ਪੀਐੱਮਇੰਡੀਆ
ਮੰਚ ‘ਤੇ ਬਿਰਾਜਮਾਨ ਸਾਰੇ ਹਾਜ਼ਰ ਮਹਾਨੁਭਾਵ ।
150 ਸਾਲ ਦੇ ਸਮਾਗਮ ਦੀ ਇੱਕ ਤਰ੍ਹਾਂ ਨਾਲ ਅੱਜ ਸਮਾਪਤੀ ਹੋ ਰਹੀ ਹੈ ਲੇਕਿਨ ਸਾਲ ਭਰ ਤੋਂ ਚਲਿਆ ਇਹ ਸਮਾਗਮ ਸਮਾਪਤੀ ਦੇ ਨਾਲ ਨਵੀਂ ਊਰਜਾ, ਨਵੀਂ ਪ੍ਰੇਰਣਾ ਅਤੇ ਨਵੇਂ ਸੰਕਲਪ ਅਤੇ ਨਵੇਂ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਇੱਕ ਬਹੁਤ ਵੱਡੀ ਤਾਕਤ ਬਣ ਸਕਦਾ ਹੈ। ਭਾਰਤ ਦਾ ਜੋ ਨਿਆਂਜਗਤ ਹੈ ਉਸ ਨਿਆਂਜਗਤ ਵਿੱਚ ਇਲਾਹਾਬਾਦ ਡੇਢ ਸੌ ਪੁਰਾਣੀ ਇੱਕ ਹੋਰ ਮੈਂ ਸਮਝਦਾ ਹਾਂ ਕਿ ਭਾਰਤ ਦੇ ਨਿਆਂਜਗਤ ਦਾ ਤੀਰਥ ਖੇਤਰ ਹੈ ਅਤੇ ਇਸ ਤੀਰਥ ਖੇਤਰ ਵਿੱਚ ਇਸ ਮਹੱਤਵਪੂਰਨ ਪੜਾਅ ‘ਤੇ ਤੁਹਾਡੇ ਸਾਰਿਆਂ ਵਿੱਚ ਆ ਕੇ ਤੁਹਾਨੂੰ ਸੁਣਨ ਦਾ ਸਮਝਣ ਦਾ ਮੌਕਾ ਮਿਲਿਆ, ਕੁਝ ਗੱਲ ਮੈਨੂੰ ਦੱਸਣ ਦਾ ਮੌਕਾ ਮਿਲਿਆ ਹੈ, ਮੈਂ ਇਸ ਨੂੰ ਆਪਣਾ ਗੌਰਵ ਮੰਨਦਾ ਹਾਂ।
ਚੀਫ ਜਸਟਿਸ ਸਾਹਿਬ ਹੁਣੇ ਆਪਣੇ ਦਿਲ ਦੀ ਗੱਲ ਕਰ ਰਹੇ ਸਨ ਅਤੇ ਮੈਂ ਮਨ ਨਾਲ ਸੁਣ ਰਿਹਾ ਸਾਂ। ਮੈਂ ਉਨ੍ਹਾਂ ਦੇ ਹਰ ਸ਼ਬਦ ਵਿੱਚ ਪੀੜਾ ਅਨੁਭਵ ਕਰਦਾ ਹਾਂ ਕੁਝ ਕਰ ਗੁਜ਼ਰਨ ਦਾ ਇਰਾਦਾ ਮੈਂ ਅਨੁਭਵ ਕਰਦਾ ਹਾਂ। ਭਾਰਤ ਦੇ ਜੱਜਾਂ ਨੂੰ, ਇਹ ਅਗਵਾਈ ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਸੰਕਲਪ ਪੂਰੇ ਹੋਣਗੇ, ਹਰ ਕੋਈ ਜਿਸ ਦੀ ਜ਼ਿੰਮੇਵਾਰੀ ਹੈ, ਉਨ੍ਹਾਂ ਦਾ ਸਾਥ ਨਿਭਾਏਗਾ ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਜਿਸ ਸੰਕਲਪ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹੋ। ਸਾਡੇ ਜ਼ਿੰਮੇ ਜੋ ਯੋਗਦਾਨ ਦੇਣਾ ਹੋਵੇਗਾ ਅਸੀਂ ਉਸ ਨੂੰ ਪੂਰਾ ਕਰਨ ਦਾ ਭਰਪੂਰ ਯਤਨ ਕਰਾਂਗੇ, ਜਦੋਂ ਇਲਾਹਾਬਾਦ ਹਾਈ ਕੋਰਟ ਦੇ 100 ਸਾਲ ਪੂਰੇ ਹੋਏ ਸਨ, ਸ਼ਤਾਬਦੀ ਦਾ ਮੌਕਾ ਸੀ, ਤਾਂ ਉਸ ਸਮੇਂ ਭਾਰਤ ਦੇ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਣਨ ਜੀ, ਇੱਥੇ ਆਏ ਸਨ ਅਤੇ ਉਨ੍ਹਾਂ ਨੇ ਜੋ ਵਿਚਾਰ ਦਿੱਤਾ ਸੀ ਉਸ ਦਾ ਇੱਕ ਪੈਰਾਗਰਾਫ ਮੈਂ ਸਮਝਦਾ ਹਾਂ ਮੈਂ ਪੜ੍ਹਨਾ ਚਾਹਵਾਂਗਾ ਕਿ ਸੌ ਸਾਲ ਪਹਿਲਾਂ, ਸੌ ਸਾਲ ਜਦ ਪੂਰੇ ਹੋਏ 50 ਸਾਲ ਪਹਿਲਾਂ ਜੋ ਗੱਲ ਕਹੀ ਗਈ ਸੀ ਕਿ ਮੁੜ ਯਾਦ ਕਰਨਾ ਕਿੰਨਾ ਜ਼ਰੂਰੀ ਹੈ।
