Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਇੰਡੋਨੇਸ਼ੀਆ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੀ ਪ੍ਰੈੱਸ ਸਟੇਟਮੈਂਟ ਦਾ ਮੂਲ-ਪਾਠ

ਇੰਡੋਨੇਸ਼ੀਆ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੀ ਪ੍ਰੈੱਸ ਸਟੇਟਮੈਂਟ ਦਾ ਮੂਲ-ਪਾਠ

ਇੰਡੋਨੇਸ਼ੀਆ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੀ ਪ੍ਰੈੱਸ ਸਟੇਟਮੈਂਟ ਦਾ ਮੂਲ-ਪਾਠ

ਇੰਡੋਨੇਸ਼ੀਆ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੀ ਪ੍ਰੈੱਸ ਸਟੇਟਮੈਂਟ ਦਾ ਮੂਲ-ਪਾਠ


Your Excellency
President ਜੋਕੋ ਵਿਦੋਡੋ (Joko Widodo),
Distinguished delegates,
Members of the Media,

ਸੇਲਾਮਤ ਸਿਯਾਂਗ

ਨਮਸਕਾਰ!

ਇਸ ਮਹਾਨ ਤੇ ਸੁੰਦਰ ਦੇਸ਼ ਦੀ ਇਹ ਮੇਰੀ ਪਹਿਲੀ ਯਾਤਰਾ ਹੈ। ਮੈਂ ਸਭ ਤੋਂ ਪਹਿਲਾਂ ਇਸ ਯਾਤਰਾ ਦਾ ਸ਼ਾਨਦਾਰ ਪ੍ਰਬੰਧ ਕਰਨ ਤੇ ਗਰਮਜੋਸ਼ੀ ਨਾਲ ਮੇਰਾ ਅਤਿਥੀ-ਸਤਿਕਾਰ ਕਰਨ ਲਈ ਰਾਸ਼ਟਰਪਤੀ ਵਿਦੋਡੋ ਦਾ ਧੰਨਵਾਦ ਕਰਦਾ ਹਾਂ। ਇੰਡੋਨੇਸ਼ੀਆ ਦੀ ਵਿਭਿੰਨਤਾ ਦਰਸਾਉਂਦਿਆਂ, ਨਾਗਰਿਕਾਂ ਅਤੇ ਛੋਟੇ-ਛੋਟੇ ਬੱਚਿਆਂ ਨੇ ਜਿਵੇਂ ਰਾਸ਼ਟਰੀ ਪਹਿਰਾਵੇ ਵਿੱਚ ਮੇਰਾ ਸੁਆਗਤ ਕੀਤਾ, ਉਸ ਨੇ ਖ਼ਾਸ ਤੌਰ ‘ਤੇ ਮੇਰੇ ਮਨ ਨੂੰ ਛੂ ਲਿਆ ਹੈ। ਰਾਸ਼ਟਰਪਤੀ ਮਹੋਦਯ ਦੀ ਦੂਰਦਰਸ਼ਿਤਾ ਦੇ ਲਈ, ਉਨ੍ਹਾਂ ਦੀ Visionary ਅਗਵਾਈ ਲਈ ਤੇ ਸਾਡੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਨ੍ਹਾਂ ਦੀ ਵਿਅਕਤੀਗਤ ਪ੍ਰਤਿਬੱਧਤਾ ਪ੍ਰਤੀ ਮੇਰੇ ਮਨ ਵਿੱਚ ਗਹਿਰਾ ਆਦਰ ਹੈ।

