ਪੀਐੱਮਇੰਡੀਆ
Your Majesty ਜਾਰਡਨ ਨਰੇਸ਼ ਜਨਾਬ ਅਬਦੁੱਲਾ ਇਬਨ ਅਲ ਹੁਸੈਨ,
Excellencies,
ਇੱਥੇ ਮੌਜੂਦ ਧਾਰਮਿਕ ਵਿਦਵਾਨ ਅਤੇ ਉੱਘੇ ਨੇਤਾ,
ਸਤਿਕਾਰਯੋਗ ਅਤਿਥੀਗਣ,
ਮੇਰੇ ਲਈ ਇਹ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਅੱਜ, ‘ਜਾਰਡਨ ਨਰੇਸ਼’ ਭਾਰਤ ਦੇ ਕੁਝ ਚੋਣਵੇਂ ਧਾਰਮਿਕ ਵਿਦਵਾਨ ਅਤੇ ਨੇਤਾਵਾਂ ਦੇ ਇਸ ਸਮੂਹ ਵਿੱਚ ਮੌਜੂਦ ਹਨ।
ਤੁਹਾਡੇ ਬਾਰੇ ਕੁਝ ਕਹਿਣਾ ਸ਼ਬਦਾ ਦੇ ਦਾਇਰੇ ਤੋਂ ਪਰੇ ਹੈ। ਇਸਲਾਮ ਦੀ ਸੱਚੀ ਪਹਿਚਾਣ ਬਣਾਉਣ ਲਈ ਤੁਹਾਡੀ ਮਹੱਤਵਪੂਰਨ ਭੂਮਿਕਾ ਨੂੰ ਵੀ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਨੂੰ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ।
His Highness, Prince Ghazi ਦੀ ਜਿਸ ਕਿਤਾਬ ਦਾ ਹੁਣੇ ਜ਼ਿਕਰ ਕੀਤਾ ਗਿਆ, ਉਹ ਵੀ ਜਾਰਡਨ ਵਿੱਚ ਤੁਹਾਡੀ ਸਰਪ੍ਰਸਤੀ ਅਧੀਨ ਹੋਈਆਂ ਕੋਸ਼ਿਸ਼ਾਂ ਦਾ ਨਤੀਜਾ ਹੈ।
ਮੈਨੂੰ ਪੂਰੀ ਉਮੀਦ ਹੈ ਕਿ ਜਗਿਆਸੂਆਂ ਲਈ ਇਸਲਾਮ ਨੂੰ ਸਮਝਣ ਵਿੱਚ ਉਹ ਬੜੀ ਮਦਦਗਾਰ ਹੋਵੇਗੀ ਅਤੇ ਉਸ ਨੂੰ ਦੁਨੀਆ ਭਰ ਦੇ ਯੁਵਾ ਪੜ੍ਹਨਗੇ।
ਜਿਸ ਅਸਾਨੀ ਨਾਲ, ਜਿਸ ਸਰਲਤਾ ਅਤੇ ਸਾਦਗੀ ਨਾਲ ਆਪਨੇ ਇਸ ਜਲਸੇ ਵਿੱਚ ਆਉਣ ਲਈ ਮੇਰੀ ਬੇਨਤੀ ਨੂੰ accept ਕੀਤਾ, ਉਸ ਵਿੱਚ ਭਾਰਤ ਦੇ ਪ੍ਰਤੀ ਅਤੇ ਇੱਥੇ ਦੇ ਲੋਕਾਂ ਪ੍ਰਤੀ ਤੁਹਾਡੇ ਲਗਾਓ ਦੀ ਬਹੁਤ ਸਾਫ਼ ਝਲਕ ਮਿਲਦੀ ਹੈ।
Your Majesty,
ਤੁਹਾਡਾ ਵਤਨ ਅਤੇ ਸਾਡਾ ਦੋਸਤ ਦੇਸ਼ ਜਾਰਡਨ ਇਤਿਹਾਸ ਦੀਆਂ ਕਿਤਾਬਾ ਅਤੇ ਧਰਮ ਗ੍ਰੰਥਾਂ ਵਿੱਚ ਇੱਕ ਅਮਿੱਟ ਨਾਮ ਹੈ।
ਜਾਰਡਨ ਇੱਕ ਅਜਿਹੀ ਪਵਿੱਤਰ ਭੂਮੀ ਉੱਤੇ ਅਬਾਦ ਹੈ ਜਿੱਥੋਂ ਖ਼ੁਦਾ ਦਾ ਪੈਗ਼ਾਮ ਪੈਗੰਬਰਾਂ ਅਤੇ ਸੰਤਾਂ ਦੀ ਅਵਾਜ਼ ਬਣ ਕੇ ਸਾਰੀ ਦੁਨੀਆ ਵਿੱਚ ਗੂੰਜਿਆ ।
Your Majesty,
ਆਪ ਖ਼ੁਦ ਵਿਦਵਾਨ ਹੋ ਅਤੇ ਭਾਰਤ ਨਾਲ ਚੰਗੀ ਤਰ੍ਹਾਂ ਵਾਕਫ਼ ਹੋ। ਆਪ ਭਲੀ ਪ੍ਰਕਾਰ ਜਾਣਦੇ ਹੋ ਕਿ ਦੁਨੀਆ ਦੇ ਸਾਰੇ ਵੱਡੇ ਧਰਮ ਭਾਰਤ ਪੰਘੂੜੇ ਵਿੱਚ ਪਲੇ-ਵਧੇ ਹਨ।
