ਪੀਐੱਮਇੰਡੀਆ
ਉੱਤਰਾਖੰਡ ਦੀ ਗਵਰਨਰ ਸ਼੍ਰੀਮਤੀ ਬੇਬੀ ਰਾਣੀ ਮੌਰਯਾ ਜੀ, ਮੁੱਖ ਮੰਤਰੀ ਸ਼੍ਰੀਮਾਨ ਤ੍ਰਿਵੇਂਦਰ ਸਿੰਘ ਰਾਵਤ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਜੀ, ਡਾਕਟਰ ਰਮੇਸ਼ ਪੋਖਰਿਯਾਲ ਨਿਸ਼ੰਕ ਜੀ, ਸ਼੍ਰੀ ਰਤਨ ਲਾਲ ਕਟਾਰੀਆ ਜੀ, ਹੋਰ ਅਧਿਕਾਰੀਗਣ ਅਤੇ ਉੱਤਰਾਖੰਡ ਦੇ ਮੇਰੇ ਭਾਈਓ ਅਤੇ ਭੈਣੋਂ, ਚਾਰ ਧਾਮ ਦੀ ਪਵਿੱਤਰਤਾ ਨੂੰ ਆਪਣੇ ਵਿੱਚ ਸਮੇਟੇ ਦੇਵਭੂਮੀ ਉੱਤਰਾਖੰਡ ਦੀ ਧਰਾ ਨੂੰ ਮੇਰਾ ਆਦਰਪੂਰਵਕ ਨਮਨ!
ਅੱਜ ਮਾਂ ਗੰਗਾ ਦੀ ਨਿਰਮਲਤਾ ਨੂੰ ਸੁਨਿਸ਼ਚਿਤ ਕਰਨ ਵਾਲੇ 6 ਵੱਡੇ ਪ੍ਰੋਜੈਕਟਾਂ ਦਾ ਲੋਕਾਰਪਣ ਕੀਤਾ ਗਿਆ ਹੈ। ਇਸ ਵਿੱਚ ਹਰਿਦੁਆਰ, ਰਿਸ਼ੀਕੇਸ਼, ਬਦਰੀਨਾਥ ਅਤੇ ਮੁਨੀ ਕੀ ਰੇਤੀ ਵਿੱਚ ਸੀਵੇਜ ਟ੍ਰੀਟਮੈਂਟ ਪਲਾਂਟ ਅਤੇ ਮਿਊਜ਼ੀਅਮ ਜਿਹੇ ਪ੍ਰੋਜੈਕਟ ਵੀ ਸ਼ਾਮਲ ਹਨ। ਇਨ੍ਹਾਂ ਤਮਾਮ ਪ੍ਰੋਜੈਕਟਾਂ ਲਈ ਉੱਤਰਾਖੰਡ ਦੇ ਸਾਰੇ ਸਾਥੀਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ, ਹੁਣ ਤੋਂ ਕੁਝ ਦੇਰ ਪਹਿਲਾਂ ਜਲ ਜੀਵਨ ਮਿਸ਼ਨ ਦੇ ਖੂਬਸੂਰਤ Logo ਦਾ ਅਤੇ ਮਿਸ਼ਨ ਮਾਰਗਦਰਸ਼ਿਕਾ ਦਾ ਵੀ ਵਿਮੋਚਨ ਹੋਇਆ ਹੈ। ਜਲ ਜੀਵਨ ਮਿਸ਼ਨ-ਭਾਰਤ ਦੇ ਪਿੰਡਾਂ ਵਿੱਚ, ਹਰ ਘਰ ਤੱਕ ਸ਼ੁੱਧ ਜਲ, ਪਾਈਪ ਨਾਲ ਪਹੁੰਚਾਉਣ ਦਾ ਇਹ ਬਹੁਤ ਵੱਡਾ ਅਭਿਯਾਨ ਹੈ। ਮਿਸ਼ਨ ਦਾ Logo, ਨਿਰੰਤਰ ਇਸ ਗੱਲ ਦੀ ਪ੍ਰੇਰਣਾ ਦੇਵੇਗਾ ਕਿ ਪਾਣੀ ਦੀ ਇੱਕ-ਇੱਕ ਬੂੰਦ ਨੂੰ ਬਚਾਉਣਾ ਜ਼ਰੂਰੀ ਹੈ,ਉੱਥੇ ਹੀ ਇਹ ਮਾਰਗਦਰਸ਼ਿਕਾ, ਪਿੰਡ ਦੇ ਲੋਕਾਂ, ਗ੍ਰਾਮ ਪੰਚਾਇਤ ਦੇ ਲਈ ਵੀ ਉਤਨੀ ਹੀ ਜ਼ਰੂਰੀ ਹੈ ਜਿਤਨੀ ਸਰਕਾਰੀ ਮਸ਼ੀਨਰੀ ਦੇ ਲਈ ਜ਼ਰੂਰੀ ਹੈ। ਇਹ ਪ੍ਰੋਜੈਕਟ ਦੀ ਸਫ਼ਲਤਾ ਸੁਨਿਸ਼ਚਿਤ ਕਰਨ ਦਾ ਬਹੁਤ ਵੱਡਾ ਮਾਧਿਅਮ ਹੈ।
ਸਾਥੀਓ,ਅੱਜ ਜਿਸ ਪੁਸਤਕ ਦਾ ਵਿਮੋਚਨ ਹੋਇਆ ਹੈ, ਉਸ ਵਿੱਚ ਵੀ ਵਿਸਤਾਰ ਨਾਲ ਦੱਸਿਆ ਗਿਆ ਹੈ ਕਿ ਗੰਗਾ ਕਿਸ ਤਰ੍ਹਾਂ ਸਾਡੇ ਸੱਭਿਆਚਾਰਕ ਵੈਭਵ, ਆਸਥਾ ਅਤੇ ਵਿਰਾਸਤ, ਤਿੰਨਾਂ ਦਾ ਹੀ ਬਹੁਤ ਵੱਡਾ ਪ੍ਰਤੀਕ ਹੈ। ਉੱਤਰਾਖੰਡ ਵਿੱਚ ਉਦਗਮ ਤੋਂ ਲੈ ਕੇ ਪੱਛਮ ਬੰਗਾਲ ਵਿੱਚ ਗੰਗਾ ਸਾਗਰ ਤੱਕ ਗੰਗਾ, ਦੇਸ਼ ਦੀ ਕਰੀਬ-ਕਰੀਬ ਅੱਧੀ ਆਬਾਦੀ ਦੇ ਜੀਵਨ ਨੂੰ ਸਮ੍ਰਿੱਧ ਕਰਦੀ ਹੈ। ਇਸ ਲਈ ਗੰਗਾ ਦੀ ਨਿਰਮਲਤਾ ਜ਼ਰੂਰੀ ਹੈ, ਗੰਗਾ ਜੀ ਦੀ ਅਵਿਰਲਤਾ ਜ਼ਰੂਰੀ ਹੈ। ਬੀਤੇ ਦਹਾਕਿਆਂ ਵਿੱਚ ਗੰਗਾ ਜਲ ਦੀ ਸਵੱਛਤਾ ਨੂੰ ਲੈ ਕੇ ਵੱਡੇ-ਵੱਡੇ ਅਭਿਯਾਨ ਸ਼ੁਰੂ ਹੋਏ ਸਨ। ਲੇਕਿਨ ਉਨ੍ਹਾਂ ਅਭਿਯਾਨਾਂ ਵਿੱਚ ਨਾ ਤਾਂ ਜਨ-ਭਾਗੀਦਾਰੀ ਸੀ ਅਤੇ ਨਾ ਹੀ ਦੂਰਦਰਸ਼ਤਾ। ਨਤੀਜਾ ਇਹ ਹੋਇਆ ਕਿ ਗੰਗਾ ਦਾ ਪਾਣੀ, ਕਦੇ ਸਾਫ਼ ਹੀ ਨਹੀਂ ਹੋ ਪਾਇਆ।
ਸਾਥੀਓ, ਅਗਰ ਗੰਗਾ ਜਲ ਦੀ ਸਵੱਛਤਾ ਨੂੰ ਲੈ ਕੇ ਉਹੀ ਪੁਰਾਣੇ ਤੌਰ-ਤਰੀਕੇ ਅਪਣਾਏ ਜਾਂਦੇ, ਤਾਂ ਅੱਜ ਵੀ ਹਾਲਤ ਉਤਨੀ ਹੀ ਬੁਰੀ ਰਹਿੰਦੀ। ਲੇਕਿਨ ਅਸੀਂ ਨਵੀਂ ਸੋਚ, ਨਵੀਂ ਅਪ੍ਰੋਚ ਦੇ ਨਾਲ ਅੱਗੇ ਵਧੇ। ਅਸੀਂ ਨਮਾਮਿ ਗੰਗੇ ਮਿਸ਼ਨ ਨੂੰ ਸਿਰਫ਼ ਗੰਗਾ ਜੀ ਦੀ ਸਾਫ਼-ਸਫਾਈ ਤੱਕ ਹੀ ਸੀਮਿਤ ਨਹੀਂ ਰੱਖਿਆ, ਬਲਕਿ ਇਸਨੂੰ ਦੇਸ਼ ਦਾ ਸਭ ਤੋਂ ਵੱਡਾ ਅਤੇ ਵਿਸਤ੍ਰਿਤ ਨਦੀ ਸੁਰੱਖਿਆ ਪ੍ਰੋਗਰਾਮ ਬਣਾਇਆ। ਸਰਕਾਰ ਨੇ ਚਾਰੇ ਦਿਸ਼ਾਵਾਂ ਵਿੱਚ ਇਕੱਠੇ ਕੰਮ ਅੱਗੇ ਵਧਾਇਆ।