Friends,
ਹਾਲ ਹੀ ਵਿੱਚ ਹੋਏ ਆਤੰਕੀ ਹਮਲਿਆਂ ਵਿੱਚ ਇੰਡੋਨੇਸ਼ੀਆ ਦੇ ਨਿਰਦੋਸ਼ ਲੋਕਾਂ ਦੇ ਮਾਰੇ ਜਾਣ ਦਾ ਮੈਨੂੰ ਬਹੁੱਤ ਦੁਖ ਹੋਇਆ ਹੈ। ਭਾਰਤ ਇਸ ਪ੍ਰਕਾਰ ਦੇ ਹਮਲਿਆਂ  ਦੀ ਕੜੀ ਨਿੰਦਾ ਕਰਦਾ ਹੈ। ਇਸ ਮੁਸ਼ਕਿਲ ਸਮੇਂ ਵਿੱਚ ਭਾਰਤ ਇੰਡੋਨੇਸ਼ੀਆ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਇਸ ਪ੍ਰਕਾਰ ਦੀਆਂ ਘਟਨਾਵਾਂ ਇਹ ਸੰਦੇਸ਼ ਦਿੰਦੀਆ ਹਨ ਕਿ ਆਤੰਕਵਾਦ ਨਾਲ ਲੜਨ ਲਈ ਵਿਸ਼ਵ ਪੱਧਰ ‘ਤੇ ਮਿਲ-ਜੁਲ ਕੇ ਕੀਤੇ ਜਾ ਰਹੇ ਯਤਨਾਂ ਵਿੱਚ ਹੋਰ ਜ਼ਿਆਦਾ ਰਫ਼ਤਾਰ ਲਿਆਉਣ ਦੀ ਜ਼ਰੂਰਤ ਹੈ।

