Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਔਰੋਵਿੱਲੇ, ਪੁਡੂਚੇਰੀ ਵਿਖੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਔਰੋਵਿੱਲੇ, ਪੁਡੂਚੇਰੀ ਵਿਖੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਔਰੋਵਿੱਲੇ, ਪੁਡੂਚੇਰੀ ਵਿਖੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਮੈਂ ਅੱਜ ਇੱਥੇ ਔਰੋਵਿੱਲੇ ਦੇ ਗੋਲਡਨ ਜੁਬਲੀ ਸਪਤਾਹ ਸਮਾਰੋਹ ਵਿੱਚ ਹਿੱਸਾ ਲੈ ਕੇ ਬਹੁਤ ਖੁਸ਼ ਹਾਂ। ਸ਼੍ਰੀ ਔਰੋਬਿੰਦੋ ਦਾ ਭਾਰਤ ਦੀ ਰੂਹਾਨੀ ਲੀਡਰਸ਼ਿਪ ਦਾ ਸੁਪਨਾ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ।

ਬਿਨਾਂ ਸ਼ੱਕ ਔਰੋਵਿੱਲੇ ਉਸ ਸੁਪਨੇ ਦੀ ਪੂਰਤੀ ਹੈ। ਪਿਛਲੇ ਪੰਜ ਦਹਾਕਿਆਂ ਵਿੱਚ ਇਹ ਸਮਾਜਿਕ, ਸੱਭਿਆਚਾਰਕ, ਵਿੱਦਿਅਕ, ਆਰਥਿਕ ਅਤੇ ਰੂਹਾਨੀ ਖੋਜ ਦੇ ਇੱਕ ਧੁਰੇ ਵਜੋਂ ਉੱਭਰਿਆ ਹੈ।

ਦੋਸਤੋ,

ਅੱਜ ਸ਼੍ਰੀ ਔਰੋਬਿੰਦੋ ਦੀ ਉਸ ਵਿਸ਼ਾਲ ਕਾਰਜ ਅਤੇ ਸੋਚਣੀ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ।

ਉਹ ਇੱਕ ਕੰਮ ਦੇ ਧਨੀ, ਇੱਕ ਫਿਲਾਸਫਰ, ਇੱਕ ਕਵੀ ਸਨ, ਉਨ੍ਹਾਂ ਦੇ ਚਰਿੱਤਰ ਦੇ ਬਹੁਤ ਸਾਰੇ ਰੂਪ ਸਨ ਅਤੇ ਹਰ ਰੂਪ ਦੇਸ਼ ਅਤੇ ਮਨੁੱਖਤਾ ਦੇ ਭਲੇ ਨੂੰ ਸਮਰਪਿਤ ਸੀ।

ਰਾਬਿੰਦਰਨਾਥ ਟੈਗੋਰ ਦੇ ਸ਼ਬਦਾਂ ਵਿੱਚ —

ਰਾਬਿੰਦਰਨਾਥ, ਓ ਔਰੋਬਿੰਦੋ, ਤੇਰੇ ਅੱਗੇ ਸਿਰ ਝੁਕਾਉਂਦਾ ਹੈ

ਓ ਮਿੱਤਰ, ਮੇਰੇ ਦੇਸ਼ ਦੇ ਮਿੱਤਰ, ਓ ਸਾਖਿਆਤ ਆਵਾਜ਼, ਸੁਤੰਤਰ ,

ਭਾਰਤ ਦੀ ਆਤਮਾ ਦੀ।

ਦੋਸਤੋ

ਜਿਵੇਂ ਕਿ ਮਾਤਾ ਨੇ ਕਿਹਾ ਔਰੋਵਿੱਲੋ ਇੱਕ ਵਿਸ਼ਵ ਵਿਆਪੀ ਕਸਬਾ ਹੈ। ਉਸ ਦਾ ਉਦੇਸ਼ ਮਨੁੱਖੀ ਏਕਤਾ ਨੂੰ ਮਹਿਸੂਸ ਕਰਨਾ ਹੈ।

ਅੱਜ ਇੱਥੇ ਹੋਇਆ ਭਾਰੀ ਇਕੱਠ ਉਸ ਵਿਚਾਰ ਦਾ ਹੀ ਪ੍ਰਤੀਕ ਹੈ। ਸਦੀਆਂ ਤੋਂ ਭਾਰਤ ਦੁਨੀਆ ਲਈ ਇਕ ਰੂਹਾਨੀ ਟਿਕਾਣਾ ਰਿਹਾ ਹੈ। ਨਾਲੰਦਾ ਅਤੇ ਤਕਸ਼ਿਲਾ ਦੀਆਂ ਮਹਾਨ ਯੂਨੀਵਰਸਿਟੀਆਂ ਵਿੱਚ ਦੁਨੀਆ ਭਰ ਤੋਂ ਵਿਦਿਆਰਥੀ ਗਿਆਨ ਹਾਸਲ ਕਰਨ ਲਈ ਆਉਂਦੇ ਰਹੇ। ਦੁਨੀਆ ਦੇ ਕਈ ਮਹਾਨ ਧਰਮ ਇੱਥੇ ਪੈਦਾ ਹੋਏ। ਉਨ੍ਹਾਂ ਨੇ ਸਭ ਵਰਗਾਂ ਦੇ ਲੋਕਾਂ ਨੂੰ ਆਪਣੇ ਰੋਜ਼ਾਨਾ ਕੰਮਕਾਜ ਵਿੱਚ ਰੂਹਾਨੀ ਰਾਹ ਅਪਣਾਉਣ ਲਈ ਪ੍ਰੇਰਿਤ ਕੀਤਾ।

ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਐਲਾਨਿਆ ਹੈ। ਅਜਿਹਾ ਇੱਕ ਮਹਾਨ ਭਾਰਤੀ ਰਵਾਇਤ ਨੂੰ ਮਾਨਤਾ ਦਿੰਦੇ ਹੋਏ ਕੀਤਾ ਗਿਆ ਹੈ। ਔਰੋਵਿੱਲੇ ਨੇ ਮਰਦਾਂ ਅਤੇ ਔਰਤਾਂ, ਜਵਾਨਾਂ ਅਤੇ ਬੁੱਢਿਆਂ ਨੂੰ ਸਭ ਹੱਦਾਂ ਬੰਨੇ ਪਾਰ ਕਰਕੇ ਇਕੱਠਾ ਕੀਤਾ।

ਮੈਂ ਸਮਝਦਾ ਹਾਂ ਕਿ ਔਰੋਵਿੱਲੇ ਦਾ ਚਾਰਟਰ ਫਰਾਂਸੀਸੀ ਭਾਸ਼ਾ ਵਿੱਚ ਰੂਹਾਨੀ ਮਾਤਾ ਨੇ ਆਪਣੇ ਹੱਥੀਂ ਲਿਖਿਆ ਸੀ। ਚਾਰਟਰ ਅਨੁਸਾਰ ਮਾਤਾ ਨੇ ਔਰੋਵਿੱਲੇ ਲਈ 5 ਸਿਧਾਂਤ ਬਣਾਏ ਸਨ।

ਔਰੋਵਿੱਲੇ ਦਾ ਸਭ ਤੋਂ ਪਹਿਲਾ ਉੱਚ ਸਿਧਾਂਤ ਇਹ ਸੀ ਕਿ ਉਹ ਸਾਰੀ ਦੁਨੀਆ ਦਾ ਹੈ। ਇਸ ਤੋਂ ਸਾਡੀ ਪੁਰਾਤਨ ਰਵਾਇਤ ਵਾਸੂਦੇਵਾ ਕੁਟੁੰਬਕਮ — ਦੁਨੀਆ ਇੱਕ ਪਰਿਵਾਰ ਹੈ, ਦਾ ਝਲਕਾਰਾ ਪੈਂਦਾ ਹੈ।

