Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਏਮਸ ਵਿੱਚ ਵੱਖ-ਵੱਖ ਹੈਲਥਕੇਅਰ ਪ੍ਰੋਜੈਕਟਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਏਮਸ  ਵਿੱਚ ਵੱਖ-ਵੱਖ ਹੈਲਥਕੇਅਰ ਪ੍ਰੋਜੈਕਟਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ  ਦੇ ਸੰਬੋਧਨ ਦਾ ਮੂਲ-ਪਾਠ

ਏਮਸ  ਵਿੱਚ ਵੱਖ-ਵੱਖ ਹੈਲਥਕੇਅਰ ਪ੍ਰੋਜੈਕਟਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ  ਦੇ ਸੰਬੋਧਨ ਦਾ ਮੂਲ-ਪਾਠ

ਏਮਸ  ਵਿੱਚ ਵੱਖ-ਵੱਖ ਹੈਲਥਕੇਅਰ ਪ੍ਰੋਜੈਕਟਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ  ਦੇ ਸੰਬੋਧਨ ਦਾ ਮੂਲ-ਪਾਠ


ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀਮਾਨ ਜੇਪੀ  ਨੱਡਾ ਜੀਅਸ਼ਵਿਨੀ ਚੌਬੇ  ਜੀ, ਅਨੁਪ੍ਰਿਆ ਪਟੇਲ  ਜੀ ਅਤੇ ਇਸ ਰੰਗ ਮੰਚ ਤੇ ਮੌਜੂਦ ਸ਼੍ਰੀਮਾਨ ਰਣਦੀਪ ਗੁਲੇਰੀਆ ਜੀਸ਼੍ਰੀ ਆਈ .  ਐੱਸ ਝਾਅਡਾ. ਰਾਜੇਸ਼ ਸ਼ਰਮਾ ਅਤੇ ਸਾਰੇ ਪਤਵੰਤਿਓ

ਦਿੱਲੀ  ਦੇ ਲੋਕਾਂ ਲਈ ਇਲਾਜ ਲਈ, ਦਿੱਲੀ  ਆਉਣ ਵਾਲੇ ਲੋਕਾਂ ਲਈ, ਤੁਹਾਡੇ ਸਾਰਿਆਂ ਲਈ ਇੱਕ ਤਰ੍ਹਾਂ ਨਾਲ ਅੱਜ ਦਾ ਵਿਸ਼ੇਸ਼ ਦਿਨ ਹੈ।  ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਗ਼ਰੀਬਾਂ ਨੂੰਆਮ ਜਨ ਨੂੰ ਨਿਮਨ ਮਧਿਅਮ ਵਰਗਮਧਿਅਮ ਵਰਗ ਨੂੰ ਆਪਣੇ ਜੀਵਨ ਦੀ ਮੁਸ਼ਕਲ ਪਰਿਸਥਿਤੀ ਤੋਂ ਪਾਰ ਪਾਉਣ  ਲਈ, ਆਪਣੀ ਅਤੇ ਸਵਜਨਾਂ ਦੀ ਬਿਮਾਰੀ ਨਾਲ ਲੜਨ ਵਿੱਚ ਮਦਦ ਕਰਨ ਲਈ ਕੁਝ ਨਵੇਂ ਅਧਾਰ ਸਤੰਭ ਪ੍ਰਾਪਤ ਹੋ ਰਹੇ ਹਨ।  ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਇੱਥੇ ਲਗਭਗ 17 ਸੌ ਕਰੋੜ  ਦੇ ਨਵੇਂ ਪ੍ਰੋਜੇਕਟ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ ਇਸ ਨਾਲ ਦਿੱਲੀ ਵਿੱਚ ਮੌਜੂਦ ਦੇਸ਼  ਦੇ ਦੋ ਵੱਡੇ ਹਸਪਤਾਲ- ਏਮਸ ਅਤੇ ਸਫ਼ਦਰਜੰਗ ਹਸਪ‍ਤਾਲ ਵਿੱਚ ਘੱਟੋ-ਘੱਟ 18 ਸੌ ਤੋਂ ਜ਼ਿਆਦਾ ਬੈੱਡਾਂ ਦੀ ਨਵੀਂ capacity ਦਾ ਮਾਰਗ ਖੁੱਲ੍ਹਿਆ ਹੈ ।

Friends ,  AIIMS ਤੇ ਵਧਦੇ ਦਬਾਅ ਨੂੰ ਦੇਖਦਿਆਂ ਦਿੱਲੀ ਵਿੱਚ ਇਸ ਦੇ ਸਾਰੇ ਕੈਂਪਸਾਂ ਦੀ ਸਮਰੱਥਾ ਨੂੰ ਵਧਾਇਆ ਜਾ ਰਿਹਾ ਹੈ। ਅੱਜ ਤਿੰਨ ਸੌ ਕਰੋਡ਼ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਨ ਵਾਲੇ National Centre for Ageing ਦਾ ਵੀ  ਨੀਂਹ ਪੱਥਰ ਰੱਖਿਆ ਹੈ ।  ਇਹ ਸੈਂਟਰ 200 ਬੈੱਡਾਂ ਦਾ ਹੋਵੇਗਾ। ਆਉਣ ਵਾਲੇ ਡੇਢ,  ਦੋ ਸਾਲਾਂ ਵਿੱਚ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ।  ਇੱਥੇ ਸੀਨੀਅਰ  ਨਾਗਰਿਕਾਂ ਲਈ ਤਮਾਮ ਸੁਵਿਧਾਵਾਂ ਹੋਣਗੀਆਂ ।  ਇਸ ਵਿੱਚ ਬੁਢਾਪਾਵਿਗਿਆਨ ਖੋਜ ਕੇਂਦਰ ਵੀ ਹੋਵੇਗਾ ਜਿੱਥੇ ਬੁਢਾਪੇ ਨਾਲ ਜੁਡ਼ੀਆਂ ਸਮੱਸਿਆਵਾਂ ਨੂੰ ਲੈ ਕੇ ਰਿਸਰਚ ਕੀਤੀ ਜਾ ਸਕੇਗੀ।  ਇਸ ਦੇ ਇਲਾਵਾ ਸਫਦਰਜੰਗ ਹਸਪਤਾਲ ਵਿੱਚ ਵੀ 13 ਸੌ ਕਰੋਡ਼ ਤੋਂ ਅਧਿਕ ਰਾਸ਼ੀ ਖ਼ਰਚ ਕਰਕੇ ਹਸਪਤਾਲ ਵਿੱਚ ਸਹੂਲਤਾਂ ਨੂੰ ਹੋਰ ਆਧੁਨਿਕ ਬਣਾਉਣ ਦਾ ਕੰਮ ਹੋਇਆ ਹੈ ।  ਇਸ ਤਹਿਤ ਇੱਥੇ ਇੱਕ ਐਮਰਜੈਂਸੀ  ਬਲਾਕ ਤੇ ਇੱਕ ਸੁਪਰ ਸਪੈਸ਼ਲਿਟੀ ਬਲਾਕ ਦੀਆਂ ਸੇਵਾਵਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ ਗਿਆ ਹੈ ।  ਸਿਰਫ ਮੈਡੀਕਲ ਐਮਰਜੇਂਸੀ ਲਈ 500 ਬੈਡਾਂ ਦੀ ਨਵੀਂ ਸਮਰੱਥਾ ਨਾਲ ਸਫਦਰਜੰਗ ਹਸਪਤਾਲ ਦੇਸ਼ ਦਾ ਸਭ ਤੋਂ ਵੱਡਾ ਐਮਰਜੈਂਸੀ ਕੇਅਰ  ਹਸਪਤਾਲ ਬਣ ਜਾਵੇਗਾ ।

ਸਾਥੀਓਅੱਜ ਜਿਨ੍ਹਾਂ ਪੰਜ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਵਿੱਚੋ ਇੱਕ ਪਾਵਰ ਗ੍ਰਿੱਡ ਵਿਸ਼ਰਾਮ ਸਦਨ ਵੀ ਹੈ ।  ਜਨਤਕ ਉਪਕਰਮਾਂ ਅਤੇ ਸਮਾਜ  ਦੇ ਪ੍ਰਤੀ ਉਨ੍ਹਾਂ ਦੀ ਜ਼ਿੰਮੇਦਾਰੀ ਦਾ ਇਹ ਇੱਕ ਉੱਤਮ ਉਦਾਹਰਣ ਹੈ। ਇਸ ਤੋਂ ਨਾ ਸਿਰਫ਼ ਮਰੀਜਜ਼ਾਂ ਨੂੰ ਸਗੋਂ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਵੀ ਬਹੁਤ ਵੱਡੀ ਰਾਹਤ ਮਿਲ ਰਹੀ ਹੈ

ਸਾਥੀਓ, ਸਮੇਂ ਤੇ ਠੀਕ ਇਲਾਜ, ਜੀਵਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ।  ਲੇਕਿਨ ਦਿੱਲੀ ਦਾ ਟ੍ਰੈਫਿਕ ਕਈ ਵਾਰ ਇਸ ਵਿੱਚ ਬਾਧਕ ਬਣ ਜਾਂਦਾ ਹੈ। ਵਿਸ਼ੇਸ਼ ਤੌਰ ਤੇ ਏਮਸ  ਦੇ ਵੱਖ-ਵੱਖ ਸੈਂਟਰ ਅਤੇ ਕੈਂਪਸ ਵਿੱਚ ਮਰੀਜ਼ਾਂ ਅਤੇ ਡਾਕਟਰਾਂ ਦੀ ਆਵਾਜਾਈ ਨੂੰ ਲੈ ਕੇ ਪਹਿਲਾਂ ਬਹੁਤ ਵੱਡੀ ਸਮੱਸਿਆ  ਸੀ।  ਏਮਸ ਦੀ ਮੁੱਖ  ਬਿਲਡਿੰਗ ਅਤੇ ਜੈ ਪ੍ਰਕਾਸ਼ ਨਾਰਾਇਣ ਟਰਾਮਾ ਸੈਂਟਰ  ਦਰਮਿਆਨ ਇਹ ਸਮੱਸਿਆਵਾਂ ਵੀ ਹੁਣ ਸੁਲਝ ਗਈਆਂ ਹਨ।  ਲਗਭਗ ਇੱਕ ਕਿਲੋਮੀਟਰ ਲੰਮੀ ਅੰਡਰਗਰਾਊਂਡ ਸੁਰੰਗ ਦਾ ਵੀ ਹੁਣੇ ਥੋੜ੍ਹੀ ਦੇਰ ਪਹਿਲਾਂ ਲੋਕ ਅਰਪਣ ਕਰਨ ਦਾ ਮੌਕਾ ਮਿਲਿਆ।  ਇਸ ਟਨਲ ਤੋਂ ਮਰੀਜ਼ਾਂਉਨ੍ਹਾਂ  ਦੇ  ਰਿਸ਼ਤੇਦਾਰਾਂ ਡਾਕਟਰਾਂ ਅਤੇ ਜ਼ਰੂਰੀ ਦਵਾਈਆਂ ਯੰਤਰਾਂ ਨੂੰ ਬਿਨਾ ਰੁਕਾਵਟ ਆਵਾਜਾਈ ਸੁਨਿਸ਼ਚਿਤ ਹੋਈ ਹੈ।

