ਪੀਐੱਮਇੰਡੀਆ
ਇੰਨੀ ਵੱਡੀ ਸੰਖਿਆ ਵਿੱਚ ਆਏ ਹੋਏ ਇੱਥੇ ਪਹੁੰਚੇ ਹੋਏ ਮੇਰੇ ਪਿਆਰੇ ਦੇਸ਼ ਵਾਸੀਓ ਆਪ ਸਭ ਨੂੰ ਬਹੁਤ-ਬਹੁਤ ਨਮਸਕਾਰ।
ਇਹ ਸਾਡੇ ਦੇਸ਼ ਦੀ ਕਿੰਨੀ ਵੱਡੀ ਸ਼ਕਤੀ ਹੈ ਕਿ ਜੇਕਰ ਮੈਂ ਸਿਰਫ ਨਮਸਕਾਰ ਆਪਣੇ ਇੱਥੇ ਦੀ ਅੱਲਗ-ਅੱਲਗ ਭਾਸ਼ਾਵਾਂ ਅਤੇ ਬੋਲੀਆਂ ਵਿੱਚ ਕਰਨ ਲਗਾਂ ਤਾਂ ਘੰਟੇ ਨਿਕਲ ਜਾਣਗੇ । ਇਹ ਵਿਵਿਦਤਾ ਪੂਰੀ ਦੁਨੀਆ ਵਿੱਚ ਅਤੇ ਕਿਸੇ ਵੀ ਦੇਸ਼ ਵਿੱਚ ਨਹੀਂ ਮਿਲੇਗੀ ।
ਅੱਜ ਮੈਂ ਮੇਰੇ ਸਾਹਮਣੇ ਭਾਰਤ ਦੇ ਬਾਹਰ ਓਮਾਨ ਦੀ ਧਰਤੀ ਉੱਤੇ ਇੱਕ ਮਿੰਨੀ ਇੰਡੀਆ ਦੇਖ ਰਿਹਾ ਹਾਂ । ਦੇਸ਼ ਦੇ ਅੱਲਗ-ਅੱਲਗ ਕੋਨਿਆਂ ਵਿੱਚੋਂ ਆਏ ਹੋਏ ਭਾਰਤੀ, ਅੱਲਗ-ਅੱਲਗ ਖੇਤਰਾਂ ਵਿੱਚ ਕੰਮ ਕਰਨ ਵਾਲੇ ਭਾਰਤੀ , ਇੱਕ ਸ਼ਾਨਦਾਰ ਤਸਵੀਰ ਦਾ ਨਿਰਮਾਣ, ਅੱਜ ਮੈਂ ਸਾਡੀਆਂ ਅੱਖਾਂ ਦੇ ਸਾਹਮਣੇ ਦੇਖ ਰਿਹਾ ਹਾਂ ।
ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ ਭਾਰਤ ਮਾਤਾ ਕੀ … ਜੈ , ਭਾਰਤ ਮਾਤਾ ਕੀ …. ਜੈ , ਭਾਰਤ ਮਾਤਾ ਕੀ …. ਜੈ । ਵੰਦੇ ਮਾਤਰਮ , ਵੰਦੇ ਮਾਤਰਮ , ਵੰਦੇ ਮਾਤਰਮ , ਵੰਦੇ ਮਾਤਰਮ , ਵੰਦੇ ਮਾਤਰਮ , ਵੰਦੇ ਮਾਤਰਮ ।
ਭਾਈਓ ਅਤੇ ਭੈਣੋ ਇਹ ਮੇਰੀ ਓਮਾਨ ਦੀ ਪਹਿਲੀ ਯਾਤਰਾ ਹੈ । ਦੋ ਘੰਟੇ ਪਹਿਲਾਂ ਮੈਂ ਇੱਥੇ ਦੁਬਈ ਤੋਂ ਤੁਹਾਡੇ ਵਿੱਚ ਆਇਆ ਹਾਂ । ਤੁਸੀਂ ਸ਼ਾਇਦ ਟੀਵੀ ਵਿੱਚ ਦੇਖਿਆ ਹੋਵੇਗਾ ਉੱਥੇ ਮੈਨੂੰ World Government Summit ਵਿੱਚ UAE ਦੇ ਰਾਸ਼ਟਰਪਤੀ ਦੇ ਸੱਦੇ ਉੱਤੇ Main Guest ਦੇ ਰੂਪ ਵਿੱਚ Technology or Development ਦੇ ਵਿਸ਼ੇ ਉੱਤੇ Inaugural address ਦੇਣ ਦਾ ਸੁਭਾਗ ਮਿਲਿਆ । ਇਹ ਸਿਰਫ ਕਿਸੇ ਇੱਕ ਪ੍ਰੋਗਰਾਮ ਵਿੱਚ ਭਾਸ਼ਣ ਦੇਣ ਤੱਕ ਦਾ ਸੀਮਤ ਵਿਸ਼ਾ ਨਹੀਂ ਹੈ । ਇਹ ਘਟਨਾ ਆਪਣੇ ਆਪ ਵਿੱਚ ਭਾਰਤ ਦੀ ਪ੍ਰਗਤੀ ਦਾ ਸਨਮਾਨ ਹੈ । ਜੋ ਅੱਜ ਦੁਨੀਆ ਸਨਮਾਨ ਦੇ ਰਹੀ ਹੈ । ਸਰਕਾਰੀ ਦੌਰਾ ਮੇਰਾ ਅੱਜ ਹੋ ਰਿਹਾ ਹੈ ਲੇਕਿਨ ਦਸ ਸਾਲ ਪਹਿਲਾਂ ਜਦੋਂ ਮੈਂ ਗੁਜਰਾਤ ਵਿੱਚ ਮੁੱਖ ਮੰਤਰੀ ਸਾਂ ਤਾਂ ਮੁੱਖ ਮੰਤਰੀ ਦੇ ਤੌਰ ‘ਤੇ ਮੇਰੀ ਅਫਰੀਕਾ ਦੀ ਯਾਤਰਾ ਸੀ ਅਤੇ ਇਸ ਦੌਰਾਨ ਮੈਂ Salalah ਤੋਂ ਹੋ ਕੇ ਗੁਜਰਿਆ ਸਾਂ । ਕੁਝ ਸਮਾਂ ਉੱਥੇ ਰੁਕਿਆ ਸੀ ਅਤੇ ਉਸ ਸਮੇਂ ਜੋ ਲੋਕ ਮੈਨੂੰ ਉੱਥੇ ਮਿਲੇ ਸਨ ਉਨ੍ਹਾਂ ਸਭ ਨੂੰ ਅੱਜ ਫਿਰ ਮੈਨੂੰ ਮਿਲਣ ਦਾ ਸੁਭਾਗ ਮਿਲਿਆ । ਇੱਕ ਲੰਬੇ ਅਰਸੇ ਤੋਂ ਓਮਾਨ ਆਉਣ ਦਾ , ਤੁਹਾਡੇ ਦਰਮਿਆਨ ਆਉਣ ਦਾ , ਤੁਹਾਨੂੰ ਮਿਲਣ ਦਾ ਮੇਰਾ ਮਨ ਕਰਦਾ ਸੀ ਲੇਕਿਨ ਉਹ ਮੌਕੇ ਅੱਜ ਆਇਆ ਹੈ ।
ਓਮਾਨ ਸਰਕਾਰ ਨੂੰ ਓਮਾਨ ਪ੍ਰਸ਼ਾਸਨ ਨੂੰ ਉਨ੍ਹਾਂ ਵਿਵਸਥਾਵਾਂ ਲਈ ਮੈਂ ਤਹਿ ਦਿਲੋਂ ਭਰਿਆ ਧੰਨਵਾਦ ਕਰਦਾ ਹਾਂ । ਸਾਥੀਓ ਭਾਰਤ ਅਤੇ ਓਮਾਨ ਦਰਮਿਆਨ ਸਬੰਧ ਸੈਂਕੜਿਆਂ ਹਜ਼ਾਰਾਂ ਸਾਲ ਪੁਰਾਣੇ ਹਨ । ਪੰਜ ਹਜ਼ਾਰ ਸਾਲ ਪਹਿਲਾਂ ਵੀ ਗੁਜਰਾਤ ਦੇ ਲੋਥਲ ਪੋਰਟ ਤੋਂ ਲੱਕੜੀ ਦੇ ਜਹਾਜ਼ ਓਮਾਨ ਤੱਕ ਆਉਂਦੇ ਸਨ . . . ਅਤੇ ਪਰਤਦੇ ਸਮੇਂ ਇਹ ਜਹਾਜ਼ ਲੋਥਲ ਤੋਂ ਵੀ ਅੱਗੇ ਦੱਖਣ ਦੀ ਤਰਫ਼ ਭਾਰਤ ਦੇ ਸਮੁੰਦਰੀ ਤਟਾਂ ਤੋਂ ਹੁੰਦੇ ਹੋਏ ਸ਼੍ਰੀਲੰਕਾ ਤੱਕ ਜਾਂਦੇ ਸਨ । ਇਨ੍ਹਾਂ ਹਜ਼ਾਰਾਂ ਸਾਲਾਂ ਵਿੱਚ ਵਿਵਸਥਾ ਬਦਲ ਗਈ । ਭਾਰਤ ਵਿੱਚ ਗੁਲਾਮੀ ਦਾ ਇੱਕ ਲੰਮਾ ਕਾਲਖੰਡ ਆਇਆ ਲੇਕਿਨ ਸਾਡੇ ਸਦੀਆਂ ਪੁਰਾਣੇ ਵਪਾਰਕ ਅਤੇ ਦੋਸਤਾਨਾ ਸਬੰਧ ਓਵੇਂ ਹੀ ਬਣੇ ਰਹੇ । ਭਾਰਤ ਦੀ ਅਜ਼ਾਦੀ ਦੇ ਬਾਅਦ ਦੋਹਾਂ ਦੇਸ਼ਾਂ ਦਰਮਿਆਨ ਵਪਾਰਕ ਅਤੇ ਆਰਥਕ ਅਤੇ ਸਮਾਜਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ institution ਵਿਕਸਤ ਹੋਏ । ਭਾਰਤ ਵਿੱਚ ਸਾਡੇ ਹਿੰਦੁਸਤਾਨ ਵਿੱਚ ਜੋ ਮੱਧ ਦੇਸ਼ ਪ੍ਰਾਂਤ ਹਨ ਉੱਥੇ ਜੋ ਬੀਨਾ refinery ਹੈ ਉਹ ਬੀਨਾ refinery ਓਮਾਨ ਦੇ ਸਹਿਯੋਗ ਨਾਲ ਚੱਲ ਰਹੀ ਹੈ । ਉੱਥੇ ਹੀ ਭਾਰਤੀ ਕੰਪਨੀਆਂ ਦੇ ਡੇਢ ਹਜ਼ਾਰ ਤੋਂ ਜ਼ਿਆਦਾ Joint ventures ਇੱਥੇ ਓਮਾਨ ਵਿੱਚ ਕੰਮ ਕਰ ਰਹੇ ਹਨ । ਓਮਾਨ ਦੀ ਪ੍ਰਗਤੀ ਅਤੇ ਵਿਕਾਸ ਵਿੱਚ ਭਾਰਤ ਅਤੇ ਭਾਰਤ ਦੇ ਸਾਰੇ ਹੋਣਹਾਰ, ਸਾਡੇ ਇੱਕ ਤਰ੍ਹਾਂ ਨਾਲ ਰਾਸ਼ਟਰਦੂਤ । ਇਹ ਆਪ ਸਭ ਦੀ ਭਾਗੀਦਾਰੀ ਰਹੀ ਹੈ । ਸਰਕਾਰ ਤਰਫੋਂ ਤਾਂ ਇੱਕ ਰਾਜਦੂਤ ਹੁੰਦਾ ਹੈ ਲੇਕਿਨ ਦੇਸ਼ ਦੀ ਤਰਫ਼ ਤੋਂ ਇੱਥੇ ਲੱਖਾਂ ਰਾਸ਼ਟਰਦੂਤ ਓਮਾਨ ਵਿੱਚ ਬੈਠੇ ਹੋਏ ਹਨ । ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਤਿੰਨ ਸਾਲ ਤੋਂ ਅਸੀਂ ਕਿਸ ਪ੍ਰਕਾਰ ਇੱਕ ਨੀਤੀ ਬਣਾ ਕੇ ਖਾੜੀ ਦੇਸ਼ਾਂ ਨਾਲ ਭਾਰਤ ਦੇ ਪੁਰਾਣੇ ਅਤੇ ਦੋਸਤੀ ਭਰੇ ਰਿਸ਼ਤਿਆਂ ਨੂੰ ਅੱਜ ਦੇ ਸਮੇਂ ਅਨੁਸਾਰ ਇੱਕ ਨਵਾਂ ਜਾਮਾ ਪਹਿਨਾ ਰਹੇ ਹਾਂ। ਇੱਕ ਨਵੀਂਆਂ ਊੱਚਾਈਆਂ ਉੱਤੇ ਲੈ ਜਾ ਰਹੇ ਹਾਂ । ਅਨੇਕ ਵਿਸਤਾਰਾਂ ਦੇ ਨਾਲ ਜੋੜ ਰਹੇ ਹਾਂ । ਤੁਸੀਂ ਇਹ ਵੀ ਗੌਰ ਕੀਤਾ ਹੋਵੇਗਾ ਕਿ ਭਾਰਤ ਦੀ ਵਧਦੀ ਹੋਈ ਤਰੱਕੀ ਅਤੇ ਨਾਲ ਦੇ ਨਾਲ-ਨਾਲ ਖਾੜੀ ਦੇਸ਼ਾਂ ਦੀ ਭਾਰਤ ਵਿੱਚ ਰੁਚੀ ਦਿਨ-ਬ-ਦਿਨ ਵਧਦੀ ਚਲੀ ਜਾ ਰਹੀ ਹੈ। ਇਹ ਤੁਸੀਂ ਲੋਕ ਅਨੁਭਵ ਕਰਦੇ ਹੋ ਕਿ ਨਹੀਂ ਕਰਦੇ। ਤੁਸੀਂ ਲੋਕ ਅਨੁਭਵ ਕਰਦੇ ਹੋ। ਚਾਰੋਂ ਤਰਫ਼ ਇਸ ਦੀ ਗੂੰਜ ਸੁਣਾਈ ਦੇ ਰਹੀ ਹੈ । Energy ਹੋਵੇ ਵਪਾਰ ਹੋਵੇ , Investment ਹੋਵੇ , ਹਰ ਖੇਤਰ ਵਿੱਚ ਖਾੜੀ ਦੇਸ਼ਾਂ ਅਤੇ ਭਾਰਤ ਦੇ ਵਿੱਚ ਸਬੰਧ ਆਪਣੇ ਆਪ ਵਿੱਚ ਹੋਰ ਵੀ ਮਹੱਤਵਪੂਰਨ ਹੁੰਦੇ ਜਾ ਰਹੇ ਹਨ। ਸਾਫ਼ ਜਿਹੀ ਗੱਲ ਹੈ ਕਿ ਓਮਾਨ ਦੇ ਨਾਲ ਭਾਰਤ ਦੇ ਇਤਿਹਾਸਕ ਸਬੰਧਾਂ ਵਿੱਚ ਵੀ ਇੱਕ ਨਵੀਂ Momentum ਆਈ ਹੈ , ਇੱਕ ਨਵੀਂ ਰਫ਼ਤਾਰ ਆਈ ਹੈ , ਇੱਕ ਨਵੀਂ ਊਰਜਾ ਆਈ ਹੈ । ਓਮਾਨ ਭੂਗੋਲਿਕ ਰੂਪ ਨਾਲ ਭਾਰਤ ਦਾ ਖਾੜੀ ਖੇਤਰ ਵਿੱਚ ਸਭ ਤੋਂ ਨਜ਼ਦੀਕੀ ਸਾਡਾ ਗੁਆਂਢੀ ਹੈ । ਅਤੇ ਇਹ ਸਾਡਾ ਸੁਭਾਗ ਹੈ ਕਿ ਰਾਜ ਪਰਿਵਾਰ ਦਾ ਭਾਰਤ ਨਾਲ ਬਹੁਤ ਹੀ ਦੋਸਤਾਨਾ ਅਤੇ ਪੁਰਾਣਾ ਸਬੰਧ ਰਿਹਾ ਹੈ । His Majesty Sultan ਦਾ ਵੀ ਭਾਰਤ ਨਾਲ ਅਟੁੱਟ ਨਾਤਾ ਰਿਹਾ ਹੈ ।
