ਪੀਐੱਮਇੰਡੀਆ

ਅਸੀਂ ਸੰਯੁਕਤ ਰਾਜ ਅਮਰੀਕਾ ਸਰਕਾਰ ਦੀ ਭਾਈਵਾਲੀ ਨਾਲ ਉੱਦਮੀਆਂ ਦੇ ਆਲਮੀ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕਰਕੇ ਖੁਸ਼ ਹਾਂ। ਇਹ ਸੰਮੇਲਨ ਪਹਿਲੀ ਵਾਰ ਦੱਖਣ ਏਸ਼ੀਆ ਵਿੱਚ ਕਰਾਇਆ ਜਾ ਰਿਹਾ ਹੈ। ਇਹ ਉੱਦਮੀਆਂ ਦੇ ਆਲਮੀ ਈਕੋਸਿਸਟਮ ਨੂੰ ਅੱਗੇ ਵਧਾਉਣ ਲਈ ਮੋਹਰੀ ਨਿਵੇਸ਼ਕਾਂ, ਉੱਦਮੀਆਂ, ਵਿਦਿਅਕ ਮਾਹਿਰਾਂ, ਥਿੰਕ ਟੈਂਕਾਂ ਅਤੇ ਹੋਰ ਹਿੱਸੇਦਾਰਾਂ ਨੂੰ ਇਕੱਤਰ ਕਰਦਾ ਹੈ।
ਇਹ ਸਮਾਗਮ ਸਿਰਫ਼ ਸਿਲੀਕੋਨ ਵੈਲੀ ਨੂੰ ਹੈਦਰਾਬਾਦ ਨਾਲ ਜੋੜਦਾ ਹੀ ਨਹੀਂ ਬਲਕਿ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦਰਮਿਆਨ ਨਜ਼ਦੀਕੀ ਸਬੰਧਾਂ ਨੂੰ ਵੀ ਦਿਖਾਉਂਦਾ ਹੈ। ਇਹ ਉੱਦਮਸ਼ੀਲਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ।
ਇਸ ਸਾਲ ਦੇ ਸੰਮੇਲਨ ਵਿੱਚ ਉਠਾਏ ਗਏ ਵਿਸ਼ਿਆਂ ਵਿੱਚ ਸਿਹਤ ਸੰਭਾਲ, ਜੀਵਨ ਵਿਗਿਆਨ, ਡਿਜੀਟਲ ਆਰਥਿਕਤਾ ਅਤੇ ਵਿੱਤੀ ਤਕਨਾਲੋਜੀ, ਊਰਜਾ ਅਤੇ ਬੁਨਿਆਦੀ ਢਾਂਚਾ, ਮੀਡੀਆ ਅਤੇ ਮਨੋਰੰਜਨ ਸ਼ਾਮਲ ਹਨ। ਇਹ ਸਾਰੇ ਮਹੱਤਵਪੂਰਨ ਮੁੱਦੇ ਹਨ ਜੋ ਮਨੁੱਖਤਾ ਦੀ ਭਲਾਈ ਅਤੇ ਖੁਸ਼ਹਾਲੀ ਲਈ ਪ੍ਰਸੰਗਿਕ ਹਨ।
ਇਸ ਦਾ ਵਿਸ਼ਾ ‘ਔਰਤ ਪ੍ਰਥਮ, ਸਾਰਿਆਂ ਲਈ ਖੁਸ਼ਹਾਲੀ’ ਇਸ ਸੰਸਕਰਣ ਦੇ ਜੀਈਐੱਸ ਦਾ ਸਮਰਥਨ ਹੈ। ਭਾਰਤੀ ਪੌਰਾਣਿਕ ਕਥਾਵਾਂ ਵਿੱਚ ਔਰਤ ਸ਼ਕਤੀ ਦੀ ਦੇਵੀ ਦਾ ਅਵਤਾਰ ਹੈ। ਸਾਨੂੰ ਵਿਸ਼ਵਾਸ ਹੈ ਕਿ ਮਹਿਲਾ ਸਸ਼ਕਤੀਕਰਨ ਸਾਡੇ ਵਿਕਾਸ ਲਈ ਮਹੱਤਵਪੂਰਨ ਹੈ। ਸਾਡੇ ਇਤਿਹਾਸ ਵਿੱਚ ਪ੍ਰਤਿਭਾ ਅਤੇ ਦ੍ਰਿੜ ਸੰਕਲਪ ਵਾਲੀਆਂ ਔਰਤਾਂ ਦਾ ਜ਼ਿਕਰ ਹੈ। ਗਾਰਗੀ, ਸੱਤਵੀਂ ਸਦੀ ਈਸਾ ਪੂਰਵ ਦੇ ਆਸਪਾਸ ਦੇ ਇੱਕ ਪ੍ਰਾਚੀਨ ਦਾਰਸ਼ਨਿਕ, ਇੱਕ ਮਰਦ ਰਿਸ਼ੀ ਨੂੰ ਇੱਕ ਦਾਰਸ਼ਨਿਕ ਪ੍ਰਵਚਨ ਵਿੱਚ ਚੁਣੌਤੀ ਦਿੰਦੇ ਹਨ, ਉਸ ਸਮੇਂ ਇਹ ਅਣਜਾਣਿਆ ਸੀ। ਰਾਣੀ ਅਹਿਲਿਆਬਾਈ ਹੋਲਕਰ ਅਤੇ ਰਾਣੀ ਲਕਸ਼ਮੀਬਾਈ ਵਰਗੀਆਂ ਸਾਡੀਆਂ ਯੋਧਾ ਰਾਣੀਆਂ ਆਪਣੇ ਰਾਜਾਂ ਦੀ ਰੱਖਿਆ ਲਈ ਬਹਾਦਰੀ ਨਾਲ ਲੜੀਆਂ। ਸਾਡੀ ਅਜ਼ਾਦੀ ਦਾ ਸੰਘਰਸ਼ ਵੀ ਅਜਿਹੀਆਂ ਪ੍ਰੇਰਣਾਮਈ ਉਦਾਹਰਨਾਂ ਨਾਲ ਭਰਿਆ ਪਿਆ ਹੈ।
