Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਇੰਟਰਨੇਸ਼ਨਾਲ ਐਗਰੋ ਬਾਇਓਡਾਇਵਰਸਿਟੀ ਕਾਂਗਰਸ 2016 ‘ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਇੰਟਰਨੇਸ਼ਨਾਲ ਐਗਰੋ ਬਾਇਓਡਾਇਵਰਸਿਟੀ ਕਾਂਗਰਸ 2016 ‘ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


 

 

 

 

ਮੰਚ ‘ਤੇ ਬਿਰਾਜਮਾਨ ਅਤੇ ਹੋਰ ਅਹਿਮ ਸ਼ਖ਼ਸੀਅਤਾਂ,

ਦੇਵੀਓ ਅਤੇ ਸੱਜਣੋ,

ਮੈਨੂੰ ਅੱਜ ਐਗਰੋ-ਬਾਇਓਡਾਇਵਰਸਿਟੀ ਦੇ ਖੇਤਰ ਵਿੱਚ ਕੰਮ ਕਰ ਰਹੇ ਦੁਨੀਆ ਦੇ ਵੱਡੇ-ਵੱਡੇ ਸਾਇੰਟਿਸਟਸ, ਐਜੂਕੇਸ਼ਨਸਿਟ, ਪਾਲਿਸੀ ਮੇਕਰਜ਼ ਅਤੇ ਮੇਰੇ ਆਪਣੇ ਕਿਸਾਨ ਭਰਾਵਾਂ ‘ਚ ਆ ਕੇ ਖ਼ੁਸ਼ੀ ਦਾ ਅਹਿਸਾਸ ਹੋ ਰਿਹਾ ਹੈ। ਇਸ ਮੌਕੇ ‘ਤੇ ਵਿਸ਼ਵ ਦੇ ਵੱਖੋ-ਵੱਖਰੇ ਹਿੱਸਿਆਂ ਤੋਂ ਇੱਥੇ ਪਧਾਰੇ ਡੈਲੀਗੇਟਸ ਦਾ ਇਸ ਇਤਿਹਾਸਕ ਨਗਰੀ ਵਿੱਚ ਦਿਲੋਂ ਸੁਆਗਤ ਕਰਦਾ ਹਾਂ। ਇਹ ਅਹਿਮ ਵਿਸ਼ਾ – ਐਗਰੋ-ਬਾਇਓਡਾਇਵਰਸਿਟੀ ਉੱਤੇ ਪਹਿਲੀ ਵਾਰ ਵਿਸ਼ਵ ਪੱਧਰ ਦੇ ਇਸ ਸੰਮੇਲਨ ਦੀ ਸ਼ੁਰੂਆਤ ਭਾਰਤ ਤੋਂ ਹੋ ਰਹੀ ਹੈ, ਇਹ ਮੇਰੇ ਲਈ ਦੋਹਰੀ ਖ਼ੁਸ਼ੀ ਦਾ ਵਿਸ਼ਾ ਹੈ।

ਵਿਕਾਸ ਦੀ ਅੰਨ੍ਹੇਵਾਹ ਦੌੜ ਵਿੱਚ ਜਿੰਨਾ ਸ਼ੋਸ਼ਣ ਇਨਸਾਨ ਨੇ ਕੀਤਾ, ਓਨਾ ਕਿਸੇ ਨੇ ਨਹੀਂ ਕੀਤਾ ਅਤੇ ਜੇ ਆਖੀਏ ਕਿ ਸਭ ਤੋਂ ਵੱਧ ਨੁਕਸਾਨ ਪਿਛਲੀਆਂ ਕੁਝ ਸਦੀਆਂ ‘ਚ ਹੋਇਆ ਹੈ, ਤਾਂ ਗ਼ਲਤ ਨਹੀਂ ਹੋਵੇਗਾ।

ਇਸ ਤਰ੍ਹਾਂ ਆਉਣ ਵਾਲੇ ਸਮੇਂ ‘ਚ ਚੁਣੌਤੀਆਂ ਵਧਣ ਜਾ ਰਹੀਆਂ ਹਨ। ਮੌਜੂਦਾ ਸਮੇਂ ‘ਚ GLOBAL, FOOD, NUTRITION, HEALTH ਅਤੇ ENVIRONMENT SECURITY ਲਈ ਐਗਰੋ-ਬਾਇਓਡਾਇਵਰਸਿਟੀ ਬਾਰੇ ਚਰਚਾ, ਉਸ ਉੱਤੇ ਰਿਸਰਚ ਬਹੁਤ ਅਹਿਮ ਹੈ।

ਆਪਣੀ ਜਿਓ-ਡਾਇਵਰਸਿਟੀ, topography ਅਤੇ ਵਿਭਿੰਨ ਕਿਸਮ ਦੇ ਵੱਖੋ-ਵੱਖਰੇ ਕਲਾਈਮੇਟਿਕ zones ਕਾਰਨ ਭਾਰਤ ਬਾਇਓ-ਡਾਇਵਰਸਿਟੀ ਦੇ ਮਾਮਲੇ ਵਿੱਚ ਬਹੁਤ ਖ਼ੁਸ਼ਹਾਲ ਰਾਸ਼ਟਰ ਹੈ। ਪੱਛਮੀ ਰੇਗਿਸਤਾਨ ਹੈ, ਤਾਂ ਉੱਤਰ-ਪੂਰਬ ਵਿੱਚ ਦੁਨੀਆ ਦਾ ਸਭ ਤੋਂ ਵੱਧ ਨਮੀ ਵਾਲਾ ਹਿੱਸਾ ਹੈ। ਉੱਤਰ ਵਿੱਚ ਹਿਮਾਲਿਆ ਹੈ, ਤਾਂ ਦੱਖਣ ਵਿੱਚ ਅਥਾਹ ਸਮੁੰਦਰ ਹੈ।

ਭਾਰਤ ਵਿੱਚ 47 ਹਜ਼ਾਰ ਤੋਂ ਵੱਧ ਪਲਾਂਟ ਸਪੀਸ਼ੀਜ਼ ਹਨ ਅਤੇ ਜਾਨਵਰਾਂ ਦੀਆਂ 89 ਹਜ਼ਾਰ ਤੋਂ ਵੱਧ ਪ੍ਰਜਾਤੀਆਂ । ਭਾਰਤ ਕੋਲ 8,100 ਕਿਲੋਮੀਟਰ ਤੋਂ ਵੱਧ ਦਾ ਸਮੁੰਦਰੀ ਕੰਢਾ ਹੈ।

