ਪੀਐੱਮਇੰਡੀਆ
ਮਹਾਮਹਿਮ ਰਾਸ਼ਟਰਪਤੀ ਪ੍ਰਬੋਵੋ
ਮੇਰੇ ਪਿਆਰੇ ਦੋਸਤੋ
ਭਰਾਵੋ ਅਤੇ ਭੈਣੋ
ਸੇਲਾਮਤ ਮਾਲਮ!
ਨਮਸਕਾਰ!
ਵਨੱਕਮ!
ਸਤਿ ਸ੍ਰੀ ਅਕਾਲ!
ਜੈ ਝੂਲੇ ਲਾਲ!
ਕੇਮ-ਛੋ?
ਅੱਜ-ਕੱਲ੍ਹ ਦੁਨੀਆ ਵਿੱਚ ਫੁੱਟਬਾਲ ਫੀਵਰ ਚੱਲ ਰਿਹਾ ਹੈ। ਇੱਥੇ ਇੰਡੋਨੇਸ਼ੀਆ ਵਿੱਚ ਵੀ ਫੁੱਟਬਾਲ ਦੀ ਦੀਵਾਨਗੀ ਜ਼ਬਰਦਸਤ ਹੈ। ਅਤੇ ਤੁਸੀਂ ਸਾਰੇ ਉਹ ਐਨਰਜੀ, ਉਹ ਜੋਸ਼ ਇੱਥੇ ਵੀ ਲੈ ਆਏ ਹੋ।
ਅਤੇ ਇੱਕ ਗਜ਼ਬ ਦਾ ਸੰਯੋਗ ਬਣਿਆ ਹੈ। ਸ਼ਾਇਦ ਤੁਸੀਂ ਵੀ ਨੋਟਿਸ ਕੀਤਾ ਹੋਵੇਗਾ। ਪਰ ਮੈਂ ਉਸ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਮੈਂ ਜਦੋਂ ਵੀ ਇੰਡੋਨੇਸ਼ੀਆ ਆਇਆ ਹਾਂ, ਫੀਫਾ ਵਰਲਡ ਕੱਪ ਦਾ ਤੁਫ਼ਾਨ ਛਾਇਆ ਹੁੰਦਾ ਹੈ। ਪਹਿਲੀ ਵਾਰ 2018 ਵਿੱਚ ਜਕਾਰਤਾ ਵਿੱਚ ਪ੍ਰੋਗਰਾਮ ਹੋਇਆ ਸੀ। ਫਿਰ ਅਸੀਂ 2022 ਵਿੱਚ ਬਾਲੀ ਵਿੱਚ ਮਿਲੇ ਸੀ। ਅਤੇ ਹੁਣ 2026 ਵਿੱਚ ਫਿਰ ਤੋਂ ਜਕਾਰਤਾ ਵਿੱਚ ਇਹ ਸੰਵਾਦ ਹੋ ਰਿਹਾ ਹੈ। ਤਿੰਨੋਂ ਵਾਰ ਇੰਡੋਨੇਸ਼ੀਆ ਵਿੱਚ ਫੁੱਟਬਾਲ ਦੀ ਗੂੰਜ ਰਹੀ ਹੈ।
ਪਰ ਸਾਥੀਓ,
ਇੰਡੋਨੇਸ਼ੀਆ ਵਿੱਚ ਇੱਥੇ ਇਹਨਾਂ ਤਿੰਨਾਂ ਪ੍ਰੋਗਰਾਮਾਂ ਦਾ ਮੈਨ ਆਫ਼ ਦਿ ਮੈਚ ਇੱਕ ਹੀ ਹੈ, ਇੰਡੋਨੇਸ਼ੀਆ ਵਿੱਚ ਰਹਿਣ ਵਾਲੇ ਤੁਸੀਂ ਸਾਰੇ ਲੋਕ। ਤੁਸੀਂ ਸਾਰੇ ਲੋਕ ਮੈਨ ਆਫ਼ ਦਿ ਮੈਚ ਹੋ।
ਤੁਸੀਂ ਇੰਨਾ ਸ਼ਾਨਦਾਰ ਆਯੋਜਨ ਕੀਤਾ ਹੈ। ਤੁਸੀਂ ਸ਼ਾਨਦਾਰ ਭਾਰਤ ਦੀ ਜਿਊਂਦੀ-ਜਾਗਦੀ ਤਸਵੀਰ ਬਣੇ ਹੋ। ਇੱਥੇ ਇੰਨੇ ਸਾਰੇ ਲੋਕ ਇਕੱਠੇ ਆਏ ਹਨ। ਅਤੇ ਸਾਥੀਓ, ਇਸ ਵਾਰ ਮੈਂ ਇਕੱਲਾ ਨਹੀਂ ਆਇਆ ਹਾਂ। ਇਸ ਵਾਰ, ਮੇਰੇ ਨਾਲ ਮੇਰੇ ਪੱਕੇ ਮਿੱਤਰ ਪ੍ਰੈਜ਼ੀਡੈਂਟ ਪ੍ਰਬੋਵੋ ਵੀ ਮੇਰੇ ਨਾਲ ਆਏ ਹਨ।
ਅੱਜ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਉਨ੍ਹਾਂ ਦੇ ਪਿਆਰ ਲਈ, ਉਨ੍ਹਾਂ ਦੇ ਸ਼ਬਦਾਂ ਲਈ ਪ੍ਰੈਜ਼ੀਡੈਂਟ ਪ੍ਰਬੋਵੋ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਪ੍ਰਗਟ ਕਰਦਾ ਹਾਂ।
ਮਹਾਮਹਿਮ,
ਤੁਸੀਂ ਭਾਰਤ ਦੇ ਇੱਕ ਸੱਚੇ ਦੋਸਤ ਹੋ। ਇੱਥੇ ਆਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ !!!
ਸਾਥੀਓ,
ਕੱਲ੍ਹ ਜਦੋਂ ਮੈਂ ਇੰਡੋਨੇਸ਼ੀਆ ਦੇ ਆਸਮਾਨ ਵਿੱਚ ਦਾਖ਼ਲ ਹੋਇਆ ਅਤੇ ਜਦੋਂ ਇੱਥੇ ਪਹਿਲਾ ਕਦਮ ਰੱਖਿਆ, ਉਦੋਂ ਤੋਂ ਲੈ ਕੇ ਹੁਣ ਤੱਕ ਜੋ ਅਪਣੱਤ ਜੋ ਪਿਆਰ ਮੈਨੂੰ ਇੰਡੋਨੇਸ਼ੀਆ ਦੇ ਲੋਕਾਂ ਤੋਂ ਮਿਲਿਆ ਹੈ ਉਸ ਦੇ ਲਈ ਮੇਰੇ ਕੋਲ ਸ਼ਬਦ ਘੱਟ ਪੈ ਗਏ ਹਨ। ਪ੍ਰੈਜ਼ੀਡੈਂਟ ਪ੍ਰਬੋਵੋ ਵੱਲੋਂ ਆਪਣੇ ਮੰਤਰੀ ਪ੍ਰੀਸ਼ਦ ਦੇ ਸਾਥੀਆਂ ਸਮੇਤ ਏਅਰਪੋਰਟ ‘ਤੇ ਮੈਨੂੰ ਮਿਲਣ ਲਈ ਆਉਣਾ ਇੱਕ ਯਾਦਗਾਰ ਅਨੁਭਵ ਰਿਹਾ।
ਇੰਡੋਨੇਸ਼ੀਆ ਵਿੱਚ ਭਾਰਤੀ ਸੱਭਿਆਚਾਰ ਪ੍ਰਤੀ ਜੋ ਪਿਆਰ ਹੈ, ਉਸ ਦੀ ਇੱਕ ਝਲਕ ਅੱਜ ਮੈਨੂੰ ਰਾਸ਼ਟਰਪਤੀ ਭਵਨ ਵਿੱਚ ਵੀ ਦਿਖਾਈ ਦਿੱਤੀ। ਇੱਥੋਂ ਦੇ ਲੋਕਾਂ ਦਾ ਉਤਸ਼ਾਹ, ਬੱਚਿਆਂ ਦੀ ਮੁਸਕਰਾਹਟ, ਨੌਜਵਾਨਾਂ ਦਾ ਜੋਸ਼, ਇਹ ਸਭ ਕੁਝ ਬਿਆਨ ਤੋਂ ਬਾਹਰ ਸੀ, ਅਦਭੁਤ ਸੀ। ਮੈਂ ਜਿੱਥੇ-ਜਿੱਥੇ ਗਿਆ, ਜਿਸ ਕਿਸੇ ਨੂੰ ਵੀ ਮਿਲਿਆ, ਹਰ ਚਿਹਰੇ ‘ਤੇ ਭਾਰਤ ਪ੍ਰਤੀ ਪਿਆਰ, ਸਤਿਕਾਰ ਅਤੇ ਅਪਣੱਤ ਸਾਫ਼ ਦਿਖਾਈ ਦਿੱਤੀ।
ਸਾਥੀਓ,
ਓਦਾਂ ਮੈਂ ਦੇਖਿਆ, ਇੱਥੇ ਭਾਰਤ ਦਾ ਗਾਣਾ ‘ਕੁਛ ਕੁਛ ਹੋਤਾ ਹੈ’ ਬਹੁਤ ਹੀ ਹਰਮਨ-ਪਿਆਰਾ ਹੈ। ਅੱਜ ਮੈਂ ਪ੍ਰੈਜ਼ੀਡੈਂਟ ਪ੍ਰਬੋਵੋ… ਇਸ ‘ਤੇ ਕਿਹਾ, ਕਿ ਜਦੋਂ ਭਾਰਤ ਅਤੇ ਇੰਡੋਨੇਸ਼ੀਆ ਮਿਲ ਕੇ ਚੱਲਦੇ ਹਨ, ਤਾਂ ਕੁਛ ਕੁਛ ਤੋਂ ਵੀ ਅੱਗੇ ਵਧ ਕੇ ਬਹੁਤ ਕੁਛ ਹੁੰਦਾ ਹੈ।
ਸਾਥੀਓ,
