Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

“ਆਸੀਆਨ – ਭਾਰਤ ਮਜ਼ਬੂਤ ਸਹਿਯੋਗ ਅਤੇ ਆਸਵੰਦ ਭਵਿੱਖ ਦੇ ਤਾਲਮੇਲ ਲਈ ਪ੍ਰਤੀਬੱਧ; ਪ੍ਰਧਾਨ ਮੰਤਰੀ ਨੇ ਆਸੀਆਨ ਦੇ ਚੇਅਰਮੈਨ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਸ਼੍ਰੀ ਲੀ ਸੇਇਨ ਲੂੰਗ (Lee Hseing Loong) ਦੇ ਲੇਖ ਦੀ ਪ੍ਰਸ਼ੰਸਾ ਕੀਤੀ


ਆਸੀਆਨ-ਭਾਰਤ ਮਜ਼ਬੂਤ ਸਹਿਯੋਗ ਅਤੇ ਆਸਵੰਦ ਭਵਿੱਖ  ਦੇ ਤਾਲਮੇਲ ਲਈ ਪ੍ਰਤੀਬੱਧ ;  ਪ੍ਰਧਾਨ ਮੰਤਰੀ ਨੇ ਆਸੀਆਨ  ਦੇ ਚੇਅਰਮੈਨ ਸਿੰਗਾਪੁਰ  ਦੇ ਪ੍ਰਧਾਨ ਮੰਤਰੀ ਸ਼੍ਰੀ ਲੀ ਸੇਇਨ ਲੂੰਗ  ਦੇ ਲੇਖ ਦੀ ਪ੍ਰਸ਼ੰਸਾ ਕੀਤੀ”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਸੀਆਨ ਦੇ ਚੇਅਰਮੈਨ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਸ਼੍ਰੀ ਲੀ ਸੇਇਨ ਲੂੰਗ ਦੇ ਲੇਖ ਦੀ ਪ੍ਰਸ਼ੰਸਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ “ਆਸੀਆਨ ਦੇ ਚੇਅਰਮੈਨ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਸ਼੍ਰੀ ਲੀ ਸੇਇਨ ਲੂੰਗ ਨੇ ਇੱਕ ਸ਼ਾਨਦਾਰ ਲੇਖ ਲਿਖਿਆ ਹੈ। ਇਸ ਲੇਖ ਵਿੱਚ ਬਹੁਤ ਸੁੰਦਰ” ਤਰੀਕੇ ਨਾਲ ਭਾਰਤ-ਆਸੀਆਨ ਸਬੰਧਾਂ ਦੇ ਸੰਪੂਰਨ ਇਤਿਹਾਸ, ਮਜ਼ਬੂਤ ਸਹਿਯੋਗ ਤੇ ਆਸਵੰਦ ਭਵਿੱਖ ਦਾ ਵਰਣਨ ਕੀਤਾ ਗਿਆ ਹੈ।

