ਪੀਐੱਮਇੰਡੀਆ
ਕੁਮਾਰੀ ਕਰਿਸਟੈਲਿਨਾ ਜੌਰਜੀਵਾ, ਮੁੱਖ ਕਾਰਜਕਾਰੀ ਅਧਿਕਾਰੀ, ਵਿਸ਼ਵ ਬੈਂਕ ਮੰਤਰੀ ਪ੍ਰੀਸ਼ਦ ਦੇ ਮੇਰੇ ਸਹਿਭਾਗੀਓ, ਉੱਚ ਅਧਿਕਾਰੀਓ, ਬਿਜ਼ਨਸ ਮੋਹਰੀਓ, ਭੈਣੋ ਅਤੇ ਭਰਾਓ !
ਅੱਜ ਗੁਰ-ਪੁਰਬ ਦਾ ਪਵਿੱਤਰ ਅਵਸਰ ਹੈ। ਗੁਰੂ ਜੀ ਦੀ ਪਾਵਨ ਯਾਦ-ਦੇਸ਼ ਦੀ ਏਕਤਾ ਸੱਚ-ਨਿਸ਼ਠਾ ਅਤੇ ਸਚਾਈ ਨਾਲ ਭਰੇ ਜੀਵਨ ਦੀ ਪ੍ਰੇਰਣਾ ਦਿੰਦੀ ਹੈ। ਦੋ ਸਾਲ ਬਾਅਦ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਮਨਾਉਣ ਦਾ ਪੂਰੀ ਮਨੁੱਖ ਜਾਤੀ ਨੂੰ ਮੌਕਾ ਮਿਲਣ ਵਾਲਾ ਹੈ ਇਸ ਜਗਤ-ਗੁਰੂ ਨੂੰ ਪ੍ਰਣਾਮ ਕਰਦੇ ਹੋਏ ਮੈਂ ਆਪ ਸਭ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।
ਮੈਂ ਏਥੇ ਆਕੇ ਬਹੁਤ ਖੁਸ਼ ਹਾਂ। ਜਸ਼ਨ ਦੇ ਰੌਂ ਵਿੱਚ ਹਾਂ। ਈਜ਼ ਆਵ੍ ਡੂਇੰਗ ਬਿਜ਼ਨਸ ਪ੍ਰਤੀ ਸਾਡੇ ਕੰਮ ਨੂੰ ਵਿਸ਼ਵ ਬੈਂਕ ਨੇ ਮਾਨਤਾ ਦਿੱਤੀ ਹੈ। ਡੂਇੰਗ ਬਿਜ਼ਨਸ ਦਰਜਿਆਂ ਅਨੁਸਾਰ ਅਸੀਂ ਉਪਰਲੇ ਸੌ ਦੇਸ਼ਾਂ ਵਿੱਚ ਹਾਂ। ਤਿੰਨ ਸਾਲਾਂ ਦੇ ਥੋੜੇ ਜਿਹੇ ਸਮੇਂ ਵਿੱਚ ਹੀ ਅਸੀਂ ਬਤਾਲੀ ਦਰਜੇ ਉਪਰ ਆਏ ਹਾਂ।
ਇਸ ਖੁਸ਼ੀ ਦੇ ਮੌਕੇ `ਤੇ ਸਾਡੇ ਨਾਲ ਹੋਣ ਲਈ ਮੈਂ ਕੁਮਾਰੀ ਕ੍ਰਿਸਟੈਲਿਨਾ ਜੌਰਜੀਵਾ ਦਾ ਧੰਨਵਾਦ ਕਰਦਾ ਹਾਂ। ਇਸ ਤੋਂ ਸਮਾਜ ਅਤੇ ਅਰਥ-ਵਿਵਸਥਾ ਵਿੱਚ ਸੁਧਾਰ ਲਿਆਉਣ ਵਾਲੇ ਰਾਸ਼ਟਰਾਂ ਨੂੰ ਉਤਸ਼ਾਹਤ ਕਰਨ ਲਈ ਵਿਸ਼ਵ ਬੈਂਕ ਦੀ ਵਚਨਬੱਧਤਾ ਦਾ ਪਤਾ ਚਲਦਾ ਹੈ। ਇਨ੍ਹਾਂ ਦੀ ਮੌਜੂਦਗੀ, ਆਉਣ ਵਾਲੇ ਸਮੇਂ ਵਿੱਚ ਸਾਡੀ ਟੀਮ ਨੂੰ ਬਿਹਤਰ ਕਰਨ ਲਈ ਪ੍ਰੇਰਿਤ ਕਰੇਗੀ।
ਪਿਛਲੇ ਤਿੰਨ ਸਾਲਾਂ ਤੋਂ ਮੈਂ ਲਗਾਤਾਰ ਸੁਦੇਸ਼ੀ ਅਤੇ ਵਿਦੇਸ਼ੀ ਨਿਵੇਸ਼ਕ ਭਾਈਚਾਰੇ ਨੂੰ ਦੱਸਦਾਂ ਆ ਰਿਹਾ ਹਾਂ ਕਿ ਭਾਰਤ ‘ਈਜ਼ ਆਵ੍ ਡੂਇੰਗ ਬਿਜ਼ਨਸ’ ਵਿੱਚ ਸੁਧਾਰ ਲਿਆਉਣ ਲਈ ਸੰਜੀਦਾ ਕੋਸ਼ਿਸ਼ਾ ਕਰ ਰਿਹਾ ਹੈ।
ਅਤੇ ਦੋਸਤੋ! ਭਾਰਤ ਨੇ ਜੋ ਕਿਹਾ, ਕਰ ਦਿਖਾਇਆ ਹੈ।