ਇਹ ਇਸ ਦੇਸ਼ ਦੀ ਅਦਭੁੱਤ ਸਮਰੱਥਾ ਹੈ ਕਿ ਸਿਰਫ਼ 2.5 ਫ਼ੀਸਦੀ ਭੂ-ਭਾਗ ਹੋਣ ਦੇ ਬਾਵਜੂਦ, ਇਹ ਜ਼ਮੀਨ ਦੀ 17 ਫ਼ੀਸਦੀ HUMAN POPULATION ਨੂੰ, 18 ਫ਼ੀਸਦੀ ANIMAL POPULATION ਨੂੰ ਅਤੇ ਸਾਢੇ 6 ਫ਼ੀਸਦੀ ਬਾਇਓ-ਡਾਇਵਰਸਿਟੀ ਨੂੰ ਆਪਣੇ ਅੰਦਰ ਸੰਜੋਈ ਬੈਠੀ ਹੈ ਅਤੇ ਸੰਭਾਲ ਰਹੀ ਹੈ।

ਸਾਡੇ ਦੇਸ਼ ਦੀ ਸੁਸਾਇਟੀ ਹਜ਼ਾਰਾਂ ਸਾਲਾਂ ਤੋਂ ਐਗਰੀਕਲਚਰ ਬੇਸਡ ਰਹੀ ਹੈ। ਅੱਜ ਵੀ ਐਗਰੀਕਲਚਰ ਸੈਕਟਰ ਦੇਸ਼ ਦੀ ਅੱਧੀ ਤੋਂ ਵੱਧ ਅਬਾਦੀ ਨੂੰ ਰੋਜ਼ਗਾਰ ਮੁਹੱਈਆ ਕਰਵਾ ਰਿਹਾ ਹੈ।

ਇੰਡੀਅਨ ਐਗਰੀਕਲਚਰ ਦੀ ਫ਼ਿਲਾਸਫ਼ੀ ਰਹੀ ਹੈ ਕਿ ਨੇਚੁਰਲ ਰਿਸੋਰਸਜ਼ ਨੂੰ ਇੰਟੈਕਟ ਰੱਖਦਿਆਂ, ਉਨ੍ਹਾਂ ਦਾ ਕੰਜ਼ਰਵੇਸ਼ਨ ਕਰਦਿਆਂ ਆਪਣੀ ਜ਼ਰੂਰਤ ਲਈ ਅਤੇ ਉਸ ਮੁਤਾਬਕ ਉਨ੍ਹਾਂ ਨੂੰ ਵਰਤਣਾ। ਅੱਜ ਦੁਨੀਆ ਵਿੱਚ ਜਿੰਨੇ ਵੀ ਡਿਵੈਲਪਮੈਂਟ ਪ੍ਰੋਗਰਾਮ ਹਨ, ਉਹ ਇਸੇ ਫ਼ਿਲਾਸਫ਼ੀ ਉੱਤੇ ਹੀ ਕੇਂਦ੍ਰਿਤ ਹਨ।

ਬਾਇਓ-ਡਾਇਵਰਸਿਟੀ ਦਾ ਕੇਂਦਰ ਨਿਯਮ-ਕਾਇਦੇ ਜਾਂ ਰੈਗੂਲੇਸ਼ਨਜ਼ ਨਹੀਂ, ਸਗੋਂ ਸਾਡੀ ਚੇਤਨਾ ਭਾਵ CONSCIOUSNESS ਵਿੱਚ ਹੋਣਾ ਚਾਹੀਦਾ ਹੈ। ਇਸ ਲਈ ਬਹੁਤ ਕੁਝ ਪੁਰਾਣਾ ਭੁਲਾਉਣਾ ਹੋਵੇਗਾ, ਬਹੁਤ ਕੁਝ ਨਵਾਂ ਸਿੱਖਣਾ ਹੋਵੇਗਾ। ਕੁਦਰਤੀ ਚੇਤਨਾ ਦਾ ਇਹ ਭਾਰਤੀ ਵਿਚਾਰ ਇਸਾਵੱਸਯ ਉਪਨਿਸ਼ਦ ਵਿੱਚ ਨਜ਼ਰ ਆਉਂਦਾ ਹੈ। ਵਿਚਾਰ ਇਹ ਹੈ ਕਿ BIO-CENTRIC WORLD ਵਿੱਚ ਮਨੁੱਖ ਸਿਰਫ਼ ਇੱਕ ਛੋਟਾ ਜਿਹਾ ਹਿੱਸਾ ਹੈ। ਭਾਵ ਰੁੱਖਾਂ-ਪੌਦਿਆਂ , ਜੀਵ-ਜੰਤੂਆਂ ਦਾ ਮਹੱਤਵ ਇਨਸਾਨ ਤੋਂ ਘੱਟ ਨਹੀਂ ਹੈ।

ਸੰਯੁਕਤ ਰਾਸ਼ਟਰ MILLENNIUM DEVELOPMENT GOAL ਨੇ ਵਿਕਾਸ ਵਿੱਚ ਸੱਭਿਆਚਾਰ ਦੀ ਵੱਡੀ ਭੂਮਿਕਾ ਨੂੰ ਪ੍ਰਵਾਨ ਕੀਤਾ ਹੈ। UN 2030 AGENDA FOR SUSTAINABLE DEVELOPMENT ਵਿੱਚ ਵੀ ਮੰਨਿਆ ਗਿਆ ਹੈ ਕਿ ਇੱਕਸਮਾਨ ਵਿਕਾਸ ਲਈ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ।

ਕੁਦਰਤ ਨਾਲ ਤਾਲਮੇਲ ਬਿਠਾਉਣ ਵਿਚ ਸੱਭਿਆਚਾਰ ਦੀ ਬਹੁਤ ਅਹਿਮੀਅਤ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ AGRICULTURE ਵਿੱਚ ਹੀ CULTURE ਵੀ ਜੁੜਿਆ ਹੋਇਆ ਹੈ।

