Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਸੀਆਨ ਵਪਾਰ ਅਤੇ ਨਿਵੇਸ਼ ਸਿਖਰ ਸੰਮੇਲਨ ਮਨੀਲਾ ਵਿੱਚ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਸੰਬੋਧਨ (13 ਨਵੰਬਰ, 2017)

ਆਸੀਆਨ ਵਪਾਰ ਅਤੇ ਨਿਵੇਸ਼ ਸਿਖਰ ਸੰਮੇਲਨ ਮਨੀਲਾ ਵਿੱਚ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਸੰਬੋਧਨ (13 ਨਵੰਬਰ, 2017)

ਆਸੀਆਨ ਵਪਾਰ ਅਤੇ ਨਿਵੇਸ਼ ਸਿਖਰ ਸੰਮੇਲਨ ਮਨੀਲਾ ਵਿੱਚ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਸੰਬੋਧਨ (13 ਨਵੰਬਰ, 2017)


ਸ੍ਰੀ ਜੌਇ ਕਾਨਸੈਪਸੀਅਨ (Mr. Joey Concepcion),

ਚੇਅਰਮੈਨ, ਆਸੀਆਨ ਵਪਾਰ ਸਲਾਹਕਾਰ ਕੌਂਸਲ,

ਮਾਣਯੋਗ ਹਸਤੀਓ,

ਭੈਣੋ ਅਤੇ ਭਰਾਵੋ!

ਸ਼ੁਰੂ ਵਿੱਚ ਹੀ, ਮੈਂ ਤੁਹਾਡੇ ਕੋਲੋਂ ਦੇਰੀ ਲਈ ਮੁਆਫ਼ੀ ਮੰਗਦਾ ਹਾਂ। ਵਪਾਰ ਵਿੱਚ ਸਿਆਸਤ ਵਾਂਗ ਹੀ ਸਮਾਂ ਅਤੇ ਟਾਈਮਿੰਗ ਬਹੁਤ ਮਹੱਤਵਪੂਰਨ ਹਨ। ਪਰ ਕਈ ਵਾਰੀ ਸਾਡੇ ਭਾਰੀ ਯਤਨਾਂ ਦੇ ਬਾਵਜੂਦ ਵੀ ਸਾਡੀ ਕੋਸ਼ਿਸ਼ ਸਫਲ ਨਹੀਂ ਹੁੰਦੀ। ਮਨੀਲਾ ਵਿੱਚ ਇੱਥੇ ਆਕੇ ਮੈਨੂੰ ਖੁਸ਼ੀ ਹੈ, ਇਹ ਮੇਰਾ ਫਿਲੀਪੀਨਜ਼ ਦਾ ਪਹਿਲਾ ਦੌਰਾ ਹੈ।

ਅਜਿਹਾ ਬਹੁਤ ਕੁਝ ਹੈ ਜਿਸ ਨੂੰ ਕਿ ਭਾਰਤ ਅਤੇ ਫਿਲੀਪੀਨਜ਼ ਸਾਂਝਾ ਕਰ ਸਕਦੇ ਹਨ-

  • ਸਾਡੇ ਦੋਹਾਂ ਦੇਸ਼ਾਂ ਵਿੱਚ ਬਹੁਵਾਦੀ ਸਮਾਜ ਅਤੇ ਸੰਵੇਦਨਸ਼ੀਲ ਲੋਕਤੰਤਰ ਹੈ।
  • ਸਾਡੀਆਂ ਅਰਥਵਿਵਸਥਾਵਾਂ ਦੁਨੀਆ ਦੀਆਂ ਅਰਥਵਿਵਸਥਾਵਾਂ ਵਿਚੋਂ ਸਭ ਤੋਂ ਤੇਜ਼ੀ ਨਾਲ ਵਿਕਸਤ ਹੋ ਰਹੀਆਂ ਅਰਥਵਿਵਸਥਾਵਾਂ ਹਨ।
  • ਸਾਡੀਆਂ ਦੋਹਾਂ ਦੀਆਂ ਵੱਡੀਆਂ, ਵਿਸ਼ਾਲ ਅਤੇ ਉੱਚੀਆਂ ਅਭਿਲਾਸ਼ਾਵਾਂ ਵਾਲੀਆਂ ਅਬਾਦੀਆਂ ਹਨ ਜੋ ਕਿ ਖੋਜਪੂਰਣ ਅਤੇ ਉੱਦਮਸ਼ੀਲ ਹਨ।
  • ਫਿਲੀਪੀਨਜ਼ ਵੀ ਭਾਰਤ ਵਾਂਗ ਹੀ ਸੇਵਾਵਾਂ ਦਾ ਪਾਵਰ ਹਾਊਸ ਹੈ।