ਡਾ. ਰਾਧਾਕ੍ਰਿਸ਼ਣਨ ਜੀ ਨੇ ਇਹ ਕਿਹਾ ਸੀ, “ਕਾਨੂੰਨ ਇੱਕ ਅਜਿਹੀ ਚੀਜ਼ ਹੈ ਜੋ ਲਗਾਤਾਰ ਬਦਲਦੀ ਰਹਿੰਦੀ ਹੈ, ਕਾਨੂੰਨ ਲੋਕਾਂ ਦੇ ਸੁਭਾਅ ਦੇ ਅਨੁਕੂਲ਼ ਹੋਣਾ ਚਾਹੀਦਾ ਹੈ, ਰਵਾਇਤੀ ਕਦਰਾਂ-ਕੀਮਤਾਂ ਦੇ ਅਨੁਕੂਲ਼ ਹੋਣਾ ਚਾਹੀਦਾ ਹੈ ਅਤੇ ਨਾਲ ਹੀ ਕਾਨੂੰਨ ਨੂੰ ਆਧੁਨਿਕ ਰੁਝਾਨ ਅਤੇ ਚੁਣੌਤੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕਿਸ ਤਰ੍ਹਾਂ ਦੀ ਜ਼ਿੰਦਗੀ ਅਸੀਂ ਗੁਜ਼ਾਰਨੀ ਚਾਹੁੰਦੇ ਹਾਂ। ਕਾਨੂੰਨ ਦਾ ਕੀ ਕਹਿਣਾ ਹੈ, ਕਾਨੂੰਨ ਦਾ ਅੰਤਿਮ ਟੀਚਾ ਕੀ ਹੈ, ਸਾਰੇ ਲੋਕਾਂ ਦੀ ਭਲਾਈ ਹੈ, ਸਿਰਫ ਅਮੀਰ ਲੋਕਾਂ ਦੀ ਭਲਾਈ ਨਹੀਂ। ਬਲਕਿ ਦੇਸ਼ ਦੇ ਹਰ ਨਾਗਰਿਕ ਦੀ ਭਲਾਈ ਹੈ। ਇਹੀ ਕਾਨੂੰਨ ਦਾ ਟੀਚਾ ਹੈ ਅਤੇ ਇਸ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ।”
ਮੈਂ ਸਮਝਦਾ ਹਾਂ ਕਿ ਡਾ. ਰਾਧਾਕ੍ਰਿਸ਼ਣਨ ਜੀ ਨੇ 50 ਸਾਲ ਪਹਿਲਾਂ ਇਸ ਧਰਤੀ ਤੋਂ ਦੇਸ਼ ਦੇ ਨਿਆਂਜਗਤ ਨੂੰ, ਦੇਸ਼ ਦੇ ਸ਼ਾਸਕਾਂ ਨੂੰ ਇੱਕ ਛੋਹਣ ਵਾਲਾ ਸੰਦੇਸ਼ ਦਿੱਤਾ ਸੀ ਅਤੇ ਉਹ ਅੱਜ ਵੀ ਓਨਾ ਹੀ Relevant ਓਨਾ ਹੀ ਉਸਤਤਯੋਗ ਹੈ। ਅਗਰ ਇੱਕ ਵਾਰ ਜਿਸ ਤਰ੍ਹਾਂ ਗਾਂਧੀ ਜੀ ਕਿਹਾ ਕਰਦੇ ਸਨ ਅਗਰ ਅਸੀਂ ਕੋਈ ਵੀ ਫੈਸਲਾ ਕਰੀਏ ਇਹ ਸਹੀ ਹੈ ਕਿ ਗਲਤ ਹੈ, ਇਸ ਦੀ ਕਸੌਟੀ ਕੀ ਹੋਵੇ। ਤਾਂ ਗਾਂਧੀ ਨੇ ਸਰਕਾਰਾਂ ਲਈ ਖਾਸ ਕਿਹਾ ਸੀ ਕਿ ਤੁਸੀਂ ਜਦ ਵੀ ਕੋਈ ਫੈਸਲਾ ਕਰੋ ਕੋਈ ਦੁਵਿਧਾ ਹੋਵੇ ਤਾਂ ਉਸੇ ਪਲ ਭਰ ਲਈ ਹਿੰਦੁਸਤਾਨ ਦੇ ਆਖਰੀ ਸਿਰੇ ‘ਤੇ ਬੈਠੇ ਇਨਸਾਨ ਨੂੰ ਯਾਦ ਕਰੋ ਅਤੇ ਕਲਪਨਾ ਕਰੋ ਕਿ ਤੁਹਾਡੇ ਫੈਸਲੇ ਦਾ ਉਸ ਦੇ ਜੀਵਨ `ਤੇ ਕੀ ਪ੍ਰਭਾਵ ਹੋਵੇਗਾ। ਅਗਰ ਪ੍ਰਭਾਵ ਸਕਾਰਾਤਮਕ ਹੁੰਦਾ ਹੈ ਤਾਂ ਬੇਝਿਜਕ ਅੱਗੇ ਵਧੋ ਤੁਹਾਡਾ ਫੈਸਲਾ ਸਹੀ ਹੋਵੇਗਾ।
ਇਸ ਭਾਵ ਨੂੰ ਅਸੀਂ ਕਿਸ ਤਰ੍ਹਾਂ ਆਪਣੇ ਜੀਵਨ ਦਾ ਹਿੱਸਾ ਬਣਾਵਾਂਗਾ। ਅਜਿਹੇ ਮਹਾਂਪੁਰਸ਼ਾਂ ਵੱਲੋਂ ਕਹੀ ਹੋਈ ਗੱਲ ਸਾਡੀ ਜ਼ਿੰਦਗੀ ਦਾ ਮਕਸਦ ਕਿਸ ਤਰ੍ਹਾਂ ਬਣ ਸਕਦਾ ਹੈ ਅਤੇ ਇਹੋ ਤਾਂ ਪਰਿਵਰਤਨ ਦਾ ਮਾਸਟਰ ਬਣ ਜਾਂਦਾ ਹੈ।
