Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਸੀਆਨ-ਭਾਰਤ ਸਮਾਰਕ ਸਿਖਰ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਦੀਆਂ ਦੁਵੱਲੀਆਂ ਬੈਠਕਾਂ

ਆਸੀਆਨ-ਭਾਰਤ ਸਮਾਰਕ ਸਿਖਰ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਦੀਆਂ  ਦੁਵੱਲੀਆਂ ਬੈਠਕਾਂ

ਆਸੀਆਨ-ਭਾਰਤ ਸਮਾਰਕ ਸਿਖਰ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਦੀਆਂ  ਦੁਵੱਲੀਆਂ ਬੈਠਕਾਂ

ਆਸੀਆਨ-ਭਾਰਤ ਸਮਾਰਕ ਸਿਖਰ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਦੀਆਂ  ਦੁਵੱਲੀਆਂ ਬੈਠਕਾਂ


ਭਾਰਤ-ਆਸੀਆਨ ਸਹਿਯੋਗ ਦੀ 25ਵੀਂ ਵਰ੍ਹੇਗੰਢ ਦੇ ਉਤਸਵਦੇ ਮੌਕੇ ‘ਤੇ ਆਯੋਜਿਤ ਆਸੀਆਨ-ਭਾਰਤ ਸਮਾਰਕ ਸਿਖਰ ਸੰਮੇਲਨ (ਏਆਈਸੀਐੱਸ) ਦੀ ਪੂਰਵ ਸੰਧਿਆ  ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਿਆਂਮਾਰ ਦੀ ਸਟੇਟ ਕੌਂਸਲਰ ਮਹਾਮਹਿਮ ਡਾ ਆਂਗ ਸਾਨ ਸੂ ਕੀ (Aung San Suu Kyi),  ਵੀਅਤਨਾਮ  ਦੇ ਪ੍ਰਧਾਨਮੰਤਰੀ ਮਹਾਮਹਿਮ ਸ਼੍ਰੀ ਨਯੂਯੇਨ ਸ਼ੁਆਨ ਫੁਕ (Mr. Nguyen Xuan Phuc) ਅਤੇ ਫਿਲੀਪਨਸ  ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਰੋਡ੍ਰਿਗੋ ਰੋਆ ਡੁਟਰੇਟ  ( Mr. Rodrigo Roa Duterte) ਨਾਲ ਵੱਖ-ਵੱਖ ਦੁਵੱਲੀਆਂ ਬੈਠਕਾਂ ਕੀਤੀਆਂ।

 ਆਸੀਆਨ-ਭਾਰਤ ਸਮਾਰਕ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਅਤੇ ਇਸ ਸਾਲ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ  ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਬਣਨਾ ਸਵੀਕਾਰ ਕਰਨ ਲਈ ਭਾਰਤ ਆਗਮਨ ‘ਤੇ ਪ੍ਰਧਾਨ ਮੰਤਰੀ ਨੇ ਤਿੰਨਾਂ ਨੇਤਾਵਾਂ ਦਾ ਸਵਾਗਤ ਕੀਤਾ।

 ਮਿਆਂਮਾਰ ਦੀ ਸਟੇਟ ਕੌਂਸਲਰ ਆਂਗ ਸਾਨ ਸੂ ਕੀ (Aung San Suu Kyi,)  ਨਾਲ ਪ੍ਰਧਾਨ ਮੰਤਰੀ ਮੋਦੀ ਦੀ ਬੈਠਕ ਵਿੱਚ ਆਪਸੀ ਹਿਤ ਦੇ ਵੱਖ-ਵੱਖ ਵਿਸ਼ਿਆਂ,  ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਮੋਦੀ ਦੀ ਸਤੰਬਰ 2017 ਵਿੱਚ ਮਿਆਂਮਾਰ ਯਾਤਰਾ ਦੌਰਾਨ ਲਏ ਗਏ ਮਹੱਤਵਪੂਰਨ ਫ਼ੈਸਲਿਆਂ ਨੂੰ ਅੱਗੇ ਵਧਾਉਣ ਦੇ ਵਿਸ਼ੇ‘ਤੇ ਗੱਲਬਾਤ ਹੋਈ ।