ਇਸ ਸਾਲ ਦਰਜੇ ਵਿੱਚ ਭਾਰਤ ਦੀ ਛਲਾਂਗ ਸਭ ਤੋਂ ਉੱਚੀ ਹੈ। ਭਾਰਤ ਨੂੰ ਸਿਰਕੱਢ ਸੁਧਾਰਕਾਂ ਵਿੱਚੋਂ ਇੱਕ ਹੋਣ ਕਰਕੇ ਪਹਿਚਾਣ ਮਿਲੀ ਹੈ। ਇਸ ਵਾਸਤੇ ਉਨ੍ਹਾਂ ਸਾਰਿਆਂ ਨੂੰ ਵਧਾਈ ਜਿਨ੍ਹਾਂ ਨੇ ਇਸ ਲਈ ਕੰਮ ਕੀਤਾ ਹੈ। ਤੁਸੀਂ ਰਾਸ਼ਟਰ ਨੂੰ ਗੌਰਵਮਈ ਬਣਾਇਆ ਹੈ। ਇਹ ਸੁਧਾਰ ਮਹੱਤਵਪੂਰਣ ਹੈ :
• ਕਿਉਂਕਿ ਇਹ ਦੇਸ਼ ਵਿੱਚ ਚੰਗੇ ਰਾਜ-ਪ੍ਰਬੰਧ ਦਾ ਸੰਕਤ ਹੈ ;
• ਕਿਉਂਕਿ ਇਹ ਸਾਡੀਆਂ ਜਨਤਕ ਨੀਤੀਆਂ ਦੀ ਗੁਣਵੱਤਾ ਦਾ ਮਾਪਦੰਢ ਹੈ ;
• ਕਿਉਂਕਿ ਇਹ ਪ੍ਰਕਿਰਿਆਵਾਂ ਦੀ ਪਾਰਦਰਸ਼ਤਾ ਦਾ ਪੈਮਾਨਾ ਹੈ ;
• ਕਿਉਂਕਿ ਸੁਖਾਲਾ ਬਿਜ਼ਨਸ ਜੀਵਨ ਨੂੰ ਵੀ ਸੁਖਾਲਾ ਬਣਾਉਂਦਾ ਹੈ ;
• ਅਤੇ ਅੰਤ ਵਿੱਚ ਇਹ ਲੋਕਾਂ ਦੇ ਰਹਿਣ ਸਹਿਣ, ਕੰਮ ਅਤੇ ਸਮਾਜ ਵਿੱਚ ਵਿਚਰਣ ਦੇ ਤਰੀਕੇ ਨੂੰ ਪ੍ਰਤਿਬਿੰਬਤ ਕਰਦਾ ਹੈ
ਦੋਸਤੋ ।
ਪਰੰਤੂ ਇਹ ਸਾਰਾ ਕੁਝ ਸਬੰਧਤ ਹਿੱਤ-ਧਾਰਕਾਂ ਲਈ ਹੈ। ਮੇਰੇ ਲਈ, ਵਿਸ਼ਵ ਬੈਂਕ ਰਿਪੋਰਟ ਦਿਖਾਉਂਦੀ ਹੈ ਕਿ ਮਹੱਤਵਪੂਰਣ ਬਦਲਾਅ ਵਚਨਬੱਧਤਾ ਅਤੇ ਸਖ਼ਤ ਮਿਹਨਤ ਨਾਲ ਹੀ ਸੰਭਵ ਹੈ। ਨਿਰੰਤਰ ਕੋਸ਼ਿਸ਼ਾ ਹੋਰ ਸੁਧਾਰ ਲਿਆਉਣ ਵਿੱਚ ਸਹਾਈ ਹੋ ਸਕਦੀਆਂ ਹਨ। ਅਤੇ ਵੈਸੇ ਵੀ ਤੁਸੀਂ ਜਾਣਦੇ ਹੋ ਮੇਰੇ ਕੋਲ ਹੋਰ ਤਾਂ ਕੋਈ ਕੰਮ ਹੈ ਨਹੀਂ । ਇਸ ਲਈ ਮੈਨੂੰ ਇਸ ਵਿੱਚ ਵੀ ਅੱਗੇ ਕੰਮ ਹੀ ਦਿਖਾਈ ਦੇ ਰਿਹਾ ਹੈ। ਮੇਰਾ ਦੇਸ਼, ਦੇਸ਼ ਦੇ ਸੌ ਕਰੋੜ ਲੋਕ, ਉਨ੍ਹਾਂ ਦੇ ਜੀਵਨ ਵਿੱਚ ਬਦਲਾਅ ਲਿਆਉਣਾ ਅਤੇ ਇਸ ਲਈ ਜੋ ਉਮੀਦਾਂ ਦੁਨੀਆਂ ਸਾਡੇ ‘ਤੇ ਰੱਖ ਰਹੀ ਹੈ ਉਨ੍ਹਾਂ ਨੂੰ ਪੂਰੀਆਂ ਕਰਨ ਵਿੱਚ ਅਸੀਂ ਕੋਈ ਕਸਰ ਨਹੀਂ ਛੱਡਾਂਗੇ, ਇਹ ਮੈਂ ਤੁਹਾਨੂੰ ਵਿਸ਼ਵਾਸ਼ ਦੁਆਉਂਦਾ ਹਾਂ।