ਭਾਰਤ ਦੇ ਦੌਰੇ ‘ਤੇ ਆਏ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੇਇਨ ਲੂੰਗ ਨੇ ਅੱਜ ਦ ਟਾਈਮਸ ਆਵ੍ ਇੰਡੀਆ ਦੇ ਸੰਪਾਦਕੀ ਪੰਨੇ ‘ਤੇ ਪ੍ਰਕਾਸ਼ਿਤ “ਸਹਸਰਾਬਦੀ ਸਾਂਝੇਦਾਰੀ ਨੂੰ ਪੁਨਰਜੀਵਤ ਕਰੋ” : ਸਿੰਗਾਪੁਰ ਨੇ ਆਸੀਆਨ ਨਾਲ ਭਾਰਤ ਦੇ ਗੁੜ੍ਹੇ ਮੇਲਜੋਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ”  ਸਿਰਲੇਖ ਵਿੱਚ ਲਿਖਿਆ ਹੈ ਕਿ ਭਾਰਤ ਅਤੇ ਆਸੀਆਨ ਦਰਮਿਆਨ ਸਦੀਆਂ ਪੁਰਾਣੇ ਵਪਾਰ, ਵਣਜ ਅਤੇ ਸੱਭਿਆਚਾਰਕ ਸਬੰਧਾਂ ਨੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਉਹ ਲਿਖਦੇ ਹਨ ਕਿ ਅਸੀਂ ਆਸੀਆਨ–ਭਾਰਤ ਸਬੰਧਾਂ  ਦੇ 25 ਸਾਲਾਂ ਦਾ ਜਸ਼ਨ ਮਨਾ ਰਹੇ ਹਾਂ ਜਦੋਂ ਕਿ ਦੱਖਣ-ਪੂਰਬ ਏਸ਼ੀਆ ਨਾਲ ਭਾਰਤ ਦਾ ਸਬੰਧ 2000 ਸਾਲ ਤੋਂ ਵੀ ਪੁਰਾਣਾ ਹੈ। ਭਾਰਤ ਅਤੇ ਕੰਬੋਡੀਆ,  ਮਲੇਸ਼ੀਆ ਅਤੇ ਥਾਈਲੈਂਡ ਵਰਗੇ ਦੇਸ਼ਾਂ ਦਰਮਿਆਨ ਪ੍ਰਾਚੀਨ ਵਪਾਰ ਦਾ ਪੂਰਾ ਦਸਤਾਵੇਜ ਮੌਜੂਦ ਹੈ।  ਦੱਖਣੀ-ਪੂਰਬ ਏਸ਼ਿਆਈ ਸੱਭਿਆਚਾਰਾਂ,  ਪਰੰਪਰਾਵਾਂ ਅਤੇ ਭਾਸ਼ਾਵਾਂ ‘ਤੇ ਇਨ੍ਹਾਂ ਸ਼ੁਰੂਆਤੀ ਸੰਪਰਕਾਂ ਦਾ ਪੂਰਾ ਪ੍ਰਭਾਵ ਪਿਆ ਹੈ।  ਅਸੀਂ ਕੰਬੋਡੀਆ ਵਿੱਚ ਸੀਐੱਮ ਰੀਪ  ਦੇ ਨਜ਼ਦੀਕ ਅੰਗਕੋਰ ਮੰਦਰ  ਕੰਪਲੈਕਸ,  ਇੰ‍ਡੋਨੇਸ਼ੀਆ ਵਿੱਚ ਯੋਗਯਾਕਰਤਾ ਦੇ ਕੋਲ ਬੋਰੋਬੁਦੂਰ ਅਤੇ ਪ੍ਰਮਬਨਨ ਮੰਦਰ  ਅਤੇ ਮਲੇਸ਼ੀਆ ਵਿੱਚ ਕੇਡਾਹ ਵਿੱਚ ਪ੍ਰਾਚੀਨ ਕੈਂਡਿਸ ਜਿਹੀਆਂ ਇਤਿਹਾਸਕ ਥਾਵਾਂ ‘ਤੇ ਭਾਰਤੀ ਹਿੰਦੂ– ਬੋਧ ਪ੍ਰਭਾਵ ਦੇਖਦੇ ਹਨ।  ਰਾਮਾਇਣ ਇੰ‍ਡੋਨੇਸ਼ੀਆ,  ਮਿਆਂਮਾਰ,  ਥਾਈਲੈਂਡ ਸਹਿਤ ਦੱਖਣੀ–ਪੂਰਬ ਏਸ਼ੀਆ ਦੇ ਕਈ ਸੱਭਿਆਚਾਰ ਨਾਲ ਜੁੜਿਆ ਹੈ। ਸਿੰਗਾਪੁਰ ਦਾ ਮਲਯ ਨਾਮ ਸਿੰਗਾਪੁਰਾ ਹੈ ਜੋ ਸੰਸਕ੍ਰਿਤ ਤੋਂ ਲਿਆ ਗਿਆ ਹੈ ਅਤੇ ਇਸ ਦਾ ਅਰਥ ‘ਸ਼ੇਰ ਨਗਰ’ ਹੈ ।

 

ਪ੍ਰਧਾਨ ਮੰਤਰੀ ਸ਼੍ਰੀ ਲੂੰਗ ਲਿਖਦੇ ਹਨ ਕਿ ਸਿੰਗਾਪੁਰ ਨੇ ਹਮੇਸ਼ਾ ਹੀ ਆਸੀਆਨ ਸਮੁਦਾਇ ਵਿੱਚ ਭਾਰਤ  ਦੇ ਸ਼ਾਮਲ ਹੋਣ ਦੀ ਵਕਾਲਤ ਕੀਤੀ ਹੈ। ਭਾਰਤ 1992 ਵਿੱਚ ਇੱਕ ਆਸੀਆਨ ਖੇਤਰਵਾਰ ਸੰਵਾਦ ਸਾਝੀਦਾਰ ਬਣਿਆ,  1995 ਵਿੱਚ ਇੱਕ ਪੂਰਨਕਾਲੀ ਸੰਵਾਦ ਸਾਂਝੀਦਾਰ ਬਣਿਆ ਅਤੇ 2005 ਤੋਂ ਇਸ ਨੇ ਪੂਰਬ ਏਸ਼ੀਆ ਸੰਮੇਲਨਾਂ  ( ਈਏਐੱਸ )  ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ।  ਈਏਐੱਸ ਇੱਕ ਖੁੱਲ੍ਹੀ,  ਸਮਾਵੇਸ਼ੀ ਅਤੇ ਮਜ਼ਬੂਤ ਖੇਤਰੀ ਸੰਰਚਨਾ ਦਾ ਇੱਕ ਪ੍ਰਮੁੱਖ ਹਿੱਸਾ ਹੈ ਅਤੇ ਖੇਤਰ ਦਾ ਰਣਨੀਤਕ ਨੇਤਾਵਾਂ  ਦੀ ਅਗਵਾਈ ਵਾਲਾ ਮੁੱਖ ਫੋਰਮ ਹੈ ।