ਭਾਰਤ ਵਿੱਚ ਮੌਜੂਦ ਵੱਖੋ-ਵੱਖਰੀਆਂ SPECIES ਦੀ ਵੱਖੋ-ਵੱਖਰੀ ਵੈਰਾਇਟੀ ਇੰਨੇ ਸਾਲਾਂ ‘ਚ ਅੱਜ ਵੀ ਇਸ ਲਈ ਬਚੀ ਹੋਈ ਹੈ ਕਿਉਂਕਿ ਸਾਡੇ ਪੁਰਖੇ ਸੋਸ਼ਿਓ-ਇਕਨੌਮਿਕ ਪਾਲਿਸੀ ਵਿੱਚ  ਮਾਹਰ ਸਨ। ਉਨ੍ਹਾਂ ਨੇ PRODUCE ਨੂੰ ਸਮਾਜਕ ਸੰਸਕਾਰਾਂ ਨਾਲ ਜੋੜ ਦਿੱਤਾ ਸੀ। ਤਿਲਕ ਲਗੇਗਾ, ਤਾਂ ਉਸ ਦੇ ਨਾਲ ਚੌਲਾਂ ਦੇ ਦਾਣੇ ਵੀ ਹੋਣਗੇ, ਸੁਪਾਰੀ ਪੂਜਾ ਵਿੱਚ ਰੱਖੀ ਜਾਵੇਗੀ। ਨਵਰਾਤਰ ਵਿੱਚ ਜਾਂ ਵਰਤ ਦੇ ਦਿਨਾਂ ‘ਚ ਕੁਟੂ ਜਾਂ ਬਕਵ੍ਹੀਟ ਦੇ ਆਟੇ ਦੀ ਰੋਟੀ ਜਾਂ ਪੂਰੀ ਬਣਦੀ ਹੈ। ਬਕਵ੍ਹੀਟ ਜੰਗਲੀ ਫੁੱਲ ਦਾ ਇੱਕ ਬੀਜ ਹੈ। ਭਾਵ ਜਦੋਂ ਪ੍ਰਜਾਤੀਆਂ ਨੂੰ ਸਮਾਜਕ ਸੰਸਕਾਰ ਨਾਲ ਜੋੜ ਦਿੱਤਾ ਗਿਆ, ਤਾਂ ਸੁਰੱਖਿਆ ਵੀ ਹੋਈ ਅਤੇ ਕਿਸਾਨਾਂ ਦਾ ਆਰਥਿਕ ਲਾਭ ਵੀ।

ਦੋਸਤੋ, ਇਸ ਬਾਰੇ ਮੰਥਨ ਕੀਤਾ ਜਾਣਾ ਇਸ ਲਈ ਜ਼ਰੂਰੀ ਹੈ ਕਿਉਂਕਿ 1929 ਵਿੱਚ ਬਾਇਓਲੌਜੀਕਲ ਡਾਇਵਰਸਿਟੀ ਕਨਵੈਨਸ਼ਨ ਦੇ ਪ੍ਰਸਤਾਵਾਂ ਨੂੰ ਪ੍ਰਵਾਨ ਕੀਤੇ ਜਾਣ ਦੇ ਬਾਵਜੂਦ ਅੱਜ ਵੀ ਰੋਜ਼ਾਨਾ 50 ਤੋਂ 150 SPECIES ਖ਼ਤਮ ਹੋ ਰਹੀਆਂ ਹਨ। ਆਉਣ ਵਾਲੇ ਸਾਲਾਂ ‘ਚੋਂ ਅੱਠ ਵਿੱਚੋਂ ਇੱਕ ਪੰਛੀ ਅਤੇ ਇੱਕ-ਚੌਥਾਈ ਦੇ ਅਲੋਪ ਹੋਣ ਦਾ ਖ਼ਤਰਾ ਹੈ।

ਇਸ ਲਈ ਹੁਣ ਸੋਚਣ ਦਾ ਤਰੀਕਾ ਬਦਲਣਾ ਹੋਵੇਗਾ। ਜੋ ਹੋਂਦ ਵਿੱਚ ਹੈ, ਉਸ ਨੂੰ ਬਚਾਉਣ ਦੇ ਨਾਲ-ਨਾਲ, ਉਸ ਨੂੰ ਹੋਰ ਮਜ਼ਬੂਤ ਕਰਨ ਉੱਤੇ ਧਿਆਨ ਦੇਣਾ ਹੋਵੇਗਾ। ਦੁਨੀਆ ਦੇ ਹਰੇਕ ਦੇਸ਼ ਨੂੰ ਇੱਕ-ਦੂਜੇ ਤੋਂ ਸਿੱਖਣਾ ਹੋਵੇਗਾ ਇਹ ਤਦ ਹੀ ਹੋ ਸਕੇਗਾ, ਜਦੋਂ ਐਗਰੋ-ਬਾਇਓਡਾਇਵਰਸਿਟੀ ਦੇ ਖੇਤਰ ਵਿੱਚ ਰਿਸਰਚ ਉੱਤੇ ਜ਼ੋਰ ਦਿੱਤਾ ਜਾਵੇਗਾ। ਐਗਰੋ-ਬਾਇਓਡਾਇਵਰਸਿਟੀ ਨੂੰ ਬਚਾਉਣ ਲਈ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਵੱਖੋ-ਵੱਖਰੇ ਤਰੀਕੇ ਅਪਣਾਏ ਜਾ ਰਹੇ ਹਨ। ਇਸ ਲਈ ਉਚਿਤ ਹੋਵੇਗਾ ਕਿ ਤੁਸੀਂ ਸਾਰੇ ਮਿਲ ਕੇ ਵਿਚਾਰ ਕਰੋ ਕਿ ਕੀ ਅਸੀਂ ਅਜਿਹੀ ਪ੍ਰੈਕਟਿਸ ਦੀ ਰਜਿਸਟਰੀ ਬਣਾ ਸਕਦੇ ਹਾਂ, ਜਿੱਥੇ ਅਜਿਹੀਆਂ ਸਾਰੀਆਂ PRACTICES ਨੂੰ ਮੈਪ ਕਰ ਕੇ ਉਸ ਦਾ ਰਿਕਾਰਡ ਰੱਖਿਆ ਜਾਵੇ ਅਤੇ ਫਿਰ ਸਾਇੰਟੀਫ਼ਿਕ ਤਰੀਕੇ ਨਾਲ ਰਿਸਰਚ ਕਰ ਕੇ ਵੇਖਿਆ ਜਾਵੇ ਕਿ ਕਿਹੜੀਆਂ ਅਜਿਹੀਆਂ PRACTICES ਨੂੰ ਹੋਰ ਉਤਸ਼ਾਹਿਤ ਕੀਤੇ ਜਾਣ ਦੀ ਜ਼ਰੂਰਤ ਹੈ।

