ਪੀਐੱਮਇੰਡੀਆ
ਆਦਰਯੋਗ ਸ੍ਰੀ ਡਾ. ਐੱਮ. ਐੱਸ. ਸਵਾਮੀਨਾਥਨ ਜੀ, ਮੰਤਰੀ ਪ੍ਰੀਸ਼ਦ ਵਿੱਚ ਮੇਰੇ ਸਾਥੀ ਸ੍ਰੀਮਾਨ ਰਾਧਾ ਮੋਹਨ ਸਿੰਘ ਜੀ ਅਤੇ ਹਾਜ਼ਰ ਸਾਰੇ ਪਤਵੰਤਿਓ,
ਜਦੋਂ ਮੈਂ ਗੁਜਰਾਤ ਵਿਚ ਮੁੱਖ ਮੰਤਰੀ ਦੇ ਨਾਤੇ ਕੰਮ ਸੰਭਾਲ ਰਿਹਾ ਸੀ ਤਦ ਡਾ. ਸਵਾਮੀਨਾਥਨ ਜੀ ਨਾਲ ਮੇਰੀ ਪਛਾਣ ਹੋਈ ਅਤੇ ਉਸ ਵੇਲੇ ਅਸੀਂ ਇਕ soil health card ਯੋਜਨਾ ਸ਼ੁਰੂ ਕੀਤੀ ਸੀ। ਜਦੋਂ ਇਸ ਵਿਚਾਰ ਨੂੰ ਮੈਂ ਲਾਗੂ ਕਰ ਰਿਹਾ ਸੀ ਤਾਂ ਮੇਰੇ ਉਥੇ ਵੀ ਕਾਫੀ bureaucratic resistance ਰਹਿੰਦੀ ਸੀ, ਕਿ ਕੀ ਰਹੇ ਹੋ, ਕੀ ਕਰ ਰਹੇ ਹੋ,ਵਗੈਰਾ ਵਗੈਰਾ, ਪਰ ਜਦੋਂ ਸਵਾਮੀਨਾਥਨ ਜੀ ਨੇ Public ਲਈ ਇੱਕ ਬਿਆਨ ਦਿੱਤਾ, ਸ਼ਾਇਦ Chennai ਤੋਂ ਦਿੱਤਾ ਸੀ ਕਿ ਇਹ ਕਿੰਨਾ ਵੱਡਾ ਕਦਮ ਅਸੀਂ ਚੁੱਕਿਆ ਅਤੇ ਇਸ ਨਾਲ ਅੱਗੋਂ ਚੱਲ ਕੇ ਕਿੰਨਾ ਲਾਭ ਹੋਵੇਗਾ, ਅਤੇ ਇਕ ਦਮ ਮੇਰੇ ਸਾਥੀਆਂ ਨੂੰ ਜੋ ਚੀਜ਼ ਸਮਝ ਨਹੀਂ ਆ ਰਹੀ ਸੀ ਅਤੇ ਮੈਨੂੰ ਬੜੀ ਮਿਹਨਤ ਕਰਨੀ ਪੈ ਰਹੀ ਸੀ ਕਿ ਨਹੀਂ ਨਹੀਂ ਭਰਾਓ, ਇਸ ਨੂੰ ਕਰਨਾ ਹੈ, ਕਿਵੇਂ ਕਰਨਾ ਹੈ, ਪਰ ਜਿਵੇਂ ਹੀ ਡਾ. ਸਵਾਮੀਨਾਥਨ ਜੀ ਦਾ Statement ਆਇਆ ਅਖਬਾਰ ਵਿਚ, ਸਾਰੀ bureaucracy ਦਾ ਮੂਡ ਬਦਲ ਗਿਆ। ਸਭ ਨੂੰ ਲੱਗਾ ਕਿ ਇਹ ਤਾਂ ਬੜਾ ਅਹਿਮ ਕੰਮ ਕਰ ਰਹੀ ਹੈ ਅਤੇ ਹੁਣ ਕਰਨਾ ਹੈ। ਇਹ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਉਨ੍ਹਾਂ ਦੀ ਜੋ ਤਪੱਸਿਆ ਹੈ, ਸਾਧਨਾ ਹੈ, ਇਸ ਦਾ ਕਿੰਨਾ ਮੁੱਲ ਹੈ, ਉਹ ਮੈਂ ਆਪ ਮਹਿਸੂਸ ਕੀਤਾ। ਹੁਣ ਤਾਂ ਉਹ ਯੋਜਨਾ ਪੂਰੇ ਦੇਸ਼ ਵਿੱਚ ਲਾਗੂ ਕਰਨ ਦਾ ਸਾਡਾ ਯਤਨ ਹੈ ਅਤੇ ਹੁਣ ਵੈਸੇ ਉਹ ਕਹੇ ਜਾਂਦੇ ਹਨ ਖੇਤੀ ਵਿਗਿਆਨੀ ਪਰ ਕਦੀ ਕਦੀ ਮੈਨੂੰ ਲਗਦਾ ਹੈ ਉਹ ਕਿਸਾਨ ਵਿਗਿਆਨੀ ਹਨ, ਉਨ੍ਹਾਂ ਦੇ ਅੰਦਰ ਇੱਕ ਕਿਸਾਨ ਜ਼ਿੰਦਾ ਹੈ। ਸਿਰਫ਼ Laboratory ਵਾਲਾ ਖੇਤੀ, Production, Quality ਇਸ ਤੋਂ ਜ਼ਿਆਦਾ ਉਨ੍ਹਾਂ ਦੇ ਜੋ Papers ਵਗੈਰਾ ਵੇਖੇ ਤਾਂ ਭਾਰਤੀ ਸੰਦਰਭ ਵਿਚ ਹਨ। ਭਾਰਤ ਦੀ ਖੇਤੀ ਦੇ ਸੰਦਰਭ ਵਿਚ ਹਨ। ਭਾਰਤ ਦੇ ਕਿਸਾਨ ਕੇਂਦ੍ਰਿਤ ਹਨ। ਇਹ ਜਦੋਂ ਚੀਜ਼ਾਂ ਆਉਂਦੀਆਂ ਹਨ ਤਾਂ ਉਹ relevant ਹੋ ਜਾਂਦੀਆਂ ਹਨ, ਵਰਨਾ ਕਦੇ ਕਦਾਈੰ ਜ਼ਮੀਨ ਤੋਂ ਕਾਫੀ ਉੱਪਰ ਬਹੁਤ ਸਾਰੀਆਂ ਚੀਜ਼ਾਂ ਆਉੰਦੀਆਂ ਹਨ ਪਰ ਫਿਰ ਉਹ ਦਰਮਿਆਨ ਦਾ Gap ਪੂਰਾ ਨਹੀਂ ਹੁੰਦਾ। ਡਾ. ਸਵਾਮੀਨਾਥਨ ਜੀ ਦੀ ਵਿਸ਼ੇਸ਼ਤਾ ਰਹੀ ਹੈ ਕਿ ਉਨ੍ਹਾਂ ਨੇ ਜੋ ਚੀਜ਼ਾਂ ਜਦੋਂ ਵੀ ਪੇਸ਼ ਕੀਤੀਆਂ, ਉਹ ਜ਼ਮੀਨ ਨਾਲ ਜੁੜੀਆਂ ਹੋਈਆਂ ਸਨ ਅਤੇ ਉਸ ਦਾ ਨਤੀਜਾ ਇਹ ਹੋਇਆ ਕਿ ਬਹੁਤ ਹੀ relevant ਲੱਗੀਆਂ ਅਤੇ ਜ਼ਿਆਦਾਤਰ ਉਨ੍ਹਾਂ ਦੀ ਵਰਤੋਂ ਵੀ ਹੋਈ। ਅੱਜ ਦੇ ਨੌਜਵਾਨ ਨੂੰ ਡਾ. ਸਵਾਮੀਨਾਥਨ ਕਿਵੇਂ ਪ੍ਰੇਰਨਾ ਦੇ ਸਕਦੇ ਹਨ, ਸਾਡੇ ਦੇਸ਼ ਦੀ ਇੱਕ problem ਹੈ ਕਿ ਸਿਆਸੀ ਆਗੂਆਂ ਨੂੰ ਸਭ ਜਾਣਦੇ ਹਨ, ਵਿਗਿਆਨੀ ਨੂੰ ਬਹੁਤ ਘੱਟ ਲੋਕ ਜਾਣਦੇ ਹਨ। ਗਲੀ-ਮੁਹੱਲੇ ਵਿਚ ਸਿਆਸੀ ਆਗੂਆਂ ਦੇ ਨਾਂ ਜਾਣੇ ਜਾਂਦੇ ਹਨ ਪਰ ਏਨਾ ਵੱਡਾ Contribution ਕਰਨ ਵਾਲੇ ਲੋਕਾਂ ਦੀ ਪਛਾਣ ਸਾਨੂੰ ਨਹੀਂ ਹੁੰਦੀ, ਸ਼ਾਇਦ ਵਿਵਸਥਾ ਦਾ ਦੋਸ਼ ਹੋਵੇਗਾ ਜਾਂ ਸੁਭਾਅ ਦਾ। ਜੋ ਵੀ ਹੋਵੇਗਾ ਪਰ ਲੰਬੇ ਅਰਸੇ ਤੋਂ ਕਮੀ ਮਹਿਸੂਸ ਹੋ ਰਹੀ ਹੈ ਅਤੇ ਉਸ ਦੇ ਕਾਰਣ ਸ਼ਾਇਦ ਅੱਜ ਦੀ ਨੌਜਵਾਨ ਪੀੜੀ ਨੂੰ ਵੀ ਇੱਕ ਖਿਡਾਰੀ ਤੋਂ Inspiration ਮਿਲ ਸਕਦੀ ਹੋਵੇਗੀ, ਇੱਕ senior ਕਲਾਕਾਰ ਤੋਂ ਮਿਲ ਸਕਦੀ ਹੋਵੇਗੀ, ਕਿਸੇ ਸਿਆਸੀ ਆਗੂ ਤੋਂ ਮਿਲ ਸਕਦੀ ਹੋਵੇਗੀ, ਕਿਸੇ ਵੱਡੇ ਸਨਅਤੀ ਘਰਾਣੇ ਤੋਂ ਮਿਲ ਸਕਦੀ ਹੋਵੇਗੀ ਪਰ mass Level ਉੱਤੇ ਨੌਜਵਾਨਾਂ ਦਾ ਵਿਗਿਆਨੀਆਂ ਵੱਲ ਧਿਆਨ ਨਹੀਂ ਜਾਂਦਾ।
ਤੁਸੀਂ ਕਲਪਨਾ ਕਰੋ ਕਿ ਇੱਕ ਵਿਗਿਆਨੀ ਆਪਣੀ ਜਵਾਨੀ ਦੇ ਸਮੇਂ ਦੁਨੀਆ ਦੀ ਇੱਕ ਕਲਪਨਾ ਦੇ ਭਾਰਤ ਵਿੱਚ ਭੁੱਖਾ ਮਰੇਗਾ, ਭਾਰਤ ਤਾਂ ਖਤਮ ਹੋਵੇਗਾ, ਨਿਰਾਸ਼ਾ ਦਾ ਮਾਹੌਲ ਹੋਵੇ, ਭਾਰਤ ਨੂੰ ਬਿਲਕੁਲ ਜਾਂ ਮੰਨ ਲਿਆ ਗਿਆ ਕਿ ਇਹ ਤਾਂ ਗਿਆ, ਅਜਿਹੇ ਸਮੇਂ ਇੱਕ ਨੌਜਵਾਨ ਵਿਗਿਆਨੀ ਸੰਕਲਪ ਲੈ ਕੇ ਕਹੇ ਕਿ ਸਥਿਤੀ ਬਦਲੀ ਜਾ ਸਕਦੀ ਹੈ ਅਤੇ ਅਸੀਂ ਬਦਲ ਕੇ ਰਹਾਂਗੇ। ਪੂਰੇ Green Revolution ਦੇ ਮੂਡ ਵਿੱਚ ਇੱਕ ਨੌਜਵਾਨ ਵਿਗਿਆਨੀ ਦਾ ਉਹ ਸੰਕਲਪ ਹੈ ਜੋ ਸਵਾਮੀਨਾਥਨ ਦੇ ਰੂਪ ਵਿਚ ਸਾਡੇ ਸਾਹਮਣੇ ਦੋੜ ਰਿਹਾ ਹੈ। ਇਹ ਚੀਜ਼ਾਂ ਅੱਜ ਦੀ ਨੌਜਵਾਨ ਪੀੜੀ ਨੂੰ ਪਤਾ ਨਹੀਂ ਹਨ। ਅੱਜ ਦੇ ਨੌਜਵਾਨ ਸਾਹਮਣੇ ਵੀ ਜੇ ਇਹ ਵਿਸ਼ੇ ਹਨ, startup ਦੀ ਦੁਨੀਆ ਹੈ, ਉਨ੍ਹਾਂ ਦੇ ਸਾਹਮਣੇ ਆਏ ਹੋਏ Malnutrition ਇੱਕ ਚੁਨੌਤੀ ਹੈ। ਤਿਲਹਨ, ਦਲਹਨ pulses, ਸਾਡੇ pulses ਵਿਚ productivity ਵੀ ਘੱਟ ਹੈ। ਉਸ ਵਿਚ protein contained value ਵੀ ਵਧਾਉਣ ਦੀ ਲੋੜ ਹੈ। ਹੁਣ ਇਹ ਚੁਨੌਤੀਆਂ ਅੱਜ ਦੀ ਨੌਜਵਾਨ ਪੀੜੀ ਜੇ ਮੰਨ ਕੇ ਚੱਲੇ ਕਿ malnutrition ਦੀ ਸਥਿਤੀ ਨੂੰ ਬਦਲ ਕੇ ਰਹਾਂਗੇ, ਅਸੀਂ ਦੇਸ਼ ਦੇ Agriculture Revolution ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਆਵਾਂਗੇ ਅਤੇ ਮਹਾਤਮਾ ਗਾਂਧੀ ਵੀ ਕਿਹਾ ਕਰਦੇ ਸਨ ਕਿ ਭੁੱਖੇ ਦਾ ਭਗਵਾਨ ਤਾਂ ਰੋਟੀ ਹੁੰਦਾ ਹੈ ਅਤੇ ਇਹੋ ਗੱਲ ਅਸੀਂ ਵਿਗਿਆਨਕ ਤੌਰ ਤਰੀਕੇ ਨੂੰ ਅੱਗੇ ਕਿਵੇਂ ਵਧਾਈਏ, ਮੈਨੂੰ ਕੁਝ ਚੀਜ਼ਾਂ ਨਿੱਜੀ ਜੀਵਨ ਵਿੱਚ ਕਾਫੀ ਅਪੀਲ ਕਰਦੀਆਂ ਹਨ ਜਿਵੇਂ ਮੈਂ ਮੰਨਦਾ ਹਾਂ ਸ਼ਾਇਦ ਹਿੰਦੁਸਤਾਨ ਦੇ ਸਾਰੇ ਪ੍ਰਧਾਨ ਮੰਤਰੀਆਂ ਨਾਲ ਤੁਸੀਂ ਕੰਮ ਕੀਤਾ ਹੈ। ਪਹਿਲੇ ਤੋਂ ਲੈ ਕੇ ਮੇਰੇ ਤੱਕ, ਤੁਸੀਂ ਦੁਨੀਆ ਵਿਚ ਵੇਖਿਆ ਹੈ ਕਿ ਕਿਸੇ ਇੱਕ ਪ੍ਰਧਾਨ ਮੰਤਰੀ ਕੋਲ ਪੁਰਾਣੀ ਫੋਟੋ ਖੜੀ ਹੋਵੇ ਤਾਂ ਆਦਮੀ 2 ਫੁੱਟ ਉੱਪਰ ਚੱਲਦਾ ਹੈ। ਇਹ ਇੰਨੀ ਸਾਦਗੀ ,ਏਨੀ ਸਰਲਤਾ, ਕਦੀ ਇਹ ਚੀਜ਼ਾਂ ਸਵਾਮੀਨਾਥਨ ਜੀ ਵਿਚ reflect ਨਹੀਂ ਵੇਖੀਆਂ ਮੈਂ, ਅਤੇ ਇਹ ਚੀਜ਼ਾਂ ਕਿਤਾਬ ਦੇ ਆਧਾਰ ਉੱਤੇ ਨਹੀਂ ਕਹਿ ਰਿਹਾ, ਆਪਣੇ ਤਜਰਬੇ ਨਾਲ ਕਹਿ ਰਿਹਾ ਹਾਂ। ਮੈਂ ਗੁਜਰਾਤ ਵਿਚ ਸੀ, ਉਹ ਉਸੇ ਤਰ੍ਹਾਂ simple way ਵਿੱਚ ਆਉਂਦੇ ਸਨ ਅਤੇ ਜਦੋਂ ਮਿਲਦੇ ਸਨ ਤਾਂ ਪਤਾ ਵੀ ਨਹੀਂ ਲੱਗਦਾ ਸੀ ਕਿ ਇਹ ਏਨੇ ਵੱਡੇ ਆਦਮੀ ਹਨ। ਆਪਣੇ ਆਪ ਵਿੱਚ ਜਨਤਕ ਤੌਰ ਤੇ ਸਫਲਤਾ ਨੂੰ ਪਚਾਉਣਾ, ਕਿਵੇਂ ਇਹ ਬਹੁਤ ਸਿੱਖਣ ਵਾਲੀਆਂ ਚੀਜ਼ਾਂ ਹਨ । ਇਕ ਵਿਅਕਤੀ ਦੇ ਤੌਰ ਤੇ ਚਿਹਰੇ ਉੱਤੇ ਪ੍ਰਸੰਨਤਾ, ਸ਼ਾਇਦ ਹੀ ਕਿਸੇ ਨੇ ਉਨ੍ਹਾਂ ਦੇ ਚਿਹਰੇ ਉੱਤ ਅਪ੍ਰਸੰਨਤਾ ਵੇਖੀ ਹੋਵੇ, ਵਰਨਾ ਜ਼ਿਆਦਾਤਰ ਵਿੱਗਿਆਨੀ (ਮੈਨੂੰ ਮਾਫ ਕਰਨਾ) ਇਥੇ ਬੈਠੇ ਹੋਏ ਹਨ, ਉਹ 21 ਵੀਂ ਸਦੀ ਵਿੱਚ ਵੀ ਇਸ ਤਰ੍ਹਾਂ ਜਿਊਂਦੇ ਹਨ ਜਿਵੇਂ 18ਵੀਂ ਸਦੀ ਵਿਚ ਰਹਿੰਦੇ ਹੋਣ। ਸਾਰੀ ਦੁਨੀਆ ਦਾ ਬੋਝ ਉਨ੍ਹਾਂ ਦੇ ਉੱਪਰ ਹੁੰਦਾ ਹੈ , ਗੁਆਚੇ ਜਿਹੇ ਰਹਿੰਦੇ ਹਨ, ਪਰਿਵਾਰ ਦੇ ਲੋਕ ਵੀ ਪ੍ਰੇਸ਼ਾਨ ਰਹਿੰਦੇ ਹਨ ਕਿ ਇਹ ਬੋਲਦੇ ਕਿਉਂ ਨਹੀਂ ਹਨ। ਇਨ੍ਹਾਂ ਦੇ ਜੀਵਨ ਵਿਚ ਬੜਾ ਉਲਟਾ ਹੈ ਸਦਾ ਖੁਸ਼, ਇਹ ਆਪਣੇ ਆਪ ਵਿੱਚ ਵੱਡੀ ਗੱਲ ਹੈ ਅਤੇ ਇਹ ਤੈਅ ਤੱਦ ਹੁੰਦਾ ਹੈ, ਜਦੋਂ ਜੀਵਨ ਦੀਆਂ ਕੁਝ ਚੀਜ਼ਾਂ ਨੂੰ internalize ਕੀਤਾ ਹੋਵੇ, ਦਿਮਾਗੀ ਗਿਆਨ ਨਾਲ ਸੰਭਵ ਨਹੀਂ ਹੈ, ਰਗਾਂ ਵਿਚ ਉਹ ਗੱਲਾਂ ਜਦੋਂ ਦੌੜਦੀਆਂ ਹਨ ਤਦ ਇਹ ਸੰਭਵ ਹੁੰਦਾ ਹੈ ਅਤੇ ਮੈਂ ਮੰਨਦਾ ਹਾਂ ਕਿ ਕੋਈ ਨਾ ਕੋਈ ਈਸ਼ਵਰ ਕ੍ਰਿਪਾ ਰਹੀ ਹੋਵੇਗੀ ਕੋਈ ਨਾ ਕੋਈ ਉਨ੍ਹਾਂ ਦੇ ਮਾਤਾ ਪਿਤਾ ਦੇ ਸੰਸਕਾਰਾਂ ਕਾਰਣ ਰਿਹਾ ਹੋਵੇਗਾ, ਇਹੋ ਉਨ੍ਹਾਂ ਨੇ ਜੀਵਨ ਵਿੱਚਹਾਸਿਲ ਕੀਤਾ ਹੈ।
ਸਾਡੇ ਦੇਸ਼ ਵਿੱਚ ਖੇਤੀ ਖੇਤਰ ਨੂੰ ਲੈ ਕੇ ਅੱਜ ਵੀ ਚੁਨੌਤੀਆਂ ਉਸੇ ਤਰ੍ਹਾਂ ਕਾਇਮ ਹਨ। Green Revolution ਤੋਂ 2nd Green Revolution ਦੀ ਚਰਚਾ ਹੁਦੀ ਹੈ ਪਰ Evergreen Revolution ਭਾਰਤ ਵਰਗੇ ਦੇਸ਼ ਦੇ ਸਾਹਮਣੇ ਟੀਚਾ ਹੈ ਅਤੇ Evergreen Revolution ਹੀ ਸਾਡਾ ਟੀਚਾ ਹੈ ਤਾਂ ਅਸੀਂ ਭਾਰਤ ਦਾ Potential ਕਿਹਾ ਹੈ ਉਸ ਨੂੰ। ਪਹਿਲਾਂ ਇਕ ਵਾਰੀ mapping ਕਰਨ ਦੀ ਲੋੜ ਹੈ, ਕੁਝ ਮਾਤਰਾ ਵਿੱਚ ਹੁੰਦਾ ਹੈ। ਹੁਣ ਹਿੰਦੁਸਤਾਨ ਦਾ ਪੂਰਬੀ ਹਿੱਸਾ ਆਰਥਿਕ ਤੌਰ ਤੇ ਸਾਨੂੰ ਬਹੁਤ imbalance ਦਿਸਦਾ ਹੈ, ਪੱਛਮੀ ਭਾਰਤ ਦੀ ਆਰਥਿਕ ਸਥਿਤੀ ਇਕ, ਪੂਰਬੀ ਭਾਰਤ ਦੀ ਦੂਸਰੀ, ਕੋਈ ਵੀ ਦੇਸ਼ ਅਜਿਹੀ imbalance ਅਵਸਥਾ ਵਿੱਚ ਲੰਬੀ ਦੌੜ ਨਹੀਂ ਦੌੜ ਸਕਦਾ, ਕਿਤੇ ਨਾ ਕਿਤੇ ਉਹ ਲੜਖੜਾ ਜਾਵੇਗਾ। ਜਦ ਦੋਹਾਂ ਪੈਰਾਂ ਵਿਚ ਬਰਾਬਰ ਤਾਕਤ ਹੋਵੇ ਦੋਹਾਂ ਹੱਥਾਂ ਵਿਚ ਬਰਾਬਰ ਦੀ ਤਾਕਤ ਹੋਵੇ, ਜ਼ਰੂਰੀ ਹੈ ਹੁਣ ਪੂਰਬੀ ਹਿਦੁਸਤਾਨ ਵਿਚ ਜਿਵੇਂ ਪੱਛਮੀ ਹੁੰਦੁਸਤਾਨ ਵਿਚ ਕਣਕ ਰਾਹੀਂ, ਝੋਨੇ ਰਾਹੀਂ 1st Agro Revolution ਨੂੰ lead ਕੀਤਾ । Evergreen Revolution ਨੂੰ lead ਦੀ ਤਾਕਤ ਪੂਰਬੀ ਹਿੰਦੁਸਤਾਨ ਦੇ Rice ਵਿਚ ਹੈ, ਚਾਵਲ ਵਿਚ ਹੈ, ਅਤੇ ਮੈਂ ਮੰਨਦਾ ਹਾਂ ਕਿ ਪਾਣੀ ਵਿਚ ਹੈ, ਜ਼ਮੀਨ ਵਿੱਚ ਹੈ, ਮਿਹਨਤੀ ਲੋਕ ਹਨ, ਵਿਗਿਆਨਕ intervention ਦੀ ਲੋੜ ਹੈ Technology Intervention ਦੀ ਲੋੜ ਹੈ । ਜੇ ਅਸੀਂ ਇਹ ਕਰਨ ਵਿੱਚ ਲੱਗੇ ਹੋਏ ਹਾਂ ਅਤੇ ਸਰਕਾਰ ਇਸ ਉਦੇਸ਼ ਲਈ ਕੰਮ ਕਰ ਰਹੀ ਹੈ, ਡਾ. ਸਾਹਿਬ ਤੋਂ ਵੀ ਸੁਝਾਅ ਲੈਂਦੇ ਰਹਿੰਦੇ ਹਾਂ, ਅਜੇ ਪਿਛਲੇ ਦਿਨੀਂ ਮੈਂ ਮਿਲਿਆ ਤਾਂ ਇਸ ਵਿਸ਼ੇ ਉੱਤੇ ਮੈਂ ਉਨ੍ਹਾਂ ਨਾਲ ਚਰਚਾ ਕੀਤੀ, ਮੈਨੂੰ ਜ਼ਰਾ ਇਸ ਵਿਚ ਤੁਸੀਂ Guide ਕਰੋ । ਅੱਜ ਉਹ ਆਏ ਅਤੇ ਸਾਡੀ Team ਨੂੰ ਪੂਰਾ ਦਿਨ ਸਵੇਰੇ ਉਨ੍ਹਾਂ ਨੂੰ ਪੜ੍ਹਾਇਆ ਵੀ ਕਿ ਵੇਖੋ ਭਾਈ ਵੇਖੋ ਇਹ ਹੋ ਸਕਦਾ ਹੈ, ਤਾਂ ਕੋਸ਼ਿਸ਼ ਇਹ ਹੈ ਕਿ ਇਸ ਖੇਤਰ ਵਿਚ ਕਿਵੇਂ ਕੰਮ ਕਰੀਏ, ਹੁਣ ਇਹ ਗੱਲ ਸਹੀ ਹੈ ਕਿ ਅਬਾਦੀ ਵਧ ਰਹੀ ਹੈ, ਜ਼ਮੀਨ ਵਧਣ ਵਾਲੀ ਨਹੀਂ ਹੈ, ਘੱਟ ਹੋਣ ਵਾਲੀ ਹੈ, ਤਦ Soil Management ਇਹ ਅਹਿਮ ਲੋੜਾਂ ਹੁੰਦੀਆਂ ਹਨ।