ਅੱਜ ਸਵੇਰੇ ਹੀ ਮੈਨੂੰ ਇੰਡੋਨੇਸ਼ੀਆ ਦਾ ਸਰਬ-ਉੱਚ ਸਨਮਾਨ ਪ੍ਰਾਪਤ ਕਰਨ ਦਾ ਵੀ ਸੁਭਾਗ ਮਿਲਿਆ। ਇਹ 140 ਕਰੋੜ ਭਾਰਤੀਆਂ ਦਾ ਯਸ਼ ਹੈ, ਇਹ ਭਾਰਤੀ ਭਾਈਚਾਰੇ ਦੇ ਤੁਹਾਡੇ ਸਾਰੇ ਸਾਥੀਆਂ ਦਾ ਸਨਮਾਨ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਪੁਰਸਕਾਰ, ਇੰਡੋਨੇਸ਼ੀਆ ਅਤੇ ਭਾਰਤ ਦੀ ਗੂੜ੍ਹੀ ਦੋਸਤੀ ਦਾ ਇੱਕ ਹੋਰ ਪ੍ਰਤੀਕ ਹੈ। ਮੈਂ ਇਸ ਮੰਚ ਤੋਂ ਵੀ ਰਾਸ਼ਟਰਪਤੀ ਪ੍ਰਬੋਵੋ, ਇੰਡੋਨੇਸ਼ੀਆ ਦੀ ਸਰਕਾਰ ਅਤੇ ਇੱਥੋਂ ਦੀ ਜਨਤਾ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।
ਸਾਥੀਓ,
ਪਿਛਲੇ ਸਾਲ 26 ਜਨਵਰੀ ਨੂੰ ਭਾਰਤ ਨੇ ਆਪਣਾ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਸੀ। ਛੱਬੀ, 2 ਅਤੇ 6 = … ਅਤੇ ਮੇਰੇ ਮਿੱਤਰ ਦਾ ਜਨਮ ਦਿਨ ਵੀ 17 ਹੈ, 1 + …
ਉਸ ਸਮਾਗਮ ਵਿੱਚ, ਪ੍ਰੈਜ਼ੀਡੈਂਟ ਪ੍ਰਬੋਵੋ ਮੁੱਖ ਮਹਿਮਾਨ ਵਜੋਂ ਆਏ ਸਨ। ਉਸ ਯਾਤਰਾ ਦੌਰਾਨ, ਸਾਨੂੰ ਕਈ ਵਿਸ਼ਿਆਂ ‘ਤੇ ਵਿਸਤਾਰ ਨਾਲ ਚਰਚਾ ਕਰਨ ਦਾ ਮੌਕਾ ਮਿਲਿਆ। ਪਰ ਉਸ ਯਾਤਰਾ ਦੀ ਇੱਕ ਗੱਲ, ਮੈਂ ਅੱਜ ਖ਼ਾਸ ਤੌਰ ‘ਤੇ ਯਾਦ ਕਰਨਾ ਚਾਹੁੰਦਾ ਹਾਂ। ਅਤੇ ਇਸ ਗੱਲ ਨੂੰ ਬੜੇ ਮਾਣ ਨਾਲ ਰਾਸ਼ਟਰਪਤੀ ਜੀ ਨੇ ਇੱਥੇ ਵੀ ਬੜੇ ਸਹਿਜ ਤਰੀਕੇ ਨਾਲ ਜ਼ਿਕਰ ਕੀਤਾ।
ਮਿਸਟਰ ਪ੍ਰੈਜ਼ੀਡੈਂਟ, ਤੁਸੀਂ ਉਸ ਸਮੇਂ ਕਿਹਾ ਸੀ ਅਤੇ ਅੱਜ ਫਿਰ ਤੋਂ ਕਿਹਾ, ਕਿ ਤੁਹਾਡੇ ਵਿੱਚ ਇੰਡੀਆ ਦਾ ਡੀਐੱਨਏ ਹੈ। ਅੱਜ ਵੀ ਮੈਂ ਦੇਖਿਆ ਸਭ ਤੋਂ ਵੱਧ ਤਾਲੀਆਂ ਉਸੇ ਸਮੇਂ ਵੱਜੀਆਂ। ਅਤੇ ਭਾਰਤ ਵਿੱਚ ਵੀ ਕਰੋੜਾਂ-ਕਰੋੜਾਂ ਭਾਰਤ ਵਾਸੀਆਂ ਦਾ ਦਿਲ ਤੁਸੀਂ ਜਿੱਤ ਲਿਆ ਹੈ। ਉਸ ਇੱਕ ਵਾਕ ਨੇ ਭਾਰਤੀਆਂ ਦੇ ਦਿਲਾਂ ਨੂੰ ਛੂਹ ਲਿਆ ਸੀ।
ਮੈਂ ਤੁਹਾਡੀ ਹੀ ਉਸ ਗੱਲ ਨੂੰ ਅੱਗੇ ਵਧਾਉਂਦਾ ਹਾਂ, ਜਿਸ ਡੀਐੱਨਏ ਦੀ ਗੱਲ ਤੁਸੀਂ ਕੀਤੀ ਸੀ ਉਹ ਮਿਊਚਅਲ ਟਰੱਸਟ ਤੋਂ ਬਣਿਆ ਹੈ। ਉਹ ਡੀਐੱਨਏ ਸਾਂਝੀ ਵਿਰਾਸਤ ਤੋਂ ਬਣਿਆ ਹੈ, ਉਹ ਡੀਐੱਨਏ ਸਾਂਝੀਆਂ ਯਾਦਾਂ ਤੋਂ ਬਣਿਆ ਹੈ। ਉਹ ਡੀਐੱਨਏ ਉਨ੍ਹਾਂ ਸਮੁੰਦਰੀ ਹਵਾਵਾਂ ਤੋਂ ਬਣਿਆ ਹੈ ਜਿਨ੍ਹਾਂ ਨੇ ਹਜ਼ਾਰਾਂ ਸਾਲਾਂ ਤੱਕ ਸਾਡੇ ਜਹਾਜ਼ਾਂ ਨੂੰ ਇੱਕ-ਦੂਜੇ ਦੇ ਤਟਾਂ ਤੱਕ ਪਹੁੰਚਾਇਆ।
ਸਾਥੀਓ,
ਭਾਰਤ-ਇੰਡੋਨੇਸ਼ੀਆ ਸਬੰਧਾਂ ਦਾ ਡੀਐੱਨਏ ਉਨ੍ਹਾਂ ਸੰਤਾਂ ਅਤੇ ਬੌਧ ਭਿਕਸ਼ੂਆਂ ਤੋਂ ਬਣਿਆ ਹੈ, ਜਿਨ੍ਹਾਂ ਨੇ ਗਿਆਨ ਨੂੰ ਸਰਹੱਦਾਂ ਵਿੱਚ ਨਹੀਂ ਬੰਨ੍ਹਿਆ। ਇਹ ਉਨ੍ਹਾਂ ਉੱਦਮੀਆਂ ਤੋਂ ਬਣਿਆ ਹੈ, ਜਿਨ੍ਹਾਂ ਨੇ ਸਿਰਫ਼ ਮਸਾਲਿਆਂ ਦਾ ਵਪਾਰ ਹੀ ਨਹੀਂ ਕੀਤਾ ਸਗੋਂ ਸੱਭਿਆਚਾਰਾਂ ਦੇ ਪੁਲ ਵੀ ਬਣਾਏ। ਇਸ ਡੀਐੱਨਏ ਨੂੰ ਉਨ੍ਹਾਂ ਕਲਾਕਾਰਾਂ ਨੇ ਘੜਿਆ ਹੈ, ਜਿਨ੍ਹਾਂ ਨੇ ਰਾਮਾਇਣ ਅਤੇ ਮਹਾਂਭਾਰਤ ਨੂੰ ਆਪਣੀ-ਆਪਣੀ ਭਾਸ਼ਾ ਵਿੱਚ ਜੀਵਿਆ, ਪਰ ਉਨ੍ਹਾਂ ਦੀ ਆਤਮਾ ਨੂੰ ਇੱਕ ਹੀ ਰੱਖਿਆ।
ਭਾਰਤ-ਇੰਡੋਨੇਸ਼ੀਆ ਦੇ ਸਬੰਧਾਂ ਨੂੰ ਇੰਡੋਨੇਸ਼ੀਆ ਦੇ ਜ਼ਿੰਦਾ-ਦਿਲ ਨਾਗਰਿਕਾਂ ਨੇ ਇੱਥੇ ਬੈਠੇ ਅਨੇਕਾਂ ਪਰਿਵਾਰਾਂ ਨੇ ਸਿੰਜਿਆ ਹੈ ਸਵਾਰਿਆ ਹੈ ਅਤੇ ਹਮੇਸ਼ਾ ਖ਼ੁਸ਼ਹਾਲ ਕੀਤਾ ਹੈ।
ਸਾਥੀਓ,
ਦੁਨੀਆ ਵਿੱਚ ਅਕਸਰ ਦੋ ਦੇਸ਼ਾਂ ਦੇ ਰਿਸ਼ਤੇ ਸਮਝੌਤਿਆਂ (Agreements) ਅਤੇ ਐੱਮਓਯੂਐੱਸ (MoUs) ਰਾਹੀਂ ਅੱਗੇ ਵਧਦੇ ਹਨ। ਕਈ ਦੇਸ਼ ਰਣਨੀਤੀ ਨਾਲ ਜੁੜਦੇ ਹਨ ਤੇ ਕੁਝ ਵਪਾਰ ਰਾਹੀਂ ਨੇੜੇ ਆਉਂਦੇ ਹਨ। ਪਰ ਭਾਰਤ ਅਤੇ ਇੰਡੋਨੇਸ਼ੀਆ ਦਾ ਰਿਸ਼ਤਾ ਸਭਿਅਤਾਵਾਂ ਦਾ ਹੈ, ਸਾਗਰ ਦਾ ਹੈ।
ਸਾਮਰਾਜ ਆਏ, ਸਾਮਰਾਜ ਚਲੇ ਗਏ, ਸਮੁੰਦਰੀ ਰਸਤੇ ਬਦਲੇ, ਦੁਨੀਆ ਦੀ ਰਾਜਨੀਤੀ ਬਦਲੀ ਪਰ ਭਾਰਤ ਅਤੇ ਇੰਡੋਨੇਸ਼ੀਆ ਦੇ ਵਿਚਕਾਰ ਇਹ ਸੂਤਰ ਹਮੇਸ਼ਾ ਕਾਇਮ ਰਿਹਾ। ਅਤੇ ਇਹੀ ਸਾਡੀ ਸਭ ਤੋਂ ਵੱਡੀ ਸ਼ਕਤੀ ਹੈ।