 ਅਤੇ ਜਿਵੇਂ ਕਿ ਭਾਰਤ ਵਿੱਚ ਹੈ, ਇੱਥੇ ਫਿਲੀਪੀਨਜ਼ ਵਿੱਚ ਵੀ ਸਰਕਾਰ ਤਬਦੀਲੀ ਦੀ ਚਾਹਵਾਨ ਹੈ, ਵਿਕਾਸ ਚਾਹੁੰਦੀ ਹੈ, ਢਾਂਚਾ ਵਿਕਸਤ ਕਰਨ ਦੀ ਚਾਹਵਾਨ ਹੈ ਅਤੇ ਭ੍ਰਿਸ਼ਟਾਚਾਰ ਨਾਲ ਲੜਨ ਦੀ ਇੱਛੁਕ ਹੈ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਇੱਥੇ ਬਹੁਤ ਸਾਰੀਆਂ ਉੱਚ ਭਾਰਤੀ ਆਈ ਟੀ ਕੰਪਨੀਆਂ ਨੇ ਨਿਵੇਸ਼ ਕੀਤਾ ਹੋਇਆ ਹੈ। ਉਹ ਲੱਖਾਂ ਨੌਕਰੀਆਂ ਪੈਦਾ ਕਰ ਰਹੀਆਂ ਹਨ ਅਤੇ ਫਿਲਪੀਨ ਦੇ ਸੇਵਾ ਖੇਤਰ ਨੂੰ ਉਤਸ਼ਾਹਿਤ ਕਰ ਰਹੀਆਂ ਹਨ।

 ਦੋਸਤੋ,

 ਅੱਜ ਸਵੇਰੇ ਅਸੀਂ ਆਸੀਆਨ ਸਿਖਰ ਸੰਮੇਲਨ ਦੀ ਸ਼ੁਰੂਆਤ ਮੌਕੇ ਨ੍ਰਿਤ ਨਾਟਕ ‘ਰਾਮ ਹਰੀ’, ਜੋ ਕਿ ਰਾਮਾਇਣ ਉੱਤੇ ਅਧਾਰਤ ਸੀ, ਵਿੱਚ ਸ਼ਾਨਦਾਰ ਕਾਰਗੁਜ਼ਾਰੀ ਵੇਖੀ। ਇਹ ਦਰਸਾਉਂਦਾ ਸੀ ਕਿ ਕਿਵੇਂ ਇਤਿਹਾਸਕ ਤੌਰ ‘ਤੇ ਭਾਰਤ ਦੇ ਲੋਕ ਅਤੇ ਆਸੀਆਨ ਦੇਸ਼ਾਂ ਦੇ ਲੋਕ ਆਪਸ ਵਿੱਚ ਬੱਝੇ ਹੋਏ ਹਨ। ਇਹ ਸਿਰਫ ਇਤਿਹਾਸਕ ਬੰਧਨ ਨਹੀਂ ਹਨ। ਇਹ ਜਿਊਂਦਾ ਸਾਂਝਾ ਇਤਿਹਾਸਕ ਵਿਰਸਾ ਹੈ। ਮੇਰੀ ਸਰਕਾਰ ਦੀ ਪੂਰਬ ਵੱਲ ਵੇਖੋ ਨੀਤੀ ਨੇ ਸਾਰੇ ਖੇਤਰ ਨੂੰ ਕਾਰਵਾਈਆਂ ਦੇ ਦਰਮਿਆਨ ਵਿੱਚ ਲਿਆ ਖੜਾ ਕੀਤਾ ਹੈ। ਸਾਡੇ ਇਕ ਦੂਜੇ ਨਾਲ ਅਤੇ ਹਰ ਆਸੀਆਨ ਮੈਂਬਰ ਦੇਸ਼ਾਂ ਨਾਲ  ਬਹੁਤ ਹੀ ਸ਼ਾਨਦਾਰ ਸਿਆਸੀ ਅਤੇ ਲੋਕਾਂ ਤੋਂ ਲੋਕਾਂ ਤੱਕ ਦੇ ਸਬੰਧ ਹਨ। ਅਸੀਂ ਆਪਣੇ ਵਪਾਰਕ ਸਬੰਧਾਂ ਅਤੇ ਆਰਥਿਕ ਸਬੰਧਾਂ ਨੂੰ ਵੀ ਇਸੇ ਪੱਧਰ ਉੱਤੇ ਲਿਜਾਣਾ ਚਾਹੁੰਦੇ ਹਾਂ।