ਪਹਿਲਾ-ਗੰਗਾ ਜਲ ਵਿੱਚ ਗੰਦਾ ਪਾਣੀ ਡਿੱਗਣ ਤੋਂ ਰੋਕਣ ਲਈ ਸੀਵੇਜ ਟ੍ਰੀਟਮੈਂਟ ਪਲਾਂਟਾਂ ਦਾ ਜਾਲ ਵਿਛਾਉਣਾ ਸ਼ੁਰੂ ਕੀਤਾ। ਦੂਸਰਾ- ਸੀਵੇਜ ਟ੍ਰੀਟਮੈਂਟ ਪਲਾਂਟ ਅਜਿਹੇ ਬਣਾਏ, ਜੋ ਅਗਲੇ 10-15 ਸਾਲ ਦੀਆਂ ਵੀ ਜ਼ਰੂਰਤਾਂ ਪੂਰੀਆਂ ਕਰ ਸਕਣ। ਤੀਸਰਾ- ਗੰਗਾ ਨਦੀ ਦੇ ਕਿਨਾਰੇ ਵਸੇ ਸੌ ਵੱਡੇ ਸ਼ਹਿਰਾਂ ਅਤੇ ਪੰਜ ਹਜ਼ਾਰ ਪਿੰਡਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਕਰਨਾ ਅਤੇ ਚੌਥਾ-ਜੋ ਗੰਗਾ ਜੀ ਦੀਆਂ ਸਹਾਇਕ ਨਦੀਆਂ ਹਨ, ਉਨ੍ਹਾਂ ਵਿੱਚ ਵੀ ਪ੍ਰਦੂਸ਼ਣ ਰੋਕਣ ਲਈ ਪੂਰੀ ਤਾਕਤ ਲਗਾਉਣਾ।
ਸਾਥੀਓ, ਅੱਜ ਇਸ ਚੌਤਰਫਾ ਕੰਮ ਦਾ ਪਰਿਣਾਮ ਅਸੀਂ ਸਾਰੇ ਦੇਖ ਰਹੇ ਹਾਂ। ਅੱਜ ਨਮਾਮਿ ਗੰਗੇ ਪ੍ਰੋਗਰਾਮ ਦੇ ਤਹਿਤ 30 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ‘ਤੇ ਜਾਂ ਤਾਂ ਕੰਮ ਚਲ ਰਿਹਾ ਹੈ ਜਾਂ ਫਿਰ ਪੂਰਾ ਹੋ ਚੁੱਕਿਆ ਹੈ। ਅੱਜ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ, ਉਨ੍ਹਾਂ ਦੇ ਨਾਲ ਹੀ ਉੱਤਰਾਖੰਡ ਵਿੱਚ ਇਸ ਅਭਿਯਾਨ ਦੇ ਤਹਿਤ ਚਲ ਰਹੇ ਕਰੀਬ-ਕਰੀਬ ਸਾਰੇ ਵੱਡੇ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ। ਹਜ਼ਾਰਾਂ ਕਰੋੜ ਦੇ ਇਨ੍ਹਾਂ ਪ੍ਰੋਜੈਕਟਾਂ ਨਾਲ ਸਿਰਫ਼ 6 ਵਰ੍ਹਿਆਂ ਵਿੱਚ ਹੀ ਉੱਤਰਾਖੰਡ ਵਿੱਚ ਸੀਵੇਜ ਟ੍ਰੀਟਮੈਂਟ ਦੀ ਸਮਰੱਥਾ ਕਰੀਬ-ਕਰੀਬ 4 ਗੁਣਾ ਹੋ ਚੁੱਕੀ ਹੈ।
ਸਾਥੀਓ, ਉੱਤਰਾਖੰਡ ਵਿੱਚ ਤਾਂ ਸਥਿਤੀ ਇਹ ਸੀ ਕਿ ਗੰਗੋਤਰੀ, ਬਦਰੀਨਾਥ, ਕੇਦਾਰਨਾਥ ਤੋਂ ਹਰਿਦੁਆਰ ਤੱਕ 130 ਤੋਂ ਜ਼ਿਆਦਾ ਨਾਲੇ ਗੰਗਾ ਜੀ ਵਿੱਚ ਡਿੱਗਦੇ ਸਨ। ਅੱਜ ਇਨ੍ਹਾਂ ਨਾਲਿਆਂ ਵਿੱਚੋਂ ਜ਼ਿਆਦਾਤਰ ਨੂੰ ਰੋਕ ਦਿੱਤਾ ਗਿਆ ਹੈ। ਇਸ ਵਿੱਚ ਰਿਸ਼ੀਕੇਸ਼ ਨਾਲ ਲਗਦੇ ‘ਮੁਨੀ ਦੀ ਰੇਤੀ’ ਦਾ ਚੰਦਰੇਸ਼ਵਰ ਨਗਰ ਨਾਲਾ ਵੀ ਸ਼ਾਮਲ ਹੈ। ਇਸ ਦੇ ਕਾਰਨ ਇੱਥੇ ਗੰਗਾਜੀ ਦੇ ਦਰਸ਼ਨ ਦੇ ਲਈ ਆਉਣ ਵਾਲੇ, ਰਾਫਟਿੰਗ ਕਰਨ ਵਾਲੇ, ਸਾਥੀਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ।
ਅੱਜ ਤੋਂ ਇੱਥੇ ਦੇਸ਼ ਦਾ ਪਹਿਲਾ ਚਾਰ ਮੰਜ਼ਿਲਾ ਸੀਵੇਜ ਟ੍ਰੀਟਮੈਂਟ ਪਲਾਂਟ ਸ਼ੁਰੂ ਹੋ ਚੁੱਕਿਆ ਹੈ। ਹਰਿਦੁਆਰ ਵਿੱਚ ਵੀ ਅਜਿਹੇ 20 ਤੋਂ ਜ਼ਿਆਦਾ ਨਾਲਿਆਂ ਨੂੰ ਬੰਦ ਕੀਤਾ ਜਾ ਚੁੱਕਿਆ ਹੈ। ਸਾਥੀਓ, ਪ੍ਰਯਾਗਰਾਜ ਕੁੰਭ ਵਿੱਚ ਗੰਗਾ ਜੀ ਦੀ ਨਿਰਮਲਤਾ ਨੂੰ ਦੁਨਿਆਭਰ ਦੇ ਸ਼ਰਧਾਲੂਆਂ ਨੇ ਅਨੁਭਵ ਕੀਤਾ ਸੀ। ਹੁਣ ਹਰਿਦੁਆਰ ਕੁੰਭ ਦੇ ਦੌਰਾਨ ਵੀ ਪੂਰੀ ਦੁਨੀਆ ਨੂੰ ਨਿਰਮਲ ਗੰਗਾ ਇਸਨਾਨ ਦਾ ਅਨੁਭਵ ਹੋਣ ਵਾਲਾ ਹੈ। ਅਤੇ ਉਸ ਦੇ ਲਈ ਲਗਾਤਾਰ ਪ੍ਰਯਤਨ ਚਲ ਰਹੇ ਹਨ।
ਸਾਥੀਓ, ਨਮਾਮਿ ਗੰਗੇ ਮਿਸ਼ਨ ਦੇ ਤਹਿਤ ਹੀ ਗੰਗਾ ਜੀ ‘ਤੇ ਸੈਂਕੜੇ ਘਾਟਾਂ ਦਾ ਸੁੰਦਰੀਕਰਣ ਕੀਤਾ ਜਾ ਰਿਹਾ ਹੈ ਅਤੇ ਗੰਗਾ ਵਿਹਾਰ ਲਈ ਆਧੁਨਿਕ ਰਿਵਰਫ੍ਰੰਟ ਦੇ ਨਿਰਮਾਣ ਦਾ ਕਾਰਜ ਵੀ ਕੀਤਾ ਜਾ ਰਿਹਾ ਹੈ। ਹਰਿਦੁਆਰ ਵਿੱਚ ਤਾਂ ਰਿਵਰਫ੍ਰੰਟ ਬਣਕੇ ਤਿਆਰ ਹੈ। ਹੁਣ ਗੰਗਾ ਮਿਊਜ਼ੀਅਮ ਦੇ ਬਣਨ ਨਾਲ ਇੱਥੋਂ ਦਾ ਆਕਰਸ਼ਣ ਹੋਰ ਅਧਿਕ ਵਧ ਜਾਵੇਗਾ। ਇਹ ਮਿਊਜ਼ੀਅਮ ਹਰਿਦੁਆਰ ਆਉਣ ਵਾਲੇ ਟੂਰਿਸਟਾਂ ਦੇ ਲਈ, ਗੰਗਾ ਨਾਲ ਜੁੜੀ ਵਿਰਾਸਤ ਨੂੰ ਸਮਝਣ ਦਾ ਇੱਕ ਮਾਧਿਅਮ ਬਣਨ ਵਾਲਾ ਹੈ।
ਸਾਥੀਓ, ਹੁਣ ਨਮਾਮਿ ਗੰਗੇ ਅਭਿਯਾਨ ਨੂੰ ਇੱਕ ਨਵੇਂ ਪੱਧਰ ‘ਤੇ ਲਿਜਾਇਆ ਜਾ ਰਿਹਾ ਹੈ। ਗੰਗਾ ਜੀ ਦੀ ਸਵੱਛਤਾ ਦੇ ਇਲਾਵਾ ਹੁਣ ਗੰਗਾ ਨਾਲ ਲਗਦੇ ਪੂਰੇ ਖੇਤਰ ਦੀ ਅਰਥਵਿਵਸਥਾ ਅਤੇ ਵਾਤਾਵਰਣ ਦੇ ਵਿਕਾਸ ‘ਤੇ ਵੀ ਫੋਕਸ ਹੈ। ਸਰਕਾਰ ਦੁਆਰਾ ਉੱਤਰਾਖੰਡ ਸਹਿਤ ਸਾਰੇ ਰਾਜਾਂ ਦੇ ਕਿਸਾਨਾਂ ਨੂੰ ਜੈਵਿਕ ਖੇਤੀ, ਆਯੁਰਵੇਦਿਕ ਪੌਦਿਆਂ ਦੀ ਖੇਤੀ ਦਾ ਲਾਭ ਦਿਵਾਉਣ ਦੇ ਲਈ ਵਿਆਪਕ ਯੋਜਨਾ ਬਣਾਈ ਗਈ ਹੈ।