 ਪ੍ਰਧਾਨ ਮੰਤਰੀ ਫੁਕ ਨਾਲ ਬੈਠਕ ਵਿੱਚ ਦੋਨਾਂ ਨੇਤਾਵਾਂ ਨੇ ਦੋਨਾਂ ਦੇਸ਼ਾਂ  ਦਰਮਿਆਨ ਵਿਆਪਕ ਰਣਨੀਤਕ ਸਹਿਯੋਗ  ਤਹਿਤ ਦੁਵੱਲੇ ਸਬੰਧਾਂ ਦੀ ਤਰੱਕੀ ਨਾਲ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸਮੁੰਦਰੀ ਸਹਿਯੋਗ,  ਰੱਖਿਆ , ਤੇਲ ਅਤੇ ਗੈਸ ,  ਵਪਾਰ ਅਤੇ ਨਿਵੇਸ਼ ਜਿਹੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਦੀ ਤਰੱਕੀ ‘ਤੇ ਤਸੱਲੀ ਪ੍ਰਗਟਾਈ।  ਦੋਵੇਂ ਨੇਤਾ ਇਸ ਗੱਲ ‘ਤੇ ਸਹਿਮਤ ਸਨ ਕਿ ਇਸ ਯਾਤਰਾ  ਦੌਰਾਨ ਮਨਜ਼ੂਰ ਕੀਤੇ ਗਏ ਦੋ ਸਮਝੌਤੇ- ਸੂਚਨਾ ਅਤੇ ਪ੍ਰਸਾਰਣ  ਦੇ ਖੇਤਰ ਵਿੱਚ ਸਹਿਯੋਗ ਵਧਾਉਣ ਅਤੇ ਆਸੀਆਨ-ਭਾਰਤ ਪੁਲਾੜ ਸਹਿਯੋਗ  ਤਹਿਤ ਵੀਅਤਨਾਮ ਵਿੱਚ ਡਾਟਾ ਰਿਸੈਪਸ਼ਨ ਅਤੇ ਟਰੈਕਿੰਗ ਸੈਂਟਰ ਅਤੇ ਡਾਟਾ ਪ੍ਰੋਸੈੱਸਿੰਗ ਕੇਂਦਰ ਦੀ ਸਥਾਪਨਾ ਭਾਰਤ-ਵੀਅਤਨਾਮ ਸਬੰਧਾਂ ਨੂੰ ਅਤੇ ਮਜ਼ਬੂਤੀ ਪ੍ਰਦਾਨ ਕਰਨਗੇ।  ਉਨ੍ਹਾਂ ਨੇ 100 ਮਿਲੀਅਨ ਅਮਰੀਕੀ ਡਾਲਰ  ਦੇ ਕਰਜ਼ ਦੀ ਵਿਵਸਥਾ ਦੇ ਕਾਰਜ ਕਰਨਾ ਸ਼ੁਰੂ ਕਰਨ‘ਤੇ ਵੀ ਤਸੱਲੀ ਪ੍ਰਗਟਾਈ ਜਿਸ ਦੇ ਤਹਿਤ L&T ਨੂੰ ਤਟਵਰਤੀ ਗਸ਼ਤ ਕਿਸ਼ਤੀਆਂ ( ਓਪੀਵੀ )   ਦੇ ਉਤਪਾਦਨ ਦਾ ਠੇਕਾ ਦਿੱਤਾ ਗਿਆ ਹੈ।  ਉਨ੍ਹਾਂਨੇ ਫੈਸਲਾ ਲਿਆ ਕਿ 500 ਮਿਲੀਅਨ ਅਮਰੀਕੀ ਡਾਲਰ ਦੀ ਇੱਕ ਹੋਰ ਲਾਈਨ ਆਵ੍ ਕਰੈਡਿਟ ਵੀ ਛੇਤੀ ਹੀ ਚਾਲੂ ਕਰ ਦਿੱਤੀ ਜਾਵੇਗੀ।

