Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਉੱਤਰਕਾਸ਼ੀ ਵਿੱਚ ਬੱਸ ਹਾਦਸੇ ’ਚ ਜਾਨੀ ਨੁਕਸਾਨ ’ਤੇ ਪ੍ਰਧਾਨ ਮੰਤਰੀ ਨੇ ਦੁਖ ਪ੍ਰਗਟਾਇਆ; ਹਾਦਸੇ ਦੇ ਪੀੜਤਾਂ ਲਈ ਅਨੁਗ੍ਰਹਿ ਰਾਹਤ ਦਾ ਐਲਾਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਖੰਡ ਵਿੱਚ ਉੱਤਰਕਾਸ਼ੀ ’ਚ ਬੱਸ ਹਾਦਸੇ `ਚ ਹੋਏ ਜਾਨੀ ਨੁਕਸਾਨ `ਤੇ ਦੁਖ ਪ੍ਰਗਟਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਮੇਰੀਆਂ ਪ੍ਰਾਰਥਨਾਵਾਂ ਅਤੇ ਇਕਜੁੱਟਤਾ ਉਨ੍ਹਾਂ ਨਾਲ ਹਨ ਜਿਨ੍ਹਾਂ ਨੇ ਉੱਤਰਕਾਸ਼ੀ ਵਿੱਚ ਮੰਦਭਾਗੇ ਬੱਸ ਹਾਦਸੇ ਵਿੱਚ ਆਪਣੇ ਪਿਆਰਿਆਂ ਨੂੰ ਖੋ ਦਿੱਤਾ ਹੈ। ਜ਼ਖਮੀ ਛੇਤੀ ਰਾਜ਼ੀ ਹੋਣ।”

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ’ਚੋਂ ਮ੍ਰਿਤਕਾਂ ਦੇ ਨਿਕਟ ਸਬੰਧੀਆਂ ਲਈ 2 ਲੱਖ ਰੁਪਏ ਅਤੇ ਗੰਭੀਰ ਰੂਪ ’ਚ ਜ਼ਖਮੀਆਂ ਲਈ 50,000 ਰੁਪਏ ਅਨੁਗ੍ਰਹਿ ਰਾਹਤ ਦੇਣ ਦਾ ਐਲਾਨ ਕੀਤਾ ਹੈ।

*****

AKT/NT