 ਦੋਸਤੋ

 ਭਾਰਤ ਨੂੰ ਤਬਦੀਲ ਕਰਨ ਦਾ ਕਾਰਜ ਵੱਡੇ ਪੱਧਰ ‘ਤੇ ਜਾਰੀ ਹੈ। ਅਸੀਂ ਦਿਨ-ਰਾਤ ਵਧੀਆ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਯਤਨ ਵਿੱਚ ਲੱਗੇ ਹੋਏ ਹਾਂ। ਇਸ ਵਿੱਚ ਅਸਾਨ, ਪ੍ਰਭਾਵੀ ਅਤੇ ਪਾਰਦਰਸ਼ੀ ਪ੍ਰਬੰਧਨ ਸ਼ਾਮਲ ਹੈ। ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ ਕਿ ਅਸੀਂ ਕੁਦਰਤੀ ਸੋਮਿਆਂ, ਜਿਸ ਵਿੱਚ ਟੈਲੀਕਾਮ ਸਪੈੱਕਟ੍ਰਮ, ਕੋਇਲਾ ਖਾਣਾਂ ਅਤੇ ਹੋਰ ਖਣਿਜਾਂ ਦੀ ਪ੍ਰਈਵੇਟ ਅਤੇ ਨਿਜੀ ਚੈਨਲਾਂ ਲਈ ਵੀ ਖੁਲ੍ਹੀ ਬੋਲੀ ਦਾ ਸਿਸਟਮ ਚਾਲੂ ਕੀਤਾ ਹੈ। ਇਸ ਨਾਲ ਸਾਨੂੰ ਤਕਰੀਬਨ 75 ਬਿਲੀਅਨ ਅਮਰੀਕੀ ਡਾਲਰ ਦੀ ਰਕਮ ਹਾਸਲ ਹੋਈ। ਟੈਕਨੋਲੋਜੀ ਦੀ ਵਰਤੋਂ ਕਰਕੇ ਅਸੀਂ ਜ਼ਿੰਮੇਵਾਰੀ ਵਧਾ ਰਹੇ ਹਾਂ ਅਤੇ ਭ੍ਰਿਸ਼ਟਚਾਰ ਅਤੇ ਵਿਤਕਰਾ ਘਟਾ ਰਹੇ ਹਾਂ। ਅਸੀਂ ਆਪਣੇ ਵਿੱਤੀ ਲੈਣ-ਦੇਣ ਅਤੇ ਟੈਕਸੇਸ਼ਨ ਵਿੱਚ ਇੱਕ ਵੱਖਰਾ ਆਈ ਡੀ ਸਿਸਟਮ ਲਾਗੂ ਕਰ ਰਹੇ ਹਾਂ ਅਤੇ ਇਸ ਦੇ ਨਤੀਜੇ ਨਜ਼ਰ ਵੀ ਆਉਣ ਲੱਗੇ ਹਨ। ਇਨ੍ਹਾਂ ਕਦਮਾਂ ਤੋਂ ਇਲਾਵਾ ਉੱਚ ਕੀਮਤ ਵਾਲੇ ਨੋਟਾਂ ਦੀ ਨੋਟਬੰਦੀ ਨਾਲ ਸਾਡੀ ਅਰਥਵਿਵਸਥਾ ਦਾ ਰਸਮੀਕਰਣ ਹੋ ਗਿਆ ਹੈ। ਇੰਕਮ ਟੈਕਸ ਰਿਟਰਨਾਂ ਭਰਨ ਵਾਲਿਆਂ ਦੀ ਗਿਣਤੀ ਦੁਗਣੀ ਹੋ ਗਈ ਹੈ। ਡਿਜੀਟਲ ਲੈਣ-ਦੇਣ ਵਿੱਚ ਇਕ ਸਾਲ ਵਿੱਚ 34% ਦਾ ਵਾਧਾ ਹੋਇਆ ਹੈ ਅਤੇ ਅਸੀਂ ਘੱਟ ਨਕਦੀ ਵਾਲੀ ਅਰਥਵਿਵਸਥਾ ਵੱਲ ਵਧੇ ਹਾਂ। ਅਸੀਂ ਲੋਕਾਂ ਤੱਕ ਪਹੁੰਚਣ ਲਈ ਟੈਕਨੋਲੋਜੀ ਦੀ ਵਰਤੋਂ ਕੀਤੀ ਹੈ। ਨਾਗਰਿਕਾਂ ਲਈ ਇੱਕ ਆਨਲਾਈਨ ਨਾਗਰਿਕ ਰੁਝੇਵਾਂ ਪਲੇਟਫਾਰਮ ‘ਮਾਈਗੋਵ’ ਦੀ ਸ਼ੁਰੂਆਤ ਹੋਈ ਹੈ ਜਿਸ ਨੇ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਵਿਚਾਰ ਅਤੇ ਸੁਝਾਅ ਦੇਣ ਲਈ 2 ਮਿਲੀਅਨ ਲੋਕਾਂ ਨੂੰ ਸਰਗਰਮ ਕੀਤਾ ਹੈ।

 ਅਸੀਂ ਇੱਕ ਨਵਾਂ ਢਾਂਚਾ ‘ਪ੍ਰਗਤੀ’ – ਪ੍ਰੋਐਕਟਿਵ ਗਵਰਨੈਂਸ ਐੰਡ ਟਾਈਮਲੀ ਇੰਪਲੀਮੈਂਟੇਸ਼ਨ ਸ਼ੁਰੂ ਕੀਤਾ ਹੈ ਜਿਸ ਅਧੀਨ ਮੈਂ ਪ੍ਰੋਜੈਕਟਾਂ ਦੇ ਲਾਗੂ ਹੋਣ ਉੱਤੇ ਨਜ਼ਰ ਰੱਖਦਾ ਹਾਂ ਅਤੇ ਜਨਤਕ ਸ਼ਿਕਾਇਤਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਦੇਸ਼ ਭਰ ਵਿੱਚ ਦੂਰ ਕੀਤਾ ਜਾਂਦਾ ਹੈ। ਘੱਟ ਸਰਕਾਰ, ਵੱਧ ਗਨਰਨੈਂਸ ਉੱਤੇ ਹੀ ਸਾਡਾ ਵਧੇਰੇ ਜ਼ੋਰ ਹੈ। ਤਿੰਨ ਸਾਲ ਵਿੱਚ 1200 ਪੁਰਾਣੇ ਕਾਨੂੰਨਾਂ ਨੂੰ ਰੱਦ ਕੀਤਾ ਜਾ ਚੁੱਕਾ ਹੈ।

