Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਜ਼ਮਗੜ੍ਹ ਵਿੱਚ ਪੂਰਵਾਂਚਲ ਐਕਸਪ੍ਰੈੱਸਵੇ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ


ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮਾਨ ਰਾਮ ਨਾਇਕ ਜੀ, ਮੁੱਖ ਮੰਤਰੀ, ਯਸ਼ਸ਼ਵੀ, ਤੇਜਸਵੀ, ਮਿਹਨਤੀ, ਸ਼੍ਰੀ ਮਾਨ ਯੋਗੀ ਆਦਿੱਤਿਆਨਾਥ ਜੀ, ਹਮੇਸ਼ਾਂ ਮੁਸਕਰਾਉਣ ਦਾ ਜਿਨ੍ਹਾਂ ਦਾ ਸੁਭਾਅ ਹੈ ਵੈਸੇ ਮੇਰੇ ਸਾਥੀ ਉਪ – ਮੁੱਖ ਮੰਤਰੀ ਸ਼੍ਰੀ ਮਾਨ ਕੇਸ਼ਵ ਪ੍ਰਸਾਦ ਮੌਰੀਯ ਜੀ, ਉਦਯੋਗਿਕ ਵਿਕਾਸ ਮੰਤਰੀ ਸ਼੍ਰੀ ਮਾਨ ਸਤੀਸ਼ ਮਹਾਨਾ ਜੀ, ਰਾਜ ਸਰਕਾਰ ਵਿੱਚ ਮੰਤਰੀ ਭਾਈ ਸ਼੍ਰੀ ਦਾਰਾ ਸਿੰਘ ਜੀ, ਸੰਸਦ ਵਿੱਚ ਮੇਰੇ ਸਾਥੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸ਼੍ਰੀ ਮਾਨ ਮਹੇਂਦਰ ਨਾਥ ਪਾਂਡੇਯ ਜੀ, ਸੰਸਦ ਵਿੱਚ ਸਾਡੀ ਸਾਥੀ ਭੈਣ ਨੀਲਮ ਸੋਨਕਰ ਜੀ, ਵਿਧਾਇਕ ਭਾਈ ਸ਼੍ਰੀ ਅਰੁਣ ਜੀ ਅਤੇ ਵਿਸ਼ਾਲ ਸੰਖਿਆ ਵਿੱਚ ਪੁੱਜੇ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਰਿਸ਼ੀਆਂ ਮੁਨੀਆਂ ਦੀ ਤਪਭੂਮੀ ਅਤੇ ਸਾਹਿਤਕ ਜਗਤ ਨੂੰ ਅਨੇਕ ਮਨੀਸ਼ੀ ਦੇਣ ਵਾਲੀ ਆਜ਼ਮਗੜ੍ਹ ਦੀ ਇਸ ਭੂਮੀ ਨੂੰ ਮੈਂ ਨਮਨ ਕਰਦਾ ਹਾਂ। ਅੱਜ ਉੱਤਰ ਪ੍ਰਦੇਸ਼ ਦੇ ਵਿਕਾਸ ਵਿੱਚ ਇੱਕ ਨਵਾਂ ਅਧਿਆਇ ਜੁੜਨ ਦੀ ਸ਼ੁਰੂਆਤ ਹੋਈ ਹੈ। ਪੂਰਬੀ ਭਾਰਤ ਵਿੱਚ ਪੂਰਬੀ ਉੱਤਰ ਪ੍ਰਦੇਸ਼ ਦੇ ਇੱਕ ਵੱਡੇ ਖੇਤਰ ਵਿੱਚ ਵਿਕਾਸ ਦੀ ਨਵੀਂ ਗੰਗਾ ਵਗੇਗੀ। ਇਹ ਗੰਗਾ, ਪੂਰਵਾਂਚਲ ਐਕਸਪ੍ਰੈੱਸਵੇ ਦੇ ਤੌਰ ਤੇ ਤੁਹਾਨੂੰ ਮਿਲ ਰਹੀ ਹੈ ਅਤੇ ਜਿਸ ਦਾ ਨੀਂਹ ਪੱਥਰ ਰੱਖਣ ਦਾ ਸਾਨੂੰ ਮੌਕਾ ਮਿਲਿਆ ਹੈ।

ਸਾਥੀਓ, ਉੱਤਰ ਪ੍ਰਦੇਸ਼ ਦਾ ਇਸ ਤਰ੍ਹਾਂ ਵਿਕਾਸ ਹੋਵੇ, ਤੇਜ਼ ਗਤੀ ਨਾਲ ਵਿਕਾਸ ਹੋਵੇ, ਜੋ ਇਲਾਕੇ ਪਿਛੜੇ ਹਨ, ਉਨ੍ਹਾਂ ਨੂੰ ਜ਼ਿਆਦਾ ਊਰਜਾ ਲਗਾ ਕੇ ਦੂਜਿਆਂ ਦੇ ਬਰਾਬਰ ਲਿਆਂਦਾ ਜਾਵੇ, ਇਸ ਦਿਸ਼ਾ ਵਿੱਚ ਕੰਮ ਕਰਨ ਦਾ ਫੈਸਲਾ ਇਹ ਉੱਤਰ ਪ੍ਰਦੇਸ਼ ਦੀ ਜਨਤਾ ਦਾ ਹੈ, ਤੁਹਾਡਾ ਹੈ, ਅਸੀਂ ਤਾਂ ਸੇਵਕ ਦੇ ਤੌਰ ਤੇ ਉਸ ਦਾ ਪਾਲਣ ਕਰ ਰਹੇ ਹਾਂ। ਚਾਰ ਵਰ੍ਹੇ ਪਹਿਲਾਂ ਉੱਤਰ ਪ੍ਰਦੇਸ਼ ਨੇ ਭਾਰਤੀ ਜਨਤੀ ਪਾਰਟੀ ਨੂੰ ਭਰਪੂਰ ਅਸ਼ੀਰਵਾਦ ਦੇ ਕੇ ਕੇਂਦਰ ਸਰਕਾਰ ਵਿੱਚ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ। ਮੈਨੂੰ ਕਾਸ਼ੀ ਤੋਂ ਚੁਣਿਆ ਅਤੇ ਪਿਛਲੇ ਵਰ੍ਹੇ ਆਪਣੇ ਵਿਕਾਸ ਦੀ ਗਤੀ ਨੂੰ ਦੁੱਗਣਾ ਕਰਨ ਵਾਲਾ ਇਤਿਹਾਸਕ ਫੈਸਲਾ ਕੀਤਾ। ਪਿਛਲੇ ਇੱਕ ਵਰ੍ਹੇ ਵਿੱਚ ਜਿਸ ਤਰ੍ਹਾਂ ਨਾਲ ਯੋਗੀ ਆਦਿੱਤਿਆ ਨਾਥ ਜੀ ਦੀ ਕਮਾਨ ਵਿੱਚ ਕੰਮ ਕੀਤਾ ਗਿਆ ਹੈ, ਉਹ ਅਦਭੁੱਤ ਹੈ। ਵੱਡੇ-ਵੱਡੇ ਅਪਰਾਧੀਆਂ ਦੀ ਸਥਿਤੀ  ਕੀ ਹੈ ਇਹ ਤੁਹਾਨੂੰ ਭਲੀਭਾਂਤ ਪਤਾ ਹੈ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਉੱਤਰ ਪ੍ਰਦੇਸ਼ ਵਿੱਚ ਵਿਕਾਸ ਦਾ ਉੱਤਮ ਵਾਤਾਵਰਣ ਬਣਾਉਣ ਦਾ ਯਤਨ ਕੀਤਾ ਹੈ। ਕਿਸਾਨ ਹੋਵੇ ਜਾਂ ਨੌਜਵਾਨ ਹੋਵੇ, ਮਹਿਲਾਵਾਂ ਹੋਣ ਜਾਂ ਪੀੜਤ, ਸ਼ੋਸ਼ਿਤ, ਵਾਂਝਾ ਵਰਗ ਹੋਵੇ, ਸਭ ਦੇ ਉਥਾਨ ਲਈ ਸੰਕਲਪ ਬੱਧ ਹੋ ਕੇ ਯੋਗੀ ਜੀ ਦੀ ਸਰਕਾਰ ਤੁਹਾਡੀ ਸੇਵਾ ਵਿੱਚ ਡੁੱਬੀ ਹੋਈ ਹੈ। ਪਹਿਲਾਂ ਦੇ ਦਸ ਵਰ੍ਹਿਆਂ ਵਿੱਚ ਉੱਤਰ ਪ੍ਰਦੇਸ਼ ਦੀ ਜਿਸ ਤਰ੍ਹਾਂ ਦੀ ਪਹਿਚਾਣ ਬਣ ਗਈ ਸੀ, ਉਹ ਪਹਿਚਾਣ ਹੁਣ ਬਦਲਣੀ ਸ਼ੁਰੂ ਹੋ ਚੁੱਕੀ ਹੈ। ਹੁਣ ਜਨਤਾ ਦਾ ਪੈਸਾ ਜਨਤਾ ਦੀ ਭਲਾਈ ਲਈ ਖ਼ਰਚ ਹੋ ਰਿਹਾ ਹੈ। ਇੱਕ – ਇੱਕ ਪੈਸੇ ਨੂੰ ਇਮਾਨਦਾਰੀ ਨਾਲ ਖਰਚ ਕੀਤਾ ਜਾ ਰਿਹਾ ਹੈ। ਇਹ ਬਦਲਿਆ ਹੋਇਆ ਕਾਰਜ ਸੱਭਿਆਚਾਰ ਉੱਤਰ ਪ੍ਰਦੇਸ਼ ਨੂੰ ਨਵੀਆਂ ਉਚਾਈਆਂ ਤੇ ਲੈ ਜਾਵੇਗਾ

