ਪੀਐੱਮਇੰਡੀਆ


ਦੇਸ਼ ਦੇ ਅਲੱਗ-ਅਲੱਗ ਕੋਨਿਆਂ ਤੋਂ ਆਏ ਸਾਰੇ ਪਿਆਰੇ ਭਾਈਓ ਅਤੇ ਭੈਣੋਂ।
ਉੱਤਰ ਪ੍ਰਦੇਸ਼ ਤੋਂ ਮੈਂ ਸਾਂਸਦ ਹਾਂ ਅਤੇ ਇਸ ਲਈ ਸਭ ਤੋਂ ਪਹਿਲਾਂ ਤਾਂ ਉੱਤਰ ਪ੍ਰਦੇਸ਼ ਦੇ ਪ੍ਰਤੀਨਿਧੀ ਵਜੋਂ ਮੈਂ ਤੁਹਾਡਾ ਸਭ ਦਾ ਦਿਲੋਂ ਸੁਆਗਤ ਕਰਦਾ ਹਾਂ। ਦੇਸ਼ ਦੇ ਅਲੱਗ-ਅਲੱਗ ਕੋਨਿਆਂ ਤੋਂ ਤੁਸੀਂ ਆਏ ਹੋ, ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਇਸ ਇਤਿਹਾਸਕ ਨਗਰੀ ਦਾ, ਉਸ ਦੀ ਪ੍ਰਾਹੁਣਚਾਰੀ ਦਾ ਅਤੇ ਲਖਨਵੀ ਲਹਿਜੇ ਦਾ ਵੀ ਆਨੰਦ ਲਿਆ ਹੋਵੇਗਾ। ਸਾਥੀਓ, ਤੁਸੀਂ ਸਭ ਇਸੇ ਬਦਲਾਅ ਨੂੰ ਅੰਗੀਕਾਰ ਕਰਨ ਵਾਲੇ, ਜ਼ਮੀਨ ’ਤੇ ਚੀਜ਼ਾਂ ਨੂੰ ਉਤਾਰਨ ਵਾਲੀ ਟੋਲੀ ਹੋ। ਮੇਅਰ ਹੋਵੇ, ਜਾਂ ਕਮਿਸ਼ਨਰ ਹੋਵੇ ਜਾਂ ਫਿਰ CEO ਹੋਵੇ, ਤੁਸੀਂ ਦੇਸ਼ ਦੇ ਉਨ੍ਹਾਂ ਸ਼ਹਿਰਾਂ ਦੇ ਪ੍ਰਤੀਨਿਧੀ ਹੋ ਜੋ ਨਵੀਂ ਸਦੀ, ਨਵੇਂ ਭਾਰਤ ਅਤੇ ਨਵੀਂ ਜੈਨਰੇਸ਼ਨ ਦੀ ਆਸ਼ਾ ਅਤੇ ਅਕਾਂਖਿਆਵਾਂ ਦੇ ਵੀ ਪ੍ਰਤੀਕ ਹੋ। ਬੀਤੇ ਤਿੰਨ ਵਰ੍ਹਿਆਂ ਵਿੱਚ ਕਰੋੜਾਂ ਦੇਸ਼ ਵਾਸੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਜੁਟੇ ਹੋ।
ਕੁਝ ਦੇਰ ਪਹਿਲਾਂ ਮੈਨੂੰ ਜੋ ਪ੍ਰਦਰਸ਼ਨੀ ਲਗੀ, ਉਸ ਨੂੰ ਦੇਖਣ ਦਾ ਮੌਕਾ ਮਿਲਿਆ। ਉੱਥੇ ਦੇਸ਼ ਭਰ ਵਿੱਚ ਚਲ ਰਹੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ। Smart City Mission ਵਿੱਚ ਬਿਹਤਰੀਨ ਕੰਮ ਕਰਨ ਵਾਲੇ ਕੁਝ ਸ਼ਹਿਰਾਂ ਨੂੰ ਇਨਾਮ ਵੀ ਦਿੱਤੇ ਗਏ ਹਨ। ਇਸ ਦੇ ਇਲਾਵਾ ਕੁਝ ਭਾਈ-ਭੈਣਾਂ ਅਤੇ ਬੇਟੀਆਂ ਨੂੰ ਉਨ੍ਹਾਂ ਦੇ ਆਪਣੇ ਮਕਾਨ ਦੀਆਂ ਚਾਬੀਆਂ ਵੀ ਸੌਂਪੀਆਂ ਗਈਆਂ ਅਤੇ ਚਾਬੀਆਂ ਮਿਲਣ ’ਤੇ ਜੋ ਚਮਕ ਉਨ੍ਹਾਂ ਦੇ ਚਿਹਰੇ ’ਤੇ ਸੀ, ਉੱਜਵਲ ਭਵਿੱਖ ਦਾ ਜੋ ਆਤਮਵਿਸ਼ਵਾਸ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਝਲਕ ਰਿਹਾ ਸੀ ਉਹ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡੀ ਪ੍ਰੇਰਨਾ ਹੈ।
ਅਜਿਹੇ ਅਨੇਕ ਲਾਭਾਰਥੀਆਂ ਨਾਲ ਮੈਨੂੰ ਇੱਥੇ ਮੰਚ ’ਤੇ ਆਉਣ ਤੋਂ ਪਹਿਲਾਂ ਗੱਲਬਾਤ ਕਰਨ ਦਾ ਮੌਕਾ ਮਿਲਿਆ। ਦੇਸ਼ ਦੇ ਗ਼ਰੀਬ, ਬੇਘਰ ਭਾਈ-ਭੈਣਾਂ ਦੇ ਜੀਵਨ ਬਦਲਣ ਦਾ ਇਹ ਮੌਕਾ ਅਤੇ ਬਦਲਦੇ ਹੋਏ ਦੇਖਣਾ; ਇਹ ਸੱਚਮੁਚ ਵਿੱਚ ਜੀਵਨ ਵਿੱਚ ਇੱਕ ਬਹੁਤ ਵੱਡੀ ਤਸੱਲੀ ਦੇਣ ਵਾਲਾ ਅਨੁਭਵ ਹੈ। ਜਿਨ੍ਹਾਂ ਸ਼ਹਿਰਾਂ ਨੂੰ ਇਨਾਮ ਮਿਲੇ ਹਨ, ਉਨ੍ਹਾਂ ਸ਼ਹਿਰਾਂ ਦੇ ਹਰ ਨਾਗਰਿਕ ਨੂੰ ਅਤੇ ਜਿਨ੍ਹਾਂ ਨੂੰ ਆਪਣਾ ਘਰ ਮਿਲਿਆ ਹੈ, ਉਨ੍ਹਾਂ ਸਾਰੇ ਲਾਭਾਰਥੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।
ਲੇਕਿਨ ਤੁਸੀਂ ਲੋਕਾਂ ਨੇ ਮਾਰਕ ਕੀਤਾ ਹੋਵੇਗਾ ਜਦੋਂ ਮੈਂ ਅਵਾਰਡ ਦੇ ਰਿਹਾ ਸੀ, ਸਭ ਲੋਕ ਆ ਰਹੇ ਸਨ, ਮਾਰਕ ਨਹੀਂ ਕੀਤਾ ਹੋਵੇਗਾ, ਸਿਰਫ਼ ਦੋ ਹੀ ਪੁਰਸ਼ ਮੇਅਰ ਹਨ ਬਾਕੀ ਸਾਰੀਆਂ ਮਹਿਲਾ ਮੇਅਰ ਹਨ। ਸਾਡੀਆਂ ਭੈਣਾਂ ਨੇ ਜਿਸ ਜੀਵੇਟ (ਦ੍ਰਿੜਤਾ) ਨਾਲ ਇਸ ਕੰਮ ਨੂੰ ਕੀਤਾ ਹੈ ਜ਼ਰਾ ਤਾੜੀਆਂ ਉਨ੍ਹਾਂ ਭੈਣਾਂ ਲਈ।
ਸਾਥੀਓ, ਸ਼ਹਿਰ ਦੇ ਗ਼ਰੀਬ, ਬੇਘਰ ਨੂੰ ਪੱਕਾ ਘਰ ਦੇਣ ਦਾ ਅਭਿਆਨ ਹੋਵੇ, ਸੌ ਸਮਾਰਟ ਸਿਟੀ ਦਾ ਕੰਮ ਹੋਵੇ ਜਾਂ ਫਿਰ 500 AMRUT Cities ਹੋਣ, ਕਰੋੜਾਂ ਦੇਸ਼ ਵਾਸੀਆਂ ਦੇ ਜੀਵਨ ਨੂੰ ਸਰਲ, ਸੁਗਮ ਅਤੇ ਸੁਰੱਖਿਅਤ ਬਣਾਉਣ ਦਾ ਸਾਡਾ ਸੰਕਲਪ ਹਰ ਤਿੰਨ ਸਾਲ ਬਾਅਦ ਹੋਰ ਵਧੇਰੇ ਮਜ਼ਬੂਤ ਹੋਇਆ ਹੈ। ਅੱਜ ਵੀ ਇੱਥੇ ਉੱਤਰ ਪ੍ਰਦੇਸ਼ ਦੇ ਸ਼ਹਿਰਾਂ ਨੂੰ ਸਮਾਰਟ ਬਣਾਉਣ ਵਾਲੇ ਅਨੇਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਮੈਨੂੰ ਦੱਸਿਆ ਗਿਆ ਹੈ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਦੇਸ਼ ਭਰ ਵਿੱਚ ਲਗਭਗ ਸੱਤ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਯੋਜਨਾਵਾਂ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ 52 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਯੋਜਨਾਵਾਂ ’ਤੇ ਤੇਜ਼ ਗਤੀ ਨਾਲ ਕੰਮ ਚਲ ਰਿਹਾ ਹੈ।
ਇਸ ਮਿਸ਼ਨ ਦਾ ਟੀਚਾ ਹੈ ਸ਼ਹਿਰਾਂ ਵਿੱਚ ਰਹਿਣ ਵਾਲੇ ਗ਼ਰੀਬ, ਨਿਮਨ-ਮੱਧ ਵਰਗ ਅਤੇ ਮੱਧ ਵਰਗ ਦੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣਾ, ਉਨ੍ਹਾਂ ਨੂੰ ਬਿਹਤਰ ਨਾਗਰਿਕ ਸੁਵਿਧਾਵਾਂ ਦੇਣਾ। ਸਮਾਰਟ ਸਿਟੀ ਵਿੱਚ ਇਨ੍ਹਾਂ ਸੁਵਿਧਾਵਾਂ ਨੂੰ ਦੇਣ ਲਈ integrated command centers; ਇਹ ਉਨ੍ਹਾਂ ਦੀ ਆਤਮਾ ਦੀ ਤਰ੍ਹਾਂ ਹਨ, ਇੱਥੋਂ ਹੀ ਪੂਰੇ ਸ਼ਹਿਰ ਦੀਆਂ ਵਿਵਸਥਾਵਾਂ ਦਾ ਸੰਚਾਲਨ ਹੋਣਾ ਹੈ, ਸ਼ਹਿਰ ਦੀਆਂ ਗਤੀਵੀਧੀਆਂ ’ਤੇ ਨਜ਼ਰ ਰੱਖੀ ਜਾਣੀ ਹੈ।