ਉਹ ਕਹਿੰਦੇ ਹਨ ਕਿ ਆਸੀਆਨ-ਭਾਰਤ ਸਬੰਧ 2012 ਵਿੱਚ ਆਸੀਆਨ-ਭਾਰਤ ਸਬੰਧਾਂ ਦੀ 20ਵੀਂ ਵਰ੍ਹੇਗੰਢ ‘ਤੇ ਇੱਕ ਰਣਨੀਤਕ ਸਾਂਝੇਦਾਰੀ ‘ਚ ਬਦਲ ਗਿਆ। ਅੱਜ, ਆਸੀਆਨ ਅਤੇ ਭਾਰਤ, ਆਸੀਆਨ ਦੇ ਰਾਜਨੀਤਕ-ਸੁਰੱਖਿਆ, ਆਰਥਿਕ ਤੇ ਸਮਾਜਿਕ- ਸੱਭਿਆਚਾਰਕ ਕੰਮਾਂ ਵਿੱਚ ਬਹੁਪੱਖੀ ਸਹਿਯੋਗ ਦਾ ਲਾਭ ਉਠਾਉਂਦੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ  ‘ਐਕਟ ਈਸਟ’ ਨੀਤੀ ਤੇ ਆਸੀਆਨ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ 3-ਸੀ (ਕਮਰਸ, ਕਨੈਕਟੀਵਿਟੀ,ਕਲਚਰ ) ਸਾਡੇ ਵਿਆਪਕ ਸਹਿਯੋਗ ਦੇ ਉਦਾਹਰਨ ਹਨ। ਸਾਡੇ ਕੋਲ ਇੱਕ ਵਾਰਸ਼ਿਕ ਲੀਡਰਸ ਸਮਿਟ ਅਤੇ ਸੱਤ ਮੰਤਰੀ ਪੱਧਰੀ ਵਾਰਤਾਵਾਂ ਸਹਿਤ ਲਗਭਗ 30 ਮੰਚ ਹਨ। ਭਾਰਤ ਨੇ ਸਰਗਰਮ ਆਸੀਆਨ ਖੇਤਰੀ ਫੋਰਮ, ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਪਲਸ ਅਤੇ ਪੂਰਬ ਏਸ਼ੀਆ ਸਮਿਟ ਸਹਿਤ ਆਸੀਆਨ ਦੀ ਅਗਵਾਈ ਵਾਲੇ ਮੰਚਾਂ ਵਿੱਚ ਹਿੱਸਾ ਲਿਆ ਹੈ।

ਵਪਾਰ ਤੇ ਵਣਜ ਸਬੰਧਾਂ ਦੀ ਚਰਚਾ ਕਰਦੇ ਹੋਏ ਉਹ ਲਿਖਦੇ ਹਨ ਕਿ ਆਸੀਆਨ-ਭਾਰਤ ਖੁੱਲ੍ਹਾ ਵਪਾਰ ਖੇਤਰ (ਏਆਈਐੱਫਟੀਏ), ਨਾਲ ਆਸੀਆਨ-ਭਾਰਤ ਵਪਾਰ 1993 ਦੇ 2.9 ਬਿਲੀਅਨ ਡਾਲਰ ਦੀ ਤੁਲਨਾ ਵਿੱਚ ਵਧਕੇ 2016 ਵਿੱਚ 58.4 ਬਿਲੀਅਨ ਡਾਲਰ ਤੱਕ ਪਹੁੰਚ ਗਿਆ। ਸਮਾਜਿਕ ਸੱਭਿਆਚਾਰ ਮੋਰਚੇ ‘ਤੇ ਆਸੀਆਨ-ਭਾਰਤ ਵਿਦਿਆਰਥੀ ਅਦਾਨ-ਪ੍ਰਦਾਨ ਪ੍ਰੋਗਰਾਮ ਅਤੇ ਸਲਾਨਾ ਦਿੱਲੀ ਸੰਵਾਦ ਵਰਗੇ ਪ੍ਰੋਗਰਾਮ ਲੋਕਾਂ ਦਰਮਿਆਨ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ। ਇਨ੍ਹਾਂ ਮੰਚਾਂ ਜ਼ਰੀਏ ਨੌਜਵਾਨ ਵਿਦਵਾਨ ਅਤੇ ਉਦਯੋਗਪਤੀ ਆਪਸ ਵਿੱਚ ਮਿਲਦੇ ਹਨ, ਇੱਕ ਦੂਸਰੇ ਤੋਂ ਸਿੱਖਦੇ ਹਨ ਅਤੇ ਰਿਸ਼ਤਿਆਂ ਨੂੰ ਗੂੜ੍ਹੇ ਬਣਾਉਂਦੇ ਹਨ।  