ਭਾਈਓ ਅਤੇ ਭੈਣੋਂ, ਪੂਰਵਾਂਚਲ ਐਕਸਪ੍ਰੈੱਸਵੇ ਪੂਰੇ ਯੂਪੀ, ਵਿਸ਼ੇਸ਼ ਤੌਰ ਤੇ ਪੂਰਬੀ ਉੱਤਰ ਪ੍ਰਦੇਸ਼  ਦੀਆਂ ਆਸ਼ਾਵਾਂ ਅਤੇ ਅਕਾਂਖਿਆਵਾਂ ਨੂੰ ਨਵੀਆਂ ਬੁਲੰਦੀਆਂ ਦੇਣ ਵਾਲਾ ਹੈ। ਪੂਰਵਾਂਚਲ ਐਕਸਪ੍ਰੈੱਸਵੇ ਤੇ 23 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚ ਕੀਤੇ ਜਾਣਗੇ। ਲਖਨਊ ਤੋਂ ਲੈ ਕੇ ਗਾਜ਼ੀਪੁਰ ਦਰਮਿਆਨ 340 ਕਿਲੋਮੀਟਰ ਦੇ ਰਸਤੇ ਵਿੱਚ ਜਿੰਨ੍ਹੇ ਵੀ ਸ਼ਹਿਰ, ਕਸਬੇ ਅਤੇ ਪਿੰਡ ਆਉਣਗੇ, ਉਥੋਂ ਦੀ ਤਸਵੀਰ ਬਦਲਣ ਜਾ ਰਹੀ ਹੈ। ਇੰਨਾ ਹੀ ਨਹੀਂ, ਇਸ ਸੜਕ ਦੇ ਬਣਨ ਤੋਂ ਬਾਅਦ, ਦਿੱਲੀ ਤੋਂ ਗਾਜ਼ੀਪੁਰ ਦੀ ਦੂਰੀ ਵੀ ਕਈ ਘੰਟੇ ਘੱਟ ਹੋ ਜਾਵੇਗੀ ਅਤੇ ਉਹ ਘੰਟਿਆਂ ਤੱਕ ਲੱਗਣ ਵਾਲਾ ਜਾਮ, ਉਹ ਬਰਬਾਦ ਹੋ ਰਿਹਾ ਪੈਟਰੋਲ ਅਤੇ ਡੀਜ਼ਲ, ਉਹ ਵਾਤਾਵਰਣ ਨੂੰ ਨੁਕਸਾਨ, ਇਹ ਸਾਰੀਆਂ ਗੱਲਾਂ ਐਕਸਪ੍ਰੈੱਸਵੇ ਬਣਾਉਣ ਦੇ ਬਾਅਦ ਬੀਤੇ ਕੱਲ੍ਹ ਦੀਆਂ ਗੱਲ ਬਣ ਜਾਣਗੀਆਂਅਤੇ ਸਭ ਤੋਂ ਵੱਡੀ ਗੱਲ ਕਿ ਖੇਤਰ ਦੇ ਲੋਕਾਂ ਦਾ ਸਮਾਂ ਬਚ ਜਾਵੇਗਾ ਅਤੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਇੱਥੋਂ ਦਾ ਕਿਸਾਨ ਹੋਵੇ, ਪਸ਼ੂ ਪਾਲਕ ਹੋਵੇ, ਮੇਰਾ ਬੁਣਕਰ ਭਾਈ ਹੋਵੇ, ਮਿੱਟੀ ਦੇ ਬਰਤਨਾਂ ਦਾ ਕੰਮ ਕਰਨ ਵਾਲਾ ਹੋਵੇ, ਹਰ ਕਿਸੇ ਦੇ ਜੀਵਨ  ਨੂੰ ਇਹ ਐਕਸਪ੍ਰੈੱਸਵੇ ਨਵੀਂ ਦਿਸ਼ਾ ਦੇਣ ਵਾਲੀ ਹੈ, ਨਵੀਂ ਗਤੀ ਦੇਣ ਵਾਲੀ ਹੈ। ਇਸ ਰੋਡ ਦੇ ਬਣ ਜਾਣ ‘ਤੇ ਪੂਰਵਾਂਚਲ ਦੇ ਕਿਸਾਨ ਭਾਈਆਂ-ਭੈਣਾਂ ਦਾ ਅਨਾਜ, ਫ਼ਲ, ਸਬਜ਼ੀ, ਦੁੱਧ ਘੱਟ ਸਮੇਂ ਵਿੱਚ ਦਿੱਲੀ ਦੀਆਂ ਮੰਡੀਆਂ ਤੱਕ ਪਹੁੰਚੇਗਾ। ਇੱਕ ਪ੍ਰਕਾਰ ਨਾਲ industrial corridor ਦੇ ਤੌਰ ਤੇ ਵਿਕਸਤ ਹੋਵੇਗਾ। ਇਸ ਪੂਰੇ ਐਕਸਪ੍ਰੈੱਸਵੇ ਦੇ ਦੋਵੇਂ ਪਾਸੇ  ਨਵੇਂ ਉਦਯੋਗ ਵਿਕਸਤ ਹੋਣਗੇ। ਭਵਿੱਖ ਵਿੱਚ ਇਹ ਵਿਦਿਅਕ, ਸਿਖਲਾਈ ਸੰਸਥਾਨ, Industrial Training Institute, Medical Institute  ਵਰਗੀਆਂ ਬਹੁਤ ਸੰਸਥਾਵਾਂ ਦੀ ਸੰਭਾਵਨਾ ਮੈਂ ਦੇਖ ਰਿਹਾ ਹਾਂਇਸ ਦੇ ਇਲਾਵਾ ਇੱਕ ਹੋਰ ਚੀਜ਼ ਵਧੇਗੀ ਅਤੇ ਉਹ ਹੈ ਸੈਰ-ਸਪਾਟਾ, tourism. ਇਸ ਖੇਤਰ ਵਿੱਚ ਜੋ ਸਾਡੇ ਮਹੱਤਵਪੂਰਨ ਪੌਰਾਣਿਕ ਸਥਾਨ ਹਨ, ਭਗਵਾਨ ਰਾਮ ਨਾਲ ਜੁੜੇ ਹੋਏ ਹਨ, ਸਾਡੇ ਰਿਸ਼ੀਆਂ-ਮੁਨੀਆਂ ਨਾਲ ਜੁੜੇ ਹੋਏ ਹਨ, ਉਨ੍ਹਾਂ ਦਾ ਹੁਣ ਜ਼ਿਆਦਾ ਪ੍ਰਚਾਰ-ਪ੍ਰਸਾਰ ਹੋਵੇਗਾ। ਇਸ ਨਾਲ ਇੱਥੋਂ ਦੇ ਨੌਜਵਾਨਾਂ ਨੂੰ ਆਪਣੇ ਪਰੰਪਰਾਗਤ ਕੰਮਕਾਜ ਦੇ ਨਾਲ-ਨਾਲ ਰੋਜ਼ਗਾਰ ਦੇ ਨਵੇਂ ਮੌਕੇ ਵੀ ਉਪਲੱਬਧ ਹੋਣਗੇ।