holistic approach ਕਿਵੇਂ ਹੋਵੇ ਇਸ ਦੇ ਲਈ ਸਾਡੀ productivity ਕਿਵੇਂ ਵਧੇ ਸਾਡੇ ਕੋਲ marginal farmers 85% ਹਨ। ਦੇਸ਼ ਵਿੱਚ ਅਜਿਹੀ ਸਥਿਤੀ ਵਿਚ ਸਾਡੇ ਕਿਸਾਨ ਘੱਟ ਜ਼ਮੀਨ ਵਿਚ ਵੀ ਜ਼ਿਆਦਾ ਉਤਪਾਦਨ ਅਤੇ ਉਤਪਾਦਕ ਚੀਜ਼ਾਂ ਵੀ ਸਿਰਫ ਆਪਣੇ ਪੇਟ ਭਰਨ ਲਈ ਨਹੀਂ, ਉਸ ਦੇ ਆਪਣੇ ਇਸ ਦੀ ਆਪਣੀ market value ਅਜਿਹੀ ਹੋਵੇ, quality ਅਜਿਹੀ ਹੋਵੇ ਤਾਂ ਕਿ ਉਹ ਆਪਣੀ ਰੋਜ਼ੀ ਰੋਟੀ ਕਮਾ ਸਕਣ। ਅਸੀਂ ਇਸ ਦਿਸ਼ਾ ਵਿੱਚ ਕਿਸ ਤਰ੍ਹਾਂ ਜ਼ੋਰ ਦੇ ਸਕਦੇ ਹਾਂ। ਉਸੇ ਤਰ੍ਹਾਂ ਨਾਲ ਪਾਣੀ ਦਾ ਸੰਕਟ, ਸਾਰੀ ਦੁਨੀਆ ਵਿੱਚਇਸ ਦੀ ਚਰਚਾ ਹੈ, ਅਸੀਂ recycling ਕਰੀਏ ਅਸੀਂ water conservation ਕਰੀਏ, ਇਹ ਸਾਰਾ ਕਰਨ ਦੇ ਬਾਵਜੂਦ ਵੀ ਪਾਣੀ ਇੱਕ ਚੁਨੌਤੀ ਹੈ, ਅਜਿਹਾ ਮੰਨ ਕੇ ਚੱਲਣਾ ਚਾਹੀਦਾ ਹੈ ਅਤੇ ਪਾਣੀ ਇੱਕ ਅਜਿਹਾ ਵਿਸ਼ਾ ਨਹੀਂ ਕਿ ਜਦੋਂ ਆਵੇਗਾ ਵੇਖਿਆ ਜਾਵੇਗਾ ਜੀ। ਨਹੀਂ, ਜੇ 20 ਸਾਲ, 50 ਸਾਲ ਪਹਿਲਾਂ ਸੋਚ ਕੇ ਇੱਕ ਇੱਕ ਚੀਜ਼ ਨੂੰ ਹੁਣ ਤੋਂ ਕਰਨਾ ਸੁਰੂ ਕਰਾਂਗੇ ਤਦ ਜਾ ਕੇ ਅਸੀਂ ਇਸ ਵਿਸ਼ੇ ਉੱਤੇ, ਸਮਾਜ ਵਿੱਚ ਉਹ sensitivity ਤੁਰੰਤ ਨਹੀਂ ਆਉਂਦੀ ਜਿਵੇਂ air polution even ਕਿੰਨੇ ਵੀ ਪੜੇ ਲਿਖੇ ਵਿਅਕਤੀ ਹੋਣਗੇ, ਇਸ ਦਾ ਕਿੰਨਾ ਸੰਕਟ ਹੋਵੇਗਾ, ਸਮਝਦੇ ਸਮਝਦੇ ਦੇਰ ਲੱਗ ਜਾਂਦੀ ਹੈ।
ਪਾਣੀ ਦੇ ਸੰਕਟ ਨੂੰ ਵੀ ਆਮ ਮਨੁੱਖੀ ਸੰਕਟ ਦੇ ਰੂਪ ਵਿਚ ਮਹਿਸੂਸ ਕਰਨਾ ਬੜਾ ਕਠਿਨ ਹੈ ਅਤੇ ਇਸ ਲਈ water conservation ਦੇ ਨਾਲ ਨਾਲ ਅਸੀਂ ਪਾਣੀ ਦੀ ਵਰਤੋਂ ਕਿਸ ਤਰ੍ਹਾਂ ਨਾਲ ਵਿਗਿਆਨਕ ਢੰਗ ਨਾਲ ਕਰੀਏ per drop more crop ਇਸ philosophy ਨੂੰ ਲੈ ਕੇ ਕੰਮ ਕਰਨ ਦਾ ਯਤਨ ਮੌਜੂਦਾ ਸਮੇਂ ਵਿਚ ਚੱਲ ਰਿਹਾ ਹੈ। ਨਦੀਆਂ ਨੂੰ ਜੋੜਨ ਦੀ ਇੱਕ ਮੁਹਿੰਮ। ਜੇ cost effective farming ਵੱਲ ਜਾਣਾ ਹੈ ਤਾਂ ਸਾਨੂੰ ਪਾਣੀ ਪਹੁੰਚਾਉਣਾ ਪਵੇਗਾ, ਉਸੇ ਤਰ੍ਹਾਂ ਨਾਲ soil management ਨੂੰ ਮੈਂ ਇੱਕ ਹਿੱਸਾ ਮੰਨਦਾ ਹਾਂ ਕਿ ਅਸੀਂ ਫਿਜ਼ੂਲ ਜੋ chemical ਦੀ ਵਰਤੋਂ ਕਰ ਰਹੇ ਹਾਂ fertilizer ਦੀ ਵਰਤੋਂ ਕਰ ਰਹੇ ਹਾਂ, ਜੋ ਸਾਡੀ ਜ਼ਮੀਨ ਨੂੰ ਤਬਾਹ ਕਰ ਰਹੇ ਹਨ। ਨਦੀ ਕੰਢੇ ਉੱਤੇ ਜੋ ਖੇਤ ਹਨ ਉਥੇ ਲੋਕਾਂ ਨੂੰ ਲਗਦਾ ਹੈ Polution Industries ਤੋਂ ਹੁੰਦਾ ਹੈ। ਕਦੀ ਕਦੀ ਚਿੰਤਾ ਦਾ ਵਿਸ਼ਾ ਹੈ ਉਸ ਦੇ ਦੋ ਚਾਰ Km ਦੇ ਰੇਂਜ ਵਿਚ ਜੋ ਖੇਤ ਹਨ, ਜਿਥੇ chemical ਵਰਤਿਆ ਜਾਂਦਾ ਹੈ ਅਤੇ ਉਹ ਪਾਣੀ ਵਰਖਾ ਤੋਂ ਬਾਅਦ ਜਦੋਂ ਜ਼ਮੀਨ ਨੂੰ ਧੋ ਕੇ ਨਦੀ ਵਿਚ ਜਾਂਦਾ ਹੈ ਤਾਂ ਕਿਵੇਂ ਭਿਅੰਕਰ chemical ਲੈ ਕੇ ਜਾਂਦਾ ਹੈ ਅਤੇ ਇਸ ਦੇ ਲਈ ਸਾਡੀਆਂ ਨਦੀਆਂ ਨੂੰ ਬਚਾਉਣਾ, ਨਦੀਆਂ ਦੇ ਪਾਣੀ ਦੀ maximum ਵਰਤੋਂ ਕਰਨਾ, ਤਾਂ ਇੱਕ ਪ੍ਰਧਾਨ ਮੰਤਰੀ ਖੇਤੀ ਸਿੰਜਾਈ ਯੋਜਨਾ ਉੱਤੇ ਇੱਕ ਬਹੁਤ ਵੱਡੇ mission mode ਵਿਚ ਕੰਮ ਸ਼ੁਰੂ ਕੀਤਾ ਹੈ। ਉਸੇ ਤਰ੍ਹਾਂ ਨਾਲ ਇਹ ਜ਼ਰੂਰੀ ਹੈ ਕਿ ਸਾਡੇ ਦੇਸ਼ ਵਿਚ ਕਦੇ ਕਦਾਈੰ ਕੁਝ ਨਾ ਕੁਝ ਕਾਰਣਾਂ ਕਰਕੇ ਬੋਲਚਾਲ ਵਿਚ ਜੋ ਵਿਸ਼ੇ ਹੁੰਦੇ ਹਨ, ਅਸੀਂ ਉਨ੍ਹਾਂ ਨੂੰ neglect ਕਰਦੇ ਹਾਂ। ਇਹ ਬਹੁਤ ਜ਼ਰੂਰੀ ਹੈ ਕਿ ਸਮਾਜਿਕ ਜੀਵਨ ਵਿਚ ਦਹਾਕਿਆਂ ਤੋਂ, ਸਦੀਆਂ ਤੋਂ ਜੋ ਬੋਲ ਚਾਲ ਦੇ ਵਿਸ਼ੇ ਹੁੰਦੇ ਹਨ, ਉਸ ਦੇ ਅੰਦਰ ਇੱਕ ਬਹੁਤ ਵੱਡੀ ਤਾਕਤ ਹੁੰਦੀ ਹੈ ਅਤੇ laboratory ਵਿਚ ਲਿਜਾ ਕੇ ਉਨ੍ਹਾਂ ਬੋਲਚਾਲ ਦੀਆਂ ਚੀਜ਼ਾਂ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੇਰਾ ਇਸ ਲਈ ਤਜਰਬਾ ਹੈ ਗੁਜਰਾਤ ਵਿਚ ਇੱਕ ਖੇਤਰ ਹੈ ਜਿਸ ਨੂੰ ਭਾਲ ਕਹਿੰਦੇ ਹਨ, ਸਮੁੰਦਰੀ ਕੰਢੇ ਦੇ ਕੋਲ ਹੈ, ਖੰਬਾਤ ਦੀ ਖਾੜੀ ਦੇ ਇਲਾਕੇ ਵਿੱਚ ਅਸੀਂ ਬਚਪਨ ਤੋਂ ਸੁਣਦੇ ਆਏ ਸੀ, ਭਾਲੀਆ ਕਣਕ ਕਹਿੰਦੇ ਸੀ ਉਸ ਨੂੰ ਅਤੇ upper class ਦੇ ਲੋਕ ਰਹਿੰਦੇ ਹਨ, ਭਾਲੀਆ ਕਣਕ ਖਰੀਦਣਾ ਅਤੇ preserve ਕਰਨਾ ਇਹ ਉਨ੍ਹਾਂ ਦਾ ਸੁਭਾਅ ਸੀ ਅਤੇ ਬੜੇ ਮਹਿੰਗੇ ਭਾਅ ਤੇ ਲੈਂਦੇ ਸੀ ਤਾਂ ਸਾਡੇ ਮਨ ਵਿਚ ਰਹਿੰਦਾ ਸੀ ਕਿ ਭਾਲੀਆ ਪਿੰਡ, ਉਸ ਦਾ ਕੀ ਕਾਰਣ ਹੋਵੇਗਾ, ਕੁਝ ਤਾਂ ਹੋਵੇਗਾ ਹੀ। ਫਿਰ ਮੈਂ ਮੁੱਖ ਮੰਤਰੀ ਬਣਿਆ ਤਾਂ ਮੈਂ ਆਪਣੀ ਦਿਲਚਸਪੀ ਲੈਣੀ ਸ਼ੁਰੂ ਕੀਤੀ ਅਤੇ ਇਹ ਵੇਖਿਆ ਕਿ Normally ਕਣਕ carbonn rich ਛੱਡਦੀ ਹੈ। surprising ਇਹ ਕਣਕ protein rich ਹੈ ਅਤੇ ਬਹੁਤ ਹੀ ਘੱਟ ਇਲਾਕੇ ਵਿਚ ਹੈ ਅਤੇ ਮੈਂ ਕਦੀ Switzerland ਗਿਆ ਸੀ ਤਾਂ ਮੈਂ ਇਹ Nestle ਵਗੈਰਾ ਦੇ ਲੋਕਾਂ ਨੂੰ ਮਿਲਿਆ ਸੀ। ਮੈਂ ਕਿਹਾ ਭਰਾਵੋ nutrition ਦੀ ਸਮੱਸਿਆ ਦਾ ਹੱਲ ਕਰਨ ਲਈ ਇਸ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ। ਮੈਂ ਇੱਕ University ਨੂੰ ਕੰਮ ਦਿੱਤਾ, ਇਸ ਦੇ ਜੀਨ ਦੇ ਵਿਸ਼ੇ ਵਿੱਚ Research ਕੀਤੀ, ਕਾਫੀ ਕੰਮ ਹੋਇਆ, ਜਿਵੇਂ basmati ਅਸੀਂ ਜਾਣਦੇ ਸੀ ਪਰ ਅਸੀਂ ਵੇਖਿਆ ਇਸ ਦੀ ਤਾਕਤ ਕੀ ਹੈ? ਮੈਨੂੰ ਯਾਦ ਹੈ ਅਮਰੇਲੀ District ਗੁਜਰਾਤ ਵਿੱਚ ਇਕ ਇਲਾਕਾ ਅਜਿਹਾ ਹੈ, ਸਮੂਹਿਕ ਸਮੁੰਦਰ ਕੰਢੇ ਤੋਂ ਹਰ ਕੋਈ ਅਮੀਰ ਵਿਅਕਤੀ ਜੇ ਬਾਜਰਾ ਚਾਹੇ ਤਾਂ ਉਥੋਂ ਹੀ ਖਰੀਦਣਾ ਚਾਹੁੰਦਾ ਹੈ ਤਾਂ ਮੈਂ ਪੁੱਛਿਆ ਬਈ ਇਹ ਕਿਉਂ? ਅਤੇ ਮੈਨੂੰ ਵੀ ਜਦੋਂ ਮੁੱਖ ਮੰਤਰੀ ਬਣਿਆ ਤਾਂ ਉਥੋਂ ਦੇ ਜੋ MLA ਸਨ ਉਹ ਮੇਰੇ ਲਈ ਬਾਜਰਾ ਇੱਕ ਥੈਲੇ ਵਿਚ ਭਰ ਕੇ ਇੱਕ gift ਰੂਪ ਵਿਚ ਲਿਆਏ ਸਨ, ਤਦ ਤਾਂ ਮੈਨੂੰ ਵੀ ਪਤਾ ਨਹੀਂ ਸੀ, ਉਸ ਇਲਾਕੇ ਦੀ ਬਾਜਰੇ ਦੀ ਤਾਕਤ ਦਾ, ਤਾਂ ਬਾਅਦ ਵਿਚ ਮੈਂ ਕੁਝ ਵਿਗਿਆਨੀਆਂ ਨੂੰ ਕਿਹਾ ਇਸ ਬਾਰੇ ਜ਼ਰਾ ਸੋਚੋ। ਹਿੰਦੁਸਤਾਨ ਦੇ ਕਈ ਕੋਨਿਆਂ ਵਿਚ ਅਜਿਹੀ ਕੋਈ ਨਾ ਕੋਈ variety ਦੀ ਚਰਚਾ ਲੋਕਾਂ ਦੀ ਜੀਭ ਤੇ ਹੋਵੇਗੀ। ਅਸੀਂ ਉਸ ਦੀ ਕਿਵੇਂ identify ਕਰੀਏ ਅਤੇ ਉਸ ਦੀ genetic value ਕੀ ਹੈ।
