Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਸੀਆਨ-ਭਾਰਤ ਸੰਵਾਦ ਸਬੰਧਾਂ ਦੀ 25ਵੀਂ ਵਰ੍ਹੇਗੰਢ ਸਮੇਂ ਆਸੀਆਨ-ਭਾਰਤ ਯਾਦਗਾਰੀ ਸਿਖ਼ਰ ਸੰਮੇਲਨ ਦੀ ਦਿੱਲੀ ਐਲਾਨਨਾਮਾ


ਅਸੀਂ ਐਸੋਸਿਏਸ਼ਨ ਆਵ੍ ਸਾਊਥ ਈਸਟ ਏਸ਼ੀਅਨ ਨੇਸ਼ਨਜ਼ (ਆਸੀਆਨ) ਅਤੇ ਗਣਤੰਤਰ ਭਾਰਤ ਦੇ ਮੁਖੀ, ਭਾਰਤ ‘ਚ ਨਵੀਂ ਦਿੱਲੀ ਵਿਖੇ 25 ਜਨਵਰੀ 2018 ਨੂੰ ਆਸੀਆਨ-ਭਾਰਤ ਸੰਵਾਦ ਸਬੰਧਾਂ ਦੀ 25 ਵੀਂ ਵਰ੍ਹੇਗੰਢ ਮਨਾਉਣ ਲਈ “ਸਾਂਝੀਆਂ ਕਦਰਾਂ ਕੀਮਤਾਂ, ਸਾਂਝੇ ਟੀਚੇ” ਦੇ ਵਿਸ਼ੇ ਤਹਿਤ ਇਕੱਠੇ ਹੋਏ ਹਾਂ।

ਆਸੀਆਨ-ਭਾਰਤ ਡਾਇਲਾਗ ਸਬੰਧਾਂ ਨੂੰ ਸੇਧ ਦੇਣ ਲਈ ਸੰਯੁਕਤ ਰਾਸ਼ਟਰ ਦੇ ਚਾਰਟਰ, ਐਮਿਟੀ ਦੀ ਸੰਧੀ ਅਤੇ ਦੱਖਣ-ਪੂਰਬੀ ਏਸ਼ੀਆ (ਟੀਏਸੀ) ਵਿੱਚ ਪੂਰਬੀ ਏਸ਼ੀਅਨ ਸਿਖਰ ਸੰਮੇਲਨ ‘ਚ ਹੋਏ ਐਲਾਨ ਵਿੱਚ ਦਰਸਾਏ ਨਿਯਮ, ਉਦੇਸ਼ਾਂ, ਸਾਂਝੀਆਂ ਕਦਰਾਂ-ਕੀਮਤਾਂ ਨੂੰ ਆਪਸੀ ਸਹਿਯੋਗ ਦੇ ਰਿਸ਼ਤੇ ਲਈ, 20 ਦਸੰਬਰ 2012 ਨੂੰ ਆਸੀਆਨ-ਭਾਰਤ ਯਾਦਗਾਰੀ ਸਮਾਰੋਹ ਵਿੱਚ ਆਸੀਆਨ-ਭਾਰਤ ਡਾਇਲਾਗ ਸਬੰਧਾਂ ਦੀ 20 ਵੀਂ ਵਰ੍ਹੇਗੰਢ ਦੌਰਾਨ ਅਪਣਾਈ ਗਏ ਵਿਜ਼ਨ ਸਟੇਟਮੈਂਟ ਅਤੇ ਆਸੀਆਨ ਚਾਰਟਰ ਦੇ ਸਮਰਥਨ ਵਿੱਚ ਸਾਡੀ ਵਚਨਬੱਧਤਾ ਨੂੰ ਪੱਕਾ ਕਰਨਾ।

ਅੰਦਰੂਨੀ ਤੌਰ ‘ਤੇ ਜੁੜੇ ਸੰਸਾਰ ਵਿੱਚ ਕਈ ਹਜ਼ਾਰ ਸਾਲਾਂ ਤੋਂ ਦੱਖਣ-ਪੂਰਬੀ ਏਸ਼ੀਆ ਅਤੇ ਭਾਰਤ ਦਰਮਿਆਨ ਜਾਰੀ ਸੱਭਿਆਚਾਰ ਦੇ ਅਦਾਨ-ਪ੍ਰਦਾਨ ਅਤੇ ਸੱਭਿਆਚਾਰਕ ਸਬੰਧ ਨੂੰ ਆਸੀਆਨ ਅਤੇ ਭਾਰਤ ਦਰਮਿਆਨ ਸਹਿਯੋਗ ਦਾ ਇੱਕ ਮਜ਼ਬੂਤ ਅਧਾਰ ਸਮਝਿਆ ਜਾਂਦਾ ਹੈ।

ਆਸੀਆਨ-ਸਮਾਜ ਦੇ ਤਿੰਨ ਥੰਮ੍ਹਾਂ, ਜਿਵੇਂ ਸਿਆਸੀ-ਸੁਰੱਖਿਆ, ਆਰਥਕ ਅਤੇ ਸਮਾਜਕ-ਸਭਿਆਚਾਰ ਦੀਆਂ ਪ੍ਰਾਪਤੀਆਂ ਪਿੱਛੇ ਭਾਰਤ-ਆਸੀਆਨ ਵਿਚਕਾਰ ਪਿਛਲੇ 25 ਸਾਲਾਂ ਤੋਂ ਦੁਵੱਲੇ ਸਬੰਧ ਹਨ।

ਆਸੀਆਨ-ਭਾਰਤ ਦੀ ਸ਼ਾਂਤੀ, ਵਿਕਾਸ ਤੇ ਸਾਂਝੀ ਖੁਸ਼ਹਾਲੀ (2016-2020) ਦੀ ਯੋਜਨਾ ਦੇ ਲਾਗੂ ਕਰਨ ਅਤੇ ਆਸੀਆਨ-ਭਾਰਤ ਦੇ ਯੋਜਨਾ ਦੇ 2016-2018 ਵਾਲੀ ਸੂਚੀ ਦੀਆਂ ਪ੍ਰਾਥਮਿਕਤਾਵਾਂ ਨੂੰ ਲਾਗੂ ਕਰਨ ਵਿੱਚ ਤਸੱਲੀਬਖ਼ਸ਼ ਪ੍ਰਾਪਤੀਆਂ ਹੋਈਆਂ ਹਨ।

ਆਸੀਆਨ ਦੇ ਕੇਂਦਰੀ ਵਿਕਾਸ ਲਈ ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਖੁਸ਼ਹਾਲੀ ਅਤੇ ਆਸੀਆਨ ਏਕੀਕਰਨ ਅਤੇ ਆਸੀਆਨ ਕਮਿਊਨਿਟੀ ਬਿਲਡਿੰਗ ਪ੍ਰਕਿਰਿਆ ਵਿੱਚ ਭਾਰਤ ਦਾ ਲਗਾਤਾਰ ਯੋਗਦਾਨ ਸ਼ਲਾਘਾਯੋਗ ਹੈ, ਜਿਸ ਵਿੱਚ ਆਸੀਆਨ 2025 ਨੂੰ ਲਾਗੂ ਕਰਨ ਲਈ ਸਹਿਯੋਗ: ਆਸੀਆਨ ਕੁਨੈਕਟੀਵਿਟੀ (ਐੱਮਪੀਏਸੀ) 2025 ਦਾ ਮਾਸਟਰ ਪਲੈਨ ਅਤੇ ਆਸੀਆਨ ਏਕੀਕਰਣ (ਆਈਏਆਈ) ਵਰਕ ਪਲੈਨ III ਲਈ ਪਹਿਲਕਦਮੀ ਕਰਨਾ ਸ਼ਾਮਲ ਹੈ।

ਆਸੀਆਨ ਦੇ ਮੈਂਬਰ ਰਾਜਾਂ ਅਤੇ ਪੂਰੇ ਭਾਰਤ ਵਿੱਚ 2017 ਅਤੇ 2018 ਦੀ ਸ਼ੁਰੂਆਤ ਦੌਰਾਨ ਕਰਵਾਈਆਂ ਗਈਆਂ ਵੱਖ-ਵੱਖ ਯਾਦਗਾਰੀ ਗਤੀਵਿਧੀਆਂ ਨਾਲ ਆਸੀਆਨ-ਭਾਰਤ ਦੀ ਰਣਨੀਤਕ ਹਿੱਸੇਦਾਰੀ ਸਾਡੇ ਭਾਈਚਾਰੇ ਤਕ ਪੁਹੰਚੀ, ਜਿਸ ਵਿੱਚ ਆਸੀਆਨ-ਭਾਰਤ ਯੁਵਾ ਸੰਮੇਲਨ, ਆਸੀਆਨ-ਭਾਰਤ ਯੂਥ ਐਵਾਰਡਜ਼ ਦੀ ਮੇਜ਼ਬਾਨੀ ਅਤੇ ਯੂਥ ਲੀਡਰਸ਼ਿਪ ਪ੍ਰੋਗਰਾਮ ਅਤੇ ਆਸੀਆਨ-ਭਾਰਤ ਸੰਗੀਤ ਮੇਲਾ ਕਰਵਾਉਣਾ ਆਦਿ ਸ਼ਾਮਲ ਹੈ।

 

HEREBY agree to the following:

ਇਸ ਹੇਠ ਲਿਖੇ ਲਈ ਸਹਿਮਤ ਹਾਂ:

 

  1. ਸਰਕਾਰੀ ਸੰਸਥਾਵਾਂ ਦਰਮਿਆਨ ਨੈਟਵਰਕ ਨੂੰ ਹੋਰ ਮਜ਼ਬੂਤ ਕਰਨਾ ਅਤੇ ਸਿਆਸੀ-ਸੁਰੱਖਿਆ, ਆਰਥਿਕ, ਸਮਾਜਿਕ-ਸੱਭਿਆਚਾਰਕ ਅਤੇ ਵਿਕਾਸ ਸਹਿਯੋਗ ਦੇ ਪੂਰੇ ਸਪੈੱਕਟ੍ਰਮ ਦੇ ਪਾਰ, ਆਪਸੀ ਲਾਭ ਲਈ ਆਸੀਆਨ-ਭਾਰਤ ਦੀ ਰਣਨੀਤਕ ਹਿੱਸੇਦਾਰੀ ਨੂੰ ਹੋਰ ਮਜ਼ਬੂਤ ਕਰਨਾ।
  2. ਸ਼ਾਂਤੀ, ਤਰੱਕੀ ਅਤੇ ਸਾਂਝੀ ਖੁਸ਼ਹਾਲੀ (2016-2020) ਲਈ ਆਸੀਆਨ-ਭਾਰਤ ਸਾਂਝੇਦਾਰੀ ਨੂੰ ਲਾਗੂ ਕਰਨ ਲਈ ਕਾਰਜ ਯੋਜਨਾ ਨੂੰ ਪੂਰੇ, ਪ੍ਰਭਾਵਸ਼ਾਲੀ ਅਤੇ ਸਮੇਂ ਅਨੁਸਾਰ ਲਾਗੂ ਕਰਨ ਵੱਲ ਉਪਰਾਲੇ ਕਰਨਾ ਅਤੇ ਸਹਿਯੋਗ ਜਾਰੀ ਰੱਖਣਾ।
  3. ਆਸੀਆਨ-ਭਾਰਤ ਡਾਇਲਾਗ ਸਾਂਝੇਦਾਰੀ ਦੇ ਮੌਜੂਦਾ ਢਾਂਚੇ ਅਤੇ ਆਸੀਆਨ ਅਧਾਰਤ ਕਾਰਜ-ਪ੍ਰਣਾਲੀ ਜਿਵੇਂ ਕਿ ਆਸੀਆਨ-ਭਾਰਤ ਸੰਮੇਲਨ, ਪੂਰਬੀ ਏਸ਼ੀਆ ਸੰਮੇਲਨ (ਈਏਐੱਸ), ਭਾਰਤ ਨਾਲ ਪੋਸਟ ਮਨਿਸਟੀਰੀਅਲ ਕਾਨਫਰੰਸ (ਪੀਐੱਮਸੀ+1), ਆਸੀਆਨ ਖੇਤਰੀ ਫੋਰਮ (ਏਆਰਐੱਫ), ਆਸੀਅਨ ਰੱਖਿਆ ਮੰਤਰੀਆਂ ਦੀ ਮੀਟਿੰਗ (ਏਡੀਐੱਮਐੱਮ) ਪਲੱਸ ਅਤੇ ਹੋਰ ਆਸੀਆਨ-ਭਾਰਤ ਮੰਤਰੀ/ਖੇਤਰੀ ਕਾਰਜਵਿਧੀ ਦੇ ਅੰਦਰ ਉੱਚ ਪੱਧਰੀ ਸ਼ਮੂਲੀਅਤ ਅਤੇ ਸਹਿਯੋਗ ਵਧਾਉਣਾ।

 

  1. ਆਸੀਆਨ ਕਮਿਊਨਿਟੀ ਵਿਜ਼ਨ 2025 ਦੀ ਪ੍ਰਾਪਤੀ ਲਈ ਆਸੀਅਨ ਏਕੀਕਰਨ ਅਤੇ ਆਸੀਅਨ ਕਮਿਊਨਿਟੀ ਬਿਲਡਿੰਗ ਪ੍ਰਕਿਰਿਆ ਦਾ ਸਮਰਥਨ ਕਰਨਾ ਅਤੇ ਯੋਗਦਾਨ ਜਾਰੀ ਰੱਖਣਾ।

 

Political and Security Cooperation

 

ਰਾਜਨੀਤਕ ਅਤੇ ਸੁਰੱਖਿਆ ਸਹਿਯੋਗ

  1. ਆਸੀਅਨ ਅਗਵਾਈ ਵਾਲੇ ਢਾਂਚੇ ਅਤੇ ਵਿਧੀ ਰਾਹੀਂ ਖੁੱਲ੍ਹੇ, ਪਾਰਦਰਸ਼ੀ, ਸ਼ਮੂਲੀਅਤ ਅਤੇ ਨਿਯਮ-ਅਧਾਰਤ ਖੇਤਰੀ ਇਮਾਰਤਸਾਜ਼ੀ ਨੂੰ ਭਾਰਤ ਨਾਲ ਪੀਐੱਮਸੀ + 1 , ਏਆਰਐੱਫ, ਈਏਐੱਸ, ਏਡੀਐੱਮਐੱਮ-ਪਲੱਸ ਵਰਗੇ ਮੌਜੂਦਾ ਫਰੇਮਵਰਕ ਤੇ ਮਕੈਨਿਜ਼ਮ ਰਾਹੀਂ ਅਤੇ ਆਸੀਆਨ ਸੀਨੀਅਰ ਅਧਿਕਾਰੀ ਦੀ ‘ਟ੍ਰਾਂਸੈਸ਼ਨਲ ਕਰਾਈਮਜ਼ (ਐੱਸਓਐੱਮਟੀਸੀ) + ਭਾਰਤੀ ਸਲਾਹਕਾਰਾਂ ‘ਤੇ ਮੀਟਿੰਗ ਆਪਸੀ ਚਿੰਤਾਵਾਂ ਦੇ ਸਾਂਝੇ ਖੇਤਰੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਮੁੱਦਿਆਂ ‘ਤੇ ਇਕੱਠੇ ਮਿਲ ਕੇ ਕੰਮ ਕਰਨ ਦੀ ਸਾਡੀ ਵਚਨਬੱਧਤਾ ਦਰਸਾਉਣੀ।

 

  1. ਸ਼ਾਂਤੀ, ਸਥਿਰਤਾ, ਸਮੁੰਦਰੀ ਰੱਖਿਆ ਅਤੇ ਸੁਰੱਖਿਆ, ਨੈਵੀਗੇਸ਼ਨ ਦੀ ਆਜ਼ਾਦੀ ਅਤੇ ਖੇਤਰ ਵਿੱਚ ਵੱਧ ਤੋਂ ਵੱਧ ਆਮ ਨਾਗਰਿਕ ਉਡਾਣਾਂ, ਅਤੇ ਕਾਨੂੰਨ ਦੇ ਦਾਇਰੇ ਵਿੱਚ ਸਮੁੰਦਰਾਂ ਦੀ ਵਰਤੋਂ ਅਤੇ ਸਮੁੰਦਰੀ ਵਪਾਰ ਤੇ ਝਗੜਿਆਂ ਨੂੰ ਸ਼ਾਂਤੀ ਨਾਲ ਹੱਲ ਕਰਨ ਲਈ ਅੰਤਰਰਾਸ਼ਟਰੀ ਕਾਨੂੰਨਾਂ ਦੇ ਆਲਮੀ ਪੱਧਰ ‘ਤੇ ਸਵੀਕਾਰੇ ਜਾਣ ਵਾਲੇ ਨਿਯਮਾਂ ਤਹਿਤ ਜਿਸ ਵਿੱਚ 1982 ਦਾ ਸਮੁੰਦਰੀ ਕਾਨੂੰਨ ‘ਤੇ ਸੰਯੁਕਤ ਰਾਸ਼ਟਰ ਸੰਮੇਲਨ (ਯੂਐੱਨਸੀਐੱਲਓਐੱਸ) ਸ਼ਾਮਲ ਹੈ ਤੇ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ (ਆਈਸੀਏਓ) ਅਤੇ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜ਼ੇਸ਼ਨ (ਆਈਐੱਮਓ) ਵੱਲੋਂ ਮਿੱਥੀ ਗਈ ਤੇ ਸੁਝਾਈ ਗਈ ਵਿਧੀਆਂ ਲਾਗੂ ਕਰਨਾ ਨੂੰ ਉਤਸ਼ਾਹਿਤ ਕਰਨਾ। ਇਸ ਸਬੰਧ ਵਿੱਚ, ਅਸੀਂ ਦੱਖਣ ਚੀਨ ਸਾਗਰ (ਡੀਓਸੀ) ਵਿੱਚ ਹਰ ਪੱਖ ਦੇ ਆਚਰਣ ਬਾਰੇ ਐਲਾਨ ਨੂੰ ਪੂਰੇ ਅਤੇ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਦਾ ਸਮਰਥਨ ਕਰਦੇ ਹਾਂ ਅਤੇ ਦੱਖਣ ਚੀਨ ਸਾਗਰ (ਸੀਓਸੀ) ਵਿੱਚ ਆਚਾਰ ਸੰਹਿਤਾ ਦੇ ਮੁਢਲੇ ਸਿੱਟੇ ‘ਤੇ ਸਹਿਮਤ ਹਾਂ।