ਰਾਸ਼ਟਰਪਤੀ ਡੁਟਰੇਟ  ਨਾਲ ਬੈਠਕ ਵਿੱਚ ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੀ ਪ੍ਰਗਤੀ ਦੀ ਸਮੀਖਿਆ  ਨਾਲ ਦੋਹਾਂ ਨੇਤਾਵਾਂ ਦੀ ਮਨੀਲਾ ਵਿੱਚ ਨਵੰਬਰ 2017 ਵਿੱਚ ਹੋਈ ਬੈਠਕ ਦੇ ਬਾਅਦ ਸੰਸਾਰਿਕ ਅਤੇ ਖੇਤਰੀ ਹਾਲਾਤਾਂ ਵਿੱਚ ਆਏ ਬਦਲਾਵਾਂ ਦੀ ਵੀ ਸਮੀਖਿਆ ਕੀਤੀ।  ਇਸ ਗੱਲ ‘ਤੇ ਵੀ ਸਹਿਮਤੀ ਬਣੀ ਕਿ ਦੋਹਾਂ ਦੇਸ਼ਾਂ  ਦੇ ਸਬੰਧਾਂ ਵਿੱਚ ਆਈ ਗਤੀਸ਼ੀਲਤਾ ਨੂੰ ਹੋਰ ਵਧਾਇਆ ਜਾਵੇਗਾ ਖਾਸ ਤੌਰ ‘ਤੇ   ਬੁਨਿਆਦੀ ਢਾਂਚੇ ਦੇ ਵਿਕਾਸ  ਦੇ ਖੇਤਰ ਵਿੱਚ।  ਦੋਹਾਂ ਨੇਤਾ ਇਸ ਗੱਲ ‘ਤੇ ਵੀ ਸਹਿਮਤ ਹੋਏ ਕਿ ਭਾਰਤ ਦੀ ਐਕਟ-ਈਸਟ ਪਾਲਿਸੀ ਅਤੇ ਫਿਲੀਪੀਂਸ  ਦੇ ਬਿਲਡ-ਬਿਲਡ-ਬਿਲਡ ਪ੍ਰੋਗਰਾਮ ਤਹਿਤ ਦੋਹਾਂ ਦੇਸ਼ਾਂ  ਦੇ ਨਿਜੀ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਅਨੇਕ ਹੀ ਮੌਕੇ ਹਨ।  ਦੋਹਾਂ ਨੇਤਾਵਾਂ ਦੀ ਹਾਜ਼ਰੀ ਵਿੱਚ ਭਾਰਤ-ਨਿਵੇਸ਼ ਅਤੇ ਫਿਲੀਪੀਂਸ  ਦੇ ਨਿਵੇਸ਼ ਬੋਰਡ ਦਰਮਿਆਨ ਇੱਕ ਸਹਿਮਤੀ ਪੱਤਰ ਦਾ ਵੀ ਆਦਾਨ-ਪ੍ਰਦਾਨ ਕੀਤਾ ਗਿਆ।

ਇਨ੍ਹਾਂ ਤਿੰਨਾਂ ਹੀ ਬੈਠਕਾਂ ਵਿੱਚ ਮਹਿਮਾਨ ਨੇਤਾਵਾਂ ਨੇ ਇੰਡੋ-ਪੈਸਿਫਿਕ ਖੇਤਰਵਿੱਚ ਸ਼ਾਂਤੀ, ਸੁਰੱਖਿਆ ਅਤੇ ਸਮਾਜਕ-ਆਰਥਿਕ ਵਿਕਾਸ ਲਈ ਆਸੀਆਨ-ਭਾਰਤ ਸਬੰਧਾਂ ਦੇ ਮਹੱਤਵ‘ਤੇ ਜ਼ੋਰ ਦਿੱਤਾ ਅਤੇ ਏਆਈਸੀਐੱਸ ਵਿੱਚ ਹੋਣ ਵਾਲੀ ਚਰਚਾ ਦੇ ਪ੍ਰਤੀ ਆਸ਼ਾ ਵਾਦੀ ਦਿਸੇ ।

***

ਏਕੇਟੀ/ਏਕੇ