ਇਹ ਮੈਂ ਇਸ ਵਾਸਤੇ ਕਹਿੰਦਾ ਹਾਂ ਕਿਉਂਕਿ ਭਾਰਤ ਹੁਣ ਇਸ ਸਥਿਤੀ ਵਿੱਚ ਹੋ ਜਿਥੋ ਹੋਰ ਅੱਗੇ ਵਧਣਾ ਬਹੁਤ ਆਸਾਨ ਹੈ। ਉਦਹਰਣ ਦੇ ਤੌਰ ‘ਤੇ ਇਸ ਰਿਪੋਰਟ ਵਿੱਚ ਜੈਐੱਸਟੀ ‘ਤੇ ਵਿਚਾਰ ਨਹੀਂ ਕੀਤਾ ਗਿਆ ਜਦ ਕਿ ਤੁਸੀਂ ਜਾਣਦੇ ਹੋ ਭਾਰਤੀ ਅਰਥ-ਵਿਵਸਥਾ ਵਿੱਚ ਜੀਐੱਸਟੀ ਇੱਕ ਅਹਿਮ ਸੁਧਾਰ ਹੈ। ਅਤੇ ਇਹ ਬਿਜ਼ਨਸ ਦੇ ਕਈ ਪਹਿਲੂਆਂ ਨੂੰ ਪ੍ਰਭਾਵਿਤ ਕਰਦਾ ਹੈ। ਜੀਐੱਸਟੀ ਨਾਲ ਅਸੀਂ ਆਧੁਨਿਕ ਟੈਕਸ ਰਾਜ ਵੱਲ ਵਧ ਰਹੇਂ ਹਾਂ ਜੋ ਪਾਰਦਰਸ਼ੀ, ਸਥਾਈ ਅਤੇ ਭਵਿੱਖ ਜਾਣਨ ਯੋਗ ਹੈ।
ਅਤੇ ਇਸ ਲਈ ਜਦ ਜੀਐੱਸਟੀ ਦੀ ਚਰਚਾ ਹੋਈ ਹੈ ਤਾਂ ਮੈਂ ਕਹਿਣਾ ਚਾਹਾਂਗਾ ਕਿ ਏਥੇ ਵਪਾਰ ਜਗਤ ਦੇ ਬਹੁਤ ਸਾਰੇ ਲੋਕ ਹਨ ਅਤੇ ਇਸ ਫੋਰਮ ਦੇ ਮਾਧਿਅਮ ਨਾਲ ਦੇਸ਼ ਭਰ ਦੇ ਵਪਾਰੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਿਸ ਸਮੇਂ ਅਸੀਂ ਜੀਐੱਸਟੀ ਲਿਆਉਣ ਦਾ ਸੰਕਲਪ ਲਿਆ ਤਦ ਲੋਕਾਂ ਨੂੰ ਲਗਦਾ ਸੀ ਕਿ ਪਤਾ ਨਹੀਂ ਆਵੇਗਾ ਕਿ ਨਹੀਂ ਆਵੇਗਾ। ਇੱਕ ਜੁਲਾਈ ਨੂੰ ਲਾਗੂ ਹੋਵੇਗਾ ਕਿ ਨਹੀਂ ਹੋਵੇਗਾ। ਹੋਇਆ…. ਫਿਰ ਹੋਣ ਤੋਂ ਬਾਅਦ ਲੱਗਿਆ ਕਿ ਹੁਣ ਮਰ ਗਏ… ਇਹ ਮੋਦੀ ਕੋਈ ਸੁਧਾਰ ਨਹੀਂ ਕਰੇਗਾ ਅਤੇ ਅਸੀਂ ਤਦ ਕਿਹਾ ਕਿ ਤਿੰਨ ਮਹੀਨੇ ਤੱਕ ਸਾਨੂੰ ਬਰੀਕੀ ਨਾਲ ਦੇਖਣ ਦਿਉ ਕਿਉਂਕਿ ਹਿੰਦੁਸਤਾਨ ਬਹੁਤ ਵੱਡਾ ਹੈ ਅਤੇ ਦਿੱਲੀ ਵਿੱਚ ਹੀ ਬੁੱਧੀ ਭਰੀ ਹੋਈ ਹੈ, ਐਸਾ ਨਹੀਂ ਹੈ ਜੀ।
ਦੇਸ਼ ਦੇ ਜਨ-ਸਧਾਰਣ ਦੇ ਕੋਲ ਵੀ ਸਮਝ ਹੈ। ਅਸੀਂ ਉਨ੍ਹਾਂ ਕੋਲੋਂ ਸਮਝਾਂਗੇ, ਸਿੱਖਾਂਗੇ, ਕਠਿਨਾਈਆਂ ਦਾ ਜਾਇਜ਼ਾ ਲਵਾਂਗੇ, ਰਸਤੇ ਖੋਜਾਂਗੇ ਅਤੇ ਤਿੰਨ ਮਹਨੇ ਬਾਅਦ ਜਦ ਜੀਐੱਸਟੀ ਕਾਉਂਸਲ ਦੀ ਮੀਟਿੰਗ ਹੋਈ, ਜਿੰਨੀਆ ਮੁਸ਼ਕਲਾਂ ਸਾਹਮਣੇ ਆਈਆਂ, ਸਭ ਦਾ ਸਮਾਧਾਨ ਕੀਤਾ। ਕੁਝ ਚੀਜ਼ਾਂ ਲਈ ਕਾਊਂਸਲ ਵਿਚਲੇ ਕੁਝ ਰਾਜ ਸਹਿਮਤ ਨਹੀਂ ਸਨ ਤਾਂ ਅਸੀਂ ਰਾਜਾਂ ਦੇ ਮੰਤਰੀਆਂ ਅਤੇ ਅਧਿਕਾਰੀਆਂ ਦੀਆਂ ਸੰਮਤੀਆਂ ਬਣਾਈਆਂ ਅਤੇ ਮੈਨੂੰ ਅੱਜ ਇਹ ਕਹਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਵਰਬਾਟਿਮ (Verbotin) ਰਿਪੋਰਟ ਹਾਲੇ ਮੇਰੇ ਕੋਲ ਪਹੁੰਚੀ ਨਹੀਂ ਹੈ ਲੇਕਿਨ ਮੰਤਰੀਆਂ ਦੀ ਕਮੇਟੀ ਜੀਐੱਸਟੀ ਕਾਊਂਸਲ ਜੋ ਬਣਾਈ ਸੀ, ਉਹਨਾਂ ਨੇ ਮਿਲ ਕੇ ਹੀ ਬਣਾਈ ਸੀ ਅਤੇ ਉਸ ਮੀਟਿੰਗ ਵਿੱਚ ਜੋ ਹੋਇਆ ਹੈ, ਜਿਸ ਦੀ ਛੋਟੀ ਮੋਟੀ ਜਾਣਕਾਰੀ ਮੇਰੇ ਕੋਲ ਹੈ, ਪੂਰੀ ਰਿਪੋਰਟ ਤਾਂ ਨਹੀਂ ਹੈ ਮੇਰੇ ਪਾਸ ਲੇਕਿਨ ਮੈਂ ਕਹਿ ਸਕਦਾ ਹਾਂ ਕਿ ਜਿੰਨੇ ਮੁੱਦੇ ਆਮ ਵਪਾਰੀਆਂ ਨੇ ਉਠਾਏ ਸਨ, ਕਾਰੋਬਾਰੀਆਂ ਵੱਲੋਂ ਜਿੰਨੇ ਸੁਝਾਅ ਆਏ ਸਨ ਕਰੀਬ ਕਰੀਬ ਸਾਰਿਆਂ ਨੂੰ Positiveley ਸਵੀਕਾਰ ਕੀਤਾ ਜਾ ਰਿਹਾ ਹੈ। ਨੌਂ ਅਤੇ ਦਸ ਤਾਰੀਖ਼ ਦੀ ਜੀਐੱਸਟੀ ਕਾਊਂਸਲ ਦੀ ਮੀਟਿੰਗ ਵਿੱਚ ਅਗਰ ਕੋਈ ਰਾਜ ਕਠਿਨਾਈ ਪੈਦਾ ਨਹੀਂ ਕਰੇਗਾ ਤਾਂ ਮੈਨੂੰ ਵਿਸ਼ਵਾਸ ਹੈ ਕਿ ਭਾਰਤ ਦੇ ਵਪਾਰ ਜਗਤ ਨੂੰ ਅਤੇ ਭਾਰਤ ਦੀ ਅਰਥ-ਵਿਵਸਥਾ ਨੂੰ ਨਵੀਂ ਤਾਕਤ ਦੇਣ ਲਈ ਜੋ ਵੀ ਜ਼ਰੂਰੀ ਸੁਧਾਰ ਹੋਣਗੇ ਉਹ ਕੀਤੇ ਜਾਣਗੇ। ਅੱਗੇ ਵੀ ਅਜਿਹੀਆਂ ਕਈ ਗੱਲਾਂ ਸਾਹਮਣੇ ਆਉਣਗੀਆਂ, ਆਖ਼ਰ ਇੱਕ ਨਵੀਂ ਵਿਵਸਥਾ ਨੂੰ ਸਵੀਕਾਰ ਕਰਨਾ ਹੁੰਦਾ ਹੈ। ਸਾਲਾਂ ਪੁਰਾਣੀ ਵਿਵਸਥਾ ਵਿੱਚੋਂ ਬਾਹਰ ਨਿਕਲਣਾ ਹੁੰਦਾ ਹੈ ਤਾਂ ਸਰਕਾਰ ਦਾ ਹੀ ਦਿਮਾਗ ਕੰਮ ਕਰੇ ਇਹ ਜ਼ਰੂਰੀ ਨਹੀਂ, ਸਾਰੇ ਪ੍ਰਭਾਵਿਤ ਲੋਕਾਂ ਦਾ ਦਿਮਾਗ ਕੰਮ ਆਉਂਦਾ ਹੈ। ਤਦ ਉੱਤਮ ਤੋਂ ਉੱਤਮ ਪਰਿਣਾਮ ਆਉਂਦਾ ਹੈ ਅਤੇ ਜੀਐੱਸਟੀ ਉਸਦੇ ਲਈ ਵੀ ਇੱਕ ਉੱਤਮ ਤੋਂ ਉੱਤਮ ਪਰਿਣਾਮ ਆਉਂਦਾ ਹੈ ਅਤੇ ਜੀਐੱਸਟੀ ਉਸਦੇ ਲਈ ਵੀ ਇੱਕ ਉੱਤਮ ਉਦਾਹਰਣ ਬਣਨ ਵਾਲਾ ਹੈ ਕਿ ਸਭ ਦੀਆਂ ਭਾਵਨਾਵਾਂ ਦਾ ਆਦਰ ਕਰਦੋ ਹੋਏ ਅਰਥ-ਵਿਵਸਥਾ ਨੂੰ Fool Proof ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ। ਇਹ ਜੀਐੱਸਟੀ ਦੀ ਪ੍ਰਕਿਰਿਆ ਤੋਂ ਪਤਾ ਚਲਦਾ ਹੈ।
ਵਿਸ਼ਵ ਬੈਂਕ ਦੀ ਇਸ ਰਿਪੋਰਟ ਵਿੱਚ ਮਈ, 2017 ਤੱਕ ਦੇ ਸੁਧਾਰ ਹੀ ਸ਼ਾਮਲ ਹੋਏ ਹਨ ਜਦ ਕਿ ਜੀਐੱਸਟੀ ਜੁਲਾਈ, 2017 ਵਿੱਚ ਲਾਗੂ ਹੋਇਆ ਹੈ। ਇਸ ਲਈ 2018 ਵਿੱਚ ਜਦ ਚਰਚਾ ਹੋਵੇਗੀ ਤਾਂ ਇਹ ਪਹਿਲ (Initiative) ਵੀ ਸ਼ਾਮਲ ਹੋਣ ਵਾਲੀ ਹੈ।