ਸਾਥੀਓ, ਮਿਸ਼ਨ ਤਹਿਤ ਚੁਣੇ 100 ਸ਼ਹਿਰਾਂ ਵਿੱਚੋਂ 11 ਸ਼ਹਿਰਾਂ ਵਿੱਚ integrated command and control centers ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਅਗਲੇ ਕੁਝ ਮਹੀਨਿਆਂ ਵਿੱਚ ਹੀ 50 ਹੋਰ ਸ਼ਹਿਰਾਂ ਵਿੱਚ ਇਹ ਕੰਮ ਪੂਰਾ ਕਰਨ ਦਾ ਯਤਨ ਚਲ ਰਿਹਾ ਹੈ। ਇਹ ਯਤਨ ਨਤੀਜੇ ਵੀ ਦੇਣ ਲੱਗੇ ਹਨ ਅਤੇ ਮੈਨੂੰ ਦੱਸਿਆ ਗਿਆ ਹੈ ਕਿ ਗੁਜਰਾਤ ਵਿੱਚ ਰਾਜਕੋਟ ਸ਼ਹਿਰ ਵਿੱਚ ਇਸ ਟੈਕਨੋਲੋਜੀ ਦੀ ਵਿਵਸਥਾ ਨਾਲ ਜੋ ਕੁਝ ਪਰਿਸਥਿਤੀ ਬਦਲੀ ਹੈ, ਪਿਛਲੇ ਦੋ quarter ਵਿੱਚ ਕ੍ਰਾਈਮ ਰੇਟ ਵਿੱਚ ਕਾਫ਼ੀ ਵੱਡੀ ਮਾਤਰਾ ਵਿੱਚ ਕਮੀ ਆਈ ਹੈ। ਸੀਸੀਟੀਵੀ ਕੈਮਰੇ ਦੀ ਨਿਗਰਾਨੀ ਦੇ ਵਜ੍ਹਾ ਨਾਲ ਗੰਦਗੀ ਫੈਲਾਉਣ ਅਤੇ ਜਨਤਕ ਜਗ੍ਹਾ ’ਤੇ ਕੂੜਾ ਜਲਾਉਣ ਵਰਗੀਆਂ ਕਈ ਪ੍ਰਵਿਰਤੀਆਂ ਵਿੱਚ ਇਸ ਕਾਰਨ ਕਮੀ ਆਈ ਹੈ।
ਭੋਪਾਲ ਵਿੱਚ ਪ੍ਰਾਪਰਟੀ ਟੈਕਸ ਕਲੈਕਸ਼ਨ ਵਿੱਚ ਇਸ ਕਾਰਨ ਵਾਧਾ ਦੇਖਿਆ ਗਿਆ ਹੈ। ਅਹਿਮਦਾਬਾਦ ਵਿੱਚ ਬੀਆਰਟੀਐੱਸ ਕਾਰੀਡੋਰ- ਉਸ ਵਿੱਚ ਫ੍ਰੀ ਵਾਈ-ਫਾਈ ਨਾਲ ਬੱਸਾਂ ਵਿੱਚ ਆਉਣ-ਜਾਣ ਵਾਲਿਆਂ ਦੀ ਸੰਖਿਆ ਆਪਣੇ ਆਪ ਵਧਣ ਲਗੀ ਹੈ। ਵਿਸ਼ਾਖਾਪਟਨਮ ਵਿੱਚ ਸੀਸੀਟੀਵੀ ਅਤੇ ਜੀਪੀਐੱਸ ਨਾਲ ਬੱਸਾਂ ਨੂੰ online track ਕੀਤਾ ਜਾ ਰਿਹਾ ਹੈ। ਪੁਣੇ ਵਿੱਚ ਲਗਭਗ ਸਵਾ ਸੌ ਥਾਵਾਂ ’ਤੇ emergency call bells ਲਗਾਈਆਂ ਗਈਆਂ ਹਨ। ਜਿੱਥੇ ਇੱਕ ਬਟਨ ਦਬਾਉਣ ਨਾਲ ਹੀ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਸੂਚਨਾ ਮਿਲ ਜਾਂਦੀ ਹੈ। ਅਜਿਹੀਆਂ ਅਨੇਕ ਵਿਵਸਥਾਵਾਂ ਅੱਜ ਕੰਮ ਕਰਨਾ ਸ਼ੁਰੂ ਕਰ ਚੁੱਕੀਆਂ ਹਨ। ਬਹੁਤ ਛੇਤੀ ਹੀ ਸਮਾਰਟ ਸਿਟੀ ਮਿਸ਼ਨ ਤਹਿਤ ਉੱਤਰ ਪ੍ਰਦੇਸ਼ ਦੇ ਆਗਰਾ, ਕਾਨਪੁਰ, ਇਲਾਹਾਬਾਦ, ਅਲੀਗੜ੍ਹ, ਵਾਰਾਣਸੀ, ਝਾਂਸੀ, ਬਰੇਲੀ, ਸਹਾਰਨਪੁਰ, ਮੁਰਾਦਾਬਾਦ ਅਤੇ ਇਹ ਸਾਡਾ ਲਖਨਊ; ਇਸ ਵਿੱਚ ਵੀ ਸੁਵਿਧਾਵਾਂ, ਤੁਹਾਨੂੰ ਉਸ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ।
ਭਾਈਓ ਅਤੇ ਭੈਣੋਂ transforming the landscape of Urban India ਦਾ ਸਾਡਾ ਮਿਸ਼ਨ ਹੈ ਲਖਨਊ ਦਾ ਵੱਡਾ ਨਜ਼ਦੀਕੀ ਰਿਸ਼ਤਾ ਹੈ। ਲਖਨਊ ਸ਼ਹਿਰ ਦੇਸ਼ ਦੇ ਸ਼ਹਿਰੀ ਜੀਵਨ ਨੂੰ ਨਵੀਂ ਦਿਸ਼ਾ ਦੇਣ ਵਾਲੇ ਮਹਾਪੁਰਖ ਸ਼੍ਰੀਮਾਨ ਅਟਲ ਬਿਹਾਰੀ ਵਾਜਪੇਈ ਜੀ ਦੀ ਕਰਮਭੂਮੀ ਰਹੀ ਹੈ। ਸਾਡੇ ਪ੍ਰੇਰਨਾ ਸ੍ਰੋਤ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਾਨ ਅਟਲ ਬਿਹਾਰੀ ਵਾਜਪੇਈ ਜੀ ਦਾ ਇਹ ਲੰਮੇ ਸਮੇਂ ਤੱਕ ਸੰਸਦੀ ਖੇਤਰ ਰਿਹਾ ਹੈ। ਅੱਜ ਕੱਲ੍ਹ ਅਟਲ ਜੀ ਦੀ ਤਬੀਅਤ ਠੀਕ ਨਹੀਂ ਹੈ। ਉਨ੍ਹਾਂ ਦੇ ਛੇਤੀ ਤੰਦਰੁਸਤ ਹੋਣ ਦੀ ਕਾਮਨਾ ਪੂਰਾ ਦੇਸ਼ ਕਰ ਰਿਹਾ ਹੈ। ਲੇਕਿਨ ਅਟਲ ਜੀ ਨੇ ਜੋ ਬੀੜਾ ਚੁੱਕਿਆ ਸੀ ਉਸ ਨੂੰ ਇੱਕ ਅਲੱਗ ਬੁਲੰਦੀ ਦੇਣ ਵੱਲ ਸਾਡੀ ਸਰਕਾਰ, ਕਰੋੜਾਂ ਹਿੰਦੁਸਤਾਨੀ ਤੇਜ਼ ਗਤੀ ਨਾਲ ਉਸ ਦੇ ਨਾਲ ਜੁੜ ਕੇ ਅੱਗੇ ਵਧ ਰਹੇ ਹਨ।
ਸਾਥੀਓ, ਅਟਲ ਜੀ ਨੇ ਇੱਕ ਤਰ੍ਹਾਂ ਨਾਲ ਲਖਨਊ ਨੂੰ ਦੇਸ਼ ਦੇ ਸ਼ਹਿਰੀ ਜੀਵਨ ਵਿੱਚ ਸੁਧਾਰ ਦੀ ਪ੍ਰਯੋਗ ਬਣਾਇਆ ਸੀ। ਅੱਜ ਤੁਸੀਂ ਇੱਥੇ ਲਖਨਊ ਵਿੱਚ ਜੋ flyover, bio technology park, scientific convention centers, ਇਹ ਜੋ ਅੱਜ ਦੇਖ ਰਹੇ ਹੋ, ਇਹ ਲਖਨਊ ਦੇ ਇਰਦ-ਗਿਰਦ ਲਗਭਗ 1000 ਪਿੰਡਾਂ ਨੂੰ ਲਖਨਊ ਨਾਲ ਜੋੜਨ ਵਾਲੀਆਂ ਜੋ ਸੜਕਾਂ ਦੇਖ ਰਹੇ ਹੋ। ਅਜਿਹੇ ਤਮਾਮ ਕੰਮ ਲਖਨਊ ਵਿੱਚ ਉਨ੍ਹਾਂ ਦੇ ਐੱਮਪੀ ਵਜੋਂ, ਉਨ੍ਹਾਂ ਦਾ ਜੋ vision ਸੀ, ਉਸ ਦਾ ਨਤੀਜਾ ਹੈ। ਅੱਜ ਦੇਸ਼ ਦੇ 12 ਸ਼ਹਿਰਾਂ ਵਿੱਚ ਮੈਟਰੋ ਜਾਂ ਤਾਂ ਚਲ ਰਹੀ ਹੈ ਜਾਂ ਫਿਰ ਛੇਤੀ ਹੀ ਸ਼ੁਰੂ ਹੋਣ ਵਾਲੀ ਹੈ। ਇੱਥੇ ਲਖਨਊ ਵਿੱਚ ਵੀ ਮੈਟਰੋ ਦੇ ਵਿਸਤਾਰ ਦਾ ਕੰਮ ਚਲ ਰਿਹਾ ਹੈ। Urban transport ਵਿੱਚ ਬਹੁਤ ਵੱਡਾ ਬਦਲਾਅ ਲਿਆਉਣ ਵਾਲੀ ਇਸ ਵਿਵਸਥਾ ਨੂੰ ਸਭ ਤੋਂ ਪਹਿਲਾਂ ਦਿੱਲੀ ਵਿੱਚ ਜ਼ਮੀਨ ’ਤੇ ਉਤਾਰਨ ਦਾ ਕੰਮ ਵੀ ਅਟਲ ਬਿਹਾਰੀ ਵਾਜਪੇਈ ਜੀ ਨੇ ਕੀਤਾ ਸੀ। ਦਿੱਲੀ ਮੈਟਰੋ ਦੀ ਸਫ਼ਲਤਾ ਅੱਜ ਪੂਰੇ ਦੇਸ਼ ਵਿੱਚ ਦੁਹਰਾਈ ਜਾ ਰਹੀ ਹੈ।
ਸਾਥੀਓ, ਅਟਲ ਜੀ ਕਿਹਾ ਕਰਦੇ ਸਨ ਕਿ ਬਿਨਾ ਪੁਰਾਣੇ ਨੂੰ ਸੰਵਾਰੇ ਨਵਾਂ ਵੀ ਨਹੀਂ ਸੰਵਰੇਗਾ। ਇਹ ਗੱਲ ਉਨ੍ਹਾਂ ਨੇ ਪੁਰਾਣੇ ਅਤੇ ਨਵੇਂ ਲਖਨਊ ਦੇ ਸੰਦਰਭ ਵਿੱਚ ਕਹੀ ਸੀ। ਇਹੀ ਅੱਜ ਦੇ ਸਾਡੇ AMRUT ਅਤੇ ਉਸ ਦਾ ਨਾਮ ਵੀ ਅਟਲ ਜੀ ਨਾਲ ਜੁੜਿਆ ਹੋਇਆ ਹੈ, ਇਹ ‘ਅਮਰੁਤ’ ਜੋ ਅਸੀਂ ਕਹਿ ਰਹੇ ਹਾਂ – ‘ ਅਮਰੁਤ ਯੋਜਨਾ’ – ਉਸ ਦਾ ਪੂਰਾ ਸ਼ਬਦ ਹੈ Atal Mission for rejuvenation and urban transformation, ਅਤੇ ਸਮਾਰਟ ਸਿਟੀ ਮਿਸ਼ਨ ਲਈ ਇਹ ਸਾਡੀ ਪ੍ਰੇਰਨਾ ਹੈ।