 ਦੀਵਾਲੀਆਪਨ ਵਗੈਰਾ ਲਈ ਨਵੇਂ ਕਾਨੂੰਨ ਅਤੇ ਸੰਸਥਾਵਾਂ ਕਾਇਮ ਕੀਤੀਆਂ ਗਈਆਂ ਹਨ ਅਤੇ ਆਈ ਪੀ ਆਰ ਅਤੇ ਵਿਚੋਲਗੀ ਲਈ ਪ੍ਰਬੰਧ ਕੀਤੇ ਗਏ ਹਨ। ਛੱਤੀ (36) ਉਦਯੋਗਾਂ ਨੂੰ ਵਾਤਾਵਰਣਕ ਪ੍ਰਵਾਨਗੀ ਦੀ ਲੋੜ ਤੋਂ ਮੁਕਤ ਕੀਤਾ ਗਿਆ ਹੈ। ਇੱਕ ਕੰਪਨੀ ਕਾਇਮ ਕਰਨਾ ਹੁਣ ਸਿਰਫ ਇੱਕ ਦਿਨ ਦਾ ਹੀ ਕੰਮ ਰਹਿ ਗਿਆ ਹੈ। ਅਸੀਂ ਸਨਅਤੀ ਲਾਇਸੈਂਸਿੰਗ ਨੀਤੀ ਨੂੰ ਅਸਾਨ ਬਣਾਇਆ ਹੈ ਅਤੇ ਆਨਲਾਈਨ ਐਪਲੀਕੇਸ਼ਨ ਪ੍ਰਣਾਲੀ ਚੌਗਿਰਦੇ ਅਤੇ ਜੰਗਲਾਤ ਕਲੀਅਰੈਂਸ ਲਈ ਲਾਗੂ ਕੀਤੀ ਹੈ। ਇਸ ਨਾਲ ਨਵੇਂ ਵਪਾਰ ਸ਼ੁਰੂ ਕਰਨਾ ਸੌਖਾ ਹੋ ਗਿਆ ਹੈ ਅਤੇ ਇਸ ਦੇ ਨਤੀਜੇ ਸਾਹਮਣੇ ਹਨ।

 ਈਜ਼ ਆਫ ਡੂਇੰਗ ਬਿਜ਼ਨਸ ਸੂਚਕ ਅੰਕ ਵਿੱਚ ਭਾਰਤ ਵਿਸ਼ਵ ਬੈਂਕ ਦੇ ਦਰਜੇ ਵਿੱਚ 30 ਸਥਾਨ ਉੱਪਰ ਚਲਾ ਗਿਆ ਹੈ। ਕਿਸੇ ਦੇਸ਼ ਵੱਲੋਂ ਇਕ ਸਾਲ ਵਿੱਚ ਲਗਾਈ ਇਹ ਸਭ ਤੋਂ ਵੱਡੀ ਛਲਾਂਗ ਹੈ ਅਤੇ ਇਸ ਨਾਲ ਭਾਰਤ ਦੇ ਲੰਮੀ ਮਿਆਦ ਦੇ ਸੁਧਾਰ ਪ੍ਰੋਗਰਾਮਾਂ ਨੂੰ ਮਾਨਤਾ ਮਿਲੀ ਹੈ।

 ਅਤੇ ਦੁਨੀਆ ਦਾ ਧਿਆਨ ਇਸ ਪਾਸੇ ਜਾ ਰਿਹਾ ਹੈ —

 — ਵਿਸ਼ਵ ਮੁਕਾਬਲੇਬਾਜ਼ੀ ਸੂਚਕ ਅੰਕ ਵਿੱਚ ਭਾਰਤ ਵਿਸ਼ਵ ਆਰਥਿਕ ਫੋਰਮ ਵਿੱਚ ਦੋ ਸਾਲਾਂ ਵਿੱਚ 32 ਸਥਾਨ ਉੱਪਰ ਗਿਆ ਹੈ।

