Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਇੰਦੌਰ ਵਿਖੇ ਇਮਾਮ ਹੁਸੈਨ (ਐੱਸਏ) ਦੀ ਸ਼ਹਾਦਤ ਦੇ ਯਾਦਗਾਰੀ ਸਮਾਰੋਹ ਅਸ਼ਰਾ ਮੁਬਾਰਕ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


 

His Holiness, ਡਾ. ਸਯਦਨਾ ਮੁਫੱਦਲ ਸੈਫ਼-ਉਦ-ਦੀਨ ਸਾਹਿਬ, ਮੱਧ ਪ੍ਰਦੇਸ਼ ਦੇ ਮਕਬੂਲ ਮੁੱਖ ਮੰਤਰੀ, ਸ਼੍ਰੀ ਮਾਨ ਸ਼ਿਵਰਾਜ ਸਿੰਘ ਜੀ ਚੌਹਾਨ, ਅਤੇ ਇੱਥੇ ਹਾਜ਼ਰ ਦਾਊਦੀ ਬੋਹਰਾ ਸਮਾਜ ਦੇ ਸਾਰੇ ਮੇਰੇ ਪਰਿਵਾਰ ਜਨ।

ਤੁਹਾਡੇ ਸਾਰਿਆਂ ਦਰਮਿਆਨ ਆਉਣਾਹਮੇਸ਼ਾ ਮੇਰੇ ਲਈ ਇੱਕ ਪ੍ਰੇਰਕ ਮੌਕਾ ਬਣਾ ਦਿੰਦਾ ਹੈ, ਮੈਨੂੰ ਇੱਕ ਨਵਾਂ ਅਨੁਭਵ ਦਿੰਦਾ ਹੈ।

ਅਸ਼ਰਾ ਮੁਬਾਰਕ ਦੇ ਇਸ ਪਵਿੱਤਰ ਮੌਕੇ ‘ਤੇ ਵੀ ਤੁਸੀਂ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ, ਇਸ ਲਈ ਮੈਂ ਤੁਹਾਡਾ ਦਿਲੋਂ ਬਹੁਤ-ਬਹੁਤ ਧੰਨਵਾਦੀ ਹਾਂ।

ਮੈਨੂੰ ਦੱਸਿਆ ਗਿਆ ਹੈ ਕਿ ਟੈਕਨੋਲੋਜੀ ਰਾਹੀਂ ਦੇਸ਼ ਅਤੇ ਦੁਨੀਆ ਦੇ ਵੱਖ-ਵੱਖ ਸਭ ਸੈਂਟਰਸ ਵਿੱਚ ਵੀ ਸਾਡੇ ਸਮਾਜ ਦੇ ਲੋਕ ਹੁਣ ਸਾਡੇ ਨਾਲ ਜੁੜੇ ਹੋਏ ਹਨ। ਦੂਰ-ਦੂਰ ਟੈਕਨੋਲੋਜੀ ਨਾਲ ਜੁੜੇ ਹੋਏ ਤੁਹਾਨੂੰ ਸਾਰਿਆਂ ਨੂੰ ਵੀ ਮੈਂ ਇੱਥੋਂ ਨਮਨ ਕਰਦਾ ਹਾਂ।