ਸਾਥੀਓਭਾਰਤ ਜਿਹੇ ਸਾਡੇ ਵਿਸ਼ਾਲ ਵਿਕਾਸਸ਼ੀਲ ਦੇਸ਼ ਲਈ ਸਸਤੀਂ,  ਸੁਰੱਖਿਅਤ ਅਤੇ ਆਧੁਨਿਕ ਸਿਹਤ  ਸੁਵਿਧਾਵਾਂ ਜੁਟਾਉਣਾ ਕਿੰਨੀ ਵੱਡੀ ਜਿੰਮੇਵਾਰੀ ਹੈ ਇਸ ਤੋਂ ਤੁਸੀਂ ਭਲੀ-ਭਾਂਤ ਵਾਕਫ਼ ਹੋ।  ਗੁਜ਼ਰੇ ਚਾਰ ਸਾਲਾਂ ਵਿੱਚ Public Health Care ਨੂੰ ਲੈ ਕੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਗਈ ਹੈ।  ਕੇਂਦਰ ਸਰਕਾਰ  ਦੇ ਇੱਕ  ਦੇ ਬਾਅਦ ਇੱਕ Policy Intervention ਨਾਲ ਅਸੀਂ ਉਸ ਹਾਲਤ ਦੇ ਵੱਲ ਵਧ ਰਹੇ ਹਾਂ ਜਿੱਥੇ ਦੇਸ਼  ਦੇ ਗ਼ਰੀਬ ਅਤੇ ਮਧ ਵਰਗ ਨੂੰ ਬਿਹਤਰ ਸਿਹਤ ਸੇਵਾਵਾਂ ਲਈ ਭਟਕਣਾ ਨਾ ਪਵੇ ਬੇਕਾਰ ਖ਼ਰਚ ਨਾ ਕਰਨਾ ਪਵੇਰਾਜ ਸਰਕਾਰਾਂ  ਦੇ ਨਾਲ ਮਿਲਕੇ ਕੇਂਦਰ ਸਰਕਾਰ ਦੇਸ਼ ਭਰ ਵਿੱਚ ਸਿਹਤ  ਸੇਵਾ ਨਾਲ ਜੁੜਿਆ ਆਧੁਨਿਕ Infrastructure ਖੜ੍ਹਾ ਕਰ ਰਹੀ ਹੈ।  ਇਹ ਸਰਕਾਰ  ਦੀ ਲਗਾਤਾਰ ਕੋਸ਼ਿਸ਼ਾਂ ਦਾ ਨਤੀਜਾ ਹੈ ।  ਕਿ ਅੱਜ ਦੇਸ਼ ਵਿੱਚ ਹਸਪਤਾਲਾਂ ਵਿੱਚ ਬੱਚਿਆਂ ਨੂੰ ਜਨਮ ਦੇਣ ਦਾ ਪ੍ਰਚਲਨ Institutional Delivery ,  ਉਸ ਦਾ ਪ੍ਰਚਲਨ ਵਧਿਆ ਹੈ।  ਗਰਭਵਤੀ ਔਰਤਾਂ ਅਤੇ ਨਵਜਾਤ ਸ਼ਿਸ਼ੂਆਂ ਦੀ ਸਿਹਤ ਦੀ ਨਿਰੰਤਰ ਜਾਂਚਟੀਕਾਕਰਨ ਵਿੱਚ ਪੰਜ ਨਵੀਂਆਂ ਵੈਕਸੀਨ ਜੁਡ਼ਣ ਨਾਲ ਮਾਤਾ ਅਤੇ ਸ਼ਿਸ਼ੂ ਮੌਤ ਦਰ ਵਿੱਚ ਬਹੁਤ ਕਮੀ ਆਈ ਹੈ ।  ਇਨ੍ਹਾਂ ਕੋਸ਼ਿਸ਼ਾਂ ਨੂੰ ਅੰਰਤਰਾਸ਼ਟਰੀ  ਏਜੰਸੀਆਂ ਨੇ ਵੀ ਸਰਾਹਿਆ ਹੈ

ਸਾਥੀਓਸਰਕਾਰ ਦੀ ਕੋਸ਼ਿਸ਼ ਹੈ ਕਿ ਵੱਡੇ ਸ਼ਹਿਰਾਂ  ਦੇ ਆਲੇ-ਦੁਆਲੇ ਜੋ  ਸਿਹਤ  ਦਾ Infrastructure ਤਿਆਰ ਕੀਤਾ ਗਿਆ ਹੈਉਸ ਨੂੰ ਮਜ਼ਬੂਤ ਕਰਨ  ਦੇ ਨਾਲ-ਨਾਲ ਅਜਿਹੀ ਹੀ ਸੁਵਿਧਾਵਾਂ ਟਿਅਰ-2 ਅਤੇ ਟਿਅਰ-3 ਸ਼ਹਿਰਾਂ ਤੱਕ ਪਹੁੰਚਾਈਆਂ ਜਾਣਇਸ ਦੇ ਲਈ ਸਰਕਾਰ ਦੋ ਵਿਆਪਕ ਪੱਧਰ ਤੇ ਕੰਮ ਕਰ ਰਹੀ ਹੈ ।  ਇੱਕ ਤਾਂ ਜੋ ਸਾਡੇ ਮੌਜੂਦਾ ਹਸਪਤਾਲ ਹਨ ਉਨ੍ਹਾਂ ਨੂੰ ਹੋਰ ਜ਼ਿਆਦਾ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਅਤੇ ਦੂਜਾਦੇਸ਼  ਦੇ ਦੂਰ – ਦਰਾਜ ਵਾਲੇ ਇਲਾਕਿਆਂ ਵਿੱਚ ਸਿਹਤ ਸਹੂਲਤਾਂ ਨੂੰ ਪਹੁੰਚਾਇਆ ਜਾ ਰਿਹਾ ਹੈ।

ਸਾਥੀਓਅਜ਼ਾਦੀ  ਦੇ 70 ਸਾਲਾਂ ਵਿੱਚ ਜਿੰਨੇ ਏਮਸ ਪ੍ਰਵਾਨ ਹੋਏ ਜਾਂ ਬਣਾਏ ਗਏ ਹਨ ਉਸ ਤੋਂ ਜ਼ਿਆਦਾ ਬੀਤੇ ਚਾਰ ਸਾਲਾਂ ਵਿੱਚ ਮਨਜ਼ੂਰ ਕੀਤੇ ਗਏ ਹਨ। ਦੇਸ਼ ਵਿੱਚ 13 ਨਵੇਂ ਏਮਸ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਅੱਠ ਤੇ ਕੰਮ ਸ਼ੁਰੂ ਹੋ ਚੁੱਕਿਆ ਹੈ।  ਇਸ ਦੇ ਇਲਾਵਾ ਦੇਸ਼ ਭਰ ਵਿੱਚ 15 ਮੈਡੀਕਲ ਕਾਲਜ ਵਿੱਚ ਸੁਪਰ ਸਪੈਸ਼ਲਿਟੀ ਹਸਪਤਾਲਾਂ ਦਾ ਨਿਰਮਾਣ ਕਾਰਜ ਪ੍ਰਗਤੀ ਤੇ ਹੈ ।

ਸਾਥੀਓ ਨਿਊ ਇੰਡੀਆ ਲਈ ਇਹ ਅਜਿਹੀ ਸਿਹਤ  ਵਿਵਸਥਾ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿੱਥੇ ਉੱਤਮ ਅਤੇ ਕਾਫੀ  ਹਸਪਤਾਲ ਹੋਣਜ਼ਿਆਦਾ ਬੈੱਡ ਹੋਣ ਬਿਹਤਰ ਸਹੂਲਤਾਂ ਹੋਣ ਅਤੇ ਸ਼ੇਸ਼ਠ ਡਾਕਟਰ ਅਤੇ ਉਨ੍ਹਾਂ ਦੀ ਟੀਮ ਹੋਵੇ ।  ਇਸ ਟੀਚੇ  ਨੂੰ ਧਿਆਨ ਵਿੱਚ ਰੱਖਦਿਆਂ Medical Education ਵਿੱਚ ਵੀ ਨਵੇਂ ਮੋਕਿਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਸਾਡੀ ਸਰਕਾਰ 58 Districts ਵਿੱਚ ਹਸਪਤਾਲਾਂ ਨੂੰ Medical College  ਦੇ ਤੌਰ ਤੇ upgrade ਕਰਨ ਦਾ ਕੰਮ ਕਰ ਰਹੀ ਹੈ।  ਇਸ ਬਜਟ ਵਿੱਚ ਹੀ ਸਰਕਾਰ ਨੇ 24 ਨਵੇਂ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਹੈ।  ਸਰਕਾਰ ਦੀ ਕੋਸ਼ਿਸ਼ ਹੈ ਕਿ ਤਿੰਨ ਲੋਕ ਸਭਾ ਸੀਟਾਂ ਉੱਤੇ ਘੱਟੋ-ਘੱਟ ਇੱਕ ਮੈਡੀਕਲ ਕਾਲਜ ਜ਼ਰੂਰ  ਹੋਵੇਇਨ੍ਹਾਂ ਚਾਰ ਸਾਲਾਂ ਵਿੱਚ ਦੇਸ਼ ਭਰ ਵਿੱਚ ਮੈਡੀਕਲ ਦੀ ਲਗਭਗ 25 ਹਜ਼ਾਰ Under Graduate or Post Graduate ਦੀ ਨਵੀਂ ਸੀਟਾਂ ਜੋਡ਼ੀਆਂ ਗਈਆਂ ਹਨ।  ਸਰਕਾਰ ਨੇ Admission Process ਨੂੰ ਵੀ ਹੋਰ ਪਾਰਦਰਸ਼ੀ ਬਣਾਉਣ ਦਾ ਕੰਮ ਕੀਤਾ ਹੈ ।