ਭਾਰਤੀ ਔਰਤਾਂ ਦਾ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਅੱਗੇ ਵਧਣਾ ਜਾਰੀ ਹੈ। ਸਾਡੇ ਮੰਗਲ ਔਰਬਿਟਰ ਮਿਸ਼ਨ ਸਮੇਤ ਸਾਡੇ ਪੁਲਾੜ ਮਿਸ਼ਨਾਂ ਵਿੱਚ ਸਾਡੀਆਂ ਮਹਿਲਾ ਵਿਗਿਆਨਕਾਂ ਨੇ ਬਹੁਤ ਯੋਗਦਾਨ ਦਿੱਤਾ ਹੈ। ਭਾਰਤੀ ਮੂਲ ਦੀਆਂ ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮਜ਼ ਅਮਰੀਕੀ ਪੁਲਾੜ ਮਿਸ਼ਨ ਦਾ ਹਿੱਸਾ ਹਨ।
ਭਾਰਤ ਦੀਆਂ ਚਾਰ ਪੁਰਾਣੀਆਂ ਹਾਈਕੋਰਟਾਂ ਵਿੱਚੋਂ ਤਿੰਨ ਦੀ ਅਗਵਾਈ ਹੁਣ ਮਹਿਲਾ ਜੱਜ ਕਰ ਰਹੀਆਂ ਹਨ। ਸਾਡੀਆਂ ਖਿਡਾਰਨਾਂ ਨੇ ਦੇਸ਼ ਨੂੰ ਮਾਣ ਮਹਿਸੂਸ ਕਰਾਇਆ ਹੈ। ਇਹ ਸ਼ਹਿਰ ਹੈਦਰਾਬਾਦ ਸਾਇਨਾ ਨੇਹਵਾਲ, ਪੀਵੀ ਸਿੰਧੂ ਅਤੇ ਸਾਨੀਆ ਮਿਰਜ਼ਾ ਦਾ ਘਰ ਹੈ, ਜਿਨ੍ਹਾਂ ਨੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।
ਭਾਰਤ ਵਿੱਚ, ਅਸੀਂ ਗ੍ਰਾਮੀਣ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਵਿੱਚ ਔਰਤਾਂ ਨੂੰ ਇੱਕ ਤਿਹਾਈ ਤੋਂ ਘੱਟ ਪ੍ਰਤੀਨਿਧਤਾ ਪ੍ਰਦਾਨ ਨਹੀਂ ਕੀਤੀ ਹੈ ਜਿਸ ਨਾਲ ਜ਼ਮੀਨੀ ਪੱਧਰ ਦੇ ਫੈਸਲੇ ਲੈਣ ਵਿੱਚ ਔਰਤਾਂ ਦੀ ਭਾਗੀਦਾਰੀ ਸੁਨਿਸ਼ਚਤ ਕੀਤੀ ਜਾ ਰਹੀ ਹੈ।
ਸਾਡੇ ਖੇਤੀ ਅਤੇ ਸਹਾਇਕ ਖੇਤਰਾਂ ਵਿੱਚ ਸੱਠ ਫੀਸਦੀ ਤੋਂ ਜ਼ਿਆਦਾ ਕਿਰਤੀ ਔਰਤਾਂ ਹਨ। ਗੁਜਰਾਤ ਵਿੱਚ ਸਾਡੀਆਂ ਦੁੱਧ ਸਹਿਕਾਰੀ ਸਮਿਤੀਆਂ ਅਤੇ ਸ਼੍ਰੀ ਮਹਿਲਾ ਗ੍ਰਹਿ ਉਦਯੋਗ ਲਿੱਜ਼ਤ ਪਾਪੜ, ਬਹੁਤ ਸਫ਼ਲ ਅਤੇ ਵਿਸ਼ਵ ਪੱਧਰ ‘ਤੇ ਮੰਨੇ ਪ੍ਰਮੰਨੇ ਔਰਤਾਂ ਦੀ ਅਗਵਾਈ ਵਾਲੇ ਸਹਿਕਾਰੀ ਅੰਦੋਲਨਾਂ ਦੀਆਂ ਉਦਾਹਰਨਾਂ ਹਨ।
ਦੋਸਤੋ,