 — ਡਬਲਿਊ ਆਈ ਪੀ ਓ ਦੇ ਵਿਸ਼ਵ ਖੋਜ ਸੂਚਕ ਅੰਕ ਵਿੱਚ ਅਸੀਂ ਦੋ ਸਾਲ ਵਿੱਚ 21 ਸਥਾਨ ਉੱਪਰ ਗਏ ਹਾਂ।

 ਵਿਸ਼ਵ ਬੈਂਕ ਦੇ ਲਾਜਿਸਟਿਕ ਕਾਰਗੁਜ਼ਾਰੀ ਸੂਚਕ ਅੰਕ 2016 ਵਿੱਚ ਅਸੀਂ 19 ਸਥਾਨ ਉੱਪਰ ਗਏ ਹਾਂ।

 ਦੋਸਤੋ

 ਅਰਥਵਿਵਸਥਾ ਦੇ ਵਧੇਰੇ ਖੇਤਰ ਹੁਣ ਐੱਫਡੀਆਈ (ਪ੍ਰਤੱਖ ਵਿਦੇਸ਼ੀ ਨਿਵੇਸ਼) ਲਈ ਖੋਲ੍ਹ ਦਿੱਤੇ ਗਏ ਹਨ। 90% ਤੋਂ ਵੱਧ ਐੱਫਡੀਆਈ ਖੇਤਰ ਆਟੋਮੈਟਿਕ ਪ੍ਰਵਾਨਗੀ ਰੂਟ `ਤੇ ਆ ਗਏ ਹਨ। ਭਾਰਤ ਸਿੱਧਾ ਵਿਦੇਸ਼ੀ ਨਿਵੇਸ਼ ਖਿੱਚਣ ਵਿੱਚ ਮੋਹਰੀ ਬਣ ਗਿਆ ਹੈ। ਪਿਛਲੇ ਤਿੰਨ ਸਾਲ ਦੇ ਮੁਕਾਬਲੇ ਅਸੀਂ ਇਸ ਸਾਲ 67% ਵਧੇਰੇ ਐੱਫ ਡੀ ਆਈ ਹਾਸਲ ਕੀਤੀ ਹੈ। ਹੁਣ ਸਾਡਾ ਇੱਕ ਵਿਸ਼ਵ ਸੰਗਠਤ ਅਰਥਵਿਵਸਥਾ ਵਾਲਾ ਦੇਸ਼ ਬਣ ਗਿਆ ਹੈ। ਇਸ ਤੋਂ ਇਲਾਵਾ ਕੁਝ ਪ੍ਰਮੁੱਖ ਤਾਜ਼ਾ ਸੁਧਾਰਾਂ ਤੋਂ ਪਹਿਲਾਂ ਹੀ ਇਹ ਮੀਲ ਪੱਥਰ ਹਾਸਲ ਕਰ ਲਏ ਹਨ।

 ਇਸ ਸਾਲ ਜੁਲਾਈ ਵਿੱਚ ਅਸੀਂ ਇੱਕ ਸਾਂਝੇ ਵਸਤੂ ਅਤੇ ਸੇਵਾ ਟੈਕਸ ਨੂੰ ਦੇਸ਼ ਭਰ ਵਿੱਚ ਲਾਗੂ ਕੀਤਾ ਹੈ। ਇਸ ਨਾਲ ਸੂਬਾਈ ਅਤੇ ਕੇਂਦਰੀ ਪੱਧਰ ਦੇ ਟੈਕਸਾਂ ਤੋਂ ਦੇਸ਼ ਭਰ ਵਿੱਚ ਮੁਕਤੀ ਮਿਲੀ ਹੈ। ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਨਾਲ ਹੀ ਅਸੀਂ ਇਹ ਗੱਲ ਮੰਨਦੇ ਹਾਂ ਕਿ ਇਹ ਕਾਫੀ ਨਹੀਂ ਹੈ।

