Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਈਸਟਰਨ ਪੈਰੀਫਿਰਲ ਐਕਸਪ੍ਰੈੱਸਵੇਅ ਰਾਸ਼ਟਰ ਨੂੰ ਸਮਰਪਿਤ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਭਾਰਤ ਮਾਤਾ ਕੀ ਜੈ

ਇੰਨੀ ਵਿਸ਼ਾਲ ਸੰਖਿਆ ਵਿੱਚ ਆਏ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਚਾਰ ਵਰ੍ਹੇ ਪਹਿਲਾਂ ਤੁਸੀਂ ਅਪਾਰ ਸਮਰਥਨ ਦੇ ਨਾਲ ਮੈਨੂੰ ਪੂਰੇ ਦੇਸ਼ ਦੀ ਸੇਵਾ ਕਰਨ ਦਾ ਅਵਸਰ ਦਿੱਤਾ। ਮਈ ਦੀ ਇਸ ਗਰਮੀ ਵਿੱਚ ਅਤੇ ਜਦੋਂ ਦੁਪਹਿਰ ਨੂੰ ਸੂਰਜ ਇੰਨਾ ਤਪ ਰਿਹਾ ਹੈ। ਤੁਹਾਡਾ ਇੰਨੀ ਵੱਡੀ ਸੰਖਿਆ ਵਿੱਚ ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦੇਣ ਲਈ ਆਉਣਾ ਇਸ ਗੱਲ ਦਾ ਗਵਾਹ ਹੈ ਕਿ ਚਾਰ ਵਰ੍ਹਿਆਂ ਵਿੱਚ ਸਾਡੀ ਸਰਕਾਰ ਦੇਸ਼ ਨੂੰ ਸਹੀ ਦਿਸ਼ਾ ਵਿੱਚ ਲੈ ਜਾਣ ਵਿੱਚ ਸਫ਼ਲ ਰਹੀ । ਭਾਈਓ ਅਤੇ ਭੈਣੋਂ ਇੰਨਾਂ ਸਨੇਹ ਪਿਆਰ ਉਦੋਂ ਹੁੰਦਾ ਹੈ, ਜਦੋਂ ਸੇਵਕ ਤੋਂ ਉਸ ਦਾ ਵਿਧਾਤਾ ਖੁਸ਼ ਹੁੰਦਾ ਹੈ। ਅੱਜ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਐੱਨਡੀਏ ਸਰਕਾਰ ਦੇ ਚਾਰ ਸਾਲ ਪੂਰੇ ਹੋਣ ‘ਤੇ ਤੁਹਾਡਾ ਇਹ ਪ੍ਰਧਾਨ ਸੇਵਕ ਫਿਰ ਤੁਹਾਡੇ ਸਾਹਮਣੇ ਨਤਮਸਤਕ ਹੋਕੇ ਸਵਾ ਸੌ ਕਰੋੜ ਦੇਸ਼ ਵਾਸੀਆਂ ਦਾ ਅਭਿਵਾਦਨ ਕਰਦਾ ਹੈ।

ਸਾਥੀਓ ਅੱਜ ਬਾਗਪਤ ਪੱਛਮੀ ਉੱਤਰ ਪ੍ਰਦੇਸ਼ ਅਤੇ ਦਿੱਲੀ ਐੱਨਸੀਆਰ ਵਾਲਿਆਂ ਲਈ ਇੱਕ ਬਹੁਤ ਵੱਡਾ ਦਿਵਸ ਹੈ। ਦੋ ਵੱਡੇ ਸੜਕ ਪ੍ਰੋਜੈਕਟਾਂ ਦਾ ਅੱਜ ਲੋਕਅਰਪਣ ਕੀਤਾ ਗਿਆ ਹੈ। ਇੱਕ ਦਿੱਲੀ-ਮੇਰਠ ਐਕਸਪ੍ਰੈੱਸ-ਵੇਅ ਦਾ ਪਹਿਲਾ ਪੜਾਅ ਅਤੇ ਦੂਜਾ ਈਸਟਰਨ ਪੈਰੀਫਿਰਲ ਐਕਸਪ੍ਰੈੱਸ-ਵੇਅ।

ਈਸਟਰਨ ਪੈਰੀਫਿਰਲ ਐਕਸਪ੍ਰੈੱਸ-ਵੇਅ ‘ਤੇ 11 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ। ਜਦੋਂ ਕਿ ਦਿੱਲੀ ਮੇਰਠ ਐਕਸਪ੍ਰੈੱਸ-ਵੇਅ ਦੇ ਹੁਣੇ ਦੇ ਹਿੱਸੇ ‘ਤੇ ਲਗਭਗ 850 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਪੂਰਾ ਪ੍ਰੋਜੈਕਟ ਲਗਭਗ 5000 ਕਰੋੜ ਰੁਪਏ ਦਾ ਹੈ। ਅੱਜ ਜਦੋਂ ਇਸ ਨਵੀਂ ਸੜਕ ‘ਤੇ ਚਲਣ ਦਾ ਮੈਨੂੰ ਅਵਸਰ ਮਿਲਿਆ ਤਾਂ ਅਨੁਭਵ ਕੀਤਾ ਕਿ 14 ਲੇਨ ਦਾ ਸਫ਼ਰ ਦਿੱਲੀ ਐੱਨਸੀਆਰ ਦੇ ਲੋਕਾਂ ਦੇ ਜੀਵਨ ਨੂੰ ਕਿੰਨਾ ਅਸਾਨ ਬਣਾਉਣ ਵਾਲਾ ਹੈ। ਕਿਤੇ ਕੋਈ ਰੁਕਾਵਟ ਨਹੀਂ। ਇੱਕ ਤੋਂ ਇੱਕ ਆਧੁਨਿਕ ਟੈਕਨੀਕ ਦਾ ਇਸਤੇਮਾਲ ਕੰਕ੍ਰੀਟ ਦੇ ਨਾਲ ਹਰਿਆਲੀ ਦਾ ਵੀ ਮੇਲ।

ਭਾਈਓ ਅਤੇ ਭੈਣੋਂ ਸਿਰਫ਼ 18 ਮਹੀਨੇ ਵਿੱਚ ਇਹ ਕੰਮ ਪੂਰਾ ਹੋਇਆ ਹੈ। ਅੱਜ 14 ਲੇਨ ਦੀ 9 ਕਿਲੋਮੀਟਰ ਸੜਕ ਦਾ ਲੋਕਅਰਪਣ ਹੋਇਆ ਹੈ । ਲੇਕਿਨ ਇਸ ਨੌ ਕਿਲੋਮੀਟਰ ਦਾ ਵੀ ਕਿੰਨਾ ਮਹੱਤਵ ਹੈ। ਉਹ ਦਿੱਲੀ ਦੇ ਪਟਪੜਗੰਜ, ਮਯੂਰ ਵਿਹਾਰ, ਗਾਜ਼ੀਆਬਾਦ, ਇੰਦਰਾਪੁਰਮ, ਵੈਸ਼ਾਲੀ ਅਤੇ ਨੌਇਡਾ ਦੇ ਲੋਕਾਂ ਨੂੰ ਭਲੀਭਾਂਤੀ ਪਤਾ ਹੈ। ਸਾਥੀਓ ਜਿਸ ਰਫ਼ਤਾਰ ਨਾਲ ਇਹ 9 ਕਿਲੋਮੀਟਰ ਦੀ ਸੜਕ ਬਣੀ ਹੈ। ਉਸੇ ਰਫ਼ਤਾਰ ਨਾਲ ਮੇਰਠ ਤੱਕ ਇਸ ਪੂਰੇ ਐਕਸਪ੍ਰੈੱਸ-ਵੇਅ ਦਾ ਕੰਮ ਕਰਕੇ ਛੇਤੀ ਹੀ ਦੂਜੇ ਪੜਾਅ ਨੂੰ ਵੀ ਜਨਤਾ ਲਈ ਸਮਰਪਿਤ ਕੀਤਾ ਜਾਵੇਗਾ। ਅਤੇ ਜਦੋਂ ਇਹ ਪੂਰਾ ਹੋ ਜਾਵੇਗਾ, ਤਾਂ ਮੇਰਠ ਤੋਂ ਦਿੱਲੀ ਦੀ ਦੂਰੀ ਸਿਰਫ਼ 40-45 ਮਿੰਟ ਰਹਿ ਜਾਵੇਗੀ।
ਸਾਥੀਓ ਦਿੱਲੀ ਐੱਨਸੀਆਰ ਵਿੱਚ ਸਿਰਫ਼ ਜਾਮ ਦੀ ਹੀ ਸਮੱਸਿਆ ਨਹੀਂ ਹੈ ਪ੍ਰਦੂਸ਼ਣ ਦੀ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ। ਜੋ ਸਾਲ ਦਰ ਸਾਲ ਵਿਕਰਾਲ ਰੂਪ ਲੈਂਦੀ ਜਾ ਰਹੀ ਹੈ। ਪ੍ਰਦੂਸ਼ਣ ਦੀ ਸਮੱਸਿਆ ਦਾ ਇੱਕ ਕਾਰਨ ਦਿੱਲੀ ਵਿੱਚ ਆਉਣ ਜਾਣ ਵਾਲੀਆਂ ਗੱਡੀਆਂ ਅਤੇ ਲੰਬੇ ਟ੍ਰੈਫਿਕ ਜਾਮ ਹਨ। ਸਾਡੀ ਸਰਕਾਰ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦਿੱਲੀ ਦੇ ਚਾਰੇ ਪਾਸੇ ਐਕਸਪ੍ਰੈੱਸ-ਵੇਅ ਦਾ ਇੱਕ ਘੇਰਾ ਬਣਾਉਣ ਦਾ ਬੀੜਾ ਚੁੱਕਿਆ ਹੈ। ਇਹ ਦੋ ਪੜਾਵਾਂ ਵਿੱਚ ਬਣਾਇਆ ਜਾ ਰਿਹਾ ਹੈ। ਇਸ ਵਿੱਚ ਇੱਕ ਪੜਾਅ ਈਸਟਰਨ ਪੈਰੀਫਿਰਲ ਐਕਸਪ੍ਰੈੱਸ-ਵੇਅ ਦਾ ਹਾਲੇ ਥੋੜ੍ਹੀ ਦੇਰ ਪਹਿਲਾਂ ਮੈਨੂੰ ਲੋਕਅਰਪਣ ਕਰਨ ਦਾ ਅਵਸਰ ਮਿਲਿਆ।
ਭਾਈਓ ਭੈਣੋਂ ਦਿੱਲੀ ਦੇ ਅੰਦਰ ਅੱਜ ਜਿੰਨੀਆਂ ਗੱਡੀਆਂ ਪਹੁੰਚਦੀਆਂ ਹਨ। ਉਸ ਵਿੱਚ ਹੁਣ ਲਗਭਗ 30% ਦੀ ਕਮੀ ਆ ਜਾਵੇਗੀ। ਉਹ ਬਾਹਰ ਦੀ ਬਾਹਰ ਨਿਕਲ ਜਾਣਗੀਆਂ। ਨਾ ਸਿਰਫ਼ ਵੱਡੀਆਂ ਗੱਡੀਆਂ ਅਤੇ ਟਰੱਕ ਬਲਕਿ 50 ਹਜ਼ਾਰ ਤੋਂ ਅਧਿਕ ਕਾਰਾਂ ਨੂੰ ਵੀ ਹੁਣ ਦਿੱਲੀ ਸ਼ਹਿਰ ਦੇ ਅੰਦਰ ਦਾਖਲ ਹੋਣ ਦੀ ਜ਼ਰੂਰਤ ਨਹੀਂ ਪਵੇਗੀ। ਅਜਿਹੀ ਵਿਵਸਥਾ ਇਸ ਨਾਲ ਨਿਰਮਾਣ ਹੋਈ ਹੈ। ਇੰਨਾ ਹੀ ਨਹੀਂ ਈਸਟਰਨ ਪੈਰੀਫਿਰਲ ਐਕਸਪ੍ਰੈੱਸ-ਵੇਅ ਆਪਣੇ ਆਪ ਵਿੱਚ ਦੇਸ਼ ਦਾ ਪਹਿਲਾ ਐਕਸਪ੍ਰੈੱਸ-ਵੇਅ ਹੈ ਜੋ ਐਕਸਿਸ ਕੰਟਰੋਲ ਰਾਅ ਗ੍ਰੀਨ ਫੀਲਡ ਐਕਸਪ੍ਰੈੱਸ ਵੇਅ ਹੈ। ਇਹ ਸੜਕ ਸਿਰਫ਼ 500 ਦਿਨਾਂ ਵਿੱਚ ਬਣਕੇ ਤਿਆਰ ਹੋਈ ਹੈ। ਸਾਥੀਓ ਇਹ ਦੋਵੇਂ ਜੋ ਵੱਡੇ ਪ੍ਰੋਜੈਕਟ ਅੱਜ ਤੁਹਾਡੀ ਸਾਰਿਆਂ ਦੀ ਸੇਵਾ ਲਈ ਤਿਆਰ ਹਨ। ਇਹ ਪੂਰੀ ਤਰ੍ਹਾਂ ਨਾਲ ਆਧੁਨਿਕ ਟੈਕਨੋਲੋਜੀ ਨਾਲ ਲੈਸ ਹਨ। ਬਿਜਲੀ ਦੀ ਜ਼ਰੂਰਤ ਵੀ ਇੱਥੇ ਸੋਲਰ ਐਨਰਜੀ ਸੌਰ ਊਰਜਾ ਨਾਲ ਪੂਰੀ ਕੀਤੀ ਜਾਵੇਗੀ। ਯਾਨੀ ਸਮੇਂ ਦੀ ਬੱਚਤ, ਪ੍ਰਦੂਸ਼ਣ ਵੀ ਘੱਟ, ਈਂਧਣ ਵੀ ਘੱਟ, ਪੱਛਮੀ ਯੂਪੀ ਤੋਂ ਦਿੱਲੀ ਦੁੱਧ, ਸਬਜ਼ੀ ਅਨਾਜ ਪਹੁੰਚਣਾ ਵੀ ਹੁਣ ਅਸਾਨ ਹੋ ਜਾਵੇਗਾ।