ਸਾਥੀਓ, ਮੈਨੂੰ ਇਹ ਵੀ ਦੱਸਿਆ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਗੋਰਖਪੁਰ ਨੂੰ ਵੀ ਇੱਕ ਐਕਸਪ੍ਰੈੱਸਵੇ ਨਾਲ ਜੋੜਿਆ ਜਾਵੇਗਾ। ਇਸ ਦੇ ਇਲਾਵਾ ਬੁੰਦੇਲਖੰਡ ਵਿੱਚ ਵੀ ਅਜਿਹਾ ਹੀ ਐਕਸਪ੍ਰੈੱਸਵੇ ਬਣਾਉਣ ਦਾ ਫੈਸਲਾ ਇੱਥੋਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀਤਾ ਹੈ। ਇਹ ਸਾਰੇ ਯਤਨ ਉੱਤਰ ਪ੍ਰਦੇਸ਼ ਵਿੱਚ connectivity ਨੂੰ ਨਵੇਂ ਪੱਧਰ ‘ਤੇ ਲੈ ਜਾਣਗੇ। 21ਵੀਂ ਸਦੀ ਵਿੱਚ ਵਿਕਾਸ ਦੀ ਬੁਨਿਆਦੀ ਸ਼ਰਤ ਹੁੰਦੀ ਹੈ connectivity ਜਿਵੇਂ-ਜਿਵੇਂ ਕਿਸੇ ਵੀ ਇਲਾਕੇ ਵਿੱਚ connectivity ਵਧਦੀ ਹੈ, ਉੱਥੇ ਪੂਰਾ ecosystem ਖੁਦ ਵਿਕਸਤ ਹੋਣ ਲਗਦਾ ਹੈ। connectivity ਤੋਂ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ, ਕਾਰੋਬਾਰ ਨੂੰ ਅਸਾਨ ਕਰਨਾ ਅਤੇ ਦੇਸ਼ ਦੇ ਕਿਸਾਨ, ਗ਼ਰੀਬ, ਵੰਚਿਤ, ਸ਼ੋਸ਼ਿਤ, ਪਿੱਛੜਿਆਂ ਦਾ ਜੀਵਨ ਪੱਧਰ ਉਪਰ ਉਠਾਉਣ ਦਾ ਨਿਰੰਤਰ ਯਤਨ ਚਲ ਰਿਹਾ ਹੈ।

ਭਾਈਓ ਅਤੇ ਭੈਣੋਂ, ਜਦੋਂ ਤੁਹਾਡੀ ਨੀਅਤ ਕੰਮ ਕਰਨ ਦੀ ਹੋਵੇ ਅਤੇ ਉਦੇਸ਼ ਵਿਕਾਸ ਹੋਵੇ, ਤਾਂ ਕੰਮ ਦੀ ਗਤੀ ਆਪਣੇ ਆਪ ਵਧ ਜਾਂਦੀ ਹੈ। ਫਾਈਲਾਂ ਨੂੰ ਫਿਰ ਇੰਤਜ਼ਾਰ ਨਹੀਂ ਕਰਨਾ ਪਿਆ ਕਿ ਕਿਸੇ ਦੀ ਸਿਫਾਰਸ਼ ਲੱਗੇ ਅਤੇ ਫਿਰ ਜਾ ਕੇ ਫਾਈਲ ਅੱਗੇ ਵਧੇ। ਇਹੀ ਵਜ੍ਹਾ ਹੈ ਕਿ ਬੀਤੇ ਚਾਰ ਵਰ੍ਹਿਆਂ ਵਿੱਚ ਉੱਤਰ ਪ੍ਰਦੇਸ਼ ਵਿੱਚ ਨੈਸ਼ਨਲ ਹਾਈਵੇ ਦਾ ਨੈੱਟਵਰਕ ਲਗਭਗ ਦੁੱਗਣਾ ਹੋ ਚੁੱਕਿਆ ਹੈ। 2014 ਤੋਂ ਪਹਿਲਾਂ ਜਿੰਨੀ ਲੰਬਾਈ ਦਾ ਨੈਸ਼ਨਲ ਹਾਈਵੇ ਸਨ, ਜਿੰਨੀ ਸੰਖਿਆ ਵਿੱਚ ਨੈਸ਼ਨਲ ਹਾਈਵੇ ਸਨ, ਹੁਣ ਉਸ ਤੋਂ ਦੁੱਗਣੇ ਹੋ ਚੁੱਕੇ ਹਨ। ਸੋਚੋ, ਅਜ਼ਾਦੀ ਦੇ ਬਾਅਦ ਜਿੰਨਾ ਕੰਮ ਹੋਇਆ, ਓਨਾ ਸਿਰਫ ਚਾਰ ਵਰ੍ਹਿਆਂ ਵਿੱਚ ਭਾਜਪਾ ਦੀ ਸਰਕਾਰ ਨੇ ਕਰਕੇ ਦਿਖਾਇਆ ਹੈ। ਹੁਣ ਇੱਥੇ ਯੋਗੀ ਜੀ ਦੀ ਸਰਕਾਰ ਬਣਨ ਦੇ ਬਾਅਦ ਗਤੀ ਹੋਰ ਵਧ ਗਈ ਹੈ। ਉੱਤਰ ਪ੍ਰਦੇਸ਼ ਵਿੱਚ ਸਿਰਫ ਹਾਈਵੇ ਹੀ ਨਹੀਂ, ਬਲਕਿ ਵਾਟਰ ਵੇ ਅਤੇ ਏਅਰ-ਵੇ ਤੇ ਵੀ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਗੰਗਾ ਜੀ ਵਿੱਚ ਬਨਾਰਸ ਤੋਂ ਹਲਦੀਆ ਤੱਕ ਚੱਲਣ ਵਾਲੇ ਜਹਾਜ਼ ਇਸ ਪੂਰੇ ਖੇਤਰ ਵਿੱਚ ਟੈਕਨੋਲੋਜੀ ਵਿਕਾਸ ਨੂੰ ਹੋਰ ਅੱਗੇ ਲੈ ਜਾਣਗੇ। ਇਸ ਦੇ ਇਲਾਵਾ ਹਵਾਈ ਕਨੈਕਟੀਵਿਟੀ ‘ਤੇ ਵੀ ਵਿਸ਼ੇਸ਼ ਬਲ ਦਿੱਤਾ ਜਾ ਰਿਹਾ ਹੈ ਅਤੇ ਮੈਂ ਹਮੇਸ਼ਾ ਸੁਪਨਾ ਦੇਖਿਆ ਹੈ, ਹਵਾਈ ਚੱਪਲ ਪਹਿਨਣ ਵਾਲਾ ਵੀ ਹਵਾਈ ਜਹਾਜ਼ ਵਿੱਚ ਉਡ ਸਕੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਉਡਾਨ ਯੋਜਨਾ ਨੂੰ ਤੇਜ਼ ਗਤੀ ਨਾਲ ਅੱਗੇ ਵਧਾ ਰਹੀ ਹੈ। ਇਸ ਯੋਜਨਾ ਰਾਹੀਂ ਛੋਟੇ ਸ਼ਹਿਰਾਂ ਨੂੰ ਹਵਾਈ connectivity ਨਾਲ ਜੋੜਿਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਵੀ 12 ਏਅਰਪੋਰਟ ਇਸ ਯੋਜਨਾ ਤਹਿਤ ਵਿਕਸਤ ਕੀਤੇ ਜਾ ਰਹੇ ਹਨ। ਇਸ ਦੇ ਇਲਾਵਾ ਕੁਸ਼ੀ ਨਗਰ ਵਿੱਚ ਅਤੇ ਜੇਵਰ ਵਿੱਚ ਇੰਟਰਨੈਸ਼ਨਲ ਹਵਾਈ ਅੱਡਿਆਂ ਦੇ ਕੰਮ ਨੂੰ ਵੀ ਗਤੀ ਦਿੱਤੀ ਗਈ ਹੈ।