ਗੰਗਾ ਜੀ ਦੇ ਦੋਵੇਂ ਪਾਸੇ ਪੇਡ-ਪੌਧੇ ਲਗਾਉਣ ਦੇ ਨਾਲ ਹੀ ਔਰਗੈਨਿਕ ਫਾਰਮਿੰਗ ਨਾਲ ਜੁੜਿਆ ਕੌਰੀਡੋਰ ਵੀ ਵਿਕਸਿਤ ਕੀਤਾ ਜਾ ਰਿਹਾ ਹੈ। ਗੰਗਾ ਜਲ ਨੂੰ ਬਿਹਤਰ ਬਣਾਉਣ ਦੇ ਇਨ੍ਹਾਂ ਕਾਰਜਾਂ ਨੂੰ ਹੁਣ ਮੈਦਾਨੀ ਇਲਾਕਿਆਂ ਵਿੱਚ ਮਿਸ਼ਨ ਡੌਲਫਿਨ ਤੋਂ ਵੀ ਮਦਦ ਮਿਲਣ ਵਾਲੀ ਹੈ। ਇਸੇ 15 ਅਗਸਤ ਨੂੰ ਮਿਸ਼ਨ ਡੌਲਫਿਨ ਦਾ ਐਲਾਨ ਕੀਤਾ ਗਿਆ ਹੈ। ਇਹ ਮਿਸ਼ਨ ਗੰਗਾ ਜੀ ਵਿੱਚ ਡੌਲਫਿਨ ਸੰਵਰਧਨ ਦੇ ਕੰਮ ਨੂੰ ਹੋਰ ਮਜ਼ਬੂਤ ਕਰੇਗਾ।
ਸਾਥੀਓ, ਅੱਜ ਦੇਸ਼, ਉਸ ਦੌਰ ਤੋਂ ਬਾਹਰ ਨਿਕਲ ਚੁੱਕਿਆ ਹੈ ਜਦੋਂ ਪਾਣੀ ਦੀ ਤਰ੍ਹਾਂ ਪੈਸਾ ਤਾਂ ਵਹਿ ਜਾਂਦਾ ਸੀ, ਲੇਕਿਨ ਨਤੀਜੇ ਨਹੀਂ ਮਿਲਦੇ ਸਨ। ਅੱਜ ਪੈਸਾ ਨਾ ਪਾਣੀ ਦੀ ਤਰ੍ਹਾਂ ਵਗਦਾ ਹੈ, ਨਾ ਪਾਣੀ ਵਿੱਚ ਵਗਦਾ ਹੈ, ‘ਤੇ ਪੈਸਾ ਪਾਈ-ਪਾਈ ਪਾਣੀ ‘ਤੇ ਲਗਾਇਆ ਜਾਂਦਾ ਹੈ। ਸਾਡੇ ਇੱਥੇ ਤਾਂ ਹਾਲਤ ਇਹ ਸੀ ਕਿ ਪਾਣੀ ਜਿਹਾ ਮਹੱਤਵਪੂਰਨ ਵਿਸ਼ਾ, ਅਨੇਕਾਂ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਬਿਖਰਿਆ ਪਿਆ ਸੀ, ਵੰਡਿਆ ਹੋਇਆ ਸੀ। ਇਨ੍ਹਾਂ ਮੰਤਰਾਲਿਆ ਵਿੱਚ, ਵਿਭਾਗਾਂ ਵਿੱਚ ਨਾ ਕੋਈ ਤਾਲਮੇਲ ਸੀ ਅਤੇ ਨਾ ਹੀ ਸਮਾਨ ਲਕਸ਼ ਦੇ ਲਈ ਕੰਮ ਕਰਨ ਦਾ ਕੋਈ ਸਪਸ਼ਟ ਦਿਸ਼ਾ-ਨਿਰਦੇਸ਼। ਨਤੀਜਾ ਇਹ ਹੋਇਆ ਕਿ ਦੇਸ਼ ਵਿੱਚ ਸਿੰਚਾਈ ਹੋਵੇ ਜਾਂ ਫਿਰ ਪੀਣ ਦੇ ਪਾਣੀ ਨਾਲ ਜੁੜੀ ਸਮੱਸਿਆ, ਇਹ ਨਿਰੰਤਰ ਵਿਕਰਾਲ ਹੁੰਦੀ ਗਈ।
ਤੁਸੀਂ ਸੋਚੋ, ਆਜ਼ਾਦੀ ਦੇ ਇਤਨੇ ਵਰ੍ਹਿਆਂ ਬਾਅਦ ਵੀ 15 ਕਰੋੜ ਤੋਂ ਜ਼ਿਆਦਾ ਘਰਾਂ ਵਿੱਚ ਪਾਈਪਨਾਲ ਪੀਣ ਦਾ ਪਾਣੀ ਨਹੀਂ ਪਹੁੰਚਦਾ ਸੀ। ਇੱਥੇ ਉੱਤਰਾਖੰਡ ਵਿੱਚ ਵੀ ਹਜ਼ਾਰਾਂ ਘਰਾਂ ਵਿੱਚ ਇਹੀ ਹਾਲ ਸੀ। ਪਿੰਡਾਂ ਵਿੱਚ, ਪਹਾੜਾਂ ਵਿੱਚ, ਜਿੱਥੇ ਆਉਣਾ-ਜਾਣਾ ਤੱਕ ਮੁਸ਼ਕਿਲ ਹੋਵੇ, ਉੱਥੇ ਪੀਣ ਦੇ ਪਾਣੀ ਦਾ ਇੰਤਜ਼ਾਮ ਕਰਨ ਵਿੱਚ ਸਭ ਤੋਂ ਜ਼ਿਆਦਾ ਤਕਲੀਫ਼ ਸਾਡੀਆਂ ਮਾਤਾਵਾਂ ਨੂੰ ਭੈਣਾਂ ਨੂੰ- ਬੇਟੀਆਂ ਨੂੰ ਉਠਾਉਣੀ ਪੈਂਦੀ ਸੀ, ਪੜ੍ਹਾਈ ਛੱਡਣੀ ਪੈਂਦੀ ਸੀ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ, ਦੇਸ਼ ਦੀਆਂ ਪਾਣੀ ਨਾਲ ਜੁੜੀਆਂ ਸਾਰੀਆਂ ਚੁਣੌਤੀਆਂ ‘ਤੇ ਇਕੱਠੇ ਊਰਜਾ ਲਗਾਉਣ ਦੇ ਲਈ ਹੀ ਜਲ-ਸ਼ਕਤੀ ਮੰਤਰਾਲੇ ਦਾ ਗਠਨ ਕੀਤਾ ਗਿਆ।
ਮੈਨੂੰ ਖੁਸ਼ੀ ਹੈ ਕਿ ਬਹੁਤ ਹੀ ਘੱਟ ਸਮੇਂ ਵਿੱਚ ਜਲਸ਼ਕਤੀ ਮੰਤਰਾਲੇ ਨੇ ਤੇਜ਼ੀ ਨਾਲ ਕੰਮ ਸੰਭਾਲਣਾ ਸ਼ੁਰੂ ਕਰ ਦਿੱਤਾ। ਪਾਣੀ ਨਾਲ ਜੁੜੀਆਂ ਚੁਣੌਤੀਆਂ ਦੇ ਨਾਲ-ਨਾਲ ਹੁਣ ਇਹ ਮੰਤਰਾਲਾ ਦੇਸ਼ ਦੇ ਪਿੰਡਾਂ ਵਿੱਚ, ਹਰ ਘਰ ਤੱਕ ਜਲ ਪਹੁੰਚਾਉਣ ਦੇ ਮਿਸ਼ਨ ਵਿੱਚ ਜੁਟਿਆ ਹੋਇਆ ਹੈ। ਅੱਜ ਜਲ-ਜੀਵਨ ਮਿਸ਼ਨ ਦੇ ਤਹਿਤ ਹਰ ਦਿਨ ਕਰੀਬ-ਕਰੀਬ 1 ਲੱਖ ਪਰਿਵਾਰਾਂ ਨੂੰ ਸ਼ੁੱਧ ਪੇਅਜਲ ਦੀ ਸੁਵਿਧਾ ਨਾਲ ਜੋੜਿਆ ਜਾ ਰਿਹਾ ਹੈ। ਸਿਰਫ਼ 1 ਸਾਲ ਵਿੱਚ ਹੀ ਦੇਸ਼ ਦੇ 2 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਤੱਕ ਪੀਣ ਦਾ ਪਾਣੀ ਪਹੁੰਚਾਇਆ ਜਾ ਚੁੱਕਿਆ ਹੈ।
ਇੱਥੇ ਉੱਤਰਾਖੰਡ ਵਿੱਚ ਤਾਂ ਤ੍ਰਿਵੇਂਦ ਜੀ ਅਤੇ ਉਨ੍ਹਾਂ ਦੀ ਟੀਮ ਨੇ ਇੱਕ ਕਦਮ ਅੱਗੇ ਵਧਦੇ ਹੋਏ ਸਿਰਫ਼ 1 ਰੁਪਏ ਵਿੱਚ ਪਾਣੀ ਦਾ ਕਨੈਕਸ਼ਨ ਦੇਣ ਦਾ ਬੀੜਾ ਚੁੱਕਿਆ ਹੈ। ਮੈਨੂੰ ਖੁਸ਼ੀ ਹੈ ਕਿ ਉੱਤਰਾਖੰਡ ਸਰਕਾਰ ਨੇ ਸਾਲ 2022 ਤੱਕ ਹੀ ਰਾਜ ਦੇ ਹਰ ਘਰ ਤੱਕ ਜਲ ਪਹੁੰਚਾਉਣ ਦਾ ਲਕਸ਼ (ਟੀਚਾ) ਰੱਖਿਆ ਹੈ। ਕੋਰੋਨਾ ਦੇ ਇਸ ਕਾਲਖੰਡ ਵਿੱਚ ਵੀ ਉੱਤਰਾਖੰਡ ਵਿੱਚ ਬੀਤੇ 4-5 ਮਹੀਨੇ ਵਿੱਚ 50 ਹਜ਼ਾਰ ਤੋਂਅਧਿਕ ਪਰਿਵਾਰਾਂ ਨੂੰ ਪਾਣੀ ਦੇ ਕਨੈਕਸ਼ਨ ਦਿੱਤੇ ਜਾ ਚੁੱਕੇ ਹਨ। ਇਹ ਉੱਤਰਾਖੰਡ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਿਖਾਉਂਦਾ ਹੈ, ਕਮਿਟਮੈਂਟ ਨੂੰ ਦਿਖਾਉਂਦਾ ਹੈ।