ਇਸੇ ਸੋਚ ਨਾਲ ਅਨੇਕ ਸ਼ਹਿਰਾਂ ਵਿੱਚ ਦਹਾਕਿਆਂ ਪੁਰਾਣੀਆਂ ਵਿਵਸਥਾਵਾਂ ਨੂੰ ਸੁਧਾਰਿਆ ਜਾ ਰਿਹਾ ਹੈ। ਇਨ੍ਹਾਂ ਸ਼ਹਿਰਾਂ ਵਿੱਚ ਸੀਵਰੇਜ ਦੀ ਵਿਵਸਥਾ, ਪੀਣ ਦੇ ਪਾਣੀ ਦੀ ਵਿਵਸਥਾ, ਸਟ੍ਰੀਟ ਲਾਈਟ ਵਿੱਚ ਸੁਧਾਰ, ਝੀਲ, ਤਲਾਬ ਅਤੇ ਪਾਰਕਾਂ ਦੇ ਸੁੰਦਰੀਕਰਨ ਦੀ ਵਿਵਸਥਾ, ਇਸ ’ਤੇ ਬਲ ਦਿੱਤਾ ਜਾ ਰਿਹਾ ਹੈ।
ਸਾਥੀਓ, ਸ਼ਹਿਰ ਦੀਆਂ ਝੁੱਗੀਆਂ ਵਿੱਚ ਖੁਲ੍ਹੇ ਵਿੱਚ ਜੀਵਨ ਬਸਰ ਕਰਨ ਵਾਲੇ ਗ਼ਰੀਬ, ਬੇਘਰ ਭਾਈ-ਭੈਣਾਂ ਨੂੰ ਉਨ੍ਹਾਂ ਦਾ ਆਪਣਾ ਘਰ ਦੇਣ ਦੀ ਯੋਜਨਾ ਅੱਜ ਚਲ ਰਹੀ ਹੈ, ਇਸ ਦੀ ਸ਼ੁਰੂਆਤ ਵੀ ਅਟਲ ਜੀ ਨੇ ਹੀ ਕੀਤੀ ਸੀ। ਸਾਲ 2001 ਵਿੱਚ ਵਾਲਮਿਕੀ-ਅੰਬੇਡਕਰ ਆਵਾਸ ਯੋਜਨਾ ਦੇਸ਼ ਭਰ ਵਿੱਚ ਅਟਲ ਜੀ ਨੇ ਸ਼ੁਰੂ ਕੀਤੀ ਸੀ। ਇੱਥੇ ਹੀ, ਲਖਨਊ ਵਿੱਚ ਹੀ ਇਸ ਯੋਜਨਾ ਤਹਿਤ ਕਰੀਬ 10 ਹਜ਼ਾਰ ਭਾਈ-ਭੈਣਾਂ ਨੂੰ ਆਪਣਾ ਮਕਾਨ ਮਿਲਿਆ ਸੀ। ਅੱਜ ਜੋ ਯੋਜਨਾਵਾਂ ਚਲ ਰਹੀਆਂ ਹਨ, ਉਨ੍ਹਾਂ ਦੇ ਮੂਲ ਵਿੱਚ ਭਾਵਨਾ ਉਹ ਹੀ ਹੈ, ਲੇਕਿਨ ਅਸੀਂ speed, scale ਅਤੇ quality of living ਨੂੰ ਅਸੀਂ ਇੱਕ ਅਲੱਗ ਪੱਧਰ ’ਤੇ ਲੈ ਜਾਣ ਦਾ ਯਤਨ ਕਰ ਰਹੇ ਹਾਂ। ਸਰਕਾਰ 2022 ਤੱਕ ਹਰ ਸਿਰ ’ਤੇ ਛੱਤ ਦੇਣ ਦਾ ਯਤਨ ਕਰ ਰਹੀ ਹੈ। ਜਦੋਂ ਅਜ਼ਾਦੀ ਦੇ 75 ਸਾਲ ਹੋਣ, ਤਾਂ ਹਿੰਦੁਸਤਾਨ ਵਿੱਚ ਕੋਈ ਪਰਿਵਾਰ ਅਜਿਹਾ ਨਾ ਹੋਵੇ, ਜਿਸ ਦਾ ਆਪਣਾ ਘਰ ਨਾ ਹੋਵੇ।
ਇਸੇ ਟੀਚੇ ਨੂੰ ਧਿਆਨ ਵਿੱਚ ਰੱਖਦਿਆਂ ਬੀਤੇ ਤਿੰਨ ਵਰ੍ਹਿਆਂ ਵਿੱਚ ਸ਼ਹਿਰੀ ਇਲਾਕਿਆਂ ਵਿੱਚ 54 ਲੱਖ ਮਕਾਨ ਪ੍ਰਵਾਨ ਕੀਤੇ ਜਾ ਚੁੱਕੇ ਹਨ। ਸਿਰਫ਼ ਸ਼ਹਿਰਾਂ ਵਿੱਚ ਹੀ ਨਹੀਂ, ਪਿੰਡਾਂ ਵਿੱਚ ਵੀ ਇੱਕ ਕਰੋੜ ਤੋਂ ਅਧਿਕ ਮਕਾਨ ਜਨਤਾ ਨੂੰ ਸੌਂਪੇ ਜਾ ਚੁੱਕੇ ਹਨ। ਅੱਜ ਜੋ ਮਕਾਨ ਬਣ ਰਹੇ ਹਨ ਉਨ੍ਹਾਂ ਵਿੱਚ ਪਖਾਨੇ ਵੀ ਹਨ, ਸੌਭਾਗਯ ਯੋਜਨਾ ਤਹਿਤ ਬਿਜਲੀ ਵੀ ਹੈ, ਉਜਾਲਾ ਤਹਿਤ ਐੱਲਈਡੀ ਬਲਬ ਵੀ ਲਗਿਆ ਹੈ, ਯਾਨੀ ਇੱਕ ਪੂਰਾ ਪੈਕੇਜ ਉਨ੍ਹਾਂ ਨੂੰ ਮਿਲ ਰਿਹਾ ਹੈ। ਇਨ੍ਹਾਂ ਘਰਾਂ ਲਈ ਸਰਕਾਰ ਵਿਆਜ ਵਿੱਚ ਰਾਹਤ ਤਾਂ ਦੇ ਹੀ ਰਹੀ ਹੈ, ਪਹਿਲਾਂ ਦੇ ਮੁਕਾਬਲੇ ਹੁਣ ਘਰਾਂ ਦਾ ਏਰੀਆ ਵੀ ਵਧਾ ਦਿੱਤਾ ਗਿਆ ਹੈ।
ਸਾਥੀਓ, ਇਹ ਜੋ ਮਕਾਨ ਦਿੱਤੇ ਜਾ ਰਹੇ ਹਨ, ਇਹ ਸਿਰਫ਼ ਗ਼ਰੀਬ ਬੇਘਰ ਦੇ ਸਿਰ ’ਤੇ ਛੱਤ ਹੀ ਨਹੀਂ ਹੈ ਬਲਕਿ ਔਰਤਾਂ ਦੇ ਸਸ਼ਕਤੀਕਰਨ ਦਾ ਇਹ ਜੀਉਂਦਾ-ਜਾਗਦਾ ਸਬੂਤ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜੋ ਵੀ ਮਕਾਨ ਦਿੱਤੇ ਜਾ ਰਹੇ ਹਨ, ਮਾਤਾਵਾਂ ਅਤੇ ਭੈਣਾਂ ਦੇ ਨਾਮ ’ਤੇ ਦਿੱਤੇ ਜਾ ਰਹੇ ਹਨ। ਇਸ ਯੋਜਨਾ ਤਹਿਤ ਕਰੀਬ 87 ਲੱਖ ਮਕਾਨਾਂ ਦੀ ਰਜਿਸਟਰੀ ਔਰਤਾਂ ਦੇ ਨਾਮ ’ਤੇ ਜਾਂ ਫਿਰ ਸਾਂਝੇਦਾਰੀ ਵਿੱਚ ਕੀਤੀ ਜਾ ਚੁੱਕੀ ਹੈ। ਵਰਨਾ ਸਾਡੀਆਂ ਸਮਾਜਕ ਵਿਵਸਥਾਵਾਂ ਕਿਹੋ ਜਿਹੀਆਂ ਰਹੀਆਂ – ਕਿਸੇ ਵੀ ਪਰਿਵਾਰ ਵਿੱਚ ਜਾਓ, ਜ਼ਮੀਨ ਕਿਸ ਦੇ ਨਾਮ ’ਤੇ -ਪਤੀ ਦੇ ਨਾਮ ’ਤੇ, ਪਿਤਾ ਦੇ ਨਾਮ ’ਤੇ, ਬੇਟੇ ਦੇ ਨਾਮ ’ਤੇ। ਘਰ ਕਿਸ ਦੇ ਨਾਮ ’ਤੇ – ਪਤੀ ਦੇ ਨਾਮ ’ਤੇ, ਪਿਤਾ ਦੇ ਨਾਮ ’ਤੇ, ਬੇਟੇ ਦੇ ਨਾਮ ’ਤੇ। ਸਕੂਟਰ ਲਿਆਇਆ ਕਿਸ ਦੇ ਨਾਮ ’ਤੇ- ਬੇਟੇ ਦੇ ਨਾਮ ’ਤੇ, ਉਸ ਮਹਿਲਾ ਦੇ ਨਾਮ ’ਤੇ ਕੁਝ ਨਹੀਂ ਹੈ।
ਸਥਿਤੀ ਨੂੰ ਅਸੀਂ ਬਦਲਿਆ ਹੈ। ਅਤੇ ਪਹਿਲਾਂ ਉਹ ਸਾਡੇ ਇੱਥੇ ਤਾਂ ਕਿਹਾ ਵੀ ਜਾਂਦਾ ਸੀ – ਹੁਣ ਗਲ਼ੀ ਤੋਂ ਗੁਜ਼ਰਨ ਵਾਲਿਆਂ ਤੋਂ ਇਹ ਨਹੀਂ ਪੁਛਣਗੇ ਕਿ ਫਲਾਣੇ ਮਕਾਨ ਦੀ ਮਾਲਕ ਕੌਣ ਹੈ ਬਲਕਿ ਇਹ ਪੁੱਛਣਗੇ ਕਿ ਇਸ ਮਕਾਨ ਦੀ ਮਾਲਕਣ ਕੌਣ ਹੈ? ਇਹ ਬਦਲਾਅ ਸਮਾਜ ਦੀ ਸੋਚ ਵਿੱਚ ਆਉਣ ਵਾਲਾ ਹੈ।
ਮੈਂ ਯੋਗੀ ਜੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਵਧਾਈ ਦਿੰਦਾ ਹਾਂ ਕਿ ਉਹ ਗ਼ਰੀਬ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਵਾਲੀ ਇਸ ਯੋਜਨਾ ਨੂੰ ਤੇਜ਼ ਗਤੀ ਨਾਲ ਅੱਗੇ ਵਧਾ ਰਹੇ ਹਨ। ਨਹੀਂ ਤਾਂ ਮੈਨੂੰ ਇਸ ਤੋਂ ਪਹਿਲਾਂ ਦੀ ਸਰਕਾਰ ਦਾ ਵੀ ਅਨੁਭਵ ਹੈ। 2014 ਤੋਂ ਬਾਅਦ ਯੋਗੀ ਜੀ ਦੇ ਆਉਣ ਤੱਕ ਉਹ ਦਿਨ ਕਿਹੋ ਜਿਹੇ ਰਹੇ ਹਨ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਮੈਂ ਜਨਤਾ ਨੂੰ ਵਾਰ-ਵਾਰ ਯਾਦ ਦਿਵਾਉਂਦਾ ਹਾਂ। ਗ਼ਰੀਬਾਂ ਦੇ ਘਰ ਲਈ ਕਿਵੇਂ ਸਾਨੂੰ ਕੇਂਦਰ ਨੂੰ ਵਾਰ-ਵਾਰ ਚਿੱਠੀਆਂ ਲਿਖਣੀਆਂ ਪੈਂਦੀਆਂ ਸਨ, ਜਦੋਂ ਵੀ ਮਿਲਣਾ ਹੁੰਦਾ ਤਾਂ ਗੱਲ ਕਰਨੀ ਪੈਂਦੀ ਸੀ। ਪਰ ਉਹ ਸਰਕਾਰਾਂ ਹੀ ਅਜਿਹੀਆਂ ਸਨ, ਉਹ ਲੋਕ ਵੀ ਅਜਿਹੇ ਹੀ ਸਨ। ਉਹ ਆਪਣੀ ਕਾਰਜ-ਪਰੰਪਰਾ ਨੂੰ ਛੱਡਣ ਲਈ ਤਿਆਰ ਹੀ ਨਹੀਂ ਹੁੰਦੇ ਸਨ। ਉਨ੍ਹਾਂ ਦਾ ਤਾਂ one point programme ਸੀ, ਆਪਣੇ ਬੰਗਲੇ ਨੂੰ ਸਜਾਉਣਾ-ਸੰਵਾਰਨਾ। ਹੁਣ ਉਸ ਵਿੱਚੋਂ ਵਿਹਲ ਮਿਲੇ ਤਾਂ ਹੀ ਤਾਂ ਗ਼ਰੀਬ ਦਾ ਘਰ ਬਣੇਗਾ।
