ਪੀਐੱਮਇੰਡੀਆ
ਪਿਆਰੇ ਭਰਾਵੋ ਅਤੇ ਭੈਣੋ,
ਮੈਂ ਸਭ ਤੋਂ ਪਹਿਲਾਂ ਉਨ੍ਹਾਂ ਸਪਤ-ਰਿਸ਼ੀਆਂ ਨੂੰ ਪ੍ਰਣਾਮ ਕਰਦਾ ਹਾਂ। ਅਧਿਆਪਕ ਤਾਂ ਬਹੁਤ ਹੁੰਦੇ ਹਨ। ਵਧੀਆ ਅਧਿਆਪਕ ਹੁੰਦੇ ਹਨ, ਉੱਤਮ ਅਧਿਆਪਕ ਹੁੰਦੇ ਹਨ, ਸਮਰਪਿਤ ਅਧਿਆਪਕ ਹੁੰਦੇ ਹਨ ਪਰ ਸ਼ਾਇਦ ਇਤਿਹਾਸ ਵਿੱਚ ਅਮਰ ਅਧਿਆਪਕ ਸ਼ਬਦ ਦਾ ਪ੍ਰਯੋਗ ਕਰਨਾ ਹੋਵੇਗਾ, ਤਾਂ ਇਨ੍ਹਾਂ ਸਪਤ ਰਿਸ਼ੀਆਂ ਲਈ ਅਮਲ ਕਰਨਾ ਹੋਵੇਗਾ। ਅਜਿਹੇ ਅਧਿਆਪਕ 100 ਸਾਲਾਂ ਬਾਅਦ ਅੱਜ ਵੀ ਇਸ ਪੀੜ੍ਹੀ ਨੂੰ ਪੜ੍ਹਾ ਰਹੇ ਹਨ, ਸਿੱਖਿਅਤ ਕਰ ਰਹੇ ਹਨ। ਸ਼ਾਇਦ ਇਤਿਹਾਸ ਵਿੱਚ ਕਿਤੇ ਵੀ ਅਜਿਹੀ ਦੁਰਲੱਭ ਘਟਨਾ ਸੁਣਨ ਦਾ ਸੁਭਾਗ ਨਹੀਂ ਮਿਲ ਸਕਦਾ, ਜੋ ਇਸ KLE Society ਦੁਆਰਾ ਸਿੱਧ ਹੋਇਆ ਹੈ।
ਮੈਂ ਵੇਖ ਰਿਹ ਹਾਂ, ਮੇਰੇ ਸਾਹਮਣੇ ਲੱਖਾਂ ਦੀ ਗਿਣਤੀ ਵਿੱਚ ਇਹ ਸਾਰੇ ਨੌਜਵਾਨ ਬੈਠੇ ਹਨ। ਇਹ ਸਭ ਕੁਝ ਉਨ੍ਹਾਂ ਸਪਤ ਰਿਸ਼ੀਆਂ ਦੀ ਤਪੱਸਿਆ ਦਾ ਨਤੀਜਾ ਹੈ। ਲੋਕਮਾਨਯ ਤਿਲਕ ਜੀ ਤੋਂ ਪ੍ਰੇਰਨਾ ਲਈ। ਸੰਤ ਬਸਵੇਸ਼ਵਰ ਜੀ ਨੇ ਸਮਾਜਕ ਕ੍ਰਾਂਤੀ ਦਾ ਜੋ ਬਿਗਲ ਵਜਾਇਆ ਸੀ, ਉਸ ਸਮਾਜਕ ਕ੍ਰਾਂਤੀ ਨੂੰ ਸਿੱਖਿਆ ਦੇ ਮਾਧਿਅਮ ਰਾਹੀਂ ਨਾ ਕੇਵਲ ਆਮ ਲੋਕਾਂ ਤੱਕ ਪਹੁੰਚਾਉਣਾ ਪਰ ਪੀੜ੍ਹੀ ਦਰ ਪੀੜ੍ਹੀ ਪਹੁੰਚਾਉਣਾ, ਇਹ ਵਿਸ਼ਾਲ ਤੇ ਮਹਾਨ ਕੰਮ 100 ਸਾਲ ਪਹਿਲਾਂ ਇਸ ਧਰਤੀ ‘ਤੇ ਹੋਇਆ। ਸਮੁੱਚੇ ਦੇਸ਼ ਲਈ, ਸਿੱਖਿਆ ਵਿੱਚ ਵਿਸ਼ਵਾਸ ਰੱਖਣ ਵਾਲੇ ਹਰੇਕ ਵਿਅਕਤੀ ਲਈ ਇਹ ਮਾਣ ਦਾ ਵਿਸ਼ਾ ਹੈ।
ਸੰਸਥਾਵਾਂ ਬਣਦੀਆਂ ਹਨ, ਵਿਗੜਦੀਆਂ ਹਨ, ਬੰਦ ਵੀ ਹੋ ਜਾਂਦੀਆਂ ਹਨ ਪਰ ਤੁਸੀਂ ਕਲਪਨਾ ਕਰੋ, ਉਨ੍ਹਾਂ ਸੱਤ ਰਿਸ਼ੀਆਂ ਨੇ ਕਿਹੋ ਜਿਹੀ ਮਜ਼ਬੂਤ ਨੀਂਹ ਰੱਖੀ ਹੋਵੇਗੀ ਕਿ ਅੱਜ 100 ਸਾਲਾਂ ਬਾਅਦ ਵੀ ਇਹ ਫਲ਼ ਦੇ ਰਿਹਾ ਹੈ, ਪ੍ਰਫ਼ੁੱਲਤ ਹੋ ਰਿਹਾ ਹੈ ਅਤੇ ਸਮੁੱਚੇ ਦੇਸ਼ ਨੂੰ ਪ੍ਰੇਰਨਾ ਦੇ ਰਿਹਾ ਹੈ।
ਅੱਜ ਦੁਨੀਆ ਦੇ ਹਰ ਕੋਣੇ ਵਿੱਚ ਕੋਈ ਨਾ ਕੋਈ ਤਾਂ ਹੋਵੇਗਾ, ਜੋ ਕਹਿੰਦਾ ਹੋਵੇਗਾ ਕਿ ਮੈਂ KLE ਦਾ ਵਿਦਿਆਰਥੀ ਸਾਂ ਅਤੇ ਦੁਨੀਆ ਵਿੱਚ ਵੀ ਜਦੋਂ ਕਿਸੇ ਦਾ ਇੰਟਰਵਿਊ ਹੁੰਦਾ ਹੋਵੇਗਾ, ਨੌਕਰੀ ਲਈ ਪੁੱਛਗਿੱਛ ਹੁੰਦੀ ਹੋਵੇਗੀ, ਜਦ ਉਹ ਦੱਸਦਾ ਹੋਵੇਗਾ, ਸਾਰੇ ਸਰਟੀਫ਼ਿਕੇਟ ਦੱਸਦਾ ਹੋਵੇਗਾ, ਆਪਣੇ ਮਾਰਕਸ ਵਿਖਾਉਂਦਾ ਹੋਵੇਗਾ ਪਰ ਜਦੋਂ ਉਹ ਆਖਦਾ ਹੋਵੇਗਾ ਕਿ ਜਨਾਬ ਇਹ ਤਾਂ ਸਭ ਠੀਕ ਹੈ, ਇਹ ਗੁਣਾਂਕ, ਇਹ ਸਰਟੀਫ਼ਿਕੇਟ, ਇਹ ਮਾਰਕਸ, ਇਹ ਗ੍ਰੇਡ ਪਰ ਮੇਰੇ ਕੋਲ ਸਭ ਤੋਂ ਵੱਡੀ ਚੀਜ਼ ਹੈ, ਮੈਂ KLE ਦਾ ਵਿਦਿਆਰਥੀ ਹਾਂ। ਅਤੇ ਜਿਸ ਛਿਣ ਇੰਟਰਵਿਊ ਲੈਣ ਵਾਲਾ ਵੀ ਵੇਖਦਾ ਹੋਵੇਗਾ ਕਿ ਚੰਗਾ KLE ਬਈ, ਆਓ, ਆਓ।
100 ਸਾਲ ਕਿੰਨੀਆਂ ਪੀੜ੍ਹੀਆਂ ਨੇ ਤਪੱਸਿਆ ਕੀਤੀ ਹੋਵੇਗੀ, ਕਿੰਨੇ-ਕਿੰਨੇ ਲੋਕਾਂ ਨੇ ਯੋਗਦਾਨ ਪਾਇਆ ਹੋਵੇਗਾ। ਤਦ ਜਾ ਕੇ ਅਜਿਹੀ ਇੱਕ ਸਜੀਵ ਵਿਵਸਥਾ ਦਾ ਜਨਮ ਹੁੰਦਾ ਹੈ ਅਤੇ ਜੋ ਚਲਦੀ ਹੈ।
ਅੱਜ ਜਦੋਂ ਦੇਸ਼ ਵਿੱਚ ਸਿੱਖਿਆ ਦੇ ਵਪਾਰੀਕਰਨ ਦੀ ਚਰਚਾ ਹੋ ਰਹੀ ਹੈ। ਵੱਡੇ-ਵੱਡੇ ਲੋਕਾਂ ਦਾ ਵੀ ਮਨ ਕਰਦਾ ਹੈ ਕਿ ਵਿਦਿਆ ਦੇ ਵਪਾਰ ਵਿੱਚ ਜੁੜਨ ਨਾਲ ਕੁਝ ਮੁਨਾਫ਼ਾ ਮਿਲ ਜਾਵੇਗਾ। ਅਜਿਹੇ ਸਾਰੇ ਲੋਕਾਂ ਲਈ ਸਬਕ ਹੈ, ਉਹ ਸਪਤ ਰਿਸ਼ੀ। 100 ਵਰ੍ਹੇ ਪਹਿਲਾਂ ਉਨ੍ਹਾਂ ਦੀ ਤਨਖ਼ਾਹ ਕਿੰਨੀ ਹੋਵੇਗੀ, ਇਨ੍ਹਾਂ ਅਧਿਆਪਕਾਂ ਦੀ ਤਨਖ਼ਾਹ ਸ਼ਾਇਦ 30 ਰੁਪਏ, 35 ਰੁਪਏ ਜਾਂ 50 ਰੁਪਏ ਰਹੀ ਹੋਵੇਗੀ। 100 ਸਾਲ ਪਹਿਲਾਂ ਜਿਸ ਦੀ 30 ਰੁਪਏ, 35 ਰੁਪਏ, 50 ਰੁਪਏ ਤਨਖ਼ਾਹ ਰਹੀ ਹੋਵੇਗੀ, ਤਨਖ਼ਾਹ ਮਿਲੀ ਹੋਵੇਗੀ, ਉਨ੍ਹਾਂ ਨੇ ਸਮਾਜ ਲਈ ਇੰਨਾ ਵੱਡਾ ਯੋਗਦਾਨ ਪਾ ਦਿੱਤਾ। ਸਿੱਖਿਆ ਦੇ ਖੇਤਰ ਵਿੱਚ ਸੇਵਾ ਕਰਨਾ ਚਾਹੁੰਦੇ ਹੋਏ ਲੋਕਾਂ ਲਈ ਇਹ ਇੱਕ ਮਿਸਾਲ ਹੈ, ਪ੍ਰੇਰਨਾ ਹੈ।