ਭਾਈਓ ਭੈਣੋਂ ਸਵਾ ਸੌ ਕਰੋੜ ਦੇਸ਼ ਵਾਸੀਆਂ ਦਾ ਜੀਵਨ ਪੱਧਰ ਉੱਪਰ ਉਠਾਉਣ ਵਿੱਚ ਦੇਸ਼ ਦੇ ਆਧੁਨਿਕ ਇਨਫਰਾਸਟ੍ਰਕਚਰ ਦੀ ਬਹੁਤ ਵੱਡੀ ਮਹੱਤਵਪੂਰਨ ਭੂਮਿਕਾ ਹੈ ਅਤੇ ਇਹੀ ਸਬਕਾ ਸਾਥ ਸਬਕਾ ਵਿਕਾਸ ਦਾ ਰਸਤਾ ਹੈ। ਕਿਉਂਕਿ ਇਨਫਰਾਸਟ੍ਰਕਚਰ ਜਾਤ-ਪਾਤ, ਪੰਥ, ਸੰਪਰਦਾਇ, ਊਚ-ਨੀਚ, ਅਮੀਰ-ਗ਼ਰੀਬ, ਇਹ ਕਿਸੇ ਵਿੱਚ ਭੇਦਭਾਵ ਨਹੀਂ ਕਰਦਾ ਹੈ। ਇਸ ਨਾਲ ਸਭ ਦੇ ਲਈ ਬਰਾਬਰੀ ਦੇ ਅਵਸਰ ਪੈਦਾ ਹੁੰਦੇ ਹਨ।ਇਸ ਲਈ ਸਾਡੀ ਸਰਕਾਰ ਨੇ ਹਾਈਵੇ, ਰੇਲਵੇ, ਏਅਰਵੇ, ਬੋਟਵੇ ਹਾਈਵੇ ਅਤੇ ਬਿਜਲੀ ਨਾਲ ਜੁੜੇ ਇਨਫਰਾਸਟ੍ਰਕਚਰ ‘ਤੇ ਸਭ ਤੋਂ ਵੱਧ ਧਿਆਨ ਦਿੱਤਾ ਹੈ। ਸਾਥੀਓ ਬੀਤੇ ਚਾਰ ਵਰ੍ਹਿਆਂ ਵਿੱਚ ਤਿੰਨ ਲੱਖ ਕਰੋਰ ਤੋਂ ਅਧਿਕ ਖ਼ਰਚਾ ਅਸੀਂ 28 ਹਜ਼ਾਰ ਕਿਲੋਮੀਟਰ ਤੋਂ ਅਧਿਕ ਨਵੇਂ ਹਾਈਵੇ ਬਣਾਉਣ ਦੇ ਲਈ ਕੀਤਾ ਹੈ। ਚਾਰ ਵਰ੍ਹੇ ਪਹਿਲਾਂ ਤੱਕ ਜਿੱਥੇ ਇੱਕ ਦਿਨ ਵਿੱਚ ਅਤੇ ਮੈਂ ਚਾਹਾਂਗਾ ਕਿ ਤੁਸੀਂ ਵੀ ਇਸ ਗੱਲ ਨੂੰ ਧਿਆਨ ਨਾਲ ਸੁਣੋਂ ਅਤੇ ਮੇਰੇ ਦੇਸ਼ ਦੇ ਨਾਗਰਿਕ ਵੀ ਸੁਣਨ। ਚਾਰ ਵਰ੍ਹੇ ਪਹਿਲਾਂ ਤੱਕ ਜਿੱਥੇ ਇੱਕ ਦਿਨ ਵਿੱਚ ਸਿਰਫ਼ 12 ਕਿਲੋਮੀਟਰ ਹਾਈਵੇ ਬਣਦੇ ਸਨ। ਅੱਜ ਲਗਭਗ 27 ਕਿਲੋਮੀਟਰ ਹਾਈਵੇ ਇੱਕ ਦਿਨ ਵਿੱਚ ਬਣਦੇ ਹਨ।

ਇਸ ਵਰ੍ਹੇ ਦੇ ਬਜਟ ਵਿੱਚ ਭਾਰਤ ਮਾਲਾ ਪ੍ਰੋਜੈਕਟ ਤਹਿਤ ਪੰਜ ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਤਹਿਤ ਲਗਭਗ 35 ਹਜ਼ਾਰ ਕਿਲੋਮੀਟਰ ਹਾਈਵੇ ਦਾ ਨਿਰਮਾਣ ਹੋ ਰਿਹਾ ਹੈ। ਹਾਈਵੇ ਹੀ ਨਹੀਂ ਰੇਲਵੇ ਵਿੱਚ ਵੀ ਅਭੂਤਪੂਰਵ ਕੰਮ ਹੋ ਰਿਹਾ ਹੈ। ਜਿੱਥੇ ਰੇਲਵੇ ਦੀ ਕਨੈਕਟੀਵਿਟੀ ਨਹੀਂ ਸੀ, ਉੱਥੇ ਤੇਜ਼ੀ ਨਾਲ ਰੇਲ ਨੈੱਟਵਰਕ ਵਿਛਾਇਆ ਜਾ ਰਿਹਾ ਹੈ। ਸਿੰਗਲ ਲਾਈਨਾਂ ਨੂੰ ਡਬਲ ਵਿੱਚ ਬਦਲਣਾ, ਮੀਟਰ ਗੇਜ਼ ਨੂੰ ਬ੍ਰਾਡ ਗੇਜ਼ ਵਿੱਚ ਬਦਲਣਾ, ਇਸ ਕੰਮ ਨੂੰ ਤੇਜ਼ ਗਤੀ ਨਾਲ ਅਸੀਂ ਕਰ ਰਹੇ ਹਾਂ।
ਟ੍ਰੇਨਾਂ ਦੀ ਸਪੀਡ ਵੀ ਵਧਾਈ ਜਾ ਰਹੀ ਹੈ। ਲਗਭਗ ਸਾਢੇ ਪੰਚ ਹਜ਼ਾਰ ਮਾਨਵ ਰਹਿਤ ਕ੍ਰਾਸਿੰਗ ਨੂੰ ਬੀਤੇ ਚਾਰ ਵਰ੍ਹਿਆਂ ਵਿੱਚ ਅਸੀਂ ਹਟਾ ਦਿੱਤਾ ਹੈ। ਭਾਈਓ ਭੈਣੋਂ ਹਵਾਈ ਸੇਵ ਨੂੰ ਸਸਤਾ ਕਰਨ ਅਤੇ ਦੇਸ਼ ਵਿੱਚ ਨਵੇਂ ਹਵਾਈ ਰੂਟ ਸ਼ੁਰੂ ਕਰਨ ਲਈ ਉਡਾਨ ਯੋਜਨਾ ਚਲਾਈ ਜਾ ਰਹੀ ਹੈ। ਪਿਛਲੇ ਵਰ੍ਹੇ ਲਗਭਗ ਦਸ ਕਰੋੜ ਲੋਕਾਂ ਨੇ ਹਵਾਈ ਸਫ਼ਰ ਕੀਤਾ ਯਾਨੀ ਏਸੀ ਟ੍ਰੇਨ ਵਿੱਚ ਰੇਲਵੇ ਦੇ ਏਅਰਕੰਡੀਸ਼ਨ ਡੱਬੇ ਵਿੱਚ ਜਿੰਨਿਆਂ ਨੇ ਯਾਤਾਰਾ ਕੀਤੀ ਉਸ ਤੋਂ ਜ਼ਿਆਦਾ ਲੋਕਾਂ ਨੇ ਹਵਾਈ ਜਹਾਜ਼ ਵਿੱਚ ਯਾਤਰਾ ਕੀਤੀ ਹੈ। ਮੈਂ ਹਿੰਦੁਸਤਾਨ ਦੀ ਚਾਰ ਸਾਲ ਦੀ ਕਥਾ ਦੱਸ ਰਿਹਾ ਹਾਂ। ਹਵਾਈ ਚੱਪਲ ਪਹਿਨਣ ਵਾਲਾ ਵੀ ਹਵਾਈ ਜਹਾਜ਼ ਵਿੱਚ ਜਾਵੇ ਇਹ ਸੁਪਨਾ ਲੈ ਕੇ ਕੰਮ ਕਰ ਰਹੇ ਹਾਂ। ਦੇਸ਼ ਦੀ ਜਲਸ਼ਕਤੀ ਦਾ ਵੀ ਪੂਰਾ ਇਸਤੇਮਾਲ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਦੇਸ਼ ਵਿੱਚ ਸੌ ਤੋਂ ਜ਼ਿਆਦਾ ਨਵੇਂ ਵਾਟਰ ਵੇਜ਼ ਬਣਾਏ ਜਾ ਰਹੇ ਹਨ। ਇੱਥੇ ਯੂਪੀ ਵਿੱਚ ਵੀ ਗੰਗਾਂ ਜੀ ਦੇ ਰਾਹੀਂ ਯੂਪੀ ਸਿੱਧਾ-ਸਿੱਧਾ ਸਮੁੰਦਰ ਨਾਲ ਜੁੜਨ ਵਾਲਾ ਹੈ। ਜਲਦ ਹੀ ਮਾਲਵਾਹਕ ਜਹਾਜ਼ ਯੂਪੀ ਵਿੱਚ ਬਣਿਆ ਸਮਾਨ ਵੱਡੇ-ਵੱਡੇ ਪੋਰਟਾਂ ਤੱਕ ਪਹੁੰਚਾਉਣ ਲਈ ਸਮਰੱਥ ਹੋ ਜਾਵੇਗਾ। ਗੰਗਾ ਜੀ ਦੀ ਤਰ੍ਹਾਂ ਯਮੁਨਾ ਜੀ ਨੂੰ ਲੈ ਕੇ ਵੀ ਇੱਕ ਤੋਂ ਬਾਅਦ ਇੱਕ ਨਵੀਂਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।
ਸਾਥੀਓ ਜਿੱਥੇ-ਜਿੱਥੇ ਟ੍ਰਾਂਸਪੋਰਟ ਦੀ ਇਹ ਸੁਵਿਧਾ ਖੜ੍ਹੀ ਕੀਤੀ ਜਾ ਰਹੀ ਹੈ। ਉੱਥੇ-ਉੱਥੇ ਨਵੇਂ ਉਦਯੋਗਾਂ ਦੇ ਅਵਸਰ ਵੀ ਤਿਆਰ ਕੀਤੇ ਜਾ ਰਹੇ ਹਨ। ਇਸੇ ਸੋਚ ਦੇ ਨਾਲ ਇਸੇ ਸਾਲ ਬਜਟ ਵਿੱਚ ਉੱਤਰ-ਪ੍ਰਦੇਸ਼ ਵਿੱਚ ਡਿਫੈਂਸ ਇੰਡਸਟ੍ਰੀਅਲ ਕੌਰੀਡੋਰ ਦੇ ਨਿਰਮਾਣ ਦਾ ਵੀ ਐਲਾਨ ਕੀਤਾ ਗਿਆ ਹੈ। ਇਸੇ ਕੌਰੀਡੋਰ ਦਾ ਵਿਸਤਾਰ ਆਗਰਾ, ਅਲੀਗੜ੍ਹ, ਲਖਨਊ, ਕਾਨਪੁਰ, ਝਾਂਸੀ ਅਤੇ ਚਿੱਤਰਕੂਟ ਤੱਕ ਇਹ ਵਿਸਤਾਰ ਹੋਵੇਗਾ। ਇਕੱਲਾ ਇਹ ਕੌਰੀਡੋਰ ਕਰੀਬ-ਕਰੀਬ ਢਾਈ ਲੱਖ ਲੋਕਾਂ ਲਈ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰੇਗਾ।