ਅੱਜ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਹਾਂ, ਅਤੇ ਉੱਤਰ ਪ੍ਰਦੇਸ਼ ਨੇ ਮੈਨੂੰ ਸਾਂਸਦ ਬਣਾਇਆ ਹੈ ਤਾਂ ਇਹ ਗੱਲ ਮੈਨੂੰ ਉੱਤਰ ਪ੍ਰਦੇਸ਼ ਦੇ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਕਿਉਂਕਿ ਆਪ ਦਾ ਹੱਕ ਬਣਦਾ ਹੈ। ਆਪ ਨੇ ਸੁਣਿਆ ਹੋਵੇਗਾ ਇਨ੍ਹੀਂ ਦਿਨੀਂ ਮੇਰੇ ’ਤੇ ਇੱਕ ਇਲਜ਼ਾਮ ਲਗਾਇਆ ਗਿਆ ਹੈ। ਅਤੇ ਇਲਜ਼ਾਮ ਇਹ ਹੈ ਕੇ ਮੈਂ ਚੌਕੀਦਾਰ ਨਹੀਂ ਹਾਂ, ਮੈਂ ਭਾਗੀਦਾਰ ਹਾਂ।
ਪਰ ਮੇਰੇ ਉੱਤਰ ਪ੍ਰਦੇਸ਼ ਦੇ ਭਾਈ-ਭੈਣੋਂ ਅਤੇ ਮੇਰੇ ਦੇਸ਼ ਵਾਸੀਓ, ਮੈਂ ਇਸ ਇਲਜ਼ਾਮ ਨੂੰ ਇਨਾਮ ਮੰਨਦਾ ਹਾਂ ਅਤੇ ਮੈਨੂੰ ਮਾਣ ਹੈ ਕਿ ਮੈਂ ਭਾਗੀਦਾਰ ਹਾਂ। ਮੈਂ ਦੇਸ਼ ਦੇ ਗ਼ਰੀਬਾਂ ਦੇ ਦੁਖ ਦਾ ਭਾਗੀਦਾਰ ਹਾਂ, ਮੈਂ ਮਿਹਨਤਕਸ਼ ਮਜ਼ਦੂਰਾਂ ਦਾ ਭਾਗੀਦਾਰ ਹਾਂ, ਮੈਂ ਹਰ ਦੁਖਿਆਰੀ ਮਾਂ ਦੀ ਤਕਲੀਫਾਂ ਦਾ ਭਾਗੀਦਾਰ ਹਾਂ। ਮੈਂ ਭਾਗੀਦਾਰ ਹਾਂ ਉਸ ਮਾਂ ਦੀ ਪੀੜਾ ਦਾ ਜੋ ਇੱਧਰ-ਉੱਧਰ ਤੋਂ ਲਕੜੀ ਅਤੇ ਗੋਬਰ ਲਿਆ ਕੇ ਚੁੱਲ੍ਹੇ ਦੇ ਧੂੰਏਂ ਵਿੱਚ ਆਪਣੀਆਂ ਅੱਖਾਂ ਅਤੇ ਸਿਹਤ ਨੂੰ ਖਰਾਬ ਕਰਦੀ ਹੈ। ਮੈਂ ਉਸ ਹਰ ਮਾਂ ਦਾ ਚੁੱਲ੍ਹਾ ਬਦਲ ਦੇਣਾ ਚਾਹੁੰਦਾ ਹਾਂ।
ਮੈਂ ਭਾਗੀਦਾਰ ਹਾਂ ਉਸ ਕਿਸਾਨ ਦੇ ਦਰਦ ਦਾ ਜਿਸ ਦੀ ਫ਼ਸਲ ਸੋਕੇ ਵਿੱਚ ਜਾਂ ਪਾਣੀ ਵਿੱਚ ਬਰਬਾਦ ਹੋ ਜਾਂਦੀ ਹੈ ਅਤੇ ਉਹ ਹਤਾਸ਼ ਹੋ ਜਾਂਦਾ ਹੈ। ਮੈਂ ਉਸ ਕਿਸਾਨ ਦੀ ਆਰਥਿਕ ਸੁਰੱਖਿਆ ਕਰਨ ਦਾ ਭਾਗੀਦਾਰ ਹਾਂ।
ਮੈਂ ਭਾਗੀਦਾਰ ਹਾਂ ਆਪਣੇ ਉਨ੍ਹਾਂ ਬਹਾਦਰ ਜਵਾਨਾਂ ਦੇ ਉਸ ਜਨੂੰਨ ਦਾ ਜੋ ਸਿਆਚਿਨ ਅਤੇ ਕਾਰਗਿਲ ਦੀ ਹੱਡੀ ਗਾਲ ਦੇਣ ਵਾਲੀ ਠੰਢ ਤੋਂ ਲੈ ਕੇ ਜੈਸਲਮੇਰ ਅਤੇ ਕੱਛ ਦੀ ਚਮੜੀ ਝੁਲਸਾਉਣ ਵਾਲੇ ਤਪਦੇ ਰੇਗਿਸਤਾਨ ਵਿੱਚ ਸਾਡੀ ਸੁਰੱਖਿਆ ਲਈ ਆਪਣਾ ਸਭ ਕੁਝ ਵਾਰਨ ਲਈ ਤਿਆਰ ਰਹਿੰਦੇ ਹਨ।
ਮੈਂ ਭਾਗੀਦਾਰ ਹਾਂ ਉਸ ਗ਼ਰੀਬ ਪਰਿਵਾਰ ਦੀ ਪੀੜਾ ਦਾ ਜੋ ਆਪਣੇ ਘਰ ਵਿੱਚ ਬਿਮਾਰ ਪਏ ਵਿਅਕਤੀ ਦਾ ਇਲਾਜ ਕਰਾਉਣ ਵਿੱਚ ਆਪਣੀ ਜ਼ਮੀਨ ਤੱਕ ਵੇਚਣ ਨੂੰ ਮਜ਼ਬੂਰ ਹੋ ਜਾਂਦੇ ਹਨ। ਮੈਂ ਉਸ ਪਰਿਵਾਰ ਲਈ ਸੋਚਦਾ ਹਾਂ ਅਤੇ ਉਸ ਦੀ ਸੇਵਾ ਲਈ ਕੰਮ ਕਰਦਾ ਹਾਂ।
ਮੈਂ ਭਾਗੀਦਾਰ ਹਾਂ, ਮੈਂ ਭਾਗੀਦਾਰ ਹਾਂ ਉਸ ਕੋਸ਼ਿਸ਼ ਦਾ ਜੋ ਇਸ ਲਈ ਹੈ ਕਿ ਗ਼ਰੀਬਾਂ ਦੇ ਸਿਰ ’ਤੇ ਛੱਤ ਹੋਵੇ, ਉਨ੍ਹਾਂ ਨੂੰ ਘਰ ਮਿਲੇ, ਉਸ ਘਰ ਵਿੱਚ ਉਨ੍ਹਾਂ ਨੂੰ ਪਖ਼ਾਨੇ ਮਿਲਣ, ਪੀਣ ਲਈ ਸਾਫ ਪਾਣੀ ਮਿਲੇ, ਬਿਜਲੀ ਮਿਲੇ। ਉਨ੍ਹਾਂ ਦੇ ਬਿਮਾਰ ਹੋਣ ’ਤੇ ਸਸਤੀਆਂ ਦਵਾਈਆਂ ਅਤੇ ਇਲਾਜ ਮਿਲਣ, ਬੱਚਿਆਂ ਨੂੰ ਸਿੱਖਿਆ ਮਿਲੇ।
ਮੈਂ ਭਾਗੀਦਾਰ ਹਾਂ, ਉਸ ਕੋਸ਼ਿਸ਼ ਦਾ ਜਿਸ ਨਾਲ ਸਾਡੇ ਨੌਜਵਾਨਾਂ ਨੂੰ ਹੁਨਰ ਮਿਲੇ, ਨੌਕਰੀਆਂ ਮਿਲਣ, ਆਪਣਾ ਰੋਜ਼ਗਾਰ ਕਰਨ ਵਿੱਚ ਮਦਦ ਮਿਲੇ। ਸਾਡੇ ਹਵਾਈ ਚੱਪਲ ਪਹਿਨਣ ਵਾਲੇ ਸਧਾਰਨ ਨਾਗਰਿਕ ਨੂੰ ਹਵਾਈ ਯਾਤਰਾ ਦੀ ਸੁਵਿਧਾ ਮਿਲੇ, ਇਹ ਮੈਂ ਦੇਖਣਾ ਚਾਹੁੰਦਾ ਹਾਂ।
ਮੈਨੂੰ ਮਾਣ ਹੈ ਕਿ ਮੈਂ ਭਾਗੀਦਾਰ ਹਾਂ, ਜਿਵੇਂ ਕਿ ਮੈਨੂੰ ਮਾਣ ਹੈ ਕਿ ਮੈਂ ਇੱਕ ਗ਼ਰੀਬ ਮਾਂ ਦਾ ਬੇਟਾ ਹਾਂ। ਗ਼ਰੀਬੀ ਨੇ ਮੈਨੂੰ ਇਮਾਨਦਾਰੀ ਅਤੇ ਹਿੰਮਤ ਦਿੱਤੀ ਹੈ। ਗ਼ਰੀਬੀ ਦੀ ਮਾਰ ਨੇ ਮੈਨੂੰ ਜਿੰਦਗੀ ਜੀਊਣਾ ਸਿਖਾਇਆ ਹੈ। ਮੈਂ ਗ਼ਰੀਬੀ ਦੀ ਮਾਰ ਝੱਲੀ ਹੈ, ਗ਼ਰੀਬ ਦਾ ਦੁਖ-ਦਰਦ ਮੈਂ ਨੇੜਿਓਂ ਦੇਖਿਆ ਹੈ। ਸਾਡੇ ਇੱਥੇ ਕਿਹਾ ਜਾਂਦਾ ਹੈ- ‘ਜਿਸ ਕੇ ਪੈਰ ਨ ਫਟੀ ਬਿਵਾਈ, ਸੋ ਕਯਾ ਜਾਨੇ ਪੀਰ।’ ਜਿਸ ਨੇ ਭੋਗਿਆ ਹੈ ਉਹੀ ਤਕਲੀਫ ਜਾਣਦਾ ਹੈ ਅਤੇ ਤਕਲੀਫ ਦਾ ਜ਼ਮੀਨ ਨਾਲ ਜੁੜਿਆ ਸਮਾਧਾਨ ਜਾਣਦਾ ਹਾਂ।
ਇਸ ਤੋਂ ਪਹਿਲਾਂ ਮੇਰੇ ’ਤੇ ਇਹ ਵੀ ਇਲਜ਼ਾਮ ਲਗਾਇਆ ਗਿਆ ਸੀ ਕਿ ਮੈਂ ਚਾਹ ਵਾਲਾ, ਮੈਂ ਆਪਣੇ ਦੇਸ਼ ਦਾ ਪ੍ਰਧਾਨ ਸੇਵਕ ਕਿਵੇਂ ਹੋ ਸਕਦਾ ਹਾਂ? ਪਰ ਇਰ ਨਿਰਣਾ ਉਹ ਲੋਕ ਨਹੀਂ ਲੈ ਸਕਦੇ, ਇਹ ਨਿਰਣਾ ਦੇਸ਼ ਦੀ ਸਵਾ ਸੌ ਕਰੋੜ ਦੀ ਜਨਤਾ ਲਵੇਗੀ। ਸਾਥੀਓ, ਭਾਗੀਦਾਰੀ ਨੂੰ ਅਪਮਾਨਿਤ ਕਰਨ ਵਾਲੇ, ਇਹੀ ਸੋਚ ਅੱਜ ਦੇ ਸਾਡੇ ਸ਼ਹਿਰਾਂ ਦੀਆਂ ਸਮੱਸਿਆਵਾਂ ਦੀ ਜੜ੍ਹ ਵਿੱਚ ਵੀ ਉਸੇ ਸੋਚ ਦੇ ਨਤੀਜੇ ਹਨ, ਉਸੇ ਦੀ ਬੂ ਆ ਰਹੀ ਹੈ।