ਸਾਥੀਓ, ਇਮਾਮ ਹੁਸੈਨ ਦੇ ਪਵਿੱਤਰ ਸੰਦੇਸ਼ ਨੂੰ ਤੁਸੀਂ ਆਪਣੇ ਜੀਵਨ ਵਿੱਚ ਉਤਾਰਿਆ ਹੈ, ਅਤੇ ਸਦੀਆਂ ਤੋਂ ਦੇਸ਼ ਅਤੇ ਦੁਨੀਆ ਤੱਕ ਪੈਗ਼ਾਮ ਪਹੁੰਚਾਇਆ ਹੈ। ਇਮਾਮ ਹੁਸੈਨ ਅਮਨ ਅਤੇ ਇਨਸਾਫ਼ ਲਈ ਸ਼ਹੀਦ ਹੋ ਗਏ। ਉਨ੍ਹਾਂ ਨੇ ਅਨਿਆਂ ਅਤੇ ਅਹੰਕਾਰ ਦੇ ਵਿਰੁੱਧ ਆਪਣੀ ਅਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਦੀ ਇਹ ਸਿੱਖਿਆ ਜਿੰਨੀ ਉਦੋਂ ਮਹੱਤਵਪੂਰਨ ਸੀ, ਉਸ ਤੋਂ ਵੀ ਜ਼ਿਆਦਾ ਅੱਜ ਦੀ ਦੁਨੀਆ ਲਈ ਇਹ ਅਹਿਮ ਹੈ। ਇਨ੍ਹਾਂ ਪਰਪੰਰਾਵਾਂ ਨੂੰ ਮੁਖਰਤਾ (ਬੇਬਾਕੀ) ਨਾਲ ਪ੍ਰਸਾਰਿਤ ਕਰਨ ਦੀ ਜ਼ਰੂਰਤ ਹੈ। ਅਤੇ ਮੈਨੂੰ ਪ੍ਰਸੰਨਤਾ ਹੈ ਕਿ ਸਯਦਨਾ ਸਾਹਿਬ, ਬੋਹਰਾ ਸਮਾਜ ਦਾ ਇੱਕ-ਇੱਕ ਜਨ, ਇਸ ਮਿਸ਼ਨ ਨਾਲ ਜੁਟਿਆ ਹੋਇਆ ਹੈ।

ਸਾਥੀਓ, ਅਸੀਂ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਣ ਵਾਲੇ, ‘‘ਵਸੁਧੈਵ ਕੁਟੁੰਬਕਮ’’, ਅਸੀਂ ਉਹ ਲੋਕ ਜੋ ਸਭ ਨੂੰ ਨਾਲ ਲੈ ਕੇ ਚਲਣ ਦੀ ਪਰੰਪਰਾ ਨੂੰ ਜੀ ਕੇ ਦਿਖਾਉਣ ਵਾਲੇ ਲੋਕ ਹਾਂ। ਸਾਡੇ ਸਮਾਜ ਦੀ, ਸਾਡੀ ਵਿਰਾਸਤ ਦੀ ਇਹੀ ਸ਼ਕਤੀ ਹੈ ਜੋ ਸਾਨੂੰ ਦੁਨੀਆ ਦੇ ਦੂਜੇ ਦੇਸ਼ ਨਾਲੋਂ ਸਾਡੀ ਅਲੱਗ ਪਹਿਚਾਣ ਪੈਦਾ ਕਰਦੀ ਹੈ।

ਮੈਨੂੰ ਖੁਸ਼ੀ ਹੈ ਕਿ ਬੋਹਰਾ ਸਮਾਜ ਪੂਰੇ ਵਿਸ਼ਵ ਨੂੰ ਭਾਰਤ ਦੀ ਇਸ ਤਾਕਤ ਤੋਂ ਜਾਣੂ ਕਰਵਾ ਰਿਹਾ ਹੈ। ਦੁਨੀਆ ਮੈਂ ਕਹੀਂ ਪਰ ਭੀ ਜਾਈ, ਵੋ ਮੁਝੇ ਮਿਲ ਜਾਈ ਕੇ ਕੈਮ ਛੋ

ਸਾਨੂੰ ਆਪਣੇ ਅਤੀਤ ਤੇ ਮਾਣ ਹੈ। ਵਰਤਮਾਨ ‘ਤੇ ਵਿਸ਼ਵਾਸ ਹੈ ਅਤੇ ਉੱਜਵਲ ਭਵਿੱਖ ਦੇ ਆਤਮਵਿਸ਼ਵਾਸ ਦੇ ਨਾਲ ਸੰਕਲਪ ਵੀ ਹੈ। ਮੈਂ ਦੁਨੀਆ ਵਿੱਚ ਜਿੱਥੇ ਵੀ ਜਾਂਦਾ ਹਾਂ, ਸ਼ਾਂਤੀ ਅਤੇ ਵਿਕਾਸ ਲਈ ਸਾਡੇ ਸਮਾਜ ਦਾ ਜੋ ਯੋਗਦਾਨ ਹੈ, ਉਸ ਦੀਆਂ ਗੱਲਾਂ ਮੈਂ ਲੋਕਾਂ ਨਾਲ ਜ਼ਰੂਰ ਕਰਦਾ ਹਾਂ।