Friends,
ਇੰਡੋਨੇਸ਼ੀਆ ਦੀ ਪੰਚਸ਼ੀਲ philosophy, ਇੰਡੋਨੇਸ਼ੀਆ ਦੇ ਲੋਕਾਂ ਦੇ ਵਿਵੇਕ ਅਤੇ ਦੂਰਦਰਸ਼ਿਤਾ ਦਾ ਜੀਵੰਤ ਪ੍ਰਮਾਣ ਹੈ। ਇਸ ਵਿੱਚ ਧਾਰਮਿਕ ਵਿਸ਼ਵਾਸਾਂ ਨਾਲ ਸੱਭਿਆਚਾਰਕ ਪਰੰਪਰਾਵਾਂ ਦਾ ਵੀ ਨਿਰਵਿਘਨ ਏਕੀਕਰਨ ਕੀਤਾ ਗਿਆ ਹੈ। ਸਮੁੰਦਰੀ ਪੜੋਸੀਆਂ ਅਤੇ ਸਾਮਰਿਕ ਭਾਈਵਾਲਾਂ ਵਜੋਂ ਸਾਡੀਆਂ ਚਿੰਤਾਵਾਂ ਇੱਕੋ ਜਿਹੀਆਂ ਹਨ। ਸਮੁੰਦਰੀ ਮਾਰਗਾਂ ਦੀ ਸੁਰੱਖਿਆ ਤੇ ਸੰਭਾਲ ਸੁਨਿਸ਼ਚਿਤ ਕਰਨਾ ਸਾਡਾ ਫਰਜ਼ ਹੈ। ਇਹ ਸਾਡੇ ਆਰਥਿਕ ਹਿਤਾਂ ਦੀ ਰੱਖਿਆ ਲਈ ਵੀ ਜ਼ਰੂਰੀ ਹੈ। ਅੱਜ ਦੇ ਬਦਲਦੇ ਹੋਏ Indo-Pacific ਖੇਤਰ ਵਿੱਚ ਸਾਡੀ ਵਿਸ਼ੇਸ਼ geo-strategic location ਹੈ। ਅਸੀਂ ਇੱਕੋ ਜਿਹੀਆਂ ਵਿਕਾਸ ਤੇ ਵਾਤਾਵਰਣ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। Indo-Pacific ਖੇਤਰ ਵਿੱਚ ਸਹਿਯੋਗੀਆਂ ਦੇ ਰੂਪ ਵਿੱਚ, ਇੱਕ ਦੂਜੇ ਦੀ ਪ੍ਰਗਤੀ ਤੇ ਸੰਪੰਨਤਾ ਵਿੱਚ ਸਾਡਾ ਸਾਂਝਾ ਹਿਤ ਹੈ। ਅਤੇ ਇਸ ਲਈ, ਅਸੀਂ Indo-Pacific ਖੇਤਰ ਲਈ ਸਾਂਝੇ Vision ਅਤੇ ਸਿਧਾਂਤਾਂ ‘ਤੇ ਸਹਿਮਤੀ ਕੀਤੀ ਹੈ। Friends, ਭਾਰਤ ਦੀ Act East Policy ਨਾਲ “ਸਾਗਰ” – Security and Growth for All in the Region – ਦਾ ਸਾਡਾ Vision, ਰਾਸ਼ਟਰਪਤੀ ਵਿਦੋਡੋ ਦੀ Maritime Fulcrum Policy ਨਾਲ ਮੇਲ ਖਾਂਦਾ ਹੈ। December 2016 ਵਿੱਚ ਰਾਸ਼ਟਰਪਤੀ ਵਿਦੋਡੋ ਦੀ ਭਾਰਤ ਯਾਤਰਾ ਸਮੇਂ ਅਸੀਂ ਇੱਕ roadmap ਤਿਆਰ ਕੀਤਾ ਸੀ। ਅੱਜ ਸਾਡੀ ਚਰਚਾ ਵਿੱਚ ਅਸੀਂ ਉਸਦੇ ਲਾਗੂ ਕਰਨ ‘ਤੇ ਹੋਈ ਪ੍ਰਗਤੀ ਦਾ ਲੇਖਾ-ਜੋਖ਼ਾ ਕੀਤਾ। ਅੱਜ ਸਾਡੇ ਦਰਮਿਆਨ ਹੋਏ ਸਹਿਮਤੀ ਪੱਤਰਾਂ ਨਾਲ ਸਾਡੇ ਦੁਵੱਲੇ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ਵਿੱਚ ਸਹਾਇਤਾ ਮਿਲੇਗੀ। ਮੈਨੂੰ ਪ੍ਰਸੰਨਤਾ ਹੈ ਕਿ ਅਸੀਂ ਆਪਣੀ ਸਾਂਝੇਦਾਰੀ ਨੂੰ Comprehnsive Strategic Partnership ਦੇ ਰੂਪ ਵਿੱਚ upgrade ਕਰਨਾ ਦਾ ਫੈਸਲਾ ਲਿਆ ਹੈ। ਅਸੀਂ ਸਾਲ 2025 ਤੱਕ ਦੁਵੱਲੇ ਵਪਾਰ ਨੂੰ 50 ਬਿਲੀਅਨ ਡਾਲਰ ਦੇ ਪੱਧਰ ਤੱਕ ਲੈ ਜਾਣ ਦੇ ਲਈ ਆਪਣੇ ਯਤਨ ਦੁੱਗਣੇ ਕਰਾਂਗੇ। ਅਤੇ ਇਨ੍ਹਾਂ ਯਤਨਾਂ ਵਿੱਚ ਸਹਾਇਤਾ ਲਈ ਮੈਂ ਸਾਡੇ CEO Forum ਦੇ ਸਾਕਾਰਾਤਮਿਕ ਯੋਗਦਾਨ ਦਾ ਵੀ ਅਭਿਨੰਦਨ ਕਰਦਾ ਹਾਂ।

Friends,

 