ਮੈਨੂੰ ਦੱਸਿਆ ਗਿਆ ਕਿ 1968 ਵਿੱਚ ਔਰੋਵਿੱਲੇ ਦੇ ਉਦਘਾਟਨ ਸਮਾਰੋਹ ਵਿੱਚ 124 ਦੇਸ਼ਾਂ ਦੇ ਡੈਲੀਗੇਟ ਸ਼ਾਮਿਲ ਹੋਏ ਸਨ। ਅੱਜ ਮੈਨੂੰ ਪਤਾ ਲੱਗਾ ਹੈ ਕਿ ਇੱਥੇ 2 ਹਜ਼ਾਰ 4 ਸੌ ਸ਼ਹਿਰੀ 49 ਦੇਸ਼ਾਂ ਤੋਂ ਰਹਿੰਦੇ ਹਨ।

ਇਸ ਨਾਲ ਸਾਨੂੰ ਔਰੋਵਿੱਲੇ ਦੇ ਦੂਜੇ ਉੱਚ ਸਿਧਾਂਤ ਦਾ ਪਤਾ ਲਗਦਾ ਹੈ। ਕੋਈ ਵੀ ਵਿਅਕਤੀ ਜੋ ਕਿ ਆਪਣੀ ਇੱਛਾ ਨਾਲ ਰੂਹਾਨੀ ਚੇਤਨਤਾ ਦੀ ਸੇਵਾ ਵਿੱਚ ਰਹਿਣ ਦਾ ਇੱਛੁਕ ਹੈ, ਉਸ ਨੂੰ ਔਰੋਵਿੱਲੇ ਵਿੱਚ ਰਹਿਣ ਦੀ ਇਜਾਜ਼ਤ ਹੈ।

ਮਹਾਂਰਿਸ਼ੀ ਔਰੋਬਿੰਦੋ ਦਾ ਚੇਤਨਤਾ ਦਾ ਫਲਸਫਾ ਸਿਰਫ ਮਨੁੱਖਾਂ ਨੂੰ ਇਕਜੁੱਟ ਕਰਨ ਦਾ ਹੀ ਨਹੀਂ ਸੀ ਸਗੋਂ ਪੂਰੀ ਦੁਨੀਆ ਨੂੰ ਇਕਜੁੱਟ ਕਰਨ ਦਾ ਸੀ। ਇਹ ਫਲਸਫਾ ਇਸ਼ਵਾਸਿਆ ਉਪਨਿਸ਼ਦ ਵਿੱਚ ਕਹੀਆਂ ਗਈਆਂ ਪੁਰਾਤਨ ਗੱਲਾਂ ਨਾਲ ਮੇਲ ਖਾਂਦਾ ਹੈ। ਇਸ ਨੂੰ ਮਹਾਤਮਾ ਗਾਂਧੀ ਨੇ ਇਸ ਤਰ੍ਹਾਂ ਅਨੁਵਾਦ ਕੀਤਾ ਸੀ ”ਹਰ ਉਹ ਚੀਜ਼ ਜੋ ਕਿ ਪ੍ਰਮਾਣੂ ਵਰਗੀ ਸੂਖਮ ਵੀ ਹੈ, ਰੂਹਾਨੀ ਹੈ।”

ਔਰੋਵਿੱਲੇ ਦਾ ਤੀਸਰਾ ਮੁੱਢਲਾ ਸਿਧਾਂਤ ਭੂਤਕਾਲ ਅਤੇ ਭਵਿੱਖਕਾਲ ਦਰਮਿਆਨ ਇੱਕ ਪੁਲ ਦਾ ਕੰਮ ਕਰਦਾ ਹੈ। ਜੇ ਕੋਈ ਵਿਅਕਤੀ ਇਹ ਵੇਖੇ ਕਿ 1968 ਵਿੱਚ ਭਾਰਤ ਅਤੇ ਦੁਨੀਆ ਕਿੱਥੇ ਸੀ, ਜਦੋਂ ਕਿ ਔਰੋਵਿੱਲੇ ਬਾਰੇ ਪਤਾ ਲੱਗਾ ਸੀ ਅਤੇ ਦੁਨੀਆ ਵਰਗਾਂ ਵਿਚ ਵੰਡੀ ਹੋਈ ਸੀ ਅਤੇ ਠੰਢੀ ਜੰਗ ਵਰਗਾ ਮਾਹੌਲ ਸੀ। ਔਰੋਵਿੱਲੇ ਦੇ ਵਿਚਾਰ ਅਨੁਸਾਰ ਦੁਨੀਆ ਵਪਾਰ, ਯਾਤਰਾ ਅਤੇ ਸੰਚਾਰ ਕਾਰਨ ਸੰਗਠਤ ਸੀ।