ਸਾਥੀਓ, ਸ਼ਾਂਤੀ, ਸਦਭਾਵ, ਸੱਤਿਆਗ੍ਰਹਿ ਅਤੇ ਰਾਸ਼ਟਰ ਭਗਤੀ ਦੇ ਪ੍ਰਤੀ ਬੋਹਰਾ ਸਮਾਜ ਦੀ ਭੂਮਿਕਾ ਹਮੇਸ਼ਾ-ਹਮੇਸ਼ਾ ਮਹੱਤਵਪੂਰਨ ਰਹੀ ਹੈ। ਆਪਣੇ ਦੇਸ਼ ਨਾਲ, ਆਪਣੀ ਮਾਤ-ਭੂਮੀ ਪ੍ਰਤੀ ਪ੍ਰੇਮ ਅਤੇ ਸਮਰਪਣ ਦੀ ਸਿੱਖਿਆ ਖੁਦ ਸਯਦਨਾ ਸਾਹਿਬ ਆਪਣੇ ਪ੍ਰਵਚਨਾਂ ਰਾਹੀਂ ਦਿੰਦੇ ਰਹੇ ਹਨ, ਅਤੇ ਹੁਣ ਵੀ ਜ਼ਿਆਦਾ ਸਮਾਂ ਉਨ੍ਹਾਂ ਨੇ ਜਿੰਨਾ ਵੀ ਬੋਲਿਆ, ਸਾਨੂੰ ਇਹੀ ਸਿੱਖਿਆ ਦਿੱਤੀ ਕਿ ਸਾਨੂੰ ਦੇਸ਼ ਲਈ, ਸਮਾਜ ਲਈ, ਨਿਯਮਾਂ ਲਈ, ਕਾਨੂੰਨ ਲਈ, ਕਿਵੇਂ ਜੀਣਾ ਚਾਹੀਦਾ ਹੈ।

ਇਸ ਤੋਂ ਪਹਿਲਾ ਪੂਜਨੀਕ ਸਯਦਨਾ ਤਾਹਿਰ ਸੈਫ਼ੂ-ਉਦ-ਦੀਨ ਸਾਹਿਬ ਨੇ ਵੀ ਗਾਂਧੀ ਜੀ ਨਾਲ ਮਿਲ ਕੇ ਇਨ੍ਹਾਂ ਕਦਰਾਂ-ਕੀਮਤਾਂ ਨੂੰ ਸਥਾਪਤ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ।

ਮੈਂ ਕਿਤੇ ਪੜ੍ਹਿਆ ਸੀ ਕਿ ਦੋਹਾਂ ਮਹਾਪੁਰਸ਼ਾਂ ਦੀ ਮੁਲਾਕਾਤ ਟ੍ਰੇਨ ਵਿੱਚ ਸਫਰ ਕਰਦੇ ਸਮੇਂ ਹੋਈ ਸੀ। ਇਸ ਦੇ ਬਾਅਦ ਮਹਾਤਮਾ ਗਾਂਧੀ ਅਤੇ ਉਨ੍ਹਾਂ ਦਰਮਿਆਨ ਨਿਰਰਤਮ, ਹਮੇਸ਼ਾ, ਨਿਰੰਤਰ ਸੰਪਰਕ ਬਣਿਆ ਰਿਹਾ, ਅਤੇ ਹਰ ਪਲ ਘਟਨਾ ਜਾਂ ਅੰਦੋਲਨ ਨੂੰ ਲੈ ਕੇ ਦੋਹਾਂ ਦਰਮਿਆਨ ਸਲਾਹ-ਮਸ਼ਵਰਾ ਹੁੰਦਾ ਸੀ, ਵਿਵਾਦ ਹੁੰਦਾ ਸੀ।