ਇੱਥੇ ਜੀਈਐੱਸ ਵਿੱਚ 50 ਫ਼ੀਸਦੀ ਤੋਂ ਜ਼ਿਆਦਾ ਡੈਲੀਗੇਟ ਔਰਤਾਂ ਹਨ। ਅਗਲੇ ਦੋ ਦਿਨਾਂ ਵਿੱਚ, ਤੁਸੀਂ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਨੂੰ ਮਿਲੋਗੇ ਜਿਨ੍ਹਾਂ ਨੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਕੁਲ ਅੱਲਗ ਕਰਨ ਦੀ ਹਿੰਮਤ ਕੀਤੀ ਹੈ। ਉਹ ਹੁਣ ਉੱਦਮੀ ਔਰਤਾਂ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਦੀਆਂ ਹਨ। ਮੈਂ ਉਮੀਦ ਕਰਦਾ ਹਾਂ ਕਿ ਸਿਖ਼ਰ ਸੰਮੇਲਨ ਵਿੱਚ ਵਿਚਾਰ ਵਟਾਂਦਰਾ ਇਸ ਗੱਲ ‘ਤੇ ਕੇਂਦਰਿਤ ਹੋਏਗਾ ਕਿ ਮਹਿਲਾ ਉੱਦਮੀਆਂ ਨੂੰ ਅੱਗੇ ਕਿਵੇਂ ਸਸ਼ਕਤ ਕੀਤਾ ਜਾ ਸਕਦਾ ਹੈ।
ਭੈਣੋਂ ਅਤੇ ਭਰਾਵੋ,
ਭਾਰਤ ਯੁੱਗਾਂ ਤੋਂ ਨਵੀਨਤਾ ਅਤੇ ਉੱਦਮਸ਼ੀਲਤਾ ਲਈ ਇੱਕ ਇਨਕਿਊਬੇਟਰ ਰਿਹਾ ਹੈ। ਪ੍ਰਾਚੀਨ ਭਾਰਤੀ ਗਰੰਥ ਚਰਕ ਸੰਹਿਤਾ ਨੇ ਦੁਨੀਆ ਵਿੱਚ ਆਯਰਵੇਦ ਦੀ ਸ਼ੁਰੂਆਤ ਕੀਤੀ। ਯੋਗ ਇੱਕ ਹੋਰ ਪ੍ਰਾਚੀਨ ਭਾਰਤੀ ਕਾਢ ਹੈ। ਹਰ ਸਾਲ 21 ਜੂਨ ਨੂੰ ਯੋਗ ਦਿਵਸ ਦਾ ਜਸ਼ਨ ਮਨਾਉਣ ਲਈ ਹੁਣ ਪੂਰੀ ਦੁਨੀਆ ਇਕੱਠੀ ਹੁੰਦੀ ਹੈ। ਕਈ ਉੱਦਮੀ ਯੋਗ, ਅਧਿਆਤਮਕ ਅਤੇ ਪਰੰਪਰਿਕ ਆਯਰਵੇਦਿਕ ਉਤਪਾਦਾਂ ਨੂੰ ਪ੍ਰੋਤਸਾਹਨ ਦੇਣ ਵਿੱਚ ਸ਼ਾਮਲ ਹਨ।
ਅੱਜ ਅਸੀਂ ਜਿਸ ਡਿਜੀਟਲ ਦੁਨੀਆ ਵਿੱਚ ਰਹਿੰਦੇ ਹਾਂ, ਉਹ ਬਾਈਨਰੀ ਪ੍ਰਣਾਲੀ ‘ਤੇ ਅਧਾਰਿਤ ਹੈ। ਜ਼ੀਰੋ ਦੀ ਖੋਜ ਇਸ ਬਾਈਨਰੀ ਪ੍ਰਣਾਲੀ ਦਾ ਅਧਾਰ ਭਾਰਤ ਵਿੱਚ ਆਰੀਆਭੱਟ ਦੇ ਕੰਮ ਨਾਲ ਹੋਇਆ। ਇਸੇ ਤਰ੍ਹਾਂ, ਆਧੁਨਿਕ ਕਾਲ ਦੀ ਆਰਥਿਕ ਨੀਤੀ, ਟੈਕਸ ਪ੍ਰਣਾਲੀ ਅਤੇ ਜਨਤਕ ਵਿੱਤੀ ਨੀਤੀਆਂ ਦੀਆਂ ਕਈ ਬਰੀਕੀਆਂ ਨੂੰ ਸਾਡੇ ਪ੍ਰਾਚੀਨ ਗ੍ਰੰਥ ਅਰਥਸ਼ਾਸਤਰ ਵਿੱਚ ਕੌਟੱਲਿਆ ਵੱਲੋਂ ਦਰਸਾਇਆ ਗਇਆ ਹੈ।
ਧਾਤੂ ਵਿਗਿਆਨ ਵਿੱਚ ਪ੍ਰਾਚੀਨ ਭਾਰਤ ਦੀ ਵਿਸ਼ੇਸ਼ਤਾ ਵੀ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ। ਸਾਡੀਆਂ ਕਈ ਬੰਦਰਗਾਹਾਂ ਅਤੇ ਵਿਸ਼ਵ ਦੇ ਸਭ ਤੋਂ ਪੁਰਾਣੇ ਗੁਦਾਮ ਲੋਥਲ ਜੀਵੰਤ ਵਪਾਰਕ ਸਬੰਧਾਂ ਦੇ ਸਬੂਤ ਹਨ। ਵਿਦੇਸ਼ਾਂ ਦੀ ਯਾਤਰਾ ਕਰਨ ਵਾਲੀਆਂ ਭਾਰਤੀ ਯਾਤਰੀਆਂ ਦੀਆਂ ਕਹਾਣੀਆਂ ਸਾਡੇ ਬਜ਼ੁਰਗਾਂ ਦੀ ਉੱਦਮਸ਼ੀਲਤਾ ਦੇ ਚਰਿੱਤਰ ਅਤੇ ਭਾਵਨਾ ਨੂੰ ਦਰਸਾਉਂਦੀਆਂ ਹਨ।
ਇੱਕ ਉੱਦਮੀ ਨੂੰ ਪਹਿਚਾਨਣ ਵਾਲੇ ਮੁੱਖ ਗੁਣ ਕਿ ਹਨ?