ਸਾਥੀਓ, ਜਲਜੀਵਨ ਮਿਸ਼ਨ ਪਿੰਡ ਅਤੇ ਗ਼ਰੀਬ ਦੇ ਘਰ ਤੱਕ ਪਾਣੀ ਪਹੁੰਚਾਉਣ ਦਾ ਤਾਂ ਅਭਿਯਾਨ ਹੈ ਹੀ, ਇਹ ਇੱਕ ਤਰ੍ਹਾਂ ਨਾਲ ਗ੍ਰਾਮ ਸਵਰਾਜ ਨੂੰ, ਪਿੰਡ ਦੇ ਸਸ਼ਕਤੀਕਰਣ ਨੂੰ, ਉਸ ਦੇ ਲਈ ਵੀ ਇੱਕ ਨਵੀਂ ਊਰਜਾ, ਨਵੀਂ ਤਾਕਤ, ਵੀ ਨਵੀਂ ਬੁਲੰਦੀ ਦੇਣ ਵਾਲਾ ਅਭਿਯਾਨ ਹੈ। ਸਰਕਾਰ ਦੇ ਕੰਮ ਕਰਨ ਵਿੱਚ ਕਿਵੇਂ ਬਹੁਤ ਵੱਡਾ ਬਦਲਾਅ ਆਇਆ ਹੈ, ਇਹ ਉਸ ਦਾ ਵੀ ਉਦਾਹਰਣ ਹੈ। ਪਹਿਲਾਂ ਸਰਕਾਰੀ ਯੋਜਨਾਵਾਂ ‘ਤੇ ਅਕਸਰ ਦਿੱਲੀ ਵਿੱਚ ਹੀ ਬੈਠ ਕੇ ਫੈਸਲਾ ਹੁੰਦਾ ਸੀ।
ਕਿਸ ਪਿੰਡ ਵਿੱਚ ਕਿੱਥੇ ਸੋਰਸ ਟੈਂਕ ਬਣੇਗਾ, ਕਿੱਥੋਂ ਪਾਈਪਲਾਈਨ ਵਿਛੇਗੀ, ਇਹ ਸਭ ਫੈਸਲੇ ਜ਼ਿਆਦਾਤਰ ਰਾਜਧਾਨੀਆਂ ਵਿੱਚ ਹੀ ਹੁੰਦੇ ਸਨ। ਲੇਕਿਨ ਜਲ ਜੀਵਨ ਮਿਸ਼ਨ ਨੇ ਹੁਣ ਇਸ ਪੂਰੀ ਪਰਿਪਾਟੀ ਨੂੰ ਹੀ ਬਦਲ ਦਿੱਤਾ ਹੈ। ਪਿੰਡ ਵਿੱਚ ਪਾਣੀ ਨਾਲ ਜੁੜੇ ਕਿਹੜੇ ਕੰਮ ਹੋਣ, ਕਿੱਥੇ ਕੰਮ ਹੋਣ, ਉਸ ਦੀ ਕੀ ਤਿਆਰੀ ਹੋਵੇ,ਇਹ ਸਭ ਕੁਝ ਤੈਅ ਕਰਨ ਦਾ, ਫ਼ੈਸਲਾ ਲੈਣ ਦਾ ਅਧਿਕਾਰ ਹੁਣ ਪਿੰਡ ਦੇ ਲੋਕਾਂ ਨੂੰ ਹੀ ਦੇ ਦਿੱਤਾ ਗਿਆ ਹੈ। ਪਾਣੀ ਦੇ ਪ੍ਰੋਜੈਕਟਾਂ ਦੀ ਪਲਾਨਿੰਗ ਤੋਂ ਲੈ ਕੇ ਰੱਖ-ਰਖਾਅ ਅਤੇ ਸੰਚਾਲਨ ਤੱਕ ਦੀ ਪੂਰੀ ਵਿਵਸਥਾ ਗ੍ਰਾਮ ਪੰਚਾਇਤ ਕਰੇਗੀ, ਪਾਨੀ ਸਮਿਤੀਆਂ ਕਰਨਗੀਆਂ।ਪਾਨੀ ਸਮਿਤੀਆਂ ਵਿੱਚ ਵੀ 50 ਪ੍ਰਤੀਸ਼ਤ ਪਿੰਡ ਦੀਆਂ ਭੈਣਾਂ ਹੋਣ-ਪਿੰਡ ਦੀਆਂ ਬੇਟੀਆਂ ਹੋਣ, ਇਹ ਵੀ ਸੁਨਿਸ਼ਚਿਤ ਕੀਤਾ ਗਿਆ ਹੈ।
ਸਾਥੀਓ, ਅੱਜ ਜਿਸ ਮਾਰਗਦਰਸ਼ਿਕਾ ਦਾ ਵਿਮੋਚਨ ਕੀਤਾ ਗਿਆ ਹੈ,ਉਹ ਇਨ੍ਹਾਂ ਭੈਣਾਂ-ਬੇਟੀਆਂ, ਪਾਣੀ ਕਮੇਟੀ ਦੇ ਮੈਬਰਾਂ, ਪੰਚਾਇਤ ਮੈਬਰਾਂ ਦੇ ਸਭ ਤੋਂ ਜ਼ਿਆਦਾ ਕੰਮ ਆਉਣ ਵਾਲੀਆਂ ਹਨ। ਇੱਕ ਪ੍ਰਕਾਰ ਦੀ ਮਾਰਗਦਰਸ਼ਿਕਾ ਹੈ ਅਤੇ ਮੇਰਾ ਪੱਕਾ ਵਿਸ਼ਵਾਸ ਹੈ ਕਿ ਪਾਣੀ ਦੀ ਕਠਿਨਾਈ ਕੀ ਹੁੰਦੀ ਹੈ, ਪਾਣੀ ਦਾ ਮੁੱਲ ਕੀ ਹੁੰਦਾ ਹੈ, ਪਾਣੀ ਦੀ ਜ਼ਰੂਰਤ ਕਿਵੇਂ ਸੁਵਿਧਾ ਅਤੇ ਸੰਕਟ ਦੋਵੇਂ ਲਿਆਉਂਦੀ ਹੈ। ਇਸ ਗੱਲ ਨੂੰ ਸਾਡੀਆਂ ਮਾਤਾਵਾਂ-ਭੈਣਾਂ ਜਿਤਨਾ ਸਮਝਦੀਆਂ ਹਨ,ਸ਼ਾਇਦ ਹੀ ਕੋਈ ਸਮਝਦਾ ਹੈ। ਅਤੇ ਇਸ ਲਈ ਜਦੋਂ ਇਸ ਦਾ ਪੂਰਾ ਕਾਰੋਬਾਰ ਮਾਤਾਵਾਂ-ਭੈਣਾਂ ਦੇ ਹੱਥ ਵਿੱਚ ਜਾਂਦਾ ਹੈ ਤਾਂ ਬੜੀ ਸੰਵੇਦਨਸ਼ੀਲਤਾ ਨਾਲ,ਬੜੀ ਜ਼ਿੰਮੇਦਾਰੀ ਦੇ ਨਾਲ ਉਹ ਇਸ ਕੰਮ ਨੂੰ ਨਿਭਾਉਦੀਆਂ ਹਨ ਅਤੇ ਅੱਛੇ ਪਰਿਣਾਮ ਵੀ ਦਿੰਦੀਆਂ ਹਨ।
ਇਹ ਪਿੰਡ ਦੇ ਲੋਕਾਂ ਨੂੰ ਇੱਕ ਮਾਰਗ ਦਿਖਾਵੇਗੀ, ਉਨ੍ਹਾਂ ਨੂੰ ਫੈਸਲਾ ਲੈਣ ਵਿੱਚ ਮਦਦ ਕਰੇਗੀ। ਮੈਂ ਸਮਝਦਾ ਹਾਂ, ਜਲ ਜੀਵਨ ਮਿਸ਼ਨ ਨੇ ਪਿੰਡ ਦੇ ਲੋਕਾਂ ਨੂੰ ਇੱਕ ਅਵਸਰ ਦਿੱਤਾ ਹੈ। ਅਵਸਰ, ਆਪਣੇ ਪਿੰਡ ਨੂੰ ਪਾਣੀ ਦੀਆਂ ਸਮੱਸਿਆਵਾਂ ਤੋਂ ਮੁਕਤ ਕਰਨ ਦਾ, ਅਵਸਰ, ਆਪਣੇ ਪਿੰਡ ਨੂੰ ਪਾਣੀ ਨਾਲ ਭਰਪੂਰ ਕਰਨ ਦਾ। ਮੈਨੂੰ ਦੱਸਿਆ ਗਿਆ ਹੈ ਕਿ ਜਲ ਜੀਵਨ ਮਿਸ਼ਨ ਇਸ 2 ਅਕਤੂਬਰ, ਗਾਂਧੀ ਜਯੰਤੀ ਤੋਂ ਇੱਕ ਹੋਰ ਅਭਿਯਾਨ ਸ਼ੁਰੂ ਕਰਨ ਜਾ ਰਿਹਾ ਹੈ। 