ਸਾਰੀ ਦੁਨੀਆ ਦੇ ਮਜ਼ਹਬ ਅਤੇ ਮੱਤ ਭਾਰਤ ਦੀ ਮਿੱਟੀ ਵਿੱਚ ਪਣਪੇ ਹਨ। ਇੱਥੇ ਦੀ ਆਬੋਹਵਾ ਵਿੱਚ ਉਨ੍ਹਾਂ ਨੇ ਜ਼ਿੰਦਗੀ ਪਾਈ, ਸਾਹ ਲਿਆ।
ਚਾਹੇ ਉਹ ਢਾਈ ਹਜ਼ਾਰ ਸਾਲ ਪਹਿਲਾਂ ਭਗਵਾਨ ਬੁੱਧ ਹੋਣ ਜਾਂ ਪਿਛਲੀ ਸ਼ਤਾਬਦੀ ਵਿੱਚ ਮਹਾਤਮਾ ਗਾਂਧੀ।
ਅਮਨ ਅਤੇ ਮੁਹੱਬਤ ਦੇ ਪੈਗ਼ਾਮ ਦੀ ਖੁਸ਼ਬੂ ਭਾਰਤ ਦੇ ਚਮਨ ਵਿੱਚੋਂ ਸਾਰੀ ਦੁਨੀਆ ਵਿੱਚ ਫੈਲੀ ਹੈ। ਇੱਥੋਂ ਦੇ ਸੰਦੇਸ਼ ਦੀ ਰੌਸ਼ਨੀ ਨੇ ਸਦੀਆਂ ਤੋਂ ਸਾਨੂੰ ਸਹੀ ਰਸਤਾ ਦਿਖਾਇਆ ਹੈ।
ਇਸ ਸੰਦੇਸ਼ ਦੀ ਸੀਤਲਤਾ ਨੇ ਜ਼ਖਮਾ ਉੱਤੇ ਮੱਲ੍ਹਮ ਵੀ ਲਗਾਇਆ ਹੈ। ਦਰਸ਼ਨ ਅਤੇ ਮਜ਼ਹਬ ਦੀ ਗੱਲ ਤਾਂ ਛੱਡੋ, ਭਾਰਤ ਦੇ ਲੋਕਾਂ ਵਿੱਚ ਵੀ ਇਹ ਅਹਿਸਾਸ ਭਰਿਆ ਹੋਇਆ ਹੈ ਕਿ ਸਾਰਿਆਂ ਵਿੱਚ ਇੱਕ ਹੀ ਰੋਸ਼ਨੀ ਦਾ ਨੂਰ ਹੈ, ਕਿ ਜ਼ੱਰੇ-ਜ਼ੱਰੇ ਵਿੱਚ ਉਸੇ ਇੱਕ ਦੀ ਝਲਕ ਹੈ।
Your Majesty,
ਭਾਰਤ ਦੀ ਇਹ ਰਾਜਧਾਨੀ ਦਿੱਲੀ, ਪੁਰਾਣੀ ਧਾਰਨਾ ਦਾ ਇੰਦਰਪ੍ਰਸਤ ਹੈ। ਇਹ ਸੂਫੀਆਨਾ ਕਲਾਮਾਂ ਦੀ ਸਰਜ਼ਮੀਂ ਵੀ ਰਹੀ ਹੈ।
ਇੱਕ ਬਹੁਤ ਅਜ਼ੀਮ ਸੂਫੀ ਸੰਤ ਹਜ਼ਰਤ ਨਿਜ਼ਾਮੁਦੀਨ ਔਲਿਆ, ਜਿਨ੍ਹਾਂ ਦਾ ਜ਼ਿਕਰ ਕੁਝ ਦੇਰ ਪਹਿਲਾਂ ਕੀਤਾ ਗਿਆ, ਉਨ੍ਹਾਂ ਦੀ ਦਰਗਾਹ ਇੱਥੋਂ ਕੁਝ ਹੀ ਦੂਰੀ ‘ਤੇ ਹੈ। ਦਿੱਲੀ ਦਾ ਨਾਮ ‘ਦੇਹਲੀਜ਼’ ਸ਼ਬਦ ਤੋਂ ਨਿਕਲਿਆ ਹੈ।
ਗੰਗਾ-ਜਮੁਨਾ ਦੇ ਦੋ–ਆਬ ਦੀ ਇਹ ਦੇਹਲੀਜ਼ ਭਾਰਤ ਦੇ ਮਿਲੇ-ਜੁਲੇ ਗੰਗਾ-ਜਮੁਨਾ ਸੱਭਿਆਚਾਰ ਦਾ ਪ੍ਰਵੇਸ਼ ਦੁਆਰ ਹੈ। ਇੱਥੋਂ ਭਾਰਤ ਦੇ ਪ੍ਰਚੀਨ ਦਰਸ਼ਨ ਅਤੇ ਸੂਫ਼ੀਆਂ ਦੇ ਪ੍ਰੇਮ ਅਤੇ ਮਾਨਵਤਾਵਾਦ ਦੀ ਮਿਲੀ-ਜੁਲੀ ਪ੍ਰੰਪਰਾ ਨੇ ਮਨੁੱਖ ਮਾਤਰ ਦੀ ਮੁੱਢਲੀ ਏਕਤਾ ਦਾ ਪੈਗਾਮ ਦਿੱਤਾ ਹੈ।
ਮਾਨਵਮਾਤਰ ਦੇ ਇਕਾਤਮ ਦੀ ਇਸ ਭਾਵਨਾ ਨੇ ਭਾਰਤ ਨੂੰ ‘ਵਸੂਧੈਵ ਕੁਟੁੰਬਕਮ’ (‘वसुधैव कुटुम्बकम्’) ਦਾ ਦਰਸ਼ਨ ਦਿੱਤਾ ਹੈ। ਯਾਨੀ ਭਾਰਤ ਅਤੇ ਭਾਰਤੀਆਂ ਨੇ ਸਾਰੀ ਦੁਨੀਆ ਨੂੰ ਇੱਕ ਪਰਿਵਾਰ ਮੰਨ ਕੇ ਉਸ ਦੇ ਨਾਲ ਆਪਣੀ ਪਹਿਚਾਣ ਬਣਾਈ ਹੈ।