ਸਾਥੀਓ,
ਅੱਜ ਦੁਨੀਆ ਕਨੈਕਟੀਵਿਟੀ ਦੀ ਗੱਲ ਕਰਦੀ ਹੈ। ਪਰ ਸਾਡੇ ਪੁਰਖਿਆਂ ਨੇ ਤਾਂ ਇਸ ਕਨੈਕਟੀਵਿਟੀ ਨੂੰ ਜੀਅ ਕੇ ਦਿਖਾਇਆ ਸੀ। ਅੱਜ ਦੁਨੀਆ ਦੀਆਂ ਸਪਲਾਈ ਚੇਨਾਂ, ਭਰੋਸੇ ਦੀ ਕਮੀ ਕਾਰਨ ਟੁੱਟ ਰਹੀਆਂ ਹਨ, ਪਰ ਭਾਰਤ ਅਤੇ ਇੰਡੋਨੇਸ਼ੀਆ ਨੇ ਉਸ ਸਮੇਂ ਸਪਲਾਈ ਚੇਨ ਦਾ ਭਰੋਸਾ ਜ਼ਿੰਦਾ ਕੀਤਾ ਸੀ ਜਦੋਂ ਗਲੋਬਲ ਸਪਲਾਈ ਚੇਨ ਦੀ ਚਰਚਾ ਵੀ ਨਹੀਂ ਸੀ।
ਅਤੇ ਮੈਨੂੰ ਖ਼ੁਸ਼ੀ ਹੈ ਕਿ ਅੱਜ ਭਾਰਤ ਅਤੇ ਇੰਡੋਨੇਸ਼ੀਆ ਉਸੇ ਭਰੋਸੇ ਦੀ ਪੂੰਜੀ ਦੇ ਨਾਲ ਮਿਲ ਕੇ ਇੱਕ ਨਵਾਂ ਭਵਿੱਖ ਲਿਖ ਰਹੇ ਹਨ। ਅਤੇ ਇਸ ਸ਼ਾਨਦਾਰ ਭਵਿੱਖ ਦੇ ਬਹੁਤ ਵੱਡੇ ਲਾਭਪਾਤਰੀ ਤੁਸੀਂ ਸਾਰੇ ਲੋਕ ਹੋ, ਇੰਡੋਨੇਸ਼ੀਆ ਵਿੱਚ ਰਹਿਣ ਵਾਲਾ ਭਾਰਤੀ ਭਾਈਚਾਰਾ ਹੈ।
ਸਾਥੀਓ,
ਅੱਜ-ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਕੋਲੈਬ ਦੀ ਬਹੁਤ ਚਰਚਾ ਹੁੰਦੀ ਹੈ। ਪਰ ਭਾਰਤ ਅਤੇ ਇੰਡੋਨੇਸ਼ੀਆ ਤਾਂ ਸਦੀਆਂ ਤੋਂ ਕੋਲੈਬ ਕਰਦੇ ਆਏ ਹਨ।
ਇੰਡੋਨੇਸ਼ੀਆ ਦੇ ਕੁਤਾਈ ਵਿੱਚ ਪੁਰਾਣੇ ਸੰਸਕ੍ਰਿਤ ਸ਼ਿਲਾਲੇਖਾਂ ਦੀ ਵਜ੍ਹਾ ਇਹ ਕੋਲੈਬ ਹੀ ਰਿਹਾ। ਨਾਲੰਦਾ ਯੂਨੀਵਰਸਿਟੀ ਵਿੱਚ ਇੱਥੋਂ ਦੇ ਸਕਾਲਰਾਂ ਦੇ ਪਹੁੰਚਣ ਦੀ ਵਜ੍ਹਾ ਇਹ ਕੋਲੈਬ ਹੀ ਤਾਂ ਸੀ।
ਕਟਕ ਦਾ ਬਾਲੀ ਜਾਤਰਾ ਉਤਸਵ ਹੋਵੇ, ਮਹਾਨਦੀ ਵਿੱਚ ਕੇਲੇ ਦੇ ਤਣਿਆਂ ਤੋਂ ਬਣੀਆਂ ਬੇੜੀਆਂ ਨੂੰ ਚਲਾਉਣ ਦੀ ਪਰੰਪਰਾ ਹੋਵੇ, ਵਯਾਂਗ ਕੁਲਿਤ ਵਿੱਚ ਮਹਾਂਭਾਰਤ ਦਾ ਮੰਚਨ ਹੋਵੇ, ਵੈਸਾਕ ਤੀਰਥ ਯਾਤਰਾ ਹੋਵੇ, ਜਾਂ ਦੇਵੀ-ਸ਼੍ਰੀ ਦੀ ਪੂਜਾ ਹੋਵੇ, ਹਰ ਪਰੰਪਰਾ ਵਿੱਚ, ਭਾਰਤ ਅਤੇ ਇੰਡੋਨੇਸ਼ੀਆ ਦਾ ਇਹ ਕੋਲੈਬ ਸਾਫ਼-ਸਾਫ਼ ਦਿਖਾਈ ਦਿੰਦਾ ਹੈ।
ਸਾਥੀਓ,
ਭਾਰਤ ਅਤੇ ਇੰਡੋਨੇਸ਼ੀਆ ਦੇ ਕੋਲੈਬ ਦਾ ਇਹ ਇਤਿਹਾਸ ਜਿੰਨਾ ਪੁਰਾਣਾ ਹੈ, ਓਨਾਂ ਹੀ ਖ਼ੁਸ਼ਹਾਲ ਵੀ ਹੈ। ਸੁਮਾਤਰਾ ਦਾ ਮੁਆਰੋ ਜਾਮਬੀ, ਪ੍ਰਾਚੀਨ ਕਾਲ ਵਿੱਚ ਨਾਲੰਦਾ ਦਾ ਇੱਕ ਸਿਸਟਰ ਇੰਸਟੀਚਿਊਸ਼ਨ ਹੋਇਆ ਕਰਦਾ ਸੀ। ਮੈਨੂੰ ਬਹੁਤ ਸੰਤੋਸ਼ ਹੈ ਕਿ ਅਤੀਤ ਦੀ ਉਸੇ ਪਰੰਪਰਾ ਨੂੰ ਅੱਜ ਅਸੀਂ ਮੁੜ ਸੁਰਜੀਤ (ਰਿਵਾਈਵ) ਕਰ ਰਹੇ ਹਾਂ।
ਤੁਸੀਂ ਸਾਰੇ ਜਾਣਦੇ ਹੀ ਹੋ ਕਿ ਹੁਣ ਨਾਲੰਦਾ ਯੂਨੀਵਰਸਿਟੀ ਨਵੇਂ ਅਵਤਾਰ ਵਿੱਚ ਸਾਹਮਣੇ ਆਈ ਹੈ। ਅਤੇ ਉੱਥੇ, ਇੰਡੋਨੇਸ਼ੀਆ ਦੇ ਵੀ ਕਈ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਯਾਨੀ 21ਵੀਂ ਸਦੀ ਵਿੱਚ, ਅਤੀਤ ਦੀ ਪ੍ਰੇਰਣਾ ਨਾਲ ਅਸੀਂ ਦੋਵੇਂ ਦੇਸ਼ ਇੱਕ ਨਵੇਂ ਭਵਿੱਖ ਦੀ ਦਿਸ਼ਾ ਤੈਅ ਕਰ ਰਹੇ ਹਾਂ।
ਸਾਥੀਓ,
ਭਾਰਤ ਅਤੇ ਇੰਡੋਨੇਸ਼ੀਆ ਦਿਲ ਤੋਂ ਵੀ ਨੇੜੇ ਹਨ ਅਤੇ ਭੂਗੋਲਿਕ ਪੱਖੋਂ ਵੀ ਨਜ਼ਦੀਕੀ ਗੁਆਂਢੀ ਹਨ। ਭਾਰਤ ਦੇ ਗ੍ਰੇਟ ਨਿਕੋਬਾਰ ਟਾਪੂ ਤੋਂ ਇੰਡੋਨੇਸ਼ੀਆ ਦੇ ਆਚੇ ਦੀ ਦੂਰੀ ਲਗਭਗ 150 ਕਿੱਲੋਮੀਟਰ ਹੈ। ਸੋਚੋ, ਭਾਰਤ ਦੇ ਇੱਕ ਟਾਪੂ ਤੋਂ ਇੰਡੋਨੇਸ਼ੀਆ, ਭਾਰਤ ਦੇ ਰਾਜਾਂ ਨਾਲੋਂ ਵੀ ਜ਼ਿਆਦਾ ਨੇੜੇ ਹੈ।
ਇੰਡੋਨੇਸ਼ੀਆ ਵਿੱਚ ਆਉਣ ਵਾਲੇ ਹਰ ਭਾਰਤੀ ਨੂੰ ਇੱਥੇ ਅਪਣੱਤ ਮਹਿਸੂਸ ਹੁੰਦੀ ਹੈ। ਇਹੀ ਕਾਰਨ ਹੈ ਕਿ ਸਾਲਾਂ ਤੋਂ ਸਾਡੇ ਦੋਵੇਂ ਦੇਸ਼ ਵਪਾਰ, ਪਰੰਪਰਾ ਅਤੇ ਸੈਰ-ਸਪਾਟੇ ਦੇ ਮਾਧਿਅਮ ਰਾਹੀਂ ਇੱਕ-ਦੂਜੇ ਨਾਲ ਜੁੜ ਕੇ ਸਾਡੇ ਰਿਸ਼ਤਿਆਂ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ।
ਅੱਜ ਜਦੋਂ ਭਾਰਤ ਨਵੇਂ ਪੋਰਟਸ (ਬੰਦਰਗਾਹਾਂ) ਬਣਾ ਰਿਹਾ ਹੈ, ਨਵੇਂ ਜਹਾਜ਼ਾਂ ‘ਤੇ ਕੰਮ ਕਰ ਰਿਹਾ ਹੈ, ਨਵੇਂ ਸਮੁੰਦਰੀ ਰਸਤਿਆਂ ਦੀ ਖੋਜ ਕਰ ਰਿਹਾ ਹੈ, ਨਵੀਂਆਂ ਸਾਂਝੇਦਾਰੀਆਂ ਦੇ ਮਾਧਿਅਮ ਰਾਹੀਂ ਸਮੁੰਦਰੀ ਵਪਾਰ ਨੂੰ ਅੱਗੇ ਵਧਾ ਰਿਹਾ ਹੈ, ਅਜਿਹੇ ਸਮੇਂ ਵਿੱਚ ਇੰਡੋਨੇਸ਼ੀਆ ਸਾਡੇ ਲਈ ਇੱਕ ਪਸੰਦੀਦਾ ਦੋਸਤ (ਫੇਵਰੇਟ ਫ੍ਰੈਂਡ) ਬਣ ਕੇ ਸਾਡੇ ਨਾਲ ਖੜ੍ਹਾ ਹੈ।