 

  1. ਸਮੁੰਦਰੀ ਮੁੱਦਿਆਂ ‘ਤੇ ਆਮ ਚੁਣੌਤੀਆਂ ਨਾਲ ਨਜਿੱਠਣ ਲਈ ਵਿਸਤ੍ਰਿਤ ਆਸੀਆਨ ਮੈਰੀਟਾਈਮ ਫੋਰਮ (ਈਐੱਮਐੱਫ) ਸਮੇਤ ਮੌਜੂਦਾ ਸਬੰਧਤ ਢਾਂਚਿਆਂ ਰਾਹੀਂ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰਨਾ।

 

  1. ਆਈਸੀਏਓ ਅਤੇ ਆਈਐੱਮਓ ਸਮੇਤ ਮੌਜੂਦਾ ਪ੍ਰਕਿਰਿਆਵਾਂ ਅਤੇ ਪ੍ਰਥਾਵਾਂ ਦੇ ਅਨੁਸਾਰ ਸਮੁੰਦਰੀ ਹਾਦਸਿਆਂ ਅਤੇ ਘਟਨਾਵਾਂ ਦੀ ਫੌਰੀ ਹੱਲ ਤੇ ਰੋਕਥਾਮ ਅਤੇ ਸਮੁੰਦਰੀ ਖੋਜ ਅਤੇ ਬਚਾਅ ਵਿੱਚ ਆਸੀਆਨ ਅਤੇ ਭਾਰਤ ਵਿਚਾਲੇ ਅਸਰਦਾਰ ਤਾਲਮੇਲ ਲਈ ਇਕਜੁੱਟ ਹੋ ਕੇ ਕੰਮ ਕਰਨਾ। ਇਸ ਦੇ ਨਾਲ ਸਮੁੰਦਰੀ ਮੁੱਦਿਆਂ ‘ਤੇ ਖੋਜ ਸੰਸਥਾਵਾਂ ਅਤੇ ਸਮੁੰਦਰੀ ਸਿੱਖਿਆ, ਖੋਜ, ਵਿਕਾਸ ਅਤੇ ਕਾਢਾਂ ਕੱਢਣੀਆਂ।

 

  1. ਮੌਜੂਦਾ ਆਸੀਆਨ ਦੀ ਅਗਵਾਈ ਵਾਲੀਆਂ ਵਿਵਸਥਾਵਾਂ ਜਿਵੇਂ ਕਿ ਆਸੀਆਨ ਐੱਸ.ਓ.ਐੱਮ.ਟੀ.ਸੀ. + ਇੰਡੀਆ ਕੰਸਲਟੇਸ਼ਨ ਅਤੇ ਕਾਰਜਸ਼ੀਲ ਆਤੰਕਵਾਦ ਰੋਕੂ ਸੰਗਠਨ (ਈ.ਡਬਲਿਊ.ਜੀ. ਸੀ.ਟੀ.) ਦੇ ਏ.ਡੀ.ਐੱਮ.ਐੱਮ.-ਪਲੱਸ ਮਾਹਰਾਂ ਅਤੇ 2003 ਦੇ ਆਸੀਆਨ-ਇੰਡੀਆ ਸਾਂਝੇ ਐਲਾਨਨਾਮੇ ਨੂੰ ਅੰਤਰਰਾਸ਼ਟਰੀ ਦਹਿਸ਼ਤਵਾਦ ਨਾਲ ਨਜਿੱਠਣ ਲਈ ਸਹਿਯੋਗ, 2015 ਵਿੱਚ ਹਿੰਸਕ ਦਹਿਸ਼ਤਵਾਦ ਵਿਰੋਧੀ ਸਥਿਤੀ ਬਾਰੇ ਈ.ਏ.ਐੱਸ. ਸਟੇਟਮੈਂਟ ਅਤੇ ਦਹਿਸ਼ਤਵਾਦ ਸਬੰਧੀ ਵਿਚਾਰਧਾਰਕ ਚੁਣੌਤੀਆਂ ਅਤੇ ਪ੍ਰੋਪੈਗੈਂਡਾ ਅਤੇ ਈ.ਏ.ਐੱਸ. ਲੀਡਰਾਂ ਦੀ 2017 ਵਿੱਚ ਅਪਣਾਈ ਗਈ ਅੱਤਵਾਦ ਫੰਡ ਰੋਕੂ ਤੇ ਮਨੀ ਲਾਂਡਰਿੰਗ ਰੋਕੂ ਸਬੰਧੀ ਐਲਾਨ ਅਤੇ ਦਹਿਸ਼ਤਵਾਦ ਵਿਰੋਧੀ ਅਤੇ ਅੰਤਰਰਾਸ਼ਟਰੀ ਅਪਰਾਧ ‘ਤੇ ਏਆਰਐੱਫ ਵਰਕ ਪਲੈਨ ਵਰਗੇ ਸਾਰੇ ਰੂਪਕਾਂ ਤੇ ਇਨ੍ਹਾਂ ਦੇ ਪ੍ਰਗਟਾਵਿਆਂ ਤਹਿਤ ਹਿੰਸਕ ਤੱਤਾਂ ਅਤੇ ਕੱਟੜਪੰਥਤਾ ਦਾ ਜਾਣਕਾਰੀ ਸਾਂਝੀ ਕਰਨ, ਕਾਨੂੰਨ ਲਾਗੂ ਕਰਨ ਦੇ ਸਹਿਯੋਗ ਤੇ ਇਸ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਤੋਂ ਇਲਾਵਾ, ਦੂਜੇ ਅੰਤਰਰਾਸ਼ਟਰੀ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਸਹਿਯੋਗ ਨੂੰ ਮਜ਼ਬੂਤ ਕਰਨਾ, ਜਿਨ੍ਹਾਂ ਵਿੱਚ ਸਮਗਲਿੰਗ, ਮਨੁੱਖੀ ਤਸਕਰੀ, ਨਜਾਇਜ਼ ਨਸ਼ੀਲੇ ਪਦਾਰਥਾਂ ਦੀ ਤਸਕਰੀ, ਸਾਈਬਰ ਕ੍ਰਾਈਮ ਅਤੇ ਪਾਇਰੇਸੀ ਅਤੇ ਪਾਣੀ ਵਾਲੇ ਜਹਾਜ਼ਾਂ ਦੀ ਹਥਿਆਰਬੰਦ ਲੁੱਟ-ਖੋਹ ਸ਼ਾਮਲ ਹੈ।

 

  1. ਸ਼ਾਂਤੀ, ਸੁਰੱਖਿਆ, ਕਾਨੂੰਨ ਦੇ ਸ਼ਾਸਨ ਨੂੰ ਕਾਇਮ ਰੱਖਣ, ਟਿਕਾਊ ਅਤੇ ਸਮੁੱਚਾ ਵਿਕਾਸ, ਨਿਆਂਪੂਰਨ ਵਿਕਾਸ ਅਤੇ ਸਮਾਜਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਮਾਡਰੇਟਾਂ ਦੇ ਆਲਮੀ ਅੰਦੋਲਨ ‘ਤੇ ਐਲਾਨ ਦੇ ਅਮਲ ਨੂੰ ਸਮਰਥਨ ਦੇਣਾ।

 