ਭਾਈਓ ਅਤੇ ਭੈਣੋਂ, ਮੋਦੀ ਹੋਵੇ ਜਾਂ ਯੋਗੀ ਤੁਸੀਂ ਲੋਕ ਹੀ ਸਾਡਾ ਪਰਿਵਾਰ ਹੋਤੁਹਾਡੇ ਸੁਪਨੇ ਹੀ ਸਾਡੇ ਸੁਪਨੇ ਹਨਅਸੀਂ ਗ਼ਰੀਬ ਅਤੇ ਮੱਧ ਵਰਗ ਦੀਆਂ ਆਸ਼ਾ-ਆਕਾਖਿਆਵਾਂ ਨਾਲ ਜੁੜੇ ਹੋਏ ਹਾਂ, ਇਸ ਲਈ ਜਦੋਂ ਉਡਾਨ ਯੋਜਨਾ ਤਹਿਤ ਕਿਰਾਏ ਦੀ ਗੱਲ ਆਈ ਤਾਂ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਇੱਕ ਘੰਟੇ ਤੱਕ ਦਾ ਸਫਰ ਕਰਨ ਲਈ ਢਾਈ ਹਜ਼ਾਰ ਰੁਪਏ ਤੋਂ ਜ਼ਿਆਦਾ ਨਾ ਖਰਚ ਕਰਨਾ ਪਵੇਅੱਜ ਇਸੇ ਦਾ ਨਤੀਜਾ ਹੈ ਕਿ ਪਿਛਲੇ ਸਾਲ ਜਿੰਨੇ ਲੋਕਾਂ ਨੇ ਟ੍ਰੇਨ ਦੇ ਏਸੀ ਕੋਚ ਵਿੱਚ ਸਫ਼ਰ ਕੀਤਾ, ਉਸ ਨਾਲੋਂ ਜ਼ਿਆਦਾ ਲੋਕਾਂ ਨੇ ਹਵਾਈ ਜਹਾਜ਼ ਵਿੱਚ ਯਾਤਰਾ ਕੀਤੀ। ਸਾਥੀਓ, ਪਹਿਲਾਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਅਜਿਹੀਆਂ ਰਹੀਆਂ ਕਿ ਦੇਸ਼ ਦਾ ਇਹ ਹਿੱਸਾ ਇਹ ਸਾਡਾ ਪੂਰਬੀ ਭਾਰਤ, ਇਹ ਸਾਡਾ ਉੱਤਰ ਪ੍ਰਦੇਸ਼ ਦਾ ਪੂਰਬੀ ਉੱਤਰ ਪ੍ਰਦੇਸ਼ ਹਮੇਸ਼ਾ ਵਿਕਾਸ ਦੀ ਦੌੜ ਵਿੱਚ ਪਿੱਛੇ ਰਿਹਾ ਹੈ, ਜਦੋਂ ਕਿ ਮੈਂ ਮੰਨਦਾ ਹਾਂ ਕਿ ਪੂਰਬੀ ਭਾਰਤ ਵਿੱਚ ਦੇਸ਼ ਦੇ ਵਿਕਾਸ ਨੂੰ ਕਈ ਗੁਣਾ ਤੇਜ਼ ਕਰਨ ਦੀ ਸਮੱਰਥਾ ਹੈ, ਪੂਰਵੀ ਉੱਤਰ ਪ੍ਰਦੇਸ਼ ਵਿੱਚ ਵੀ ਅਜਿਹੀ ਹੀ ਸਮੱਰਥਾ ਹੈ। ਇੱਥੋਂ ਦੇ ਨੌਜਵਾਨ ਹੁਣ ਦੂਜੇ ਰਾਜਾਂ ਵਿੱਚ ਜਾ ਕੇ ਆਪਣਾ ਲੋਹਾ ਮੰਨਵਾ ਸਕਦੇ ਹਨ, ਤਾਂ ਜਦੋਂ ਉਨ੍ਹਾਂ ਨੂੰ ਇੱਥੇ ਸਹੀ ਮੌਕੇ ਮਿਲ ਜਾਣ ਤਾਂ ਨਿਸ਼ਚਿਤ ਤੌਰ ਤੇ ਉਹ ਪੂਰੇ ਖੇਤਰ ਦਾ ਕਾਇਆਕਲਪ ਕਰ ਸਕਦੇ ਹਨ।

ਸਾਥੀਓ, ਜਦੋਂ ਤੱਕ ਪੂਰਬ ਤੋਂ ਵਿਕਾਸ ਦਾ ਸੂਰਜ ਨਹੀਂ ਚੜ੍ਹੇਗਾ, ਉਦੋਂ ਤੱਕ ਨਿਊ ਇੰਡੀਆ ਦੀ ਚਮਕ ਫਿੱਕੀ ਰਹਿ ਜਾਵੇਗੀ। ਅਤੇ ਇਸ ਲਈ ਬੀਤੇ ਚਾਰ ਵਰ੍ਹਿਆਂ ਵਿੱਚ ਪੂਰਵਾਂਚਲ, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਅਸਾਮ, ਨੌਰਥ ਈਸਟ ਇਨ੍ਹਾਂ ਖੇਤਰਾਂ ਵਿੱਚ ਰੋਡ, ਰੇਲ, ਏਅਰਪੋਰਟ ਨਾਲ ਜੁੜੇ ਅਨੇਕ ਪ੍ਰੋਜੈਕਟਾਂ ਮਨਜ਼ੂਰੀ ਦਿੱਤੀ ਗਈ ਹੈਦੇਸ਼ ਦੇ ਇਸ ਪੂਰਬੀ ਹਿੱਸੇ ਨੂੰ ਤਰ੍ਹਾਂ ਨਾਲ ਵਿਕਾਸ ਦਾ ਨਵਾਂ corridor ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ। ਇੱਥੇ ਨਵੇਂ ਮੈਡੀਕਲ ਕਾਲਜ, ਏਮਸ ਬੰਦ ਪਏ ਖਾਦ ਦੇ ਕਾਰਖਾਨਿਆਂ ਨੂੰ ਖੋਲ੍ਹਣ ਦਾ ਕੰਮ ਕੀਤਾ ਜਾ ਰਿਹਾ ਹੈ। ਸਾਥੀਓ ਇਹ ਜੋ ਵੀ ਕਾਰਜ ਹਨ, ਉਹ ਇਸ ਖੇਤਰ ਦੇ ਸੰਤੁਲਤ ਵਿਕਾਸ ਨੂੰ ਵਧਾਉਣਗੇ। ਬਿਨਾਂ ਕਿਸੇ ਭੇਦਭਾਵ ਸਬ ਦਾ ਸਾਥ, ਸਬ ਦਾ ਵਿਕਾਸ, ਦੇ ਮੰਤਰ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ। ਸਭ ਨੂੰ ਸਮਾਨ ਰੂਪ ਨਾਲ ਅੱਗੇ ਵਧਣ ਦਾ ਮੌਕੇ ਮਿਲੇ, ਸਭ ਦਾ ਸੰਤੁਲਤ ਵਿਕਾਸ ਹੋਵੇ। ਸਾਡੀ ਸਰਕਾਰ ਪਿੰਡਾਂ ਨੂੰ ਵਿਕਾਸ ਦਾ ਕੇਂਦਰ ਬਿੰਦੂ ਬਣਾਉਣ ਲਈ ਕੰਮ ਕਰ ਰਹੀ ਹੈ। ਦੇਸ਼ ਦੀ ਹਰ ਵੱਡੀ ਪੰਚਾਇਤ ਨੂੰ ਔਪਟੀਕਲ ਫਾਈਬਰ ਨਾਲ ਜੋੜਨ ਦਾ ਕੰਮ ਤੇਜ਼ ਗਤੀ ਨਾਲ ਚਲ ਰਿਹਾ ਹੈ। ਹੁਣ ਤੱਕ ਇੱਕ ਲੱਖ ਤੋਂ ਜ਼ਿਆਦਾ ਪੰਚਾਇਤਾਂ ਨੂੰ ਇਸ ਨਾਲ ਜੋੜਿਆ ਵੀ ਜਾ ਚੁੱਕਾ ਹੈ। ਲਗਭਗ ਤਿੰਨ ਲੱਖ common service centre ਪਿੰਡ ਅਤੇ ਗ਼ਰੀਬ ਦੇ ਸਸ਼ਕਤੀਕਰਨ ਦਾ ਉਨ੍ਹਾਂ ਦਾ ਜੀਵਨ ਅਸਾਨ ਬਣਾਉਣ ਦਾ ਬਹੁਤ ਵੱਡਾ ਕੰਮ ਕਰ ਰਹੇ ਹਨ। ਇਸ ਦੇ ਇਲਾਵਾ ਪਿੰਡਾਂ ਵਿੱਚ ਡੇਢ ਲੱਖ ਤੋਂ ਜ਼ਿਆਦਾ ਲੋਕਾਂ ਦੀ ਸਿਹਤ ਦੀ ਚਿੰਤਾ ਕਰਨ ਲਈ ਡੇਢ ਲੱਖ ਤੋਂ ਜ਼ਿਆਦਾ wellness centre  ਵੀ ਬਣਾਏ ਜਾ ਰਹੇ ਹਨ।