ਸਾਥੀਓ,
ਇੰਡੋਨੇਸ਼ੀਆ ਹੋਵੇ ਜਾਂ ਫਿਰ ਭਾਰਤ, ਅਸੀਂ ਦੋਵੇਂ ਹੀ ਦੇਸ਼ ਵਿਕਾਸ ਲਈ ਉਤਾਵਲੇ ਹਾਂ। ਸਾਡੇ ਕੋਲ ਨਾ ਰੁਕਣ ਦਾ ਮੌਕਾ ਹੈ ਅਤੇ ਨਾ ਹੀ ਥੰਮ੍ਹਣ ਦਾ। ਇੰਡੋਨੇਸ਼ੀਆ ਦੀ ਪ੍ਰਗਤੀ ਬਾਰੇ ਇੱਥੇ ਅਜੇ ਕੁਝ ਭਾਰਤੀਆਂ ਨੇ ਦੱਸਿਆ ਹੈ, ਹਿੰਦੁਸਤਾਨ ਤੋਂ ਮੈਂ ਵੀ ਤੁਹਾਡੇ ਲਈ ਭਾਰਤ ਦੀ ਤਰੱਕੀ ਦੀਆਂ ਕਈ ਗਾਥਾਵਾਂ ਲੈ ਕੇ ਆਇਆ ਹਾਂ।
ਸਾਥੀਓ,
ਅੱਜ-ਕੱਲ੍ਹ ਤੁਸੀਂ ਜਦੋਂ ਵੀ ਭਾਰਤ ਬਾਰੇ ਸੁਣਦੇ ਹੋ, ਤਾਂ ਇੱਕ ਚਰਚਾ ਸਭ ਤੋਂ ਪਹਿਲਾਂ ਆਉਂਦੀ ਹੈ। ਹੈੱਡਲਾਈਨ ਬਣਦੀ ਹੈ- ਭਾਰਤ ਦੀ ਇਕੋਨੋਮੀ। ਕੋਈ ਆਖੇਗਾ, ਇੰਨੇ ਟ੍ਰਿਲੀਅਨ ਡਾਲਰ ਦੀ ਇਕੋਨੋਮੀ ਹੋ ਗਈ ਹੈ, ਕੋਈ ਜੀ.ਡੀ.ਪੀ. ਗ੍ਰੋਥ ਦੀ ਗੱਲ ਕਰੇਗਾ, ਕੋਈ ਦੱਸੇਗਾ ਕਿ ਪਿਛਲੇ 10-12 ਸਾਲਾਂ ਵਿੱਚ ਅਰਥ-ਵਿਵਸਥਾ ਵਿੱਚ ਇੰਨਾ ਉਛਾਲ ਆ ਗਿਆ ਹੈ। ਤੁਹਾਨੂੰ ਭਾਰਤ ਦੀਆਂ ਇੱਕ ਤੋਂ ਵੱਧ ਕੇ ਇੱਕ ਪ੍ਰਾਪਤੀਆਂ ਸੁਣਨ ਨੂੰ ਮਿਲਣਗੀਆਂ।
ਅੱਜ ਭਾਰਤ ਦੀ ਅਰਥ-ਵਿਵਸਥਾ ਦੁਨੀਆ ਦੀ ਗ੍ਰੋਥ ਨੂੰ ਅੱਗੇ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ। ਜਦੋਂ ਦੁਨੀਆ ‘ਤੇ ਕੋਰੋਨਾ ਦਾ ਇੰਨਾ ਵੱਡਾ ਸੰਕਟ ਆਇਆ, ਤਾਂ ਵੀ ਭਾਰਤ ਦੀ ਅਰਥ-ਵਿਵਸਥਾ ਠੱਪ ਨਹੀਂ ਹੋਈ। ਜਦੋਂ ਵੈਸਟ ਏਸ਼ੀਆ ਦਾ ਇੰਨਾ ਵੱਡਾ ਸੰਕਟ ਚੱਲ ਰਿਹਾ ਸੀ, ਉਦੋਂ ਵੀ ਭਾਰਤ ਦੀ ਇਕੋਨੋਮੀ ਮੱਠੀ ਨਹੀਂ ਹੋਈ, ਸਗੋਂ ਪਿਛਲੇ ਸਾਲ ਦੀ ਜੋ ਆਖਰੀ ਤਿਮਾਹੀ, ਮਾਰਚ ਵਿੱਚ ਖ਼ਤਮ ਹੁੰਦੀ ਹੈ, ਉਦੋਂ ਸਾਡੀ ਗ੍ਰੋਥ ਰੇਟ ਸੱਤ ਪੁਆਇੰਟ ਸੱਤ (7.7%) ਪਰਸੈਂਟ ਰਹੀ ਹੈ।
ਇਹ ਗਤੀ, ਇਹ ਤਰੱਕੀ ਐਵੇਂ ਹੀ ਨਹੀਂ ਆਈ ਹੈ। ਭਾਰਤ ਨੇ ਇੱਕ ਤੋਂ ਬਾਅਦ ਇੱਕ ਸੁਧਾਰ ਕੀਤੇ ਹਨ, ਅਸੀਂ ਲਗਾਤਾਰ ਪਰਫਾਰਮ ਕੀਤਾ ਹੈ, ਇਸੇ ਲਈ ਅੱਜ ਦੇਸ਼ ਟ੍ਰਾਂਸਫਾਰਮ ਹੋ ਰਿਹਾ ਹੈ। ਰਿਫਾਰਮ, ਪਰਫਾਰਮ, ਟ੍ਰਾਂਸਫਾਰਮ— ਇਸ ਮੰਤਰ ਨੂੰ ਲੈ ਕੇ ਅਸੀਂ ਚੱਲ ਰਹੇ ਹਾਂ।
ਸਾਥੀਓ,
ਭਾਰਤ ਨੇ ਅੱਜ ਜੋ ਗ੍ਰੋਥ ਹਾਸਲ ਕੀਤੀ ਹੈ, ਇਹ 140 ਕਰੋੜ ਲੋਕਾਂ ਦੇ ਸੁਪਨਿਆਂ ਦੀ ਗ੍ਰੋਥ ਹੈ, ਇਹ ਕਰੋੜਾਂ ਭਾਰਤੀਆਂ ਦੀਆਂ ਐਸਪੀਰੇਸ਼ਨਸ ਦੀ ਗ੍ਰੋਥ ਹੈ। ਤੁਸੀਂ ਸਾਰੇ ਵੀ ਉਸ ਸੁਪਨੇ ਤੋਂ ਵੱਖਰੇ ਨਹੀਂ ਹੋ। ਇੰਡੋਨੇਸ਼ੀਆ ਵਿੱਚ ਰਹਿਣ ਵਾਲਾ ਹਰ ਇੱਕ ਭਾਰਤੀ ਉਸ ਸੁਪਨੇ ਦਾ ਸਾਂਝੀਦਾਰ ਹੈ।
ਸਾਥੀਓ,
ਭਾਰਤ ਦੀ ਗ੍ਰੋਥ ਵਿੱਚ ਜੋ ਸਪੀਡ ਅਤੇ ਸਕੇਲ ਹੈ, ਉਸ ਨੂੰ ਇੱਕ ਲਾਈਨ ਵਿੱਚ ਦੱਸਣਾ ਹੋਵੇ ਤਾਂ ਮੈਂ ਕਹਾਂਗਾ — One point four billion aspirations in motion । ਅੱਜ ਭਾਰਤ ਦੇ ਪਿੰਡਾਂ-ਦੇਹਾਤਾਂ ਤੋਂ ਲੈ ਕੇ ਸ਼ਹਿਰਾਂ ਤੱਕ ਦਾ ਨਾਗਰਿਕ ਉਮੀਦਾਂ ਨਾਲ ਭਰਿਆ ਹੋਇਆ ਹੈ। ਹਰ ਕਿਸੇ ਵਿੱਚ ਇਹ ਆਤਮ-ਵਿਸ਼ਵਾਸ ਆਇਆ ਹੈ ਕਿ ਹਾਂ ਅਸੀਂ ਇਹ ਸਫ਼ਲਤਾ ਹਾਸਲ ਕਰ ਸਕਦੇ ਹਾਂ।
ਸਾਥੀਓ,
ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਹਾਂ। ਤੁਸੀਂ ਵੀ ਜਾਣਦੇ ਹੋ ਕਿ ਹਰ ਇਨਸਾਨ ਲਈ ਆਪਣੇ ਘਰ ਦਾ ਸੁਪਨਾ ਕਿੰਨਾ ਵੱਡਾ ਸੁਪਨਾ ਹੁੰਦਾ ਹੈ। ਅਤੇ ਭਾਰਤ ਦਾ ਅੰਕੜਾ ਸੁਣੋ: ਭਾਰਤ ਵਿੱਚ ਪਿਛਲੇ 10-12 ਸਾਲਾਂ ਵਿੱਚ 4 ਕਰੋੜ ਤੋਂ ਵੱਧ ਗ਼ਰੀਬਾਂ ਨੂੰ ਸਰਕਾਰ ਨੇ ਪੱਕੇ ਘਰ ਬਣਾ ਕੇ ਦਿੱਤੇ ਹਨ। ਇੰਨੀ ਤਾਂ ਕਈ ਦੇਸ਼ਾਂ ਵਿੱਚ ਕੁੱਲ ਘਰਾਂ ਦੀ ਗਿਣਤੀ ਵੀ ਨਹੀਂ ਹੈ।
ਸਾਥੀਓ,
