Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਐੱਨਸੀਸੀ ਰੈਲੀ ‘ਤੇ ਪ੍ਰਧਾਨ ਮੰਤਰੀ ਦੀ ਟਿੱਪਣੀ

ਐੱਨਸੀਸੀ ਰੈਲੀ ‘ਤੇ ਪ੍ਰਧਾਨ ਮੰਤਰੀ ਦੀ ਟਿੱਪਣੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਐੱਨਸੀਸੀ ਕੈਡਿਟਾਂ ਨੂੰ ਆਪਣਾ ਜੀਵਨ ਰਾਸ਼ਟਰ ਅਤੇ ਇਸ ਦੇ ਲੋਕਾਂ ਦੀ ਭਲਾਈ ਨੂੰ ਸਮਰਪਿਤ ਕਰਨ ਦਾ ਸੱਦਾ ਦਿੱਤਾ। ਐੱਨਸੀਸੀ ਰੈਲੀ ਮੌਕੇ ਸਮੁੱਚੇ ਦੇਸ਼ ਤੋਂ ਆਏ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਐੱਨਸੀਸੀ ਕੈਡਿਟਾਂ ਨੂੰ ਗਣਤੰਤਰ ਦਿਵਸ ਮਨਾਉਣ ਲਈ ਦਿੱਲੀ ਵਿੱਚ ਪਿਛਲੇ ਇੱਕ ਮਹੀਨੇ ਤੋਂ ਰਹਿ ਕੇ ਦੇਖੀਆਂ ਗਈਆਂ ਚੰਗੀਆਂ ਗੱਲਾਂ ਨੂੰ ਆਤਮਸਾਤ ਕਰਨ ਦੀ ਤਾਕੀਦ ਕੀਤੀ ਅਤੇ ਕਿਹਾ ਕਿ ਜਦੋਂ ਉਹ ਇੱਥੋਂ ਵਾਪਸ ਆਪਣੇ ਪਿੰਡਾਂ ਅਤੇ ਸ਼ਹਿਰਾਂ ਨੂੰ ਜਾਣਗੇ ਤਾਂ ਇਨ੍ਹਾਂ ਕਦਰਾਂ ਕੀਮਤਾਂ ਜਿਵੇਂ ਸਫ਼ਾਈ ਅਤੇ ਦੇਸ਼ ਭਗਤੀ ਨੂੰ ਉੱਥੇ ਵੀ ਫੈਲਾਉਣ। ਉਨ੍ਹਾਂ ਕਿਹਾ ਕਿ ਐੱਨਸੀਸੀ ਇੱਕ ਸੰਸਥਾ ਹੈ ਜਿਹੜੀ ਸਮੁੱਚੇ ਦੇਸ਼ ਦੇ ਨੌਜਵਾਨਾਂ ਨੂੰ ਜੋੜਦੀ ਹੈ ਅਤੇ ਰਾਸ਼ਟਰ ਪ੍ਰਤੀ ਏਕਤਾ ਦੀ ਭਾਵਨਾ ਵਿੱਚ ਯੋਗਦਾਨ ਪਾਉਂਦੀ ਹੈ।

ਪ੍ਰਧਾਨ ਮੰਤਰੀ ਨੇ ਇਸ ਗਣਤੰਤਰ ਦਿਵਸ ਨੂੰ ਭਾਰਤ ਦੇ ਸੰਵਿਧਾਨ ਰਚੇਤਾ ਬਾਬਾ ਸਾਹਿਬ ਅੰਬੇਡਕਰ ਦੀ 125 ਜੈਯੰਤੀ ਵਜੋਂ ਮਨਾਉਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਆਪਣਾ ਪੂਰਾ ਜੀਵਨ ਵਿਪਰੀਤ ਪ੍ਰਸਥਿਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਹ ਆਪਣੇ ਅੰਦਰ ਦੀ ਕਠਿਨਾਈ ਦਾ ਮੰਥਨ ਕਰਕੇ ਇਸ ਨੂੰ ਸੰਵਿਧਾਨ ਦੇ ਅੰਮ੍ਰਿਤ ਦਾ ਨਿਰਮਾਣ ਕਰਨ ਲਈ ਵਰਤਦੇ ਰਹੇ, ਜੋ ਸਾਨੂੰ ਕਈ ਦਹਾਕਿਆਂ ਬਾਅਦ ਵੀ ਮੋਢੇ ਨਾਲ ਮੋਢਾ ਜੋੜ ਕੇ ਚਲਣ ਵਿੱਚ ਮਦਦ ਕਰਦਾ ਹੈ।

ਏਕੇਟੀ/ਏਕੇ