ਆਸੀਆਨ ਭਾਰਤ ਸਬੰਧਾਂ ਦੀ ਸਿਲਵਰ ਜੁਬਲੀ ਸਮਾਰੋਹ ਦੇ ਮੌਕੇ ’ਤੇ ਦੋਵੇਂ ਪੱਖਾਂ ਨੇ ਕਈ ਯਾਦਗਾਰੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਹੈ। ਸਿੰਗਾਪੁਰ ਵਿੱਚ ਆਯੋਜਿਤ  ਹਾਲ ਦੇ  ਪ੍ਰਵਾਸੀ ਭਾਰਤੀ ਦਿਵਸ ਵਿੱਚ ਭਾਰਤੀ ਡਾਇਸਪੋਰਾ ਦੇ ਯੋਗਦਾਨਾਂ ਦਾ ਸਨਮਾਨ ਕੀਤਾ ਗਿਆ। ਅੱਜ ਦਾ ਆਸੀਆਨ-ਭਾਰਤ ਯਾਦਗਾਰ ਸਮਿਟ ਇਨ੍ਹਾਂ ਸਮਾਰੋਹਾਂ ਦਾ ਸਿਖ਼ਰ ਹੈ। ਆਸੀਆਨ ਦੇ ਸਾਰੇ ਨੇਤਾਵਾਂ ਲਈ ਇਸ ਮੌਕੇ ’ਤੇ ਨਵੀਂ ਦਿੱਲੀ ਵਿੱਚ ਹਾਜ਼ਰ ਰਹਿਣਾ ਸਾਡੇ ਸਾਰਿਆਂ ਲਈ ਸਨਮਾਨ ਦੀ ਗੱਲ ਹੈ। ਆਸੀਆਨ ਦੇ ਨੇਤਾ ਵੀ ਕੱਲ੍ਹ ਦੇ 69ਵੇਂ ਗਣਤੰਤਰ ਦਿਵਸ ਪਰੇਡ ਦੇ ਮੌਕੇ ’ਤੇ ਮੁੱਖ ਮਹਿਮਾਨਾਂ ਵੱਜੋਂ ਬੁਲਾਏ ਜਾਣ ’ਤੇ ਅਸੀਂ ਬੇਹੱਦ ਮਾਣ ਮਹਿਸੂਸ ਕਰ ਰਹੇ ਹਾਂ।

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਿਖਦੇ ਹਨ ਕਿ ਵਿਸ਼ਵ ਪੱਧਰ ’ਤੇ ਵੱਡੇ ਘਟਨਾਕ੍ਰਮ ਰਣਨੀਤਕ ਦ੍ਰਿਸ਼ਟੀਕੋਣ ਨੂੰ ਨਵਾਂ ਆਕਾਰ ਦੇ ਰਹੇ ਹਨ ਜੋ ਚੁਣੌਤੀਆਂ ਅਤੇ ਮੌਕਿਆਂ ਦੋਵੇਂ ਹੀ ਪ੍ਰਦਾਨ ਕਰਦੇ ਹਨ। ਰਣਨੀਤਕ ਸੰਤੁਲਨ ਬਦਲ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਜਨਸੰਖਿਅਕ, ਸੱਭਿਆਚਾਰਕ ਅਤੇ ਰਣਨੀਤਕ ਬਦਲਾਅ ਹੋ ਰਹੇ ਹਨ। ਗਲੌਬਲੀਕਰਨ ਅਤੇ ਖੁਲ੍ਹੇ ਵਪਾਰ ’ਤੇ ਸਰਬ ਸਹਿਮਤੀ ਖ਼ਤਮ ਹੋ ਰਹੀ ਹੈ, ਲੇਕਿਨ ਏਸ਼ੀਆ ਦੀ ਕਹਾਣੀ ਲਗਾਤਾਰ ਸਕਾਰਾਤਮਕ ਬਣੀ ਹੋਈ ਹੈ। ਸਾਨੂੰ ਆਰਥਿਕ ਸਮੇਕਨ ਨੂੰ ਅੱਗੇ ਵਧਾਉਣ ਦੀ  ਜ਼ਰੂਰਤ ਹੈ। ਸਾਨੂੰ ਆਤੰਕਵਾਦ, ਸਾਈਬਰ ਅਪਰਾਧ ਅਤੇ ਜਲਵਾਯੂ ਪਰਿਵਰਤਨ ਸਹਿਤ ਉਭਰਦੀ ਅੰਦਰੂਨੀ ਸੀਮਾ ਚੁਣੌਤੀਆਂ ਨਾਲ ਨਿਪਟਣ ਪ੍ਰਤੀ ਦ੍ਰਿੜ੍ਹ ਹੋਣਾ ਚਾਹੀਦਾ ਹੈ।