ਭਾਰਤ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਸਾਡੇ ਸੱਭਿਆਚਾਰ ਨੇ ਵੀ ਅਜਿਹੀਆਂ ਪ੍ਰਜਾਤੀਆਂ ਬਚਾ ਕੇ ਰੱਖੀਆਂ ਹਨ, ਜੋ ਹੈਰਾਨੀ ਪੈਦਾ ਕਰਦੀਆਂ ਹਨ। ਸਾਊਥ ਇੰਡੀਆ ਵਿੱਚ ਚੌਲਾਂ ਦੀ ਇੱਕ ਬਹੁਤ ਪੁਰਾਣੀ ਵੈਰਾਇਟੀ ਹੈ – ਕੋਨਾਮਮੀ (KONAMAMI) ਸਾਰੀ ਦੁਨੀਆ ਵਿੱਚ ਚੌਲਾਂ ਦੀ ਪੈਦਾਵਾਰ ਵਧਾਉਣ ਲਈ ਬੇਸ ਰੂਪ ਵਿੱਚ ਇਸ ਵੈਰਾਇਟੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਕੇਰਲ ਦੇ ਪੋਕਾਲੀ ਚੌਲਾਂ ਦੀ ਵੈਰਾਇਟੀ ਨੂੰ ਅਜਿਹੀਆਂ ਥਾਵਾਂ ਲਈ ਵਿਕਸਤ  ਕੀਤਾ ਜਾ ਰਿਹਾ ਹੈ, ਜਿੱਥੇ ਪਾਣੀ ਬਹੁਤ ਜ਼ਿਆਦਾ ਹੁੰਦਾ ਹੈ, ਜਾਂ ਖਾਰਾ ਹੁੰਦਾ ਹੈ, salty ਹੁੰਦਾ ਹੈ।

ਮੈਂ FOREIGN DELEGATES ਨੂੰ ਖ਼ਾਸ ਤੌਰ ‘ਤੇ ਦੱਸਣਾ ਚਾਹਾਂਗਾ ਕਿ ਭਾਰਤ ਵਿੱਚ ਚੌਲਾਂ ਦੀਆਂ ਇੱਕ ਲੱਖ ਤੋਂ ਵੀ ਵੱਧ LAND RACES ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਸੈਂਕੜੇ ਸਾਲ ਪੁਰਾਣੀਆਂ ਹਨ। ਪੀੜ੍ਹੀ-ਦਰ-ਪੀੜ੍ਹੀ ਸਾਡੇ ਕਿਸਾਨ ਇਨ੍ਹਾਂ ਨੂੰ ਸੰਭਾਲ ਕੇ ਰੱਖਦੇ ਗਏ ਅਤੇ ਉਸ ਦਾ ਵਿਕਾਸ ਕਰਦੇ ਰਹੇ।

ਅਤੇ ਇਹ ਸਿਰਫ਼ ਇੱਕ SPECIFIC AREA ਵਿੱਚ ਹੀ ਨਹੀਂ ਹੋਇਆ। ਅਸਮ ਵਿੱਚ ਵੀ ਅਗੂਨੀ ਬੋਰਾ ਚਾਵਲ ਦੀ ਇੱਕ ਵੈਰਾਇਟੀ ਹੈ, ਜਿਸ ਨੂੰ ਸਿਰਫ਼ ਥੋੜ੍ਹੀ ਦੇਰ ਪਾਣੀ ਵਿੱਚ ਭਿਓਂ ਕੇ ਹੀ ਖਾਧਾ ਜਾ ਸਕਦਾ ਹੈ। ਗਲਾਇਸੀਮਿਕ ਇੰਡੈਕਸ ਦੇ ਮਾਮਲੇ ਵਿੱਚ ਵੀ ਇਹ ਕਾਫ਼ੀ LOW ਹੈ, ਇਸ ਲਈ ਡਾਇਬਟੀਜ਼ ਦੇ ਪੇਸ਼ੈਂਟਸ ਵੀ ਇਸ ਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰ ਸਕਦੇ ਹਨ।

ਇਸੇ ਤਰ੍ਹਾਂ ਗੁਜਰਾਤ ਦੇ ਭਾਲ ਇਲਾਕੇ ਵਿੱਚ ਕਣਕ ਦੀ ਇੱਕ ਪ੍ਰਜਾਤੀ ਹੈ – ਭਾਲੀਆ wheat…। ਇਸ ਵਿੱਚ ਵਧੇਰੇ ਪ੍ਰੋਟੀਨ ਅਤੇ ਕੈਰੋਟਿਨ ਪਾਈ ਜਾਂਦੀ ਹੈ, ਇਸ ਲਈ ਇਹ ਦਲੀਆ ਅਤੇ ਪਾਸਤਾ ਬਣਾਉਣ ਲਈ ਬਹੁਤ ਪਾਪੂਲਰ ਹੈ। ਕਣਕ ਦੀ ਇਹ ਵੈਰਾਇਟੀ ਜਿਓਗ੍ਰਾਫ਼ੀਕਲ ਆਈਡੈਂਟੀਫ਼ਿਕੇਸ਼ਨ ਦੇ ਰੂਪ ਵਿੱਚ ਰਜਿਸਟਰ ਕੀਤੀ ਗਈ ਹੈ।

ਐਗਰੀਕਲਚਰ ਬਾਇਓ-ਡਾਇਵਰਸਿਟੀ ਦੇ ਏਰੀਆ ਵਿੱਚ ਭਾਰਤ ਦਾ ਬਹੁਤ ਯੋਗਦਾਨ ਦੂਜੇ ਦੇਸ਼ਾਂ ਵਿੱਚ ਵੀ ਰਿਹਾ ਹੈ।

ਹਰਿਆਣਾ ਦੀ ਮੁੱਰਾਹ ਅਤੇ ਗੁਜਰਾਤ ਦੀਆਂ ਜਾਫ਼ਰਾਬਾਦੀ ਮੱਝਾਂ ਦੀ ਪਛਾਣ ਇੰਟਰਨੇਸ਼ਨਾਲ ਟ੍ਰਾਂਸ-ਬਾਊਂਡਰੀ ਵਜੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਭਾਰਤ ਦੀ ਹੀ ਓਂਗੋਲ, ਗਿਰ ਅਤੇ ਕਾਂਕਰੇਜ ਜਿਹੀ ਗਊ ਦੀਆਂ ਨਸਲਾਂ ਲੈਟਿਨ ਅਮੈਰਿਕਨ ਦੇਸ਼ਾਂ ਨੂੰ ਉੱਥੋਂ ਦੇ ਪ੍ਰਜਣਨ ਸੁਧਾਰ ਪ੍ਰੋਗਰਾਮ ਲਈ ਉਪਲੱਬਧ ਕਰਵਾਈ ਗਈ ਸੀ। ਪੱਛਮੀ ਬੰਗਾਲ ਦੇ ਸੁੰਦਰਬਨ ਤੋਂ ਭੇਡ ਦੀ ਗੈਰੋਲ ਨਸਲ ਨੂੰ ਆਸਟਰੇਲੀਆ ਤੱਕ ਭੇਜਿਆ ਗਿਆ ਸੀ।