ਅੱਜ ਇੰਨੀ ਵੱਡੀ ਸੰਖਿਆ ਵਿੱਚ ਆਪ ਸਭ ਨਾਲ ਮੁਖਾਤਿਬ ਹੋਣ ਲਈ His Majesty Sultan ਦੇ ਨਾਮ ਉੱਤੇ Stadium ਵਿੱਚ ਮੇਰੀ ਮੌਜੂਦਗੀ ਇੱਕ ਵਿਸ਼ੇਸ਼ ਮਹੱਤਵ ਦੀ ਘਟਨਾ ਹੈ । ਇਹ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਖ਼ੁਦ His Majesty Sultan ਅਤੇ ਓਮਾਨ ਭਾਰਤ ਅਤੇ ਭਾਰਤੀਆਂ ਦੇ ਨਾਲ ਕਿੰਨੀ ਦੋਸਤੀ ਰੱਖਦੇ ਹਨ । ਇਸ ਨਿਹਾਇਤ Special Gesture ਲਈ ਅਸੀਂ ਉਨ੍ਹਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ।
ਤੁਹਾਡੇ ਨਾਲ ਗੱਲਬਾਤ ਤੋਂ ਬਾਅਦ ਮੈਂ His Majesty ਨਾਲ ਮਿਲਣ ਜਾ ਰਿਹਾ ਹਾਂ । ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਸਿਹਤ ਅਤੇ ਲੰਮੀ ਉਮਰ ਲਈ ਸਵਾ ਸੌ ਕਰੋੜ ਦੇਸ਼ਵਾਸੀਆਂ ਵੱਲੋਂ , ਮੇਰੇ ਵੱਲੋਂ , ਤੁਹਾਡੇ ਸਾਰਿਆਂ ਵੱਲੋਂ ਸ਼ੁਭਕਾਮਨਾਵਾਂ ਦੇਵਾਂਗਾ । ਅਤੇ ਮੈਂ ਉਨ੍ਹਾਂ ਨੂੰ ਕਹਾਂਗਾ ਕਿ ਮੇਰੇ ਆਉਣ ਦਾ ਮਕਸਦ ਸਾਡੇ ਦੋਹਾਂ ਦੇਸ਼ਾਂ ਦੇ ਵਿੱਚ ਦੋਸਤੀ ਨੂੰ ਹੋਰ ਵੀ ਮਜ਼ਬੂਤ ਬਣਾਉਣਾ ਹੈ। ਤੁਹਾਨੂੰ ਸਾਰਿਆ ਨੂੰ ਓਮਾਨ ਵਿੱਚ ਅੱਜ ਘਰ ਜਿਹਾ ਮਾਹੌਲ ਮਿਲਦਾ ਹੈ । ਅਤੇ ਉਹ ਇੰਜ ਹੀ ਨਹੀਂ ਮਿਲ ਰਿਹਾ ਹੈ । ਤੁਹਾਨੂੰ ਇੱਥੇ ਘਰ ਵਰਗਾ ਜੋ ਮਾਹੌਲ ਮਿਲਦਾ ਹੈ ਉਹ ਇੱਥੇ ਦੇ ਲੋਕਾਂ , ਅਤੇ ਇੱਥੋਂ ਦੇ ਆਗੂਆਂ ਦੇ ਉਨ੍ਹਾਂ ਸੰਸਕਾਰਾਂ ਦੇ ਨਿਸ਼ਾਨ ਹਨ ਜਿਨ੍ਹਾਂ ਨੂੰ ਅਸੀਂ ਭਾਰਤ ਵਿੱਚ ਵਿਵਿਦਤਾ ਅਤੇ ਸਹਿ-ਹੋਂਦ ਲਈ ਬਹੁਤ ਹੀ ਮਹੱਤਵਪੂਰਨ ਮੰਨਦੇ ਹਾਂ ।
ਓਮਾਨ ਵਿੱਚ ਰਹਿਣ ਵਾਲੇ ਮੇਰੇ ਕਰੀਬ 8 ਲੱਖ ਭਾਈ ਭੈਣ ਇਹ ਭਾਰਤ ਦੇ Goodwill Ambassador ਹਨ। ਤੁਸੀਂ ਓਮਾਨ ਦੇ ਵਿਕਾਸ ਲਈ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ , ਆਪਣਾ ਪਸੀਨਾ ਵਹਾਇਆ ਹੈ , ਆਪਣੀ ਜਵਾਨੀ ਇੱਥੇ ਖਪਾ ਦਿੱਤੀ ਹੈ । ਅਤੇ ਮੈਨੂੰ ਖੁਸ਼ੀ ਹੈ ਕਿ ਓਮਾਨ ਦੀ ਸਰਕਾਰ ਵੀ ਤੁਹਾਡੀ ਅਥਾਹ ਮਿਹਨਤ ਦਾ ਪੂਰਾ ਸਨਮਾਨ ਕਰਦੀ ਹੈ ।
ਭਾਈਓ ਅਤੇ ਭੈਣੋ, ਸਾਡਾ ਭਾਰਤੀਆਂ ਦਾ ਸਮਾਜਕ ਸੰਸਕਾਰ ਅਜਿਹਾ ਹੈ ਕਿ ਅਸੀਂ ਹਰ ਸਮਾਜ ਵਿੱਚ ਅਸਾਨੀ ਨਾਲ ਜਗ੍ਹਾ ਬਣਾ ਲੈਂਦੇ ਹਾਂ । ਇਹੀ ਹੁੰਦਾ ਹੈ ਨਾ? ਜਿਵੇਂ ਦੁੱਧ ਵਿੱਚ ਸ਼ੱਕਰ ਮਿਲ ਜਾਂਦੀ ਹੈ, ਤਾਂ ਮਿਲ ਜਾਂਦੇ ਹਾਂ ਨਾ? ਅਤੇ ਦੁੱਧ ਮਿੱਠਾ ਕਰ ਦਿੰਦੇ ਹਾਂ। ਇਹ ਸਾਡੇ ਸੰਸਕਾਰ ਹਨ , ਇਹ ਸਾਡਾ ਸੁਭਾਅ ਹੈ ਅਤੇ ਇਹ ਸਾਨੂੰ ਵਿਰਾਸਤ ਵਿੱਚ ਮਿਲਿਆ ਹੈ । ਕਿਉਂਕਿ ਅਸੀਂ ਵਸੁਧੈਵ – ਕਟੁੰਬਕਮ ਯਾਨੀ ਜੋ ਪੂਰੇ ਸੰਸਾਰ ਨੂੰ ਇੱਕ ਪਰਿਵਾਰ ਮੰਨ ਕੇ ਚਲਣ ਵਾਲੇ ਲੋਕ ਹਾਂ । ਸਮਾਂ ਅਤੇ ਸਮਾਜ ਦੇ ਅਨੁਕੂਲ ਢਲ ਜਾਣਾ ਸਾਡੇ ਆਚਰਨ , ਸਾਡੀਆਂ ਪਰੰਪਰਾਵਾਂ , ਸਾਡੇ ਰਿਤੀ-ਰਿਵਾਜ ਇਸ ਸਭ ਨੂੰ ਸੰਭਾਲਦੇ ਹੋਏ ਹਰ ਕਿਸੇ ਦਾ ਆਦਰ ਕਰਨਾ , ਹਰ ਪਰੰਪਰਾ ਦਾ ਸਨਮਾਨ ਕਰਨਾ , ਇਹੀ ਤਾਂ ਭਾਰਤ ਦੀ ਵਿਸ਼ੇਸ਼ਤਾ ਹੈ ਅਤੇ ਤੁਸੀਂ ਇੱਥੇ ਭਾਰਤ ਤੋਂ ਦੂਰ ਉਨ੍ਹਾਂ ਸੰਸਕਾਰਾਂ ਤੋਂ ਉਨ੍ਹਾਂ ਨੂੰ ਜੀਅ ਕੇ ਇੱਥੇ ਦੇ ਸਾਧਾਰਨ ਜੀਵਨ ਦੇ ਦਿਲਾਂ ਨੂੰ ਜਿੱਤਣ ਦਾ, ਪਹਿਲਾਂ ਕਦੇ ਨਾ ਹੋਇਆ ਕੰਮ ਕਰ ਰਹੇ ਹੋ ਅਤੇ ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ ।
ਇਹੀ ਵਜ੍ਹਾ ਹੈ ਕਿ ਦੁਨੀਆ ਦਾ ਨਕਸ਼ਾ ਭਲੇ ਹੀ ਬਦਲ ਗਿਆ ਹੋਵੇ । ਵੱਡੇ-ਵੱਡੇ ਦੇਸ਼ ਖਤਮ ਹੋ ਗਏ ਹੋਣ ਲੇਕਿਨ ਭਾਰਤ ਅੱਜ ਵੀ ਪੂਰੀ ਬੁਲੰਦੀ ਦੇ ਨਾਲ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ । ਰਸਤਾ ਕਿੰਨਾ ਹੀ ਔਖਾ ਹੋਵੇ , ਹਾਲਾਤ ਕਿੰਨੇ ਹੀ ਮੁਸ਼ਕਲ ਹੋਣ , ਅਸੀਂ ਉਹ ਲੋਕ ਹਾਂ ਜਿਨ੍ਹਾ ਨੂੰ ਸੰਕਟਾਂ ਤੋਂ ਨਿਕਲਣਾ ਆਉਂਦਾ ਹੈ । ਪਰਿਵਰਤਨ ਲਈ, ਬਦਲਾਅ ਲਈ ਸਾਡੇ ਅੰਦਰ ਦੀ ਜੋ ਛਟਪਟਾਹਟ ਹੈ ਹਰ ਨਿਰਾਸ਼ਾ ਤੋਂ ਸਾਨੂੰ ਆਸ ਅਤੇ ਉਮੰਗ ਦੇ ਨਾਲ ਬਾਹਰ ਨਿਕਲਣਾ ਇਹ ਸਾਡੀਆਂ ਰਗਾਂ ਵਿੱਚ ਹੈ , ਇਹ ਸਾਡਾ ਜਜ਼ਬਾ ਹੈ ।
ਭਾਈਓ ਅਤੇ ਭੈਣੋ ਅੱਜ ਹਰ ਭਾਰਤੀ ਨਿਊ ਇੰਡਿਆ , ਨਿਊ ਇੰਡਿਆ ਦੇ ਸੰਕਲਪ ਨੂੰ ਪੂਰਾ ਕਰਨ ਲਈ ਜੀ-ਜਾਣ ਨਾਲ ਜੁੱਟਿਆ ਹੋਇਆ ਹੈ । ਦਿਨ-ਰਾਤ ਕੰਮ ਕਰ ਰਿਹਾ ਹੈ । ਅਤੇ ਓਮਾਨ ਵਿੱਚ ਬੈਠੇ ਹੋਏ ਤੁਸੀਂ ਲੋਕ , ਹਿੰਦੁਸਤਾਨ ਵਿੱਚ ਕੋਈ ਚੰਗੀ ਘਟਨਾ ਵਾਪਰੇ ਤਾਂ ਇੱਥੇ ਤੁਹਾਡੇ ਲੋਕਾਂ ਦੀਆਂ ਖੁਸ਼ੀਆਂ ਦਾ ਕੋਈ ਪਾਰ ਨਹੀਂ ਹੁੰਦਾ ਹੈ । ਤੁਸੀਂ ਖੁਸ਼ੀ ਨਾਲ ਸਮਾਏ ਨਹੀਂ ਰਹਿੰਦੇ ਹੋ । ਅਤੇ ਇੱਕ-ਅੱਧ ਬੁਰੀ ਘਟਨਾ ਪਤਾ ਚਲੇ ਤਾਂ ਤੁਸੀਂ ਲੋਕ ਕਿੰਨੇ ਬੇਚੈਨ ਹੋ ਜਾਂਦੇ ਹੋ, ਇਹੀ ਸਾਡੇ ਲੋਕਾਂ ਦੀ ਵਿਸ਼ੇਸ਼ਤਾ ਹੈ – ਆਪਣਾਪਣ ।
ਅਸੀਂ ਇੱਕ ਅਜਿਹੇ ਭਾਰਤ ਦੀ ਉਸਾਰੀ ਵੱਲ ਵੱਧ ਰਹੇ ਹਾਂ ਜਿੱਥੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਵੀ ਅੱਗੇ ਵਧਣ ਦਾ ਸਮਾਨ ਮੌਕਾ ਮਿਲੇ । ਜਿੱਥੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਵੀ ਸੁਪਨੇ ਦੇਖ ਸਕੇ । ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਆਸ ਜਗੇ । ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਪੁਰਸ਼ਾਰਥ ਦਾ ਉਨ੍ਹਾਂ ਨੂੰ ਰਾਸਤਾ ਮਿਲੇ । ਜ਼ਰੂਰਤ ਪਵੇ ਤਾਂ ਉੱਥੇ ਕੋਈ ਉਂਗਲੀ ਫੜ ਕੇ ਚਲਾਉਣ ਵਾਲਾ ਮਿਲੇ । ਅਤੇ ਇਸ ਭੂਮਿਕਾ ਤੋਂ ਸਵਾ ਸੌ ਕਰੋੜ ਦੇਸ਼ਵਾਸੀਆਂ ਨੂੰ ਨਾਲ ਲੈ ਕੇ ਦੇ ਅੱਜ ਦੇਸ਼ ਤਰੱਕੀ ਦੇ ਰਸਤੇ ਉੱਤੇ ਪਹਿਲਾਂ ਤੋਂ ਕਿਤੇ ਜ਼ਿਆਦਾ ਗੁਣਾ ਤਾਕਤ ਨਾਲ , ਰਫ਼ਤਾਰ ਨਾਲ ਨਿਊ ਇੰਡੀਆ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਵੱਧ ਰਿਹਾ ਹੈ ।
Minimum Government , Maximum Governance ਇਸ ਮੰਤਰ ਦੇ ਨਾਲ ਅਸੀਂ ਦੇਸ਼ ਦੇ ਆਮ ਨਾਗਰਿਕ ਦੀ ਜਿੰਦਗੀ ਨੂੰ ਅਸਾਨ ਬਣਾਉਣ ਲਈ Ease of living ਲਈ ਅਨੇਕ ਕੰਮ ਕਰ ਰਹੇ ਹਾਂ । ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ , ਫਾਲਤੂ ਕਾਨੂੰਨਾਂ ਨੂੰ ਖਤਮ ਕਰਨਾ , ਸਰਕਾਰੀ ਦਫ਼ਤਰ ਵਿੱਚ 40 – 50 ਪੇਜ ਦੇ ਫ਼ਾਰਮ ਨੂੰ 4 – 5 ਪੇਜ ਦੇ ਫ਼ਾਰਮ ਉੱਤੇ ਲਿਆਉਣਾ , ਉਨ੍ਹਾਂ ਨੂੰ Online ਭਰਨ ਦੀ ਵਿਵਸਥਾ ਬਣਾਉਣਾ , ਲੋਕਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਸੁਣਿਆ ਜਾਣਾ , ਉਨ੍ਹਾਂ ਉੱਤੇ Action ਲੈਣਾ ਇਨ੍ਹਾ ਸਾਰੇ ਕੰਮਾਂ ਨੂੰ ਅਸੀਂ ਸਰਕਾਰ ਦੇ Culture ਵਿੱਚ ਸ਼ਾਮਲ ਕਰਨ ਲਈ ਭਰਪੂਰ ਕੋਸ਼ਿਸ਼ ਕੀਤੀ ਹੈ ।