ਇਸ ਇਲਾਹਾਬਾਦ ਦੀ ਅਤੇ ਭਾਰਤ ਦਾ ਸਾਰਾ ਨਿਆਂਜਗਤ ਅਜ਼ਾਦੀ ਦੇ ਪੂਰਵ ਹਿੰਦੁਸਤਾਨ ਦੀ ਅਜ਼ਾਦੀ ਦੇ ਅੰਦੋਲਨ ਨੂੰ ਅਗਰ ਕਿਸੇ ਨੇ ਬਲ ਦਿੱਤਾ ਭਾਰਤ ਦੇ ਸਧਾਰਨ ਮਨੁੱਖ ਨੇ, ਅੰਗਰੇਜ਼ ਸ਼ਾਸਨ ਦੇ ਸਾਹਮਣੇ ਨਿਡਰਤਾ ਦਾ ਜੋ ਸੁਰੱਖਿਆ ਚੱਕਰ ਦਿੱਤਾ, ਸੁਰੱਖਿਆ ਕਵਚ ਦਿੱਤਾ। ਇਹ ਭਾਰਤ ਦੇ ਨਿਆ ਜਗਤ ਨਾਲ ਜੁੜੇ ਹੋਏ ਜ਼ਿਆਦਾਤਰ ਵਕੀਲਾਂ ਨੇ ਦਿੱਤਾ।
ਅੰਗਰੇਜ਼ ਸਲਤਨਤ ਦੇ ਖਿਲਾਫ ਲੜਦੇ ਸਨ ਅਤੇ ਉਨਾਂ ਦਾ ਲੜਨ ਦਾ ਮੌਕਾ ਇੱਕ,ਦੋ,ਚਾਰ ਜਾਂ ਪੰਜ ਲੋਕਾਂ ਦੇ ਲਈ ਆਉਂਦਾ ਹੋਵੇਗਾ ਲੇਕਿਨ ਕਰੋੜਾਂ ਲੋਕਾਂ ਨੂੰ ਲਗਦਾ ਸੀ ਕਿ ਸਾਨੂੰ ਨਿਡਰਤਾ ਨਾਲ ਜੀਊਣਾ ਚਾਹੀਦਾ ਹੈ ਕੋਈ ਤਾਂ ਮਿਲ ਜਾਏਗਾ ਅੰਗਰੇਜ਼ ਜ਼ੁਲਮ ਦੇ ਸਾਹਮਣੇ ਸਾਡੀ ਰੱਖਿਆ ਕਰ ਦੇਵੇਗਾ ਅਤੇ ਇਹੀ ਤਾਂ ਪੀੜ੍ਹੀ ਸੀ ਜਿਸ ਨੇ ਦੇਸ਼ ਦੇ ਅਜ਼ਾਦੀ ਦੇ ਅੰਦੋਲਨ ਨੂੰ ਸਰਗਰਮ ਭਾਗੀਦਾਰੀ ਦੇਸ਼ ਦੇ ਜਿੰਨੇ ਉੱਘੇ ਨੇਤਾਵਾਂ ਦੇ ਨਾਮ ਅਸੀਂ ਯਾਦ ਕਰਦੇ ਹਾਂ ਜ਼ਿਅਦਾਤਰ ਦਾ ਪਿਛੋਕੜ ਇਹੀ ਤਾਂ ਅਦਾਲਤਾਂ ਹਨ ਜਿੱਥੋਂ ਅੰਦੋਲਨ ਕਰਨ ਵਾਲੇ ਜਨ ਸਧਾਰਣ ਦੀ ਭਲਾਈ ਦੀ ਰਾਜਨੀਤੀ ਦਾ ਰਸਤਾ ਉਨ੍ਹਾਂ ਨੇ ਪਕੜਿਆ।ਅਜ਼ਾਦੀ ਦਾ ਅੰਦੋਲਨ ਚਲਾਇਆ, ਅਜ਼ਾਦੀ ਦੇ ਅੰਦੋਲਨ ਦੇ ਬਾਅਦ ਤੋਂ ਦੇਸ਼ ਦੀ ਸ਼ਾਸਨ ਵਿਵਸਥਾ ਵਿੱਚ ਆਪਣੀ ਭਾਗੀਦਾਰੀ ਦੇਸ਼ ਵਿੱਚ ਜੋ ਮਿਜ਼ਾਜ ਸੀ, ਅਜ਼ਾਦੀ ਦੇ ਅੰਦੋਲਨ ਦਾ ਹਰ ਕਿਸੇ ਦਾ ਸੁਪਨਾ ਸੀ ਅਜ਼ਾਦ ਹੋ ਜਾਈਏ ਅਤੇ ਅਗਰ ਹਰ ਇਨਸਾਨ ਦਾ ਸੁਪਨਾ ਨਾ ਹੁੰਦਾ ਤਾਂ ਅਜ਼ਾਦੀ ਆਉਣੀ ਸੰਭਵ ਨਹੀਂ ਸੀ। ਅਤੇ ਗਾਂਧੀ ਜੀ ਦੀ ਇਹ ਵਿਸ਼ੇਸ਼ਤਾ ਸੀ ਕਿ ਉਨ੍ਹਾਂ ਨੇ ਹਰ ਹਿੰਦੁਸਤਾਨੀ ਦੇ ਦਿਲ ਵਿੱਚ ਅਜ਼ਾਦੀ ਦਾ ਜਜ਼ਬਾ ਜਗਾਇਆ ਜੋ ਝਾੜੂ ਲਗਾਉਂਦਾ ਸੀ ਉਸ ਨੂੰ ਇਹ ਲਗਦਾ ਸੀ ਕਿ ਮੈਂ ਅਜ਼ਾਦੀ ਲਈ ਕੰਮ ਕਰ ਰਿਹਾ ਹਾਂ, ਪ੍ਰੌੜ ਸਿੱਖਿਆ ਦਾ ਕੰਮ ਸੀ ਤਾਂ ਵੀ ਉਸ ਨੂੰ ਇਹ ਲਗਦਾ ਸੀ ਕਿ ਮੈਂ ਅਜ਼ਾਦੀ ਲਈ ਕੰਮ ਕਰ ਰਿਹਾ ਹਾਂ, ਉਹ ਖਾਦੀ ਵੀ ਪਹਿਨ ਲੈਂਦਾ ਸੀ ਤਾਂ ਉਸ ਨੂੰ ਇਹ ਲਗਦਾ ਸੀ ਕਿ ਮੈਂ ਅਜ਼ਾਦੀ ਲਈ ਕੰਮ ਕਰ ਰਿਹਾ ਹਾਂ। ਉਨ੍ਹਾਂ ਨੇ ਦੇਸ਼ ਦੇ ਕਰੋੜਾਂ ਲੋਕਾਂ ਦੇ ਦਿਲਾਂ ਵਿੱਚ ਅਜ਼ਾਦੀ ਦਾ ਜਜ਼ਬਾ, ਉਸ ਵਿਅਕਤੀ ਦੀ ਸਮਰੱਥਾ ਅਨੁਸਾਰ ਉਸ ਵਿਅਕਤੀ ਨੂੰ ਢਾਲ ਦਿੱਤਾ। ਮੈਂ ਅਜਿਹੀ ਜਗ੍ਹਾ ‘ਤੇ ਖੜਾ ਹਾਂ ਅੱਜ ਇਲਾਹਾਬਾਦ ਨੇ ਇਸ ਅੰਦੋਲਨ ਨੂੰ ਬਹੁਤ ਵੱਡੀ ਤਾਕਤ ਦਿੱਤੀ ਹੈ।
