Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਓਡੀਸ਼ਾ ਦੇ ਬਲਾਂਗੀਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ/ਉਦਘਾਟਨ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਓਡੀਸ਼ਾ ਦੇ ਬਲਾਂਗੀਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ/ਉਦਘਾਟਨ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਓਡੀਸ਼ਾ ਦੇ ਬਲਾਂਗੀਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ/ਉਦਘਾਟਨ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਓਡੀਸ਼ਾ ਦੇ ਬਲਾਂਗੀਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ/ਉਦਘਾਟਨ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


 

ਭਾਰਤ ਮਾਤਾ ਕੀ ਜੈ ਓਡੀਸ਼ਾ ਦੇ ਰਾਜਪਾਲ ਪ੍ਰੋਫੈਸਰ ਗਣੇਸ਼ ਲਾਲ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਜੁਏਲ ਓਰਾਮ ਜੀ, ਧਰਮੇਂਦਰ ਪ੍ਰਧਾਨ ਜੀ, ਓਡੀਸ਼ਾ ਸਰਕਾਰ ਵਿੱਚ ਮੰਤਰੀ, ਸਨੇਹਾਗਿਨੀ ਛੁਰੀਆ ਜੀ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀ ਕਿਲੀਕੇਸ਼ ਨਾਰਾਇਣ ਸਿੰਘ ਦੇਵ ਜੀ ਅਤੇ ਇੱਥੇ ਆਏ ਮੇਰੇ ਪਿਆਰੇ ਭੈਣੋਂ ਅਤੇ ਭਾਈਓ। ਨਵੇਂ ਸਾਲ ਵਿੱਚ ਇੱਕ ਵਾਰ ਫਿਰ ਓਡੀਸ਼ਾ ਆਉਣ ਦਾ ਸੁਭਾਗ ਮਿਲਿਆ ਹੈ। ਮਕਰ ਸੰਕ੍ਰਾਂਤੀ ਦੇ ਅਵਸਰ ‘ਤੇ ਇੱਥੇ ਆਉਣਾ ਅਤੇ ਵਿਕਾਸ ਦੇ ਨਵੇਂ ਪ੍ਰਕਾਸ਼ ਨਾਲ ਜੁੜਨਾ ਆਪਣੇ ਆਪ ਵਿੱਚ ਅਹਿਮ ਹੈ। ਤਿਉਹਾਰਾਂ ਦੇ ਇਸ ਸ਼ੁਭ ਅਵਸਰ ‘ਤੇ ਤੁਹਾਨੂੰ ਸਾਰੇ ਓਡੀਸ਼ਾ ਵਾਸੀਆਂ ਨੂੰ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ।