100 ਦਿਨ ਦਾ ਇੱਕ ਵਿਸ਼ੇਸ਼ ਅਭਿਯਾਨ, ਜਿਸ ਤਹਿਤ ਦੇਸ਼ ਦੇ ਹਰ ਸਕੂਲ ਅਤੇ ਹਰ ਆਂਗਨਵਾੜੀ ਵਿੱਚ ਨਲ ਸੇ ਜਲ ਨੂੰ ਸੁਨਿਸ਼ਚਿਤ ਕੀਤਾ ਜਾਵੇਗਾ। ਮੈਂ ਇਸ ਅਭਿਯਾਨ ਦੀ ਸਫਲਤਾ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ, ਨਮਾਮਿ ਗੰਗੇ ਅਭਿਯਾਨ ਹੋਵੇ,ਜਲ ਜੀਵਨ ਮਿਸ਼ਨ ਹੋਵੇ, ਸਵੱਛ ਭਾਰਤ ਅਭਿਯਾਨ ਹੋਵੇ, ਅਜਿਹੇ ਅਨੇਕ ਪ੍ਰੋਗਰਾਮ ਬੀਤੇ 6 ਸਾਲਾਂ ਦੇ ਵੱਡੇ ਰਿਫਾਰਮਸ ਦਾ ਹਿੱਸਾ ਹਨ। ਇਹ ਅਜਿਹੇ ਰਿਫਾਰਮ ਹਨ, ਜੋ ਸਧਾਰਨ ਜਨ ਦੇ ਜੀਵਨ ਵਿੱਚ, ਸਮਾਜਿਕ ਵਿਵਸਥਾ ਵਿੱਚ ਹਮੇਸ਼ਾ ਦੇ ਲਈ ਸਾਰਥਕ ਬਦਲਾਅ ਲਿਆਉਣ ਵਿੱਚ ਮਦਦਗਾਰ ਹਨ। ਬੀਤੇ ਇੱਕ-ਡੇਢ ਸਾਲ ਵਿੱਚ ਤਾਂ ਇਸ ਵਿੱਚ ਹੋਰ ਜ਼ਿਆਦਾ ਤੇਜ਼ੀ ਆਈ ਹੈ। ਹੁਣੇ ਜੋ ਸੰਸਦ ਦਾ ਸੈਸ਼ਨ ਖਤਮ ਹੋਇਆ ਹੈ, ਇਸ ਵਿੱਚ ਦੇਸ਼ ਦੇ ਕਿਸਾਨਾਂ, ਸ਼੍ਰਮਿਕਾਂ ਅਤੇ ਦੇਸ਼ ਦੀ ਸਿਹਤ ਨਾਲ ਜੁੜੇ ਵੱਡੇ ਸੁਧਾਰ ਕੀਤੇ ਗਏ ਹਨ। ਇਨ੍ਹਾਂ ਸੁਧਾਰਾਂ ਨਾਲ ਦੇਸ਼ ਦਾ ਸ਼੍ਰਮਿਕ ਸਸ਼ਕਤ ਹੋਵੇਗਾ, ਦੇਸ਼ ਦਾ ਨੌਜਵਾਨ ਸਸ਼ਕਤ ਹੋਵੇਗਾ, ਦੇਸ਼ ਦੀਆਂ ਮਹਿਲਾਵਾਂ ਸਸ਼ਕਤ ਹੋਣਗੀਆਂ,ਦੇਸ਼ ਦਾ ਕਿਸਾਨ ਸਸ਼ਕਤ ਹੋਵੇਗਾ। ਲੇਕਿਨ ਅੱਜ ਦੇਸ਼ ਦੇਖ ਰਿਹਾ ਹੈ ਕਿ ਕਿਵੇਂ ਕੁਝ ਲੋਕ ਸਿਰਫ ਵਿਰੋਧ ਦੇ ਲਈ ਵਿਰੋਧ ਕਰ ਰਹੇ ਹਨ।
ਸਾਥੀਓ,ਹੁਣ ਤੋਂ ਕੁਝ ਦਿਨ ਪਹਿਲਾਂ ਦੇਸ਼ ਨੇ ਆਪਣੇ ਕਿਸਾਨਾਂ ਨੂੰ, ਅਨੇਕ ਬੰਧਨਾਂ ਤੋਂ ਮੁਕਤ ਕੀਤਾ ਹੈ। ਹੁਣ ਦੇਸ਼ ਦਾ ਕਿਸਾਨ,ਕਿਤੇ ਵੀ, ਕਿਸੇ ਨੂੰ ਵੀ ਆਪਣੀ ਉਪਜ ਵੇਚ ਸਕਦਾ ਹੈ। ਲੇਕਿਨ ਅੱਜ ਜਦੋਂ ਕੇਂਦਰ ਸਰਕਾਰ,ਕਿਸਾਨਾਂ ਨੂੰ ਉਨ੍ਹਾਂ ਦੇ ਅਧਿਕਾਰ ਦੇ ਰਹੀ ਹੈ, ਤਾਂ ਵੀ ਇਹ ਲੋਕ ਵਿਰੋਧ ‘ਤੇ ਉਤਰ ਆਏ ਹਨ। ਇਹ ਲੋਕ ਚਾਹੁੰਦੇ ਹਨ ਕਿ ਦੇਸ਼ ਦਾ ਕਿਸਾਨ ਖੁੱਲ੍ਹੇ ਬਜ਼ਾਰ ਵਿੱਚ ਆਪਣੀ ਉਪਜ ਨਾ ਵੇਚ ਸਕੇ। ਇਹ ਲੋਕ ਚਾਹੁੰਦੇ ਹਨ ਕਿ ਕਿਸਾਨ ਦੀਆਂ ਗੱਡੀਆਂ ਜ਼ਬਤ ਹੁੰਦੀਆਂ ਰਹਿਣ, ਉਨ੍ਹਾਂ ਤੋਂ ਵਸੂਲੀ ਹੁੰਦੀ ਰਹੇ,ਉਨ੍ਹਾਂ ਤੋਂ ਘੱਟ ਕੀਮਤ ‘ਤੇ ਅਨਾਜ ਖਰੀਦ ਕੇ,ਵਿਚੋਲੇ ਲਾਭ ਕਮਾਉਂਦੇ ਰਹਿਣ। ਇਹ ਕਿਸਾਨ ਦੀ ਆਜ਼ਾਦੀ ਦਾ ਵਿਰੋਧ ਕਰ ਰਹੇ ਹਨ। ਜਿਨ੍ਹਾਂ ਸਮਾਨਾਂ ਦੀ,ਉਪਕਰਣਾਂ ਦੀ ਕਿਸਾਨ ਪੂਜਾ ਕਰਦਾ ਹੈ,ਉਨ੍ਹਾਂ ਨੂੰ ਅੱਗ ਲਗਾ ਕੇ ਇਹ ਲੋਕ ਹੁਣ ਕਿਸਾਨਾਂ ਨੂੰ ਅਪਮਾਨਿਤ ਕਰ ਰਹੇ ਹਨ।
ਸਾਥੀਓ, ਵਰ੍ਹਿਆਂ ਤੱਕ ਇਹ ਲੋਕ ਕਹਿੰਦੇ ਰਹੇ MSP ਲਾਗੂ ਕਰਾਂਗੇ, MSP ਲਾਗੂ ਕਰਾਂਗੇ, ਲੇਕਿਨ ਕੀਤਾ ਨਹੀਂ।MSP ਲਾਗੂ ਕਰਨ ਦਾ ਕੰਮ ਸਵਾਮੀਨਾਥਨ ਕਮਿਸ਼ਨ ਦੀ ਇੱਛਾ ਦੇ ਅਨੁਸਾਰ, ਸਾਡੀ ਹੀ ਸਰਕਾਰ ਨੇ ਕੀਤਾ। ਅੱਜ ਇਹ ਲੋਕ MSP ‘ਤੇ ਹੀ ਕਿਸਾਨਾਂ ਵਿੱਚ ਭਰਮ ਫੈਲਾ ਰਹੇ ਹਨ। ਦੇਸ਼ ਵਿੱਚ MSP ਵੀ ਰਹੇਗੀ ਅਤੇ ਕਿਸਾਨਾਂ ਨੂੰ ਕਿਤੇ ਵੀ ਆਪਣੀ ਉਪਜ ਵੇਚਣ ਦੀ ਆਜ਼ਾਦੀ ਵੀ। ਲੇਕਿਨ ਇਹ ਆਜ਼ਾਦੀ, ਕੁਝ ਲੋਕ ਬਰਦਾਸ਼ਤ ਨਹੀਂ ਕਰ ਪਾ ਰਹੇ। ਇਨ੍ਹਾਂ ਦੀ ਕਾਲ਼ੀ ਕਮਾਈ ਦਾ ਇੱਕ ਹੋਰ ਜ਼ਰੀਆ ਸਮਾਪਤ ਹੋ ਗਿਆ ਹੈ,ਇਸ ਲਈ ਇਨ੍ਹਾਂ ਨੂੰ ਪਰੇਸ਼ਾਨੀ ਹੈ।
ਸਾਥੀਓ, ਕੋਰੋਨਾ ਦੇ ਇਸ ਕਾਲਖੰਡ ਵਿੱਚ ਦੇਸ਼ ਨੇ ਦੇਖਿਆ ਹੈ ਕਿ ਕਿਵੇਂ ਡਿਜੀਟਲ ਭਾਰਤ ਅਭਿਯਾਨ ਨੇ,ਜਨਧਨ ਬੈਂਕ ਖਾਤਿਆਂ ਨੇ, ਰੁਪੇ ਕਾਰਡ ਨੇ ਲੋਕਾਂ ਦੀ ਕਿਤਨੀ ਮਦਦ ਕੀਤੀ ਹੈ। ਲੇਕਿਨ ਤੁਹਾਨੂੰ ਯਾਦ ਹੋਵੇਗਾ,ਜਦੋਂ ਇਹੀ ਕੰਮ ਸਾਡੀ ਸਰਕਾਰ ਨੇ ਸ਼ੁਰੂ ਕੀਤੇ ਸਨ, ਤਾਂ ਇਹ ਲੋਕ ਇਨ੍ਹਾਂ ਦਾ ਕਿਤਨਾ ਵਿਰੋਧ ਕਰ ਰਹੇ ਸਨ। ਇਨ੍ਹਾਂ ਦੀਆਂ ਨਜ਼ਰਾਂ ਵਿੱਚ ਦੇਸ਼ ਦਾ ਗ਼ਰੀਬ,ਦੇਸ਼ ਦੇ ਪਿੰਡ ਦੇ ਲੋਕ ਅਨਪੜ੍ਹ ਸਨ,ਅਗਿਆਨੀ ਸਨ। ਦੇਸ਼ ਦੇ ਗ਼ਰੀਬ ਦਾ ਬੈਂਕ ਖਾਤਾ ਖੁੱਲ੍ਹ ਜਾਵੇ, ਉਹ ਵੀ ਡਿਜੀਟਲ ਲੈਣ-ਦੇਣ ਕਰੇ,ਇਸ ਦਾ ਇਨ੍ਹਾਂ ਲੋਕਾਂ ਨੇ ਹਮੇਸ਼ਾ ਵਿਰੋਧ ਕੀਤਾ।