ਸਾਥੀਓਇਸ ਸਰਕਾਰ ਦਾ ਵਿਜ਼ਨ ਸਿਰਫ ਹਸਪਤਾਲਬਿਮਾਰੀ ਅਤੇ ਦਵਾਈ ਅਤੇ ਆਧੁਨਿਕ ਸਹੂਲਤਾਂ ਤੱਕ ਹੀ ਸੀਮਤ ਨਹੀਂ ਹੈ।  ਘੱਟ ਖ਼ਰਚ ਤੇ ਦੇਸ਼  ਦੇ ਹਰ ਵਿਅਕਤੀ ਨੂੰ ਇਲਾਜ ਸੁਨਿਸ਼ਚਿਤ ਹੋਵੇਲੋਕਾਂ ਨੂੰ ਬਿਮਾਰ ਬਣਾਉਣ ਵਾਲੇ ਕਾਰਨਾਂ ਨੂੰ ਖ਼ਤਮ  ਕਰਨ ਦੀ ਕੋਸ਼ਿਸ਼ ਹੋਵੇ ਇਸ ਸੋਚ  ਦੇ ਨਾਲ National Health Policy ਦਾ  ਨਿਰਮਾਣ ਕੀਤਾ ਗਿਆ ਹੈ ।  ਸਾਡੀ ਸਰਕਾਰ ਨੇ ਸਿਹਤ ਸੇਵਾ ਨੂੰਸਿਹਤ  ਮੰਤਰਾਲਾ   ਦੇ ਦਾਇਰੇ ਤੋਂ ਬਾਹਰ ਕੱਢਣ ਦੀ ਵੀ ਕੋਸ਼ਿਸ਼ ਕੀਤੀ ਹੈ। ਸਾਡੇ ਸਿਹਤ  ਦੇ ਵਿਜ਼ਨ  ਦੇ ਨਾਲ ਅੱਜ ਗ੍ਰਾਮੀਣ ਵਿਕਾਸ ਮੰਤਰਾਲਾ  ਵੀ ਜੁੜਿਆ ਹੈ।  ਸਵੱਛਤਾ ਅਤੇ ਪੇਅਜਲ ਮੰਤਰਾਲਾ  ਵੀ ਜੁੜਿਆ ਹੈ ।  ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ  ਨੂੰ ਵੀ ਉਸ ਦੇ ਨਾਲ ਜੋੜਿਆ ਗਿਆ ਹੈ। ਅਤੇ ਇਨ੍ਹਾਂ ਸਾਰਿਆਂ ਨੂੰ ਸਾਡੀ ਪ੍ਰੰਪਰਾਗਤ ਸਿਹਤ ਸੇਵਾਵਾਂ ਨੂੰ ਸਸ਼ਕਤ ਕਰਕੇ ਅਤੇ ਆਯੁਸ਼ ਮੰਤਰਾਲਾ ਤੋਂ ਵੀ ਸਹਿਯੋਗ ਮਿਲ ਰਿਹਾ ਹੈ ।  ਸਰਕਾਰ  ਦੇ ਵਿਜ਼ਨ ਵਿੱਚ ਰੋਗ ਅਤੇ ਗ਼ਰੀਬੀ ਵਿੱਚ ਜੋ ਸਬੰਧ ਹਨ ਉਸ ਨੂੰ ਦੇਖਦਿਆਂ ਯੋਜਨਾਵਾਂ ਬਣਾਈਆਂ ਗਈਆਂ ਹਨ।  ਉਨ੍ਹਾਂ ਨੂੰ  ਲਾਗੂ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਗਈ ਹੈ।  ਗ਼ਰੀਬੀ ਦੀ ਵੱਡੀ ਵਜ੍ਹਾ ਰੋਗ ਵੀ ਹੈ।  ਅਤੇ ਇਸ ਲਈ ਰੋਗ ਨੂੰ ਰੋਕਣ ਦਾ ਮਤਲਬ ਗ਼ਰੀਬੀ ਨੂੰ ਵੀ ਰੋਕਣਾ ਹੁੰਦਾ ਹੈ। ਇਸ ਦਿਸ਼ਾ ਵਿੱਚ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।  ਸਵੱਛ ਭਾਰਤ ਅਭਿਆਨ ਤਹਿਤ ਪਖਾਨੇ ਘਰਾਂ ਦਾ ਨਿਰਮਾਣਮਿਸ਼ਨ ਇੰਦਰ ਧਨੁਸ਼ ਤਹਿਤਦੂਰ-ਦਰਾਜ ਵਾਲੇ ਇਲਾਕਿਆਂ ਵਿੱਚ ਟੀਕਾਕਰਨਰਾਸ਼ਟਰੀ ਪੋਸਣ ਅਭਿਆਨ ਅਤੇ ਆਯੁਸ਼ਮਾਨ ਭਾਰਤ ਵਰਗੀਆਂ ਅਨੇਕ ਮਹੱਤਵਪੂਰਨ ਯੋਜਨਾਵਾਂ ਗ਼ਰੀਬ ਦਾ ਰੋਗ ਤੇ ਹੋਣ ਵਾਲਾ ਖ਼ਰਚ ਘੱਟ ਕਰ ਰਹੀਆਂ ਹਨ ।  Preventive or Affordable Healthcare ਨੂੰ ਲੈ ਕੇ ਜਿੰਨੀ ਗੰਭੀਰਤਾ ਨਾਲ ਦੇਸ਼ ਵਿੱਚ ਹੁਣ ਕੰਮ ਹੋ ਰਿਹਾ ਹੈ ਓਨਾ ਸ਼ਾਇਦ ਪਹਿਲਾਂ ਕਦੇ ਨਹੀਂ ਹੋਇਆ ।

National Health Protection Scheme ਜਾਂ ਆਯੁਸ਼ਮਾਨ ਭਾਰਤ ਵੀ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕੜੀ ਹੈ ।  ਇਸ ਯੋਜਨਾ ਤਹਿਤ ਦੇਸ਼ ਭਰ ਵਿੱਚ ਲਗਭਗ ਡੇਢ ਲੱਖ ਯਾਨੀ ਦੇਸ਼  ਦੇ ਹਰ ਵੱਡੀ ਪੰਚਾਇਤ ਵਿੱਚ ਇੱਕ Health  &  wellness centre ਸਥਾਪਤ ਕਰਨ ਤੇ ਕੰਮ ਚਲ ਰਿਹਾ ਹੈ। ਭਵਿੱਖ ਵਿੱਚ ਇਨ੍ਹਾਂ ਸੈਂਟਰਾਂ ਵਿੱਚ ਹੀ ਰੋਗ ਦੀ ਪਹਿਚਾਣ ਲਈ ਟੈਸਟ ਅਤੇ ਇਲਾਜ ਦੀਆਂ ਆਧੁਨਿਕ ਸੁਵਿਧਾਵਾਂ ਉਪਲੱਬਧ ਕਰਾਈਆਂ ਜਾਣਗੀਆਂਇਸ ਦਾ ਬਹੁਤ ਵੱਡਾ ਲਾਭ ਪਿੰਡਾਂ ਅਤੇ ਕਸਬਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਮਿਲਣ ਵਾਲਾ ਹੈ। ਉੱਥੇ ਹੀ ਗੰਭੀਰ  ਬਿਮਾਰੀ ਦੀ ਹਾਲਤ ਵਿੱਚ ਦੇਸ਼  ਦੇ ਗ਼ਰੀਬ ਅਤੇ ਨਿਮਨ  ਮਧ ਵਰਗ  ਦੇ ਲੋਕਾਂ ਨੂੰ ਉੱਤਮ ਅਤੇ ਪੰਜ ਲੱਖ ਤੱਕ ਦਾ ਮੁਫਤ ਇਲਾਜ ਸੁਨਿਸ਼ਚਿਤ ਕਰਨ ਤੇ ਕੰਮ ਚਲ ਰਿਹਾ ਹੈ ਇਸ ਯੋਜਨਾ ਨਾਲ ਜ਼ਿਆਦਾ ਤੋਂ ਜ਼ਿਆਦਾ ਰਾਜਾਂ  ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਿਜੀ ਹਸਪਤਾਲ ਨਾਲ ਜੁਡ਼ੇ ਲੋਕਾਂ ਨਾਲ ਵੀ ਚਰਚਾ ਚਲ ਰਹੀ ਹੈ। ਮੋਟੇ ਤੌਰ ਤੇ ਅਨੇਕ ਵਿਸ਼ਿਆਂ ਵਿੱਚ ਸਾਰੇ stakeholders  ਦੇ ਨਾਲ ਸਹਿਮਤੀ ਬਣ ਚੁੱਕੀ ਹੈ ਅਤੇ ਬਹੁਤ ਜਲਦੀ ਇਹ ਦੁਨੀਆ ਦੀ ਸਭ ਤੋਂ ਵੱਡੀ,   ਦੁਨੀਆ ਦੀ ਸਭ ਤੋਂ ਵੱਡੀ Health Insurance Scheme ਜ਼ਮੀਨ ਤੇ ਉਤਰਨ ਵਾਲੀ ਹੈ ।