ਸਾਡੇ ਦੋਹਾਂ ਦੇਸ਼ਾਂ ਦਰਮਿਆਨ ਸਦੀਆਂ ਤੋਂ ਮਜ਼ਬੂਤ ਸੱਭਿਆਚਾਰਕ ਸਬੰਧ ਹਨਇਨ੍ਹਾਂ ਦੀ ਇੱਕ ਝਲਕ ਇਸ ਸਾਲ ਸਾਡੇ ਗਣਤੰਤਰ ਦਿਵਸ ‘ਤੇ ਆਯੋਜਿਤ parade ਵਿੱਚ ਵੀ ਦੇਖਣ ਨੂੰ ਮਿਲੀ ਸੀ। ਇਸ ਸਾਲ ਦੀ parade ਵਿੱਚ ਆਸੀਆਨ-ਭਾਰਤ ਸਬੰਧਾਂ ਦੀ ਝਾਂਕੀ ਵਿੱਚ ਭਾਰਤ ਦੇ ਓਡੀਸ਼ਾ ਰਾਜ ਦੇ ਤਿਉਹਾਰ “ਬਾਲੀ ਯਾਤਰਾ” ਨੂੰ ਦਰਸਾਇਆ ਗਿਆ ਸੀ। ਹਰ ਸਾਲ ਮਨਾਏ ਜਾਣ ਵਾਲਾ ਇਹ ਤਿਉਹਾਰ ਸਾਡੇ ਹਜ਼ਾਰਾਂ ਸਾਲ ਪੁਰਾਣੇ ਸੱਭਿਆਚਾਰਕ ਸਬੰਧਾਂ ਦੇ ਅੱਜ ਵੀ ਜਿੰਦਾ ਹੋਣ ਦਾ ਉਦਾਹਰਣ ਹੈ। ਅਗਲੇ ਸਾਲ 2019 ਵਿੱਚ ਅਸੀਂ ਆਪਣੇ ਰਾਜਸੀ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਮਨਾਵਾਂਗੇ। ਇਸ ਦੌਰਾਨ ਦੋਹਾਂ ਦੇਸ਼ਾਂ ਵਿੱਚ ਬਹੁਤ ਸਾਰੇ ਸਮਾਰੋਹ ਆਯੋਜਿਤ ਕੀਤੇ ਜਾਣਗੇ। ਬਹੁਤ ਵੱਡੀ ਸੰਖਿਆ ਵਿੱਚ ਭਾਰਤੀ ਸੈਲਾਨੀ ਇੰਡੋਨੇਸ਼ੀਆ ਆਉਂਦੇ ਹਨ, ਵਿਸ਼ੇਸ਼ ਕਰਕੇ ਬਾਲੀ ਵਿੱਚ। ਉੱਤਰਾਖੰਡ ਤੇ ਬਾਲੀ ਨੂੰ Twin ਕਰਨ ਨਾਲ ਇਸ ਆਦਾਨ-ਪ੍ਰਦਾਨ ਵਿੱਚ ਹੋਰ ਵਾਧਾ ਹੋਵੇਗਾ। ਦੋਹਾਂ ਦੇਸ਼ਾਂ ਵਿੱਚ ਵਧੇਰੇ ਅਬਾਦੀ ਨੌਜਵਾਨਾਂ ਦੀ ਹੈ।  ਇਨ੍ਹਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਤੇ ਉਨ੍ਹਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਸਬੰਧੀ, ਅਸੀਂ ਸਿੱਖਿਆ ਤੇ ਕੌਸ਼ਲ ਵਿਕਾਸ ਦੇ ਖੇਤਰ ਵਿੱਚ ਇੱਕ-ਦੂਜੇ ਤੋਂ ਸਿਖ ਸਕਦੇ ਹਾਂ। ਅਸੀਂ ਸਿੱਖਿਆ ਤੇ ਵਿਗਿਆਨ ਤੇ ਟੈਕਨੋਲੋਜੀ ਵਿੱਚ ਸਹਿਯੋਗ ਵਧਾਉਣ ‘ਤੇ ਸਹਿਮਤੀ ਜਤਾਈ ਹੈ। ਅਸੀਂ ਭਾਰਤ ਦੇ IT ਸੇਵਾ ਖੇਤਰ ਵਿੱਚ ਸਹਿਯੋਗ ਵਧਾਉਣ ਅਤੇ ਇਸ ਨੂੰ ਵਿਸਤਾਰ ਦੇਣ ਲਈ ਇੰਡੋਨੇਸ਼ੀਆ ਦੇ ਆਗੂਆਂ ਦੇ ਵਿਚਾਰਾਂ ਦਾ ਸੁਆਗਤ ਕਰਾਂਗੇ। ਇਹ ਦੋਹਾਂ ਦੇਸ਼ਾਂ ਲਈ ਲਾਹੇਵੰਦ ਭਾਈਵਾਲੀ ਰਹੇਗੀ।