ਸੱਭਿਆਚਾਰਕ ਅਤੇ ਸਮਾਜਿਕ ਵਿਭਿੰਨਤਾ ਅਤੇ ਬਹੁਲਤਾ, ਅਤੇ ਸਾਡੇ ਨਜ਼ਰੀਏ ਦਾ ਖੁੱਲ੍ਹਾਪਣ- ਇਹ ਭਾਰਤ ਦੀ ਪਹਿਚਾਣ ਹੈ, ਵਿਸ਼ੇਸ਼ਤਾ ਹੈ। ਹਰ ਭਾਰਤੀ ਨੂੰ ਮਾਣ ਹੈ ਆਪਣੀ ਇਸ ਵਿਸ਼ੇਸ਼ਤਾ ‘ਤੇ। ਆਪਣੀ ਵਿਰਾਸਤ ਦੀ ਵਿਭਿੰਨਤਾ ਉੱਤੇ, ਅਤੇ ਵਿਭਿੰਨਤਾ ਦੀ ਵਿਰਾਸਤ ‘ਤੇ। ਚਾਹੇ ਉਹ ਕੋਈ ਵੀ ਜ਼ੁਬਾਨ ਬੋਲਦਾ ਹੋਵੇ, ਚਾਹੇ ਉਹ ਮੰਦਰ ਵਿੱਚ ਦੀਵਾ ਜਗਾਉਂਦਾ ਹੋਵੇ ਜਾਂ ਮਸਜਿਦ ਵਿੱਚ ਸਜਦਾ ਕਰਦਾ ਹੋਵੇ, ਚਾਹੇ ਉਹ ਚਰਚ ਵਿੱਚ ਪ੍ਰਾਰਥਨਾ ਕਰੇ ਜਾਂ ਗੁਰਦੁਆਰੇ ਵਿੱਚ ਸ਼ਬਦ ਗਾਵੇ।
Your Majesty,
ਅੱਜ-ਕੱਲ੍ਹ ਭਾਰਤ ਵਿੱਚ ਹੋਲੀ ਦਾ ਰੰਗਾਂ ਭਰਿਆਂ ਤਿਉਹਾਰ ਮਨਾਇਆ ਜਾ ਰਿਹਾ ਹੈ। ਕੁਝ ਹੀ ਦਿਨ ਪਹਿਲਾਂ ਬੋਧੀ ਨਵਾਂ ਸਾਲ ਸ਼ੁਰੂ ਹੋਇਆ ਹੈ।
ਇਸ ਮਹੀਨੇ ਦੇ ਅੰਤ ਵਿੱਚ ਗੁੱਡ ਫਰਾਈਡੇ ਅਤੇ ਕੁਝ ਹਫ਼ਤੇ ਬਾਅਦ ਬੁੱਧ ਜਯੰਤੀ ਸਾਰਾ ਦੇਸ਼ ਮਨਾਏਗਾ।
ਫਿਰ ਕੁਝ ਹੀ ਸਮੇਂ ਬਾਅਦ ਰਮਜ਼ਾਨ ਦਾ ਪਵਿੱਤਰ ਮਹੀਨਾ ਹੋਵੇਗਾ, ਜਿਸ ਦੇ ਅੰਤ ਵਿੱਚ ਈਦ-ਉਲ-ਫਿਤਰ ਸਾਨੂੰ ਤਿਆਗ ਅਤੇ ਆਪਸੀ ਸੁਹਿਰਦਤਾ ਅਤੇ ਏਕਤਾ ਦੀ ਯਾਦ ਦਿਵਾਏਗਾ।
ਇਹ ਕੁਝ ਉਦਾਹਰਣ ਉਨ੍ਹਾਂ ਅਨੇਕਾਂ ਭਾਰਤੀ ਤਿਉਹਾਰਾਂ ਦੇ ਹਨ ਜੋ ਸ਼ਾਂਤੀ ਅਤੇ ਸੁਹਿਰਦਤਾ ਦੇ ਪਰਵ ਹਨ।
Friends,
ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਵਿੱਚ democracy ਇੱਕ ਰਾਜਨੀਤਿਕ ਵਿਵਸਥਾ ਹੀ ਨਹੀਂ ਬਲਕਿ ਸਮਾਨਤਾ, ਵਿਭਿੰਨਤਾ ਅਤੇ ਇੱਕਮਿਕਤਾ ਦਾ ਮੂਲ ਅਧਾਰ ਹੈ।
Indian democracy is a celebration of our age old plurality. ਇਹ ਉਹ ਸ਼ਕਤੀ ਹੈ ਜਿਸ ਦੇ ਬਲ ਉੱਪਰ ਹਰ ਭਾਰਤੀ ਦੇ ਮਨ ਵਿੱਚ ਆਪਣੇ ਗੌਰਵਸ਼ਾਲੀ ਇਤਿਹਾਸ ਦੇ ਪ੍ਰਤੀ ਆਦਰ ਹੈ, ਵਰਤਮਾਨ ਦੇ ਪ੍ਰਤੀ ਵਿਸ਼ਵਾਸ ਹੈ ਅਤੇ ਭਵਿੱਖ ‘ਤੇ ਭਰੋਸਾ ਹੈ।
Friends,