ਸਾਥੀਓ ਨਿਊ ਇੰਡੀਆ ਨਾਲ ਤਮਾਮ ਨਵੀਆਂ ਵਿਵਸਥਾਵਾਂ ਦੇਸ਼ ਦੇ ਨੌਜੁਆਨਾਂ, ਮਿਡਲ ਵਰਗੀ ਉਮੀਦਾਂ ਅਤੇ ਅਕਾਂਖਿਆਵਾਂ ਦੇ ਅਧਾਰ ‘ਤੇ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਦੇਸ਼ ਦੇ ਹਰ ਪਿੰਡ ਨੂੰ ਇੰਟਰਨੈੱਟ ਨਾਲ ਜੋੜਨ ਲਈ ਭਾਰਤ ਨੈੱਟ ਯੋਜਨਾ ਤਹਿਤ ਕੰਮ ਤੇਜ਼ ਗਤੀ ਨਾਲ ਅੱਗੇ ਵਧ ਰਹਿ ਹੈ। ਸਾਡੀ ਸਰਕਾਰ ਦੀ ਰਫ਼ਤਾਰ ਦਾ ਅੰਦਾਜ਼ਾ ਤੁਸੀਂ ਇਸ ਨਾਲ ਹੀ ਲਗਾ ਸਕਦੇ ਹੋ ਕਿ ਕਾਂਗਰਸ ਸਰਕਾਰ ਜਿੱਥੇ ਆਪਣੇ ਚਾਰ ਸਾਲਾਂ ਵਿੱਚ ਵੀ ਜਿਵੇਂ ਮੈਂ ਤੁਹਾਨੂੰ ਹਾਈਵੇ ਨਿਰਮਾਣ ਦਾ ਅੰਕੜਾ ਦਿੱਤਾ ਸੀ। ਇਹ ਵੀ ਅੰਕੜਾ ਜ਼ਰਾ ਨੋਟ ਕਰਨ ਵਾਲਾ ਹੈ। ਕਾਂਗਰਸ ਦੀ ਯੂਪੀਏ ਸਰਕਾਰ ਆਪਣੇ ਚਾਰ ਸਾਲ ਵਿੱਚ 59 ਪੰਚਾਇਤਾਂ ਯਾਨੀ ਕਰੀਬ-ਕਰੀਬ 60 ਪੰਚਾਇਤਾਂ ਵਿੱਚ ਹੀ ਆਪਟੀਕਲ ਫਾਈਬਰ ਨਾਲ ਉਨ੍ਹਾਂ ਨੂੰ ਜੋੜ ਸਕੀ ਸੀ। 59 ਉੱਥੇ ਅਸੀਂ ਇੱਕ ਲੱਖ ਤੋਂ ਅਧਿਕ ਪੰਚਾਇਤਾਂ ਨੂੰ ਆਪਟੀਕਲ ਫਾਈਬਰ ਨਾਲ ਜੋੜ ਦਿੱਤਾ ਹੈ। ਕਿਤੇ ਚਾਰ ਸਾਲਾਂ ਵਿੱਚ 60 ਤੋਂ ਵੀ ਘੱਟ ਪਿੰਡ ਅਤੇ ਕਿਤੇ ਚਾਰ ਸਾਲ ਵਿੱਚ 1 ਲੱਖ ਪਿੰਡ। ਕੰਮ ਕਿਵੇਂ ਹੁੰਦਾ ਹੈ। ਮੇਰਾ ਦੇਸ਼ ਭਲੀਭਾਂਤ ਅਨੁਭਵ ਕਰ ਰਿਹਾ ਹੈ।

ਮੇਕ ਇੰਨ ਇੰਡੀਆ ਰਾਹੀਂ ਦੇਸ਼ ਵਿੱਚ ਮੈਨੂਫੈਕਚਰਿੰਗ ਉਤਪਾਦਨ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਚਾਰ ਵਰ੍ਹੇ ਪਹਿਲਾਂ ਦੇਸ਼ ਵਿੱਚ ਸਿਰਫ਼ ਦੋ ਮੋਬਾਈਲ ਫੋਨ ਬਣਾਉਣ ਵਾਲੀਆਂ ਫੈਕਟਰੀਆਂ ਸਨ। ਤੁਸੀਂ ਅਨੁਮਾਨ ਲਗਾ ਸਕਦੇ ਹੋ ਅੱਜ ਕਿੱਥੇ ਪਹੁੰਚੇ ਹਾਂ। ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ। ਉਨ੍ਹਾਂ ਦੇ ਜਮਾਨੇ ਵਿੱਚ ਦੋ ਫੈਕਟਰੀਆਂ ਮੋਬਾਈਲ ਫੋਨ ਬਣਾਉਂਦੀਆਂ ਸਨ। ਅੱਜ 120 ਫੈਕਟਰੀਆਂ ਮੋਬਾਈਲ ਫੋਨ ਬਣਾ ਰਹੀਆਂ ਹਨ। ਅਤੇ ਉਸ ਵਿੱਚੋਂ ਕਈ ਤਾਂ ਐੱਨਸੀਆਰ ਵਿੱਚ ਹੀ ਹਨ। ਜਿਨ੍ਹਾਂ ਵਿੱਚ ਅਨੇਕ ਨੌਜੁਆਨਾਂ ਨੂੰ ਰੋਜ਼ਗਾਰ ਮਿਲਿਆ ਹੈ। ਕੁਝ ਤਾਂ ਸ਼ਾਇਦ ਇੱਥੇ ਮੌਜੂਦ ਵੀ ਹੋਣਗੇ।

ਸਾਥੀਓ ਰੋਜ਼ਗਾਰ ਨਿਰਮਾਣ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਜਿਨ੍ਹਾਂ ਨੂੰ ਅਸੀਂ ਐੱਮਐੱਸਐੱਮਈ ਵੀ ਕਹਿੰਦੇ ਹਾਂ। ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਖੇਤੀਬਾੜੀ ਤੋਂ ਬਾਅਦ ਐੱਮਐੱਸਐੱਮਈ ਸੈਕਟਰ ਵਿੱਚ ਹੀ ਰੋਜ਼ਗਾਰ ਦੇ ਸਭ ਤੋਂ ਜ਼ਿਆਦਾ ਅਵਸਰ ਉਪਲੱਬਧ ਹੁੰਦੇ ਹਨ। ਅਤੇ ਯੂਪੀ ਵਿੱਚ ਤਾਂ ਕਰੀਬ-ਕਰੀਬ 50 ਲੱਖ ਛੋਟੇ-ਛੋਟੇ ਲਘੂ ਉਦਯੋਗਾਂ ਦਾ ਜਾਲ਼ ਹੈ। ਇਨ੍ਹਾਂ ਉਦਯੋਗਾਂ ਦਾ ਹੋਰ ਵਿਸਤਾਰ ਹੋਵੇ, ਇਸ ਦੇ ਲਈ ਕੇਂਦਰ ਅਤੇ ਉੱਤਰ ਪ੍ਰਦੇਸ਼ ਸਰਕਾਰ ਮਿਲ ਕੇ ਕੰਮ ਕਰ ਰਹੀਆਂ ਹਨ। ਕੇਂਦਰ ਸਰਕਾਰ ਨੇ ਐੱਮਐੱਸਐੱਮਈ ਸੈਕਟਰ ਨੂੰ ਟੈਕਸ ਵਿੱਚ ਵੀ ਭਾਰੀ ਛੋਟ ਦਿੱਤੀ ਹੋਈ ਹੈ।

ਉੱਤਰ ਪ੍ਰਦੇਸ਼ ਦੀ ਬੀਜੇਪੀ ਸਰਕਾਰ ਨੇ ਇੱਕ ਵੱਡਾ ਮਹੱਤਵਪੂਰਨ ਇਨੀਸ਼ੀਏਟਿਵ ਯੋਗੀ ਜੀ ਦੀ ਸਰਕਾਰ ਨੇ ਲਿਆ ਹੈ। ਵਨ ਡਿਸਟ੍ਰਿਕਟ ਵਨ ਪ੍ਰੋਡਕਟ ਯੋਜਨਾ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਹੈ। ਯੂਪੀ ਸਰਕਾਰ ਦੀ ਇਸ ਯੋਜਨਾ ਨੂੰ ਕੇਂਦਰ ਸਰਕਾਰ ਨੇ ਸਕਿੱਲ ਇੰਡੀਆ ਮਿਸ਼ਨ, ਸਟੈਂਡਅੱਪ ਇੰਡੀਆ, ਸਟਾਰਟਅੱਪ ਇੰਡੀਆ ਮਿਸ਼ਨ ਅਤੇ ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਤਸਾਹਨ ਯੋਜਨਾ ਦੇ ਨਾਲ ਅਸੀਂ ਉਸ ਦਾ ਸਹਿਯੋਗ ਦੇਣ ਦਾ ਇੱਕ ਪੂਰਾ ਰੋਡ ਮੈਪ ਬਣਾਇਆ ਹੈ।