  1. ਦਹਿਸ਼ਤਵਾਦੀਆਂ, ਦਹਿਸ਼ਤਵਾਦ ਸੰਗਠਨਾਂ ਅਤੇ ਨੈੱਟਵਰਕ, ਜੋ ਦਹਿਸ਼ਤਗਰਦਾਂ ਅਤੇ ਵਿਦੇਸ਼ੀ ਅੱਤਵਾਦੀ ਸੰਗਠਨਾਂ ਦੇ ਸਰਹੱਦ ਪਾਰ ਦੀ ਵਾਗਡੋਰ ਅਤੇ ਆਤੰਕਵਾਦ ਸੰਸਥਾਵਾਂ ਦੁਆਰਾ ਸੋਸ਼ਲ ਮੀਡੀਆ ਸਮੇਤ ਇੰਟਰਨੈਟ ਦੀ ਦੁਰਵਰਤੋਂ ਦੀ ਕਰਨ ਵਿੱਚ ਰੁਕਾਵਟ ਪਾਉਣ ਅਤੇ ਨਜਿੱਠਣ ਰਾਹੀਂ ਦਹਿਸ਼ਤਗਰਦੀ ਦਾ ਟਾਕਰਾ ਕਰਨ ਲਈ ਵਿਆਪਕ ਪਹੁੰਚ ਪ੍ਰਤੀ ਵਚਨਬੱਧ ਹੈ। ਆਤੰਕਵਾਦੀ ਨੂੰ ਵਿੱਤੀ ਸਹਾਇਤਾ ਰੋਕਣ ਲਈ ਸਹਿਯੋਗ ਵਧਾਉਣਾ, ਅਤੇ ਆਤੰਕਵਾਦੀ ਸਮੂਹਾਂ ਦੇ ਮੈਂਬਰਾਂ ਦੀ ਭਰਤੀ ਨੂੰ ਰੋਕਣਾ; ਅੱਤਵਾਦੀ ਸਮੂਹਾਂ ਅਤੇ ਉਨ੍ਹਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਸਹਾਇਤਾ ਦੇ ਯਤਨ; ਅਤੇ ਦਹਿਸ਼ਤਵਾਦ ਫੈਲਣ ਤੋਂ ਰੋਕਣ ਅਤੇ ਟਾਕਰੇ ਲਈ ਹੋਰ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ, ਜਦਕਿ ਇਸ ਗੱਲ ‘ਤੇ ਜ਼ੋਰ ਦੇਣਾ ਕਿ ਕਿਸੇ ਵੀ ਆਧਾਰ ‘ਤੇ ਦਹਿਸ਼ਤਗਰਦੀ ਕਾਰਿਆਂ ਦੇ ਸਮਰਥਨ ਵਿੱਚ ਕੋਈ ਵੀ ਤਰਕ ਮੰਨਣਯੋਗ ਨਹੀਂ ਹੋ ਸਕਦਾ।

 

  1. ਸੰਯੁਕਤ ਰਾਸ਼ਟਰ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਦੇ ਨਾਲ ਸਹਿਮਤੀ ਯਕੀਨੀ ਬਣਾਉਣ ਅਤੇ ਅੰਤਰਰਾਸ਼ਟਰੀ ਦਹਿਸ਼ਤਵਾਦ ਦੇ ਵਿਆਪਕ ਸੰਮੇਲਨ (ਸੀਸੀਆਈਟੀ) ਵਿੱਚ ਹੋਏ ਵਿਚਾਰਾਂ ਦੇ ਯਤਨਾਂ ਨੂੰ ਧਿਆਨ ਹਿਤ ਕਰਨ ਲਈ ਅੰਤਰਾਸ਼ਟਰੀ ਭਾਈਚਾਰੇ ਨਾਲ ਮਿਲ ਕੇ ਕੰਮ ਕਰਨਾ।

 

  1. ਆਸੀਆਨ ਸਾਈਬਰਸਕਿਓਰਿਟੀ ਕੋਆਪਰੇਸ਼ਨ ਸਟ੍ਰੈਟਿਜੀ ਰਾਹੀਂ ਆਸੀਆਨ ਤੇ ਭਾਰਤ ਵਿਚਕਾਰ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਨੀਤੀ ਵਿੱਚ ਸਹਿਮਤੀ ਬਣਾਉਣ ਲਈ ਸਹਿਯੋਗ ਨੂੰ ਮਜ਼ਬੂਤ ਕਰਨਾ, ਏ.ਆਰ.ਐੱਫ. ਵਰਕ ਪਲੈਨ ਨੂੰ ਸੁਰੱਖਿਆ ਲਈ ਅਤੇ ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀਜ਼ (ਆਈਸੀਟੀ) ਅਤੇ ਆਈਸੀਟੀ ਦੀ ਵਰਤੋਂ ਤੇ ਸਕਿਉਰਿਟੀ ਦੀ ਇੰਟਰਨੈਸ਼ਨਲ ਮੀਟਿੰਗ ਤੇ ਆਸੀਆਨ ਦੀਆਂ ਹੋਰ ਸੰਸਥਾਵਾਂ ਵੱਲੋਂ ਅਪਣਾਏ ਗਏ ਖੇਤਰੀ ਸਾਈਬਰ ਸਮਰੱਥਾ ਨਿਰਮਾਣ ਪਹਿਲਕਦਮੀਆਂ ਨੂੰ ਹੋਰ ਮਜ਼ਬੂਤ ਕਰਨ ਅਤੇ 2015 ਵਿੱਚ ਪ੍ਰਸਤਾਵਿਤ ਆਸੀਆਨ-ਭਾਰਤ ਸਾਈਬਰ ਸੁਰੱਖਿਆ ਕਾਨਫਰੰਸ ਵਿੱਚ ਹੋਏ ਸੰਵਾਦ ਨੂੰ 2018 ਵਿੱਚ ਪਹਿਲੇ ਆਸੀਆਨ-ਭਾਰਤ ਸਾਈਬਰ ਡਾਇਲਾਗ ਵਿੱਚ ਨੀਂਹ ਵਜੋਂ ਰੱਖਣਾ।

 
Economic Cooperation

 ਆਰਥਿਕ ਸਹਿਕਾਰਤਾ

14. ਆਸੀਆਨ-ਭਾਰਤ ਦੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਜਿਸ ਵਿੱਚ ਆਸੀਆਨ-ਭਾਰਤ ਦੇ ਖੁੱਲ੍ਹੇ ਵਪਾਰ ਖੇਤਰ ਦੀ ਪੂਰੀ ਵਰਤੋਂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਸ਼ਾਮਲ ਹੈ ਅਤੇ 2018 ਵਿੱਚ ਇੱਕ ਆਧੁਨਿਕ, ਵਿਆਪਕ, ਉੱਚ ਗੁਣਵੱਤਾ ਦੀ ਤੇਜ਼ ਫੈਸਲੇ ਅਤੇ ਆਪਸੀ ਲਾਭਦਾਇਕ ਖੇਤਰੀ ਸੰਖੇਪ ਆਰਥਿਕ ਭਾਈਵਾਲੀ (ਆਰ.ਸੀ.ਈ.ਪੀ.) ਲਈ ਯਤਨਾਂ ਨੂੰ ਮਜ਼ਬੂਤ ਕਰਨਾ।

 

  1. ਯੂਨਾਈਟਿਡ ਨੇਸ਼ਨਜ਼ ਕੰਜ਼ਰਵੇਸ਼ਨ ਆਨ ਦਾ ਲਾਅ ਆਵ੍ ਦ ਸੀਅ (ਯੂ.ਐੱਨ.ਸੀ.ਐੱਲ.ਓ.ਐੱਸ.) ਤਹਿਤ ਹਿੰਦ ਤੇ ਪ੍ਰਸ਼ਾਂਤ ਮਹਾਂ ਸਾਗਰ ਵਿੱਚ ਅੰਤਰਰਾਸ਼ਟਰੀ ਕਾਨੂੰਨ ਦੀ ਮਦਦ ਨਾਲ ਸਮੁੰਦਰੀ ਸੋਮਿਆਂ ਦੀ ਸੁਚੱਜੀ ਵਰਤੋਂ ਤੇ ਰੱਖ-ਰਖਾਅ ਵਿੱਚ ਸਹਿਯੋਗ, ਅਤੇ ਗ਼ੈਰ ਕਾਨੂੰਨੀ, ਬੇਨਿਯਮੀ ਤੇ ਓਹਲੇ ਹੇਠ ਫੜੀਆਂ ਜਾਂਦੀਆਂ ਮੱਛੀਆਂ ਸਮੇਤ ਇਨ੍ਹਾਂ ਸੋਮਿਆਂ ਲਈ ਖੌਅ ਦੇ ਕਾਰਨਾਂ ਤੇ ਪ੍ਰਦੂਸ਼ਣ, ਸਾਗਰ ਦੇ ਤੇਜ਼ਾਬੀਕਰਨ, ਸਮੁੰਦਰੀ ਮਲਬੇ ਤੇ ਸਮੁੰਦਰੀ ਜੀਵਾਂ ਲਈ ਹਮਲਾਵਰ ਨਸਲਾਂ ਦੇ ਮਾੜੇ ਪ੍ਰਭਾਵਾਂ ਦਾ ਟਾਕਰਾ ਕਰਨਾ। ਇਸ ਸਬੰਧ ਵਿਚ, ਨੀਲ ਅਰਥ ਵਿਵਸਥਾ ਦੇ ਖੇਤਰ ਵਿੱਚ ਸਹਿਯੋਗ ਦੀ ਪੜਤਾਲ ਕਰਨਾ ਅਤੇ ਇਸ ਬਾਰੇ ਸਹਿਕਾਰਤਾ ਦੇ ਸੰਭਵ ਢਾਂਚੇ ਲਈ ਭਾਰਤ ਦੀ ਤਜਵੀਜ਼ ਵੱਲ ਧਿਆਨ ਦੇਣਾ।