ਔਰੋਵਿੱਲੇ ਦੀ ਵਿਚਾਰਧਾਰਾ ਸਮੁੱਚੀ ਮਨੁੱਖਤਾ ਨੂੰ ਇੱਕ ਛੋਟੇ ਜਿਹੇ ਖੇਤਰ ਵਿੱਚ ਸੀਮਤ ਕਰਨ ਬਾਰੇ ਸੀ। ਇਸ ਤੋਂ ਪਤਾ ਲਗਦਾ ਹੈ ਕਿ ਭਵਿੱਖ ਇੱਕ ਸੰਗਠਿਤ ਦੁਨੀਆ ਵੇਖਦਾ ਹੈ। ਔਰੋਵਿੱਲੇ ਦਾ ਚੌਥਾ ਮੁੱਢਲਾ ਸਿਧਾਂਤ ਰੂਹਾਨੀਅਤ ਅਤੇ ਪਦਾਰਥਵਾਦ ਨੂੰ ਸਮਕਾਲੀ ਦੁਨੀਆ ਨਾਲ ਜੋੜਦਾ ਹੈ। ਜਿਉਂ ਹੀ ਦੁਨੀਆ ਪਦਾਰਥਕ ਤੌਰ ਤੇ ਵਿਗਿਆਨ ਅਤੇ ਟੈਕਨੋਲੋਜੀ ਰਾਹੀਂ ਅੱਗੇ ਵਧਦੀ ਹੈ, ਇਸ ਨੂੰ ਸਮਾਜਿਕ ਤਰਤੀਬ ਅਤੇ ਸਥਿਰਤਾ ਲਈ ਰੂਹਾਨੀ ਪਰਿਚੈ ਦੀ ਲੋੜ ਮਹਿਸੂਸ ਹੋਵੇਗੀ।

ਔਰੋਵਿੱਲੇ ਵਿਖੇ ਪਦਾਰਥਕ ਅਤੇ ਰੂਹਾਨੀ ਦੋਵੇਂ ਚੀਜ਼ਾਂ ਇਕਸੁਰਤਾ ਨਾਲ ਵਾਸ ਕਰਦੀਆਂ ਹਨ।

ਔਰੋਵਿੱਲੇ ਦਾ ਪੰਜਵਾਂ ਮੁੱਢਲਾ ਸਿਧਾਂਤ ਇਹ ਹੈ ਕਿ ਦੁਨੀਆ ਇੱਕ ਨਾ ਖਤਮ ਹੋਣ, ਸਿੱਖਿਆ ਦੇਣ ਅਤੇ ਨਿਰੰਤਰ ਤਰੱਕੀ ਕਰਨ ਵਾਲੀ ਜਗ੍ਹਾ ਹੈ ਤਾਂ ਕਿ ਇਹ ਲਗਾਤਾਰ ਜਾਰੀ ਰਹੇ।

ਮਨੁੱਖਤਾ ਦੀ ਤਰੱਕੀ ਨਿਰੰਤਰ ਸੋਚਣੀ ਅਤੇ ਮੁੜ ਸੋਚਣੀ ਉੱਤੇ ਜ਼ੋਰ ਦਿੰਦਾ ਹੈ ਤਾਂ ਕਿ ਮਨੁੱਖੀ ਦਿਮਾਗ ਇੱਕੋ ਵਿਚਾਰ ਨਾਲ ਹੀ ਸਥਿਰ ਨਾ ਹੋ ਜਾਵੇ।