ਜਦੋਂ ਲੋਕਾਂ ਨੂੰ ਆਪਣਾ ਘਰ ਮਿਲਦਾ ਹੈ, ਇੱਕ ਸਨਮਾਨਜਨਕ ਜ਼ਿੰਦਗੀ ਮਿਲਦੀ ਹੈ, ਉਦੋਂ ਇਹਨਾਂ ਕਰੋੜਾਂ ਭਾਰਤੀਆਂ ਦੀਆਂ ਉਮੀਦਾਂ ਨੂੰ ਗਤੀ ਮਿਲਦੀ ਹੈ, ਸੁਪਨੇ ਮੋਸ਼ਨ ਵਿੱਚ ਆਉਂਦੇ ਹਨ।
ਸਾਥੀਓ,
ਮੈਂ ਤੁਹਾਨੂੰ ਭਾਰਤ ਵਿੱਚ ਸੋਸ਼ਲ ਸਕਿਊਰਿਟੀ ਕਵਰ ਦਾ ਇੱਕ ਦਿਲਚਸਪ ਅੰਕੜਾ ਦਿਆਂਗਾ। 12 ਸਾਲ ਪਹਿਲਾਂ ਭਾਰਤ ਵਿੱਚ 25 ਕਰੋੜ ਲੋਕਾਂ ਕੋਲ ਸੋਸ਼ਲ ਸਕਿਊਰਿਟੀ ਕਵਰ ਸੀ। ਅੱਜ ਕਰੀਬ 100 ਕਰੋੜ ਭਾਰਤੀ ਸੋਸ਼ਲ ਸਕਿਊਰਿਟੀ ਦੇ ਦਾਇਰੇ ਵਿੱਚ ਆ ਗਏ ਹਨ। ਅਤੇ ਹੁਣ ਜੋ ਅੰਕੜਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ, ਉਹ ਸੁਣ ਕੇ ਤੁਸੀਂ ਹੈਰਾਨ ਹੀ ਰਹਿ ਜਾਓਗੇ।
ਭਾਰਤ ਵਿੱਚ ਇੱਕ ਯੋਜਨਾ ਚੱਲਦੀ ਹੈ — ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ। ਇਸ ਯੋਜਨਾ ਦੇ ਤਹਿਤ ਸਾਲ ਵਿੱਚ ਸਿਰਫ਼ 20 ਰੁਪਏ ਦੇ ਪ੍ਰੀਮੀਅਮ ‘ਤੇ 2 ਲੱਖ ਰੁਪਏ ਦਾ ਐਕਸੀਡੈਂਟਲ ਇੰਸ਼ੋਰੈਂਸ (ਹਾਦਸਾ ਬੀਮਾ) ਮਿਲਦਾ ਹੈ। ਯਾਨੀ ਇੱਕ ਕੌਫ਼ੀ ਜਿੰਨਾ ਵੀ ਖ਼ਰਚਾ ਨਹੀਂ ਹੈ। ਦੁਨੀਆ ਵਿੱਚ ਇਹ ਕਿਤੇ ਮਿਲੇ ਨਾ ਮਿਲੇ, ਪਰ ਇਹ ਭਾਰਤ ਵਿੱਚ ਮਿਲ ਰਹੀ ਹੈ। ਅਤੇ ਇਸ ਦੇ ਨਾਲ ਭਾਰਤ ਦੇ ਕਰੀਬ 60 ਕਰੋੜ ਲੋਕ ਕਵਰਡ ਹਨ।
ਸਾਥੀਓ,
ਇੱਕ ਦੂਜੀ ਯੋਜਨਾ ਵੀ ਹੈ — ਪੀਐੱਮ ਜੀਵਨ ਜਯੋਤੀ ਬੀਮਾ ਯੋਜਨਾ। ਇਸ ਯੋਜਨਾ ਵਿੱਚ ਹਰ ਰੋਜ਼ ਦੇ ਕਰੀਬ ਡੇਢ ਰੁਪਏ ਦੇ ਪ੍ਰੀਮੀਅਮ ‘ਤੇ ਲਾਈਫ ਇੰਸ਼ੋਰੈਂਸ (ਜੀਵਨ ਬੀਮਾ) ਮਿਲਦਾ ਹੈ। ਹਰ ਰੋਜ਼ ਦੇ ਸਿਰਫ਼ ਡੇਢ ਰੁਪਏ, ਇੱਕ ਕੌਫ਼ੀ ਵੀ ਡੇਢ ਰੁਪਏ ਤੋਂ ਜ਼ਿਆਦਾ ਹੈ। ਅਤੇ ਭਾਰਤ ਵਿੱਚ ਅਜੇ 28 ਕਰੋੜ ਲੋਕ ਇਸ ਯੋਜਨਾ ਨਾਲ ਜੁੜੇ ਹਨ।
ਸਾਥੀਓ,
ਸਰਕਾਰ ਦੀਆਂ ਇਹਨਾਂ ਦੋਵਾਂ ਯੋਜਨਾਵਾਂ ਦੇ ਤਹਿਤ ਹੁਣ ਤੱਕ ਕਰੀਬ 22 ਹਜ਼ਾਰ ਕਰੋੜ ਰੁਪਏ ਦਾ ਕਲੇਮ ਲੋਕਾਂ ਨੂੰ ਦਿੱਤਾ ਜਾ ਚੁੱਕਾ ਹੈ। 22000 Crore Rupees. ਲੋਕਾਂ ਦੇ ਜੀਵਨ ਵਿੱਚ ਜਦੋਂ ਸੰਕਟ ਆਇਆ ਤਾਂ ਸਰਕਾਰ ਉਹਨਾਂ ਦੀ ਸਾਥੀ ਬਣ ਕੇ ਉਹਨਾਂ ਦੇ ਨਾਲ ਖੜ੍ਹੀ ਰਹੀ।
ਸਾਥੀਓ,
ਅੱਜ ਭਾਰਤ ਵਿੱਚ ਇੱਕ ਹੋਰ ਅਜਿਹੀ ਵਿਵਸਥਾ ਬਣੀ ਹੈ, ਜੋ ਬੇਮਿਸਾਲ ਹੈ, ਸ਼ਾਨਦਾਰ ਹੈ। ਇਹ ਹੈ ‘ਡਾਇਰੈਕਟ ਬੈਨੀਫਿਟ ਟ੍ਰਾਂਸਫਰ’ । ਇਹ ਇੱਕ ਅਜਿਹੀ ਫੁਲ-ਪਰੂਫ ਵਿਵਸਥਾ ਹੈ, ਜਿਸ ਵਿੱਚ ਬਿਨਾਂ ਕਿਸੇ ਲੀਕੇਜ ਦੇ ਲਾਭਪਾਤਰੀਆਂ ਤੱਕ ਪੂਰਾ ਪੈਸਾ ਪਹੁੰਚ ਜਾਂਦਾ ਹੈ।
ਇੱਕ ਸੱਜਣ ਆਏ ਸਨ ਮੈਨੂੰ ਪੁੱਛ ਰਹੇ ਸਨ, ਬੰਗਾਲ ਲਈ ਮੇਰਾ ਵਿਜ਼ਨ ਕੀ ਹੈ। ਇਹ ਵਿਜ਼ਨ ਹੈ… Direct Benefit transfer. No leakage (ਸਿੱਧਾ ਲਾਭ ਤਬਾਦਲਾ, ਕੋਈ ਲੀਕੇਜ ਨਹੀਂ)।
ਅਤੇ ਇਹ ਪੈਸੇ ਵੀ ਸਿੱਧੇ ਉਹਨਾਂ ਦੇ ਬੈਂਕ ਖਾਤੇ ਵਿੱਚ । ਤੁਸੀਂ ਕਲਪਨਾ ਕਰ ਸਕਦੇ ਹੋ ਕਿ ਬੀਤੇ 12 ਸਾਲਾਂ ਵਿੱਚ ਕਰੀਬ 50 ਲੱਖ ਕਰੋੜ ਰੁਪਏ, ਫਿਫਟੀ ਟ੍ਰਿਲੀਅਨ ਰੁਪਏ ਦੀ ਮਦਦ, ਡਾਇਰੈਕਟ (ਸਿੱਧੀ) ਲੋਕਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾ ਚੁੱਕੀ ਹੈ।
ਸਾਥੀਓ,
ਜਦੋਂ ਅਜਿਹੀ ਵਿਵਸਥਾ ਬਣਦੀ ਹੈ ਤਾਂ ਲੋਕਾਂ ਦਾ ਭਰੋਸਾ ਵਧਦਾ ਹੈ, ਉਦੋਂ ਲੋਕਾਂ ਵਿੱਚ ਆਤਮ-ਵਿਸ਼ਵਾਸ ਆਉਂਦਾ ਹੈ ਅਤੇ ਉਦੋਂ 25 ਕਰੋੜ ਭਾਰਤੀ ਗ਼ਰੀਬੀ ਨੂੰ ਹਰਾ ਕੇ ਗਰੀਬੀ ਨੂੰ ਪਛਾੜ ਕੇ ਗ਼ਰੀਬੀ ਵਿੱਚੋਂ ਬਾਹਰ ਨਿਕਲ ਕੇ ਸ਼ਾਂਤੀ ਨਾਲ ਜ਼ਿੰਦਗੀ ਜਿਊਣੀ ਸ਼ੁਰੂ ਕਰਦੇ ਹਨ।
ਸਾਥੀਓ,
ਮੈਂ ਤੁਹਾਨੂੰ ਇੱਕ ਹੋਰ ਅੰਕੜਾ ਦਿੰਦਾ ਹਾਂ। ਤੁਸੀਂ ਇਹ ਸੁਣਿਆ ਹੋਵੇਗਾ ਕਿ ਦੁਨੀਆ ਵਿੱਚ ਜਿੰਨੀਆਂ ਵੀ ਰੀਅਲ-ਟਾਈਮ ਡਿਜੀਟਲ ਪੇਮੈਂਟਸ ਹੁੰਦੀਆਂ ਹਨ, ਉਸ ਦਾ ਕਰੀਬ 50 ਫੀਸਦ ਇਕੱਲੇ ਭਾਰਤ ਵਿੱਚ ਹੁੰਦਾ ਹੈ। ਦੁਨੀਆ ਦਾ 50%.