ਸਾਥੀਓ, ਪਿਛਲੇ ਚਾਰ ਸਾਲ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਪੁਰਾਣੀਆਂ ਆਵਾਸ ਯੋਜਨਾਵਾਂ ਨੂੰ ਪੂਰਾ ਕਰਕੇ ਪਿੰਡ ਦੇ ਗ਼ਰੀਬਾਂ ਲਈ ਇੱਕ ਕਰੋੜ ਤੋਂ ਜ਼ਿਆਦਾ ਮਕਾਨਾਂ ਦਾ ਨਿਰਮਾਣ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ’ ਤਹਿਤ ਦੇਸ਼ ਦੇ ਹਰ ਪਿੰਡ ਨੂੰ ਜੋੜਨ ਦਾ ਕੰਮ ਵੀ ਹੁਣ ਆਖਰੀ ਪੜਾਅ ਵਿੱਚ ਚਲ ਰਿਹਾ ਹੈ। ਭਾਈਓ ਅਤੇ ਭੈਣੋਂ, ਦੇਸ਼ ਅਤੇ ਪਿੰਡਾਂ ਵਿੱਚ ਸਵਰਾਜ ਦਾ ਇਹੀ ਸੁਪਨਾ ਪੂਜਨੀਕ ਮਹਾਤਮਾ ਗਾਂਧੀ ਨੇ ਦੇਖਿਆ ਸੀ, ਬਾਬਾ ਸਾਹਿਬ ਅੰਬੇਡਕਰ ਨੇ ਦੇਖਿਆ ਸੀ, ਪੰਡਿਤ ਦੀਨਦਿਆਲ ਉਪਾਧਿਆਇ ਜੀ ਨੇ ਦੇਖਿਆ ਸੀ, ਡਾਕਟਰ ਰਾਮ ਮਨੋਹਰ ਲੋਹੀਆ ਜੀ ਨੇ ਦੇਖਿਆ ਸੀ। ਇਹ ਨਵੀਆਂ ਬਣ ਰਹੀਆਂ ਵਿਵਸਥਾਵਾਂ ਸਭ ਲਈ ਹਨ, ਸਭ ਦਾ ਭਲਾ ਕਰਨ ਲਈ ਹਨ। ਪਰ ਬਦਕਿਸਮਤੀ ਨਾਲ ਸਮਤਾ ਅਤੇ ਸਮਾਨਤਾ ਦੀਆਂ ਗੱਲਾਂ ਕਰਨ ਵਾਲੇ ਕੁਝ ਰਾਜਨੀਤਕ ਦਲਾਂ ਨੇ ਬਾਬਾ ਸਾਹਿਬ ਅਤੇ ਰਾਮ ਮਨੋਹਰ ਲੋਹੀਆ ਜੀ ਦੇ ਨਾਮ ‘ਤੇ ਸਿਰਫ ਰਾਜਨੀਤੀ ਕਰਨ ਦਾ ਕੰਮ ਕੀਤਾ। ਸਾਥੀਓ, ਮੈਂ ਆਜ਼ਮਗੜ੍ਹ ਦੇ ਲੋਕਾਂ ਤੋਂ ਜਾਣਨਾ ਚਾਹੁੰਦਾ ਹਾਂ ਕਿਉਂ ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਜਿਸ ਤਰ੍ਹਾਂ ਦਾ ਵਿਕਾਸ ਇੱਥੇ ਹੋਇਆ ਹੈ ਕੀ ਤੁਸੀਂ ਕਲਪਨਾ ਕਰ ਸਕਦੇ ਹੋ? ਉਨ੍ਹਾਂ ਦੀਆਂ ਕੰਮਾਂ ਸਬੰਧੀ ਗੱਲਾਂ ਨੇ ਤੁਹਾਡਾ ਭਲਾ ਕੀਤਾ ਹੈ? ਕੀ ਆਜ਼ਮਗੜ੍ਹ ਦਾ ਹੋਰ ਵਿਕਾਸ ਨਹੀਂ ਹੋਣਾ ਚਾਹੀਦਾ ਸੀ?ਕੀ ਜਿਨ੍ਹਾਂ ਲੋਕਾਂ ‘ਤੇ ਆਜ਼ਮਗੜ੍ਹ ਅਤੇ ਇਸ ਖੇਤਰ ਦੇ ਲੋਕਾਂ ਨੇ ਭਰੋਸਾ ਕੀਤਾ ਉਨ੍ਹਾਂ ਨੇ ਤੁਹਾਡਾ ਭਰੋਸਾ ਕੁਚਲਣ ਦਾ ਕੰਮ ਕੀਤਾ ਹੈ ਕਿ ਨਹੀਂ ਕੀਤਾ ਹੈ? ਸਚਾਈ ਇਹ ਹੈ ਕਿ ਇਨ੍ਹਾਂ ਦਲਾਂ ਨੇ ਜਨਤਾ ਅਤੇ  ਗ਼ਰੀਬ ਦਾ ਭਲਾ ਨਹੀਂ ਸਿਰਫ ਅਤੇ ਸਿਰਫ਼ ਆਪਣਾ ਅਤੇ ਪਰਿਵਾਰ ਦੇ ਮੈਂਬਰਾਂ ਦਾ ਭਲਾ ਕੀਤਾ ਹੈ। ਵੋਟ ਗ਼ਰੀਬ ਤੋਂ ਮੰਗੀਆਂ, ਵੋਟ ਦਲਿਤ ਤੋਂ ਮੰਗੀਆਂ, ਵੋਟ ਪਿਛੜਿਆਂ ਤੋਂ ਮੰਗੀਆਂ, ਉਨ੍ਹਾਂ ਦੇ ਨਾਮ ‘ਤੇ ਸਰਕਾਰ ਬਣਾ ਕੇ ਉਨ੍ਹਾਂ ਨੇ ਆਪਣੀਆਂ ਤਿਜੌਰੀਆਂ ਭਰ ਲਈਆਂ ਇਸ ਦੇ ਸਿਵਾਏ ਕੁਝ ਨਹੀਂ ਕੀਤਾ। ਅੱਜਕੱਲ੍ਹ ਤਾਂ ਤੁਸੀਂ ਦੇਖ ਰਹੇ ਹੋ ਕਿ ਜੋ ਕਦੇ ਇੱਕ-ਦੂਜੇ ਨੂੰ ਦੇਖਣਾ ਨਹੀਂ ਚਾਹੁੰਦੇ ਸਨ, ਪਸੰਦ ਨਹੀਂ ਕਰਦੇ, ਉਹ ਹੁਣ ਇੱਕਠੇ। ਸਵੇਰੇ-ਸ਼ਾਮ ਜਦੋਂ ਵੀ ਮਿਲੋ – ਮੋਦੀ, ਮੋਦੀ, ਮੋਦੀ । ਭਾਈਓ ਅਤੇ ਭੈਣੋਂ, ਆਪਣੇ ਸਵਾਰਥ ਲਈ ਇਹ ਜਿੰਨ੍ਹੇ ਜਮਾਨਤ ‘ਤੇ ਹਨ, ਉਹ ਮਿਲ ਕੇ ਸਭ ਪਰਿਵਾਰਵਾਦੀ ਪਾਰਟੀਆਂ, ਇਨ੍ਹਾਂ ਸਾਰੇ ਲੋਕਾਂ ਦੇ ਕੁਨਬੇ ਦੇਖ ਲਓ, ਇਹ ਪਰਿਵਾਰ ਵਾਲੀਆਂ ਪਾਰਟੀਆਂ ਹਨ, ਇਹ ਸਾਰੀਆਂ ਪਰਿਵਾਰ ਵਾਲੀਆਂ ਪਾਰਟੀਆਂ ਮਿਲ ਕੇ ਹੁਣ ਤੁਹਾਡੇ ਵਿਕਾਸ ਨੂੰ ਰੋਕਣ‘ਤੇ ਤੁਲੇ ਹੋਏ ਹਨ। ਤੁਹਾਨੂੰ ਸਸ਼ਕਤ ਹੋਣ ਤੋਂ ਰੋਕਣਾ ਚਾਹੁੰਦੇ ਹਨਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਗ਼ਰੀਬ, ਕਿਸਾਨ, ਪਿਛੜੇ  ਇਹ ਜੇ ਸਸ਼ਕਤ ਹੋ ਗਏ ਤਾਂ ਉਨ੍ਹਾਂ ਦੀਆਂ ਦੁਕਾਨਾਂ ਹਮੇਸ਼ਾ ਲਈ ਬੰਦ ਹੋ ਜਾਣਗੀਆਂ।