ਅਸਲ ਤੱਥ ਇਹ ਹੈ ਕਿ ਔਰੋਵਿੱਲੇ ਨੇ ਲੋਕਾਂ ਅਤੇ ਵਿਚਾਰਾਂ ਦੀ ਵਿਸ਼ਾਲ ਵਿਭਿੰਨਤਾ ਨੂੰ ਇਕੱਠਾ ਕਰਕੇ ਗੱਲਬਾਤ ਅਤੇ ਕੁਦਰਤੀ ਬਹਿਸ ਵਿੱਚ ਤਬਦੀਲ ਕੀਤਾ।

ਭਾਰਤੀ ਸਮਾਜ ਸਿਧਾਂਤਕ ਤੌਰ ਤੇ ਵਿਭਿੰਨਤਾ ਭਰਪੂਰ ਹੈ। ਇਸ ਵਿੱਚ ਗੱਲਬਾਤ ਅਤੇ ਫਲਸਫੇ ਸਬੰਧੀ ਰਵਾਇਤਾਂ ਦੀ ਪਾਲਣਾ ਕੀਤੀ ਗਈ ਹੈ। ਔਰੋਵਿੱਲੇ ਨੇ ਇਸ ਪੁਰਾਤਨ ਭਾਰਤੀ ਰਵਾਇਤ ਨੂੰ ਦੁਨੀਆ ਸਾਹਮਣੇ ਲਿਆਂਦਾ ਅਤੇ ਅਜਿਹਾ ਕਰਨ ਲਈ ਵਿਸ਼ਵ ਵਿਭਿੰਨਤਾ ਦਾ ਸਹਾਰਾ ਲਿਆ।

ਭਾਰਤ ਨੇ ਹਮੇਸ਼ਾ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਦੇ ਆਪਸੀ ਸਨਮਾਨ ਅਤੇ ਸਹਿਹੋਂਦ ਦੀ ਇਜਾਜ਼ਤ ਦਿੱਤੀ ਹੈ। ਭਾਰਤ ਸਦੀਆਂ ਪੁਰਾਣੇ ਗੁਰੂਕੁਲ ਦੇ ਸਿਧਾਂਤ ਦਾ ਨਿਵਾਸ ਰਿਹਾ ਹੈ ਜਿੱਥੇ ਕਿ ਪੜ੍ਹਾਈ ਸਿਰਫ ਕਲਾਸ ਦੇ ਕਮਰਿਆਂ ਤੱਕ ਹੀ ਸੀਮਤ ਨਹੀਂ ਹੁੰਦੀ ਸੀ ਸਗੋਂ ਜੀਵਨ ਇੱਕ ਜਿਊਂਦੀ ਜਾਗਦੀ ਲੈਬਾਰਟਰੀ ਵਾਂਗ ਸੀ। ਔਰੋਵਿੱਲੇ ਨੇ ਵੀ ਇੱਕ ਅਜਿਹੀ ਜਗ੍ਹਾ ਵਿਕਸਿਤ ਕੀਤੀ ਜੋ ਕਿ ਸਾਰੀ ਜ਼ਿੰਦਗੀ ਅਤੇ ਕਦੀ ਖਤਮ ਨਾ ਹੋਣ ਵਾਲੀ ਸਿੱਖਿਆ ਪ੍ਰਦਾਨ ਕਰਦੀ ਰਹੀ।

ਪੁਰਾਤਨ ਸਮੇਂ ਵਿੱਚ ਸਾਡੇ ਸੰਤਾਂ ਅਤੇ ਰਿਸ਼ੀਆਂ ਨੇ ਵੱਡੇ ਕੰਮਕਾਜ ਸ਼ੁਰੂ ਕਰਨ ਤੋਂ ਪਹਿਲਾਂ ਯੱਗ ਕਰਦੇ ਹੁੰਦੇ ਸਨ। ਕਦੇ ਕਦੇ ਉਹ ਯੱਗ ਇਤਿਹਾਸ ਨੂੰ ਨਵਾਂ ਰੂਪ ਦੇ ਦਿੰਦੇ ਸਨ।