 

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਅਨੁਸਾਰ, ਇਹ ਭੂ-ਰਾਜਨੀਤਕ ਅਨਿਸ਼ਚਿਤਤਾ ਭਾਰਤ ਜਿਹੇ ਮੁੱਖ ਭਾਈਵਾਲਾਂ ਨਾਲ ਆਸੀਆਨ ਦੇ ਸਹਿਯੋਗ ਨੂੰ ਨਵੀਂ ਪ੍ਰੇਰਣਾ ਦਿੰਦੀ ਹੈ। ਆਸੀਆਨ ਅਤੇ ਭਾਰਤ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਵਿੱਚ ਸਮਾਨ ਹਿਤਾਂ ਨੂੰ ਸਾਂਝਾ ਕਰਦੇ ਹੋਏ ਅਤੇ ਉਨ੍ਹਾਂ ਦਾ ਇੱਕ ਖੁੱਲ੍ਹਾ, ਸੰਤੁਲਿਤ ਅਤੇ ਸਮਾਵੇਸ਼ੀ ਖੇਤਰੀ ਢਾਂਚਾ ਹਨ। ਭਾਰਤ ਹਿੰਦ ਮਹਾਸਾਗਰ ਤੋਂ ਲੈ ਕੇ ਪ੍ਰਸ਼ਾਂਤ ਮਹਾਸਾਗਰ ਤੱਕ ਵੱਡੇ ਸਮੁੰਦਰੀ ਲੇਨਾਂ ਨਾਲ ਰਣਨੀਤਕ ਰੂਪ ਨਾਲ ਸਥਿਤ ਹੈ। ਇਹ ਸਮੁੰਦਰੀ ਲੇਨ ਆਸੀਆਨ ਦੇ ਕਈ ਮੈਂਬਰ ਦੇਸ਼ਾਂ ਲਈ ਮਹੱਤਵਪੂਰਨ ਵਪਾਰ ਰਸਤੇ ਵੀ ਹਨ। ਦੋਵੇਂ ਪੱਖ ਵਪਾਰ ਦੇ ਇਨ੍ਹਾਂ ਮਹਤਵਪੂਰਨ ਸਮੁੰਦਰੀ ਵਾਹਨਾਂ ਨੂੰ ਸੁਰੱਖਿਅਤ ਰੱਖਣ ਵਿੱਚ ਸਾਂਝੀ ਦਿਲਚਸਪੀ ਰੱਖਦੇ ਹਨ।