ਭਾਈਓ – ਭੈਣੋਂ, ਇਨ੍ਹਾਂ ਸਾਰੇ ਦਲਾਂ ਦੀ ਪੋਲ ਤਾਂ ਤੀਹਰੇ ਤਲਾਕ ਤੇ ਇਨ੍ਹਾਂ ਦੇ ਰੱਵਈਏ ਨੇ ਵੀ ਖੋਲ ਦਿੱਤੀ ਹੈ। ਇੱਕ ਪਾਸੇ ਇੱਥੇ ਕੇਂਦਰ ਸਰਕਾਰ ਔਰਤਾਂ ਦੇ ਜੀਵਨ ਨੂੰ ਅਸਾਨ ਬਣਾਉਣ ਲਈ ਯਤਨ ਕਰ ਰਹੀ ਹੈ, ਉੱਥੇ ਇਹ ਸਾਰੇ ਦਲ ਮਿਲ ਕੇ ਔਰਤਾਂ ਅਤੇ ਵਿਸ਼ੇਸ਼ ਕਰ ਮੁਸਲਿਮ ਭੈਣਾਂ-ਬੇਟੀਆਂ ਦੇ ਜੀਵਨ ਨੂੰ ਹੋਰ ਮੁਸ਼ਕਲ ਵਿੱਚ ਪਾਉਣ ਦਾ ਕੰਮ ਕਰ ਰਹੇ ਹਨ। ਲੱਖਾਂ-ਕਰੋੜਾਂ ਮੁਸਲਿਮ ਭੈਣਾਂ-ਬੇਟੀਆਂ ਦੀ ਹਮੇਸ਼ਾ ਮੰਗ ਸੀ ਕਿ ਤੀਹਰੇ ਤਲਾਕ ਨੂੰ ਬੰਦ ਕਰਾਇਆ ਜਾਵੇ ਅਤੇ ਦੁਨੀਆ ਦੇ ਇਸਲਾਮਿਕ ਰਾਸ਼ਟਰਾਂ ਵਿੱਚ ਵੀ ਤਹੀਰੇ ਤਲਾਕ ਦੀ ਪ੍ਰਥਾ ‘ਤੇ ਰੋਕ ਲੱਗੀ ਹੋਈ ਹੈਮੈਂ ਅਖਬਾਰ ਵਿੱਚ ਪੜ੍ਹਿਆ ਕਿ ਕਾਂਗਰਸ ਪਾਰਟੀ ਨੇ ਪ੍ਰਧਾਨ ਸ਼੍ਰੀਮਾਨ ਨਾਮਦਾਰ ਨੇ ਇਹ ਕਿਹਾ ਕਿ ਕਾਂਗਰਸ ਮੁਸਲਿਮਾਂ ਦੀ ਪਾਰਟੀ ਹੈਪਿਛਲੇ ਦੋ ਦਿਨ ਤੋਂ ਚਰਚਾ ਚੱਲ ਰਹੀ ਹੈ, ਮੈਨੂੰ ਹੈਰਾਨੀ ਨਹੀਂ ਹੋ ਰਹੀ ਹੈ, ਕਿਉਂਕਿ ਪਹਿਲਾਂ ਜਦੋਂ ਮਨਮੋਹਨ ਜੀ ਦੀ ਸਰਕਾਰ ਸੀ ਤਾਂ ਖੁਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਨੇ ਕਹਿ ਦਿੱਤਾ ਸੀ ਕਿ ਦੇਸ਼ ਦੇ ਕੁਦਰਤੀ ਸੰਸਾਧਨਾਂ ‘ਤੇ ਸਭ ਤੋਂ ਪਹਿਲਾ ਅਧਿਕਾਰ ਮੁਸਲਮਾਨਾਂ ਦਾ ਹੈ। ਇਹ ਕਹਿ ਚੁੱਕੇ ਸਨਪਰ ਮੈਂ ਕਾਂਗਰਸ ਪਾਰਟੀ ਦੇ ਇਸ ਨਾਮਦਾਰ ਤੋਂ ਪੁੱਛਣਾ ਚਾਹੁੰਦਾ ਹਾਂ ਤੁਸੀਂ ਕਾਂਗਰਸ ਪਾਰਟੀ ਮੁਸਲਮਾਨਾਂ ਦੀ ਪਾਰਟੀ ਹੌ,  ਤੁਹਾਨੂੰ ਠੀਕ ਲੱਗੇ, ਤੁਹਾਨੂੰ ਮੁਬਾਰਕ, ਪਰ ਇਹ ਤਾਂ ਦੱਸੋ ਕਿ ਮੁਸਲਮਾਨਾਂ ਦੀ ਪਾਰਟੀ ਸਿਰਫ ਪੁਰਸ਼ਾਂ ਦੀ ਹੀ ਹੈ ਜਾਂ ਔਰਤਾਂ ਦੀ ਵੀ ਹੈ? ਕੀ ਮੁਸਲਿਮ ਔਰਤਾਂ ਲਈ ਵੀ ਇੱਜ਼ਤ ਲਈ, ਸਨਮਾਨ ਲਈ, ਮਾਣ ਲਈ, ਉਨ੍ਹਾਂ ਦੇ ਹੱਕ ਲਈ ਕੋਈ ਜਗ੍ਹਾ ਹੈ ਕੀ? ਪਾਰਲੀਮੈਂਟ ਵਿੱਚ ਕਾਨੂੰਨ ਰੋਕ ਕੇ ਬੈਠ ਜਾਂਦੇ ਹੋ, ਹੋ-ਹੱਲਾ ਕਰਦੇ ਹੋ, ਪਾਰਲੀਮੈਂਟ ਚੱਲਣ ਨਹੀਂ ਦਿੰਦੇ. ਮੈਂ ਇਨ੍ਹਾਂ ਪਰਿਵਾਰਵਾਦੀ ਪਾਰਟੀਆਂ. ਇਹ ਮੋਦੀ ਨੂੰ ਹਟਾਉਣ ਲਈ ਮੈਦਾਨ ਵਿੱਚ ਦਿਨ-ਰਾਤ ਇੱਕ ਕਰਨ ਵਾਲੀਆਂ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਹਾਂ, ਹੁਣ ਪਾਰਲੀਮੈਂਟ ਸ਼ੁਰੂ ਹੋਣ ਵਿੱਚ ਚਾਰ – ਪੰਜ ਦਿਨ ਬਾਕੀ ਹਨਜ਼ਰਾ ਤੁਸੀਂ ਉਨ੍ਹਾ ਤਲਾਕ ਕੇ ਕਾਰਨ ਪੀੜਤ ਮੁਸਲਿਮ ਔਰਤਾਂ ਨੂੰ ਜ਼ਰਾ ਮਿਲ ਕੇ ਆਓ, ਹਲਾਲਾ ਦੇ ਕਾਰਨ ਪਰੇਸ਼ਾਨ ਉਨ੍ਹਾਂ ਮਾਵਾਂ-ਭੈਣਾਂ ਨੂੰ ਮਿਲ ਕੇ ਆਓ, ਉਨ੍ਹਾਂ ਤੋਂ ਪੁੱਛ ਕੇ ਆਓ ਅਤੇ ਫਿਰ ਪਾਰਲੀਮੈਂਟ ਵਿੱਚ ਤੁਸੀਂ ਆਪਣੀ ਗੱਲ ਦੱਸਿਓ।