ਅੱਜ ਭਾਰਤ ਵਿੱਚ ਹਰ ਰੋਜ਼ 75 ਕਰੋੜ ਤੋਂ ਵੱਧ ਡਿਜੀਟਲ ਲੈਣ-ਦੇਣ ਹੁੰਦੇ ਹਨ। 75 ਕਰੋੜ ਤੋਂ ਵੱਧ। ਯਾਨੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਨਕਦੀ ਲੈ ਕੇ ਚੱਲਣ ਦੀ ਮਜਬੂਰੀ ਨਹੀਂ ਰਹੀ। ਅਤੇ ਹਾਲਾਤ ਤਾਂ ਇਹ ਹੋ ਗਏ ਹਨ ਕਿ ਲੋਕ ਡੈਬਿਟ ਕਾਰਡ ਦਾ ਪਾਸਵਰਡ ਭੁੱਲਣ ਲੱਗ ਪਏ ਹਨ, ਬੈਂਕ ਏਟੀਐੱਮ ਦਾ ਪਾਸਵਰਡ ਭੁੱਲਣ ਲੱਗੇ ਹਨ, ਬੱਸ ਯੂਪੀਆਈ ਰਾਹੀਂ, ਮੋਬਾਈਲ ਫ਼ੋਨ ਨਾਲ ਹੀ ਕੰਮ ਹੋ ਰਿਹਾ ਹੈ।
ਸਾਥੀਓ,
ਜਦੋਂ ਸੁਪਨੇ ਵੱਡੇ ਹੁੰਦੇ ਹਨ ਤਾਂ ਸਰਕਾਰ ਦੇ ਕੰਮ ਕਰਨ ਦੀ ਰਫ਼ਤਾਰ ਵੀ ਓਨੀ ਹੀ ਤੇਜ਼ ਹੋ ਜਾਂਦੀ ਹੈ। ਅੱਜ ਤੁਸੀਂ ਭਾਰਤ ਜਾਓਗੇ ਤਾਂ ਚਾਰੋਂ ਪਾਸੇ ਹਾਈਵੇਅ ਅਤੇ ਐਕਸਪ੍ਰੈਸਵੇਅ ਬਣਦੇ ਹੋਏ ਦੇਖੋਗੇ।
12 ਸਾਲਾਂ ਵਿੱਚ ਹਾਈਵੇਅ ਨਿਰਮਾਣ ਦੀ ਰਫ਼ਤਾਰ ਤਿੰਨ ਗੁਣਾ ਵਧ ਗਈ ਹੈ। ਇਹ ਵੀ ਦੁਨੀਆ ਵਿੱਚ one of the fastest ਹੈ। ਇਸ ਦੌਰਾਨ ਭਾਰਤ ਵਿੱਚ ਐਕਸਪ੍ਰੈਸਵੇਅ ਦੀ ਲੰਬਾਈ 100 ਕਿੱਲੋਮੀਟਰ ਤੋਂ ਵਧ ਕੇ 3 ਹਜ਼ਾਰ ਕਿੱਲੋਮੀਟਰ ਤੱਕ ਪਹੁੰਚ ਚੁੱਕੀ ਹੈ।
ਅਤੇ ਭਾਰਤ ਦੇ ਜੋ ਇਹ ਵੱਡੇ ਸੁਪਨੇ ਹਨ, ਇਹਨਾਂ ਨੂੰ ਭਾਰਤ ਦਾ ਨੌਜਵਾਨ ਅੱਗੇ ਵਧਾ ਰਿਹਾ ਹੈ। 12 ਸਾਲਾਂ ਵਿੱਚ ਗਲੋਬਲ QS ਰੈਂਕਿੰਗ ਵਿੱਚ ਭਾਰਤੀ ਯੂਨੀਵਰਸਿਟੀਆਂ ਦੀ ਗਿਣਤੀ 11 ਤੋਂ ਵਧ ਕੇ 50 ਤੋਂ ਵੱਧ ਹੋ ਚੁੱਕੀ ਹੈ।
ਅੱਜ ਭਾਰਤ ਦੇ ਨੌਜਵਾਨ ਬਹੁਤ ਵੱਡੀ ਗਿਣਤੀ ਵਿੱਚ ਪੇਟੈਂਟ ਫਾਈਲ ਕਰ ਰਹੇ ਹਨ, ਇਨੋਵੇਸ਼ਨ ਨੂੰ ਗਤੀ ਦੇ ਰਹੇ ਹਨ। ਇਸੇ ਲਈ ਤਾਂ ਅੱਜ ਭਾਰਤ 2 ਲੱਖ ਤੋਂ ਵੱਧ ਰਜਿਸਟਰਡ ਸਟਾਰਟ-ਅੱਪਸ (Startups) ਵਾਲਾ ਦੇਸ਼ ਹੈ, 2 ਲੱਖ ਤੋਂ ਵੱਧ। ਕਰੀਬ ਸਵਾ ਸੌ ਯੂਨੀਕੋਰਨਸ (Unicorns) ਵਾਲਾ ਦੇਸ਼ ਹੈ।
ਤਾਂ ਹੀ ਤਾਂ ਮੈਂ ਕਹਿੰਦਾ ਹਾਂ ਕਿ ਭਾਰਤ ਸਿਰਫ਼ ਸਭ ਤੋਂ ਤੇਜ਼ੀ ਨਾਲ ਵਧ ਰਹੀ ਇਕੋਨੋਮੀ ਨਹੀਂ ਹੈ, ਭਾਰਤ ਵਿੱਚ ਬਿਲੀਅਨ ਪਲੱਸ ਡ੍ਰੀਮਸ ਇਨ ਮੋਸ਼ਨ ਹਨ।
ਸਾਥੀਓ,
ਸਾਨੂੰ ਭਾਰਤੀਆਂ ਨੂੰ ਤਾਜ਼ਾ ਖਾਣਾ, ਕੁਝ ਜ਼ਿਆਦਾ ਪਸੰਦ ਹੁੰਦਾ ਹੈ। ਗਰਮਾ-ਗਰਮ ਹੋਵੇ ਤਾਂ ਗੱਲ ਹੀ ਕੁਝ ਹੋਰ ਹੁੰਦੀ ਹੈ, ਇਸ ਲਈ, ਮੈਂ ਭਾਰਤ ਦੀ ਸਮਰੱਥਾ ਦੀ ਇੱਕ ਸਭ ਤੋਂ ਤਾਜ਼ਾ ਉਦਾਹਰਨ ਦਿੰਦਾ ਹਾਂ।
ਇੰਡੋਨੇਸ਼ੀਆ ਆਉਣ ਤੋਂ ਦੋ ਦਿਨ ਪਹਿਲਾਂ ਯਾਨੀ 4 ਜੁਲਾਈ ਨੂੰ ਮੈਨੂੰ ਇੱਕ ਹੀ ਦਿਨ ਵਿੱਚ ਦੇਸ਼ ਨੂੰ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਸੌਂਪਣ ਦਾ ਮੌਕਾ ਮਿਲਿਆ ਹੈ। One Trillion Rupees (ਇੱਕ ਟ੍ਰਿਲੀਅਨ ਰੁਪਏ) ਦੇ ਬੁਨਿਆਦੀ ਢਾਂਚਾ ਪ੍ਰੋਜੈਕਟ ਇੱਕ ਹੀ ਦਿਨ ਵਿੱਚ। ਭਾਰਤ ਇਸ ਸਕੇਲ ‘ਤੇ ਕੰਮ ਕਰ ਰਿਹਾ ਹੈ।
ਸਾਥੀਓ,
ਭਾਰਤ ਨੇ 4 ਜੁਲਾਈ ਨੂੰ ਇੱਕ ਬਹੁਤ ਵੱਡੀ ਰਿਫਾਇਨਰੀ ਸ਼ੁਰੂ ਕੀਤੀ ਹੈ। ਅਤੇ ਇਸ ਰਿਫਾਇਨਰੀ ਵਿੱਚ ਜੋ ਸਮੱਗਰੀ ਲੱਗੀ ਹੈ, ਉਹ ਵੀ ਘੱਟ ਹੈਰਾਨ ਕਰਨ ਵਾਲੀ ਨਹੀਂ ਹੈ। ਇਸ ਵਿੱਚ ਜਿੰਨਾ ਸਟੀਲ ਲੱਗਿਆ ਹੈ, ਉਸ ਨਾਲ 40 ਨਵੇਂ ਐਫਿਲ ਟਾਵਰ ਬਣ ਜਾਂਦੇ, ਇੰਨਾ ਸਟੀਲ ਲੱਗਿਆ ਹੈ ਕਿ 5 ਬੁਰਜ ਖਲੀਫ਼ਾ ਤਿਆਰ ਹੋ ਜਾਂਦੇ।
ਇਸ ਰਿਫਾਇਨਰੀ ਦੇ ਨਿਰਮਾਣ ਵਿੱਚ ਇੰਨੀ ਲੰਬੀ ਕੇਬਲ (ਤਾਰ) ਵਰਤੀ ਗਈ ਹੈ, ਜਿਸ ਨਾਲ ਪੂਰੀ ਧਰਤੀ ਦੇ ਦੋ ਚੱਕਰ ਲੱਗ ਸਕਦੇ ਹਨ। ਅਜਿਹੇ ਹੀ ਅਭਿਆਨਾਂ ਸਦਕਾ ਅੱਜ ਭਾਰਤ ਰਿਫਾਇਨਿੰਗ ਕੈਪੇਸਿਟੀ (ਸੋਧਣ ਦੀ ਸਮਰੱਥਾ) ਦੇ ਮਾਮਲੇ ਵਿੱਚ ਦੁਨੀਆ ਦੇ ਟੌਪ-4 ਦੇਸ਼ਾਂ ਵਿੱਚ ਪਹੁੰਚ ਚੁੱਕਾ ਹੈ।
ਸਾਥੀਓ,
4 ਜੁਲਾਈ ਨੂੰ ਹੀ ਇਸ ਰਿਫਾਇਨਰੀ ਤੋਂ ਇਲਾਵਾ ਜੋਧਪੁਰ ਵਿੱਚ ਇੱਕ ਸ਼ਾਨਦਾਰ, ਅਦਭੁੱਤ ਏਅਰਪੋਰਟ ਸ਼ੁਰੂ ਹੋਇਆ। ਛੋਟੇ-ਛੋਟੇ ਸ਼ਹਿਰਾਂ ਤੱਕ ਹਵਾਈ ਸੰਪਰਕ ਵਧਾਉਣ ਲਈ 28 ਹਜ਼ਾਰ ਕਰੋੜ ਰੁਪਏ ਦੀ ‘ਉਡਾਨ’ ਯੋਜਨਾ ਲਾਂਚ ਕੀਤੀ ਗਈ। ਜੈਪੁਰ ਦੇ ਮੈਟਰੋ ਨੈੱਟਵਰਕ ਨੂੰ ਇਸੇ ਦਿਨ ਵਿਸਤਾਰ ਮਿਲਿਆ। ਅਤੇ ਇਸੇ ਦਿਨ ਭਾਰਤ ਦੇ ਤੀਜੇ ਸੈਮੀਕੰਡਕਟਰ ਪਲਾਂਟ ਨੇ ਵੀ ਕੰਮ ਸ਼ੁਰੂ ਕਰ ਦਿੱਤਾ।
ਯਾਨੀ ਐਨਰਜੀ (ਊਰਜਾ) ਤੋਂ ਲੈ ਕੇ ਕਨੈਕਟੀਵਿਟੀ (ਸੰਪਰਕ), ਅਤੇ ਚਿੱਪ ਮੈਨੂਫੈਕਚਰਿੰਗ ਤੱਕ, ਭਾਰਤ, Unstoppable (ਰੁਕਣ ਵਾਲਾ ਨਹੀਂ) ਹੈ!
ਸਾਥੀਓ,