ਸਾਥੀਓ ਬਿਹਤਰ ਬਿਜ਼ਨਸ ਅਤੇ ਕਾਰੋਬਾਰ ਉਦੋਂ ਹੁੰਦਾ ਹੈ ਜਦੋਂ ਸੁਰੱਖਿਆ ਵਿਵਸਥਾ ਸਹੀ ਹੋਵੇ। ਇੱਥੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਤਾਂ ਤੁਸੀਂ ਪ੍ਰਤੱਖ ਗਵਾਹ ਹੋ ਕਿ ਪਹਿਲਾਂ ਕੀ ਸਥਿਤੀ ਸੀ। ਲੇਕਿਨ ਹੁਣ ਯੋਗੀ ਜੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਅਪਰਾਧੀ ਖ਼ੁਦ ਸਰੈਂਡਰ ਕਰ ਰਹੇ ਹਨ। ਹੁਣ ਅਪਰਾਧੀ ਖ਼ੁਦ ਅੱਗੇ ਤੋਂ ਕੋਈ ਅਪਰਾਧ ਨਹੀਂ ਕਰਨਗੇ ਉਸਦੀ ਸਹੁੰ ਲੈਣ ਲੱਗੇ ਹਨ। ਅਤੇ ਮੈਂ ਯੋਗੀ ਜੀ ਨੂੰ ਅਤੇ ਮਨੋਹਰ ਲਾਲ ਜੀ ਨੂੰ ਦੋਹਾਂ ਨੂੰ ਇਸ ਗੱਲ ਲਈ ਵਧਾਈ ਦਿੰਦਾ ਹਾਂ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦਰਮਿਆਨ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਇੰਨਾ ਵਧੀਆ ਸੰਕਲਨ ਕੀਤਾ ਇੱਕ ਦੂਜੇ ਨੂੰ ਇੰਨੇ ਵਧੀਆ ਸੰਪਰਕ ਸੂਤਰ ਨਾਲ ਜੋੜਿਆ ਹੈ ਕਿ ਪਹਿਲਾਂ ਕ੍ਰਿਮੀਨਲ ਇੱਥੇ ਖੇਡ ਖੇਡਦੇ ਸਨ ਉੱਥੇ ਦੌੜ ਜਾਂਦੇ ਸਨ। ਉੱਥੇ ਖੇਡ ਖੇਡਦੇ ਸਨ ਇੱਥੇ ਸ਼ਰਣ ਲੈ ਲੈਂਦੇ ਸਨ। ਹੁਣ ਉਨ੍ਹਾਂ ਦੇ ਸਾਰੇ ਰਸਤੇ ਇਨ੍ਹਾਂ ਦੋਹਾਂ ਨੇ ਬੰਦ ਕਰ ਦਿੱਤੇ ਹਨ। ਮੈਂ ਦੋਹਾਂ ਨੂੰ ਵਧਾਈ ਦਿੰਦਾ ਹਾਂ।

ਭਾਈਓ ਭੈਣੋਂ ਅਸੀਂ ਔਰਤਾਂ ਦੇ ਸਨਮਾਨ ਅਤੇ ਸਸ਼ਕਤੀਕਰਨ – ਇਸ ਗੱਲ ਨੂੰ ਅਸੀਂ ਪ੍ਰਾਥਮਿਕਤਾ ਦੇ ਰਹੇ ਹਾਂ। ਸਵੱਛ ਭਾਰਤ ਅਭਿਆਨ ਤਹਿਤ ਮੈਂ ਦੇਸ਼ ਵਿੱਚ ਸਾਢੇ 7 ਕਰੋੜ ਪਖਾਨੇ ਹੋਣ ਜਾਂ ਫਿਰ ਉੱਜਵਲਾ ਯੋਜਨਾ ਤਹਿਤ ਦਿੱਤੇ ਗਏ ਚਾਰ ਕਰੋੜ ਗੈਸ ਕਨੈਸ਼ਨ ਹੋਣ, ਇਨ੍ਹਾਂ ਨੇ ਔਰਤਾਂ ਦੇ ਜੀਵਨ ਨੂੰ ਅਸਾਨ ਬਣਾਉਣ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਉੱਥੇ ਹੀ ਮੁਦਰਾ ਯੋਜਨਾ ਤਹਿਤ ਜੋ ਲਗਭਗ 13 ਕਰੋੜ ਲੋਨ ਦਿੱਤੇ ਗਏ ਹਨ. ਉਨ੍ਹਾਂ ਵਿੱਚੋਂ 75% ਤੋਂ ਵੱਧ ਮਹਿਲਾ ਉੱਦਮੀਆਂ ਨੂੰ ਇਹ ਲੋਨ ਮਿਲੇ ਹਨ। ਕੋਈ ਕਲਪਨਾ ਕਰ ਸਕਦਾ ਹੈ। ਹਿੰਦੁਸਤਾਨ ਵਿੱਚ ਮੁਦਰਾ ਯੋਜਨਾ ਦੇ 13 ਕਰੋੜ ਕਰਜ਼ਿਆਂ (ਲੋਨ) ਵਿੱਚੋਂ ਲੋਨ ਲੈਣ ਵਾਲੀਆਂ 75% ਮੇਰੇ ਦੇਸ਼ ਦੀਆਂ ਬੇਟੀਆਂ ਹਨ, ਭੈਣਾਂ ਹਨ, ਮਾਤਾਵਾਂ ਹਨ।

ਬੀਤੇ ਚਾਰ ਵਰ੍ਹਿਆਂ ਵਿੱਚ ਅਸੀਂ ਬੇਟੀਆਂ ਨੂੰ ਸਨਮਾਨ ਦਿੱਤਾ। ਅਤੇ ਉਨ੍ਹਾਂ ਨੂੰ ਹੋਰ ਸਸ਼ਕਤ ਬਣਾਇਆ। ਸਾਥੀਓ ਮਹਿਲਾਵਾਂ ਦੇ ਨਾਲ-ਨਾਲ ਦਲਿਤਾਂ ਅਤੇ ਪਿਛੜਿਆਂ ਨੂੰ ਸਸ਼ਕਤੀਕਰਨ ਦੇ ਅਤੇ ਉਨ੍ਹਾਂ ਦੇ ਸਨਮਾਨ ਲਈ ਬੀਤੇ ਚਾਰ ਵਰ੍ਹਿਆਂ ਵਿੱਚ ਅਸੀਂ ਇੱਕ ਤੋਂ ਬਾਅਦ ਇੱਕ ਕਈ ਮਹੱਤਵਪੂਰਨ ਕਦਮ ਉਠਾਏ ਹਨ। ਚਾਹੇ ਉਹ ਸਵੈਰੋਜ਼ਗਾਰ ਹੋਵੇ ਜਾਂ ਫਿਰ ਸਮਾਜਿਕ ਸੁਰੱਖਿਆ ਅੱਜ ਅਨੇਕ ਯੋਜਨਾਵਾਂ ਇਸ ਦਿਸ਼ਾ ਵਿੱਚ ਕੰਮ ਕਰ ਰਹੀਆਂ ਹਨ। ਮੁਦਰਾ ਯੋਜਨਾ ਰਾਹੀਂ ਜੋ ਲੋਨ ਦਿੱਤਾ ਗਿਆ ਹੈ ਉਸ ਵਿੱਚ ਅੱਧੇ ਤੋਂ ਜ਼ਿਆਦਾ ਲੋਨ ਦਲਿਤ ਅਤੇ ਪਿਛੜੇ ਵਰਗ ਦੇ ਲੋਕਾਂ ਨੂੰ ਮਿਲਿਆ ਹੈ। ਸਟੈਂਡਅੱਪ ਇੰਡੀਆ ਦੇ ਜ਼ਰੀਏ ਵੀ ਦਲਿਤਾਂ ਨੂੰ, ਔਰਤਾਂ ਨੂੰ ਉੱਦਮੀਆਂ ਦੀ ਇੱਕ ਨਵੀਂ ਯੋਜਨਾ ਨਾਲ ਲਾਭ ਮਿਲਿਆ ਹੈ।

ਇਹ ਸਾਡੀ ਸਰਕਾਰ ਲਈ ਸੁਭਾਗ ਦੀ ਗੱਲ ਹੈ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਜੀ ਨਾਲ ਜੁੜੇ ਪੰਜ ਸਥਾਨਾਂ ਨੂੰ ਪੰਜ ਤੀਰਥਾਂ ਵਜੋਂ ਵਿਕਸਿਤ ਕੀਤਾ ਹੈ। ਸਾਥੀਓ ਮੈਂ ਤੁਹਾਨੂੰ ਅਨੁਭਵ ਦੇ ਅਧਾਰ ‘ਤੇ ਕਹਿ ਸਕਦਾ ਹਾਂ ਕਿ ਜਿਨ੍ਹਾਂ ਦੇ ਮਨ ਵਿੱਚ ਸੁਆਰਥ ਹੈ ਉਹ ਸਿਰਫ਼ ਘੜਿਆਲੀ ਹੰਝੂ ਵਹਾਉਣ ਵਾਲੀ ਰਾਜਨੀਤੀ ਕਰਦੇ ਆਏ ਹਨ। ਉਹ ਲੋਕ ਲੁਭਾਊ ਰਾਜਨੀਤੀ ਕਰਦੇ ਆਏ ਹਨ। ਲੇਕਿਨ ਜੋ ਸਹੀਂ ਅਰਥਾਂ ਵਿੱਚ ਦਲਿਤ, ਪੀੜਤ, ਸ਼ੋਸ਼ਿਤ, ਵੰਚਿਤ, ਵਾਂਝੇ ਅਗਰ ਉਨ੍ਹਾਂ ਦੇ ਹਿਤਾਂ ਵਿੱਚ ਸੋਚਦਾ ਹੈ ਤਾਂ ਉਹ ਲੋਕ ਹਿਤ ਦੀ ਰਾਜਨੀਤੀ ਕਰਦਾ ਹੈ, ਲੋਕਰੰਜਕ ਰਾਜਨੀਤੀ ਨਹੀਂ ਕਰਦਾ ਹੈ। ਦਲਿਤ ਅਤੇ ਪਿਛੜੇ ਭਾਈ-ਭੈਣਾਂ ਲਈ ਅਵਸਰਾਂ ਦੇ ਨਾਲ-ਨਾਲ ਉਨ੍ਹਾਂ ਦੀ ਸੁਰੱਖਿਆ ਅਤੇ ਨਿਆਂ ਲਈ ਵੀ ਬੀਤੇ ਚਾਰ ਵਰ੍ਹਿਆਂ ਵਿੱਚ ਕਈ ਮਹੱਤਵਪੂਰਨ ਫੈਸਲੇ ਕੀਤੇ ਗਏ ਹਨ।
ਦਲਿਤਾਂ ਤੇ ਆਦਿਵਾਸੀਆਂ ‘ਤੇ ਅੱਤਿਆਚਾਰ ਦੇ ਕਾਨੂੰਨਾਂ ਨੂੰ ਅਸੀਂ ਸਖ਼ਤ ਕੀਤਾ ਹੈ। ਦਲਿਤਾਂ ‘ਤੇ ਹੋਣ ਵਾਲੇ ਅੱਤਿਆਚਾਰਾਂ ਦੀ ਲਿਸਟ ਨੂੰ 22 ਅਲੱਗ-ਅਲੱਗ ਅਪਰਾਧਾਂ ਤੋਂ ਵਧਾਕੇ 47 ਤਕ ਅਸੀਂ ਉਸ ਦਾ ਵਿਸਤਾਰ ਕਰ ਦਿੱਤਾ ਹੈ। ਦਲਿਤਾਂ ਦੇ ਅੱਤਿਆਚਾਰ ਨਾਲ ਜੁੜੇ ਮਾਮਲਿਆਂ ਦੀ ਤੇਜ਼ ਸੁਣਵਾਈ ਲਈ ਸਪੈਸ਼ਲ ਕੋਰਟ ਦਾ ਗਠਨ ਕੀਤਾ ਜਾ ਰਿਹਾ ਹੈ।

ਭਾਈਓ ਅਤੇ ਭੈਣੋਂ ਸਰਕਾਰ ਨੇ ਪਿਛੜੀਆਂ ਜਾਤਾਂ ਦੇ ਸਬ ਕੈਟਾਗਰਾਈਜੇਸ਼ਨ ਲਈ ਇੱਕ ਕਮਿਸ਼ਨ ਦਾ ਗਠਨ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਚਾਹੁੰਦੀ ਹੈ ਕਿ ਓਬੀਸੀ ਸਮੁਦਾਇ ਵਿੱਚ ਜੋ ਅਤਿ ਪਿਛੜੇ ਹਨ ਉਨ੍ਹਾਂ ਨੂੰ ਸਰਕਾਰ ਅਤੇ ਸਿੱਖਿਆ ਸੰਸਥਾਵਾਂ ਵਿੱਚ ਤੈਅ ਸੀਮਾ ਵਿੱਚ ਰਹਿੰਦਿਆਂ ਰਾੜਵੇਕਰਨ ਦਾ ਹੋਰ ਅਧਿਕ ਲਾਭ ਪ੍ਰਾਪਤ ਹੋਵੇ। ਅਤੇ ਇਸ ਲਈ ਓਬੀਸੀ ਸਮੁਦਾਇ ਵਿੱਚ ਸਬ ਕੈਟਾਗਰੀ ਬਣਾਉਣ ਲਈ ਅਸੀਂ ਕਮਿਸ਼ਨ ਦਾ ਵੀ ਨਿਰਮਾਣ ਕੀਤਾ।