  

  1. 6 ਨਵੰਬਰ 2008 ਨੂੰ, ਮਨੀਲਾ ਵਿੱਚ 14 ਵੇਂ ਆਸੀਆਨ ਟਰਾਂਸਪੋਰਟ ਮੰਤਰੀਆਂ ਦੀ ਮੀਟਿੰਗ ਵਿੱਚ ਅਪਣਾਏ ਗਏ ਆਸੀਆਨ-ਭਾਰਤ ਹਵਾਬਾਜ਼ੀ ਸਹਿਕਾਰਤਾ ਢਾਂਚੇ ਤਹਿਤ ਹਵਾਬਾਜ਼ੀ ਦੇ ਖੇਤਰ ਵਿੱਚ ਸਹਿਯੋਗ ਹੋਰ ਵਧਾਉਣਾ, ਖੇਤਰੀ ਉਡਾਣ ਸੇਵਾ ਪ੍ਰਬੰਧ ਲਈ ਬਣੇ ਆਸੀਆਨ-ਭਾਰਤ ਵਰਕਿੰਗ ਗਰੁੱਪ ਵੱਲੋਂ ਏਅਰ ਸੇਵਾਵਾਂ ਸਲਾਹ ਰਾਹੀਂ ਸੌਖਾ ਬਣਾਉਣਾ ਵੀ ਸ਼ਾਮਲ ਹੈ, ਆਸੀਆਨ ਅਤੇ ਭਾਰਤ ਵਿਚਾਲੇ ਤਕਨੀਕੀ, ਆਰਥਿਕ, ਅਤੇ ਰੈਗੂਲੇਟਰੀ ਮਾਮਲਿਆਂ ‘ਤੇ ਖੇਤਰੀ ਹਵਾਈ ਸੇਵਾ ਪ੍ਰਬੰਧ ਅਤੇ ਏਅਰ ਟਰਾਂਸਪੋਰਟ ਦੇ ਸਹਿਯੋਗ ਦੀ ਸਥਾਪਨਾ, ਆਸੀਆਨ ਅਤੇ ਭਾਰਤ ਵਿਚਾਲੇ ਸੈਰ-ਸਪਾਟਾ, ਵਪਾਰ ਅਤੇ ਵਧੇਰੇ ਸੰਪਰਕ ਨੂੰ ਰੱਖਣ ਲਈ ਨੇੜਲੇ ਆਸੀਅਨ-ਭਾਰਤ ਹਵਾਈ ਲਾਂਘੇ ਕਾਇਮ ਕਰਨੇ।

 

  1. ਆਸੀਆਨ ਅਤੇ ਭਾਰਤ ਵਿਚਕਾਰ ਸਮੁੰਦਰੀ ਆਵਾਜਾਈ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਤੇ ਬੰਦਰਗਾਹਾਂ, ਸਮੁੰਦਰੀ ਢੋਆ-ਢੁਆਈ ਨੈੱਟਵਰਕ ਅਤੇ ਸਮੁੰਦਰੀ ਸੇਵਾਵਾਂ ਦੇ ਵਿਕਾਸ ਵਿੱਚ ਸੰਭਾਵਿਤ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਤਾਂ ਜੋ ਵੱਧ ਤੋਂ ਵੱਧ ਪ੍ਰਭਾਵਸ਼ਾਲੀ ਸੰਪਰਕ ਬਣਾਇਆ ਜਾਵੇ ਅਤੇ ਆਸੀਆਨ ਤੇ ਭਾਰਤ ਨੂੰ ਇਨ੍ਹਾਂ ਪ੍ਰਾਥਮਿਕ ਖੇਤਰਾਂ ‘ਤੇ ਚਰਚਾ ਜਾਰੀ ਰੱਖਣ ਲਈ ਉਤਸ਼ਾਹਤ ਕਰਨਾ।

 

  1. ਹਵਾਬਾਜ਼ੀ ਅਤੇ ਸਮੁੰਦਰੀ ਆਵਾਜਾਈ ਦੇ ਖੇਤਰ ਵਿੱਚ ਸਹਿਯੋਗ ਵਧਾਉਣਾ ਅਤੇ ਆਸੀਆਨ-ਭਾਰਤ ਹਵਾਈ ਟਰਾਂਸਪੋਰਟ ਸਮਝੌਤਾ (ਏ.ਆਈ.ਟੀ.ਏ.) ਅਤੇ ਆਸੀਆਅਨ-ਭਾਰਤ ਸਮੁੰਦਰੀ ਆਵਾਜਾਈ ਸਮਝੌਤਾ (ਏਆਈਐਮਟੀਏ) ਦੇ ਤੇਜ਼ੀ ਨਾਲ ਸਿੱਟਾ ਕੱਢੇ ਜਾਣ ਦੀ ਉਮੀਦ ਹੈ।

 

  1. ਆਈਸੀਟੀ ਵਿੱਚ ਆਈਸੀਟੀ ਨੀਤੀਆਂ ਨੂੰ ਵਧਾਉਣ, ਸਮਰੱਥਾ ਨਿਰਮਾਣ, ਡਿਜੀਟਲ ਕੁਨੈਕਟਵਿਟੀ, ਬੁਨਿਆਦੀ ਢਾਂਚੇ ਅਤੇ ਸੇਵਾਵਾਂ ਵਿੱਚ ਸੁਧਾਰ ਨੂੰ ਮਜ਼ਬੂਤ ਕਰਨਾ, ਆਈਸੀਟੀ ਮਨੁੱਖੀ ਵਸੀਲੇ ਵਿਕਸਿਤ ਕਰਨ ਲਈ ਕੁਝ ਆਸੀਆਨ ਮੈਂਬਰ ਦੇਸ਼ਾਂ ਵਿੱਚ ਸਾਫਟਵੇਅਰ ਵਿਕਾਸ ਅਤੇ ਸਿਖਲਾਈ ਦੇ ਬਿਹਤਰੀਨ ਕੇਂਦਰਾਂ ਦੀ ਸਥਾਪਨਾ (ਸੀਈਐੱਸਡੀਟੀ) ਦੇ ਵਿਕਾਸ ਵਿਚ ਆਈਸੀਟੀ ਸਟਾਰਟ-ਅੱਪ, ਅਤੇ ਅਪਣਾਉਣ ਲਈ ਉੱਭਰਦੀਆਂ ਤਕਨੀਕਾਂ ਦਾ ਪਤਾ ਲਗਾਉਣਾ, ਆਸੀਅਨ ਕੁਨੈਕਟੀਵਿਟੀ 2025 ‘ਤੇ ਮਾਸਟਰ ਪਲੈਨ ਅਤੇ ਆਸੀਆਨ ਆਈਸੀਟੀ ਮਾਸਟਰ ਪਲੈਨ 2020 ਵਿੱਚ ਕ੍ਰਮਵਾਰ ਤਾਲਮੇਲ ਬਿਠਾਉਣਾ।

 