ਹੋਰ ਵੀ ਬਹੁਤ ਸਾਰੇ ਸੁਧਾਰ ਹਨ ਜੋ ਪਹਿਲਾਂ ਹੋ ਚੁੱਕੋ ਹਨ ਪਰੰਤੂ ਇਸ ਤੋਂ ਪਹਿਲਾਂ ਕਿ ਵਿਸ਼ਵ ਬੈਂਕ ਗਿਣਤੀ ਕਰੇ ਉਨ੍ਹਾਂ ਦੀ ਸਥਾਪਤੀ ਅਤੇ ਸਥਿਰੀਕਰਣ ਲਈ ਵਕਤ ਚਾਹੀਦਾ ਹੈ। ਕੁੱਲ ਮਿਲਾ ਕਿ ਮੈਨੂੰ ਵਿਸ਼ਵਾਸ ਹੈ ਕਿ ਵਿਸ਼ਵ ਬੈਂਕ ਦੀ ਅਗਲੇ ਸਾਲ ਰਿਪੋਰਟ ਵਿੱਚ ਅਤੇ ਉਸ ਤੋਂ ਬਾਅਦ ਵੀ ਭਾਰਤ ਇੱਕ ਗੌਰਵਮਈ ਸਥਾਨ ਹਾਸਲ ਕਰੇਗਾ।
ਮੈਂ ਵਿਸ਼ਵ ਬੈਂਕ ਵੱਲੋਂ ਦਨੀਆਂ ਭਰ ਦੇ ਦੇਸ਼ਾਂ ਦੁਆਰਾ ਈਜ਼ ਆਵ੍ ਡੂਇੰਗ ਬਿਜ਼ਨਸ ਵਿੱਚ ਸੁਧਾਰ ਲਿਆਉਣ ਦੀ ਵਚਨਬੱਧਤਾ ਦੀ ਸ਼ਲਾਘਾ ਕਰਦਾ ਹਾਂ। ਇਸ ਸਾਲ ਦੀ ਰਿਪੋਰਟ ਦੇ ਵਿਸ਼ੇ-ਵਸਤੂ ‘ਨੌਕਰੀਆਂ ਕੱਢਣ ਲਈ ਸੁਧਾਰ’ ਦੀ ਵੀ ਮੈਂ ਸਲਾਹੁਣਾ ਕਰਦਾ ਹਾਂ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਬਿਜ਼ਨਸ ਸਾਡੀ ਜ਼ਿੰਦਗੀ ਦਾ ਮੁੱਖ ਫੋਕਸ ਹੈ। ਇਹ ਪ੍ਰਗਤੀ, ਰੋਜ਼ਗਾਰ ਜੀਵਨ ਨੂੰ ਆਸਾਨ ਬਣਾਉਣ, ਧਨ ਸਿਰਜਣ ਵਸਤੂਆਂ ਸੇਵਾਵਾਂ ਆਦਿ ਦਾ ਇੰਜਣ ਹੈ।
ਦੋਸਤੋ !
ਭਾਰਤ ਹੌਲੀ ਹੌਲੀ ਬੇਹਤਰ ਹੋ ਰਿਹਾ ਹੈ। ਮੈਂ ਕੁਝ ਮਾਨਤਾਵਾਂ ਸੂਚੀਬੱਧ ਕਰਨੀਆਂ ਚਾਹਾਂਗਾ ਜੋ ਇਸ ਗੱਲ ਦਾ ਸੰਕੇਤ ਕਰਦੀਆਂ ਹਨ :
• ਵਿਸ਼ਵ ਆਰਥਿਕ ਫੋਰਮ ਦੀ ਅੰਤਰ-ਰਾਸ਼ਟਰੀ ਮੁਕਾਬਲਤਨ ਸੂਚੀ ਵਿੱਚ ਪਿਛਲੇ ਦੋ ਸਾਲਾਂ ਵਿੱਚ ਅਸੀ 32 ਸਥਾਨ ਉਪਰ ਚਲੇ ਗਏ ਹਾਂ
• ਵਾਇਪੋ (WIPO) ਦੀ ਵਿਸ਼ਵ ਨਵੀਨਤਾ ਸੂਚੀ ਵਿੱਚ ਪਿਛਲੇ ਦੋ ਸਾਲਾਂ ਵਿੱਚ ਅਸੀ ਇੱਕੀ ਸਥਾਨ ਉਪਰ ਚਲੇ ਗਏ ਹਾ।
• ਵਿਸ਼ਵ ਬੈਂਕ ਦੀ ਲਜਿਸਟਿਕਸ ਤਾਮੀਲ ਸੂਚੀ, 2016 `ਤੇ ਅਸੀਂ 11 ਸਥਾਨ ਅੱਗੇ ਵਧੇ ਹਾਂ।
• ਯੂ ਐੱਨ ਸੀ ਟੀ ਏ ਡੀ (HNCTAD) ਦੁਆਰਾ ਸੂਚੀ ਬੱਧ ਕੀਤੇ ਸਿਖਰਲੇ ਐੱਫਡੀਆਈ ਟਿਕਾਣਿਆਂ ਵਿੱਚ ਅਸੀਂ ਸ਼ਾਮਲ ਹਾਂ।
