर्ष के बावजूद 125 शौचालयों का निर्माण करती है और महिलाओं को उनके हक़ के लिए प्रेरित करती है - तब मातृ-शक्ति के दर्शन होते हैं: PM @narendramodi
— PMO India (@PMOIndia) March 25, 2018
अनेक प्रेरणा-पुंज मेरे देश का परिचय करवाते हैं | आज पूरे विश्व में भारत की ओर देखने का नज़रिया बदला है : PM @narendramodi #MannKiBaat
— PMO India (@PMOIndia) March 25, 2018
आने वाले कुछ महीने किसान भाइयों और बहनों के लिए बहुत ही महत्वपूर्ण हैं | इसी कारण ढ़ेर सारे पत्र, कृषि को लेकर के आए हैं : PM @narendramodi #MannKiBaat
— PMO India (@PMOIndia) March 25, 2018
Great people like Mahatma Gandhi, Lal Bahadur Shastri ji, Dr. Ram Manohar Lohia Ji, Chaudhary Charan Singh Ji and Chaudhary Devi Lal ji spoke about the importance of agriculture and welfare of farmers: PM @narendramodi #MannKiBaat pic.twitter.com/QoAYo2bIeY
— PMO India (@PMOIndia) March 25, 2018
इस साल के बजट में किसानों को फसलों की उचित क़ीमत दिलाने के लिए एक बड़ा निर्णय लिया गया है | यह तय किया गया है कि अधिसूचित फसलों के लिए MSP, उनकी लागत का कम-से-कम डेढ़ गुणा घोषित किया जाएगा : PM @narendramodi #MannKiBaat
— PMO India (@PMOIndia) March 25, 2018
Lot of farmers wrote to PM @narendramodi to speak about MSP during this month's #MannKiBaat programme. pic.twitter.com/pOKF6TvKLd
— PMO India (@PMOIndia) March 25, 2018
Ensuring greater prosperity for our farmers. #MannKiBaat pic.twitter.com/yFuYZcRrpU
— PMO India (@PMOIndia) March 25, 2018
How to make the 150th birth anniversary celebrations of Bapu memorable? Let us think of innovative ways. #MannKiBaat pic.twitter.com/UyIB6Ctyty
— PMO India (@PMOIndia) March 25, 2018
Let us work towards fulfilling the dreams of Mahatma Gandhi. #MannKiBaat pic.twitter.com/1LtVumG8J6
— PMO India (@PMOIndia) March 25, 2018
A healthy India is as vital as a clean India. #MannKiBaat pic.twitter.com/zQDCDruOM9
— PMO India (@PMOIndia) March 25, 2018
PM @narendramodi speaking on the importance of preventive healthcare. #MannKiBaat pic.twitter.com/7ZzoNNE4PY
— PMO India (@PMOIndia) March 25, 2018
Yoga for fitness. #MannKiBaat pic.twitter.com/sFTHN0zuJE
— PMO India (@PMOIndia) March 25, 2018
Less than 100 days left for the 4th International Day of Yoga. Let us think of ways through which we can ensure more people join the programme and embrace Yoga. #MannKiBaat pic.twitter.com/sg0jdWaKn9
— PMO India (@PMOIndia) March 25, 2018
Making healthcare accessible and affordable. #MannKiBaat pic.twitter.com/RRM64XzIRM
— PMO India (@PMOIndia) March 25, 2018
It was Dr. Ambedkar who dreamt of India as an industrial powerhouse. #MannKiBaat pic.twitter.com/4FFtgwZf25
— PMO India (@PMOIndia) March 25, 2018
Working on India's economic growth and fulfilling Dr. Ambedkar's dreams. #MannKiBaat pic.twitter.com/9zz3ZDrE2u
— PMO India (@PMOIndia) March 25, 2018
It was Dr. Babasaheb Ambedkar who dreamt of vibrant cities with top infrastructure. #MannKiBaat pic.twitter.com/cOR3unYsoH
— PMO India (@PMOIndia) March 25, 2018
We are deeply motivated by Dr. Ambedkar's emphasis on self-reliance. #MannKiBaat pic.twitter.com/KskjHdMeAD
— PMO India (@PMOIndia) March 25, 2018
India is grateful to Dr. Babasaheb Ambedkar for his vision for irrigation, port development. #MannKiBaat pic.twitter.com/kWeJE9ZIsu
— PMO India (@PMOIndia) March 25, 2018
In the mid-40s, the world was talking about World War II, the Cold War and divisions, but one man, Dr. Babasaheb Ambedkar was talking about unity, Team India and cooperative federalism. #MannKiBaat pic.twitter.com/KIOIr1Drtb
— PMO India (@PMOIndia) March 25, 2018
For people like us, who belong to the poor and backward sections of society, Dr. Ambedkar is our inspiration: PM @narendramodi during #MannKiBaat pic.twitter.com/UmDGvjmchZ
— PMO India (@PMOIndia) March 25, 2018
New India is Dr. Ambedkar's India. #MannKiBaat pic.twitter.com/k2egY2e2jk
— PMO India (@PMOIndia) March 25, 2018
'Gram Swaraj Abhiyaan' will be held across India from 14th April. #MannKiBaat pic.twitter.com/XgmZVJ9gJy
— PMO India (@PMOIndia) March 25, 2018
मैं योग teacher तो नहीं हूँ | हाँ, मैं योग practitioner जरुर हूँ, लेकिन कुछ लोगों ने अपनी creativity के माध्यम से मुझे योग teacher भी बना दिया है | और मेरे योग करते हुए 3D animated videos बनाए हैं : PM @narendramodi during #MannKiBaat
— PMO India (@PMOIndia) March 25, 2018
मैं आप सबके साथ यह video, share करूँगा ताकि हम साथ-साथ आसन, प्राणायाम का अभ्यास कर सकें : PM @narendramodi #MannKiBaat
— PMO India (@PMOIndia) March 25, 2018