ਸਾਥੀਓ ਪੂਰਬੀ ਭਾਰਤ ਦੇ ਵਿਕਾਸ ਲਈ, ਓਡੀਸ਼ਾ ਦੇ ਵਿਕਾਸ ਲਈ ਕੇਂਦਰ ਸਰਕਾਰ ਦਾ ਅਭਿਆਨ ਨਿਰੰਤਰ ਜਾਰੀ ਹੈ। ਬੀਤੇ ਇੱਕ ਮਹੀਨੇ ਵਿੱਚ ਤੀਜੀ ਵਾਰ ਤੁਹਾਡੇ ਦਰਮਿਆਨ ਆਇਆ ਹਾਂ। ਥੋੜ੍ਹੀ ਦੇਰ ਪਹਿਲਾਂ ਇੱਥੇ ਸਾਢੇ 15 ਕਰੋੜ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਉਦਘਾਟਨ, ਲੋਕਅਰਪਣ ਜਾਂ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਪ੍ਰੋਜੈਕਟ ਸਿੱਖਿਆ ਨਾਲ ਜੁੜੇ ਹੋਏ ਹਨ, connectivity ਨਾਲ ਜੁੜੇ ਹੋਏ ਹਨ, ਸੱਭਿਆਚਾਰ ਅਤੇ ਸੈਰ-ਸਪਾਟੇ ਨਾਲ ਜੁੜੇ ਹੋਏ ਹਨ ਤੇ ਮੈਨੂੰ ਖੁਸ਼ੀ ਹੈ ਕਿ ਅੱਜ ਕੇਂਦਰੀ ਵਿਦਿਆਲਾ, ਸੋਨੇਪੁਰ ਦੇ ਸਥਾਈ ਭਵਨ ਦਾ ਨੀਂਹ ਪੱਥਰ ਰੱਖਿਆ ਹੈ। ਜਦੋਂ ਇਹ ਕੰਮ ਪੂਰਾ ਹੋ ਜਾਵੇਗਾ ਤਾਂ ਸੋਨੇਪੁਰ ਦੇ ਨਾਲ-ਨਾਲ ਇਸ ਪੂਰੇ ਖੇਤਰ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਲਾਭ ਹੋਵੇਗਾ। ਓਡੀਸ਼ਾ ਵਿੱਚ ਕੇਂਦਰੀ ਵਿਦਿਆਲਿਆਂ ਵਿੱਚ ਹਜ਼ਾਰਾਂ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਇੱਥੇ ਕੇਂਦਰੀ ਵਿਦਿਆਲੇ ਦੀ ਮੰਗ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਅਨੇਕ ਕਦਮ ਚੁੱਕੇ ਹਨ। 2014 ਤੋਂ ਬਾਅਦ ਕਈ ਨਵੇਂ ਕੇਂਦਰੀ ਵਿਦਿਆਲਿਆਂ ਦਾ ਉਦਘਾਟਨ ਇੱਥੇ ਹੋ ਚੁੱਕਿਆ ਹੈ ਅਤੇ ਕੁਝ ‘ਤੇ ਕੰਮ ਅੰਤਿਮ ਪੜਾਅ ਵਿੱਚ ਹੈ।

ਸਾਥੀਓ, ਸਿੱਖਿਆ ਮਾਨਵ ਸੰਸਾਧਨ ਦਾ ਵਿਕਾਸ ਕਰਦੀ ਹੈ। ਇਹ ਸੰਸਾਧਨ ਤਦ ਅਵਸਰਾਂ ਵਿੱਚ ਬਦਲਦੇ ਹਨ ਜਦੋਂ connectivity ਦਾ ਵੀ ਸਹਾਰਾ ਹੋਵੇ। ਇਸੇ ਭਾਵਨਾ ਤਹਿਤ ਓਡੀਸ਼ਾ ਵਿੱਚ connectivity ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਅੱਜ ਰੇਲਵੇ ਨਾਲ ਜੁੜੇ ਛੇ ਪ੍ਰੋਜੈਕਟਾਂ ਦਾ ਲੋਕਅਰਪਣ ਜਾਂ ਉਦਘਾਟਨ ਕੀਤਾ ਗਿਆ ਹੈ। ਇਸ ਨਾਲ ਓਡੀਸ਼ਾ ਦੇ ਅੰਦਰ ਦੀ connectivity ਤਾਂ ਸੁਧਰੇਗੀ ਹੀ, ਦੇਸ਼ ਦੇ ਦੂਜੇ ਰਾਜਾਂ ਤੱਕ ਆਵਾਜਾਈ ਵੀ ਅਸਾਨ ਹੋਵੇਗੀ। ਇਸ ਨਾਲ ਆਪ ਲੋਕਾਂ ਨੂੰ ਆਉਣ-ਜਾਣ ਦੀ ਸੁਵਿਧਾ ਤਾਂ ਹੋਵੇਗੀ ਹੀ ਕਿਸਾਨ ਭਾਈਆਂ ਨੂੰ ਆਪਣੀ ਉਪਜ ਨੂੰ ਵੱਡੀਆਂ ਮੰਡੀਆਂ ਤੱਕ ਜਾਂ ਵੱਡੇ ਸ਼ਹਿਰਾਂ ਤੱਕ ਪਹੁੰਚਾਉਣ ਵਿੱਚ ਜ਼ਿਆਦਾ ਅਸਾਨੀ ਹੋਵੇਗੀ। ਆਉਣ-ਜਾਣ ਅਤੇ ਮਾਲ ਢੁਆਈ ਲਈ ਸੁਵਿਧਾ ਤਿਆਰ ਹੋਣ ਨਾਲ ਇੱਥੇ ਉਦਯੋਗਾਂ ਲਈ ਵੀ ਇੱਕ ਬਿਹਤਰ ਮਾਹੌਲ ਬਣੇਗਾ। ਜਦੋਂ ਉਦਯੋਗ ਇੱਥੇ ਆਉਣ ਲੱਗਣਗੇ ਤਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਅਨੇਕ ਸਾਧਨ ਵਿਕਸਿਤ ਹੋਣਗੇ।