ਭਰਾਵੋ-ਭੈਣੋ, ਸਿਆਸੀ ਪਾਰਟੀਆਂ ਵੀ 100 ਸਾਲ ਨਹੀਂ ਚਲ ਸਕਦੀਆਂ ਹਨ। ਕਿੰਨੇ ਹੀ ਟੁਕੜੇ ਹੋ ਜਾਂਦੇ ਹਨ, ਪਰਿਵਾਰ ਵੀ ਨਹੀਂ ਬਚਦੇ ਹਨ। ਤੁਸੀਂ ਕਲਪਨਾ ਕਰ ਸਕਦੇ ਹੋ ਕਿ 100 ਸਾਲਾਂ ਤੱਕ ਇੱਕ ਸੰਸਥਾ ਦਾ ਚਲਣਾ, ਉਸ ਦਾ ਲਗਾਤਾਰ ਵਿਕਾਸ ਹੋਣਾ, ਜਮਹੂਰੀ ਪ੍ਰਣਾਲੀ ਨਾਲ ਉਸ ਦੀ management ਦੀ ਰਚਨਾ ਹੋਣਾ ਅਤੇ ਜਨਤਾ ਦੇ ਹੀ ਪੈਸਿਆਂ ਨਾਲ ਉਸ ਨੂੰ ਅੱਗੇ ਵਧਾਉਣਾ, ਉਸ ਦੇ ਸਾਬਕਾ ਵਿਦਿਆਰਥੀਆਂ ਦੀ ਮਦਦ ਨਾਲ ਉਸ ਨੂੰ ਅੱਗੇ ਵਧਾਉਣਾ, ਇਹ ਆਪਣੇ-ਆਪ ਵਿੱਚ ਸਮੁੱਚੇ ਦੇਸ਼ ਲਈ ਇੱਕ ਬਹੁਤ ਵੱਡੀ ਮਿਸਾਲ ਹੈ।
ਮੈਂ ਖ਼ਾਸ ਕਰ ਕੇ ਦਿੱਲੀ ਵਿੱਚ ਜੋ ਸਾਡੇ ਵੱਡੇ ਵਿਦਵਾਨ ਦੋਸਤ ਹਨ, ਮੀਡੀਆ ਦੇ ਲੋਕ ਹਨ, ਉਨ੍ਹਾਂ ਨੂੰ ਮੈਂ ਅੱਜ ਜਨਤਕ ਤੌਰ ‘ਤੇ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ ਕਿ ਕਿਸੇ ਵਿਅਕਤੀ ਦੇ 60 ਸਾਲ ਹੋ ਜਾਣ, ਤਾਂ ਅਖ਼ਬਾਰਾਂ ਵਿੱਚ ਬਹੁਤ ਵਧੀਆ ਉਨ੍ਹਾਂ ਦਾ article ਆ ਜਾਂਦਾ ਹੈ। ਕਿਸੇ ਵਿਅਕਤੀ ਦੇ 75 ਸਾਲ ਹੋ ਜਾਣ, ਤਦ ਵੀ ਜੈ-ਜੈਕਾਰ ਹੁੰਦੀ ਹੈ। ਚੰਗਾ ਹੋਵੇਗਾ, ਸਮੁੱਚੇ ਹਿੰਦੁਸਤਾਨ ਦੇ ਮੀਡੀਆ ਵਿੱਚ ਇਨ੍ਹਾਂ ਸਪਤ ਰਿਸ਼ੀਆਂ ਨੇ ਜੋ ਕੰਮ ਕੀਤਾ ਹੈ, ਇਸ ਦੀ ਸ਼ਤਾਬਦੀ ਦੇ ਵਿਸ਼ੇ ਵਿੱਚ ਵੀ ਕੁਝ ਲਿਖਿਆ ਜਾਵੇ ਅਤੇ ਦੇਸ਼ ਨੂੰ ਪਤਾ ਚਲੇ। ਇਹ ਇਸ ਲਈ ਚਲਣਾ ਚਾਹੀਦਾ ਹੈ ਕਿ ਦੇਸ਼ ਦੇ ਵੱਖੋ-ਵੱਖਰੇ ਕੋਣੇ ਵਿੱਚ ਵੀ ਜੋ ਸਿੱਖਿਆ ਨੂੰ ਸਮਰਪਿਤ ਲੋਕ ਹਨ, ਸਮਾਜ ਨੂੰ ਸਮਰਪਿਤ ਲੋਕ ਹਨ, ਅਜਿਹੇ ਲੋਕਾਂ ਨੂੰ ਅਜਿਹੀ ਘਟਨਾ ਤੋਂ ਪ੍ਰੋਰਨਾ ਮਿਲਦੀ ਹੈ ਅਤੇ ਦੇਸ਼ ਦੇ ਹੋਰ ਵੀ ਕੋਣਿਆਂ ਵਿੱਚ ਅਜਿਹਾ ਇੱਕ ਅੰਦੋਲਨ ਖੜ੍ਹਾ ਹੋ ਸਕਦਾ ਹੈ।
ਭਰਾਵੋ-ਭੈਣੋ, ਜਦੋਂ ਅਜ਼ਾਦੀ ਦਾ ਅੰਦੋਲਨ ਚਲ ਰਿਹਾ ਸੀ, ਤਦ ਮਹਾਤਮਾ ਗਾਂਧੀ ਜੀ ਨੇ ਵੀ ਅਜ਼ਾਦੀ ਦੇ ਸਿਪਾਹੀ ਤਿਆਰ ਕਰਨ ਲਈ ਗੁਜਰਾਤ ਵਿਦਿਆਪੀਠ ਨਾਂਅ ਦੀ ਸਿੱਖਿਆ ਸੰਸਥਾ ਨੂੰ ਜਨਮ ਦਿੱਤਾ ਸੀ। ਲੋਕਮਾਨਯ ਤਿਲਕ ਜੀ ਨੇ ਅਜ਼ਾਦੀ ਦੇ ਸਿਪਾਹੀ ਤਿਆਰ ਕਰਨ ਲਈ ਅਤੇ ਰਾਸ਼ਟਰ ਨੂੰ ਆਪਣੀ ਤਾਕਤ ਉੱਤੇ ਖੜ੍ਹਾ ਕਰਨ ਲਈ ਸਿੱਖਿਆ ਉੱਤੇ ਜ਼ੋਰ ਦਿੱਤਾ ਸੀ। 21ਵੀਂ ਸਦੀ ਵਿੱਚ ਵੀ ਭਾਰਤ ਨੇ ਦੁਨੀਆ ਵਿੱਚ ਜੇ ਆਪਣਾ ਲੋਹਾ ਮੰਨਵਾਉਣਾ ਹੈ, ਤਾਂ ਇਹ ਸਾਡੀ ਨੌਜਵਾਨ ਪੀੜ੍ਹੀ, ਉਨ੍ਹਾਂ ਦਾ ਕੌਸ਼ਲ, ਉਨ੍ਹਾਂ ਦੀ ਸਿੱਖਿਆ ਉਹੀ ਮੰਨਵਾ ਸਕਦੀ ਹੈ।
ਭਰਾਵੋ-ਭੈਣੋ, ਇੱਕ ਜ਼ਮਾਨਾ ਸੀ, ਜਦੋਂ ਭਾਰਤ ਦੀ ਪਛਾਣ ਦੁਨੀਆ ਵਿੱਚ ਕੀ ਸੀ। ਇਹ ਤਾਂ ਸੱਪ-ਸਪੇਰੇ ਵਾਲੇ ਲੋਕ ਹਨ, ਇਹ ਤਾਂ ਸੱਪ-ਸਪੇਰੇ ਵਾਲੇ ਲੋਕ ਹਨ, ਇਹ ਤਾਂ ਜਾਦੂ-ਟੂਣਾ ਕਰਨ ਵਾਲੇ ਲੋਕ ਹਨ। ਸੱਪ ਅਤੇ ਚੂਹੇ ਤੋਂ ਬਾਹਰ ਇਨ੍ਹਾਂ ਨੂੰ ਕੋਈ ਗਿਆਨ ਨਹੀਂ ਹੈ, ਦੁਨੀਆ ਵਿੱਚ ਹਿੰਦੁਸਤਾਨ ਦੀ ਅਜਿਹੀ ਪਛਾਣ ਸੀ। ਪਰ ਕੁਝ ਸਾਲ ਪਹਿਲਾਂ ਭਾਰਤ ਦੇ 18-20 ਸਾਲ ਦੇ ਨੌਜਵਾਨ ਜਦੋਂ ਕੰਪਿਊਟਰ ਦੇ ਕੀ-ਬੋਰਡ ਉੱਤੇ ਆਪਣੀਆਂ ਉਂਗਲਾਂ ਘੁਮਾਉਣ ਲਗੇ, ਸੋਚ ਬਦਲਣ ਲਗ ਪਈ। ਦੁਨੀਆ ਨੂੰ ਭਾਰਤ ਲਈ ਸੋਚਣ ਦਾ ਤਰੀਕਾ ਬਦਲਣਾ ਪਿਆ, ਵਿਸ਼ਵ ਨੂੰ ਮੰਨਣਾ ਪਿਆ ਕਿ ਭਾਰਤ ਕੋਲ ਅਦਭੁਤ ਸ਼ਕਤੀ ਹੈ, ਅਦਭੁਤ ਸਮਰੱਥਾ ਹੈ ਅਤੇ ਉਸ ਦਾ ਬੁਨਿਆਦੀ ਅਧਾਰ ਸਿੱਖਿਆ ਹੈ। 100 ਸਾਲਾਂ ਵਿੱਚ ਇੱਥੋਂ ਦੇ ਸਮਾਜਕ ਜੀਵਨ ਵਿੱਚ ਤਬਦੀਲੀ ਲਿਆਉਣ ਲਈ, ਸਿੱਖਿਆ ਰਾਹੀਂ ਸਮੁੱਚੇ ਕਰਨਾਟਕ ਦੇ ਜੀਵਨ ਨੂੰ ਤਾਕਤ ਦੇਣ ਵਿੱਚ ਅਤੇ ਉਸ ਦੁਆਰਾ ਸਮੁੱਚੇ ਦੇਸ਼ ਨੂੰ ਤਾਕਤ ਦੇਣ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਰਿਹਾ ਹੈ।