ਉਸਦੀ productivity ਦੀ ਤਾਕਤ ਹੋਵੇ ਜਾਂ ਕੋਈ ਨਾ ਕੋਈ ਅਜਿਹਾ ਸਰੀਰ ਲਈ ਉਪਯੋਗੀ ਹੋਵੇ ਜਾਂ ਮਨੁੱਖੀ ਜਾਤੀ ਲਈ ਉਪਯੋਗੀ ਹੋਵੇ ਤਾਂ ਉਸ ਦੀ research ਇਹ ਰਵਾਇਤੀ ਚੀਜ਼ਾਂ ਅਤੇ ਵਿਗਿਆਨ ਦੋਹਾਂ ਦਾ ਮੇਲ ਅਸੀਂ ਜਿੰਨੀ ਜਲਦੀ ਕਰਾਂਗੇ ਅਤੇ ਇਸ ਲਈ ਮੈਂ ਹੁਣੇ ਸਾਰੇ ਵਿਭਾਗ ਦੇ ਲੋਕਾਂ ਨੂੰ ਕਿਹਾ ਕਿ ਹਰ ਜ਼ਿਲ੍ਹੇ ਦੀ ਆਪਣੀ ਇੱਕ ਖੇਤੀ ਵਾਲੀ ਪਛਾਣ ਹੁੰਦੀ ਹੈ। ਉਸ district ਵਿਚ enter ਕਰ ਰਹੇ ਹੋਈਏ ਕਿ ਇਹ ਜ਼ਿਲ੍ਹਾ ਚਾਵਲ ਦਾ ਜ਼ਿਲ੍ਹਾ ਹੈ ਅਤੇ ਚਾਵਲ ਦੇ ਨਾਂ ਤੋਂ ਹੀ ਉਸ ਦੀ ਪਛਾਣ ਹੈ। ਇਹ ਜ਼ਿਲ੍ਹਾ ਈਸਬਗੋਲ ਦਾ ਜ਼ਿਲ੍ਹਾ ਹੈ, ਇਹ ਜ਼ਿਲ੍ਹਾ ਜ਼ੀਰਾ ਪੈਦਾ ਕਰਦਾ ਹੈ। ਸਾਡੇ ਇਲਾਕਿਆਂ ਦੀ ਪਛਾਣ identify ਅਸੀਂ ਕਿਵੇਂ ਕਰੀਏ, ਇਹ ਸਾਡੇ ਲੋਕਾਂ ਦੀ ਆਦਤ ਨਹੀਂ ਹੈ। ਇਸ ਨਾਲ ਇੱਕ awareness ਆਉਂਦੀ ਹੈ। ਇਹ district ਹੁਣ ਜਿਵੇਂ ਮੈਨੂੰ ਯਾਦ ਹੈ ਸਾਡੇ ਇਥੇ ਹਿਮਾਚਲ ਵਿਚ ਧੂਮਲ ਜੀ ਦੀ ਸਰਕਾਰ ਸੀ, ਮੈਂ ਉਸ ਵੇਲੇ ਹਿਮਾਚਲ ਵਿਚ ਰਹਿੰਦਾ ਸੀ, ਉਸ ਵੇਲੇ ਮੈਂ ਕਿਹਾ ਕਿ ਸੋਲਨ ਵਿਚ ਮਸ਼ਰੂਮ ਲਈ ਏਨਾ ਕੰਮ ਹੁੰਦਾ ਹੈ, ਅਸੀਂ ਇਸ ਨੂੰ capture ਕਿਉਂ ਨਹੀਂ ਕਰ ਸਕਦੇ? ਇਸ ਦੀ branding ਕਿਉਂ ਨਹੀਂ ਕਰਦੇ, ਅਤੇ ਅੱਜ ਤੁਸੀਂ ਵੇਖਦੇ ਹੋਵੇਗੇ। ਕਦੀ ਸੋਲਨ ਜਾਓਗੇ ਤਾਂ ਉਥੇ board ਲੱਗੇ ਹੋਏ ਹਨ ਕਿ ਮਸ਼ਰੂਮ City ਵਿਚ ਤੁਹਾਡਾ ਸਵਾਗਤ ਹੈ। ਹੁਣ ਹੌਲੀ ਹੌਲੀ ਉਨ੍ਹਾਂ ਨੇ ਹੋਰ ਸ਼ੁਰੂ ਕੀਤਾ ਹੈ apple ਦਾ board ਲਗਾਇਆ ਹੈ, Kiwi ਦਾ Board ਲਗਾਇਆ ਹੈ। ਸਾਡੇ ਦੇਸ਼ ਵਿੱਚ ਆਮ ਵਿਅਕਤੀ ਨੂੰ ਇਹਨਾਂ ਚੀਜ਼ਾਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ, ਇਸ ਨਾਲ ਇੱਕ ਪਛਾਣ ਬਣਦੀ ਹੈ ਅਤੇ ਉਹ ਕਿਸਾਨ ਵੀ identify ਹੁੰਦਾ ਹੈ ਜੋ market ਨਾਲ ਜੁੜੇ ਲੋਕ ਹਨ, ਉਨ੍ਹਾਂ ਦਾ ਵੀ ਧਿਆਨ ਰੱਖਣਾ ਬਈ। ਇਹ 16 ਜ਼ਿਲ੍ਹੇ ਹਨ ਜਿਸ ਦੀ ਚਾਵਲ ਦੀ ਪਛਾਣ ਹੈ ਤਾਂ ਵਪਾਰ ਕਰਨਾ ਹੈ, ਖਰੀਦ ਲਈ ਤਾਂ ਇਹ 20 ਜ਼ਿਲ੍ਹੇ ਹਨ, ਤਿਲਹਨ ਲਈ famous ਹਨ, ਉਥੋਂ ਦੀ ਪਛਾਣ ਹੈ ਅਤੇ ਇਕ Agriculture cluster ਇੱਕ concept develop ਹੋਵੇਗਾ ਜਿਵੇਂ industrial cluster ਦਾ concept ਹੈ ਉਸੇ ਤਰ੍ਹਾਂ Agriculture cluster ਨੂੰ ਇਸ ਤਰ੍ਹਾਂ ਵਿਕਸਤ ਕਰਨਾ ਸਾਡੇ ਲਈ ਜ਼ਰੂਰੀ ਹੈ। ਉਸ ਦੇ ਕਾਰਣ ਹਨ product , product ਦੇ ਨਾਲ ਉਸ ਦੀ processing ਅਤੇ processing ਨਾਲ value edition ਹਾਂ, ਉਸੇ ਤਰ੍ਹਾਂ ਨਾਲ ਫਲ ਹੋਣਗੇ ਤਾਂ ਉਸ ਦੇ storage ਵੱਖ ਤਰ੍ਹਾਂ ਦੇ ਹੋਣਗੇ, ਝੋਨਾ ਹੋਵੇਗਾ, ਵੱਖ ਤਰ੍ਹਾਂ ਦਾ ਫਲ ਹੋਵੇਗਾ ਤਾਂ transformation ਵੱਖ ਹੋਵੇਗੀ packaging ਝੋਨਾ ਹੋਵੇਗਾ packaging transportation ਹੋਵੇਗਾ। ਇੱਕ specialisation ਅੰਦਰ ਅੰਦਰ ਆਵੇਗਾ। ਸਾਡੇ ਏਨੇ ਵੱਡੇ ਵਿਸ਼ਾਲ ਦੇਸ਼ ਨੂੰ ਜੇ ਇਹਨਾਂ ਚੀਜ਼ਾਂ ਦੇ ਅੰਦਰ ਅਸੀਂ ਜਿੰਨੀ ਜਲਦੀ ਲੈ ਜਾਵਾਂਗੇ, ਸਾਡਾ ਕਿਉਂਕਿ ਸੁਪਨਾ ਹੈ 2022 ਤੱਕ ਜਦੋਂ ਦੇਸ਼ ਦੀ ਅਜ਼ਾਦੀ ਦੇ 75 ਸਾਲ ਹੋਣਗੇ, ਸਾਡੇ ਦੇਸ਼ ਦੇ ਕਿਸਾਨ ਦੀ income double ਹੋਣੀ ਚਾਹੀਦੀ ਹੈ। ਕਿਸਾਨ ਦੀ income