ਸਾਥੀਓ ਥੋੜ੍ਹੀ ਦੇਰ ਪਹਿਲਾਂ ਬਲਾਂਗੀਰ ਤੋਂ ਬਿਛੂਪੱਲੀ ਦੇ ਦਰਮਿਆਨ ਜੋ ਨਵੀਂ ਰੇਲ ਲਾਈਨ ਬਣੀ ਹੈ ਇਸ ਦਾ ਉਦਘਾਟਨ ਹੋਇਆ ਹੈ। ਇਸ ਦੇ ਨਾਲ-ਨਾਲ ਇਸ ‘ਤੇ ਨਵੀਂ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾਈ ਗਈ ਹੈ। ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਸ ਦੇ ਇਲਾਵਾ ਝਾਰ ਸੁਘੜਾ ਦੇ ਮਲਟੀ ਮੋਡਲ ਲੌਜਿਸਟਿਕ ਪਾਰਕ ਝਾਰ ਸੁਘੜਾ ਵਿਜ਼ੀਨਗਰਮ ਅਤੇ ਸੰਭਲਪੁਰ ਅੰਗੁਲ ਲਾਈਨ ਦੇ ਬਿਜਲੀਕਰਨ ਬਾਰਪਲੀ ਡੁਗਰੀਪੱਲੀ ਅਤੇ ਬਲਾਂਗੀਰ ਦੇਵਗਾਓਂ ਦੇ ਚੌੜੀਕਰਨ ਅਤੇ ਨਾਗਾਵਲੀ ਨਦੀ ‘ਤੇ ਬਣੇ ਪੁਲ਼ ਲਈ ਵੀ ਤੁਸੀਂ ਸਭ ਬਹੁਤ-ਬਹੁਤ ਵਧਾਈ ਦੇ ਪਾਤਰ ਹੋਤੁਹਾਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ connectivity ਜਦੋਂ ਚੰਗੀ ਹੁੰਦੀ ਹੈ ਤਾਂ ਕਰੀਬ-ਕਰੀਬ ਹਰ ਸੈਕਟਰ ‘ਤੇ ਇਸ ਦਾ ਸਕਾਰਾਤਮਕ ਅਸਰ ਹੁੰਦਾ ਹੈ। ਵਿਸ਼ੇਸ਼ ਤੌਰ ‘ਤੇ ਟੂਰਿਜ਼ਮ ਲਈ ਤਾਂ ਸਭ ਤੋਂ ਜ਼ਿਆਦਾ ਸੰਭਾਵਨਾਵਾਂ ਵਧਦੀਆਂ ਹਨ। ਓਡੀਸ਼ਾ ਤਾਂ ਵੈਸੇ ਹੀ ਹਰ ਪ੍ਰਕਾਰ ਦੇ ਟੂਰਿਸਟਾਂ ਲਈ ਆਕਰਸ਼ਣ ਦਾ ਕੇਂਦਰ ਰਿਹਾ ਹੈ। ਇੱਥੇ ਜੰਗਲ ਵੀ ਹਨ ਤੇ ਸਮੁੰਦਰ ਦਾ ਕਿਨਾਰਾ ਵੀ ਹੈ। ਕੁਦਰਤ ਨੇ ਇੱਥੇ ਕੋਈ ਕਮੀ ਨਹੀਂ ਛੱਡੀ ਹੈ। ਉਹੀ ਇਤਿਹਾਸ ਅਤੇ ਆਸਥਾ ਦਾ ਇੱਕ ਤਰ੍ਹਾਂ ਨਾਲ ਕੇਂਦਰ ਰਿਹਾ ਹੈ।