ਅਜ਼ਾਦੀ ਦੇ 70 ਸਾਲ ਪੂਰੇ ਹੋ ਗਏ, 2022 ਅਜ਼ਾਦੀ ਵਿੱਚ 75 ਸਾਲ ਹੋ ਜਾਣਗੇ ਕਿ ਇਲਾਹਾਬਾਦ ਤੋਂ ਦੇਸ਼ ਨੂੰ ਪ੍ਰੇਰਣਾ ਮਿਲ ਸਕਦੀ ਹੈ ਕੀ ? ਕੀ 2022, ਜੋ ਲਲਕ, ਜੋ ਜਨੂੰਨ, ਜੋ ਤਿਆਗ, ਜੋ ਤਪੱਸਿਆ, ਸਖਤ ਮਿਹਨਤ ਦਾ ਸਿਖਰ ਅਜ਼ਾਦੀ ਅੰਦੋਲਨ ਵਿੱਚ ਦਿਖਾਈ ਦਿੰਦਾ ਸੀ ਕੀ ਇਸ ਪੰਜ ਸਾਲ ਦੇ ਲਈ ਸਵਾ ਸੌ ਕਰੋੜ ਦੇਸ਼ ਵਾਸੀਆਂ ਵਿੱਚ ਉਹ ਜ਼ਜਬਾ ਪੈਦਾ ਕੀਤਾ ਜਾਵੇ ਕਿ ਜਦ ਅਜ਼ਾਦੀ ਦੇ 75 ਸਾਲ ਹੋਣਗੇ ਅਸੀਂ ਹਿੰਦੁਸਤਾਨ ਨੂੰ ਇੱਥੇ ਲੈ ਜਾਵਾਂਗੇ ਜੋ ਜਿੱਥੇ ਹੈ ਉੱਥੇ ਜਿਨ੍ਹਾਂ ਜ਼ਿੰਮੇਵਾਰੀਆਂ ਦੇ ਨਾਲ ਜੀ ਰਿਹਾ ਉਹ 2022 ਦਾ ਕੋਈ ਸੁਪਨਾ, ਕੋਈ ਸੰਕਲਪ, ਕੋਈ ਖਾਕਾ ਤੈਅ ਕਰ ਸਕਦਾ ਹੈ ਹਰ ਨਾਗਰਿਕ ਅਗਰ ਇਹ ਕਰ ਲੈਂਦਾ ਹੈ ਤਾਂ ਮੈਂ ਨਹੀਂ ਮੰਨਦਾ ਕਿ ਦੇਸ਼ ਦੇ ਕਿਸੇ ਨਾਗਰਿਕ ਨੂੰ ਅਜਿਹੀ ਅਸ਼ੰਕਾ ਪੈਦਾ ਹੋਵੇਗੀ ਕਿ ਨਤੀਜੇ ਨਹੀਂ ਮਿਲਣਗੇ।
ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਆਪਣੀ ਤਾਕਤ ਹੈ, ਸਾਡੀਆਂ ਸੰਸਥਾਵਾਂ, ਸਾਡੀਆਂ ਸਰਕਾਰਾਂ, ਸਾਡੇ ਸਮਾਜਿਕ ਜੀਵਨ ਨਾਲ ਜੁੜੇ ਲੋਕ ਅਤੇ ਅੱਜ ਜਦ 150 ਸਾਲ ਦੇ ਸਮਾਪਤੀ ਸਮਾਰੋਹ ਵਿੱਚ ਅਸੀਂ ਬੈਠੈ ਹਾਂ ਤਦ ਇੱਕ ਨਵਾਂ ਸੰਕਲਪ ਲੈ ਕੇ ਜਾ ਸਕਦੇ ਹਾਂ ਕਿ 2022 ਤੱਕ ਅਸੀਂ ਜਿਸ ਖੇਤਰ ਵਿੱਚ ਹਾਂ ਉਸ ਖੇਤਰ ਵਿੱਚ ਜੋ ਡਾ. ਰਾਧਾਕ੍ਰਿਸ਼ਣਨ ਜੀ ਨੇ ਕਿਹਾ ਸੀ ਜੋ ਮਹਾਤਮਾ ਗਾਂਧੀ ਨੇ ਕਿਹਾ ਸੀ ਉਹ ਉਨ੍ਹਾਂ ਕਦਰਾਂ-ਕੀਮਤਾਂ ਦੇ ਅਧਾਰਾਂ ‘ਤੇ ਦੇਸ਼ ਲਈ ਕੁਝ ਕਰ ਸਕਦੇ ਹਾਂ ਕੀ ਮੈਨੂੰ ਵਿਸ਼ਵਾਸ ਹੈ ਕਿ ਹੈ ਕਿ ਚੀਫ ਸਾਹਿਬ ਨੇ ਜੋ ਸੁਪਨਾ ਦੇਖਿਆ ਹੈ ਤੁਹਾਡੇ ਸਾਰਿਆਂ ਦੇ ਦਿਲ ਵਿੱਚ ਵੀ ਜੋ ਅੱਗ ਹੈ ਉਹ ਅੱਗ ਇੱਕ ਊਰਜਾ ਬਣ ਸਕਦੀ ਹੈ ਜੋ ਊਰਜਾ ਦੇਸ਼ ਦੇ ਪਰਿਵਰਤਨ ਲਈ ਕੰਮ ਆ ਸਕਦੀ ਹੈ।ਮੈਂ ਵੀ ਤੁਹਾਨੂੰ ਸੱਦਾ ਦਿੰਦਾ ਹਾਂ ਮੈਂ ਇਸ ਮੰਚ ਦੇ ਮਾਧਿਅਮ ਤੋਂ ਦੇਸ਼ ਵਾਸੀਆਂ ਨੂੰ ਸੱਦਾ ਦਿੰਦਾ ਹਾਂ ਕਿ ਆਓ 2022 ਦਾ ਕੋਈ ਸੰਕਲਪ ਤੈਅ ਕਰੀਏ ਅਜ਼ਾਦੀ ਦੇ 75 ਸਾਲ ਹੋਣ ਤਾਂ ਅਜ਼ਾਦੀ ਦੇ ਦੀਵਾਨਿਆਂ ਨੇ ਜਿਸ ਪ੍ਰਕਾਰ ਦੇ ਸੁਪਨੇ ਦੇਖੇ ਸਨ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਵੀ ਆਪਣੀ ਤਰਫੋਂ ਕੁਝ ਕੋਸ਼ਿਸ਼ ਕਰੀਏ। ਮੈਨੂੰ ਵਿਸ਼ਵਾਸ ਹੈ ਕਿ ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਸੁਪਨੇ, ਸਵਾ ਸੌ ਕਰੋੜ ਦੇਸ਼ ਵਾਸੀਆਂ ਦਾ ਇੱਕ ਕਦਮ ਦੇਸ਼ ਨੂੰ ਸਵਾ ਸੌ ਕਰੋੜ ਕਦਮ ਅੱਗੇ ਲੈ ਜਾਵੇਗਾ ਇਹ ਤਾਕਤ ਹੈ ਉਸ ਤਾਕਤ ਨੂੰ ਅਸੀਂ ਕਿਸ ਤਰ੍ਹਾਂ ਬਲ ਦੇਈਏ, ਉਸ ਦਿਸ਼ਾ ਵਿੱਚ ਯਤਨ ਕਰਾਂਗੇ, ਯੁੱਗ ਬਦਲ ਚੁੱਕਿਆ ਹੈ।
ਜਦ ਮੈਂ ਚੋਣ ਪ੍ਰਚਾਰ ਕਰ ਰਿਹਾ ਸਾਂ 2014 ਵਿੱਚ, ਮੈਂ ਦੇਸ਼ ਦੇ ਕਈ ਲੋਕਾਂ ਲਈ ਅਣਜਾਣ ਸੀ, ਮੇਰੀ ਪਹਿਚਾਣ ਨਹੀਂ ਸੀ ਇੱਕ ਛੋਟੇ ਜਿਹੇ ਸਮਾਰੋਹ ਵਿੱਚ ਮੈਥੋਂ ਕਈ ਸਵਾਲ ਪੁੱਛੇ ਗਏ ਸਨ ਅਤੇ ਮੈਂ ਕਿਹਾ ਸੀ ਮੈਂ ਨਵੇਂ ਕਾਨੂੰਨ ਕਿੰਨੇ ਬਣਾਵਾਂਗਾ ਇਹ ਤਾਂ ਮੈਨੂੰ ਮਾਲੂਮ ਨਹੀਂ ਹੈ ਲੇਕਿਨ ਹਰ ਦਿਨ ਮੈਂ ਇੱਕ ਕਾਨੂੰਨ ਖਤਮ ਜਰੂਰ ਕਰਾਂਗਾ ਅਗਰ ਮੈਂ ਪ੍ਰਧਾਨ ਮੰਤਰੀ ਬਣਾਂ ਤਾਂ ਇਹ ਕਾਨੂੰਨਾਂ ਦੇ ਜੰਜਾਲ ਜੋ ਸਰਕਾਰਾਂ ਨੇ ਬਣਾਏ ਹਨ ਇਨ੍ਹਾਂ ਕਾਨੂੰਨਾਂ ਦਾ ਬੋਝ ਆਮ ਆਦਮੀ ‘ਤੇ ਜੋ ਲੱਦਿਆ ਗਿਆ ਹੈ ਜਿਸ ਤਰ੍ਰਾਂ ਚੀਫ ਜਸਟਿਸ ਕਹਿ ਰਹੇ ਹਨ ਕਿ ਉਸ ਵਿੱਚੋਂ ਕਿਸ ਤਰ੍ਹਾਂ ਬਾਹਰ ਨਿਕਲਿਆ ਜਾਵੇ, ਸਰਕਾਰ ਵੀ ਕਹਿੰਦੀ ਹੈ ਕਿ ਇਸ ਬੋਝ ਨੁੰ ਘੱਟ ਕਿਵੇਂ ਕੀਤਾ ਜਾਵੇ। ਅਤੇ ਅੱਜ ਮੈਨੂੰ ਖੁਸ਼ੀ ਹੈ ਕਿ ਅਜੇ ਪੰਜ ਸਾਲ ਪੂਰੇ ਨਹੀਂ ਹਨ ਹੁਣ ਤੱਕ ਕਰੀਬ ਕਰੀਬ 1200 ਕਾਨੂੰਨ ਅਸੀਂ ਖਤਮ ਕਰ ਚੁੱਕੇ ਹਾਂ ਪ੍ਰਤੀ ਦਿਨ ਇੱਕ ਤੋਂ ਜ਼ਿਆਦਾ ਕਰ ਚੁੱਕੇ ਹਾਂ।ਇਹ ਜਿਮਾਂ ਸਰਲੀਕਰਜ਼ ਅਸੀਂ ਕਰ ਸਕਾਂਗੇ ਜਿਮਨਾ ਬੋਝ ਘੱਟ ਕਰ ਸਕਾਂਗੇ ਨਿਆਂ ਵਿਵਸਥਾ ਨੂੰ ਤਾਕਤ ਮਿਲੇਗੀ ਅਤੇ ਇਸ ਕੰਮ ਨੂੰ ਕਰਨਾ ਹੈ ਬਦਲੇ ਹੋਏ ਯੁੱਗ ਵਿੱਚ ਟੈਕਨੋਲੋਜੀ ਦਾ ਬਹੁਤ ਵੱਡਾ ਰੋਲ ਹੈ, ਚੀਫ ਸਾਹਿਬ ਹੁਣੇ ਕਹਿ ਰਹੇ ਸਨ ਕਿ ਕੋਈ Document ਦੀ ਜ਼ਰੂਰਤ ਨਹੀਂ ਹੈ, ਫਾਈਲ ਆਪਣੇ ਆਪ ਚਲੀ ਜਾਵੇਗੀ friction ਅਤੇ ਸੈਕਿੰਡ ਵਿੱਚ ਚਲੀ ਜਾਵੇਗੀ। ਭਾਰਤ ਸਰਕਾਰ ਨੇ ਵੀ ਡਿਜੀਟਲ ਇੰਡੀਆ ਰਾਹੀਂ ਭਾਰਤ ਦੀ ਨਿਆਂ ਵਿਵਸਥਾ ਨੂੰ ਆਧੁਨਿਕ ਟੈਕਨੋਲੋਜੀ ICT ਤੋਂ ICT Information Communication Technology ਨਾਲ ਕਿੰਨਾ ਮਜ਼ਬੂਤ ਬਣਾਇਆ ਜਾਵੇ ਕਿੰਨਾ ਸਰਲ ਬਣਾਇਆ ਜਾਵੇ ਪਹਿਲਾਂ ਕੋਈ ਜ਼ਮਾਨਾ ਸੀ ਜੋ ਅੱਜ judges ਦੇ ਰੂਪ ਵਿੱਚ ਬੈਠੈ ਹਨ ਉਹ ਜਦ ਵਕਾਲਤ ਕਰਦੇ ਹੋਣਗੇ ਉਨ੍ਹਾਂ ਨੇ ਇੱਕ-ਇੱਕ ਕੇਸ ਦੀ ਬਾਰੀਕੀਆਂ ਨੂੰ ਲੈ ਕੇ ਘੰਟਿਆ ਤੱਕ ਕਿਤਾਬਾਂ ਨੂੰ ਉਲਟਣਾ ਪੈਂਦਾ ਸੀ।