  1. ਲਘੂ, ਛੋਟੇ ਅਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈ) ਲਈ ਸਥਿਰ ਅਤੇ ਟਿਕਾਊ ਵਿਕਾਸ ਨੂੰ ਅੱਗੇ ਵਧਾਉਣਾ, ਜਿਸ ਵਿੱਚ ਟੈਕਨੋਲੋਜੀ ਟ੍ਰਾਂਸਫਰ, ਪ੍ਰਸਾਰ, ਅਪਣਾਉਣ ਅਤੇ ਅਨੁਕੂਲਤਾ ਦੇ ਨਾਲ ਨਾਲ ਸਮਰੱਥਾ ਨਿਰਮਾਣ, ਤਕਨੀਕੀ ਸਹਾਇਤਾ, ਵੰਡ ਚੈਨਲ, ਵਿੱਤੀ ਸਹੂਲਤਾਂ, ਖੋਜ ਪ੍ਰਤੀ ਪਹੁੰਚ ਤੇ ਆਲਮੀ ਤੇ ਖੇਤਰੀ ਕੀਮਤ ਲੜੀ ਨਾਲ ਜੁੜਨ ਦੇ ਮੌਕੇ, ਜਿੱਥੇ ਸਬੰਧਤ ਹੋਵੇ ਪ੍ਰੋਜੈਕਟ ਵਿਕਾਸ ਫੰਡ ਤੇ ਫੌਰੀ ਅਸਰ ਪ੍ਰੋਜੈਕਟ ਫੰਡ ਦੀ ਵਰਤੋਂ ਵੀ ਕਰਨੀ।
  1. ਖੇਤੀਬਾੜੀ ਅਤੇ ਊਰਜਾ ਖੇਤਰਾਂ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਦੁਆਰਾ ਆਪਣੇ ਖੇਤਰ ਵਿੱਚ ਲੰਬੇ ਸਮੇਂ ਲਈ ਭੋਜਨ ਅਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਖਾਤਰ ਸਹਿਯੋਗ ਵਧਾਉਣਾ ਜਾਰੀ ਰੱਖਣਾ; ਅੰਤਰਰਾਸ਼ਟਰੀ ਸੋਲਰ ਅਲਾਇੰਸ (ਆਈਐੱਸਏ) ਸਮੇਤ ਅੰਤਰਰਾਸ਼ਟਰੀ ਮੰਚਾਂ ਰਾਹੀਂ ਨਵਿਆਉਣਯੋਗ ਊਰਜਾ ਟੈਕਨੋਲੋਜੀ ਦੇ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਮਿਲ ਕੇ ਕੰਮ ਕਰਨਾ।

 

  1. ਆਸੀਆਨ-ਇੰਡੀਆ ਇਨੋਵੇਸ਼ਨ ਪਲੇਟਫਾਰਮ, ਆਸੀਆਨ-ਇੰਡੀਆ ਰਿਸਰਚ ਐਂਡ ਟਰੇਨਿੰਗ ਫੈਲੋਸ਼ਿਪ ਸਕੀਮ, ਅਤੇ ਆਸੀਆਨ-ਇੰਡੀਆ ਕੋਲੈਬੋਰੇਟਿਵ ਰਿਸਰਚ ਐਂਡ ਡਿਵੈਲਪਮੈਂਟ ਪ੍ਰੋਗਰਾਮ, ਦੇ ਸਹਿਯੋਗ ਨਾਲ ਆਸੀਆਨ ਪਲਾਨ ਨਾਲ ਜੁੜੇ ਖੇਤਰਾਂ ਵਿੱਚ ਵਿਗਿਆਨ ਅਤੇ ਟੈਕਨੋਲੋਜੀ (ਐੱਸਐਂਡਟੀ) ਵਿੱਚ ਸੈਕਟਰਲ ਸਬੰਧਾਂ ਨੂੰ ਗੂੜ੍ਹਾ ਕਰਨਾ, ਆਸੀਆਨ ਪਲਾਨ ਆਫ ਐਕਸ਼ਨ ਆਨ ਸਾਇੰਸ, ਟੈਕਨੋਲੋਜੀ ਐਂਡ ਇਨੋਵੇਸ਼ਨ (ਏਪੀਏਐੱਸਟੀਆਈ) 2016-2025 ਤਹਿਤ ਹੋਰਾਂ ਦੇ ਨਾਲ-ਨਾਲ ਨੈਨੋ- ਟੈਕਨੋਲੋਜੀ, ਸਮੱਗਰੀ ਵਿਗਿਆਨ ਅਤੇ ਬਾਇਓਟੈਕਨੋਲੋਜੀ ਅਤੇ ਐਸਐਂਡਟੀ ਸਮਰੱਥਾ ਨਿਰਮਾਣ ਵਧਾਉਣਾ।
  1. ਆਸੀਆਨ-ਭਾਰਤ ਸਪੇਸ ਕੋਆਪਰੇਸ਼ਨ ਪ੍ਰੋਗਰਾਮ ਦੇ ਲਾਗੂ ਹੋਣ ਦੇ ਤਹਿਤ ਪੁਲਾੜ ਦੀ ਸ਼ਾਂਤੀਪੂਰਵਕ ਵਰਤੋਂ, ਜਿਸ ਵਿੱਚ ਸੈਟੇਲਾਈਟ ਲਾਂਚ ਕਰਨੇ, ਟੈਲੀਮੈਟਰੀ ਟ੍ਰੈਕਿੰਗ ਤੇ ਕਮਾਂਡ ਸਟੇਸ਼ਨਾਂ ਰਾਹੀਂ ਉਨ੍ਹਾਂ ਦੀ ਨਿਗਰਾਨੀ ਤੇ ਸੈਟੇਲਾਈਟ ਤੋਂ ਲਈਆਂ ਤਸਵੀਰਾਂ ਵਾਲੇ ਡੇਟਾ ਨੂੰ ਧਰਤੀ, ਸਮੁੰਦਰ, ਵਾਤਾਵਰਨ ਦੀ ਟਿਕਾਊ ਵਰਤੋਂ ਅਤੇ ਖਿੱਤੇ ਦੇ ਸਮਾਨ ਵਿਕਾਸ ਲਈ ਡਿਜੀਟਲ ਸਾਧਨਾਂ ਦੀ ਵਰਤੋਂ, ਇਸ ਦੇ ਨਾਲ-ਨਾਲ ਆਰ. ਐਂਡ ਡੀ. ਵਿੱਚ ਅਜੋਕੀ ਪੁਲਾੜ ਤਕਨੀਕ, ਜਿਵੇਂ ਕਿ ਛੋਟੇ ਉਪਗ੍ਰਹਿ, ਅੰਤਰ-ਉਪਗ੍ਰਹਿ ਸੰਚਾਰ, ਉਪਗ੍ਰਹਿ ਦਾਗਣਾ ਤੇ ਪੁਲਾੜ ਡੇਟਾ ਲਈ ਵਿਸ਼ਲੇਸ਼ਣ ਵਿੱਚ ਸਹਿਯੋਗ ਤਲਾਸ਼ਣਾ।

 

  1. ਆਸੀਆਨ-ਭਾਰਤ ਵਪਾਰ ਪ੍ਰੀਸ਼ਦ ਦੇ ਜ਼ਰੀਏ ਪ੍ਰਾਈਵੇਟ ਸੈਕਟਰ ਦੀ ਸ਼ਮੂਲੀਅਤ ਨੂੰ ਹੁਲਾਰਾ ਦੇਣਾ ਅਤੇ ਵਪਾਰ ਤੋਂ ਵਪਾਰ ਸਬੰਧਾਂ ਨੂੰ ਮਜ਼ਬੂਤੀ ਦੇਣਾ ਜਾਰੀ ਰੱਖਣਾ ਅਤੇ ਆਸੀਆਨ ਤੇ ਭਾਰਤ ਦੇ ਉਤਪਾਦਾਂ ਤੇ ਸੇਵਾਵਾਂ ਦੇ ਮਾਅਰਕੇਬਾਜ਼ੀ ਨੂੰ ਉਤਸ਼ਾਹਿਤ ਕਰਨ ਲਈ ਵਪਾਰਕ ਸਮਾਗਮਾਂ ਵਿੱਚ ਵਾਧਾ ਕਰਨਾ। ਅਸੀਂ ਆਸੀਆਨ-ਭਾਰਤ ਵਪਾਰ ਅਤੇ ਨਿਵੇਸ਼ ਕੇਂਦਰ ਦੀ ਸਥਾਪਨਾ ਦੀ ਵੀ ਉਮੀਦ ਰੱਖਦੇ ਹਾਂ।

 