ਸਾਥੀਓ ਇਹ ਯੋਜਨਾ ਸਿਰਫ ਗ਼ਰੀਬਾਂ ਲਈ ਹੀ ਜੀਵਨ ਦਾਨ ਦੇਣ ਵਾਲੀ ਹੈ ਇੰਨਾ ਨਹੀਂ ਹੈ ਸਗੋਂ ਮੈਡੀਕਲ ਸੈਕਟਰ ਵਿੱਚ ਇੱਕ ਬੇਮਿਸਾਲ ਮੌਕੇ ਪੈਦਾ ਕਰਨ ਵਾਲੀ ਇੱਕ ਨਵੀਂ ਕ੍ਰਾਂਤੀ ਦੀ ਮਿਸ਼ਾਲ ਹੈ। ਇਸ ਯੋਜਨਾ ਦੀ ਵਜ੍ਹਾ ਨਾਲ ਆਉਣ ਵਾਲੇ ਸਮੇਂ ਵਿੱਚ ਦੇਸ਼  ਦੇ ਪਿੰਡ ਅਤੇ ਛੋਟੇ ਕਸਬਿਆਂ  ਦੇ ਆਲੇ-ਦੁਆਲੇ ਜੋ ਹਸਪਤਾਲਾਂ ਗਾ ਵੱਡਾ ਨੈੱਟਵਰਕ ਬਣਨਾ ਸੁਨਿਸ਼ਚਿਤ ਹੈ ।  ਬਹੁਤ ਵੱਡੀ ਮਾਤਰਾ ਵਿੱਚ ਨਵੇਂ ਹਸਪਤਾਲ ਬਣਨਾ ਬਹੁਤ ਸੁਭਾਵਿਕ ਹੈ। ਕਿਉਂਕਿ ਜਦੋਂ ਰੋਗ ਦਾ ਖ਼ਰਚ ਕੋਈ ਹੋਰ ਚੁੱਕਣ ਵਾਲਾ ਹੈ ਤਾਂ ਬਿਮਾਰ ਹਸਪਤਾਲ ਜਾਣਾ ਪਸੰਦ ਕਰੇ ਜੋ ਅੱਜ ਜਾਣਾ ਟਾਲ ਰਿਹਾ ਹੈ ।  ਅਤੇ ਬਿਮਾਰ ਹਸਪਤਾਲ ਆਉਣ  ਦੇ ਬਾਅਦ ਪੈਸਾ ਕਿੱਥੋਂ ਮਿਲਣਾ ਸੁਨਿਸਚਿਤ ਹੈ ਤਾਂ ਹਸਪਤਾਲ ਅਤੇ ਡਾਕਟਰ ਵੀ ਸਾਹਮਣਿਓ ਕੰਮ ਕਰਨ‍ ਲਈ ਤਿਆਰ ਹਨਅਤੇ ਇੱਕ ਤਰ੍ਹਾਂ ਨਾਲ ਇੱਕ ਅਜਿਹੀ ਵਿਵਸਥਾ ਵਿਕਸਤ ਹੋ ਰਹੀ ਹੈ ਜੋ ਦੇਸ਼ ਵਿੱਚ Human Resource Development ,  Medical Sector ਵਿੱਚ ਦੇਸ਼  ਦੇ ਅੰਦਰ Infrastructure ਦਾ  development  or Health conscious society  ਵਜੋਂ ਅਸੀਂ ਇੱਕ ਨਵੇਂ ਯੁੱਗ ਦੇ ਅੰਦਰ ਪ੍ਰਵੇਸ਼  ਕਰਨ ਵਾਲੇ ਹਨ ।  ਅਤੇ ਇਸ ਸੈਕਟਰ ਵਿੱਚ ਰੋਜ਼ਗਾਰ  ਦੇ ਮੌਕੇ ਤਾਂ ਵਧਣ ਹੀ ਵਾਲੇ ਹਨ।  ਅਸੀਂ ਜਾਣਦੇ ਹਾਂ ਇੱਕ ਡਾਕਟਰ  ਦੇ ਨਾਲ ਕਿੰਨੇ ਲੋਕਾਂ ਨੂੰ ਕੰਮ ਕਰਨਾ ਪੈਂਦਾ ਹੈ ਤੱਦ ਇੱਕ ਡਾਕਟਰ ਕੁਝ Perform ਕਰ ਸਕਦਾ ਹੈ ।  ਕਿੰਨੇ ਲੋਕਾਂ ਲਈ ਰੋਜ਼ਗਾਰ ਦੀ ਸੰਭਾਵਨਾ ਹੈ ।  ਹਾਂਆਧੁਨਿਕ ਚਿਕਿਤਸਾ ਸੇਵਾਵਾਂ ਲਈ ਵੱਡੇ ਸ਼ਹਿਰਾਂ ਵੱਲ ਆਉਣ ਦੀ ਮਜ਼ਬੂਰੀ ਵੀ ਮੈਂ ਸਮਝਦਾ ਹਾਂ ਕਿ ਬਹੁਤ ਹੀ ਮਾਤਰਾ ਵਿੱਚ ਘਟ ਜਾਵੇਗੀ ।  ਲੋਕਾਂ ਨੂੰ ਆਪਣੇ ਘਰ  ਦੇ ਕੋਲ ਹੀ ਸਾਰੀਆਂ ਸੁਵਿਧਾਵਾਂ ਮਿਲਣਗੀਆਂ

ਸਾਥੀਓ ਬੀਤੇ ਚਾਰ ਸਾਲਾਂ ਵਿੱਚ Affordable Health Care ਨੂੰ ਲੈ ਕੇ ਜੋ ਵੀ ਯੋਜਨਾ ਸਰਕਾਰ ਨੇ ਚਲਾਈ ਉਨ੍ਹਾਂ ਦਾ ਕਿੰਨਾ ਲਾਭ ਆਮ ਜਨ ਨੂੰ ਹੋ ਰਿਹਾ ਹੈ ਇਹ ਜਾਣਨ ਲਈ ਇਸ ਮਹੀਨੇ ਦੀ ਸ਼ੁਰੁਆਤ ਵਿੱਚ ਮੈਂ ਆਪਣੇ ਆਪ ਦੇਸ਼ ਭਰ  ਦੇ ਲਾਭਾਰਥੀਆਂ ਨਾਲ ਸੰਵਾਦ ਕੀਤਾ ਸੀ ।  ਕਰੀਬ ਤਿੰਨ ਲੱਖ ਸੈਂਟਰ ,  ਅਤੇ ਮੇਰਾ ਅੰਦਾਜਾ ਹੈ ਤੀਹ-ਚਾਲ੍ਹੀ ਲੱਖ ਲੋਕ ਮੇਰੇ ਸਾਹਮਣੇ ਸਨ। ਉਸ ਤੇ ਅਤੇ ਉਸ ਪੂਰੀ ਚਰਚਾ ਨਾਲ ਇੱਕ ਗੱਲ ਜਿਹੜੀ ਨਿਕਲ ਕੇ ਆਈ, ਉਹ ਇਹ ਹੈ ਕਿ ਨਿਮਨ ਮਧ ਵਰਗ ਤੋਂ ਲੈ ਕੇ ਗ਼ਰੀਬ ਵਿਅਕਤੀ  ਦੇ ਸਿਹਤ  ਦੇ ਖ਼ਰਚ ਵਿੱਚ ਅੱਜ ਬਹੁਤ ਕਮੀ ਆਈ ਹੈ।  ਸਾਥੀਓ ਇਸ ਦਾ ਕਾਰਨ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ।  ਸਰਕਾਰ ਵੱਲੋਂ ਘੱਟੋ-ਘੱਟ 1100 ਜ਼ਰੂਰੀ ਦਵਾਈਆਂ ਨੂੰ ਮੁੱਲ  ਕੇਟਰੋਲਰ ਵਿਵਸਥਾ ਦੇ ਦਾਇਰੇ ਵਿੱਚ ਲਿਆਇਆ ਗਿਆ ਹੈ। ਇਸ ਨਾਲ ਲੋਕਾਂ ਨੂੰ ਲਗਭਗ ਦਵਾਈ ਦੇ ਪਿੱਛੇ ਜੋ ਖ਼ਰਚ ਹੁੰਦਾ ਸੀ ਉਨ੍ਹਾਂ ਪਰਿਵਾਰਾਂ  ਨੂੰ ਲਗਭਗ 10 ਹਜ਼ਾਰ ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਬੱਚਤ ਹੋਈ ਹੈ।  ਇੱਕ ਸਾਲ ਵਿੱਚ 10 ਹਜ਼ਾਰ ਕਰੋਡ਼ ਰੁਪਏ ਸੇਵਿੰਗ –  ਅਤੇ ਉਹ ਵੀ ਇੱਕ ਯੋਜਨਾ ਦਾ ਨਤੀਜਾ ।  ਦੇਸ਼ ਭਰ ਵਿੱਚ 3 , 600 ਤੋਂ ਜ਼ਿਆਦਾ ਵਿਅਕਤੀ – ਔਸ਼ਧੀ ਕੇਂਦਰ ਖੋਲ੍ਹੇ ਜਾ ਚੁੱਕੇ ਹਨ ।  ਇਨ੍ਹਾਂ ਕੇਂਦਰਾਂ ਵਿੱਚ 700 ਤੋਂ  ਅਧਿਕ ਦਵਾਈਆਂ ਅਤੇ ਡੇਢ ਸੌ ਤੋਂ ਜ਼ਿਆਦਾ ਸਰਜਰੀ ਦਾ ਸਮਾਨ ਸਸਤੇ ਮੁੱਲ ਤੇ ਉਪਲੱਬਧ ਹੈ। ਅਮ੍ਰਿਤ ਸਟੋਰਸ ਵਿੱਚ ਵੀ ਮਿਲ ਰਹੀਆਂ 50% ਘੱਟ ਕੀਮਤ  ਦੀਆਂ ਦਵਾਈਆਂ ਦਾ ਲਾਭ ਲਗਭਗ 75-80 ਲੱਖ ਮਰੀਜ਼ ਉਠਾ ਚੁੱਕੇ ਹਨ। ਇਸ ਦੇ ਇਲਾਵਾ ਅੱਜ stents ਅਤੇ knee plant ਦੀ ਕੀਮਤ ਵਿੱਚ ਕਮੀ ਨਾਲ ਦੇਸ਼  ਦੇ ਗ਼ਰੀਬ ਅਤੇ ਮਧ ਵਰਗ  ਦੇ  ਲਗਭਗ ਸਾਢੇ ਪੰਜ ਹਜ਼ਾਰ ਕਰੋਡ਼ ਦੀ ਬੱਚਤ ਹੋਈ ਹੈ।  ਇਨ੍ਹਾਂ ਦੀਆਂ ਕੀਮਤਾਂ ਪਹਿਲਾਂ  ਦੇ ਮੁਕਾਬਲੇ ਲਗਭਗ ਇੱਕ ਤਿਹਾਈ ਹੋ ਗਈਆਂ ਹਨਤਿੰਨ ਗੁਣਾ ਘੱਟ ਹੋ ਗਈਆਂ ਹਨ ।  ਨਾਲ ਹੀ ਜੀਐੱਸਟੀ ਦੇ ਬਾਅਦ ਵੀ ਕਈ ਦਵਾਈਆਂ ਦੀ ਕੀਮਤ ਘੱਟ ਹੋਣ ਕਰਕੇ ਲੋਕਾਂ ਨੂੰ ਵੀ ਲਾਭ ਮਿਲਿਆ ਹੈ। ਦੇਸ਼  ਦੇ ਲਗਭਗ ਹਰ ਜ਼ਿਲ੍ਹੇ ਵਿੱਚ Dialysis Centre ਬਣਾਏ ਗਏ ਹਨ।  ਇੱਥੇ ਗ਼ਰੀਬਾਂ ਨੂੰ ਮੁਫ਼ਤ Dialysis ਦੀ ਸਹੂਲਤ ਦਿੱਤੀ ਜਾ ਰਹੀ ਹੈ ।  ਹੁਣ ਤੱਕ ਲਗਭਗ ਢਾਈ ਲੱਖ Patient ਇਸ ਦਾ ਲਾਭ ਉਠਾ ਚੁੱਕੇ ਹਨ ।  ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਹਿਲਾਂ ਜਿੱਥੇ ਗ਼ਰੀਬ ਨੂੰ ਮੁਫਤ Dialysis ਲਈ ਸੌ-ਸੌਦੋ-ਸੌ ਕਿਲੋਮੀਟਰ ਜਾਣਾ ਪੈਂਦਾ ਸੀ ਹੁਣ ਉਸ ਨੂੰ ਆਪਣੇ ਹੀ ਜਿਲ੍ਹੇ ਵਿੱਚ ਸਹੂਲਤ ਮਿਲ ਰਹੀ ਹੈ।  ਜਦੋਂ ਉਹ ਇੰਨਾ ਦੂਰ ਨਹੀਂ ਜਾ ਸਕਦਾ ਸੀ ਤਾਂ ਦੂਜੇ ਹਸਪਤਾਲਾਂ ਵਿੱਚ ਪੈਸੇ ਖ਼ਰਚ ਕਰਕੇ Dialysis ਕਰਵਾਉਂਦਾ ਸੀ ।  ਹੁਣ ਗ਼ਰੀਬ ਨੂੰ ਮਿਲ ਰਹੀ ਮੁਫਤ Dialysis ਸਹੂਲਤ ਨਾਲ Dialysis  ਦੇ ਹਰ ਸੈਸ਼ਨ ਵਿੱਚ ਉਸ ਦੇ ਲਗਭਗ 1500 ਤੋਂ 2000 ਰੁਪਏ ਦੀ ਬੱਚਤ ਹੋ ਰਹੀ ਹੈ ।  ਇਸ ਪ੍ਰੋਗਰਾਮ ਤਹਿਤ ਘੱਟੋਂ-ਘੱਟੋਂ 25 ਲੱਖ Dialysis ਸੈਸ਼ਨ ਮੁਫਤ ਵਿੱਚ ਕੀਤੇ ਗਏ ਹਨ ।  ਇਸ ਦੇ ਇਲਾਵਾ Preventive Health Care  ਵਜੋਂ ਯੋਗ ਨੇ ਵੀ ਨਵੇਂ ਸਿਰੇ ਤੋਂ ਆਪਣੀ ਪਹਿਚਾਣ ਨੂੰ ਸਥਾਪਿਤ ਕੀਤਾ ਹੈ।  ਯੋਗ ਦਾ ਮਜ਼ਾਕ ਉੜਾਉਂਦੇ ਰਹਿੰਦੇ ਹੋ ਲੇਕਿਨ ਅੱਜ ਪੂਰੇ ਵਿਸ਼ਵ ਵਿੱਚ ਯੋਗ ਨੇ ਆਪਣੇ ਲਈ ਜਗ੍ਹਾ ਬਣਾ ਲਈ ਹੈ ਉਸ ਦਾ ਡੰਕਾ ਵੱਜ ਗਿਆ ਹੈ। ਮੈਂ ਇਹ ਤਾਂ ਕਦੇ ਨਹੀਂ ਕਹਿ ਸਕਦਾ ਕਿ ਕਿਸੇ ਭੋਗੀ ਨੂੰ ਯੋਗ,ਯੋਗੀ ਬਣਾ ਦੇਵੇਗਾ ਲੇਕਿਨ ਮੈਂ ਇੰਨਾ ਜ਼ਰੂਰ ਕਹਿ ਸਕਦਾ ਹਾਂ ਕਿ ਯੋਗ ਭੋਗੀ ਨੂੰ ਰੋਗੀ ਹੋਣ ਤੋਂ ਤਾਂ ਬਚਾ ਸਕਦਾ ਹੈ। ਅੱਜ ਯੋਗ ਦੁਨੀਆ ਭਰ ਵਿੱਚ Mass Movement ਬਣ ਰਿਹਾ ਹੈ ।  ਕੁਝ ਦਿਨ ਪਹਿਲਾਂ ਹੀ ਅਸੀਂ ਦੇਖਿਆ ਹੈ ਕਿ ਕਿਵੇਂ ਪੂਰੀ ਦੁਨੀਆ ਵਿੱਚ 21 ਜੂਨ ਨੂੰ ਅੰਤਤਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਅਤੇ ਮੈਨੂੰ ਦੱਸਿਆ ਗਿਆ ਹੈ ਮੈਨੂੰ ਏਮਸ ਵਿੱਚ ਵੀ ਇਨ੍ਹਾਂ ਦਿਨਾਂ ਚ ਯੋਗ ਦੀ ਕਾਫ਼ੀ ਜਾਗਰੂਕਤਾ ਆਈ ਹੈ। ਸਾਰੇ ਡਾਕਟਰ ਮਿੱਤਰ ਵੀ ਯੋਗ ਕਰ ਰਹੇ ਸਨ।  ਮੈਨੂੰ ਅੱਛਾ  ਲਗਿਆ