ਐਨੀਮਲ ਬਾਇਓ-ਡਾਇਵਰਸਿਟੀ ਦੇ ਮਾਮਲੇ ਵਿੱਚ ਭਾਰਤ ਇੱਕ ਖ਼ੁਸ਼ਹਾਲ ਰਾਸ਼ਟਰ ਹੈ। ਪਰ ਭਾਰਤ ਵਿੱਚ Nondescript ਪਸ਼ੂ ਪ੍ਰਜਾਤੀਆਂ ਜ਼ਿਆਦਾ ਹਨ ਅਤੇ ਹਾਲੇ ਤੱਕ ਕੇਵਲ 160 ਪ੍ਰਜਾਤੀਆਂ ਨੂੰ ਹੀ ਰਜਿਸਟਰ ਕੀਤਾ ਜਾ ਸਕਿਆ ਹੈ। ਸਾਨੂੰ ਆਪਣੀ ਖੋਜ ਨੂੰ ਇਸ ਦਿਸ਼ਾ ਵਿੱਚ ਮੋੜਨ ਦੀ ਜ਼ਰੂਰਤ ਹੈ, ਤਾਂ ਜੋ ਹੋਰ ਵਧੇਰੇ ਨਸਲਾਂ ਦਾ characterization ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਸਮੁੱਚੀ ਨਸਲ ਵਜੋਂ ਰਜਿਸਟਰ ਕੀਤਾ ਜਾ ਸਕੇ।

ਕੁਪੋਸ਼ਣ, ਭੁੱਖਮਰੀ, ਗ਼ਰੀਬੀ – ਇਸ ਨੂੰ ਦੂਰ ਕਰਨ ਲਈ ਟੈਕਨਾਲੋਜੀ  ਦੀ ਬਹੁਤ ਵੱਡੀ ਭੂਮਿਕਾ ਹੈ। ਪਰ ਇਸ ਵੱਲ ਵੀ ਧਿਆਨ ਦੇਣਾ ਹੋਵੇਗਾ ਕਿ ਟੈਕਨਾਲੋਜੀ  ਸਾਡੇ ਉੱਤੇ ਕਿਵੇਂ ਅਸਰ ਪਾ ਰਹੀ ਹੈ। ਇੱਥੇ ਜਿੰਨੇ ਵੀ ਲੋਕ ਹਨ, ਕੁਝ ਸਾਲ ਪਹਿਲਾਂ ਤੱਕ ਤੁਹਾਡੇ ਵਿੱਚੋਂ ਅਤੇ ਮੈਨੂੰ ਵੀ, ਹਰੇਕ ਨੂੰ 15-20 ਫ਼ੋਨ ਨੰਬਰ ਜ਼ਰੂਰ ਚੇਤੇ ਰਹੇ ਹੋਣਗੇ। ਪਰ ਹੁਣ ਹਾਲਤ ਇਹ ਹੋ ਗਈ ਹੈ ਕਿ ਮੋਬਾਇਲ ਫ਼ੋਨ ਆਉਣ ਤੋਂ ਬਾਅਦ ਸਾਡਾ ਖ਼ੁਦ ਦਾ ਮੋਬਾਇਲ ਨੰਬਰ ਜਾਂ ਫ਼ੋਨ ਨੰਬਰ ਸਾਨੂੰ ਯਾਦ ਨਹੀਂ ਹੈ। ਇਹ ਟੈਕਨਾਲੋਜੀ ਦਾ ਇੱਕ ਨੇਗੇਟਿਵ ਇੰਪੈਕਟ ਵੀ ਹੈ।

ਸਾਨੂੰ ਚੌਕਸ ਰਹਿਣਾ ਹੋਵੇਗਾ ਕਿ ਐਗਰੀਕਲਚਰ ਵਿੱਚ ਅਪਣਾਈ ਜਾ ਰਹੀ ਟੈਕਨਾਲੋਜੀ ਰਾਹੀਂ ਕਿਸ ਤਰ੍ਹਾਂ ਤਬਦੀਲੀ ਆ ਰਹੀ ਹੈ। ਇੱਕ ਉਦਾਹਰਨ ਹੈ HONEY BEE ਦਾ। ਤਿੰਨ ਸਾਲ ਪਹਿਲਾਂ HONEY BEE TIME ਮੈਗਜ਼ੀਨ ਦੇ ਕਵਰ ਪੇਜ ਉੱਤੇ ਸੀ। ਦੱਸਿਆ ਗਿਆ ਕਿ ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਜੋ ਪੈਸਟੀਸਾਈਡ ਇਸਤੇਮਾਲ ਕੀਤਾ ਜਾ ਰਿਹਾ ਹੈ, ਉਸ ਨਾਲ ਸ਼ਹਿਦ ਦੀ ਮੱਖੀ ਆਪਣੇ ਛੱਤਿਆਂ ਤੱਕ ਪੁੱਜਣ ਦਾ ਰਾਹ ਭੁੱਲ ਜਾਂਦੀ ਹੈ। ਇੱਕ ਛੋਟੀ ਜਿਹੀ ਚੀਜ਼ ਨੇ ਸ਼ਹਿਦ ਦੀ ਮੱਖੀ ਉੱਤੇ ਹੋਂਦ ਦਾ ਸੰਕਟ ਲੈ ਆਂਦਾ। ਪੌਲੀਨੇਸ਼ਨ ਵਿੱਚ ਸ਼ਹਿਦ ਦੀ ਮੱਖੀ ਦੀ ਭੂਮਿਕਾ ਸਾਨੂੰ ਸਾਰਿਆਂ ਨੂੰ ਪਤਾ ਹੈ। ਇਸ ਦਾ ਰਿਜ਼ਲਟ ਇਹ ਹੋਇਆ ਕਿ ਫ਼ਸਲਾਂ ਦਾ ਉਤਪਾਦਨ ਵੀ ਡਿੱਗਣ ਲੱਗਾ।