ਸਮਾਰਟ ਸਿਟੀ ਲਈ ਸਾਡੇ ਕੋਲ ਪ੍ਰੇਰਣਾਵਾਂ ਵੀ ਸਨ ਅਤੇ ਪੁਰਖਸ਼ਾਰਥ ਕਰਨ ਵਾਲੇ ਲੋਕ ਵੀ ਸਨ। ਅੱਜ ਖਦਾਈ ਵਿੱਚ ਮਿਲਣ ਵਾਲੇ ਪੁਰਾਣੇ ਸ਼ਹਿਰ ਉਦਾਹਰਣ ਹਨ ਕਿ ਕਿਸ ਤਰ੍ਹਾਂ ਸਾਡੇ ਪੂਰਵਜ ਸ਼ਹਿਰਾਂ ਦੀ ਰਚਨਾ ਕਰਦੇ ਸਨ। ਕਿਸ ਤਰ੍ਹਾਂ ਨਾਲ ਉਸ ਜ਼ਮਾਨੇ ਵਿੱਚ, ਸਦੀਆਂ ਪਹਿਲਾਂ, ਇੱਕ ਪ੍ਰਕਾਰ ਦੀ ਉਸ ਯੁੱਗ ਦੀ ਸਮਾਰਟ ਸਿਟੀ ਦੇ ਪੈਰੋਕਾਰ ਵੀ ਰਹੇ ਹਨ ਅਤੇ ਸ਼ਿਲਪਕਾਰ ਵੀ ਰਹੇ ਹਨ। ਪਰ ਰਾਜਨੀਤੀ ਦੀ ਇੱਛਾ ਸ਼ਕਤੀ ਅਤੇ ਸੰਪੂਰਨਤਾ ਦੀ ਸੋਚ ਦੀ ਆਟ ਨੇ ਇੱਕ ਵੱਡਾ ਨੁਕਸਾਨ ਕੀਤਾ।
ਅਜ਼ਾਦੀ ਤੋਂ ਬਾਅਦ ਜਦੋਂ ਨਵੇਂ ਸਿਰੇ ਤੋਂ ਰਾਸ਼ਟਰ ਨਿਰਮਾਣ ਦਾ ਭਾਰ ਸਾਡੇ ਮੋਢਿਆਂ ’ਤੇ ਸੀ, ਜਦੋਂ ਜਨ- ਸੰਖਿਆ ਦਾ ਇੰਨਾ ਜ਼ੋਰ ਵੀ ਨਹੀਂ ਸੀ; ਤਦ ਸਾਡੇ ਸ਼ਹਿਰਾਂ ਨੂੰ ਭਵਿੱਖ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਵਸਾਉਣ ਦਾ ਇੱਕ ਬਹੁਤ ਵੱਡਾ ਮੌਕਾ ਸੀ। ਅੱਜ ਜਿੰਨੀਆਂ ਦਿੱਕਤਾਂ ਉਸ ਸਮੇਂ ਨਹੀਂ ਸਨ, ਅਗਰ ਉਸੇ ਸਮੇਂ ਪਲਾਨ-ਵੇ ਵਿੱਚ ਕੰਮ ਕੀਤਾ ਹੁੰਦਾ ਤਾਂ ਅੱਜ ਜੋ ਮੁਸੀਬਤਾਂ ਝੱਲਣੀਆਂ ਪੈ ਰਹੀਆਂ ਹਨ, ਉਹ ਨਾ ਝੱਲਣੀਆਂ ਪੈਂਦੀਆਂ। ਪਰ ਬੇਤਰਤੀਬ ਤਰੀਕੇ ਨਾਲ ਸ਼ਹਿਰਾਂ ਨੂੰ ਜੋ ਜਿੱਥੇ ਫੈਲਣਾ ਸੀ ਫੈਲਣ ਦਿੱਤਾ ਗਿਆ। ਜਾਓ, ਦੇਖੋ, ਮੇਰਾ ਘਰ ਭਰੋ, ਤੁਸੀਂ ਆਪਣਾ ਕਿਤੇ ਵੀ ਜਾਓ। ਇੱਕ ਤਰ੍ਹਾਂ ਨਾਲ ਕੰਕਰੀਟ ਦਾ ਇੱਕ ਜੰਗਲ ਵਿਕਸਤ ਹੋਣ ਦਿੱਤਾ ਗਿਆ। ਇਸ ਦਾ ਨਤੀਜਾ ਅੱਜ ਹਿੰਦੁਸਤਾਨ ਦਾ ਹਰ ਸ਼ਹਿਰ ਭੁਗਤ ਰਿਹਾ ਹੈ।
ਸਾਥੀਓ, ਇੱਕ ਪੂਰੀ ਪੀੜ੍ਹੀ ਇਨ੍ਹਾਂ ਜ਼ਰੂਰਤਾਂ ਨਾਲ ਜੁਝਦੇ ਹੋਏ ਨਿਕਲ ਗਈ ਤੇ ਕਿਤੇ-ਕਿਤੇ ਤਾਂ ਦੋ-ਦੋ, ਤਿੰਨ-ਤਿੰਨ ਪੀੜ੍ਹੀਆਂ ਨਿਕਲ ਗਈਆਂ ਅਤੇ ਦੂਜੀ ਇਸ ਦੇ ਕੌੜੇ ਅਨੁਭਵਾਂ ਦੇ ਬੋਝ ਨੂੰ ਲੈ ਕੇ ਚਲ ਰਹੀ ਹੈ। ਅਤੇ ਜਾਣਕਾਰ ਲੋਕਾਂ ਦੀ ਉਮੀਦ ਹੈ ਅਤੇ ਉਹ ਜਾਣਦੇ ਹਨ ਕਿ ਅੱਜ ਲਗਭਗ ਸਾਢੇ ਸੱਤ ਪ੍ਰਤੀਸ਼ਤ ਦੀ ਰਫਤਾਰ ਨਾਲ ਵਿਕਸਤ ਹੁੰਦਾ ਭਾਰਤ ਆਉਣ ਵਾਲੇ ਵਰ੍ਹਿਆਂ ਵਿੱਚ ਹੋਰ ਤੇਜ਼ੀ ਨਾਲ ਅੱਗੇ ਵਧਣ ਵਾਲਾ ਹੈ। ਅਜਿਹੇ ਵਿੱਚ ਦੇਸ਼ ਦਾ ਉਹ ਹਿੱਸਾ ਜਿਸ ਦੀ ਜੀਡੀਪੀ ਵਿੱਚ 65 ਪ੍ਰਤੀਸ਼ਤ ਤੋਂ ਵੱਧ ਦੀ ਭਾਗੀਦਾਰੀ ਹੈ, ਜੋ ਇੱਕ ਤਰ੍ਹਾਂ ਨਾਲ ਗ੍ਰੋਥ ਦਾ ਇੰਜਣ ਹੈ, ਉਹ ਅਗਰ ਅਵਿਵਸਥਿਤ ਰਹੇ ਤਾਂ ਸਾਡੇ ਲਈ ਕਿਸ ਤਰ੍ਹਾਂ ਦੀਆਂ ਰੁਕਾਵਟਾਂ ਖੜ੍ਹੀਆਂ ਹੋਣਗੀਆਂ, ਉਹ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਅਤੇ ਇਸ ਲਈ ਇਨ੍ਹਾਂ ਵਿਵਸਥਾਵਾਂ ਨੂੰ ਵਿਵਸਥਤ ਕਰਨਾ ਜ਼ਰੂਰੀ ਹੈ।
ਲਟਕਦੀਆਂ ਤਾਰਾਂ, ਗੰਦਾ ਪਾਣੀ ਉਗਲਦੇ ਸੀਵਰ, ਘੰਟਿਆਂ ਤੱਕ ਲਗਦੇ ਟ੍ਰੈਫਿਕ ਜਾਮ; ਅਜਿਹੀਆਂ ਤਮਾਮ ਵਿਵਸਥਾਵਾਂ 21ਵੀਂ ਸਦੀ ਦੇ ਭਾਰਤ ਨੂੰ ਪਰਿਭਾਸ਼ਤ ਨਹੀਂ ਕਰ ਸਕਦੀਆਂ। ਇਸੇ ਸੋਚ ਨਾਲ ਤਿੰਨ ਸਾਲ ਪਹਿਲਾਂ ਇਸ ਮਿਸ਼ਨ ਦੀ ਨੀਂਹ ਰੱਖੀ ਗਈ ਸੀ। ਦੇਸ਼ ਦੇ 100 ਸ਼ਹਿਰਾਂ ਨੂੰ ਇਸ ਲਈ ਚੁਣਿਆ ਗਿਆ ਅਤੇ ਤੈਅ ਕੀਤਾ ਗਿਆ ਕਿ ਦੋ ਲੱਖ ਕਰੋੜ ਤੋਂ ਵੱਧ ਦੇ ਨਿਵੇਸ਼ ਨਾਲ ਇਨ੍ਹਾਂ ਨੂੰ ਵਿਕਸਤ ਕੀਤਾ ਜਾਵੇਗਾ। ਵਿਕਾਸ ਵੀ ਅਜਿਹਾ ਕਿ ਜਿੱਥੇ ਸਰੀਰ ਨਵਾਂ ਹੋਵੇ ਅਤੇ ਆਤਮਾ ਉਹੀ ਹੋਵੇ, ਸੱਭਿਆਚਾਰ ਜਿੱਥੇ ਦੀ ਪਹਿਚਾਣ ਹੋਵੇਗੀ; ਸਮਾਰਟਨੈੱਸ, ਇਹ ਉਸ ਦੀ ਜ਼ਿੰਦਗੀ ਹੋਵੇਗੀ। ਅਜਿਹੇ ਜ਼ਿੰਦਾ ਸ਼ਹਿਰ ਵਿਕਸਤ ਕਰਨ ਵੱਲ ਅਸੀਂ ਤੇਜ਼ ਗਤੀ ਨਾਲ ਅੱਗੇ ਵਧ ਰਹੇ ਹਾਂ।
ਸਾਥੀਓ, ਸਾਡੀ ਸਰਕਾਰ ਲਈ ਸਮਾਰਟ ਸਿਟੀ ਸਿਰਫ਼ ਇੱਕ ਪ੍ਰੋਜੈਕਟ ਨਹੀਂ ਹੈ ਬਲਕਿ ਸਾਡੇ ਲਈ ਇੱਕ ਮਿਸ਼ਨ ਹੈ। Mission to transformation, mission to transform, mission to transform the nation, ਇਹ ਮਿਸ਼ਨ ਸਾਡੇ ਸ਼ਹਿਰਾਂ ਨੂੰ ਨਿਊ ਇੰਡੀਆ ਦੀਆਂ ਨਵੀਂਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਕਰੇਗਾ। 21ਵੀਂ ਸਦੀ ਦੇ ਭਾਰਤ ਵਿੱਚ ਵਿਸ਼ਵ ਪੱਧਰੀ intelligent urban centers ਖੜ੍ਹਾ ਕਰੇਗਾ। ਇਹ ਦੇਸ਼ ਦੇ ਉਸ ਯੁਵਾ ਦੀਆਂ ਅਕਾਂਖਿਆਵਾਂ ਦੀ ਪ੍ਰਤੀਨਿੱਧਤਾ ਕਰਦੇ ਹਨ ਜੋ ਸਿਰਫ਼ ਬੇਹਤਰ ਨਹੀਂ ਬਲਕਿ ਬੈਸਟ ਚਾਹੁੰਦੇ ਹਨ। ਇਹ ਸਾਡੀ ਜ਼ਿੰਮੇਵਾਰੀ ਹੈ, ਇਹ ਸਾਡੀ ਪ੍ਰਤੀਬੱਧਤਾ ਹੈ ਕਿ ਇਸੇ ਜਨਰੇਸ਼ਨ ਲਈ ਭਵਿੱਖ ਦੀਆਂ ਵਿਵਸਥਾਵਾਂ ਦਾ ਨਿਰਮਾਣ ਹੋਵੇ। ਇੱਥੇ ਜੀਵਨ Five E ’ਤੇ ਅਧਾਰਤ ਹੋਵੇ ਅਤੇ Five E ਭਾਵ Ease of living, Education, Employment, Economy and Entertainment.