ਜਦੋਂ ਮੈਂ ਪਿਛਲੀ ਵਾਰ ਆਇਆ, ਤਾਂ ਸਾਡੇ ਪ੍ਰਭਾਕਰ ਜੀ ਨੇ ਮੈਨੂੰ ਦੱਸਿਆ ਕਿ 32 ਸਾਲਾਂ ਤੋਂ ਲੋਕ ਮੈਨੂੰ ਇਹ ਕੰਮ ਦਿੰਦੇ ਰਹਿੰਦੇ ਹਨ। ਇਹ ਛੋਟੀ ਗੱਲ ਨਹੀਂ ਹੈ ਪ੍ਰਭਾਕਰ ਜੀ। ਤੁਹਾਨੂੰ ਮੈਂ ਵਧਾਈ ਦਿੰਦਾ ਹਾਂ, ਤੁਹਾਡੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ। ਅਤੇ ਜਮਹੂਰੀ ਪ੍ਰਣਾਲੀ ਨਾਲ ਹੁੰਦਾ ਹੈ। ਇੰਨੀਆਂ ਸਾਰੀਆਂ ਪੀੜ੍ਹੀਆਂ ਉੱਤੇ ਇੰਨੇ ਲੋਕਾਂ ਨੇ ਕੰਮ ਕੀਤਾ ਹੋਵੇਗਾ ਪਰ ਸੰਸਥਾ ਦਾ ਭਲਾ, ਸਿੱਖਿਆ ਦਾ ਭਲਾ, ਵਿਦਿਆਰਥੀਆਂ ਦਾ ਭਲਾ, ਇਸ ਵਿੱਚ ਕੋਈ compromise ਨਹੀਂ ਕੀਤਾ, ਇਹ ਆਪਣੇ-ਆਪ ਵਿੱਚ ਬਹੁਤ ਵੱਡੀ ਗੱਲ ਹੈ। ਪਰ ਅੱਜ ਜਦੋਂ ਮੈਂ ਇਸ ਉੱਤਮ ਕਾਰਜ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਵੇਖ ਰਿਹਾ ਹਾਂ, ਤਾਂ ਮੇਰਾ ਵੀ ਮਨ ਕਰਦਾ ਹੈ ਕਿ ਮੈਂ ਵੀ ਅੱਜ ਤੁਹਾਡੇ ਤੋਂ ਕੁਝ ਮੰਗ ਕੇ ਹੀ ਜਾਵਾਂ। ਮੰਗ ਸਕਦਾ ਹਾਂ ਨਾ, ਮਿਲੇਗਾ?
ਤੁਸੀਂ ਆਖੋਗੇ ਯਾਰ ਦੇਸ਼ ਦਾ ਅਜਿਹਾ ਪ੍ਰਧਾਨ ਮੰਤਰੀ ਕਿਹੜਾ ਹੈ, ਜੋ ਮੰਗਣ ਆਇਆ ਹੈ। ਇਹ ਪ੍ਰਧਾਨ ਮੰਤਰੀ ਹੈ ਹੀ ਅਜਿਹਾ ਜੀ, ਉਹ ਜਨਤਾ ਤੋਂ ਮੰਗ ਕੇ ਗੁਜ਼ਾਰਾ ਕਰਦਾ ਹੈ। ਮੈਂ ਅੱਜ ਤੁਹਾਡੇ ਤੋਂ ਕੁਝ ਮੰਗਣਾ ਚਾਹੁੰਦਾ ਹਾਂ ਅਤੇ ਮੈਨੂੰ ਵਿਸ਼ਵਾਸ ਹੈ, ਉਨ੍ਹਾਂ ਸਪਤ ਰਿਸ਼ੀਆਂ ਉੱਤੇ ਮੈਨੂੰ ਯਕੀਨ ਹੈ, ਅੱਜ ਦੀ ਵਿਵਸਥਾ ਉੱਤੇ ਵਿਸ਼ਵਾਸ ਹੈ, ਇਹ ਲੱਖਾਂ ਨੌਜਵਾਨ ਮੇਰੇ ਸਾਹਮਣੇ ਬੈਠੇ ਹਨ, ਉਨ੍ਹਾਂ ਉੱਤੇ ਮੇਰਾ ਵਿਸ਼ਵਾਸ ਹੈ, ਇਸ ਲਈ ਮੰਗਣ ਦੀ ਹਿੰਮਤ ਕਰ ਰਿਹਾ ਹਾਂ। ਮੰਗਾਂ? ਰਤਾ ਅਵਾਜ਼ ਜ਼ੋਰ ਨਾਲ ਆਉਣੀ ਚਾਹੀਦੀ ਹੈ, ਮੰਗਾਂ, ਸੱਚੀ ਮੰਗਾਂ?
ਤੁਸੀਂ ਮੈਨੂੰ ਦੱਸੋ ਕਿ ਇਸ ਸੰਸਥਾ ਕੋਲ ਸਵਾ ਲੱਖ ਵਿਦਿਆਰਥੀ, ਇੰਨੇ ਸਾਰੇ Institution ਚਲਦੇ ਹਨ, ਕੀ ਸਾਡਾ KLE ਇਹ ਸੰਕਲਪ ਲੈ ਸਕਦਾ ਹੈ ਕਿ 2020 ਵਿੱਚ ਜਦੋਂ ਟੋਕੀਓ ‘ਚ ਉਲੰਪਿਕ ਹੋਵੇਗਾ, ਤਾਂ ਕੁਝ ਗੋਲਡ ਮੈਡਲ ਇਸ KLE ਦੇ ਵੀ ਹੋਣਗੇ। ਕਰ ਸਕਦੇ ਹੋ, ਸੰਭਵ ਹੈ ਦੋਸਤੋ, ਤੁਹਾਡੇ ਲਈ ਸੰਭਵ ਹੈ। ਮੇਰੇ ਪਿਆਰੇ ਨੌਜਵਾਨੋ, ਮੈਂ ਇਹ ਵੀ ਚਾਹਾਂਗਾ ਕਿ innovation ਵਿਕਾਸ ਦੀ ਜੜ੍ਹੀ-ਬੂਟੀ ਹੈ। ਜੇ innvoation ਨਹੀਂ ਹੁੰਦੀ ਹੈ, ਤਾਂ ਰਿਸਰਚ ਨਹੀਂ ਹੁੰਦੀ, ਤਾਂ ਜੀਵਨ ਵਿੱਚ ਠਹਿਰਾਅ ਆ ਜਾਂਦਾ ਹੈ ਅਤੇ ਜੋ ਰਿਸਰਚ ਕਰਦੇ ਹਨ, ਉਹ ਅੱਗੇ ਨਿਕਲ ਜਾਂਦੇ ਹਨ। ਅਸੀਂ ਸਿਰਫ਼ ਉਨ੍ਹਾਂ ਦੇ product ਲਈ ਖ਼ਰੀਦਦਾਰ ਬਣ ਕੇ ਰਹਿ ਜਾਂਦੇ ਹਾਂ। ਤੁਹਾਡੇ ਕੋਲ ਮੈਂ ਪਿਛਲੀ ਵਾਰ ਆ ਕੇ ਵੇਖਿਆ ਸੀ। ਅਜਿਹੇ ਉੱਤਮ scientist ਹਨ ਤੁਹਾਡੇ ਕੋਲ, ਅਜਿਹੇ ਉੱਤਮ institutions ਹਨ, ਅਜਿਹੇ ਉੱਤਮ technical knowledge ਵਾਲੇ ਲੋਕ ਹਨ। ਹਰ ਸਾਲ internationally recognized ਹੋਵੇ, ਅਜਿਹਾ ਕੋਈ ਨਾ ਕੋਈ innovation ਮਨੁੱਖ ਜਾਤੀ ਲਈ KLE ਦੇ ਸਕਦਾ ਹੈ, ਕੀ ਦੇਵੋਗੇ? ਪੱਕਾ ਦੇਵੋਗੇ?