ਸ਼੍ਰੀ ਲੀ ਸੇਇਨ ਲੂੰਗ ਆਸੀਆਨ ਅਤੇ ਭਾਰਤ ਦੇ 1.8 ਬਿਲੀਅਨ ਦੀ ਸੰਯੁਕਤ ਅਬਾਦੀ ਦੇ ਮਹੱਤਵ ਅਤੇ ਤਾਕਤ ਨੂੰ ਰੇਖਾਂਕਿਤ ਕਰਦੇ ਹਨ ਕਿ ਜੋ ਦੁਨੀਆ ਦੀ ਜਨਸੰਖਿਆ ਦਾ ਇੱਕ ਚੌਥਾਹਿੱਸਾ ਹੈ। ਦੋਵਾਂ ਦੀ ਸੰਯੁਕਤ ਜੀਡੀਪੀ 4.5 ਟ੍ਰਿਲੀਅਨ ਤੋਂ ਅਧਿਕ ਹੈ। ਇਨ੍ਹਾਂ ਅਨੁਸਾਰ 2.25 ਤੱਕ ਭਾਰਤ ਦੇ ਉਪਭੋਗਤਾ ਬਜ਼ਾਰ ਦੇ ਵਿਸ਼ਵ ਵਿੱਚ ਪੰਜਵਾਂ ਸੱਭ ਤੋਂ ਵੱਡਾ ਬਾਜ਼ਾਰ ਹੋ ਜਾਣ ਦੀ ਉਮੀਦ ਹੈ ਜਦਕਿ ਦੱਖਣੀ ਪੂਰਬ ਏਸ਼ੀਆ ਦੇ ਮੱਧ ਆਮਦਨ ਵਰਗ ਪਰਿਵਾਰਾਂ ਦਾ ਸੰਖਿਆ ਦੁੱਗਣੀ ਹੋ ਕੇ 163 ਮਿਲੀਅਨ ਤੱਕ ਪਹੁੰਚ ਜਾਵੇਗੀ। ਦੋਵੇਂ ਖੇਤਰ ਯੁਵਾ ਜਨਸੰਖਿਆ ਦੇ ਲਾਭ ਦਾ ਅਨੁਭਵ ਕਰ ਰਹੇ ਹਨ-ਆਸੀਆਨ ਦੀ ਅਬਾਦੀ ਦਾ 60%ਅਤੇ 35 ਸਾਲ ਦੀ ਉਮਰ ਤੋਂ ਘੱਟ ਹੈ ਜਦਕਿ ਭਾਰਤ ਦੇ 2020 ਤੱਕ 29 ਸਾਲ ਦੀ ਔਸਤ ਉਮਰ ਦੇ ਨਾਲ ਵਿਸ਼ਵ ਦਾ ਸਭ ਤੋਂ ਯੁਵਾ ਦੇਸ਼ ਬਣ ਜਾਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਆਸੀਆਨ ਅਤੇ ਭਾਰਤ ਵਿੱਚ ਤੇਜ਼ੀ ਨਾਲ ਵਧਦਾ ਇੰਟਰਨੈੱਟ ਯੂਜਰ ਅਧਾਰ ਵੀ ਹੈ ਜੋ ਡਿਜੀਟਲ ਅਰਥਵਿਵਸਥਾ ਦੇ ਵਧਣ ਵਿੱਚ ਸਾਡੀ ਮਦਦ ਕਰੇਗਾ। ਇਸ ਪਿਛੋਕੜ ਵਿੱਚ ਭਾਰਤ-ਆਸੀਆਨ ਸਬੰਧਾਂ ਦੇ ਅਜੇ ਹੋਰ ਵਧਣ ਦੀ ਉਮੀਦ ਹੈ – 2016 ਵਿੱਚ ਆਸੀਆਨ ਦੇ ਵਿਦੇਸ਼ ਵਪਾਰ ਵਿੱਚ ਭਾਰਤ ਦਾ ਹਿੱਸਾ ਕੇਵਲ 2.6% ਸੀ।

ਪ੍ਰਧਾਨ ਮੰਤਰੀ ਸ਼੍ਰੀ ਲੀ ਸੇਇਨ ਲੂੰਗ ਨੇ ਆਪਸੀ ਰੂਪ ਨਾਲ ਸਹਿਯੋਗ ਲਈ ਲਾਭਦਾਇਕ ਤਿੰਨ ਆਸਵੰਦ ਖੇਤਰਾਂ ਦਾ ਸੁਝਾਅ ਦਿੱਤਾ ਹੈ।

ਪਹਿਲਾ, ਆਸੀਆਨ ਅਤੇ ਭਾਰਤ ਨੂੰ ਵਪਾਰ ਅਤੇ ਨਿਵੇਸ਼ ਨੂੰ ਹੁਲਾਰਾ ਦੇਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਦੁੱਗਣਾ ਕਰਨਾ ਚਾਹੀਦਾ ਹੈ। ਸਾਡੇ ਏਆਈਐੱਫਟੀਏ ਸਮੇਤ ਆਪਣੇ ਮੌਜੂਦਾ ਰਸਤੇ ਨੂੰ ਅੱਪਡੇਟ ਅਤੇ ਸਬੰਧਤ ਰੱਖਣਾ ਚਾਹੀਦਾ ਹੈ। ਸਾਨੂੰ ਮੌਜੂਦਾ ਏਆਈਐੱਫਟੀਏ ਤੋਂ ਅੱਗੇ ਨਿਕਲ ਕੇ ਇੱਕ ਉੱਚ ਗੁਣਵੱਤਾਪੂਰਨ ਖੇਤਰੀ ਵਪਾਰਕ ਆਰਥਿਕ ਹਿੱਸੇਦਾਰੀ (ਆਰਸੀਈਪੀ) ਦਾ ਨਿਰਮਾਣ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਇਸ ਨਾਲ ਇੱਕ ਸੰਚਿਤ ਏਸਿਆਈ ਬਜ਼ਾਰ ਦਾ ਨਿਰਮਾਣ ਹੋਵੇਗਾ ਜਿਸ ਵਿੱਚ ਦੁਨੀਆ ਦੀ ਲਗਭਗ ਅੱਧੀ ਜਨਸੰਖਿਆ ਅਤੇ ਦੁਨੀਆ ਦੀ ਜੀਡੀਪੀ ਦਾ ਇੱਕ-ਤਿਹਾਈ ਹਿੱਸਾ ਨਿਰਸੰਦੇਹ ਹੋਵੇਗਾ। ਨਿਯਮਾਂ ਅਤੇ ਨੇਮਾਂ ਨੂੰ ਤਰਕਪੂਰਨ ਬਣਾਉਣ ਨਾਲ ਦੋਵਾਂ ਦਿਸ਼ਾਵਾਂ ਵਿੱਚ ਨਿਵੇਸ਼ਾਂ ਨੂੰ ਪ੍ਰੋਤਸਾਹਨ ਮਿਲੇਗਾ, ਭਾਰਤ ਦੀ ‘ਐਕਟ ਈਸਟ’ ਦੀ ਨੀਤੀ ਨੂੰ ਹੁਲਾਰਾ ਮਿਲੇਗਾ ਅਤੇ ਖੇਤਰ ਵਿੱਚ ‘ਮੇਡ ਇਨ ਇੰਡੀਆ’  ਨਿਰਯਾਤ ਅਸਾਨ ਹੋਵੇਗਾ।