ਸਾਡੀ ਪਰੰਪਰਾ ਦੀ ਸਮ੍ਰਿੱਧ ਵਿਵਧਤਾ ਸਾਨੂੰ ਉਹ ਬਲ ਦਿੰਦੀ ਹੈ ਜੋ ਅੱਜ ਦੇ ਅਨਿਸ਼ਚਿਤਤਾ ਅਤੇ ਸੰਦੇਹ ਨਾਲ ਭਰੇ ਵਿਸ਼ਵ ਵਿੱਚ, ਅਤੇ ਹਿੰਸਾ ਅਤੇ ਵੈਰ ਨਾਲ ਪ੍ਰਦੂਸ਼ਿਤ ਸੰਸਾਰ ਵਿੱਚ, ਆਤੰਕਵਾਦ ਅਤੇ ਉਗਰਵਾਦ ਜਿਹੀਆਂ ਚੁਣੌਤੀਆਂ ਨਾਲ ਲੜਨ ਲਈ ਬੇਹੱਦ ਜ਼ਰੂਰੀ ਹੈ।
ਸਾਡੀ ਇਹ ਵਿਰਾਸਤ ਅਤੇ ਕਦਰਾਂ-ਕੀਮਤਾਂ , ਸਾਡੇ ਮਜ਼ਹਬਾਂ ਦਾ ਪੈਗਾਮ ਅਤੇ ਉਨ੍ਹਾਂ ਦੇ ਅਸੂਲ ਉਹ ਤਾਕਤ ਹਨ ਜਿਸ ਦੇ ਬਲ ‘ਤੇ ਅਸੀਂ ਹਿੰਸਾ ਅਤੇ ਦਹਿਸ਼ਤਗਰਦੀ ਜਿਹੀਆਂ ਚੁਣੌਤੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ।
Friends,
ਇਨਸਾਨੀਅਤ ਦੇ ਖ਼ਿਲਾਫ਼ ਦਰਿੰਦਗੀ ਦਾ ਹਮਲਾ ਕਰਨ ਵਾਲੇ ਸ਼ਾਇਦ ਇਹ ਨਹੀਂ ਸਮਝਦੇ ਕਿ ਨੁਕਸਾਨ ਉਸ ਮਜ਼ਹਬ ਦਾ ਹੁੰਦਾ ਹੈ ਜਿਸ ਲਈ ਖੜ੍ਹੇ ਹੋਣ ਦਾ ਉਹ ਦਾਅਵਾ ਕਰਦੇ ਹਨ।
ਆਤੰਕਵਾਦ ਅਤੇ ਉਗਰਵਾਦ ਦੇ ਖ਼ਿਲਾਫ਼, radicalization ਦੇ ਖ਼ਿਲਾਫ਼ ਮੁਹਿੰਮ ਕਿਸੇ ਪੰਥ ਦੇ ਖ਼ਿਲਾਫ਼ ਨਹੀਂ ਹੈ। ਇਹ ਉਸ ਮਾਨਸਿਕਤਾ ਦੇ ਖ਼ਿਲਾਫ਼ ਹੈ ਜੋ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਮਾਸੂਮਾਂ ਉੱਤੇ ਜ਼ੁਲਮ ਕਰਨ ਲਈ ਮਜ਼ਬੂਰ ਕਰਦੀ ਹੈ।
Your Majesty,
ਭਾਰਤ ਵਿੱਚ ਸਾਡੀ ਇਹ ਕੋਸ਼ਿਸ਼ ਹੈ ਕਿ ਸਭ ਦੀ ਤਰੱਕੀ ਲਈ ਸਭ ਨੂੰ ਨਾਲ ਲੈ ਕੇ ਚੱਲੀਏ। ਕਿਉਂਕਿ ਸਾਰੇ ਦੇਸ਼ ਦੀ ਤਕਦੀਰ ਹਰ ਸ਼ਹਿਰੀ ਦੀ ਤਰੱਕੀ ਨਾਲ ਜੁੜੀ ਹੈ। ਕਿਉਂਕਿ ਦੇਸ਼ ਦੀ ਖੁਸ਼ਹਾਲੀ ਨਾਲ ਹਰ ਇੱਕ ਦੀ ਖੁਸ਼ਹਾਲੀ ਜੁੜੀ ਹੋਈ ਹੈ।
ਹਜ਼ਰਾਤ,
ਤੁਹਾਡੀ ਇੰਨੀ ਵੱਡੀ ਤਾਦਾਦ ਵਿੱਚ ਇੱਥੇ ਮੌਜੂਦਗੀ ਇਸ ਗੱਲ ਦਾ ਸੰਕੇਤ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਰਸਤਾ ਦਿਖਾਉਣ ਲਈ ਤੁਹਾਡੇ ਮਨ ਵਿੱਚ ਕਿੰਨੀ ਲਲਕ ਹੈ, ਕਿੰਨਾ ਜਜ਼ਬਾ ਹੈ।
ਇਹ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਤੁਹਾਡੇ ਜ਼ਹਨ ਵਿੱਚ ਨੌਜਵਾਨਾਂ ਦੀ ਤਰੱਕੀ ਹੀ ਨਹੀਂ, ਉਨ੍ਹਾਂ ਨੂੰ ਇਨਸਾਨੀ ਅਸੂਲਾਂ ਦੀ ਤਲੀਮ ਦੇਣ ਵੱਲ ਵੀ ਧਿਆਨ ਹੈ।