double ਹੋ ਸਕਦੀ ਹੈ। ਕੁਝ ਦਿਨ ਪਹਿਲਾਂ ਮੈਂ ਜਦ ਸਵਾਮੀਨਾਥਨ ਜੀ ਨੂੰ ਮਿਲਿਆ ਸੀ ਤਾਂ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਕੁਝ Agro economists ਨੂੰ ਬੁਲਾਓ ਅਤੇ ਚਰਚਾ ਕਰੋ। ਉਨ੍ਹਾਂ ਨੇ ਮੈਨੂੰ ਇੱਕ paper ਉੱਤੇ ਲਿਖ ਕੇ ਭੇਜਿਆ ਕਿ ਇਹ ਇਹ ਚੀਜ਼ਾਂ ਹਨ ਜਿੰਨ੍ਹਾਂ ਵੱਲ ਧਿਆਨ ਦਿਓ। ਤਾਂ ਮੈਂ ਕੰਮ ਕਰ ਰਿਹਾ ਹਾਂ ਉਸ ਉੱਤੇ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਇੱਕ target ਨਾਲ ਕੰਮ ਕਰੀਏ। ਇੱਕ ਤਾਂ cost ਘੱਟ ਹੋਵੇ ਅਤੇ ਉਤਪਾਦਨ ਕਿਵੇਂ ਵਧੇ ਅਤੇ ਉਤਪਾਦਨ ਦਾ value edition ਕਿਵੇਂ ਹੋਵੇ। ਇਹਨਾਂ 3 ਚੀਜ਼ਾਂ ਵੱਲ ਹੁਣ ਜਿਵੇਂ neem coating urea ਹੁਣ ਕੋਈ ਅਸਮਾਨ ਤੋਂ ਟਪਕਿਆ ਕੋਈ ਵਿਗਿਆਨ ਨਹੀਂ ਸੀ, ਅਸੀਂ ਇਹਨਾਂ ਚੀਜਾਂ ਨੂੰ ਲਾਗੂ ਕਰਨ ਨੂੰ ਕੋਈ ਅਹਿਮੀਅਤ ਨਹੀਂ ਦੇਂਦੇ ਸੀ। ਅੱਜ neem coating urea ਦਾ ਨਤੀਜਾ ਇਹ ਆਇਆ ਹੈ ਕਿ ਯੂਰੀਆ ਦੀ ਚੋਰੀ ਤਾਂ ਖਤਮ ਹੋਈ ਹੀ, ਨਾਲ ਹੀ ਬੇਈਮਾਨੀ ਵੀ ਖਤਮ ਹੋ ਗਈ, ਪਰ ਨਾਲ ਹੀ ਨਾਲ ਯੂਰੀਆ ਦੀ ਖਪਤ ਵੀ ਘੱਟ ਹੋ ਰਹੀ ਹੈ ਅਤੇ ਤੁਰੰਤ ਨਜ਼ਰ ਵਿਚ ਆਇਆ ਹੈ, ਕਣਕ ਅਤੇ ਚਾਵਲ ਦਾ ਉਤਪਾਦਨ ਵਧਿਆ ਹੈ। ਘੱਟ ਯੂਰੀਆ ਦੀ ਵਰਤੋਂ ਕਰਦੇ ਹੋਏ ਵੀ ਉਤਪਾਦਨ ਵਧਿਆ ਹੈ। ਇਹ ਆਪਣੇ ਆਪ ਵਿੱਚ ਅਜਿਹੀਆਂ ਚੀਜ਼ਾਂ ਹਨ ਅਤੇ ਅਸੀਂ ਜਿੰਨੀ ਸਰਲਤਾ ਨਾਲ ਪ੍ਰਚਾਰਿਤ ਕਰਾਂਗੇ, ਉਸ ਦਾ ਓਨਾ ਲਾਭ ਹੋਵੇਗਾ। ਭਾਰਤ ਸਰਕਾਰ ਦੀ ਇਸ ਦਿਸ਼ਾ ਵਿੱਚ ਕੋਸ਼ਿਸ਼ ਹੈ। ਸਵਾਮੀਨਾਥਨ ਜੀ ਦੀ ਸਰਗਰਮੀ, ਉਨ੍ਹਾਂ ਦੀ ਇਹ ਕੋਸ਼ਿਸ਼ ਅਤੇ ਭਾਰਤ ਨੂੰ evergreen revolution ਵੱਲ ਇੱਕ sustainable agriculture system ਵੱਲ ਲਿਜਾਣ ਦੀ ਦਿਸ਼ਾ ਵਿਚ ਸਾਨੂੰ ਲੋਕਾਂ ਨੂੰ ਵਿਗਿਆਨਕ ਤਜਰਬਿਆਂ ਨੂੰ, ਕਿਉਂਕਿ ਸਭ ਤੋਂ ਵੱਡੀ ਸਾਡੀ ਇੱਕ ਜੋ ਸਮੱਸਿਆ ਹੈ lab to land ਉਸ ਵਿਚ ਬਹੁਤ ਵੱਡਾ ਪਾੜਾ ਹੈ lab to land ਇਹ ਸਾਡਾ ਟਾਰਗੈੱਟ ਹੋਣਾ ਚਾਹੀਦਾ ਹੈ। ਵਿਗਿਆਨੀ, ਜੋ ਜ਼ਿੰਦਗੀ ਖਪਾ ਦਿੰਦਾ ਹੈ, ਇੱਕ ਚੀਜ਼ ਦੇਸ਼ ਨੂੰ ਦੇਣ ਲਈ, ਉਹ ਖੇਤ ਤੱਕ ਨਹੀਂ ਪਹੁੰਚਦੀ, ਖੇਤ ਤੱਕ ਕਿਵੇਂ ਪਹੁੰਚਦੀ ਹੈ ਅਤੇ ਖੇਤ ਤੱਕ ਤਦ ਤੱਕ ਨਹੀਂ ਪਹੁੰਚਦੀ ਜਦ ਤੱਕ ਕਿ ਉਹ ਕਿਸਾਨ ਦੇ ਦਿਮਾਗ ਵਿਚ ਪਹਿਲਾਂ ਨਹੀਂ ਪਹੁੰਚਦੀ। ਇਹ ਇੱਕ ਅਜਿਹਾ ਸਨਅਤਕਾਰ ਦੇ ਦਿਮਾਗ ਵਿਚ ਕੁਝ ਹੋ ਜਾਵੇ ਕਿ ਜੇਬ ਵਿਚ ਪੈਸਾ ਆਉਣਾ ਚਾਹੀਦਾ ਹੈ, ਉਹ ਕਰੇਗਾ। ਕਿਸਾਨ ਦੇ ਮਾਮਲੇ ਵਿਚ ਅਜਿਹਾ ਨਹੀਂ ਹੈ। ਕਿਸਾਨ ਜਲਦੀ risk ਨਹੀਂ ਲੈਂਦਾ। ਅੱਜ ਕੱਲ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਜੋ ਲਿਆਏ ਹਨ, ਉਸ ਨੇ ਇੱਕ ਬਹੁਤ ਵੱਡਾ contribution ਕੀਤਾ ਹੈ। ਇਸ ਤੋਂ ਪਹਿਲਾਂ ਖੇਤੀ ਵਿੱਚ ਫਸਲ ਬੀਮਾ ਯੋਜਨਾ ਵਿਚ ਜਿੰਨੇ ਲੋਕ ਆਉਂਦੇ ਸਨ, ਇਸ ਨਵੀਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਾਰਣ 7 ਗੁਣਾ ਲੋਕ ਉਸ ਦੇ cover ਵਿੱਚ ਰਹੇ ਹਨ। ਅਜੇ ਤਾਂ ਸ਼ੁਰੂਆਤ ਹੈ, ਪ੍ਰਚਾਰ ਵੀ ਓਨਾ ਨਹੀਂ ਹੋਇਆ, ਕਿਸਾਨ ਵਿੱਚ ਵੀ ifs and buts ਰਹਿੰਦੇ ਹਨ ਪਰ ਇਕ ਦਮ 7 ਗੁਣਾ ਇਕ ਹੀ ਸਾਲ ਵਿਚ jump ਲਗਾਉਣਾ ਇਹ ਸਾਡੇ farmers ਨੂੰ security ਦਾ ਅਹਿਸਾਸ ਦਿਵਾਉਂਦਾ ਹੈ ਅਤੇ ਇਕ ਵਾਰੀ ਦਾ ਅਹਿਸਾਸ ਹੋ ਗਿਆ ਤਾਂ ਉਸ ਦੇ risk taking capacity ਵਧ ਜਾਂਦੀ ਹੈ ਅਤੇ ਜਦੋਂ risk taking capacity ਵਧ ਜਾਂਦੀ ਹੈ ਤਾਂ ਉਹ ਵਿਗਿਆਨੀਆਂ ਵਲੋਂ ਕਹੇ ਗਏ ਪ੍ਰਯੋਗ ਕਰਨ ਲਈ ਤਿਆਰ ਹੋ ਜਾਂਦਾ ਹੈ। ਇੱਕ chain ਸੁਰੂ ਹੋ ਜਾਂਦੀ ਹੈ ਤਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਉਸ ਵਿਚ ਵੀ ਇੱਕ ਬਹੁਤ ਵੱਡੀ ਤਾਕਤ ਹੈ lab to land process ਨੂੰ ਅੱਗੇ ਵਧਾਉਣ ਦੀ, ਉਸ ਦਿਸ਼ਾ ਵਿੱਚ ਕੰਮ ਚੱਲ ਰਿਹਾ ਹੈ। ਮੈਂ ਫੇਰ ਇੱਕ ਵਾਰੀ ਸਵਾਮੀਨਾਥਨ ਜੀ ਨੂੰ ਦਿਲੋਂ ਬਹੁਤ ਬਹੁਤ ਵਧਾਈ ਦੇਂਦਾ ਹਾਂ। ਦੇਸ਼ ਦੀ ਬਹੁਤ ਸੋਵਾ ਕੀਤੀ ਹੈ, ਦੇਸ਼ ਦੇ ਕਿਸਾਨਾਂ ਦੀ ਬਹੁਤ ਸੇਵਾ ਕੀਤੀ ਹੈ, ਦੇਸ਼ ਦੇ ਗਰੀਬ ਦੇ ਪੇਟ ਨੂੰ ਭਰਨ ਲਈ ਇੱਕ ਤਪੱਸਵੀ ਵਾਂਗ ਕੰਮ ਕੀਤਾ ਹੈ।
ਬਹੁਤ ਬਹੁਤ ਵਧਾਈ
ਧੰਨਵਾਦ ।
Happening now- the Prime Minister is releasing two books on the green revolution. https://t.co/vbG9VFN31Q
— PMO India (@PMOIndia) May 19, 2017
I have known and closely interacted with Dr. M S Swaminathan since my days as the Chief Minister of Gujarat: PM @narendramodi
— PMO India (@PMOIndia) May 19, 2017
There is a farmer alive in Dr. M S Swaminathan...he is not only a 'Krishi Vaigyanik' but also a 'Kisan Vaigyanik' : PM @narendramodi
— PMO India (@PMOIndia) May 19, 2017
As a young scientist, Dr. M S Swaminathan pledged that India will not starve, it is possible to bring a change for the better: PM
— PMO India (@PMOIndia) May 19, 2017
Dr. M S Swaminathan has interacted with all Prime Ministers & so many other eminent people but he is extremely humble: PM @narendramodi
— PMO India (@PMOIndia) May 19, 2017
Time has come to look at soil management, improving productivity in the agriculture sector: PM @narendramodi
— PMO India (@PMOIndia) May 19, 2017
We are focussing on water conservation but the challenges still remain. We can do so much more to increase awareness of this issue: PM
— PMO India (@PMOIndia) May 19, 2017
When Dhumal Ji was HP CM, there was extensive work done on mushroom cultivation in the state: PM @narendramodi
— PMO India (@PMOIndia) May 19, 2017