Friends,
India-ASEAN partnership
ਇੱਕ ਅਜਿਹੀ ਸ਼ਕਤੀ ਹੈ ਜੋ Indo- Pacific ਖੇਤਰ ਵਿੱਚ ਅਤੇ ਉਸ ਤੋਂ ਪਰੇ ਵੀ ਸ਼ਾਂਤੀ ਅਤੇ ਸਾਂਝੀ ਉੱਨਤੀ ਦੇ ਲਈ ਹੈ। ਅਸੀਂ ASEAN ਵਿੱਚ ਇੰਡੋਨੇਸ਼ੀਆ ਦੀ ਸਾਕਾਰਾਤਮਕ ਭੂਮਿਕਾ ਨੂੰ ਮਹੱਤਵ ਦੇਂਦੇ ਹਾਂਨਾਲ ਹੀ, ਵਿਆਪਕ ਖੇਤਰੀ ਸਹਿਯੋਗ ਤੇ ਏਕੀਕਰਣ ਦੇ ਲਈ ਇਸ Association ਦਾ ਪ੍ਰਯਤਨ ਵੀ ਇੱਕ ਉਦਾਹਰਣ ਅਤੇ ਪ੍ਰੇਰਣਾ ਹੈ। ਮੈਂ ASEAN ਵਿੱਚ ਭਾਰਤ ਦੀ Strategic Partnership ਨੂੰ ਵਿਕਸਿਤ ਕਰਨ ਵਿੱਚ ਇੰਡੋਨੇਸ਼ੀਆ ਦੇ ਪੁਰਜ਼ੋਰ ਸਮਰਥਨ ਲਈ President ਵਿਦੋਡੋ ਦੇ ਸਾਹਮਣੇ ਸਾਡਾ ਆਭਾਰ ਪ੍ਰਗਟ ਕੀਤਾ ਹੈਮੈਂ ਅਗਸਤ ਵਿੱਚ 18 ਵੀਆਂ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਲਈ ਇੰਡੋਨੇਸ਼ੀਆ ਨੂੰ ਆਪਣੀਆਂ ਸ਼ੁਭਕਾਮਨਾਵਾਂ ਦੇਂਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਹ ਬਹੁਤ ਹੀ ਸ਼ਾਨਦਾਰ ਤੇ ਇਤਿਹਾਸਕ ਆਯੋਜਨ ਹੋਵੇਗਾ। ਅਤੇ ਮੈਂ ਰਮਜ਼ਾਨ ਦੇ ਇਸ ਪਵਿੱਤਰ ਮਹੀਨੇ ਵਿੱਚ, ਭਾਰਤ ਦੇ ਸਵਾ ਸੌ ਕਰੋੜ ਲੋਕਾਂ ਦੀ ਤਰਫੋਂ ਇੰਡੋਨੇਸ਼ੀਆ ਦੇ ਸਾਰੇ ਲੋਕਾਂ ਦੀ ਸਮ੍ਰਿਧੀ, ਉੱਤਮ ਸਿਹਤ ਤੇ ਸਫ਼ਲਤਾ ਦੀ ਕਾਮਨਾ ਕਰਦਾ ਹਾਂ ਅਤੇ ਉਨ੍ਹਾਂ ਨੂੰ ਆਗਾਮੀ ਈਦ-ਉਲ-ਫਿਤਰ ਦੇ ਤਿਉਹਾਰ ਦੀ ਵਧਾਈ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

ਤਰੀਮਾ ਕਾਸਿ ਬਨਿਆਕ।

***

ਏਕੇਟੀ/ ਐੱਚਐੱਸ