ਸਾਥੀਓ, ਸਰਕਾਰ ਓਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਤੱਕ ਦੇਣਾ ਚਾਹੁੰਦੀ ਸੀ। ਅਤੇ ਓਬੀਸੀ ਸਮਾਜ ਦੀ ਇਹ ਮੰਗ ਪਿਛਲੇ 20-25 ਸਾਲ ਤੋਂ ਚਲ ਰਹੀ ਸੀ। ਲੇਕਿਨ ਉਹ ਯੂਪੀਏ ਵਿੱਚ ਬੈਠੀ ਹੋਈ ਸਰਕਾਰ ਨੂੰ ਇਸ ਦੀ ਪ੍ਰਵਾਹ ਨਹੀਂ ਸੀ। ਅਸੀਂ ਉਸ ਦੇ ਲਈ ਕਾਨੂੰਨ ਲਿਆਂਦਾ। ਪਾਰਲੀਮੈਂਟ ਵਿੱਚ ਓਬੀਸੀ ਕਮਿਸ਼ਨ ਨੂੰ ਸੰਵਿਧਾਨ ਅਧਿਕਾਰ ਮਿਲੇ ਇਸਦੇ ਲਈ ਅਹਿਮ ਕਾਨੂੰਨ ਲਿਆਏ। ਲੇਕਿਨ ਕਾਂਗਰਸ ਪਾਰਟੀ ਦੇ ਲੋਕਾਂ ਨੂੰ ਇਹ ਗਵਾਰਾ ਨਹੀਂ ਸੀ। ਉਨ੍ਹਾਂ ਦੇ ਸਹਿਯੋਗੀ ਦਲਾਂ ਨੂੰ ਗਵਾਰਾ ਨਹੀਂ ਸੀ। ਅਤੇ ਇਸ ਲਈ ਉਹ ਰੋੜਾ ਬਣਕੇ ਖੜ੍ਹੇ ਹੋ ਗਏ। ਅਤੇ ਉਸ ਕਾਨੂੰਨ ਨੂੰ ਹਾਲੇ ਤੱਕ ਲਟਕਾਈ ਬੈਠੇ ਹਨ। ਲੇਕਿਨ ਮੈਂ ਓਬੀਸੀ ਸਮਾਜ ਨੂੰ ਵਿਸ਼ਵਾਸ ਦਿਵਾਉਂਦਾ ਹਾਂ। ਜੋ ਕਦਮ ਉਠਾਇਆ ਹੈ ਉਸ ਨੂੰ ਮੋਦੀ ਪੂਰਾ ਕਰਕੇ ਰਹਿਣ ਵਾਲਾ ਹੈ।

ਭਾਈਓ ਅਤੇ ਭੈਣੋਂ ਸਚਾਈ ਇਹ ਹੈ ਕਿ ਗ਼ਰੀਬਾਂ ਲਈ, ਦਲਿਤਾਂ-ਪਿਛੜਿਆਂ ਆਦਿਵਾਸੀਆਂ ਲਈ ਜੋ ਵੀ ਕਾਰਜ ਕੀਤਾ ਜਾਂਦਾ ਹੈ, ਕਾਂਗਰਸ ਅਤੇ ਉਸ ਦੇ ਨਾਲ ਚਲਣ ਵਾਲੇ ਦਲ ਜਾਂ ਤਾਂ ਉਸ ਵਿੱਚ ਰੋੜੇ ਅਟਕਾਉਣ ਲਗਦੇ ਹਨ, ਇਨ੍ਹਾਂ ਨੂੰ ਦੇਸ਼ ਦਾ ਵਿਕਾਸ ਵੀ ਮਜ਼ਾਕ ਲਗਦਾ ਹੈ। ਇਨ੍ਹਾਂ ਨੂੰ ਸਵੱਛ ਭਾਰਤ ਲਈ ਕੀਤਾ ਗਿਆ ਕੰਮ ਮਜ਼ਾਕ ਲਗਦਾ ਹੈ, ਉਨ੍ਹਾਂ ਨੂੰ ਗ਼ਰੀਬ ਮਹਿਲਾ ਲਈ ਬਣਾਇਆ ਗਿਆ ਪਖਾਨਾ ਮਜ਼ਾਕ ਲਗਦਾ ਹੈ। ਜਦੋਂ ਗ਼ਰੀਬ ਦੇ ਲਈ ਬੈਂਕ ਖਾਤੇ ਖੁੱਲ੍ਹਦੇ ਹਨ ਤਾਂ ਵੀ ਇਹ ਗ਼ਰੀਬ ਵਿਰੋਧੀ ਮਾਨਸਿਕਤਾ ਵਾਲੇ ਇਸਦਾ ਵੀ ਮਜ਼ਾਕ ਉਡਾਉਂਦੇ ਹਨ। ਪੀੜ੍ਹੀ ਦਰ ਪੀੜ੍ਹੀ ਪਰਿਵਾਰ ਵਿੱਚ ਸੱਤਾ ਦੇਖਣ ਦੇ ਆਦੀ ਇਹ ਲੋਕ ਗ਼ਰੀਬ ਦੇ ਲਈ ਕੀਤੇ ਜਾ ਰਹੇ ਹਰ ਕੰਮ ਨੂੰ ਮਜ਼ਾਕ ਸਮਝਦੇ ਹਨ। ਮੰਤਰੀ ਮੰਡਲ ਦੇ ਦਸਤਾਵੇਜ਼ ਨੂੰ ਫਾੜਕੇ ਸੁੱਟਣ ਵਾਲੇ ਲੋਕ, ਸੰਸਦ ਵਿੱਚ ਸਰਬਸੰਮਤੀ ਨਾਲ ਪਾਸ ਕਾਨੂੰਨ ਦੀ ਇਜ਼ਤ ਕਰਨਾ ਵੀ ਉਚਿਤ ਨਹੀਂ ਮੰਨਦੇ ਹਨ।

ਅੱਜ ਦੇਸ਼ ਦੇ ਲੋਕ ਦੇਖ ਰਹੇ ਹਨ ਕਿ ਆਪਣੇ ਸਿਆਸੀ ਫਾਇਦੇ ਲਈ ਲੋਕ ਸੁਪਰੀਮ ਕੋਰਟ ਦੇ ਆਦੇਸ਼ ‘ਤੇ ਵੀ ਝੂਠ ਬੋਲਣ ਦੀ ਹਿੰਮਤ ਕਰਦੇ ਹਨ।ਇਹ ਲੋਕ ਇਹ ਵੀ ਨਹੀਂ ਸੋਚਦੇ ਕਿ ਉਨ੍ਹਾਂ ਦੇ ਝੂਠ ਦੀ ਵਜ੍ਹਾ ਨਾਲ ਦੇਸ਼ ਵਿੱਚ ਕਿਸ ਤਰ੍ਹਾਂ ਦੀ ਅਸਥਿਰਤਾ ਦਾ ਮਾਹੌਲ ਪੈਦਾ ਹੋ ਸਕਦਾ ਹੈ। ਚਾਹੇ ਦਲਿਤਾਂ ‘ਤੇ ਅੱਤਿਆਚਾਰ ਨਾਲ ਜੁੜੇ ਕਾਨੂੰਨ ਦੀ ਗੱਲ ਹੋਵੇ, ਜਾਂ ਫਿਰ ਰਾਖਵੇਂਕਰਨ ਦੀ ਗੱਲ ਹੋਵੇ, ਝੂਠ ਬੋਲਕੇ, ਅਫਵਾਹ ਫੈਲਾ ਕੇ ਇਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਕਰਦੇ ਹਨ। ਮੈਂ ਤਾਂ ਸੁਣ ਰਿਹਾ ਹਾਂ ਹੁਣ ਉਨ੍ਹਾਂ ਨੇ ਨਵਾਂ ਝੂਠ ਮੈਦਾਨ ਵਿੱਚ ਉਤਾਰਿਆ ਹੈ। ਅਤੇ ਸ਼ਾਇਦ ਇਸ ਇਲਾਕੇ ਦੇ ਲੋਕਾਂ ਤੱਕ ਪਹੁੰਚ ਵੀ ਗਿਆ ਹੋਵੇਗਾ। ਅਤੇ ਉਨ੍ਹਾਂ ਨੇ ਝੂਠ ਚਲਾਇਆ ਹੈ। ਅਤੇ ਉਹ ਕਿਸਾਨਾਂ ਦਰਮਿਆਨ ਪਹੁੰਚ ਰਹੇ ਹਨ। ਅਤੇ ਝੂਠ ਅਜਿਹਾ ਫੈਲਾਇਆ ਜਾ ਰਿਹਾ ਹੈ ਕਿ ਜੋ ਕਿਸਾਨ ਖੇਤ ਠੇਕੇ ‘ਤੇ ਜਾਂ ਬਟਾਈ ‘ਤੇ ਦੇਵੇਗਾ, ਉਸ ਤੋਂ 18% ਜੀਐੱਸਟੀ ਲਿਆ ਜਾਵੇਗਾ। ਚੋਣਾਂ ਵਿੱਚ ਹਾਰੇ ਹੋਏ ਲੋਕੋ ਰਾਜਨੀਤੀ ਕਰਨ ਦੀ ਕੁਝ ਤਾ ਸੀਮਾ ਕਰੋ। ਇੰਨਾ ਝੂਠ… ਮੇਰੇ ਦੇਸ਼ ਦੇ ਕਿਸਾਨ ਨੂੰ ਗੁੰਮਰਾਹ ਕਰ ਰਹੇ ਹੋ। ਤੁਹਾਨੂੰ ਪਤਾ ਨਹੀਂ ਤੁਸੀਂ ਕਿੰਨਾ ਵੱਡਾ ਪਾਪ ਕਰ ਰਹੇ ਹੋ। ਮੈਂ ਆਪਣੇ ਕਿਸਾਨ ਭਾਈਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਜਿਹੀ ਕਿਸੇ ਅਫਵਾਹ ‘ਤੇ ਧਿਆਨ ਨਾ ਦਿਓ, ਬਲਕਿ ਜੋ ਅਫਵਾਹ ਫੈਲਾ ਰਹੇ ਹਨ। ਉਨ੍ਹਾਂ ਦੇ ਖਿਲਾਫ ਸ਼ਿਕਾਇਤ ਕਰੋ। ਅਤੇ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਅਜਿਹੇ ਝੂਠੇ ਖੇਡ ਖੇਡਣ ਵਾਲਿਆਂ ਨੂੰ ਕਾਨੂੰਨ ਕਮ ਕਰਕੇ ਰਹੇਗਾ।

ਸਾਥੀਓ, ਸਾਡੀ ਸਰਕਾਰ ਗ੍ਰਾਮ ਉਦੈ ਨਾਲ ਭਾਰਤ ਉਦੈ ਦੀ ਧਾਰਨਾ ‘ਤੇ ਕੰਮ ਕਰ ਰਹੀ ਹੈ। ਜਦੋਂ ਅਸੀਂ ਗ੍ਰਾਮ ਉਦੈ ਦੀ ਗੱਲ ਕਰਦੇ ਹਾਂ ਤਾਂ ਉਸ ਦਾ ਕੇਂਦਰ ਬਿੰਦੂ ਮੇਰੇ ਦੇਸ਼ ਦਾ ਅੰਨਦਾਤਾ, ਮੇਰਾ ਕਿਸਾਨ ਹੈ। ਮੇਰੇ ਪਿੰਡ ਦਾ ਛੋਟਾ ਕਾਰੀਗਰ ਹੈ ਮੇਰੇ ਪਿੰਡ ਦਾ ਹਰ ਖੇਤ ਮਜ਼ਦੂਰ ਹੈ। ਇਸ ਵਰ੍ਹੇ ਬਜਟ ਵਿੱਚ ਪਿੰਡ ਅਤੇ ਖੇਤੀ ਨਾਲ ਜੁੜੇ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਲਈ 14 ਲੱਖ ਕਰੋੜ ਦੀ ਵਿਵਸਥਾ ਕੀਤੀ ਗਈ ਹੈ।