ਅੱਜ ਦੇ ਵਕੀਲ ਨੂੰ ਉਹ ਮਿਹਨਤ ਨਹੀਂ ਕਰਨੀ ਪੈਂਦੀ ਉਹ Google guru ਨੁੰ ਪੁੱਛ ਲੈਂਦਾ ਹੈ Google guru ਤੁਰੰਤ ਦੱਸ ਦਿੰਦਾ ਹੈ ਕਿ 1989 ਵਿੱਚ ਇਹ ਕੇਸ ਸੀ, ਇਹ ਮੈਟਰ ਸੀ ਇਹ ਜੱਜ ਸੀ ਇੰਨੀ ਸਰਲਤਾ ਆਈ ਹੈ ਟੈਕਨੋਲੋਜੀ ਨਾਲ ਪੂਰੀ ਵਕੀਲ਼ ਬਿਰਾਦਰੀ ਦੇ ਪਾਸ ਇੰਨੀ ਵੱਡੀ ਤਾਕਤ ਆਈ ਹੈ ਕਿ ਕੁਆਲਟੀ ਆਵ ਬਹਿਸ ਅਤਿ ਆਧੁਨਿਕ information ਨਾਲ ਤਰਕ ਇਹ ਸਾਡਾ ਵਾਰ ਆਪਣੇ ਆਪ ਨੂੰ ਟੈਕਨੋਲੋਜੀ ਦੀ ਮਦਦ ਨਾਲ ਸੱਚ ਕਰਦਾ ਹੈ ਅਤੇ ਜਦ ਕੋਰਟ ਦੇ ਅੰਦਰ ਕੁਆਲਿਟੀ ਦੇ ਅੰਦਰ ਇਹ change ਆਏਗਾ sharpness ਆਏਗੀ date ਲੈਣ ਲਈ sharpness ਦੀ ਜ਼ਰੂਰਤ ਨਹੀਂ ਹੋਵੇਗੀ ਲੇਕਿਨ ਮਾਮਲੇ ਸੁਲਝਾਉਣ ਲਈ sharpness ਦੀ ਜ਼ਰੂਰਤ ਹੋਵੇਗੀ ਅਤੇ ਮੈਨੂੰ ਵਿਸ਼ਵਾਸ ਹੈ ਕਿ judges ਦੇ ਸਾਹਮਣੇ sharpness ਨਾਲ ਬਹਿਸ ਹੋਵੇਗੀ ਤਾਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਕੇ ਇਸ ਵਿੱਚ ਸੱਚ ਲੱਭਣ ਵਿੱਚ ਦੇਰ ਨਹੀਂ ਲੱਗੇਗੀ। ਸਾਡੀ ਨਿਆਂ ਪ੍ਰਕਿਰਿਆ ਨੂੰ ਗਤੀ ਆਪਣੇ ਆਪ ਆਉਣੀ ਸ਼ੁਰੂ ਹੋ ਜਾਵੇਗੀ ਅਸੀਂ ਹਰ ਤਰਕ ‘ਤੇ ਟੈਕਨੋਲੋਜੀ ਦਾ ਉਪਯੋਗ ਕਿਸ ਤਰ੍ਹਾਂ ਕਰੀਏ, ਅੱਜ ਜਦ ਅਸੀਂ ਡੇਟ ਦਿੰਦੇ ਹਾਂ ਆਵਾਂਗੇ, ਦੋ ਮਿੰਟ ਲਵਾਂਗੇ ਗੱਲ ਕਰਾਂਗੇ ਅੱਛਾ ਫਲਾਣੀ ਤਾਰੀਖ, ਇੰਨੀ ਤਾਰੀਖ, ਇਹ ਸਾਰੀ ਮੋਬਾਈਲ ਫੋਨ ‘ਤੇ ਐੱਸਐੱਮਐੱਸ ਡੇਟ ਦੇਣ ਦੀ ਪ੍ਰੰਪਰਾ ਕਦੋਂ ਸ਼ੁਰੂ ਹੋਵੇਗੀ।
ਅੱਜ ਇੱਕ ਅਫਸਰ ਨੌਕਰੀ ਕਰਦਾ ਹੈ। ਉਸ ਦੇ ਜ਼ਮਾਨੇ ਦਾ ਇੱਕ ਕੇਸ ਹੋਇਆ ਹੈ ਉਸ ਦੀ ਟਰਾਂਸਫਰ ਹੋ ਗਈ ਲੇਕਿਨ ਅਗਰ ਉਸ ਦੇ ਜ਼ਮਾਨੇ ਦਾ ਕੇਸ ਨਿਕਲਦਾ ਹੈ ਤਾਂ ਉਸ ਨੂੰ ਮਨੌਕਰੀ ਛੱਡ ਕੇ ਆਪਣਾ ਇਲਾਕਾ ਛੱਡ ਕੇ ਕੋਰਟ ਵਿੱਚ ਜਾ ਕੇ ਕਿਉਂ ਨਾ ਅਸੀਂ ਉਨ੍ਹਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਜਿਹੇ ਲੋਕਾਂ ਲਈ ਸੁਵਿਧਾ ਖੜੀ ਕਰੀਏ। ਘੱਟ ਸਮੇਂ ਵਿੱਚ ਜੋ ਚੀਜ਼ ਪੁੱਛਣੀ ਹੈ ਪੁੱਛ ਲਈ ਜਾਵੇ ਤਾਂ ਕਿ ਇਨ੍ਹਾਂ ਅਫਸਰਾਂ ਦਾ ਸਮਾਂ ਵੀ ਸ਼ਾਸਨ ਦੇ ਕੰਮ ਵਿੱਚ ਲੱਗ ਸਕੇ। ਇਹ ਸਾਰੀਆਂ ਚੀਜ਼ਾਂ ਜੇਲ੍ਹ ਤੋਂ ਕੈਦੀਆਂ ਨੂੰ ਅਦਾਲਤ ਵਿੱਚ ਲਿਆਉਣਾ, ਸੁਰੱਖਿਆ ਵਿੱਚ ਇੰਨਾ ਖਰਚ ਅਤੇ ਉਸ ਮਾਰਗ ‘ਤੇ ਕੀ-ਕੀ ਨਹੀਂ ਹੁੰਦਾ ਹੈ ਇਹ ਸਾਰੇ ਜਾਣਦੇ ਹੋ।