ਭਾਈਓ-ਭੈਣੋਂ, 21ਵੀਂ ਸਦੀ ਵਿੱਚ ਅਜਿਹੇ ਰਾਜਨੀਤਕ ਦਲ ਜੋ 18ਵੀਂ ਸਦੀ ਵਿੱਚ ਗੁਜ਼ਰ ਰਹੇ ਹਨ, ਉਹ ਮੋਦੀ ਨੂੰ ਹਟਾਉਣ ਦੇ ਨਾਆਰੇ ਦੇ ਸਕਦੇ ਹਨ, ਦੇਸ਼ ਦਾ ਭਲਾ ਨਹੀਂ ਕਰ ਸਕਦੇ ਹਨ ਭਾਈਓ-ਭੈਣੋਂ। ਜਦੋਂ ਭਾਜਪਾ ਸਰਕਾਰ ਨੇ ਸੰਸਦ ਵਿੱਚ ਕਾਨੂੰਨ ਲਿਆ ਕੇ ਮੁਸਲਿਮ ਭੈਣਾਂ-ਬੇਟੀਆਂ ਨੂੰ ਅਧਿਕਾਰ ਦੇਣ ਦੀ ਕੋਸ਼ਿਸ਼ ਕੀਤੀ, ਉਹ ਹੁਣ ਉਸ ਵਿੱਚ ਵੀ ਰੋੜੇ ਅਟਕਾ ਰਹੇ ਹਨ। ਇਹ ਚਾਹੁੰਦੇ ਹਨ ਤਿੰਨ ਤਲਾਕ ਹੁੰਦਾ ਰਹੇ, ਮੁਸਲਿਮ ਭੈਣਾਂ-ਬੇਟੀਆਂ ਦਾ ਜੀਵਨ ਨਰਕ ਬਣਿਆ ਰਹੇ, ਪਰ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਇਨ੍ਹਾਂ ਰਾਜਨੀਤਕ ਦਲਾਂ ਨੂੰ ਸਮਝਾਉਣ ਲਈ ਪੂਰੀ ਕੋਸ਼ਿਸ਼ ਕਰਾਂਗਾ, ਉਨ੍ਹਾਂ ਨੂੰ ਸਮਝਾ ਕੇ ਸਾਡੀਆਂ ਭੈਣ-ਬੇਟੀਆਂ ਦੇ ਅਧਿਕਾਰ ਦਿਵਾਉਣ ਲਈ ਉਨ੍ਹਾਂ ਨੂੰ ਨਾਲ ਲਿਆਉਣ ਦੀ ਕੋਸ਼ਿਸ਼ ਕਰਾਂਗਾ, ਤਾਂ ਕਿ ਸਾਡੀਆਂ ਮੁਸਲਿਮ ਬੇਟੀਆਂ ਨੂੰ ਜੋ ਤੀਹਰੇ ਤਲਾਕ ਦੇ ਕਾਰਣ ਪਰੇਸ਼ਾਨੀਆਂ ਹੋ ਰਹੀਆਂ ਹਨ ਉਨ੍ਹਾਂ ਤੋਂ ਮੁਕਤੀ ਮਿਲੇ।

ਭਾਈਓ-ਭੈਣੋਂ, ਅਜਿਹੇ ਨੇਤਾਵਾਂ ਤੋਂ, ਅਜਿਹੇ ਦਲਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਆਪਣੇ ਸੁਆਰਥ ਵਿੱਚ ਡੁੱਬੇ ਇਹ ਲੋਕ ਸਭ ਦਾ ਭਲਾ ਨਹੀਂ ਸੋਚਦੇ। ਰਾਸ਼ਟਰ ਦਾ ਭਲਾ ਨਹੀਂ ਸੋਚਦੇ। ਉੱਥੇ ਦੂਜੇ ਪਾਸੇ ਕੇਂਦਰ ਦੀ ਜੋ ਸਰਕਾਰ ਹੈ, ਯੂਪੀ ਦੀ ਜੋ ਭਾਜਪਾ ਦੀ ਸਰਕਾਰ ਹੈ, ਉਸ ਲਈ ਦੇਸ਼ ਹੀ ਪਰਿਵਾਰ ਹੈ, ਦੇਸ਼ ਦੀ ਸਰਵਉੱਚ ਹੈ, ਸਵਾ ਸੌ ਕਰੋੜ ਦੇਸ਼ ਵਾਸੀ ਸਾਡਾ ਪਰਿਵਾਰ ਹਨਕਿਸਾਨ ਹੋਵੇ, ਗ਼ਰੀਬ ਹੋਵੇ, ਵੰਚਿਤ ਹੋਵੇ, ਸ਼ੋਸ਼ਿਤ ਹੋਵੇ, ਪਿੱਛੜਿਆਂ ਦਾ ਜੀਵਨ ਸਰਲ ਅਤੇ ਅਸਾਨ ਕਿਵੇਂ ਬਣੇ ਇਸ ਦੇ ਲਈ ਸਾਡੀ ਸਰਕਾਰ ਨਿਰੰਤਰ ਕੰਮ ਕਰ ਰਹੀ ਹੈ। ਜਨਧਨ ਯੋਜਨਾ ਤਹਿਤ ਉੱਤਰ ਪ੍ਰਦੇਸ਼ ਵਿੱਚ ਲਗਭਗ ਪੰਜ ਕਰੋੜ ਗ਼ਰੀਬਾਂ ਦੇ ਬੈਂਕ ਖਾਤੇ ਖੋਲ੍ਹੇ। ਲਕੜੀ ਦੇ ਧੂੰਏ ਤੋਂ ਮੁਕਤੀ ਦਿਵਾਉਣ ਲਈ 80 ਲੱਖ ਤੋਂ ਜ਼ਿਆਦਾ ਔਰਤਾਂ ਨੂੰ ਮੁਫ਼ਤ ਗੈਸ ਸਿੰਲਡਰ ਦਿੱਤੇ ਗਏ ਸਿਰਫ ਇੱਕ ਰੁਪਏ ਮਹੀਨਾ ਅਤੇ 90 ਪੈਸੇ ਰੋਜ਼ਾਨਾ ਦੇ ਪ੍ਰੀਮੀਅਮ ‘ਤੇ ਇੱਕ ਕਰੋੜ 60 ਲੱਖ ਤੋਂ ਜ਼ਿਆਦਾ  ਗ਼ਰੀਬਾਂ ਨੂੰ ਸੁਰੱਖਿਆ ਕਵਚ ਦਿੱਤਾ ਗਿਆ। ਹੁਣ ਆਯੁਸ਼ਮਾਨ ਭਾਰਤ ਤਹਿਤ ਸਰਕਾਰ ਦੀ ਤਿਆਰੀ, ਹਰ ਗ਼ਰੀਬ ਪਰਿਵਾਰ ਨੂੰ ਸਾਲ ਭਰ ਵਿੱਚ ਪੰਜ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਸੁਨਿਸ਼ਚਿਤ ਕਰਨ ਦੀ ਹੈ। ਹਾਲ ਹੀ ਵਿੱਚ  ਸਰਕਾਰ ਨੇ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ। ਸਰਕਾਰ ਵੱਲੋਂ ਖ਼ਰੀਫ਼ ਦੀਆਂ 14 ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਐੱਮਐੱਸਪੀ ਵਿੱਚ ਬਹੁਤ ਵੱਡਾ ਵਾਧਾ ਕੀਤਾ ਗਿਆ ਹੈ। ਝੋਨਾ ਹੋਵੇ, ਮੱਕੀ, ਜਵਾਰ, ਬਾਜਰਾ, ਤੂਰ, ਉੜਦ, ਮੂੰਗ, ਸੂਰਜਮੁਖੀ, ਸੋਇਆਬੀਨ, ਤਿਲ ਇਨ੍ਹਾਂ ਦੇ ਸਮਰਥਨ ਮੁੱਲ ਵਿੱਚ ਦੋ ਸੌ ਰੁਪਏ ਤੋਂ ਲੈ ਕੇ 1800 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਕਈ ਫ਼ਸਲਾਂ ਵਿੱਚ ਤਾਂ ਲਾਗਤ ਦਾ ਸੌ ਪ੍ਰਤੀਸ਼ਤ ਯਾਨੀ ਦੁੱਗਣਾ ਮੁੱਲ ਮਿਲਣਾ ਤੈਅ ਕੀਤਾ।