ਤੀਜੀ ਗੱਲ, ਭਰਾਵੋ-ਭੈਣੋ, ਅੱਜ ਦੁਨੀਆ ਵਿੱਚ ਜੋ ਪਹਿਲੀਆਂ 100 ਉੱਤਮ ਯੂਨੀਵਰਸਿਟੀਜ਼ ਹਨ, ਉਨ੍ਹਾਂ ਵਿੱਚ ਅਸੀਂ ਨਹੀਂ ਹਾਂ। ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਭਾਰਤ ਸਰਕਾਰ ਨੇ ਇਸ ਬਜਟ ਵਿੱਚ ਇੱਕ ਅਹਿਮ ਫ਼ੈਸਲਾ ਕੀਤਾ ਹੈ। ਅਸੀਂ ਕਿਹਾ ਹੈ ਕਿ ਸਰਕਾਰ ਦੀਆਂ 10 ਯੂਨੀਵਰਸਿਟੀਜ਼ ਅਤੇ 10 ਪ੍ਰਾਈਵੇਟ ਯੂਨੀਵਰਸਿਟੀਜ਼ ਇਹ ਸੰਕਲਪ ਕਰ ਕੇ ਆਉਣ ਕਿ ਅਸੀਂ ਦੁਨੀਆ ਦੀਆਂ ਪਹਿਲੀਆਂ 100 ਯੂਨੀਵਰਸਿਟੀਜ਼ ਵਿੱਚ ਆਪਣਾ ਸਥਾਨ ਬਣਾਉਣਾ ਹੈ। ਜੋ ਇਸ ਕੰਮ ਲਈ ਅੱਗੇ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਆਰਥਿਕ ਮਦਦ ਦਿੱਤੀ ਜਾਵੇਗੀ। ਜੋ ਇਸ ਕੰਮ ਨੂੰ ਕਰਨ ਲਈ ਅੱਗੇ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਰਕਾਰੀ ਬਾਬੂਆਂ ਦੇ ਜੋ ਬੰਧਨ ਹੁੰਦੇ ਹਨ ਕਿ ਇਹ permission, ਉਹ permission, ਇਹ ਨਿਯਮ ਉਹ ਨਿਯਮ, ਉਸ ਵਿੱਚ ਵੀ ਮੁਕਤੀ ਦਿੱਤੀ ਜਾਵੇਗੀ, ਖੁੱਲ੍ਹਾ ਮੈਦਾਨ ਦਿੱਤਾ ਜਾਵੇਗਾ। ਮੈਂ ਸੱਦਾ ਦਿੰਦਾ ਹਾਂ ਕਿ ਦੇਸ਼ ਦੀਆਂ 10 ਸਰਕਾਰੀ ਯੂਨੀਵਰਸਿਟੀਜ਼ ਨੂੰ, ਹਿੰਮਤ ਕਰੋ ਆਓ। ਦੁਨੀਆ ਵਿੱਚ ਜੋ 100 ਪਹਿਲੀਆਂ ਹਨ, ਉਨ੍ਹਾਂ ਵਿੱਚ ਕੀ ਹੈ, ਜੋ ਸਾਡੇ ਵਿੱਚ ਨਹੀਂ ਹੈ। ਅਸੀਂ ਕਰ ਕੇ ਵਿਖਾਈਏ ਅਤੇ ਦੇਸ਼ ਤਾਂ ਮੇਰੇ, ਹੁਣ ਸਿਰਫ਼ ਦੇਸ਼ ਕੱਲ੍ਹ ਸੀ ਅਤੇ ਅੱਜ ਇੱਕ ਵਧ ਗਿਆ, ਇੰਨੇ ਨਾਲ ਨਹੀਂ ਚਲੇਗਾ, ਹੁਣ ਤਾਂ ਦੁਨੀਆ ਵਿੱਚ ਜੋ ਵਧੀਆ ਤੋਂ ਵਧੀਆ ਹੈ, ਉੱਥੇ ਪੁੱਜਣ ਦਾ ਯਤਨ ਹੋਣਾ, ਇਹ ਹਿੰਦੁਸਤਾਨ ਦਾ ਸੁਪਨਾ ਹੋਣਾ ਚਾਹੀਦਾ ਹੈ। ਉਸ ਨੂੰ ਲੈ ਕੇ ਚਲਣਾ ਚਾਹੀਦਾ ਹੈ।
ਭਰਾਵੋ-ਭੈਣੋ, ਅੱਜ ਮੈਂ ਕਰਨਾਟਕ ਦੀ ਧਰਤੀ ‘ਤੇ ਆਇਆ ਹਾਂ ਅਤੇ ਟੀ.ਵੀ. ਦੇ ਮਾਧਿਅਮ ਰਾਹੀਂ ਦੇਸ਼ ਵੀ ਮੇਰੀ ਗੱਲ ਨੂੰ ਸੁਣ ਰਿਹਾ ਹੈ। ਤਾਂ ਮੈਂ ਇੱਕ ਹੋਰ ਵਿਸ਼ੇ ਦੀ ਵੀ ਚਰਚਾ ਕਰਨੀ ਚਾਹੁੰਦਾ ਹਾਂ। ਕਰਾਂ, ਤੁਸੀਂ ਸੁਣਨਾ ਚਾਹੁੰਦੇ ਹੋ। 08 ਤਾਰੀਖ਼ ਰਾਤ ਨੂੰ 8 ਵਜੇ ਤੁਸੀਂ ਵੇਖਿਆ। 2012, 2013, 2014 ਅਖ਼ਬਾਰਾਂ ਵਿੱਚ ਖ਼ਬਰਾਂ ਆਉਂਦੀਆਂ ਸਨ ਕਿ ਕੋਲੇ ਵਿੱਚ ਇੰਨੇ ਲੱਖ ਕਰੋੜ ਖਾ ਗਏ। 2-ਜੀ ਸਕੈਮ ਵਿੱਚ ਇੰਨੇ ਲੱਖ ਕਰੋੜ ਖਾ ਗਏ ਅਤੇ ਅਤੇ 08 ਤਾਰੀਖ਼ ਤੋਂ ਬਾਅਦ ਤੁਸੀਂ ਉਨ੍ਹਾਂ ਦਾ ਹਾਲ ਵੇਖਿਆ। 4,000 ਰੁਪਏ ਲਈ ਕਤਾਰ ਵਿੱਚ ਖੜ੍ਹੇ ਰਹਿਣਾ ਪਿਆ। ਮੇਰੇ ਪਿਆਰੇ ਦੇਸ਼ ਵਾਸੀਓ, ਇਹ ਸਰਕਾਰ ਈਮਾਨਦਾਰ ਇਨਸਾਨ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਪਰ ਮੇਰੇ ਪਿਆਰੇ ਭਰਾਵੋ-ਭੈਣੋ, ਬੇਈਮਾਨ ਨੂੰ ਛੱਡਣਾ ਵੀ ਨਹੀਂ ਹੈ। 