ਪੂਰੀ ਖੁਸ਼ਹਾਲੀ, ਸਮੁੱਚਾ ਵਿਕਾਸ ਤਾਂ ਹੀ ਸੰਭਵ ਹੈ ਜਦ ਤੁਸੀਂ ਇਹ ਦੇਖੋ ਕਿ ਮੁਸਲਮਾਨ ਨੌਜਵਾਨਾਂ ਦੇ ਇੱਕ ਹੱਥ ਵਿੱਚ ਕੁਰਾਨ ਸ਼ਰੀਫ ਹੋਵੇ ਤਾਂ ਦੂਜੇ ਹੱਥ ਵਿੱਚ ਕੰਪਿਊਟਰ।
ਮਜ਼ਹਬ ਕਦੇ ਮਾਨਵਤਾ ਦੇ ਵਿਰੁੱਧ ਨਹੀਂ ਹੋ ਸਕਦਾ। ਹਰ ਪੰਥ, ਹਰ ਫਿਰਕਾ, ਹਰ ਪਰੰਪਰਾ ਮਾਨਵੀ ਕਦਰਾ-ਕੀਮਤਾਂ ਵਿੱਚ ਵਾਧਾ ਕਰਨ ਲਈ ਹੀ ਹੈ।
ਇਸ ਲਈ ਅੱਜ ਸਭ ਤੋਂ ਜ਼ਿਆਦਾ ਜ਼ਰੂਰਤ ਇਹ ਕਿ ਸਾਡੇ ਨੌਜਵਾਨ ਇੱਕ ਪਾਸੇ ਮਾਨਵੀ ਇਸਲਾਮ ਨਾਲ ਜੁੜੇ ਹੋਣ ਅਤੇ ਦੂਜੇ ਪਾਸੇ ਆਧੁਨਿਕ ਵਿਗਿਆਨ ਅਤੇ ਤਰੱਕੀ ਦੇ ਸਾਧਨਾ ਦਾ ਇਸਤੇਮਾਲ ਵੀ ਕਰ ਸਕਣ।
Your Majesty,
ਆਪ ਦੇ ਮਾਰਗਦਰਸ਼ਨ ਵਿੱਚ ਜੋ ਕਦਮ ਉਠਾਏ ਜਾ ਰਹੇ ਹਨ ਉਹ ਦਰਿੰਦਗੀ ਦੀ ਅੱਗ ਉੱਤੇ ਕਾਬੂ ਪਾਉਣ ਵਿੱਚ ਬਹੁਤ ਮਦਦਗਾਰ ਹਨ।
ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ Amman Declaration ‘ਤੇ ਦਸਤਖਤ ਵਾਲਿਆਂ ਵਿੱਚ ਦੋ ਭਾਰਤੀ ਵੀ ਸ਼ਾਮਲ ਹਨ ਅਤੇ ਉਹ ਇਸ ਵਕਤ ਇੱਥੇ ਮੌਜੂਦ ਹਨ।
ਸਾਡੀ ਕੋਸ਼ਿਸ਼ ਹੈ ਕਿ ਆਪ ਜਿਹੇ ਪ੍ਰਭਾਵਸ਼ਾਲੀ ਨੇਤਾਵਾਂ ਨਾਲ ਮਿਲ ਕੇ, ਜਾਰਡਨ ਜਿਹੇ ਦੋਸਤਾਂ ਦੇ ਨਾਲ ਅਤੇ ਸਾਰੇ ਤਬਕਿਆਂ ਦੇ, ਮਜ਼ਹਬਾਂ ਦੇ ਨੇਤਾਵਾਂ ਦੇ ਸਹਿਯੋਗ ਨਾਲ ਇੱਕ ਅਜਿਹੀ ਜ਼ਿੰਮੇਦਾਰਾਨਾ ਜਾਗਰੂਕਤਾ ਪੈਦਾ ਹੋਵੇ ਜੋ ਸਾਰੀ ਮਾਨਵਤਾ ਨੂੰ ਰਸਤਾ ਦਿਖਾਵੇ।
ਇਸ ਬਾਬਤ ਸਾਡੀਆਂ ਸਾਰੀਆਂ ਕੋਸ਼ਿਸ਼ਾ ਵਿੱਚ ਆਪ ਦੀ ਮੌਜ਼ੂਦਗੀ ਨਾਲ ਹੋਰ ਵੀ ਤਾਕਤ ਮਿਲੇਗੀ। De-radicalization ‘ਤੇ ਆਪ ਨੇ ਜੋ ਕੰਮ ਕੀਤਾ ਹੈ, ਇਸ ਤਰ੍ਹਾਂ ਦੇ ਪ੍ਰਯਤਨਾਂ ਵਿੱਚ ਭਾਰਤ ਤੁਹਾਡੇ ਕਦਮ ਨਾਲ ਕਦਮ ਮਿਲਾ ਕੇ ਚਲਣਾ ਚਾਹੇਗਾ।
ਹਜ਼ਾਰ ਤੋਂ ਵੀ ਜ਼ਿਆਦਾ ਸੰਖਿਆ ਵਿੱਚ ਭਾਰਤ ਦੇ ਉਲੇਮਾ, ਧਾਰਮਿਕ ਵਿਦਵਾਨ ਅਤੇ ਨੇਤਾ, ਇਸ ਗੱਲ ਦਾ ਯਕੀਨ ਦਿਵਾਉਣ ਲਈ ਇੱਥੇ ਮੌਜੂਦ ਹਨ। ਉਹ ਇੱਥੇ ਇਸ ਲਈ ਵੀ ਮੌਜੂਦ ਹਨ ਕਿ ਉਹ ਆਪ ਦੇ ਵਿਚਾਰਾਂ ਨੂੰ ਸੁਣ ਸਕਣ। ਕਿਉਂਕਿ ਆਪ ਦੀ ਰਹਿਬਰੀ ਨਾਲ ਸਾਨੂੰ ਹੌਸਲਾ ਵੀ ਮਿਲੇਗਾ, ਅਤੇ ਦਿਸ਼ਾ ਵੀ। ਮੈਂ ਆਪਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਆਪ ਨੇ ਇੱਥ ਆਉਣ ਦਾ ਸੱਦਾ ਕਬੂਲ ਫ਼ਰਮਾਇਆ।