ਸਰਕਾਰ ਤਾਂ ਉਹੀ ਹੈ , ਲੋਕ ਉਹੀ ਹਨ , ਉਹੀ Bureaucracy ਹੈ , ਉਹੀ ਸਾਧਨ ਹੈ , ਉਹੀ ਸੰਸਾਧਨ ਹਨ , ਉਹੀ ਫ਼ਾਇਲ ਹੈ , ਉਹੀ ਬਾਬੂ ਹਨ , ਸੱਭ ਕੁੱਝ ਉਹੀ ਹੈ ਲੇਕਿਨ ਨਤੀਜੇ ਕੁੱਝ ਹੋਰ ਆ ਰਹੇ ਹਨ । ਬਦਲਾਅ ਮਹਿਸੂਸ ਹੋਣ ਲਗਾ ਹੈ । ਬਦਲੇ ਹੋਏ ਭਾਰਤ ਵਿੱਚ ਅੱਜ ਗ਼ਰੀਬ ਤੋਂ ਗ਼ਰੀਬ ਨੂੰ ਵੀ ਬੈਂਕਾਂ ਤੋਂ ਦੁਤਕਾਰ ਕੇ ਨਹੀਂ ਭਜਾਇਆ ਜਾ ਸਕਦਾ ਹੈ। ਬਦਲੇ ਹੋਏ ਭਾਰਤ ਵਿੱਚ ਹੁਣ ਸਰਕਾਰ ਘਰ ਜਾ ਕੇ, ਆਪ ਜਾ ਕੇ , ਗ਼ਰੀਬ ਵਿਧਵਾ ਦੇ ਘਰ ਤੱਕ ਜਾ ਕੇ ਉਸ ਨੂੰ ਗੈਸ ਦਾ ਕਨੈਕਸ਼ਨ ਦੇ ਰਹੀ ਹੈ । ਜਿਸ ਦੇ ਘਰ ਵਿੱਚ ਅੱਜ ਵੀ ਹਨੇਰਾ ਹੈ । ਉਨ੍ਹਾਂ ਘਰਾਂ ਨੂੰ ਲੱਭ ਕੇ ਮੁਫ਼ਤ ਵਿੱਚ ਬਿਜਲੀ ਕਨੈਕਸ਼ਨ ਦੇਣ ਦਾ ਅਭਿਆਨ ਅੱਜ ਸਰਕਾਰ ਚਲਾ ਰਹੀ ਹੈ ।
ਅੱਜ ਦੇਸ਼ ਵਿੱਚ … ਅਤੇ ਤੁਹਾਨੂੰ ਓਮਾਨ ਵਾਲਿਆਂ ਨੂੰ ਥੋੜ੍ਹਾ , ਮੋਦੀ ਜੀ ਅਜਿਹਾ ਕਿਵੇਂ ਹੋ ਸਕਦਾ ਹੈ । ਤੁਸੀਂ ਵਿਸ਼ਵਾਸ ਨਹੀਂ ਕਰੋਗੇ । Insurance ਸ਼ਬਦ ਸੁਣਦੇ ਹੀ ਅਜਿਹਾ ਲੱਗਦਾ ਸੀ ਕਿ ਇਹ ਤਾਂ ਅਮੀਰਾਂ ਦਾ ਕੰਮ ਹੈ ਇਹ ਤਾਂ ਵੱਡੇ-ਵੱਡੇ ਲੋਕਾਂ ਦੇ ਨਾਲ ਜੁੜਿਆ ਹੋਇਆ ਵਿਸ਼ਾ ਹੈ । ਅੱਜ ਦਿੱਲੀ ਵਿੱਚ ਅਜਿਹੀ ਸਰਕਾਰ ਨੂੰ ਤੁਸੀਂ ਕੰਮ ਕਰਨ ਦਾ ਮੌਕਾ ਦਿੱਤਾ ਹੈ ਕਿ ਗ਼ਰੀਬਾਂ ਨੂੰ ਸਿਰਫ 90 ਪੈਸੇ ਪ੍ਰਤੀ ਦਿਨ, ਅਤੇ ਦੂਜੀ ਯੋਜਨਾ ਹੈ ਕਿ 1 ਰੁਪਿਆ ਮਹੀਨਾ ਦੇ ਪ੍ਰੀਮਿਅਮ ਉੱਤੇ ਜੀਵਨ ਅਤੇ ਸੁਰੱਖਿਆ ਬੀਮਾ ਦਿੱਤਾ ਜਾ ਰਿਹਾ ਹੈ । 90 ਪੈਸੇ , ਮੈਂ ਚਾਹ ਵਾਲਾ ਹਾਂ । ਇਸ ਲਈ ਮੈਨੂੰ ਪਤਾ ਹੈ ਕਿ ਚਾਹ ਵੀ ਨਹੀਂ ਆਉਂਦੀ 90 ਪੈਸੇ ਵਿੱਚ । ਇਨ੍ਹਾਂ ਬੀਮਾ ਯੋਜਨਾਵਾਂ ਤਹਿਤ ਜਿਨ੍ਹਾਂ ਪਰਿਵਾਰਾਂ ਦਾ ਬੀਮਾ ਸੀ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਬਿਪਤਾ ਆਈ ਤਾਂ ਤੁਹਾਨੂੰ ਜਾਣ ਕੇ ਸੰਤੋਸ਼ ਹੋਵੇਗਾ ਕਿ ਗ਼ਰੀਬਾਂ ਦੇ ਪ੍ਰਤੀ ਸੰਵੇਦਨਸ਼ੀਲ ਸਰਕਾਰ ਜਦੋਂ ਹੁੰਦੀ ਹੈ ਅਤੇ ਯੋਜਨਾ ਅਜਿਹੀ ਬਣਾਉਂਦੀ ਹੈ ਤਾਂ ਉਸ ਦਾ ਨਤੀਜਾ ਕੀ ਹੁੰਦਾ ਹੈ ਕਿ ਗ਼ਰੀਬ ਦੇ ਪਰਿਵਾਰ ਵਿੱਚ ਕੋਈ ਸੰਕਟ ਆਇਆ , ਕੋਈ ਮੁਸੀਬਤ ਆਈ ਤਾਂ Insurance ਵਾਲੇ ਸਨ । ਅਜਿਹੇ ਪਰਿਵਾਰਾਂ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ ਹੈ । ਮੁਸ਼ਕਲ ਨਾਲ ਇੱਕ ਸਾਲ ਹੋਇਆ ਹੈ । ਕਰੀਬ-ਕਰੀਬ ਦੋ ਹਜ਼ਾਰ ਕਰੋੜ ਰੁਪਏ ਦੀ Claim ਰਾਸ਼ੀ ਅਜਿਹੇ ਗ਼ਰੀਬ ਪਰਿਵਾਰਾਂ ਨੂੰ ਦਿੱਤੀ ਜਾ ਚੁੱਕੀ ਹੈ । ਤੁਹਾਡੇ ਵਿੱਚੋਂ ਕਈਆਂ ਨੂੰ ਅਨੁਭਵ ਹੋਇਆ ਹੋਵੇਗਾ । ਤੁਹਾਡੇ ਪਰਿਵਾਰ ਰਿਸ਼ਤੇਦਾਰਾਂ ਦਾ ਆਉਣਾ ਹੋਇਆ ਹੋਵੇਗਾ ਤਾਂ ਪਤਾ ਚੱਲਿਆ ਹੋਵੇਗਾ ।
ਸਾਥੀਓ , ਤੁਸੀਂ ਲੋਕਾਂ ਨੂੰ ਨਵਾਂ ਪਾਸਪੋਰਟ ਬਣਵਾਉਣ ਦੇ ਲਈ , ਪਾਸਪੋਰਟ renew ਕਰਵਾਉਣ ਲਈ ਭਟਕਣਾ ਨਹੀਂ ਪੈਂਦਾ ਹੈ । ਅਸੀਂ ਪੋਸਟ ਆਫ਼ਿਸ ਵਿੱਚ ਵੀ ਪਾਸਪੋਰਟ ਦੀਆਂ ਵਿਵਸਥਾਵਾਂ ਨੂੰ ਵਿਸਤ੍ਰਿਤ ਕੀਤਾ ਹੈ ਤਾਂ ਜੋ ਇੱਕ ਆਮ ਆਦਮੀ ਨੂੰ , ਜੋ ਪਾਸਪੋਰਟ ਪਹਿਲਾਂ ਹਫ਼ਤੇ , 15 ਦਿਨ ਦੇ ਬਾਅਦ ਵੀ ਮਿਲੇਗਾ ਜਾਂ ਨਹੀਂ ਮਿਲੇਗਾ ਉਹ ਸੰਦੇਹ ਸੀ ਅੱਜ Efficiency ਦੇ ਕਾਰਨ decentralize ਵਿਵਸਥਾ ਦੇ ਕਾਰਨ ਪੋਸਟ ਆਫ਼ਿਸ ਵਿੱਚ ਉਸ ਕੰਮ ਨੂੰ ਜੋੜਨ ਦੇ ਕਾਰਨ ਇੱਕ ਜਾਂ ਦੋ ਦਿਨ ਵਿੱਚ ਅੱਜ ਪਾਸਪੋਰਟ ਆ ਜਾਂਦਾ ਹੈ ।
ਸਾਡੇ ਦੇਸ਼ ਵਿੱਚ ਕੋਈ ਉਦਯੋਗ ਲਗਾਉਣਾ ਚਾਹੁੰਦਾ ਹੈ । ਨਵੀਂ ਕੰਪਨੀ ਬਣਾਉਣਾ ਚਾਹੁੰਦਾ ਹੈ । ਪੂੰਜੀ ਲਗਾਉਣਾ ਚਾਹੁੰਦਾ ਹੈ ਤਾਂ ਇੱਕ ਜ਼ਮਾਨਾ ਸੀ ਕਿ ਨਵੀਂ ਕੰਪਨੀ ਰਜਿਸਟਰ ਕਰਵਾਉਣ ਵਿੱਚ ਪਹਿਲਾਂ ਕਈ-ਕਈ ਦਿਨ ਲੱਗ ਜਾਂਦੇ ਸਨ । ਮੈਂ ਸੰਤੋਸ਼ ਨਾਲ ਕਹਿੰਦਾ ਹਾਂ ਕਿ ਅੱਜ ਉਹ ਕੰਮ ਸਿਰਫ਼ ਅਤੇ ਸਿਰਫ਼ 24 ਘੰਟੇ ਵਿੱਚ ਹੋ ਜਾਂਦਾ ਹੈ । ਤੁਸੀਂ ਪਹਿਲਾਂ ਸੁਣਿਆ ਹੋਵੇਗਾ ਕਿ ਸਰਕਾਰਾਂ ਘੋਸ਼ਣਾਵਾਂ ਕਰਦੀਆਂ ਰਹਿੰਦੀਆਂ ਸਨ ਕਿ ਅਸੀਂ ਇਹ ਕਾਨੂੰਨ ਬਣਾਇਆ , ਅਸੀਂ ਉਹ ਕਾਨੂੰਨ ਬਣਾਇਆ , ਅਸੀਂ ਢਿਮਕਾ ਕਾਨੂੰਨ ਬਣਾਇਆ , ਅਸੀਂ ਫਲਾਣਾ ਬਣਾਇਆ । ਇਹੀ ਸੁਣਿਆ ਸੀ ਨਾ ਤੁਸੀਂ ਲੋਕਾਂ ਨੇ , ਇਹੀ ਸੁਣਦੇ ਸੀ। ਮੈਂ ਉਸ ਤੋਂ ਉਲਟ ਖਬਰ ਦੇਣਾ ਚਾਹੁੰਦਾ ਹਾਂ । ਜਿੱਥੇ ਜ਼ਰੂਰਤ ਹੋਵੇ ਉੱਥੇ ਕਨੂੰਨ ਬਣਾਉਣਾ ਪੈਂਦਾ ਹੈ ਬਣਾਉਂਦੇ ਵੀ ਹਾਂ ਲੇਕਿਨ ਸਾਡੀ ਸਰਕਾਰ ਬਣਨ ਦੇ ਬਾਅਦ ਅਸੀਂ ਹੁਣ ਤੱਕ ਕਰੀਬ-ਕਰੀਬ 1400-1500 ਜਿੰਨੇ ਕਾਨੂੰਨ , ਜਿਨ੍ਹਾਂ ਦੀ ਹੁਣ ਜ਼ਰੂਰਤ ਨਹੀਂ ਹੈ ਉਹ ਸਾਰੇ ਕਾਨੂੰਨ ਖ਼ਤਮ ਕਰ ਦੇਣ ਦਾ ਅਸੀਂ ਕੰਮ ਕਰ ਦਿੱਤਾ । 1400- 1450 ਕਾਨੂੰਨ ਖ਼ਤਮ ਕਰ ਦੇਣਾ ਯਾਨੀ ਇੱਕ ਤਰ੍ਹਾਂ ਨਾਲ ਮੇਰੇ ਕਾਰਜਕਾਲ ਵਿੱਚ ਹਰ ਦਿਨ ਇੱਕ ਕਾਨੂੰਨ ਖ਼ਤਮ ਹੁੰਦਾ ਹੈ । ਆਮ ਨਾਗਰਿਕ ਉੱਤੇ ਇਨ੍ਹਾਂ ਕਾਨੂੰਨਾਂ ਦੀ ਭਰਮਾਰ ਇੱਕ ਬੋਝ ਬਣ ਜਾਂਦੀ ਹੈ । ਉਸ ਨੂੰ ਮੁਕਤੀ ਦਾ ਸਾਂਹ ਮਿਲੇ ਇਸ ਲਈ ਬਦਲਾਅ ਲਿਆਉਣ ਦੀ ਦਿਸ਼ਾ ਵਿੱਚ , ਪੁਰਾਣੇ ਬੋਝ ਤੋਂ ਮੁਕਤੀ ਲਈ ਇਨ੍ਹਾਂ ਕਾਨੂੰਨਾਂ ਨੂੰ ਅਸੀਂ ਬਦਲ ਦੇਈਏ ।
ਤੁਸੀਂ ਇਸ ਵਾਰ ਦਾ ਬਜਟ ਵੀ ਜੇਕਰ ਧਿਆਨ ਨਾਲ ਦੇਖਿਆ ਹੋਵੇਗਾ ਤਾਂ , ਇਸ ਬਜਟ ਵਿੱਚ ਅਜਿਹੀ ਯੋਜਨਾ ਦਾ ਐਲਾਨ ਕੀਤਾ ਹੈ ਜਿਸ ਯੋਜਨਾ ਨੇ ਪੂਰੀ ਦੁਨੀਆ ਦਾ ਧਿਆਾਨ ਖਿੱਚਿਆ ਹੈ । ਤੁਹਾਡੇ ਵੀ ਧਿਆਨ ਵਿੱਚ ਆਇਆ ਹੋਵੇਗਾ , ਹੋ ਸਕਦਾ ਹੈ ਮੈਂ ਜੋ ਨਾਮ ਕਹਾਂ ਉਹ ਸ਼ਾਇਦ ਤੁਸੀਂ ਨਹੀਂ ਸੁਣਿਆ ਹੋਵੇ ਲੇਕਿਨ ਕੁੱਝ ਹੋਰ ਨਾਮ ਸੁਣੇ ਹੋਣ । ਹੁਣੇ ਜੋ ਅਸੀਂ ਬਜਟ ਦੇ ਅੰਦਰ ਲਿਆਏ ਹਾਂ। । ਆਯੁਸ਼ਮਾਨ ਭਾਰਤ ਯੋਜਨਾ । ਇਸ ਆਯੁਸ਼ਮਾਨ ਭਾਰਤ ਯੋਜਨਾ ਰਾਹੀਂ ਅਸੀਂ ਦੇਸ਼ ਦੇ ਦਸ ਕਰੋੜ ਗ਼ਰੀਬ ਪਰਿਵਾਰਾਂ ਯਾਨੀ ਕਰੀਬ-ਕਰੀਬ 40 – 50 ਕਰੋੜ ਨਾਗਰਿਕ , ਹਿੰਦੁਸਤਾਨ ਦੇ 40 – 50 ਕਰੋੜ ਨਾਗਰਿਕ , ਇਨ੍ਹਾਂ ਲੋਕਾਂ ਦੇ ਲਈ , Health Insurance , ਇਸ ਦੇ ਲਈ ਆਯੁਸ਼ਮਾਨ ਭਾਰਤ ਯੋਜਨਾ ਐਲਾਨ ਕੀਤੀ ਹੈ । ਅਤੇ ਇਹ ਯੋਜਨਾ ਅਜਿਹੀ ਹੈ ਯਾਨੀ 40 – 50 ਕਰੋੜ ਲੋਕਾਂ ਨੂੰ ਜਿਸ ਦਾ ਲਾਭ ਰਹੇਗਾ ਇੱਕ ਪਰਿਵਾਰ , ਇੱਕ ਸਾਲ ਵਿੱਚ 5 ਲੱਖ ਰੁਪਏ ਤੱਕ ਉਸ ਦਾ ਮੁਫ਼ਤ ਵਿੱਚ ਇਲਾਜ ਹੋਵੇਗਾ , ਉਸ ਦੀ ਬਿਮਾਰੀ ਦਾ 5 ਲੱਖ ਤੱਕ ਦਾ ਖਰਚਾ ਇਸ Insurance ਵਿਵਸਥਾ ਰਾਹੀਂ ਸਰਕਾਰ ਭਰਪਾਈ ਕਰੇਗੀ ।