ਸਾਨੂੰ ਸਭ ਨੂੰ ਪਤਾ ਹੈ ਦਾਂਡੀ ਯਾਤਰਾ ਦੌਰਾਨ, ਜੋ ਹਿੰਦੁਸਤਾਨ ਦੀ ਅਜ਼ਾਦੀ ਦਾ ਇੱਕ ਸੁਨਹਿਰੀ ਪੰਨਾ ਹੈ, ਦਾਂਡੀ ਯਾਤਰਾ। ਦਾਂਢੀ ਯਾਤਰਾ ਦੌਰਾਨ ਪੂਜਨੀਕ ਬਾਪੂ ਮਹਾਤਮਾ ਗਾਂਧੀ, ਸਯਦਨਾ ਸਾਹਿਬ ਦੇ ਘਰ ਸੈਫ਼ੀ ਵਿਲਾ ਵਿੱਚ ਠਹਿਰੇ ਸਨ। ਗਾਂਧੀ ਜੀ ਦੀ ਮਿੱਤਰਤਾ ਅਤੇ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਦੇ ਪ੍ਰਤੀ ਸਨਮਾਨ ਪ੍ਰਗਟ ਕਰਦਿਆਂ ਸਯਦਨਾ ਤਾਹਿਰ ਸੈਫ਼-ਉਦ-ਦੀਨ ਸਾਹਿਬ ਨੇ ਇਸ ਸੈਫ਼ੀ ਵਿਲਾ ਨੂੰ ਅਜ਼ਾਦੀ ਦੇ ਬਾਅਦ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ ਸੀ। ਅੱਜ ਓਹੀ ਸੈਫ਼ੀ ਵਿਲਾ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰ ਰਿਹਾ ਹੈ।

ਸਾਥੀਓ, ਬੋਹਰਾ ਸਮਾਜ ਨਾਲ ਮੇਰਾ ਵੀ ਰਿਸ਼ਤਾ ਬਹੁਤ ਪੁਰਾਣਾ ਹੈ, ਅਤੇ ਹੁਣ ਸਯਦਨਾ ਸਾਹਿਬ ਨੇ ਜੋ ਵਰਣਨ ਕੀਤਾ, ਮੈਂ ਸਚਮੁੱਚ, ਇੱਕ ਤਰ੍ਹਾਂ ਨਾਲ ਪਰਿਵਾਰ ਦਾ ਮੈਂਬਰ ਬਣ ਗਿਆਹਮੇਸ਼ਾ, ਹਮੇਸ਼ਾ, ਯਾਨੀ ਇੱਕ ਆਪਣਾਪਣ ਮਹਿਸੂਸ ਕਰਨਾ, ਕਦੇ ਉਨ੍ਹਾਂ ਦੇ ਕੋਲ ਚਲੇ ਜਾਣਾ; ਇਹ ਮੇਰਾ ਇੱਕ ਸਹਿਜ ਆਪਣਾਪਣ ਮੈਂ ਮਹਿਸੂਸ ਕਰਦਾ ਸੀ। ਅੱਜ ਵੀ ਮੇਰੇ ਦਰਵਾਜੇ ਤੁਹਾਡੇ ਪਰਿਵਾਰ ਜਨਾਂ ਲਈ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ। ਅਤੇ ਮੇਰਾ ਸੁਭਾਗ ਹੈ ਕਿ ਤੁਹਾਡਾ, ਸਨੇਹ, ਤੁਹਾਡੇ ਪੂਰੇ ਪਰਿਵਾਰ ਦਾ ਸਨੇਹ ਮੇਰੇ ‘ਤੇ ਅਪਰੰਪਾਰ ਰਿਹਾ ਹੈ, ਹਮੇਸ਼ਾ ਰਿਹਾ ਹੈ।

ਅੱਜ ਵੀ, ਅਜੇ ਜਨਮ ਦਿਨ ਤਾਂ ਆਉਣਾ ਬਾਕੀ ਹੈ, ਲੇਕਿਨ ਤੁਸੀਂ ਸਭ ਤੋਂ ਪਹਿਲਾਂ ਅਤੇ ਇਸ ਪਵਿੱਤਰ ਮੰਚ ਤੋਂ ਤੁਸੀਂ ਮੈਨੂੰ ਅਸ਼ੀਰਵਾਦ ਦਿੱਤਾ, ਅਤੇ ਅਸ਼ੀਰਵਾਦ ਵੀ ਰਾਸ਼ਟਰ ਭਲਾਈ ਲਈ ਮੈਨੂੰ ਜ਼ਿਆਦਾ ਸ਼ਕਤੀ ਪ੍ਰਦਾਨ ਕਰਨ ਵਾਲੇ ਦਿੱਤੇ; ਇਹ ਬਹੁਤ ਵੱਡੀ ਗੱਲ ਹੁੰਦੀ ਹੈ; ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਅਤੇ ਇਸ ਲਈ ਵੀ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ।

ਗੁਜਰਾਤ ਦਾ ਸ਼ਾਇਦ ਹੀ ਕੋਈ ਪਿੰਡ ਹੋਵੇ, ਸ਼ਾਇਦ; ਜਿੱਥੇ ਬੋਹਰਾ ਵਪਾਰੀ ਸਮਾਜ ਦਾ ਕੋਈ ਪ੍ਰਤੀਨਿਧ ਉੱਥੇ ਨਾ ਮਿਲੇ। ਮੈਂ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਰਿਹਾ, ਉਦੋਂ ਕਦਮ-ਕਦਮ ‘ਤੇ ਬੋਹਰਾ ਸਮਾਜ ਨੇ ਸਾਥ ਦਿੱਤਾ। ਤੁਹਾਡਾ ਇਹੀ ਆਪਣਾਪਣ ਮੈਨੂੰ ਅੱਜ ਇੱਥੇ ਖਿੱਚ ਲਿਆਇਆ ਹੈ। ਮੈਨੂੰ ਯਾਦ ਹੈ ਕਿ ਕਿਸ ਤਰ੍ਹਾਂ ,ਸਯਦਨਾ ਸਾਹਿਬ ਤੋਂ ਮੈਂ, ਜੋ ਇੱਕ ਵਾਰ ਸਯਦਨਾ ਸਾਹਿਬ ਪਾਟਨ ਤੋਂ ਵਾਪਸ ਆ ਰਹੇ ਸਨ; ਉਨ੍ਹਾਂ ਨੇ ਸੂਰਤ ਜਾਣਾ ਸੀ, ਸਮਾਂ ਨਹੀਂ ਸੀ ਤਾਂ ਮੈਂ ਏਅਰਪੋਰਟ ‘ਤੇ ਚਲਿਆ ਗਿਆ। ਕਿਉਂਕਿ ਮੈਂ ਕਿਹਾ ਮੈਂ ਇਸ ਤਰ੍ਹਾਂ ਥੋੜ੍ਹਾ ਜਾਣ ਦੇਵਾਂਗਾ। ਤੁਸੀਂ ਨਹੀਂ ਆਓਗੇ ਤਾਂ ਮੈਂ ਆਵਾਂਗਾ। ਅਤੇ ਉਨ੍ਹਾਂ ਨੇ ਮੈਨੂੰ ਇੰਨਾ ਸਮਾਂ ਅਸੀਂ ਏਅਰਪੋਰਟ ‘ਤੇ ਬੈਠੇ ਰਹੇ, ਇੰਨਾ ਪਿਆਰ ਕੀਤਾ, ਜਿਵੇਂ ਇੱਕ ਛੋਟੇ ਬੱਚੇ ਨੂੰ ਕਰਦੇ ਹਨ। ਅਤੇ ਉੱਥੋਂ ਗੱਲਾਂ-ਗੱਲਾਂ ਵਿੱਚ ਮੈਂ ਗੁਜਰਾਤ ਵਿੱਚ ਪਾਣੀ ਦੇ ਸੰਕਟ ਦੀ ਚਰਚਾ ਕੀਤੀ, ਚੈੱਕ ਡੈਮ ਬਣਾਉਣ ਦੀ ਚਰਚਾ ਕੀਤੀ; ਅਤੇ ਮੈਂਨੂੰ ਅੱਜ ਬੜੀ ਤਸੱਲੀ ਨਾਲ ਕਹਿਣਾ ਹੈ ਕਿ ਇੰਨੀ ਜਿਹੀ, ਹਲਕੀ-ਫੁਲਕੀ ਗੱਲ-ਬਾਤ ਨੂੰ ਸਯਦਨਾ ਸਾਹਿਬ ਨੇ ਉਸ ਉਮਰ, ਅਤੇ ਉਹ ਕਰੀਬ ninety seven, ninety eight ਤਾਂ ਪਾਰ ਕਰ ਚੁੱਕੇ ਹੋਣਗੇ ਉਸ ਸਮੇਂ, ਸ਼ਾਇਦ ninety five plus ਹੋਣਗੇ, ਕਿਉਂਕਿ ਕਈ ਸਾਲ ਹੋ ਗਏ, ਪਰ ਜਾਂਦੇ ਹੀ ਉਨ੍ਹਾਂ ਨੇ ਮਿਸ਼ਨ ਮੋਡ ਵਿੱਚ ਇਸ ਕੰਮ ਨੂੰ ਹੱਥ ਵਿੱਚ ਲਿਆ ਅਤੇ ਗੁਜਰਾਤ ਵਿੱਚ ਅਨੇਕ ਸਥਾਨਾਂ  ‘ਤੇ ਤੁਹਾਡੇ ਯਤਨਾਂ ਨਾਲ ਅਨੇਕ ਪਿੰਡਾਂ ਨੂੰ ਚੈੱਕ ਡੈਮ ਨਾਲ ਵਰਖਾ ਦਾ ਪਾਣੀ ਇੱਕਠਾ ਕਰਨ ਦਾ ਵੱਡਾ ਅਭਿਆਨ ਸਫਲਤਾਪੂਰਵਕ ਚਲਾਇਆ ਗਿਆ, ਜੋ ਪਿੰਡਾਂ ਨੂੰ ਪਾਣੀ ਮਿਲਿਆ।