ਕੁਝ ਲੋਕਾਂ ਨੂੰ ਭਾਰਤ ਦੀ ਰੈਂਕਿੰਗ 142 ਤੋਂ 100 ਹੋਣ ਦੀ ਗੱਲ ਸਮਝ ਨਹੀਂ ਆਉਂਦੀ। ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਨ੍ਹਾਂ ਵਿੱਚੋਂ ਕੁਝ ਲੋਕ ਤਾਂ ਪਹਿਲਾਂ ਵਿਸ਼ਵ ਬੈਂਕ ਵਿੱਚ ਰਹਿ ਚੁੱਕੇ ਹਨ। ਉਹ ਅੱਜ ਵੀ ਭਾਰਤ ਦੀ ਦਰਜਾਬੰਦੀ ਤੇ ਸਵਾਲ ਉਠਾ ਰਹੇ ਹਨ। ਅਗਰ ਇਨਸਾਲਵੈਂਸੀ ਕੋਡ, ਬੈਂਕਰਪਸੀ ਕੋਡ, ਕਮਰਸ਼ੀਅਲ ਕੋਰਟ ਜਿਹੇ ਕਾਨੂੰਨੀ ਸੁਧਾਰ ਤੁਹਾਡੇ ਸਮੇਂ ਦੌਰਾਨ ਹੋ ਜਾਂਦੇ ਤਾਂ ਰੈਂਕਿੰਗ ਸੁਧਰ ਜਾਂਦੀ। ਇਹ ਰੈਂਕਿੰਗ ਤੁਹਾਡੀ ਕਿਸਮਤ ਵਿੱਚ ਆਉਂਦੀ। ਕੀ ਦੇਸ਼ ਦੀ ਸਥਿਤੀ ਨਹੀਂ ਸੁਧਰਦੀ ਭਲਾ ਕੀਤਾ ਕਝ ਨਹੀਂ, ਅਤੇ ਜੋ ਕਰ ਰਿਹਾ ਹੈ। ਉਸ ਉੱਤੇ ਸਵਾਲ ਖੜੇ ਕਰ ਰਹੇ ਹਨ।
ਵੈਸੇ ਇਹ ਵੀ ਸੰਯੋਗ ਦੀ ਗੱਲ ਹੈ ਕਿ ਵਿਸ਼ਵ ਬੈਂਕ ਨੇ ਈਜ਼ ਆਵ੍ ਡੂਇੰਗ ਬਿਜ਼ਨਸ ਦੀ ਪ੍ਰਿਕਿਰਿਆ ਸਾਲ 2004 ਵਿੱਚ ਸ਼ੂਰੂ ਕੀਤੀ ਸੀ। ਬੜਾ ਮਹੱਤਵਪੂਰਨ ਸਾਲ ਹੈ, ਇਸਦੇ 10 ਸਾਲ ਬਾਅਦ ਤੱਕ ਕਿਸ ਦੀ ਸਰਕਾਰ ਰਹੀ, ਇਹ ਵੀ ਤੁਹਾਨੂੰ ਸਭ ਨੂੰ ਪਤਾ ਹੈ।
ਮੈਂ ਅਜਿਹਾ ਪ੍ਰਧਾਨ ਮੰਤਰੀ ਹਾਂ ਜਿਸ ਨੇ ਵਿਸ਼ਵ ਬੈਂਕ ਦੀ ਇਮਾਰਤ ਵੀ ਨਹੀਂ ਦੇਖੀ ਹੈ ਜਦ ਕਿ ਪਹਿਲਾਂ ਵਿਸ਼ਵ ਬੈਂਕ ਨੂੰ ਚਲਾਉਣ ਵਾਲੇ ਲੋਕ ਇਥੇ ਬੈਠਿਆ ਕਰਦੇ ਸਨ।
ਮੈਂ ਤਾਂ ਕਹਿੰਦਾ ਹਾਂ ਵਿਸ਼ਵ ਬੈਂਕ ਦੀ ਇਸ ਰੈਂਕਿੰਗ ਤੇ ਸਵਾਲ ਖੜੇ ਕਰਨ ਦੀ ਬਜਾਏ ਸਾਡਾ ਸਹਿਯੋਗ ਕਰੋ ਤਾਂ ਕਿ ਅਸੀਂ ਦੇਸ਼ ਨੂੰ ਹੋਰ ਉੱਚੇ ਦਰਜੇ ਤੇ ਲੈ ਜਾ ਸਕੀਏ। ਨਿਊ ਇੰਡੀਆ ਬਣਾਉਣ ਲਈ ਸਾਥ ਅੱਗੇ ਵਧਾਉਣ ਦਾ ਸੰਕਲਪ ਕਰੋ।
ਸਾਡਾ ਮੰਤਵ ਹੈ ਸੁਧਾਰ, ਪ੍ਰਦਰਸ਼ਨ ਅਤੇ ਤਬਦੀਲੀ। ਅਸੀਂ ਚੰਗੇ ਤੋਂ ਚੰਗਾ ਕਰਨਾ ਚਾਹੁੰਦੇ ਹਾਂ। ਮੈਨੂੰ ਖੁਸ਼ੀ ਹੈ ਕਿ ਇਹ ਸਭ ਕਰਨ ਵਿੱਚ ਉਪ-ਰਾਸ਼ਟਰੀ ਪੱਧਰ ਤੇ ਵੀ ਵਿਸ਼ਵ ਬੈਂਕ ਸਾਡੀ ਮਦਦ ਕਰ ਰਿਹਾ ਹੈ। ਰਾਜ ਸਰਕਾਰਾਂ ਬਿਜ਼ਨਸ ਅਨੁਕੂਲ ਵਾਤਾਵਰਣ ਬਣਾਉਣ ਲਈ ਨਵੇਂ ਨਵੇਂ ਰਸਤੇ ਲੱਭ ਰਹੀਆਂ ਹਨ। ਅਗਰ ਬਿਜ਼ਨਸ ਸੁਧਾਰਾਂ ਨੂੰ ਲਾਗੂ ਕਰਨ ਦੀ ਹੋੜ ਵਿੱਚ ਹਨ ਤਾਂ ਇੱਕ ਦੂਜੇ ਦੀ ਮਦਦ ਵੀ ਕਰ ਰਹੀਆਂ ਹਨ। ਇਹ ਇੱਕ ਉਕਸਾਊ ਸੰਸਾਰ ਹੈ ਜਿਥੇ ਮੁਕਾਬਲਾ ਵੀ ਹੈ ਅਤੇ ਸਹਿਯੋਗ ਵੀ।
ਦੋਸਤੋ !
ਪ੍ਰਗਤੀ ਅਤੇ ਰੋਜਗਾਰ ਵਧਾਉਣ ਦੇ ਏਜੰਡੇ ਨੂੰ ਬਹੁਤ ਸਾਰੀਆਂ ਢਾਂਚਗਤ ਤਬਦੀਲੀਆਂ, ਬਹੁਤ ਕਠਿਨ ਫੈਸਲੇ ਅਤੇ ਕਈ ਨਵੇਂ ਕਾਨੂੰਨ ਚਾਹੀਦੇ ਹਨ। ਇਸਦੇ ਇਲਾਵਾ ਨਿਡਰਤਾ ਤੇ ਇਮਾਨਦਾਰੀ ਨਾਲ ਕੰਮ ਕਰਮ ਲਈ ਅਫ਼ਸਰ ਸ਼ਾਹੀ ਦੀ ਸੋਚ ਬਦਲਣ ਦੀ ਵੀ ਜ਼ਰੂਰਤ ਹੈ। ਪਿਛਲੇ ਤਿੰਨ ਸਾਲਾਂ ਵਿੱਚ ਕੇਂਦਰੀ ਸਰਕਾਰ ਨੇ ਇਨ੍ਹਾਂ ਤਿੰਨਾਂ ਮੋਰਚਿਆਂ `ਤੇ ਬਹੁਤ ਕੁਝ ਕੀਤਾ ਹੈ। ਵਪਾਰ ਅਤੇ ਕੰਪਨੀਆਂ ਨੂੰ ਦਰਪੇਸ਼ ਬਹੁਤ ਸਾਰੇ ਕਾਨੂੰਨ ਅਤੇ ਨੀਤੀ ਨਾਲ ਸਬੰਧਤ ਮੁੱਦੇ ਅਸੀਂ ਹੱਲ ਕਰ ਲਏ ਹਨ।
ਨਿਰਮਾਣ ਦੇ ਨਾਲ ਨਾਲ ਅਸੀਂ ਮੂਲ-ਢਾਂਚੇ ਦੇ ਖੇਤਰ ਵਿੱਚ ਵੀ ਤੇਜ਼ ਪ੍ਰਗਤੀ ਲਿਆ ਰਹੇ ਹਾਂ।
ਮੈਂ ਦੋ ਸਾਲ ਤੱਕ ਸੁਣਦਾ ਰਿਹਾ ਬਿੱਗ ਬੈਂਗ… ਬਿੱਗ ਬੈਂਗ.. ਸੁਧਾਰ ਹੁਣ ਬੰਦ ਕਰ ਦਿੱਤਾ ਹੈ। ਕਿਉਂਕਿ ਲੋਕਾਂ ਨੂੰ ਪਤਾ ਚੱਲ ਗਿਆ ਹੈ ਕਿ ਰਿਫ਼ਾਰਮਜ਼ ਦੀ ਸਪੀਡ, ਲੈਵਲ ਤੇ ਸਾਈਜ਼ ਇੰਨਾ ਵੱਡਾ ਹੈ ਕਿ ਅਲੋਚਨਾ ਕਰਨ ਵਾਲੇ ਮੈਚ ਨਹੀਂ ਕਰ ਪਾ ਰਹੇ।
ਇਨ੍ਹਾਂ ਸੁਧਾਰਾਂ ਨੇ ਰੱਖਿਆ, ਰੇਲਵੇ, ਉਸਾਰੀ ਵਿਕਾਸ, ਬੀਮਾ , ਪੈਂਸ਼ਨ, ਨਾਗਰਿਕ ਜਹਾਜਰਾਨੀ ਅਤੇ ਦਵਾਈਆਂ ਵਰਗੇ ਮਹੱਤਵਪੂਰਣ ਖੇਤਰਾਂ ਨੂੰ ਛੋਹਿਆ ਹੈ। ਨੱਬੇ ਪ੍ਰਤੀਸ਼ਤ ਤੋਂ ਜ਼ਿਆਦਾ ਐੱਫਡੀਆਈ (FDI) ਪ੍ਰਵਾਨਗੀਆਂ ਸਵੈਚਾਲਿਤ ਰੂਟ ਤੇ ਰੱਖੀਆਂ ਗਈਆ ਹਨ। ਇਹ ਬਹੁਤ ਵੱਡੀ ਗੱਲ ਹੈ। ਐੱਫਡੀਆਈ ਵਾਸਤੇ ਅਸੀਂ ਹੁਣ ਖੁਲ੍ਹੀਆਂ ਅਰਥ-ਵਿਵਸਥਾਵਾ ਵਿੱਚੋਂ ਇੱਕ ਹਾ।
ਇਸ ਸਾਲ ਐੱਫ਼ਡੀਆਈ ਅੰਦਰ-ਪ੍ਰਵਾਹ ਵਧਿਆ ਹੈ ਜੋ ਸਾਲ ਦਰ ਸਾਲ ਨਵੇਂ ਰਿਕਾਰਡ ਬਣਾ ਰਿਹਾ ਹੈ। ਮਾਰਚ, 2016 ਦੇ ਅੰਤ ਵਿੱਚ ਐੱਫਡੀਆਈ ਅੰਤਰ-ਪ੍ਰਵਾਹ 55.6 ਬਿਲੀਅਨ ਯੂਐੱਸਡਾਲਰ ਸਰਵ ਅਧਿਕ ਸੀ। ਪਿਛਲੇ ਤਿੰਨ ਸਾਲਾਂ ਵਿੱਚ ਐੱਫਡੀਆਈ ਦੀ ਦੇਸ਼ ਵਿੱਚ ਕੁੱਲ ਪ੍ਰਾਪਤੀ 67% ਤੱਕ ਵਧ ਗਈ ਹੈ।
ਦੋਸਤੇ !
ਪਿਛਲੇ ਤਿੰਨ ਸਾਲਾਂ ਦੌਰਾਨ ਅਸੀਂ ਵਪਾਰ ਨਿਯਮਾਂ ਦਾ ਤਰਤੀਬ ਸਹਿਤ ਸੰਜੀਦਗੀ ਨਾਲ ਮੁਲਾਂਕਣ ਕੀਤਾ ਹੈ। ਅਸੀਂ ਉਨ੍ਹਾਂ ਦੇ ਹਿੱਤਾਂ ਨੂੰ ਸਮਝ ਕੇ ਨਿਯਮਾਂ ਵਿੱਚ ਸੋਧਾਂ ਕੀਤੀਆਂ ਹਨ।
ਮੈਂ ਹਮੇਸ਼ਾ ਜ਼ੋਰ ਦਿੰਦਾ ਹਾਂ ਕਿ ਤਕਨਾਲੋਜੀ ਦੀ ਵਰਤੋਂ ਪ੍ਰਸ਼ਾਸ਼ਨ ਦੇ ਸੁਧਾਰ ਲਈ ਹੋਣੀ ਚਾਹੀਦੀ ਹੈ। ਤਕਨਾਲੋਜੀ ਦਾ ਇਸਤੇਮਾਲ ਕਰਕੇ ਸੀਮਾਬੱਧ ਫੈਸਲੇ ਲਏ ਜਾਣੇ ਚਾਹੀਦੇ ਹਨ। ਮੈਨੂੰ ਖੁਸ਼ੀ ਹੈ ਕਿ ਬਹੁਤ ਸਾਰੇ ਵਿਭਾਗ ਅਤੇ ਰਾਜ ਸਰਕਾਰਾਂ ਪ੍ਰਸ਼ਾਸ਼ਨ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਤਕਨਾਲੋਜੀ ਦਾ ਇਸੇਤਮਾਲ ਕਰ ਰਹੀਆਂ ਹਨ।
ਦੋਸਤੋ !