ਹੁਣ ਯੋਗੀ ਜੀ ਆਏ ਹਨ ਤਾਂ ਸ਼ਾਇਦ ਹੁਣ ਇਹ ਬੰਦ ਹੋਵੇ, ਅਗਰ ਵੀਡੀਓ ਕਾਨਫਰੰਸਿੰਗ ਰਾਹੀਂ ਜੇਲ੍ਹ ਤੇ ਕੋਰਟ ਨੂੰ ਅਸੀਂ ਕੁਨੈੱਕਟ ਕਰ ਦਈਏ ਤਾਂ ਕਿੰਨਾ ਖਰਚ ਬਚ ਸਕਦਾ ਹੈ, ਕਿੰਨਾ ਸਮਾਂ ਬਚ ਸਕਦਾ ਹੈ, ਕਿੰਨੀ ਸਰਲਤਾ ਅਸੀਂ ਪੈਦਾ ਕਰ ਸਕਦੇ ਹਾਂ । ਭਾਰਤ ਸਰਕਾਰ ਦਾ ਯਤਨ ਹੈ ਕਿ ਸਾਡੀ ਕਿ ਸਾਡੀ ਨਿਆਂ ਵਿਵਸਥਾ ਨੂੰ ਆਧੁਨਿਕ ਆਈਸੀਟੀ ਟੈਕਨੋਲੋਜੀ ਦਾ ਪੂਰਾ ਲਾਭ ਮਿਲੇ। ਉਸ ਨੂੰ priority ਮਿਲੇ। ਮੈਂ ਦੇਸ਼ ਦੇ ਸਟਾਰਟ ਅੱਪ ਵਾਲੇ ਨੌਜਵਾਨਾਂ ਨੂੰ ਵੀ ਕਹਾਂਗਾ ਕਿ ਭਾਵੀ ਦੇਸ਼ ਦੀ ਨਿਆਂ ਪ੍ਰਕਿਰਿਆ ਦੇ ਲਈ ਆਪਣੇ ਸਟਾਰਟ ਅੱਪ ਵਿੱਚ ਨਵੇਂ ਨਵੇਂ innovation ਕਰਨ। ਉਹ ਵੀ ਟੈਕਨੋਲੋਜੀ ਰਾਹੀਂ ਜੁਡੀਸ਼ੀਅਰੀ ਨੂੰ ਤਾਕਤ ਦੇ ਸਕਦੇ ਹਨ। ਅਗਰ ਜੁਡੀਸ਼ੀਅਰੀ ਦੇ ਹੱਥ ਵਿੱਚ ਉਸ ਪ੍ਰਕਾਰ ਦੇ ਨਵੇਂ innovation ਆ ਜਾਣ। ਮੈਨੂੰ ਵਿਸ਼ਵਾਸ ਹੈ ਕਿ ਜੁਡੀਸ਼ੀਅਰੀ ਦੇ ਲੋਕ ਇਸ ਦਾ ਉਪਯੋਗ ਕਰ ਕੇ ਗਤੀ ਲਿਆਉਣ ਵਿੱਚ ਬਹੁਤ ਵੱਡੀ ਮੱਦਦ ਕਰ ਸਕਦੇ ਹਨ। ਇਹ ਇੱਕ ਚਾਰੋਂ ਦਿਸ਼ਾ ਵਿੱਚ ਅਗਰ ਅਸੀਂ ਯਤਨ ਕਰਾਂਗੇ ਤਾਂ ਅਸੀਂ ਇੱਕ ਦੂਜੇ ਦੇ ਪੂਰਕ ਬਣਾਂਗੇ। ਇੱਛਤ ਨਤੀਜੇ ਲੈ ਕੇ ਰਹਾਂਗੇ।
ਮੈਂ ਫਿਰ ਇੱਕ ਵਾਰ ਦਿਲੀਪ ਜੀ ਨੂੰ ਉਨ੍ਹਾਂ ਦੀ ਪੂਰੀ ਟੀਮ ਨੂੰ, ਇੱਥੇ ਸਾਰੇ ਸਤਿਕਾਰਯੋਗ judges ਨੂੰ, ਬਾਹਰ ਦੇ ਮਿੱਤਰਾਂ ਨੂੰ, 150 ਸਾਲ ਦੀ ਇਸ ਯਾਤਰਾ ਦੀ ਸਮਾਪਤੀ ਦੇ ਸਮੇਂ ‘ਤੇ ਆਦਰਪੂਰਵਕ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ 2022 ਭਾਰਤ ਦੀ ਅਜ਼ਾਦੀ ਦੇ 75 ਸਾਲ ਦਾ ਸੁਪਨਾ ਸੰਜੋਅ ਕੇ ਇੱਥੋਂ ਤੋਂ ਚਲੀਏ, ਜਿੰਨਾ ਹੋ ਸਕੇ ਜਲਦੀ ਇਸ ਸਪਨੇ ਨੂੰ ਸੰਕਲਪ ਵਿੱਚ ਬਦਲੀਏ ਅਤੇ ਉਸ ਸੰਕਲਪ ਨੂੰ ਫਿਰ ਤੋਂ ਕਰਨ ਲਈ ਆਪਣੀ ਸਾਰੀ ਸਮਰੱਥਾ ਨੂੰ ਜੁਟਾ ਦਈਏ। ਦੇਸ਼ ਨੂੰ ਨਵੀਆਂ ਉੱਚਾਈਆਂ ‘ਤੇ ਲੈ ਜਾਈਏ। ਨਿਊ ਇੰਡੀਆ ਦਾ ਨਿਊ ਜਨਰੇਸ਼ਨ ਲਈ ਜੋ ਸੁਪਨਾ ਹੈ ਉਸ ਨੂੰ ਪੂਰਾ ਕਰਨ ਲਈ ਅਸੀਂ ਸਾਰੇ ਯਤਨ ਕਰੀਏ। ਇਸੇ ਇੱਕ ਉਮੀਦ ਨਾਲ ਮੈਂ ਤੁਹਾਡਾ ਸਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ । ਧੰਨਵਾਦ।