ਹੁਣ ਆਯੁਸ਼ਮਾਨ ਭਾਰਤ ਕਿਹਾ ਤਾਂ ਸ਼ਾਇਦ ਤੁਹਾਨੂੰ ਲੋਕਾਂ ਨੂੰ ਵੀ ਲਗਿਆ ਹੋਵੇਗਾ ਕਿ ਇਹ ਤਾਂ ਯਾਰ ਸੁਣਿਆ ਨਹੀਂ ਹੈ ਲੇਕਿਨ ਪਿਛਲੇ ਦਿਨੀਂ ਤੁਸੀਂ ਦੇਖਿਆ ਹੋਵੇਗਾ । ਹਿੰਦੁਸਤਾਨ ਦੇ ਅਖ਼ਬਾਰਾਂ ਨੇ ਉਨ੍ਹਾਂ ਨੂੰ ਨਵਾਂ ਨਾਮ ਦਿੱਤਾ ਹੈ । ਵਾਹ …. ਕਿਸੀ ਨੇ ਸੁਣਿਆ ਹੈ । ਹਿੰਦੁਸਤਾਨ ਦੇ ਅਖ਼ਬਾਰਾਂ ਨੇ ਉਸ ਨੂੰ ਮੋਦੀ ਕੇਅਰ ਦੇ ਰੂਪ ਵਿੱਚ ਅਤੇ ਸਾਡੇ ਵਿਰੋਧ ਕਰਨ ਵਾਲੇ ਵੀ ਇਸ ਯੋਜਨਾ ਦਾ ਵਿਰੋਧ ਨਹੀਂ ਕਰ ਰਹੇ ਹਨ ਉਹ ਇਹ ਕਹਿੰਦੇ ਹਨ ਕਿ ਭਾਈ ਯੋਜਨਾ ਤਾਂ ਚੰਗੀ ਹੈ ਪਰ ਕਰੋਗੇ ਕਿਵੇਂ ?
ਭਾਈਓ ਅਤੇ ਭੈਣੋ, ਹਿੰਦੁਸਤਾਨ ਅਜਿਹਾ ਦੇਸ਼ ਕਿ ਜੇਕਰ ਇੱਕ ਵਾਰ ਜੋ ਉਹ ਠਾਣ ਲਵੇ ਫਿਰ ਉਹ ਕਰਕੇ ਹੀ ਰਹਿੰਦਾ ਹੈ । Ease of living ਲਈ ਅਜਿਹੀਆਂ ਅਨੇਕ ਯੋਜਨਾਵਾਂ ਭਾਰਤ ਦੇ ਸਵਾ ਸੌ ਕਰੋੜ ਲੋਕਾਂ ਦੀ ਜਿੰਦਗੀ ਨੂੰ ਅਸਾਨ ਬਣਾ ਰਹੀਆਂ ਹਨ ।
ਭਾਈਓ ਅਤੇ ਭੈਣੋ, ਸਰਕਾਰਾਂ ਆਉਂਦੀਆਂ ਹਨ , ਜਾਂਦੀਆਂ ਹਨ , ਲੋਕ ਆਉਂਦੇ ਹਨ , ਜਾਂਦੇ ਹਨ । ਮਹੱਤਵਪੂਰਨ ਇਹ ਹੈ ਕਿ ਸਰਕਾਰ ਕਿਸ quality ਦੀ ਗਵਰਨੈਂਸ ਦੇ ਰਹੀ ਹੈ । Style of ਗਵਰਨੈਂਸ ਪਹਿਲਾਂ ਵੀ ਸੀ ਜਿਸ ਵਿੱਚ ਯੋਜਨਾਵਾਂ 30-30 , 40-40 ਸਾਲ ਤੱਕ ਪੂਰੀਆਂ ਨਹੀਂ ਹੁੰਦੀਆਂ ਸਨ । ਮੈਂ ਗੁਜਰਾਤ ਦਾ ਮੁੱਖ ਮੰਤਰੀ ਸਾਂ । ਉੱਥੇ ਇੱਕ ਸਰਦਾਰ ਸਰੋਵਰ ਬੰਨ੍ਹ, ਨਰਮਦਾ ਯੋਜਨਾ, ਪੰਡਿਤ ਨਹਿਰੂ ਜੀ ਨੇ ਨੀਂਹ ਪੱਥਰ ਰੱਖਿਆ ਸੀ । ਅਤੇ ਹੁਣੇ- ਹੁਣੇ ਪਿਛਲੇ ਸਾਲ ਉਹ ਕੰਮ ਪੂਰਾ ਹੋਇਆ ਹੈ । ਕਦੇ-ਕਦੇ ਤਾਂ ਅਜਿਹਾ ਨਜ਼ਰ ਆਉਂਦਾ ਸੀ । ਬੰਨ੍ਹ ਬਣ ਜਾਂਦਾ ਸੀ ਲੇਕਿਨ ਨਹਿਰਾਂ ਦਾ ਅਤਾ-ਪਤਾ ਨਹੀਂ ਸੀ । ਪੁਲ ਬਣ ਜਾਂਦੇ ਸਨ ਲੇਕਿਨ ਕਨੈਕਟਿੰਗ ਸੜਕਾਂ ਨਹੀਂ ਬਣ ਪਾਉਂਦੀਆਂ ਸਨ । ਖੰਭੇ ਗੱਡੇ ਜਾਂਦੇ ਸੀ ਲੇਕਿਨ ਉਨ੍ਹਾਂ ਉੱਤੇ ਕਦੇ ਤਾਰ ਨਹੀਂ ਲੱਗਦੇ ਸਨ ਅਤੇ ਜੇਕਰ ਤਾਰ ਲੱਗ ਵੀ ਗਿਆ ਤਾਂ ਲੋਕ ਕੱਪੜੇ ਸੁਕਾਉਂਦੇ ਸਨ । ਬਿਜਲੀ ਨਹੀਂ ਆਉਂਦੀ ਸੀ । ਨਵੀਂਆਂ-ਨਵੀਂਆਂ ਟਰੇਨਾਂ ਦੀ ਘੋਸ਼ਣਾ ਹੋ ਜਾਂਦੀ ਸੀ ਲੇਕਿਨ ਨਾਂ ਤਾਂ ਕੋਈ ਪਟਰੀਆਂ ਦੇ ਬਾਰੇ ਵਿੱਚ ਸੋਚਦਾ ਸੀ , ਨਾ ਹੀ ਟਰੇਨਾਂ ਦੇ ਬਾਰੇ ਵਿੱਚ ਸੋਚਦਾ ਸੀ । ਅਰੇ ਕਾਗਜ਼ ਉੱਤੇ ਵੀ ਕਦੇ ਪਟਰੀਆਂ ਨੂੰ ਕਦੇ ਪੇਂਟ ਨਹੀਂ ਕੀਤਾ ਜਾਂਦਾ ਸੀ । Style of misgovernance ਦੇ ਨਾਲ ਦੇਸ਼ 21ਵੀਂ ਸਦੀ ਵਿੱਚ ਅੱਗੇ ਨਹੀਂ ਵੱਧ ਸਕਦਾ, ਉਸ ਨੂੰ ਬਦਲਨਾ ਪੈਂਦਾ ਹੈ । ਅਤੇ ਬਦਲਨਾ ਲਾਜ਼ਮੀ ਹੁੰਦਾ ਹੈ । ਅਤੇ ਉਪਰੋਂ ਘੋਟਾਲਿਆਂ ਦੀ ਲੰਮੀ ਲਿਸਟ ਨਾਲ ਦੇਸ਼ ਅਤੇ ਦੁਨੀਆ ਭਰ ਵਿੱਚ ਦੇਸ਼ ਦੀ ਸਾਖ ਨੂੰ ਨੁਕਸਾਨ ਵੀ ਪਹੁੰਚਿਆ ਸੀ । ਇਸ ਸਥਿਤੀ ਵਿੱਚੋਂ ਅਸੀਂ ਦੇਸ਼ ਨੂੰ ਹੁਣ ਬਾਹਰ ਕੱਢ ਕੇ ਲਿਆਏ ਹਾਂ ।
ਅੱਜ ਚਾਰ ਸਾਲ ਹੋਣ ਨੂੰ ਆਏ ਹਨ ਕੋਈ ਇਹ ਨਹੀਂ ਕਹਿੰਦਾ ਹੈ । ਮੋਦੀ ਕਿੰਨਾ ਲੈ ਗਿਆ । ਅਤੇ ਮੇਰੇ ਦੇਸ਼ ਦੇ ਪਿਆਰੇ ਭਾਈਓ ਅਤੇ ਭੈਣੋ ਅੱਜ ਮੈਂ ਸਿਰ ਝੁਕਾ ਕੇ ਨਿਮਰਤਾ ਪੂਰਵਕ ਵੱਡੇ ਸੰਤੋਸ਼ ਦੇ ਨਾਲ ਕਹਿੰਦਾ ਹਾਂ ਕਿ ਦੇਸ਼ ਨੇ ਮੈਨੂੰ ਜਿਨ੍ਹਾਂ ਆਸਾਂ ਅਤੇ ਉਮੀਦਾਂ ਨਾਲ ਬਿਠਾਇਆ ਹੈ ਉਸ ਉੱਤੇ ਮੈਂ ਕਦੇ ਖਰੋਚ ਨਹੀਂ ਆਉਣ ਦੇਵਾਂਗਾ । ਅੱਜ ਲੇਕਿਨ ਉਲਟਾ ਹੈ । ਜਿੱਥੇ ਵੀ ਜਾਓ , ਜਿਸ ਨੂੰ ਵੀ ਮਿਲੋ , even ਸਾਡੇ ਵਿਰੋਧੀ ਵੀ ਮੇਰੇ ਉੱਤੇ ਇਲਜ਼ਾਮ ਨਹੀਂ ਲਗਾਉਂਦੇ ਹਨ , ਲੇਕਿਨ ਕੀ ਕਰਦੇ ਹਨ । ਜ਼ਰਾ , ਮੋਦੀ ਜੀ ਦੱਸੋ ਕਿੰਨਾ ਆਇਆ । ਪਹਿਲਾਂ ਲੋਕ ਪੁੱਛਦੇ ਸੀ ਕਿੰਨਾ ਗਿਆ ਹੁਣ ਮੋਦੀ ਨੂੰ ਪੁੱਛਦੇ ਹਨ ਕਿੰਨਾ ਆਇਆ । ਮੈਂ ਸਮਝਦਾ ਹਾਂ ਦੇਸ਼ ਦੇ ਅੰਦਰ ਜੋ ਇਹ ਵਿਸ਼ਵਾਸ ਪੈਦਾ ਹੋਇਆ ਹੈ । ਉਸੇ ਵਿਸ਼ਵਾਸ ਨੇ ਦੇਸ਼ ਵਿੱਚ ਨਵੀਂ ਆਸ ਨੂੰ ਜਨਮ ਦਿੱਤਾ ਹੈ । ਅਤੇ ਉਹ ਨਵੀਂ ਆਸ ਹੀ ਨਵੇਂ ਭਾਰਤ ਦੀ ਉਸਾਰੀ ਦੇ ਸੰਕਲਪ ਨੂੰ ਇੱਕ ਨਵੀਂ ਤਾਕਤ ਦੇ ਰਹੀ ਹੈ ।
ਅੱਜ citizen friendly , development friendly , accountable administration ਉੱਤੇ ਫੋਕਸ ਕਰਦੇ ਹੋਏ ਅਸੀਂ ਦੇਸ਼ ਨੂੰ ਅੱਗੇ ਵਧਾਉਣ ਲਈ ਕੰਮ ਰਹੇ ਹਾਂ । ਅਤੇ ਉਸ ਦਾ ਨਤੀਜਾ ਅੱਜ ਮੈਂ ਜਿਵੇਂ ਪਹਿਲਾਂ ਕਿਹਾ ਮਹਿਸੂਸ ਹੋ ਰਿਹਾ ਹੈ।
ਅੱਜ ਦੇਸ਼ ਵਿੱਚ ਸੜਕ ਬਣਨ ਦੀ ਰਫ਼ਤਾਰ , ਰੇਲ ਦੀਆਂ ਪਟਰੀਆਂ ਵਿਛਾਉਣ ਦੀ ਰਫ਼ਤਾਰ , ਰੇਲ ਲਾਈਨ ਦੇ ਬਿਜਲੀਕਰਨ ਦੀ ਰਫ਼ਤਾਰ , ਨਵੇਂ ਏਅਰ-ਪੋਰਟ ਬਣਾਉਣ ਦੀ ਰਫ਼ਤਾਰ , ਸਰਕਾਰ ਵੱਲੋਂ ਗ਼ਰੀਬਾਂ ਲਈ ਮਕਾਨ ਬਣਾਏ ਜਾਣ ਦੀ ਰਫ਼ਤਾਰ , ਬੈਂਕ ਖਾਤੇ ਖੋਲ੍ਹਣ ਦੀ ਰਫ਼ਤਾਰ , ਗੈਸ ਕਨੈਕਸ਼ਨ ਦੇਣ ਦੀ ਰਫ਼ਤਾਰ ਸਭ ਕੁੱਝ ਪਹਿਲਾਂ ਦੇ ਮੁਕਾਬਲੇ ਕੋਈ ਕੰਮ ਦੋ ਗੁਣਾ ਜ਼ਿਆਦਾ , ਤਿੰਨ ਗੁਣਾ ਜ਼ਿਆਦਾ ਦੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ ।
ਤੁਸੀਂ ਹੈਰਾਨ ਹੋਵੋਗੇ , ਸਾਡੇ ਦੇਸ਼ ਵਿੱਚ ਅਸੀਂ 21ਵੀਂ ਸਦੀ ਦੇ ਪਹਿਲੇ ਦੋ ਦਹਾਕੇ ਹੁਣ ਪੂਰਣਤਾ ਉੱਤੇ ਪੁੱਜੇ ਹਨ । ਕਿੰਨੀਆਂ ਸਰਕਾਰਾਂ ਆਈਆਂ , ਗਈਆਂ, ਦੁਨੀਆ ਬਦਲ ਚੁੱਕੀ ਹੈ ਲੇਕਿਨ ਭਾਰਤ ਦੀ ਆਪਣੀ Aviation Policy ਨਹੀਂ ਸੀ , aviation policy ਨਹੀਂ ਸੀ । ਅਸੀਂ ਆ ਕੇ Aviation Policy ਬਣਾਈ । ਅਤੇ ਦੇਸ਼ ਦੇ ਜੋ ਛੋਟੇ-ਛੋਟੇ ਸ਼ਹਿਰ ਹਨ District Headquarter ਜਿਵੇਂ tier – 2 , tier – 3 city ਉੱਥੇ ਪੁਰਾਣੀਆਂ ਹਵਾਈ ਪੱਟੀਆਂ ਪਈਆਂ ਸਨ ਉਨ੍ਹਾਂ ਨੂੰ ਜ਼ਿੰਦਾ ਕੀਤਾ , ਉਨ੍ਹਾਂ ਨੂੰ active ਕੀਤਾ । ਨਵੇਂ-ਨਵੇਂ ਏਅਰ-ਪੋਰਟ ਬਣਾਉਣ ਦੀ ਦਿਸ਼ਾ ਵਿੱਚ ਅਭਿਆਨ ਚਲਾਇਆ । ਅਤੇ ਪਿਆਰੇ ਮੇਰੇ ਸਾਥੀਓ ਤੁਹਾਨੂੰ ਜਾਣ ਕੇ ਦੇ ਖੁਸ਼ੀ ਹੋਵੇਗੀ , ਅੱਜ ਸਾਡੇ ਦੇਸ਼ ਵਿੱਚ ਕਰੀਬ-ਕਰੀਬ ਸਾਢੇ ਚਾਰ ਸੌ ਹਵਾਈ ਜਹਾਜ਼ – private ਹੋਵੇ corporate ਹੋਵੇ public ਹੋਵੇ । ਸਾਢੇ ਚਾਰ ਸੌ ਹਵਾਈ ਜਹਾਜ਼ ਹੁਣ ਚੱਲ ਰਹੇ ਹਨ । ਯਾਨੀ 70 ਸਾਲ ਦੇ ਕਾਰਜਕਾਲ ਵਿੱਚ ਸਾਡੇ ਕਰੀਬ-ਕਰੀਬ ਸਾਢੇ ਚਾਰ ਸੌ ਹਵਾਈ ਜਹਾਜ਼ , ਪੂਰੇ ਦੇਸ਼ ਵਿੱਚ ਚੱਲਦੇ ਹਨ । ਇਸ ਇੱਕ ਸਾਲ ਵਿੱਚ ਸਾਡੇ ਦੇਸ਼ ਦੀਆਂ ਵੱਖ-ਵੱਖ ਕੰਪਨੀਆਂ ਨੇ private ਕੰਪਨੀਆਂ ਨੇ , private ਲੋਕਾਂ ਨੇ ਕਰੀਬ-ਕਰੀਬ ਨਵੇਂ ਨੌਂ ਸੌ ਹਵਾਈ ਜਹਾਜ਼ ਖਰੀਦਣ ਦਾ ਆਰਡਰ ਦਿੱਤਾ ਹੈ । 70 ਸਾਲ ਦੀ ਯਾਤਰਾ ਵਿੱਚ ਸਾਢੇ ਚਾਰ ਸੌ ਅਤੇ ਇਸ ਇੱਕ ਸਾਲ ਵਿੱਚ ਕਰੀਬ-ਕਰੀਬ ਨੌਂ ਸੌ ਹਵਾਈ ਜਹਾਜ਼ ਦੇ ਆਰਡਰ ਬੁੱਕ ਹੋ ਚੁੱਕੇ ਹਨ । ਕਿਉਂ ? ਕਿਉਂਕਿ ਸਾਡੀ ਨੀਤੀ ਵਿੱਚ ਅਸੀਂ ਕਿਹਾ ਹੈ ਕਿ ਹਵਾਈ ਚੱਪਲ ਪਹਿਨਣ ਵਾਲਾ ਵੀ ਹਵਾਈ ਜਹਾਜ਼ ਵਿੱਚ ਸਫਰ ਕਰੇ । ਇਹ ਅਸੀਂ ਚਾਹੁੰਦੇ ਹਾਂ ।