17 ਸਾਲ ਹੋ ਗਏ। ਤੁਸੀਂ ਮੈਨੂੰ ਦੱਸੋ, ਦੇਸ਼ ਨੂੰ ਲੁੱਟਿਆ ਗਿਆ ਹੈ ਕਿ ਨਹੀਂ ਲੁੱਟਿਆ ਗਿਆ ਹੈ। ਭ੍ਰਿਸ਼ਟਾਚਾਰ ਹੋਇਆ ਹੈ ਕਿ ਨਹੀਂ ਹੋਇਆ ਹੈ। ਵੱਡੇ-ਵੱਡੇ ਨੋਟਾਂ ਦੇ ਠੱਪੇ ਘਰ ‘ਤੇ ਲੱਗੇ ਹਨ ਕਿ ਨਹੀਂ ਲੱਗੇ ਹਨ। ਮੈਂ ਹੈਰਾਨ ਹਾਂ ਕਿ ਸਾਡੇ ਕਾਂਗਰਸ ਦੇ ਲੋਕ ਆਖ ਰਹੇ ਹਨ ਕਿ ਤੁਸੀਂ 1,000 ਦੇ ਨੋਟ ਬੰਦ ਕਿਉਂ ਕਰ ਦਿੱਤੇ, 500 ਦੇ ਨੋਟ ਬੰਦ ਕਿਉਂ ਕਰ ਦਿੱਤੇ। ਬਈ ਤੁਸੀਂ ਜਦੋਂ ਚੁਆਨੀ ਬੰਦ ਕੀਤੀ ਸੀ, ਤਦ ਮੈਂ ਪੁੱਛਿਆ ਸੀ। ਤੁਹਾਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਨੇ ਤਾਂ ਕੋਈ ਚੀਕ-ਚਿਹਾੜਾ ਨਹੀਂ ਪਾਇਆ ਸੀ। ਠੀਕ ਹੈ, ਤੁਹਾਡੀ ਤਾਕਤ ਓਨੀ ਕੁ ਸੀ। ਬੰਦ ਕਰਨ ਵਿੱਚ ਤਾਂ ਤੁਸੀਂ ਵੀ ਸਹਿਮਤ ਸੀ ਪਰ ਵੱਡੇ ਨੋਟ ਬੰਦ ਕਰਨ ਦੀ ਤੁਹਾਡੀ ਤਾਕਤ ਨਹੀਂ ਸੀ। ਚੁਆਨੀ ਨਾਲ ਗੱਡੀ ਚਲਾਉਣੀ ਸੀ ਅਤੇ ਜੋ ਲੋਕ ਅੱਜ ਮੇਰੇ ਕੋਲੋਂ ਸੁਆਲ ਪੁੱਛਦੇ ਹਨ ਕਿ ਮੋਦੀ ਨੇ 1,000 ਦੇ ਨੋਟ ਦਾ ਜਾਦੂ ਕੀਤਾ ਹੈ।
ਭਰਾਵੋ-ਭੈਣੋ, ਜਿਹੜੇ ਲੋਕ ਮੇਰਾ ਭਾਸ਼ਣ ਸੁਣਦੇ ਹਨ, ਮੇਰੀਆਂ ਗੱਲਾਂ ਸੁਣਦੇ ਹਨ। ਇਹ ਗੱਲ ਮੈਂ ਪਹਿਲੀ ਵਾਰ ਨਹੀਂ ਬੋਲਿਆ ਹਾਂ। ਪੰਜ ਸਾਲ ਪਹਿਲਾਂ ਜਨਤਕ ਸਭਾ ਵਿੱਚ ਮੈਂ ਆਖਿਆ ਸੀ ਕਿ ਕਾਂਗਰਸ ਪਾਰਟੀ ਵਿੱਚ ਦਮ ਨਹੀਂ ਹੈ, ਚੁਆਨੀ ਬੰਦ ਕਰ ਰਹੀ ਹੈ। ਮੇਰਾ ਵੱਸ ਚੱਲੇ, ਤਾਂ ਮੈਂ 1,000 ਦਾ ਨੋਟ ਬੰਦ ਕਰ ਦੇਵਾਂ। ਅੱਜ ਵੀ ਉਸ ਦਾ ਵੀਡੀਓ ਕਿਤੇ ਚਲਦਾ ਹੋਵੇਗਾ, ਵੇਖ ਸਕਦੇ ਹੋ, ਤੁਸੀਂ ਲੋਕ।
ਭਰਾਵੋ-ਭੈਣੋ, ਮੈਂ ਦੇਸ਼ ਤੋਂ ਕੁਝ ਵੀ ਲੁਕਾਇਆ ਨਹੀਂ ਹੈ। ਮੈਂ ਪਹਿਲੇ ਹੀ ਦਿਨ, ਮੇਰੇ ਪਿਆਰੇ ਭਰਾਵੋ-ਭੈਣੋ, ਜੇ ਮੈਂ ਝੂਠ ਬੋਲਾਂ, ਤਾਂ ਤੁਹਾਨੂੰ ਮੇਰੇ ਉੱਤੇ ਗੁੱਸਾ ਕਰਨ ਦਾ ਪੂਰਾ ਹੱਕ ਦਿੰਦਾ ਹਾਂ। ਮੈਂ ਪਹਿਲੇ ਹੀ ਦਿਨ ਆਖਿਆ ਸੀ ਕਿ ਇਸ ਕੰਮ ਲਈ ਮੈਨੂੰ 50 ਦਿਨ ਦੇ ਦੇਵੋ, 30 ਦਸੰਬਰ ਤੱਕ ਦਾ ਸਮਾਂ ਦੇ ਦੇਵੋ। ਕਿਹਾ ਸੀ ਕਿ ਨਹੀਂ ਕਿਹਾ ਸੀ। ਮੈਂ ਪਹਿਲੇ ਹੀ ਦਿਨ ਆਖਿਆ ਸੀ ਕਿ 30 ਦਸੰਬਰ ਤੱਕ ਥੋੜ੍ਹੀ ਤਕਲੀਫ਼ ਰਹੇਗੀ, ਕਿਹਾ ਸੀ ਕਿ ਨਹੀਂ ਕਿਹਾ ਸੀ। ਭਰਾਵੋ-ਭੈਣੋ, ਮੈਂ ਦੇਸ਼ ਨੂੰ ਭਰੋਸੇ ਵਿੱਚ ਲੈ ਕੇ ਕੰਮ ਕੀਤਾ ਹੈ। ਦੇਸ਼ ਵਿੱਚ ਈਮਾਨਦਾਰੀ, ਕਰੋੜਾਂ ਲੋਕ ਹਨ ਜੋ ਈਮਾਨਦਾਰੀ ਲਈ ਜਿਊਂਦੇ ਹਨ, ਈਮਾਨਦਾਰੀ ਕਾਰਨ ਝੱਲਦੇ ਹਨ। ਤੁਸੀਂ ਮੈਨੂੰ ਦੱਸੋ ਕਿ ਈਮਾਨਦਾਰਾਂ ਦੀ ਰਾਖੀ ਕਰਨ ਦਾ ਕੰਮ ਹੈ ਕਿ ਨਹੀਂ ਹੈ। ਈਮਾਨਦਾਰਾਂ ਦੀ ਰਾਖੀ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਅਤੇ ਜੇ ਬੇਈਮਾਨਾਂ ਨੂੰ ਸਜ਼ਾ ਦੇਣ ਲਈ 50 ਦਿਨ ਥੋੜ੍ਹੀ ਤਕਲੀਫ਼ ਰਹੇਗੀ, ਤਾਂ ਤੁਸੀਂ ਮੇਰੀ ਮਦਦ ਕਰੋਗੇ ਕਿ ਨਹੀਂ ਕਰੋਗੇ। ਦੋਵੇਂ ਹੱਥ ਉੱਪਰ ਕਰ ਕੇ ਦੱਸੋ, ਭਰਾਵੋ ਅਤੇ ਭੈਣੋ। ਤਾੜੀਆਂ ਦੀ ਗੜਗੜਾਹਟ ਨਾਲ ਦੱਸੋ, ਇਹ ਦੇਸ਼ ਵੇਖ ਰਿਹਾ ਹੈ, ਹਰ ਹਿੰਦੁਸਤਾਨ ਦਾ ਨੌਜਵਾਨ, ਹਰ ਹਿੰਦੁਸਤਾਨੀ। ਇਹ ਦ੍ਰਿਸ਼ ਵੇਖ ਲਵੋ, ਜਿਨ੍ਹਾਂ ਨੂੰ ਸ਼ੱਕ ਹੈ। ਏਅਰ-ਕੰਡੀਸ਼ਨ ਕਮਰੇ ਵਿੱਚ ਬੈਠ ਕੇ ਬੇਈਮਾਨਾਂ ਦੀ ਵਕਾਲਤ ਕਰਨ ਵਾਲੇ ਵੇਖ ਲਵੋ, ਜਨਤਾ-ਜਨਾਰਦਨ ਕੀ ਚਾਹੁੰਦੀ ਹੈ?