ਹਜ਼ਰਾਤ,
ਇਸ ਜਲਸੇ ਵਿੱਚ ਸ਼ਿਰਕਤ ਕਰਨ ਲਈ ਮੈਂ ਆਪ ਨੂੰ ਵੀ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ।
ਬਹੁਤ-ਬਹੁਤ ਧੰਨਵਾਦ।
***
AKT/KP/HS
आपका वतन और हमारा दोस्त देश जॉर्डन इतिहास की किताबों और धर्म के ग्रंथों में एक अमिट नाम है।
— PMO India (@PMOIndia) March 1, 2018
जॉर्डन एक ऐसी पवित्र भूमि पर आबाद है जहां से ख़ुदा का पैग़ाम पैगम्बरों और संतों की आवाज़ बनकर दुनिया भर में गूंजा: PM @narendramodi
दुनिया भर के मज़हब और मत भारत की मिट्टी में पनपे हैं। यहां की आबोहवा में उन्होंने ज़िन्दगी पाई, साँस ली। चाहे वह 2500 साल पहले भगवान बुद्ध हों या पिछली शताब्दी में महात्मा गांधी। अमन और मुहब्बत के पैग़ाम की ख़ुशबू भारत के चमन से सारी दुनिया में फैली है: PM @narendramodi
— PMO India (@PMOIndia) March 1, 2018
यहाँ से भारत के प्राचीन दर्शन और सूफियों के प्रेम और मानवतावाद की मिलीजुली परम्परा ने मानवमात्र की मूलभूत एकता का पैगाम दिया है।मानवमात्र के एकात्म की इस भावना ने भारत को 'वसुधैव कुटुम्बकम्' का दर्शन दिया है।भारत ने सारी दुनिया को एक परिवार मानकर उसके साथ अपनी पहचान बनाई है: PM
— PMO India (@PMOIndia) March 1, 2018
हर भारतीय को गर्व है अपनी विविधता की विशेषता पर।