***
ਡਾ. ਅਤੁੱਲ ਤਿਵਾੜੀ, ਹਿਮਾਂਸ਼ੂ ਸਿੰਘ, ਸੁਰੇਂਦਰ ਕੁਮਾਰ,,ਮਮਤਾ,ਮਧੂਪ੍ਰਭਾ
The Allahabad HC is like a 'Tirtha Kshetra' for our judiciary: PM @narendramodi pic.twitter.com/Hi9fVjO7Cv
— PMO India (@PMOIndia) April 2, 2017
Those associated with the legal profession played a vital role in the freedom struggle & protected our people against colonialism: PM pic.twitter.com/E9sOGCzOZU
— PMO India (@PMOIndia) April 2, 2017
Gandhi Ji was special because he integrated everything he did, be it cleanliness or Khadi, with the freedom of India: PM @narendramodi
— PMO India (@PMOIndia) April 2, 2017
Let us think about the India we want to create when we mark 75 years of freedom in 2022. Let every citizen prepare that roadmap: PM
— PMO India (@PMOIndia) April 2, 2017
Over 1200 obsolete laws have been scrapped by the Government since May 2014: PM @narendramodi pic.twitter.com/OzEqM4jzsg
— PMO India (@PMOIndia) April 2, 2017
Technology is playing a big role in this century and I see technology having a big scope in the judiciary as well: PM @narendramodi
— PMO India (@PMOIndia) April 2, 2017
I urge those involved with the start up sector to innovate on aspects where technology can help the judiciary: PM @narendramodi pic.twitter.com/XiYRc5VP3u
— PMO India (@PMOIndia) April 2, 2017