ਈਜ਼ ਆਵ੍ ਡੂਇੰਗ ਬਿਜ਼ਨਸ ਵਿੱਚ ਰੈਂਕ ਸੁਧਰਨ ਦਾ ਮਤਲਬ ਹੈ ਦੇਸ਼ ਵਿੱਚ ਆਮ ਨਾਗਰਿਕ ਦੀ ਜ਼ਿੰਦਗੀ ਆਸਾਨ ਹੋਈ ਹੈ। ਇਨਕਮ ਟੈਕਸ ਰਿਟਰਨ ਭਰਨੀ, ਪੀਐੱਫ ਕਢਵਾਉਣਾ, ਕੰਪਨੀ ਰਜਿਸਟਰ ਕਰਵਾਉਣਾ ਕੰਸਟਰਕਸ਼ਨ ਪਰਮਿਟ ਲੈਣਾ, ਬਿਜਲੀ ਕਨੈਕਸ਼ਨ ਲੈਣਾ, ਰੇਲਵੇ ਬੁਕਿੰਗਜ਼, ਪਾਸਪੋਰਟ ਬਣਵਾਉਣ ਆਦਿ ਸਭ ਕੁਝ ਆਸਾਨ ਹੋਇਆ ਹੈ। ਇੱਕ ਵਾਰੀ ਫਿਰ ਮੈਂ ਈਜ਼ ਆਵ੍ ਡੂਇੰਗ ਬਿਜ਼ਨਸ ਦੀ ਟੀਮ ਦਾ ਧੰਨਵਾਦ ਕਰਨਾ ਚਾਹਾਂਗਾ। ਈਜ਼ ਆਵ ਡੂਇੰਗ ਬਿਜ਼ਨਸ ਵਿੱਚ ਸੁਧਾਰ ਵਾਸਤੇ ਅਗਵਾਈ ਕਰਨ ਲਈ ਵਿਸ਼ਵ ਬੈਂਕ ਦਾ ਵੀ ਧੰਨਵਾਦ ਕਰਨਾ ਚਾਹਾਂਗਾ। ਭਾਰਤ ਵਰਗੇ ਵੱਡੇ ਦੇਸ਼ ਵਿੱਚ ਵਿਕਾਸ ਪ੍ਰਕਿਰਿਆ ਤੇ ਅਸਰ ਪਏ ਬਗੈਰ ਫੈਸਲਾਕੁੰਨ ਤਬਦੀਲੀਆਂ ਲਿਆਉਂਣਾ ਹੋਰਨਾ ਦੇਸ਼ਾ ਲਈ ਮਿਸਾਲ ਬਣ ਸਕਦਾ ਹੈ। ਦੂਜਿਆਂ ਤੋਂ ਸਿੱਖਣ ਦੀ ਹਮੇਸ਼ਾ ਸੰਭਾਵਨਾ ਹੁੰਦੀ ਹੈ। ਜ਼ਰੂਰਤ ਪੈਣ `ਤੇ ਅਸੀਂ ਆਪਣੇ ਤਜਰਬੇ ਜ਼ਰੂਰ ਸਾਂਝੇ ਕਰਾਂਗੇ।
ਤੁਹਾਡਾ ਧੰਨਵਾਦ ।
ਤੁਹਾਡਾ ਬਹੁਤ ਬੁਹਤ ਧੰਨਵਾਦ!
***
ਅਤੁਲ ਤਿਵਾੜੀ/ ਹਿਮਾਂਸ਼ੂ ਸਿੰਘ
Addressed a Summit to mark India's improvement in 'Ease of Doing Business' & brainstorm towards driving more reforms. @EODB_India pic.twitter.com/7b6jCIkiNQ
— Narendra Modi (@narendramodi) November 4, 2017
Glad to have met you, @KGeorgieva! We appreciate your optimism towards India. We are working round the clock towards making business easier. pic.twitter.com/Un4gCE9E32
— Narendra Modi (@narendramodi) November 4, 2017
Focus on making business easier is inspired by the endeavour of strengthening small, medium entrepreneurs & creating a vibrant MSME sector.
— Narendra Modi (@narendramodi) November 4, 2017
'Ease of Business' entails 'Ease of Living Life.’ In the last three years several measures have been taken to improve the quality of life. pic.twitter.com/86M3nXLHof
— Narendra Modi (@narendramodi) November 4, 2017
India’s strides in ‘Ease of Business’ made a few people uncomfortable…wish they focussed on making business easier when they were in power. pic.twitter.com/MlpWCvqiHm
— Narendra Modi (@narendramodi) November 4, 2017
One life, one mission. pic.twitter.com/m8gmgQlcpj
— Narendra Modi (@narendramodi) November 4, 2017
GST is a giant step towards India’s economic integration…we are continuously taking feedback to ensure a GST that benefits everyone. pic.twitter.com/wHMb9ox6dB
— Narendra Modi (@narendramodi) November 4, 2017
Here is my speech to business leaders on India’s reform trajectory and making business easier. https://t.co/rFvGy9hPYM
— Narendra Modi (@narendramodi) November 4, 2017