ਇਸ ਦੇ ਇਲਾਵਾ ਯੂਰੀਆ ਦੀ 100% ਨੀਮ ਕੋਟਿੰਗ, ਪ੍ਰਧਾਨ ਮੰਤਰੀ ਸਿੰਚਾਈ ਪਰਿਯੋਜਨਾ, ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇ ਦਾਇਰੇ ਵਿੱਚ ਵਿਸਤਾਰ ਨਾਲ ਵੀ ਕਿਸਾਨ ਨੂੰ ਗਾਰੰਟੀ ਦਿੰਦਾਂ ਹੈ ਲਾਭ ਪਹੁੰਚਿਆ ਹੈ। ਕਿਸਾਨ ਨੂੰ ਲਾਗਤ ਦਾ ਡੇਢ ਗੁਣਾ ਸਮਰਥਨ ਮੁੱਲ ਵੀ ਸਾਡੀ ਸਰਕਾਰ ਨੇ ਸੁਨਿਸ਼ਚਿਤ ਕਰਨਾ ਤੈਅ ਕੀਤਾ ਹੈ। ਅਤੇ ਮੈਂ ਸਾਡੇ ਦੋਹਾਂ ਮੁੱਖ ਮੰਤਰੀਆਂ ਨੂੰ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਐੱਮਐੱਸਈ ਦੇ ਨਵੇਂ ਨਿਯਮਾਂ ਤਹਿਤ ਕਿਸਾਨਾਂ ਤੋਂ ਜਿੰਨਾ ਮਾਲ ਖਰੀਦ ਸਕਦੇ ਹਾਂ ਖਰੀਦਣ ਲਈ ਯੋਜਨਾ ਬਣਾਈ ਹੈ ਅਤੇ ਭੂਤਕਾਲ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦੋਨਾਂ ਸਾਡੇ ਕਿਸਾਨਾਂ ਨੂੰ ਸਮਰਪਿਤ ਸਰਕਾਰਾਂ ਨੂੰ ਦੋਨਾਂ ਮੁੱਖ ਮੰਤਰੀਆਂ ਨੂੰ ਮੈਂ ਵਧਾਈ ਦਿੰਦਾ ਹਾਂ।

ਖੇਤ ਤੋਂ ਨਿਕਲਕੇ ਬਜ਼ਾਰ ਤੱਕ ਪਹੁੰਚਣ ਤੋਂ ਪਹਿਲਾਂ ਕਿਸਾਨਾਂ ਦੀ ਉਪਜ ਬਰਬਾਦ ਨਾ ਹੋਵੇ, ਇਸ ਦੇ ਲਈ 6 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਵਾਲੀ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਯੋਜਨਾ ਪੱਛਮੀ ਯੂਪੀ ਦੇ ਆਲੂ ਪੈਦਾ ਕਰਨ ਵਾਲੇ ਜੋ ਕਿਸਾਨ ਹਨ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਮਦਦ ਕਰਨ ਦੀ ਤਾਕਤ ਰੱਖਦੀ ਹੈ। ਇਸ ਬਜਟ ਵਿੱਚ ਜਿਸ Operation Green ਦਾ ਐਲਾਨ ਕੀਤਾ ਗਿਆ ਹੈ, ਉਹ ਵੀ ਨਵੀਂ ਸਪਲਾਈ ਚੇਨ ਵਿਵਸਥਾ ਨਾਲ ਜੁੜਿਆ ਹੋਇਆ ਹੈ। ਇਹ ਫਲ਼, ਫੁੱਲ ਅਤੇ ਸਬਜ਼ੀਆਂ ਪੈਦਾ ਕਰਨ ਵਾਲੇ ਇੱਥੋਂ ਦੇ ਕਿਸਾਨਾਂ ਲਈ ਬਹੁਤ ਹੀ ਉਪਯੋਗੀ ਸਾਬਤ ਹੋਵੇਗਾ।

ਭਾਈਓ ਅਤੇ ਭੈਣੋਂ, ਆਰਗੈਨਿਕ ਖੇਤੀਬਾੜੀ, ਮਧੂਮੱਖੀ ਪਾਲਣ, ਸੋਲਰ ਫਾਰਮ, ਅਜਿਹੇ ਤਮਾਮ ਆਧੁਨਿਕ ਵਿਕਲਪਾਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਖੇਤੀ ਦੇ ਇਨ੍ਹਾਂ ਸਬ-ਸੈਕਟਰਾਂ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਨੂੰ ਕਰਜ਼ ਮਿਲਣ ਵਿੱਚ ਹੋਰ ਅਸਾਨੀ ਹੋਵੇ, ਇਸ ‘ਤੇ ਵਿਸਤ੍ਰਿਤ ਰੂਪ ਵਿੱਚ ਯੋਜਨਾਵਾਂ ਬਣਾਈਆਂ ਗਈਆਂ ਹਨ।

ਇੱਥੇ ਦੇ ਗੰਨਾ ਕਿਸਾਨਾਂ ਦੇ ਲਈ ਵੀ ਸਾਡੀ ਸਰਕਾਰ ਨਿਰੰਤਰ ਕਾਰਜ ਕਰ ਰਹੀ ਹੈ। ਪਿਛਲੇ ਵਰ੍ਹੇ ਹੀ ਅਸੀਂ ਗੰਨੇ ਦਾ ਸਮਰਥਨ ਮੁੱਲ ਲਗਭਗ 11% ਵਧਾਇਆ। ਇਸ ਨਾਲ ਗੰਨੇ ਦੇ 5 ਕਰੋੜ ਕਿਸਾਨਾਂ ਨੂੰ ਸਿੱਧਾ ਲਾਭ ਹੋਇਆ ਸੀ। ਇਥੈਨਾਲ ਨਾਲ ਜੁੜੀ ਪਾਲਿਸੀ ਵਿੱਚ ਵੱਡਾ ਬਦਲਾਅ ਕਰਦਿਆਂ ਹੁਣ ਪੈਟ੍ਰੋਲ ਵਿੱਚ ਇਥੈਨਾਲ ਦੀ 10% ਬਲੈਂਡਿੰਗ ਨੂੰ ਵੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਗੰਨਾ ਕਿਸਾਨਾਂ ਨੂੰ ਚੀਨੀ ਮਿੱਲਾਂ ਤੋਂ ਬਕਾਇਆ ਮਿਲਣ ਵਿੱਚ ਦੇਰੀ ਨਾ ਹੋਵੇ, ਇਸ ਨਾਲ ਜੁੜਿਆ ਇੱਕ ਵੱਡਾ ਫੈਸਲਾ ਹਾਲ ਹੀ ਵਿੱਚ ਲਿਆ ਗਿਆ ਹੈ।

ਸਰਕਾਰ ਨੇ ਤੈਅ ਕੀਤਾ ਹੈ ਕਿ ਪ੍ਰਤੀ ਕੁਇੰਟਲ ਗੰਨੇ ‘ਤੇ 5 ਰੁਪਏ 50 ਪੈਸੇ ਦੀ ਆਰਥਿਕ ਮਦਦ ਚੀਨੀ ਮਿੱਲਾਂ ਨੂੰ ਦਿੱਤੀ ਜਾਵੇਗੀ। ਲੇਕਿਨ, ਲੇਕਿਨ ਇਹ ਚੀਨੀ ਮਿੱਲਾਂ ਦੇ ਮਾਲਕ ਦੇ ਹੱਥ ਵਿੱਚ ਨਹੀਂ ਜਾਵੇਗੀ। ਇਸ ਵਿੱਚ ਵੀ ਕਿਸ ਤਰ੍ਹਾਂ ਦਿ ਖੇਡ ਹੁੰਦਾ ਸੀ ਇਹ ਸਾਨੂੰ ਪਤਾ ਹੈ ਅਤੇ ਇਸ ਲਈ ਅਸੀਂ ਤੈਅ ਕੀਤਾ ਕਿ ਉਹ ਰਾਸ਼ੀ ਚੀਨੀ ਮਿੱਲਾਂ ਨੂੰ ਦੇਣ ਦੀ ਬਜਾਏ ਸਿੱਧੀ-ਸਿੱਧੀ ਗੰਨਾ ਕਿਸਾਨਾਂ ਦੇ ਬੈਂਕ ਅਕਾਉਂਟ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ। ਇਸ ਨਾਲ ਗੰਨਾ ਕਿਸਾਨਾਂ ਦਾ ਪੈਸਾ ਚੀਨੀ ਮਿੱਲਾਂ ਵਿੱਚ ਨਹੀਂ ਫਸੇਗਾ। ਮੈਂ ਇੱਥੇ ਦੇ ਗੰਨਾ ਕਿਸਾਨਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਰਕਰਾ ਉਨ੍ਹਾਂ ਦੀ ਦਿੱਕਤਾਂ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਬਹੁਤ ਸਖ਼ਤਾਈ ਦੇ ਨਾਲ ਗੰਨਾ ਕਿਸਾਨਾਂ ਦੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਅਸੀਂ ਪ੍ਰਤੀਬੱਧ ਹਾਂ।

ਭਾਈਓ ਅਤੇ ਭੈਣੋਂ, ਪਿੰਡ ਦੇ ਵਿਕਾਸ ਦੇ ਨਾਲ-ਨਾਲ ਅਸੀਂ ਸਾਡੇ ਸ਼ਹਿਰਾਂ ਨੂੰ ਵੀ 21ਵੀਂ ਸਦੀ ਦੇ ਹਿਸਾਬ ਨਾਲ ਤਿਆਰ ਕਰ ਰਹੇ ਹਾਂ। ਸਮਾਰਟ ਸਿਟੀ ਮਿਸ਼ਨ, ਅਮਰੁਤ (AMRUT) ਯੋਜਨਾ ਦੇ ਰਾਹੀਂ ਸ਼ਹਿਰ ਦੇ ਇੰਫਰਾਸਟ੍ਰਕਚਰ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਸ਼ਹਿਰਾਂ ਵਿੱਚ ਰਹਿਣ ਵਾਲੇ ਗ਼ਰੀਬ-ਮੱਧ ਵਰਗ ਦੇ ਲੋਕਾਂ ਨੂੰ ਆਪਣਾ ਘਰ ਮਿਲੇ ਇਸ ਦੇ ਲਈ ਅਸੀਂ ਵੱਡੇ ਪੱਧਰ ‘ਤੇ ਯਤਨ ਕਰ ਰਹੇ ਹਾਂ। ਕਾਂਗਰਸ ਦੀਆਂ ਸਰਕਾਰਾਂ ਦੀ ਤੁਲਨਾਂ ਵਿੱਚ ਕਿਤੇ ਜ਼ਿਆਦਾ ਤੇਜ਼ੀ ਨਾਲ ਇਹ ਕੰਮ ਵੀ ਅਸੀਂ ਕਰ ਰਹੇਂ ਹਾਂ। ਸਾਲ 2004 ਤੋਂ ਲੈ ਕੇ 2014 ਦੇ 10 ਵਰ੍ਹਿਆਂ ਵਿੱਚ ਕੁੱਲ ਸਾਢੇ 13 ਲੱਖ ਘਰ ਸ਼ਹਿਰਾਂ ਵਿੱਚ ਨਿਰਮਾਣ ਦੇ ਲਈ ਮਨਜ਼ੂਰ ਕੀਤੇ ਗਏ। ਪਿਛਲੇ ਚਾਰ ਵਰ੍ਹਿਆਂ ਵਿੱਚ ਅਸੀਂ 46 ਲੱਖ ਘਰ ਮਨਜ਼ੂਰ ਕਰ ਦਿੱਤੇ ਹਨ। ਪੰਜਾਹ ਲੱਖ ਦੇ ਕਰੀਬ ਪਹੁੰਚ ਗਏ ਹਾਂ। ਕਾਂਗਰਸ ਨੇ 10 ਵਰ੍ਹਿਆਂ ਵਿੱਚ ਯਾਨੀ 3 ਗੁਣਾ ਤੋਂ ਅਧਿਕ ਕੰਮ ਅਸੀਂ ਕੀਤਾ ਹੈ। ਕਾਂਗਰਸ ਨੇ 10 ਵਰ੍ਹਿਆਂ ਵਿੱਚ ਸਾਢੇ 5 ਲੱਖ ਘਰਾਂ ਦੀਆਂ ਚਾਬੀਆਂ ਸ਼ਹਿਰ ਦੇ ਲੋਕਾਂ ਨੂੰ ਸੌਂਪੀਆਂ ਹਨ। ਜਦੋਂ ਕਿ ਸਾਡੀ ਸਰਕਾਰ ਨੇ ਸਿਰਫ਼ 4 ਵਰ੍ਹਿਆਂ ਦੇ ਅੰਦਰ-ਅੰਦਰ 8 ਲੱਖ ਤੋਂ ਅਧਿਕ ਸ਼ਹਿਰੀ ਲਾਭਾਰਥੀਆਂ ਨੂੰ ਰਹਿਣ ਲਈ ਘਰ ਦੀ ਚਾਬੀ ਦੇ ਦਿੱਤੀ ਹੈ।