ਸਾਥੀਓ , ਜੇਕਰ ਬਿਲਕੁਲ ਜ਼ਮੀਨੀ ਪੱਧਰ ਉੱਤੇ ਜਾ ਕੇ ਚੀਜ਼ਾਂ ਨੂੰ ਠੀਕ ਨਹੀਂ ਕੀਤਾ ਹੁੰਦਾ ਤਾਂ ਇਹ ਜੋ ਤੁਸੀਂ ਤਰੱਕੀ ਵੇਖ ਰਹੇ ਹੋ , ਇਹ ਰਫ਼ਤਾਰ ਵੇਖ ਰਹੇ ਹੋ ਇਹ ਕਦੇ ਸੰਭਵ ਨਹੀਂ ਸੀ । ਵੱਡੀਆਂ ਅਤੇ ਸਥਾਈ ਤਬਦੀਲੀਆਂ ਇਵੇਂ ਨਹੀਂ ਆਉਂਦੀਆਂ ਹਨ । ਉਸਦੇ ਲਈ ਪੂਰੇ ਸਿਸਟਮ ਵਿੱਚ ਬਦਲਾਅ ਕਰਨਾ ਪੈਂਦਾ ਹੈ ਅਤੇ ਜਦੋਂ ਇਹ ਬਦਲਾਅ ਹੁੰਦੇ ਹਨ ਉਦੋਂ ਦੇਸ਼ ਸਿਰਫ਼ ਤਿੰਨ ਸਾਲ ਦੇ ਅੰਦਰ-ਅੰਦਰ Ease Of Doing Business ਦੀ , World Bank ਦੀ ranking ਵਿੱਚ ਇਕੱਠੇ 42 ਪਾਏਦਾਨ ਕੁੱਦ ਕੇ 142 ਤੋਂ ਉੱਠ ਕੇ ਅੱਜ 100 ਉੱਤੇ ਆ ਕੇ ਪਹੁੰਚ ਗਿਆ ਹੈ ਅਤੇ ਪੂਰੀ ਦੁਨੀਆ ਨੂੰ ਹੈਰਾਨੀ ਹੋ ਗਈ ਹੈ ।
ਭਾਈਓ ਅਤੇ ਭੈਣੋ ਦੇਸ਼ ਵਿੱਚ ਹੁਣ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ Next Generation Infrastructure ਦੀ ਉਸਾਰੀ ਕੀਤੀ ਜਾ ਰਹੀ ਹੈ । ਖ਼ਾਸ ਤੌਰ ‘ਤੇ Transport Sector ਨੂੰ ਅਸੀਂ ਇਵੇਂ ਤਿਆਰ ਕਰ ਰਹੇ ਹਾਂ ਕਿ ਉਹ ਇੱਕ-ਦੂਜੇ ਨੂੰ support ਕਰਨ ਵਾਲੇ ਬਣਨ । Highway , Airway , Railway , Waterway ਸਾਰਿਆਂ ਨੂੰ ਇੱਕ-ਦੂਜੇ ਦੀ ਜ਼ਰੂਰਤ ਦੇ ਹਿਸਾਬ ਨਾਲ integrate ਕੀਤਾ ਜਾ ਰਿਹਾ ਹੈ ।
ਸਰਕਾਰ ਨੇ ਭਾਰਤ ਮਾਲਾ project ਤਹਿਤ 53 ਹਜ਼ਾਰ ਕਿਲੋਮੀਟਰ National Highway ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ । 53 thousand kilometer ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਰੇਲਵੇ corridors ਉੱਤੇ ਕੰਮ ਚੱਲ ਰਿਹਾ ਹੈ । 11 ਵੱਡੇ ਸ਼ਹਿਰਾਂ ਵਿੱਚ ਮੈਟਰੋ ਦਾ ਵਿਸਤਾਰ ਵੀ ਕੀਤਾ ਜਾ ਰਿਹਾ ਹੈ । ਪਿਛਲੇ ਸਾਲ ਹੀ ਮੈਨੂੰ Kochi ਮੈਟਰੋ ਦੇ ਲੋਕ-ਅਰਪਣ ਦਾ ਮੌਕਾ ਮਿਲਿਆ ਸੀ । ਚੈਨੱਈ ਮੈਟਰੋ ਦੇ ਵਿਸਤਾਰ ਦਾ ਕੰਮ ਚੱਲ ਰਿਹਾ ਹੈ ।
ਇਸ ਬਜਟ ਵਿੱਚ ਬੰਗਲੁਰੂ ਵਿੱਚ ਵੀ ਅਸੀਂ ਉਸ ਦੇ ਲਈ ਇੱਕ ਬਹੁਤ ਵੱਡੇ ਬਜਟ ਦੀ ਗੁੰਜ਼ਾਇਜ਼ ਰੱਖੀ ਹੈ । ਇਸ ਤਰ੍ਹਾਂ ਦੇਸ਼ ਦੀ Coastal economy ਅਤੇ ਉਸ ਨਾਲ ਜੁੜੇ , ਸਾਡੇ ਸਮੁੰਦਰ ਤਟ ਨਾਲ ਜੁੜੇ ਉਨ੍ਹਾਂ ਦੇ infrastructure ਨੂੰ develop ਕਰਨ ਲਈ ਅਸੀਂ ਸਾਗਰ-ਮਾਲਾ ਇਸ ਨਾਮ ਤੋਂ ਵੀ ਇੱਕ ਪ੍ਰੋਗਰਾਮ ਚਲਾਇਆ ਹੈ ।
ਸਾਡੇ ਮਛਿਆਰੇ ਭਾਈ ਭੈਣਾਂ ਨੂੰ Blue Revolution Scheme ਸ਼ੁਰੂ ਕੀਤੀ ਹੈ ਅਤੇ ਉਨ੍ਹਾਂ ਨੂੰ ਆਧੁਨਿਕ trawler ਖਰੀਦਣ ਲਈ ਭਾਰਤ ਸਰਕਾਰ ਵੱਲੋਂ ਆਰਥਿਕ ਮਦਦ ਦੇ ਰਹੇ ਹਾਂ । ਸਰਕਾਰ ਦੇਸ਼ ਵਿੱਚ 110 ਤੋਂ ਜ਼ਿਆਾਦਾ waterways ਵੀ ਵਿਕਸਤ ਕਰ ਰਹੀ ਹੈ । ਸਾਡੇ ਦੇਸ਼ ਵਿੱਚ ਉਸ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ। ਨਦੀਆਂ ਦੀ ਵਰਤੋ transportation ਲਈ ਕੀਤੀ ਜਾ ਸਕਦੀ ਹੈ । 110 ਅਜਿਹੇ ਰਸਤੇ ਅਸੀਂ identify ਕੀਤੇ ਹਨ ਜੋ ਵਾਤਾਵਰਣ ਦੀ ਵੀ ਰੱਖਿਆ ਕਰਨਗੇ । ਟਰਾਂਸਪੋਟੇਸ਼ਨ ਦਾ ਖਰਚਾ ਘੱਟ ਕਰਨਗੇ । consumer ਨੂੰ ਉਸ ਕਰਕੇ ਚੀਜ਼ਾਂ ਸਸਤੀਆਂ ਮਿਲਣਗੀਆਂ ।
ਭਾਈਓ ਅਤੇ ਭੈਣੋ, ਤੁਹਾਡੇ ਵਿੱਚੋਂ ਜੋ ਲੋਕ 2022 – 23 ਵਿੱਚ ਭਾਰਤ ਆਉਣਗੇ ਉਨ੍ਹਾਂ ਨੂੰ ਦੇਸ਼ ਇੱਕ ਹੋਰ ਸ਼ਾਨਦਾਰ ਤਰੱਕੀ ਦੇਖਣ ਨੂੰ ਮਿਲੇਗੀ । ਅਤੇ ਉਹ ਹੋਵੇਗੀ ਬੁਲੇਟ ਟ੍ਰੇਨ ।
ਮੁੰਬਈ ਅਤੇ ਅਹਿਮਦਾਬਾਦ ਦਰਮਿਆਨ ਬੁਲੇਟ ਟ੍ਰੇਨ ਦਾ ਕੰਮ ਪਿਛਲੇ ਸਾਲ ਸ਼ੁਰੂ ਕਰ ਦਿੱਤਾ ਗਿਆ ਹੈ । ਦੋ-ਸਵਾ ਦੋ ਘੰਟਿਆਂ ਵਿੱਚ ਤੁਹਾਨੂੰ ਇਹ ਬੁਲੇਟ ਟ੍ਰੇਨ ਮੁੰਬਈ ਤੋਂ ਅਹਿਮਦਾਬਾਦ ਪਹੁੰਚਾ ਦੇਵੇਗੀ । ਬੁਲੇਟ ਟ੍ਰੇਨ ਨਾਲ ਭਾਰਤ ਦੀ ਵਰਤਮਾਨ ਵਿਵਸਥਾ ਵਿੱਚ ਸਿਰਫ਼ ਇੱਕ incremental improvement ਹੀ ਨਹੀਂ ਲੇਕਿਨ ਦੇਸ਼ ਨੂੰ ਇੱਕ ਆਧੁਨਿਕ technology ਅਤੇ ਨਵਾਂ ਸਰਵਿਸ ਡਿਲੀਵਰੀ ਸਿਸਟਮ ਵੀ ਪ੍ਰਾਪਤ ਹੋਣ ਵਾਲਾ ਹੈ ।
ਸਾਥੀਓ, ਹੁਣ ਭਾਰਤ ਵਿੱਚ ਫੈਸਲਿਆਂ ਨੂੰ ਟਾਲਿਆ ਨਹੀਂ ਜਾਂਦਾ । ਹੁਣ ਭਾਰਤ ਨੇ ਇੱਕ ਨਵਾਂ ਸੁਭਾਅ ਬਣਾ ਲਿਆ ਹੈ । ਫੈਸਲਿਆਂ ਨੂੰ ਟਾਲਣ ਦਾ ਸਮਾਂ ਚਲਾ ਗਿਆ । ਹੁਣ ਅਸੀਂ ਫੈਸਲਿਆਂ ਅਤੇ ਚੁਣੌਤੀਆਂ , ਹਰ ਚੁਣੌਤੀਆਂ ਨਾਲ ਅਸੀਂ ਟਕਰਾਉਣ ਦੀ ਤਿਆਰੀ ਕਰਕੇ ਅੱਗੇ ਵਧ ਰਹੇ ਹਾਂ । ਟੀਚੇ ਤੈਅ ਕਰਕੇ ਯੋਜਨਾਵਾਂ ਨੂੰ ਸਮੇਂ ਨਾਲ ਪੂਰਾ ਕੀਤਾ ਜਾਂਦਾ ਹੈ । ਇਹ ਭਾਰਤ ਵਿੱਚ ਬਦਲਦੇ ਹੋਏ work culture ਦਾ ਉਦਾਹਰਣ ਹੈ । ਇਹ ਨਿਊ ਇੰਡੀਆ ਹੈ , ਇਹ ਨਿਊ ਇੰਡੀਆ ਦਾ ਜਿਊਂਦਾ-ਜਾਗਦਾ ਸਬੂਤ ਹੈ । ਇਹੀ ਵਜ੍ਹਾ ਹੈ ਕਿ ਪਹਿਲਾਂ ਜਿੱਥੇ ਦੇਸ਼ ਵਿੱਚ ਹਰ ਦਿਨ ਇਹ ਹੱਲ੍ਹਾ ਮੱਚਦਾ ਸੀ ਕਿ ਇੰਨ੍ਹੇ ਕਰੋੜ ਇਸ ਘੋਟਾਲੇ ਵਿੱਚ ਗਏ , ਓਨੇ ਕਰੋੜ ਉਸ ਘੋਟਾਲੇ ਵਿੱਚ ਗਏ । ਭਾਈਓ ਅਤੇ ਭੈਣੋ , ਜਦੋਂ ਸਾਫ਼ ਨੀਯਤ , ਸਪੱਸ਼ਟ ਨੀਤੀ ਨਾਲ ਫ਼ੈਸਲੇ ਲਏ ਜਾਂਦੇ ਹਨ ਤਾਂ ਦੇਸ਼ ਦਾ ਪੈਸਾ ਬਚਦਾ ਹੈ । ਜਦੋਂ efficient ਤਰੀਕੇ ਨਾਲ ਕੰਮ ਕੀਤਾ ਜਾਂਦਾ ਹੈ ।, ਜਦੋਂ ਮੌਜੂਦਾ ਸੰਸਾਧਨਾਂ ਦਾ ਚੰਗੇ ਤੋਂ ਚੰਗਾ ਉਪਯੋਗ ਕੀਤਾ ਜਾਂਦਾ ਹੈ ਤਦ ਦੇਸ਼ ਦਾ ਪੈਸਾ ਬਚਦਾ ਹੈ ।
