Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਇੰਡੋ-ਜਰਮਨ ਸਾਇੰਸ ਐਂਡ ਟੈਕਨੋਲੋਜੀ ਸੈਂਟਰ (ਆਈ.ਜੀ. ਐੱਸ.ਟੀ.ਸੀ.) ਦਾ ਕਾਰਜਕਾਲ 2017 ਤੋਂ ਵਧਾ ਕੇ 2022 ਤੱਕ ਕਰਨ ਬਾਰੇ ਭਾਰਤ ਅਤੇ ਜਰਮਨੀ ਵੱਲੋਂ ਸਾਂਝਾ ਐਲਾਨਨਾਮਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਇੰਡੋ-ਜਰਮਨ ਸਾਇੰਸ ਐਂਡ ਟੈਕਨੋਲੋਜੀ ਸੈਂਟਰ (ਆਈ.ਜੀ.ਐੱਸ.ਟੀ.ਸੀ.) ਦੇ ਕਾਰਜਕਾਲ ਵਿੱਚ ਵਾਧਾ ਕੀਤੇ ਜਾਣ ਲਈ ਵਿਗਿਆਨ ਤੇ ਟੈਕਨੋਲੋਜੀ ਮੰਤਰਾਲੇ ਅਤੇ ਜਰਮਨੀ ਦੇ ਸਿੱਖਿਆ ਅਤੇ ਖੋਜ ਨਾਲ ਸਬੰਧਤ ਕੇਂਦਰੀ ਮੰਤਰਾਲੇ ਵਿਚਾਲੇ ਇੱਕ ਸਾਂਝੇ ਐਲਾਨਨਾਮੇ ਉੱਤੇ ਹਸਤਾਖਰ ਕੀਤੇ ਜਾਣ ਬਾਰੇ ਜਾਣੂ ਕਰਵਾਇਆ ਗਿਆ। ਇਹ ਐਲਾਨਨਾਮਾ ਦੁਵੱਲੇ ਆਈ.ਜੀ.ਐੱਸ.ਟੀ.ਸੀ. ਦੇ ਕਾਰਜਕਾਲ ਵਿੱਚ 2017 ਤੋਂ ਵਾਧਾ ਕਰ ਕੇ 2022 ਤੱਕ ਕਰਨ ਲਈ ਹੈ। ਇਸ ਵਿੱਚ ਦੋਵੇਂ ਧਿਰਾਂ ਵੱਲੋਂ ਹਰ ਸਾਲ 20 ਲੱਖ ਯੂਰੋ ਸਲਾਨਾ ਤੋਂ ਲੈ ਕੇ ਵੱਧ ਤੋਂ ਵੱਧ 40 ਲੱਖ ਯੂਰੋ ਦੇ ਫੰਡ-ਵਾਧੇ ਦੀ ਵਿਵਸਥਾ ਹੈ। ਪ੍ਰਤੀਬੱਧ ਫੰਡਿੰਗ; ਤਾਲਮੇਲ ‘ਤੇ ਅਧਾਰਤ ਉਦਯੋਗਿਕ ਪ੍ਰਾਸੰਗਿਕਤਾ ਦੀਆਂ ਖੋਜ ਭਾਈਵਾਲੀਆਂ ਦੀ ਸਹਾਇਤਾ ਨਾਲ ਸਬੰਧਤ ਗਤੀਵਿਧੀਆਂ ਦੇ ਮੇਚ ਅਨੁਸਾਰ ਫੰਡਿੰਗ ਦੇ ਸਿਧਾਂਤਾਂ ਦੇ ਅਧਾਰ ਉੱਤੇ ਹੋਵੇਗੀ। ਇਨ੍ਹਾਂ ਸਾਂਝੇ ਖੋਜ ਪ੍ਰੋਜੈਕਟਾਂ ਵਿੱਚ ਦੋਵੇਂ ਦੇਸ਼ਾਂ ਦੀਆਂ ਅਕਾਦਮਿਕ ਖੇਤਰ ਅਤੇ ਉਦਯੋਗ ਸ਼ਾਮਲ ਹੋਣਗੇ ਅਤੇ ਉਨ੍ਹਾਂ ਦਾ ਉਦੇਸ਼ ਨਵਾਂ ਵਿਗਿਆਨਕ ਗਿਆਨ ਅਧਾਰ ਕਾਇਮ ਕਰਨਾ ਅਤੇ ਟੈਕਨੋਲੋਜੀ ਵਿਕਾਸ ਦੇ ਖੋਜ ਨਤੀਜੇ ਲਾਗੂ ਕਰਨਾ ਹੋਵੇਗਾ। ਇਸ ਨਵੇਂ ਐਲਾਨਨਾਮੇ ਨਾਲ ਦੋਵੇਂ ਦੇਸ਼ਾਂ ਦੀਆਂ ਪ੍ਰਯੋਗਸ਼ਾਲਾਵਾਂ, ਅਕਾਦਮਿਕ ਖੇਤਰ ਅਤੇ ਉਦਯੋਗਾਂ ਵਿਚਾਲੇ ਸਹਿਯੋਗ ਰਾਹੀਂ ਉਦਯੋਗਿਕ ਪ੍ਰਾਸੰਗਿਕਤਾ ਦੀ ਖੋਜ ਤੇ ਟੈਕਨੋਲੋਜੀ ਸਹਿਯੋਗ ਵਿੱਚ ਸੁਧਾਰ ਕਰਨਾ ਅਤੇ ਆਈ.ਜੀ.ਐੱਸ.ਟੀ.ਸੀ. ਨੂੰ ਹੋਰ ਅਗਾਂਹ ਵਧਾਉਣਾ ਤੇ ਉਸ ਨੂੰ ਮਜ਼ਬੂਤ ਕਰਨਾ ਯੋਗ ਹੋ ਸਕੇਗਾ। ਆਈ.ਜੀ.ਐੱਸ.ਟੀ.ਸੀ.; ਭਾਰਤ ਅਤੇ ਜਰਮਨੀ ਦੀਆਂ ਖੋਜ ਪ੍ਰਯੋਗਸ਼ਾਲਾਵਾਂ, ਅਕਾਦਮਿਕ ਖੇਤਰ ਤੇ ਉਦਯੋਗ (2+2 ਯੋਜਨਾ) ਨਾਲ ਜੁੜੇ ਚੋਣਵੇਂ ਆਰ. ਐਂਡ ਡੀ. ਪ੍ਰੋਜੈਕਟਾਂ ਨੂੰ ਸਹਿਯੋਗ ਦੇਵੇਗਾ ਅਤੇ ਸਹਿਯੋਗ ਨਾਲ ਉਦਯੋਗਿਕ ਖੋਜ ਤੇ ਵਿਕਾਸ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਨ ਲਈ ਗਤੀਸ਼ੀਲ ਸਰੋਤਾਂ ਵਿੱਚ ਸਹਾਇਤਾ ਵੀ ਦੇਵੇਗਾ।