ਸਾਥੀਓ ਸਾਡੀ ਸਰਕਾਰ ਦੇਸ਼ ਦੀਆਂ, ਦੇਸ਼ ਦੇ ਨਾਗਰਿਕਾਂ ਦੀਆਂ ਜ਼ਰੂਰਤਾਂ ਨੂੰ ਸਮਝਦਿਆਂ ਯੋਜਨਾਵਾਂ ਬਣਾ ਰਹੀ ਹੈ, ਫੈਸਲੇ ਲੈ ਰਹੀ ਹੈ। ਅਜਿਹੇ ਫੈਸਲੇ ਜਿਨ੍ਹਾਂ ਦਾ ਵਰ੍ਹਿਆਂ ਤੋਂ ਇੰਤਜ਼ਾਰ ਸੀ, ਜਿਨ੍ਹਾਂ ਨੂੰ ਪਹਿਲਾਂ ਦੀਆਂ ਸਰਕਾਰਾਂ ਸਿਰਫ ਫਾਈਲਾਂ ਵਿੱਚ ਘੁੰਮਾਉਂਦੀਆਂ ਰਹੀਆਂ, ਉਨ੍ਹਾਂ ਫੈਸਲਿਆਂ ਨੂੰ ਲੈਣ ਦਾ ਕੰਮ ਵੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਐੱਨਡੀਏ ਦੀ ਸਰਕਾਰ ਕਰ ਰਹੀ ਹੈਤੁਹਾਡੀ ਹਰ ਜ਼ਰੂਰਤ ਪ੍ਰਤੀ ਇਹ ਸਰਕਾਰ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ। ਇੱਥੇ ਇਸ ਖੇਤਰ ਵਿੱਚ ਬਨਾਰਸੀ ਸਾੜੀ ਦੇ ਕਾਰੋਬਾਰ ਨਾਲ ਜੁੜੇ ਬੁਣਕਾਰ ਭਾਈ-ਭੈਣ ਵੀ ਤਾਂ ਅੱਛੀ ਤਰ੍ਹਾਂ ਸਮਝ ਲੈਣ, ਉਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ ਭੁਲਾ ਦਿੱਤਾ, ਜਦੋਂ ਕਿ ਇਹ ਸਰਕਾਰ ਉਨ੍ਹਾਂ ਲਈ ਆਧੁਨਿਕ ਮਸ਼ੀਨਾਂ, ਘੱਟ ਵਿਆਜ਼ ‘ਤੇ ਕਰਜ਼ ਤੋਂ ਲੈ ਕੇ ਨਵੇਂ ਬਜ਼ਾਰ ਬਣਾਉਣ ਦਾ ਕੰਮ ਕਰ ਰਹੀ ਹੈ। ਬਨਾਰਸ ਵਿੱਚ trade facilitation centre  ਤਾਂ ਪਿਛਲੇ ਵਰ੍ਹੇ ਹੀ ਸ਼ੁਰੂ ਹੋ ਚੁੱਕਿਆ ਹੈ। ਇਹ centre ਤੁਹਾਡੇ ਸਭ ਬੁਣਕਾਰਾਂ ਅਤੇ ਸ਼ਿਲਪਕਾਰਾਂ ਲਈ ਨਵੀਂ ਉਮੀਦ ਬਣ ਕੇ ਆਇਆ ਹੈ। ਇਸ ਨਾਲ ਹਸਤ ਸ਼ਿਲਪੀ ਅਤੇ ਹੱਥ ਨਾਲ ਬਣੇ ਕਾਲੀਨਾਂ ਨੂੰ ਹੁਲਾਰਾ ਮਿਲ ਰਿਹਾ ਹੈ। ਇੱਥੇ ਯੋਗੀ ਜੀ ਦੀ ਸਰਕਾਰ ਨੇ textile sector ਲਈ ਵੀ ਨਵੀਂ ਨੀਤੀ
ਬਣਾਈ ਹੈ। ਇੱਥੇ ਜੋ ਵੀ ਉਤਪਾਦਨ ਹੁੰਦਾ ਹੈ, ਉਸ ਦਾ ਪ੍ਰਚਾਰ – ਪ੍ਰਸਾਰ ਅਤੇ ਬਜ਼ਾਰ ਦਿਵਾਉਣ ਲਈ
one district one product scheme ‘ਤੇ ਕੰਮ ਕੀਤਾ ਜਾ ਰਿਹਾ ਹੈ।

ਭਾਈਓ-ਭੈਣੋਂ, ਇੱਥੋਂ ਦੀ ਕਾਲ਼ੀ ਮਿੱਟੀ ਦੀ ਕਲਾ ਤਾਂ ਆਪਣੇ ਆਪ ਵਿੱਚ ਅਨੋਖੀ ਹੈ। ਮੈਂ ਯੋਗੀ ਜੀ ਅਤੇ ਇਨ੍ਹਾਂ ਦੀ ਟੀਮ ਨੂੰ ਵਧਾਈ ਦੇਵਾਂਗਾ ਜੋ ਉਨ੍ਹਾਂ ਨੇ ਹੁਣੇ ਹੁਣੇ ਹੀ ਮਿੱਟੀ ਕਲਾ ਬੋਰਡ ਬਣਾਉਣ ਦਾ ਫ਼ੈਸਲਾ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਇਸ ਨਾਲ ਨਾ ਸਿਰਫ ਲੱਖਾਂ ਨਵੇਂ ਰੋਜ਼ਗਾਰ ਪੈਦਾ ਹੋਣਗੇ, ਬਲਕਿ ਇੱਕ ਕਲਾ ਵੀ ਜੀਵਤ ਰਹੇਗੀ।

ਸਾਥੀਓ ਜਦੋਂ ਜਨਹਿਤ ਅਤੇ ਰਾਸ਼ਟਰ ਹਿਤ  ਸਭ ਤੋਂ ਉੱਪਰ ਰੱਖੇ ਜਾਂਦੇ ਹਨ, ਜਦੋਂ ਗ਼ਰੀਬ ਦੀ ਚਿੰਤਾ ਕਰਦਿਆਂ ਉਸ ਦੇ ਜੀਵਨ ਨੂੰ ਸਰਲ ਅਤੇ ਸੁਗਮ ਬਣਾਉਣ ਦੇ ਟੀਚੇ ‘ਤੇ ਕੰਮ ਕੀਤਾ ਜਾਂਦਾ ਹੈ, ਉਦੋਂ ਇਸ ਤਰ੍ਹਾਂ ਦੇ ਫੈਸਲੇ ਹੁੰਦੇ ਹਨ, ਨਹੀਂ ਤਾਂ ਸਿਰਫ ਕਾਗਜ਼ਾਂ ਵਿੱਚ ਯੋਜਨਾਵਾਂ ਬਣਦੀਆਂ ਅਤੇ ਭਾਸ਼ਣਾਂ ਵਿੱਚ ਨੀਂਹ ਪੱਥਰ ਰੱਖੇ ਜਾਂਦੇ ਹਨ, ਉਹ ਤੁਸੀਂ ਭਲੀਭਾਂਤ ਜਾਣਦੇ ਹੋ, ਤੁਸੀਂ ਉਸ ਨੂੰ ਦੇਖਿਆ ਹੈ। ਉੱਤਰ ਪ੍ਰਦੇਸ਼ ਅਤੇ ਦੇਸ਼ ਹੁਣ ਉਸ ਕਾਰਜ ਸੱਭਿਆਚਾਰ ਤੋਂ ਅੱਗੇ ਵਧ ਚੁੱਕਾ ਹੈ।

ਪੂਰਵਾਂਚਲ ਦੇ, ਉੱਤਰ ਪ੍ਰਦੇਸ਼ ( ਯੂਪੀ) ਦੇ, ਤੁਹਾਨੂੰ ਸਭ ਭਾਈ – ਭੈਣਾਂ ਨੂੰ ਇਸ ਆਧੁਨਿਕ ਐਕਸਪ੍ਰੈੱਸਵੇ ਦਾ ਕੰਮ ਸ਼ੁਰੂ ਹੋਣ ਤੇ ਫਿਰ ਤੋਂ ਇੱਕ ਵਾਰ ਬਹੁਤ – ਬਹੁਤ ਵਧਾਈ ਨਾਲ ਤੁਹਾਨੂੰ ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪ ਇੰਨੀ ਵੱਡੀ ਭਾਰੀ ਸੰਖਿਆ ਵਿੱਚ, ਇੰਨੀ ਗਰਮੀ ਵਿੱਚ, ਇਹ ਜਨ ਸੈਲਾਬ ਇਹ ਆਪਣੇ ਆਪ ਵਿੱਚ ਤੁਹਾਡੇ  ਪਿਆਰ ਦਾ ਪ੍ਰਤੀਕ ਹੈ। ਤੁਸੀਂ ਅਸ਼ੀਰਵਾਦ ਦੇਣ ਆਏ, ਮੈਂ ਦਿਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

ਅਤੁਲ ਕੁਮਾਰ ਤਿਵਾਰੀ/ਅਭਿਨਵ ਪ੍ਰਸੂਨ/ਤਾਰਾ