 ਦੋਸਤੋ

 ਭਾਰਤ ਦੀ ਅਬਾਦੀ ਦੇ ਇੱਕ ਬਹੁਤ ਵੱਡੇ ਹਿੱਸੇ ਦੀ ਬੈਂਕਿੰਗ ਸੇਵਾਵਾਂ ਤੱਕ ਪਹੁੰਚ ਨਹੀਂ ਸੀ। ਇਸ ਨਾਲ ਉਹ ਬੱਚਤਾਂ ਤੋਂ ਅਤੇ ਸੰਸਥਾਗਤ ਕਰਜ਼ੇ ਤੋਂ ਵਾਂਝੇ ਰਹਿ ਗਏ ਸਨ। ਜਨ-ਧਨ ਯੋਜਨਾ ਦੇ ਸ਼ੁਰੂ ਹੋਣ ਨਾਲ ਕੁਝ ਮਹੀਨਿਆਂ ਵਿੱਚ ਹੀ ਲੱਖਾਂ ਭਾਰਤੀਆਂ ਦੀ ਜ਼ਿੰਦਗੀ ਬਦਲ ਗਈ ਹੈ। ਇਕ ਸਾਲ ਵਿੱਚ 197 ਮਿਲੀਅਨ ਨਵੇਂ ਬੈਂਕ ਖਾਤੇ ਖੁਲ੍ਹੇ। ਇਸ ਸਾਲ ਅਗਸਤ ਤੱਕ ਭਾਰਤੀ ਬੈਂਕਾਂ ਵਿੱਚ ਅਜਿਹੇ 290 ਮਿਲੀਅਨ ਬੈਂਕ ਖਾਤੇ ਖੋਲ੍ਹੇ ਗਏ। ਸੁਖਾਲੇ ਨਕਦੀ ਰਹਿਤ ਲੈਣ-ਦੇਣ ਲਈ 200 ਮਿਲੀਅਨ ਰੂਪੇ ਕਾਰਡ ਜਾਰੀ ਹੋਏ। ਬੈਂਕਿੰਗ ਸੇਵਾ ਤੱਕ ਗ਼ਰੀਬਾਂ ਦੀ ਪਹੁੰਚ ਨਾਲ ਸਰਕਾਰ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਿੱਚ ਵੱਡੀ ਸਫਲਤਾ ਮਿਲੀ। ਹੁਣ ਸਬਸਿਡੀ ਦਾ ਸਿੱਧੇ ਗ਼ਰੀਬਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਹੁੰਦੀ ਹੈ। ਇਸ ਨਾਲ ਲੀਕੇਜ ਅਤੇ ਵਿਤਕਰੇ ਦੀ ਸੰਭਾਵਨਾ ਖਤਮ ਹੋ ਗਈ ਹੈ। 146 ਮਿਲੀਅਨ ਤੋਂ ਵੱਧ ਲੋਕ ਆਪਣੇ ਬੈਂਕ ਖਾਤਿਆਂ ਵਿੱਚ ਗੈਸ ਉੱਤੇ ਸਬਸਿਡੀ ਸਿੱਧੇ ਤੌਰ `ਤੇ ਹਾਸਲ ਕਰ ਰਹੇ ਹਨ। ਇਸ ਵੇਲੇ ਸਰਕਾਰ ਸਿੱਧਾ ਲਾਭ ਤਬਾਦਲਾ 59 ਵੱਖ-ਵੱਖ ਸਕੀਮਾਂ ਉੱਤੇ ਪ੍ਰਦਾਨ ਕਰ ਰਹੀ ਹੈ। 10 ਬਿਲੀਅਨ ਅਮਰੀਕੀ ਡਾਲਰ ਦੀ ਸਬਸਿਡੀ ਲਾਭਕਾਰੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ `ਤੇ ਤਬਦੀਲ ਹੋ ਰਹੀ ਹੈ।