ਸਾਥੀਓਦੇਸ਼  ਦੇ ਹਰ ਨਾਗਰਿਕ ਤੱਕ ਸਿਹਤ ਸੇਵਾ ਪਹੁੰਚਾਉਣਾ ਇਸ ਸਰਕਾਰ ਦਾ ਟੀਚਾ ਹੈ ਲੇਕਿਨ ਤੁਹਾਡੇ ਵੀ ਸਰਗਰਮ ਸਹਿਯੋਗ  ਦੇ ਬਿਨਾਤੁਹਾਡੇ ਸਾਥ ਬਿਨਾਂ, ਯਾਨੀ ਪੂਰੀ ਇਸ ਮੈਡੀਕਲ ਦੁਨੀਆ ਦੇ ਨਾਲ ਦੇ ਬਿਨਾਂ ਇਹ ਸੰਭਵ ਨਹੀਂ ਹੈ। ਅੱਜ ਜਦੋਂ ਦੇਸ਼ ਨਿਊ ਇੰਡੀਆ  ਦੇ ਸੰਕਲ‍ਪ ਨਾਲ ਅੱਗੇ ਵਧ ਰਿਹਾ ਹੈ ਤਾਂ ਹੈਲਥ  ਸੈਕਟਰ ਨਾਲ ਜੁਡ਼ੇ ਲੋਕਾਂ ਨੂੰ ਵੀ ਆਪਣੇ ਲਈ ਨਵੇਂ ਸੰਕਲਪ ਤੈਅ ਕਰਨੇ ਚਾਹੀਦੇ ਹਨ ।  2022 ਜਦੋਂ ਅਜ਼ਾਦੀ  ਦੇ 75 ਸਾਲ ਹੋਣਗੇਮੈਂ ਜੇਕਰ ਮੈਡੀਕਲ ਪ੍ਰੋਫੈਸ਼ਨ ਵਿੱਚ ਹਾਂਮੈਂ ਡਾਕਟਰ ਹਾਂ ਮੈਂ ਅਤੇ ਸਹਾਇਕ ਹਾਂ –  2022 ਤੱਕ ਹੈਲਥ ਸੈਕਟਰ ਵਿੱਚ ਮੇਰਾ ਇਹ ਸੰਕਲਪ ਰਹੇਗਾ ਜਦੋਂ ਅਜ਼ਾਦੀ  ਦੇ 75 ਸਾਲ ਹੋਣਗੇ ਮੈਂ ਵੀ ਇੰਨਾ ਕਰਾਂਗਾਇਹ ਇਸ ਦੇਸ਼ ਵਿੱਚ ਮਾਹੌਲ ਬਣਾਉਣ ਦੀ ਜ਼ਰੂਰਤ ਹੈ।  ਸਰਕਾਰ ਸਾਲ 2025 ਤੱਕ ਦੇਸ਼ ਨੂੰ ਟੀਬੀ ਤੋਂ ਮੁਕਤ ਕਰਨ ਲਈ ਕਾਰਜ ਕਰ ਰਹੀ ਹੈ  ਟੀਬੀ ਮਰੀਜ਼ਾਂ  ਦੇ ਪੋਸਣਾ ਨੂੰ ਧਿਆਨ ਵਿੱਚ ਰੱਖਦਿਆਂ ਹਰ ਮਹੀਨੇ ਉਨ੍ਹਾਂ ਨੂੰ  500 ਰੁਪਏ ਦੀ ਆਰਥਕ ਮਦਦ ਵੀ ਦਿੱਤੀ ਜਾ ਰਹੀ ਹੈ