ਇੱਕ ਉੱਦਮੀ ਇੱਕ ਮਕਸਦ ਨੂੰ ਪੂਰਾ ਕਰਨ ਲਈ ਗਿਆਨ ਅਤੇ ਕੁਸ਼ਲਤਾ ਦਾ ਉਪਯੋਗ ਕਰਦਾ ਹੈ। ਉੱਦਮੀ ਪ੍ਰਤੀਕੂਲ ਸਥਿਤੀਆਂ ਵਿੱਚ ਅਵਸਰ ਦੇਖਦੇ ਹਨ, ਉਹ ਆਖਰੀ ਉਪਯੋਗਕਰਤਾ ਲਈ ਪ੍ਰਕਿਰਿਆਵਾਂ ਨੂੰ ਹੋਰ ਜ਼ਿਆਦਾ ਸੁਵਿਧਾਜਨਕ ਅਤੇ ਅਰਾਮਦਾਇਕ ਬਣਾ ਕੇ ਮਹਿਸੂਸ ਕਰਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਰੋਗੀ ਅਤੇ ਨਿਰਧਾਰਕ ਹਨ। ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ਕਿ ਹਰੇਕ ਕੰਮ ਨੂੰ ਤਿੰਨ ਪੜਾਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ-ਮਜ਼ਾਕ, ਵਿਰੋਧ ਅਤੇ ਫਿਰ ਸਵੀਕਾਰਤਾ। ਜਿਹੜੇ ਲੋਕ ਆਪਣੇ ਸਮੇਂ ਤੋਂ ਅੱਗੇ ਸੋਚਦੇ ਹਨ, ਉਨ੍ਹਾਂ ਨੂੰ ਗਲਤ ਸਮਝਿਆ ਜਾਂਦਾ ਹੈ। ਜ਼ਿਆਦਾਤਰ ਉੱਦਮੀ ਇਸ ਤੋਂ ਜਾਣੂ ਹੋਣਗੇ।
ਮਨੁੱਖਤਾ ਦੀ ਭਲਾਈ ਲਈ ਅਲੱਗ ਅਤੇ ਸਮੇਂ ਤੋਂ ਵੱਖਰੇ ਸੋਚਣ ਦੀ ਸ਼ਕਤੀ, ਉੱਦਮੀਆਂ ਨੂੰ ਵੱਖ-ਵੱਖ ਢੰਗ ਨਾਲ ਪੇਸ਼ ਕਰਦੀ ਹੈ। ਮੈਂ ਅੱਜ ਦੇ ਭਾਰਤ ਦੀ ਨੌਜਵਾਨ ਪੀੜ੍ਹੀ ਦੀ ਸ਼ਕਤੀ ਨੂੰ ਦੇਖ ਰਿਹਾ ਹਾਂ। ਮੈਂ 800 ਮਿਲੀਅਨ ਸੰਭਾਵੀ ਉੱਦਮੀਆਂ ਨੂੰ ਦੇਖਦਾ ਹਾਂ ਜੋ ਵਿਸ਼ਵ ਨੂੰ ਇੱਕ ਬਿਹਤਰ ਸਥਾਨ ਬਣਾਉਣ ਲਈ ਕੰਮ ਕਰ ਸਕਦੇ ਹਨ।
ਭਾਰਤ ਵਿੱਚ ਸਮਾਰਟਫੋਨ ਉਪਯੋਗ ਕਰਨ ਵਾਲਿਆਂ ਦੀ ਸੰਖਿਆ 2018 ਤੱਕ 500 ਮਿਲੀਅਨ ਵਧਣ ਦਾ ਅਨੁਮਾਨ ਹੈ। ਇਹ ਪਹੁੰਚ ਅਤੇ ਨੌਕਰੀ ਸਿਰਜਣ ਦੇ ਮਾਮਲੇ ਵਿੱਚ ਕਿਸੇ ਵੀ ਉੱਦਮ ਦੇ ਵਿਕਾਸ ਲਈ ਜ਼ਿਆਦਾ ਸਮਰੱਥਾ ਪ੍ਰਦਾਨ ਕਰਦਾ ਹੈ।
ਸਾਡਾ ਸਟਾਰਟ ਅਪ ਇੰਡੀਆ ਪ੍ਰੋਗਰਾਮ, ਉੱਦਮਤਾ ਨੂੰ ਪ੍ਰੋਤਸਾਹਨ ਦੇਣ ਅਤੇ ਨਵੀਨਤਾ ਨੂੰ ਪ੍ਰੋਤਸਾਹਨ ਦੇਣ ਲਈ ਇੱਕ ਵਿਆਪਕ ਕਾਰਜ ਯੋਜਨਾ ਹੈ। ਇਸ ਦਾ ਟੀਚਾ ਨਿਯੰਤਰਕ ਬੋਝ ਨੂੰ ਘੱਟ ਕਰਨਾ ਹੈ ਅਤੇ ਸਟਾਰਟਅਪ ਨੂੰ ਸਮਰਥਨ ਪ੍ਰਦਾਨ ਕਰਨਾ ਹੈ। 1200 ਤੋਂ ਜ਼ਿਆਦਾ ਗ਼ੈਰ ਜ਼ਰੂਰੀ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ, 21 ਖੇਤਰਾਂ ਵਿੱਚ ਐੱਫਡੀਆਈ ਦੇ 87 ਨਿਯਮਾਂ ਨੂੰ ਘੱਟ ਕਰ ਦਿੱਤਾ ਗਿਆ ਹੈ ਅਤੇ ਕਈ ਸਰਕਾਰੀ ਪ੍ਰਕਿਰਿਆਵਾਂ ਔਨਲਾਈਨ ਲਈਆਂ ਗਈਆਂ ਹਨ।
ਸਾਡੀ ਸਰਕਾਰ ਨੇ ਕਾਰੋਬਾਰੀ ਮਾਹੌਲ ਨੂੰ ਸੁਧਾਰਨ ਲਈ ਕਈ ਕਦਮ ਚੁੱਕੇ ਹਨ। ਵਿਸ਼ਵ ਬੈਂਕ ਦੀ ਕਾਰੋਬਾਰ ਕਰਨ ਨੂੰ ਅਸਾਨ ਬਣਾਉਣਾ ਰਿਪੋਰਟ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਭਾਰਤ ਦੀ ਦਰਜਾਬੰਦੀ 142ਵੇਂ ਤੋਂ 100ਵੇਂ ਸਥਾਨ ‘ਤੇ ਆਈ ਹੈ, ਇਹ ਇਸ ਦਾ ਹੀ ਨਤੀਜਾ ਹੈ।
ਅਸੀਂ ਨਿਰਮਾਣ ਪਰਮਿਟ ਨਾਲ ਨਿਪਟਣ, ਉਧਾਰ ਲੈਣ, ਘੱਟ ਗਿਣਤੀ ਨਿਵੇਸ਼ਕਾਂ ਦੀ ਸੁਰੱਖਿਆ, ਟੈਕਸਾਂ ਦਾ ਭੁਗਤਾਨ, ਕੰਟਰੈਕਟ ਲਾਗੂ ਕਰਨਾ ਅਤੇ ਦੀਵਾਲੀਆ ਨੂੰ ਸੁਲਝਾਉਣ ਵਰਗੇ ਸੰਕੇਤਾਂ ‘ਤੇ ਸੁਧਾਰ ਦਰਜ ਕੀਤਾ ਹੈ।
ਪ੍ਰਕਿਰਿਆ ਅਜੇ ਪੂਰੀ ਨਹੀਂ ਹੋਈ ਹੈ। ਇਹ ਇੱਕ ਅਜਿਹਾ ਖੇਤਰ ਹੈ ਜਿੱਥੇ ਅਸੀਂ 100ਵੇਂ ਸਥਾਨ ਤੋਂ ਸੰਤੁਸ਼ਟ ਨਹੀਂ ਹਾਂ, ਅਸੀਂ 50ਵੇਂ ਰੈਂਕ ਲਈ ਕੋਸ਼ਿਸ਼ ਕਰਾਂਗੇ।