ਸਾਥੀਓ, ਇਸੇ ਭਾਵਨਾ ਦੇ ਤਹਿਤ ਬੀਤੇ ਚਾਰ ਵਰ੍ਹਿਆਂ ਤੋਂ ਕੇਂਦਰ ਸਰਕਾਰ ਧਰੋਹਰਾਂ ਅਤੇ ਆਸਥਾ ਸਥਾਨਾਂ ਨੂੰ ਵਿਕਸਿਤ ਕਰਨ ਵਿੱਚ ਲਗੀ ਹੋਈ ਹੈ। ਓਡੀਸ਼ਾ ਦੇ ਅਨੇਕ ਮੰਦਰਾਂ, ਪੁਰਾਣੇ ਕਿਲ੍ਹਿਆਂ ਅਤੇ ਹੋਰ ਸਥਾਨਾਂ ਦਾ ਸੁੰਦਰੀਕਰਨ ਅਤੇ ਉਨ੍ਹਾਂ ਨੂੰ ਸੰਵਾਰਨ ਦਾ ਯਤਨ ਵੀ ਕੀਤਾ ਜਾ ਰਿਹਾ ਹੈਇਸ ਕੜੀ ਵਿੱਚ ਨੀਲ ਮਾਧਵ ਅਤੇ ਸਿੱਧੇਸ਼ਵਰ ਮੰਦਰਾਂ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਕੰਮ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰਕਾਰ ਪੱਛਮੀ ਸੋਮਨਾਥ ਮੰਦਰ, ਭੁਵਨੇਸ਼ਵਰ ਮੰਦਰ ਅਤੇ ਕਪਿਲੇਸ਼ਵਰ ਮੰਦਰ ਦੀ ਵੀ ਮੁਰੰਮਤ ਅਤੇ ਸੁੰਦਰੀਕਰਨ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਅੱਜ ਇਸ ਦਾ ਵੀ ਲੋਕਅਰਪਣ ਹੋ ਗਿਆ ਹੈ। ਇਸ ਦੇ ਇਲਾਵਾ ਇੱਥੋਂ ਦਾ ਜੋ ਇੱਕ ਪਰੰਪਰਾਗਤ ਵਪਾਰਕ ਰਸਤਾ ਰਿਹਾ ਹੈ, ਓਡੀਸ਼ਾ ਨੂੰ ਮੱਧ ਭਾਰਤ ਨਾਲ ਜੋੜਦਾ ਹੈ। ਉਸ ਰਸਤੇ ਵਿੱਚ ਅਨੇਕ ਇਤਿਹਾਸਿਕ ਸਮਾਰਕ ਹਨਇੱਥੇ ਬਲਾਂਗੀਰ ਵਿੱਚ ਹੀ ਰਾਣੀਪੁਰ, ਝਰਿਆਲ ਜੋ ਸਮਾਰਕਾਂ ਦਾ ਸਮੂਹ ਹੈ ਉਸ ਨੂੰ ਵੀ ਸੰਵਾਰਿਆ ਜਾ ਰਿਹਾ ਹੈ। ਉੱਥੇ 64 ਯੋਗਿਨੀ ਮੰਦਰ ਹੋਵੇ, ਜਾਂ ਫਿਰ ਲਹਿਰਾਗੁਣੀ ਸੋਮੇਸ਼ਵਰ, ਰਾਣੀਗੁਣੀ ਜਾਂ ਫਿਰ ਇੰਦਰਾਲੀ ਮੰਦਰ ਆਸਥਾ ਅਤੇ ਸਾਡੇ ਇਤਿਹਾਸਿਕ ਸਥਾਨਾਂ ਦਾ ਦਰਸ਼ਨ ਦੇਣ ਵਾਲੀਆਂ ਇਹ ਤਮਾਮ ਵਿਰਾਸਤਾਂ ਆਪਣੀ ਦਿੱਵਿਅਤਾ ਅਤੇ ਸੁੰਦਰਤਾ (ਵਿਸ਼ਾਲਤਾ) ਨੂੰ ਵਧਾਉਣ ਵਾਲੀਆਂ ਹਨ।