ਐਗਰੀਕਲਚਰ ਈਕੋ-ਸਿਸਟਮ ਵਿੱਚ ਪੈਸਟੀਸਾਈਡ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਦੇ ਉਪਯੋਗ ਨਾਲ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਦੇ ਨਾਲ ਹੀ ਉਹ INSECTS ਵੀ ਮਰ ਜਾਂਦੇ ਹਨ, ਜੋ ਪੂਰੇ ਈਕੋ-ਸਿਸਟਮ ਲਈ ਜ਼ਰੂਰੀ ਹਨ। ਇਸ ਲਈ AUDIT OF DEVELOPMENT OF SCIENCE ਵੀ ਜ਼ਰੂਰੀ ਹੈ। AUDIT ਨਾ ਹੋਣ ਨਾਲ ਦੁਨੀਆ ਇਸ ਵੇਲੇ ਕਈ ਚੁਣੌਤੀਆਂ ਨਾਲ ਜੂਝ ਰਹੀ ਹੈ।

ਸਾਡੇ ਦੇਸ਼ ਵਿੱਚ ਬਾਇਓ-ਡਾਇਓਵਰਸਿਟੀ ਦੀ ਭਿੰਨਤਾ ਨੂੰ ਇੱਕ ਤਾਕਤ ਵਾਂਗ ਲਿਆ ਜਾਣਾ ਚਾਹੀਦਾ ਹੈ। ਪਰ ਇਹ ਤਦ ਹੋਵੇਗਾ, ਜਦੋਂ ਇਸ ਤਾਕਤ ਦਾ ਵੈਲਿਊ ਐਡੀਸ਼ਨ ਕੀਤਾ ਜਾਵੇ, ਉਸ ਉੱਤੇ ਰਿਸਰਚ ਹੋਵੇ। ਜਿਵੇਂ ਗੁਜਰਾਤ ਵਿੱਚ ਇੱਕ ਘਾਹ ਹੁੰਦੀ ਹੈ ਬੰਨੀ ਘਾਹ। ਉਸ ਘਾਹ ਵਿੱਚ ਹਾਈ ਨਿਊਟ੍ਰੀਸ਼ਨ ਹੁੰਦਾ ਹੈ। ਇਸ ਕਾਰਨ ਉੱਥੋਂ ਦੀ ਮੱਝਾਂ ਵਧੇਰੇ ਦੁੱਧ ਦਿੰਦੀਆਂ ਹਨ। ਹੁਣ ਇਸ ਘਾਹ ਦੀਆਂ ਵਿਸ਼ੇਸ਼ਤਾਵਾਂ ਨੂੰ ਵੈਲਿਊ ADD ਕਰ ਕੇ ਸਮੁੱਚੇ ਦੇਸ਼ ਵਿੱਚ ਇਸ ਦਾ ਪਸਾਰ  ਕੀਤਾ ਜਾ ਸਕਦਾ ਹੈ। ਇਸ ਲਈ ਰਿਸਰਚ ਦਾ ਘੇਰਾ ਵਧਾਉਣਾ ਹੋਵੇਗਾ।

ਦੇਸ਼ ਦੀ ਧਰਤੀ ਦਾ ਲਗਭਗ 70 ਫ਼ੀਸਦੀ ਮਹਾਂਸਾਗਰਾਂ ਨਾਲ ਘਿਰਿਆ ਹੋਇਆ ਹੈ। ਦੁਨੀਆ ਵਿੱਚ ਮੱਛੀਆਂ ਦੀਆਂ ਵੱਖੋ-ਵੱਖਰੀਆਂ ਸਪੀਸ਼ੀਜ਼ ਵਿੱਚੋਂ 10 ਫ਼ੀਸਦੀ ਭਾਰਤ ਵਿੱਚ ਹੀ ਪਾਈਆਂ ਜਾਂਦੀਆਂ ਹਨ। ਸਮੁੰਦਰ ਦੀ ਇਸ ਤਾਕਤ ਨੂੰ ਅਸੀਂ ਸਿਰਫ਼ ਮੱਛੀ ਪਾਲਣ ‘ਤੇ ਹੀ ਕੇਂਦ੍ਰਿਤ ਨਹੀਂ ਰੱਖ ਸਕਦੇ। ਵਿਗਿਆਨੀਆਂ ਨੂੰ ਸਮੁੰਦਰੀ ਵਨਾਸਪਤੀ, SEA WEED ਦੀ ਖੇਤੀ ਬਾਰੇ ਵੀ ਆਪਣਾ ਯਤਨ  ਵਧਾਉਣਾ ਹੋਵੇਗਾ। SEA WEED ਦੀ ਵਰਤੋਂ ਬਾਇਓ-ਫ਼ਰਟੀਲਾਇਜ਼ਰ ਬਣਾਉਣ ਵਿੱਚ ਹੋ ਸਕਦੀ ਹੈ। GREEN ਅਤੇ WHIE REVOLUTION ਤੋਂ ਬਾਅਦ ਹੁਣ BLUE REVOLUTION ਨੂੰ ਵੀ ਸਮੁੱਚਤਾ ਵਿੱਚ ਵੇਖਣ ਦੀ ਜ਼ਰੂਰਤ ਹੈ।

ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ ਹਾਂ। ਹਿਮਾਚਲ ਪ੍ਰਦੇਸ਼ ਵਿੱਚ ਮਸ਼ਰੂਮ ਦੀ ਇੱਕ ਵੈਰਾਇਟੀ ਹੁੰਦੀ ਹੈ – ਗੁੱਚੀ। ਇਸ ਦੀ MEDICINAL VALUE ਵੀ ਹੈ। ਬਾਜ਼ਾਰ ਵਿੱਚ ਗੁੱਚੀ ਮਸ਼ਰੂਮ 15 ਹਜ਼ਾਰ ਰੁਪਏ ਕਿਲੋ ਤੱਕ ਵਿਕਦੀ ਹੈ। ਕੀ ਗੁੱਚੀ ਦੀ ਪੈਦਾਵਾਰ ਵਧਾਉਣ ਲਈ ਕੁਝ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ CASTOR ਹੋਵੇ ਜਾਂ MILLET ਭਾਵ ਬਾਜਰਾ ਹੋਵੇ। ਇਨ੍ਹਾਂ ਵਿੱਚ ਵੀ ਮੌਜੂਦਾ ਜ਼ਰੂਰਤਾਂ ਦੇ ਹਿਸਾਬ ਨਾਲ VALUE ADDITION ਕੀਤੇ ਜਾਣ ਦੀ ਜ਼ਰੂਰਤ ਹੈ।