ਅਸੀਂ ਉੱਦਮੀਆਂ ਨੂੰ ਦਸ ਲੱਖ ਰੁਪਏ ਤੱਕ ਦਾ ਅਸਾਨ ਵਿੱਤ ਪ੍ਰਦਾਨ ਕਰਨ ਲਈ ਮੁਦਰਾ ਯੋਜਨਾ ਸ਼ੁਰੂ ਕੀਤੀ ਹੈ। 2015 ਵਿੱਚ ਇਸ ਦੀ ਸ਼ੁਰੂਆਤ ਦੇ ਬਾਅਦ ਤੋਂ 4.28 ਟ੍ਰਿਲੀਅਨ ਰੁਪਏ ਦੇ 90 ਮਿਲੀਅਨ ਤੋਂ ਜ਼ਿਆਦਾ ਕਰਜ਼ੇ ਪ੍ਰਵਾਨ ਕੀਤੇ ਗਏ ਹਨ। ਇਨ੍ਹਾਂ ਵਿੱਚ 70 ਲੱਖ ਤੋਂ ਜ਼ਿਆਦਾ ਕਰਜ਼ੇ ਮਹਿਲਾ ਉੱਦਮੀਆਂ ਲਈ ਪ੍ਰਵਾਨ ਕੀਤੇ ਗਏ ਹਨ।
ਮੇਰੀ ਸਰਕਾਰ ਨੇ ‘ਅਟਲ ਇਨੋਵੇਸ਼ਨ ਮਿਸ਼ਨ’ ਸ਼ੁਰੂ ਕੀਤਾ ਹੈ। ਅਸੀਂ ਨਵੀਨਤਾ ਅਤੇ ਬੱਚਿਆਂ ਦੇ ਵਿਚਕਾਰ ਉੱਦਮਸ਼ੀਲਤਾ ਦੀ ਸੰਸਕ੍ਰਿਤੀ ਨੂੰ ਪ੍ਰੋਤਸਾਹਨ ਦੇਣ ਲਈ 900 ਤੋਂ ਜ਼ਿਆਦਾ ਸਕੂਲਾਂ ਵਿੱਚ ਟਿੰਕਿੰਗ ਲੈਬ ਖੋਲ੍ਹ ਰਹੇ ਹਾਂ। ਸਾਡੀ ‘ਮੈਂਟਰ ਇੰਡੀਆ’ ਪਹਿਲ ਨੇ ਇਨ੍ਹਾਂ ਟਿੰਕਿੰਗ ਪ੍ਰਯੋਗਸ਼ਾਲਾਵਾਂ ਦੇ ਜ਼ਰੀਏ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਅਤੇ ਸਲਾਹ ਦੇਣ ਲਈ ਮਾਹਿਰਾਂ ਨੂੰ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਵਿਭਿੰਨ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਵਿੱਚ 19 ਪ੍ਰਫੁੱਲਤ ਕੇਂਦਰ ਬਣਾਏ ਗਏ ਹਨ। ਇਹ ਮਿਆਰੀ ਅਤੇ ਟਿਕਾਊ ਬਣਨ ਲਈ ਨਵੀਨ ਸਟਾਰਟ ਅਪ ਕਾਰੋਬਾਰਾਂ ਦਾ ਪਾਲਣ ਪੋਸ਼ਣ ਕਰਨਗੇ।
ਅਸੀਂ ਦੁਨੀਆ ਦਾ ਸਭ ਤੋਂ ਵੱਡਾ ਬਾਇਓਮੀਟਰਿਕ ਅਧਾਰਿਤ ਡਿਜੀਟਲ ਡੈਟਾਬੇਸ ਆਧਾਰ ਬਣਾਇਆ ਹੈ। ਇਹ ਮੌਜੂਦਾ ਸਮੇਂ ਵਿੱਚ 1.15 ਅਰਬ ਲੋਕਾਂ ਨੂੰ ਸ਼ਾਮਲ ਕਰਦਾ ਹੈ ਅਤੇ ਡਿਜੀਟਲ ਰੂਪ ਨਾਲ 40 ਮਿਲੀਅਨ ਤੋਂ ਜ਼ਿਆਦਾ ਲੈਣਦੇਣ ਰੋਜ਼ਾਨਾ ਪ੍ਰਮਾਣਿਤ ਕਰਦਾ ਹੈ। ਹੁਣ ਅਸੀਂ ਵਿਭਿੰਨ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਆਧਾਰ ਰਾਹੀਂ ਪ੍ਰਤੱਖ ਲਾਭ ਤਬਦੀਲੀ ਦੇ ਜ਼ਰੀਏ ਵਿੱਤੀ ਲਾਭ ਪ੍ਰਦਾਨ ਕਰਦੇ ਹਾਂ।
ਜਨ ਧਨ ਯੋਜਨਾ ਰਾਹੀਂ 685 ਬਿਲੀਅਨ ਰੁਪਏ ਜਾਂ 10 ਬਿਲੀਅਨ ਡਾਲਰ ਤੋਂ ਜ਼ਿਆਦਾ ਤੇ ਜਮ੍ਹਾਂ ਵਾਲੇ 300 ਮਿਲੀਅਨ ਬੈਂਕ ਖਾਤੇ ਖੋਲ੍ਹੇ ਗਏ ਹਨ। ਇਹ ਸਮਾਜ ਦੇ ਗੈਰ ਬੈਂਕ ਵਰਗਾਂ ਨੂੰ ਰਸਮੀ ਵਿੱਤੀ ਪ੍ਰਣਾਲੀ ਵਿੱਚ ਲਿਆਉਂਦੇ ਹਨ ਅਤੇ ਇਨ੍ਹਾਂ ਵਿੱਚੋਂ 33 ਫੀਸਦੀ ਔਰਤਾਂ ਦੇ ਹਨ।
ਅਸੀਂ ਘੱਟ ਨਕਦੀ ਵਾਲੀ ਅਰਥਵਿਵਸਥਾ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਾਂ ਅਤੇ ਭੀਮ ਨਾਂ ਦਾ ਏਕੀਕ੍ਰਿਤ ਪੇਮੈਂਟ ਇੰਟਰਫੇਸ ਐਪ ਸ਼ੁਰੂ ਕੀਤਾ ਹੈ। ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਇਹ ਪਲੈਟਫਾਰਮ ਲਗਪਗ 280 ਹਜ਼ਾਰ ਲੈਣ ਦੇਣ ਰੋਜ਼ਾਨਾ ਕਰ ਰਿਹਾ ਹੈ।
ਲਗਭਗ ਸਾਰੇ ਪਿੰਡਾਂ ਨੂੰ ਬਿਜਲੀ ਨਾਲ ਜੋੜਨ ਲਈ ਅਸੀਂ ਪ੍ਰੋਗਰਾਮ ਪੂਰਾ ਕਰ ਲਿਆ ਹੈ, ਅਸੀਂ ਸੌਭਾਗਿਆ ਯੋਜਨਾ ਸ਼ੁਰੂ ਕੀਤੀ ਹੈ। ਇਹ ਦਸੰਬਰ, 2018 ਤੱਕ ਸਾਰੇ ਪਰਿਵਾਰਾਂ ਨੂੰ ਬਿਜਲੀ ਕੁਨੈਕਸ਼ਨ ਪ੍ਰਦਾਨ ਕਰੇਗੀ।