 ਦੋਸਤੋ

 ਇਸ ਸਿਖਰ ਸੰਮੇਲਨ ਦਾ ਮੁੱਖ ਉਦੇਸ਼ ਉੱਦਮਸ਼ੀਲਤਾ ਹੈ। ਅਸੀਂ ‘ਮੇਕ ਇਨ ਇੰਡੀਆ’ ਨਾਮ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਪਹਿਲਕਦਮੀ ਰਾਹੀਂ ਭਾਰਤ ਨੂੰ ਵਿਸ਼ਵ ਕੀਮਤ ਲੜੀ ਵਿੱਚ ਇੱਕ ਪ੍ਰਮੁੱਖ ਭਾਈਵਾਲ ਵਜੋਂ ਸ਼ਾਮਲ ਕਰਨ ਲਈ ਵਚਨਬੱਧਹਾਂ। ਅਸੀਂ ਭਾਰਤ ਨੂੰ ਇੱਕ ਵਿਸ਼ਵ ਨਿਰਮਾਣ ਧੁਰੇ ਵਜੋਂ ਵਿਕਸਿਤ ਕਰਨਾ ਚਾਹੁੰਦੇ ਹਾਂ ਨਾਲ ਹੀ ਅਸੀਂ ਆਪਣੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਸਗੋਂ ਨੌਕਰੀਆਂ ਪ੍ਰਦਾਨ ਕਰਨ ਵਾਲੇ ਬਣੇ ਵੇਖਣਾ ਚਾਹੁੰਦੇ ਹਾਂ। ਇਸ ਉਦੇਸ਼ ਲਈ ਅਸੀਂ ਦੋ ਮੁਹਿੰਮਾਂ ‘ਸਟਾਰਟ ਅੱਪ ਇੰਡੀਆ’ ਅਤੇ ‘ਸਟੈਂਡ ਅੱਪ ਇੰਡੀਆ’ ਸ਼ੁਰੂ ਕੀਤੀਆਂ ਹਨ। ਛੋਟੇ ਉੱਦਮੀਆਂ ਦੀ ਉੱਦਮੀਸ਼ੀਲ ਊਰਜਾ ਨੂੰ ਕੰਮ ਵਿੱਚ ਲਗਾਉਣਾ ਸਭ ਤੋਂ ਵੱਡੀ ਮੁਸ਼ਕਿਲ ਹੈ। ਇਸ ਦੇ ਲਈ ਵਿੱਤ ਦੀ ਕਮੀ ਵੀ ਆ ਰਹੀ ਹੈ। ਪਹਿਲੀ ਵਾਰੀ ਭਾਰਤ ਵਿੱਚ ਮੁਸ਼ਕਿਲਾਂ ਮੁਕਤ ਕਰਜ਼ੇ 90 ਮਿਲੀਅਨ ਛੋਟੇ ਉੱਦਮੀਆਂ ਨੂੰ ਮੁਦਰਾ ਸਕੀਮ ਤਹਿਤ ਦਿੱਤੇ ਗਏ ਹਨ। ਇਹ ਗਿਣਤੀ ਫਿਲੀਪੀਨਜ਼ ਦੀ ਕੁੱਲ ਅਬਾਦੀ ਦੇ ਤਕਰੀਬਨ ਬਰਾਬਰ ਹੀ ਹੈ। ਅਰਥਵਿਵਸਥਾ ਵਿੱਚ ਛੋਟੇ ਉੱਦਮੀਆਂ ਵੱਲੋਂ ਦਿੱਤੇ ਗਏ ਯੋਗਦਾਨ ਨੂੰ ਇਹ ਮਾਨਤਾ ਦੇਣ ਲਈ ਹੈ ਅਤੇ ਨਾਲ ਹੀ ਉਨ੍ਹਾਂ ਵਿਅਕਤੀਆਂ ਦੇ ਸਸ਼ਕਤੀਕਰਣ ਲਈ ਹੈ ਜਿਨ੍ਹਾਂ ਕੋਲ ਕੰਮ ਕਰਨ ਦਾ ਧੰਦਾ ਤਾਂ ਹੈ ਪਰ ਧਨ ਨਹੀਂ ਹੈ। ਮੈਂ ਆਸੀਆਨ ਖੇਤਰ ਵਿੱਚੋਂ ਫਿਲੀਪੀਨਜ਼ ਵਿੱਚ ਉੱਦਮਸ਼ੀਲਤਾ ਨੂੰ ਮਿਲ ਰਹੀ ਅਹਿਮੀਅਤ ਨੂੰ ਵੇਖ ਰਿਹਾ ਹਾਂ। ਇਸ ਮੌਕੇ ਤੇ ਉੱਦਮੀਆਂ ਨੂੰ ਆਸੀਆਨ ਮੈਂਟਰਸ਼ਿਪ ਦੇਣ ਦੀ ਜੋ ਮੁਹਿੰਮ ਸ਼ੁਰੂ ਹੋਈ ਹੈ ਉਹ ਇੱਕ ਸ਼ਲਾਘਾਯੋਗ ਯਤਨ ਹੈ ਜਿਸ ਨਾਲ ਕਿ ਉੱਦਮੀਆਂ ਦੀ ਲੋੜ ਪੂਰੀ ਹੁੰਦੀ ਹੈ। ਮੇਰਾ ਵਿਸ਼ਵਾਸ ਹੈ ਕਿ ਨਿਕਟ ਭਵਿੱਖ ਲਈ ਦੱਖਣ ਅਤੇ ਦੱਖਣ ਪੂਰਬੀ ਏਸ਼ੀਆ ਵਿਸ਼ਵ ਦੇ ਵਿਕਾਸ ਇੰਜਣ ਬਣਨਗੇ। ਇਸ ਲਈ ਆਸੀਆਨ ਵਿੱਚ ਕੁਨੈਕਟੀਵਿਟੀ ਤਿਆਰ ਕਰਨਾ ਸਾਡਾ ਮੁੱਖ ਟੀਚਾ ਹੈ। ਅਸੀਂ ਗਤੀਸ਼ੀਲ ਖੇਤਰ ਲਈ ਜ਼ਮੀਨੀ, ਸਮੁੰਦਰੀ ਅਤੇ ਹਵਾਈ ਕੁਨੈਕਟੀਵਿਟੀ ਬਣਾਉਣ ਦੇ ਚਾਹਵਾਨ ਹਾਂ। ਤਿੰਨ ਪੱਖੀ ਹਾਈਵੇ ਮਿਆਂਮਾਰ ਅਤੇ ਥਾਈਲੈਂਡ ਰਾਹੀਂ ਦੂਜੇ ਦੱਖਣੀ ਏਸ਼ਿਆਈ ਦੇਸ਼ਾਂ ਨੂੰ ਆਪਸ ਵਿੱਚ ਜੋੜਨ ਲਈ ਬਣਾਉਣ ਲਈ ਕੰਮ ਸ਼ੁਰੂ ਹੋ ਗਿਆ ਹੈ।