ਅਤੇ ਜਦੋਂ ਵੀ ਮੈਂ ਆਪ ਜਿਹੇ ਲੋਕਾਂ ਦੇ ਸ਼ਹਿਰ ਦੇ ਮੇਅਰ ਨਾਲ, ਮਿਊਂਸਪਲ ਕਮਿਸ਼ਨਰ ਜਾਂ CEO ਨਾਲ ਗੱਲਬਾਤ ਕਰਦਾ ਹਾਂ ਤਾਂ ਇੱਕ ਨਵੀਂ ਆਸ਼ਾ ਸਾਹਮਣੇ ਆਉਂਦੀ ਹੈ। ਸਮਾਰਟ ਸਿਟੀ ਮਿਸ਼ਨ ਦੀ ਪ੍ਰਕਿਰਿਆ ਦਾ ਢਾਂਚਾ ਜਨ-ਸਹਿਭਾਗ, ਜਨ-ਅਕਾਂਖਿਆ ਅਤੇ ਹੋਰ ਜਨਤਕ ਜ਼ਿੰਮੇਵਾਰੀ ਇਨ੍ਹਾਂ ਤਿੰਨਾਂ ’ਤੇ ਅਧਾਰਤ ਹੈ। ਆਪਣੇ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੀਆਂ ਯੋਜਨਾਵਾਂ ਸ਼ੁਰੂ ਹੋਣ, ਇਹ ਸ਼ਹਿਰ ਦੇ ਲੋਕਾਂ ਨੇ ਖੁਦ ਤੈਅ ਕੀਤਾ ਹੈ। ਉਨ੍ਹਾਂ ਦੇ ਹੀ ਵਿਚਾਰ ਸ਼ਹਿਰਾਂ ਦੇ ਸਮਾਰਟ ਸਿਟੀ ਵਿਜ਼ਨ ਦੇ ਆਧਾਰ ਬਣੇ ਹਨ ਅਤੇ ਇਨ੍ਹਾਂ ’ਤੇ ਅੱਜ ਤੇਜ਼ ਗਤੀ ਨਾਲ ਕੰਮ ਚੱਲ ਰਿਹਾ ਹੈ।
ਮੈਨੂੰ ਇਸ ਗੱਲ ਦੀ ਵੀ ਪ੍ਰਸੰਨਤਾ ਹੈ ਕਿ ਨਾ ਸਿਰਫ ਇੱਥੇ ਨਵੀਂਆਂ ਵਿਵਸਥਾਵਾਂ ਦਾ ਨਿਰਮਾਣ ਹੋ ਰਿਹਾ ਹੈ ਬਲਕਿ ਫੰਡਿੰਗ ਦੀ ਵਿਕਲਪਕ ਵਿਵਸਥਾ ਵੀ ਕੀਤੀ ਜਾ ਰਹੀ ਹੈ। ਪੁਣੇ, ਹੈਦਰਾਬਾਦ ਅਤੇ ਇੰਦੌਰ ਨੇ ਮਿਊਂਸਪਲ ਬਾਂਡ ਦੇ ਮਾਧਿਅਮ ਨਾਲ ਲਗਭਗ ਸਾਢੇ ਪੰਜ ਸੌ ਕਰੋੜ ਰੁਪਏ ਜੋੜੇ। ਹੁਣ ਲਖਨਊ ਅਤੇ ਗਾਜ਼ੀਆਬਾਦ ਵਿੱਚ ਵੀ ਬਹੁਤ ਛੇਤੀ ਇਹ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਇਹ ਮਿਊਂਸਪਲ ਬਾਂਡਸ ਸਰਕਾਰਾਂ ’ਤੇ ਆਰਥਕ ਨਿਰਭਰਤਾ ਨੂੰ ਵੀ ਘੱਟ ਕਰਨ ਦਾ ਕੰਮ ਕਰਨਗੇ। ਮੇਰੀ ਬਾਕੀ ਸ਼ਹਿਰਾਂ ਨੂੰ ਤਾਕੀਦ ਹੈ ਕਿ ਉਹ ਇਸ ਤਰ੍ਹਾਂ ਦੇ initiative ਲਈ ਅੱਗੇ ਆਉਣ।
ਸਾਥੀਓ, ਸ਼ਹਿਰਾਂ ਦਾ ਸਮਾਰਟ ਹੋਣਾ, ਸਿਸਟਮ ਦਾ ਟੈਕਨੋਲੋਜੀ ਨਾਲ ਜੁੜਨਾ, ਇਹ ease of living ਨੂੰ ਸੁਨਿਸ਼ਚਿਤ ਕਰ ਰਿਹਾ ਹੈ। ਅੱਜ ਆਪ ਅਨੁਭਵ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਸੇਵਾਵਾਂ ਔਨਲਾਈਨ ਹੋਈਆਂ ਹਨ, ਜਿਸ ਕਾਰਨ ਹੁਣ ਸਧਾਰਨ ਜਨਤਾ ਨੂੰ ਕਤਾਰ ਵਿੱਚ ਖੜ੍ਹਾ ਨਹੀਂ ਹੋਣਾ ਪਵੇਗਾ। ਇਹ ਕਤਾਰਾਂ ਵੀ ਤਾਂ ਕਰਪਸ਼ਨ ਦੀ ਜੜ ਸਨ। ਅੱਜ ਆਪ ਨੂੰ ਕੋਈ ਬਿਲ ਭਰਨਾ ਹੋਵੇ, ਕਿਸੇ ਸੁਵਿਧਾ ਲਈ ਐਪਲਾਈ ਕਰਨਾ ਹੋਵੇ, ਕੋਈ ਸਰਟੀਫਿਕੇਟ ਚਾਹੀਦਾ ਹੈ, ਜਾਂ ਫਿਰ ਵਿਦਿਆਰਥੀ ਭੱਤਾ, ਪੈਨਸ਼ਨ, ਪ੍ਰਾਵੀਡੈਂਟ ਫੰਡ ਜਿਹੀਆਂ ਅਨੇਕ ਸੁਵਿਧਾਵਾਂ ਅੱਜ ਔਨਲਾਈਨ ਹਨ; ਅੱਜ governance ਵੀ ਸਮਾਰਟ ਹੋ ਰਹੀ ਹੈ ਜਿਸ ਨਾਲ transparency ਸੁਨਿਸ਼ਚਿਤ ਹੋਈ ਹੈ। ਅਤੇ ਇਸ ਦੀ ਵਜ੍ਹਾ ਨਾਲ ਕਰਪਸ਼ਨ ਵਿੱਚ ਬਹੁਤ ਵੱਡੀ ਕਮੀ ਆ ਰਹੀ ਹੈ।
ਸਾਥੀਓ, smart, secure, sustainable ਅਤੇ transparent ਵਿਵਸਥਾਵਾਂ ਦੇਸ਼ ਦੇ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਪਰਿਵਰਤਨ ਲਿਆ ਰਹੀਆਂ ਹਨ। ਇਹ ਜੋ ਵੀ ਸਿਸਟਮ ਬਣਾਇਆ ਜਾ ਰਿਹਾ ਹੈ ਇਹ ਸਭ ਦੇ ਲਈ ਹੈ। ਇਸ ਵਿੱਚ ਉਚ-ਨੀਚ, ਪੰਥ, ਭਾਈਚਾਰੇ, ਛੋਟੇ-ਵੱਡੇ, ਅਜਿਹੀਆਂ ਕੋਈ ਸੀਮਾਵਾਂ ਨਹੀਂ ਹਨ, ਨਾ ਉਹ ਅਧਾਰ ਹੈ; ਸਿਰਫ ਅਤੇ ਸਿਰਫ ਵਿਕਾਸ, ਇਹੀ ਇੱਕ ਮੰਤਰ ਹੈ। ਕੋਈ ਭੇਦ ਨਹੀਂ, ਕੋਈ ਭੇਦਭਾਵ ਨਹੀਂ। ਜਨ ਭਾਗੀਦਾਰੀ, ਰਾਜਾਂ ਦੀ ਭਾਗੀਦਾਰੀ, ਸਥਾਨਕ ਸੰਸਥਾਵਾਂ ਦੀ ਭਾਗੀਦਾਰੀ ਨਾਲ ਇਹ ਸਭ ਕੁਝ ਸੰਭਵ ਹੋ ਸਕਦਾ ਹੈ। ‘ਸਭ ਕਾ ਸਾਥ-ਸਭ ਕਾ ਵਿਕਾਸ’ ਅਤੇ ਟੀਮ ਇੰਡੀਆ ਦੀ ਹੀ ਭਾਵਨਾ ਨਿਊ ਇੰਡੀਆ ਦੇ ਸੰਕਲਪ ਨੂੰ ਸਿੱਧ ਕਰਨ ਵਾਲੀ ਹੈ।
ਅਤੇ ਮੈਂ ਅੱਜ ਯੋਗੀ ਜੀ ਨਾਲ ਜਦੋਂ ਗੱਲ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਇੱਕ ਚੰਗੀ ਖ਼ਬਰ ਸੁਣਾਈ। ਦੇਖੋ, ਕੁਝ ਗੱਲਾਂ ਅਜਿਹੀਆਂ ਹਨ ਜੋ ਦੇਸ਼ ਵਿੱਚ ਅਗਰ ਅਸੀਂ ਸਾਡੇ ਦੇਸ਼ ਦੇ ਨਾਗਰਿਕਾਂ ’ਤੇ ਭਰੋਸਾ ਕਰੀਏ, ਤਾਂ ਕਿਸ ਤਰ੍ਹਾਂ ਦਾ ਅਦਭੁੱਤ ਕੰਮ ਕਰ ਸਕਦੇ ਹਾਂ। ਅਤੇ ਦੁਰਭਾਗ ਹੈ ਕਿ ਪਹਿਲੇ ਨੇਤਾਵਾਂ ਨੂੰ ਵੋਟ ਲੈਂਦੇ ਸਮੇਂ ਨਾਗਰਿਕ ਯਾਦ ਆਉਂਦੇ ਸਨ। ਜੇਕਰ ਅਸੀਂ ਸੱਚਮੁਚ ਨਾਗਰਿਕਾਂ ਦੀ ਸ਼ਕਤੀ ਅਤੇ ਸਦਭਾਵਨਾਵਾਂ ਨੂੰ ਦੇਖੀਏ ਅਤੇ ਉਸ ਨੂੰ ਟਟੋਲੀਏ ਤਾਂ ਕਿਵੇਂ ਦਾ ਨਤੀਜਾ ਮਿਲਦਾ ਹੈ, ਯੋਗੀ ਜੀ ਮੈਨੂੰ ਦੱਸ ਰਹੇ ਸਨ। ਆਪ ਨੂੰ ਪਤਾ ਹੈ ਮੈਂ ਇੱਕ ਵਾਰ 15 ਅਗਸਤ ’ਤੇ ਲਾਲ ਕਿਲ੍ਹੇ ਤੋਂ ਕਿਹਾ ਸੀ- ਕਿ ਅਗਰ ਆਪ ਕਮਾਉਂਦੇ-ਧਮਾਉਂਦੇ ਹੋ, ਇੱਕ ਗੈਸ ਦੀ ਸਬਸਿਡੀ ਵਿੱਚ ਕੀ ਰੱਖਿਆ ਹੈ, ਕਿਉਂ ਲੈਂਦੇ ਹੋ ਉਹ ਗੈਸ ਦੀ ਸਬਸਿਡੀ? ਇਸ ਦੇਸ਼ ਵਿੱਚ ਸਬਸਿਡੀ ਰਾਜਨੀਤੀ ਨਾਲ ਅਜਿਹੀ ਜੁੜ ਗਈ ਹੈ, ਕੋਈ ਅਜਿਹੀ ਗੱਲ ਕਹਿਣ ਦੀ ਹਿੰਮਤ ਨਹੀਂ ਕਰਦਾ; ਅਸੀਂ ਕੀਤੀ ਅਤੇ ਦੇਸ਼ ਨੂੰ ਮਾਣ ਹੋਣਾ ਚਾਹੀਦਾ ਹੈ ਕਰੀਬ-ਕਰੀਬ ਸਵਾ ਕਰੋੜ ਪਰਿਵਾਰਾਂ ਨੇ ਗੈਸ ਸਬਸਿਡੀ ਛੱਡ ਦਿੱਤੀ।
ਹੁਣ ਉਹ ਤਾਂ ਗੱਲ ਲਾਲ ਕਿਲ੍ਹੇ ਤੋਂ ਬੋਲੀ ਸੀ ਪਰ ਦੇਸ਼ ਦਾ ਮਿਜਾਜ ਦੇਖੋ- ਰੇਲਵੇ ਵਾਲਿਆਂ ਨੇ ਆਪਣਾ ਜੋ ਰਿਜ਼ਰਵੇਸ਼ਨ ਫਾਰਮ ਹੁੰਦਾ ਹੈ ਉਸ ਵਿੱਚ ਇੱਕ ਕਾਲਮ ਬਣਾਇਆ ਹੈ ਹੁਣੇ, ਨਵਾਂ-ਨਵਾਂ ਕਾਲਮ ਬਣਾਇਆ ਹੈ, ਹੁਣੇ ਕੁਝ ਮਹੀਨੇ ਪਹਿਲਾਂ ਬਣਾਇਆ ਹੈ। ਜ਼ਿਆਦਾ ਅਡਵਰਟਾਈਜ਼ਮੈਂਟ ਵੀ ਨਹੀਂ ਕੀਤੀ ਹੈ, ਐਵੇਂ ਹੀ ਲਿਖ ਦਿੱਤਾ ਹੈ। ਅਤੇ ਉਸ ਵਿੱਚ ਸਾਨੂੰ ਪਤਾ ਹੈ ਕਿ ਰੇਲਵੇ ਵਿੱਚ ਜੋ ਸੀਨੀਅਰ ਸਿਟੀਜਨ ਯਾਤਰਾ ਕਰਦੇ ਹਨ ਉਨ੍ਹਾਂ ਨੂੰ concession ਮਿਲਦਾ ਹੈ, ਸਬਸਿਡੀ ਮਿਲਦੀ ਹੈ। ਕੀ ਕਮਾਉਂਦੇ-ਧਮਾਉਂਦੇ ਹੋ ਕੁਝ ਨਹੀਂ ਤੁਹਾਡੀ ਉਮਰ ਇੰਨੀ ਹੋ ਗਈ ਹੈ ਆਪ ਨੂੰ ਇਹ ਲਾਭ ਮਿਲੇਗਾ। ਉਨ੍ਹਾਂ ਨੇ ਲਿਖਿਆ ਕਿ ਜੇਕਰ ਆਪ ਇਹ ਸਬਸਿਡੀ ਛੱਡਣਾ ਚਾਹੁੰਦੇ ਹੋ ਤਾਂ ਇਸ ਕਾਲਮ ਵਿੱਚ Tick mark ਕਰੋ। ਮੈਂ- ਜਾਣ ਕੇ ਮੈਨੂੰ ਖੁਸ਼ੀ ਹੋਈ, ਇੰਨੇ ਘੱਟ ਸਮੇਂ ਵਿੱਚ ਕੋਈ ਅਡਵਰਟਾਈਜ਼ਮੈਂਟ ਨਹੀਂ, ਕਿਸੇ ਨੇਤਾ ਦਾ ਬਿਆਨ ਨਹੀਂ, ਕੁਝ ਨਹੀਂ; ਇਸ ਦੇਸ਼ ਦੇ 40 ਲੱਖ ਤੋਂ ਜ਼ਿਆਦਾ ਲੋਕਾਂ ਨੇ ਰੇਲਵੇ ਯਾਤਰਾ ਦੀ ਆਪਣੀ ਸਬਸਿਡੀ ਛੱਡ ਦਿੱਤੀ; ਇਹ ਛੋਟੀ ਗੱਲ ਨਹੀਂ ਹੈ।
ਅੱਜ ਮੈਨੂੰ ਯੋਗੀ ਜੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਵਿੱਚ ਪਿੰਡਾਂ ਵਿੱਚ ਜੋ ਲੋਕਾਂ ਨੂੰ ਆਵਾਸ ਮਿਲੇ ਸਨ ਪੁਰਾਣੇ, ਕੁਝ ਲੋਕਾਂ ਦੀ ਆਰਥਿਕ ਸਥਿਤੀ ਬਦਲੀ, ਕੁਝ ਲੋਕ ਉੱਥੋਂ ਸ਼ਹਿਰ ਵਿੱਚ ਚਲੇ ਗਏ, ਬੇਟੇ ਰੋਜ਼ੀ-ਰੋਟੀ ਕਮਾਉਣ ਗਏ ਤਾਂ, ਉੱਥੇ settle ਹੋ ਗਏ। ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ request ਕੀਤੀ ਲੋਕਾਂ ਨੂੰ ਕਿ ਅਗਰ ਤੁਹਾਡੀ ਸਥਿਤੀ ਵਿੱਚ ਬਦਲਾਅ ਆਇਆ ਹੈ ਅਤੇ ਤੁਹਾਡੇ ਕੋਲ ਪਹਿਲਾਂ ਸਰਕਾਰ ਦਾ ਦਿੱਤਾ ਹੋਇਆ ਮਕਾਨ ਹੈ; ਅਗਰ ਆਪ ਉਹ ਮਕਾਨ ਸਰਕਾਰ ਨੂੰ ਵਾਪਸ ਕਰ ਦਿਓ ਤਾਂ ਅਸੀਂ ਕਿਸੇ ਗ਼ਰੀਬ ਨੂੰ allot ਕਰਨਾ ਚਾਹੁੰਦੇ ਹਾਂ। ਮੇਰੇ ਲਈ ਇੰਨੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਉੱਤਰ ਪ੍ਰਦੇਸ਼ ਦੇ ਪਿੰਡਾਂ ਦੇ 46 ਹਜ਼ਾਰ (forty six thousand) ਲੋਕਾਂ ਨੇ ਆਪਣੇ ਘਰ ਵਾਪਸ ਦੇ ਦਿੱਤੇ। ਇਹ ਛੋਟੀ ਗੱਲ ਨਹੀਂ ਹੈ ਜੀ।
ਸਾਡੇ ਦੇਸ਼ ਵਿੱਚ ਅਜਿਹੀ ਮਾਨਸਿਕਤਾ ਬਣੀ ਹੋਈ ਸੀ ਕਿ ਜਿਵੇਂ ਸਭ ਲੋਕ ਚੋਰ ਹਨ, ਸਭ ਐਸਾ ਕਰੋਗੋ। ਇਹ ਤਾਂ, ਕੋਈ ਜ਼ਰੂਰਤ ਨਹੀਂ ਹੈ, ਅਸੀਂ ਦੇਸ਼ ਦੇ ਨਾਗਰਿਕਾਂ ’ਤੇ ਭਰੋਸਾ ਕਰੀਏ, ਦੇਸ਼ ਚਲਾਉਣ ਲਈ, ਸਾਡੇ ਤੋਂ ਵੀ ਜ਼ਿਆਦਾ ਤਾਕਤ ਮੇਰੇ ਦੇਸ਼ ਵਾਸੀਆਂ ਵਿੱਚ ਹੈ, ਇਹ ਸਾਡੇ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ। ਦੇਸ਼ ਨੂੰ ਬਦਲਣ ਲਈ ਕਿਸ ਤਰ੍ਹਾਂ ਲੋਕ ਅੱਗੇ ਆ ਰਹੇ ਹਨ, ਇੱਕ ਇਮਾਨਦਾਰੀ ਦਾ ਮਾਹੌਲ ਬਣਿਆ ਹੈ। ਪਹਿਲਾਂ ਦੀ ਤੁਲਨਾ ਵਿੱਚ ਹੁਣ ਜ਼ਿਆਦਾ ਲੋਕ ਟੈਕਸ ਦੇਣ ਲਈ ਅੱਗੇ ਰਹੇ ਹਨ। ਨਗਰ ਦੇ ਅੰਦਰ ਸੁਵਿਧਾਵਾਂ ਜੇਕਰ ਦਿਖਦੀਆਂ ਹਨ ਤਾਂ ਲੋਕ ਟੈਕਸ ਦੇਣ ਲਈ ਤਿਆਰ ਹੋ ਰਹੇ ਹਨ। ਉਨ੍ਹਾਂ ਨੂੰ ਭਰੋਸਾ ਹੈ ਕਿ ਪਾਈ-ਪਾਈ ਸਹੀ ਜਗ੍ਹਾ ’ਤੇ ਖਰਚ ਹੋਵੇਗੀ, ਖੁਦ ਦੇ ਬੰਗਲਿਆਂ ’ਤੇ ਖਰਚ ਨਹੀਂ ਹੋਵੇਗੀ ਤਾਂ ਦੇਸ਼ ਦਾ ਸਧਾਰਨ ਮਾਨਵੀ ਪੈਸੇ ਦੇਣ ਲਈ ਤਿਆਰ ਹੋ ਗਿਆ ਹੈ।
ਅਤੇ ਇਸ ਲਈ ਸਭ, ਫਿਰ ਤੋਂ ਇੱਕ ਵਾਰ ਆਪ ਸਾਰਿਆਂ ਨੂੰ ਇਸ ਮਿਸ਼ਨ ਲਈ, ਜੋ ਕੰਮ ਆਪ ਲੋਕਾਂ ਨੇ ਕੀਤਾ ਹੈ ਅਤੇ ਜੋ ਸਾਡੇ ਦੇਸ਼ ਨਗਰ ਨਿਗਮ ਤੋਂ ਸਾਰੇ ਮਹਾਨੁਭਾਵ ਆਏ ਹਨ, ਉਨ੍ਹਾਂ ਨੂੰ ਵੀ। ਮੈਨੂੰ ਵਿਸ਼ਵਾਸ ਹੈ ਕਿ ਆਗਲੀ ਵਾਰ ਹੋਰ ਵੀ ਸ਼ਹਿਰ ਅੱਗੇ ਆਉਣਗੇ, ਜੋ ਅੱਗੇ ਨਿਕਲ ਚੁੱਕੇ ਹਨ-ਨਿਕਲ ਚੁੱਕੇ ਹਨ ਪਰ ਨਵੇਂ ਲੋਕ ਅੱਗੇ ਆਉਣਗੇ। ਨਵੇਂ ਸ਼ਹਿਰਾਂ ਵਿੱਚ ਸਮਰੱਥਾ ਪਈ ਹੈ, ਲੀਡਰਸ਼ਿਪ ਦਿਉ। ਉੱਥੋਂ ਦੇ ਕਮਿਸ਼ਨਰ ਹੋਣ, ਉੱਥੋਂ ਦੇ ਮੇਅਰ ਹੋਣ, ਉੱਥੋਂ ਦੇ CEO ਹੋਣ- ਜਰਾ ਜੀ-ਜਾਨ ਨਾਲ ਇੱਕ ਟਾਰਗੇਟ ਤੈਅ ਕਰੋ। ਤੁਹਾਨੂੰ ਵੀ ਸਨਮਾਨਿਤ ਕਰਨ ਲਈ ਮੈਂ ਇੰਤਜ਼ਾਰ ਕਰ ਰਿਹਾ ਹਾਂ। ਹੁਣ ਮੈਨੂੰ ਆਪ ਨੂੰ ਸਨਮਾਨਿਤ ਕਰਨ ਦਾ ਮੌਕਾ ਦਿਉ। ਮੈਂ ਹਿੰਦੁਸਤਾਨ ਦੇ ਸਾਰੇ ਸ਼ਹਿਰਾਂ ਨੂੰ ਸੱਦਾ ਦਿੰਦਾ ਹਾਂ, ਮੈਂ ਸਾਹਮਣੇ ਤੋਂ ਤੁਹਾਡਾ ਸਨਮਾਨ ਕਰਨਾ ਚਾਹੁੰਦਾ ਹਾਂ, ਮੈਨੂੰ ਆਪ ਦਾ ਸਨਮਾਨ ਕਰਨ ਦਾ ਮੌਕਾ ਦਿਉ, ਇੰਨਾ ਉੱਤਮ ਕੰਮ ਕਰਕੇ ਆਓ।
ਫਿਰ ਇੱਕ ਵਾਰ ਸਫਲ ਹੋਣ ਵਾਲਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ, ਸਫ਼ਲਤਾ ਲਈ ਯਤਨ ਕਰਨ ਵਾਲਿਆਂ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ
ਬਹੁਤ-ਬਹੁਤ ਧੰਨਵਾਦ।
***
ਅਤੁਲ ਤਿਵਾਰੀ/ ਸ਼ਾਹਬਾਜ ਹਸੀਵੀ/ ਨਿਰਮਲ ਸ਼ਰਮਾ
कुछ भाई-बहनों और बेटियों को उनके अपने मकान की चाबियां सौंपी गईं।
— PMO India (@PMOIndia) July 28, 2018
चाबियां मिलने पर जो चमक उनके चेहरे पर थीं, उज्जवल भविष्य का जो आत्मविश्वास उनकी आंखों से झलक रहा था, वो हम सभी के लिए बड़ी प्रेरणा है।