ਅਸੀਂ ਗ੍ਰਾਮੀਣ ਖੇਤਰਾਂ ਵਿੱਚ ਮਾਰਚ, 2019 ਤੱਕ ਹਾਈ ਸਪੀਡ ਬਰੌਡ ਬੈਂਡ ਇੰਟਰਨੈੱਟ ਮੁਹੱਈਆ ਕਰਾਉਣ ਲਈ ਪ੍ਰੋਗਰਾਮ ਸ਼ੁਰੂ ਕੀਤਾ ਹੈ।
ਅਸੀਂ ਸਵੱਛ ਊਰਜਾ ਪ੍ਰੋਗਰਾਮ ਤਹਿਤ ਸਿਰਫ਼ 3 ਸਾਲਾਂ ਵਿੱਚ 30,000 ਮੈਗਾਵਾਟ ਤੋਂ 60,000 ਮੈਗਾਵਾਟ ਤੱਕ ਅਖੁੱਟ ਊਰਜਾ ਸਮਰੱਥਾ ਨੂੰ ਦੁੱਗਣਾ ਕਰ ਦਿੱਤਾ ਹੈ। ਪਿਛਲੇ ਸਾਲ ਸੌਰ ਊਰਜਾ ਉਤਪਾਦਨ ਵਿੱਚ 80 ਫ਼ੀਸਦੀ ਦਾ ਵਾਧਾ ਹੋਇਆ ਹੈ। ਅਸੀਂ ਇੱਕ ਰਾਸ਼ਟਰੀ ਗੈਸ ਗਰਿੱਡ ਵਿਕਸਤ ਕਰਨ ‘ਤੇ ਕੰਮ ਕਰ ਰਹੇ ਹਾਂ। ਇੱਕ ਵਿਆਪਕ ਰਾਸ਼ਟਰੀ ਊਰਜਾ ਨੀਤੀ ਪਾਈਪਲਾਈਨ ਵਿੱਚ ਵੀ ਹੈ।
ਸਾਡੇ ਸਵੱਛ ਭਾਰਤ ਮਿਸ਼ਨ ਨੇ ਸਫ਼ਾਈ ਅਤੇ ਸਵੱਛਤਾ ਵਿੱਚ ਸੁਧਾਰ ਕੀਤਾ ਹੈ ਅਤੇ ਗ੍ਰਾਮੀਣ ਅਤੇ ਸ਼ਹਿਰੀ ਆਵਾਸ ਮਿਸ਼ਨ, ਜੀਵਨ ਦੀ ਗਰਿਮਾ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਸਾਡਾ ਬੁਨਿਆਦੀ ਢਾਂਚਾ ਅਤੇ ਕੁਨੈਕਟੀਵਿਟੀ ਪ੍ਰੋਗਰਾਮ ਜਿਵੇਂ ਸਾਗਰਮਾਲਾ ਅਤੇ ਭਾਰਤਮਾਲਾ ਉੱਦਮੀਆਂ ਨੂੰ ਨਿਵੇਸ਼ ਲਈ ਕਈ ਵਪਾਰ ਦੇ ਅਵਸਰ ਪ੍ਰਦਾਨ ਕਰਦੇ ਹਨ।
ਸਾਡੀ ਹਾਲ ਹੀ ਵਿੱਚ ਵਿਸ਼ਵ ਖ਼ੁਰਾਕ ਭਾਰਤ (World Food India) ਦੀ ਪਹਿਲ ਨੇ ਸਾਨੂੰ ਫੂਡ ਪ੍ਰੋਸੈਸਿੰਗ ਅਤੇ ਖੇਤੀ ਰਹਿੰਦ ਖੂੰਹਦ ਦੇ ਖੇਤਰਾਂ ਵਿੱਚ ਉੱਦਮੀਆਂ ਨਾਲ ਜੁੜਨ ਵਿੱਚ ਮਦਦ ਕੀਤੀ ਹੈ।
ਮੇਰੀ ਸਰਕਾਰ ਸਮਝਦੀ ਹੈ ਕਿ ਪਾਰਦਰਸ਼ੀ ਨੀਤੀਆਂ ਦਾ ਇੱਕ ਵਾਤਾਵਰਣ ਅਤੇ ਇੱਕ ਪੱਧਰ ‘ਤੇ ਕੰਮ ਕਰਨ ਵਾਲਾ ਇੱਕ ਕਾਨੂੰਨ ਉੱਦਮਤਾ ਦੇ ਵਿਕਾਸ ਲਈ ਜ਼ਰੂਰੀ ਹੈ।
ਟੈਕਸ ਪ੍ਰਣਾਲੀ ਦੀ ਇੱਕ ਇਤਿਹਾਸਕ ਮੁਹਿੰਮ ਨਾਲ ਦੇਸ਼ ਭਰ ਵਿੱਚ ਗੁੱਡਜ਼ ਅਤੇ ਸਰਵਿਸ ਟੈਕਸ ਲਾਗੂ ਕੀਤਾ ਗਿਆ। 2016 ਵਿੱਚ ਸ਼ੁਰੂ ਕੀਤੀ ਗਈ ਸਾਡੀ ਦੀਵਾਲੀਆ ਅਤੇ ਦੀਵਾਲੀਆਪਣ ਕੋਡ ਤਣਾਅਗ੍ਰਸਤ ਉਪਕਰਮਾਂ ਲਈ ਸਮੇਂ ‘ਤੇ ਸਮਾਧਾਨ ਸੁਨਿਸ਼ਚਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਅਸੀਂ ਹਾਲ ਹੀ ਵਿੱਚ ਇਸ ਨੂੰ ਬਿਹਤਰ ਕਰਦੇ ਹੋਏ ਵਿਵਾਦਗ੍ਰਸਤ ਜਾਇਦਾਦ ਲਈ ਡਿਫਾਲਟਰਾਂ ਨੂੰ ਬੋਲੀ ਲਗਾਉਣ ਤੋਂ ਰੋਕ ਦਿੱਤਾ ਹੈ।
ਸਮਾਨਾਂਤਰ ਅਰਥਵਿਵਸਥਾ ਨਾਲ ਨਿਪਟਣ ਲਈ ਟੈਕਸ ਚੋਰੀ ਦੀ ਜਾਂਚ ਅਤੇ ਕਾਲੇ ਧਨ ‘ਤੇ ਨਿਯੰਤਰਣ ਲਈ ਕਠੋਰ ਉਪਾਅ ਕੀਤੇ ਗਏ ਹਨ।
ਸਾਡੀਆਂ ਕੋਸ਼ਿਸ਼ਾਂ ਨੂੰ ਮੂਡੀ’ਜ਼ ਦੇ ਭਾਰਤ ਸਰਕਾਰ ਦੀ ਬਾਂਡ ਦਰਜਾਬੰਦੀ ਦੀ ਹਾਲੀਆ ਰਿਪੋਰਟ ਵਿੱਚ ਮਾਨਤਾ ਮਿਲੀ ਹੈ। ਇਹ ਲਗਪਗ 14 ਸਾਲ ਦੇ ਵਕਫ਼ੇ ਤੋਂ ਬਾਅਦ ਆਉਂਦਾ ਹੈ।
ਵਿਸ਼ਵ ਬੈਂਕ ਦੇ ਲੌਜਿਸਟਿਕ ਪ੍ਰਦਰਸ਼ਨ ਸੂਚਕ ਅੰਕ ਵਿੱਚ ਭਾਰਤ ਨੇ 2014 ਵਿੱਚ 54 ਤੋਂ ਵਧ ਕੇ 2016 ਵਿੱਚ 35ਵੇਂ ਦਰਜੇ ਦਾ ਸੁਧਾਰ ਕੀਤਾ ਹੈ। ਇਸ ਨਾਲ ਸਬੰਧਤ ਅਸਾਨੀ ਅਤੇ ਕੁਸ਼ਲਤਾ ਦਾ ਪਤਾ ਲੱਗਦਾ ਹੈ ਜਿਸ ਨਾਲ ਉਤਪਾਦ ਕਿਸੇ ਦੇਸ਼ ਤੋਂ ਦੂਜੇ ਦੇਸ਼ ਵਿੱਚ ਆ ਸਕਦਾ ਹੈ।