ਸਾਥੀਓ ਵਿਸ਼ਵ  ਦੇ ਹੋਰ ਦੇਸ਼ਾਂ ਨੇ ਆਪਣੇ ਆਪ ਨੂੰ ਟੀਬੀ ਮੁਕਤ ਕਰਨ ਲਈ ਸਾਲ 2030 ਤੱਕ ਦਾ ਸਮਾਂ ਤੈਅ ਕੀਤਾ ਹੈ। ਸਾਨੂੰ ਦੇਸ਼ ਨੂੰ ਛੇਤੀ‍ ਤੋਂ ਛੇਤੀ ਟੀਬੀ ਮੁਕਤ ਕਰਨ ਲਈ ਸੰਕਲਪ ਨਾਲ ਕੰਮ ਕਰਨਾ ਹੋਵੇਗਾਦੁਨੀਆ 2030 ਵਿੱਚ ਪੂਰਾ ਕਰਨਾ ਚਾਹੁੰਦੀ ਹੈ ਅਸੀਂ 2025 ਵਿੱਚ ਪੂਰਾ ਕਰਨਾ ਚਾਹੁੰਦੇ ਹਾਂ। ਪੂਰੀ ਦੁਨੀਆ ਦੀ ਨਜ਼ਰ  ਭਾਰਤ ਤੇ ਹੈ ਕਿ ਕੀ ਉਹ ਅਜਿਹਾ ਕਰ ਸਕੇਗਾ? ਮੈਨੂੰ ਦੇਸ਼ ਦੇ ਮੈਡੀਕਲ ਸੈਕਟਰ ਤੇ ਭਰੋਸਾ ਹੈ ਉਸਦੀ ਸਮਰੱਥਾ ਤੇ ਭਰੋਸਾ ਹੈ ਕਿ ਉਹ ਇਸ ਚੁਣੌਤੀ ਤੇ ਪੂਰੀ ਪ੍ਰਤੀਬੱਧਤਾ ਨਾਲ ਕੰਮ ਕਰਨਗੇ ਅਤੇ ਦੇਸ਼ ਨੂੰ ਜਸ ਦਿਵਾਕੇ ਰਹਿਣਗੇ ਇਹ ਮੇਰਾ ਵਿਸ਼ਵਾਸ ਹੈ।  ਅਜਿਹਾ ਹੀ ਇੱਕ ਮਹੱਤਵਪੂਰਨ ਵਿਸ਼ਾ ਹੈ ਮਾਤਾ ਅਤੇ ਸ਼ਿਸੂ ਮ੍ਰੌਤ ਦਰ । ਜਿਵੇਂ ਮੈਂ ਪਹਿਲਾਂ ਕਿਹਾ ਕਿ ਭਾਰਤ ਨੇ ਪਿਛਲੇ ਚਾਰ ਸਾਲਾਂ ਵਿੱਚ ਇਸ ਵਿਸ਼ੇ ਤੇ ਜ਼ਿਕਰਜੋਗ ਪ੍ਰਗਤੀ ਕੀਤੀ ਹੈ ਲੇਕਿਨ ਮਾਤਾ ਅਤੇ ਸ਼ਿਸ਼ੂ ਮੌਤ ਦਰ ਨੂੰ ਘੱਟ ਤੋਂ ਘੱਟ ਕੀਤੇ ਜਾਣ ਲਈ ਅਸੀਂ ਸਾਰਿਆਂ ਨੂੰ ਮਿਲਕੇ ਆਪਣੀਆਂ ਕੋਸ਼ਿਸ਼ਾਂ ਨੂੰ ਹੋਰ ਜ਼ਿਆਦਾ ਵਧਾਉਣਾ ਹੋਵੇਗਾ ਇਸ ਦੇ ਲਈ ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਤਵ ਅਭਿਆਨ ਅਤੇ ਪ੍ਰਧਾਨ ਮੰਤਰੀ ਮਾਤ੍ਰਤਵ ਵੰਦਨਾ ਯੋਜਨਾ ਅਤੇ ਰਾਸ਼ਟਰੀ ਪੋਸ਼ਣ ਅਭਿਆਨ   ਤਹਿਤ ਮਿਸ਼ਨ ਮੋਡ ਵਿੱਚ ਕੰਮ ਚਲ ਰਿਹਾ ਹੈ। ਇਸ ਮਿਸ਼ਨ ਨੂੰ ਆਪਣੇ ਜੀਵਨ ਦਾ ਮਿਸ਼ਨ ਬਣਾ ਕੇ ਕਾਰਜ ਕੀਤਾ ਜਾਵੇ ।  ਜਨ ਅੰਦੋਲਨ ਦੀ ਤਰ੍ਹਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਨ੍ਹਾਂ ਨਾਲ ਜੋੜਿਆ ਜਾਵੇ ਤਾਂ ਨਿਸ਼ਚਿਤ ਤੌਰ ਤੇ ਜਲਦੀ ਹੀ ਅਤੇ ਲੋੜੀਂਦਾ ਨਤੀਜਾ ਅਸੀਂ ਪ੍ਰਾਪਤ  ਕਰਕੇ ਰਹਾਂਗੇ। ਇਸ ਵਿਸ਼ਵਾਸ ਨੂੰ ਲੈ ਕੇ ਅੱਗੇ ਵਧਣਾ ਹੈ