ਪਿਛੋਕੜ:

ਆਈ.ਜੀ.ਐੱਸ.ਟੀ.ਸੀ. ਦੀ ਸਥਾਪਨਾ ਅਕਤੂਬਰ 2007 ‘ਚ ਦੋਵੇਂ ਸਰਕਾਰਾਂ ਵਿਚਾਲੇ ਸਮਝੌਤੇ ਅਧੀਨ ਹੋਈ ਸੀ ਅਤੇ ਇਸ ਨੇ 2011 ‘ਚ ਆਪਣਾ ਕੰਮ ਅਰੰਭ ਕਰ ਦਿੱਤਾ ਸੀ। ਇਸ ਵੇਲੇ ਆਈ.ਜੀ.ਐੱਸ.ਟੀ.ਸੀ. (ੳ) ਅਗਾਂਹਵਧੂ ਨਿਰਮਾਣ, (ਅ) ਬਾਇਓ-ਮੈਡੀਕਲ ਉਪਕਰਨ ਤੇ ਸਿਹਤ ਸੰਭਾਲ, (ੲ) ਨੈਨੋ-ਟੈਕਨੋਲੋਜੀ, (ਸ) ਆਟੋਮੋਬਾਈਲ ਇੰਜੀਨੀਅਰਿੰਗ, (ਹ) ਵਾਟਰ ਸੈਂਸਰਜ਼, (ਕ) ਸਵੱਛ ਊਰਜਾ ਟੈਕਨੋਲੋਜੀ ਅਤੇ (ਖ) ਸੂਚਨਾ ਅਤੇ ਕੰਪਿਊਟਿੰਗ ਟੈਕਨੋਲੋਜੀ ਜਿਹੇ ਖੇਤਰਾਂ ਵਿੱਚ ਸਾਂਝੇ ਉਦਯੋਗਿਕ ਖੋਜ ਤੇ ਵਿਕਾਸ ਪ੍ਰੋਜੈਕਟਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੀ ਹੈ।

*****

AKT/SH