ਭਰਾਵੋ-ਭੈਣੋ, ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਵਿੱਚ ਚੋਣਾਂ ਹੁੰਦੀਆਂ ਹਨ। ਵੋਟਰ ਸੂਚੀ, ਇਹ ਤਾਂ ਕੋਈ secret ਕੰਮ ਨਹੀਂ ਹੈ। ਨੋਟਾਂ ਉੱਤੇ ਪਾਬੰਦੀ ਲਾਉਣੀ ਤਾਂ ਮੇਰੇ ਲਈ ਬਹੁਤ ਜ਼ਰੂਰੀ ਸੀ ਕਿ ਉਹ secret ਰਹੇ। ਜੇ ਉਹ ਲੀਕ ਹੋ ਜਾਂਦਾ, ਤਾਂ ਇਹ ਬੇਈਮਾਨ ਲੋਕਾਂ ਦੀ ਤਾਕਤ ਅਜਿਹੀ ਹੈ ਕਿ ਕਿਤੇ ਵੀ ਜਾ ਕੇ ਆਪਣਾ ਕੰਮ ਕਰ ਲੈਂਦੇ। ਦੇਸ਼ ਖ਼ੁਸ਼ ਹੈ। 08 ਤਾਰੀਖ਼ ਨੂੰ ਹਿੰਦੁਸਤਾਨ ਦਾ ਗ਼ਰੀਬ ਚੈਨ ਨਾਲ ਸੌਂ ਰਿਹਾ ਸੀ ਅਤੇ ਅਮੀਰ ਨੀਂਦ ਦੀਆਂ ਗੋਲੀਆਂ ਖ਼ਰੀਦਣ ਲਈ ਬਜ਼ਾਰ ਗਿਆ ਪਰ ਕੋਈ ਦੇਣ ਵਾਲਾ ਨਹੀਂ ਸੀ।
ਭਰਾਵੋ-ਭੈਣੋ, ਚੋਣਾਂ ਵਿੱਚ ਵੋਟਰ ਸੂਚੀ ਬਣਦੀ ਹੈ, ਕੋਈ secret ਨਹੀਂ ਹੁੰਦਾ। ਸਰਕਾਰ ਲਗਦੀ ਹੈ, ਟੀਚਰ ਲਗਦੇ ਹਨ, ਆਸ਼ਾ Worker ਲਗਦੇ ਹਨ, ਸਾਰੀ ਸਰਕਾਰ ਲਗ ਜਾਂਦੀ ਹੈ। ਹਰ ਪਾਰਟੀ ਦੇ worker ਕਦੇ ਲਗ ਜਾਂਦੇ ਹਨ। ਉਸ ਦੇ ਬਾਵਜੂਦ ਜਿਸ ਦਿਨ ਵੋਟਾਂ ਪੈਂਦੀਆਂ ਹਨ, ਸ਼ਿਕਾਇਤ ਆਉਂਦੀ ਹੈ ਕਿ ਨਹੀਂ ਆਉਂਦੀ ਹੈ। ਮੇਰਾ ਨਾਮ ਰਹਿ ਗਿਆ, ਮੇਰੇ ਮੁਹੱਲੇ ਦਾ ਨਾਂਅ ਰਹਿ ਗਿਆ, ਮੇਰੇ ਪਰਿਵਾਰ ਦਾ ਨਾਂਅ ਰਹਿ ਗਿਆ, ਮੇਰੀ ਸੋਸਾਇਟੀ ਦਾ ਨਾਂਅ ਰਹਿ ਗਿਆ, ਦੱਸੋ ਇਹ ਤਕਲੀਫ਼ ਆਉਂਦੀ ਹੈ ਕਿ ਨਹੀਂ ਆਉਂਦੀ ਹੈ। ਇੰਨਾ ਵੱਡਾ ਕੰਮ ਖੁੱਲ੍ਹਾ ਚਲਦਾ ਹੈ, ਤਦ ਵੀ ਕੁਝ ਨਾ ਕੁਝ ਘਾਟ ਰਹਿ ਜਾਂਦੀ ਹੈ ਕਿ ਨਹੀਂ ਰਹਿ ਜਾਂਦੀ ਹੈ। ਤੁਸੀਂ ਵੇਖੋ ਹਿੰਦੁਸਤਾਨ ਦੀ ਜਦੋਂ ਚੋਣ ਹੁੰਦੀ ਹੈ, ਪੂਰੇ ਦੇਸ਼ ਦੀ, ਲਗਭਗ ਤਿੰਨ ਮਹੀਨੇ `ਚ ਚਲਦਾ ਹੈ। 90 ਦਿਨਾਂ ਤੱਕ ਸਾਰਾ ਕਾਰੋਬਾਰ ਠੱਪ ਹੋ ਜਾਂਦਾ ਹੈ। ਸਾਰੇ ਅਫ਼ਸਰ, ਹਰੇਕ ਨੂੰ ਚੋਣਾਂ ਦਾ ਹੀ ਕੰਮ ਕਰਨਾ ਪੈਂਦਾ ਹੈ। ਕਿਸੇ ਵੀ department ਵਿੱਚ ਕਿਉਂ ਨਾ ਹੋਵੇ। ਭਰਾਵੋ-ਭੈਣੋ, ਚੋਣਾਂ ‘ਚ ਸਰਕਾਰ ਦੀ ਇੰਨੀ ਤਾਕਤ ਲਗਦੀ ਹੈ, ਪੋਲਿਟੀਕਲ ਪਾਰਟੀਆਂ ਦੀ ਲਗਦੀ ਹੈ, ਮੀਡੀਆ ਦੀ ਮਦਦ ਮਿਲਦੀ ਹੈ, ਤਦ ਵੀ 60-70 ਪ੍ਰਤੀਸ਼ਤ ਵੋਟਾਂ ਪੈਂਦੀਆਂ ਹਨ ਅਤੇ 90 ਦਿਨਾਂ ਤੱਕ ਗੱਡੀ ਚਲਦੀ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਮੈਂ ਤਾਂ ਤੁਹਾਡੇ ਕੋਲੋਂ ਸਿਰਫ਼ 50 ਦਿਨ ਮੰਗੇ ਹਨ। ਮੇਰੇ ਭਰਾਵੋ ਦੇਸ਼ ਲਈ ਮੰਗਿਆ ਹੈ।
ਭਰਾਵੋ-ਭੈਣੋ, ਤੁਸੀਂ ਵੇਖਿਆ ਹੋਵੇਗਾ ਕਿ ਇਸ ਵਾਰ ਬਜਟ ਵਿੱਚ ਸਾਡੀ ਇੱਕ ਯੋਜਨਾ ਸੀ। ਜੋ ਲੋਕ ਮੇਰੀ ‘ਮਨ ਕੀ ਬਾਤ’ ਸੁਣਦੇ ਹਨ, ਉਸ ਵਿੱਚ ਮੈਂ ਆਖਿਆ ਸੀ ਕਿ ਭ੍ਰਿਸ਼ਟਾਚਾਰ ਨਾਲ ਜੰਗ ਲੜਨ ਦਾ ਇੱਕ ਉਪਾਅ ਹੈ cashless society. ਇਹ ਨਕਦ ਨੋਟ ਰੁਪਏ ਦੇਣ ਵਾਲਾ ਕਾਰੋਬਾਰ ਹੌਲੀ-ਹੌਲੀ ਘੱਟ ਹੋਣਾ ਚਾਹੀਦਾ ਹੈ। ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪਲਾਸਟਿਕ ਕਰੰਸੀ, ਇਸ ਉੱਤੇ ਜਾਣਾ ਚਾਹੀਦਾ ਹੈ। ਇਸ ਲਈ ਭਾਰਤ ਸਰਕਾਰ ਨੇ ਆਪਣੇ ਬਜਟ ਵਿੱਚ ਕ੍ਰੈਡਿਟ ਕਾਰਡ, ਡੈਬਿਟ ਕਾਰਡ ਉੱਤੇ ਜੋ ਟੈਕਸ ਲੱਗਦਾ ਸੀ, ਉਹ ਟੈਕਸ ਹਟਾਇਆ ਸੀ ਅਤੇ ਸਰਕਾਰੀ ਵਿਭਾਗਾਂ ਨੂੰ ਕਿਹਾ ਸੀ ਕਿ ਤੁਸੀਂ ਵੀ ਇਸ ਨੂੰ ਘੱਟ ਕਰੋ ਜਾਂ ਹਟਾਓ। ਕਈ ਵਿਭਾਗਾਂ ਨੇ ਘੱਟ ਵੀ ਕੀਤਾ ਹੈ ਅਤੇ ਕੁਝ ਵਿਭਾਗਾਂ ਨੇ ਹਟਾਇਆ ਵੀ ਹੈ। ਇਹ ਇਸ ਲਈ ਕੀਤਾ ਕਿ ਮੈਂ ਅੱਜ ਇਹ ਕਰਨਾ ਸੀ। ਮੈਂ ਜਦੋਂ ਪ੍ਰਧਾਨ ਮੰਤਰੀ ਜਨ-ਧਨ account ਖੋਲ੍ਹੇ, ਉਸ ਨਾਲ ਉਨ੍ਹਾਂ ਨੂੰ ਇੱਕ ਕ੍ਰੈਡਿਟ ਕਾਰਡ ਦਿੱਤਾ ਹੈ, ਡੈਬਿਟ ਕਾਰਡ ਦਿੱਤਾ ਹੈ, ਰੂਪੇ ਕਾਰਡ। 20 ਕਰੋੜ ਲੋਕਾਂ ਨੂੰ ਦਿੱਤਾ ਹੈ, ਤਾਂ ਜੋ ਹੌਲੀ-ਹੌਲੀ ਗ਼ਰੀਬ ਆਦਮੀ ਨੂੰ ਵੀ ਉਸ ਕਾਰਡ ਰਾਹੀਂ ਆਪਣਾ ਕਾਰੋਬਾਰ ਕਰਨ ਦੀ ਆਦਤ ਪੈ ਜਾਵੇ ਹੌਲੀ- ਹੌਲੀ । ਸਮਾਂ ਲਗੇਗਾ ਪਰ ਇਹ ਕੰਮ ਦੋ ਸਾਲ ਪਹਿਲਾਂ ਕੀਤਾ ਹੈ ਭਰਾਵੋ। ਮੈਂ ਅਚਾਨਕ ਨਹੀਂ ਕੀਤਾ ਹੈ। ਇਹ ਗੱਲ ਸਹੀ ਹੈ ਕਿ ਬੀਮਾਰੀ ਇੰਨੀ ਡੂੰਘੀ ਹੈ। ਇੰਨੀ 70 ਵਰ੍ਹੇ ਪੁਰਾਣੀ ਬੀਮਾਰੀ ਹੈ ਬਈ ਅਤੇ ਹਰੇਕ ਨੂੰ ਇਹ ਬੀਮਾਰੀ ਲਗ ਗਈ ਹੈ। ਭਰਾਵੋ-ਭੈਣੋ, ਮੈਂ ਦਵਾਈਆਂ ਦੀ dose ਵਧਾ ਰਿਹਾ ਸਾਂ, ਪਹਿਲਾਂ ਇੱਕ dose ਦਿੰਦਾ ਸਾਂ ਅਤੇ ਫਿਰ ਦੂਜੀ dose ਦਿੱਤੀ, ਹੁਣੇ ਥੋੜ੍ਹੀ ਵੱਡੀ dose ਦਿੱਤੀ ਹੈ ਅਤੇ ਬੇਈਮਾਨ ਲੋਕ ਅਤੇ ਬੇਈਮਾਨ ਲੋਕਾਂ ਦੀ ਰਾਖੀ ਕਰਨ ਵਾਲੇ ਲੋਕ, ਉਹ ਵੀ ਕੰਨ ਖੋਲ੍ਹ ਕੇ ਸੁਣ ਲੈਣ ਕਿ 30 ਦਸੰਬਰ ਤੋਂ ਬਾਅਦ ਮੋਦੀ ਅਟਕਣ ਵਾਲਾ ਨਹੀਂ ਹੈ। ਜਿਹੜੇ ਲੋਕ ਗੰਗਾ ਜੀ ਵਿੱਚ ਚੁਆਨੀ ਨਹੀਂ ਸੁੱਟਦੇ ਸਨ, ਅੱਜ ਉਹ ਨੋਟ ਸੁੱਟ ਰਹੇ ਹਨ। ਮੈਂ ਇੱਕ ਦਿਨ ਵੇਖ ਰਿਹਾ ਸਾਂ ਕਿ ਕੂੜਾ-ਕਰਕਟ ਸਾਫ਼ ਕਰਨ ਵਾਲੀ ਇੱਕ ਔਰਤ, ਕਹਿੰਦੇ ਹਨ ਕਿ 57,000 ਰੁਪਏ ਉਸ ਨੂੰ ਕੂੜਾ-ਕਰਕਟ ਵਿੱਚ ਮਿਲੇ, ਉਹ ਵਿਚਾਰੀ ਪੁਲਿਸ ਥਾਣੇ ਵਿੱਚ ਜਮ੍ਹਾ ਕਰਵਾਉਣ ਚਲੀ ਗਈ ਕਿ ਸਾਹਿਬ ਇੰਨੇ ਰੁਪਏ ਮਿਲੇ ਹਨ। ਮੈਂ ਹੁਣੇ ਆਇਆ, ਤਾਂ ਇੱਥੇ ਸੁਆਗਤ ਵਿੱਚ ਮੇਰੇ ਪ੍ਰਭਾਕਰ ਜੀ ਲੋਕਾਂ ਉੱਤੇ ਫੁੱਲ ਦੀਆਂ ਪੰਖੜੀਆਂ ਸੁੱਟ ਰਹੇ ਸਨ। ਮੈਂ ਕਿਹਾ ਕਿ ਉਹ ਦਿਨ ਦੂਰ ਨਹੀਂ ਹੋਵੇਗਾ। ਜਦੋਂ ਕਈ ਨੇਤਾ ਆਉਣਗੇ, ਤਾਂ ਲੋਕ 1,000-1,000 ਦੇ ਨੋਟਾਂ ਦੀਆਂ ਕਤਰਨਾਂ ਕਰ ਕੇ ਸੁੱਟਣਗੇ।
ਭਰਾਵੋ-ਭੈਣੋ, ਸਫ਼ਾਈ ਕਰਨੀ ਜ਼ਰੂਰੀ ਹੈ ਅਤੇ ਇਸ ਲਈ ਮੈਨੂੰ ਤੁਹਾਡੀ ਮਦਦ ਚਾਹੀਦੀ ਹੈ। ਤਕਲੀਫ਼ ਹੋਵੇਗੀ, ਮੈਂ ਇਹ ਕਦੇ ਨਹੀਂ ਆਖਿਆ ਸੀ ਕਿ ਤਕਲੀਫ਼ ਨਹੀਂ ਹੋਵੇਗੀ। ਮੇਰੀ ਪੂਰੀ ਕੋਸ਼ਿਸ਼ ਹੈ। ਤੁਸੀਂ ਵੇਖੋ ਜੀ, ਮੈਂ ਕੱਲ੍ਹ ਵੇਖ ਰਿਹਾ ਸੀ ਕਿ ਬੈਂਕਾਂ ਵਿੱਚ ਬੈਂਕ ਦੇ ਕਰਮਚਾਰੀਆਂ ਨੇ ਇੱਕ ਸਾਲ ਵਿੱਚ ਜਿੰਨਾ ਕੰਮ ਕੀਤਾ ਹੈ ਨਾ, ਉਸ ਤੋਂ ਵੱਧ ਕੰਮ ਇਨ੍ਹਾਂ ਦਿਨਾਂ ਵਿੱਚ ਕੀਤਾ ਹੈ। ਅਸੀਂ ਸਾਰੇ ਸਮੂਹ ਬੈਂਕ ਕਰਮਚਾਰੀਆਂ ਲਈ ਤਾੜੀਆਂ ਵਜਾਈਏ। ਇੰਨਾ ਵਧੀਆ ਕੰਮ ਕਰ ਰਹੇ ਹਨ, ਅੱਜ ਬੈਂਕ ਦੇ ਲੋਕ ਸਾਡੇ। ਉਨ੍ਹਾਂ ਦਾ ਅਭਿਨੰਦਨ ਕਰੀਏ।
ਮੈਂ ਵੇਖਿਆ ਕਿ 75 ਸਾਲ ਦੀ ਉਮਰ ਦੇ, 70 ਸਾਲ ਦੀ ਉਮਰ ਦੇ, 60 ਸਾਲ ਦੀ ਉਮਰ ਦੇ ਜਿਹੜੇ ਬੈਂਕ ਵਿੱਚੋਂ ਰਿਟਾਇਰ ਹੋਏ ਹਨ, ਅਜਿਹੇ ਲੋਕ ਬੈਂਕਾਂ ਵਿੱਚ ਗਏ। ਉਨ੍ਹਾਂ ਕਿਹਾ ਕਿ ਸਾਹਿਬ, ਇਸ ਸਮੇਂ ਮੁਫ਼ਤ ਵਿੱਚ ਵੀ ਸਾਡੀ ਸੇਵਾ ਚਾਹੀਦੀ ਹੈ, ਤਾਂ ਅਸੀਂ ਕੰਮ ਕਰਨ ਲਈ ਤਿਆਰ ਹਾਂ, ਸਾਡੇ ਕੋਲ ਬੈਂਕ ਦਾ ਤਜਰਬਾ ਹੈ। ਦੇਸ਼ ਵਿੱਚ ਅਜਿਹਾ ਹੋਇਆ ਹੈ। ਮੈਂ ਅਜਿਹੇ ਨੌਜਵਾਨ ਵੇਖੇ, ਜੋ ਕਤਾਰ ਵਿੱਚ senior citizen ਖੜ੍ਹੇ ਸਨ, ਉਨ੍ਹਾਂ ਲਈ ਆਪਣੇ ਘਰੋਂ ਕੁਰਸੀਆਂ ਚੁੱਕ ਕੇ ਲੈ ਆਏ, ਉਨ੍ਹਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ। ਮੈਂ ਅਜਿਹੀਆਂ ਮਾਵਾਂ-ਭੈਣਾਂ ਵੇਖੀਆਂ, ਜੋ ਕਤਾਰ ਵਿੱਚ ਖੜ੍ਹੇ ਲੋਕਾਂ ਨੂੰ ਘਰ ਤੋਂ ਲਿਆ ਕੇ ਪਾਣੀ ਪਿਆ ਰਹੀਆਂ ਹਨ। ਭਰਾਵੋ-ਭੈਣੋ ਸਿਨੇਮਾ ਥੀਏਟਰ ਦੇ ਬਾਹਰ ਟਿਕਟ ਲੈਣ ਲਈ ਕਦੇ-ਕਦੇ ਝਗੜਾ ਹੋ ਜਾਂਦਾ ਹੈ। ਇੰਨਾ ਵੱਡਾ ਹਿੰਦੁਸਤਾਨ, ਸ਼ਾਂਤੀ ਨਾਲ ਕਤਾਰ ਵਿੱਚ ਖੜ੍ਹਾ ਹੈ ਅਤੇ ਆਪਣੇ ਨੰਬਰ ਦੀ ਉਡੀਕ ਕਰ ਰਿਹਾ ਹੈ। ਦੇਸ਼ ਬੇਈਮਾਨੀ ਨਾਲ ਹੰਭ ਚੁੱਕਾ ਹੈ।
ਭਰਾਵੋ-ਭੈਣੋ pain ਹੈ, ਮੈਂ ਮੰਨਦਾ ਹਾਂ ਕਿ ਮੇਰੇ ਇਸ ਫ਼ੈਸਲੇ ਕਾਰਨ pain ਹੈ ਪਰ ਦੇਸ਼ ਨੂੰ gain ਜ਼ਿਆਦਾ ਹੈ। ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਤੁਹਾਡੇ ਨਾਲ ਖੜ੍ਹਾ ਰਹਾਂਗਾ। ਮੈਂ ਈਮਾਨਦਾਰ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਕਿਸੇ ਬੇਈਮਾਨ ਨੂੰ ਆਪਣੀ 500 ਜਾਂ 1,000 ਦੀ ਕਮਾਈ ਦਾ ਨੋਟ ਜਲਦਬਾਜ਼ੀ ਵਿੱਚ ਨਾ ਦੇਵੋ। 30 ਦਸੰਬਰ ਤੱਕ ਤੁਹਾਡੇ ਕੋਲ ਸਮਾਂ ਹੈ। ਕੋਈ 400 ਵਿੱਚ ਲੈਣ ਵਾਲਾ ਨਿਕਲ ਜਾਵੇਗਾ, ਕੋਈ 800 ਵਿੱਚ 1,000 ਦਾ ਨੋਟ ਲੈਣ ਵਾਲਾ ਨਿਕਲ ਜਾਵੇਗਾ। ਤੁਹਾਡੇ 500 ਰੁਪਏ ਭਾਵ ਕਿ four hundred ninety nine and hundred paisa ਪੂਰੇ ਦਾ ਪੂਰਾ 500 ਦਾ ਤੁਹਾਡਾ ਹੱਕ ਹੈ ਅਤੇ ਸਰਕਾਰ ਤੁਹਾਨੂੰ ਦੇਣ ਲਈ ਬੱਝੀ ਹੋਈ ਹੈ। 30 ਦਸੰਬਰ ਤੱਕ ਇਹ ਪ੍ਰਕਿਰਿਆ ਚਲਣ ਵਾਲੀ ਹੈ। ਪ੍ਰਕਿਰਿਆ ਤਸੱਲੀਬਖ਼ਸ਼ ਹੋਣ ਵਾਲੀ ਹੈ। ਹੋ ਸਕਦਾ ਹੈ ਕਿ ਕੁਝ ਗੰਗਾ ਵਿੱਚ ਵਹਾ ਦੇਣਗੇ, ਕੁਝ ਕੂੜਾ-ਕਰਕਟ ਵਿੱਚ ਸੁੱਟ ਦੇਣਗੇ, ਕਤਰਨ ਬਣਾ ਦੇਣਗੇ। ਖ਼ੁਦ ਤਾਂ ਸ਼ਾਇਦ ਬਚ ਜਾਣਗੇ, ਨੋਟ ਜਾਣਗੇ ਉਸ ਦੇ, 200 ਕਰੋੜ, 400 ਕਰੋੜ ਜਾਣਗੇ। ਪਰ ਕੋਈ ਦੂਜੇ ਰਸਤੇ ਤੋਂ। ਬੈਂਕ ਵਿੱਚ ਜਮ੍ਹਾ ਕਰ ਕੇ ਈਮਾਨਦਾਰੀ ਦੀ ਖੇਡ ਕਰਨ ਗਿਆ, ਤਾਂ ਦੇਸ਼ ਅਜ਼ਾਦ ਹੋਇਆ, ਤਦ ਹੁਣ ਤੱਕ ਦਾ ਸਾਰਾ ਚਿੱਠਾ ਖੋਲ੍ਹ ਕੇ ਰੱਖ ਦੇਵਾਂਗਾ। 200% ਲੱਗਣ ਵਾਲੇ ਉੱਤੇ 200% ਜੁਰਮਾਨਾ ਲਾਵਾਂਗਾ। ਬਹੁਤ ਲੁੱਟਿਆ ਹੈ।
ਮੇਰੇ ਪਿਆਰੇ ਦੇਸ਼ ਵਾਸੀਓ, ਲੁੱਟਣ ਵਾਲਿਆਂ ਨੂੰ ਤੁਸੀਂ ਵੇਖ ਲਿਆ ਹੈ। 70 ਸਾਲ ਦੇਸ਼ ਲੁੱਟਿਆ ਗਿਆ ਹੈ, ਮੈਨੂੰ 70 ਮਹੀਨੇ ਦੇਵੋ। ਮੇਂ ਦੇਸ਼ ਨੂੰ ਸਾਫ਼ ਕਰ ਕੇ ਰੱਖ ਦੇਵਾਂਗਾ। ਮੋਦੀ ਨੇ ਕੀ ਕੀਤਾ। ਰਤਾ 08 ਤਾਰੀਖ਼ ਰਾਤ 8 ਵਜੇ ਦਾ ਟੀ.ਵੀ. ਖੋਲ੍ਹ ਕੇ ਵੇਖ ਲਓ ਕਿ ਮੋਦੀ ਨੇ ਕੀ ਕੀਤਾ।