ਸਾਥੀਓਅੱਜ ਦੇਸ਼ ਵਿੱਚ ਇਮਾਨਦਾਰੀ ਦਾ ਅਜਿਹਾ ਮਾਹੌਲ ਬਣਿਆ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਰਾਸ਼ਟਰ  ਨਿਰਮਾਣ ਦੀ ਆਪਣੀ ਜ਼ਿੰਮੇਦਾਰੀ ਵੱਧ-ਚੜ੍ਹ ਕੇ ਅੱਗੇ ਵੱਧ  ਕੇ ਉਠਾ ਰਹੇ ਹਨ। ਲੋਕਾਂ ਵਿੱਚ ਇਹ ਭਾਵ ਆਇਆ ਹੈਇਹ ਵਿਸ਼ਵਾਸ ਵਧਿਆ ਹੈ ਕਿ ਅਸੀਂ ਜੋ ਟੈਕਸ ਦਿੰਦੇ ਹਨ ਉਸ ਦੀ ਪਾਈ-ਪਾਈ ਦੇਸ਼ ਦੀ ਭਲਾਈ ਲਈ ਖ਼ਰਚ ਹੋ ਰਹੀ ਹੈ ।  ਅਤੇ ਇਸ ਵਿਸ਼ਵਾਸ ਦਾ ਨਤੀਜਾ ਸਮਾਜ  ਦੇ ਹਰ ਪੱਧਰ ਤੇ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ।  ਤੁਹਾਨੂੰ ਧਿਆਨ ਹੋਵੇਗਾ ਮੈਂ ਜਦੋਂ ਲਾਲ ਕਿਲ੍ਹੇ ਤੋਂ ਦੇਸ਼  ਦੇ ਲੋਕਾਂ ਨੂੰ ਤਾਕੀਦ ਕੀਤਾ ਸੀ ਕਿ ਜੋ ਸਮਰੱਥਾਵਾਨ ਹੈ ਜੋ ਖ਼ਰਚ ਕਰ ਸਕਦੇ ਹਨ ਅਜਿਹੇ ਲੋਕ ਗੈਸ ਸਬਸਿਡੀ ਕਿਓਂ ਲੈਂਦੇ ਹਨਛੱਡ ਦਿਓ ਨਾਇੰਨੀ ਜਿਹੀ ਗੱਲ ਮੈਂ ਕਹੀ ਸੀ ਅਤੇ ਮੇਰੀ ਇੰਨੀ ਜਿਹੀ ਗੱਲ ਨੂੰ ਮੰਨ ਕੇ ਇਸ ਦੇਸ਼  ਦੇ ਸਵਾ ਕਰੋਡ਼ ਪਰਿਵਾਰਾਂ  ਨੇ ਗੈਸ ਸਬਸਿਡੀ ਛੱਡ ਦਿੱਤੀ। ਵਰਨਾ ਸਾਡੇ ਦੇਸ਼ ਵਿੱਚ ਅਜਿਹਾ ਹੀ ਮੰਨਣ ਨੂੰ ਮੰਨ ਲਿਆ ਜਾਂਦਾ ਹੈ ਕਿ ਭਈ ਕੋਈ ਛੱਡਦਾ ਨਹੀਂ ਇੱਕ ਵਾਰ ਮਿਲਿਆ ਤਾਂ ਮਿਲਿਆ ਅਤੇ ਸੁਭਾਅ ਹੈ ਤੁਸੀਂ ਜਹਾਜ਼ ਵਿੱਚ ਜਾਂਦੇ ਹੋਵੋਗੇ ਨਾਲ ਦੀ ਵਿੱਚ ਸੀਟ ਖਾਲੀ ਹੋਵੇਤੁਹਾਡੀ ਸੀਟ ਨਹੀਂ ਹੈ ਜਹਾਜ਼ ਚਲਣ ਦੀ ਤਿਆਰੀ ਚ ਹੈ ਤਾਂ ਤੁਸੀਂ ਮੋਬਾਈਲ ਫੋਨ ਰੱਖਿਆ ਕਿਤਾਬ ਰੱਖੀ ਅਤੇ ਇੰਨ੍ਹੇ ਵਿੱਚ ਅਖੀਰ ਵਿੱਚ ਕੋਈ ਆ ਗਿਆ ਉਸ ਸੀਟ ਤੇ ਬੈਠਣ ਵਾਲਾ ਤਾਂ ਕੀ, ਹੁੰਦਾ ਹੈ ਸੀਟ ਤੁਹਾਡੀ ਨਹੀਂ ਹੈ ਤੁਸੀਂ ਤਾਂ ਆਪਣੀ ਸੀਟ ਤੇ ਬੈਠੇ ਹੋ ਛੱਡਣ ਦਾ ਮਨ ਨਹੀਂ ਕਰਦਾ ਇਹ ਕਿੱਥੋਂ ਆ ਗਿਆ। ਇਸ ਮਾਨਸਿਕਤਾ ਵਿੱਚ ਇਸ ਦੇਸ਼ ਵਿੱਚ 25 ਕਰੋਡ਼ ਪਰਿਵਾਰ ਹਨ 25 ਕਰੋਡ਼ ਪਰਿਵਾਰਾਂ ਵਿੱਚੋਂ ਸਵਾ ਕਰੋਡ਼ ਪਰਿਵਾਰ ਗੈਸ ਸਬਸਿਡੀ ਕਹਿਣ ਮਾਤ੍ਰ ਤੇ ਛੱਡ ਦੇਣ ।  ਮਤਲਬ ਦੇਸ਼ ਦੀ ਤਾਕਤ ਦੇਸ਼ ਦਾ ਮਿਜਾਜ਼ ਕਿਵੇਂ ਦਾ ਹੈ ਇਸ ਦਾ ਅਸੀਂ ਅਨੁਭਵ ਕਰ ਸਕਦੇ ਹਾਂ ।  ਇੱਕ ਹੋਰ ਗੱਲ ਮੈਂ ਦੱਸਣਾ ਚਾਹੁੰਦਾ ਹਾਂ ਇਸੇ ਤਰ੍ਹਾਂ ਬੀਤੇ ਦਿਨੀਂ ਰੇਲਵੇ ਵੱਲੋਂਤੁਹਾਨੂੰ ਪਤਾ ਹੈ ਜੋ ਸੀਨੀਅਰ ਸਿਟੀਜ਼ਨ ਜੋ ਰੇਲਵੇ ਵਿੱਚ ਯਾਤਰਾ ਕਰਦੇ ਹਨ ਉਨ੍ਹਾਂ ਨੂੰ ਸਬਸਿਡੀ ਮਿਲਦੀ ਹੈ ਕੰਸੈਸ਼ਨ ਮਿਲਦਾ ਹੈ ।  ਅਤੇ ਮੈਂ ਵੀ ਕਦੇ ਇਸ ਦਾ ਐਲਾਨ ਨਹੀਂ ਕੀਤਾ ਸੀ ਕਿ ਮੈਂ ਸੋਚ ਰਿਹਾ ਸੀ ਕਰਾਂ ਨਾ ਕਰਾਂ ਲੇਕਿਨ ਰੇਲਵੇ ਨੇ ਆਪਣੇ ਫ਼ਾਰਮ ਵਿੱਚ ਲਿਖ ਦਿੱਤਾ ਕਿ ਕੀ ਤੁਸੀਂ ਆਪਣੀ ਸਬਸਿਡੀ ਛੱਡਣ ਲਈ ਸਹਿਮਤ ਹੋ। ਤੁਹਾਨੂੰ ਜਾਣਕੇ  ਦੇ ਅਸਚਰਜ ਹੋਵੇਗਾ ਜੀਅਤੇ ਸਾਡੇ ਇਸ ਦੇਸ਼ ਦੀ ਤਾਕਤ ਨੂੰ ਪਹਿਚਾਣਨਾ ਪਛਾਣਨਾ  ਹੋਵੇਗਾ।  ਸਿਰਫ ਰੇਲਵੇ  ਦੇ Reservation  ਦੇ application form ਵਿੱਚ ਇੰਨਾ ਲਿਖਿਆ ਗਿਆ ਕਿ ਕੀ ਤੁਸੀਂ ਆਪਣਾ senior citizen ਦਾ benefit ਛੱਡਣਾ ਚਾਹੁੰਦੇ ਹੋ। ਅਤੇ ਮੈਂ ਮਾਣ ਨਾਲ ਕਹਿ ਰਿਹਾ ਹਾਂ ਪਿਛਲੇ ਅੱਠ-ਨੌਂ ਮਹੀਨੇ  ਦੇ ਅੰਦਰ 42 lacs senior citizen passengers ਨੇ ਆਪਣੀ subsidy ਦਾ benefit ਨਹੀਂ ਲਿਆ ਛੱਡ ਦਿੱਤਾ। ਯਾਨੀ ਦੇਸ਼  ਦੇ ਅੰਦਰ ਕੀ ਮਾਹੌਲ ਬਣਿਆ ਹੈ। ਇੰਜ ਹੀ ਮੈਂ ਇੱਕ ਵਾਰ ਦੇਸ਼  ਦੇ ਡਾਕਟਰਾਂ ਨੂੰ ਤਾਕੀਦ ਕੀਤੀ ਸੀ। ਮੈਂ ਕਿਹਾ ਸੀ ਕਿ ਮਹੀਨੇ ਵਿੱਚ ਇੱਕ ਵਾਰ 9 ਤਾਰੀਖ ਨੂੰ ਕੋਈ ਵੀ ਗ਼ਰੀਬ pregnant women ਤੁਹਾਡੇ ਦਰਵਾਜ਼ੇ ਤੇ ਆਉਂਦੀ ਹੈ ਤੁਸੀਂ ਸੇਵਾ ਭਾਵ ਨਾਲ ਮਹੀਨੇ ਵਿੱਚ ਇੱਕ ਦਿਨ 9 ਤਾਰੀਖ ਨੂੰ ਉਸ ਗ਼ਰੀਬ ਮਾਂ ਪ੍ਰਤੀ ਸਮਰਪਿਤ ਕਰ ਦਿਓ।  ਉਸ ਗ਼ਰੀਬ ਨੂੰ ਚੈੱਕ ਕਰੋ ਉਸ ਨੂੰ ਗਾਈਡ ਕਰੋ ਉਸ ਨੂੰ  ਕੀ ਕਰਨਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਹਜ਼ਾਰਾਂ ਡਾਕਟਰਾਂ ਬਹੁਤ ਹੀ ਸੇਵਾ ਭਾਵ ਨਾਲ ਅੱਗੇ ਆਏ ਉਨ੍ਹਾਂ  ਦੇ  ਆਪਣੇ ਹਸਪਤਾਲ ਦੇ ਬਾਹਰ ਬੋਰਡ ਲਗਾ ਦਿੱਤਾ ਹੈ ਅਤੇ 9 ਤਾਰੀਖ ਨੂੰ ਉੱਥੇ ਮੁਫਤ ਵਿੱਚ ਸੇਵਾ ਮਿਲਦੀ ਹੈ ਇਹ ਜਾਣਕੇ ਗਰਭਵਤੀ ਔਰਤਾਂ ਉਨ੍ਹਾਂ ਡਾਕਟਰਾਂ  ਕੋਲ ਪੁੱਜਦੀਆਂ ਹਨ।  ਕਰੋਡ਼ਾਂ ਭੈਣਾਂ ਨੂੰ ਇਸ ਦਾ ਲਾਭ ਹੋਇਆ ਹੈ।  ਮੈਂ ਚਾਹਾਂਗਾ ਕਿ ਸਾਡੇ ਅਤੇ ਡਾਕਟਰ ਮਿੱਤਰ ਅੱਗੇ ਆਉਣ ਇਹ ਅਜਿਹਾ ਸੇਵਾ ਦਾ ਕੰਮ ਹੈ ਕਿਉਂ ਕਿ ਅਸੀਂ ਸਭ ਨੇ ਮਿਲਕੇ ਇਨ੍ਹਾਂ ਸਮੱਸਿਆਵਾਂ  ਦੇ ਸਮਾਧਾਨ ਲਈ ਦੇਸ਼ ਵਿੱਚ ਦੋ ਕਦਮ ਅੱਗੇ ਵਧਣਾ ਹੈ ।  ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਤਵ ਅਭਿਆਨ ਤਹਿਤ ਹੁਣ ਤੱਕ ਦੇਸ਼ ਵਿੱਚ ਸਵਾ ਕਰੋਡ਼ ਗਰਭਵਤੀ ਔਰਤਾਂ ਦੀ ਜਾਂਚ ਇਨ੍ਹਾਂ ਡਾਕਟਰਾਂ ਵੱਲੋਂ ਹੋਈ ਹੈਸਵਾ ਕਰੋਡ਼।  ਮੈਂ ਇਸ ਅਭਿਆਨ ਵਿੱਚ ਉਨ੍ਹਾਂ ਮੇਰੇ ਡਾਕਟਰ ਦੋਸਤਾਂ  ਦੇ ਸਹਿਯੋਗ  ਦੇ ਲਈ ਹਰ ਮੈਡੀਕਲ ਪ੍ਰੋਫੇਸ਼ਨ ਲਈ ਕੰਮ ਕਰਨ ਵਾਲੇ ਇਨ੍ਹਾਂ ਸਭ ਦੀ ਪ੍ਰਸ਼ੰਸਾ ਕਰਦਾ ਹਾਂ। ਅਤੇ ਮੈਂ ਚਾਹਾਂਗਾ ਕਿ ਇਹ ਗੱਲ ਅੱਗੇ ਵਧਾਓ ।  ਇਹੀ ਸੇਵਾ ਭਾਵ ਇਸ ਸਮੇਂ ਰਾਸ਼ਟਰੀ ਸਵਰਾਜ ਅਭਿਆਨ ਦੌਰਾਨ ਕੀਤਾ ਜਾ ਰਿਹਾ ਹੈ।  ਅਸੀਂ ਵੀ ਇੱਕ ਪ੍ਰੋਗਰਾਮ ਕੀਤਾ ਤੁਹਾਨੂੰ ਜਰਾ ਕੁਝ ਚੀਜਾਂ ਚੌਵ੍ਹੀ ਘੰਟੇ ਚੈਨਲ ਵਿੱਚ ਨਹੀਂ ਦਿਖਾਈ ਦਿੰਦੀਆਂ ਨਾ ਅਖਬਾਰ ਦੀਆਂ ਸੁਰਖੀਆਂ ਵਿੱਚ ਹੁੰਦੀਆਂ ਹਨਅਸੀਂ ਇੱਕ ਗ੍ਰਾਮ ਸਵਰਾਜ ਅਭਿਆਨ ਕੀਤਾ।  ਇੱਕ 17 thousand select ਕੀਤੇ ਉਸ ਦੇ ਕੁਝ ਪੈਰਾਮੀਟਰ ਸਨ ਅਤੇ 7 ਕੰਮ ਤੈਅ ਕੀਤੇ ਉਨ੍ਹਾਂ 7 ਕੰਮਾਂ ਨੂੰ ਉੱਥੇ 100 percent ਪੂਰਾ ਕਰਨਾ ਹੈ।  ਉਸ ਵਿੱਚ ਇੱਕ ਟੀਕਾਕਰਨ ਸੀ।  ਇਸ ਟੀਕਾਕਰਨ ਦੇ ਕੰਮ ਨੂੰ ਅਸੀਂ ਸਫਲਤਾਪੂਰਵਕ 17 thousand villages ਵਿੱਚ ਪੂਰਾ ਕੀਤਾ ।  ਹੁਣੇ ਅਸੀਂ ਤੈਅ ਕੀਤਾ ਹੈ ਕਿ 15 ਅਗਸਤ ਤੱਕ 115 ਜੋ aspirational districts ਅਸੀਂ ਬਣਾਏ ਹਨ ।   ਜੋ ਅੱਜ ਰਾਜ ਦੀ ਜੋ average ਨਾਲ ਹੈ ਉਸ ਦੇ ਵੀ ਪਿੱਛੇ ਹੈ ਲੇਕਿਨ ਤਾਕਤਵਰ ਹੈ ਉਨ੍ਹਾਂ 115 districts  ਦੇ ਅੰਦਰ ਕਰੀਬ 45 thousand villages ਹਨ ਜਿੱਥੇ ਦੇਸ਼  ਦੇ ਕਰੀਬ ਗ੍ਰਾਮੀਣ ਜੀਵਨ ਦੀ 40% ਜਨਸੰਖਿਆਂ ਇਸ ਜਗ੍ਹਾ ਤੇ ਰਹਿੰਦੀ ਹੈ ।  ਉਨ੍ਹਾਂ  ਲਈ ਵੀ 7 ਅਜਿਹੇ ਕੰਮ ਦੱਸੋ ਜੋ ਅਸੀਂ 100% ਪੂਰਾ ਕਰਨੇ ਹਨ ।  ਉਨ੍ਹਾਂ ਵਿੱਚ ਵੀ ਇੱਕ ਟੀਕਾਕਰਨ ਹੈ।  ਯਾਨੀ ਇੱਕ ਤਰ੍ਹਾਂ ਨਾਲ ਹੈਲਥ ਸੈਕਟਰ ਵਿੱਚ ਅਤੇ ਦੇਸ਼ ਵਿੱਚ ਟੀਕਾਕਰਨ  ਦੇ ਦਾਇਰੇਂ ਨੂੰ ਵਧਾਉਣ ਵਿੱਚ ਵੱਖ-ਵੱਖ ਸੈਕਟਰਾਂ ਨਾਲ ਜੁਡ਼ੇ ਹੋਏ ਵਿਅਕਤੀਆਂ ਨੇ ਜਿਸ ਤਰ੍ਹਾਂ ਦਾ ਕੰਮ ਕੀਤਾ ਹੈ ਮੈਂ ਸਮਝਦਾ ਹਾਂ ਉਹ ਵੀ ਪ੍ਰਸੰਸਾਯੋਗ ਹੈ। ਇਹ ਤੁਸੀਂ ਸਾਰੀਆਂ  ਦੀ ਕੋਸ਼ਿਸ਼ ਨਾਸ ਗੀ ਸੰਭਵ ਹੋਇਆ ਹੈ ਕਿ ਅੱਜ ਦੇਸ਼  ਦੇ ਟੀਕਾਕਰਨ  ਦੇ ਵਧਣ ਦੀ ਰਫਤਾਰ ਛੇ ਫ਼ੀਸਦੀ ਤੱਕ ਪਹੁੰਚ ਗਈ ਹੈ ।  ਛੇ ਫ਼ੀਸਦੀ ਸੁਣਨ  ਦੇ ਬਾਅਦ ਤੁਹਾਨੂੰ ਜ਼ਿਆਦਾ ਲਗਦਾ ਨਹੀਂ ਹੈ।  ਛੇ ਫ਼ੀਸਦੀ ਲੇਕਿਨ ਪਹਿਲਾਂ ਇੱਕ ਫ਼ੀਸਦੀ ਵੀ ਨਹੀਂ ਹੁੰਦਾ ਸੀ। ਤੁਹਾਡੀ ਇਸ ਪ੍ਰਤੀਬੱਧਤਾ ਦੀ ਵਜ੍ਹਾ ਨਾਲ ਦੇਸ਼ ਸੰਪੂਰਨ ਟੀਕਾਕਰਨ  ਦੇ ਟੀਚੇ ਨੂੰ ਪ੍ਰਾਪਤ ਕਰਨ  ਵੱਲ ਵਧ ਰਿਹਾ ਹੈ ।  ਦੇਸ਼ ਵਿੱਚ ਹਰ ਗਰਭਵਤੀ ਮਹਿਲਾ ਅਤੇ ਬੱਚੇ ਨੂੰ ਟੀਕਾਕਰਨ ਦਾ ਸੰਕਲਪ ਨਵੇਂ ਭਾਰਤ  ਦੇ ਨਿਰਮਾਣ ਵਿੱਚ, ਸਿਹਤ ਪਰਿਵਾਰ  ਦੇ ਨਿਰਮਾਣ ਵਿੱਚ ਵੱਡੀ ਭੂਮਿਕਾ ਨਿਭਾਏਗਾ