ਟੈਕਨੋਲੋਜੀ ਦੀ ਮਦਦ ਨਾਲ ਸਾਡੀ ਸਰਕਾਰ ਨੇ Direct Benefit Transfer Scheme ਰਾਹੀਂ ਦੇਸ਼ ਦੇ 57 thousand cr ਤੋਂ ਜਿਆਦਾ ਦੀ ਲਾਗਤ ਗਲਤ ਹੱਥਾਂ ਵਿੱਚ ਜਾ ਰਹੀ ਸੀ , ਉਸ ਨੂੰ ਬਚਾ ਲਿਆ ਹੈ । ਗ਼ਰੀਬ ਦਾ ਪਾਈ – ਪਾਈ ਬਚਾਉਣ ਦਾ ਕੰਮ ਕੀਤਾ ਹੈ । Direct Benefit Scheme ਯਾਨੀ subsidy ਦਾ , pension ਦਾ scholarship ਦਾ , ਮਜ਼ਦੂਰੀ ਦਾ ਜੋ ਪੈਸਾ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਪੈਸਾ transfer ਕੀਤਾ ਜਾਂਦਾ ਹੈ । ਪਹਿਲਾਂ ਇਹ ਰਾਸ਼ੀ ਫਰਜ਼ੀ ਨਾਵਾਂ ਦੇ ਸਹਾਰੇ ਵਿਚੋਲਿਆਂ ਦੇ ਕੋਲ ਚਲੀ ਜਾਂਦੀ ਸੀ । ਹੁਣ ਇਹ ਸਾਰਾ ਖੇਡ ਸਾਡੀ ਸਰਕਾਰ ਨੇ ਬੰਦ ਕਰ ਦਿੱਤਾ ਹੈ । ਇਸ ਤਰ੍ਹਾਂ ਦੇਸ਼ ਦੇ ਲੋਕਾਂ ਦਾ ਅਤੇ ਖ਼ਾਸ ਤੌਰ ‘ਤੇ ਮੱਧ ਵਰਗ ਦਾ ਪੈਸਾ ਬਚ ਰਿਹਾ ਹੈ । ਸਾਡੀ ਉਜਾਲਾ ਯੋਜਨਾ । ਭਾਈਓ ਅਤੇ ਭੈਣੋ ਸਾਲ 2014 ਵਿੱਚ ਪਹਿਲਾਂ ਜੋ LED bulb ਹਿੰਦੁਸਤਾਨ ਵਿੱਚ ਸਾਢੇ ਤਿੰਨ ਸੌ ਰੁਪਏ ਤੋਂ ਜ਼ਿਆਦਾ ਦਾ ਸੀ , ਉਹ ਹੁਣ 40 – 50 ਰੁਪਏ ਵਿੱਚ ਮਿਲਣ ਲੱਗਾ ਹੈ । ਕਿੱਥੇ ਤਿੰਨ ਸੌ-ਸਾਢੇ ਤਿੰਨ ਸੌ ਰੁਪਏ ਅਤੇ ਕਿੱਥੇ 40-50 ਰੁਪਏ । ਸਸਤੇ LED ਦੇ ਇਲਾਵਾ ਜੋ ਲੋਕ ਆਪਣੇ ਘਰਾਂ ਵਿੱਚ ਇਨ੍ਹਾਂ ਦਾ ਇਸਤੇਮਾਲ ਕਰ ਰਹੇ ਹਨ ਉਨ੍ਹਾਂ ਨੂੰ ਹਰ ਸਾਲ 15 ਹਜ਼ਾਰ ਕਰੋੜ ਰੁਪਏ ਦੀ ਅਨੁਮਾਨਤ ਬੱਚਤ, ਬਿਜਲੀ ਦੇ ਬਿਲ ਵਿੱਚ ਹੋ ਰਹੀ ਹੈ । ਇਹ ਮੱਧ ਵਰਗ ਦੇ ਪਰਿਵਾਰ ਨੂੰ ਮੁਨਾਫ਼ਾ ਹੋਇਆ ਹੈ ।
ਸਾਥੀਓ , ਤੁਹਾਨੂੰ ਜਾਣ ਕੇ ਦੇ ਹੈਰਾਨੀ ਹੋਵੇਗੀ ਕਿ ਜਿੰਨੀ ਬਿਜਲੀ ਐੱਲਈਡੀ ਬਲਬਾਂ ਨਾਲ ਬਚ ਰਹੀ ਹੈ । ਓਨੀ ਬਿਜਲੀ ਦੇ ਉਤਪਾਦਨ ਵਿੱਚ ਦੇਸ਼ ਦੇ 45 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਹੋ ਜਾਂਦੇ ਜੇਕਰ ਲੋਕਾਂ ਦੀ ਬੱਚਤ ਅਤੇ ਦੇਸ਼ ਦੀ ਬੱਚਤ ਇਨ੍ਹਾਂ ਦੋਹਾਂ ਨੂੰ ਜੋੜਿਆ ਜਾਵੇ ਤਾਂ ਬੱਚਤ ਦੀ ਸੰਖਿਆ ਬਣਦੀ ਹੈ – ਕਰੀਬ-ਕਰੀਬ 60 ਹਜ਼ਾਰ ਕਰੋੜ ਰੁਪਏ । ਇੱਕ ਹੋਰ ਉਦਾਹਰਣ ਹੈ fertilizer sector ਦਾ ਭਾਈਓ ਅਤੇ ਭੈਣੋ ਸਾਡੀਆਂ ਨੀਤੀਆਂ ਦੀ ਵਜ੍ਹਾ ਨਾਲ ਇੱਕ ਵੀ ਨਵਾਂ fertilizer plant ਲੱਗੇ ਬਿਨਾਂ ਲਗਭਗ ਪੁਰਾਣੇ ਦੀ ਮੈਂ ਗੱਲ ਕਰ ਰਿਹਾ ਹਾਂ । Efficiency ਵਧਾਈ ਹੈ ਅਤੇ ਉਸ ਦੇ ਕਾਰਨ leakages ਨੂੰ ਰੋਕਿਆ । ਉਸ ਦੇ ਕਾਰਨ ਲਗਭਗ 18 ਤੋਂ 20 ਲੱਖ ਟਨ ਯੂਰੀਆ ਦਾ ਜ਼ਿਆਦਾ ਉਤਪਾਦਨ ਹੋਣ ਲਗਿਆ ਹੈ । ਇਹ 20 ਲੱਖ ਟਨ ਯੂਰੀਆ ਅਲੱਗ produce ਕਰਨ ਲਈ ਕਰੀਬ – ਕਰੀਬ 7 ਤੋਂ 8 ਹਜ਼ਾਰ ਕਰੋੜ ਰੁਪਏ ਦਾ ਸਰਕਾਰੀ ਖਰਚ ਕਰਨਾ ਪੈਣਾ ਸੀ ਜੋ ਬਚ ਗਿਆ ਅਤੇ ਯੂਰੀਆ ਮਿਲਣ ਲੱਗ ਗਿਆ । ਇੰਨਾ ਹੀ ਨਹੀਂ ਸਾਢੇ ਤਿੰਨ ਤੋਂ ਚਾਰ ਹਜ਼ਾਰ ਕਰੋੜ ਨਾਲ ਵਿਸ਼ੇਸ਼ ਮੁਦਰਾ ਦੀ ਬੱਚਤ ਹੋਈ ਹੈ ਜੋ ਬਾਹਰ ਤੋਂ ਖਰੀਦਣ ਵਿੱਚ ਖਰਚ ਹੁੰਦੀ ਸੀ । ਇਸ ਦੇ ਇਲਾਵਾ ਸਰਕਾਰ ਨੂੰ 800 ਤੋਂ 900 ਕਰੋੜ ਰੁਪਏ ਦੀ subsidy ਦੀ ਵੀ ਇਸ ਵਿੱਚ ਬੱਚਤ ਹੋਈ ਹੈ । ਯਾਨੀ ਇਕੱਲੇ Fertilizer Sector ਵਿੱਚ Policy Intervention ਤੋਂ , Efficiency ਵਧਾਉਣ ਨਾਲ , Monitoring ਕਰਨ ਨਾਲ ਅਸੀਂ ਦੇਸ਼ ਦੇ ਕਰੀਬ-ਕਰੀਬ 12 ਹਜ਼ਾਰ ਕਰੋੜ ਰੁਪਏ ਬਚਾਏ ਹਨ । ਜੋ ਤੁਹਾਡੇ ਹੱਕ ਦਾ ਹੈ , ਹਿੰਦੁਸਤਾਨ ਵਾਸੀਆਂ ਦੇ ਹੱਕ ਦਾ ਪੈਸਾ ਹੈ ।
ਭਾਈਓ ਅਤੇ ਭੈਣੋ ਅਸੀਂ ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਹੋਏ ਪੈਟਰੋਲੀਅਮ ਸਮਝੌਤੇ , ਗੈਸ ਸਮਝੌਤਿਆਂ, ਇਸ ਨ੍ਹੂੰ ਜ਼ਰਾ ਦੁਬਾਰਾ ਦੇਖਣ ਲੱਗੇ , ਅਸੀਂ ਬਰੀਕੀ ਨਾਲ ਦੇਖਣ ਲੱਗੇ ਕਿ ਭਾਈ ਇੰਨਾ ਕੁਝ ਕਿਵੇਂ ਹੋਇਆ । ਹੁਣ 20-20 , 25-25 ਸਾਲ ਦੇ ਕਰਾਰ ਹੋਏ ਹਨ । 30 ਸਾਲ ਦੇ ਕਰਾਰ ਹੋਏ ਹਨ । ਅਸੀਂ ਜ਼ਰਾ ਅਧਿਐਨ ਕੀਤਾ , ਹੁਣ ਭਾਰਤ ਦੀ ਸਾਖ਼ ਵੀ ਬਣੀ ਹੈ । ਅਸੀਂ ਉਨ੍ਹਾਂ ਦੇਸ਼ਾਂ ਦੇ ਨਾਲ ਚਰਚਾ ਕੀਤੀ ਅਤੇ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ । ਕਤਰ ਅਤੇ ਆਸਟ੍ਰੇਲੀਆ ਨਾਲ ਸਾਡੇ ਜੋ ਸਮਝੌਤੇ ਹੋਏ ਸਨ ਉਨ੍ਹਾਂ ਸਮਝੌਤਿਆਂ ਨੂੰ renegotiate ਕੀਤਾ ਅਤੇ ਬਦਲਾਅ ਹੋ ਚੁੱਕਾ ਹੈ ਅਤੇ ਇਸ ਬਦਲਾਅ ਕਰਕੇ ਪਹਿਲਾਂ ਜੋ ਰੁਪਏ ਦਿੱਤੇ ਜਾਂਦੇ ਸਨ ਉਸ ਦੀ ਤੁਲਨਾ ਵਿੱਚ 12 ਹਜ਼ਾਰ ਕਰੋੜ ਰੁਪਏ ਘੱਟ ਦੇਣੇ ਪੈਣਗੇ । ਇਹ 12 ਹਜ਼ਾਰ ਕਰੋੜ ਰੁਪਿਆ ਦੇਸ਼ ਦਾ ਬਚਿਆ ਹੈ ।
ਭਾਈਓ ਅਤੇ ਭੈਣੋ, ਇਹ ਸਿਰਫ਼ ਚਾਰ ਯੋਜਨਾਵਾਂ ਮੈਂ ਤੁਹਾਨੂੰ ਗਿਣਾਈਆਂ ਅਤੇ ਇਨ੍ਹਾਂ ਨਾਲ ਦੇਸ਼ ਨੂੰ ਹੋਣ ਵਾਲੀ ਬੱਚਤ ਕਰੀਬ-ਕਰੀਬ 1 ਲੱਖ 40 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ । ਤੁਸੀਂ ਦੱਸੋ । ਮੇਰੇ ਭਾਈਓ -ਭੈਣੋ ਕੀ 1 ਲੱਖ 40 ਹਜ਼ਾਰ ਕਰੋੜ ਰੁਪਏ ਜੋ ਪਹਿਲੇ ਜਾਂਦੇ ਸੀ । ਉਹ ਗ਼ਰੀਬ ਦੇ ਹੱਕ ਦਾ ਸੀ ਜਾਂ ਨਹੀਂ ਸੀ । ਉਹ ਗ਼ਰੀਬ ਦੇ ਹੱਕ ਦਾ ਸੀ ਜਾਂ ਨਹੀਂ ਸੀ , ਉਹ ਪੈਸਾ ਬਚਣਾ ਚਾਹੀਦਾ ਹੈ ਸੀ ਕਿ ਨਹੀਂ ਬਚਣਾ ਚਾਹੀਦਾ ਸੀ । ਉਹ ਪੈਸਾ ਗ਼ਰੀਬ ਦੇ ਕੰਮ ਆਉਣਾ ਚਾਹੀਦਾ ਸੀ ਕਿ ਨਹੀਂ ਆਉਣਾ ਚਾਹੀਦਾ ਸੀ । ਇਸ ਸਰਕਾਰ ਨੇ, ਇੱਕ ਇਮਾਨਦਾਰੀ ਨੂੰ ਲੈ ਕੇ ਇਸ Approach , ਇਸ commitment ਦੀ ਵਜ੍ਹਾ ਨਾਲ ਦੇਸ਼ ਵਿੱਚ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਖ਼ਿਲਾਫ਼ ਇੱਕ ਵੱਡੀ ਲੜਾਈ ਵੀ ਅਸੀਂ ਨਾਲ -ਨਾਲ ਚਲਾ ਕੇ ਰੱਖੀ ਹੈ । ਕਰੋੜਾਂ ਕਮਾ ਕੇ ਵੀ ਸਰਕਾਰ ਨੂੰ ਟੈਕਸ ਨਾ ਦੇਣ ਵਾਲੇ ਲੋਕ ਬੇਨਾਮੀ ਜਾਇਦਾਦ ਖੜੀ ਕਰਨ ਵਾਲੇ ਲੋਕ , ਫਰਜ਼ੀ ਕੰਪਨੀਆਂ ਬਣਾਉਣ ਵਾਲੇ ਲੋਕ , ਕਾਲੇ ਧਨ ਦਾ ਲੈਣ – ਦੇਣ ਕਰਨ ਵਾਲੇ ਲੋਕ , ਵੱਡੀਆਂ-ਵੱਡੀਆਂ ਮੱਛੀਆਂ ਇਸ ਸਮੇਂ ਸਰਕਾਰ ਦੀ ਜਾਂਚ ਦੇ ਦਾਇਰੇ ਵਿੱਚ ਹਨ ।