ਅੱਜ ਦਾ ਭਾਰਤ ਸਿਰਫ਼ ਆਪਣੇ ਸੁਪਨੇ ਪੂਰੇ ਨਹੀਂ ਕਰ ਰਿਹਾ ਸਗੋਂ ਹਰ ਮਿੱਤਰ ਦੇਸ਼ ਦੇ ਸੁਪਨਿਆਂ ਦੇ ਨਾਲ ਖੜ੍ਹਾ ਹੈ। ਭਾਰਤ, ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ ‘ਤੇ ਚੱਲਦਾ ਹੈ। ਇਸ ਲਈ ਆਪਣੇ ਭਾਈਵਾਲਾਂ ਨਾਲ ਮਿਲ ਕੇ ਨਵੇਂ ਮੌਕੇ ਬਣਾਉਂਦਾ ਹੈ ਅਤੇ ਉਹਨਾਂ ਨੂੰ ਵੀ ਨਵੇਂ ਮੌਕਿਆਂ ਨਾਲ ਜੋੜਦਾ ਹੈ।
ਭਾਰਤ ਦੀ ਆਤਮ-ਨਿਰਭਰਤਾ ਇੰਡੋਨੇਸ਼ੀਆ ਲਈ, ਪੂਰੇ ਆਸੀਆਨ ਰੀਜਨ ਲਈ ਵੀ ਇੱਕ ਮਲਟੀਪਲਾਈਂਗ ਫੋਰਸ (ਗੁਣਾਤਮਕ ਤਾਕਤ) ਹੈ। ਤੁਸੀਂ ਸਿਹਤ ਖੇਤਰ ਨੂੰ ਹੀ ਲੈ ਲਓ। ਅੱਜ ਦੁਨੀਆ ਦੀ ਹਰ ਪੰਜ ਵਿੱਚੋਂ ਇੱਕ ਜੈਨਰਿਕ ਦਵਾਈ (Generic Medicine) ਭਾਰਤ ਵਿੱਚ ਬਣਦੀ ਹੈ। ਯੂਨੀਸੈਫ ਦੀ ਲੋੜ ਦੀਆਂ ਲਗਭਗ 60 Percent Vaccines ਭਾਰਤ ਤੋਂ ਜਾਂਦੀਆਂ ਹਨ। ਅਤੇ ਇਸ ਦਾ ਲਾਭ ਇਸ ਪੂਰੇ ਖੇਤਰ ਨੂੰ ਵੀ ਹੁੰਦਾ ਹੈ। ਅਸੀਂ ਆਪਣੇ ਦੋਸਤਾਂ ਲਈ ਜੋ ਕੁਝ ਵੀ ਕਰ ਪਾ ਰਹੇ ਹਾਂ, ਉਸ ‘ਤੇ ਸਾਨੂੰ ਬਹੁਤ ਮਾਣ ਹੈ।
ਸਾਥੀਓ,
ਮੈਂ ਤੁਹਾਨੂੰ ਭਾਰਤ ਦੀਆਂ ਇੰਨੀਆਂ ਗੱਲਾਂ ਦੱਸੀਆਂ ਹਨ, ਹੁਣ ਤੁਹਾਨੂੰ ਮੇਰਾ ਇੱਕ ਹੋਰ ਕੰਮ ਕਰਨਾ ਹੈ । ਤੁਹਾਨੂੰ ਆਪਣੇ ਇੰਡੋਨੇਸ਼ੀਆਈ ਦੋਸਤਾਂ ਨੂੰ ਭਾਰਤ ਬਾਰੇ ਦੱਸਣਾ ਹੈ ਅਤੇ ਉਹਨਾਂ ਨੂੰ ਭਾਰਤ ਆਉਣ ਲਈ ਬੇਨਤੀ ਕਰਨੀ ਹੈ ।
ਹੁਣ ਤਾਂ ਜਕਾਰਤਾ ਤੋਂ ਮੁੰਬਈ ਲਈ ਬਾਲੀ ਤੋਂ ਦਿੱਲੀ ਅਤੇ ਬੈਂਗਲੁਰੂ ਲਈ ਇੰਨੀਆਂ ਸਾਰੀਆਂ ਸਿੱਧੀਆਂ ਉਡਾਣਾਂ ਹਨ। ਇਸ ਨਾਲ ਭਾਰਤ ਆਉਣਾ-ਜਾਣਾ ਬਹੁਤ ਆਸਾਨ ਹੋ ਗਿਆ ਹੈ।
ਸਾਥੀਓ,
ਭਾਰਤੀ ਭਾਈਚਾਰੇ ਵਿੱਚ ਵੀ ਜੋ ਨਵੀਂ ਪੀੜ੍ਹੀ ਹੈ, ਜੋ ਨੌਜਵਾਨ ਹਨ, ਉਹਨਾਂ ਨੂੰ ਵੀ ਤੁਸੀਂ ਭਾਰਤ ਬਾਰੇ ਦੱਸਣਾ ਹੈ। ਇੰਡੋਨੇਸ਼ੀਆ ਵਿੱਚ, ਭਾਰਤੀ ਭਾਈਚਾਰੇ ਦੇ ਬੱਚਿਆਂ ਲਈ ‘ਭਾਰਤ ਕੋ ਜਾਨੋ ਕਵਿਜ਼’ (Bharat Ko Jano Quiz) ਨੂੰ ਸ਼ੁਰੂ ਕੀਤਾ ਗਿਆ ਹੈ। ਇਸ ਵਿੱਚ ਇੱਥੋਂ ਦੇ ਬਹੁਤ ਸਾਰੇ ਬੱਚੇ ਹਿੱਸਾ ਲੈ ਰਹੇ ਹਨ। ਕ੍ਰਟੇਨ ਰੇਜ਼ਰ (Curtain Raiser) ਈਵੈਂਟ ਵਿੱਚ ਹੀ, ਮੈਨੂੰ ਤੁਹਾਡਾ ਬਹੁਤ ਉਤਸ਼ਾਹ ਦਿਖਾਈ ਦਿੱਤਾ ਹੈ।
ਛੇਵੇਂ ਸੰਸਕਰਨ ਵਿੱਚ ਅਸੀਂ ਐਗਜ਼ਾਮ ਫਾਰਮੈਟ ਨੂੰ ਛੱਡ ਕੇ ਹੁਣ ਇਸ ਪੂਰੇ ਮੁਕਾਬਲੇ ਨੂੰ ਗੇਮੀਫਾਈਡ (ਖੇਡ ਦੇ ਰੂਪ ਵਿੱਚ) ਕੀਤਾ ਹੈ। ਮੇਰੀ ਬੇਨਤੀ ਹੈ ਕਿ ਤੁਸੀਂ ਸਾਰੇ ਨੌਜਵਾਨ ਸਾਥੀ ਇਸ ਵਿੱਚ ਹਿੱਸਾ ਲਓ ਅਤੇ ਸੋਸ਼ਲ ਮੀਡੀਆ ‘ਤੇ ਮੇਰੇ ਨਾਲ ਆਪਣਾ ਤਜਰਬਾ ਸਾਂਝਾ ਕਰੋ।
ਸਾਥੀਓ,
ਭਾਰਤ ਅਤੇ ਇੰਡੋਨੇਸ਼ੀਆ, ਜਿੰਨੇ ਇਤਿਹਾਸ ਨਾਲ ਜੁੜੇ ਹੋਏ ਹਨ, ਓਨਾਂ ਹੀ ਸਾਡਾ ਭਵਿੱਖ ਵੀ ਸਾਂਝਾ ਹੈ। ਸਾਡੇ ਮੌਕੇ ਸਾਂਝੇ ਹਨ। ਸਾਡੀਆਂ ਚੁਣੌਤੀਆਂ ਸਾਂਝੀਆਂ ਹਨ। ਜਦੋਂ ਯੋਗ ਦਿਵਸ ਆਉਂਦਾ ਹੈ ਤਾਂ ਅਸੀਂ ਇਕੱਠੇ ਯੋਗ ਕਰਦੇ ਹਾਂ ਅਤੇ ਜਦੋਂ ਸੁਨਾਮੀ ਵਰਗਾ ਸੰਕਟ ਆਉਂਦਾ ਹੈ, ਤਾਂ ਅਸੀਂ ਮਿਲ ਕੇ ਉਸ ਦਾ ਮੁਕਾਬਲਾ ਕਰਦੇ ਹਾਂ।
ਸਾਡੇ ਦੋਵਾਂ ਦੇਸ਼ਾਂ ਦੇ ਵਿਚਕਾਰਲਾ ਭਰੋਸਾ ਸਾਡੇ ਦੋਵਾਂ ਦੇਸ਼ਾਂ ਦੇ ਵਿਚਕਾਰ ਬਹੁਤ ਵੱਡੀ ਤਾਕਤ ਹੈ। ਅਤੇ ਸਾਨੂੰ ਇਸ ਨੂੰ ਮਿਲ ਕੇ ਲਗਾਤਾਰ ਮਜ਼ਬੂਤ ਕਰਨਾ ਹੈ।
ਤੁਸੀਂ ਸਾਰੇ ਭਾਰਤ-ਇੰਡੋਨੇਸ਼ੀਆ ਦੇ ਖ਼ੁਸ਼ਹਾਲ ਭਵਿੱਖ ਦੀਆਂ ਸਾਂਝੀਆਂ ਕੜੀਆਂ ਹੋ। ਆਪਣੇ ਇਸ ਰੋਲ ਨੂੰ ਹੋਰ ਵੱਡਾ ਕਰਨਾ ਹੈ।
ਇਸੇ ਭਾਵਨਾ ਦੇ ਨਾਲ, ਇੱਕ ਵਾਰ ਫਿਰ ਮੈਂ ਰਾਸ਼ਟਰਪਤੀ ਅਤੇ ਮੇਰੇ ਪੱਕੇ ਦੋਸਤ ਪ੍ਰਬੋਵੋ ਦਾ, ਇੰਡੋਨੇਸ਼ੀਆ ਦੀ ਜਨਤਾ ਦਾ ਧੰਨਵਾਦ ਪ੍ਰਗਟ ਕਰਦਾ ਹਾਂ। ਅਤੇ ਤੁਸੀਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਭਾਰਤ ਤੇ ਇੰਡੋਨੇਸ਼ੀਆ ਮਿੱਤਰਾ ਸੇਲਾਮਾਨਿਆ
ਬਹੁਤ-ਬਹੁਤ ਧੰਨਵਾਦ।
ਅਤੇ ਕੱਲ੍ਹ ਮੈਂ ਰਾਸ਼ਟਰਪਤੀ ਜੀ ਦੇ ਨਾਲ ਉਸ ਪਵਿੱਤਰ ਮੰਦਰ ਦੇ ਦਰਸ਼ਨਾਂ ਲਈ ਜਾ ਰਿਹਾ ਹਾਂ। ਅਤੇ ਕੱਲ੍ਹ ਤਾਰੀਖ਼ ਕੀ ਹੈ? ਤਾਂ ਸਾਡਾ ਨਾਤਾ ਵੀ ਇੰਨਾ ਮਜ਼ਬੂਤ ਹੈ। ਅਤੇ ਰਾਸ਼ਟਰਪਤੀ ਦੀ ਮੈਂ ਕਿੰਨੀਆਂ ਸਾਰੀਆਂ ਯੋਜਨਾਵਾਂ ਦੱਸੀਆਂ ਹਨ, ਮੈਂ ਵਾਅਦਾ ਕਰਦਾ ਹਾਂ ਕਿ ਇਹਨਾਂ ਵਿੱਚ ਕੋਈ ਕਾਪੀਰਾਈਟ (Copyright) ਨਹੀਂ ਹੈ। ਨਾ ਕਾਪੀਰਾਈਟ ਹੈ, ਨਾ ਰਾਇਲਟੀ (Royalty) ਦਾ ਕੋਈ ਕਲੇਮ ਹੈ। ‘ਸਬਕਾ ਸਾਥ, ਸਬਕਾ ਵਿਕਾਸ’ ਇਹੀ ਸਾਡਾ ਮੰਤਰ ਹੈ।
ਬਹੁਤ-ਬਹੁਤ ਧੰਨਵਾਦ।
The warmth and affection of the Indian diaspora in Indonesia are truly heartwarming. Speaking at a community programme in Jakarta.
— Narendra Modi (@narendramodi) July 7, 2026
https://t.co/HKnd0RPuEb