ਅਜਿਹਾ ਹੀ ਇੱਕ ‘ਯੱਗ’ ਏਕਤਾ ਦੇ ਨਾਂ ਉੱਤੇ 50 ਸਾਲ ਪਹਿਲਾਂ ਆਯੋਜਿਤ ਕੀਤਾ ਗਿਆ। ਦੁਨੀਆ ਭਰ ਤੋਂ ਮਰਦ ਅਤੇ ਔਰਤਾਂ ਆਪਣੇ ਇਲਾਕਿਆਂ ਦੀ ਮਿੱਟੀ ਲੈ ਕੇ ਆਏ। ਇਸ ਮਿੱਟੀ ਨੂੰ ਇਕੱਠਾ ਕਰਨ ਨਾਲ ਏਕਤਾ ਦੀ ਯਾਤਰਾ ਸ਼ੁਰੂ ਹੋਈ।

ਦੁਨੀਆ ਨੇ ਔਰੋਵਿੱਲੇ ਤੋਂ ਹਾਂ-ਪੱਖੀ ਤਰੰਗਾਂ ਕਈ ਸਾਲਾਂ ਤੱਕ ਕਈ ਰੂਪਾਂ ਵਿੱਚ ਹਾਸਲ ਕੀਤੀਆਂ। ਭਾਵੇਂ ਇਹ ਨਾ ਖ਼ਤਮ ਹੋਣ ਵਾਲੀ ਸਿੱਖਿਆ ਹੋਵੇ, ਵਾਤਾਵਰਣ ਦੀ ਸੁਰਜੀਤੀ ਹੋਵੇ, ਅਖੁੱਟ ਊਰਜਾ ਹੋਵੇ, ਜੈਵਿਕ ਖੇਤੀ ਹੋਵੇ, ਢੁਕਵੀ ਇਮਾਰਤ ਟੈਕਨੋਲੋਜੀ, ਪਾਣੀ ਪ੍ਰਬੰਧਨ ਜਾਂ ਗੰਦੇ ਪਾਣੀ ਦਾ ਪ੍ਰਬੰਧਨ ਹੋਵੇ, ਔਰੋਵਿੱਲੇ ਹਰ ਮਾਮਲੇ ਵਿੱਚ ਮੋਹਰੀ ਰਿਹਾ।

ਤੁਸੀਂ ਦੇਸ਼ ਵਿੱਚ ਵਧੀਆ ਕੁਆਲਟੀ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕਾਫੀ ਕੁਝ ਕੀਤਾ। ਔਰੋਵਿੱਲੇ ਦੇ 50 ਸਾਲ ਪੂਰੇ ਹੋਣ ਦੇ ਮੌਕੇ ਤੇ ਮੈਨੂੰ ਆਸ ਹੈ ਕਿ ਤੁਸੀਂ ਇਸ ਦਿਸ਼ਾ ਵਿੱਚ ਆਪਣੇ ਯਤਨ ਤੇਜ਼ ਕਰ ਸਕਦੇ ਹੋ। ਦਿਮਾਗਾਂ ਦੀ ਵਿੱਦਿਆ ਰਾਹੀਂ ਸੇਵਾ ਕਰਨਾ ਵੀ ਸ਼੍ਰੀ ਔਰੋਬਿੰਦੋ ਅਤੇ ਮਾਤਾ ਨੂੰ ਇੱਕ ਵੱਡੀ ਸ਼ਰਧਾਂਜਲੀ ਹੋਵੇਗੀ।

ਤੁਹਾਡੇ ਵਿੱਚੋਂ ਬਹੁਤ ਸਾਰੇ ਨਹੀਂ ਜਾਣਦੇ ਹੋਣਗੇ ਪਰ ਮੈ ਵੀ ਵਿੱਦਿਆ ਪ੍ਰਤੀ ਤੁਹਾਡੇ ਯਤਨਾਂ ਦਾ ਇੱਕ ਚੇਲਾ ਹੀ ਰਿਹਾ ਹਾਂ। ਸ਼੍ਰੀ ਕੀਰਤ ਭਾਈ ਜੋਸ਼ੀ, ਜੋ ਕਿ ਸ਼੍ਰੀ ਔਰੋਬਿੰਦੋ ਅਤੇ ਮਾਤਾ ਦੇ ਵੱਡੇ ਚੇਲੇ ਹਨ, ਇਕ ਵੱਡੇ ਵਿੱਦਿਅਕ ਮਾਹਰ ਸਨ।