 

ਦੂਜਾ, ਸਾਡੇ ਲੋਕਾਂ ਨੂੰ ਬਿਹਤਰ ਭੂਮੀ, ਵਾਯੂ ਅਤੇ ਸਮੁੰਦਰੀ ਕਨੈਕਟੀਵਿਟੀ ਤੋਂ ਕਾਫੀ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਨੇ ਤ੍ਰੈ-ਪੱਧਰੀ ਭਾਰਤ-ਮਿਆਂਮਾਕ-ਥਾਈਲੈਂਡ ਰਾਜਮਾਰਗ ਦੇ ਵਿਸਤਾਰ ਅਤੇ ਆਸੀਆਨ ਨਾਲ ਸੰਰਚਨਾ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਲਈ ਭਾਰਤ ਦੇ ਇੱਕ ਬਿਲੀਅਨ ਡਾਲਰ ਦੀ ਕਰਜ਼ ਸਹਾਇਤਾ ਸਮੇਤ ਭੂਮੀ ਕਨੈਕਟੀਵਿਟੀ  ਨੂੰ ਬਿਹਤਰ ਬਣਾਉਣ ਲਈ ਭਾਰਤ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਹੈ। ਉਹ ਕਹਿੰਦੇ ਹਨ ਕਿ ਆਸੀਆਨ, ਆਸੀਆਨ-ਭਾਰਤ ਹਵਾਈ ਸੇਵਾ ਸਮਝੌਤੇ ਨੂੰ ਜਲਦੀ ਨਾਲ ਸੰਪੰਨ ਕਰਨ ਸਮੇਤ ਸਾਡੀ ਭੌਤਿਕ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਲਈ ਭਾਰਤ ਨਾਲ ਗੂੜਤਾ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ। ਇਸ ਖੇਤਰ ਵਿੱਚ ਲੋਕਾਂ ਦੇ ਪ੍ਰਵਾਰ ਵਿੱਚ ਵਾਧਾ ਕਰੇਗਾ ਅਤੇ ਭਾਰਤੀ ਅਤੇ ਆਸੀਆਨ ਦੇ ਟਰਾਂਸਪੋਰਟ ਨੂੰ ਨਵੇਂ ਅਤੇ ਉੱਭਰਦੇ ਬਜ਼ਾਰਾਂ, ਖਾਸਕਰਕੇ  ਬਿਜ਼ਨਸ, ਨਿਵੇਸ਼ ਅਤੇ ਸੈਰ-ਸਪਾਟੇ ਨੂੰ ਹੁਲਾਰਾ ਦੇਣਾ ਸਹਾਇਕ ਸਾਬਤ ਹੋਵੇਗਾ।

ਡਿਜੀਟਲ ਕਨੈਕਟੀਵਿਟੀ ਸਹਿਯੋਗ ਦਾ ਇੱਕ ਹੋਰ ਮਹੱਤਵਪੂਰਨ ਖੇਤਰ ਹੈ ਅਤੇ ਇਹ ਭਵਿੱਖ ਲਈ ਲੋਕਾਂ ਵਿੱਚ ਆਪਸੀ ਤਾਲਮੇਲ ਨੂੰ ਆਕਾਰ ਦੇ ਸਕਦਾ ਹੈ। ਉਦਾਹਰਨ ਲਈ ਭਾਰਤ ਦੀ ਆਧਾਰ ਪ੍ਰਣਾਲੀ ਭਾਰਤ-ਆਸੀਆਨ ਫਿਨਟੈਕ ਪਲੇਟਫਾਰਮ ਦੇ ਸੁਮੇਲ ਜਾਂ ਈ-ਪੇਮੈਂਟ ਪ੍ਰਣਾਲੀਆਂ ਨੂੰ ਕਨੈਕਟ ਕਰਨ ਲਈ ਕਈ ਨਵੇਂ ਮੌਕੇ ਪੈਦਾ ਕਰਦੀ ਹੈ।