ਪਿਛਲੇ ਇੱਕ ਸਾਲ ਵਿੱਚ ਤੁਹਾਨੂੰ ਜਾਣ ਕੇ ਦੇ ਹੈਰਾਨੀ ਹੋਵੇਗੀ । ਪਿਛਲੇ ਇੱਕ ਸਾਲ ਵਿੱਚ ਕਰੀਬ – ਕਰੀਬ ਸਾਢੇ ਤਿੰਨ ਲੱਖ , ਤੁਸੀਂ ਚੌਂਕ ਜਾਉਗੇ, ਕਰੀਬ – ਕਰੀਬ ਸਾਢੇ ਤਿੰਨ ਲੱਖ ਸ਼ੱਕੀ ਕੰਪਨੀਆਂ ਦਾ ਰਜਿਸਟਰੇਸ਼ਨ ਸਰਕਾਰ ਰੱਦ ਕਰ ਚੁੱਕੀ ਹੈ , ਤਾਲੇ ਲਗਾ ਦਿੱਤੇ ਹਨ । ਸਾਥੀਓ , ਮੇਰੇ ਦੇਸ਼ਵਾਸੀ ਇੰਨਾ ਪੈਸਾ ਜੋ ਮਿਹਨਤ ਕਰਕੇ ਭਾਰਤ ਭੇਜਦੇ ਹਨ ਉਹ ਦੇਸ਼ ਦੀ ਅਰਥਵਿਵਸਥਾ ਨੂੰ ਯੋਗਦਾਨ ਕਰਦਾ ਹੈ । ਹੁਣ ਮਿਹਨਤ ਕਰਕੇ ਕੁਝ ਨਾ ਕੁਝ ਘਰ ਭੇਜਦੇ ਹੋ ਉਹ ਪੈਸਾ ਜਦੋਂ ਦੇਸ਼ ਦੀ ਵਿਵਸਥਾ ਨੂੰ ਬਣਾਉਣ ਵਿੱਚ ਖ਼ਰਚ ਹੁੰਦਾ ਹੈ ਤਾਂ ਉਸ ਦੀ ਤਾਕਤ ਅਨੇਕ ਗੁਣਾ ਵਧ ਜਾਂਦੀ ਹੈ ਅਤੇ ਇੱਥੇ ਬੈਠਣ ਵਾਲੇ ਤੁਹਾਨੂੰ ਵੀ ਇੱਕ ਸੰਤੋਸ਼ ਹੁੰਦਾ ਹੈ । ਇੱਕ ਸਮਾਧਾਨ ਹੁੰਦਾ ਹੈ ।
ਇਮਾਨਦਾਰੀ ਨਾਲ ਕੀਤੀ ਗਈ ਕਮਾਈ , ਇਮਾਨਦਾਰੀ ਨਾਲ ਜੇਕਰ ਇਸਤੇਮਾਲ ਹੁੰਦੀ ਹੈ ਤਾਂ ਉਸ ਦਾ ਕਿੰਨਾ ਵੱਡਾ ਨਤੀਜਾ ਆਉਂਦਾ ਹੈ ਅਤੇ ਅਸੀਂ ਇਸ ਈਮਾਨਦਾਰੀ ਨੂੰ ਅੱਗੇ ਵਧਾਉਣ ਦਾ ਦਾ ਬੀੜ੍ਹਾ ਚੁੱਕਿਆ ਹੈ ।
ਸਾਥੀਓ , ਤੁਹਾਨੂੰ ਇੱਥੇ ਕਦੇ-ਕਦੇ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਬਾਰੇ ਵੀ ਅਸੀਂ ਜਾਗਰੂਕ ਹਾਂ । ਤੁਹਾਨੂੰ ਹੋਣ ਵਾਲੀ ਪਰੇਸ਼ਾਨੀਆਂ ਨੂੰ ਲੈ ਕੇ ਅਸੀਂ ਓਮਾਨ ਸਰਕਾਰ ਦੇ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦੇ ਹਾਂ ਅਤੇ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੀ ਪਰੇਸ਼ਾਨੀ ਛੇਤੀ ਤੋਂ ਛੇਤੀ ਖਤਮ ਹੋਵੇ । e – migrate system ਅਤੇ ‘ਮਦਦ ਪੋਰਟਲ’ ਰਾਹੀਂ ਵੀ ਤੁਹਾਡੀਆਂ ਦਿੱਕਤਾਂ ਨੂੰ ਘੱਟ ਕਰਨ ਦਾ ਕੰਮ ਕੀਤਾ ਗਿਆ ਹੈ ।
ਸਰਕਾਰ ਦੇ ਅਨੇਕਾਂ ਅਜਿਹੇ ਯਤਨਾਂ ਦਾ ਹੀ ਨਤੀਜਾ ਹੈ ਕਿ ਅੱਜ ਵਿਦੇਸ਼ ਵਿੱਚ ਰਹਿਣ ਵਾਲੇ ਹਰ ਭਾਰਤੀ ਵਿੱਚ ਇੱਕ ਵਿਸ਼ਵਾਸ ਜਗਿਆ ਹੈ । ਉਸ ਵਿੱਚ ਇਹ ਵਿਸ਼ਵਾਵਸ ਆਇਆ ਹੈ ਕਿ ਜੇਕਰ ਉਹ ਸੰਕਟ ਵਿੱਚ ਫਸਿਆ ਤਾਂ ਉਸ ਦੇ ਦੇਸ਼ ਦੀ ਸਰਕਾਰ ਉਸ ਨੂੰ ਵਾਪਸ ਦੇਸ਼ ਲੈ ਕੇ ਜਾਣ ਲਈ ਹਾਜ਼ਰ ਹੋ ਜਾਵੇਗੀ । ਵਿਦੇਸ਼ ਵਿੱਚ ਉਸ ਦੇ ਪਰਿਵਾਰ ਦਾ ਇੱਕ honorary ਮੈਂਬਰ, ਇਹ ਭਾਰਤ ਸਰਕਾਰ ਬਣ ਗਈ ਹੈ ।
।
ਸਾਥੀਓ , ‘ਸਭ ਕਾ ਸਾਥ ਸਭ ਕਾ ਵਿਕਾਸ’ ਸਾਡੀ ਇਹ approach ਪੂਰੇ ਸੰਸਾਰ ਦੀ ਸੋਚ ਵਿੱਚ ਬਦਲਾਅ ਲਿਆ ਰਹੀ ਹੈ । ਸੰਯੁਕਤ ਰਾਸ਼ਟਰ ਸੰਘ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਦਾ ਐਲਾਨ ਭਾਰਤ ਦੀ ਪਹਿਲ ਉੱਤੇ International Solar Alliance ਦਾ ਗਠਨ ਅਜਿਹੇ ਉਦਾਹਰਣ ਹਨ । ਜੋ ਭਾਰਤ ਦੀ ਵਧਦੀ ਸਾਖ ਅਤੇ ਸਮਰੱਥਾ ਨੂੰ ਪਰਿਭਾਸ਼ਿਤ ਕਰ ਰਹੇ ਹਨ ।
ਤੁਹਾਡੇ ਸਮਰਥਨ , ਤੁਹਾਡੇ ਅਨੁਭਵ ਨਾਲ ਦੇਸ਼ ਨੂੰ ਮੁਨਾਫ਼ਾ ਹੋ ਰਿਹਾ ਹੈ ਪੂਰਾ ਰਾਸ਼ਟਰ ਉਸ ਦੇ ਲਈ ਤੁਹਾਡਾ ਸਾਰਿਆਂ ਦਾ ਕਰਜ਼ਦਾਰ ਹਾਂ । ਮੈਂ ਤੁਹਾਨੂੰ ਦੇਸ਼ ਦੇ ਵਿਕਾਸ ਦਾ , ਰਾਸ਼ਟਰ ਦੀ ਉਸਾਰੀ ਦਾ ਇੱਕ ਮਹੱਤਵਪੂਰਣ ਹਿੱਸੇਦਾਰ ਮੰਨਦਾ ਹਾਂ । ਮੈ ਪਾਰਟਨਰ ਮੰਨਦਾ ਹਾਂ । ਨਿਊ ਇੰਡੀਆ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਤੁਹਾਡੇ ਸੰਕਲਪਾਂ ਦਾ ਪ੍ਰਭਾਵ ਭਾਰਤ ਵਿੱਚ ਵੀ ਦਿਖਾਈ ਦੇਵੇਗਾ । ਇਹ ਮੈਨੂੰ ਵਿਸ਼ਵਾਸ ਹੈ ਤੁਸੀਂ ਸਭ ਮੇਰੇ ਭਾਈ-ਭੈਣ ਇਹ ਮੇਰਾ ਸੁਭਾਗ ਹੈ ਕਿ ਅੱਜ ਮੈਨੂੰ ਤੁਹਾਡੇ ਦਰਸ਼ਨ ਦਾ ਮੌਕੇ ਮਿਲਿਆ , ਤੁਸੀਂ ਸਵੱਸਥ ਰਹੋ , ਸਕੁਸ਼ਲ ਰਹੋ ਇਸ ਕਾਮਨਾ ਦੇ ਨਾਲ ਮੈਂ ਆਪਣੀ ਗੱਲ ਨੂੰ ਖ਼ਤਮ ਕਰਦਾ ਹਾਂ । ਮੇਰੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ।
ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ
ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ,
****
ਅਤੁਲ ਤਿਵਾਰੀ, ਹਿਮਾਂਸ਼ੂ ਸਿੰਘ, ਮਮਤਾ
आज अपने सामने, मैं मिनी इंडिया को देख रहा हूं। देश के अलग-अलग कोनों से आए भारतीय, अलग-अलग क्षेत्रों में काम करने वाले भारतीय, एक भव्य तस्वीर का निर्माण कर रहे हैं: PM @narendramodi https://t.co/u2qXGHvhoy
— PMO India (@PMOIndia) February 11, 2018
मैं ओमान करीब दस साल पहले आया था। गुजरात के मुख्यमंत्री के तौर पर मेरी अफ्रीका की एक विजिट थी, और इसी दौरान मैं ‘सलाला’ से होकर गुजरा था। मेरा बहुत दिन से ओमान आने का, आपके बीच आने का, आपसे मिलने का मन था। ये अवसर आज आया है: PM @narendramodi https://t.co/u2qXGHvhoy
— PMO India (@PMOIndia) February 11, 2018
भारत और ओमान के बीच संबंध सैकड़ों-हजारों वर्ष पुराने हैं: PM @narendramodi
— PMO India (@PMOIndia) February 11, 2018
पिछले 3 साल से हम किस प्रकार एक नीति बनाकर खाड़ी के देशों के साथ भारत के पुराने और दोस्ती भरे रिश्तों को आज के समय के मुताबिक एक नया जामा पहना रहे हैं। अपने यह भी गौर किया होगा कि भारत की बढ़ती हुई प्रगति और साख के साथ-साथ खाड़ी देशों की भारत में रूचि कितनी बढ़ गई है: PM
— PMO India (@PMOIndia) February 11, 2018
जाहिर सी बात है कि ओमान के साथ भारत के ऐतिहासिक संबंधों में भी एक नई momentum आई, एक नई गति आई: PM @narendramodi https://t.co/u2qXGHvhoy
— PMO India (@PMOIndia) February 11, 2018
His Majesty Sultan का भी भारत से अभिन्न नाता है। आज इतनी बड़ी संख्या में आप सब से मुखातिब होने के लिए His Majesty Sultan के नाम पर स्टेडियम में मेरी मौजूदगी एक विशेष महत्व रखता है: PM @narendramodi
— PMO India (@PMOIndia) February 11, 2018
यह इस बात का भी प्रतीक है कि स्वयं His Majesty Sultan और ओमान भारत और भारतीयों के साथ कितनी आत्मीयता दिखाई है। इस निहायत special gesture के लिए हम उनके बहुत कृतज्ञ हैं: PM @narendramodi
— PMO India (@PMOIndia) February 11, 2018