ਉਹ ਮੇਰੇ ਵਿੱਦਿਅਕ ਸਲਾਹਕਾਰ ਵੀ ਰਹੇ ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਹੁੰਦਾ ਸੀ। ਅੱਜ ਉਹ ਸਾਡੇ ਦਰਮਿਆਨ ਨਹੀਂ ਹਨ ਪਰ ਵਿੱਦਿਆ ਦੇ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਯਾਦ ਰੱਖਣ ਯੋਗ ਹੈ।

ਦੋਸਤੋ,

ਰਿਗਵੇਦ ਵਿੱਚ ਕਿਹਾ ਗਿਆ ਹੈ ”ਆਨੋ ਭਦ੍ਰਾ: ਕ੍ਰਤਵੋ ਯੰਤੂ ਵਿਸ਼੍ਵਤ: ” (“आनो भद्रा: क्रतवो यन्तु विश्वत:”) ਪਵਿੱਤਰ ਵਿਚਾਰਾਂ ਨੂੰ ਆਪਣੇ ਤੱਕ ਸਭ ਪਾਸਿਓਂ ਪਹੁੰਚਣ ਦਿਓ।

ਔਰੋਵਿੱਲੇ ਦੇਸ਼ ਦੇ ਆਮ ਸ਼ਹਿਰੀਆਂ ਨੂੰ ਸ਼ਕਤੀ ਪ੍ਰਦਾਨ ਕਰਨ ਦੇ ਵਿਚਾਰ ਪੇਸ਼ ਕਰਦਾ ਰਹੇ।

ਦੂਰ ਦੁਰਾਡੇ ਤੋਂ ਲੋਕ ਆਪਣੇ ਨਾਲ ਨਵੇਂ ਵਿਚਾਰ ਲੈ ਕੇ ਆਉਣ। ਔਰੋਵਿੱਲੇ ਉਹ ਕੇਂਦਰ ਬਣੇ ਜਿੱਥੇ ਇਨ੍ਹਾਂ ਵਿਚਾਰਾਂ ਦਾ ਵਿਸ਼ਲੇਸ਼ਣ ਹੋ ਸਕੇ।

ਔਰੋਵਿੱਲੇ ਦੁਨੀਆ ਦੇ ਇੱਕ ਚਾਨਣ ਮੁਨਾਰੇ ਵਜੋਂ ਕੰਮ ਕਰੇ।

ਉਹ ਅਜਿਹਾ ਸਰਪ੍ਰਸਤ ਬਣੇ ਜੋ ਕਿ ਦਿਮਾਗ ਦੀਆਂ ਤੰਗ ਦੀਵਾਰਾਂ ਨੂੰ ਤੋੜਨ ਦਾ ਸੱਦਾ ਦੇਵੇ। ਉਹ ਹਰ ਇੱਕ ਨੂੰ ਮਾਨਵਤਾ ਦੇ ਇੱਕ ਹੋਣ ਦੀਆਂ ਸੰਭਾਵਨਾਵਾਂ ਨੂੰ ਮਨਾਉਣ ਦਾ ਸੱਦਾ ਦੇਵੇ।

ਮਹਾਰਿਸ਼ੀ ਅਰਬਿੰਦੋ ਅਤੇ ਰੂਹਾਨੀ ਮਾਤਾ ਦੀ ਰੂਹ ਔਰੋਵਿੱਲੋ ਨੂੰ ਆਪਣੇ ਬੁਲੰਦ ਬਾਨੀ ਵਿਜ਼ਨ ਪੂਰਾ ਕਰਨ ਲਈ ਮਾਰਗ ਦਰਸ਼ਨ ਕਰਨ।

ਧੰਨਵਾਦ।

***

ਏਕੇਟੀ/ਐੱਚਐੱਸ