ਸਮਾਜਕਸੱਭਿਆਚਾਰਕ ਸਹਿਯੋਗ

  1. ਆਸੀਆਨ ਤੇ ਭਾਰਤ ਵਿਚਕਾਰ ਸੱਭਿਆਚਾਰਕ ਤੇ ਇਤਿਹਾਸਕ ਸਬੰਧਾਂ ਨੂੰ ਠੋਸ ਤੇ ਭਾਵਨਾਤਮਕ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਹੋਏ ਨੀਤੀ ਘਾੜਿਆਂ, ਪ੍ਰਬੰਧਕਾਂ, ਤੇ ਸਿੱਖਿਆ ਮਾਹਰਾਂ ਲਈ ਵੱਖੋ-ਵੱਖ ਮੰਚ ਮੁਹੱਈਆ ਕਰਵਾ ਕੇ ਸਹਿਯੋਗ ਨੂੰ ਹੋਰ ਉਤਸ਼ਾਹਤ ਕਰਨਾ। ਆਸੀਆਨ-ਭਾਰਤ ਦੇ ਸੱਭਿਆਚਾਰ ਤੇ ਇਤਿਹਾਸਕ ਸਬੰਧ ਨੂੰ ਦਰਸਾਉਣ ਵਾਲੀਆਂ ਸੱਭਿਆਚਾਰਕ ਤੇ ਇਤਿਹਾਸਕ ਨਿਸ਼ਾਨੀਆਂ ਨੂੰ ਸੰਭਾਲ ਕੇ ਤੇ ਉਨ੍ਹਾਂ ਦੀ ਰੱਖਿਆ ਲਈ ਜਾਰੀ ਕੋਸ਼ਿਸ਼ਾਂ ਨੂੰ ਹੋਰ ਵਧਾਉਣਾ, ਇਸ ਵਿੱਚ ਭਾਰਤ ਦੀ ਪ੍ਰਸਤਾਵਿਤ ਮੇਕੋਂਗ ਨਦੀ ਦੇ ਸ਼ਿਲਾਲੇਖ ਨਕਸ਼ੇ ਤੇ ਆਸੀਆਨ ਭਾਰਤ ਦੇ ਸੱਭਿਆਚਾਰਕ ਤੇ ਸੱਭਿਅਤਾ ਦੇ ਜੋੜਾਂ ਬਾਰੇ ਗਤੀਵਿਧੀਆਂ ਤੇ ਕਾਨਫਰੰਸ ਆਦਿ ਕਰਵਾਉਣਾ ਸ਼ਾਮਲ ਹੈ।

 

  1. ਆਸੀਆਨ ਪੋਸਟ-2015 ਸਿਹਤ ਵਿਕਾਸ ਏਜੰਡੇ ਨਾਲ ਸਬੰਧਤ ਖੇਤਰਾਂ ਵਿੱਚ ਵਿਸ਼ੇਸ਼ ਤੌਰ ‘ਤੇ, ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਅਤੇ ਦੇਖਭਾਲ ਤਕ ਪਹੁੰਚ ਦੇ ਨਾਲ-ਨਾਲ ਸੁਰੱਖਿਅਤ ਅਤੇ ਵਧੀਆ ਗੁਣਵੱਤਾ ਵਾਲੇ ਮੈਡੀਕਲ ਉਤਪਾਦਾਂ ਅਤੇ ਰਵਾਇਤੀ ਅਤੇ ਪੂਰਕ ਦਵਾਈਆਂ ਸਮੇਤ ਵਾਜਬ ਮੁੱਲ ਤੇ ਗੁਣਵੱਤਾ ਵਾਲੀਆਂ ਦਵਾਈਆਂ ਦੇ ਖੇਤਰਾਂ ਵਿੱਚ ਸਿਹਤ ਸਹਿਯੋਗ ਨੂੰ ਉਤਸ਼ਾਹਿਤ ਕਰਨਾ।

 

  1. ਦਿੱਲੀ ਡਾਇਲਾਗ, ਆਸੀਆਨ-ਇੰਡੀਆ ਨੈੱਟਵਰਕ ਆਵ੍ ਥਿੰਕ ਟੈਂਕਸ (ਏ.ਆਈ.ਐੱਨ.ਟੀ.ਟੀ.), ਆਸੀਆਨ-ਭਾਰਤ ਦੇ ਵੱਡੀਆਂ ਸ਼ਖਸੀਅਤਾਂ ਦੇ ਲੈਕਚਰ ਸੀਰੀਜ਼ (ਏ.ਆਈ.ਈਪੀ.ਐੱਲ.ਐੱਸ.) ਵਰਗੇ ਪ੍ਰੋਗਰਾਮਾਂ ਰਾਹੀਂ ਵਿਅਕਤੀ-ਤੋਂ-ਵਿਅਕਤੀ ਦੇ ਸੰਪਰਕ ਵਧਾਉਣ ਅਤੇ ਸੱਭਿਆਚਾਰਕ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਅਤੇ ਹੋਰ ਅੱਗੇ ਵਧਣ ਨਾਲ ਇੱਕ ਮਜ਼ਬੂਤ ਸੱਭਿਆਚਾਰਕ ਸਬੰਧ ਬਣਾਉਣਾ, ਡਿਪਲੋਮੇਟ ਸਿਖਲਾਈ ਕੋਰਸ ਦੇ ਨਾਲ-ਨਾਲ ਵਿਦਿਆਰਥੀਆਂ, ਸੰਸਦ ਮੈਂਬਰਾਂ, ਕਿਸਾਨਾਂ, ਮੀਡੀਆ ਅਤੇ ਹੋਰ ਨੌਜਵਾਨਾਂ ਲਈ ਪ੍ਰੋਗਰਾਮਾਂ ਲਈ ਅਦਾਨ-ਪ੍ਰਦਾਨ ਪ੍ਰੋਗਰਾਮ ਕਰਨੇ।

 

  1. ਅੰਗਰੇਜ਼ੀ ਭਾਸ਼ਾ ਸਿਖਲਾਈ, ਉੱਦਮੀਆਂ ਲਈ ਵਿਕਾਸ ਅਤੇ ਵੋਕੇਸ਼ਨਲ ਸਿਖਲਾਈ ਕੇਂਦਰਾਂ ਦੀ ਸਥਾਪਨਾ ਅਤੇ ਸਾਲਾਨਾ ਵਜੀਫਿਆਂ ਦੇ ਰੂਪ ਵਿੱਚ, ਸਿੱਖਿਆ ਅਤੇ ਨੌਜਵਾਨਾਂ ਲਈ ਸੈਕਟਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ; ਜਿਵੇਂ ਕਿ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਕਾਰਤਾ ਕਾਰਪੋਰੇਸ਼ਨ (ਆਈਟੀਈਸੀ) ਵਜ਼ੀਫੇ, ਆਸੀਆਨ-ਭਾਰਤ ਗੁੱਡਵਿਲ ਸਕਾਲਰਸ਼ਿਪ, ਨਾਲੰਦਾ ਸਕਾਲਰਸ਼ਿਪ, ਅਤੇ ਯੂਨੀਵਰਸਿਟੀਆਂ ਦੇ ਆਸੀਆਨ-ਭਾਰਤ ਨੈੱਟਵਰਕ ਦੀ ਸਥਾਪਨਾ ਦੀ ਸੰਭਾਵਨਾ ਦਾ ਪਤਾ ਲਗਾਓਣਾ, ਅਤੇ ਆਸੀਆਨ ਯੂਨੀਵਰਸਿਟੀਆਂ ਨੈਟਵਰਕ ਸਮੇਤ ਹੋਰ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਐਕਸਚੇਂਜ ਲਈ ਉਤਸ਼ਾਹਿਤ ਕਰਨਾ।

 

  1. ਆਸੀਆਨ-ਭਾਰਤ ਦੇ ਕੁਦਰਤੀ ਆਫਤਾਂ ਦੇ ਪ੍ਰਬੰਧਨ ਅਤੇ ਮਾਨਵਤਾਵਾਦੀ ਸਹਿਯੋਗ ਨੂੰ ਮਜ਼ਬੂਤੀ ਦੇਣੀ, ਜਿਸ ਵਿੱਚ ਆਸੀਆਨ ਕੋਆਰਡੀਨੇਟਿੰਗ ਸੈਂਟਰ ਫਾਰ ਹਿਊਮਨਿਟੇਰੀਅਨ ਅਸਿਸਟੈਂਸ ਆਨ ਡਿਸਾਸਟਰ ਮੈਨੇਜਮੈਂਟ (ਏ.ਐੱਚ.ਏ. ਸੈਂਟਰ) ਦੇ ਕੰਮ ਨੂੰ ਇੱਕ ਆਸੀਆਨ ਦੀ ਐਲਾਨ ਨੂੰ ਅਸਲੀ ਰੂਪ ਵਿੱਚ ਸਮਰਥਨ ਦੇਣਾ, ਇੱਕ ਹੁੰਗਾਰਾ: ਆਸੀਆਨ ਨੂੰ ਖੇਤਰੀ ਅਤੇ ਬਾਹਰ ਦੇ ਖੇਤਰ ਵਿੱਚ ਇੱਕ ਸਮਾਨ ਆਫ਼ਤ ਅਤੇ ਖੇਤਰੀ ਦੁਰਘਟਨਾ ਪ੍ਰਬੰਧਨ ਵਿੱਚ ਬਿਹਤਰ ਤਾਲਮੇਲ ਲਈ ਏਐੱਚਏ ਕੇਂਦਰ ਅਤੇ ਇਸ ਦੇ ਭਾਰਤੀ ਪ੍ਰਤੀਨਿੱਧ ਵਿਚਕਾਰ ਚੰਗੀ ਭਾਈਵਾਲੀ ਸਥਾਪਤ ਕਰਨਾ।