ਪਰ ਇੱਥੇ ਇੱਕ ਬਰੀਕ ਲਾਈਨ ਵੀ ਹੈ। ਵੈਲਿਊ ਐਡੀਸ਼ਨ ਦਾ ਮਤਲਬ ਪ੍ਰਜਾਤੀਆਂ ਨਾਲ ਛੇੜਖਾਨੀ ਨਹੀਂ ਹੈ।

ਕੁਦਰਤ ਦੀ ਆਮ ਪ੍ਰਕਿਰਿਆ ਵਿੱਚ ਦਖ਼ਲ ਦੇ ਕੇ ਹੀ ਮਨੁੱਖ ਨੇ ਕਲਾਈਮੇਟ ਚੇਂਜ ਜਿਹੀ ਸਮੱਸਿਆ ਖੜ੍ਹੀ ਕਰ ਲਈ ਹੈ। ਤਾਪਮਾਨ ਵਿੱਚ ਵਾਧੇ ਕਾਰਨ ਪੌਦਿਆਂ ਅਤੇ ਜੀਵ-ਜੰਤੂਆਂ ਦੇ ਜੀਵਨ-ਚੱਕਰ ਵਿੱਚ ਤਬਦੀਲੀ ਆ ਰਹੀ ਹੈ। ਇੱਕ ਅਨੁਮਾਨ ਮੁਤਾਬਕ ਕਲਾਈਮੇਟ ਚੇਂਜ ਕਾਰਨ 2050 ਤੱਕ ਕੁੱਲ ਜੰਗਲੀ ਪ੍ਰਜਾਤੀਆਂ ਦਾ 16 ਫ਼ੀਸਦੀ ਤੱਕ ਅਲੋਪ ਹੋ ਸਕਦਾ ਹੈ। ਇਹ ਹਾਲਤ ਚਿੰਤਾ ਪੈਦਾ ਕਰਦੀ ਹੈ।

ਗਲੋਬਲ ਵਾਰਮਿੰਗ ਦੇ ਇਸੇ ਖ਼ਤਰੇ ਨੂੰ ਸਮਝਦਿਆਂ ਭਾਰਤ ਨੇ ਪਿਛਲੇ ਮਹੀਨੇ 2 ਅਕਤੂਬਰ, ਮਹਾਤਮਾ ਗਾਂਧੀ ਦੀ ਜਨਮ ਜਯੰਤੀ ਮੌਕੇ, ਪੈਰਿਸ ਸਮਝੌਤੇ ਨੂੰ RATIFY ਕਰ ਦਿੱਤਾ ਹੈ। ਇਸ ਸਮਝੌਤੇ ਨੂੰ ਸਮੁੱਚੇ ਵਿਸ਼ਵ ਵਿੱਚ ਲਾਗੂ ਕਰਵਾਉਣ ‘ਚ ਭਾਰਤ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਹ ਕੁਦਰਤ ਪ੍ਰਤੀ ਸਾਡੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਕਾਰਨ ਹੈ।

ਐਗਰੋ-ਬਾਇਓਡਾਇਵਰਸਿਟੀ ਦੀ PROPER ਮੈਨੇਜਮੈਂਟ ਸਮੁੱਚੀ ਦੁਨੀਆ ਲਈ ਤਰਜੀਹ ਹੈ। ਲਗਾਤਾਰ ਵਧ ਰਹੀ ਅਬਾਦੀ ਦਾ ਦਬਾਅ ਅਤੇ ਵਿਕਾਸ ਦੀ ਅੰਨ੍ਹੇਵਾਹ ਦੌੜ ਕੁਦਰਤੀ ਸੰਤੁਲਨ ਨੂੰ ਕਾਫ਼ੀ ਹੱਦ ਤੱਕ ਵਿਗਾੜ ਰਹੇ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਮਾਡਰਨ ਐਗਰੀਕਲਚਰ ਵਿੱਚ ਬਹੁਤ ਹੀ ਗਿਣੀਆਂ-ਚੁਣੀਆਂ ਫ਼ਸਲਾਂ ਅਤੇ ਪਸ਼ੂਆਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਜਦ ਕਿ ਇਹ ਸਾਡੀ FOOD SECURITY, ENVIRONMENTAL SECURITY ਦੇ ਨਾਲ-ਨਾਲ AGRICULTURAL DEVELOPMENT ਲਈ ਵੀ ਜ਼ਰੂਰੀ ਸੀ।

ਬਾਇਓ-ਡਾਇਵਰਸਿਟੀ ਦੀ ਸੁਰੱਖਿਆ ਦਾ ਅਹਿਮ ਪੱਖ ਹੈ, ਆਲੇ-ਦੁਆਲੇ ਦੇ ENVIRONMENT ਨੂੰ ਚੁਣੌਤੀਆਂ ਲਈ ਤਿਆਰ ਕਰਨਾ। ਇਸ ਲਈ GENE-BANKS ਵਿੱਚ ਕਿਸੇ ਸਪੈਸਿਫ਼ਿਕ GENE ਨੂੰ ਸੁਰੱਖਿਅਤ ਕਰਨ ਦੇ ਨਾਲ ਹੀ ਉਸ ਨੂੰ ਕਿਸਾਨਾਂ ਦੀ ਵਰਤੋਂ ਲਈ ਉਪਲੱਬਧ ਵੀ ਕਰਵਾਉਣਾ ਹੋਵੇਗਾ। ਤਾਂ ਜੋ ਜਦ ਉਹ GENE ਖੇਤ ਵਿੱਚ ਰਹੇਗਾ, ਪੌਣ-ਪਾਣੀ ਦਬਾਅ ਝੱਲੇਗਾ, ਆਲੇ-ਦੁਆਲੇ ਦੇ ਮਾਹੌਲ ਦੇ ਅਨੁਕੂਲ ਬਣੇਗਾ, ਤਦ ਹੀ ਉਸ ਵਿੱਚ ਪ੍ਰਤੀਰੋਧੀ ਸਮਰੱਥਾ ਵਿਕਸਤ ਹੋ ਸਕੇਗੀ।