ਸਾਥੀਓ, ਦੇਸ਼ ਨੇ ਇਹ ਵੀ ਦੇਖਿਆ ਹੈ ਕਿ ਜਦੋਂ ਵੰਨ ਨੇਸ਼ਨ-ਵੰਨ ਟੈਕਸ ਦੀ ਗੱਲ ਆਈ, ਜੀਐੱਸਟੀ ਦੀ ਗੱਲ ਆਈ,ਤਾਂ ਫਿਰ ਇਹ ਲੋਕ ਫਿਰ ਵਿਰੋਧ ਕਰਨ ਲੱਗੇ।GST ਦੀ ਵਜ੍ਹਾ ਨਾਲ, ਦੇਸ਼ ਵਿੱਚ ਘਰੇਲੂ ਸਮਾਨਾਂ ‘ਤੇ ਲਗਣ ਵਾਲਾ ਟੈਕਸ ਬਹੁਤ ਘੱਟ ਹੋ ਗਿਆ ਹੈ। ਜ਼ਿਆਦਾਤਰ ਘਰੇਲੂ ਸਮਾਨਾਂ,ਰਸੋਈ ਲਈ ਜ਼ਰੂਰੀ ਚੀਜ਼ਾਂ ‘ਤੇ ਟੈਕਸ ਹੁਣ ਜਾਂ ਤਾਂ ਨਹੀਂ ਹੈ ਜਾਂ ਫਿਰ ਪੰਜ ਪ੍ਰਤੀਸ਼ਤ ਤੋਂ ਵੀ ਘੱਟ ਹੈ। ਪਹਿਲਾਂ ਇਨ੍ਹਾਂ ਚੀਜ਼ਾਂ ‘ਤੇ ਜ਼ਿਆਦਾ ਟੈਕਸ ਲਗਿਆ ਕਰਦਾ ਸੀ,ਲੋਕਾਂ ਨੂੰ ਆਪਣੀ ਜੇਬ ਤੋਂ ਜ਼ਿਆਦਾ ਪੈਸੇ ਖਰਚ ਕਰਨੇ ਪੈਂਦੇ ਸਨ। ਲੇਕਿਨ,ਤੁਸੀਂ ਦੇਖੋ,ਇਨ੍ਹਾਂ ਲੋਕਾਂ ਨੂੰ GST ਤੋਂ ਵੀ ਪਰੇਸ਼ਾਨੀ ਹੈ,ਇਹ ਉਸ ਦਾ ਮਜਾਕ ਉਡਾਉਂਦੇ ਹਨ,ਉਸ ਦਾ ਵਿਰੋਧ ਕਰਦੇ ਹਨ।
ਸਾਥੀਓ, ਇਹ ਲੋਕ ਨਾ ਕਿਸਾਨ ਦੇ ਨਾਲ ਹਨ,ਨਾ ਨੌਜਵਾਨ ਦੇ ਨਾਲ ਅਤੇ ਨਾ ਹੀ ਜਵਾਨ ਦੇ ਨਾਲ। ਤੁਹਾਨੂੰ ਯਾਦ ਹੋਵੇਗਾ,ਜਦੋਂ ਸਾਡੀ ਸਰਕਾਰ ਵੰਨ ਰੈਂਕ ਵੰਨ ਪੈਂਸ਼ਨ ਲਿਆਈ,ਉੱਤਰਾਖੰਡ ਦੇ ਹਜ਼ਾਰਾਂ ਸਾਬਕਾ ਸੈਨਿਕਾਂ ਨੂੰ ਵੀ ਉਨ੍ਹਾਂ ਦਾ ਅਧਿਕਾਰ ਦਿੱਤਾ, ਤਾਂ ਇਹ ਲੋਕ ਵਿਰੋਧ ਕਰ ਰਹੇ ਸਨ। ਵੰਨ ਰੈਂਕ-ਵੰਨ ਪੈਂਸ਼ਨ ਲਾਗੂ ਕਰਨ ਦੇ ਬਾਅਦ ਤੋਂ ਸਰਕਾਰ ਸਾਬਕਾ ਸੈਨਿਕਾਂ ਨੂੰ ਲਗਭਗ 11 ਹਜ਼ਾਰ ਕਰੋੜ ਰੁਪਏ ਏਰੀਅਰ ਦੇ ਤੌਰ ‘ਤੇ ਦੇ ਚੁੱਕੀ ਹੈ। ਇੱਥੇ ਉੱਤਰਾਖੰਡ ਵਿੱਚ ਵੀ ਇੱਕ ਲੱਖ ਤੋਂ ਜ਼ਿਆਦਾ ਸਾਬਕਾ ਸੈਨਿਕਾਂ ਨੂੰ ਇਸ ਦਾ ਲਾਭ ਮਿਲਿਆ ਹੈ। ਲੇਕਿਨ ਇਨ੍ਹਾਂ ਲੋਕਾਂ ਨੂੰ ਵੰਨ ਰੈਂਕ-ਵੰਨ ਪੈਂਸ਼ਨ ਲਾਗੂ ਕੀਤੇ ਜਾਣ ਤੋਂ ਹਮੇਸ਼ਾ ਦਿੱਕਤ ਰਹੀ ਹੈ। ਇਨ੍ਹਾਂ ਲੋਕਾਂ ਨੇ ਵੰਨ ਰੈਂਕ-ਵੰਨ ਪੈਂਸ਼ਨ ਦਾ ਵੀ ਵਿਰੋਧ ਕੀਤਾ ਹੈ।
ਸਾਥੀਓ,ਵਰ੍ਹਿਆਂ ਤੱਕ ਇਨ੍ਹਾਂ ਲੋਕਾਂ ਨੇ ਦੇਸ਼ ਦੀਆਂ ਸੈਨਾਵਾਂ ਨੂੰ,ਦੇਸ਼ ਦੀ ਵਾਯੂ ਸੈਨਾ ਨੂੰ ਸਸ਼ਕਤ ਕਰਨ ਲਈ ਕੁਝ ਨਹੀਂ ਕੀਤਾ। ਵਾਯੂ ਸੈਨਾ ਕਹਿੰਦੀ ਰਹੀ ਕਿ ਸਾਨੂੰ ਆਧੁਨਿਕ ਲੜਾਕੂ ਜਹਾਜ਼ ਚਾਹੀਦੇ ਹਨ। ਲੇਕਿਨ ਇਹ ਲੋਕ ਵਾਯੂ ਸੈਨਾ ਦੀ ਗੱਲ ਨੂੰ ਨਜ਼ਰ-ਅੰਦਾਜ਼ ਕਰਦੇ ਰਹੇ। ਜਦੋਂ ਸਾਡੀ ਸਰਕਾਰ ਨੇ ਸਿੱਧੇ ਫ਼ਰਾਂਸ ਸਰਕਾਰ ਤੋਂ ਰਾਫੇਲ ਲੜਾਕੂ ਜਹਾਜ਼ ਦਾ ਸਮਝੌਤਾ ਕਰ ਲਿਆ, ਤਾਂ ਇਨ੍ਹਾਂ ਨੂੰ ਫਿਰ ਦਿੱਕਤ ਹੋਣ ਲਗੀ। ਭਾਰਤੀ ਵਾਯੂ ਸੈਨਾ ਦੇ ਕੋਲ ਰਾਫੇਲ ਆਏ,ਭਾਰਤੀ ਵਾਯੂ ਸੈਨਾ ਦੀ ਤਾਕਤ ਵਧੀ,ਇਹ ਇਸ ਦਾ ਵੀ ਵਿਰੋਧ ਕਰਦੇ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਅੱਜ ਰਾਫੇਲ ਭਾਰਤੀ ਵਾਯੂ ਸੈਨਾ ਦੀ ਤਾਕਤ ਵਧਾ ਰਿਹਾ ਹੈ। ਅੰਬਾਲਾ ਤੋਂ ਲੈ ਕੇ ਲੇਹ ਤੱਕ ਉਸ ਦੀ ਗਰਜਨਾ,ਭਾਰਤੀ ਜਾਂਬਾਜ਼ਾਂ ਦਾ ਹੌਸਲਾ ਵਧਾ ਰਹੀ ਹੈ।
ਸਾਥੀਓ, ਚਾਰ ਸਾਲ ਪਹਿਲਾਂ ਦਾ ਇਹੀ ਤਾਂ ਉਹ ਸਮਾਂ ਸੀ,ਜਦੋਂ ਦੇਸ਼ ਦੇ ਜਾਂਬਾਜ਼ਾਂ ਨੇ ਸਰਜੀਕਲ ਸਟ੍ਰਾਈਕ ਕਰਦੇ ਹੋਏ ਆਤੰਕ ਦੇ ਅੱਡਿਆਂ ਨੂੰ ਤਬਾਹ ਕਰ ਦਿੱਤਾ ਸੀ। ਲੇਕਿਨ ਇਹ ਲੋਕ ਆਪਣੇ ਜਾਂਬਾਜ਼ਾਂ ਦੇ ਸਾਹਸ ਦੀ ਪ੍ਰਸ਼ੰਸਾ ਕਰਨ ਦੀ ਬਜਾਏ, ਉਨ੍ਹਾਂ ਤੋਂ ਹੀ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗ ਰਹੇ ਸਨ। ਸਰਜੀਕਲ ਸਟ੍ਰਾਈਕ ਦਾ ਵੀ ਵਿਰੋਧ ਕਰਕੇ, ਇਹ ਲੋਕ ਦੇਸ਼ ਦੇ ਸਾਹਮਣੇ ਆਪਣੀ ਮਨਸ਼ਾ,ਆਪਣੀ ਨੀਯਤ ਸਾਫ਼ ਕਰ ਚੁੱਕੇ ਹਨ। ਦੇਸ਼ ਦੇ ਲਈ ਹੋ ਰਹੇ ਹਰ ਕੰਮ ਦਾ ਵਿਰੋਧ ਕਰਨਾ, ਇਨ੍ਹਾਂ ਲੋਕਾਂ ਦੀ ਆਦਤ ਹੋ ਗਈ ਹੈ। ਉਨ੍ਹਾਂ ਦੀ ਰਾਜਨੀਤੀ ਦਾ ਇੱਕਮਾਤਰ ਤਰੀਕਾ ਹੀ ਇਹੀ ਹੈ- ਵਿਰੋਧ।