ਸਾਥੀਓ, ਇੱਕ ਹੋਰ ਸਮਾਰਕ ਦੇ ਨਵੀਨੀਕਰਨ ਦੀ ਅੱਜ ਸ਼ੁਰੂਆਤ ਹੋਈ ਹੈ। ਕਾਲਾਹਾਂਡੀ ਦਾ ਅਸੁਰਾਗੜ੍ਹ ਕਿਲ੍ਹਾ ਇਹ ਸਾਡੀ ਬਹਾਦਰੀ ਦਾ ਪ੍ਰਤੀਕ ਤਾਂ ਰਿਹਾ ਹੀ ਹੈ ਨਾਲ ਹੀ ਇੱਕ ਅਹਿਮ ਰਾਜਨੀਤਕ ਅਤੇ ਵਪਾਰਕ ਕੇਂਦਰ ਵੀ ਸੀ। ਇਹ ਮਹਾਕੰਤਾਰਾ ਨੂੰ ਕਲਿੰਗ ਨਾਲ ਜੋੜਦਾ ਸੀ। ਆਪਣੇ ਇਤਿਹਾਸ ਦੇ ਇਨ੍ਹਾਂ  ਸੁਨਹਿਰੇ ਅਧਿਆਇਆਂ (ਚੈਪਟਰਾਂ) ਦੇ ਨਾਲ ਮੁੜਜੁੜਦੇ ਹੋਏ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇੱਥੇ ਜੋ ਮੂਲ ਸੁਵਿਧਾਵਾਂ ਦਾ ਵਿਕਾਸ ਹੋਇਆ ਹੈ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਜੋ ਕੰਮ ਕੀਤਾ ਗਿਆ ਹੈ, ਉਸ ਨਾਲ ਇੱਥੋਂ ਦੇ ਟੂਰਿਜ਼ਮ ਨੂੰ ਗਤੀ ਮਿਲੇਗੀ ਅਤੇ ਰੋਜ਼ਗਾਰ ਦੇ ਅਵਸਰਾਂ ਵਿੱਚ ਕਈ ਗੁਣਾ ਵਾਧਾ ਹੋਵੇਗਾ।

ਸਾਥੀਓ, ਅੱਜ ਇੱਥੇ ਛੇ ਨਵੇਂ Post Office Passport ਸੇਵਾ ਕੇਂਦਰਾਂ ਦੀ ਸ਼ੁਰੂਆਤ ਵੀ ਹੋਈ ਹੈਬਲਾਂਗੀਰ ਦੇ ਇਲਾਵਾ ਜਗਤਸਿੰਘ ਪੁਰ, ਕੇਂਦਰਪਾੜਾ, ਪੁਰੀ, ਫੂਲਬਾਨੀ, ਬਾਰਗੜ੍ਹ ਵਿੱਚ ਇਹ ਨਵੇਂ ਕੇਂਦਰ ਖੁੱਲ੍ਹਣ ਨਾਲ ਹੁਣ ਇੱਥੋਂ ਦੇ ਲੋਕਾਂ ਨੂੰ ਪਾਸਪੋਰਟ ਲਈ ਬਹੁਤ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ।

ਸਾਥੀਓ, ਅੱਜ ਤੁਹਾਡੇ ਸਭ ਦੇ, ਓਡੀਸ਼ਾ ਵਾਸੀਆਂ ਦੇ ਜੀਵਨ ਨੂੰ ਅਸਾਨ ਬਣਾਉਣ ਵਾਲੇ ਇਨ੍ਹਾਂ ਸਾਰੇ ਪ੍ਰੋਜੈਕਟਾਂ ਲਈ ਇੱਕ ਵਾਰ ਫਿਰ ਮੈਂ ਓਡੀਸ਼ਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਹਾਨੂੰ ਨਵੇਂ ਸਾਲ ਦੀਆਂ ਫਿਰ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

*****

ਏਕੇਟੀ/ਵੀਜੇ/ਤਾਰਾ/ਐੱਸਬੀ