ਨਿਵੇਸ਼ ਅਨੁਕੂਲ ਵਾਤਾਵਰਣ ਨੂੰ ਮਾਇਕਰੋ ਆਰਥਿਕ ਦ੍ਰਿਸ਼ਟੀਕੋਣ ਤੋਂ ਸਥਿਰ ਹੋਣਾ ਚਾਹੀਦਾ ਹੈ। ਅਸੀਂ ਰਾਜਕੋਸ਼ੀ ਅਤੇ ਚਾਲੂ ਖਾਤਾ ਘਾਟੇ ਨੂੰ ਘੱਟ ਕਰਨ ਅਤੇ ਮਹਿੰਗਾਈ ਨੂੰ ਰੋਕਣ ਵਿੱਚ ਸਫਲ ਹੋਏ ਹਾਂ। ਸਾਡੇ ਵਿਦੇਸ਼ੀ ਮੁਦਰਾ ਭੰਡਾਰ 400 ਅਰਬ ਡਾਲਰ ਨੂੰ ਪਾਰ ਕਰ ਚੁੱਕੇ ਹਨ ਅਤੇ ਅਸੀਂ ਵੱਡੇ ਵਿਦੇਸ਼ੀ ਪੂੰਜੀ ਪ੍ਰਵਾਹ ਨੂੰ ਆਕਰਸ਼ਿਤ ਕਰਨਾ ਜਾਰੀ ਰੱਖਦੇ ਹਾਂ।
ਭਾਰਤ ਤੋਂ ਮੇਰੇ ਨੌਜਵਾਨ ਉੱਦਮੀ ਦੋਸਤਾਂ ਲਈ ਮੈਂ ਇਹ ਕਹਿਣਾ ਚਾਹਾਂਗਾ: ਤੁਹਾਡੇ ਵਿੱਚੋਂ ਹਰੇਕ ਨੂੰ 2022 ਤੱਕ ਨਵਾਂ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਕੁਝ ਮਹੱਤਵਪੂਰਨ ਯੋਗਦਾਨ ਦਾ ਕੰਮ ਦਿੱਤਾ ਗਿਆ ਹੈ। ਤੁਸੀਂ ਭਾਰਤ ਦੇ ਤਬਦੀਲੀ ਅਤੇ ਤਬਦੀਲੀ ਉਪਕਰਨਾਂ ਦੇ ਵਾਹਕ ਹੋ।
ਦੁਨੀਆ ਭਰ ਦੇ ਮੇਰੇ ਉੱਦਮੀ ਦੋਸਤਾਂ ਨੂੰ ਮੈਂ ਕਹਿਣਾ ਚਾਹਾਂਗਾ : ਆਓ, ਮੇਕ ਇਨ ਇੰਡੀਆ, ਇਨਵੈਸਟ ਇਨ ਇੰਡੀਆ-ਭਾਰਤ ਲਈ, ਅਤੇ ਦੁਨੀਆ ਲਈ। ਮੈਂ ਤੁਹਾਨੂੰ ਹਰੇਕ ਨੂੰ ਭਾਰਤ ਦੇ ਵਿਕਾਸ ਦੀ ਕਹਾਣੀ ਵਿੱਚ ਭਾਈਵਾਲ ਬਣਾਉਣ ਲਈ ਸੱਦਾ ਦਿੰਦਾ ਹਾਂ। ਅਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਆਪਣੇ ਪੂਰੇ ਮਨ ਨਾਲ ਸਮਰਥਨ ਦਾ ਭਰੋਸਾ ਦਿੰਦਾ ਹਾਂ।
ਮੈਨੂੰ ਦੱਸਿਆ ਗਿਆ ਹੈ ਕਿ ਰਾਸ਼ਟਰਪਤੀ ਟਰੰਪ ਨੇ ਨਵੰਬਰ 2017 ਨੂੰ ਰਾਸ਼ਟਰੀ ਉੱਦਮਤਾ ਮਹੀਨੇ ਦੇ ਰੂਪ ਵਿੱਚ ਐਲਾਨਿਆ ਹੈ। ਅਮਰੀਕਾ ਨੇ 21 ਨਵੰਬਰ ਨੂੰ ਰਾਸ਼ਟਰੀ ਉੱਦਮੀ ਦਿਵਸ ਮਨਾਇਆ ਹੈ। ਇਹ ਸੰਮੇਲਨ ਨਿਸ਼ਚਤ ਰੂਪ ਵਿੱਚ ਉਨ੍ਹਾਂ ਵਿਸ਼ਿਆਂ ਨਾਲ ਲਾਭਕਾਰੀ ਹੋਏਗਾ। ਇਸ ਸਿਖ਼ਰ ਸੰਮੇਲਨ ਨੂੰ ਤੁਹਾਨੂੰ ਉਪਯੋਗੀ, ਆਕਰਸ਼ਕ ਅਤੇ ਫਾਇਦੇਮੰਦ ਵਿਚਾਰ ਚਰਚਾ ਰਾਹੀਂ ਭਰਪੂਰ ਕਰਨ ਲਈ ਕਾਮਨਾ ਕਰਦਾ ਹੋਇਆ ਮੈਂ ਸਮਾਪਤ ਕਰਦਾ ਹਾਂ।
ਤੁਹਾਡਾ ਧੰਨਵਾਦ।
****
ਏਕੇਟੀ/ਐੱਨਟੀ
India is happy to host #GES2017, in partnership with USA. https://t.co/yoNOkDNSWZ pic.twitter.com/HYbuYMHkJr
— PMO India (@PMOIndia) November 28, 2017
Important topics are the focus of #GES2017. pic.twitter.com/RaIM9Gd6iy
— PMO India (@PMOIndia) November 28, 2017
A theme that emphasises on achievements of women. #GES2017 @GES2017 pic.twitter.com/g652QI6wsF
— PMO India (@PMOIndia) November 28, 2017
Indian women continue to lead in different walks of life. @GES2017 #GES2017 pic.twitter.com/YEHxyZ0zyG
— PMO India (@PMOIndia) November 28, 2017
Women are at the forefront of co
Many nuances of modern day economic policy are outlined in ancient Indian treatise. pic.twitter.com/FnTA14riUm
— PMO India (@PMOIndia) November 28, 2017India- a land of innovation. @GES2017 #GES2017 pic.twitter.com/5kxi48vjMY