ਤੁਸੀਂ ਯਾਦ ਕਰੋ, ਭਾਰਤ ਦੀ ਪਹਿਲ ‘ਤੇ ਜਦੋਂ ਪੂਰੀ ਦੁਨੀਆ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੀ ਸੀ, ਤਾਂ ਇਹ ਭਾਰਤ ਵਿੱਚ ਹੀ ਬੈਠੇ ਇਹ ਲੋਕ ਉਸ ਦਾ ਵਿਰੋਧ ਕਰ ਰਹੇ ਸਨ। ਜਦੋਂ ਦੇਸ਼ ਦੀ ਸੈਂਕੜੇ ਰਿਆਸਤਾਂ ਨੂੰ ਜੋੜਨ ਦਾ ਇਤਿਹਾਸਿਕ ਕੰਮ ਕਰਨ ਵਾਲੇ ਸਰਦਾਰ ਪਟੇਲ ਦੀ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਦਾ ਉਦਘਾਟਨ ਹੋ ਰਿਹਾ ਸੀ, ਤਦ ਵੀ ਇਹ ਲੋਕ ਇਸ ਦਾ ਵਿਰੋਧ ਕਰ ਰਹੇ ਸਨ। ਅੱਜ ਤੱਕ ਇਨ੍ਹਾਂ ਦਾ ਕੋਈ ਵੱਡਾ ਨੇਤਾ ਸਟੈਚੂ ਆਵ੍ ਯੂਨਿਟੀ ਦੇ ਦਰਸ਼ਨ ਕਰਨ ਨਹੀਂ ਗਿਆ ਹੈ। ਕਿਉਂ ? ਕਿਉਂਕਿ ਇਨ੍ਹਾਂ ਨੇ ਵਿਰੋਧ ਕਰਨਾ ਹੈ।
ਸਾਥੀਓ, ਜਦੋਂ ਗ਼ਰੀਬਾਂ ਨੂੰ 10 ਪ੍ਰਤੀਸ਼ਤ ਰਾਖਵਾਂਕਰਨ ਦਾ ਫੈਸਲਾ ਹੋਇਆ, ਤਦ ਵੀ ਇਹ ਇਸ ਦੇ ਵਿਰੋਧ ਵਿੱਚ ਖੜ੍ਹੇ ਸਨ। ਜਦੋਂ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਉਣ ਦੀ ਗੱਲ ਆਈ ਤਦ ਵੀ ਇਹ ਇਸ ਦਾ ਵਿਰੋਧ ਕਰ ਰਹੇ ਸਨ। ਡਾਕਟਰ ਬਾਬਾ ਸਾਹਿਬ ਅੰਬੇਡਕਰ ਦਾ ਵਿਰੋਧ ਕਰ ਰਹੇ ਸਨ। ਸਾਥੀਓ, ਪਿਛਲੇ ਮਹੀਨੇ ਹੀ ਅਯੁੱਧਿਆ ਵਿੱਚ ਸ਼ਾਨਦਾਰ ਰਾਮ ਮੰਦਿਰ ਦੇ ਨਿਰਮਾਣ ਦੇ ਲਈ ਭੂਮੀਪੂਜਨ ਕੀਤਾ ਗਿਆ ਹੈ।
ਇਹ ਲੋਕ ਪਹਿਲਾਂ ਸੁਪਰੀਮ ਕੋਰਟ ਵਿੱਚ ਰਾਮ ਮੰਦਿਰ ਦਾ ਵਿਰੋਧ ਕਰ ਰਹੇ ਸਨ ਫਿਰ ਭੂਮੀਪੂਜਨ ਦਾ ਵਿਰੋਧ ਕਰਨ ਲਗੇ। ਹਰ ਬਦਲਦੀ ਹੋਈ ਤਰੀਕ ਦੇ ਨਾਲ ਵਿਰੋਧ ਦੇ ਲਈ ਵਿਰੋਧ ਕਰਨ ਵਾਲੇ ਇਹ ਲੋਕ ਦੇਸ਼ ਦੇ ਲਈ, ਸਮਾਜ ਦੇ ਲਈ ਅਪ੍ਰਾਸੰਗਿਕ ਹੁੰਦੇ ਜਾ ਰਹੇ ਹਨ। ਇਸੇ ਦੀ ਛਟਪਟਾਹਟ ਹੈ, ਬੇਚੈਨੀ ਹੈ, ਹਤਾਸ਼ਾ ਹੈ-ਨਿਰਾਸ਼ਾ ਹੈ। ਇੱਕ ਅਜਿਹਾ ਦਲ, ਜਿਸ ਦੇ ਇੱਕ ਪਰਿਵਾਰ ਦੀਆਂ ਚਾਰ-ਚਾਰ ਪੀੜ੍ਹੀਆਂ ਨੇ ਦੇਸ਼ ‘ਤੇ ਰਾਜ ਕੀਤਾ। ਉਹ ਅੱਜ ਦੂਸਰਿਆਂ ਦੇ ਮੋਢਿਆ ‘ਤੇ ਸਵਾਰ ਹੋ ਕੇ, ਦੇਸ਼ ਹਿਤ ਨਾਲ ਨਾਲ ਜੁੜੇ ਹਰ ਕੰਮ ਦਾ ਵਿਰੋਧ ਕਰਵਾ ਕੇ, ਆਪਣੇ ਸੁਆਰਥ ਨੂੰ ਸਿੱਧ ਕਰਨਾ ਚਾਹੁੰਦਾ ਹੈ।
ਸਾਥੀਓ,ਸਾਡੇ ਦੇਸ਼ ਵਿੱਚ ਅਨੇਕਾਂ ਅਜਿਹੇ ਛੋਟੇ–ਛੋਟੇ ਦਲ ਹਨ, ਜਿਨ੍ਹਾਂ ਨੂੰ ਕਦੇ ਵੀ ਸੱਤਾ ਵਿੱਚ ਆਉਣ ਦਾ ਮੌਕਾ ਨਹੀਂ ਮਿਲਿਆ। ਆਪਣੀ ਸਥਾਪਨਾ ਤੋਂ ਲੈ ਕੇ, ਹੁਣ ਤੱਕ ਉਨ੍ਹਾਂ ਨੇ ਜ਼ਿਆਦਾਤਰ ਸਮਾਂ ਵਿਰੋਧੀ ਧਿਰ ਵਿੱਚ ਹੀ ਬਿਤਾਇਆ ਹੈ।
ਇਤਨੇ ਵਰ੍ਹਿਆਂ ਤੱਕ ਵਿਰੋਧੀ ਧਿਰ ਵਿੱਚ ਬੈਠਣ ਦੇ ਬਾਵਜੂਦ ਉਨ੍ਹਾਂ ਨੇ ਕਦੇ ਦੇਸ਼ ਦਾ ਵਿਰੋਧ ਨਹੀਂ ਕੀਤਾ, ਦੇਸ਼ ਦੇ ਖ਼ਿਲਾਫ਼ ਕੰਮ ਨਹੀਂ ਕੀਤਾ। ਲੇਕਿਨ ਕੁਝ ਲੋਕਾਂ ਨੂੰ ਵਿਰੋਧੀ ਧਿਰ ਵਿੱਚ ਬੈਠੇ ਕੁਝ ਵਰ੍ਹੇ ਹੀ ਹੋਏ ਹਨ। ਉਨ੍ਹਾਂ ਦਾ ਤੌਰ-ਤਰੀਕਾ ਕੀ ਹੈ, ਉਨ੍ਹਾਂ ਦਾ ਰਵੱਈਆ ਕੀ ਹੈ, ਉਹ ਅੱਜ ਦੇਸ਼ ਦੇਖ ਰਿਹਾ ਹੈ, ਸਮਝ ਰਿਹਾ ਹੈ।
ਇਨ੍ਹਾਂ ਦੀ ਸੁਆਰਥਨੀਤੀ ਦੇ ਦਰਮਿਆਨ, ਆਤਮਨਿਰਭਰ ਭਾਰਤ ਦੇ ਲਈ ਵੱਡੇ ਰਿਫਾਰਮਸ ਦਾ ਇਹ ਸਿਲਸਿਲਾ, ਦੇਸ਼ ਦੇ ਸੰਸਾਧਨਾਂ ਨੂੰ ਬਿਹਤਰ ਬਣਾਉਣਾ ਦਾ ਇਹ ਸਿਲਸਿਲਾ ਦੇਸ਼ਹਿਤ ਵਿੱਚ ਹੈ, ਦੇਸ਼ ਨੂੰ ਗ਼ਰੀਬੀ ਤੋਂ ਮੁਕਤੀ ਦੇ ਅਭਿਯਾਨ ਦੇ ਲਈ ਹੈ, ਦੇਸ਼ ਨੂੰ ਤਾਕਤਵਰ ਬਣਾਉਣ ਦੇ ਲਈ ਹੈ ਅਤੇ ਇਹ ਨਿਰੰਤਰ ਜਾਰੀ ਰਹੇਗਾ।
ਇੱਕ ਵਾਰ ਫਿਰ ਆਪ ਸਭ ਨੂੰ ਵਿਕਾਸ ਦੇ ਸਾਰੇ ਪ੍ਰੋਜੈਕਟਾਂ ਦੇ ਲਈ ਬਹੁਤ-ਬਹੁਤ ਵਧਾਈ।
ਫਿਰ ਤੋਂ ਮੈਂ ਇਹ ਤਾਕੀਦ ਕਰਾਂਗਾ ਤੁਸੀਂ ਆਪਣਾ ਧਿਆਨ ਰੱਖੋ। ਤੰਦਰੁਸਤ ਰਹੋ,ਸੁਰੱਖਿਅਤ ਰਹੋ। ਬਾਬਾ ਕੇਦਾਰ ਦੀ ਕਿਰਪਾ ਸਾਡੇ ਸਾਰਿਆਂ ‘ਤੇ ਬਣੀ ਰਹੇ।
ਇਸੇ ਕਾਮਨਾ ਦੇ ਨਾਲ ਬਹੁਤ-ਬਹੁਤ ਧੰਨਵਾਦ! ਜੈ ਗੰਗੇ !