ਭਾਈਓ ਅਤੇ ਭੈਣੋਂ, ਵਧਦੀ ਅਬਾਦੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਵੀ ਸ਼ਹਿਰੀ ਵਿਵਸਥਾਵਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਇੱਕ ਪਰਿਵਾਰ ਦੇ 38 ਸਾਲ ਦੇ ਰਾਜ ਵਿੱਚ ਕਿਵੇਂ ਸ਼ਹਿਰਾਂ ਦਾ ਬੇ-ਤਰਤੀਬ ਵਿਕਾਸ ਹੋਇਆ, ਬਿਨਾ ਯੋਜਨਾ ਦੇ ਵਧਦੇ ਚਲੇ ਗਏ, ਇਹ ਦੇਸ਼ ਨੇ ਸਮੱਸਿਆਵਾਂ ਦੀ ਜੜ੍ਹ ਕਿੱਥੇ ਇਹ ਭਲੀਭਾਂਤੀ ਦੇਖਿਆ ਹੈ। ਨਾ ਸ਼ਹਿਰਾਂ ਦੇ ਸੀਵਰ ਦਾ ਪਾਣੀ ਕੱਢਣ ਦੀ ਵਿਵਸਥਾ, ਨਾ ਪਾਣੀ ਸਾਫ਼ ਕਰਨ ਦੀ। ਸਾਡੀਆਂ ਨਦੀਆਂ ਦਾ ਕੰਮ ਕਿਆ ਹੋ ਗਿਆ ਸ਼ਹਿਰ ਦੀ ਗੰਦਗੀ ਨੂੰ ਵਹਾਕੇ ਸਮੁੰਦਰ ਤੱਕ ਨਦੀਆਂ ਹੀ ਖਿੱਚ ਕੇ ਲਿਆਂ ਰਹੀਆਂ ਹਨ।

ਵਿਸ਼ੇਸ਼ ਕਰਕੇ ਸਾਡੀ ਮਾਂ ਗੰਗਾ ਤਾਂ ਵਧਦੀ ਹੋਈ ਅਬਾਦੀ ਅਤੇ ਵਧਦੇ ਹੋਏ ਉਦਯੋਗਿਕ ਪ੍ਰਦੂਸ਼ਣ ਨਾਲ ਪਸਤ ਹੋ ਰਹੀ ਸੀ। ਇਸ ਲਈ ਹੀ ਇਸ ਸਰਕਾਰ ਵਿੱਚ ਨਮਾਮੀ-ਗੰਗੇ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਸਰਕਾਰ ਨੇ ਪ੍ਰਥਮਿਕਤਾ ਸਿਰਫ਼ ਗੰਗਾ ਦੀ ਸਫਾਈ ਨੂੰ ਹੀ ਨਹੀਂ ਦਿੱਤੀ, ਬਲਕਿ ਹੁਣ ਇਹ ਵੀ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਸ਼ਹਿਰਾਂ ਤੋਂ ਨਿਕਲਣ ਵਾਲੀ ਗੰਦਗੀ ਵੀ ਗੰਗਾ ਵਿੱਚ ਨਹੀਂ ਜਾਣੀ ਚਾਹੀਦੀ। ਸਰਕਾਰ ਵੱਲੋਂ ਹੁਣ ਤੱਕ ਲਗਭਗ 21 ਹਜ਼ਾਰ ਕਰੋੜ ਦੀਆਂ 200 ਤੋਂ ਅਧਿਕ ਪਰਿਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਸ ਦੇ ਇਲਾਵਾ ਗੰਗਾ ਤਟ ਦੇ ਕਿਨਾਰੇ ਬਣੇ ਪਿੰਡਾਂ ਨੂੰ ਪ੍ਰਾਥਮਿਕਤਾ ਦੇ ਅਧਾਰ ‘ਤੇ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ ਬਣਾਇਆ ਜਾ ਰਿਹਾ ਹੈ। ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ, ਜਿਨ੍ਹਾਂ ਪੰਜ ਰਾਜਾਂ ਤੋਂ ਗੰਗਾ ਜੀ ਹੋਕੇ ਗੁਜਰਦੀ ਹੈ, ਉੱਥੇ ਗੰਗਾ ਕਿਨਾਰੇ ਦੇ ਕਈ ਪਿੰਡ ਇਸ ਮਿਸ਼ਨ ਵਿੱਚ ਬਹੁਤ ਸਫ਼ਲ ਹੋ ਚੁੱਕੇ ਹਨ।

ਸਾਥੀਓ, ਗੰਗਾ ਸਫ਼ਾਈ ‘ਤੇ ਦੇਸ਼ ਵਿੱਚ ਪਹਿਲਾਂ ਵੀ ਬਹੁਤ ਵੱਡੀਆਂ-ਵੱਡੀਆਂ ਗੱਲਾਂ ਹੋਈਆਂ ਹਨ। ਲੇਕਿਨ ਇਹ ਸਰਕਾਰ ਗੱਲਾਂ ਵਿੱਚ ਨਹੀਂ, ਕੰਮ ਕਰਕੇ ਉਸ ਨੂੰ ਸਿੱਧ ਕਰਨ ‘ਤੇ ਵਿਸ਼ਵਾਸ ਰੱਖਦੀ ਹੈ। ਇਹ ਸਾਡਾ ਕਾਰਜ ਸੱਭਿਆਚਾਰ ਹੈ, ਇਹੀ ਸਾਡੀ ਪੂੰਜੀ ਹੈ। ਜਨਤਾ ਦੀ ਕਮਾਈ ਦਾ ਇੱਕ-ਇੱਕ ਪੈਸਾ ਜਨਤਾ ‘ਤੇ ਖਰਚ ਹੋਵੇ, ਇਸ ਦਾ ਧਿਆਨ ਰੱਖਿਆ ਜਾ ਰਿਹਾ ਹੈ। ਇਸ ਲਈ, ਅਸੀਂ ਇਹ ਵੀ ਸੁਨਿਸ਼ਚਿਤ ਕਰ ਰਹੇ ਹਾਂ ਕਿ ਜੋ ਸੀਵਰੇਜ ਟ੍ਰੀਟਮੈਂਟ ਪਲਾਂਟ ਬਣਾਏ ਜਾਣ ਉਹ ਠੀਕ ਤਰ੍ਹਾਂ ਨਾਲ ਚਲਣ, ਕਿਉਂਕਿ ਇਹ ਵੀ ਇੱਕ ਕਾਂਗਰਸ ਕਲਚਰ ਰਿਹਾ ਹੈ ਕਿ ਪਲਾਂਟ ਤਾਂ ਬਣਾਏ ਜਾਂਦੇ ਸਨ, ਲੇਕਿਨ ਨਾ ਤਾਂ ਉਹ ਆਪਣੀ ਸਮਰੱਥਾ ਨਾਲ ਕੰਮ ਕਰ ਸਕਦੇ ਸਨ ਅਤੇ ਨਾ ਹੀ ਲੰਬੇ ਸਮੇਂ ਤੱਕ ਚਲ ਸਕਦੇ ਸਨ। ਗੰਗਾ ਜੀ ਨਾਲ ਜੁੜੇ ਅਹਿਮ ਪ੍ਰੋਜੈਕਟਾਂ ਤੋਂ ਵੀ ਹੁਣ ਕਾਂਗਰਸ ਕਲਚਰ ਨੂੰ ਹਟਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ।

ਸਾਥੀਓ, ਹੁਣ ਜੋ ਵੀ ਪਲਾਂਟ ਬਣਾਏ ਜਾ ਰਹੇ ਹਨ, ਉਸ ਦੇ ਨਾਲ – ਨਾਲ ਇਹ ਵੀ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਉਹ 15 ਸਾਲ ਦੇ ਬਾਅਦ ਦੀਆਂ ਜ਼ਰੂਰਤਾਂ ਨੂੰ ਵੀ ਧਿਆਨ ਵਿੱਚ ਰੱਖਕੇ ਬਣਾਏ ਜਾਣ। ਯਾਨੀ ਸਾਡਾ ਜ਼ੋਰ ਸਿਰਫ਼ ਸੀਵਰੇਜ ਟ੍ਰੀਟਮੈਂਟ ਪਲਾਂਟ ਬਣਾਉਣ ‘ਤੇ ਹੀ ਨਹੀਂ ਬਲਕਿ ਉਨ੍ਹਾਂ ਨੂੰ ਚਲਾਉਣ ‘ਤੇ ਵੀ ਹੈ।

ਭਾਈਓ ਅਤੇ ਭੈਣੋਂ, ਜਿਨ੍ਹਾਂ ਨੇ 70 ਸਾਲ ਦੇਸ਼ ਦੇ ਨਾਲ, ਦੇਸ਼ ਦੇ ਗ਼ਰੀਬਾਂ ਦੇ ਨਾਲ, ਮੱਧ ਵਰਗ, ਕਿਸਾਨਾਂ – ਨੌਜੁਆਨਾਂ ਦੇ ਨਾਲ ਧੋਖਾ ਕੀਤਾ, ਉਨ੍ਹਾਂ ਨੂੰ ਭੁਲੇਖੇ ਵਿੱਚ ਰੱਖਿਆ, ਉਨ੍ਹਾਂ ਨੂੰ ਧੋਖਾ ਦਿੱਤਾ, ਉਹ ਹੁਣ ਐੱਨਡੀਏ ਸਰਕਾਰ ‘ਤੇ ਜਨਤਾ ਦਾ ਵਿਸ਼ਵਾਸ ਦੇਖ ਕਾਫੀ ਬੌਖਲਾਏ ਹੋਏ ਹਨ। ਉਨ੍ਹਾਂ ਨੂੰ ਪਰੇਸ਼ਾਨੀ ਹੈ ਕਿ ਚਾਰ ਸਾਲ ਦੇ ਬਾਅਦ ਇੰਨੀ ਗਰਮੀ ਵਿੱਚ ਇੰਨਾ ਵੱਡਾ ਜਨ ਸੈਲਾਬ ਉਨ੍ਹਾਂ ਨੂੰ ਸੌਣ ਨਹੀਂ ਦਿੰਦਾ ਹੈ। ਸਚਾਈ ਇਹ ਹੈ ਕਿ ਇਨ੍ਹਾਂ ਨੂੰ ਨਾ ਕਦੇ ਦੇਸ਼ ਦੇ ਲੋਕਤੰਤਰ ‘ਤੇ ਵਿਸ਼ਵਾਸ ਰਿਹਾ ਹੈ ਅਤੇ ਨਾ ਹੀ ਸੰਵਿਧਾਨ ਤਹਿਤ ਚਲ ਰਹੀਆਂ ਸੰਸਥਾਵਾਂ ‘ਤੇ ਵਿਸ਼ਵਾਸ। ਪਿਛਲੇ 4 ਸਾਲ ਵਿੱਚ ਵਾਰ-ਵਾਰ ਉਨ੍ਹਾਂ ਦੀ ਇਹ ਮਾਨਸਿਕਤਾ ਖੁੱਲ੍ਹ ਕੇ ਸਾਹਮਣੇ ਆਈ ਹੈ। ਦੇਸ਼ ਦੀ ਸਰਬਉੱਚ ਅਦਾਲਤ ‘ਤੇ ਕਿਵੇਂ ਇਨ੍ਹਾਂ ਲੋਕਾਂ ਨੇ ਵਿਸ਼ਵਾਸ ਦਾ ਸੰਕਟ ਖੜ੍ਹਾ ਕੀਤਾ, ਇਹ ਦੇਸ਼ ਨੇ ਪਿਛਲੇ ਦਿਨੀਂ ਦੇਖਿਆ।