— PMO India (@PMOIndia) March 1, 2018
अपनी विरासत की विविधता पर, और विविधता की विरासत पर। चाहे वह कोई ज़ुबान बोलता हो। चाहे वह मंदिर में दिया जलाता हो या मस्जिद में सज़दा करता हो, चाहे वह चर्च में प्रार्थना करे या गुरुद्वारे में शबद गाये: PM
दुनिया के सबसे बड़े लोकतंत्र भारत में democracy एक राजनैतिक व्यवस्था ही नहीं बल्कि समानता, विविधता और सामंजस्य का मूल आधार है। Indian democracy is a celebration of our age old plurality: PM @narendramodi
— PMO India (@PMOIndia) March 1, 2018
यह वो शक्ति है जिसके बल पर हर भारतीय के मन में आपने गौरवशाली अतीत के प्रति आदर है, वर्तमान के प्रति विश्वास है और भविष्य पर भरोसा है: PM @narendramodi
— PMO India (@PMOIndia) March 1, 2018
हमारी विरासत और मूल्य, हमारे मज़हबों का पैगाम और उनके उसूल वह ताक़त हैं जिनके बल पर हम हिंसा और दहशतगर्दी जैसी चुनौतियों से पार पा सकते हैं
— PMO India (@PMOIndia) March 1, 2018
इंसानियात के ख़िलाफ़ दरिंदगी का हमला करने वाले शायद यह नहीं समझते कि नुकसान उस मज़हब का होता है जिसके लिए खड़े होने का वो दावा करते हैं: PM
भारत में हमारी यह कोशिश है कि सबकी तरक्की के लिए सबको साथ लेकर चलें।
— PMO India (@PMOIndia) March 1, 2018
क्योंकि सारे मुल्क की तकदीर हर शहरी की तरक्की से जुड़ी है। क्योंकि मुल्क की खुशहाली से हर एक की खुशहाली बाबस्ता है: PM