ਮੇਰੇ ਪਿਆਰੇ ਦੇਸ਼ ਵਾਸੀਓ, ਮੇਰੇ ਕਰਨਾਟਕ ਦੇ ਭਰਾਵੋ-ਭੈਣੋ ਅਤੇ ਇਸ ਵਿੱਚ ਜ਼ਿਆਦਾਤਰ ਪਿੰਡਾਂ ਦੇ ਲੋਕ ਹਨ, ਮੇਰੀ ਤੁਹਾਡੇ ਤੋਂ ਇੱਕ ਪ੍ਰਾਰਥਨਾ ਹੈ ਕਿ ਜੋ ਮੈਂ ਪਵਿੱਤਰ ਕੰਮ ਕਰਨ ਨਿਕਲਿਆ ਹਾਂ, ਦੇਸ਼ ਵਿੱਚ ਈਮਾਨਦਾਰੀ ਲਈ ਨਿਕਲਿਆ ਹਾਂ। ਜੇ ਤੁਹਾਨੂੰ ਮੇਰੇ ਈਮਾਨ ‘ਤੇ ਭਰੋਸਾ ਹੈ, ਜੇ ਤੁਹਾਨੂੰ ਮੇਰੇ ਕੰਮ ਵਿੱਚ ਭਰੋਸਾ ਹੈ। ਇਹ ਜੋ ਨੋਟਾਂ ਦੀ ਸਫ਼ਾਈ ਦੀ ਮੁਹਿੰਮ ਮੈਂ ਚਲਾਈ ਹੈ। ਜੇ ਤੁਹਾਨੂੰ ਮੇਰੀ ਗੱਲ ਉੱਤੇ ਭਰੋਸਾ ਹੈ, ਮੈਨੂੰ ਤੁਹਾਡਾ ਅਸ਼ੀਰਵਾਦ ਚਾਹੀਦਾ ਹੈ। ਤੁਹਾਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੀ ਥਾਂ ਉੱਤੇ ਖਲੋ ਕੇ ਦੋਵੇਂ ਹੱਥਾਂ ਨਾਲ ਤਾੜੀ ਵਜਾ ਕੇ ਮੈਨੂੰ ਅਸ਼ੀਰਵਾਦ ਦੇਵੋ। ਇਹ ਈਮਾਨ ਅਤੇ ਪਵਿੱਤਰਤਾ ਦੇ ਕੰਮ ਲਈ ਮੈਂ ਤੁਹਾਨੂੰ ਸਭ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਖੜ੍ਹੇ ਹੋ ਕੇ ਤਾੜੀ ਵਜਾ ਕੇ ਇਹ ਏਅਰ-ਕੰਡੀਸ਼ਨ ਕਮਰਿਆਂ ਵਿੱਚ ਬਹਿ ਕੇ ਦਿਨ-ਰਾਤ ਸਾਡੇ ਵਾਲ ਨੋਚਣ ਵਾਲਿਓ, ਇਹ ਪਿੰਡ ਦੇ ਲੋਕ ਹਨ, ਇਹ ਪੜ੍ਹੇ-ਲਿਖੇ ਲੋਕ ਹਨ। ਇਹ ਈਮਾਨਦਾਰੀ ਲਈ ਕਸ਼ਟ ਝੱਲਣ ਵਾਲੇ ਲੋਕ ਹਨ। ਇਹ ਮੈਨੂੰ ਅਸ਼ੀਰਵਾਦ ਦੇ ਰਹੇ ਹਨ। ਇਹ ਤੁਹਾਡਾ ਅਸ਼ੀਰਵਾਦ ਦੇਸ਼ ਵਿੱਚ ਸਫ਼ਾਈ ਕਰ ਕੇ ਰਹੇਗਾ। ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਮੇਰੇ ਲਈ ਖ਼ੁਸ਼ੀ ਦੀ ਗੱਲ ਹੈ। ਆਮ ਤੌਰ ‘ਤੇ ਪੱਤਰਕਾਰ ਲੋਕ ਆਪਣੀ ਕੁਰਸੀ ਤੋਂ ਖੜ੍ਹੇ ਨਹੀਂ ਹੁੰਦੇ। ਮੈਂ ਅੱਜ ਵੇਖ ਰਿਹਾ ਹਾਂ ਕਿ ਪੱਤਰਕਾਰ ਵੀ ਖੜ੍ਹੇ ਹੋ ਗਏ ਹਨ। ਮੈਂ ਅੱਜ ਸੌ ਸਲਾਮ ਕਰਦਾ ਹਾਂ, ਇਨ੍ਹਾਂ ਪੱਤਰਕਾਰਾਂ ਨੂੰ ਅੱਜ ਸੌ ਸਲਾਮ ਕਰਦਾ ਹਾਂ। ਬਹੁਤ ਵੱਡੀ ਗੱਲ ਕੀਤੀ ਹੈ ਜੀ। ਮੈਂ ਬਹੁਤ ਧੰਨਵਾਦ ਪ੍ਰਗਟ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ।
========
ਅਤੁਲ ਕੁਮਾਰ ਤਿਵਾਰੀ/ਹਿਮਾਂਸ਼ੂ ਸਿੰਘ/ਮਨੀਸ਼ਾ
In the 21st century, the youth will take India to new heights. For this, we need skilled youth: PM @narendramodi at Belagavi
— PMO India (@PMOIndia) November 13, 2016
Research and innovation are vital for us: PM @narendramodi
— PMO India (@PMOIndia) November 13, 2016
What was the news in 2012, 2013 and first half of 2014- the scams, the corruption...did you see their condition after 8th November: PM
— PMO India (@PMOIndia) November 13, 2016
This Government will never trouble innocent citizens & at the same time the Government wants to ensure those who are guilty are punished: PM
— PMO India (@PMOIndia) November 13, 2016
Delighted to join the centenary celebrations of Karnatak Lingayat Education Society in Belagavi. Had a very good interaction with students. pic.twitter.com/lgX3XWPn0j
— Narendra Modi (@narendramodi) November 13, 2016
Spoke about the importance of education, research, innovation & highlighted NDA’s efforts to eliminate corruption. https://t.co/oO5yYeXm1z
— Narendra Modi (@narendramodi) November 13, 2016
यह सरकार ईमानदार इंसान को परेशान करना नहीं चाहती, लेकिन बेईमानों को छोड़ना नहीं है। pic.twitter.com/rZJZmv2WPE
— Narendra Modi (@narendramodi) November 13, 2016
I asked the people to bless me & what they did overwhelmed me beyond words. This is a fight for the poor, against those who are corrupt. pic.twitter.com/bvVhYC8BNN
— Narendra Modi (@narendramodi) November 13, 2016