— PMO India (@PMOIndia) November 28, 2017Many nuances of modern day economic policy are outlined in ancient Indian treatise. pic.twitter.com/FnTA14riUm
— PMO India (@PMOIndia) November 28, 2017I see 800 million potential entrepreneurs who can make our world a better place. pic.twitter.com/lHdZ0AU4H8
— PMO India (@PMOIndia) November 28, 2017Making India a start up hub. pic.twitter.com/fWUCJu8n3i
— PMO India (@PMOIndia) November 28, 2017Committed to improving the business environment in India. pic.twitter.com/dWbGFfU0RN
— PMO India (@PMOIndia) November 28, 2017MUDRA - funding the unfunded, helping women entrepreneurs. pic.twitter.com/8gW7Eya7Dm
— PMO India (@PMOIndia) November 28, 2017Encouraging innovation and enterprise among our youth. pic.twitter.com/xtYQq7n8Zj
— PMO India (@PMOIndia) November 28, 2017Moving towards less cash economy. pic.twitter.com/M62AlNXxvR
— PMO India (@PMOIndia) November 28, 2017Reforms in the energy sector. @GES2017 pic.twitter.com/FDrCReyQEv
— PMO India (@PMOIndia) November 28, 2017Committed to the dignity of life. @GES2017 https://t.co/yoNOkDNSWZ pic.twitter.com/uMUqoJkLjx
— PMO India (@PMOIndia) November 28, 2017Our emphasis on transparency will further enterprise. pic.twitter.com/VZ1sZXdLoN
— PMO India (@PMOIndia) November 28, 2017Overhauling the taxation system. pic.twitter.com/CPMvC75bfb
— PMO India (@PMOIndia) November 28, 2017India is receiving greater foreign investment, which is helping our citizens. pic.twitter.com/7BVL6L35js
— PMO India (@PMOIndia) November 28, 2017Our young entrepreneurs are the vehicles of change, the instruments of India's transformation. pic.twitter.com/sHg6sOZU0Z
— PMO India (@PMOIndia) November 28, 2017Come, 'Make in India' and invest in our nation. pic.twitter.com/eTmJpoTVa0
— PMO India (@PMOIndia) November 28, 2017