 ਅਸੀਂ ਭਾਰਤ ਅਤੇ ਆਸੀਆਨ ਦੇਸ਼ਾਂ ਵਿੱਚ ਸਮੁੰਦਰੀ ਆਵਾਜਾਈ ਬਾਰੇ ਸਮਝੌਤਾ ਜਲਦੀ ਕਰਨ ਲਈ ਕੰਮ ਕਰ ਰਹੇ ਹਾਂ ਅਤੇ ਨਾਲ ਹੀ ਸਮੁੰਦਰ ਕੰਢੇ ਦੀ ਜਹਾਜ਼ਰਾਨੀ ਸੇਵਾ ਵੀ ਜਲਦੀ ਚਲਾਉਣ ਲਈ ਯਤਨਸ਼ੀਲ ਹਾਂ। ਆਸੀਆਨ ਦੇਸ਼ ਭਾਰਤ ਵਿੱਚ ਚਾਰ ਮੈਟਰੋ ਸ਼ਹਿਰਾਂ 18 ਹੋਰ ਟਿਕਾਣਿਆਂ ਵਿੱਚ ਰੋਜ਼ਾਨਾ ਸੇਵਾ ਚਲਾਉਣ ਦੀ ਸਹੂਲਤ ਹਸਿਲ ਕਰ ਰਹੇ ਹਨ। ਅਸੀਂ ਕਈ ਕਦਮ, ਜਿਵੇਂ ਕਿ ਇਲੈਕਟ੍ਰਾਨਿਕ ਵੀਜ਼ਾ ਸਿਸਟਮ ਭਾਰਤ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਚੁੱਕੇ ਹਨ। ਭਾਰਤ ਵਿੱਚ ਆਊਟ ਬਾਂਡ ਸੈਰ ਸਪਾਟਾ ਦੁਨੀਆ ਵਿੱਚ ਤੇਜ਼ ਗਤੀ ਨਾਲ ਵੱਧ ਰਿਹਾ ਹੈ। ਕੁਨੈਕਟੀਵਿਟੀ ਨੂੰ ਪਹਿਲ ਦਿੰਦੇ ਹੋਏ ਭਾਰਤ ਇੱਕ ਆਸੀਆਨ – ਇੰਡੀਆ ਕੁਨੈਕਟੀਵਿਟੀ  ਸਿਖਰ ਸੰਮੇਲਨ ਅਗਲੇ ਮਹੀਨੇ ਨਵੀਂ ਦਿੱਲੀ ਵਿੱਚ ਆਯੋਜਿਤ ਕਰ ਰਿਹਾ ਹੈ ਜਿਸ ਵਿੱਚ ਸਾਰੇ ਆਸੀਆਨ ਦੇਸ਼ਾਂ ਦੇ ਮੰਤਰੀ, ਅਧਿਕਾਰੀ ਅਤੇ ਵਪਾਰਕ ਨੁਮਾਇੰਦੇ ਸ਼ਾਮਲ ਹੋਣਗੇ। ਮੈਨੂੰ ਪੂਰਾ ਯਕੀਨ ਹੈ ਕਿ ਆਸੀਆਨ ਕਾਰੋਬਾਰੀ ਭਾਈਚਾਰਾ ਵਪਾਰ ਵਿੱਚ ਭਾਰਤ ਦੀ ਸਮਰੱਥਾ ਨੂੰ ਮਾਨਤਾ ਦਿੰਦਾ ਹੈ। ਤੁਹਾਡੇ ਵਿਚੋਂ ਬਹੁਤ ਸਾਰੇ ਤਾਂ ਪਹਿਲਾਂ ਹੀ ਭਾਰਤ ਵਿੱਚ ਸਰਗਰਮ ਹਨ, ਬਾਕੀ ਅਜੇ ਉਨ੍ਹਾਂ ਸੰਭਾਵਨਾਵਾਂ ਦੀ ਭਾਲ ਕਰ ਰਹੇ ਹਨ ਜਿਨ੍ਹਾਂ ਰਾਹੀਂ ਭਾਰਤ ਵਿੱਚ ਸਰਗਰਮੀਆਂ ਵਿੱਚ ਹਿੱਸਾ ਲੈਣਾ ਹੈ। ਆਸੀਆਨ ਦੇਸ਼ਾਂ ਦਾ ਭਾਰਤ ਵਿੱਚ  ਆਸੀਆਨ-ਭਾਰਤ ਯਾਦਗਾਰੀ ਸਿਖਰ ਸੰਮੇਲਨ ਅਗਲੇ ਸਾਲ ਜਨਵਰੀ ਵਿੱਚ ਆਯੋਜਿਤ ਹੋ ਰਿਹਾ ਹੈ। ਅਸੀਂ ਆਸੀਆਨ – ਭਾਰਤ ਵਪਾਰ ਅਤੇ ਨਿਵੇਸ਼ ਸੰਮੇਲਨ ਵੀ ਆਯੋਜਿਤ ਕਰ ਰਹੇ ਹਾਂ। ਮੈਂ ਤੁਹਾਨੂੰ ਸਭ ਨੂੰ ਇਸ ਵੱਡੇ ਆਸੀਆਨ ਵਪਾਰਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦਾ ਹਾਂ। ਭਾਰਤ ਤੁਹਾਡੀ ਵਿਕਾਸ ਕਹਾਣੀ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਅਤੇ ਅਸੀਂ ਸਾਰੇ ਆਸੀਆਨ ਦੇਸ਼ਾਂ ਨੂੰ ਭਾਰਤ ਵਿੱਚ ਹੋ ਰਹੇ ਸੰਮੇਲਨ ਲਈ ਸੱਦਾ ਦਿੰਦਾ ਹੈ।

 ਮਾਬੂਹਾਏ!

 ਮਰਾਮਿੰਗ ਸਲਾਮਾਤ!

 ਧੰਨਵਾਦ!

***

ਏਕੇਟੀ/ਐੱਨਟੀ