ਸਾਥੀਓ , ਤੰਦਰੁਸਤ  ਪਰਿਵਾਰ ਨਾਲ ਹੀ ਤੰਦਰੁਸਤ ਸਮਾਜ ਅਤੇ ਤੰਦਰੁਸਤ ਸਮਾਜ ਨਾਲ ਹੀ ਤੰਦਰੁਸਤ ਰਾਸ਼ਟਰ ਦਾ  ਨਿਰਮਾਣ ਹੁੰਦਾ ਹੈ। ਸਾਡੇ ਸਭ ਤੇ ਅਤੇ ਖਾਸ ਤੌਰ ਤੇ ਤੁਹਾਡੇ ਤੇ ਦੇਸ਼ ਨੂੰ ਤੰਦਰੁਸਤ ਰੱਖਣ ਦੀ ਜ਼ਿੰਮੇਵਾਰੀ ਹੈ ਅਤੇ ਇਸ ਲਈ ਰਾਸ਼ਟਰਪਤੀ ਜੀ ਵੀ ਤੁਹਾਨੂੰ ਰਾਸ਼ਟਰ ਨਿਰਮਾਣ ਦਾ ਇੱਕ ਮਹੱਤਵਪੂਰਨ ਪੈਰਵੀ  ਕਹਿੰਦੇ ਸਨ। ਆਓ ਸਰਕਾਰ  ਨਾਲ ਮਿਲਕੇ ਸਰਵੇ ਭਵੰਤੁ ਸੁਖਿਨ: ਸਰਵੇ ਸੰਤੁ ਨਿਰਾਮਯਾ: ਸਰਵੇ ਭਦ੍ਰਾਣਿ ਪਸ਼ਯੰਤੁ।  ਮਾ ਕਸ਼ਚਿਤ੍ ਦੁੱਖ ਭਾਗਭਵੇਤ ॥  ਇਸ ਨਿਰਾਮਯ ਜਗਤ ਲਈ ਨਿਰਾਮਯ ਲੋਕਾਂ ਲਈ ਇਸ ਸੰਕਲਪ ਨੂੰ ਮਨ ਵਿੱਚ ਧਾਰਨ ਕਰਦਿਆਂ ਨਿਊ ਇੰਡੀਆ ਨੂੰ ਸਿੱਧ ਕਰਨ ਲਈ ਅਸੀਂ ਸਭ ਅੱਗੇ ਵਧੀਏ ਅੱਜ ਇੱਥੇ ਇਸ ਪ੍ਰਬੰਧ ਵਿੱਚ ਜੋ ਸੁਵਿਧਾਵਾਂ ਦਿੱਲੀ ਅਤੇ ਦੇਸ਼ ਨੂੰ ਮਿਲੀਆਂ ਹਨ ਉਨ੍ਹਾਂ  ਲਈ ਇੱਕ ਵਾਰ ਫਿਰ ਮੈਂ ਬਹੁਤ-ਬਹੁਤ ਵਧਾਈ ਦੇ ਨਾਲ ਵਿਭਾਗ ਨੂੰ ਵੀ ਵਧਾਈ ਦਿੰਦਾ ਹਾਂ।  ਉਨ੍ਹਾਂ ਨੇ ਸਮਾਂ-ਸੀਮਾ ਵਿੱਚ ਇਸ ਸਾਰੇ ਕੰਮਾਂ ਨੂੰ ਪੂਰਾ ਕਰਨ ਦੀ ਲਗਦੀ ਵਾਹ ਕੋਸ਼ਿਸ਼ ਕੀਤੀ ਹੈ।  ਕਿਉਂਕਿ ਮੇਰੀ ਤਾਕੀਦ ਹੈ ਕਿ ਅਸੀਂ ਉਨ੍ਹਾਂ ਕੰਮਾਂ ਨੂੰ ਹੀ ਹੱਥ ਲਗਾਵਾਂਗੇ ਜਿਨ੍ਹਾਂ ਨੂੰ ਅਸੀਂ ਪੂਰਾ ਕਰ ਸਕੀਏ ਵਰਨਾ ਸਾਡੇ ਦੇਸ਼ ਵਿੱਚ ਹਾਲ ਅਜਿਹਾ ਸੀ ਕਿ Parliament  ਦੇ ਅੰਦਰ ਰੇਲਵੇ ਬਜਟ ਵਿੱਚ ਸੰਸਦ ਦੀ ਪਵਿੱਤਰਤਾਸੰਸਦ ਵਿੱਚ commitment ਹੁੰਦੀ ਹੈ। ਮੈਂ ਮਾਰਕ ਕੀਤਾ ਵੱਡੀ-ਵੱਡੀ ਧਿਆਨ ਵਿੱਚ ਮੇਰੇ ਆਇਆਕਰੀਬ-ਕਰੀਬ 15 ਸੌ ਚੀਜ਼ਾ ਐਲਾਨ ਕੀਤੀਆਂ ਗਈਆਂ ਸਨਇਕੱਲੇ ਰੇਲਵੇ ਨੇ ਪਿਛਲੇ ਤੀਹ, ਚਾਲ੍ਹੀਪੰਜਾਹ ਸਾਲ ਵਿੱਚ, ਅਤੇ ਮੈਂ ਜਦੋਂ ਪੁੱਛਿਆ ਕਿੱਥੇ ਹੈ ਤਾਂ ਕਾਗਜ ਤੇ ਵੀ ਨਹੀਂ ਸੀ ।  ਜ਼ਮੀਨ ਤੇ ਤਾਂ ਨਹੀਂ ਆਈ। ਅਸੀਂ ਉਸ ਰਸਤੇ ਤੇ ਜਾਣਾ ਨਹੀਂ ਚਾਹੁੰਦੇ। ਅਸੀਂ ਪੱਥਰ ਮਾਰਨ ਲਈ ਨਹੀਂ ਆਏ ਜੀਅਸੀਂ ਇੱਕ ਬਦਲਾਅ ਦਾ ਸੰਕਲਪ ਲੈ ਕੇ ਆਏ ਹਾਂ ਅਤੇ ਤੁਹਾਡੇ ਸਭ ਦਾ ਸਾਥ ਮੰਗਣ ਲਈ ਆਏ ਹਾਂ। ਤੁਹਾਡਾ ਸਾਥ ਅਤੇ ਸਹਿਯੋਗ ਲੈਕੇ ਦੇ ਦੇਸ਼ ਦੀ ਆਸ਼ਾ ਅਕਾਂਖਿਆ ਨੂੰ ਪੂਰਾ ਕਰਨ ਦਾ ਇੱਕ ਸੰਕਲਪ  ਲੈਕੇ  ਚੱਲ ਪਏ ਹਾਂਮੈਨੂੰ ਵਿਸ਼ਵਾਸ ਹੈ ਮੇਰੇ ਸਾਥੀਓ ਤੁਸੀਂ ਸਭ ਸਾਨੂੰ ਸਹਿਯੋਗ ਦੇਵੋਗੇ

ਬਹੁਤ-ਬਹੁਤ ਧੰਨਵਾਦ।

***

ਅਤੁਲ ਕੁਮਾਰ ਤਿਵਾਰੀ/ ਕੰਚਨ ਪਤਿਯਾਲ/ਮਮਤਾ