Indonesia's highest honour... This is an honour for the 140 crore people of India... This award is yet another symbol of the close friendship between India and Indonesia: PM @narendramodi during community programme in Jakarta pic.twitter.com/bxXYyaZcqs
— PMO India (@PMOIndia) July 7, 2026
The relationship between India and Indonesia is rooted in our shared civilisational heritage and the seas that connect us. pic.twitter.com/PRUxSCNQnJ
— PMO India (@PMOIndia) July 7, 2026
Today, India's economy is playing a major role in driving global growth. pic.twitter.com/mZQL2tY9bp
— PMO India (@PMOIndia) July 7, 2026
If I had to sum up the speed and scale of India's growth in just one line, I would say... 1.4 billion aspirations in motion: PM @narendramodi pic.twitter.com/I05hkk2jmZ
— PMO India (@PMOIndia) July 7, 2026
India is not just the world's fastest growing economy... India is a nation with a billion plus dreams in motion. pic.twitter.com/Se2pdkPgoF
— PMO India (@PMOIndia) July 7, 2026
From energy to connectivity and chip manufacturing... India is unstoppable! pic.twitter.com/aUSySgVWVb
— PMO India (@PMOIndia) July 7, 2026
India's self-reliance is a multiplying force not only for Indonesia but for the entire ASEAN region. pic.twitter.com/0gc2roKzzf
— PMO India (@PMOIndia) July 7, 2026
The atmosphere at the community programme in Jakarta was truly euphoric! Deeply touched by the warmth and affection of the Indian diaspora. pic.twitter.com/CeKhUvUnv7
— Narendra Modi (@narendramodi) July 7, 2026
Delighted that my friend, President Prabowo Subianto, joined the community programme in Jakarta and made the occasion even more memorable. His address clearly reflected his affection for the people of India.@prabowo pic.twitter.com/czNiyvM0nj
— Narendra Modi (@narendramodi) July 7, 2026
I am happy that India and Indonesia are writing a new future together, built on mutual trust. The Indian community living in Indonesia will be among the greatest beneficiaries of this partnership. pic.twitter.com/en4SDy3whc
— Narendra Modi (@narendramodi) July 7, 2026
The growth India has achieved today is due to the efforts of 1.4 billion Indians. And, the success of India is contributing to a better planet. pic.twitter.com/e5nejSdrjz
— Narendra Modi (@narendramodi) July 7, 2026
I have a special appeal to the younger generation of the Indian community living in Indonesia… pic.twitter.com/U3gPN08yYk
— Narendra Modi (@narendramodi) July 7, 2026
Thank you President Prabowo Subianto for your address at the community programme earlier today, which was filled with unparalleled warmth and appreciation for India… @prabowohttps://t.co/R1FdkD3FmC
— Narendra Modi (@narendramodi) July 7, 2026