*****
ਵੀਆਰਆਰਕੇ/ਕੇਪੀ/ਬੀਐੱਮ
उत्तराखंड में उद्गम से लेकर पश्चिम बंगाल में गंगा सागर तक गंगा,
— PMO India (@PMOIndia) September 29, 2020
देश की करीब-करीब आधी आबादी के जीवन को समृद्ध करती हैं।
इसलिए गंगा की निर्मलता आवश्यक है, गंगा जी की अविरलता आवश्यक है: PM#NamamiGange
अगर पुराने तौर-तरीके अपनाए जाते, तो आज भी हालत उतनी ही बुरी रहती।
— PMO India (@PMOIndia) September 29, 2020
लेकिन हम नई सोच, नई अप्रोच के साथ आगे बढ़े।
हमने नमामि गंगे मिशन को सिर्फ गंगा जी की साफ-सफाई तक ही सीमित नहीं रखा, बल्कि इसे देश का सबसे बड़ा और विस्तृत नदी संरक्षण कार्यक्रम बनाया: PM
सरकार ने चारों दिशाओं में एक साथ काम आगे बढ़ाया।
— PMO India (@PMOIndia) September 29, 2020
पहला- गंगा जल में गंदा पानी गिरने से रोकने के लिए सीवेज ट्रीटमेंट प्लांटों का जाल बिछाना शुरू किया
दूसरा- सीवेज ट्रीटमेंट प्लांट ऐसे बनाए, जो अगले 10-15 साल की भी जरूरतें पूरी कर सकें: PM
तीसरा- गंगा नदी के किनारे बसे सौ बड़े शहरों और पांच हजार गांवों को खुले में शौच से मुक्त करना
— PMO India (@PMOIndia) September 29, 2020
और
चौथा- जो गंगा जी की सहायक नदियां हैं, उनमें भी प्रदूषण रोकने के लिए पूरी ताकत लगाना: PM#NamamiGange
प्रयागराज कुंभ में गंगा जी की निर्मलता को दुनियाभर के श्रद्धालुओं ने अनुभव किया था।
— PMO India (@PMOIndia) September 29, 2020
अब हरिद्वार कुंभ के दौरान भी पूरी दुनिया को निर्मल गंगा स्नान का अनुभव होने वाला है: PM#NamamiGange
अब गंगा म्यूजियम के बनने से यहां का आकर्षण और अधिक बढ़ जाएगा।
— PMO India (@PMOIndia) September 29, 2020
ये म्यूजियम हरिद्वार आने वाले पर्यटकों के लिए, गंगा से जुड़ी विरासत को समझने का एक माध्यम बनने वाला है: PM#NamamiGange
आज पैसा पानी में नहीं बहता, पानी पर लगाया जाता है।
— PMO India (@PMOIndia) September 29, 2020
हमारे यहां तो हालत ये थी कि पानी जैसा महत्वपूर्ण विषय, अनेकों मंत्रालयों और विभागों में बंटा हुआ था।
इन मंत्रालयों में, विभागों में न कोई तालमेल था और न ही समान लक्ष्य के लिए काम करने का कोई स्पष्ट दिशा-निर्देश: PM
नतीजा ये हुआ कि देश में सिंचाई हो या फिर पीने के पानी से जुड़ी समस्या, ये निरंतर विकराल होती गईं।
— PMO India (@PMOIndia) September 29, 2020
आप सोचिए, आजादी के इतने वर्षों बाद भी 15 करोड़ से ज्यादा घरों में पाइप से पीने का पानी नहीं पहुंचता था: PM
पानी से जुड़ी चुनौतियों के साथ अब ये मंत्रालय देश के हर घर तक जल पहुंचाने के मिशन में जुटा हुआ है।
— PMO India (@PMOIndia) September 29, 2020
आज जलजीवन मिशन के तहत हर दिन करीब 1 लाख परिवारों को शुद्ध पेयजल की सुविधा से जोड़ा जा रहा है।
सिर्फ 1 साल में ही देश के 2 करोड़ परिवारों तक पीने का पानी पहुंचाया जा चुका है: PM
देश की किसानों, श्रमिकों और देश के स्वास्थ्य से जुड़े बड़े सुधार किए गए हैं।
— PMO India (@PMOIndia) September 29, 2020
इन सुधारों से देश का श्रमिक सशक्त होगा, देश का नौजवान सशक्त होगा, देश की महिलाएं सशक्त होंगी, देश का किसान सशक्त होगा।
लेकिन आज देश देख रहा है कि कैसे कुछ लोग सिर्फ विरोध के लिए विरोध कर रहे हैं: PM
आज जब केंद्र सरकार, किसानों को उनके अधिकार दे रही है, तो भी ये लोग विरोध पर उतर आए हैं।
— PMO India (@PMOIndia) September 29, 2020
ये लोग चाहते हैं कि देश का किसान खुले बाजार में अपनी उपज नहीं बेच पाए।
जिन सामानों की, उपकरणों की किसान पूजा करता है, उन्हें आग लगाकर ये लोग अब किसानों को अपमानित कर रहे हैं: PM
इस कालखंड में देश ने देखा है कि कैसे डिजिटल भारत अभियान ने, जनधन बैंक खातों ने लोगों की कितनी मदद की है।
— PMO India (@PMOIndia) September 29, 2020
जब यही काम हमारी सरकार ने शुरू किए थे, तो ये लोग इनका विरोध कर रहे थे।
देश के गरीब का बैंक खाता खुल जाए, वो भी डिजिटल लेन-देन करे, इसका इन लोगों ने हमेशा विरोध किया: PM
चार साल पहले का यही तो वो समय था, जब देश के जांबांजों ने सर्जिकल स्ट्राइक करते हुए आतंक के अड्डों को तबाह कर दिया था।
— PMO India (@PMOIndia) September 29, 2020
लेकिन ये लोग अपने जांबाजों से ही सर्जिकल स्ट्राइक के सबूत मांग रहे थे।
सर्जिकल स्ट्राइक का भी विरोध करके, ये लोग देश के सामने अपनी मंशा, साफ कर चुके हैं: PM
भारत की पहल पर जब पूरी दुनिया अंतरराष्ट्रीय योग दिवस मना रही थी, तो ये भारत में ही बैठे ये लोग उसका विरोध कर रहे थे
— PMO India (@PMOIndia) September 29, 2020
जब सरदार पटेल की सबसे ऊंची प्रतिमा का अनावरण हो रहा था, तब भी ये लोग इसका विरोध कर रहे थे
आज तक इनका कोई बड़ा नेता स्टैच्यू ऑफ यूनिटी नहीं गया है: PM
पिछले महीने ही अयोध्या में भव्य राम मंदिर के निर्माण के लिए भूमिपूजन किया गया है।
— PMO India (@PMOIndia) September 29, 2020
ये लोग पहले सुप्रीम कोर्ट में राम मंदिर का विरोध कर रहे थे फिर भूमिपूजन का विरोध करने लगे।
हर बदलती हुई तारीख के साथ विरोध के लिए विरोध करने वाले ये लोग अप्रासंगिक होते जा रहे हैं: PM
गंगा जल की स्वच्छता को लेकर अगर वही पुराने तौर-तरीके अपनाए जाते, तो आज भी हालत उतनी ही बुरी रहती।
— Narendra Modi (@narendramodi) September 29, 2020
लेकिन हम नई सोच, नई अप्रोच के साथ आगे बढ़े।
आज हुए लोकार्पण के साथ उत्तराखंड में नमामि गंगे कार्यक्रम के लगभग सभी बड़े प्रोजेक्ट्स पूरे हो चुके हैं। #NamamiGange pic.twitter.com/ySAU2CC3aC
अब नमामि गंगे अभियान को एक नए स्तर पर ले जाया जा रहा है।
— Narendra Modi (@narendramodi) September 29, 2020
गंगा जी की स्वच्छता के अलावा अब इससे सटे पूरे क्षेत्र की अर्थव्यवस्था और पर्यावरण के विकास पर भी फोकस है।
गंगा जी के दोनों ओर पेड़-पौधे लगाने के साथ ही ऑर्गेनिक फार्मिंग से जुड़ा कॉरिडोर भी विकसित किया जा रहा है। pic.twitter.com/IdoLCXzdC6
आज देश उस दौर से बाहर निकल चुका है, जब पानी की तरह पैसा तो बह जाता था, लेकिन नतीजे नहीं मिलते थे।
— Narendra Modi (@narendramodi) September 29, 2020
आज पैसा पानी में नहीं बहता, पानी पर लगाया जाता है।
आज जल जीवन मिशन के तहत हर दिन करीब 1 लाख परिवारों को शुद्ध पेयजल की सुविधा से जोड़ा जा रहा है। #NamamiGange pic.twitter.com/4Gb5kRnukl
जल जीवन मिशन गांव और गरीब के घर तक पानी पहुंचाने का तो अभियान है ही, यह ग्राम स्वराज और गांव के सशक्तिकरण को भी नई बुलंदी देने वाला अभियान है। #NamamiGange pic.twitter.com/NZm3NG2m3t
— Narendra Modi (@narendramodi) September 29, 2020
देश के लिए हो रहे हर काम का विरोध करना कुछ लोगों की आदत हो गई है।
— Narendra Modi (@narendramodi) September 29, 2020
इनकी स्वार्थनीति के बीच आत्मनिर्भर भारत के लिए बड़े रिफॉर्म्स का यह सिलसिला निरंतर जारी रहेगा। #NamamiGange https://t.co/ex1cMLIgaO