ਸ਼੍ਰੀ ਲੀ ਸੇਈਨ ਲੂੰਗ ਕਹਿੰਦੇ ਹਨ ਕਿ ਭਾਰਤ ਅਤੇ ਆਸੀਆਨ ਲਗਾਤਾਰ ਨਵੇਂ ਸੁਮੇਲ ਦੀ ਉਮੀਦ ਕਰਦੇ ਹਨ। ਸਿੰਗਾਪੁਰ ਦੀ ਚਰਚਾ ਦਾ ਇੱਕ ਉਦੇਸ਼ ਇੱਕ ਆਸੀਆਨ ਸਮਾਰਟ ਸਿਟੀ ਨੈੱਟਵਰਕ ਦਾ ਵਿਕਾਸ ਕਰਨਾ ਵੀ ਹੈ ਅਤੇ ਇਸ ਮਾਮਲੇ ਵਿੱਚ ਸਿੰਗਾਪੁਰ ਅਤੇ ਭਾਰਤ ਕੁਦਰਤੀ ਸਾਝੇਦਾਰੀ ਹੈ। ਭਾਰਤ  ਵਿੱਚ ਤੇਜ਼ੀ ਨਾਲ ਸ਼ਹਰੀਕਰਨ ਹੋ ਰਿਹਾ ਹੈ ਅਤ ਇਸ ਵਿੱਚ 100 ਸਮਾਰਟ ਸਿਟੀ ਦੀ ਸਥਾਪਨਾ ਕਰਨ ਦਾ ਟੀਚਾ ਸਥਾਪਿਤ ਕੀਤਾ ਹੈ। ਸਿੰਗਾਪੁਰ ਇੱਕ ਸ਼ਹਿਰੀਕ੍ਰਤ ਨਗਰ-ਰਾਜ ਹੈ ਜਿਹੜਾ ਭਾਰਤ ਨੂੰ ਆਪਣੀ ਇਸ ਯਾਤਰਾ ਵਿੱਚ ਸਾਝੇਦਾਰ ਬਣਾਉਣ ਅਤੇ ਆਪਣੇ ਖੁਦ ਦੇ ਅਨੁਭਵਾਂ ਦੇ ਅਧਾਰ ‘ਤੇ ਅਰਬਨ ਸੋਲਿਊਸ਼ਨ ਵਿਕਸਤ ਕਰਨ ਵਿੱਚ ਮਦਦ ਕਰਨ ਨੂੰ ਤਿਆਰ ਹੈ। ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ ਅਮਰਾਵਤੀ ਸ਼ਹਿਰ ਇਸ ਦਾ ਇੱਕ ਉਦਾਹਰਨ ਹੈ।

 

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਆਪਣੇ ਸੰਪਾਦਕੀ ਲੇਖ ਦਾ ਸਮਾਪਨ ਕਰਦੇ ਹੋਏ ਕਹਿੰਦੇ ਹਨ ਕਿ ਆਸੀਆਨ ਦਾ ਪ੍ਰਧਾਨ ਦੇਸ਼ ਸਿੰਗਾਪੁਰ, ਆਸੀਆਨ-ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਜੇਕਰ ਦੋਵੇਂ ਪੱਖ ਆਪਣੇ ਇਤਿਹਾਸਕ ਅਤੇ ਸੱਭਿਆਚਾਰ ਸਬੰਧਾਂ ਦੀ ਵਰਤੋਂ ਅੱਜ ਦੀ ਚੁਣੌਤੀਆਂ ਨਾਲ ਨਿਪਟਣ ਅਤੇ ਭਵਿੱਖ ਲਈ ਸੇਤੁ ਦਾ ਨਿਰਮਾਣ ਕਰਨ ਲਈ ਕਰਦੇ ਹਨ ਤਾਂ ਸਾਡੇ ਨੌਜਵਾਨ ਅਤੇ ਅਗਲੀ ਪਿੜ੍ਹੀ ਨੂੰ ਇਸਦਾ ਬਹੁਤ ਲਾਭ ਮਿਲੇਗਾ।

 

ਏਕੇਟੀ/ਐੱਚਐੱਸ