देश के गरीब-बेघर भाई-बहनों के जीवन को बदलते देखना सचमुच शानदार अनुभव है: PM
शहर के गरीब-बेघर को पक्का घर देने का अभियान हो,
— PMO India (@PMOIndia) July 28, 2018
100 स्मार्ट सिटी हों या फिर 500 अमृत सिटी हों,
करोड़ों देशवासियों के जीवन को सरल, सुगम और सुरक्षित बनाने का हमारा संकल्प आज तीन साल बाद अधिक मजबूत हुआ है: PM
Transforming the landscape of urban India का हमारा मिशन और लखनऊ का बड़ा नजदीकी रिश्ता है
— PMO India (@PMOIndia) July 28, 2018
लखनऊ शहर देश के शहरी जीवन को नई दिशा देने वाले महापुरुष की कर्मभूमि रही है
हमारे प्रेरणास्रोत और देश के पूर्व प्रधानमंत्री अटल बिहारी वाजपेयी जी का ये लंबे समय तक संसदीय क्षेत्र रहा है: PM
अटल जी कहा करते थे कि बिना पुराने को संवारे, नया भी नहीं संवरेगा।
— PMO India (@PMOIndia) July 28, 2018
ये बात उन्होंने पुराने और नए लखनऊ के संदर्भ में कही थी।
यही आज के हमारे AMRUT यानि Atal Mission For Rejuvenation And Urban Transformation और Smart City मिशन के लिए हमारी प्रेरणा है: PM
इसी सोच के साथ अनेक शहरों में दशकों पुरानी व्यवस्थाओं को सुधारा जा रहा है।
— PMO India (@PMOIndia) July 28, 2018
इन शहरों में सीवेज की व्यवस्था, पीने के पानी की व्यवस्था, स्ट्रीट लाइट में सुधार, झीलों-तालाबों और पार्कों के सुंदरीकरण की व्यवस्था की जा रही है: PM
सरकार वर्ष 2022 तक हर सिर पर छत देने का प्रयास कर रही है।
— PMO India (@PMOIndia) July 28, 2018
इसी लक्ष्य को ध्यान में रखते हुए, बीते तीन वर्षों में शहरी इलाकों में 54 लाख मकान स्वीकृत किए जा चुके हैं।
सिर्फ शहरों में ही नहीं गांवों में भी एक करोड़ से अधिक मकान जनता को सौंपे जा चुके हैं: PM
आज जो मकान बन रहे हैं,
— PMO India (@PMOIndia) July 28, 2018
उनमें शौचालय भी हैं,
सौभाग्य योजना के तहत बिजली भी,
उजाला के तहत LED बल्ब भी,
यानि एक पूरा पैकेज मिल रहा है।
इन घरों के लिए सरकार ब्याज में राहत तो दे ही रही है, पहले के मुकाबले अब घरों का area भी बढ़ा दिया गया है: PM
सरकार के लिए ये स्मार्ट सिटी सिर्फ एक प्रोजेक्ट नहीं है, बल्कि एक मिशन है:
— PMO India (@PMOIndia) July 28, 2018
Mission To Transform the Nation
ये मिशन हमारे शहरों को New India की नई चुनौतियों से निपटने के लिए तैयार करने का है, 21वीं सदी के भारत में विश्व स्तरीय Intelligent Urban Centers खड़ा करने का है: PM
हमारी प्रतिबद्धता है कि इसी Generation के लिए भविष्य की व्यवस्थाओं का निर्माण हो, जहां जीवन Five E पर आधारित हो।
— PMO India (@PMOIndia) July 28, 2018
Five E यानि:
Ease of Living,
Education,
Employment,
Economy and
Entertainment: PM
मुझे इस बात की भी प्रसन्नता है कि ना सिर्फ यहां नई व्यवस्थाओं का निर्माण हो रहा है बल्कि funding की वैकल्पिक व्यवस्था भी की जा रही है।
— PMO India (@PMOIndia) July 28, 2018
पुणे, हैदराबाद और इंदौर ने Municipal Bonds के माध्यम से लगभग 550 करोड़ जुटाए हैं: PM
आज आप अनुभव कर सकते हैं कि किस प्रकार सेवाएं ऑनलाइन हुई हैं, जिसके कारण अब सामान्य जन को कतार में खड़ा नहीं होना पड़ता।
— PMO India (@PMOIndia) July 28, 2018
ये कतारें भी तो करप्शन की जड़ थीं।
Transparency सुनिश्चित हुई है और इसकी वजह से करप्शन में बड़ी कमी आ रही है: PM