आज हर भारतीय न्यू इंडिया के संकल्प को पूरा करने के लिए काम कर रहा है। हम एक ऐसे भारत के निर्माण की तरफ बढ़ रहे हैं जहां गरीब से गरीब व्यक्ति को भी आगे बढ़ने के समान अवसर मिलें, जहां गरीब से गरीब व्यक्ति भी सपने देख सके, उन्हें पूरा कर सके: PM @narendramodi
— PMO India (@PMOIndia) February 11, 2018
Minimum Government - Maximum Governance के मंत्र के साथ हम देश के आम नागरिक की जिंदगी को आसान बनाने के लिए काम कर रहे हैं: PM @narendramodi
— PMO India (@PMOIndia) February 11, 2018
प्रक्रियाओं को सरल बनाना, अनावश्यक कानूनों को खत्म करना, सरकारी दफ्तरों में चालीस, पचास पेज के फॉर्म को कम करके 4-5 पर लाना, उन्हें ऑनलाइन भरने की व्यवस्था बनाना, लोगों की शिकायतों को गंभीरता से सुना जाना, उन पर कार्रवाई होना, इन कार्यों को हमने सरकार के कल्चर में शामिल किया: PM
— PMO India (@PMOIndia) February 11, 2018
बदले हुए भारत में अब गरीब को बैंकों से दुत्कार कर नहीं भगाया जाता, बदले हुए भारत में अब सरकार घर पर आकर गैस कनेक्शन दे रही है, बिजली कनेक्शन दे रही है: PM @narendramodi
— PMO India (@PMOIndia) February 11, 2018
गरीबों को सिर्फ 90 पैसे प्रतिदिन और एक रुपए महीना के प्रीमियम पर जीवन और सुरक्षा बीमा दिया जा रहा है। इन बीमा योजनाओं के तहत गरीबों को 2 हजार करोड़ रुपए की क्लेम राशि भी दी जा चुकी है: PM @narendramodi
— PMO India (@PMOIndia) February 11, 2018
बजट में हमने एक ऐसी योजना का ऐलान किया है जो पूरी दुनिया का ध्यान खींच रही है। आय़ुष्मान भारत योजना के माध्यम से हमने देश के 10 करोड़ गरीब परिवारों, यानि करीब 45 से 50 करोड़ लोगों को हेल्थ एश्योरेंस दिया है। एक परिवार को एक साल में 5 लाख रुपए तक के मुफ्त इलाज का भरोसा दिया है: PM
— PMO India (@PMOIndia) February 11, 2018
देश में अब 21वीं सदी की जरूरत को ध्यान में रखते हुए Next Generation इंफ्रास्ट्रक्चर का निर्माण किया जा रहा है। विशेषकर ट्रांसपोर्ट सेक्टर को हम ऐसे तैयार कर रहे हैं कि वो एक दूसरे को Support करने वाले बनें: PM @narendramodi
— PMO India (@PMOIndia) February 11, 2018
Highway, Airway, Railway, Waterway, सभी को एक दूसरे की जरूरत के हिसाब से integrate किया जा रहा है: PM @narendramodi
— PMO India (@PMOIndia) February 11, 2018
भारतमाला प्रोजेक्ट के तहत 53 हजार किलोमीटर नेशनल हाईवेज बनाने का काम शुरू किया है। देश के अलग-अलग क्षेत्रो में रेलवे कॉरिडोर्स पर काम चल रहा है। 11 बड़े शहरों में मेट्रो का विस्तार भी किया जा रहा है: PM @narendramodi
— PMO India (@PMOIndia) February 11, 2018
देश की Coastal Economy और उससे जुड़े इंफ्रास्ट्रक्चर को डवलप करने के लिए हम सागरमाला नाम से भी एक कार्यक्रम चला रहे हैं: PM @narendramodi
— PMO India (@PMOIndia) February 11, 2018
मछुवारे भाईयों के लिए हमने Blue Revolution स्कीम शुरू की है और उन्हें आधुनिक ट्रॉलर्स खरीदने के लिए आर्थिक मदद दे रहे हैं। सरकार देश में 110 से ज्यादा WaterWays भी विकसित कर रही है: PM @narendramodi
— PMO India (@PMOIndia) February 11, 2018
अब भारत में फैसलों को टाला नहीं जाता, चुनौतियों से टकराया जाता है। लक्ष्य तय करके योजनाओं को समय पर पूरा किया जाता है। ये भारत में बदलते हुए Work Culture का उदाहरण है। न्यू इंडिया का उदाहरण है: PM @narendramodi
— PMO India (@PMOIndia) February 11, 2018
जब साफ नीयत और स्पष्ट नीति के साथ निर्णय लिए जाते हैं, तो देश का पैसा बचता है। जब Efficient तरीके से काम किया जाता है, जब मौजूदा संसाधनों का अच्छे से अच्छा उपयोग किया जाता है, तब देश का पैसा बचता है: PM @narendramodi
— PMO India (@PMOIndia) February 11, 2018
वर्ष 2014 से पहले जो LED बल्ब हमारे यहां साढ़े तीन सौ रुपए से ज्यादा का मिला करता था, वो अब 40-45 रुपए में मिलने लगा है। सस्ते LED के अलावा, जो लोग अपने घरों में इनका इस्तेमाल कर रहे हैं, उन्हें हर साल 15 हजार करोड़ रुपए की अनुमानित बचत बिजली बिल में हो रही है: PM @narendramodi
— PMO India (@PMOIndia) February 11, 2018
मैं आपको देश के विकास का, राष्ट्र निर्माण का महत्वपूर्ण हिस्सेदार मानता हूं, पार्टनर मानता हूं। न्यू इंडिया के सपने को पूरा करने में आपके संकल्पों का प्रभाव भारत में भी दिखाई देगा: PM @narendramodi
— PMO India (@PMOIndia) February 11, 2018