ਦੇਸ਼ ਦੇ ਚੋਣ ਕਮਿਸ਼ਨ ਨੂੰ, EVM ਨੂੰ ਕਿਵੇ ਇਨ੍ਹਾਂ ਨੇ ਸ਼ੱਕ ਦੇ ਦਾਇਰੇ ਵਿੱਚ ਖੜ੍ਹਾ ਕੀਤਾ, ਇਹ ਵੀ ਦੇਸ਼ ਭਲੀਭਾਂਤੀ ਜਾਣਦਾ ਹੈ। ਦੇਸ਼ ਦੇ ਰਿਜ਼ਰਵ ਬੈਂਕ ਨੂੰ, ਉਸਦੀ ਨੀਤੀਆਂ ‘ਤੇ ਵੀ ਉਨ੍ਹਾਂ ਨੇ ਕਿਵੇਂ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ। ਵਿਸ਼ਵਾਸ ਦਾ ਸੰਕਟ ਪੈਦਾ ਕਰਨ ਦਾ ਪਾਪ ਕੀਤਾ ਇਹ ਵੀ ਅਸੀਂ ਦੇਖਿਆ ਹੈ। ਦੇਸ਼ ਦੀਆਂ ਜੋ ਏਜੰਸੀਆਂ, ਉਨ੍ਹਾਂ ਦੇ ਕਾਲੇ ਕਾਰਨਾਮਿਆਂ ਦੀ ਜਾਂਚ ਕਰ ਰਹੀਆਂ ਹਨ, ਇਹ ਉਨ੍ਹਾਂ ਨੂੰ ਵੀ ਕਟਿਹਰੇ ਵਿੱਚ ਖੜ੍ਹਾ ਕਰ ਰਹੇ ਹਨ। ਹੋਰ ਤਾਂ ਹੋਰ, ਹੁਣ ਤਾਂ ਉਨ੍ਹਾਂ ਨੂੰ ਦੇਸ਼ ਦਾ ਮੀਡੀਆ ਵੀ ਪੱਖਪਾਤੀ ਨਜ਼ਰ ਆਉਣ ਲਗਿਆ ਹੈ।

ਭਾਈਓ ਅਤੇ ਭੈਣੋਂ, ਇੱਕ ਪਰਿਵਾਰ ਦੀ ਪੂਜਾ ਕਰਨ ਵਾਲੇ ਕਦੇ ਵੀ ਲੋਕਤੰਤਰ ਦੀ ਪੂਜਾ ਨਹੀਂ ਕਰ ਸਕਦੇ। ਇਹ ਸਰਜੀਕਲ ਸਟ੍ਰਾਈਕ ਕਰਨ ਵਾਲੀ ਦੇਸ਼ ਦੀ ਸੈਨਾ ਦੇ ਸਾਹਸ ਨੂੰ ਵੀ ਨਕਾਰਦੇ ਹਨ। ਜਦੋਂ ਅੰਤਰਰਾਸ਼ਟਰੀ ਏਜੰਸੀਆਂ ਭਾਰਤ ਦੀ ਤਾਰੀਫ਼ ਕਰਦੀਆਂ ਹਨ, ਤਾਂ ਇਹ ਉਨ੍ਹਾਂ ‘ਤੇ ਵੀ ਡੰਡਾ ਲੈ ਕੇ ਦੌੜ ਪੈਂਦੇ ਹਨ। ਦੇਸ਼ ਦੀਆਂ ਜੋ ਏਜੰਸੀਆਂ ਇਨ੍ਹਾਂ ਦੇ ਸਮੇਂ ਵਿੱਚ ਵਿਕਾਸ ਦੇ ਅੰਕੜੇ ਦਿੰਦੀਆਂ ਸਨ, ਉਹੀ ਏਜੰਸੀਆਂ ਜਦੋਂ, ਉਸੇ ਤਰੀਕੇ ਨਾਲ ਨਵੀਂ ਸਰਕਾਰ ਦੇ ਅੰਕੜੇ ਦਿੰਦੀਆਂ ਹਨ ਤਾਂ ਕਹਿੰਦੀਆਂ ਹਨ ਕਿ ਦੇਸ਼ ਵਿੱਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਤਾਂ ਇਹ ਉਨ੍ਹਾਂ ਦੀ ਭਰੋਸੇਯੋਗਤਾ ‘ਤੇ ਵੀ ਸਵਾਲ ਉਠਾਉਣ ਲਗਦੇ ਹਨ। ਇੱਥੋਂ ਤੱਕ ਕਿ ਵਿਦੇਸ਼ ਤੋਂ ਆਇਆ ਕੋਈ ਮਹਿਮਾਨ ਵੀ ਇਸ ਸਰਕਾਰ ਦੀ ਤਾਰੀਫ਼ ਵਿੱਚ ਕੁਝ ਬੋਲ ਦਿੰਦਾ ਹੈ, ਤਾਂ ਸਾਰੀ ਮਰਿਆਦਾ ਤਾਕ ‘ਤੇ ਰੱਖਦੇ ਹੋਏ ਉਸ ‘ਤੇ ਵੀ ਇਹ ਲੋਕ ਸਵਾਲ ਖੜ੍ਹੇ ਕਰ ਦਿੰਦੇ ਹਨ ਆਲੋਚਨਾ ਕਰ ਦਿੰਦੇ ਹਨ।

ਸਾਥੀਓ, ਦੇਸ਼ ਦੀ ਜਨਤਾ ਦਾ ਵਿਸ਼ਵਾਸ ਜਿਨ੍ਹਾਂ ਲੋਕਾਂ ਤੋਂ ਉੱਠ ਚੁੱਕਿਆ ਹੋਵੇ, ਉਹ ਇੰਨਾ ਬੌਖਲਾ ਜਾਣਗੇ, ਉਨ੍ਹਾਂ ਦੀ ਪਰੇਸ਼ਾਨੀ ਦਾ ਕਾਰਨ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਹਾਂ। ਮੋਦੀ ਦੇ ਵਿਰੋਧ ਵਿੱਚ ਦੇਸ ਦਾ ਵਿਰੋਧ ਕਰਨ ਲਗਣਗੇ, ਇਸ ਦੀ ਉਮੀਦ ਘੱਟ ਤੋਂ ਘੱਟ ਮੈਨੂੰ ਤਾਂ ਨਹੀਂ ਸੀ। ਲੇਕਿਨ ਜਿਸ ਦੇ ਕੋਲ ਤੁਹਾਡਾ ਵਿਸ਼ਵਾਸ ਹੋਵੇ, ਤੁਹਾਡਾ ਅਸ਼ੀਰਵਾਦ ਹੋਵੇ, ਦੇਸ਼ ਦੇ ਸਵਾ ਸੌ ਕਰੋੜ ਲੋਕਾਂ ਦਾ ਵਿਸ਼ਵਾਸ ਹੋਵੇ, ਉਹ ਇਨ੍ਹਾਂ ਲੋਕਾਂ ਦੇ ਲੱਖ ਹਮਲਿਆਂ ਤੋਂ ਵੀ ਨਾ ਕਦੇ ਡਿੱਗਦਾ ਹੈ ਨਾ ਕਦੇ ਰੁਕਦਾ ਹੈ ਨਾ ਕਦੇ ਥੱਕਦਾ ਹੈ।
ਸਾਥੀਓ, ਮੇਰੇ ਦੇਸ਼ ਵਾਸੀਓ ਤੁਸੀਂ ਹਰ ਚੀਜ਼ ਨੂੰ ਬਰਾਬਰ ਤਲਾਸ਼ ਕਰਕੇ ਦੇਖ ਲਓ ਉਸ ਤਰਫ਼ ਹੁਣ ਕੌਣ ਲੋਕ ਹਨ। ਇਸ ਤਰਫ਼ ਕੌਣ ਲੋਕ ਹਨ। ਜ਼ਰਾ ਬਰਾਬਰ ਜਾਂਚ ਕੇ ਦੇਖ ਲਓ ਉਸ ਤਰਫ਼ ਉਹ ਲੋਕ ਹਨ। ਉਨ੍ਹਾਂ ਦੇ ਲਈ, ਉਨ੍ਹਾਂ ਦਾ ਪਰਿਵਾਰ ਹੀ ਦੇਸ਼ ਹੈ, ਮੇਰੇ ਲਈ, ਮੇਰਾ ਦੇਸ਼ ਹੀ ਮੇਰਾ ਪਰਿਵਾਰ ਹੈ। ਦੇਸ਼ ਦੇ ਸਵਾ ਸੌ ਕਰੋੜ ਲੋਕ ਹੀ ਮੇਰੇ ਪਰਿਵਾਰ ਦੇ ਮੈਂਬਰ ਹਨ। ਕਮਾਉਣ ਦੇ ਲਈ ਮੇਰੇ ਕੋਲ ਸਿਰਫ਼ ਤੁਹਾਡਾ ਅਸ਼ੀਰਵਾਦ ਹੈ ਤੁਹਾਡਾ ਪਿਆਰ ਹੈ ਤੁਹਾਡਾ ਵਿਸ਼ਵਾਸ ਹੈ। ਕਰਨ ਦੇ ਲਈ ਮੇਰੇ ਕੋਲ ਸਿਰਫ਼ ਅਤੇ ਸਿਰਫ਼ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਸੇਵਾ ਹੈ। ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਵਾ ਸੌ ਕਰੋੜ ਦੇਸ਼ਵਾਸੀਆਂ ਦੇ ਮੋਢੇ ਨਾਲ ਮੋਢਾ ਮਿਲਾਕੇ ਚਲਣ ਨਾਲ ‘ਏਕ ਭਾਰਤ, ਸ਼੍ਰੇਸਠ ਭਾਰਤ’ ਦਾ ਸਾਡਾ ਸੰਕਲਪ ਹੋਰ ਮਜ਼ਬੂਤ ਹੋ ਕੇ ਰਹੇਗਾ। ਤੁਸੀਂ ਭਾਰੀ ਗਿਣਤੀ ਵਿੱਚ ਇੱਥੇ ਆਏ, ਇਸ ਦੇ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਅਤੇ ਅੱਜ ਜਿਨ੍ਹਾਂ ਰੋਡ ਦਾ ਲੋਕਅਰਪਣ ਹੋਇਆ ਹੈ। ਇਸ ਦਾ ਮਹੱਤਵ ਸਿਰਫ਼ ਇਸ ਇਲਾਕੇ ਨਾਲ ਨਹੀਂ 21ਵੀਂ ਸਦੀ ਦਾ ਹਿੰਦੁਸਤਾਨ ਕਿਹੋ ਜਿਹਾ ਹੋ ਸਕਦਾ ਹੈ। ਇਸ ਦਾ ਇਹ ਸੈਂਪਲ ਹੈ। ਜੋ ਤੁਹਾਡੇ ਘਰ ਦੇ ਕਿਨਾਰੇ ‘ਤੇ ਹੈ।

ਬਹੁਤ-ਬਹੁਤ ਧੰਨਵਾਦ।

***

ਅਤੁਲ ਕੁਮਾਰ ਤਿਵਾਰੀ/ਹਿਮਾਂਸ਼ੂ/ਸ਼ੌਕਤ ਅਲੀ