ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੀ -20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਰਵਾਨਾ ਹੁੰਦੇ ਸਮੇਂ ਕਿਹਾ ਕਿ ਮੈਂ ਸਿਖਰ ਸੰਮੇਲਨ ਵਿੱਚ ਭਾਗ ਲੈਣ ਲਈ ਜਪਾਨ ਵਿੱਚ ਓਸਾਕਾ ਜਾ ਰਿਹਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਥੇ ਵਿਸ਼ਵ ਦੇ ਹੋਰ ਨੇਤਾਵਾਂ ਨਾਲ ਵਿਸ਼ਵ ਦੀਆਂ ਪ੍ਰਮੁੱਖ ਚੁਣੌਤੀਆਂ ਅਤੇ ਅਵਸਰਾਂ ਬਾਰੇ ਵਿੱਚ ਚਰਚਾ ਹੋਵੇਗੀ। ਸ਼੍ਰੀ ਮੋਦੀ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ, ਡਿਜੀਟਲੀਕਰਨ ਅਤੇ ਆਰਟੀਫ਼ਿਸ਼ਨ ਇੰਟੈਲੀਜੈਂਸ ਅਤੇ ਆਤੰਕਵਾਦ ਤੇ ਜਲਵਾਯੂ ਪਰਿਵਤਨ ਜਿਹੀਆਂ ਗਲੋਬਲ ਚੁਣੌਤੀਆਂ ਦੇ ਸਮਾਧਾਨ ਲਈ ਸਾਡੇ ਸਾਂਝੇ ਯਤਨ ਇਸ ਸਿਖਰ ਸੰਮੇਲਨ ਦੇ ਪ੍ਰਮੁੱਖ ਮੁੱਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਿਖਰ ਸੰਮੇਲਨ ਰਾਹੀਂਸਾਨੂੰ ਇੱਕ ਉੱਨਤ ਬਹੁਲਵਾਦ ਨੂੰ ਦਹਰਾਉਣ ਅਤੇ ਮਜ਼ਬੂਤ ਸਮਰਥਨ ਦੇਣ ਦਾ ਇੱਕ ਮਹੱਤਵਪੂਰਨ ਅਵਸਰ ਮਿਲੇਗਾ, ਜੋ ਅੱਜ ਦੇ ਤੇਜ਼ੀ ਨਾਲ ਬਦਲਦੇ ਵਿਸ਼ਵ ਵਿੱਚ ਨਿਯਮ ਅਧਾਰਿਤ ਅੰਤਰਰਾਸ਼ਟਰੀ ਪ੍ਰਣਾਲੀ ਦੀ ਸੁਰੱਖਿਆ ਲਈ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਖਰ ਸੰਮੇਲਨ ਭਾਰਤ ਦੇ ਪਿਛਲੇ ਪੰਜ ਸਾਲਾਂ ਵਿੱਚ ਕੀਤੇ ਗਏ ਜ਼ੋਰਦਾਰ ਵਿਕਾਸ ਦੇ ਅਨੁਭਵ ਨੂੰ ਸਾਂਝਾ ਕਰਨ ਲਈ ਵੀ ਇੱਕ ਮੰਚ ਹੋਵੇਗਾ, ਜਿਸ ਦੇ ਸਕਦਾ, ਪ੍ਰਗਤੀ ਅਤੇ ਸਥਿਰਤਾ ਦੇ ਮਾਰਗ ‘ਤੇ ਨਿਰੰਤਰਤਾ ਲਈ ਭਾਰਤ ਦੀ ਜਨਤਾ ਵੱਲੋਂ ਸਾਡੀ ਸਰਕਾਰ ਲਈ ਪ੍ਰਚੰਡ ਬਹੁਮਤ ਦਾ ਅਧਾਰ ਤਿਆਰ ਹੋਇਆ ।
ਸ਼੍ਰੀ ਮੋਦੀ ਨੇ ਦੱਸਿਆ ਕਿ ਭਾਰਤ 2022 ਵਿੱਚ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਅਤੇ ਇਸ ਨਾਤੇ ਓਸਾਕਾ ਸਿਖਰ ਸੰਮੇਲਨ ਇੱਕ ਮਹੱਤਵਪੂਰਨ ਛਾਪ ਛੱਡੇਗਾ, ਜਦੋ ਅਸੀਂ ਨਵੀਂ ਦਿੱਲੀ ਵਿੱਚ ਆਪਣੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹੋਵਾਂਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਸਿਖਰ ਸੰਮੇਲਨ ਦੇ ਨਾਲ-ਨਾਲ ਆਪਣੇ ਪ੍ਰਮੁੱਖ ਸਾਂਝੇਦਾਰ ਦੇਸ਼ਾਂ ਦੇ ਨੇਤਾਵਾਂ ਨਾਲ ਅਨੇਕ ਦੁੱਵਲੇ ਅਤੇ ਵਿਸ਼ਵ ਲਈ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕਰਨਗੇ।
ਸ਼੍ਰੀ ਮੋਦੀ ਨੇ ਕਿਹਾ ਕਿ ਉਹ ਇਸ ਸਿਖਰ ਸੰਮੇਲਨ ਦੇ ਨਾਲ-ਨਾਲ ਰੂਸ, ਭਾਰਤ (ਇੰਡੀਆ) ਅਤੇ ਚੀਨ (ਆਰਆਈਸੀ) ਦੇਗ਼ੈਰ-ਰਸਮੀ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਗੇ ਅਤੇ ਬ੍ਰਿਕਸ (ਬ੍ਰਾਜੀਲ, ਰੂਸ, ਚੀਨ ਅਤੇ ਦੱਖਣ ਅਫਰੀਕਾ) ਅਤੇ ਜੇਏਆਈ(ਜਪਾਨ, ਅਮਰੀਕਾ ਅਤੇ ਭਾਰਤ(ਇੰਡੀਆ)) ਦੇ ਨੇਤਾਵਾਂ ਦੀਆਂਅਗਲੀਆਂਗ਼ੈਰ-ਰਸਮੀਬੈਠਕਾਂ ਵਿੱਚ ਵੀ ਹਿੱਸਾ ਲੈਣਗੇ।
*****
ਏਕੇਟੀ/ਐੱਸਐੱਚ
Will be participating in the #G20 Summit in Osaka, Japan. Various global issues including women empowerment, technology and achieving SDGs will be discussed. There would also be meetings with world leaders. https://t.co/shWleRmqYQ
— Narendra Modi (@narendramodi) June 26, 2019