ਇੰਨਾ ਹੀ ਨਹੀਂ, ਅੱਜ ਤੋਂ ਕੁਝ ਸਾਲ ਪਹਿਲਾਂ ਮੈਂ ਇੱਕ ਪ੍ਰੋਗਰਾਮ ਵਿੱਚ ਕੁਪੋਸ਼ਣ, ਉਸ ਦੇ ਵਿਸ਼ੇ ਵਿੱਚ ਗੁਜਰਾਤ ਵਿੱਚ ਉਸ ਦੇ ਖ਼ਿਲਾਫ਼ ਲੜਾਈ ਲੜਨ ਲਈ ਬੋਹਰਾ ਸਮਾਜ ਤੋਂ ਸਹਿਯੋਗ ਮੰਗਿਆ ਸੀ। ਜਨ-ਜਾਗਰਣ ਅਭਿਆਨ ਚਲਾਉਣ ਲਈ ਤਾਕੀਦ ਕੀਤੀ ਸੀ। ਇਸ ਨੂੰ ਵੀ ਬੋਹਰਾ ਸਮਾਜ ਨੇ, ਸਯਦਨਾ ਸਾਹਿਬ ਨੇ ਹੱਥੋ-ਹੱਥ ਲਿਆ ਅਤੇ ਗੰਭੀਰ ਸਮੱਸਿਆ ਨੂੰ ਦੂਰ ਕਰਨ ਵਿੱਚ ਗੁਜਰਾਤ ਦੀ ਸਹਾਇਤਾ ਕੀਤੀ।

ਸੰਜੋਗ ਦੇਖੋ, ਇਸ ਵਾਰ ਜਦੋਂ ਦਾਊਦੀ ਬੋਹਰਾ ਸਮਾਜ ਅਸ਼ਰਾ ਮੁਬਾਰਕ ਦੇ ਪਾਵਨ, ਪਵਿੱਤਰ ਮੌਕੇ ‘ਤੇ ਜੁੜ ਰਿਹਾ ਹੈ, ਉਦੋਂ ਦੇਸ਼ ਵਿੱਚ, ਅਸੀਂ ਪੂਰੇ ਦੇਸ਼ ਵਿੱਚ ‘ਪੋਸ਼ਣ ਮਾਹ’