 

  1. ਆਸੀਆਨ ਤੇ ਭਾਰਤ ਦੇ ਸਰਕਾਰੀ ਅਧਿਕਾਰੀਆਂ ਤੇ ਹੋਰਨਾਂ ਸਬੰਧਤ ਧਿਰਾਂ ਦਰਮਿਆਨ ਮਹਿਲਾ ਸਸ਼ਕਤੀਕਰਨ, ਔਰਤਾਂ ਤੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਤੇ ਪ੍ਰਚਾਰ, ਉਨ੍ਹਾਂ ਵਿਰੁੱਧ ਕਿਸੇ ਵੀ ਕਿਸਮ ਦੀ ਹਿੰਸਾ ਦਾ ਖ਼ਾਤਮੇ ਬਾਰੇ ਡਾਇਲਾਗ ਨੂੰ ਉਤਸ਼ਾਹਤ ਕਰਨਾ ਤੇ ਆਸੀਆਨ-ਭਾਰਤ ਪਲੈਨ ਆਵ੍ ਐਕਸ਼ਨ (ਪੀ.ਓ.ਏ.) 2016-2020 ਤਹਿਤ ਮਹਿਲਾ ਉੱਦਮੀਆਂ ਨੂੰ ਉਤਸ਼ਾਹਤ ਕਰਨਾ ਤੇ ਇਨ੍ਹਾਂ ਮਸਲਿਆਂ ਬਾਰੇ ਆਸੀਆਨ ਦੇ ਸਬੰਧਤ ਫਰੇਮਵਰਕ ਤੇ ਕਾਰਜਵਿਧੀਆਂ ਨੂੰ ਸਮਰਥਨ ਦੇਣਾ।

 

  1. ਵਾਤਾਵਰਣ ਪ੍ਰਬੰਧਨ ਤੇ ਜਲਵਾਯੂ ਪਰਿਵਰਤਨ ਵਿੱਚ ਸਹਿਯੋਗ ਨੂੰ ਉਤਸ਼ਾਹਤ ਕਰਨਾ, ਏਐੱਸਸੀਐਕਸ ਬਲੂਪ੍ਰਿੰਟ 2025 ਵਿੱਚ ਦਰਸਾਏ ਗਏ ਵਿਹਾਰਕ ਉਪਾਅ ਸਮੇਤ, ਵਾਤਾਵਰਣ ਸਬੰਧੀ ਆਸੀਆਨ ਦੇ ਸੀਨੀਅਰ ਅਧਿਕਾਰੀ (ਏਐੱਸਓਈਐੱਨ), ਅਤੇ ਜਲਵਾਯੂ ਪਰਿਵਰਤਨ ਸਬੰਧੀ ਆਸੀਆਨ ਦੇ ਕਾਰਜਸ਼ੀਲ ਗਰੁੱਪ(ਏਡਬਲਿਊਜੀਸੀਸੀ) ਵਰਕ ਪਲੈਨ 2016-2025 ਨੂੰ ਲਾਗੂ ਕਰਨ ਵਿੱਚ ਸਹਾਇਤਾ ਕਰਨੀ।

 

  1. ਜੈਵਿਕ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ `ਤੇ ਪ੍ਰਬੰਧਨ ਨੂੰ ਤਜਰਬੇ ਤੇ ਜਾਣਕਾਰੀ ਸਾਂਝੀ ਕਰਨ ਰਾਹੀਂ ਸਹਿਯੋਗ ਵਿੱਚ ਵਾਧਾ ਕਰਨਾ, ਸੰਯੁਕਤ ਖੋਜੀ ਅਭਿਆਸ ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਤਹਿਤ ਜੀਵ ਵਿਭਿੰਨਤਾ ਦੇ ਹੋ ਰਹੇ ਖ਼ਾਤਮੇ ਤੇ ਵਾਤਾਵਰਣ ਦੇ ਪਲੀਤ ਹੋਣ ਵਰਗੇ ਮੁੱਦਿਆਂ ਦੇ ਹੱਲ ਲੱਭਣੇ, ਇਸ ਦੇ ਨਾਲ ਨਾਲ ਆਸੀਆਨ ਸੈਂਟਰ ਆਵ੍ ਬਾਇਓਡਾਇਵਰਸਿਟੀ (ਏਸੀਬੀ) ਦੇ ਕਾਰਜ ਨੂੰ ਸਮਰਥਨ ਦੇਣਾ।
  1. ਅਸੀਆਨ ਕਮਿਊਨਿਟੀ ਦੀ ਇੱਕਜੁਟਤਾ ਨੂੰ ਵਧਾਉਣ ਅਤੇ ਆਸੀਆਨ ਕਮਿਊਨਿਟੀ ਵਿਜ਼ਨ 2025 ਨੂੰ ਲਾਗੂ ਕਰਨ ਦੇ ਮੰਤਵ ਲਈ ਆਸੀਅਨ ਸੇਵਾ ਮਾਮਲਿਆਂ ਵਿੱਚ ਗਠਜੋੜ ਦੀ ਉਸਾਰੀ, ਨੈੱਟਵਰਕਿੰਗ ਅਤੇ ਸਾਂਝੇਦਾਰੀ, ਆਸੀਆਨ ਦੇਸ਼ਾਂ ਦੇ ਸਿਵਲ ਸੇਵਕਾਂ ਨੂੰ ਸਿਖਲਾਈ ਦੇਣ ਵਿੱਚ ਸਹਿਯੋਗ ਦੀ ਸੰਭਾਵਨਾ ਦਾ ਪਤਾ ਲਗਾਉਣਾ

 

ਕਨੈਕਟੀਵਿਟੀ

  1. ਭੌਤਿਕ ਬੁਨਿਆਦੀ ਢਾਂਚੇ ਅਤੇ ਡਿਜੀਟਲ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਵੱਲੋਂ ਐਲਾਨੀ 1 ਅਰਬ ਡਾਲਰ ਦੀ ਲਾਈਨ ਕ੍ਰੈਡਿਟ ਦੀ ਵਰਤੋਂ ਕਰਦਿਆਂ, ਦੂਜੀਆਂ ਕੰਪਨੀਆਂ ਦੁਆਰਾ, MPAC 2025 ਅਤੇ AIM 2020 ਦੇ ਅਨੁਸਾਰ ਭੌਤਿਕ ਅਤੇ ਡਿਜੀਟਲ ਕਨੈਕਟੀਵਿਟੀ ਨੂੰ ਵਧਾਉਣ ਲਈ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰੋ।

 

  1. ਭਾਰਤ-ਮਿਆਂਮਾਰ-ਥਾਈਲੈਂਡ ਤਿੰਨ-ਭੁਜਾਈ ਰਾਜਮਾਰਗ ਪ੍ਰਾਜੈਕਟ ਨੂੰ ਛੇਤੀ ਪੂਰਾ ਕਰਨ ਲਈ ਉਤਸ਼ਾਹਿਤ ਕਰਨਾ ਅਤੇ ਕੰਬੋਡੀਆ, ਲਾਓ ਪੀਡੀਆਰ ਅਤੇ ਵੀਅਤਨਾਮ ਤੱਕ ਇਸ ਤਿੰਨ ਭੁਜਾਈ ਮਾਰਕ ਰਾਜਮਾਰਗ ਨੂੰ ਵਧਾਉਣਾ।

ਵਿਕਾਸ ਪਾੜੇ ਨੂੰ ਘਟਾਉਣ ‘ਤੇ ਸਹਿਮਤੀ

 

  1. ਆਈਏਆਈ ਵਰਕ ਪਲੈਨ III ਨੂੰ ਲਾਗੂ ਕਰ ਕੇ ਆਸੀਆਨ ਦੇ ਮੈਂਬਰ ਦੇਸ਼ਾਂ ਅੰਦਰ ਅਤੇ ਉਨ੍ਹਾਂ ਦਰਮਿਆਨ ਵਿਕਾਸ ਦੇ ਪਾੜੇ ਨੂੰ ਘੱਟ ਕਰਨ ਲਈ ਭਾਰਤ ਵੱਲੋਂ ਲਗਾਤਾਰ ਜਾਰੀ ਕੋਸ਼ਿਸ਼ਾਂ ਦਾ ਸੁਆਗਤ ਤੇ ਸ਼ਲਾਘਾ ਕੀਤੀ ਜਾਂਦੀ ਹੈ।

Adopted in New Delhi, India, on the Twenty-Fifth Day of January Two Thousand and Eighteen.

 

ਨਵੀਂ ਦਿੱਲੀ, ਭਾਰਤ ਵਿੱਚ, 25ਜਨਵਰੀ2018 ਨੂੰ ਅਪਣਾਇਆ।

 

***

 

AKT/SH