ਸਾਨੂੰ ਅਜਿਹਾ ਮਕੈਨਿਜ਼ਮ ਤਿਆਰ ਕਰਨਾ ਹੋਵੇਗਾ ਕਿ ਸਾਡਾ ਕਿਸਾਨ DESIRABLE GENES ਦਾ  ਮੁੱਲਾਂਕਣ ਆਪਣੇ ਖੇਤ ਵਿੱਚ ਕਰੇ ਅਤੇ ਇਸ ਲਈ ਕਿਸਾਨ ਨੂੰ ਉਚਿਤ ਕੀਮਤ ਵੀ ਦਿੱਤੀ ਜਾਵੇ। ਅਜਿਹੇ ਕਿਸਾਨਾਂ ਨੂੰ ਸਾਨੂੰ ਆਪਣੇ ਰਿਸਰਚ ਵਰਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

ਬਾਇਓ-ਡਾਇਵਰਸਿਟੀ ਦੀ ਸੁਰੱਖਿਆ ਲਈ International, National & Private ਸੰਗਠਨ ਅਤੇ Expertise, technology & resources ਦਾ pool ਬਣਾ ਕੇ ਕੰਮ ਕਰਨ, ਤਾਂ ਕਾਮਯਾਬੀ ਮਿਲਣ ਦੀ ਸੰਭਾਵਨਾ ਯਕੀਨੀ ਤੌਰ ‘ਤੇ ਵਧੇਗੀ। ਇਸ ਯਤਨ  ਵਿੱਚ ਸਾਨੂੰ ਇੱਕ shared vision ਬਣਾਉਣ ਹੋਰ ਅਪਨਾਉਣ ਦੀ ਦਿਸ਼ਾ ਵਿੱਚ ਵਧਣਾ ਹੋਵੇਗਾ।

ਸਾਨੂੰ ਇਹ ਵੀ ਵੇਖਣਾ ਹੋਵੇਗਾ ਕਿ ਐਗਰੋ-ਬਾਇਓਡਾਇਵਰਸਿਟੀ ਦੀ ਸੁਰੱਖਿਆ ਨਾਲ ਜੁੜੇ ਵੱਖੋ-ਵੱਖਰੇ ਨਿਯਮਾਂ ਨੂੰ ਕਿਸ ਪ੍ਰਕਾਰ harmonize ਕਰੀਏ, ਕਿ ਜਿਸ ਨਾਲ ਇਹ ਕਾਨੂੰਨ ਵਿਕਾਸਸ਼ੀਲ ਦੇਸ਼ਾਂ ਵਿੱਚ ਖੇਤੀ ਤੇ ਕਿਸਾਨਾਂ ਦੀ ਪ੍ਰਗਤੀ ਵਿੱਚ ਅੜਿੱਕਾ ਨਾ ਬਣਨ।

ਤੁਸੀਂ ਆਪੋ-ਆਪਣੇ ਖੇਤਰ ਦੇ EXPERTS ਹੋ। ਤੁਹਾਡੇ ਵੱਲੋਂ ਇਸ ਸੰਮੇਲਨ ਵਿੱਚ ਅਗਲੇ ਤਿੰਨ ਦਿਨਾਂ ਵਿੱਚ ਐਗਰੋ-ਬਾਇਓਡਾਇਵਰਸਿਟੀ ਦੇ ਵੱਖੋ-ਵੱਖਰੇ ਪੱਖਾਂ ਉੱਤੇ ਡੂੰਘੀ ਚਰਚਾ ਕੀਤੀ ਜਾਵੇਗੀ।

ਅੱਜ ਦੁਨੀਆ ਦੇ ਕਰੋੜਾਂ ਗ਼ਰੀਬ ਹੰਗਰ, ਮਾਲਨਿਊਟ੍ਰੀਸ਼ਨ ਅਤੇ ਪਾਵਰਟੀ ਜਿਹੀਆਂ ਚੁਣੌਤੀਆਂ ਨਾਲ ਜੂਝ ਰਹੇ ਹਨ। ਇਨ੍ਹਾਂ ਚੁਣੌਤੀਆਂ ਨਾਲ ਨਿਪਟਣ ਲਈ ਸਾਇੰਸ ਅਤੇ ਟੈਕਨਾਲੋਜੀ  ਦੀ ਭੂਮਿਕਾ ਬਹੁਤ ਅਹਿਮ ਹੈ। ਇਸ ਗੱਲ ਉੱਤੇ ਮੰਥਨ ਜ਼ਰੂਰੀ ਹੈ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਲੱਭਦੇ ਸਮੇਂ SUSTAINABLE DEVELOPMENT ਅਤੇ ਬਾਇਓ-ਡਾਇਵਰਸਿਟੀ ਦੀ ਸੁਰੱਖਿਆ ਜਿਹੇ ਪਸਾਰਾਂ ਨੂੰ ਅੱਖੋਂ ਪ੍ਰੋਖੇ ਨਾ ਕੀਤਾ ਜਾਵੇ।

ਸਾਥੀਓ, ਸਾਡੀ ਐਗਰੋ-ਬਾਇਓਡਾਇਵਰਸਿਟੀ ਅਗਲੀਆਂ ਪੀੜ੍ਹੀਆਂ ਦੀ ਵਿਰਾਸਤ ਹੈ ਅਤੇ ਅਸੀਂ ਕੇਵਲ ਇਸ ਦੇ ਰਾਖੇ ਹਾਂ, ਇਸ ਲਈ ਅਸੀਂ ਸਾਰੇ ਮਿਲ ਕੇ ਸਮੂਹਕ ਯਤਨ  ਨਾਲ ਇਹ ਯਕੀਨੀ ਬਣਾਈਏ ਕਿ ਇਹ NATURAL RESOURCE ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਉਸੇ ਰੂਪ ਵਿੱਚ ਉਨ੍ਹਾਂ ਹਵਾਲੇ ਕਰੀਏ, ਜਿਸ ਰੂਪ ਵਿੱਚ ਸਾਡੇ ਪੁਰਖਿਆਂ ਨੇ ਇਹ ਸਾਨੂੰ ਸੌਂਪਿਆ ਸੀ। ਇਸ ਦੇ ਨਾਲ ਇੱਕ ਵਾਰ ਫਿਰ ਤੁਹਾਡਾ ਸਭ ਦਾ ਦਿਲੋਂ ਸੁਆਗਤ ਕਰਦਿਆਂ ਬਹੁਤ-ਬਹੁਤ ਧੰਨਵਾਦ।

——-

ਅਤੁਲ ਤਿਵਾਰੀ/ਹਿਮਾਂਸ਼ੂ ਸਿੰਘ