मज़हब का मर्म अमानवीय हो ही नहीं सकता। हर पन्थ, हर संप्रदाय, हर परंपरा मानवीय मूल्यों को बढ़ावा देने के लिए ही है।
— PMO India (@PMOIndia) March 1, 2018
इसलिए, आज सबसे ज्यादा ज़रूरत ये है कि हमारे युवा एक तरफ मानवीय इस्लाम से जुड़े हों और दूसरी तरफ आधुनिक विज्ञान और तरक्की के साधनों का इस्तेमाल भी कर सकें: PM
It was an honour to take part in a conference on ‘Islamic Heritage: Promoting Understanding and Moderation’, where His Majesty @KingAbdullahII delivered an insightful address. I would urge you all to hear his wise words. https://t.co/W4962t5jXP pic.twitter.com/VWXQENCVPl
— Narendra Modi (@narendramodi) March 1, 2018
Glad to have distinguished members of the Muslim community, scholars, spiritual leaders and others during the conference on ‘Islamic Heritage: Promoting Understanding and Moderation.’ Members of the Muslim community have excelled in several fields over the years. pic.twitter.com/5xhjDe7lwn
— Narendra Modi (@narendramodi) March 1, 2018
Islamic culture is flourishing across India. The influence of Sufism spreads the message of love, peace and brotherhood. The Government of India is leaving no stone unturned in empowering the Muslim youth. We want them to have the Quran in one hand and a computer in the other.
— Narendra Modi (@narendramodi) March 1, 2018